ਭਾਰਤ-ਅਮਰੀਕਾ ਵਪਾਰ ਸਮਝੌਤੇ ਵਿਰੁਧ ਕਿਸਾਨਾਂ ਦਾ ‘ਐਕਸ਼ਨ’ 10 ਜੁਲਾਈ ਨੂੰ; ਤਿਆਰੀਆਂ ਜੋਰਾਂ ‘ਤੇ : ਜੋਗਿੰਦਰ ਸਿੰਘ ਉਗਰਾਹਾਂ

Date:

spot_img

Barnala News: ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ )ਦੀ ਸੂਬਾ ਮੀਟਿੰਗ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਚੀਮਾ( ਬਰਨਾਲਾ )ਵਿਖੇ ਹੋਈ, ਜਿਸ ਵਿੱਚ ਦੋ ਕਿਸਾਨ ਜਥੇਬੰਦੀਆਂ ਬੀਕੇਯੂ ( ਏਕਤਾ ਉਗਰਾਹਾਂ) ਅਤੇ ਬੀਕੇਯੂ ਏਕਤਾ ਡਕੌਂਦਾ (ਧਨੇਰ) ਵੱਲੋ ਚੰਡੀਗੜ੍ਹ ਦੇ ਵਿੱਚ ਕੀਤੇ ਜਾ ਰਹੇ ਐਕਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਕਿਰਤੀ ਲੋਕਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਜੇਕਰ ਭਾਰਤ ਅਮਰੀਕਾ ਸਮਝੌਤਾ ਸਿਰੇ ਚੜ ਜਾਂਦਾ ਹੈ ਤਾਂ ਸਾਡੇ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਪੈ ਜਾਵੇਗਾ ਤੇ ਸਾਡੇ ਖੇਤੀ ਖੇਤਰ ਨਾਲ ਜੁੜੇ ਸਹਾਇਕ ਧੰਦੇ ਵੀ ਜਿਸ ਵਿੱਚ ਦੁੱਧ ਦੇ ਧੰਦੇ ਅਤੇ ਹੋਰ ਸਹਾਇਕ ਧੰਦੇ ਵੀ ਚੌਪਟ ਹੋ ਜਾਣਗੇ।

ਇਹ ਵੀ ਪੜ੍ਹੋ 👉ਸੇਵਾਮੁਕਤ DEO ਕੋਲੋਂ ਰਿਸ਼ਵਤ ਮੰਗਣ ਦੇ ਦੋਸ਼ਾਂ ਹੇਠ ਸਰਕਾਰੀ ਸਕੂਲ ਦੇ ‘ਮਾਸਟਰ ਜੀ’ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੋਕੇ ਨੇ ਕਿਹਾ ਕਿ ਕੁੱਲ ਦੁਨੀਆਂ ਦੇ ਵਿੱਚ ਅਮਰੀਕਾ ਥਾਣੇਦਾਰ ਬਣਿਆ ਹੋਇਆ ਹੈ ਤੇ ਆਪਦੇ ਪੱਖ ਦੇ ਫੈਸਲੇ ਡਾਂਗ ਦੇ ਜੋਰ ਕਰਵਾ ਰਿਹਾ ਹੈ ਜਿਹੜੇ ਮੁਲਕ ਨਹੀਂ ਮੰਨ ਰਹੇ ਉਹਨਾਂ ਮੁਲਕਾਂ ‘ਤੇ ਨਿਹੱਕੇ ਹਮਲੇ ਕਰਕੇ ਆਪਣੀਆਂ ਕਠਪੁਤਲੀਆਂ ਸਰਕਾਰਾਂ ਬਣਾਉਣ ਦਾ ਯਤਨ ਕਰ ਰਿਹਾ ਹੈ।ਇਸੇ ਤਰ੍ਹਾਂ ਭਾਰਤ ਦੇ ਹਾਕਮ ਵੀ ਲੜਨ ਵਾਲੀਆਂ ਜਥੇਬੰਦੀਆਂ ਨੂੰ ਡਾਂਗ ਦੇ ਜੋਰ ਦਵਾਉਣ ਲੱਗੇ ਹੋਏ ਹਨ ਸਾਡਾ ਜਮਹੂਰੀ ਹੱਕ ਮਾਰ ਰਹੇ ਹਨ ਇਸ ਕਰਕੇ ਸਾਡਾ ਜੇ ਜਮਹੂਰੀ ਹੱਕ ਨਹੀਂ ਬਚਦਾ ਤਾਂ ਫਿਰ ਮੰਗਾ ਮਸਲੇ ਤਾਂ ਦੂਰ ਦੀ ਗੱਲ ਹੋ ਜਾਵੇਗੀ।

ਇਹ ਵੀ ਪੜ੍ਹੋ 👉ਵੱਡੀ ਖ਼ਬਰ; ਬਹਿਬਲ ਕਲਾਂ ਗੋਲੀ ਕਾਂਡ ਅਤੇ ਬਰਗਾੜੀ ਘਟਨਾ ਨਾਲ ਸਬੰਧਤ ਵੱਡੀ ਅਪਡੇਟ !

