ਭੁਪਿੰਦਰ ਸਿੰਘ ਗਿੱਲ ਦੀ ਇਕਲੋਤੀ ਲੜਕੀ ਨੇ ਪਹਿਲੇ ਹੱਲੇ ਵਿਚ ਮੱਲ ਮਾਰੀ
ਸੁਖਜਿੰਦਰ ਮਾਨ
ਬਠਿੰਡਾ, 12 ਅਕਤੂਬਰ: ਬਠਿੰਡਾ ਜਿਲ੍ਹੇ ਨਾਲ ਸਬੰਧਤ ਅੱਧੀ ਦਰਜ਼ਨ ਦੇ ਕਰੀਬ ਧੀਆਂ ਨੇ ਅੱਜ ਵੱਡੀ ਪ੍ਰਾਪਤੀ ਕਰਦਿਆਂ ਪੰਜਾਬ ਸਿਵਲ ਸਰਵਿਸ਼ਜ (ਜੁਡੀਅਸਰੀ) ਦੀ ਪ੍ਰੀਖਿਆਂ ਨੂੰ ਪਾਸ ਕਰਦਿਆਂ ਜੱਜ ਬਣਨ ਦਾ ਮਾਣ ਹਾਸਲ ਕੀਤਾ ਹੈ। ਜੱਜ ਬਣਨ ਵਾਲੀਆਂ ਇੰਨ੍ਹਾਂ 6 ਲੜਕੀਆਂ ਵਿਚੋਂ ਚਾਰ ਬਠਿੰਡਾ ਸ਼ਹਿਰ ਅਤੇ ਦੋ ਲੜਕੀਆਂ ਬਠਿੰਡਾ ਦੀਆਂ ਦਿਹਾਤੀ ਵਿਚ ਪੈਂਦੀਆਂ ਗੋਨਿਆਣਾ ਅਤੇ ਰਾਮਾਂ ਮੰਡੀ ਨਾਲ ਸਬੰਧਤ ਹਨ। ਇੰਨਾਂ ਦੀ ਪ੍ਰਾਪਤੀ ’ਤੇ ਪੂਰਾਂ ਬਠਿੰਡਾ ਖੁਸ਼ੀ ਵਿੱਚ ਖੀਵਾ ਹੈ, ਦੂਜੇ ਪਾਸੇ ਮਾਲਵਾ ਦੀ ਸਭ ਤੋਂ ਵੱਡੀ ਬਾਰ ਵਜੋਂ ਜਾਣੀ ਜਾਂਦੀ ਬਠਿੰਡਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵਿਚ ਵੀ ਭਾਰੀ ਉਤਸ਼ਾਹ ਹੈ।
ਮਨਪ੍ਰੀਤ ਬਾਦਲ ਪੁੱਜੇ ਹੁਣ ਹਾਈਕੋਰਟ ਦੀ ਸ਼ਰਨ ’ਚ, ਵਿਜੀਲੈਂਸ ਨੇ ਮੁੜ ‘ਜੋਜੋ’ ਦੀ ਕੋਠੀ ’ਚ ਦਿੱਤੀ ਦਸਤਕ
ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰੋਹਿਤ ਰੋਮਾਣਾ, ਉਪ ਪ੍ਰਧਾਨ ਮਨਪ੍ਰੀਤ ਸਿੱਧੂ, ਸਕੱਤਰ ਸੁਖਪਾਲ ਸਿੰਘ ਢਿੱਲੋਂ, ਖ਼ਜਾਨਜੀ ਬਲਜੀਤ ਕੌਰ ਅਤੇ ਜੁਆਇੰਟ ਸਕੱਤਰ ਯਸਪਿੰਦਰ ਨੇ ਇੰਨ੍ਹਾਂ ਸਫ਼ਲਤਾਂ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਵਧਾਈ ਦਿੱਤੀ ਹੈ। ਬਠਿੰਡਾ ਦੇ ਨਛੱਤਰ ਨਗਰ ਦੇ ਰਹਿਣ ਵਾਲੇ ਇੱਕ ਸਧਾਰਨ ਪ੍ਰਵਾਰ ਨਾਲ ਤਾਲੁਕਾਤ ਰੱਖਦੇ ਭੁਪਿੰਦਰ ਸਿੰਘ ਗਿੱਲ ਦੀ ਇੱਕਲੌਤੀ ਲੜਕੀ ਹਰਜੋਬਨ ਕੌਰ ਗਿੱਲ ਨੇ ਪਹਿਲੀ ਹੀ ਹੱਲੇ ਵਿਚ ਪੰਜਾਬ ਪੀਪੀਐਸਸੀ ਜੂਡੀਸਰੀ ਦੀ ਪ੍ਰੀਖ੍ਰਿਆ ਵਿਚ 37ਵੇਂ ਸਥਾਨ ‘ਤੇ ਰਹਿ ਕੇ ਮਾਪਿਆਂ ਦੀ ਝੋਲੀ ਖੁਸੀ ਨਾਲ ਭਰ ਦਿੱਤੀ ਹੈ। ਸ਼ਹਿਰ ਦੇ ਨਾਮੀ ਸੇਂਟ ਜੋਸਫ ਸਕੂਲ ਵਿੱਚੋ 10ਵੀਂ ਕਰਨ ਵਾਲੀ ਹਰਜੋਬਨ ਨੇ ਬਾਹਰਵੀਂ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬ ਸਕੂਲ ਆਫ਼ ਲਾਅ ਵਿੱਚ ਟਾਪ ਕੀਤਾ ਹੈ।
