👉“ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦੇ ਸੱਤਵੇਂ ਅਤੇ ਆਖਰੀ ਦਿਨ ਲੱਖਾਂ ਸ਼ਰਧਾਲੂਆਂ ਦੀ ਉਮੜੀ ਆਸਥਾ, ਗੂੰਜੇ “ਸ਼੍ਰੀ ਸ਼ਿਵਾਯ ਨਮਸਤੁਭਯਮ” ਦੇ ਜੈਕਾਰ
👉ਭਗਵਾਨ ਸ਼ਿਵ ਦੇ ਆਸ਼ੀਰਵਾਦ ਅਤੇ ਲੱਖਾਂ ਸ਼ਰਧਾਲੂਆਂ ਦੇ ਪਿਆਰ ਨੇ ਦਿੱਤੀ ਤਾਕਤ, ਤੀਜੀ ਵਾਰ ਬਠਿੰਡਾ ਵਿੱਚ ਸਜਿਆ ਮਹਾਕਾਲ ਦਾ ਵਿਸ਼ਾਲ ਦਰਬਾਰ: ਅਮਰਜੀਤ ਮਹਿਤਾ
Bathinda News: ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਅਤੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਮਹਿਤਾ ਪਰਿਵਾਰ ਵੱਲੋਂ ਬਠਿੰਡਾ ਵਾਸੀਆਂ ਦੇ ਸਹਿਯੋਗ ਨਾਲ ਪੰਜਾਬ ਦੇ ਦਿਲ ਮਾਲਵਾ ਦੇ ਇਤਿਹਾਸਕ ਸ਼ਹਿਰ ਬਠਿੰਡਾ ਵਿੱਚ ਕਰਵਾਈ ਗਈ “ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦੇ ਸੱਤਵੇਂ ਅਤੇ ਆਖਰੀ ਦਿਨ ਸਾਰਾ ਸ਼ਹਿਰ ਸ਼ਿਵਮਈ ਨਜ਼ਰ ਆਇਆ। ਕਥਾ ਸਥਲ ’ਤੇ ਸ਼ਰਧਾਲੂਆਂ ਦਾ ਐਸਾ ਸੈਲਾਬ ਉਮੜਿਆ ਕਿ ਵਿਸ਼ਾਲ ਪੰਡਾਲ ਸ਼ਰਧਾਲੂਆਂ ਨਾਲ ਖਚਾਖਚ ਭਰ ਗਿਆ। ਸ਼ਹਿਰ ਦੀ ਰਿੰਗ ਰੋਡ, ਪਟੇਲ ਨਗਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਸ਼ਰਧਾ ਅਤੇ ਆਸਥਾ ਦਾ ਅਦਭੁੱਤ ਨਜ਼ਾਰਾ ਵੇਖਣ ਨੂੰ ਮਿਲਿਆ।
ਹਰ ਪਾਸੇ ਭਗਵਾਨ ਭੋਲੇਨਾਥ ਦੇ ਜੈਕਾਰਿਆਂ “ਸ਼੍ਰੀ ਸ਼ਿਵਾਯ ਨਮਸਤੁਭਯਮ” ਨਾਲ ਮਾਹੌਲ ਭਗਤੀ ਰਸ ਵਿੱਚ ਰੰਗਿਆ ਰਿਹਾ।ਅੰਤਰਰਾਸ਼ਟਰੀ ਕਥਾਵਾਚਕ ਅਤੇ ਭਾਗਵਤ ਭੂਸ਼ਣ ਪੰਡਿਤ ਪ੍ਰਦੀਪ ਮਿਸ਼ਰਾ ਜੀ ਸੀਹੋਰ ਵਾਲਿਆਂ ਨੇ ਆਪਣੇ ਪ੍ਰੇਰਣਾਦਾਇਕ ਪ੍ਰਵਚਨਾਂ ਵਿੱਚ ਕਿਹਾ ਕਿ ਕਾਮ, ਕ੍ਰੋਧ, ਲੋਭ ਅਤੇ ਮੋਹ ਕਲਿਯੁਗ ਦੇ ਉਹ ਦਾਸ ਹਨ ਜੋ ਮਨੁੱਖ ਨੂੰ ਭਗਵਾਨ ਤੋਂ ਦੂਰ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਇਨ੍ਹਾਂ ਵਿਕਾਰਾਂ ਦਾ ਤਿਆਗ ਕਰਕੇ ਆਪਣੇ ਜੀਵਨ ਵਿੱਚ ਭਗਤੀ, ਸੇਵਾ, ਸਦਾਚਾਰ ਅਤੇ ਸੰਸਕਾਰਾਂ ਨੂੰ ਅਪਣਾਉਂਦਾ ਹੈ, ਉਸ ’ਤੇ ਭਗਵਾਨ ਸ਼ਿਵ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ।ਉਨ੍ਹਾਂ ਸ਼ਰਧਾਲੂਆਂ ਨੂੰ ਸ਼ਿਵ ਭਗਤੀ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਭਗਵਾਨ ਸ਼ਿਵ ਬਹੁਤ ਹੀ ਭੋਲੇ ਹਨ ਅਤੇ ਸੱਚੇ ਮਨ ਨਾਲ ਕੀਤੀ ਗਈ ਅਰਦਾਸ ਨੂੰ ਜ਼ਰੂਰ ਸਵੀਕਾਰ ਕਰਦੇ ਹਨ। ਉਨ੍ਹਾਂ ਦੇ ਪ੍ਰਵਚਨਾਂ ਨੂੰ ਸੁਣ ਕੇ ਲੱਖਾਂ ਸ਼ਰਧਾਲੂ ਭਾਵੁਕ ਹੋ ਉੱਠੇ ਅਤੇ ਸਾਰਾ ਪੰਡਾਲ “ਸ਼੍ਰੀ ਸ਼ਿਵਾਯ ਨਮਸਤੁਭਯਮ” ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।