ਮੀਟਿੰਗ ਵਿੱਚ ਚੋਣ ਇਜਲਾਸ ਸਬੰਧੀ ਪਿੰਡਾਂ ਦੀਆਂ ਚੋਣਾਂ 15 ਜੁਲਾਈ ਤੱਕ ਕਰਨ ਦਾ ਅੰਤਿਮ ਫੈਸਲਾ ਕੀਤਾ ਗਿਆ ਤੇ ਸਾਰੀਆਂ ਹੀ ਬਲਾਕ ਕਮੇਟੀਆਂ ਨੂੰ ਕਿਹਾ ਗਿਆ ਕਿ 15 ਜੁਲਾਈ ਤੋਂ ਪਹਿਲਾਂ ਪਹਿਲਾਂ ਸਾਰੀਆਂ ਪਿੰਡ ਕਮੇਟੀਆਂ ਦੀਆਂ ਚੋਣਾਂ ਕਰਕੇ ਤੇ ਫੰਡਾਂ ਦੇ ਹਿਸਾਬ ਕਿਤਾਬ ਦੇ ਮਾਮਲੇ ਵਿੱਚ ਬੈਂਕ ਖਾਤੇ ਖੁਲਵਾ ਕੇ ਮੁਕੰਮਲ ਕੀਤੇ ਜਾਣ ਕਿਉਂਕਿ ਉਸ ਤੋਂ ਬਾਅਦ ਆਪਾਂ ਸੂਬਾ ਅਜਲਾਸ ਦੀ ਤਿਆਰੀ ਵਜੋਂ ਬਲਾਕ ਪੱਧਰੀਆਂ ਚੋਣਾਂ ਦਾ ਸਿਲਸਿਲਾ ਸ਼ੁਰੂ ਕਰ ਸਕੀਏ। ਬਿਜਲੀ ਸੰਕਟ ਦੇ ਮਾਮਲੇ ਦੇ ਵਿੱਚ ਮੀਟਿੰਗ ਨੇ ਮਹਿਸੂਸ ਕੀਤਾ ਕਿ ਇੱਕ ਵਾਰੀ ਚੰਗੀ ਬਾਰਸ਼ ਹੋਣ ਕਰਕੇ ਇਹ ਸੰਕਟ ਇੱਕ ਹੱਦ ਤੱਕ ਹੱਲ ਹੋ ਗਿਆ ਹੈ ਤੇ ਫਿਰ ਵੀ ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤਹਿਤ ਲੋਕਾਂ ਨੂੰ ਸੱਦਾ ਦਿੱਤਾ ਕਿ ਕਿਤੇ ਵੀ ਕਿਸੇ ਕਿਸਮ ਦਾ ਬਿਜਲੀ ਸੰਕਟ ਦੇ ਨਾਲ ਜੁੜ ਕੇ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਬਿਜਲੀ ਦਫਤਰਾਂ ਦੇ ਘਰਾਓ ਕੀਤੇ ਜਾਣ।

ਇਹ ਵੀ ਪੜ੍ਹੋ 👉ਬਠਿੰਡਾ ਦੀਆਂ ਸੜਕਾਂ ’ਤੇ ਬੇਖੌਫ਼ ਮਲਬਾ ਸੁੱਟਣ ਵਾਲੇ ਦੀ ਹੁਣ ਖੈਰ ਨਹੀਂ; ਪਛਾਣ ਦੱਸਣ ਵਾਲੇ ਨੂੰ ਮਿਲੇਗਾ ₹10 ਹਜ਼ਾਰ ਦਾ ਨਕਦ ਇਨਾਮ: ਸੰਦੀਪ ਕਟਾਰੀਆ

ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 22 ਜੁਲਾਈ ਨੂੰ ਸਾਰੇ ਪੰਜਾਬ ਅੰਦਰ ਟੋਲ ਫਰੀ ਕਰਕੇ ਵੱਡੇ ਧਰਨੇ ਲਾਉਣ ਦਾ ਤੇ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਪ੍ਰਦਰਸ਼ਨ ਕਰਨ ਦੇ ਫੈਸਲੇ ਦੀ ਵੀ ਵੀਉਂਤਬੰਦੀ ਕੀਤੀ।ਮੀਟਿੰਗ ਵਿੱਚ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਔਰਤ ਆਗੂ ਹਰਿੰਦਰ ਬਿੰਦੂ, ਕੁਲਦੀਪ ਕੌਰ ਕੁੱਸਾ,ਕਮਲ ਬਰਨਾਲਾ, ਬਚਿੱਤਰ ਕੌਰ ਮੋਗਾ ਬਿੰਦਰਪਾਲ ਭਦੌੜ ਤੋਂ ਇਲਾਵਾਂ ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਅਤੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ, ਸਕੱਤਰ ਹਾਜ਼ਰ ਸਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

Ludhiana ‘ਚ ਪ੍ਰੇਮੀ ਵੱਲੋਂ ਪ੍ਰੇਮਿਕਾ ਦਾ ਗੋ*ਲੀ ਮਾਰ ਕੇ ਕ*ਤ*ਲ; ਮੁੜ ਕੀਤੀ ਆਤਮਹੱਤਿਆ

Ludhiana News: ਲੁਧਿਆਣਾ ਦੇ ਖੰਨਾ ਸਥਿਤ ਇੱਕ ਹੋਟਲ ਵਿੱਚ...

Amritsar Airport ‘ਤੇ ਔਰਤ ਸਮੇਤ ਤਿੰਨ ਯਾਤਰੀਆਂ ਕੋਲੋਂ 1 ਕਰੋੜ ਦਾ ਸੋਨਾ ਜਬਤ

Amritsar News: Amritsar Airport 'ਤੇ ਕਸਟਮ ਵਿਭਾਗ ਅਤੇ ਡਾਇਰੈਕਟੋਰੇਟ...