69 ਵੀਆਂ ਸੂਬਾ ਪੱਧਰੀ ਪਾਵਰ ਲਿਫਟਿੰਗ ਅੰਡਰ 17 ਅਤੇ ਅੰਡਰ 19 ਦਾ ਬਠਿੰਡਾ ਵਿਖੇ ਹੋਇਆ ਅਗਾਜ਼

Date:

spot_img

👉ਕੁੜੀਆਂ ਨਰਮ ਸਹੀ, ਪਰ ਕਮਜ਼ੋਰ ਨਹੀਂ: ਜ਼ਿਲ੍ਹਾ ਸਪਰੋਟਸ ਕੋਆਰਡੀਟੇਨਰ ਜਸਵੀਰ ਸਿੰਘ ਗਿੱਲ
Bathinda News: ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਚਮਕੌਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ 69 ਵੀਆਂ ਸੂਬਾ ਪੱਧਰੀ ਪਾਵਰ ਲਿਫਟਿੰਗ ਅੰਡਰ 17 ਅਤੇ ਅੰਡਰ 19 ਦਾ ਅਗਾਜ਼ ਬਠਿੰਡਾ ਵਿਖੇ ਹੋਇਆ। ਇਹਨਾਂ ਖੇਡਾਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਵਲੋਂ ਕੀਤਾ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਪਾਵਰ ਲਿਫਟਿੰਗ ਸਿਰਫ਼ ਵਜ਼ਨ ਚੁੱਕਣ ਦਾ ਨਾਮ ਨਹੀਂ,ਇਹ ਆਪਣੇ ਮਨ ਤੇ ਜਜ਼ਬੇ ਨੂੰ ਮਜ਼ਬੂਤ ਕਰਨ ਦੀ ਕਲਾ ਹੈ।ਜਦੋਂ ਇੱਕ ਕੁੜੀ ਮੈਦਾਨ ਵਿੱਚ ਖੜੀ ਹੁੰਦੀ ਹੈ। ਆਪਣੀ ਹੱਡੀ–ਹੱਡੀ ਦੀ ਤਾਕਤ ਜੋੜ ਕੇ ਲਿਫਟ ਕਰਦੀ ਹੈ,ਤਾਂ ਉਹ ਦੁਨੀਆਂ ਨੂੰ ਇਹ ਦੱਸਦੀ ਹੈ ਕਿ ਮੈਨੂੰ ਰੋਕਨਾ ਔਖਾ ਹੈ, ਕਿਉਂਕਿ ਮੈਂ ਆਪਣੇ ਆਪ ਤੋਂ ਜਿੱਤਣ ਨਿਕਲੀ ਹਾਂ।”ਪੰਜਾਬ ਦੀਆਂ ਕੁੜੀਆਂ ਦੀ ਹਿੰਮਤ ਕਦੇ ਵੀ ਘੱਟ ਨਹੀਂ ਪਈ।ਇਹ ਤੁਹਾਡੀ ਮਿਹਨਤ, ਅਨੁਸ਼ਾਸਨ ਅਤੇ ਸਬਰ ਦੀ ਕਹਾਣੀ ਹੈ।ਇਹ ਖੇਡ ਸਾਨੂੰ ਯਕੀਨ ਦਵਾਉਂਦੀ ਹੈ,ਕਿ ਕੁੜੀਆ ਨਰਮ ਸਹੀ,ਕਮਜ਼ੋਰ ਨਹੀਂ ਹਨ।

