ਚੰਡੀਗੜ੍ਹ, 1 ਫ਼ਰਵਰੀ : ਸਿੱਖ ਗੁਰੂਆਂ ਦੀਆਂ ਪਰੰਪਰਾਵਾਂ ਤੇ ਉਨ੍ਹਾਂ ਦੀ ਸਮ੍ਰਿਤੀਆਂ ਨੂੰ ਸੰਭਾਲਣ ਦੇ ਲਈ ਹਰਿਆਣਾ ਸਰਕਾਰ ਨੇ ਕੁਰੂਕਸ਼ੇਤਰ ਵਿਚ ਪੀਪਲੀ ਦੇ ਨੇੜੇ ਇਕ ਸ਼ਾਨਦਾਰ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਹੈ, ਜਿਸਦੇ ਵਿਚ ਸਾਰੇ ਸਿੱਖ ਗੁਰੂਆਂ ਦੀ ਹਰਿਆਣਾ ਵਿਚ ਜੋ ਵੀ ਨਿਸ਼ਾਨੀਆਂ ਤੇ ਸਮ੍ਰਿਤੀਆਂ ਹਨ, ਉਨ੍ਹਾਂ ਨੁੰ ਇੱਥੇ ਰੱਖਿਆ ਜਾਵੇਗਾ ਤਾਂ ਜੋ ਆਉਣ ਵਾਲੀਆਂ ਪੀੜੀ ਗੁਰੂਆਂ ਦੇ ਜੀਵਨ ਵਿਚ ਮਨੁੱਖਤਾ ਦੀ ਸੇਵਾ ਦਾ ਪਰਮ ਸੰਦੇਸ਼ ਦੀ ਪੇ੍ਰਰਰਣਾ ਲੈ ਸਕਣ। ਇਹ ਅਜਾਇਬ-ਘਰ ਯਕੀਨੀ ਹੀ ਇਕ ਸੈਰ-ਸਪਾਟਾ ਦਾ ਕੇਂਦਰ ਬਣੇਗਾ। ਇਹ ਐਲਾਨ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਆਯੋਜਿਤ ਇੱਕ ਪ੍ਰੋਗ੍ਰਾਮ ਵਿਚ ਸੂਬਾ ਸਰਕਾਰ ਵੱਲੋਂ ਗੁਰੂਆਂ ਦੀ ਸੇਵਾ ਵਿਚ ਕੀਤੇ ਗਏ ਕੰਮਾਂ ’ਤੇ ਅਧਾਰਿਤ ਕਿਤਾਬ ਦੀ ਘੁੰਡ ਚੁਕਾਈ ਕਰਨ ਬਾਅਦ ਮੌਜੂਦਾ ਲੋਕਾਂ ਨੂੰ ਸੰਬੋਧਿਤ ਕਰਨ ਦੌਰਾਨ ਕੀਤਾ।
ਹਰਿਆਣਾ ’ਚ ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ ਵਧ ਕੇ 3000 ਰੁਪਏ ਹੋਈ
ਮੁੱਖ ਮੰਤਰੀ ਨੇ ਇਸ ਕਿਤਾਬ ਦੇ ਲੇਖਕ ਅਤੇ ਪ੍ਰਕਾਸ਼ਕ ਨੂੰ ਕਿਤਾਬ ਦਾ ਟਾਈਟਲ ਬਦਲਣ ਦੀ ਵੀ ਸਲਾਹ ਦਿੱਤੀ, ਜਿਸਤੋਂ ਬਾਅਦ ਹੁਣ ਇਸ ਕਿਤਾਬ ਦਾ ਨਾਂਅ ਗੁਰਬਾਣੀ ਦੀ ਸਿੱਖ-ਸੇਵਾ ਅਤੇ ਸੇਵਕ ਮਨੋਹਰ ਲਾਲ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕਿਤਾਬ ਵਿਚ ਪਿਛਲੇ ਸਾਢੇ 9 ਸਾਲਾਂ ਵਿਚ ਸਿੱਖ ਗੁਰੂਆਂ ਦੇ ਇਤਿਹਾਸ ਨੂੰ ਸੰਪਾਲਣ ਲਈ ਕੀਤੇ ਗਏ ਅਨੇਕ ਕੰਮਾਂ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਉਤਸਵ ਤੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਨਾਲ ਸਬੰਧਿਤ ਵਰਨਣ ਕੀਤਾ ਗਿਆ ਹੈ। ਉਨ੍ਹਾਂ ਨੇ ਕਿਤਾਬ ਦੇ ਲੇਖਕ ਡਾ. ਪ੍ਰਭਲੀਨ ਸਿੰਘ ਅਤੇ ਕਿਤਾਬ ਦੇ ਪ੍ਰਕਾਸ਼ਕ ਤਹਿਤ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ ਦੀ ਸ਼ਲਾਘਾ ਕੀਤੀ। ਇਹ ਕਿਤਾਬ ਅੰਗੇਰਜੀ, ਹਿੰਦੀ ਅਤੇ ਪੰਜਾਬੀ ਤਿੰਨੋਂ ਭਾਸ਼ਾਵਾਂ ਵਿਚ ਉਪਲਬਧ ਹੈ।
ਹਰਿਆਣਾ ’ਚ ‘ਲਾਸ਼’ ਸੜਕ ’ਤੇ ਰੱਖ ਕੇ ਪ੍ਰਦਰਸ਼ਨ ਕਰਨਾ ਹੋਵੇਗਾ ਹੁਣ ਗੈਰ-ਕਾਨੂੰਨੀ
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਰਾਜ ਦੀ ਸਥਾਪਨਾ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦੁਰ ਦੀ ਰਾਜਧਾਨੀ ਲੋਹਗੜ੍ਹ ਜਿਲ੍ਹਾ ਯਮੁਨਾਨਗਰ ਵਿਚ ਦੇਸ਼ ਅਤੇ ਦੁਨੀਆ ਦੇ ਲਈ ਬਿਹਤਰੀਨ ਸ਼ਾਨਦਾਰ ਸਮਾਰਕ ਬਣਾਇਆ ਜਾਵੇਗਾ। ਇਸ ਦੇ ਲਈ ਲੋਹਗੜ੍ਹ ਟਰਸਟ ਨੂੰ 20 ਏਕੜ ਜਮੀਨ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾਂ ਸੋਨੀਪਤ ਦੇ ਬੜਖਾਲਸਾ ਪਿੰਡ ਦੇ ਸਿੱਖ ਨੌਜੁਆਨ ਭਾਈ ਕੁਸ਼ਾਲ ਸਿੰਘ ਦਹਿਆ ਨੇ ਗੁਰੂ ਤੇਗ ਬਹਾਦੁਰ ਜੀ ਦੇ ਸੀਸ ਦੇ ਸਥਾਨ ’ਤੇ ਆਪਣੇ ਸੀਸ ਦਾ ਦਾਨ ਦਿੱਤਾ, ਤਾਂ ਜੋ ਗੁਰੂ ਜੀ ਦਾ ਸੀਸ ਆਨੰਦਪੁਰ ਸਾਹਿਬ ਪਹੁੰਚ ਜਾਵੇ, ਉਨ੍ਹਾਂ ਦੀ ਇਹ ਕੁਰਬਾਨੀ ਸਾਨੂੰ ਸਾਰਿਆਂ ਨੂੰ ਯਾਦ ਰਹੇਗੀ। ਉਨ੍ਹਾਂ ਦੀ ਇਸ ਸ਼ਹਾਦਤ ਦੇ ਸਨਾਮਨ ਵਿਚ ਅਸੀਂ ਬਡਖਾਲਸਾ ਵਿਚ ਇਕ ਸਮਾਰਕ ਬਣਾਇਆ ਹੈ। ਸ਼੍ਰੀ ਖੱਟਰ ਨੇ ਕਿਹਾ ਕਿ ਹਰਿਆਣਾ ਵਿਚ ਗੁਰੂ ਘਰਾਂ ਦੇ ਪ੍ਰਬੰਧਾਂ ਲਈ ਵੀ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਹਰਿਆਣਾ ਲਈ ਵੱਖਰੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਹੈ।