ਸਾਬਕਾ ਵਿਧਾਇਕ ਜੀਤਮਹਿੰਦਰ ਸਿੱਧੂ ਨੇ ਅਕਾਲੀ ਦਲ ਨੂੰ ਕਿਹਾ ਅਲਵਿਦਾ, ਨਵੀਂ ਪਿੱਚ ’ਤੇ ਖੇਡ ਸਕਦੇ ਹਨ ਸਿਆਸੀ ਪਾਰੀ
ਹਰਜੋਬਨ ਗਿੱਲ ਨੇ ਕਿਹਾ ਕਿ ਉਹ ਇਨਸਾਫ਼ ਦੇ ਮੰਦਰ ਵਿਚ ਕਿਸੇ ਨੂੰ ਨਿਰਾਸ਼ ਹੋ ਕੇ ਨਹੀਂ ਜਾਣ ਦੇਵੇਗੀ। ਇਸ ਤਰਾਂ ਬਠਿੰਡਾ ਦੇ ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਦੀ ਵਿਦਿਆਰਥਣ ਰਹੀ ਮੂਨਕ ਗਰਗ ਪੁੱਤਰੀ ਪੁੱਤਰੀ ਯਸਪਾਲ ਸਿੰਘ ਨੇ ਆਪਣੇ ਮਾਪਿਆ ਦਾ ਨਾਮ ਰੋਸ਼ਨ ਕੀਤਾ ਹੈ। ਮੂਨਕ ਗਰਗ ਦੀ ਪ੍ਰਾਪਤੀ ਤੇ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਦੇ ਡਾਇਰੈਕਟਰ ਡਾ ਜਸਵੀਰ ਸਿੰਘ ਹੁੰਦਲ ਅਤੇ ਲਾਅ ਵਿਭਾਗ ਦੇ ਮੁੱਖੀ ਡਾ ਅਨੁਪਮ ਆਹਲੂਵਾਲੀਆ ਨੇ ਖੁਸ਼ੀ ਜਾਹਿਰ ਕੀਤੀ ਹੈ।
ਨਸ਼ਾ ਤਸਕਰਾਂ ਨੂੰ ਛੱਡਣ ਦੇ ਮਾਮਲੇ ’ਚ ਫ਼ਸੇ ਸਾਬਕਾ ਪੁਲਿਸ ਇੰਸਪੈਕਟਰ ਨੇ ਕੀਤਾ ਆਤਮ-ਸਮੱਰਪਣ
ਮੋਹਿਨੀ ਗੋਇਲ ਪੁੱਤਰੀ ਸ਼ੁਸ਼ੀਲ ਗੋਇਲ ਨੇ ਇਸ ਮੁਕਾਬਲੇ ਦੀ ਪ੍ਰੀਖਿਆਂ ਵਿੱਚ 46 ਵਾ ਰੈਂਕ ਪ੍ਰਾਪਤ ਕਰਕੇ ਗੋਨਿਆਣਾ ਮੰਡੀ ਦਾ ਨਾਂ ਰੋਸ਼ਨ ਕੀਤਾ ਹੈੈ। ਇਸਤੋਂ ਇਲਾਵਾ ਸਥਾਨਕ ਜ਼ਿਲ੍ਹਾ ਕਚਿਹਰੀਆਂ ਦੇ ਨਾਮਵਰ ਵਕੀਲ ਹਰਭਜਨ ਸਿੰਘ ਜੋਗਾ ਦੀ ਹੌਣਹਾਰ ਪੁੱਤਰੀ ਨਵਕਰਨ ਕੌਰ ਨੇ ਵੀ ਜੱਜ ਬਣਕੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਇੱਕ ਹੋਰ ਵਕੀਲ ਨਵਜੋਤ ਸਿੰਘ ਰੋਮਾਣਾ ਦੀ ਪੁੱਤਰੀ ਅਸਮਿਤਾ ਰੋਮਾਣਾ ਤੇ ਜਸਨਪ੍ਰੀਤ ਕੋਰ ਪੁੱਤਰੀ ਸਤਵਿੰਦਰ ਸਿੰਘ ਨੇ ਵੀ ਜੂਡੀਸਰੀ ਦੀ ਪ੍ਰੀਖ੍ਰਿਆ ਪਾਸ ਕਰਕੇ ਜੱਜ ਬਣਨ ਦਾ ਅਪਣਾ ਸੁਪਨਾ ਪੂਰਾ ਕੀਤਾ ਹੈ।