Saturday, May 23, 2026
Home Blog Page 2156

ਕਿਸਾਨਾਂ ਨੂੰ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਐਕਸ਼ਨ ਵਿੱਚ ਪੰਜਾਬ ਸਰਕਾਰ

0

ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਕਿਸਾਨਾਂ ਨਾਲ ਮੁਲਾਕਾਤ ਕਰਨ ਲਈ ਕਿਹਾ, ਅਧਿਕਾਰੀਆਂ ਨੂੰ ਗਿਰਦਾਵਰੀ ਜਲਦੀ ਕਰਨ ਦੇ ਨਿਰਦੇਸ਼
ਸੂਬਾ ਸਰਕਾਰ ਇਸ ਗੰਭੀਰ ਸੰਕਟ ਦੀ ਘੜੀ ਵਿੱਚ ਪੂਰੀ ਤਰ੍ਹਾਂ ਪੀੜਤ ਕਿਸਾਨੀ ਦੇ ਨਾਲ ਖੜ੍ਹੀ ਹੈ
ਵਿਸਾਖੀ ਦੇ ਤਿਉਹਾਰ ‘ਤੇ ਕਿਸਾਨਾਂ ਨੂੰ ਦਿੱਤਾ ਜਾਵੇਗਾ ਮੁਆਵਜ਼ਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 2 ਅਪਰੈਲ: ਵਿਸਾਖੀ ਦੇ ਤਿਉਹਾਰ ਤੋਂ ਪਹਿਲਾਂ ਕਿਸਾਨਾਂ ਦੀ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਗਿਰਦਾਵਰੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਨਿਬੇੜੇ ਲਈ ਫੀਲਡ ਦੇ ਦੌਰੇ ਵਧਾਉਣ ਲਈ ਕਿਹਾ ਹੈ।ਮੁੱਖ ਮੰਤਰੀ ਨੇ ਕਿਹਾ, “ਵਿਧਾਇਕਾਂ ਨੂੰ ਕਿਸਾਨਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਿਸ਼ੇਸ਼ ਗਿਰਦਾਵਰੀ ਜਲਦੀ ਮੁਕੰਮਲ ਕੀਤੀ ਜਾਵੇ ਤਾਂ ਜੋ ਅਸੀਂ ਵਿਸਾਖੀ ਤੋਂ ਪਹਿਲਾਂ ਮੁਆਵਜ਼ੇ ਦੀ ਅਦਾਇਗੀ ਕਰ ਸਕੀਏ।”ਲਗਾਤਾਰ ਮੀਂਹ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ ਝੱਲਣ ਵਾਲੇ ਕਿਸਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਔਖੀ ਘੜੀ ਵਿੱਚ ਅੰਨਦਾਤਾ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਕ-ਇਕ ਪੈਸੇ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ ਅਤੇ ਇਸ ਨੇਕ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਉਹ ਖ਼ਰਾਬ ਮੌਸਮ ਕਾਰਨ ਹੋਏ ਭਾਰੀ ਨੁਕਸਾਨ ਕਾਰਨ ਕਿਸਾਨ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਤੋਂ ਚੰਗੀ ਤਰ੍ਹਾਂ ਜਾਣੂੰ ਹਨ।ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਇਸ ਸਾਰੀ ਮੁਹਿੰਮ ਦੀ ਰੋਜ਼ਾਨਾ ਆਧਾਰ ‘ਤੇ ਨਿਗਰਾਨੀ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰਭਾਵਿਤ ਕਿਸਾਨਾਂ ਨੂੰ ਪਾਰਦਰਸ਼ੀ ਢੰਗ ਅਤੇ ਤੇਜ਼ੀ ਨਾਲ ਮੁਆਵਜ਼ਾ ਦਿੱਤਾ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਕਿਉਂਕਿ ਉਹ ਇਕ ਸਾਂਝੇ ਪਰਿਵਾਰ ਨਾਲ ਸਬੰਧ ਰੱਖਦੇ ਹਨ, ਇਸ ਲਈ ਉਹ ਨਿੱਜੀ ਤੌਰ ‘ਤੇ ਕਿਸਾਨਾਂ ਦੇ ਦੁੱਖ-ਦਰਦ ਤੋਂ ਜਾਣੂੰ ਹਨ ਅਤੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦੇਣਾ ਸੂਬਾ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਗਿਰਦਾਵਰੀ ਦੌਰਾਨ ਸਰਕਾਰੀ ਤੰਤਰ ਦੀ ਕਿਸੇ ਵੀ ਪੱਧਰ ‘ਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਕੁਤਾਹੀ ਬਰਦਾਸ਼ਤ ਨਹੀਂ ਕੀਤਾ ਜਾਵੇਗੀ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਡੂੰਘੇ ਸੰਕਟ ਦੀ ਇਸ ਘੜੀ ਵਿੱਚ ਪੂਰੀ ਤਰ੍ਹਾਂ ਪੀੜਤ ਕਿਸਾਨੀ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਗਿਰਦਾਵਰੀ ਤੋਂ ਪਹਿਲਾਂ ਸਾਰੀ ਪ੍ਰਕਿਰਿਆ ਬਾਰੇ ਜਨਤਕ ਮੁਨਾਦੀ ਕੀਤੀ ਜਾ ਰਹੀ ਹੈ ਤਾਂ ਜੋ ਸਾਰੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਮੁਸ਼ਕਲ ਦੀ ਇਸ ਘੜੀ ਵਿੱਚ ਕਿਸਾਨਾਂ ਦਾ ਸਾਥ ਦੇਣ ਲਈ ਪ੍ਰਤੀ ਏਕੜ ਮੁਆਵਜ਼ੇ ਵਿੱਚ 25 ਫੀਸਦੀ ਵਾਧਾ ਕੀਤਾ ਗਿਆ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਕ ਵੱਡੀ ਕਿਸਾਨ ਪੱਖੀ ਪਹਿਲਕਦਮੀ ਵਿੱਚ ਸੂਬਾ ਸਰਕਾਰ ਨੇ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਤੋਂ ਕਿਸਾਨਾਂ ਵੱਲੋਂ ਲਏ ਕਰਜ਼ਿਆਂ ਦੀ ਮੁੜ ਅਦਾਇਗੀ ਰੋਕਣ ਦਾ ਫੈਸਲਾ ਕੀਤਾ ਹੈ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਨਾਲ ਕਿਸਾਨਾਂ ਨੂੰ ਇਸ ਸੰਕਟ ਦੀ ਘੜੀ ਵਿੱਚ ਲੋੜੀਂਦੀ ਰਾਹਤ ਮਿਲੇਗੀ ਅਤੇ ਕਿਸਾਨ ਨੁਕਸਾਨ ਤੋਂ ਬਾਅਦ ਇਹ ਰਕਮ ਵਾਪਸ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਵੇਗੀ।

ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਵੱਡਾ ਐਲਾਨ, ਪੁਲਿਸ ਵਿਭਾਗ ਦੇ ਵਾਹਨਾਂ ਦੀ ਹੋਵੇਗੀ ਆਨਲਾਈਨ ਬੋਲੀ

0

ਮੁੱਖ ਮੰਤਰੀ ਨੇ ਭਿਵਾਨੀ ਜਿਲ੍ਹੇ ਦੇ ਖਰਕ ਕਲਾਂ ਪਿੰਡ ਵਿਚ ਪਿੰਡਵਾਸੀਆਂ ਨਾਲ ਕੀਤਾ ਜਨ ਸੰਵਾਦ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 2 ਅਪ੍ਰੈਲ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਐਲਾਨ ਕੀਤਾ ਹੈ ਕਿ ਸਾਰੇ ਜਿਲ੍ਹਿਆਂ ਵਿਚ ਪੁਲਿਸ ਵਿਭਾਗ ਵੱਲੋਂ ਨੀਲਾਮ ਕੀਤੇ ਜਾਣ ਵਾਲੇ ਵਾਹਨਾਂ ਦੀ ਹੁਣ ਆਨਲਾਇਨ ਬੋਲੀ ਕੀਤੀ ਜਾਵੇਗੀ। ਰਾਜ ਸਰਕਾਰ ਵੱਲੋਂ ਸਾਰੇ ਜਿਲ੍ਹਿਆਂ ਵਿਚ ਪੁਲਿਸ ਨੂੰ ਆਦੇਸ਼ ਜਾਰੀ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਮੁੱਖ ਮੰਤਰੀ ਲੇ ਐਲਾਲ ਕਰਦੇ ਹੋਏ ਕਿਹਾ ਕਿ ਪਿੰਡ ਤੋਂ ਸ਼ਹਿਰਾ ਵੱਲ ਪਲਾਇਲ ਰੋਕਲ ਲਈ ਸ਼ਹਿਰਾਂ ਵਰਗੀ ਸਹੂਲਤਾਂ ਸਿਖਿਆ, ਸਿਹਤ, ਟਰਾਂਸਪੋਰਟ ਸਹੂਲਤਾਂ ਆਦਿ ਪਿੰਡਾ ਵਿਚ ਪ੍ਰਦਾਨ ਕੀਤੀਆਂ ਜਾਣਗੀਆਂ। ਅਗਾਮੀ ਸਮੇਂ ਵਿਚ ਵੱਡੇ ਪਿੰਡਾਂ ਵਿਚ ਕਲੋਨੀਆਂ ਵਿਕਸਿਤ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਅੱਜ ਭਿਵਾਨੀ ਜਿਲ੍ਹੇ ਦੇ ਪਿੰਡ ਖਰਕ ਕਲਾਂ ਵਿਚ ਜਲਸੰਵਾਦ ਪ੍ਰੋਗ੍ਰਾਮ ਵਿਚ ਪਿੰਡਵਾਸੀਆਂ ਲੁੰ ਸਬੰਧਿਤ ਕਰ ਰਹੇ ਸਲ। ਜਨ ਸੰਵਾਦ ਪ੍ਰੋਗ੍ਰਾਮ ਦੌਰਾਨ ਪਿੰਡ ਦੇ ਇਕ ਵਿਅਕਤੀ ਨੇ ਪੁਲਿਸ ਵਿਭਾਗ ਵੱਲੋਂ ਨੀਲਾਮ ਕੀਤੇ ਜਾਣ ਵਾਲੇ ਵਾਹਨਾਂ ਦੀ ਨੀਲਾਮੀ ਆਨਲਾਇਨ ਕਰਲ ਦੇ ਲਈ ਮੁੱਖ ਮੰਤਰੀ ਨੁੰ ਬੇਨਤੀ ਕੀਤੀ। ਇਸ ’ਤੇ ਮੁੱਖ ਮੰਤਰੀ ਨੇ ਉਪਰੋਕਤ ਐਲਾਨ ਕੀਤਾ। ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਪਿੰਡਵਾਸੀਆਂ ਦੀ ਮੰਗ ਅਨੁਸਾਰ ਸਰਕਾਰ ਨੇ ਖੇਤਾਂ ਦੇ ਰਸਤੇ ਅਤੇ ਪਿੰਡ ਵਿਚ ਕੰਮਿਊਨਿਟੀ ਸੈਂਟਰ ਬਨਾਉਣ ਦੀ ਮੰਗ ਨੂੰ ਮੰਜੂਰ ਕੀਤਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਪਿੰਡ ਦੇ ਤਾਲਾਬ ਦਾ ਲਵੀਲੀਕਰਣ ਕਾਰਜ ਅਗਸਤ ਮਹੀਨੇ ਤਕ ਪੂਰਾ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤਕ ਖਰਕ ਕਲਾਂ ਪਿੰਡ ਦੇ ਲਈ 60 ਲੱਖ ਰੁਪਏ ਦਿੱਤੇ ਗਏ ਅਤੇ ਇਸ ਵਿੱਤ ਸਾਲ ਦੇ ਲਈ 2.30 ਕਰੋੜ ਮੰਜੂਰ ਕੀਤੇ ਗਏ ਹਨ। ਇਸ ਤੋਂ ਇਲਾਵਾ, ਵੱਖ-ਵੰਖ ਤਰ੍ਹਾ ਦੀ ਗ੍ਰਾਂਟ ਤਹਿਤ ਵੀ 70 ਕਰੋਡ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ।ਪ੍ਰੋਗ੍ਰਾਮ ਦੌਰਾਨ ਕਿਸਾਨ ਅਜੀਤ ਨੇ ਮੁੱਖ ਮੰਤਰੀ ਦੇ ਸਾਹਮਣੇ ਆਪਣੀ ਬੀਮਾਰੀ ਦੇ ਇਲਾਜ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹ ਬਹੁਤ ਗਰੀਬ ਹੈ ਅਤੇ ਜੀਵਨ ਬਤੀਤ ਮੁਸ਼ਕਲ ਨਾਲ ਹੋ ਰਿਹਾ ਹੈ। ਇਸ ’ਤੇ ਮੁੱਖ ਮੰਤਰੀ ਲੇ ਸੰਵੇਦਨਸ਼ੀਲਤਾ ਦਿਖਾਉਂਦੇ ਹੋਏ ਤੁਰੰਤ ਆਪਣੇ ਲਿਜੀ ਕੋਸ਼ ਨਾਲ ਉਨ੍ਹਾਂ ਨੂੰ 50 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਲ ਕਰਲ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਜਿਲ?ਰਾ ਡਿਪਟੀ ਕਮਿਸ਼ਨਰ ਨੁੰ ਨਿਰਦੇਸ਼ ਦਿੱਤੇ ਕਿ ਉਨ੍ਹਾਂ ਦੀ ਪੈਂਸ਼ਨ ਅਤੇ ਪੀਲਾ ਕਾਰਡ ਵੀ ਬਣਵਾਇਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਕੋਲ ਸ਼ਿਕਾਇਤ ਆਉਂਦੀ ਸੀ ਕਿ ਯੋਗ ਲੋਕਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹਲ ਅਤੇ ਅਯੋਗ ਲੋਕ ਕਈ ਤਰ੍ਹਾ ਦੇ ਲਾਭ ਲੈਂਦੇ ਹਲ। ਜਿਸ ਦੇ ਲਈ ਸਰਕਾਰ ਨੇ ਪਰਿਵਾਰ ਪਹਿਚਾਣ ਪੱਤਰ ਰਾਹੀਂ ਆਟੋਮੇਟਿਕ ਰਾਸ਼ਨ ਕਾਰਡ ਬਨਾਉਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ, ਜਿਸ ਦੇ ਤਹਿਤ ਲਗਭਗ 12 ਲੱਖ ਨਵੇਂ ਰਾਸ਼ਨ ਕਾਰਡ ਬਣੇ ਹਨ। ਹੁਣ ਸਿਰਫ ਯੋਗ ਲੋਕਾਂ ਨੁੰ ਹੀ ਸਰਕਾਰੀ ਸਹੂਲਤਾਂ ਦਾ ਲਾਪ ਮਿਲ ਰਿਹਾ ਹੈ। ਉਨ੍ਹਾਂ ਲੇ ਦਸਿਆ ਕਿ ਖਰਕ ਕਲਾਂ ਪਿੰਡ ਵਿਚ ਵੀ ਲਗਪਗ 300 ਨਵੇਂ ਕਾਰਡ ਬਣੇ ਹਨ।

