spot_img
spot_img

ਬਾਗਬਾਨੀ ਵਿਭਾਗ ਵੱਲੋ ਐਨ.ਬੀ.ਐਚ.ਐਮ. ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਸੈਮੀਨਾਰ ਕਰਾਇਆ

Date:

spot_img

Bathinda News:ਬਾਗਬਾਨੀ ਵਿਭਾਗ ਜ਼ਿਲ੍ਹਾ ਬਠਿੰਡਾ ਵੱਲੋ ਐਨ.ਬੀ.ਐਚ.ਐਮ. ਦੇ ਸਹਿਯੋਗ ਨਾਲ ਡਾਇਰੈਕਟਰ ਬਾਗਬਾਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸ਼ਹਿਦ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪੱਧਰੀ ਸੈਮੀਨਾਰ ਕਰਾਇਆ ਗਿਆ। ਸੈਮੀਨਾਰ ਵਿੱਚ ਜ਼ਿਲ੍ਹਾ ਬਠਿੰਡਾ ਦੇ ਉੱਘੇ ਸ਼ਹਿਤ ਉਤਪਾਦਕ, ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋ ਭਾਗ ਲਿਆ ਗਿਆ। ਡਾ.ਗੁਰਸ਼ਰਨ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਬਠਿੰਡਾ ਵੱਲੋ ਸੈਮੀਨਾਰ ਵਿੱਚ ਆਏ ਸ਼ਹਿਦ ਉਤਪਾਦਕਾਂ ਨੂੰ ਸ਼ਹਿਦ ਦੀ ਪੈਦਾਵਾਰ, ਮੰਡੀਕਰਣ ਅਤੇ ਜ਼ਿਲ੍ਹੇ ਵਿੱਚ ਬਾਗਬਾਨੀ ਦੇ ਹੋ ਰਹੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਸਾਰਿਆਂ ਨੂੰ ਇੱਥੇ ਆਉਣ ਤੇ ਜੀ-ਆਇਆਂ ਕਿਹਾ।

ਇਹ ਵੀ ਪੜ੍ਹੋ  ਬਠਿੰਡਾ ਦੇ ਆਦੇਸ਼ ਹਸਪਤਾਲ ਕੋਲ ਬਣੇ ਹੋਟਲ ’ਚ ਏਕੇ-47 ਦੀ ਨੌਕ ’ਤੇ ਲੁੱਟ, ਪੁਲਿਸ ਵੱਲੋਂ ਜਾਂਚ ਜਾਰੀ

ਸੁਖਵਿੰਦਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਐਨ.ਆਰ.ਐਲ.ਐਮ. ਵੱਲੋ ਸੈਲਫ ਹੈਲਪ ਗਰੁੱਪਾਂ ਅਤੇ ਮਧੂ-ਮੱਖੀ ਪਾਲਣ ਸ਼ੁਰੂ ਕਰਨ ਲਈ ਸਰਕਾਰ ਦੀਆਂ ਐਨ.ਆਰ.ਐਲ.ਐਮ. ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਜਗਦੀਪ ਸਿੰਘ ਬਾਗਬਾਨੀ ਵਿਕਾਸ ਅਫਸਰ-ਕਮ-ਨੋਡਲ ਅਫਸਰ ਬੀਕੀਪਿੰਗ ਪੰਜਾਬ ਵੱਲੋ ਮਧੂ-ਮੱਖੀ ਪਾਲਣ ਸਬੰਧੀ ਅਤੇ ਨੈਸ਼ਨਲ ਬੀਕੀਪਿੰਗ ਅਤੇ ਹਨੀ ਮਿਸ਼ਨ ਅਧੀਨ ਆਧੁਨਿਕ ਤਕਨੀਕਾਂ ਰਾਹੀ ਸ਼ਹਿਦ ਉਤਪਾਦਨ ਅਤੇ ਮੰਡੀਕਰਨ, ਪੈਕਿੰਗ ਆਦਿ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਸ੍ਰੀਮਤੀ ਤੇਜਦੀਪ ਕੌਰ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਆਤਮਾ ਸਕੀਮ ਅਤੇ ਖੇਤੀਬਾੜੀ ਵਿਭਾਗ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ। ਮਿਸ ਧਰਮਵੀਰ ਕੌਰ ਜ਼ਿਲ੍ਹਾ ਰਿਸੋਰਸ ਪਰਸਨ ਨੇ ਇੱਕ ਜ਼ਿਲ੍ਹਾ ਇੱਕ ਉਤਪਾਦ ਸਕੀਮ ਸਬੰਧੀ ਆਏ ਹੋਏ ਮਧੂ-ਮੱਖੀ ਪਾਲਕ ਨੂੰ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ  AIIMS Bathinda ਨੇ ਪਹਿਲਾ ਲਾਈਵ ਰਿਲੇਟਿਡ ਗੁਰਦਾ ਟ੍ਰਾਂਸਪਲਾਂਟ ਕਰਕੇ ਮੀਲ ਪੱਥਰ ਕੀਤਾ ਪ੍ਰਾਪਤ

