Punjabi Khabarsaar
ਸਿੱਖਿਆ

ਯਾਦਗਾਰੀ ਹੋ ਨਿੱਬੜਿਆ ਸਿਲਵਰ ਓਕਸ ਸਕੂਲ ਦਾ ‘ਲਿਟਰਾਟੀ ਫੈਸਟ’

ਬਠਿੰਡਾ, 12 ਅਕਤੂੁਬਰ: ਸਥਾਨਕ ਬੀਬੀ ਵਾਲਾ ਰੋਡ ’ਤੇ ਸਥਿਤ ਸਿਲਵਰ ਓਕਸ ਸਕੂਲ ਵੱਲੋਂ ਆਪਣਾ ਤੀਜਾ ‘ਲਿਟਰਾਟੀ ਫੈਸਟ’ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ। ਇਸ ਮੌਕੇ ਦੇ ਮੁੱਖ ਮਹਿਮਾਨ ਦੇ ਤੌਰ ‘ਤੇ ਕੁਲਦੀਪ ਢੀਂਗਰਾ, ਗੁਰਨੂਰ ਸਿੰਘ,ਮੈਡਮ ਤ੍ਰਿਪਤੀ ਸੇਠੀ, ਮੈਡਮ ਅਮਨਪ੍ਰੀਤ ਕੌਰ , ਮੈਡਮ ਮਮਤਾ ਅਰੋੜਾ ਅਤੇ ਮੈਡਮ ਨੰਦਨੀ ਕਟਿਆਲ ਪੁੱਜੇ। ਇਸ ਸਮੇਂ ਉਹਨਾਂ ਦੇ ਨਾਲ ਸਕੂਲ ਦੇ ਡਾਇਰੈਕਟਰ ਮੈਡਮ ਮਾਲਵਿੰਦਰ ਕੌਰ ਸਿੱਧੂ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਨੀਲਮ ਵਰਮਾ ਵੀ ਸਨ। ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਸਵਾਗਤੀ ਗੀਤ ਪੇਸ਼ ਕੀਤਾ ਗਿਆ।

 

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਦੁਸਹਿਰੇ ਮੌਕੇ ਸੂਬੇ ਭਰ ਦੇ ਸੇਵਾ ਕੇਂਦਰਾਂ ‘ਚ ਛੁੱਟੀ ਦਾ ਐਲਾਨ

ਇਸ ਤੋਂ ਬਾਅਦ ਵੱਖ—ਵੱਖ ਭਾਸ਼ਾਵਾਂ ਦੇ ਸਾਹਿਤ ਰੂਪਾਂ ਨੂੰ ਦਰਸਾਉਂਦੇ ਨਾਟਕ ਨੰਨ੍ਹੇ ਕ੍ਰਾਂਤੀਕਾਰੀ, ਪੌਡ ਕਾਸਟ ਅਤੇ ਮਾਈਕਰੋ ਡਰਾਮਾ ਆਦਿ ਸਕੂਲੀ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਜੀ ਨੇ ਇਨਾਮ ਤਕਸੀਮ ਕੀਤੇ। ਸਕੂਲ ਦੇ ਡਾਇਰੈਕਟਰ ਮੈਡਮ ਮਾਲਵਿੰਦਰ ਕੌਰ ਸਿੱਧੂ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਨੀਲਮ ਵਰਮਾ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਜੀ ਦਾ ਧੰਨਵਾਦ ਕਰਦੇ ਹੋਏੇ ਉਹਨਾਂ ਨੂੰ ਇੱਕ ਯਾਦਗਾਰੀ ਚਿੰਨ੍ਹ ਭੇਂਟ ਕੀਤਾ। ਪ੍ਰੋਗਰਾਮ ਦੀ ਸਮਾਪਤੀ ‘ਤੇ ਪੰਜਾਬੀ ਲੋਕ—ਨਾਚ ਗਿੱਧਾ ਪੇਸ਼ ਕੀਤਾ ਗਿਆ।

 

Related posts

ਸਕੂਲ ਖੁੱਲ੍ਹਣ ਦੇ ਬਾਵਜੂਦ ਆਨਲਾਈਨ ਟੈਸਟ ਲੈਣਾ ਤਰਕਹੀਣ – ਡੀ.ਟੀ.ਐੱਫ.

punjabusernewssite

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਨੈਸ਼ਨਲ ਸਟਾਰਟਅੱਪ ਦਿਵਸ ਮੌਕੇ ਸੀਯੂਪੀਆਰਡੀਐਫ ਇਨਕਿਊਬੇਟਰ ਦਾ ਉਦਘਾਟਨ

punjabusernewssite

ਗੁਰੂ ਕਾਸ਼ੀ ਯੂਨੀਵਰਸਿਟੀ ’ਚ ਅਧਿਆਪਕ ਦਿਵਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ

punjabusernewssite