Punjabi Khabarsaar
ਮੁਲਾਜ਼ਮ ਮੰਚ

ਵੇਰਕਾ ਮਿਲਕ ਯੂਨੀਅਨ ਵੱਲੋ ਸੰਗਰੂਰ ਪਲਾਂਟ ਧਰਨੇ ਦੀ ਹਮਾਇਤ ਕਰਦਿਆਂ ਗੇਟ ਰੈਲੀ ਕੀਤੀ

  1. ਬਠਿੰਡਾ, 31 ਅਕਤੂਬਰ : ਵੇਰਕਾ ਆਊਟਸੋਰਸ ਮੁਲਾਜਮ ਯੂਨੀਅਨ ਪੰਜਾਬ ਦੇ ਸੱਦੇ ’ਤੇ ਸੰਗਰੂਰ ਪਲਾਂਟ ਦੇ ਧਰਨੇ ਦੀ ਹਮਾਇਤ ਕਰਦਿਆਂ ਵੇਰਕਾ ਮਿਲਕ ਪਲਾਂਟ ਯੂਨੀਅਨ ਬਠਿੰਡਾ ਵੱਲੋਂ ਪਲਾਂਟ ਵਿਖੇ ਗੇਟ ਰੈਲੀ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਜਰਨਲ ਸਕੱਤਰ, ਬਠਿੰਡਾ ਪਲਾਂਟ ਪ੍ਰਧਾਨ ਜਸਵੀਰ ਸਿੰਘ ਤੇ ਅਮਨਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਵੇਰਕਾ ਆਊਟਸੋਰਸ ਮੁਲਾਜਮ ਨਿਗੂਣੀਆਂ ਤਨਖਾਹਾਂ ’ਤੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ। ਪਲਾਂਟਾਂ ਦੀ ਮੈਨੇਜਮੈਂਟ ਵੱਲੋਂ ਵੇਰਕਾ ਆਊਟਸੋਰਸ ਮੁਲਾਜਮ ਯੂਨੀਅਨ ਦੇ ਅਹੁਦੇਦਾਰਾਂ ਨੂੰ ਨਜਾਇਜ ਤੌਰ ਤੇ ਤੰਗ ਪ੍ਰੇਸ਼ਾਨ ਕਰਕੇ ਦੂਰ ਦੁਰਾਡੇ ਨਜਾਇਜ ਤੌਰ ਤੇ ਬਦਲੀਆ ਕੀਤੀਆਂ ਜਾ ਰਹੀਆਂ ਹਨ।

ਮਨਪ੍ਰੀਤ ਬਾਦਲ ਨੇ ਭੁਗਤੀ ਵਿਜੀਲੈਂਸ ਦੀ ਪੇਸ਼ੀ, ਕੇਸ ਸੀਬੀਆਈ ਨੂੰ ਸੌਪਣ ਦੀ ਕੀਤੀ ਮੰਗ

ਵੇਰਕਾ ਮਿਲਕਫੈਡ ਅਤੇ ਪਲਾਂਟਾਂ ਦੀ ਮੈਨੇਜਮੈਂਟ ਵੱਲੌਂ ਮਿਲੀਭੁਗਤ ਕਰਕੇ ਵੱਖ ਵੱਖ ਐਕਟੀਵਿਟੀਆਂ ਆਊਟਸੋਰਸ ਕੀਤੀਆਂ ਜਾ ਰਹੀਆਂ ਹਨ, ਜਦਕਿ ਪੰਜਾਬ ਸਰਕਾਰ ਵੱਲੋਂ ਠੇਕੇਦਾਰੀ ਸਿਸਟਮ ਨੂੰ ਬੰਦ ਕਰਨ ਸਬੰਧੀ ਵਾਰ ਵਾਰ ਬਿਆਨ ਦਿੱਤੇ ਜਾ ਰਹੇ ਹਨ। ਥੋੜ੍ਹਾ ਟਾਇਮ ਪਹਿਲਾਂ ਸੰਗਰੂਰ ਪਲਾਂਟ ਵਿੱਖੇ ਹੀ ਬਹੁਤ ਵੱਡਾ ਘਪਲਾ ਫੜਿਆ ਗਿਆ ਸੀ ਤੇ ਇਸਦੇ ਉਲਟ ਵੇਰਕਾ ਮਿਲਕਫੈਡ ਅਤੇ ਪਲਾਂਟਾਂ ਦੀ ਮੈਨੇਜਮੈਂਟ ਵੱਲੌਂ ਵਰਕਰਾਂ ਨਾਲ ਕੀਤੀ ਜਾ ਰਹੀ ਇਸ ਧੱਕੇਸ਼ਾਹੀ ਕਾਰਨ ਤੇ ਸੰਗਰੂਰ ਪਲਾਂਟ ਦੇ ਜਾਇਜ ਮੰਗਾ ਕਰਕੇ ਲੱਗੇ ਧਰਨੇ ਦੀ ਹਮਾਇਤ

