Thursday, May 7, 2026
Home Blog Page 196

Punjab Police ਦੇ ਕਾਂਸਟੇਬਲ ਦੇ ਕਾਤਲਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

0

Nabha News: Punjab Police ਦੇ ਇੱਕ ਕਾਂਸਟੇਬਲ ਦੇ ਬੀਤੀ ਦੇਰ ਰਾਤ ਹੋਏ ਕਤਲ ਮਾਮਲੇ ਵਿਚ ਪਟਿਆਲਾ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸਦੀ ਜਾਣਕਾਰੀ ਖੁਦ ਪਟਿਆਲਾ ਦੇ ਐਸਐਸਪੀ ਵਰੁਣ ਸਰਮਾ ਨੇ ਮੀਡੀਆ ਨੂੰ ਦਿੱਤੀ। ਉਨ੍ਹਾਂ ਦਸਿਆ ਕਿ ਨਾਭਾ ਦੇ ਕੋਤਵਾਲੀ ਥਾਣੇ ਵਿਚ ਕੁੱਲ 6 ਜਣਿਆਂ ਦੇ ਵਿਰੁਧ ਕਤਲ ਦਾ ਪਰਚਾ ਦਰਜ਼ ਕੀਤਾ ਗਿਆ ਸੀ ਜਿਸ ਵਿਚੋਂ ਦੋ ਮੁੱਖ ਮੁਲਜਮਾਂ ਨੁੰ ਪੁਲਿਸ ਨੇ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ Bathinda ‘ਚ ਪਤੰਗ ਉਤਾਰਦੇ ਸਮੇਂ 13 ਸਾਲਾਂ ਬੱਚੇ ਦੀ ਹੋਈ ਮੌ+ਤ

ਐਸਐਸਪੀ ਨੇ ਇਹ ਵੀ ਦਾਅਵਾ ਕੀਤਾ ਕਿ ਅੱਜ ਸ਼ਾਮ ਤੋਂ ਪਹਿਲਾਂ-ਪਹਿਲਾਂ ਬਾਕੀ 4 ਮੁਲਜਮਾਂ ਨੁੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਕਤਲ ਪਿੱਛੇ ਮੁੱਖ ਕਾਰਨ ਦਸਦਿਆਂ ਐਸਐਸਪੀ ਸ਼੍ਰੀ ਸਰਮਾ ਨੇ ਦਸਿਆ ਕਿ ਥੋੜੇ ਪੈਸਿਆਂ ਨੁੰ ਲੈ ਕੇ ਦੋਨਾਂ ਧਿਰਾਂ ਵਿਚਕਾਰ ਬਹਿਸ ਹੋਈ ਸੀ, ਜਿਸਤੋਂ ਬਾਅਦ ਮੁਲਜ਼ਮਾਂ ਨੇ ਪੁਲਿਸ ਮੁਲਾਜਮ ਅਮਨਦੀਪ ਸਿੰਘ ਉਰਫ਼ ਮਨੀ ਦੇ ਕਿਰਚਾ ਮਾਰ ਕੇ ਕਤਲ ਕਰ ਦਿੱਤਾ। ਜਿਕਰਯੋਗ ਹੈ ਕਿ ਇਹ ਘਟਨਾ ਨਾਭਾ ਦੇ ਮੈਹਸ ਗੇਟ ਨਜ਼ਦੀਕ ਵਾਪਰੀ ਸੀ।

ਇਹ ਵੀ ਪੜ੍ਹੋ ਨਕਲੀ ਨਾਕਾ ਲਗਾ ਕੇ ਚਲਾਨ ਕੱਟਣ ਵਾਲੇ ਸਿਵ ਸੈਨਾ ਆਗੂ ਦੇ ਗੰਨਮੈਂਨ ਵਿਰੁਧ ਹੋਈ ਵੱਡੀ ਕਾਰਵਾਈ

ਦਸਿਆ ਜਾ ਰਿਹਾ ਕਿ ਮਨੀ ਆਪਣੇ ਭਰਾ ਨਾਲ ਨਵੀਂ ਦੇ ਨਾਲ ਰਾਤ ਕਰੀਬ 8 ਵਜੇ ਬਜ਼ਾਰ ਵਿਚ ਆਇਆ ਹੋਇਆ ਸੀ। ਇਸ ਦੌਰਾਨ ਦੋਨਾਂ ਭਰਾਵਾਂ ਦੀ ਇੱਕ ਨੌਜਵਾਨ ਨਾਲ ਕਿਸੇ ਗੱਲ ਨੂੰ ਲੈ ਕੇ ਕਹਾ-ਸੁਣੀ ਹੋ ਗਈ ਤੇ ਉਕਤ ਨੌਜਵਾਨ ਨੇ ਫ਼ੋਨ ਕਰਕੇ ਆਪਣੇ ਅੱਧੀ ਦਰਜ਼ਨ ਸਾਥੀਆਂ ਨੂੰ ਉਥੇ ਬੁਲਾ ਲਿਆ।ਇਸ ਮੌਕੇ ਦੋਨਾਂ ਧਿਰਾਂ ਵਿਚਕਾਰ ਲੜਾਈ ਹੋ ਗਈ ਤੇ ਇੱਕ ਨੌਜਵਾਨ ਨੇ ਮਨੀ ਦੇ ਕਿਰਚ ਮਾਰ ਦਿੱਤੀ, ਜਿਸ ਕਾਰਨ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

