ਮਮਦੋਟ ਦੇ ਭਰੇ ਬਜ਼ਾਰ ‘ਚ ਚੱਲੀਆਂ ਗੋ/ਲੀ/ਆਂ; ਨੌਜਵਾਨ ਦੀ ਹੋਈ ਮੌ*ਤ, ਪ੍ਰਧਾਨ ਨੇ ਭੱਜ ਕੇ ਬਚਾਈ ਜਾਨ

Date:

spot_img

Ferozepur News : Ferozepur ਦੇ ਕਸਬਾ ਮਮਦੋਟ ਦੇ ਬਜ਼ਾਰ ‘ਚ ਬੀਤੀ ਸ਼ਾਮ ਬਦਮਾਸ਼ਾਂ ਵੱਲੋਂ  ਅੰਨੇਵਾਹ ਗੋਲੀਆਂ ਚਲਾ ਕੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦਕਿ ਇਸ ਘਟਨਾ ਵਿਚ ਉਸ ਦਾ ਇੱਕ ਸਾਥੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਜਦਕਿ ਨਗਰ ਪੰਚਾਇਤ ਦੇ ਪ੍ਰਧਾਨ ਨੇ ਮੌਕੇ ਤੋਂ ਭੱਜ ਕੇ ਜਾਨ ਬਚਾਈ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਸਿੱਧੂ ਗੋਪੀ ਵਜੋਂ ਹੋਈ ਹੈ, ਜਿਸਦੇ ਬਾਰੇ ਦਸਿਆ ਜਾ ਰਿਹਾ ਕਿ ਉਸਨੇ ਕੁੱਝ ਸਮਾਂ ਪਹਿਲਾਂ ਹੀ ਖੁਦ ਨੁੰ ਆਪ ਪਾਰਟੀ ਨਾਲ ਜੋੜਿਆ ਸੀ। ਇਸ ਗੋਲੀਕਾਂਡ ਦੀ ਮੁੱਖ ਵਜ੍ਹਾ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਹੋਈਆਂ ਲੜਾਈਆਂ ਹਨ। ਘਟਨਾ ਦਾ ਪਤਾ ਲੱਗਦੇ ਹੀ ਫ਼ਿਰੋਜਪੁਰ ਦੇ ਐਸਐਸਪੀ ਭੁਪਿੰਦਰਜੀਤ ਸਿੰਘ ਮੌਕੇ ‘ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ 👉Bathinda ਦੇ ਸਮਾਜ਼ ਸੇਵੀ ਭਰਾਵਾਂ ਦਾ ‘ਕਾਰਾ’; ਪੁਲਿਸ ਸੁਰੱਖਿਆ ਲੈਣ ਲਈ ਆਪਣੇ ਹੀ ਘਰ ‘ਤੇ ਕਰਵਾਇਆ ‘ਨਕਲੀ’ ਹਮਲਾ

ਉਨ੍ਹਾਂ ਘਟਨਾ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਸ਼ਾਮ ਸਮੇਂ ਮ੍ਰਿਤਕ ਗੁਰਪ੍ਰੀਤ ਸਿੰਘ ਗੋਪੀ, ਹਰਪ੍ਰੀਤ ਸਿੰਘ ਤੇ ਨਗਰ ਪੰਚਾਇਤ ਮਮਦੋਟ ਦੇ ਪ੍ਰਧਾਨ ਵਿਜੇ ਮੈਨੀ ਇੱਥੇ ਬਜ਼ਾਰ ਵਿਚ ਕੰਮ ਆਏ ਹੋਏ ਸਨ। ਇਸ ਦੌਰਾਨ ਇੱਕ ਕਾਰ ‘ਤੇ ਸਵਾਰ ਹੋ ਕੇ ਆਏ ਦੋ ਹਮਲਾਵਾਰਾਂ ਨੇ ਇੰਨ੍ਹਾਂ ਉੱਪਰ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸਦੇ ਵਿਚ ਹਰਪ੍ਰੀਤ ਤੇ ਗੁਰਪ੍ਰੀਤ ਦੋਨੋਂ ਜਖ਼ਮੀ ਹੋ ਗਏ। ਹਸਪਤਾਲ ਲਿਜਾਂਦੇ ਸਮੇਂ ਗੁਰਪ੍ਰੀਤ ਦੀ ਮੌਤ ਹੋ ਗਈ ਜਦਕਿ ਹਰਪ੍ਰੀਤ ਦਾ ਇਲਾਜ਼ ਚੱਲ ਰਿਹਾ। ਐਸਐਸਪੀ ਮੁਤਾਬਕ ਜਖ਼ਮੀ ਹਰਪ੍ਰੀਤ ਸਿੰਘ ਤੇ ਪ੍ਰਧਾਨ ਵਿਜੇ ਮੈਨੀ ਦੇ ਵੱਲੋਂ ਮੁਲਜਮਾਂ ਦੀ ਪਹਿਚਾਣ ਕਰ ਲਈ ਗਈ ਹੈ ਤੇ ਪੁਲਿਸ ਵੱਲੋਂ ਪਰਚਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਦਸਿਆ ਕਿ ਇਸ ਘਟਨਾ ਦੇ ਪਿੱਛੇ ਚੋਣਾਂ ਸਮੇਂ ਤੋਂ ਚੱਲੀ ਆ ਰਹੀ ਰੰਜਿਸ਼ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related