ਬਾਦਲਾਂ ਦੇ ਗੜ੍ਹ ‘ਚ ਭਾਜਪਾ ਸੀਟਾਂ ਦੇ ‘ਬਟਵਾਰੇ’ ਵਿਚ ਹਿੱਸਾ ਲੈਣ ‘ਚ ਹੋਵੇਗੀ ਕਾਮਯਾਬ, ਬਣਿਆ ਚਰਚਾ ਦਾ ਵਿਸ਼ਾ!

Date:

spot_img

Bathinda News : ਪਿਛਲੇ ਕਈ ਮਹੀਨਿਆਂ ਦੀ ਲੰਮੀ ਚਰਚਾ ਤੋਂ ਬਾਅਦ ਆਖ਼ਰਕਾਰ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿਚਕਾਰ ‘ਗਠਜੋੜ’ ਮੁੜ ਸਿਰੇ ਚੜ੍ਹ ਗਿਆ ਹੈ। ਬੇਸ਼ੱਕ ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ਅਕਾਲੀਆਂ ਨੂੰ ਵੱਡਾ ‘ਭਰਾ’ ਮੰਨਦਿਆਂ ਮੁੱਖ ਮੰਤਰੀ ਵਾਲੀ ‘ਕੁਰਸੀ’ ਸੁਖਬੀਰ ਬਾਦਲ ਨੂੰ ਦੇਣ ਦਾ ਐਲਾਨ ਕਰ ਦਿੱਤਾ ਪ੍ਰੰਤੂ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਦੀ ਵੰਡ ਦਾ ‘ਫ਼ਾਰਮੂਲਾ’ ਹਾਲੇ ਜਨਤਕ ਨਹੀਂ ਹੋਇਆ। ਜਿਸ ਕਾਰਨ ਹਰ ਕੋਈ ਟਿਕਟਾਂ ਦੀ ਵੰਡ ਦਾ ਅੰਦਾਜ਼ਾ ਆਪੋ-ਆਪਣੇ ਹਿਸਾਬ ਨਾਲ ਲਗਾ ਰਿਹਾ। ਸਭ ਤੋਂ ਵੱਡੀ ਚਰਚਾ ਬਾਦਲਾਂ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਲੋਕ ਸਭਾ ਹਲਕੇ ਵਿਚ ਪੈਂਦੀਆਂ 9 ਵਿਧਾਨ ਸਭਾ ਸੀਟਾਂ ਨੂੰ ਲੈ ਕੇ ਹੋ ਰਹੀ ਹੈ। ਬਾਦਲ ਪ੍ਰਵਾਰ ਹਮੇਸ਼ਾ ਹੀ ਬਠਿੰਡਾ ਨੂੰ ਆਪਣਾ ਦੂਜਾ ਘਰ ਐਲਾਨਦਾ ਰਿਹਾ, ਜਿਸਦੇ ਚੱਲਦੇ ਇਸ ਗੱਲ ਨੂੰ ਲੈ ਕੇ ‘ਭੇਦ’ ਬਰਕਰਾਰ ਹੈ ਕਿ ਹੁਣ ਉਹ ਆਪਣੇ ਘਰ ਵਿਚੋਂ ਦਿੱਲੀ ਤੋਂ ਆਈ ਭਾਜਪਾ ਨੁੰ ਹਿੱਸੇਦਾਰੀ ਦੇਣ ਲਈ ਤਿਆਰ ਹੋਵੇਗਾ ਜਾਂ ਫ਼ਿਰ ਇਸ ਉੱਪਰ ਆਪਣਾ ਕਬਜ਼ਾ ਬਰਕਰਾਰ ਰੱਖੇਗਾ।

ਇਹ ਵੀ ਪੜ੍ਹੋ 👉Punjab ਵਿਚ ਮੁੜ ਵੱਜੇਗਾ ‘ਜੰਗੀ’ ਸਾਇਰਨ ; ਹੋਵੇਗਾ ਬਲੈਕ-ਆਉਟ

ਜਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਮਾਮੂਲੀ ਵੋਟਾਂ ਦੇ ਅੰਤਰ ਨਾਲ ਅੱਗੇ ਰਹੀ ਭਾਜਪਾ ਵੱਲੋਂ ਬਠਿੰਡਾ ਸ਼ਹਿਰੀ ਹਲਕੇ ‘ਤੇ ਆਪਣਾ ਹੱਕ ਜਤਾਇਆ ਜਾ ਰਿਹਾ। ਇਸੇ ਤਰ੍ਹਾਂ ਦਸਿਆ ਜਾ ਰਿਹਾ ਕਿ ਮਾਨਸਾ ਹਲਕੇ ਨੂੰ ਵੀ ਆਪਣੇ ਖਾਤੇ ਵਿਚ ਪਾਉਣ ਲਈ ਭਾਜਪਾ ਵੱਲੋਂ ਪੂਰਾ ਜੋਰ ਲਗਾਇਆ ਜਾ ਰਿਹਾ, ਜਿੱਥੋਂ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਪਿਛਲੇ ਕਈ ਸਾਲਾਂ ਤੋਂ ਮਿਹਨਤ ਕਰਦੇ ਆ ਰਹੇ ਹਨ। ਬਠਿੰਡਾ ਸ਼ਹਿਰੀ ਹਲਕੇ ਵਿਚ ‘ਅਸੂਲਣ’ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸਰੂਪ ਚੰਦ ਸਿੰਗਲਾ ਦਾ ਹੱਕ ਬਣਦਾ ਹੈ ਪ੍ਰੰਤੂ ਵਿਚ-ਵਿਚਾਲੇ ਚਰਚਾ ਇਹ ਵੀ ਚੱਲਦੀ ਆ ਰਹੀ ਹੈ ਕਿ ਜੇਕਰ ਸੁਖਬੀਰ ਬਾਦਲ ਨੂੰ ‘ਮਰਦੀ ਨੂੰ ਅੱਕ ਚੱਬਣ’ ਵਾਲੀ ਕਹਾਵਤ ਲਾਗੂ ਕਰਨੀ ਪਈ ਤਾਂ ਉਹ ਮਨਪ੍ਰੀਤ ਬਾਦਲ ਨੁੰ ਇੱਥੋਂ ਚੋਣ ਲੜਾਉਣ ਦੀ ਸ਼ਰਤ ਰੱਖ ਸਕਦੇ ਹਨ।ਉਂਝ, ਇੰਨ੍ਹਾਂ ਦੋਨਾਂ ਹਲਕਿਆਂ ਤੋਂ ਇਲਾਵਾ ਦਹਾਕਿਆਂ ਤੋਂ ਭਾਜਪਾ ਦੇ ਔਖੋ-ਸੌਖੇ ਸਮੇਂ ਵਿਚ ਨਾਲ ਚੱਲਦੇ ਆ ਰਹੇ ਪੁਰਾਣੇ ਸਿੱਖ ਚਿਹਰੇ ਦਿਆਲ ਸੋਢੀ ਵੀ ਮੋੜ ਹਲਕੇ ਤੋਂ ਮਿਹਨਤ ਕਰ ਰਹੇ ਹਨ। ਇੱਕ ਹਿਸਾਬ ਨਾਲ ਅਕਾਲੀਆਂ ਨਾਲ ਗਠਜੋੜ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਸੰਜੋਏ ਸੁਪਨੇ ਟੁੱਟਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ 👉ਭਾਜਪਾ-ਅਕਾਲੀ ਦਲ ਦਾ ਗੱਠਜੋੜ ਪੰਜਾਬ ਦੇ ਭਵਿੱਖ, ਅਮਨ ਅਤੇ ਖ਼ੁਸ਼ਹਾਲੀ ਲਈ ਇਤਿਹਾਸਕ ਕਦਮ: ਕੇਵਲ ਸਿੰਘ ਢਿੱਲੋਂ