ਸ੍ਰੀਮਤੀ ਰਮਨਦੀਪ ਕੌਰ ਬਾਗਬਾਨੀ ਵਿਕਾਸ ਅਫਸਰ ਨੇ ਐਮ.ਆਈ.ਡੀ.ਐਚ ਦੀਆਂ ਸਕੀਮਾਂ ਬਾਰੇ ਦੱਸਿਆ।ਜ਼ਿਲ੍ਹਾ ਬਠਿੰਡਾ ਦੇ ਅਗਾਂਹਵਧੂ ਬਾਗਬਾਨ ਸੁਖਪਾਲ ਸਿੰਘ ਘੁੰਮਣ ਨੇ ਬਾਗਬਾਨੀ ਨੂੰ ਅੱਗੇ ਲਿਜਾਣ ਲਈ ਆਪਣੇ ਤਜਰਬੇ ਸਾਂਝੇ ਕੀਤੇ। ਇਸੇ ਤਰ੍ਹਾਂ ਹੀ ਅਗਾਂਹਵਧੂ ਮਧੂ-ਮੱਖੀ ਪਾਲਕ ਸ੍ਰੀਮਤੀ ਜਸਵੀਰ ਕੌਰ ਵੱਲੋ ਮਧੂ-ਮੱਖੀ ਪਾਲਣ ਧੰਦਾ ਬਹੁਤ ਹੀ ਲਾਹੇਵੰਦ ਹੈ ਅਤੇ ਸਮੇ ਦੀ ਲੋੜ ਹੈ, ਸਬੰਧੀ ਆਪਣੇ ਤਜਰਬਿਆਂ ਨੂੰ ਦੱਸਿਆ ਗਿਆ। ਸੈਮੀਨਾਰ ਵਿੱਚ ਬਾਗਬਾਨੀ ਵਿਭਾਗ ਜ਼ਿਲ੍ਹਾ ਬਠਿੰਡਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ ਅਤੇ ਅਖੀਰ ਵਿੱਚ ਸ੍ਰੀਮਤੀ ਰੀਨਾ ਰਾਣੀ ਬਾਗਬਾਨੀ ਵਿਕਾਸ ਅਫਸਰ (ਸਬਜ਼ੀ) ਬਠਿੰਡਾ ਨੇ ਸੈਮੀਨਾਰ ਵਿੱਚ ਆਏ ਹੋਏ ਮਧੂ-ਮੱਖੀ ਪਾਲਕਾਂ ਅਤੇ ਬਾਗਬਾਨੀ ਨਾਲ ਜੁੜੇ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Punjab Govt ਨੇ ‘ਐਲਡਰਲਾਈਨ 14567’ ਰਾਹੀਂ ਬਜ਼ੁਰਗਾਂ ਲਈ ਸਹਾਇਤਾ ਪ੍ਰਣਾਲੀ ਨੂੰ ਕੀਤਾ ਹੋਰ ਮਜ਼ਬੂਤ

👉ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ- ਹਰ...

Guru Kashi University ਦੇ ਨਿਊਜ਼ਲੈਟਰ ਦਾ ਤੀਜਾ ਅੰਕ ਵਾਈਸ ਚਾਂਸਲਰ ਵੱਲੋਂ ਜਾਰੀ

Talwandi Sabo News: Guru Kashi University (GKU) ਦੇ ਨਿਊਜ਼ਲੈਟਰ...

Bathinda ‘ਚ ਨਾਮੀ ਮਸਾਲਿਆਂ ਦੀ ਦੁਕਾਨ ਦੇ ਮਾਲਕ ਤੋਂ ਲੁਟੇਰਿਆਂ ਨੇ ਨਗਦੀ ਲੁੱਟੀ

Bathinda News: ਬੀਤੀ ਦੇਰ ਰਾਤ ਸਥਾਨਕ ਬੈਂਕ ਬਜ਼ਾਰ ਦੇ...