ਕੈਂਪ ਦੌਰਾਨ 150 ਤੋ ਵੱਧ ਮਰੀਜਾਂ ਦਾ ਚੈਕ-ਅੱਪ ਕੀਤਾ

0

ਸੁਖਜਿੰਦਰ ਮਾਨ
ਬਠਿੰਡਾ, 2 ਅਪ੍ਰੈਲ : ਮਾਲਵਾ ਆਰਟ ਕੌਂਸਲ ਵੱਲੋਂ ਗੁਰੂਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 150 ਤੋ ਵੱਧ ਮਰੀਜਾਂ ਦਾ ਚੈਕ-ਅੱਪ ਕੀਤਾ ਗਿਆ ’ਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ‌ ਮੌਕੇ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਦੇ ਮਾਹਰ ਡਾਕਟਰ ਵਿਸ਼ੇਸ਼ ਤੌਰ ’ਤੇ ਮਰੀਜ਼ਾਂ ਦਾ ਚੈੱਕ-ਅੱਪ ਕਰਨ ਲਈ ਸ਼ਾਮਿਲ ਹੋਏ। ਇਸ ਕੈਂਪ ਦੇ ਮੁੱਖ ਮਹਿਮਾਨ ਰੁਪਿੰਦਰਜੀਤ ਸਿੰਘ ਨੇ ਮਾਲਵਾ ਆਰਟ ਕੌਂਸਲ ਅਤੇ ਨਿਰੰਜਨ ਸਿੰਘ ਪ੍ਰੇਮੀ ਵੱਲੋਂ ਕੀਤੇ ਜਾ ਰਹੇ ਨੇਕ-ਕਾਰਜਾਂ ਲਈ ਉਨ੍ਹਾਂ ਦੀ ਸ਼ਲਾਂਘਾ ਕੀਤੀ ਅਤੇ ਭਵਿੱਖ ਲਈ ਸ਼ੁਭ-ਕਾਮਨਾਵਾਂ ਭੇਂਟ ਕਰਦੇ ਹੋਏ ਆਪਣਾ ਸਹਿਯੋਗ ਦੇਣ ਦੀ ਗੱਲ ਕਹੀ। ਇਸ ਮੌਕੇ ਡਾਕਟਰ ਬਲਕਾਰ ਸਿੰਘ ਸੋਖਲ, ਡਾਕਟਰ ਖੁਸ਼ਵਿੰਦਰ ਸਿੰਘ ਮਾਨ, ਸਿਕੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਅਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਸਨ।

ਨਵਾਂ ਸੈਸ਼ਨ ਸ਼ੁਰੂ ਹੋਣ ’ਤੇ ਬੱਚਿਆਂ ਨੂੰ ਮੁਫ਼ਤ ਕਾਪੀਆਂ, ਕਿਤਾਬਾਂ ਤੇ ਬੈਗ ਵੰਡੇ

0

ਸੁਖਜਿੰਦਰ ਮਾਨ
ਬਠਿੰਡਾ, 2 ਅਪ੍ਰੈਲ : ਗੁਰੂ ਨਾਨਕ ਅਕੈਡਮੀ ਕੋਟਭਾਰਾ ਵਿਖੇ ਪੜ੍ਹ ਰਹੇ ਲੋੜਵੰਦ ਵਿਦਿਆਰਥੀਆਂ ਨੂੰ ਨਵਾਂ ਸੈਸ਼ਨ ਸ਼ੁਰੂ ਹੋਣ ’ਤੇ ਕਾਪੀਆਂ, ਕਿਤਾਬਾਂ, ਬੈਗ ਆਦਿ ਮੁਫ਼ਤ ਵਿਚ ਵੰਡੇ ਗਏ। ਇਹ ਐਜੂਕੇਟ ਪੰਜਾਬ ਪ੍ਰਾਜੈਕਟ ਲੁਧਿਆਣਾ ਵਲੋਂ ਬੱਚਿਆਂ ਨੂੰ ਪ੍ਰਦਾਨ ਕੀਤੀ ਗਈ। ਇਸ ਮੌਕੇ ਐਜੂਕੇਟ ਪੰਜਾਬ ਪ੍ਰਾਜੈਕਟ ਦੇ ਮੈਂਬਰਾਂ ਨੇ ਦੱਸਿਆ ਕਿ ਸੰਸਥਾ ਦਾ ਮਕਸਦ ‘ਆਓ ਇਕ ਇਕ ਲੋੜਵੰਦ ਬੱਚੇ ਦੀ ਬਾਂਹ ਫੜ੍ਹੀਏ’ ਦੇ ਤਹਿਤ ਗਰੀਬ ਤੇ ਲੋੜਵੰਤ ਬੱਚਿਆਂ ਨੂੰ ਮੁਫ਼ਤ ਵਿਚ ਪੜ੍ਹਾਈ ਕਰਵਾਉਣਾ ਹੈ। ਇਸ ਮੌਕੇ ਵਲੰਟੀਅਰ ਕੁਲਵੀਰ ਕੌਰ ਅਤੇ ਸਕੂਲ ਦੇ ਅਧਿਆਪਕ ਹਾਜ਼ਰ ਸਨ, ਜਿਨ੍ਹਾਂ ਨੇ ਐਜੂਕੇਟ ਪੰਜਾਬ ਪ੍ਰਾਜੈਕਟ ਦਾ ਧੰਨਵਾਦ ਕੀਤਾ।

ਕਣਕ ਦੇ ਖ਼ਰਾਬੇ ਦੇ 15000 ਐਲਾਨੇ ਮੁਆਵਜ਼ੇ ਨੂੰ ਕਿਰਤੀ ਕਿਸਾਨ ਯੂਨੀਅਨ ਨੇ ਕੀਤਾ ਰੱਦ

ਸੁਖਜਿੰਦਰ ਮਾਨ
ਬਠਿੰਡਾ, 2 ਅਪ੍ਰੈਲ : ਪਿਛਲੇ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਹੇ ਮੀਂਹ ਕਾਰਨ ਪੰਜਾਬ ਵਿੱਚ ਲੱਖਾਂ ਏਕੜ ਕਣਕ ਸਮੇਤ ਹੋਰ ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਵਲੋਂ ਐਲਾਨੇ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਨੂੰ ਕਿਰਤੀ-ਕਿਸਾਨ ਯੂਨੀਅਨ ਨੇ ਰੱਦ ਕਰ ਦਿੱਤਾ ਹੈ। ਅੱਜ ਇੱਥੇ ਜਾਰੀ ਬਿਆਨ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਨੇ ਕਿਹਾ ਕਿ ਮੀਂਹ ਨਾਲ ਹੋਏ ਨੁਕਸਾਨ ਦੇ ਸੰਬੰਧ ਵਿੱਚ 31 ਮਾਰਚ ਨੂੰ ਪੰਜਾਬ ਦੀ ਕੈਬਨਿਟ ਮੀਟਿੰਗ ਵਿਚ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਐਲਾਨ ਮੁਤਾਬਕ ਜਿਸ ਖੇਤ ਵਿਚ ਕਣਕ ਦੀ ਪੂਰੀ ਫ਼ਸਲ ਤਬਾਹ ਹੋ ਗਈ ਹੈ, ਉਨ੍ਹਾਂ ਕਿਸਾਨਾਂ ਨੂੰ 15 ਹਜ਼ਾਰ ਪ੍ਰਤੀ ਏਕੜ ਹਿਸਾਬ ਨਾਲ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਹੈ ਪ੍ਰੰਤੂ ਇਹ ਮੁਆਵਜ਼ਾ ਬਹੁਤ ਘੱਟ ਹੈ । ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਪਹਿਲਾਂ ਹੀ ਕਰਜ਼ੇ ਦੀ ਪੰਡ ਥੱਲੇ ਦੱਬੀ ਹੋਈ ਹੈ ਤੇ ਹੁਣ ਮੀਂਹ ਨਾਲ ਹੋਏ ਨੁਕਸਾਨ ਦੀ ਭਰਪਾਈ ਕਦੀ ਵੀ ਪੂਰੀ ਨਾ ਹੋਣ ਵਾਲੀ ਹੈ। ਇਸ ਹਾਲਤ ਵਿਚ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨ ਦੀ ਜ਼ਰੂਰਤ ਹੈ । ਉਨ੍ਹਾਂ ਮੰਗ ਕੀਤੀ ਕਿ ਕਣਕ ਦੀ ਫ਼ਸਲਾਂ ਦੇ ਨੁਕਸਾਨ ਤੋਂ ਇਲਾਵਾ ਮੀਂਹ ਨਾਲ ਡਿੱਗੇ ਹੋਏ ਮਕਾਨਾਂ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਐਨਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਮਸਲੇ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਚ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ।