CM Bhagwant Mann ਨੇ Hoshiarpur ‘ਚ ਕੌਮੀ ਤਿਰੰਗਾ ਲਹਿਰਾਇਆ, ਦੇਖੋ Live

0

Hoshiarpur News: CM Bhagwant Mann ਨੇ ਗਣਤੰਤਰਾ ਦਿਵਸ ਮੌਕੇ ਅੱਜ Hoshiarpur ‘ਚ ਕੌਮੀ ਤਿਰੰਗਾ ਲਹਿਰਾਇਆ। ਇਸ ਮੌਕੇ ਉਨ੍ਹਾਂ ਪੰਜਾਬ ਪੁਲਿਸ, ਐਨਸੀਸੀ ਆਦਿ ਪਰੇਡ ਟੁਕੜੀਆਂ ਤੋਂ ਸਲਾਮੀ ਲਈ ਅਤੇ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਆਪਣੇ ਭਾਸ਼ਣ ਵਿਚ ਦੇਸ ਦੀ ਅਜਾਦੀ ਲਈ ਕੁਰਬਾਨੀਆਂ ਕਰਨ ਵਾਲੇ ਬਹਾਦਰ ਅਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ, ਉਥੇ ਪੰਜਾਬ ਦੇ ਵੱਲੋਂ ਦੇਸ ਦੀ ਤਰੱਕੀ ਵਿਚ ਪਾਏ ਯੋਗਦਾਨ ਦਾ ਜਿਕਰ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ‘ਚ ਪਤੰਗ ਉਤਾਰਦੇ ਸਮੇਂ 13 ਸਾਲਾਂ ਬੱਚੇ ਦੀ ਹੋਈ ਮੌ+ਤ

0

Bathinda News: Bathinda ਦੇ ਰਾਮਪੁਰਾ ‘ਚ ਵਾਪਰੀ ਇੱਕ ਦੁਖਦਾਈ ਘਟਨਾ ਦੇ ਵਿਚ ਦਰੱਖਤ ‘ਚ ਫ਼ਸੇ ਪਤੰਗ ਨੂੰ ਉਤਾਰਦੇ ਸਮੇਂ ਇੱਕ 13 ਸਾਲਾਂ ਬੱਚੇ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਬੱਚੇ ਦੀ ਪਹਿਚਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ, ਜੋਕਿ 8ਵੀਂ ਜਮਾਤ ਦਾ ਵਿਦਿਆਰਥੀ ਸੀ। ਇਹ ਬੱਚਾ ਸ਼ਨੀਵਾਰ ਤੋਂ ਘਰੋਂ ਗਾਇਬ ਸੀ ਤੇ ਮਾਪਿਆਂ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਸੀ। ਮਿਲੀ ਜਾਣਕਾਰੀ ਮੁਤਾਬਕ ਜਸ਼ਨਪ੍ਰੀਤ ਸਿੰਘ ਬਸੰਤ ਪੰਚਮੀ ਵਾਲੇ ਦਿਨ ਪਤੰਗ ਇਕੱਠੇ ਕਰ ਰਿਹਾ ਸੀ।

ਇਹ ਵੀ ਪੜ੍ਹੋ ਅੰਨ੍ਹਾ ਪਿਆਰ; ਆਸ਼ਕ ਨੇ ਪ੍ਰੇਮਿਕਾ ਦੇ ਇੱਕ ਸਾਲ ਮਾਸੂਮ ਬੱਚੇ ਦਾ ਕੀਤਾ ਕ+ਤ+ਲ

ਇਸ ਦੌਰਾਨ ਉਸਨੂੰ ਇੱਕ ਦਰੱਖਤ ਉੱਪਰ ਟੰਗਿਆ ਹੋਇਆ ਪਤੰਗ ਮਿਲਿਆ, ਜਿਸਨੂੰ ਉਤਾਰਨ ਦੇ ਲਈ ਉਹ ਇੱਕ ਪੁਰਾਣੇ ਮਕਾਨ ਦੀ ਕੰਧ ‘ਤੇ ਚੜ੍ਹ ਕੇ ਕੋਲੇ (ਪਿੱਲਰ) ਉੱਪਰ ਚੜ ਗਿਆ ਪ੍ਰੰਤੂ ਉਕਤ ਪਿੱਲਰ ਕਮਜ਼ੋਰ ਹੋਣ ਕਾਰਨ ਡਿੱਗ ਪਿਆ ਤੇ ਬੱਚਾ ਵੀ ਇਸਦੇ ਮਲਬੇ ਹੇਠ ਦੱਬਿਆ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਦੌਰਾਨ ਕਿਸੇ ਨੇ ਬੱਚੇ ਨੂੰ ਇਸਦੇ ਥੱਲੇ ਦੱਬੇ ਦੇਖਿਆ ਤਾਂ ਉਨ੍ਹਾਂ ਸੂਚਨਾ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Punjab Police ਦੇ ਕਾਂਸਟੇਬਲ ਦਾ ਬਦਮਾਸ਼ਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕ+ਤ+ਲ

0

Nabha News: Punjab Police ਦੇ ਇੱਕ ਕਾਂਸਟੇਬਲ ਦਾ ਬੀਤੀ ਦੇਰ ਸ਼ਾਮ ਅੱਧੀ ਦਰਜ਼ਨ ਬਦਮਾਸ਼ਾਂ ਵੱਲੋਂ ਮਾਮੂਲੀ ਗੱਲ ਨੂੰ ਲੈ ਕੇ ਕਤਲ ਕਰਨ ਦੀ ਖਬਰ ਮਿਲੀ ਹੈ। ਇਸ ਮੌਕੇ ਹੋਈ ਲੜਾਈ ਦੇ ਵਿਚ ਪੁਲਿਸ ਮੁਲਾਜਮ ਦਾ ਭਰਾ ਵੀ ਜਖ਼ਮੀ ਹੋ ਗਿਆ, ਜਿਸਨੂੰ ਇਲਾਜ਼ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਹ ਘਟਨਾ ਨਾਭਾ ਦੇ ਮੈਹਸ ਗੇਟ ਨਜ਼ਦੀਕ ਵਾਪਰੀ ਹੈ। ਘਟਨਾ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ Bathinda Police ਵੱਲੋਂ ਸਾਈਬਰ ਠੱਗੀ ਦਾ ਪੈਸਾ ਟਿਕਾਣੇ ਲਗਾਉਣ ਵਾਲੇ ਗਿਰੋਹ ਦਾ ਪਰਦਾਫ਼ਾਸ, ਦੋ ਕਾਬੂ

ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕ ਦੀ ਪਹਿਚਾਣ ਅਮਨਦੀਪ ਸਿੰਘ ਮਨੀ ਵਾਸੀ ਪ੍ਰੀਤ ਕਲੌਨੀ ਦੇ ਰੂਪ ਵਿਚ ਹੋਈ ਹੈ, ਜੋ ਪਟਿਆਲਾ ਵਿਖੇ ਤੈਨਾਤ ਸੀ। ਦਸਿਆ ਜਾ ਰਿਹਾ ਕਿ ਮਨੀ ਆਪਣੇ ਭਰਾ ਨਾਲ ਨਵੀਂ ਦੇ ਨਾਲ ਰਾਤ ਕਰੀਬ 8 ਵਜੇ ਬਜ਼ਾਰ ਵਿਚ ਆਇਆ ਹੋਇਆ ਸੀ। ਇਸ ਦੌਰਾਨ ਦੋਨਾਂ ਭਰਾਵਾਂ ਦੀ ਇੱਕ ਨੌਜਵਾਨ ਨਾਲ ਕਿਸੇ ਗੱਲ ਨੂੰ ਲੈ ਕੇ ਕਹਾ-ਸੁਣੀ ਹੋ ਗਈ ਤੇ ਉਕਤ ਨੌਜਵਾਨ ਨੇ ਫ਼ੋਨ ਕਰਕੇ ਆਪਣੇ ਅੱਧੀ ਦਰਜ਼ਨ ਸਾਥੀਆਂ ਨੂੰ ਉਥੇ ਬੁਲਾ ਲਿਆ।

ਇਹ ਵੀ ਪੜ੍ਹੋ ਨਕਲੀ ਨਾਕਾ ਲਗਾ ਕੇ ਚਲਾਨ ਕੱਟਣ ਵਾਲੇ ਸਿਵ ਸੈਨਾ ਆਗੂ ਦੇ ਗੰਨਮੈਂਨ ਵਿਰੁਧ ਹੋਈ ਵੱਡੀ ਕਾਰਵਾਈ

ਇਸ ਮੌਕੇ ਦੋਨਾਂ ਧਿਰਾਂ ਵਿਚਕਾਰ ਲੜਾਈ ਹੋ ਗਈ ਤੇ ਇੱਕ ਨੌਜਵਾਨ ਨੇ ਮਨੀ ਦੇ ਕਿਰਚ ਮਾਰ ਦਿੱਤੀ, ਜਿਸ ਕਾਰਨ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ। ਪੁਲਿਸ ਵੱਲੋਂ ਘਟਨਾ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਇਲਾਕੇ ਦੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮੱਦਦ ਨਾਲ ਮੁਲਜ਼ਮਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda Police ਵੱਲੋਂ ਸਾਈਬਰ ਠੱਗੀ ਦਾ ਪੈਸਾ ਟਿਕਾਣੇ ਲਗਾਉਣ ਵਾਲੇ ਗਿਰੋਹ ਦਾ ਪਰਦਾਫ਼ਾਸ, ਦੋ ਕਾਬੂ

0

Bathinda News: Bathinda Police ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਾਈਬਰ ਠੱਗੀ, ਜੂਏ ਅਤੇ ਸੱਟੇ ਦੇ ਪੈਸੇ ਨੂੰ ਟਿਕਾਣੇ ਲਗਾਉਣ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਦੋ ਨੌਜਵਾਨਾਂ ਨੁੰ ਗ੍ਰਿਫਤਾਰ ਕੀਤਾ ਹੈ। ਮੁਲਜਮਾਂ ਦੇ ਕੋਲੋਂ ਵੱਖ ਵੱਖ ਕੰਪਨੀਆਂ ਦੇ 13 ਮੋਬਾਇਲ ਫੋਨ ਅਤੇ 2 ਕਾਰਡ ਸਵੈਪ ਮਸ਼ੀਨਾਂ ਵੀ ਬਰਾਮਦ ਹੋਈਆਂ ਹਨ। ਗ੍ਰਿਫਤਾਰ ਕੀਤੇ ਮੁਲਜਮਾਂ ਦ ਪਹਿਚਾਣ ਜਸਵੀਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਖੈਰਥਲ ਰਾਜਸਥਾਨ ਅਤੇ ਯਹੀਆ ਖਾਨ ਪੁੱਤਰ ਅਮੀਰ ਖਾਨ ਵਾਸੀ ਜਿਰਕ ਜਿਲਾ ਮੈਵਾਤ ਹਰਿਆਣਾ ਦੇ ਰੂਪ ਵਿਚ ਹੋਈ ਹੈ।

ਇਹ ਵੀ ਪੜ੍ਹੋ ਨਕਲੀ ਨਾਕਾ ਲਗਾ ਕੇ ਚਲਾਨ ਕੱਟਣ ਵਾਲੇ ਸਿਵ ਸੈਨਾ ਆਗੂ ਦੇ ਗੰਨਮੈਂਨ ਵਿਰੁਧ ਹੋਈ ਵੱਡੀ ਕਾਰਵਾਈ

