spot_img
spot_img

Maharaja Ranjit Singh Armed Forces Preparatory Institute ਦੇ 7 ਕੈਡੇਟ ਫ਼ੌਜ ਅਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ

Date:

spot_img

👉ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਸ਼ੁਭਕਾਮਨਾਵਾਂ; ਉਨ੍ਹਾਂ ਨੂੰ ਸ਼ਾਨਦਾਰ ਸੇਵਾ ਨਿਭਾਉਣ ਅਤੇ ਪੰਜਾਬ ਨੂੰ ਮਾਣ ਦਿਵਾਉਣ ਲਈ ਪ੍ਰੇਰਿਆ
SAS Nagar News:ਪੰਜਾਬ ਲਈ ਮਾਣਮੱਤੀ ਉਪਲਬਧੀ ਵਿੱਚ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਐਫ.ਪੀ.ਆਈ.) ਦੇ 7 ਸਾਬਕਾ ਕੈਡੇਟ ਅੱਜ ਭਾਰਤੀ ਫ਼ੌਜ ਅਤੇ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਹੋਏ ਹਨ। ਇਹ ਸ਼ਾਨਦਾਰ ਉਪਲਬਧੀ ਦੇਸ਼ ਦੀਆਂ ਰੱਖਿਆ ਸੇਵਾਵਾਂ ਵਿੱਚ ਯੋਗਦਾਨ ਪਾਉਣ ਲਈ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸੰਸਥਾ ਦੀ ਵੱਧ ਰਹੀ ਭੂਮਿਕਾ ਨੂੰ ਦਰਸਾਉਂਦੀ ਹੈ।
ਆਈ.ਐਮ.ਏ. ਦੇਹਰਾਦੂਨ ਵਿਖੇ 158ਵੇਂ ਰੈਗੂਲਰ ਕੋਰਸ ਪਾਸਿੰਗ ਆਊਟ ਪਰੇਡ ਵਿੱਚ ਚਾਰ ਐਮ.ਆਰ.ਐਸ.ਐਫ.ਪੀ.ਆਈ. ਕੈਡੇਟਾਂ ਨੂੰ ਫ਼ੌਜ ਵਿੱਚ ਕਮਿਸ਼ਨ ਮਿਲਿਆ ਹੈ, ਜਿਸਦੀ ਸਮੀਖਿਆ ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਵੱਲੋਂ ਕੀਤੀ ਗਈ, ਜੋ ਹਥਿਆਰਬੰਦ ਸੈਨਾਵਾਂ ਦੀ ਸੁਪਰੀਮ ਕਮਾਂਡਰ ਵੀ ਹਨ। ਨਵੇਂ ਫ਼ੌਜ ਅਧਿਕਾਰੀਆਂ ਵਿੱਚ ਹੁਸ਼ਿਆਰਪੁਰ ਤੋਂ ਪਰਮਜੋਤ ਸਿੰਘ ਸ਼ਾਮਲ ਹਨ, ਜਿਸਦੇ ਪਿਤਾ ਇੱਕ ਵਪਾਰੀ ਅਤੇ ਮਾਤਾ ਸਿਹਤ ਵਿਭਾਗ ਵਿੱਚ ਸਟਾਫ਼ ਨਰਸ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਇਹ ਵੀ ਪੜ੍ਹੋ  ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ

ਇਸੇ ਤਰ੍ਹਾਂ ਮੋਹਾਲੀ ਤੋਂ ਅਭੈ ਸਿੰਘ ਰਾਘਵ ਫੌਜ ਅਧਿਕਾਰੀ ਬਣੇ ਹਨ, ਜਿਸਦੇ ਪਿਤਾ ਸਿਹਤ ਵਿਭਾਗ ਦੇ ਸਿਵਲ ਰਜਿਸਟ੍ਰੇਸ਼ਨ ਅਫ਼ਸਰ ਅਤੇ ਮਾਤਾ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਹਨ। ਹੁਸ਼ਿਆਰਪੁਰ ਤੋਂ ਅਨਿਕੇਤ ਕਹੋਲ ਹਵਾਈ ਸੇਵਾਵਾਂ ਵਿੱਚ ਅਧਿਕਾਰੀ ਵਜੋਂ ਸ਼ਾਮਲ ਹੋਏ ਹਨ, ਜਿਨ੍ਹਾਂ ਦੇ ਪਿਤਾ ਇੱਕ ਵਪਾਰੀ ਹਨ ਅਤੇ ਪਠਾਨਕੋਟ ਤੋਂ ਅਨੁਰਾਗ ਚੌਹਾਨ ਫ਼ੌਜ ਅਧਿਕਾਰੀ ਬਣੇ ਹਨ।ਇਸ ਦੇ ਨਾਲ ਹੀ ਤਿੰਨ ਕੈਡੇਟ ਹੈਦਰਾਬਾਦ ਦੇ ਡੰਡੀਗਲ ਵਿੱਚ ਏਅਰ ਫੋਰਸ ਅਕੈਡਮੀ ਦੇ 217ਵੇਂ ਕੋਰਸ ਕੰਬਾਈਨਡ ਗ੍ਰੈਜੂਏਸ਼ਨ ਪਰੇਡ ਵਿੱਚ ਫਲਾਇੰਗ ਅਫ਼ਸਰ ਬਣੇ ਹਨ। ਪਰੇਡ ਦਾ ਨਿਰੀਖਣ ਭਾਰਤ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਕੀਤਾ। ਫਲਾਇੰਗ ਅਫ਼ਸਰਾਂ ਵਜੋਂ ਕਮਿਸ਼ਨ ਪ੍ਰਾਪਤ ਕਰਨ ਵਾਲਿਆਂ ਵਿੱਚ ਰੋਪੜ ਤੋਂ ਉਦੈਬੀਰ ਸਿੰਘ, ਜਿਸਦੇ ਪਿਤਾ ਹਵਾਈ ਸੈਨਾ ਦੇ ਸਾਬਕਾ ਸੈਨਿਕ ਰਹੇ ਹਨ; ਐਸ.ਏ.ਐਸ. ਨਗਰ ਤੋਂ ਵਾਸੂ ਮਹਿਤਾ, ਜਿਸਦੇ ਮਾਪੇ ਸਰਕਾਰੀ ਅਧਿਆਪਕ ਹਨ ਅਤੇ ਐਸ.ਏ.ਐਸ. ਨਗਰ ਤੋਂ ਕਰਨ ਕੌਸ਼ਿਸ਼ ਹਨ, ਜਿਸਦੀ ਮਾਂ ਨਿਆਂਇਕ ਅਦਾਲਤ ਵਿੱਚ ਸੇਵਾਵਾਂ ਨਿਭਾ ਰਹੀ ਹੈ ਅਤੇ ਉਸਦੇ ਪਿਤਾ ਇੱਕ ਵਪਾਰੀ ਹਨ।