ਬਾਬਾ ਫ਼ਰੀਦ ਸਕੂਲ ਨੇ ’ਕੋਡਵਿਸਟਾ-2.0 ਪ੍ਰੋਗਰਾਮਰ ਤੋਂ ਉੱਦਮੀ’ ਈਵੈਂਟ ਦਾ ਕੀਤਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 2 ਅਪ੍ਰੈਲ : ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਵੱਲੋਂ ਇੱਕ ਈਵੈਂਟ ’ਕੋਡਵਿਸਟਾ-2.0 ਪ੍ਰੋਗਰਾਮਰ ਤੋਂ ਉੱਦਮੀ’ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਕੁੱਲ 31 ਟੀਮਾਂ ਨੇ ਰਜਿਸਟਰੇਸ਼ਨ ਕਰਵਾਈ। ਇਨ੍ਹਾਂ ਸਾਰੀਆਂ ਟੀਮਾਂ ਵਿੱਚੋਂ ਸ਼ੁਰੂਆਤੀ ਸਕਰੀਨਿੰਗ ਤੋਂ ਬਾਅਦ ਸਰਵੋਤਮ 16 ਟੀਮਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ। ਟੀਮਾਂ ਨੇ ਵਿਅਕਤੀਗਤ ਪੱਧਰ ’ਤੇ ਜੱਜਾਂ ਦੇ ਸਾਹਮਣੇ 5 ਤੋਂ 10 ਮਿੰਟ ਵਿੱਚ ਆਪਣੇ ਪ੍ਰੋਜੈਕਟ ਅਤੇ ਵਿਚਾਰਾਂ ਦੀ ਵਿਆਖਿਆ ਕੀਤੀ। ਇਸ ਮੁਕਾਬਲੇ ਦੀ ਜੱਜਮੈਂਟ ਕਰਨ ਲਈ ’ਆਪਣੀ ਖੇਤੀ’ ਸਟਾਰਟਅੱਪ ਦੇ ਸੰਸਥਾਪਕ ਹੁਨਰਪ੍ਰੀਤ ਸਿੰਘ ਬਰਾੜ ਅਤੇ ਬਾਬਾ ਫ਼ਰੀਦ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਮਨੀਸ਼ ਬਾਂਸਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਤਕਨੀਕੀ ਅਤੇ ਵਪਾਰਕ ਬਿੰਦੂਆਂ ਦੇ ਮਾਪਦੰਡ ਦੇ ਆਧਾਰ ’ਤੇ 16 ਟੀਮਾਂ ਵਿੱਚੋਂ ਚੋਟੀ ਦੀਆਂ 3 ਟੀਮਾਂ ਚੁਣੀਆਂ ਗਈਆਂ । ਮਿਮਟ ਮਲੋਟ ਤੋਂ ’ਸ਼ੋਅ ਐਂਡ ਗੋ’ ਟੀਮ, ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਤੋਂ ’ਪੀ.ਜੀ. ਢੂੰਡੋ’ ਟੀਮ ਅਤੇ ਐਸ.ਬੀ.ਐਸ.ਐਸ.ਯੂ. ਤੋਂ ’ਪ੍ਰੋਡਕਟ ਐਕਸਪਾਇਰੀ ਅਲਰਟ ਸਿਸਟਮ’ ਟੀਮ ਜੇਤੂ ਰਹੀ ਜਦੋਂ ਕਿ ਹੌਸਲਾ ਵਧਾਊ ਇਨਾਮ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਤੋਂ ’ਹਾਈਰ ਯੂਅਰ ਡਰਾਈਵਰ’ ਟੀਮ ਨੂੰ ਦਿੱਤਾ ਗਿਆ। ਜੇਤੂ ਟੀਮਾਂ ਨੂੰ ਕ੍ਰਮਵਾਰ 3100/-, 2100/- ਅਤੇ 1100/- ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਮਨੀਸ਼ ਬਾਂਸਲ ਨੇ ਭਾਗੀਦਾਰਾਂ ਨੂੰ ਸੁਝਾਅ ਦਿੱਤਾ ਕਿ ਜੇਕਰ ਉਹ ਆਪਣੇ ਉੱਦਮਾਂ ਵਿੱਚ ਸਫਲ ਹੋਣਾ ਚਾਹੁੰਦੇ ਹਨ ਤਾਂ ਉਹ ਆਪਣੇ ਸਟਾਰਟਅੱਪ ਵਿਚਾਰਾਂ ਪ੍ਰਤੀ ਪੂਰੀ ਲਗਨ ਰੱਖਣ। ਡਾ. ਮਨੀਸ਼ ਗੁਪਤਾ ਡੀਨ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ: ਗੁਰਮੀਤ ਸਿੰਘ ਧਾਲੀਵਾਲ ਦਾ ਵੀ ਸਹਿਯੋਗ ਅਤੇ ਮਾਰਗ ਦਰਸ਼ਨ ਲਈ ਵਿਸ਼ੇਸ਼ ਧੰਨਵਾਦ ਕੀਤਾ।

ਦੀਪ ਸਿੱਧੂ ਦੇ ਜਨਮ ਦਿਨ ’ਤੇ ਮੁਫ਼ਤ ਦਸਤਾਰ ਸਿਖਲਾਈ ਕੈਂਪ ਅਯੋਜਿਤ

ਸੁਖਜਿੰਦਰ ਮਾਨ
ਬਠਿੰਡਾ, 2 ਅਪ੍ਰੈਲ : ਸਥਾਨਕ ਈ ਸਕੂਲ ਵਿਖੇ ਅੱਜ ਭਾਈ ਸੰਦੀਪ ਸਿੰਘ ਦੀਪ ਸਿੱਧੂ ਦਾ ਜਨਮ ਦਿਨ ਮਨਾਇਆ ਗਿਆ। ਮਨਾਏ ਸਾਦੇ ਪ੍ਰੋਗਰਾਮ ਵਿੱਚ ਬੱਚਿਆਂ ਤੇ ਨੋਜਵਾਨਾਂ ਨੂੰ ਸਿੱਖ ਧਰਮ ਨਾਲ ਜੋੜਨ ਹਿੱਤ ਮੁਫ਼ਤ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ। ਇਸ ਦੋਰਾਨ ਈ ਸਕੂਲ ਵੱਲੋਂ ਮੁੱਖ ਮਹਿਮਾਨਾਂ, ਪਤਵੰਤੇ ਸੱਜਣਾਂ ਤੇ ਨੋਜਵਾਨਾਂ ਲਈ ਲੰਗਰ ਵੀ ਲਾਇਆ ਗਿਆ। ਇਸ ਮੋਕੇ ਰੂਪਿੰਦਰ ਸਿੰਘ ਖਾਲਸਾ ਵੱਲੋਂ ਨੋਜਵਾਨਾਂ ਨੂੰ ਦੀਪ ਸਿੱਧੂ ਦੇ ਨਕਸ਼ੇ ਕਦਮਾਂ ’ਤੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਵੱਲੋਂ ਪਹੁੰਚੇ ਨੋਜਵਾਨਾਂ ਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸਿੰਘ ਸਟਾਇਲ ਦਸਤਾਰ ਟਰੇਨਿੰਗ ਸੈਂਟਰ ਬਠਿੰਡਾ ਵੱਲੋਂ ਦਰਜ਼ਨਾਂ ਨੋਜਵਾਨਾਂ ਨੂੰ ਪੱਗੜ੍ਹੀ ਸਜਾਉਣ ਦਾ ਹੁਨਰ ਸਿਖਾਇਆ ਗਿਆ।

