Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਮਾਨਸਾ

ਮਾਨਸਾ ’ਚ ਸਟੇਟ ਪੱਧਰੀ ਮੁਕੇਬਾਜ਼ੀ ਦੇ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਖਤਮ

19 Views

ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਹਰਦੀਪ ਸਿੰਘ ਸਿੱਧੂ
ਮਾਨਸਾ 9 ਨਵੰਬਰ: ਸਿੱਖਿਆ ਵਿਭਾਗ ਵੱਲ੍ਹੋਂ ਖਾਲਸਾ ਹਾਈ ਸਕੂਲ ਮਾਨਸਾ ਵਿਖੇ ਕਰਵਾਈਆਂ ਗਈਆ ਅੰਤਰ ਜ਼ਿਲ੍ਹਾ ਸਕੂਲੀ ਖੇਡਾਂ ਬਾਕਸਿੰਗ ਅੱਜ ਦੇਰ ਸ਼ਾਮ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦਾ ਸਨੇਹਾ ਦਿੰਦੀਆਂ ਖਤਮ ਹੋਈਆਂ। ਇਹ ਛੇ ਰੋਜ਼ਾ ਰਾਜ ਪੱਧਰੀ ਖੇਡਾਂ ਮਾਨਸਾ ਇਲਾਕੇ ਦੇ ਖਿਡਾਰੀਆਂ ਨੂੰ ਹੋਰ ਉਤਸ਼ਾਹਿਤ ਕਰਨਗੀਆਂ। ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਹਰਿੰਦਰ ਸਿੰਘ ਭੁੱਲਰ ਨੇ ਖੇਡਾਂ ਦੌਰਾਨ ਖਿਡਾਰੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਖੇਡ ਲਈ ਵਧਾਈ ਦਿੰਦਿਆਂ ਕਿਹਾ ਕਿ ਭਵਿੱਖ ਚ ਵੀ ਮਾਨਸਾ ਵਿਖੇ ਹੋਣ ਵਾਲੇ ਖੇਡ ਮੁਕਾਬਲਿਆਂ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ।

ਖਪਤਕਾਰ ਕਮਿਸ਼ਨ ਨੇ ਬਠਿੰਡਾ ਦੇ ਇੱਕ ਈ.ਓ. ਨੂੰ 1000 ਰੁਪਏ ਅਦਾ ਕਰਨ ਦੇ ਦਿੱਤੇ ਹੁਕਮ

ਅੰਤਰ ਜ਼ਿਲ੍ਹਾ ਪੰਜਾਬ ਸਕੂਲ ਖੇਡਾਂ ਦੇ ਆਖਰੀ ਦਿਨ ਅੱਜ ਅੰਡਰ 14 ਸਾਲ ਵਰਗ ਦੇ ਫਾਈਨਲ ਮੁਕਾਬਲਿਆ ਚ 28 ਤੋਂ 30 ਕਿਲੋ ਭਾਰ ਦੌਰਾਨ ਲੱਕੀ ਜਲੰਧਰ ਨੇ ਮੁਹੰਮਦ ਤਨਵੀਰ ਮਲੇਰਕੋਟਲਾ ਨੂੰ, 30 ਤੋਂ 32 ਕਿਲੋ ਭਾਰ ਚ ਮੁਹੰਮਦ ਸ਼ਾਹਿਦ ਮਲੇਰਕੋਟਲਾ ਨੇ ਅੰਮ੍ਰਿਤਪਾਲ ਸਿੰਘ ਪਟਿਆਲਾ ਨੂੰ, 32 ਤੋਂ 34 ਕਿਲੋ ਭਾਰ ਦੌਰਾਨ ਅਰਸ਼ਦੀਪ ਸਿੰਘ ਮੁਕਤਸਰ ਨੇ ਅਜੇਪਾਲ ਸਿੰਘ ਪਟਿਆਲਾ ਨੂੰ, 34 ਤੋਂ 36 ਕਿਲੋ ਵਿੱਚ ਮਾਨਵ ਸਹੋਤਾ ਜਲੰਧਰ ਨੇ ਰੋਹਨ ਪਟਿਆਲਾ ਨੂੰ ,36 ਤੋਂ 38 ਕਿਲੋ ਭਾਰ ਦੌਰਾਨ ਰਿਦਮ ਮੋਹਾਲੀ ਵਿੰਗ ਨੇ ਪ੍ਰਭਜੋਤ ਸਿੰਘ ਮਾਨਸਾ ਨੂੰ ,38 ਤੋਂ 40 ਕਿਲੋ ਭਾਰ ਚ ਰੁਸਤਮ ਜੋਤ ਪਟਿਆਲਾ ਨੇ ਮੁਹੰਮਦ ਆਰਿਫ ਹੁਸ਼ਿਆਰਪੁਰ ਨੂੰ ਹਰਾਇਆ।