ਲੱਖਾਂ ਸ਼ਰਧਾਲੂਆਂ ਦੇ ਪਿਆਰ ਨੇ ਇਸ ਆਯੋਜਨ ਨੂੰ ਇਤਿਹਾਸਕ ਬਣਾਇਆ: ਅਮਰਜੀਤ ਮਹਿਤਾ
ਇਸ ਮੌਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਭਾਵੁਕ ਸ਼ਬਦਾਂ ਵਿੱਚ ਕਿਹਾ ਕਿ ਭਗਵਾਨ ਸ਼ਿਵ ਦੇ ਆਸ਼ੀਰਵਾਦ ਅਤੇ ਲੱਖਾਂ ਸ਼ਰਧਾਲੂਆਂ ਦੇ ਅਪਾਰ ਪਿਆਰ ਨੇ ਮਹਿਤਾ ਪਰਿਵਾਰ ਨੂੰ ਇਸ ਵਿਸ਼ਾਲ ਧਾਰਮਿਕ ਆਯੋਜਨ ਨੂੰ ਸਫਲ ਬਣਾਉਣ ਦੀ ਤਾਕਤ ਦਿੱਤੀ ਹੈ।ਉਨ੍ਹਾਂ ਕਿਹਾ, “ਇਹ ਬਠਿੰਡਾ ਦੀ ਪਵਿੱਤਰ ਧਰਤੀ ਅਤੇ ਭਗਵਾਨ ਮਹਾਕਾਲ ਦੀ ਅਸੀਮ ਕਿਰਪਾ ਹੈ ਕਿ ਤੀਜੀ ਵਾਰ ਸਾਨੂੰ ਮਹਾਕਾਲ ਦਾ ਦਰਬਾਰ ਸਜਾਉਣ ਦਾ ਸੌਭਾਗ ਪ੍ਰਾਪਤ ਹੋਇਆ ਹੈ। ਲੱਖਾਂ ਸ਼ਰਧਾਲੂਆਂ ਦਾ ਜੋ ਪਿਆਰ, ਵਿਸ਼ਵਾਸ ਅਤੇ ਆਸ਼ੀਰਵਾਦ ਸਾਨੂੰ ਮਿਲਿਆ ਹੈ, ਉਹੀ ਸਾਡੀ ਸਭ ਤੋਂ ਵੱਡੀ ਪੂੰਜੀ ਹੈ। ਇਸੇ ਪਿਆਰ ਅਤੇ ਸਹਿਯੋਗ ਕਾਰਨ ‘ਸ਼੍ਰੀ ਸ਼ਿਵ ਮਹਾਪੁਰਾਣ ਕਥਾ’ ਸ਼ਾਂਤਮਈ, ਭਵਿਆ ਅਤੇ ਇਤਿਹਾਸਕ ਢੰਗ ਨਾਲ ਸੰਪੰਨ ਹੋਈ ਹੈ।”ਸ਼੍ਰੀ ਅਮਰਜੀਤ ਮਹਿਤਾ ਨੇ ਕਿਹਾ ਕਿ ਕਥਾ ਦੌਰਾਨ ਸ਼ਰਧਾਲੂਆਂ ਨੇ ਜਿਸ ਅਨੁਸ਼ਾਸਨ, ਸ਼ਰਧਾ ਅਤੇ ਸਹਿਯੋਗ ਦਾ ਪ੍ਰਗਟਾਵਾ ਕੀਤਾ, ਉਹ ਸਾਰੇ ਪੰਜਾਬ ਲਈ ਪ੍ਰੇਰਣਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਆਯੋਜਨ ਨੇ ਸਮਾਜ ਨੂੰ ਏਕਤਾ, ਸਦਭਾਵਨਾ ਅਤੇ ਆਧਿਆਤਮਿਕਤਾ ਦਾ ਸੰਦੇਸ਼ ਦਿੱਤਾ ਹੈ।
ਆਪਣੇ ਸੰਬੋਧਨ ਵਿੱਚ ਸ਼੍ਰੀ ਅਮਰਜੀਤ ਮਹਿਤਾ ਨੇ ਕਥਾ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਵਿਭਾਗਾਂ, ਸੰਸਥਾਵਾਂ, ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਥਕ ਯਤਨਾਂ ਨਾਲ ਲੱਖਾਂ ਸ਼ਰਧਾਲੂਆਂ ਲਈ ਸੁਚੱਜੀਆਂ ਵਿਵਸਥਾਵਾਂ ਸੰਭਵ ਹੋ ਸਕੀਆਂ।ਉਨ੍ਹਾਂ ਵਿਸ਼ੇਸ਼ ਤੌਰ ’ਤੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ, ਐਸਐਸਪੀ ਮੈਡਮ ਜੋਤੀ ਯਾਦਵ ਬੈਂਸ, ਨਗਰ ਨਿਗਮ ਕਮਿਸ਼ਨਰ ਮੈਡਮ ਲਵਜੀਤ ਕੌਰ ਕਲਸੀ, ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਅਤੇ ਉਨ੍ਹਾਂ ਦੀ ਟੀਮ, ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦਾ ਦਿਲੋਂ ਧੰਨਵਾਦ ਕੀਤਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