ਸਾਈਕਲਿੰਗ ਸਰੀਰ ਨੂੰ ਤੰਦਰੁਸਤ, ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਤੇ ਟਰੈਫ਼ਿਕ ਤੋਂ ਦਿਵਾਉਂਦੀ ਹੈ ਨਿਯਾਤ : ਡਿਪਟੀ ਕਮਿਸ਼ਨਰ

0

ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਰਾਈਡ ਲਗਾਉਣ ਵਾਲੀ ਅੱਠ ਸਾਲਾ ਰਾਵੀ ਬਦੇਸਾ ਦਾ ਕੀਤਾ ਸਨਮਾਨ ’ਤੇ ਹੌਂਸਲਾ-ਅਫ਼ਜਾਈ
ਸੁਖਜਿੰਦਰ ਮਾਨ
ਬਠਿੰਡਾ, 2 ਅਪ੍ਰੈਲ : ਸਾਈਕਲਿੰਗ ਜਿੱਥੇ ਸਰੀਰ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਦੀ ਹੈ, ਉੱਥੇ ਹੀ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਅਤੇ ਟਰੈਫ਼ਿਕ ਨੂੰ ਘੱਟ ਕਰਨ ਲਈ ਵੀ ਲਾਭਦਾਇਕ ਹੁੰਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਥਾਨਕ ਡਿਊਨਸ ਕਲੱਬ ਵਿਖੇ ਬਠਿੰਡਾ ਸਾਈਕਲਿੰਗ ਗਰੁੱਪ ਵਲੋਂ ਬੀਸੀਜੀ ਰੋਡ ਵਾਰੀਅਰ ਸੀਰੀਜ਼-2 ਪੂਰੀ ਹੋਣ ਤੇ ਰੋਡ ਵਾਰੀਅਰ ਦਾ ਖਿਤਾਬ ਹਾਸਲ ਕਰਨ ਵਾਲੇ ਰਾਈਡਰਾਂ ਦਾ ਸਨਮਾਨ ਕਰਨ ਉਪਰੰਤ ਕੀਤਾ। ਕਰਵਾਏ ਗਏ ਇਸ ਸਮਾਗਮ ਵਿੱਚ ਪੂਰੇ ਪੰਜਾਬ ਦੇ ਸਾਈਕਲਿੰਗ ਗਰੁੱਪਾਂ ਦੇ ਮੈਂਬਰ ਸ਼ਾਮਿਲ ਹੋਏ। ਡਿਪਟੀ ਕਮਿਸ਼ਨਰ ਨੇ ਰੋਡ ਵਾਰੀਅਰ ਦਾ ਟਾਈਟਲ ਹਾਸਲ ਕਰਨ ਵਾਲੇ ਰਾਈਡਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਬਠਿੰਡਾ ਸਾਈਕਲਿੰਗ ਗਰੁੱਪ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਰਾਈਡ ਲਗਾਉਣ ਵਾਲੀ ਅੱਠ ਸਾਲਾ ਦੀ ਬੱਚੀ ਰਾਵੀ ਬਦੇਸਾ ਦੀ ਹੌਂਸਲਾ-ਅਫ਼ਜਾਈ ਕੀਤੀ ਅਤੇ ਉਨ੍ਹਾਂ ਨੂੰ ਹੋਰ ਅੱਗੇ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਨ ਦੇ ਨਾਲ-ਨਾਲ ਸਾਈਕਲਿੰਗ ਵੱਲ ਪ੍ਰੇਰਿਤ ਵੀ ਕੀਤਾ। ਇਸ ਦੌਰਾਨ ਗਰੁੱਪ ਦੇ ਪ੍ਰਧਾਨ ਪ੍ਰੀਤ ਮਹਿੰਦਰ ਨੇ ਦੱਸਿਆ ਕਿ ਬੀਸੀਜੀ ਇਹੋ ਜਿਹੀਆਂ ਰਾਈਡਾਂ ਪਿਛਲੇ ਅੱਠ ਸਾਲਾਂ ਤੋਂ ਕਰਵਾ ਰਹੀ ਹੈ, ਜਿਸ ਵਿੱਚ ਸਾਰੇ ਪੰਜਾਬ ਦੇ ਰਾਈਡਰ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਸੀਰੀਜ਼-2 ਵਿੱਚ 100, 200, 300 ਤੇ 400 ਕਿਲੋਮੀਟਰ ਦੀਆਂ ਸਮਾਂਬਦ ਰਾਈਡਾਂ ਰੱਖਿਆਂ ਗਈਆਂ ਸਨ, ਜਿਸ ਨੂੰ 63 ਰਾਈਡਰਾਂ ਨੇ ਪੂਰਾ ਸੈਟ ਲਗਾ ਕੇ ਬੀਸੀਜੀ ਰੋਡ ਵਾਰੀਅਰਾਂ ਦਾ ਟਾਈਟਲ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਜਸਪਿੰਦਰ ਸਿੰਘ, ਕੌਰ ਸਿੰਘ, ਸੁਰੇਸ਼ ਹੰਸ, ਸੁਖਪਾਲ ਸਿੰਘ, ਭਰਪੂਰ ਸਿੰਘ, ਨਰਿੰਦਰ ਗੁਪਤਾ, ਸਸ਼ੀਕਾਂਤ ਗੁਪਤਾ, ਸ਼ਤੀਸ਼ ਸੋਨੀ ਆਦਿ ਸੀਨੀਅਰ ਰਾਈਡਰਾਂ ਤੋਂ ਇਲਾਵਾ ਦੋ ਮਹਿਲਾਵਾਂ ਸੋਨੀਆ ਤੇ ਸਿੰਮੀ ਸ਼ਰਮਾ ਨੇ ਖਿਤਾਬ ਹਾਸਲ ਕੀਤਾ। ਇਸ ਤੋਂ ਇਲਾਵਾ ਰਾਵੀ ਬਦੇਸਾ ਨਾਲ ਰਾਈਡ ਲਗਾਉਣ ਵਾਲੇ ਬਲਵਿੰਦਰ ਸਿੰਘ ਤੋਂ ਇਲਾਵਾ ਪੰਜ ਤਖਤਾ ਦੀ ਸਾਈਕਲ ਯਾਤਰਾ ਕਰਨ ਵਾਲੇ ਪਰਮਿੰਦਰ ਸਿੰਧੂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।