ਇਹ ਵੀ ਪੜ੍ਹੋ  ਮੰਦਭਾਗੀ ਖ਼ਬਰ; ਮੈਕੇਨਿਕ ਦੀ AC ਸਰਵਿਸ ਦੌਰਾਨ ਬਲਾਸਟ ਕਾਰਨ ਹੋਈ ਮੌ*ਤ

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਇਨ੍ਹਾਂ ਸਾਰੇ ਕੈਡਿਟਾਂ ਨੂੰ ਕਮਿਸ਼ਨਡ ਮਿਲਣ ਲਈ ਵਧਾਈ ਦਿੱਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਸੇਵਾ ਅਧਿਕਾਰੀ ਵਜੋਂ ਆਪਣੇ ਕਰੀਅਰ ਵਿੱਚ ਹੋਰ ਸਖ਼ਤ ਮਿਹਨਤ ਕਰਨ ਅਤੇ ਸ਼ਾਨਦਾਰ ਸੇਵਾਵਾਂ ਨਿਭਾ ਕੇ ਸੂਬੇ ਦਾ ਮਾਣ ਵਧਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਵਿੱਚ ਸਹਾਇਤਾ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।ਸ੍ਰੀ ਅਰੋੜਾ ਨੇ ਕਿਹਾ ਕਿ ਇਨ੍ਹਾਂ 7 ਕੈਡੇਟਾਂ ਦੇ ਕਮਿਸ਼ਨਡ ਹੋਣ ਨਾਲ ਭਗਵੰਤ ਮਾਨ ਸਰਕਾਰ ਦੇ ਪੰਜਾਬ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਐਮ.ਆਰ.ਐਸ.ਐਫ.ਪੀ.ਆਈ. ਕੈਡੇਟਾਂ ਦੀ ਗਿਣਤੀ 97 ਹੋ ਗਈ ਹੈ।ਐਮ.ਆਰ.ਐਸ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀ.ਐਸ.ਐਮ. (ਸੇਵਾਮੁਕਤ) ਨੇ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਰੱਖਿਆ ਸੇਵਾਵਾਂ ਦੇ ਸਿਧਾਤਾਂ ਨੂੰ ਬਰਕਰਾਰ ਰੱਖਣ ਅਤੇ ਦੇਸ਼, ਸੂਬੇ ਅਤੇ ਆਪਣੀ ਸੰਸਥਾ ਦਾ ਮਾਣ ਵਧਾਉਣ ਲਈ ਪ੍ਰੇਰਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda ‘ਚ ਹੁਣ ਹਰ ਮੋੜ ‘ਤੇ ਦਿਖਾਈ ਦੇਵੇਗੀ Police; PCR ਦੀ ਨਫ਼ਰੀ ਵਧਾਈ

Bathinda News: Bathinda 'ਚ ਹਰ ਮੋੜ ਅਤੇ ਗਲੀ ਵਿਚ...

Bathinda Police ‘ਚ SHOs ਦੇ ਮੁੜ ਹੋਏ ਦੇ ਤਬਾਦਲੇ, ਦੇਖੋ List

Bathinda News: Bathinda Police 'ਚ SHOs ਦੇ ਤਬਾਦਲੇ ਹੋਏ...

ਗੈਂਗਸਟਰਾਂ ‘ਤੇ ਵਾਰ ਦਾ 175ਵਾਂ ਦਿਨ: ਪੰਜਾਬ ਪੁਲਿਸ ਵੱਲੋਂ 897 ਥਾਈਂ ਛਾਪੇਮਾਰੀ; 657 ਕਾਬੂ

👉ਯੁੱਧ ਨਸ਼ਿਆਂ ਵਿਰੁੱਧ ਦੇ 500ਵੇਂ ਦਿਨ 30.5 ਕਿਲੋ ਹੈਰੋਇਨ...