Monday, May 4, 2026
Home Blog Page 113

ISI ਦੀ ਹਮਾਇਤ ਪ੍ਰਾਪਤ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼; ਏਕੇ-47 ਰਾਈਫਲ ਸਮੇਤ ਚਾਰ ਹਥਿਆਰਾਂ ਨਾਲ ਦੋ ਮੁਲਜ਼ਮ ਅੰਮ੍ਰਿਤਸਰ ਤੋਂ ਕਾਬੂ

0

👉ਮਾਡਿਊਲ ਕੱਟੜਪੰਥੀ ਗਤੀਵਿਧੀਆਂ ਅਤੇ ਭਾਰਤ ਵਿਰੋਧੀ ਤੇ ਪੁਲਿਸ ਵਿਰੋਧੀ ਬਿਰਤਾਂਤ ਫੈਲਾਉਣ ਵਿੱਚ ਰਿਹੈ ਸ਼ਾਮਲ: ਡੀਜੀਪੀ ਗੌਰਵ ਯਾਦਵ
Amritsar News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਆਈ.ਐਸ.ਆਈ. ਦੀ ਹਮਾਇਤ ਪ੍ਰਾਪਤ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਵਾਲੇ ਅਤੇ ਦਹਿਸ਼ਤੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਮੁਲਜ਼ਮਾਂ ਕੋਲੋਂ ਚਾਰ ਅਤਿ-ਆਧੁਨਿਕ ਹਥਿਆਰ, ਜਿਨ੍ਹਾਂ ਵਿੱਚ ਦੋ ਮੈਗਜ਼ੀਨਾਂ ਅਤੇ 36 ਜ਼ਿੰਦਾ ਕਾਰਤੂਸਾਂ ਸਮੇਤ ਏ.ਕੇ.-47 ਰਾਈਫ਼ਲ ਸ਼ਾਮਲ ਹੈ, ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਇਹ ਵੀ ਪੜ੍ਹੋ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਸੇਵਕ ਸਿੰਘ ਉਰਫ਼ ਸੂਰਜ ਵਾਸੀ ਨਵੀਂ ਆਬਾਦੀ ਅਟਾਰੀ, ਅੰਮ੍ਰਿਤਸਰ ਅਤੇ ਅਮਰਜੀਤ ਸਿੰਘ ਉਰਫ ਰੋਹਿਤ ਵਾਸੀ ਸੁਭਾਸ਼ ਰੋਡ ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਏਕੇ-47 ਰਾਈਫਲ ਬਰਾਮਦ ਕਰਨ ਤੋਂ ਇਲਾਵਾ ਤਿੰਨ ਅਤਿ-ਆਧੁਨਿਕ 9 ਐਮਐਮ ਗਲੋਕ ਪਿਸਤੌਲ ਵੀ ਬਰਾਮਦ ਕੀਤੇ ਹਨ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਅਨੁਸਾਰ ਉਕਤ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ਵਿੱਚ ਸਨ। ਉਨ੍ਹਾਂ ਦੱਸਿਆ ਕਿ ਇਹ ਮਾਡਿਊਲ ਕੱਟੜਪੰਥੀ ਗਤੀਵਿਧੀਆਂ ਅਤੇ ਭਾਰਤ ਵਿਰੋਧੀ ਤੇ ਪੁਲਿਸ ਵਿਰੋਧੀ ਬਿਰਤਾਂਤ ਫੈਲਾਉਣ ਵਰਗੀਆਂ ਗਤੀਵਿਧੀਆਂ ਵਿਚ ਵੀ ਸ਼ਾਮਲ ਰਿਹਾ ਹੈ। ਡੀਜੀਪੀ ਨੇ ਕਿਹਾ ਕਿ ਸਮੁੱਚੇ ਨੈਟਵਰਕ ਦਾ ਪਰਦਾਫ਼ਾਸ਼ ਕਰਨ ਲਈ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ Happy Sarpanch Murder Case; ਬਬਲੂ ਬਰਾੜ ਸਮੇਤ ਚਾਰ ਨੌਜਵਾਨ ਪੁਲਿਸ ਵੱਲੋਂ ਗ੍ਰਿਫਤਾਰ

ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਅੰਮ੍ਰਿਤਸਰ ਦਿਹਾਤੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਥਾਣਾ ਘਰਿੰਡਾ ਦੀਆਂ ਟੀਮਾਂ ਨੇ ਪਿੰਡ ਮੁਹਾਵਾ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਹਥਿਆਰਾਂ ਦੀ ਖੇਪ, ਜਿਸ ਵਿੱਚ ਏ.ਕੇ.-47 ਸਮੇਤ ਗੋਲੀ-ਸਿੱਕਾ ਅਤੇ ਤਿੰਨ ਗਲੌਕ ਪਿਸਤੌਲ ਸ਼ਾਮਲ ਹਨ, ਬਰਾਮਦ ਕੀਤੇ। ਐਸਐਸਪੀ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਥਿਆਰਾਂ ਦੀ ਇਹ ਖੇਪ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਉਦੇਸ਼ ਨਾਲ ਮਾਡਿਊਲ ਦੇ ਵਿਦੇਸ਼ੀ ਹੈਂਡਲਰਾਂ ਵੱਲੋਂ ਪਾਕਿਸਤਾਨ ਦੇ ਰਸਤਿਓਂ ਭੇਜੀ ਗਈ ਸੀ।ਇਸ ਸਬੰਧੀ ਥਾਣਾ ਘਰਿੰਡਾ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25(1)(ਏ), 25(6), 25(7), 25(8) ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੀਆਂ ਧਾਰਾਵਾਂ 13, 16, 18 ਤਹਿਤ ਐਫ.ਆਈ.ਆਰ. ਨੰ. 80 ਮਿਤੀ 12.03.2026 ਦਰਜ ਕੀਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

0

Punjab News: Sukhbir Singh Badal; ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਐਸ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਾਣੀਕੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਦਲ ਦੇ ਐਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਸਾਰੇ ਮਿਹਨਤੀ ਅਤੇ ਅਗਾਂਹਵਧੂ ਆਗੂਆਂ ਦੀ ਕਾਰਗੁਜਾਰੀ ਅਤੇ ਸੇਵਾ ਦੇ ਮੱਦੇਨਜਰ ਵੱਖ-ਵੱਖ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਅੱਜ ਜਾਰੀ ਸੁਚੀ ਵਿੱਚ 12 ਸੀਨੀਅਰ ਮੀਤ ਪ੍ਰਧਾਨ, 18 ਜਨਰਲ ਸਕੱਤਰ, 20 ਮੀਤ ਪ੍ਰਧਾਨ ਅਤੇ 21 ਸੰਯੁਕਤ ਸਕੱਤਰ ਬਣਾਏ ਗਏ ਹਨ।ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਨੂੰ ਐਸ. ਸੀ ਵਿੰਗ ਦਾ ਦਫਤਰ ਸਕੱਤਰ ਅਤੇ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ।ਉਪਰੋਕਤ ਤੋਂ ਇਲਾਵਾ ਜਥੇਬੰਦੀ ਨੂੰ ਮਜਬੂਤ ਕਰਨ ਲਈ ਪੂਰੇ ਪੰਜਾਬ ਨੂੰ ਪੰਜ ਜੋਨਾ ਵਿੱਚ ਵੰਡ ਕੇ ਹਰ ਜੋਨ ਦੀ ਜਿੰਮੇਵਾਰੀ ਇੱਕ ਜ਼ੋਨ ਪ੍ਰਧਾਨ ਨੂੰ ਸੌਂਪੀ ਗਈ ਹੈ। ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਵਿੰਗ ਦੇ ਜਿਲਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ ਅਤੇ ਪਾਰਟੀ ਦਾ ਪ੍ਰਚਾਰ ਕਰਨ ਲਈ 9 ਪ੍ਰਚਾਰ ਸਕੱਤਰ ਬਣਾਏ ਗਏ ਹਨ।

ਇਹ ਵੀ ਪੜ੍ਹੋ Happy Sarpanch Murder Case; ਬਬਲੂ ਬਰਾੜ ਸਮੇਤ ਚਾਰ ਨੌਜਵਾਨ ਪੁਲਿਸ ਵੱਲੋਂ ਗ੍ਰਿਫਤਾਰ

👉ਜਥੇਬੰਦੀ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :-
ਜਿਹਨਾਂ ਆਗੂਆਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸੰਤ ਬਲਵੀਰ ਸਿੰਘ ਘੁੰਨਸ, ਸ. ਸੋਹਣ ਸਿੰਘ ਠੰਡਲ, ਸ. ਜੋਗਿੰਦਰ ਸਿੰਘ ਜਿੰਦੂ, ਸ਼੍ਰੀ ਦੇਸ ਰਾਜ ਸਿੰਘ ਧੁੱਗਾ, ਸ. ਬਿਕਰਮਜੀਤ ਸਿੰਘ ਖਾਲਸਾ, ਸ. ਦਰਬਾਰਾ ਸਿੰਘ ਗੁਰੂ, ਸ਼੍ਰੀ ਐਸ.ਆਰ ਕਲੇਰ, ਸ. ਸੂਬਾ ਸਿੰਘ ਬਾਦਲ, ਸ. ਬਲਦੇਵ ਸਿੰਘ ਖਹਿਰਾ, ਸ. ਹਰਪ੍ਰੀਤ ਸਿੰਘ ਮਲੋਟ, ਸ. ਰਾਮ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਅਤੇ ਸ. ਰਜਿੰਦਰ ਸਿੰਘ ਘੱਗਾ ਮਲੋਟ ਦੇ ਨਾਮ ਸ਼ਾਮਲ ਹਨ।ਜਿਹਨਾਂ ਆਗੂਆਂ ਨੂੰ ਐਸ.ਸੀ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਹਰਮੋਹਨ ਸਿੰਘ ਸੰਧੂ, ਸ. ਬਲਵਿੰਦਰ ਸਿੰਘ ਸੰਧੂ, ਸ. ਸੰਦੀਪ ਸਿੰਘ ਏ.ਆਰ, ਸ. ਗੁਰਚਰਨ ਸਿੰਘ ਸਿੱਧੂ ਬਠਿੰਡਾ, ਸ. ਮਾਨ ਸਿੰਘ ਗੁਰੂ ਭੁੱਚੋ ਮੰਡੀ, ਐਡਵੋਕੇਟ ਸਤਨਾਮ ਸਿੰਘ ਰਾਹੀ ਭਦੌੜ, ਸ. ਰਾਜਨਬੀਰ ਸਿੰਘ ਸ਼੍ਰੀ ਹਰਗੋਬਿੰਦਪੁਰ, ਸ. ਪ੍ਰੇਮ ਸਿੰਘ ਹਰਨਾਮਪੁਰਾ, ਸ. ਮੱਖਣ ਸਿੰਘ ਲਾਲਕਾ ਨਾਭਾ, ਸ਼੍ਰੀ ਕਮਲ ਕੁਮਾਰ ਬੰਗਾਲੀ ਅੰਮ੍ਰਿਤਸਰ, ਸ. ਹਰਚੰਦ ਸਿੰਘ ਬੜੂੰਦੀ, ਸ. ਗੁਰਪਾਲ ਸਿੰਘ ਖੇੜੀ ਰੋਪੜ, ਸ. ਤੇਜਾ ਸਿੰਘ ਖਾਲਸਾ ਲੁਧਿਆਣਾ, ਸ. ਹਰਿੰਦਰ ਸਿੰਘ ਵਿਰਕ ਲੁਧਿਆਣਾ, ਸ. ਅਮਨਬੀਰ ਸਿੰਘ ਸਿਆਲੀ ਅੰਮ੍ਰਿਤਸਰ, ਸ. ਸਵਰਨ ਸਿੰਘ ਹਰੀਪੁਰਾ, ਸ. ਹਜੂਰਾ ਸਿੰਘ ਬਲਾਚੌਰ ਅਤੇ ਸ. ਨਛੱਤਰ ਸਿੰਘ ਸੁਮਨ ਬੰਗਾ ਦੇ ਨਾਮ ਸ਼ਾਮਲ ਹਨ।

ਜਿਹਨਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਬਲਜੀਤ ਸਿੰਘ ਜਲਾਲਉਸਮਾਂ, ਸ. ਗੁਰਿੰਦਰਪਾਲ ਸਿੰਘ ਰਣੀਕੇ, ਸ. ਗੁਲਜਾਰ ਸਿੰਘ ਦਿੜਬਾ, ਸ਼੍ਰੀ ਕਬੀਰ ਦਾਸ ਨਾਭਾ, ਡਾ. ਨਿਸ਼ਾਨ ਸਿੰਘ ਬੁਢਲਾਡਾ, ਐਡਵੋਕੇਟ ਪਰਮਜੀਤ ਸਿੰਘ ਕਪੂਰਥਲਾ, ਸ. ਕੇਵਲ ਸਿੰਘ ਬਾਦਲ, ਸ. ਬਲਜਿੰਦਰ ਸਿੰਘ ਠੇਕੇਦਾਰ ਫਗਵਾੜਾ, ਸ. ਪ੍ਰਗਟ ਸਿੰਘ ਬਨਵਾਲੀਪੁਰ, ਬੀਬੀ ਸਤਵੀਰ ਕੌਰ ਮਨਹੇੜਾ ਖਰੜ, ਸ਼੍ਰੀ ਗਿਆਨ ਚੰਦ ਭੱਟੀ ਕੋਹਾਲਾ, ਸ. ਸ਼ੇਰ ਸਿੰਘ ਬਾਲੇਵਾਲ ਸੰਗਰੂਰ, ਸ਼੍ਰੀ ਬਲਬੀਰ ਚੰਦ ਕੋਲਧਾਰ, ਸ. ਗੁਰਤੇਜ ਸਿੰਘ ਘੁੜਿਆਣਾ, ਸ. ਭਜਨ ਸਿੰਘ ਮਾਹਲ ਅੰਮ੍ਰਿਤਸਰ, ਸ਼੍ਰੀ ਹੁਸਨ ਚੰਦ ਮਠਾਣ ਰੋਪੜ, ਸ. ਸਮੁੰਦਰ ਸਿੰਘ ਖਰੜ, ਸ੍ਰੀ ਆਰ.ਪੀ. ਸਿੰਘ ਸ਼ੈਲੀ ਰੋਪੜ, ਸ. ਅਮਰਜੀਤ ਸਿੰਘ ਮੱਕੋਵਾਲ ਸਾਬਕਾ ਚੇਅਰਮੈਨ ਜਿਲਾ ਪੀ੍ਰਸ਼ਦ ਅਤੇ ਸ. ਪ੍ਰੀਤਮ ਸਿੰਘ ਬੁਰਜਹਸਨ ਦੇ ਨਾਮ ਸ਼ਾਮਲ ਹਨ।ਸ. ਰਣਬੀਰ ਸਿੰਘ ਬਲਾਚੌਰ ਨੂੰ ਐਸ.ਸੀ ਵਿੰਗ ਦਾ ਜੂਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।ਸ. ਤਰਸੇਮ ਸਿੰਘ ਲਾਲਬਾਈ ਸ਼੍ਰੀ ਮੁਕਤਸਰ ਸਾਹਿਬ ਨੂੰ ਐਸ.ਸੀ ਵਿੰਗ ਦਾ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ Moga Rally; ਅਕਾਲੀਆਂ ਨਾਲ ਗਠਜੋੜ ਨੂੰ ਲੈ ਕੇ ਅਮਿਤ ਸ਼ਾਹ ਨੇ ਕੀਤੀ ਤਸਵੀਰ ਸਾਫ਼, ਕਿਹਾ…

ਜਿਹਨਾਂ ਆਗੂਆਂ ਨੂੰ ਐਸ. ਸੀ ਵਿੰਗ ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਮੇਜਰ ਸਿੰਘ ਆਧਨੀਆਂ, ਸ਼੍ਰੀ ਕਮਲਜੀਤ ਚਾਵਲਾ ਦੀਨਾਨਗਰ, ਸ. ਮਨਜੀਤ ਸਿੰਘ ਮਦਨੀਪੁਰ ਪਾਇਲ, ਸ਼੍ਰੀ ਰਵੀ ਮੋਹਨ ਭੋਆ, ਸ. ਨਾਥ ਸਿੰਘ ਹਮੀਦੀ ਮਹਿਲਕਲਾਂ, ਸ. ਮੇਲਾ ਸਿੰਘ ਮਪੀਆਣਾ, ਸ. ਪਰਮਜੀਤ ਸਿੰਘ ਫਰਮਾਹੀ, ਸ. ਰਘਬੀਰ ਸਿੰਘ ਦਰਦੀ, ਸ. ਭੂਰਾ ਸਿੰਘ ਭਾਈਦੇਸਾ, ਸ. ਰੰਗੀ ਸਿੰਘ ਖਾਰਾ, ਸ. ਬਖਸ਼ੀਸ ਸਿੰਘ ਡਿਆਲ ਰਾਜਪੂਤਾਂ, ਸ. ਕੇਵਲ ਸਿੰਘ ਸੋਹਤਾ, ਸ. ਸਤਨਾਮ ਸਿੰਘ ਜੰਡ ਮੰਗੋਲੀ, ਸ. ਮੋਹਨ ਸਿੰਘ ਚਮਿਆਰਾ, ਸ. ਚਰਨਜੀਤ ਸਿੰਘ ਸਹੋਤਾ, ਬਾਬਾ ਅਜੀਤ ਸਿੰਘ ਛੰਨਾਂ, ਸ. ਅੰਗਰੇਜ ਸਿੰਘ ਤਪਾਖੇੜਾ, ਸ. ਪਰਮਜੀਤ ਸਿੰਘ ਵਡਾਲੀ, ਸ. ਜਸਪ੍ਰੀਤ ਸਿੰਘ ਨੋਸਹਿਰਾ ਖੁਰਦ, ਸ. ਅਵਤਾਰ ਸਿੰਘ ਲਹਿਰਾ ਅਤੇ ਸ਼੍ਰੀ ਮਨਪ੍ਰੀਤ ਚੋਪੜਾ ਜਲੰਧਰ ਦੇ ਨਾਮ ਸ਼ਾਮਲ ਹਨ।ਜਿਹੜੇ ਆਗੂ ਪ੍ਰਚਾਰ ਨਿਯੁਕਤ ਕੀਤੇ ਗਏ ਹਨ ਉਹਨਾਂ ਵਿੱਚ ਸ਼੍ਰੀ ਹੈਪੀ ਭੀਲ ਅੰਮ੍ਰਿਤਸਰ, ਸ. ਗੁਰਨਾਮ ਸਿੰਘ ਬਿਲਗਾ, ਸ. ਨਛੱਤਰ ਸਿੰਘ ਤੋਲਾਵਾਲਾ, ਸ. ਮੋਤੀ ਸਿੰਘ ਘਰਾਟ, ਸ. ਮਨਜੀਤ ਸਿੰਘ ਮਹਿਤੋਂ, ਸ. ਸੁਖਚੈਨ ਸਿੰਘ ਤਪਾਖੇੜਾ, ਸ. ਜੀਤ ਸਿੰਘ ਭਾਟੀਆ ਬੰਗਾ, ਡਾ. ਲਾਲ ਚੰਦ ਨਵਾਂਸ਼ਹਿਰ ਅਤੇ ਸ. ਬਿਕਰਮਜੀਤ ਸਿੰਘ ਖਾਲਸਾ ਲੁਧਿਆਣਾ ਦੇ ਨਾਮ ਸ਼ਾਮਲ ਹਨ।
ਜਿਹਨਾਂ ਆਗੂਆਂ ਨੂੰ ਵੱਖ-ਵੱਖ ਜੋਨ ਵਾਈਜ਼ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਕੁਲਦੀਪ ਸਿੰਘ ਬੂਲੇਪੁਰ ਨੂੰ ਪ੍ਰਧਾਨ ਦੋਆਬਾ ਜੋਨ, ਸ. ਰਾਜਵਿੰਦਰ ਸਿੰਘ ਧਰਮਕੋਟ ਪ੍ਰਧਾਨ ਮਾਲਵਾ ਜੋਨ –1 ਜਿਸ ਵਿੱਚ ਜਿਲਾ ਲੁਧਿਆਣਾ, ਸੰਗਰੂਰ, ਬਰਨਾਲਾ ਅਤੇ ਮੋਗਾ ਸ਼ਾਮਲ ਹਨ। ਇਸੇ ਤਰਾਂ ਸ. ਸਵਰਨ ਹੀਰੇਵਾਲਾ ਨੂੰ ਪ੍ਰਧਾਨ ਮਾਲਵਾ ਜੋਨ-2 ਜਿਸ ਵਿੱਚ ਜਿਲਾ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਿਰੋਜਪੁਰ, ਫਾਜਲਿਕਾ ਅਤੇ ਜਿਲਾ ਫਰੀਦਕੋਟ ਸ਼ਾਮਲ ਹੋਣਗੇ। ਸ. ਸ਼ਮਸ਼ੇਰ ਸਿੰਘ ਪੁਰਖਾਲਵੀ ਨੂੰ ਪ੍ਰਧਾਨ ਮਾਲਵਾ ਜੋਨ-3 ਜਿਸ ਵਿੱਚ ਜਿਲਾ ਪਟਿਆਲਾ, ਮੋਹਾਲੀ, ਫਹਿਤਗੜ੍ਹ ਸਾਹਿਬ ਅਤੇ ਰੋਪੜ ਜਿਲੇ ਸ਼ਾਮਲ ਹਨ। ਇਸੇ ਤਰਾਂ ਸ. ਕੁਲਦੀਪ ਸਿੰਘ ਲਾਲੀ ਬੋਪਰਾਏ ਬਾਜ ਸਿੰਘ ਨੂੰ ਮਾਝਾ ਜੋਨ ਦਾ ਐਸ.ਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਭੈਣ ਦੇ ਵਿਆਹ ਦਾ ਕਾਰਡ ਵੰਡ ਕੇ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌ+ਤ

