👉ਪੜ੍ਹੋ ਹਮਲਵਾਰ ਕੀ ਕਹਿ ਕੇ ਬਠਿੰਡਾ ਲਿਆਏ ਸਨ ਕਮਲ ਕੌਰ ਨੂੰ!
Bathinda News:Insta queen; ਪਿਛਲੇ ਕਈ ਸਾਲਾਂ ਤੋਂ ਸੋਸਲ ਮੀਡੀਆ ’ਤੇ ਦੋ-ਅਰਥੀ ਅਤੇ ਅਸ਼ਲੀਲ ਵੀਡੀਓ ਬਣਾ ਕੇ ਚਰਚਾ ਦਾ ਵਿਸ਼ਾ ਬਣੀ ਆ ਰਹੀ ਲੁਧਿਆਣਾ ਦੀ ‘ਇੰਸਟਾ ਕੁਇਨ’ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਦੇ ਮਾਮਲੇ ਵਿਚ ਹੁਣ ਬਠਿੰਡਾ ਪੁਲਿਸ ਦੇ ਐਸਐਸਪੀ ਨੇ ਵੱਡਾ ਖ਼ੁਲਾਸਾ ਕੀਤਾ ਹੈ। ਸ਼ੁੱਕਰਵਾਰ ਨੂੰ 11 ਵਜੇਂ ਪੁਲਿਸ ਕਾਨਫਰੰਸ ਹਾਲ ’ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਅਮਨੀਤ ਕੌਂਡਲ ਨੇ ਪੱਤਰਕਾਰਾਂ ਨੂੰ ਦਸਿਆ ਕਿ, ‘‘ ਇਸ ਕਤਲ ਕਾਂਡ ਦਾ ਮੁੱਖ ਸਾਜਸ਼ਘਾੜਾਂ ਅੰਮ੍ਰਿਤਪਾਲ ਸਿੰਘ ਮਹਿਰੋਂ 7-8 ਨੂੰ ਕੰਚਨ ਕੁਮਾਰੀ ਦੇ ਘਰ ਲੁਧਿਆਣਾ ਗਿਆ ਸੀ, ਜਿੱਥੇ ਇਸ ਤਰ੍ਹਾਂ ਦੀਆਂ ਵੀਡੀਓ ਨਾ ਪਾਉਣ ਦੀ ਹਿਦਾਇਤ ਕੀਤੀ ਸੀ। ’’
ਇਹ ਵੀ ਪੜ੍ਹੋ Canada News; ਬਠਿੰਡਾ ਦੇ ਵਪਾਰੀ ਦਾ ਕੈਨੇਡਾ ’ਚ ਗੋ+ਲੀ ਮਾਰ ਕੇ ਕੀਤਾ ਕ.ਤ+ਲ, ਪੁਲਿਸ ਜਾਂਚ ’ਚ ਜੁਟੀ
ਇਸਤੋਂ ਬਾਅਦ ਉਸਦੇ ਦੋ ਸਾਥੀਆਂ ਜਸਪ੍ਰੀਤ ਸਿੰਘ ਮਹਿਰੋ ਅਤੇ ਨਿਮਰਜੀਤ ਕੌਰ 9 ਜੂਨ ਨੂੰ ਕਮਲ ਭਾਬੀ ਨੂੰ ਇਹ ਕਹਿ ਕੇ ਬਠਿੰਡਾ ਲਿਆਏ ਸਨ ਕਿ ਉਥੇ ਪ੍ਰੋਮੋਸ਼ਨ ਕਰਵਾਉਣੀ ਹੈ। ਕਮਲ ਦੇ ਬਠਿੰਡਾ ਬਾਰੇ ਜਿਆਦਾ ਜਾਣਕਾਰੀ ਨਾ ਹੋਣ ਕਾਰਨ ਖੁਦ ਇਹ ਦੋਨੋਂ ਉਸਨੂੰ ਲੈਣ ਲਈ ਆਪਣੀ ਸਕਾਰਪੀਓ ਗੱਡੀ ‘ਤੇ ਲੁਧਿਆਣਾ ਗਏ ਸਨ। ਹਾਲਾਂਕਿ ਕੰਚਨ ਉਰਫ਼ ਕਮਲਾ ਖੁਦ ਆਪਣੀ ਗੱਡੀ ’ਤੇ ਬਠਿੰਡਾ ਉਨ੍ਹਾਂ ਦੇ ਨਾਲ ਆਈ ਸੀ, ਜਿਸਦੀ ਮੁਰੰਮਤ ਵੀ ਹੋਣ ਵਾਲੀ ਸੀ। ਇਸ ਦੌਰਾਨ ਇੰਨ੍ਹਾਂ ਨੋਜਵਾਨਾਂ ਨੇ ਉਕਤ ਔਰਤ ਨੂੰ ਕਿਹਾ ਕਿ ਉਹ ਆਪਣੇ ਸੋਸਲ ਮੀਡੀਆ ਖਾਤਿਆਂ ਵਿਚੋਂ ਕੌਰ ਸ਼ਬਦ ਹਟਾ ਲਵੇ ਤਾਂ ਉਹ ਉਸਦੀ ਗੱਡੀ ਵੀ ਆਪਣੇ ਖਰਚੇ ’ਤੇ ਮੁਰੰਮਤ ਕਰਵਾ ਦੇਣਗੇ।
ਇਹ ਵੀ ਪੜ੍ਹੋ Breaking News: Insta Queen ਕਮਲ ਭਾਬੀ ਦੇ ਕ.ਤ+ਲ ਦਾ ਮਾਮਲਾ ਸੁਲਝਿਆ; ਦੋ ਨੌਜਵਾਨ ਕਾਬੂ, ਜਾਣੋਂ ਕਾਰਨ
ਹਾਲਾਂਕਿ ਇਸਨੇ ਪਹਿਲਾਂ ਹਾਮੀ ਭਰ ਦਿੱਤੀ ਪ੍ਰੰਤੂ ਬਾਅਦ ਵਿਚ ਜਵਾਬ ਦੇ ਦਿੱਤਾ। ਜਿਸਤੋਂ ਬਾਅਦ ਜਸਪ੍ਰੀਤ ਸਿੰਘ ਨੇ ਕਥਿਤ ਤੌਰ ’ਤੇ ਉਸਦੀ ਹੀ ਗੱਡੀ ਵਿਚ ਉਸਦਾ ਗਲਾ ਘੁੱਟ ਕੇ ਮਾਰ ਦਿੱਤਾ ਤੇ ਲਾਸ਼ ਨੂੰ ਪਿਛਲੀ ਸੀਟ ’ਤੇ ਸੁੱਟ ਦਿੱਤਾ। ਇਸ ਦੌਰਾਨ ਕਮਲ ਦੀ ਗੱਡੀ ਨੂੰ ਜਸਪ੍ਰੀਤ ਚਲਾਉਣ ਲੱਗਿਆ ਤੇ ਨਿਮਰਜੀਤ ਸਕਾਰਪੀਓ ਲੈ ਕੇ ਪਿੱਛੇ ਚੱਲ ਪਿਆ। ਬਾਅਦ ਵਿਚ ਇੰਨ੍ਹਾਂ ਨੇ ਯੋਜਨਾ ਬਣਾ ਕੇ 10 ਜੂਨ ਦੀ ਸਵੇਰ ਕਰੀਬ ਸਾਢੇ 5 ਵਜੇਂ ਕੰਚਨ ਉਰਫ਼ ਕਮਲ ਦੀ ਗੱਡੀ ਆਦੇਸ਼ ਹਸਪਤਾਲ ਦੇ ਸਾਹਮਣੇ ਪਾਰਕਿੰਗ ਵਿਚ ਲਗਾ ਦਿੱਤੀ ਤੇ ਆਪ ਚਲੇ ਗਏ। ਐਸਐਸਪੀ ਨੇ ਅੱਗੇ ਦਸਿਆ ਕਿ ਪੁਲਿਸ ਟੀਮਾਂ ਨੇ ਬੀਤੀ ਦੇਰ ਰਾਤ ਹੀ ਦੋਨਾਂ ਨੌਜਵਾਨਾਂ ਜਸਪ੍ਰੀਤ ਸਿੰਘ ਤੇ ਨਿਮਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਹਾਲੇ ਫ਼ਰਾਰ ਹੈ। ਜਿਕਰਯੋਗ ਹੈ ਕਿ ਬੀਤੇ ਕੱਲ 12 ਜੂਨ ਨੂੰ ਕੰਚਨ ਕੁਮਾਰੀ ਦਾ ਬਠਿੰਡਾ ਦੇ ਰਾਮਬਾਗ ਵਿਚ ਪ੍ਰਵਾਰਕ ਮੈਂਬਰਾਂ ਦੀ ਹਾਜ਼ਰੀ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।