ਰੇਲਵੇ ਸਟੇਸ਼ਨ ਤੋਂ ਤਿੰਨ ਮਹੀਨਿਆਂ ਦਾ ਬੱਚਾ ਹੋਇਆ ਚੋਰੀ

40 ਤੋਂ 42 ਕਿਲੋ ਭਾਰ ਦੌਰਾਨ ਅਮਨਦੀਪ ਸਿੰਘ ਲੁਧਿਆਣਾ ਨੇ ਪ੍ਰਿੰਸ ਜਲੰਧਰ ਨੂੰ, 42 ਤੋਂ 44 ਕਿਲੋ ਭਾਰ ਦੌਰਾਨ ਵਾਹਿਗੁਰੂ ਲੁਧਿਆਣਾ ਨੇ ਯੁਵਰਾਜ ਸਿੰਘ ਮਹਾਲੀ ਨੂੰ,44 ਤੋਂ 46 ਕਿਲੋ ਭਾਰ ਦੌਰਾਨ ਨੀਰਜ ਜਲੰਧਰ ਨੇ ਮਾਹੀ ਅੰਮ੍ਰਿਤਸਰ ਨੂੰ ਹਰਾਇਆ। 46 ਤੋਂ 48 ਕਿਲੋ ਭਾਰ ਦੌਰਾਨ ਸਨਤ ਅਰੋੜਾ ਫਤਿਹਗੜ੍ਹ ਸਾਹਿਬ ਨੇ ਮੁਹੰਮਦ ਅਨਸ ਮਲੇਰ ਕੋਟਲਾ ਨੂੰ, 48 ਤੋਂ 50 ਕਿਲੋ ਭਾਰ ਦੌਰਾਨ ਹਰਪ੍ਰੀਤ ਸਿੰਘ ਅੰਮ੍ਰਿਤਸਰ ਨੇ ਅਰਮਾਣ ਮਹਾਲੀ ਵਿੰਗ ਨੂੰ ਫਾਇਨਲ ਚ ਮਾਤ ਦਿੱਤੀ। ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਹੋਈਆਂ ਸਟੇਟ ਪੱਧਰੀ ਬਾਕਸਿੰਗ ਮੁਕਾਬਲਿਆਂ ਨਾਲ ਇਲਾਕੇ ਦੇ ਹੋਰਨਾਂ ਮੁਕੇਬਾਜ਼ਾਂ ਨੂੰ ਉਤਸ਼ਾਹ ਮਿਲੇਗਾ।

ਕਲਯੁਗੀ ਪੁੱਤ ਵੱਲੋਂ ਮਾਂ ਪਿਓ ਦਾ ਬੇਰਹਿਮੀ ਨਾਲ ਕਤਲ

ਉਨ੍ਹਾਂ ਵੱਲ੍ਹੋਂ ਰਾਜ ਭਰ ਤੋਂ ਆਏ ਮੁਕੇਬਾਜਾਂ ਦੇ ਹਰ ਹੁਨਰ,ਤਕਨੀਕੀ ਨੂੰ ਦੇਖਿਆ ਹੈ,ਜਿਸ ਕਾਰਨ ਉਨ੍ਹਾਂ ਦੀ ਖੇਡ ਵਿੱਚ ਹੋਰ ਨਿਖਾਰ ਆਵੇਗਾ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦਾ ਸੱਦਾ ਦਿੰਦਿਆਂ ਇਸ ਗੱਲ ’ਤੇ ਤਸੱਲੀ ਜ਼ਾਹਿਰ ਕੀਤੀ ਕਿ ਪੰਜਾਬ ਸਰਕਾਰ ਵੱਲ੍ਹੋਂ ਬਣਾਈ ਗਈ ਖੇਡ ਨੀਤੀ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਲਈ ਚਾਨਣ ਮੁਨਾਰਾ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਸ਼ਹਿਰਾਂ ਤੋਂ ਬਾਅਦ ਪਿੰਡਾਂ ’ਚ ਵੀ ਬਣ ਰਹੇ ਖੇਡ ਸਟੇਡੀਅਮ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਗੇ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀ ਖੇਡਾਂ ਨੂੰ ਸਮਰਪਿਤ ਹਨ,ਜੋ ਖਿਡਾਰੀਆਂ ਦੇ ਸੁਨਹਿਰੀ ਭਵਿੱਖ ਲਈ ਯਤਨਸ਼ੀਲ ਹਨ।

ਵਣ ਵਿਭਾਗ ਦਾ ਖੇਤਰੀ ਮੈਨੇਜਰ 30,000 ਰੁਪਏ ਰਿਸ਼ਵਤ ਲੈੰਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਭਰ ਚੋਂ ਆਏ 23 ਜ਼ਿਲ੍ਹਿਆਂ ਅਤੇ ਸਪੋਰਟਸ ਵਿੰਗਾਂ ਦੇ ਖਿਡਾਰੀਆਂ ਲਈ ਖੇਡ ਮੈਦਾਨਾਂ ਅਤੇ ਰਿਹਾਇਸ਼ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਹਨ। ਖੇਡ ਕਨਵੀਨਰ ਰਾਜਵੀਰ ਮੋਦਗਿਲ, ਕੋ-ਕਨਵੀਨਰ ਰਾਮਨਾਥ ਧੀਰਾ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਮਾਨਸਾ ਜ਼ਿਲ੍ਹੇ ਲਈ ਸਟੇਟ ਖੇਡਾਂ ਬਾਕਸਿੰਗ ਯਾਦਗਾਰੀ ਹੋ ਨਿਬੜੀਆ।

Related posts

ਕਿਸਾਨਾਂ ਵੱਲੋਂ ਛੇਵੇਂ ਦਿਨ ਵੀ ਵਿੱਤ ਮੰਤਰੀ ਦੀ ਕੋਠੀ ਅੱਗੇ ਧਰਨਾ ਜਾਰੀ

punjabusernewssite

ਮਾਨਸਾ ਜ਼ਿਲ੍ਹੇ ਦੀ 32ਵੀਂ ਵਰ੍ਹੇਗੰਢ ’ਤੇ ਹੋਣਗੇ ਵਿਸ਼ੇਸ਼ ਸਮਾਗਮ

punjabusernewssite

ਮਾਨਸਾ ‘ਚ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਗੋ+ਲੀਆਂ ਮਾਰ ਕੇ ਕੀਤਾ ਕਤਲ

punjabusernewssite