ਜਿਹਨਾਂ ਆਗੂਆਂ ਨੂੰ ਜਿਲ਼ਾਵਾਰ ਜਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਮਨਜੀਤ ਸਿੰਘ ਨੰਗਲ ਦਿਆਲ ਸਿੰਘ ਪ੍ਰਧਾਨ ਅੰਮ੍ਰਿਤਸਰ (ਦਿਹਾਤੀ), ਸ. ਦਿਲਬਾਗ ਸਿੰਘ ਅੰਨਗੜ੍ਹ ਪ੍ਰਧਾਨ ਅੰਮ੍ਰਿਤਸ਼ਰ (ਸ਼ਹਿਰੀ), ਸ. ਰਾਜਵੰਤ ਸਿੰਘ ਕੋਟਭਾਰਾ ਪ੍ਰਧਾਨ ਜਿਲਾ ਬਠਿੰਡਾ, ਸ਼੍ਰੀ ਸੋਨੂੰ ਮੱਲੀ ਤਪਾ ਪ੍ਰਧਾਨ ਬਰਨਾਲਾ (ਸ਼ਹਿਰੀ), ਸ. ਗੁਰਤੇਜ ਸਿੰਘ ਖੁੱਡੀ ਪ੍ਰਧਾਨ ਬਰਨਾਲਾ (ਦਿਹਾਤੀ), ਡਾ ਅਰਜਨ ਸਿੰਘ ਅਮਲੋਹ ਜਿਲਾ ਪ੍ਰਧਾਨ ਫਤਿਹਗੜ੍ਹ ਸਾਹਿਬ (ਦਿਹਾਤੀ), ਸ. ਰਣਜੀਤ ਸਿੰਘ ਕੌਂਸਲਰ ਪ੍ਰਧਾਨ ਫਰੀਦਕੋਟ (ਸ਼ਹਿਰੀ), ਸ. ਸੁਖਵਿੰਦਰ ਸਿੰਘ ਕੋਟਸੁਖੀਆ ਪ੍ਰਧਾਨ ਫਰੀਦਕੋਟ (ਦਿਹਾਤੀ), ਸ. ਜਸਪਾਲ ਸਿੰਘ ਲੱਖੋਕੇ ਬਹਿਰਾਮ ਪ੍ਰਧਾਨ ਫਿਰੋਜਪੁਰ (ਦਿਹਾਤੀ), ਸ਼੍ਰੀ ਰੌਣਕੀ ਰਾਮ ਆਲੋਵਾਲ ਪ੍ਰਧਾਨ ਗੁਰਦਾਸਪੁਰ (ਸ਼ਹਿਰੀ), ਸ. ਲਖਵਿੰਦਰ ਸਿੰਘ ਘੁੰਮਣ ਪ੍ਰਧਾਨ ਗੁਰਦਾਸਪੁਰ (ਦਿਹਾਤੀ), ਸ. ਪ੍ਰੇਮ ਸਿੰਘ ਪਿੱਪਲਾਂਵਾਲਾ ਪ੍ਰਧਾਨ ਹੁਸ਼ਿਆਰਪੁਰ (ਸ਼ਹਿਰੀ), ਸ. ਸਰਬਜੀਤ ਸਿੰਘ ਮੋਮੀ ਮੂੁਣਕ ਪ੍ਰਧਾਨ ਹੁਸ਼ਿਆਰਪੁਰ (ਦਿਹਾਤੀ), ਸ਼੍ਰੀ ਭਜਨ ਲਾਲ ਚੋਪੜਾ ਪ੍ਰਧਾਨ ਜਲੰਧਰ (ਸ਼ਹਿਰੀ), ਸ. ਮੋਹਣ ਸਿੰਘ ਕੰਡਿਆਲਾ ਪ੍ਰਧਾਨ ਜਲੰਧਰ (ਦਿਹਾਤੀ), ਸ. ਸਰੂਪ ਸਿੰਘ ਖਲਵਾੜਾ ਪ੍ਰਧਾਨ ਕਪੂਰਥਲਾ (ਸ਼ਹਿਰੀ), ਸ. ਸੁਰਿੰਦਰ ਸਿੰਘ ਦੇਸਲ ਪ੍ਰਧਾਨ ਕਪੂਰਥਲਾ (ਦਿਹਾਤੀ), ਸ. ਕੁਲਦੀਪ ਸਿੰਘ ਖਾਲਸਾ ਪ੍ਰਧਾਨ ਲੁਧਿਆਣਾ (ਸ਼ਹਿਰੀ), ਸ. ਸੁਖਵਿੰਦਰ ਸਿੰਘ ਪਾਹਵਾ ਪ੍ਰਧਾਨ (ਪੁਲਿਸ ਜਿਲਾ ਖੰਨਾਂ), ਸ. ਜਗਰੂਪ ਸਿੰਘ ਗੁੱਜਰਵਾਲ ਪ੍ਰਧਾਨ (ਪੁਲਿਸ ਜਿਲਾ ਜਗਰਾਉਂ), ਸ. ਰਣਧੀਰ ਸਿੰਘ ਥਰਾਜ ਪ੍ਰਧਾਨ ਜਿਲਾ ਮੋਗਾ, ਸ. ਸਿੰਦਰਪਾਲ ਸਿੰਘ ਚਕੇਰੀਆਂ ਪ੍ਰਧਾਨ ਜਿਲਾ ਮਾਨਸਾ, ਸ. ਰਾਮ ਸਿੰਘ ਆਹਨਖੇੜੀ ਪ੍ਰਧਾਨ ਜਿਲਾ ਮਲੇਰਕੋਟਲਾ, ਸ. ਦਿਲਬਾਗ ਸਿੰਘ ਮੀਆਂਪੁਰ ਪ੍ਰਧਾਨ ਜਿਲਾ ਮੋਹਾਲੀ, ਸ. ਪਰਮਿੰਦਰ ਸਿੰਘ ਪਾਸ਼ਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ (ਸ਼ਹਿਰੀ), ਸ. ਭਗਤ ਸਿੰਘ ਫਤੂਹੀ ਖੇੜਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ (ਦਿਹਾਤੀ), ਸ. ਗੁਰਚਰਨ ਸਿੰਘ ਖਾਲਸਾ ਪ੍ਰਧਾਨ ਪਟਿਆਲਾ (ਸ਼ਹਿਰੀ), ਸ. ਹਰਬੰਸ ਸਿੰਘ ਜੋਗੀਪੁਰ ਪ੍ਰਧਾਨ ਪਟਿਆਲਾ (ਦਿਹਾਤੀ), ਸ. ਨਿਰਮਲ ਸਿੰਘ ਹਰੀਵਾਲ ਸਾਬਕਾ ਮੈਂਬਰ ਜਿਲਾ ਪ੍ਰੀਸ਼ਦ ਪ੍ਰਧਾਨ ਜਿਲਾ ਰੋਪੜ੍ਹ (ਸ਼ਹਿਰੀ), ਸ੍ਰੀ ਰਜਿੰਦਰ ਕੁਮਾਰ ਪ੍ਰਧਾਨ ਰੋਪੜ੍ਹ (ਦਿਹਾਤੀ), ਸ਼੍ਰੀ ਦਿਨੇਸ਼ ਕੁਮਾਰ ਕਰੀਹਾ ਪ੍ਰਧਾਨ ਜਿਲਾ ਸ਼ਹੀਦ ਭਗਤ ਸਿੰਘ ਨਗਰ, ਸ. ਗੋਬਿੰਦ ਸਿੰਘ ਰਾਮਨਗਰ ਸਿਬੀਆਂ ਪ੍ਰਧਾਨ ਜਿਲਾ ਸੰਗਰੂਰ (ਦਿਹਾਤੀ), ਸ. ਜਗਤਾਰ ਸਿੰਘ ਧੂੰਦਾ ਪ੍ਰਧਾਨ ਜਿਲਾ ਤਰਨ ਤਾਰਨ ਦੇ ਨਾਮ ਸ਼ਾਮਲ ਹਨ। ਸ. ਸੁਰਜੀਤ ਸਿੰਘ ਰਾਜਾ ਨੂੰ ਚੰਡੀਗੜ੍ਹ (ਯੂ.ਟੀ) ਦਾ ਐਸ.ਸੀ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ। ਜਿਹਨਾਂ ਆਗੂਆਂ ਨੂੰ ਹਲਕਾਵਾਰ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਸੰਦੀਪ ਸਿੰਘ ਪ੍ਰਧਾਨ ਹਲਕਾ ਅੰਮ੍ਰਿਤਸਰ (ਪੱਛਮੀ), ਸ. ਬਲਜੀਤ ਸਿੰਘ ਲਾਲੀ ਪ੍ਰਧਾਨ ਹਲਕਾ ਅੰਮ੍ਰਿਤਸਰ (ਉਤਰੀ), ਸ਼੍ਰੀ ਪਵਨ ਗਿੱਲ ਪ੍ਰਧਾਨ ਹਲਾਕ ਅੰਮ੍ਰਿਤਸਰ (ਦੱਖਣੀ) ਅਤੇ ਸ. ਜਗਚਾਨਣ ਸਿੰਘ ਗਿੱਲ ਪ੍ਰਧਾਨ ਹਲਕਾ ਅੰਮ੍ਰਿਤਸਰ (ਕੇਂਦਰੀ) ਦੇ ਨਾਮ ਸ਼ਾਮਲ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Happy Sarpanch Murder Case; ਬਬਲੂ ਬਰਾੜ ਸਮੇਤ ਚਾਰ ਨੌਜਵਾਨ ਪੁਲਿਸ ਵੱਲੋਂ ਗ੍ਰਿਫਤਾਰ

0

Moga News: Happy Sarpanch Murder Case; ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣੇ ਹੋਏ ਹੈਪੀ ਸਰਪੰਚ ਕਤਲ ਕਾਂਡ ਦੇ ਮੁੱਖ ਮੁਲਜ਼ਮ ਮਨਪ੍ਰੀਤ ਸਿੰਘ ਉਰਫ ਬਬਲੂ ਬਰਾੜ ਸਮੇਤ ਚਾਰ ਕਥਿਤ ਮੁਲਜਮਾਂ ਨੂੰ ਮੋਗਾ ਪੁਲਿਸ ਵੱਲੋਂ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਸੂਤਰਾਂ ਮੁਤਾਬਿਕ ਇਹਨਾਂ ਨੌਜਵਾਨਾਂ ਨੂੰ ਸੀਆਈਏ ਦੀ ਟੀਮ ਵੱਲੋਂ ਲੇਹ ਤੋਂ ਗਿਰਫਤਾਰ ਕੀਤਾ ਗਿਆ ਹੈ, ਜਿੱਥੋਂ ਜਹਾਜ਼ ਰਾਹੀਂ ਅਤੇ ਚੰਡੀਗੜ੍ਹ ਹਵਾਈ ਅੱਡੇ ‘ਤੇ ਲਿਆਂਦਾ ਗਿਆ।

ਇਹ ਵੀ ਪੜ੍ਹੋ Moga Rally; ਅਕਾਲੀਆਂ ਨਾਲ ਗਠਜੋੜ ਨੂੰ ਲੈ ਕੇ ਅਮਿਤ ਸ਼ਾਹ ਨੇ ਕੀਤੀ ਤਸਵੀਰ ਸਾਫ਼, ਕਿਹਾ…

ਗ੍ਰਿਫਤਾਰ ਮੁਲਜਮਾਂ ਵਿਚ ਮਨਪ੍ਰੀਤ ਉਰਫ਼ ਬਬਲੂ ਬਰਾੜ ਵਾਸੀ ਜੈਮਲਵਾਲਾ, ਜਸ਼ਨਪ੍ਰੀਤ ਉਰਫ਼ ਜੱਸੂ ਵਾਸੀ ਚੰਦ ਪੁਰਾਣਾ, ਯੋਗੇਸ਼ ਉਰਫ਼ ਬਾਹਮਣ ਵਾਸੀ ਗੋਬਿੰਦਗੜ੍ਹ ਤੇ ਹਰਮਿੰਦਰ ਉਰਫ਼ ਹਿੰਦ ਵਾਸੀ ਜੈ ਸਿੰਘ ਵਾਲਾ ਸ਼ਾਮਲ ਹਨ। ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਮੋਗਾ ਜ਼ਿਲ੍ਹੇ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਮੌਜੂਦਾ ਸਰਪੰਚ ਹਰਪਿੰਦਰ ਸਿੰਘ ਉਰਫ ਹੈਪੀ ਦਾ ਮਨਪ੍ਰੀਤ ਬਰਾੜ ਅਤੇ ਉਸਦੇ ਸਾਥੀਆਂ ਨੇ ਦਿਨ ਦਿਹਾੜੇ ਬਾਘਾ ਪੁਰਾਣਾ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਹੈਪੀ ਸਰਪੰਚ ਉਪਰ ਦੋਸ਼ ਸਨ ਕਿ ਉਸਨੇ ਬਬਲੂ ਬਰਾੜ ਦੀ ਘਰਵਾਲੀ ਰੁਪਿੰਦਰ ਕੌਰ,ਜੋ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਕਾਫੀ ਟਰੋਲ ਹੋ ਰਹੀ ਹੈ, ਨੂੰ ਆਪਣੇ ਨਾਲ ਰੱਖ ਲਿਆ ਸੀ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਭੈਣ ਦੇ ਵਿਆਹ ਦਾ ਕਾਰਡ ਵੰਡ ਕੇ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌ+ਤ