ਇਸ ਮਾਮਲੇ ਵਿਚ ਕੋਤਵਾਲੀ ਪੁਲਿਸ ਨੇ ਗਿਰੋਹ ਦੇ ਸਰਗਨਾ ਰਾਜੂ ਉਰਫ ਸਰਪੰਚ ਤੋਂ ਪ੍ਰਾਈਵੇਟ ਫ਼ਰਮਾਂ ਵਿਰੁਧ ਵੀ ਪਰਚਾ ਦਰਜ਼ ਕੀਤਾ ਹੈ, ਜਿੰਨ੍ਹਾਂ ਦੇ ਖਾਤਿਆਂ ਵਿਚ ਇਹ ਪੈਸਾ ਜਾਂਦਾ ਹੈ। ਮਾਮਲੇ ਦੀ ਜਾਣਕਾਰੀ ਮੀਡੀਆ ਨੂੰ ਦਿੰਦਿਆਂ ਬਠਿੰਡਾ ਦੇ ਡੀਐਸਪੀ ਸਿਟੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦਸਿਆ ਕਿ 26 ਜਨਵਰੀ ਦੇ ਦਿਵਸ ਨੂੰ ਲੈ ਕੇ ਪੁਲਿਸ ਵੱਲੋਂ ਚੈਕਿੰਗ ਚੱਲ ਰਹੀ ਹੈ ਤੇ ਬੀਤੀ ਸ਼ਾਮ ਸ਼ਹਿਰ ਦੇ ਹੋਟਲਾਂ ਦੀ ਚੈਕਿੰਗ ਕੀਤੀ ਗਈ।

ਇਹ ਵੀ ਪੜ੍ਹੋ  ਅੰਨ੍ਹਾ ਪਿਆਰ; ਆਸ਼ਕ ਨੇ ਪ੍ਰੇਮਿਕਾ ਦੇ ਇੱਕ ਸਾਲ ਮਾਸੂਮ ਬੱਚੇ ਦਾ ਕੀਤਾ ਕ+ਤ+ਲ

ਇਸ ਦੌਰਾਨ ਰੇਲਵੇ ਸਟੈਸ਼ਨ ਨਜ਼ਦੀਕ ਇੱਕ ਹੋਟਲ ਅਰਮਾਨ ਦੇ ਕਮਰਾ ਨੰ. 107 ਦੀ ਚੈਕਿੰਗ ਦੌਰਾਨ ਉਕਤ ਮੁਲਜਮ ਜਸਵੀਰ ਸਿੰਘ ਅਤੇ ਯਹੀਆ ਖਾਨ ਕਮਰੇ ਵਿੱਚ ਠਹਿਰੇ ਹੋਏ ਸਨ,ਜਿੰਨਾ ਨੇ ਪੁੱਛ ਪੜਤਾਲ ਦੌਰਾਨ ਦਸਿਆ ਕਿ ਉਹ ਦੂਜੇ ਦੋਸ਼ੀਆਨ ਨਾਲ ਰਲ ਕੇ ਫਰਜੀ ਗੇਮਿੰਗ ਐਪ ਯੌਨੋ ਤੇ ਲੋਕਾਂ ਨੂੰ ਮੋਬਾਇਲ ਫੋਨ ਐਪ ਰਾਹੀ ਗੇਮਾ ਖਿਡਾ ਕੇ ਪਹਿਲਾ ਜਿਤਾ ਕੇ ਫਿਰ ਹਰਾ ਦਿੰਦੇ ਹਨ। ਲੋਕਾਂ ਵੱਲੋ ਲਗਾਏ ਪੈਸੇ ਹਾਸਲ ਕਰ ਲੈਦੇ ਹਨ ਅਤੇ ਲੋਕਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਉਹਨਾ ਦੇ ਬੈਂਕ ਖਾਤੇ ਖੁਲਵਾ ਕੇ ਉਹਨਾ ਵਿੱਚ ਰੁਪਏ ਟਰਾਸਫਰ ਕਰਵਾਉਦੇ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਜਾਂਚ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਅੰਨ੍ਹਾ ਪਿਆਰ; ਆਸ਼ਕ ਨੇ ਪ੍ਰੇਮਿਕਾ ਦੇ ਇੱਕ ਸਾਲ ਮਾਸੂਮ ਬੱਚੇ ਦਾ ਕੀਤਾ ਕ+ਤ+ਲ

0

Panchkula News: ਹਰਿਆਣਾ ਦੇ ਪੰਚਕੂਲਾ ਵਿੱਚ ਵਾਪਰੀ ਇੱਕ ਮੰਦਭਾਗੀ ਤੇ ਦੁਖਦ ਘਟਨਾ ਦੇ ਵਿਚ ਇੱਕ ਪ੍ਰੇਮੀ ਵੱਲੋਂ ਆਪਣੀ ਪ੍ਰੇਮਿਕਾ ਦੇ ਇੱਕ ਸਾਲ ਦੇ ਮਾਸੂਮ ਬੱਚੇ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮੁਤਾਬਕ ਪ੍ਰੇਮੀ ਨੂੰ ਇਸ ਗੱਲ ਦਾ ਰੰਜ਼ ਸੀ ਕਿ ਜਦ ਉਸਦੀ ਪ੍ਰੇਮਿਕਾ ਉਸਨੂੰ ਮਿਲਣ ਆਉਂਦੀ ਹੈ ਤਾਂ ਉਹ ਬੱਚੇ ਨੂੰ ਨਾਲ ਲੈ ਕੇ ਆਉਂਦੀ ਹੈ। ਦਸਿਆ ਜਾ ਰਿਹਾ ਕਿ ਬੱਚੇ ਦਾ ਤਿੰਨ ਦਿਨ ਪਹਿਲਾਂ ਹੀ ਜਨਮਦਿਨ ਸੀ। ਪੁਲਿਸ ਨੇ ਪਰਚਾ ਦਰਜ਼ ਕਰਕੇ ਮੁੁਲਜਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ ਨਕਲੀ ਨਾਕਾ ਲਗਾ ਕੇ ਚਲਾਨ ਕੱਟਣ ਵਾਲੇ ਸਿਵ ਸੈਨਾ ਆਗੂ ਦੇ ਗੰਨਮੈਂਨ ਵਿਰੁਧ ਹੋਈ ਵੱਡੀ ਕਾਰਵਾਈ

