ਪੁਲਿਸ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ਼ ਕਰਦਾ ਗੈਂਗਸਟਰ ਗੋਲੀ ਲੱਗਣ ਕਾਰਨ ਹੋਇਆ ਜ਼ਖ਼ਮੀ

Date:

spot_img
ਏਜੀਟੀਐਫ ਟੀਮ ਮੋਰਿੰਡਾ ਵਿਖੇ ਹਥਿਆਰ ਬਰਾਮਦ ਕਰਾਉਣ ਲਈ ਲੈ ਕੇ ਆਈ ਸੀ
ਜ਼ੀਰਕਪੁਰ, 12 ਦਸੰਬਰ: ਰਿੰਦਾ ਗੈਂਗ ਦਾ ਖਤਰਨਾਕ ਗੈਂਗਸਟਰ ਜੱਸਾ ਹੱਪੋਵਾਲ ਅੱਜ ਸਵੇਰੇ ਪੁਲਿਸ ਹਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਗੋਲੀ ਲੱਗਣ ਕਾਰਨ ਜਖਮੀ ਹੋ ਗਿਆ। ਇਸ ਗੈਂਗਸਟਰ ਨੂੰ ਏਜੀਟੀਐਫ ਦੀ ਟੀਮ ਇਕ ਏਆਈਜੀ ਦੀ ਅਗਵਾਈ ਹੇਠ ਹਥਿਆਰ ਬਰਾਮਦ ਕਰਾਉਣ ਦੇ ਲਈ ਜੀਰਕਪੁਰ ਨਜਦੀਕ ਇਕ ਸੁਨਸਾਨ ਜਗ੍ਹਾ ਵਿੱਚ ਲੈ ਕੇ ਆਈ ਹੋਈ ਸੀ। ਜਿੱਥੋਂ ਪੁਲਿਸ ਨੂੰ ਇੱਕ ਚਾਈਨਾ ਮੇਡ ਪਿਸਤੋਲ ਬਰਾਮਦ ਹੋਇਆ ਹੈ। ਸੀਰੀਅਲ ਕਿਲਰ ਵਜੋਂ ਮਸ਼ਹੂਰ ਜੱਸੇ ਉੱਪਰ 6 ਕਤਲਾਂ ਦੇ ਦੋਸ਼ ਹਨ।
ਇਸ ਤੋਂ ਇਲਾਵਾ ਕਈ ਹੋਰ ਵਾਰਦਾਤਾਂ ਵਿੱਚ ਵੀ ਇਸਦਾ ਨਾਮ ਬੋਲਦਾ ਹੈ। ਪੁਲਿਸ ਨੇ ਇਸ ਨੂੰ ਲੰਘੇ ਨਵੰਬਰ ਮਹੀਨੇ ਵਿੱਚ ਗ੍ਰਿਫਤਾਰ ਕੀਤਾ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆ ਏਜੀਟੇਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਇਸਨੇ ਖੁਲਾਸਾ ਕੀਤਾ ਸੀ ਕਿ ਉਸਦੇ ਵੱਲੋਂ ਜੀਰਪੁਰ ਦੇ ਨਜ਼ਦੀਕ ਮੁੱਛਲ ਇਲਾਕੇ ਦੇ ਇੱਕ ਸੁੰਨਸਾਨ ਮਕਾਨ ਦੇ ਵਿੱਚ ਕੁਝ ਹਥਿਆਰ ਛਪਾ ਕੇ ਰੱਖੇ ਹੋਏ ਹਨ । ਜਿਸ ਨੂੰ ਬਰਾਮਦ ਕਰਨ ਲਈ ਅੱਜ ਪੁਲਿਸ ਟੀਮ ਇਸ ਨੂੰ ਨਾਲ ਲੈ ਕੇ ਆਈ ਹੋਈ ਸੀ।
ਇਸ ਦੌਰਾਨ ਹੱਥਕੜੀ ਦੇ ਵਿੱਚ ਹੀ ਜੱਸੇ ਨੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਟੀਮ ਨੇ ਉਸ ਨੂੰ ਰੋਕਣ ਲਈ ਪਹਿਲਾਂ ਹਵਾਈ ਫਾਇਰ ਕੀਤਾ ਪ੍ਰੰਤੂ ਨਾ ਰੁਕਣ ‘ਤੇ ਉਸ ਦੇ ਵਿੱਚ ਲੱਤ ਉੱਪਰ ਗੋਲੀ ਮਾਰੀ ਗਈ। ਅਧਿਕਾਰੀਆਂ ਮੁਤਾਬਿਕ ਜਖਮੀ ਜੱਸੇ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here

spot_img

Share post:

Popular

More like this
Related

Bathinda Police ਦੀ ਵੱਡੀ ਸਫਲਤਾ: ਖੁਫੀਆ ਕੈਮਰੇ ਲਗਾਉਣ ਵਾਲੇ ਦੋ ਵਿਅਕਤੀ ਗ੍ਰਿਫਤਾਰ

Bathinda News: Bathinda Police ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈਆਂ...

Guru Kashi University ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ “ਠੰਡੇ-ਮਿੱਠੇ ਪਾਣੀ ਦੀ ਛਬੀਲ” ਲਗਾਈ

👉ਪਲਾਸਟਿਕ ਮੁਕਤ ਵਾਤਾਵਰਣ ਸਮੇਂ ਦੀ ਲੋੜ:- ਡਾ. ਬਲਰਾਜ ਸਿੰਘ,ਵੀ....

ਸਾਲੀ ਨੇ ਜੀਜੇ ਵਿਰੁਧ ਕਰਵਾਇਆ ਬਲਾ.ਤਕਾਰ ਦਾ ਪਰਚਾ ਦਰਜ਼

Ludhiana News: ਲੁਧਿਆਣਾ ਦੇ ਵਿਚ ਰਹਿਣ ਵਾਲੀ ਇੱਕ ਪ੍ਰਵਾਸੀ...