ਇਸੇ ਤਰ੍ਹਾਂ ਮੌਜੂਦਾ ਸਿਆਸੀ ਪ੍ਰਸਥਿਤੀਆਂ ਦੇ ਵਿਚ ਆਪਣੀ ਮਾਂ-ਪਾਰਟੀ ‘ ਅਕਾਲੀ ਦਲ’ ਨੂੰ ਛੱਡਣ ਵਾਲੇ ਮਲੂਕਾ ਦੇ ‘ਸਪੁੱਤਰ ਤੇ ਨੂੰਹ’ ਦੇ ਵੀ ਵਿਧਾਨ ਸਭਾ ਚੋਣਾਂ ਲੜਣ ਦੇ ਸੁਪਨੇ ਪੂਰੇ ਹੁੰਦੇ ਦਿਖਾਈ ਨਹੀਂ ਦੇ ਰਹੇ। ਇਸਤੋਂ ਇਲਾਵਾ ਸਾਬਕਾ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਅਤੇ ਰੁਪਿੰਦਰਜੀਤ ਸਿੰਘ ਵੱਲੋਂ ਤਾਂ ਬਠਿੰਡਾ ਦਿਹਾਤੀ ਅਤੇ ਭੁੱਚੋਂ ਮੰਡੀ ਦੇ ਵਿਚ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਸੀ। ਪ੍ਰੰਤੂ ਹੁਣ ਗਠਜੋੜ ਤੋਂ ਬਾਅਦ ਹਾਲਾਤ ਬਦਲਦੇ ਦਿਖਾਈ ਦੇ ਰਹੇ ਹਨ। ਇਹ ਗੱਲ ਇਕੱਲੇ ਬਠਿੰਡਾ ਲੋਕ ਸਭਾ ਹਲਕੇ ਦੀ ਹੀ ਨਹੀਂ, ਬਲਕਿ ਬਾਦਲ ਪ੍ਰਵਾਰ ਤੋਂ ਦੁਖੀ ਹੋ ਕੇ ਭਾਜਪਾ ਵਿਚ ਜਾਣ ਵਾਲੇ ਸਾਬਕਾ ਅਕਾਲੀ ਆਗੂਆਂ ਦਾ ਭਵਿੱਖ ਵੀ ‘ਡੁੱਬਦਾ’ ਨਜ਼ਰ ਆ ਰਿਹਾ। ਇਸੇ ਤਰ੍ਹਾਂ ਭਾਜਪਾਈਆਂ ਦੇ ਹਲਕਿਆਂ ਵਿਚ ਮਿਹਨਤ ਕਰ ਰਹੇ ਅਕਾਲੀ ਆਗੂਆਂ ਨੂੰ ਵੀ ਚਾਰ-ਚੁਫ਼ੇਰੇ ‘ਹਨੇਰਾ ਹੀ ਹਨੇਰਾ’ ਵਿਖਾਈ ਦੇਣ ਲੱਗਿਆ। ਵੱਡੀ ਗੱਲ ਇਹ ਵੀ ਹੈ ਕਿ 6 ਸਾਲਾਂ ਬਾਅਦ ਭਾਜਪਾਈਆਂ ਨਾਲ ਚੋਣ ਗਠਜੋੜ ਕਰਨ ਤੋਂ ਪਹਿਲਾਂ ਬਾਦਲ ਪ੍ਰਵਾਰ ਮੁੜ ਦਹਾਕਿਆਂ ਤੋਂ ਪੰਜਾਬ ਤੇ ਖ਼ਾਸਕਰ ਸਿੱਖ ਕੌਮ ਦੀਆਂ ਲਟਕਦੀਆਂ ਮੰਗਾਂ ‘ਤੇ ਵੀ ਕੋਈ ਜਨਤਕ ਭਰੋਸਾ ਲੈਣ ਵਿਚ ਅਸਫ਼ਲ ਰਿਹਾ, ਜਿਸਦੇ ਚੱਲਦੇ ਇਸ ਗਠਜੋੜ ਦੀ ਭਵਿੱਖੀ ਸਫ਼ਲਤਾ ‘ਤੇ ਵੀ ਸਵਾਲੀਆਂ ਨਿਸ਼ਾਨ ਲੱਗਦੇ ਹੋਏ ਨਜ਼ਰ ਆਉਣ ਲੱਗੇ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

ਹਲਕਾ ਜਲਾਲਾਬਾਦ ’ਚ ਅਕਾਲੀ ਦਲ ਨੂੰ ਸਿਆਸੀ ਝਟਕਾ; ਕਈ ਆਗੂਆਂ ਨੇ ਕਾਂਗਰਸ ਨਾਲ ਮਿਲਾਇਆ ‘ਹੱਥ’

Chandigarh News: ਮੰਗਲਵਾਰ ਨੂੰ ਪੰਜਾਬ ਕਾਂਗਰਸ ਪਾਰਟੀ ਨੇ ਸ਼੍ਰੋਮਣੀ...