ਜਦ ਕਿ ਤਿੰਨ ਸਾਲ ਪਹਿਲਾਂ ਹੀ ਬਬਲੂ ਅਤੇ ਰੁਪਿੰਦਰ ਦੀ ਲਵ ਮੈਰਿਜ ਹੋਈ ਸੀ। ਇਸਦੇ ਚੱਲਦੇ ਹੀ ਫਾਰਚੂਨਰ ਗੱਡੀ ‘ਤੇ ਸਵਾਰ ਹੋ ਕੇ ਆਏ ਮਨਪ੍ਰੀਤ ਬਰਾੜ ਅਤੇ ਉਹਦੇ ਸਾਥੀਆਂ ਨੇ ਥਾਰ ਗੱਡੀ ਵਿੱਚ ਸਵਾਰ ਹੈਪੀ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਰੁਪਿੰਦਰ ਕੌਰ ਵੱਲੋਂ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾਨੰਦ ਉੱਪਰ ਦੋਸ਼ ਲਗਾਏ ਗਏ ਸਨ, ਜਿਸ ਤੋਂ ਬਾਅਦ ਵਿਧਾਇਕ ਨੇ ਵੀ ਇਹਨਾਂ ਦੋਸ਼ਾਂ ਦਾ ਖੰਡਨ ਕਰਦਿਆਂ ਰੁਪਿੰਦਰ ਕੌਰ ਨੂੰ ਇਸ ਕਤਲ ਕਾਂਡ ਦੀ ਮੁੱਖ ਵਜਾ ਦੱਸਿਆ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Moga Rally; ਅਕਾਲੀਆਂ ਨਾਲ ਗਠਜੋੜ ਨੂੰ ਲੈ ਕੇ ਅਮਿਤ ਸ਼ਾਹ ਨੇ ਕੀਤੀ ਤਸਵੀਰ ਸਾਫ਼, ਕਿਹਾ…

0

Moga News: Moga Rally; ਪੰਜਾਬ ਦੇ ਵਿਚ ਹੁਣ ਤੱਕ ਅਕਾਲੀ ਦਲ ਦੇ ਛੋਟੇ ਭਰਾ ਦੇ ਰੂਪ ਵਿਚ ਚੋਣ ਮੈਦਾਨ ਵਿਚ ਨਿੱਤਰਦੀ ਰਹੀ ਭਾਰਤੀ ਜਨਤਾ ਪਾਰਟੀ ਨੇ ਹੁਣ ਸਾਲ 2027 ‘ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਗਠਜੋੜ ਨੂੰ ਲੈ ਕੇ ਲਗਭਗ ਸਿਆਸੀ ਤਸਵੀਰ ਸਾਫ਼ ਕਰ ਦਿੱਤੀ ਹੈ। ਮੋਗਾ ਰੈਲੀ ਰਾਹੀਂ ਪੰਜਾਬ ਵਿਚ ਸਿਆਸੀ ਚੋਣ ਵਿਗਲ ਵਜਾਉਂਦਿਆਂ ਭਾਜਪਾ ਦੇ ਕੌਮੀ ਆਗੂ ਤੇ ਦੇਸ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਤੌਰ ‘ਤੇ ਐਲਾਨ ਕਰ ਦਿੱਤਾ ਕਿ, ‘‘ਭਾਜਪਾ ਪਹਿਲੀ ਵਾਰ ਸੂਬੇ ਵਿਚ ਆਪਣੇ ਦਮ ‘ਤੇ ਸਰਕਾਰ ਬਣਾਉਣ ਲਈ ਚੋਣ ਲੜਣ ਜਾ ਰਹੀ ਹੈ ਤੇ ਇਸਦੇ ਲਈ ਉਹ ਪੰਜਾਬੀਆਂ ਤੋਂ ਅਸ਼ੀਰਵਾਦ ਲੈਣ ਲਈ ਇੱਥੇ ਪੁੱਜੇ ਹਨ। ”

ਇਹ ਵੀ ਪੜ੍ਹੋ ਅਮਿਤ ਸ਼ਾਹ ਦੀ ਮੋਗਾ ਰੈਲੀ ਅੱਜ; ਭਾਜਪਾ ਵਜਾਏਗੀ ਪੰਜਾਬ ‘ਚ ਚੋਣ ਵਿਗੁਲ

ਆਪਣੇ 27 ਮਿੰਟ ਦੇ ਭਾਸ਼ਣ ਵਿਚ ਅਮਿਤ ਸ਼ਾਹ ਨੇ ਹਮਲਾਵਾਰ ਸੈਲੀ ਦੇ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਨਾਲ-ਨਾਲ ਅਕਾਲੀਆਂ ‘ਤੇ ਵੀ ਨਿਸ਼ਾਨੇ ਸਾਧੇ। ਉਨ੍ਹਾਂ ਪੰਜਾਬ ਦੇ ਲੋਕਾਂ ਨੁੰ ਕਿਹਾ ਕਿ ਇਸਤੋਂ ਪਹਿਲਾਂ ਤੁਸੀਂ ਕਾਂਗਰਸ, ਅਕਾਲੀ ਦਲ ਤੇ ਆਪ ਨੂੰ ਮੌਕਾ ਦੇ ਕੇ ਦੇਖ ਚੁੱਕੇ ਹੋਂ ਤੇ ਇਸ ਵਾਰ ਉਹ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਡਬਲ ਇੰਜਨ ਵਾਲੀ ਸਰਕਾਰ ਨੂੰ ਮੌਕਾ ਦੇਣ। ਹਾਲਾਂਕਿ ਉਮੀਦ ਮੁਤਾਬਕ ਪੰਜਾਬ ਦੀਆਂ ਭਖਦੀਆਂ ਮੰਗਾਂ, ਕਰਜ਼ ਮੁਆਫ਼ੀ, ਬੰਦੀ ਸਿੰਘਾਂ ਦੀ ਰਿਹਾਈ ਜਾਂ ਹੋਰ ਗੱਲ ਬਾਰੇ ਉਨ੍ਹਾਂ ਕੋਈ ਜਿਕਰ ਨਹੀਂ ਕੀਤਾ। ਗ੍ਰਹਿ ਮੰਤਰੀ ਨੇ ਜਿੱਥੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਬੋਲੇ ਸੋ ਨਿਹਾਲ, ਸੱਤ ਸ਼੍ਰੀ ਅਕਾਲ’ ਕਰਦਿਆਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਨਵੇਂ ਸਾਲ ਦੀ ਸ਼ੁਰੂਆਤੀ ਦੀ ਵਧਾਈ, ਉਥੇ ਆਪਣੇ ਭਾਸ਼ਣ ਦੇ ਪਹਿਲੇ ਤਿੰਨ ਮਿੰਟ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਕੀਤੀ।

ਇਹ ਵੀ ਪੜ੍ਹੋ Progressive Punjab Investors Summit 2026: ਮੋਹਾਲੀ ਸਿਲੀਕੌਨ ਵੈਲੀ ਵਜੋਂ ਵਿਕਸਿਤ ਹੋਣ ਦੀ ਰਾਹ ‘ਤੇ: ਸੰਜੀਵ ਅਰੋੜਾ

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ, ‘‘ਜੇਕਰ ਗੁਰੂ ਤੇਗ ਬਹਾਦੁਰ ਜੀ ਨਾਂ ਹੁੰਦਾ ਤਾਂ ਭਾਰਤ ਵਿਚ ਕੋਈ ਹਿੰਦੂ ਨਾਂ ਹੁੰਦਾ।” ਉਨ੍ਹਾਂ ਮਹਾਰਾਜਾ ਰਣਜੀਤ ਸਿੰਘ, ਭਗਵਾਨ ਵਾਲੀਮੀਕੀ ਜੀ, ਗੁਰੂ ਰਵੀਦਾਸ ਜੀ ਤੇ ਬਾਬਾ ਜੀਵਨ ਸਿੰਘ ਤੋਂ ਇਲਾਵਾ ਸ਼ਹੀਦ ਭਗਤ, ਰਾਜਗੁਰੂ ਤੇ ਸੁਖਦੇਵ ਨੂੰ ਵੀ ਯਾਦ ਕੀਤਾ। ਪੰਜਾਬੀਆਂ ਤੇ ਖ਼ਾਸਕਰ ਸਿੱਖਾਂ ਦੇ ਮਨਾਂ ਵਿਚ ਭਾਜਪਾ ਪ੍ਰਤੀ ਫੈਲੇ ਤੌਖਲਿਆਂ ਨੂੰ ਦੂਰ ਕਰਦਿਆਂ ਅਮਿਤ ਸ਼ਾਹ ਨੇ ਪਿਛਲੇ 12 ਸਾਲਾਂ ਵਿਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਿੱਖ ਕੌਮ ਪ੍ਰਤੀ ਲਏ ਵੱਡੇ ਫੈਸਲਿਆਂ, ਗੁਰੂਆਂ ਦੀ ਸ਼ਤਾਬਦੀ ਮਨਾਉਣ, ਛੋਟੇ ਸ਼ਾਹਿਬਜਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ, ਕਰਤਾਰਪੁਰ ਕੋਰੀਡੋਰ ਖੋਲਣ, 84 ਦੇ ਦੰਗਾਂ ਪੀੜਤਾਂ ਨੂੰ ਇਨਸਾ ਦਿਵਾਉਣ ਦਾ ਵਿਸ਼ੇਸ ਤੌਰ ‘ਤੇ ਜਿਕਰ ਕੀਤਾ,ਨਾਲ ਹੀ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਦਿਆਂ ਅਮਰੀਕਾ ਨਾਲ ਕੀਤੇ ਵਪਾਰ ਸਮਝੋਤੇ ਵਿਚ ਪੰਜਾਬ ਦੇ ਕਿਸਾਨਾਂ ਨੂੰ ਕੋਈ ਨੁਕਸਾਨ ਨਾਂ ਹੋਣ ਦੇਣ ਦਾ ਭਰੋਸਾ ਦਿਵਾਇਆ।

ਇਹ ਵੀ ਪੜ੍ਹੋ ਚਰਨਜੀਤ ਬਰਾੜ ਦੀ ਅਗਵਾਈ ਵਿੱਚ ਕਈ ਲੀਡਰ ਭਾਜਪਾ ਚ ਸ਼ਾਮਲ ਹੋਣ ਨਾਲ ਰਾਜਪੁੱਰਾ ਮਿਲੀ ਮਜਬੂਤੀ: ਨਾਇਬ ਸਿੰਘ ਸੈਣੀ

ਕਿਸਾਨਾਂ ਦੀ ਕਣਕ ਤੇ ਝੋਨਾ ਸਮੇਤ ਕੁੱਝ ਹੋਰ ਫ਼ਸਲਾਂ ਨੂੰ ਐਮਐਸਪੀ ‘ਤੇ ਖਰੀਦਣ ਦੀ ਵੀ ਗੱਲ ਕੀਤੀ। ਇਸਤੋਂ ਇਲਾਵਾ ਪੰਜਾਬੀਆਂ ਦੇ ਸਭ ਤੋਂ ਵੱਡੇ ਮਸਲੇ ਨਸ਼ਾ, ਗੈਂਗਸਟਰਵਾਦ ਅਤੇ ਬੇਰੋਜ਼ਗਾਰੀ ਨੂੰ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ‘ਤੇ 2 ਸਾਲਾਂ ਵਿਚ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਸਤੋਂ ਪਹਿਲਾਂ ਵੀ ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ ਤੇ ਦੇਸ ਵਿਚੋਂ ਨਕਸਲਵਾਦ ਖ਼ਤਮ ਕਰਨ ਦੇ ਦਿੱਤੇ ਭਰੋਸੇ ਨੂੰ ਪੂਰਾ ਕੀਤਾ ਹੈ, ਜਿਸਦੇ ਚੱਲਦੇ ਪੰਜਾਬੀ ਭਾਜਪਾ ‘ਤੇ ਭਰੋਸਾ ਕਰ ਸਕਦੇ ਹਨ। ਉਨ੍ਹਾਂ ਆਪਣੇ ਭਾਸਣ ਵਿਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਵੀ ਸਿਆਸੀ ਨਿਸ਼ਾਨੇ ਵਿੰਨੇ ਤੇ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਵੱਲੋਂ ਪੰਜਾਬੀਆਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡ ਦਿੱਤਾ ਗਿਆ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮੰਦਭਾਗੀ ਖ਼ਬਰ; ਭੈਣ ਦੇ ਵਿਆਹ ਦਾ ਕਾਰਡ ਵੰਡ ਕੇ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌ+ਤ

