Sunday, May 10, 2026
Home Blog Page 220

Amritsar ‘ਚ AAP ਸਰਪੰਚ ਦਾ ਕ+ਤ+ਲ ਕਰਨ ਵਾਲਾ ਸ਼ੂਟਰ ਪੁਲਿਸ ਮੁਕਾਬਲੇ ‘ਚ ਢੇਰ

0

Amritsar News: ਲੰਘੀ 4 ਜਨਵਰੀ ਨੂੰ ਅੰਮ੍ਰਿਤਸਰ ਦੇ ਇੱਕ ਮੈਰਿਜ ਪੈਲੇਸ ‘ਚ ਆਮ ਆਦਮੀ ਪਾਰਟੀ ਨਾਲ ਸਬੰਧਤ ਸਰਪੰਚ ਜਰਮਲ ਸਿੰਘ ਵਲਟੋਹਾ ਦਾ ਦਿਨ-ਦਿਹਾੜੇ ਕਤਲ ਕਰਨ ਵਾਲਾ ਮੁੱਖ ਸ਼ੂਟਰ ਬੁੱਧਵਾਰ ਨੂੰ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ। ਘਟਨਾ ਸਮੇਂ ਪੁਲਿਸ ਮੁਲਜ਼ਮ ਨੂੰ ਹਥਿਆਰਾਂ ਦੀ ਰਿਕਵਰੀ ਲਈ ਜੈਠੁਵਾਲ ਵੱਲ ਜਾ ਰਹੀ ਨਹਿਰ ਕੋਲ ਲੈ ਕੇ ਆਈ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਦਸਿਆ ਕਿ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਮੁੱਖ ਮੁਲਜ਼ਮ ਸੁਖਰਾਜ ਸਿੰਘ ਤੇ ਕਰਮਜੀਤ ਸਿੰਘ ਨੂੰ ਬੀਤੇ ਕੱਲ ਹੀ ਪੁਲਿਸ ਪਾਰਟੀ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਸੀ।

ਇਹ ਵੀ ਪੜ੍ਹੋ ਮੋਹਾਲੀ ਚ ਕਬੱਡੀ ਟੂਰਨਾਮੈਂਟ ਦੌਰਾਨ ਹੋਏ ਕਤਲ ਮਾਮਲੇ ਵਿੱਚ ਵੱਡੀ ਸਫ਼ਲਤਾ; ਕੋਲਕਾਤਾ ਤੋਂ ਤਿੰਨ ਦੋਸ਼ੀ ਗ੍ਰਿਫ਼ਤਾਰ

ਇਸ ਦੌਰਾਨ ਮੁਲਜ਼ਮ ਨੇ ਮੰਨਿਆ ਸੀਕਿ ਸੁਖਰਾਜ ਸਿੰਘ ਨੇ ਦਸਿਆ ਸੀ ਕਿ ਘਟਨਾ ਤੋਂ ਬਾਅਦ ਉਨ੍ਹਾਂ ਉਕਤ ਨਹਿਰ ਦੇ ਕੋਲ ਪਿਸਤੌਲ ਛਿਪਾਇਆ ਸੀ, ਜਿਸਦੇ ਚੱਲਦੇ ਇਸਨੂੰ ਰਿਕਵਰੀ ਦੇ ਲਈ ਪੁਲਿਸ ਪਾਰਟੀ ਵੱਲੋਂ ਲਿਆਂਦਾ ਗਿਆ ਸੀ। ਪੁਲਿਸ ਕਮਿਸ਼ਨਰ ਮੁਤਾਬਕ ਜਦ ਹਥਿਆਰਾਂ ਦੀ ਰਿਕਵਰੀ ਤੋਂ ਬਾਅਦ ਪੁਲਿਸ ਗੱਡੀ ਵਿਚ ਮੁਲਜ਼ਮ ਨੂੰ ਲੈ ਕੇ ਵਾਪਸ ਆ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰਾਂ ਨੇ ਪੁਲਿਸ ਦੀ ਗੱਡੀ ‘ਤੇ ਹਮਲਾ ਕਰ ਦਿੱਤਾ ਅਤੇ ਟਾਈਰ ਪੰਚਰ ਕਰ ਦਿੱਤੇ ਤਾਂ ਕਿ ਮੁਲਜ਼ਮ ਨੂੰ ਭਜਾਇਆ ਜਾਵੇ।

