Bathinda ਦੇ ਸਮਾਜ਼ ਸੇਵੀ ਭਰਾਵਾਂ ਦਾ ‘ਕਾਰਾ’; ਪੁਲਿਸ ਸੁਰੱਖਿਆ ਲੈਣ ਲਈ ਆਪਣੇ ਹੀ ਘਰ ‘ਤੇ ਕਰਵਾਇਆ ‘ਨਕਲੀ’ ਹਮਲਾ

Date:

spot_img

👉ਪੁਲਿਸ ਨੇ ਇੱਕ ਭਰਾ ਨੂੰ ਚੁੱਕਿਆ, ਦੂਜਾ ਹੋਇਆ ਫ਼ੁਰਰ
Bathinda News : Bathinda ਦੇ ਸ਼੍ਰੀ ਗੁਰੂ ਤੇਗ ਬਹਾਦੁਰ ਨਗਰ ਵਿਚ ਪਿਛਲੇ ਲੰਮੇ ਸਮੇਂ ਤੋਂ ਬੇਸਹਾਰਾ ਬਜ਼ੁਰਗਾਂ ਦੀ ਸੇਵਾ ਦੇ ਨਾਮ ‘ਤੇ ਇੱਕ ਸੰਸਥਾ ਚਲਾਉਣ ਵਾਲੇ ਦੋ ਭਰਾਵਾਂ ਵੱਲੋਂ ਪੁਲਿਸ ਸੁਰੱਖਿਆ ਲੈਣ ਦੇ ਲਈ ਆਪਣੇ ਹੀ ਘਰ ਉੱਪਰ ‘ਨਕਲੀ’ ਪੈਟਰੋਲ ਬੰਬ ਹਮਲਾ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। 26 ਅਗੱਸਤ ਦੀ ਅੱਧੀ ਰਾਤ ਨੂੰ ਬਠਿੰਡਾ ਦੇ ਥਾਣਾ ਕੈਂਟ ਅਧੀਨ ਪੈਂਦੇ ਪਿੰਡ ਭੁੱਚੋਂ ਖੁਰਦ ਦੇ ਰਣਜੀਤ ਸਿੰਘ ਤੇ ਹਰਜੀਤ ਸਿੰਘ ਦੇ ਘਰ ਉਹ ਹੋਏ ਇਸ ਹਮਲੇ ਦੀ ਜਦ ਪੁਲਿਸ ਨੇ ਪੜਤਾਲ ਕੀਤੀ ਤਾਂ ਮੁਲਜ਼ਮ ਕੋਈ ਹੋਰ ਨਹੀਂ, ਬਲਕਿ ਇਹ ਦੋਨੋਂ ਭਰਾ ਨਿਕਲੇ, ਜਿੰਨ੍ਹਾਂ ਤਰਨਤਾਰਨ ਇਲਾਕੇ ਵਿਚ ਰਹਿੰਦੇ ਆਪਣੇ ਇੱਕ ਮਸੇਰ ਭਰਾ ਦੀ ਮੱਦਦ ਨਾਲ ਦਹੀ-ਭੱਲੇ ਦੀ ਰੇਹੜੀ ਲਗਾਉਣ ਵਾਲਿਆਂ ਤੋਂ ਪਹਿਲਾਂ ਦੇ ਤੈਅਸ਼ੁਦਾ ‘ਪਲਾਨ’ ਮੁਤਾਬਕ ਆਪਣੇ ਘਰ ਪਾਣੀ ਦੀ ਬੋਤਲ ਸੁਟਵਾ ਦਿੱਤੀ ਤੇ ਮੁੜ ਖੁਦ ਹੀ ਬੋਤਲ ਡਿੱਗਣ ਵਾਲੀ ਜਗ੍ਹਾਂ ਅੱਗ ਲਗਾ ਦਿੱਤੀ।

ਇਹ ਵੀ ਪੜ੍ਹੋ 👉ਘੋਰ ਕਲਯੁਗ; ਟੋਕਾ-ਟਕਾਈ ਤੋਂ ਦੁਖੀ ਨੂੰਹ ਨੇ ‘ਭਰਾ’ ਨਾਲ ਮਿਲਕੇ ਕੀਤਾ ਸੱਸ ਦਾ ਕ/ਤ/ਲ; ਮਹੀਨੇ ਬਾਅਦ ਭੇਤ ਖੁੱਲਿਆ