ਆਪ ਵਿਧਾਇਕ ਨੇ ਮੋਹਾਲੀ ਦੀ ਵਿਕਾਸ ਗਤੀ ਨੂੰ ਲਗਾਈ ਲਗਾਮ – ਬਲਬੀਰ ਸਿੰਘ ਸਿੱਧੂ

ਬਲਬੀਰ ਸਿੱਧੂ ਦੀ ਅਗਵਾਈ ਹੇਠ ਕਾਂਗਰਸੀ ਆਗੂ ਤੇ ਸੈਂਕੜੇ ਵਰਕਰ ਭਾਜਪਾ ‘ਚ ਸ਼ਾਮਲ
ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ. ਨਗਰ, 2 ਅਪ੍ਰੈਲ – ਪੰਜਾਬ ਸੂਬਾ ਮੀਤ ਪ੍ਰਧਾਨ ਭਾਜਪਾ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਜੁਝਾਰ ਨਗਰ, ਮੋਹਾਲੀ ਵਿਚ ਹੋਈ ਵਿਸ਼ਾਲ ਰੈਲੀ ਦੇ ਦੌਰਾਨ ਕਾਂਗਰਸੀ ਆਗੂ ਤੇ ਸੈਂਕੜੇ ਵਰਕਰ ਭਾਜਪਾ ‘ਚ ਸ਼ਾਮਲ ਹੋਏ। ਸਿੱਧੂ ਨੇ ਕਿਹਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਵਿਕਾਸ ਨੀਤੀਆਂ ਤੋਂ ਪ੍ਰਭਾਵਿਤ ਹੋਕੇ, ਭਾਰੀ ਸੰਖਿਆ ਵਿਚ ਲੋਕ ਭਾਜਪਾ ਵੱਲ ਸ਼ਾਮਲ ਹੋ ਰਹੇ ਹਨ। ਸਿੱਧੂ ਨੇ ਕਿਹਾ ਪੰਜਾਬ ਦੀ ਮੋਜੂਦਾ ਸਥਿਤੀ ਨੂੰ ਸੁਧਾਰਣ ਦਾ ਇੱਕੋ ਵਿਕਲਪ ਬੀਜੇਪੀ ਸਰਕਾਰ ਹੀ ਹੈ। ਸਿੱਧੂ ਨੇ ਕਿਹਾ ਆਮ ਆਦਮੀ ਪਾਰਟੀ ਨੇ ਵਾਦਾਖਿਲਾਫੀ ਕਰ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕੀਤਾ, ਅਤੇ ਇਕ ਸਾਲ ਦੇ ਸਾਸ਼ਨ ਨੇ ਪੰਜਾਬ ਨੂੰ ਫੇਰ ਕਾਲੇ ਦੌਰ ਦੇ ਹਾਲਾਤ ਵਿਚ ਲਿਆ ਛੱਡਿਆ ਹੈ, ਜਿਥੋਂ ਵਾਪਸ ਆਉਣਾ ਸੌਖਾ ਨਹੀਂ। ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਮੋਹਾਲੀ ਵਿਚ ਉਹਨਾਂ ਵਲੋਂ ਸ਼ੁਰੂ ਕੀਤੇ ਵਿਕਾਸ ਦੇ ਕੰਮਾਂ ਉਤੇ ਮੌਜੂਦਾ ਵਿਧਾਇਕ ਨੇ ਲਗਾਮ ਲਗਾ ਦਿਤੀ ਹੈ। ਉਨਾਂ ਨੇ ਆਖਿਆ ਕਿ ਮੁਹਾਲੀ ਨੂੰ ਮੈਡੀਕਲ ਸਿਟੀ ਬਣਾਉਣ ਦੀਆਂ ਪਹਿਲਕਦਮੀਆਂ ਨੂੰ ਮੌਜੂਦਾ ਵਿਧਾਇਕ ਵਲੋਂ ਤਵਜੋ ਨਹੀਂ ਦਿੱਤੀ ਜਾ ਰਹੀ। ਸਿੱਧੂ ਨੇ ਕਿਹਾ ਮੋਹਾਲੀ ਦੇ ਵਿਕਾਸ ਲਈ ਆਵਾਜ਼ ਉਠਾਣਾ ਤਾਂ ਦੂਰ ਦੀ ਗੱਲ, ਇਸ ਵਿਧਾਇਕ ਦਾ ਕਿਸੇ ਨੂੰ ਮਿਲਣਾ ਵੀ ਗਵਾਰਾ ਨਹੀਂ। ਸਿੱਧੂ ਨੇ ਕਿਹਾ ਮੋਹਾਲੀ ਦੇਸ਼ ਦੇ ਸਭ ਤੋਂ ਆਧੁਨਿਕ ਅਤੇ ਸਮਰਿਧ ਸ਼ਹਿਰ ਹੋਣ ਦੀ ਕਾਬਲੀਅਤ ਰੱਖਦਾ ਹੈ ਬੱਸ ਲੋੜ ਇਕ ਕਾਬਲ ਅਤੇ ਸਮਰਪਿਤ ਨੇਤ੍ਰਤਵ ਦੀ ਹੈ। ਸਿੱਧੂ ਨੇ ਕਿਹਾ ਮਹਿਲਾਵਾਂ ਨੂੰ 1000 ਰੁਪਏ ਦੇਣ ਦੇ ਝੂਠੇ ਲਾਰੇ ਉਤੇ ਆਪ ਵਲੋਂ ਹਲੇ ਤਕ ਕੋਈ ਬਿਆਨ ਕਿਉਂ ਨਹੀਂ ਦਿਤਾ ਗਿਆ। ਲਾ ਐਂਡ ਆਰਡਰ ਦੀ ਨਾਕਾਮੀ, ਆਰਥਿਕ ਮੰਦੀ ਅਤੇ ਪ੍ਰਦਰਸ਼ਨ ਪੂਰੇ ਦੇਸ਼ ਵਿਚ ਇਕ ਚਰਚਾ ਦਾ ਵਿਸ਼ਾ ਬਣਿਆ ਹੋਈਆ ਹੈ ਜੋ ਇਸ ਸਰਕਾਰ ਦੀ ਨਾਕਾਮੀ ਨੂੰ ਦਰਸ਼ਾਉਂਦੇ ਹੈ।ਰੈਲੀ ਦੌਰਾਨ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਜੁਝਾਰ ਨਗਰ ਦੇ ਮੌਜੂਦਾ ਸਰਪੰਚ ਗੁਰਪ੍ਰੀਤ ਸਿੰਘ ਢੀਂਡਸਾ, ਸਰਪੰਚ ਬਹਿਲੋਲਪੁਰ ਚੋਧਰੀ ਮਨਜੀਤ ਸਿੰਘ ਰਾਣਾ, ਝਾਮਪੁਰ ਸਰਪੰਚ ਸੁਖਦੀਪ ਸਿੰਘ, ਸਾਬਕਾ ਸਰਪੰਚ ਤੜੋਲੀ ਜਸਪਾਲ ਸਿੰਘ, ਚੋਧਰੀ ਸੁਰਿੰਦਰ ਸਿੰਘ ਸਾਬਕਾ ਸਰਪੰਚ ਬਹਿਲੋਲਪੁਰ, ਪੰਚ ਨਾਰੋ ਦੇਵੀ, ਪੰਚ ਬਿਮਲਾ ਦੇਵੀ, ਪੰਚ ਮੋਨੀ, ਦਰਸ਼ਨ ਪੰਚ, ਰਾਮ, ਸਲੀਮ, ਬਾਬੂ ਖਾਨ, ਆਸ਼ੂ ਸਹੋੜਾਂ, ਲਾਲਾ ਰਡਿਆਲਾ, ਕਰਨ ਰਡਿਆਲਾ, ਰਿੰਕੂ ਮਲਿਕ, ਸਲੀਮ ਮਲਿਕ ਅਤੇ ਨਿਸ਼ੂ ਸਹੌੜਾ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਨੇ ਭਾਜਪਾ ਪਾਰਟੀ ਦਾ ਪੱਲਾ ਫੜਿਆ। ਇਹਨਾਂ ਸਭ ਨੂੰ ਭਾਜਪਾ ਵਿੱਚ ਸ਼ਾਮਿਲ ਹੋਣ ਤੇ ਜੀ ਆਇਆ ਆਖਿਆ ਅਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਜਨ ਹਿਤੈਸ਼ੀ ਨੀਤੀਆਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਂਸਲਾ ਕੀਤਾ।