ਇਹ ਵੀ ਪੜ੍ਹੋ ਜੱਗੂ ਭਗਵਾਨਪੁਰੀਆ ਗੈਂਗ ਦਾ ਗੁਰਗਾ ਪੁਲਿਸ ਮੁਕਾਬਲੇ ‘ਚ ਕਾਬੂ, ਹੋਇਆ ਜਖ਼ਮੀ

ਟੂਰਨਾਮੈਂਟ ਵਿੱਚ ਆਪਣੇ ਜ਼ੋਰ ਦਿਖਾਉਣ ਲਈ 15 ਜ਼ਿਲ੍ਹਿਆਂ ਦੀਆਂ 110 ਖਿਡਰਨਾ ਭਾਗ ਲੈ ਰਹੀਆਂ ਹਨ| ਅੱਜ ਦੇ ਨਤੀਜੇ ਇਸ ਪ੍ਰਕਾਰ ਰਹੇ :–43 ਕਿਲੋ ਭਾਰ ਵਰਗ ਵਿੱਚ ਫਿਰੋਜ਼ਪੁਰ ਤੋਂ ਪੂਜਾ ਰਾਣੀ ਨੇ ਸੁਕੇਅਟ ਵਿੱਚ 40 ਕਿਲੋ, ਬੈਂਚ ਪ੍ਰੈਸ ਦੇ ਵਿੱਚ 25 ਕਿਲੋ, ਤੇ ਡੈਡ ਲਿਫਟ ਦੇ ਵਿੱਚ 70 ਕਿਲੋ ਭਾਰ ਕਲੀਅਰ ਕੀਤਾ, ਸੰਗਰੂਰ ਤੋਂ ਬਸਕਰਨ ਕੌਰ ਨੇ ਸੁਕੇਅਟ ਵਿੱਚ 20ਕਿਲੋ, ਬੈਂਚ ਪ੍ਰੈਸ ਦੇ ਵਿੱਚ 22.5 ਕਿਲੋ, ਤੇ ਡੈਡ ਲਿਫਟ ਦੇ ਵਿੱਚ 60 ਕਿਲੋ ਭਾਰ ਕਲੀਅਰ ਕੀਤਾ,ਬਠਿੰਡਾ ਤੋਂ ਪ੍ਰਦੀਪ ਕੌਰ ਨੇ ਸੁਕੇਅਟ ਵਿੱਚ 85 ਕਿਲੋ, ਬੈਂਚ ਪ੍ਰੈਸ ਦੇ ਵਿੱਚ 40 ਕਿਲੋ, ਤੇ ਡੈਡ ਲਿਫਟ ਦੇ ਵਿੱਚ 90 ਕਿਲੋ ਭਾਰ ਕਲੀਅਰ ਕੀਤਾ, ਰੂਪਨਗਰ ਤੋਂ ਅਰਸਦੀਪ ਕੌਰ ਨੇ ਸੁਕੇਅਟ ਵਿੱਚ 40ਕਿਲੋ, ਬੈਂਚ ਪ੍ਰੈਸ ਦੇ ਵਿੱਚ ਤਿਨੋ ਲਿਫਟ ਫੇਲ੍ਹ , ਤੇ ਡੈਡ ਲਿਫਟ ਵਿੱਚ ਵੀ ਤਿੰਨੋ ਲਿਫਟ ਫੇਲ੍ਹ ਰਹੀਆਂ,ਲੁਧਿਆਣਾ ਤੋਂ ਮੁਸਕਾਨ ਕੌਰ ਨੇ ਸੁਕੇਅਟ ਵਿੱਚ 87.5ਕਿਲੋ, ਬੈਂਚ ਪ੍ਰੈਸ ਦੇ ਵਿੱਚ 42.5 ਕਿਲੋ, ਤੇ ਡੈਡ ਲਿਫਟ ਦੇ ਵਿੱਚ 92.05 ਕਿਲੋ ਭਾਰ ਕਲੀਅਰ ਕੀਤਾ,ਜਲੰਧਰ ਤੋਂ ਨੰਦਨੀ ਨੇ ਸੁਕੇਅਟ ਵਿੱਚ 45ਕਿਲੋ, ਬੈਂਚ ਪ੍ਰੈਸ ਦੇ ਵਿੱਚ 20 ਕਿਲੋ, ਤੇ ਡੈਡ ਲਿਫਟ ਦੇ ਵਿੱਚ 52.5 ਕਿਲੋ ਭਾਰ ਕਲੀਅਰ ਕੀਤਾ|

ਇਹ ਵੀ ਪੜ੍ਹੋ ਪਿੰਡ ਕੋਟਫੱਤਾ ਦੇ ਉਦਮੀ ਨੌਜਵਾਨਾਂ ਨੇ ਪਿੰਡ ਦੀ ਭਲਾਈ ਦੇ ਕਾਰਜ਼ਾਂ ਲਈ ਬਣਾਈ ‘ਨਿਰਵਾਨ ਵੈਲਫੇਅਰ ਸੋਸਾਇਟੀ’

47 ਕਿਲੋ ਭਾਰ ਵਰਗ :- ਫਿਰੋਜ਼ਪੁਰ ਤੋਂ ਹਰਮਨ ਕੌਰ ਵਾਸ਼ ਆਊਟ ਹੋ ਗਈ, ਮੋਹਾਲੀ ਤੋਂ ਮੰਨਤ ਨੇ ਸੁਕੇਅਟ ਵਿੱਚ 40ਕਿਲੋ, ਬੈਂਚ ਪ੍ਰੈਸ ਦੇ ਵਿੱਚ 25 ਕਿਲੋ, ਤੇ ਡੈਡ ਲਿਫਟ ਦੇ ਵਿੱਚ 60 ਕਿਲੋ ਭਾਰ ਕਲੀਅਰ ਕੀਤਾ, ਮਾਨਸਾ ਤੋਂ ਨੂਰ ਕੌਰ ਨੇ ਸੁਕੇਅਟ ਵਿੱਚ 35ਕਿਲੋ, ਬੈਂਚ ਪ੍ਰੈਸ ਦੇ ਵਿੱਚ 00 ਕਿਲੋ, ਤੇ ਡੈਡ ਲਿਫਟ ਦੇ ਵਿੱਚ 50 ਕਿਲੋ ਭਾਰ ਕਲੀਅਰ ਕੀਤਾ, ਸੰਗਰੂਰ ਤੋਂ ਕਸਕ ਨੇ ਸੁਕੇਅਟ ਵਿੱਚ 50ਕਿਲੋ, ਬੈਂਚ ਪ੍ਰੈਸ ਦੇ ਵਿੱਚ 22.5 ਕਿਲੋ, ਤੇ ਡੈਡ ਲਿਫਟ ਦੇ ਵਿੱਚ 70 ਕਿਲੋ ਭਾਰ ਕਲੀਅਰ ਕੀਤਾ, ਰੂਪਨਗਰ ਤੋਂ ਨਵਨੀਤ ਕੌਰ ਨੇ ਸੁਕੇਅਟ ਵਿੱਚ 35ਕਿਲੋ, ਬੈਂਚ ਪ੍ਰੈਸ ਦੇ ਵਿੱਚ 22.5 ਕਿਲੋ, ਤੇ ਡੈਡ ਲਿਫਟ ਦੇ ਵਿੱਚ 60 ਕਿਲੋ ਭਾਰ ਕਲੀਅਰ ਕੀਤਾ, ਫ਼ਤਿਹਗੜ੍ਹ ਤੋਂ ਹਰਮਨ ਕੌਰ ਨੇ ਸੁਕੇਅਟ ਵਿੱਚ 57.5ਕਿਲੋ, ਬੈਂਚ ਪ੍ਰੈਸ ਦੇ ਵਿੱਚ 20 ਕਿਲੋ, ਤੇ ਡੈਡ ਲਿਫਟ ਦੇ ਵਿੱਚ 75 ਕਿਲੋ ਭਾਰ ਕਲੀਅਰ ਕੀਤਾ, ਫਜਿਲਕਾ ਤੋਂ ਗੁਰਨੂਰ ਕੌਰ ਨੇ ਸੁਕੇਅਟ ਵਿੱਚ 50 ਕਿਲੋ, ਬੈਂਚ ਪ੍ਰੈਸ ਦੇ ਵਿੱਚ 25 ਕਿਲੋ, ਤੇ ਡੈਡ ਲਿਫਟ ਦੇ ਵਿੱਚ 60 ਕਿਲੋ ਭਾਰ ਕਲੀਅਰ ਕੀਤਾ, ਫਰੀਦਕੋਟ ਤੋਂ ਨਵਜੋਤ ਸ਼ਰਮਾ ਨੇ ਸੁਕੇਅਟ ਵਿੱਚ 45ਕਿਲੋ,

