Bathinda News: MRSPTU ਬਠਿੰਡਾ ਦੇ ਉਪ-ਕੁਲਪਤੀ ਪ੍ਰੋ. ਸੰਜੀਵ ਕੁਮਾਰ ਸ਼ਰਮਾ ਨੇ ਸਕੂਲ ਆਫ਼ ਐਗਰੀਕਲਚਰ ਸਾਇੰਸ ਐਂਡ ਇੰਜੀਨੀਅਰਿੰਗ (ਐਸ.ਏ.ਐਸ.ਈ.) ਵੱਲੋਂ ਬੀ.ਐੱਸ.ਸੀ. ਖੇਤੀਬਾੜੀ ਦੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਪ੍ਰੈਕਟੀਕਲ ਮੈਨੂਅਲ ‘ਫੰਡਾਮੈਂਟਲਜ਼ ਆਫ਼ ਐਂਟੋਮੋਲੋਜੀ’ ਜਾਰੀ ਕੀਤਾ।6ਵੀਂ ਡੀਨ ਕਮੇਟੀ ਦੇ ਸਿਲੇਬਸ ਅਨੁਸਾਰ ਤਿਆਰ ਕੀਤਾ ਗਿਆ ਇਹ ਪ੍ਰੈਕਟੀਕਲ ਮੈਨੂਅਲ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਬੀ.ਐੱਸ.ਸੀ. ਖੇਤੀਬਾੜੀ ਦੇ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਵਿਹਾਰਕ ਮਾਰਗਦਰਸ਼ਿਕ ਵਜੋਂ ਕੰਮ ਕਰੇਗਾ। ਇਸ ਵਿੱਚ ਕੀਟ ਵਿਗਿਆਨ ਦੇ ਬੁਨਿਆਦੀ ਸਿਧਾਂਤਾਂ, ਕੀੜਿਆਂ ਦੀ ਪਛਾਣ, ਉਨ੍ਹਾਂ ਦੇ ਸੰਗ੍ਰਹਿ, ਸੰਭਾਲ (ਸਾਂਭ-ਸੰਭਾਲ) ਦੀਆਂ ਤਕਨੀਕਾਂ ਅਤੇ ਹੋਰ ਲਾਜ਼ਮੀ ਪ੍ਰਯੋਗਸ਼ਾਲਾ ਅਭਿਆਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ।ਇਹ ਪ੍ਰੈਕਟੀਕਲ ਮੈਨੂਅਲ ਡਾ. ਸੁਖਪ੍ਰੀਤ ਕੌਰ, ਸਹਾਇਕ ਪ੍ਰੋਫੈਸਰ (ਐਸ.ਏ.ਐਸ.ਈ.) ਵੱਲੋਂ ਇੰਜ. ਜਸਵੀਰ ਸਿੰਘ ਟਿਵਾਣਾ, ਮੁਖੀ, ਸਕੂਲ ਆਫ਼ ਐਗਰੀਕਲਚਰ ਸਾਇੰਸ ਐਂਡ ਇੰਜੀਨੀਅਰਿੰਗ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ Bathinda ‘ਚ ਹੁਣ ਹਰ ਮੋੜ ‘ਤੇ ਦਿਖਾਈ ਦੇਵੇਗੀ Police; PCR ਦੀ ਨਫ਼ਰੀ ਵਧਾਈ
ਇਸ ਦੀ ਤਿਆਰੀ ਵਿੱਚ ਡਾ. ਵਿਨੀਤ ਚਾਵਲਾ, ਸਹਾਇਕ ਪ੍ਰੋਫੈਸਰ, ਡਾ. ਕੰਵਲਜੀਤ ਸਿੰਘ, ਸਹਾਇਕ ਪ੍ਰੋਫੈਸਰ ਅਤੇ ਇੰਜ. ਰਜਿੰਦਰ ਸਿੰਘ ਸਮਾਘ, ਸੀਨੀਅਰ ਟੈਕਨੀਸ਼ੀਅਨ ਨੇ ਵੀ ਮਹੱਤਵਪੂਰਨ ਯੋਗਦਾਨ ਪਾਇਆ।ਇਸ ਮੌਕੇ ਉਪ-ਕੁਲਪਤੀ ਪ੍ਰੋ. ਸੰਜੀਵ ਕੁਮਾਰ ਸ਼ਰਮਾ ਨੇ ਫੈਕਲਟੀ ਮੈਂਬਰਾਂ ਨੂੰ ਇਸ ਅਕਾਦਮਿਕ ਪ੍ਰਾਪਤੀ ਲਈ ਵਧਾਈ ਦਿੰਦਿਆਂ ਉੱਚ-ਗੁਣਵੱਤਾ ਵਾਲੇ ਅਧਿਐਨ-ਅਧਿਆਪਨ ਸਰੋਤ ਤਿਆਰ ਕਰਨ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰੈਕਟੀਕਲ ਮੈਨੂਅਲ ਵਿਦਿਆਰਥੀਆਂ ਦੀ ਵਿਹਾਰਕ ਸਿੱਖਿਆ ਨੂੰ ਹੋਰ ਮਜ਼ਬੂਤ ਕਰੇਗਾ, ਪ੍ਰਯੋਗਸ਼ਾਲਾ ਸੰਬੰਧੀ ਹੁਨਰਾਂ ਵਿੱਚ ਵਾਧਾ ਕਰੇਗਾ ਅਤੇ ਖੇਤੀਬਾੜੀ ਦੇ ਵਿਦਿਆਰਥੀਆਂ ਲਈ ਇੱਕ ਉਪਯੋਗੀ ਅਕਾਦਮਿਕ ਸੰਦਰਭ ਪੁਸਤਕ ਸਾਬਤ ਹੋਵੇਗਾ।ਇਸ ਮੌਕੇ ਡਿਪਟੀ ਰਜਿਸਟਰਾਰ ਸ੍ਰੀਮਤੀ ਪਰਮਜੀਤ ਕੌਰ ਅਤੇ ਸਹਾਇਕ ਰਜਿਸਟਰਾਰ ਸ਼੍ਰੀ ਵਿਵੇਕ ਗੋਇਲ ਵੀ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