ਜਾਣਕਾਰੀ ਮੁਤਾਬਕ ਮੋਹਾਲੀ ਦੇ ਡੇਰਾਬੱਸੀ ਦੀ ਰਹਿਣ ਵਾਲੀ ਇੱਕ ਔਰਤ ਦਾ ਪਿੰਜੌਰ ਦੇ ਇੱਕ ਨੌਜਵਾਨ ਨਾਲ ਪ੍ਰੇਮ ਚੱਲ ਰਿਹਾ ਸੀ। ਇਸ ਦੌਰਾਨ ਜਦ ਉਹ ਆਪਣੇ ਪੇ੍ਮੀ ਨੁੰ ਮਿਲਣ ਜਾਂਦੀ ਸੀ ਤਾਂ ਉਹ ਛੋਟਾ ਹੋਣ ਕਾਰਨ ਆਪਣੇ ਪੁੱਤਰ ਨੂੰ ਵੀ ਨਾਲ ਲੈ ਜਾਂਦੀ ਸੀ। ਪ੍ਰੰਤੂ ਪ੍ਰੇਮੀ ਉਸ ਨੂੰ ਬੱਚੇ ਨੂੰ ਨਾਲ ਲਿਆਉਣ ਤੋਂ ਰੋਕਦਾ ਸੀ। ਇਸਦੇ ਬਾਅਦ ਉਸਨੇ ਬੱਚੇ ਨੂੰ ਕ੍ਰੈਚ ਵਿਚ ਛੱਡਣ ਲਈ ਦਬਾਅ ਪਾਇਆ ਤੇ ਔਰਤ ਨੇ ਆਪਣੇ ਪ੍ਰੇਮ ਦਾ ਕਹਿਣਾ ਮੰਨ ਕੇ ਬੱਚੇ ਨੂੰ ਕ੍ਰੈਚ ਵਿਚ ਛੱਡ ਦਿੱਤਾ। ਸੂਚਨਾ ਮੁਤਾਬਕ 24 ਜਨਵਰੀ ਨੂੰ ਮੁਲਜਮ ਹੀ ਬੱਚੇ ਦਾ ਪਿਤਾ ਬਣ ਕੇ ਬੱਚੇ ਨੁੰ ਕ੍ਰੈਚ ਵਿੱਚ ਲੈਣ ਚਲਾ ਗਿਆ ਤੇ ਉਸਤੋਂ ਬਾਦ ਮਾਸੂਮ ਬੱਚੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਲਾਸ਼ ਨੂੰ ਝਾੜੀਆਂ ਵਿੱਚ ਸੁੱਟ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਨਕਲੀ ਨਾਕਾ ਲਗਾ ਕੇ ਚਲਾਨ ਕੱਟਣ ਵਾਲੇ ਸਿਵ ਸੈਨਾ ਆਗੂ ਦੇ ਗੰਨਮੈਂਨ ਵਿਰੁਧ ਹੋਈ ਵੱਡੀ ਕਾਰਵਾਈ

0

Jalandhar News: ਬੀਤੇ ਕੱਲ ਤੋਂ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀ ਇੱਕ ਵੀਡੀਓ ਦੇ ਮਾਮਲੇ ਵਿਚ ਜਲੰਧਰ ਪੁਲਿਸ ਕਸ਼ਿਨਰਰ ਦਫ਼ਤਰ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਵੀਡੀਓ ਦੇ ਵਿਚ ਪੰਜਾਬ ਪੁਲਿਸ ਦੇ ਇੱਕ ਮੁਲਾਜਮ ਉੱਪਰ ਨਕਲੀ ਪੁਲਿਸ ਨਾਕਾ ਲਗਾ ਕੇ ਆਪਣੇ ਦੋ ਪ੍ਰਾਈਵੇਟ ਸਾਥੀਆਂ ਨਾਲ ਚਲਾਨ ਕੱਟਣ ਦੇ ਦੋਸ਼ ਲੱਗ ਰਹੇ ਹਨ। ਮੁਢਲੀ ਜਾਂਚ ਮੁਤਾਬਕ ਉਕਤ ਪੁਲਿਸ ਮੁਲਾਜਮ ਜਲੰਧਰ ਦੇ ਹੀ ਇੱਕ ਸਿਵ ਸੈਨਾ ਆਗੂ ਨਾਲ ਬਤੌਰ ਗੰਨਮੈਂਨ ਵਜੋਂ ਤੈਨਾਤ ਦਸਿਆ ਜਾ ਰਿਹਾ। ਪੁਲਿਸ ਅਧਿਕਾਰੀਆਂ ਨੇ ਉਕਤ ਮੁਲਾਜ਼ਮ ਨੂੰ ਤੁਰੰਤ ਲਾਈਨ ਹਾਜ਼ਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਸਿਆ ਜਾ ਰਿਹਾ ਕਿ ਆਕਾਸ਼ਦੀਪ ਸਿੰਘ ਨਾਂ ਦਾ ਨੌਜਵਾਨ ਆਪਣੇ ਦੋਸਤ ਦੀ ਜਨਮਦਿਨ ਦੀ ਪਾਰਟੀ ਤੋਂ ਵਾਪਸ ਘਰ ਜਾ ਰਿਹਾ ਸੀ।

ਇਹ ਵੀ ਪੜ੍ਹੋ ਪੁਲਿਸ ਦਫ਼ਤਰ ਆਏ ਥਾਣੇਦਾਰ ਦਾ ਸਰਕਾਰੀ ਪਿਸਤੌਲ ਚੋਰੀ,ਪੁਲਿਸ ਵੱਲੋਂ ਚੋਰਾਂ ਦੀ ਭਾਲ ਸ਼ੁਰੂ