ਇਹ ਵੀ ਪੜ੍ਹੋ ਧਾਰਮਿਕ ਯਾਤਰਾ ‘ਤੇ ਗਏ 42 ਭਾਰਤੀਆਂ ਦੀ ਭਿਆਨਕ ਸੜਕ ਹਾਦਸੇ ਵਿਚ ਹੋਈ ਮੌ+ਤ

ਬੈਂਚ ਪ੍ਰੈਸ ਦੇ ਵਿੱਚ 00 ਕਿਲੋ, ਤੇ ਡੈਡ ਲਿਫਟ ਦੇ ਵਿੱਚ 55 ਕਿਲੋ ਭਾਰ ਕਲੀਅਰ ਕੀਤਾ, ਮੁਕਤਸਰ ਤੋਂ ਮਨਵੀਰ ਕੌਰ ਨੇ ਸੁਕੇਅਟ ਵਿੱਚ 30 ਕਿਲੋ, ਬੈਂਚ ਪ੍ਰੈਸ ਦੇ ਵਿੱਚ 20 ਕਿਲੋ, ਤੇ ਡੈਡ ਲਿਫਟ ਦੇ ਵਿੱਚ 70 ਕਿਲੋ ਭਾਰ ਕਲੀਅਰ ਕੀਤਾ, ਲੁਧਿਆਣਾ ਤੋਂ ਮਹਿਕਦੀਪ ਕੌਰ ਨੇ ਸੁਕੇਅਟ ਵਿੱਚ 50 ਕਿਲੋ, ਬੈਂਚ ਪ੍ਰੈਸ ਦੇ ਵਿੱਚ 27.5 ਕਿਲੋ, ਤੇ ਡੈਡ ਲਿਫਟ ਦੇ ਵਿੱਚ 70 ਕਿਲੋ ਭਾਰ ਕਲੀਅਰ ਕੀਤਾ, ਬਠਿੰਡਾ ਤੋਂ ਸਾਹਿਬਜੀਤ ਕੌਰ ਨੇ ਸੁਕੇਅਟ ਵਿੱਚ 67.5ਕਿਲੋ, ਬੈਂਚ ਪ੍ਰੈਸ ਦੇ ਵਿੱਚ 35 ਕਿਲੋ, ਤੇ ਡੈਡ ਲਿਫਟ ਦੇ ਵਿੱਚ 90 ਕਿਲੋ ਭਾਰ ਕਲੀਅਰ ਕੀਤਾ | ਇਸ ਮੌਕੇ ਸੰਜੀਵ ਕੁਮਾਰ ਹੈੱਡ ਮਾਸਟਰ, ਕੁਲਵੀਰ ਸਿੰਘ ਲੈਕ ਫਿਜੀ, ਹਰਜਿੰਦਰ ਸਿੰਘ ਲੈਕ ਫਿਜੀ, ਇਸਟਪਾਲ ਸਿੰਘ ਡੀ ਪੀ ਈ, ਰੇਸ਼ਮ ਸਿੰਘ ਡੀ ਪੀ ਈ, ਸੁਖਦੇਵ ਸਿੰਘ ਲੈਕ ਫਿਜੀ, ਰਾਜੇਸ਼ ਕੁਮਾਰ ਲੈਕ ਫਿਜੀ, ਸੁਨੀਤਾ ਰਾਣੀ ਡੀ ਪੀ ਈ, ਮਨਦੀਪ ਕੌਰ ਲੈਕ ਫਿਜੀ, ਗੁਰਿੰਦਰਜੀਤ ਸਿੰਘ ਡੀ ਪੀ ਈ, ਨਿਰਮਲ ਸਿੰਘ ਡੀ ਪੀ ਈ, ਮਨਦੀਪ ਸਿੰਘ ਡੀ ਪੀ ਈ, ਸੁਖਜਿੰਦਰਪਾਲ ਸਿੰਘ ਸੁੱਖੀ ਡੀ ਪੀ ਈ, ਸਰਬਜੀਤ ਕੌਰ ਡੀ ਪੀ ਈ, ਸੰਦੀਪ ਕੌਰ ਡੀ ਪੀ ਈ, ਗੁਰਵਿੰਦਰ ਕੌਰ ਪੀ ਟੀ ਆਈ, ਹਰਮਨਦੀਪ ਕੌਰ ਡੀ ਪੀ ਈ, ਬੇਅੰਤ ਕੌਰ ਡੀ ਪੀ ਈ, ਹਰਪ੍ਰੀਤ ਕੌਰ ਡੀ ਪੀ ਈ, ਹਰਵਿੰਦਰ ਸਿੰਘ ਡੀ ਪੀ ਈ ਅਤੇ ਹਰਭਗਵਾਨ ਦਾਸ ਪੀਟੀਆਈ ਵਿਰਕ ਖੁਰਦ ਹਾਜਿਰ ਰਹੇ |

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

Punjab Police ਨੂੰ ਮਿਲੀ ਵੱਡੀ ਸਫ਼ਲਤਾ; ਚੋਟੀ ਦਾ ਗੈਂਗਸਟਰ ਇਥੋਪੀਆ ਤੋਂ ਕਰਵਾਇਆ ਡਿਪੋਰਟ

Chandigarh News: Punjab Police (ਪੰਜਾਬ ਪੁਲਿਸ) ਨੂੰ ਇੱਕ ਵੱਡੀ...

ਦਿੱਲੀ ਹਾਰਟ ਹਸਪਤਾਲ ਨੇ ਲੋੜਵੰਦ ਬੱਚਿਆਂ ਨਾਲ ਮਨਾਈ ਦੀਵਾਲੀ

Bathinda News: ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸ਼ਲਿਟੀ ਹਸਪਤਾਲ, ਬਠਿੰਡਾ...