ਨਵੀਂ ਪਹਿਲਕਦਮੀ:’ਤੇ ਇਸ ਮੁੱਖ ਮੰਤਰੀ ਨੇ ਅਪਣਾ ‘ਜੱਦੀ’ ਘਰ ਪਿੰਡ ਦੇ ਸਾਂਝੇ ਕੰਮ ਲਈ ਕੀਤਾ ਦਾਨ
ਉਨ੍ਹਾਂ ਕਿਹਾ ਕਿ ਗੁਰੂਆਂ ਦੀ ਬਾਣੀ ਵਿਚ ਕਥਾਵਾਂ ਵਿਚ ਬਹਾਦਰੀ ਅਤੇ ਕਰੁਣਾ ਦੇ ਭਾਵ ਮਿਲਦੇ ਹਨ। ਸਿਰਫ ਇਤਿਹਾਸ ਪੜਨ ਨਾਲ ਕੁੱਝ ਨਹੀਂ ਹੋਵੇਗਾ, ਸਗੋ ਸਾਨੂੰ ਸਾਰਿਆਂ ਨੂੰ ਸਮਾਜ ਦੀ ਭਲਾਈ ਲਈ ਗੁਰੂਆਂ ਦੇ ਦਿਖਾਏ ਹੋਏ ਰਸਤੇ ’ਤੇ ਚਲ ਕੇ ਅੱਗੇ ਵੱਧਣਾ ਹੈ। ਧਰਮ, ਦੇਸ਼ ਅਤੇ ਸਮਾਜ ਦੀ ਰੱਖਿਆ ਕਰਨਾ ਸਾਡੀ ਜਿਮੇਵਾਰੀ ਹੈ ਅਤੇ ਨਾਲ ਹੀ ਮਨੁੱਖਤਾ ਦੀ ਸੇਵਾ ਵੀ ਸਾਡਾ ਕਰਮ ਹੈ। ਇਸ ਮੌਕੇ ’ਤੇ ਰਾਜ ਮੰਤਰੀ ਸੰਦੀਪ ਸਿੰਘ, ਸਾਂਸਦ ਸੰਜੈ ਭਾਟਿਆ , ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਮਨੀਕ ਸਿੰਘ ਮਾਨ ਨੇ ਵੀ ਸੰਬੋਧਿਤ ਕੀਤਾ। ਜਦ ਕਿ ਇਸ ਮੌਕੇ ਸਾਬਕਾ ਸਾਂਸਦ ਤ੍ਰਿਲੋਚਨ ਸਿੰਘ, ਕਿਤਾਬ ਦੇ ਲੇਖਕ ਡਾ. ਪ੍ਰਭਲੀਨ ਸਿੰਘ, ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪੇਂਦਰ ਸਿੰਘ, ਕੁਰੂਕਸ਼ੇਤਰ ਯੁਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ , ਸੁਰੇਂਦਰ ਸਿੰਘ ਵੈਦਵਾਲਾ ਸਮੇਤ ਵੱਡੀ ਗਿਣਤੀ ਵਿਚ ਸਖ਼ਸੀਅਤਾਂ ਮੌਜੂਦ ਸਨ।
Share the post "ਸਿੱਖ ਗੁਰੂਆਂ ਦੀਆਂ ਪਰੰਪਰਾਵਾਂ ਤੇ ਉਨ੍ਹਾਂ ਦੀ ਯਾਦਾਂ ਨੂੰ ਸੰਭਾਲਣ ਲਈ ਪੀਪਲੀ ਵਿਚ ਬਣੇਗੀ ਸ਼ਾਨਦਾਰ ਯਾਦਗਰ"