Tuesday, February 3, 2026

Bikram Majithia case; ਮੁਹਾਲੀ ‘ਚ ਇਕੱਠੇ ਹੋ ਰਹੇ ਅਕਾਲੀਆਂ ਨੂੰ ਪੁਲਿਸ ਨੇ ਘਰਾਂ ‘ਚ ਕੀਤਾ ਨਜ਼ਰਬੰਦ

Date:

spot_img

Punjab News: Bikram Majithia case; ਵਿਜੀਲੈਂਸ ਵੱਲੋਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਦੀ ਅੱਜ ਮੁੜ ਪੇਸ਼ੀ ਮੌਕੇ ਉਸਦੇ ਹੱਕ ਵਿਚ ਇਕੱਠੇ ਹੋਣ ਜਾ ਰਹੇ ਅਕਾਲੀਆਂ ਨੂੰ ਪੁਲਿਸ ਵੱਲੋਂ ਘਰਾਂ’ਚ ਨਜ਼ਰਬੰਦ ਕਰਨ ਤੋਂ ਇਲਾਵਾ ਰਾਸਤੇ ਵਿਚ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋ ਆਦਮਪੁਰਾ ਤੋਂ ਮੁੰਬਈ ਲਈ ਸਿੱਧੀ ਫਲਾਈਟ ਅੱਜ ਤੋਂ ਸ਼ੁਰੂ, ਕਿਰਾਇਆ ਸਿਰਫ 5660 ਰੁਪਏ

ਅਕਾਲੀ ਦਲ ਵੱਲੋਂ ਬਿਕਰਮ ਦੇ ਹੱਕ ਵਿਚ ਲਾਮਬੰਦੀ ਕਰਨ ਦੇ ਲਈ ਅੱਜ ਲਈ ਇਹ ਪ੍ਰੋਗਰਾਮ ਉਲੀਕਿਆ ਸੀ।ਪ੍ਰੰਤੂ ਇਸਦੀ ਭਿਣਕ ਪੁਲਿਸ ਨੂੰ ਲੱਗ ਗਈ, ਜਿਸਤੋਂ ਬਾਅਦ ਰਾਤੋ-ਰਾਤ ਹੀ ਰਣਨੀਤੀ ਬਣਾ ਕੇ ਤੜਕਸਾਰ ਹੀ ਵੱਡੇ ਅਕਾਲੀ ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ। ਇਸਤੋਂ ਇਲਾਵਾ ਮੁਹਾਲੀ ਤੇ ਚੰਡੀਗੜ੍ਹ ਜਾਣ ਵਾਲੇ ਰਾਸਤਿਆਂ ‘ਤੇ ਨਾਕੇਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ਪਾਕਿਸਤਾਨੀ ਮਿਜਾਇਲ ਹਮਲੇ ‘ਚ ਜ਼ਖਮੀ ਹੋਏ ਫਿਰੋਜ਼ਪੁਰ ਦੇ ਲਖਵਿੰਦਰ ਸਿੰਘ ਨੇ ਸਵਾ ਮਹੀਨੇ ਬਾਅਦ ਤੋੜਿਆ ਦਮ

ਅਕਾਲੀ ਆਗੂਆਂ ਦੀ ਫ਼ੜੋ-ਫ਼ੜਾਈ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਰੋਸ਼ ਜਤਾਉਂਦਿਆਂ ਐਲਾਨ ਕੀਤਾ ਕਿ ਅਕਾਲੀ ਵਰਕਰ ਕਿਸੇ ਤੋਂ ਵੀ ਡਰਨ ਵਾਲੇ ਨਹੀਂ ਤੇ ਆਉਣ ਵਾਲੇ ਸਮੇਂ ਵਿਚ ਸਰਕਾਰ ਖਿਲਾਫ਼ ਸੰਘਰਸ਼ ਕੀਤਾ ਜਾਵੇਗਾ। ਦਸਣਾ ਬਣਦਾ ਹੈ ਕਿ 25 ਜੂਨ ਨੂੰ ਗ੍ਰਿਫਤਾਰ ਕੀਤੇ ਮਜੀਠਿਆ ਨੂੰ 26 ਜੂਨ ਨੂੰ ਅਦਾਲਤ ਵਿਚ ਪੇਸ਼ ਇੱਕ ਹਫ਼ਤੇ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ, ਜਿਹੜਾ ਅੱਜ ਖਤਮ ਹੋ ਰਿਹਾ। ਜਿਸਦੇ ਚੱਲਦੇ ਅੱਜ ਉਨ੍ਹਾਂ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img

Popular

More like this
Related

ਪੰਜਾਬ ‘ਚ ਤੜਕਸਾਰ ਭਿਆਨਕ ਹਾਦਸਾ; 4 ਨੌਜਵਾਨਾਂ ਦੀ ਹੋਈ ਮੌ+ਤ

Hoshiarpur News: ਪੰਜਾਬ ਵਿਚ ਮੰਗਲਵਾਰ ਤੜਕਸਾਰ ਵਾਪਰੇ ਇੱਕ ਭਿਆਨਕ...

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...