ਇਸ ਦੌਰਾਨ ਦੇਰ ਰਾਤ ਪਿਮਸ ਹਸਪਤਾਲ ਦੇ ਸਾਹਮਣੇ ਮੋੜ ਉੱਪਰ ਵਰਦੀ ਵਿੱਚ ਇੱਕ ਪੁਲਿਸ ਕਰਮਚਾਰੀ ਅਤੇ ਸਿਵਲ ਕੱਪੜਿਆਂ ਵਿੱਚ ਦੋ ਨੌਜਵਾਨਾਂ ਵੱਲੋਂ ਉਸਦੀ ਮੋਟਰਸਾਈਕਲ ਰੋਕ ਕੇ ਕਾਗਜ਼ਾਤ ਮੰਗੇ ਅਤੇ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਚਲਾਨ ਕਰਨ ਦੀ ਧਮਕੀ ਦਿੱਤੀ। ਇਸ ਗੱਲ ਨੂੰ ਲੈ ਕੇ ਹੰਗਾਮਾ ਹੋ ਗਿਆ ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸ਼ੱਕ ਹੋਣ ‘ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸਤੋਂ ਬਾਅਦ ਉਕਤ ਪੁਲਿਸ ਮੁਲਾਜਮ ਤੇ ਉਸਦੇ ਸਾਥੀ ਉਥੋਂ ਚਲੇ ਗਏ। ਜਿਸ ਕਾਰਨ ਸ਼ੱਕ ਹੋਰ ਪੁਖਤਾ ਹੋ ਗਿਆ ਤੇ ਉਨ੍ਹਾਂ ਇਸਦੀ ਜਾਣਕਾਰੀ ਨਜਦੀਕੀ ਪੁਲਿਸ ਸਟੇਸ਼ਨ ਵਿਚ ਦਿੱਤੀ। ਉਧਰ, ਜਲੰਧਰ ਪੁਲਿਸ ਏਸੀਪੀ ਪਰਮਿੰਦਰ ਸਿੰਘ ਨੇ ਮੀਡੀਆ ਨੂੰ ਦਸਿਆ ਕਿ ਮੁਲਾਜਮ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ ਤੇ ਜਾਂਚ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪੁਲਿਸ ਦਫ਼ਤਰ ਆਏ ਥਾਣੇਦਾਰ ਦਾ ਸਰਕਾਰੀ ਪਿਸਤੌਲ ਚੋਰੀ,ਪੁਲਿਸ ਵੱਲੋਂ ਚੋਰਾਂ ਦੀ ਭਾਲ ਸ਼ੁਰੂ

0

Ludhiana News: ਚੋਰਾਂ ਤੋਂ ਹੁਣ ਪੰਜਾਬ ਪੁਲਿਸ ਵੀ ਸੁਰੱਖਿਅਤ ਨਹੀਂ ਰਹੀ ਹੈ। ਲੁਧਿਆਣਾ ਦੇ ਵਿਚ ਵਾਪਰੀ ਇੱਕ ਘਟਨਾ ਨੇ ਪੁਲਿਸ ਨੂੰ ਵੀ ਪ੍ਰੇਸ਼ਾਨੀ ਵਿਚ ਪਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ 17 ਜਨਵਰੀ ਨੂੰ ਥਾਣੇਦਾਰ ਰਵਿੰਦਰ ਸਿੰਘ ਆਪਣੀ ਕਾਰ ‘ਤੇ ਕਿਸੇ ਸਰਕਾਰੀ ਕੰਮ ਪੁਲਿਸ ਕਮਿਸ਼ਨਰ ਦਫ਼ਤਰ ਲੁਧਿਆਣਾ ਦੇ ਵਿਚ ਆਇਆ ਸੀ। ਇਸ ਦੌਰਾਨ ਉਸਨੇ ਆਪਣੀ ਕਾਰ ਡੀਸੀ ਦਫ਼ਤਰ ਦੇ ਸਾਹਮਣੇ ਸੜਕ ਦੇ ਕਿਨਾਰੇ ਖੜ੍ਹੀ ਕਰ ਦਿੱਤੀ।

ਇਹ ਵੀ ਪੜ੍ਹੋ ਦੁਖ਼ਦ ਖ਼ਬਰ; ਚਾਈਨਾ ਡੋਰ ਨਾਲ ਪੰਜਾਬ ਵਿਚ ਇੱਕ ਹੋਰ ਮੌ+ਤ ਹੋਈ

ਪ੍ਰੰਤੂ ਜਦ ਵਾਪਸ ਆਇਆ ਤਾਂ ਕਾਰ ਦਾ ਸ਼ੀਸਾ ਟੁੱਟਿਆ ਹੋਇਆ ਸੀ। ਪੜਤਾਲ ਕਰਨ ‘ਤੇ ਪਤਾ ਲੱਗਿਆ ਕਿ ਕਾਰ ਵਿਚੋਂ ਉਸਦੀ ਸਰਕਾਰੀ 9 ਐਮਐਮ ਸਰਵਿਸ ਪਿਸਤੌਲ, 10 ਜ਼ਿੰਦਾ ਕਾਰਤੂਸ, ਇੱਕ ਮੈਗਜ਼ੀਨ ਤੋਂ ਇਲਾਵਾ ਪਾਸਪੋਰਟ ਅਤੇ ਕੁੱਝ ਨਗਦੀ ਚੋਰੀ ਗਾਇਬ ਸੀ। ਇਸ ਸਬੰਧ ਵਿਚ ਥਾਣਾ ਡਿਵੀਜ਼ਨ ਨੰਬਰ 8 ਦੇ ਵਿੱਚ ਪੁਲਿਸ ਨੇ ਪਰਚਾ ਦਰਜ਼ ਕਰਕੇ ਚੁੱਪਚਾਪ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰੰਤੂ ਦਸਿਆ ਜਾ ਰਿਹਾ ਕਿ ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਦੁਖ਼ਦ ਖ਼ਬਰ; ਚਾਈਨਾ ਡੋਰ ਨਾਲ ਪੰਜਾਬ ਵਿਚ ਇੱਕ ਹੋਰ ਮੌ+ਤ ਹੋਈ