ਇਹ ਵੀ ਪੜ੍ਹੋ Canada ਵਿੱਚ ਇੱਕ ਨਾਮੀ ਵਪਾਰੀ ਦਾ ਦਿਨ ਦਿਹਾੜੇ ਹੋਇਆ ਕ+ਤ+ਲ

ਇਸ ਦੌਰਾਨ ਹੀ ਮੁਲਜ਼ਮ ਸੁਖਰਾਜ ਸਿੰਘ ਨੇ ਆਪਣੇ ਨਾਲ ਬੈਠੇ ਪੁਲਿਸ ਮੁਲਾਜਮ ਦਾ ਪਿਸਤੌਲ ਖੋਹਣ ਦੀ ਕੋਸ਼ਿਸ ਕੀਤੀ। ਇਸ ਖਿੱਚਾਧੂਹੀ ਦੌਰਾਨ ਹੀ ਪਿਸਤੌਲ ਵਿਚੋਂ ਗੋਲੀਆਂ ਚੱਲ ਗਈਆਂ। ਜਿਸਦੇ ਵਿਚ ਇੱਕ ਪੁਲਿਸ ਮੁਲਾਜਮ ਵੀ ਜਖ਼ਮੀ ਹੋਇਆ ਅਤੇ ਸੁਖਰਾਜ ਸਿੰਘ ਦੇ ਵੀ ਗੋਲੀਆਂ ਲੱਗੀਆਂ। ਪੁਲਿਸ ਨੇ ਦੋਨਾਂ ਨੂੰ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਸੁਖਰਾਜ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਦਸਿਆ ਕਿ ਇਸ ਮਾਮਲੇ ਵਿਚ ਇੰਨ੍ਹਾਂ ਦੋਨਾਂ ਸ਼ੂਟਰਾਂ ਤੋਂ ਇਲਾਵਾ ਕੁੱਲ 7 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਵਿਰਾਸਤੀ ਪਿੰਡ ਜੈਪਾਲ ਗੜ੍ਹ ਵਿਖੇ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ

👉ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਲਵਾਈ ਹਾਜ਼ਰੀ
Bathinda News: ਬਠਿੰਡਾ ਦੀ ਉੱਘੀ ਸੰਸਥਾ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਰਜਿ: ਬਠਿੰਡਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੋਹੜੀ ਦਾ ਤਿਉਹਾਰ ਪਿੰਡ ਜੈਪਾਲ ਗੜ੍ਹ ਵਿਖੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਲੋਹੜੀ ਦੇ ਸਮਾਗਮ ਵਿੱਚ ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਆਗੂਆਂ ਨੇ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਲੋਹੜੀ ਬਾਲਣ ਦੀ ਰਸਮ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਭਾਜਪਾ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਮੇਅਰ ਪਦਮਜੀਤ ਮਹਿਤਾ, ਚੇਅਰਮੈਨ ਨੀਲ ਗਰਗ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਠਿੰਡਾ ਇਕਬਾਲ ਸਿੰਘ ਬਬਲੀ ਢਿੱਲੋਂ, ਸੁਸ਼ੀਲ ਕੁਮਾਰ ਗੋਲਡੀ ਜ਼ਿਲ੍ਹ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਉੱਘੇ ਟ੍ਰਾਂਸਪੋਟਰ ਪ੍ਰਿਥੀਪਾਲ ਸਿੰਘ ਜਲਾਲ ਨੇ ਸਾਂਝੇ ਤੌਰ ‘ਤੇ ਨਿਭਾਈ। ਸੰਸਥਾ ਵੱਲੋਂ ਇਸ ਮੌਕੇ 13 ਨਵਜੰਮੇ ਬੱਚੇ ਜਿਨਾਂ ਦੀ ਪਹਿਲੀ ਲੋਹੜੀ ਸੀ ਅਤੇ 25 ਲੋੜਵੰਦ ਬੀਬੀਆਂ ਨੂੰ ਗਰਮ ਸ਼ਾਲ ਅਤੇ ਜ਼ੁਰਾਬਾਂ ਦਿੱਤੀਆਂ ਗਈਆਂ। ਇਸ ਮੌਕੇ ਆਏ ਹੋਏ ਮਹਿਮਾਨਾਂ ਅਤੇ ਹਾਜ਼ਰੀਨ ਨੂੰ ਜੀ ਆਇਆਂ ਨੂੰ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ ਅਤੇ ਪ੍ਰਧਾਨ ਗੁਰ ਅਵਤਾਰ ਸਿੰਘ ਗੋਗੀ ਨੇ ਕਿਹਾ। ਸਭਨਾਂ ਦਾ ਧੰਨਵਾਦ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਨੇ ਕੀਤਾ।

