ਨਵੀਂ ਦਿੱਲੀ, 13 ਸਤੰਬਰ: ਭ੍ਰਿਸਟਾਚਾਰ ਦੇ ਇੱਕ ਮਾਮਲੇ ਵਿਚ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਵਲੋਂ ਕਾਬੂ ਕੀਤੇ ਗਏ ਉੱਤਰ ਪੂਰਬੀ ਰੇਲਵੇ ਦੇ ਇੱਕ ਮੈਲੇਜਰ ਦੇ ਘਰ ਦੀ ਤਲਾਸ਼ੀ ਦੌਰਾਨ 2 ਕਰੋੜ 61 ਲੱਖ ਰੁਪਏ ਦੀ ਨਗਦੀ ਬਰਾਮਦ ਹੋਣ ਦੀ ਸੂਚਨਾ ਹੈ। ਸੀਬੀਆਈ ਵਲੋਂ ਕਾਬੂ ਕੀਤੇ ਗਏ ਰੇਲਵੇ ਦੇ ਮੁੱਖ ਮਟੀਰੀਅਲ ਮੈਨੇਜਰ ਦੀ ਪਹਿਚਾਣ ਕੇਸੀ ਜੋਸ਼ੀ ਦੇ ਤੌਰ ’ਤੇ ਹੋਈ ਹੈ। ਸੂਚਨਾਵਾਂ ਮੁਤਾਬਕ ਉਕਤ ਮੈਨੇਜਰ ਨੂੰ ਪੰਜ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਸੀਬੀਆਈ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ।
ਅੱਤਵਾਦੀਆਂ ਨਾਲ ਹੋਏ ਮੁਕਾਬਲੇ ’ਚ ਭਾਰਤੀ ਫ਼ੌਜ ਦਾ ਕਰਨਲ, ਮੇਜਰ ਤੇ ਜੰਮੂ ਪੁਲਿਸ ਦਾ ਡੀਐਸਪੀ ਹੋਇਆ ਸਹੀਦ
ਜਿਸਤੋਂ ਬਾਅਦ ਅਗਲੇਰੀ ਜਾਂਚ ਲਈ ਉਸਦੇ ਗੋਰਖਪੁਰ ਅਤੇ ਨੋਇਡਾ ਸਥਿਤ ਘਰ ਦੀ ਤਲਾਸ਼ੀ ਲਈ ਗਈ। ਇਸ ਤਲਾਸ਼ੀ ਦੌਰਾਨ ਇਹ ਨਗਦੀ ਤੇ ਹੋਰ ਸਮਾਨ ਬਰਾਮਦ ਹੋਣ ਦੀ ਸੂਚਨਾ ਹੈ। ਹੁਣ ਹੋਰ ਪੁਛਗਿਛ ਲਈ ਸੀਬੀਆਈ ਨੇ ਮੁਜਰਮ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਪਤਾ ਲੱਗਿਆ ਹੈ ਕਿ ਸੀਬੀਆਈ ਕੋਲ ਪ੍ਰਣਵ ਤ੍ਰਿਪਾਠੀ ਨਾਂ ਦੇ ਠੇਕੇਦਾਰ ਨੇ ਸਿਕਾਇਤ ਕੀਤੀ ਸੀ। ਜਿਸਨੂੰ ਉਕਤ ਮੈਨੇਜਰ ਰਿਸਵਤ ਨਾ ਦੇਣ ਬਦਲੇ ਫਰਮ ਦੀ ਰਜਿਸਟਰੇਸ਼ਨ ਰੱਦ ਕਰਨ ਦੀ ਧਮਕੀ ਦੇ ਰਿਹਾ ਸੀ।
Share the post "ਸੀਬੀਆਈ ਦੀ ਕੁੜਿੱਕੀ ’ਚ ਫ਼ਸੇ ਰੇਲਵੇ ਮੈਨੇਜਰ ਦੇ ਘਰੋਂ ਪੌਣੇ ਤਿੰਨ ਕਰੋੜ ਦੀ ਨਗਦੀ ਹੋਈ ਬਰਾਮਦ"