0

Malout News: ਬੀਤੀ ਦੇਰ ਸ਼ਾਮ ਮਲੋਟ ਇਲਾਕੇ ‘ਚ ਵਾਪਰੀ ਇੱਕ ਮੰਦਭਾਗੀ ਘਟਨਾ ਦੇ ਵਿਚ ਇੱਕ ਭਿਆਨਕ ਸੜਕੀ ਹਾਦਸੇ ‘ਚ 23 ਸਾਲਾਂ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਵਿੱਕੀ ਸਿੰਘ (23 ਸਾਲ) ਪੁੱਤਰ ਜੋਗਾ ਸਿੰਘ ਵਾਸੀ ਮਹਿਰਾਜ਼ਵਾਲਾ ਅਤੇ ਜਖ਼ਮੀ ਨੌਜਵਾਨ ਗੁਰਜੰਟ ਸਿੰਘ (22 ਸਾਲ) ਪੁੱਤਰ ਗੁਰਜੰਟ ਸਿੰਘ ਵਾਸੀ ਮਹਿਰਾਜ਼ਵਾਲਾ ਦੇ ਤੌਰ ‘ਤੇ ਹੋਈ ਹੈ। ਇਹ ਹਾਦਸਾ ਪਿੰਡ ਮਲੋਟ ਦੇ ਬਾਹਰ ਨਿਕਲਦੇ ਹੀ ਸਰਪੰਚ ਪੈਟਰੋਲ ਪੰਪ ਦੇ ਕੋਲ ਵਾਪਰਿਆ ਹੈ। ਜਿੱਥੇ ਇੰਨ੍ਹਾਂ ਨੌਜਵਾਨਾਂ ਦੇ ਮੋਟਰਸਾਈਕਲ ਨੂੰ ਕੋਈ ਅਗਿਆਤ ਵਾਹਨ ਟੱਕਰ ਮਾਰ ਗਿਆ।

ਇਹ ਵੀ ਪੜ੍ਹੋ Bathinda ‘ਚ ਚੱਲੀਆਂ ਗੋ+ਲੀ+ਆਂ; ਦੋ ਜਖ਼ਮੀ, ਪੁਲਿਸ ਵੱਲੋਂ ਜਾਂਚ ਸ਼ੁਰੂ

ਜਖ਼ਮੀ ਨੌਜਵਾਨਾਂ ਨੂੰ ਰਾਹਗੀਰਾਂ ਵੱਲੋਂ ਮਲੋਟ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਵਿੱਕੀ ਦੀ ਮੌਤ ਹੋ ਗਈ ਅਤੇ ਗੁਰਜੰਟ ਸਿੰਘ ਦੀ ਹਾਲਾਤ ਨੂੰ ਦੇਖਦਿਆਂ ਏਮਜ਼ ਬਠਿੰਡਾ ਰੈਫ਼ਰ ਕਰ ਦਿੱਤਾ। ਪਿੰਡ ਦੇ ਲੋਕਾਂ ਨੇ ਦਸਿਆ ਕਿ ਗੁਰਜੰਟ ਸਿੰਘ ਦੀ ਭੈਣ ਦਾ ਵਿਆਹ ਰੱਖਿਆ ਹੋਇਆ ਸੀ, ਜੋਕਿ 10 ਕੁ ਦਿਨ ਬਾਅਦ ਹੋਣਾ ਹੈ। ਗੁਰਜੰਟ ਸਿੰਘ ਆਪਣੇ ਮਿੱਤਰ ਵਿੱਕੀ ਦੇ ਨਾਲ ਆਪਣੇ ਇੱਕ ਰਿਸ਼ਤੇਦਾਰ ਨੂੰ ਅਬੋਹਰ ਇਲਾਕੇ ਵਿਚ ਵਿਆਹ ਦਾ ਕਾਰਡ ਦੇ ਕੇ ਵਾਪਸ ਆ ਰਹੇ ਸਨ। ਇਸ ਘਟਨਾ ਕਾਰਨ ਇਲਾਕੇ ਵਿਚ ਕਾਫ਼ੀ ਸੋਗ ਦੀ ਲਹਿਰ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਅਮਿਤ ਸ਼ਾਹ ਦੀ ਮੋਗਾ ਰੈਲੀ ਅੱਜ; ਭਾਜਪਾ ਵਜਾਏਗੀ ਪੰਜਾਬ ‘ਚ ਚੋਣ ਵਿਗੁਲ

0

Moga News: Amit Shah’s Moga rally; ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਵਿਚ ਕਈ ਵਾਰ ਅਕਾਲੀਆਂ ਦੇ ਸਹਾਰੇ ਸੱਤਾ ਦਾ ਸੁੱਖ ਭੋਗਦੀ ਰਹੀ ਭਾਰਤੀ ਜਨਤਾ ਪਾਰਟੀ ਹੁਣ ਪਹਿਲੀ ਵਾਰ ਪੂਰੇ ਦਮ-ਖਮ ਨਾਲ ਸੂਬੇ ‘ਚ ਸੱਤਾ ਦੀ ਦਾਅਵੇਦਾਰ ਬਣਨ ਦਾ ਐਲਾਨ ਕਰਨ ਜਾ ਰਹੀ ਹੈ। ਪਾਰਟੀ ਦੇ ਦੂਜੇ ਨੰਬਰ ਦੇ ਆਗੂ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦਾ ਕੇਂਦਰ ਬਿੰਦੂ ਮੰਨੇ ਜਾਂਦੇ ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀ ਚਹਿਲਾਂ ਵਿਖੇ ਅਗਲੇ ਸਾਲ ਦੇ ਸ਼ੁਰੂ ਵਿਚ ਸੂੂਬੇ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਵਿਗੁਲ ਵਜਾਉਣ ਆ ਰਹੇ ਹਨ।

ਇਹ ਵੀ ਪੜ੍ਹੋ Meet Hayar ਹੋਣਗੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨਵੇਂ ਸਕੱਤਰ, ਐਲਾਨ 21 ਮਾਰਚ ਨੁੰ

ਮੰਨਿਆ ਜਾ ਰਿਹਾ ਕਿ ਉਹ ਆਪਣੀ ਇਸ ਰੈਲੀ ਵਿਚ ਬੇਸ਼ੱਕ ਕੋਈ ਹੋਰ ਐਲਾਨ ਕਰਨ ਜਾਂ ਨਾ ਕਰਨ ਪ੍ਰੰਤੁ ਇਕੱਲਿਆ ਚੋਣ ਲੜਣ ਦਾ ਦਮਗਜ਼ਾ ਜਰੂਰ ਮਾਰ ਕੇ ਜਾਣਗੇ। ਜਿਕਰਯੋਗ ਹੈ ਕਿ ਭਾਜਪਾ ਵੱਲੋਂ ਇਸ ਰੈਲੀ ਲਈ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਹਰ ਕੋਨੇ-ਕੋਨੇ ਵਿਚ ਜੰਗੀ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤੇ ਪਾਰਟੀ ਦਾ ਟਾਰਗੇਟ 70 ਹਜ਼ਾਰ ਪੰਜਾਬੀਆਂ ਨੂੰ ਇਸ ਰੈਲੀ ਵਿਚ ਸ਼ਮੂਲੀਅਤ ਕਰਵਾਉਣ ਦਾ ਰੱਖਿਆ ਹੋਇਆ। ਜਿਸਦੇ ਲਈ ਹਰੇਕ ਹਲਕੇ ਵਿਚ ਭਾਜਪਾ ਆਗੂਆਂ ਨੂੰ ਬੱਸਾਂ ਦਾ ਕੋਟਾ ਲਗਾ ਕੇ ਇੱਥੇ ਪੁੱਜਣ ਦੀ ਤਾਕੀਦ ਕੀਤੀ ਹੋਈ ਹੈ।

ਇਹ ਵੀ ਪੜ੍ਹੋ ਚਰਨਜੀਤ ਬਰਾੜ ਦੀ ਅਗਵਾਈ ਵਿੱਚ ਕਈ ਲੀਡਰ ਭਾਜਪਾ ਚ ਸ਼ਾਮਲ ਹੋਣ ਨਾਲ ਰਾਜਪੁੱਰਾ ਮਿਲੀ ਮਜਬੂਤੀ: ਨਾਇਬ ਸਿੰਘ ਸੈਣੀ

ਸੂਚਨਾ ਮੁਤਾਬਕ ਇਸ ਚੋਣ ਰੈਲੀ ਵਿਚ ਅਮਿਤ ਸ਼ਾਹ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਪੁੱਜ ਰਹੇ ਹਨ, ਜਿੰਨ੍ਹਾਂ ਨੂੰ ਭਾਜਪਾ ਨੇ ਪਿਛਲੇ ਕੁੱਝ ਮਹੀਨਿਆਂ ਤੋਂ ਅਸਿੱਧੇ ਢੰਗ ਨਾਲ ਪੰਜਾਬ ਦੀ ਚੋਣ ਕਮਾਂਡ ਸੌਂਪੀ ਹੋਈ ਹੈ। ਸੂਤਰਾਂ ਮੁਤਾਬਕ ਅਮਿਤ ਸ਼ਾਹ ਇਸ ਚੋਣ ਰੈਲੀ ਵਿਚ ਪੰਜਾਬ ਦੇ ਕੁੱਝ ਸੰਵੇਦਨਸ਼ੀਲ ਮੁੱਦਿਆਂ ਨੂੰ ਵੀ ਛੋਹ ਸਕਦੇ ਹਨ ਤੇ ਨਾਲ ਹੀ ਪੰਜਾਬ ਦੇ ਖੇਤੀ ਸੰਕਟ ਨੂੰ ਦੂਰ ਕਰਨ ਅਤੇ ਭਾਜਪਾ ਦੇ ਰੋਡਮੇਪ ਬਾਰੇ ਵੀ ਇਸ਼ਾਰੇ ਕਰ ਸਕਦੇ ਹਨ। ਹਾਲਾਂਕਿ ਪੰਜਾਬੀਆਂ ਵੱਲੋਂ ਅਮਿਤ ਸ਼ਾਹ ਦੇ ਇਸ ਦੌਰੇ ‘ਤੇ ਵੱਡੇ ਐਲਾਨ ਦੀਆਂ ਉਮੀਦਾਂ ਲਗਾਈਆਂ ਹੋਈਆਂ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪੰਜਾਬ ਸਰਕਾਰ ਦੇ ਮਹਿਲਾ ਵਿੱਤੀ ਸਹਾਇਤਾ ਐਲਾਨ ਨਾਲ ਖੁਸ਼ੀ ਦੀ ਲਹਿਰ; ਪੰਜਾਬ ਭਰ ਵਿੱਚ ਔਰਤਾਂ ਨੇ ਜਾਗੋ ਕੱਢ ਕੇ ਮਨਾਈ ਖੁਸ਼ੀ