0

👉ਭੈਣ ਦੇ ਵਿਆਹ ਲਈ ਖ਼ਰੀਦਾਰੀ ਕਰਨ ਜਾ ਰਹੀ ਨੌਜਵਾਨ ਔਰਤ ਦੀ ਹੋਈ ਮੌ+ਤ
Ludhiana News: ਜਾਨਲੇਵਾ ਚਾਈਨਾ ਡੋਰ ਨੇ ਪੰਜਾਬ ਵਿਚ ਇੱਕ ਹੋਰ ਜਾਨ ਲੈ ਲਈ ਹੈ। ਬੀਤੇ ਕੱਲ ਲੁਧਿਆਣਾ ਦੇ ਵਿਚ ਇੱਕ 15 ਸਾਲਾਂ ਬੱਚੇ ਦੀ ਮੌਤ ਹੋਣ ਤੋਂ ਬਾਅਦ ਹੁਣ ਅੱਜ ਐਤਵਾਰ ਸ਼ਾਮ ਨੂੰ ਲੁਧਿਆਣਾ ਦੇ ਹੀ ਮੁੱਲਾਪੁਰ ਦਾਖਾ ਸ਼ਹਿਰ ਵਿੱਚ ਇੱਕ ਨੌਜਵਾਨ ਔਰਤ ਦੀ ਇਸਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸਰਬਜੀਤ ਕੌਰ ਪਤਨੀ ਮਨਦੀਪ ਸਿੰਘ ਵਾਸੀ ਅਕਾਲਗੜ੍ਹ ਵਜੋਂ ਹੋਈ ਹੈ। ਉਹ ਮੁੱਲਾਪੁਰ ਦਾਖਾ ਦੇ ਰਾਏਕੋਟ ਰੋਡ ‘ਤੇ ਇੱਕ ਫੂਡ ਪੁਆਇੰਟ ਚਲਾਉਂਦੀ ਸੀ।

ਇਹ ਵੀ ਪੜ੍ਹੋ ਘੋਰ ਕਲਯੁਗ; ਜਾਇਦਾਦ ਲਈ ਪੁਲਿਸ ਮੁਲਾਜਮ ਪੁੱਤ ਨੇ ਮਾਂ ਤੇ ਸਕੀ ਭੈਣ ਦਾ ਕੀਤਾ ਕ+ਤ+ਲ

ਰਾਏਕੋਟ ਰੋਡ ‘ਤੇ ਹੀ ਵਾਪਰੀ ਘਟਨਾ ਸਮੇਂ ਸਰਬਜੀਤ ਕੌਰ ਆਪਣੀ ਮਾਸੀ ਦੀ ਧੀ ਦੇ ਵਿਆਹ ਲਈ ਖਰੀਦਦਾਰੀ ਕਰਨ ਲਈ ਐਕਟਿਵਾ ‘ਤੇ ਸਵਾਰ ਹੋ ਕੇ ਜਾ ਰਹੀ ਸੀ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਨੇੜੇ ਅਚਾਨਕ ਹਵਾ ਵਿੱਚ ਲਮਕ ਰਹੀ ਚਾਈਨਾ ਡੋਰ ਉਸਦੇ ਗਲ ਵਿਚ ਲਿਪਟ ਗਈ ਤੇ ਗਲੇ ਦੀਆਂ ਨਾੜਾਂ ਬੁਰੀ ਤਰ੍ਹਾਂ ਵੱਡੀਆਂ ਗਈਆਂ। ਉਸਨੂੰ ਪਹਿਲਾਂ ਸਥਾਨਕ ਤੇ ਬਾਅਦ ਵਿਚ ਲੁਧਿਆਣਾ ਦੇ ਹਸਪਤਾਲ ਵਿਚ ਲਿਜਾਇਆ ਗਿਆ ਪ੍ਰੰਤੂ ਉਹ ਦਮ ਤੋੜ ਗਈ। ਮ੍ਰਿਤਕ ਆਪਣੇ ਪਿੱਛੇ ਦੋ ਸਾਲ ਦਾ ਪੁੱਤਰ ਛੱਡ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਘੋਰ ਕਲਯੁਗ; ਜਾਇਦਾਦ ਲਈ ਪੁਲਿਸ ਮੁਲਾਜਮ ਪੁੱਤ ਨੇ ਮਾਂ ਤੇ ਸਕੀ ਭੈਣ ਦਾ ਕੀਤਾ ਕ+ਤ+ਲ

0

Sangrur News: ਲੰਘੀ 17 ਜਨਵਰੀ ਨੂੰ ਸੰਗਰੂਰ ਜ਼ਿਲ੍ਹੇ ਦੇ ਸੂਲਰ ਘਾਟ ਇਲਾਕੇ ‘ਚ ਇੱਕ ਕਾਰ ਨੂੰ ਅੱਗ ਲੱਗਣ ਦੇ ਚੱਲਦੇ ਇਸਦੇ ਵਿਚ ਜਿੰਦਾ ਸੜੀਆਂ ਮਾਂ ਤੇ ਧੀ ਦੀ ਮੌਤ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਪੁਲਿਸ ਵੱਲੋਂ ਡੂੰਘਾਈ ਨਾਲ ਕੀਤੀ ਪੜਤਾਲ ਦੌਰਾਨ ਇਹ ਘਟਨਾ ਅਚਾਨਕ ਵਾਪਰੀ ਨਹੀਂ, ਬਲਕਿ ਇੱਕ ਯੋਜਨਾਵਧ ਤਰੀਕੇ ਨਾਲ ਕੀਤਾ ਗਿਆ ਕਤਲ ਨਿਕਲਿਆ। ਕਤਲ ਕਰਨ ਵਾਲਾ ਵੀ ਕੋਈ ਹੋਰ ਨਹੀਂ, ਬਲਕਿ ਮ੍ਰਿਤਕ ਔਰਤ ਇੰਦਰਜੀਤ ਕੌਰ(55 ਸਾਲ) ਦਾ ਆਪਣਾ ਪੁੱਤਰ ਅਤੇ ਮ੍ਰਿਤਕ ਸਰਬਜੀਤ ਕੌਰ (35 ਸਾਲ) ਦਾ ਸਕਾ ਭਰਾ ਗੁਰਪ੍ਰੀਤ ਸਿੰਘ ਵਾਸੀ ਪਿੰਡ ਮੋੜਾ ਨਿਕਲਿਆ। ਮੁਢਲੀ ਜਾਂਚ ਮੁਤਾਬਕ ਮਾਂ ਤੇ ਭੈਣ ਨਾਲ ਜਾਇਦਾਦ ਦੇ ਝਗੜੇ ਨੂੰ ਲੈ ਕੇ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ  Punjab Police ਦੀ ਮਹਿਲਾ ਮੁਲਾਜ਼ਮ ਤੇ ਉਸਦੀ ਮਾਂ ਕਾਰ ਨੂੰ ਅੱਗ ਲੱਗਣ ਕਾਰਨ ਜਿੰਦਾਂ ਸੜੀਆਂ