ਕਿਸਾਨ ਜਥੇਬੰਦੀ ਨੇ ਕੀਤਾ ਦਾਅਵਾ: ਪਰਾਲੀ ਦਾ ਠੋਸ ਹੱਲ ਦੇਣ ‘ਚ ਸਰਕਾਰਾਂ ਫੇਲ

ਕਰਦਿਆਂ ਵੇਰਕਾ ਵਰਕਰ ਯੂਨੀਅਨ ਨੇ ਅੱਜ ਪੂਰੇ ਪੰਜਾਬ ਭਰ ਵਿੱਚ ਵੱਖ ਵੱਖ ਪਲਾਂਟਾਂ ਵਿੱਚ ਗੇਟ ਰੈਲੀਆ ਕੀਤੀਆ ਗਈਆ। ਇਹ ਗੇਟ ਰੈਲੀਆ ਮੈਨੇਜਮੈਂਟ ਨੂੰ ਸਿਰਫ ਇੱਕ ਚੇਤਾਵਨੀ ਹੈ ਕਿ ਜੇਕਰ ਉਹ ਆਪਣੀਆਂ ਕੋਝੀਆਂ ਹਰਕਤਾਂ ਤੌਂ ਬਾਝ ਨਾ ਆਈ ਅਤੇ ਇਸੇ ਤਰ੍ਹਾਂ ਹੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸਘੰਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ਅਤੇ ਇਸ ਸਬੰਧੀ ਹੋਣ ਵਾਲੇ ਨੁਕਸਾਨ ਦੀ ਜਿੰਮੇਵਾਰੀ ਵੇਰਕਾ ਮਿਲਕਫੈਡ ਅਤੇ ਪਲਾਂਟ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਯਾਦਵਿੰਦਰ ਸਿੰਘ, ਰਾਜਾ ਸਿੰਘ, ਕਿੰਗ ਕੌਂਸਿਲ, ਵਿੱਕੀ ਤੇ ਰਾਜ ਕੁਮਾਰ ਆਦਿ ਸਮੂਹ ਵਰਕਰ ਸਮਿਲ ਸਨ।

 

Related posts

ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ 15 ਅਗਸਤ ਨੂੰ ਸੰਗਰੂਰ ਵਿਖੇ ਕੀਤੇ ਜਾਣ ਵਾਲਾ ਰੋਸ ਪ੍ਰਦਰਸ਼ਨ ਕੀਤਾ ਮੁਲਤਵੀ

punjabusernewssite

ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਮਾਲਵਾ ਖੇਤਰ ਦੇ ਆਗੂਆਂ ਦੀ ਬਠਿੰਡਾ ਵਿਖੇ ਹੋਈ ਮੀਟਿੰਗ

punjabusernewssite

ਨਿਗਰਾਨ ਇੰਜੀਨੀਅਰ ਸੀਵਰੇਜ ਬੋਰਡ ਦੇ ਵਤੀਰੇ ਖਿਲਾਫ਼ ਰੋਸ ਧਰਨਾ 29 ਫਰਵਰੀ ਨੂੰ

punjabusernewssite