ਪੁਲਿਸ ਨੇ ਇਸ ਮਾਮਲੇ ਵਿਚ ਮੁਦਈ ਬਣੇ ਇੰਨ੍ਹਾਂ ਭਰਾਵਾਂ ਨੂੰ ਮੁਲਜ਼ਮ ਵਜੋਂ ਨਾਮਜਦ ਕਰਦਿਆਂ ਹਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਰਣਜੀਤ ਸਿੰਘ ਪੁਲਿਸ ਤੋਂ ਬਚਕੇ ਨਿਕਲਣ ਵਿਚ ਸਫ਼ਲ ਰਿਹਾ, ਜਿਸਨੂੰ ਕਾਬੂ ਕਰਨ ਲਈ ਪੁਲਿਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਇਸਤੋਂ ਇਲਾਵਾ ਇਸ ਨਕਲੀ ਹਮਲੇ ਨੂੰ ਸਿਰਫ਼ 2 ਹਜ਼ਾਰ ਰੁਪਏ ਵਿਚ ਅੰਜਾਮ ਦੇਣ ਵਾਲੇ ਦੋਨਾਂ ਮੁਲਜਮਾਂ ਵਿਚੋਂ ਇੱਕ ਅਨਮੋਲਪ੍ਰੀਤ ਉਰਫ਼ ਮੋਲਾ ਨੂੰ ਵੀ ਗ੍ਰਿਫਤਾਰ ਕਰ ਲਿਆ। ਉਸਦਾ ਇੱਕ ਸਾਥੀ ਵੀ ਹਾਲੇ ਫ਼ਰਾਰ ਹੈ। ਮੋਲਾ ਤਰਨਤਾਰਨ ਇਲਾਕੇ ਵਿਚ ਹੋਣ ਵਾਲੇ ਵਿਆਹ ਸ਼ਾਦੀਆਂ ਵਿਚ ਦਹੀ-ਭੱਲੇ ਦੀ ਰੇਹੜੀ ਲਗਾਉਂਦਾ ਹੈ ਤੇ ਉਸਨੂੰ ਬਠਿੰਡਾ ਵਿਚ ਇਹ ਕਾਰਾ ਕਰਨ ਬਦਲੇ ਸਿਰਫ਼ 2000 ਰੁਪਏ ਮਿਲੇ ਸਨ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਾਲ 2024 ਵਿਚ ਉਕਤ ਮੁਲਜਮਾਂ ਨੇ ਆਪਣੇ ਘਰ ‘ਤੇ ਫ਼ਾਈਰਿੰਗ ਹੋਣ ਦਾ ਦਾਅਵਾ ਕੀਤਾ ਸੀ।

ਇਹ ਵੀ ਪੜ੍ਹੋ 👉ਕੰਚਨ ਤਿਵਾੜੀ ਉਰਫ਼ ਕਮਲ ਭਾਬੀ ਤੋਂ ਬਾਅਦ ਇੱਕ ਪੰਜਾਬੀ ਮਹਿਲਾ ਸ਼ੋਸਲ ਮੀਡੀਆ ਇਨਫਲੂਐਂਸਰ ਦਾ ਕ*ਤ*ਲ

ਇਸਤੋਂ ਇਲਾਵਾ ਇੰਨ੍ਹਾਂ ਵੱਲੋਂ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ ਦੇ ਕਥਿਤ ਰੌਲੇ ਨੂੰ ਲੈ ਕੇ ਇੱਕ ਵਿਅਕਤੀ ਵੱਲੋਂ ਜ਼ਹਿਰੀਲਾ ਪਦਾਰਥ ਵੀ ਖਾ ਲਿਆ ਸੀ। ਇਸ ਇਲਾਕੇ ਦੇ ਰਹਿਣ ਵਾਲੇ ਕੁੱਝ ਲੋਕਾਂ ਨੇ ਨਾਮ ਨਾਂ ਛਾਪਣ ਦੀ ਸ਼ਰਤ ‘ਤੇ ਮੰਗ ਕੀਤੀ ਕਿ ਉਕਤ ਮੁਲਜਮਾਂ ਦੀ ਅਸਲੀਅਤ ਸਾਹਮਣੇ ਲਿਆਉਣ ਲਈ ਇੰਨ੍ਹਾਂ ਵੱਲੋਂ ਸਮਾਜ ਸੇਵਾ ਦੇ ਨਾਂ ‘ਤੇ ਦੇਸ-ਵਿਦੇਸ਼ ਵਿਚੋਂ ਇਕੱਠੇ ਕੀਤੇ ਕਰੋੜਾਂ ਰੁਪਏ ਦੀ ਜਾਂਚ ਵੀ ਈਡੀ ਵੱਲੋਂ ਹੋਣੀ ਚਾਹੀਦੀ ਹੈ। ਉਧਰ, ਐਸਐਸਪੀ ਡਾ ਜਯੋਤੀ ਯਾਦਵ ਨੈ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ, ‘‘ਘਟਨਾ ਤੋਂ ਬਾਅਦ ਪੜਤਾਲ ਲਈ ਕਪਤਾਨ ਪੁਲਿਸ ਸਿਟੀ ਬਠਿੰਡਾ ਆਸ਼ਵੰਤ ਸਿੰਘ ਅਤੇ ਡੀ.ਐੱਸ.ਪੀ ਸਿਟੀ-2 ਬਠਿੰਡਾ ਅਰੁਨ ਮੁੰਡਨ ਦੀ ਅਗਵਾਈ ਵਿੱਚ ਥਾਣਾ ਕੈਂਟ ਬਠਿੰਡਾ, ਸੀ.ਆਈ.ਏ ਸਟਾਫ-1 ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀਆਂ ਟੀਮਾਂ ਬਣਾਈਆਂ ਗਈਆਂ ਸਨ, ਜਿੰਨ੍ਹਾਂ ਨੇ ਇਸ ਮੁਕੱਦਮੇ ਦੀ ਉਲਝਣ ਵਾਲੀ ਗੁੱਥੀ ਨੂੰ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Bathinda Police ਨੇ ਥਾਣਿਆਂ ‘ਚ ਕਬਾੜ ਬਣ ਰਹੇ ਵਹੀਕਲਾਂ ਦੀ ਨਿਲਾਮੀ ਕਰਕੇ 55 ਲੱਖ ‘ਵੱਟੇ’

👉335 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 384 ਵਹੀਕਲ ਖੁੱਲੀ ਬੋਲੀ...

ਰਾਜਾ ਵੜਿੰਗ ਨੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

👉ਨਸ਼ਿਆਂ ਦੇ ਸੰਕਟ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਲਈ...