ਮਹਰੂਮ ਪ੍ਰਕਾਸ਼ ਸਿੰਘ ਬਾਦਲ ਦੇ ਜਨਮਦਿਨ ਮੌਕੇ ਬਠਿੰਡਾ ’ਚ ਲੱਗੇਗਾ ਖੂਨਦਾਨ ਕੈਂਪ: ਬਬਲੀ ਢਿੱਲੋਂ

Date:

spot_img

 

ਬਠਿੰਡਾ, 6 ਦਸੰਬਰ: ਪੰਜਾਬ ਦੇ 5ਵਾਰੀ ਦੇ ਮੁੱਖ ਮੰਤਰੀ ਰਹੇ ਮਹਰੂਮ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਨੂੰ ਸਮਰਪਿਤ 8 ਦਸੰਬਰ ਨੂੰ ਬਠਿੰਡਾ ਸ਼ਹਿਰੀ ਹਲਕੇ ਵਿਚ ਵਿਸਾਲ ਖੂਨਦਾਨ ਕੈਪ ਲਗਾਇਆ ਜਾਵੇਗਾ। ਇਸ ਸਬੰਧ ਵਿਚ ਬੀਤੇ ਕੱਲ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਹੇਠ ਅਕਾਲੀ ਜਥੇਬੰਦੀ ਵੱਲੋ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਬਬਲੀ ਢਿੱਲੋਂ ਨੇ ਕਿਹਾ ਕੇ ਪ੍ਰਕਾਸ਼ ਸਿੰਘ ਬਾਦਲ ਨੇ ਜਿਥੇ ਪੰਥ ਤੇ ਪੰਜਾਬ ਦੀ ਸੇਵਾ ਕੀਤੀ ਉਥੇ ਹੀਂ ਉਨ੍ਹਾਂ ਦੇਸ਼ ਲਈ ਵੀ ਵੱਡੇ ਸੰਘਰਸ਼ ਕੀਤੇ ।

ਆਈਏਐਸ ਰਾਹੁਲ ਮੁੜ ਬਣੇ ਬਠਿੰਡਾ ਨਗਰ ਨਿਗਮ ਦੇ ਕਮਿਸ਼ਨਰ

ਉਨ੍ਹਾਂ ਕਿਹਾ ਕਿ ਪੰਜਾਬ ਤੇ ਖ਼ਾਸਤੌਰ ’ਤੇ ਬਠਿੰਡਾ ਦੀ ਤਰੱਕੀ ਦਾ ਸਿਹਰਾ ਬਾਦਲ ਸਾਬ ਨੂੰ ਹੀ ਜਾਂਦਾ ਹੈ।ਉਨ੍ਹਾਂ ਕਿਹਾ ਕਿ ਅਕਾਲੀ ਜਥੇਬੰਦੀ ਵਲੋਂ ਲਏ ਫੈਸਲੇ ਤਹਿਤ 8 ਦਸੰਬਰ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਪੂਰੇ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਚ ਖੂਨ ਦਾਨ ਕੈੰਪ ਲਗਾਏ ਜਾ ਰਹੇ ਹਨ ਬਠਿੰਡਾ ਸ਼ਹਿਰੀ ਹਲਕੇ ਵੱਲੋਂ ਵੀ ਗੁਰੂਘਰ ਹਾਜੀ ਰਤਨ ਸਾਹਿਬ ਵਿਖ਼ੇ ਮਨਾਇਆ ਜਾਵੇਗਾ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਤੇ ਕੀਰਤਨ ਉਪਰੰਤ 101 ਯੂਨਿਟ ਖੂਨਦਾਨ ਕੀਤਾ ਜਾਵੇਗਾ।

ਪੌਣੇ ਚਾਰ ਕਿਲੋ ਸੋਨਾ ਲੁੱਟਣ ਵਾਲਾ ਪੁਲਸੀਆ ਬਠਿੰਡਾ ਪੁਲਿਸ ਵੱਲੋਂ ਕਾਬੂ

ਇਸ ਮੌਕੇ ਸਰਕਲ ਪ੍ਰਧਾਨ ਨੈਬ ਸਿੰਘ, ਇਕਬਾਲ ਸਿੰਘ ਮਿੱਠੜੀ, ਬਲਵਿੰਦਰ ਸਿੰਘ, ਪ੍ਰੇਮ ਕੁਮਾਰ, ਪਰਮਪਾਲ ਸਿੱਧੂ, ਹਰਤਾਰ ਸੰਧੂ, ਸੁਨੀਲ ਫੌਜ਼ੀ, ਰਵਿੰਦਰ ਚੀਮਾ, ਹਰਵਿੰਦਰ ਗੰਜੂ ਅਤੇ ਅਭੈ ਖੰਗਵਾਲ ਨੂੰ ਵੀ ਸਨਮਾਨਿਤ ਕੀਤਾ ਗਿਆ। ਮੀਟਿੰਗ ਵਿਚ ਰਾਜਬਿੰਦਰ ਸਿੰਘ, ਦਲਜੀਤ ਸਿੰਘ ਬਰਾੜ, ਮੋਹਨਜੀਤ ਪੂਰੀ, ਚਮਕੌਰ ਸਿੰਘ ਮਾਨ, ਜਗਦੀਪ ਗਹਿਰੀ, ਬਲਵਿੰਦਰ ਕੌਰ, ਜੋਗਿੰਦਰ ਕੌਰ, ਗੁਰਪ੍ਰੀਤ ਸੰਧੂ, ਨਿੰਦਰ ਪਾਲ, ਸੁਖਦੇਵ ਸਿੰਘ ਗੁਰਥੜੀ,ਰਾਜਿੰਦਰ ਰਾਜੂ ਪਰਿੰਦਾ, ਅਮਰਜੀਤ ਵਿਰਦੀ, ਗੁਰਸੇਵਕ ਮਾਨ, ਭੁਪਿੰਦਰ ਰਾਣਾ ਅਤੇ ਜਿਲ੍ਹਾ ਪ੍ਰੈਸ ਸਕੱਤਤ ਰਤਨ ਸ਼ਰਮਾ ਮਲੂਕਾ ਆਦਿ ਆਗੂ ਹਾਜ਼ਰ ਸਨ।

 

LEAVE A REPLY

Please enter your comment!
Please enter your name here

spot_img

Share post:

Popular

More like this
Related

Bathinda Police ਦੀ ਵੱਡੀ ਸਫਲਤਾ: ਖੁਫੀਆ ਕੈਮਰੇ ਲਗਾਉਣ ਵਾਲੇ ਦੋ ਵਿਅਕਤੀ ਗ੍ਰਿਫਤਾਰ

Bathinda News: Bathinda Police ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈਆਂ...

Guru Kashi University ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ “ਠੰਡੇ-ਮਿੱਠੇ ਪਾਣੀ ਦੀ ਛਬੀਲ” ਲਗਾਈ

👉ਪਲਾਸਟਿਕ ਮੁਕਤ ਵਾਤਾਵਰਣ ਸਮੇਂ ਦੀ ਲੋੜ:- ਡਾ. ਬਲਰਾਜ ਸਿੰਘ,ਵੀ....

ਸਾਲੀ ਨੇ ਜੀਜੇ ਵਿਰੁਧ ਕਰਵਾਇਆ ਬਲਾ.ਤਕਾਰ ਦਾ ਪਰਚਾ ਦਰਜ਼

Ludhiana News: ਲੁਧਿਆਣਾ ਦੇ ਵਿਚ ਰਹਿਣ ਵਾਲੀ ਇੱਕ ਪ੍ਰਵਾਸੀ...