0

👉ਕੇਜਰੀਵਾਲ ਤੇ ਮੁੱਖ ਮੰਤਰੀ ਮਾਨ ਦਾ ਵੱਡਾ ਤੋਹਫ਼ਾ; ਜਨਰਲ ਔਰਤਾਂ ਨੂੰ 1,000 ਤੇ SC ਔਰਤਾਂ ਨੂੰ 1,500 ਰੁਪਏ ਮਹੀਨਾ
Punjab News: ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਮਾਵਾਂ, ਧੀਆਂ ਅਤੇ ਭੈਣਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਇਤਿਹਾਸਕ ਐਲਾਨ ਤੋਂ ਬਾਅਦ ਪੂਰੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਐਲਾਨ ਨੇ ਪੰਜਾਬ ਦੀਆਂ ਲੱਖਾਂ ਔਰਤਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਲਿਆ ਦਿੱਤੀ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਮਹਿਲਾਵਾਂ ਨੇ ਪੰਜਾਬੀ ਸੱਭਿਆਚਾਰ ਦੀ ਅਮੀਰ ਪਰੰਪਰਾ ਅਨੁਸਾਰ ਜਾਗੋ ਕੱਢ ਕੇ ਆਪਣੀ ਖੁਸ਼ੀ ਦਾ ਵੱਡੇ ਪੱਧਰ ‘ਤੇ ਪ੍ਰਗਟਾਵਾ ਕੀਤਾ। ਔਰਤਾਂ ਨੇ ਢੋਲ ਦੀ ਥਾਪ ‘ਤੇ ਨੱਚ-ਗਾ ਕੇ ਅਤੇ ਬੋਲੀਆਂ ਪਾ ਕੇ ਇਸ ਫ਼ੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ।ਮਹਿਲਾਵਾਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਯੋਜਨਾ ਪੰਜਾਬ ਦੀਆਂ ਔਰਤਾਂ ਲਈ ਬਹੁਤ ਮਦਦਗਾਰ ਸਾਬਿਤ ਹੋਵੇਗੀ। ਔਰਤਾਂ ਨੇ ਖੁਸ਼ੀ ਭਰੇ ਅੰਦਾਜ਼ ਵਿੱਚ ਕਿਹਾ, “ਉਡੀਕ ਹੋਈ ਖ਼ਤਮ, ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਤੋਹਫ਼ਾ ਦੇਣ ਲਈ ਬਹੁਤ-ਬਹੁਤ ਧੰਨਵਾਦ।” ਔਰਤਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਨੇ ਸੱਚਮੁੱਚ ਔਰਤਾਂ ਦੇ ਹੱਕ ਵਿੱਚ ਇੰਨਾ ਵੱਡਾ ਅਤੇ ਠੋਸ ਕਦਮ ਚੁੱਕਿਆ ਹੈ।

ਇਹ ਵੀ ਪੜ੍ਹੋ ਮਹਿਲਾਵਾਂ ਨੂੰ ਮਹੀਨਾਵਾਰ ਮਾਣ ਭੱਤਾ ਦੇਣ ਵਾਲੇ ਬਜਟ ‘ਤੇ ਬਠਿੰਡਾ ਵਿੱਚ ਜਸ਼ਨ, ਹਜ਼ਾਰਾਂ ਮਹਿਲਾਵਾਂ ਨੇ ਕੱਢੀ ਜਾਗੋ

ਇਸ ਯੋਜਨਾ ਤਹਿਤ ਜਨਰਲ ਸ਼੍ਰੇਣੀ ਦੀਆਂ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਖ਼ਾਸ ਗੱਲ ਇਹ ਹੈ ਕਿ ਇਹ ਰਕਮ ਸਿੱਧੇ ਤੌਰ ‘ਤੇ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ, ਤਾਂ ਜੋ ਪੂਰੀ ਪਾਰਦਰਸ਼ਤਾ ਬਣੀ ਰਹੇ ਅਤੇ ਹਰ ਔਰਤ ਨੂੰ ਬਿਨਾਂ ਕਿਸੇ ਵਿਚੋਲੇ ਦੇ ਸਿੱਧਾ ਲਾਭ ਮਿਲ ਸਕੇ। ਇਸ ਨਾਲ ਭ੍ਰਿਸ਼ਟਾਚਾਰ ਦੀ ਸੰਭਾਵਨਾ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ।ਪੰਜਾਬ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਇਹ ਵਿੱਤੀ ਸਹਾਇਤਾ ਉਨ੍ਹਾਂ ਦੇ ਘਰੇਲੂ ਖ਼ਰਚਿਆਂ ਵਿੱਚ ਵੱਡੀ ਰਾਹਤ ਦੇਵੇਗੀ। ਖ਼ਾਸ ਤੌਰ ‘ਤੇ ਗ਼ਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦੀਆਂ ਔਰਤਾਂ ਨੇ ਕਿਹਾ ਕਿ ਇਹ ਰਕਮ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਬਹੁਤ ਕੰਮ ਆਵੇਗੀ। ਕਈ ਔਰਤਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧੇਗਾ ਅਤੇ ਉਹ ਆਪਣੀਆਂ ਛੋਟੀਆਂ-ਛੋਟੀਆਂ ਲੋੜਾਂ ਲਈ ਕਿਸੇ ‘ਤੇ ਨਿਰਭਰ ਨਹੀਂ ਰਹਿਣਗੀਆਂ। ਇਹ ਯੋਜਨਾ ਔਰਤਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਸਨਮਾਨਜਨਕ ਥਾਂ ਦਿਵਾਉਣ ਦੀ ਦਿਸ਼ਾ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗੀ।

ਇਹ ਵੀ ਪੜ੍ਹੋ Progressive Punjab Investors Summit 2026; ਉਦਯੋਗ ਦੇ ਆਲਮੀ ਦਿੱਗਜ਼ਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਿਵੇਸ਼ ਧੁਰੇ ਵਜੋਂ ਉਭਾਰਨ ਦੀ ਸ਼ਲਾਘਾ

ਪੰਜਾਬ ਭਰ ਵਿੱਚ ਮਹਿਲਾਵਾਂ ਵੱਲੋਂ ਜਾਗੋ ਕੱਢ ਕੇ ਖੁਸ਼ੀ ਦਾ ਪ੍ਰਗਟਾਵਾ ਕਰਨਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਆਮ ਔਰਤਾਂ ਦੀਆਂ ਉਮੀਦਾਂ ਅਤੇ ਲੋੜਾਂ ਨਾਲ ਸਿੱਧੇ ਤੌਰ ‘ਤੇ ਜੁੜਿਆ ਹੋਇਆ ਹੈ। ਇਹ ਯੋਜਨਾ ਨਾ ਸਿਰਫ਼ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਦਾ ਸਾਧਨ ਹੈ, ਸਗੋਂ ਇਹ ਪੰਜਾਬ ਸਰਕਾਰ ਦੀ ਲੋਕ-ਪੱਖੀ ਸੋਚ ਅਤੇ ਔਰਤਾਂ ਪ੍ਰਤੀ ਸਮਰਪਣ ਦੀ ਵੀ ਝਲਕ ਹੈ। ਪੰਜਾਬ ਦੀਆਂ ਔਰਤਾਂ ਦੇ ਚਿਹਰਿਆਂ ‘ਤੇ ਆਈ ਖੁਸ਼ੀ ਇਹ ਦੱਸਦੀ ਹੈ ਕਿ ਸਰਕਾਰ ਦਾ ਇਹ ਕਦਮ ਸਹੀ ਦਿਸ਼ਾ ਵਿੱਚ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦੇ ਹੋਰ ਵੀ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Progressive Punjab Investors Summit 2026: ਮੋਹਾਲੀ ਸਿਲੀਕੌਨ ਵੈਲੀ ਵਜੋਂ ਵਿਕਸਿਤ ਹੋਣ ਦੀ ਰਾਹ ‘ਤੇ: ਸੰਜੀਵ ਅਰੋੜਾ

👉ਕੈਬਨਿਟ ਮੰਤਰੀ ਵੱਲੋਂ ਕਾਲਕਟ ਭਵਨ ਵਿੱਚ ਦੱਖਣੀ ਕੋਰੀਆ ਦੇ ਪੈਂਗਯੋ ਟੈਕਨੋ ਵੈਲੀ ਦੀ ਤਰਜ਼ ‘ਤੇ ਨਵੇਂ ਸਟਾਰਟ-ਅਪ ਹੱਬ ਦਾ ਐਲਾਨ
Progressive Punjab Investors Summit 2026; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੋਹਾਲੀ ਤੇਜ਼ੀ ਨਾਲ ਇੱਕ ਵੱਡੇ ਤਕਨਾਲੋਜੀ ਅਤੇ ਸਟਾਰਟ-ਅਪ ਧੁਰੇ (ਹੱਬ) ਵਜੋਂ ਉਭਰ ਰਿਹਾ ਹੈ। ਇਹ ਪ੍ਰਗਟਾਵਾ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਇਥੇ ਪ੍ਰਗਤੀਸ਼ੀਲ ਪੰਜਾਬ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੋਹਾਲੀ “ਸਿਲੀਕੌਨ ਵੈਲੀ” ਵਜੋਂ ਤੇਜ਼ੀ ਨਾਲ ਵਿਕਸਿਤ ਹੋਣ ਦੀ ਰਾਹ ‘ਤੇ ਹੈ।ਪਲਾਕਸ਼ਾ ਯੂਨੀਵਰਸਿਟੀ ਵਿੱਚ ਪ੍ਰਗਤੀਸ਼ੀਲ ਪੰਜਾਬ ਸੰਮੇਲਨ 2026 ਦੇ ਪਹਿਲੇ ਦਿਨ “ਬ੍ਰਾਂਡ ਮੋਹਾਲੀ” ਵਿਸ਼ੇ ‘ਤੇ ਹੋਈ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੋਹਾਲੀ ਹੁਣ ਸਿਰਫ ਇੱਕ ਸੈਟੇਲਾਈਟ ਸ਼ਹਿਰ ਨਹੀਂ, ਬਲਕਿ ਇਹ ਆਲਮੀ ਤਕਨਾਲੋਜੀ ਅਤੇ ਸਟਾਰਟ-ਅਪ ਮੁਕਾਮ ਵਜੋਂ ਵਿਕਸਿਤ ਹੋ ਰਿਹਾ ਹੈ।ਮੰਤਰੀ ਸੰਜੀਵ ਅਰੋੜਾ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਕਾਲਕਟ ਭਵਨ ਵਿੱਚ ਸਮਰਪਿਤ ਸਟਾਰਟ-ਅਪ ਹੱਬ ਬਣਾਇਆ ਜਾ ਰਿਹਾ ਹੈ, ਜੋ ਦੱਖਣੀ ਕੋਰੀਆ ਦੇ ਵਿਸ਼ਵ ਪ੍ਰਸਿੱਧ ਪੈਂਗਯੋ ਟੈਕਨੋ ਵੈਲੀ ਦੀ ਤਰਜ਼ ‘ਤੇ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਜਿਵੇਂ ਦੱਖਣੀ ਕੋਰੀਆ ਕੋਲ ਆਪਣੀ ਸਿਲੀਕੌਨ ਵੈਲੀ ਹੈ, ਉਸੇ ਤਰ੍ਹਾਂ ਪੰਜਾਬ ਕੋਲ ਵੀ ਜਲਦੀ ਹੀ ਮੋਹਾਲੀ ਵਿੱਚ ਆਪਣਾ ਸਟਾਰਟ-ਅਪ ਹੱਬ ਹੋਵੇਗਾ ਜਿਸ ਬਾਬਤ ਮੁੱਖ ਮੰਤਰੀ ਪੰਜਾਬ ਵਲੋਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ।ਨਵੀਂ ਉਦਯੋਗਿਕ ਨੀਤੀ ਦੀਆਂ ਖੂਬੀਆਂ ਦਾ ਜ਼ਿਕਰ ਕਰਦਿਆਂ ਓਹਨਾਂ ਕਿਹਾ ਕਿ ਬਿਜਲੀ ਸੁਧਾਰ ਇਸ ਰਣਨੀਤੀ ਦਾ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ, “ਅਸੀਂ ਆਈਟੀ ਕੰਪਨੀਆਂ ਅਤੇ ਡੇਟਾ ਸੈਂਟਰਾਂ ਨੂੰ ਕਮਰਸ਼ੀਅਲ ਬਿਜਲੀ ਦਰਾਂ ਤੋਂ ਉਦਯੋਗਿਕ ਦਰਾਂ ਅਧੀਨ ਲਿਆਂਦਾ ਹੈ।

