ਨਵੀਂ ਦਿੱਲੀ, 5 ਜੁਲਾਈ: ਨਵੀਂ ਦਿੱਲੀ, 5 ਜੁਲਾਈ: ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਅੱਜ ਬਤੌਰ ਐਮਪੀ ਸਹੁੰ ਚੁੱਕ ਲਈ ਗਈ ਹੈ। ਸੰਸਦ ਭਵਨ ਵਿੱਚ ਸਪੀਕਰ ਦੇ ਚੈਂਬਰ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਉਹਨਾਂ ਨੂੰ ਇਹ ਸਹੁੰ ਚੁਕਾਈ ਗਈ। ਅੱਜ ਤੜਕਸਾਰ ਹੀ ਪੰਜਾਬ ਪੁਲਿਸ ਦੀ ਇੱਕ ਟੀਮ ਵਿਸ਼ੇਸ਼ ਜਹਾਜ਼ ਰਾਹੀਂ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿੱਬਰੂਗੜ ਜੇਲ ਦੇ ਵਿੱਚੋਂ ਲੈ ਕੇ ਦਿੱਲੀ ਪਹੁੰਚੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਸੰਸਦ ਭਵਨ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਇਹ ਹਲਫ਼ ਲਿਆ। ਇਸ ਦੌਰਾਨ ਉਹਨਾਂ ਦੇ ਤਿੰਨ ਪਰਿਵਾਰਕ ਮੈਂਬਰਾਂ( ਜਿਹਨਾਂ ਦੇ ਵਿੱਚ ਪਿਤਾ ਅਤੇ ਦੋ ਚਾਚੇ ਸ਼ਾਮਿਲ ਹਨ) ਨੂੰ ਭਾਈ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਲਈ ਦਿੱਲੀ ਪੁਲਿਸ ਵੱਲੋਂ ਆਪਣੇ ਨਾਲ ਲਿਜਾਇਆ ਗਿਆ। ਹਾਲਾਂਕਿ ਇਹ ਨਹੀਂ ਪਤਾ ਚੱਲ ਸਕਿਆ ਕਿ ਉਹਨਾਂ ਦੀ ਇਹ ਮੁਲਾਕਾਤ ਕਿੱਥੇ ਕੀਤੀ ਜਾ ਰਹੀ ਹੈ। ਜਿਕਰ ਕਰਨਾ ਬਣਦਾ ਹੈ ਕਿ ਐਨਐਸਏ ਦੇ ਤਹਿਤ ਡਿਬਰੂਗੜ ਜੇਲ ਦੇ ਵਿੱਚ ਪਿਛਲੇ ਸਾਲ ਤੋਂ ਬੰਦ ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਚੋਣ ਕਰੀਬ 2 ਲੱਖ ਵੋਟਾਂ ਦੇ ਅੰਤਰ ਨਾਲ ਜਿੱਤੀ ਹੈ। ਇਸਤੋਂ ਬਾਅਦ ਹੁਣ ਤੱਕ ਸਹੁੰ ਨਾ ਚੁਕਾਉਣ ਦੇ ਚੱਲਦੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ।
ਇੰਗਲੈਂਡ ਦੇ ਵਿਚ ਲੇਬਰ ਪਾਰਟੀ ਵੱਡੀ ਜਿੱਤ ਵੱਲ, ਰਿਸ਼ੀ ਸੁਨਕ ਦੀ ਪਾਰਟੀ ਬੁਰੀ ਤਰ੍ਹਾਂ ਹਾਰੀ
ਇਸ ਦੌਰਾਨ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਉਹਨਾਂ ਨੂੰ ਸਹੁੰ ਚੁੱਕ ਦੇ ਲਈ ਚਾਰ ਦਿਨਾਂ ਦੀ ਪੈਰੋਲ ਦਿੱਤੀ ਹੈ ਜੋ ਕਿ ਅੱਜ ਸਵੇਰ ਤੋਂ ਸ਼ੁਰੂ ਹੋ ਗਈ ਹੈ। ਪ੍ਰੰਤੂ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਅੱਜ ਹੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਵਾਪਸ ਡਿਗੂਗੜ ਜੇਲ ਵਿੱਚ ਭੇਜ ਦਿੱਤਾ ਜਾਵੇਗਾ। ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਇਹ ਪੈਰੋਲ ਸਖਤ ਸ਼ਰਤਾਂ ਦੇ ਤਹਿਤ ਮਿਲੀ ਸੀ ਜਿਸ ਦੇ ਤਹਿਤ ਉਹ ਨਾ ਮੀਡੀਆ ਨਾਲ ਗੱਲਬਾਤ ਕਰ ਸਕਦੇ ਸਨ ਅਤੇ ਨਾ ਹੀ ਦਿੱਲੀ ਤੋਂ ਬਾਹਰ ਜਾ ਸਕਦੇ ਸਨ। ਹਾਲਾਂਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਪੰਜਾਬ ਅਤੇ ਹੋਰਨਾਂ ਥਾਵਾਂ ਤੋਂ ਸਿੱਖ ਸੰਗਤ ਦਿੱਲੀ ਪੁੱਜੀ ਹੋਈ ਸੀ ਜਿੱਥੇ ਉਹਨਾਂ ਦੇ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਦੇ ਨਾਲ ਗੁਰਦੁਆਰਾ ਰਕਾਬਗੰਜ ਵਿਖੇ ਮੁਲਾਕਾਤ ਦੇ ਤੌਰ ‘ਤੇ ਮੁਲਾਕਾਤ ਕੀਤੀ ਗਈ।
Share the post "Big Breaking: ਭਾਈ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਸੰਸਦ ਮੈਂਬਰ ਵਜੋਂ ਚੁੱਕੀ ਸੰਹੁ"