spot_img
spot_img

ਸੁਖਬੀਰ ਬਾਦਲ ਦੀ ਬੇਟੀ ਹਰਕੀਰਤ ਕੌਰ ਤੇ ਤੇਜਵੀਰ ਸਿੰਘ ਤੂਰ ਦਾ ਗੁਰਸਿੱਖ ਮਰਿਆਦਾ ਮੁਤਾਬਕ ਹੋਇਆ ਵਿਆਹ, ਦੇਖੋ ਵੀਡੀਓ

Date:

spot_img

👉ਵਿਆਹ ਸਮਾਗਮ ਵਿਚ ਉੱਤਰੀ ਭਾਰਤ ਦੀਆਂ ਨਾਮਵਾਰ ਸਖ਼ਸੀਅਤ ਪੁੱਜੀਆਂ
Delhi News: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੱਡੀ ਪੁੱਤਰੀ ਹਰਕੀਰਤ ਕੌਰ ਅਤੇ ਦੁਬਈ ਦੇ ਨਾਮਵਾਰ ਬਿਜਨਿਸਮੈਨ ਗੁਰਦੀਪ ਸਿੰਘ ਤੂਰ ਦੇ ਪੁੱਤਰ ਤੇਜਵੀਰ ਸਿੰਘ ਤੂਰ ਦਾ ਵਿਆਹ ਅੱਜ ਬੁੱਧਵਾਰ ਪੂਰਨ ਗੁਰਸਿੱਖ ਮਰਿਆਦਾ ਮੁਤਾਬਕ ਬਾਦਲ ਪ੍ਰਵਾਰ ਦੇ ਦਿੱਲੀ ਸਥਿਤ ਮਹਿਰੌਲੀ ਫ਼ਾਰਮ ਹਾਊਸ ਵਿਚ ਹੋਇਆ। ਇਸ ਵਿਆਹ ਸਮਾਗਮ ਵਿਚ ਪੰਜਾਬ ਅਤੇ ਦਿੱਲੀ ਤੋਂ ਇਲਾਵਾ ਪੂਰੇ ਉੱਤਰੀ ਭਾਰਤ ਵਿਚੋਂ ਨਾਮਵਰ ਸਖਸੀਅਤਾਂ ਨਵਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਪੁੱਜੀਆਂ ਹੋਈਆਂ ਸਨ।

ਇਹ ਵੀ ਪੜ੍ਹੋ ਸਿੱਖ ਨਸ਼ਲਕੁਸ਼ੀ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਦੋਸ਼ੀ ਕਰਾਰ

ਹਰਕੀਰਤ ਕੌਰ ਦਾ ਹਮਸਫ਼ਰ ਤੇਜਵੀਰ ਸਿੰਘ ਤੂਰ ਪੂਰਨ ਗੁਰਸਿੱਖ ਸਰੂਪ ਵਿਚ ਜੱਚਦਾ ਨਜ਼ਰ ਆਇਆ। ਇਸ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡਗਰੰਥੀ ਵੱਲੋਂ ਅਰਦਾਸ ਕੀਤੀ ਗਈ। ਸਮਾਗਮ ਵਿਚ ਨਾਮਵਰ ਪੰਜਾਬੀ ਗਾਇਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਮੰਨੋਰੰਜਨ ਕੀਤਾ ਗਿਆ। ਇਸ ਦੌਰਾਨ ਆਪਣੀ ਭਾਣਜੀ ਦੇ ਵਿਆਹ ਮੌਕੇ ਖ਼ੁਸੀ ’ਚ ਖੀਵੇਂ ਹੋਏ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਨੱਚਦੇ ਨਜ਼ਰ ਆਏ। ਵਿਆਹ ਮੌਕੇ ਅਸੀਰਵਾਦ ਦੇਣ ਲਈ ਕੇਂਦਰੀ ਮੰਤਰੀ ਨਿਤਿਨ ਗਡਗਰੀ ਤੇ ਪਿਊਸ ਗੋਇਲ ਸਹਿਤ ਚੋਟਾਲਾ ਪ੍ਰਵਾਰ, ਯੂ.ਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਆਦਿ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਪੁੱਜੇ ਹੋਏ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related