ਇਹ ਵੀ ਪੜ੍ਹੋ  Progressive Punjab Investors Summit 2026; ਅਰਵਿੰਦ ਕੇਜਰੀਵਾਲ ਦੀ ਉਦਯੋਗ ਨੂੰ ਗਾਰੰਟੀ, ਚੀਨ ਨਾਲ ਮੁਕਾਬਲਾ ਕਰਨ ਲਈ ਪੰਜਾਬ ਵਿੱਚ ਸਾਰੀਆਂ ਸਹੂਲਤਾਂ ਦੇਵੇਗੀ ‘ਆਪ’ ਸਰਕਾਰ

ਇਸ ਨਾਲ ਮੋਹਾਲੀ ਦੀਆਂ ਆਈਟੀ ਕੰਪਨੀਆਂ ਨੂੰ ਦੇਸ਼ ਭਰ ਵਿੱਚੋਂ ਸਸਤੀ ਬਿਜਲੀ ਮਿਲੇਗੀ।”ਉਨ੍ਹਾਂ ਕਰਮਚਾਰੀਆਂ ਲਈ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਈਟੀ ਕੰਪਨੀਆਂ ਨੂੰ ਪ੍ਰਤੀ ਕਰਮਚਾਰੀ ਪ੍ਰਤੀ ਮਹੀਨਾ 5,000 ਰੁਪਏ ਅਤੇ ਗਲੋਬਲ ਕੈਪੇਬਿਲਿਟੀ ਸੈਂਟਰਾਂ ( ਜੀਸੀਸੀ’ਜ਼) ਲਈ 7,000 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਯੋਗਤਾ ਦੀਆਂ ਸ਼ਰਤਾਂ ਵੀ ਘਟਾਈਆਂ ਗਈਆਂ ਹਨ।ਸੈਸ਼ਨ ਦੌਰਾਨ ਮੰਤਰੀ ਸੰਜੀਵ ਅਰੋੜਾ ਨੇ ਵਧ ਰਹੀਆਂ ਬੁਨਿਆਦੀ ਢਾਂਚਾਗਤ ਲੋੜਾਂ ਬਾਰੇ ਬੋਲਦਿਆਂ ਹੌਸਪਿਟੈਲਿਟੀ, ਆਈਟੀ, ਸਿੱਖਿਆ ਤੇ ਮੈਡੀਕਲ ਖੇਤਰਾਂ ਦੇ ਦਿੱਗਜਾਂ ਨੂੰ ਸੰਬੋਧਨ ਕੀਤਾ।ਉਨ੍ਹਾਂ ਨੇ ਹਾਲ ਹੀ ਵਿੱਚ ਮੋਹਾਲੀ ਕਨਵੈਨਸ਼ਨ ਸੈਂਟਰ ਦੀ ਨਿਲਾਮੀ ਅਤੇ ਇਨਫੋਸਿਸ ਸੈਂਟਰ ਦੇ ਖੁੱਲ੍ਹਣ ਨੂੰ ਸ਼ਹਿਰ ਦੇ ਵਿਸਥਾਰ ਦੇ ਮੀਲ ਪੱਥਰ ਵਜੋਂ ਦਰਸਾਉਂਦਿਆਂ ਕਿਹਾ ਕਿ ਮੋਹਾਲੀ ਸਿਰਫ ਕਾਰੋਬਾਰ ਲਈ ਹੀ ਨਹੀਂ, ਸਗੋਂ ਡੈਸਟੀਨੇਸ਼ਨ ਵਿਆਹਾਂ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਲਈ ਵੀ ਇੱਕ ਅਹਿਮ ਸ਼ਹਿਰ ਵਜੋਂ ਉਭਰ ਰਿਹਾ ਹੈ, ਕਿਉਂਕਿ ਇਹ ਪਹਾੜੀਆਂ ਅਤੇ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਹੈ।ਆਈਟੀ ਟੈਲੈਂਟ ਪੂਲ ਬਾਰੇ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਪੰਜਾਬੀ ਆਲਮੀ ਤਕਨੀਕੀ ਧੁਰਿਆਂ ਜਿਵੇਂ ਕਿ ਸਿਲੀਕਾਨ ਵੈਲੀ ਵਿੱਚ ਕੰਮਕਾਜੀ ਮਨੁੱਖੀ ਸ੍ਰੋਤ ਦਾ ਵੱਡਾ ਹਿੱਸਾ ਬਣਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੋਹਾਲੀ ਵਿੱਚ ਨਿਵੇਸ਼ ਕਰਕੇ ਕੰਪਨੀਆਂ ਚੋਟੀ ਦੀ 1 ਫੀਸਦੀ ਪੰਜਾਬੀ ਪ੍ਰਤਿਭਾ ਨੂੰ ਨੌਕਰੀ ‘ਤੇ ਰੱਖ ਸਕਦੀਆਂ ਹਨ ਜੋ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਦੇ ਨੇੜੇ ਰਹਿਣਾ ਪਸੰਦ ਕਰਦੇ ਹਨ, ਜਿਸ ਨਾਲ ਹੋਰ ਤਕਨੀਕੀ ਕੇਂਦਰਾਂ ਦੇ ਮੁਕਾਬਲੇ ਬਹੁਤ ਘੱਟ ਨੌਕਰੀ ਛੱਡਣ ਦੀ ਦਰ ਯਕੀਨੀ ਬਣਾਈ ਜਾ ਸਕਦੀ ਹੈ।ਸਿਹਤ ਸੰਭਾਲ ਬਾਰੇ ਗੱਲ ਕਰਦੇ ਹੋਏ ਮੰਤਰੀ ਨੇ ਸਥਾਨਕ ਮੈਡੀਕਲ ਸਹੂਲਤਾਂ ਦੇ ਵਿਸਥਾਰ ‘ਤੇ ਵਧਾਈ ਦਿੱਤੀ, ਜਿਸ ਵਿੱਚ ਹਸਪਤਾਲ ਦੇ ਬੁਨਿਆਦੀ ਢਾਂਚੇ ਵਿੱਚ 900 ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਹੈ।

ਇਹ ਵੀ ਪੜ੍ਹੋ  Progressive Punjab Investors Summit 2026; ਜਾਪਾਨ ਆਧਾਰਤ ਉਦਯੋਗ ਵਲੋਂ ਪੰਜਾਬ ਨਿਵੇਸ਼ ਲਈ ਬਿਹਤਰੀਨ ਸੂਬਾ ਕਰਾਰ

ਓਹਨਾਂ ਪ੍ਰਾਈਵੇਟ ਉਦਮੀਆਂ ਨੂੰ ਆਮ ਆਦਮੀ ਲਈ “ਕਿਫਾਇਤੀ ਸਿਹਤ ਸੰਭਾਲ” ‘ਤੇ ਗੌਰ ਕਰਨ ਦੀ ਅਪੀਲ ਵੀ ਕੀਤੀ।ਹਵਾਈ ਸੰਪਰਕਾਂ ਬਾਰੇ ਮੰਤਰੀ ਨੇ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੇ ਪ੍ਰਬੰਧਕਾਂ ਨਾਲ ਹੋਈ ਹਾਲੀਆ ਚਰਚਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਬੇਸ਼ੱਕ ਜਹਾਜ਼ਾਂ ਦੀ ਘਾਟ ਇੱਕ ਵਿਸ਼ਵਵਿਆਪੀ ਚੁਣੌਤੀ ਹੈ, ਪਰ ਰਾਜ ਮੋਹਾਲੀ ਦੇ ਵਿਕਾਸ ਦੀ ਰਫ਼ਤਾਰ ਦੇ ਨਾਲ ਕਦਮ ਮਿਲਾਉਂਦੇ ਹੋਏ ਹੋਰ ਅੰਤਰਰਾਸ਼ਟਰੀ ਉਡਾਣਾਂ ਲਈ ਕੋਸ਼ਿਸ਼ ਕਰ ਰਿਹਾ ਹੈ।ਇਸ ਤੋਂ ਪਹਿਲਾਂ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵਿਕਾਸ ਗਰਗ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਮੋਹਾਲੀ ਵਿੱਚ 10,000 ਕਰੋੜ ਰੁਪਏ ਤੋਂ ਵੱਧ ਦੀ ਜ਼ਮੀਨ ਦੀ ਨਿਲਾਮੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ 7,000 ਏਕੜ ਹੋਰ ਜ਼ਮੀਨ ਹਾਸਲ ਕਰਨ ਦੀ ਯੋਜਨਾ ਵੀ ਬਣਾਈ ਗਈ ਹੈ। ਓਹਨਾਂ ਕਿਹਾ,“ਸਾਡਾ ਉਦੇਸ਼ ਮੋਹਾਲੀ ਨੂੰ ਏਸ਼ੀਆ ਦੇ ਨਕਸ਼ੇ ‘ਤੇ ਲਿਆਉਣਾ ਹੈ।”ਸੈਸ਼ਨ ਦੌਰਾਨ ਚਰਚਾ ਵਿੱਚ ਭਾਗ ਲੈਣ ਵਾਲਿਆਂ ਵਿਚ ਵਿਸ਼ੇਸ਼ ਤੌਰ ‘ਤੇ ਆਈਟੀਸੀ ਹੋਟਲਜ਼ ਲਿਮਿਟਡ ਦੇ ਚੀਫ ਡਿਵੈਲਪਮੈਂਟ ਅਫ਼ਸਰ ਭਾਸਕਰ ਬਰੂਆਹ, ਪਲਾਕਸ਼ਾ ਯੂਨੀਵਰਸਿਟੀ ਦੇ ਫਾਊਂਡਿੰਗ ਵਾਈਸ ਚਾਂਸਲਰ ਡਾ. ਰੁਦਰ ਪ੍ਰਤਾਪ,ਫੋਰਟਿਸ ਹੈਲਥਕੇਅਰ ਦੇ ਰੀਜਨਲ ਸੀਓਓ ਆਸ਼ੀਸ਼ ਭਾਟੀਆ,ਨੈੱਟਸਮਾਰਟਜ਼ ਦੇ ਕੋ-ਫਾਊਂਡਰ ਅਤੇ ਸੀਈਓ ਮਨੀਪਾਲ ਧਾਰੀਵਾਲ ਅਤੇ ਟੀਟੀ ਕਨਸਲਟੈਂਟਸ, ਐਕਸਐਲਸਕਾਊਟ ਦੇ ਫਾਊਂਡਰ ਜਿਤਿਨ ਤਲਵਾਰ ਸ਼ਾਮਲ ਸਨ, ਜਦਕਿ ਬੋਸਟਨ ਕਨਸਲਟਿੰਗ ਗਰੁੱਪ ਦੇ ਐਮਡੀਪੀ ਸੈਸ਼ਨ ਦੇ ਮਾਡਰੇਟਰ ਸਨ। ਇਸ ਮੌਕੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੀ ਵਾਈਸ ਚੇਅਰਪਰਸਨ ਸੀਮਾ ਬਾਂਸਲ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ‘ਚ ਚੱਲੀਆਂ ਗੋ+ਲੀ+ਆਂ; ਦੋ ਜਖ਼ਮੀ, ਪੁਲਿਸ ਵੱਲੋਂ ਜਾਂਚ ਸ਼ੁਰੂ