ਲੋਕਤੰਤਰ ਤੇ ਸਵਿਧਾਨ ਬਚਾਉਣ ਲਈ ਦਲਿਤ ਸਮਾਜ ਨੂੰ ਇਕ ਜੁੱਟ ਹੋਣ ਦੀ ਲੋੜ: ਗਹਿਰੀ

0
ਦਲਿਤ ਮਹਾਂ ਪੰਚਾਇਤ ਤੇ ਦਲਿਤ ਜਥੇਬੰਦੀਆਂ ਦੀ ਹੋਈ ਮੀਟਿੰਗ
ਸੁਖਜਿੰਦਰ ਮਾਨ
ਬਠਿੰਡਾ, 2 ਅਪ੍ਰੈਲ: ਦਲਿਤ ਮਹਾਂ ਪੰਚਾਇਤ, ਐਸ ਸੀ ਵਿੰਗ ਕਾਂਗਰਸ ਅਤੇ ਆਦਿ ਧਰਮ ਸਮਾਜ ਦੇ ਨੇਤਾਵਾਂ ਦੀ ਇੱਕ ਮੀਟਿੰਗ ਅੱਜ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਦਲਿਤ ਮਹਾਂ ਪੰਚਾਇਤ ਪੰਜਾਬ ਜਰਨਲ ਸਕੱਤਰ ਕਾਂਗਰਸ ਦੀ ਅਗਵਾਈ ਹੇਠ ਹੋਈ। ਜਿਸ ਵਿਚ ਬਲਦੇਵ ਸਿੰਘ ਅਕਲੀਆਂ, ਜਰਮਨ ਗਹਿਰੀ,ਸੁਰੇਸ਼ ਕੁਮਾਰ, ਸੁੰਦਰ ਵਾਲਮੀਕੀ, ਮਨਜੀਤ ਸਿੰਘ ਨਰੂਆਣਾ, ਸਰਦੂਲ ਸਿੰਘ, ਮੋਦਨ ਸਿੰਘ ਪੰਚ ,ਰਾਧੇ ਸ਼ਾਮ ਸ਼ਹਿਰੀ ਪ੍ਰਧਾਨ ਦਲਿਤ ਮਹਾਂ ਪੰਚਾਇਤ ਸਮੇਤ ਕਈ ਹੋਰ ਨੇਤਾਵਾਂ ਨੇ ਹਿੱਸਾ ਲਿਆ। ਇਸ ਮੌਕੇ ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਸ ਸੀ ਕਮਿਸ਼ਨ ਦੀਆਂ ਸ਼ਕਤੀਆਂ ਨੂੰ ਘਟਾਇਆ ਜਾ ਰਿਹਾ ਹੈ ਅਤੇ ਦਲਿਤ ਸਮਾਜ ਨੂੰ ਸਰਕਾਰ ਨੇ ਅਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਅਤੇ ਲੋਕਤੰਤਰ ਦੀ ਰਾਖੀ ਲਈ ਦਲਿਤ ਸਮਾਜ ਨੂੰ ਇਕ ਜੁੱਟ ਹੋਣ ਦੀ ਲੋੜ ਹੈ । ਗਹਿਰੀ ਨੇ ਕਿਹਾ ਰਾਹੁਲ ਗਾਂਧੀ ਉਪਰ ਕਾਰਵਾਈ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਭਾਜਪਾ ਸਰਕਾਰ ਦੇ ਕਫ਼ਨ ਦਾ ਆਖਰੀ ਕਿੱਲ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਵਲੋਂ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ।

Our Visitor

1911711