ਮੁਢਲੀ ਪੁਛਗਿਛ ਦੌਰਾਨ ਮੁਲਜ਼ਮ ਗੁਰਪ੍ਰੀਤ ਸਿੰਘ ਨੇ 16/17 ਜਨਵਰੀ ਦੀ ਰਾਤ ਨੂੰ ਆਪਣੀ ਭੈਣ ਸਰਬਜੀਤ ਕੌਰ ਅਤੇ ਮਾਂ ਇੰਦਰਜੀਤ ਕੌਰ ਦਾ ਕਤਲ ਕਰ ਦਿੱਤਾ ਸੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਕਾਰ ਵਿੱਚ ਰੱਖ ਦਿੱਤਾ ਸੀ। ਇਸ ਕਤਲ ਨੂੰ ਹਾਦਸੇ ਵਜੋਂ ਦਿਖਾਉਣ ਲਈ, ਉਸਨੇ ਕਾਰ ਨੂੰ ਇੱਕ ਦਰੱਖਤ ਨਾਲ ਟਕਰਾ ਦਿੱਤਾ, ਲਾਸ਼ਾਂ ਅਤੇ ਕਾਰ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਉਹ ਮੌਕੇ ਤੋਂ ਭੱਜ ਗਿਆ। ਮਾਮਲੇ ਦੀ ਜਾਣਕਾਰੀ ਮੀਡੀਆ ਨੂੰ ਦਿੰਦਿਆਂ ਸੂਬੇ ਦੇ ਵਿੱਤ ਮੰਤਰੀ ਤੇ ਦਿੜਬਾ ਹਲਕੇ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਐਸਪੀ ਦਵਿੰਦਰ ਅੱਤਰੀ ਅਤੇ ਡੀਐਸਪੀ ਦਿੜਬਾ ਡਾ ਰੁਪਿੰਦਰ ਕੌਰ ਬਾਜ਼ਵਾ ਦੀ ਹਾਜ਼ਰੀ ਵਿਚ ਦਸਿਆ ਕਿ ਕੁੱਝ ਦਿਨ ਪਹਿਲਾਂ ਹਲਕੇ ਦੇ ਲੋਕ ਉਸਦੇ ਕੋਲ ਆਏ ਸਨ ਕਿ ਇਹ ਕੁਦਰਤੀ ਹਾਦਸਾ ਨਹੀਂ, ਬਲਕਿ ਸ਼ੱਕੀ ਤਰੀਕੇ ਨਾਲ ਕੀਤਾ ਗਿਆ ਕਤਲ ਜਾਪਦਾ ਹੈ।

ਇਹ ਵੀ ਪੜ੍ਹੋ CIA ਦਾ ਹੌਲਦਾਰ 5 ਲੱਖ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ,Incharge ਫ਼ਰਾਰ

ਜਿਸਤੋਂ ਬਾਅਦ ਪੁਲਿਸ ਵੱਲੋਂ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤੇ ਜਾਂਚ ਦੌਰਾਨ ਕਤਲ ਦੀ ਸੂਈ ਗੁਰਪ੍ਰੀਤ ਸਿੰਘ ਵੱਲ ਨਿਕਲੀ। ਵੱਡੀ ਗਲ ਇਹ ਹੈ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਤੇ ਉਸਦੀ ਭੈਣ ਸਰਬਜੀਤ ਕੌਰ ਦੋਨੋਂ ਹੀ 2016 ਵਿਚ ਪੰਜਾਬ ਪੁਲਿਸ ‘ਚ ਭਰਤੀ ਹੋਏ ਸਨ ਤੇ ਮੌਜੂਦਾ ਸਮੇਂ ਮੁਲਜ਼ਮ ਗੁਰਪ੍ਰੀਤ ਸਿੰਘ ਥਾਣਾ ਸਦਰ ਤੇ ਸਰਬਜੀਤ ਕੌਰ ਦਿੜਬਾ ਸੀਆਈਡੀ ਯੂਨਿਟ ਵਿਚ ਤੈਨਾਤ ਸੀ। ਵਿੱਤ ਮੰਤਰੀ ਸ: ਚੀਮਾ ਮੁਤਾਬਕ ਇਹ ਸੱਭਿਅਕ ਸਮਾਜ ਲਈ ਬਹੁਤ ਹੀ ਦੁਖਾਂਤਕ ਪਹਿਲੂ ਹੈ ਕਿ ਜਾਇਦਾਦ ਦੇ ਵਿਵਾਦ ਵਿਚ ਇਸ ਤਰ੍ਹਾਂ ਖੂਨ ਸਫ਼ੈਦ ਹੋ ਗਿਆ। ਉਨ੍ਹਾਂ ਵਿਸਵਾਸ਼ ਦਿਵਾਇਆ ਕਿ ਸਰਕਾਰ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੇ ਲਈ ਪੂਰੀ ਮਿਹਨਤ ਨਾਲ ਕੇਸ ਤਿਆਰ ਕਰੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1897706