0

Bathinda News: Bathinda ‘ਚ ਸ਼ੁੱਕਰਵਾਰ ਨੂੰ ਗੋਲੀਆਂ ਚੱਲਣ ਦੀ ਖ਼ਬਰ ਮਿਲੀ ਹੈ। ਇਹ ਵਿਵਾਦ ਇੱਕ ਪਲਾਟ ਦੇ ਝਗੜੇ ਨੂੰ ਲੈ ਕੇ ਹੋਇਆ ਦਸਿਆ ਜਾ ਰਿਹਾ। ਇਸ ਗੋਲੀਬਾਰੀ ਦੀ ਘਟਨਾ ਵਿਚ ਦੋ ਜਣਿਆਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿੱਚ ਦਾਖਲ ਕਰਵਾਇਆ ਗਿਆ ਹੈ।ਘਟਨਾ ਦਾ ਵੇਰਵਾ ਦਿੰਦਿਆਂ ਬਠਿੰਡਾ ਦੇ ਡੀਐਸਪੀ (ਡੀ) ਸੰਦੀਪ ਸਿੰਘ ਭਾਟੀ ਨੇ ਮੀਡੀਆ ਨੂੰ ਦਸਿਆ ਕਿ ਬਠਿੰਡਾ ਦੇ ਨਰੂਆਣਾ-ਬੀੜ ਰੋਡ ਇਲਾਕੇ ਵਿੱਚ ਇੱਕ ਪਲਾਟ ਦੀ ਹੱਦਬੰਦੀ ਨੂੰ ਲੈ ਕੇ ਇਹ ਝਗੜਾ ਹੋਇਆ ਸੀ। ਜਿਸਦੇ ਵਿਚ ਇੱਕ ਪਾਸੇ ਜਲੰਧਰ ਸਿੰਘ ਅਤੇ ਦੂਜੇ ਪਾਸੇ ਰਣਜੀਤ ਕੌਰ ਧਿਰ ਸੀ।

ਇਹ ਵੀ ਪੜ੍ਹੋ  ਮਹਿਲਾਵਾਂ ਨੂੰ ਮਹੀਨਾਵਾਰ ਮਾਣ ਭੱਤਾ ਦੇਣ ਵਾਲੇ ਬਜਟ ‘ਤੇ ਬਠਿੰਡਾ ਵਿੱਚ ਜਸ਼ਨ, ਹਜ਼ਾਰਾਂ ਮਹਿਲਾਵਾਂ ਨੇ ਕੱਢੀ ਜਾਗੋ

ਇੱਥੇ ਜਲੰਧਰ ਸਿੰਘ ਦੀ ਧਿਰ ਵੱਲੋਂ ਪਲਾਟ ਦੀ ਚਾਰਦੀਵਾਰੀ ਕੀਤੀ ਜਾ ਰਹੀ ਸੀ ਅਤੇ ਲਾਲ ਸਿੰਘ ਅਤੇ ਹਰਪ੍ਰੀਤ ਸਿੰਘ ਮੌਕੇ ‘ਤੇ ਮੌਜੂਦ ਸਨ। ਇਸ ਦੌਰਾਨ ਦੂਜੀ ਧਿਰ ਰਣਜੀਤ ਕੌਰ ਦੇ ਵੱਲੋਂ ਦਿਲਪ੍ਰੀਤ ਨਰੂਆਣਾ ਮੌਕੇ ‘ਤੇ ਪੁੱਜਿਆ। ਦੋਨਾਂ ਧਿਰਾਂ ਵਿਚਕਾਰ ਇਸ ਮੌਕੇ ਤਕਰਾਰਬਾਜ਼ੀ ਹੋ ਗਈ, ਜੋਕਿ ਲੜਾਈ ਦਾ ਰੂਪ ਧਾਰਨ ਕਰ ਗਈ। ਜਲੰਧਰ ਸਿੰਘ ਦੀ ਧਿਰ ਮੁਤਾਬਕ ਦਿਲਪ੍ਰੀਤ ਨਰੂਆਣਾ ਵੱਲੋਂ ਉਨ੍ਹਾਂ ‘ਤੇ ਗੋਲੀ ਚਲਾਈ ਗਈ ਹੈ। ਡੀਐਸਪੀ ਮੁਤਾਬਕ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜਮ ਧਿਰ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮਹਿਲਾਵਾਂ ਨੂੰ ਮਹੀਨਾਵਾਰ ਮਾਣ ਭੱਤਾ ਦੇਣ ਵਾਲੇ ਬਜਟ ‘ਤੇ ਬਠਿੰਡਾ ਵਿੱਚ ਜਸ਼ਨ, ਹਜ਼ਾਰਾਂ ਮਹਿਲਾਵਾਂ ਨੇ ਕੱਢੀ ਜਾਗੋ

0

👉ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਵਿੱਚ ਔਰਤਾਂ ਨੇ ਢੋਲ ਦੇ ਥਾਪ ‘ਤੇ ਪਾਇਆ ਗਿੱਧਾ, ਮੁੱਖ ਮੰਤਰੀ ਅਤੇ ‘ਆਪ’ ਲੀਡਰਸ਼ਿਪ ਦਾ ਕੀਤਾ ਧੰਨਵਾਦ
Bathinda News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਸੂਬੇ ਦੀਆਂ ਮਾਤਾਵਾਂ ਅਤੇ ਭੈਣਾਂ ਦੇ ਸਨਮਾਨ ਵਿੱਚ 1,000 ਅਤੇ 1,500 ਰੁਪਏ ਦੇ ਮਹੀਨਾਵਾਰ ਮਾਣਭੱਤੇ ਪ੍ਰਦਾਨ ਕਰਨ ਵਾਲਾ ਬਜਟ ਪਾਸ ਕਰਨ ਦੀ ਖੁਸ਼ੀ ਵਿੱਚ ਮਹਿਲਾਵਾਂ ਨੇ ਸ਼ਾਨਦਾਰ ਜਸ਼ਨ ਮਨਾਇਆ।ਇਸ ਮੌਕੇ, ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਵਿੱਚ ਹਜ਼ਾਰਾਂ ਔਰਤਾਂ, ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਨ ਲਈ “ਆਈ ਲਵ ਬਠਿੰਡਾ ਪਾਰਕ” ਵਿਖੇ ਇਕੱਠੀਆਂ ਹੋਈਆਂ।ਸਮਾਗਮ ਦੌਰਾਨ ਔਰਤਾਂ ਉਤਸ਼ਾਹ ਨਾਲ ਭਰੀਆਂ ਹੋਈਆਂ ਸਨ।

ਇਹ ਵੀ ਪੜ੍ਹੋ  Progressive Punjab Investors Summit 2026; ਯੂਕੇ ਦੀ ਫਰਮ “3 ਐਸੋਸੀਏਟਸ” ਵੱਲੋਂ ਪੰਜਾਬ ਵਿੱਚ 1,407 ਕਰੋੜ ਰੁਪਏ ਦਾ ਨਿਵੇਸ਼

ਉਨ੍ਹਾਂ ਨੇ “ਅਰਵਿੰਦ ਕੇਜਰੀਵਾਲ ਜ਼ਿੰਦਾਬਾਦ”, “ਭਗਵੰਤ ਸਿੰਘ ਮਾਨ ਜ਼ਿੰਦਾਬਾਦ” ਅਤੇ “ਮੇਅਰ ਪਦਮਜੀਤ ਸਿੰਘ ਮਹਿਤਾ ਜ਼ਿੰਦਾਬਾਦ” ਵਰਗੇ ਨਾਅਰੇ ਲਗਾਉਂਦੇ ਹੋਏ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ।ਇਸ ਸਮਾਗਮ ਦੌਰਾਨ ਔਰਤਾਂ ਨੇ ਢੋਲ ਦੀ ਤਾਲ ‘ਤੇ ਰਵਾਇਤੀ ਪੰਜਾਬੀ ਲੋਕ ਨਾਚ, ਗਿੱਧਾ ਪੇਸ਼ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵੱਡੀ ਗਿਣਤੀ ਵਿੱਚ ਔਰਤਾਂ ਨੇ ਹੱਥਾਂ ਵਿੱਚ ਝੰਡੇ ਅਤੇ ਬੈਨਰ ਲੈ ਕੇ ਸਰਕਾਰ ਦੇ ਇਸ ਫੈਸਲੇ ਨੂੰ ਔਰਤਾਂ ਦੇ ਸਤਿਕਾਰ ਅਤੇ ਸਸ਼ਕਤੀਕਰਨ ਵੱਲ ਇੱਕ ਇਤਿਹਾਸਕ ਕਦਮ ਵਜੋਂ ਸਵਾਗਤ ਕੀਤਾ।ਇਸ ਮੌਕੇ ਇੱਕ ਵਿਸ਼ਾਲ “ਜਾਗੋ” ਵੀ ਕੱਢੀ ਗਈ। ਇਹ ਜਾਗੋ “ਆਈ ਲਵ ਬਠਿੰਡਾ ਪਾਰਕ” ਤੋਂ ਸ਼ੁਰੂ ਹੋ ਕੇ ਫਾਇਰ ਬ੍ਰਿਗੇਡ ਚੌਕ, ਧੋਬੀ ਬਾਜ਼ਾਰ, ਸਦਭਾਵਨਾ ਚੌਕ, ਹਸਪਤਾਲ ਬਾਜ਼ਾਰ ਅਤੇ ਮਾਲ ਰੋਡ ਤੋਂ ਹੁੰਦੀ ਹੋਈ “ਆਈ ਲਵ ਬਠਿੰਡਾ ਪਾਰਕ” ਪਹੁੰਚੀ। ਰਸਤੇ ਵਿੱਚ, ਔਰਤਾਂ ਨੇ ਨੱਚ ਟੱਪ ਕੇ ਅਤੇ ਨਾਅਰੇ ਲਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਇਹ ਵੀ ਪੜ੍ਹੋ  Progressive Punjab Investors Summit 2026; ਉਦਯੋਗ ਦੇ ਆਲਮੀ ਦਿੱਗਜ਼ਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਿਵੇਸ਼ ਧੁਰੇ ਵਜੋਂ ਉਭਾਰਨ ਦੀ ਸ਼ਲਾਘਾ

ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਅਤੇ ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਲਾਲ ਜੈਨ ਨੇ ਕਿਹਾ ਕਿ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੀਆਂ ਮਾਤਾਵਾਂ ਅਤੇ ਭੈਣਾਂ ਦੇ ਸਤਿਕਾਰ ਤੇ ਆਰਥਿਕ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਮਹੀਨਾਵਾਰ ਮਾਣਭੱਤਾ ਦੇਣ ਦਾ ਫੈਸਲਾ ਸੂਬੇ ਦੀਆਂ ਲੱਖਾਂ ਔਰਤਾਂ ਲਈ ਰਾਹਤ ਅਤੇ ਸਤਿਕਾਰ ਦਾ ਪ੍ਰਤੀਕ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਜਨਹਿੱਤ ਵਾਲੇ ਫੈਸਲੇ ਲਏ ਜਾਂਦੇ ਰਹਿਣਗੇ। ਪ੍ਰੋਗ੍ਰਾਮ ਦੇ ਅੰਤ ਵਿੱਚ, ਮੌਜੂਦ ਔਰਤਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਇਸ ਪਹਿਲਕਦਮੀ ਨੂੰ ਇਤਿਹਾਸਕ ਦੱਸਿਆ। ਇਸ ਮੌਕੇ, ਔਰਤਾਂ ਨੇ ਇੱਕ ਦੂਜੇ ਨੂੰ ਲੱਡੂ ਵੀ ਵੰਡੇ।ਇਸ ਦੌਰਾਨ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਸਾਰੇ ਅਹੁਦੇਦਾਰ, ਸਾਰੇ ਚੇਅਰਮੈਨ, ਸਾਰੇ ਕੌਂਸਲਰ, ‘ਆਪ’ ਆਗੂ ਸਮੇਤ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਦੀ ਟੀਮ ਦੇ ਸਾਰੇ ਮੈਂਬਰ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1894586