ਇਹ ਵੀ ਪੜ੍ਹੋ  Canada ਵਿੱਚ ਇੱਕ ਨਾਮੀ ਵਪਾਰੀ ਦਾ ਦਿਨ ਦਿਹਾੜੇ ਹੋਇਆ ਕ+ਤ+ਲ

ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਪ੍ਰਕਾਸ਼ ਜਿੰਦਲ ਕਨਵੀਨਰ, ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ, ਜਨਰਲ ਸਕੱਤਰ ਸੁਖਦੇਵ ਸਿੰਘ ਗਰੇਵਾਲ, ਖਜਾਨਚੀ ਜਗਜੀਤ ਸਿੰਘ ਧਨੋਲਾ, ਜਗਤਾਰ ਸਿੰਘ ਭੰਗੂ, ਚੇਅਰਮੈਨ ਅਮਰਦੀਪ ਸਿੰਘ ਰਾਜਨ, ਚੇਅਰਮੈਨ ਬਲਜੀਤ ਸਿੰਘ ਬੱਲੀ, ਸੁਖਦੇਵ ਸਿੰਘ ਗੁਰਥੜੀ, ਗੁਰਪ੍ਰੀਤ ਸਿੰਘ ਬੱਬੂ, ਰਜਿੰਦਰ ਸਿੰਘ ਮਾਨ, ਜਗਜੀਤ ਸਿੰਘ ਭੁੱਲਰ, ਨਿਰਮਲ ਸਿੰਘ ਜੈ ਸਿੰਘ ਵਾਲਾ, ਡੀਸੀ ਸ਼ਰਮਾ, ਗੁਰਤੇਜ ਸਿੰਘ ਸਿੱਧੂ ,ਨਰਿੰਦਰਪਾਲ ਸਿੰਘ ਵਕੀਲ, ਰੁਪਿੰਦਰ ਸਿੰਘ ਗੋਦਾਰਾ, ਪ੍ਰੋਫੈਸਰ ਜਸਵੰਤ ਸਿੰਘ ਬਰਾੜ, ਕੁਲਵੀਰ ਸਿੰਘ ਗਰੇਵਾਲ, ਨਿਰਮਲ ਸਿੰਘ ਜੰਗੀਰਾਣਾ, ਸਲੀਮ ਮੁਹੰਮਦ, ਗੁਰਮੀਤ ਸਿੰਘ ਸਿੱਧੂ, ਰਾਜ ਕੁਮਾਰ ਸ਼ਰਮਾ, ਜਸਪ੍ਰੀਤ ਸਿੰਘ ਬਰਾੜ, ਮਿੱਠੂ ਸਿੰਘ ਬਰਾੜ, ਬਹਾਦਰ ਸਿੰਘ ਪਥਰਾਲਾ, ਮੋਹਨ ਸਿੰਘ ਬੀਬੀ ਵਾਲਾ, ਰੂਪ ਸਿੰਘ ਮਤੀਦਾਸ ਨਗਰ, ਰਾਜਵਿੰਦਰ ਸਿੰਘ ਸੰਧੂ, ਜਸਵੀਰ ਸਿੰਘ, ਸੁਰਿੰਦਰ ਬਾਂਸਲ, ਗੁਰਪ੍ਰੀਤ ਸਿੰਘ ਸਕਿੰਟੂ, ਪਰਮਜੀਤ ਸਿੰਘ ਪੰਮੀ, ਅਵਤਾਰ ਸਿੰਘ ਹਾਜੀ ਰਤਨ ਅਤੇ ਅਤੇ ਬੀਬੀ ਸੁਰਿੰਦਰ ਕੌਰ ਬਰਾੜ, ਗੁਰਪ੍ਰੀਤ ਕੌਰ ਸਿੱਧੂ, ਹਰਪ੍ਰੀਤ ਕੌਰ ਬਰਾੜ, ਬੀਬੀ ਗੁਰਦੀਪ ਕੌਰ, ਰੀਤੂ ਸਵੇਰਾ, ਬੀਬੀ ਗੁਰਬਖਸ਼ ਕੌਰ, ਰੀਤੂ ਚੌਧਰੀ, ਸੁਰਿੰਦਰ ਕੌਰ ਆਰੋ ਵਾਲੇ, ਪਿੰਕੀ ਬਰਾੜ ,ਰਮਨ ਸੇਖੋ, ਸਿੰਦਰਪਾਲ ਕੌਰ, ਸਰਬਜੀਤ ਕੌਰ ਢਿੱਲੋ, ਮਨਜੀਤ ਕੌਰ ਤੱਗੜ, ਕੋਮਲਪ੍ਰੀਤ ਕੌਰ ਹਾਜੀ ਰਤਨ, ਪਰਮਜੀਤ ਕੌਰ ਘੁਮਾਨ, ਸਰਬਜੀਤ ਕੌਰ ਭਾਗੂ ਰੋਡ, ਸਰਜੀਤ ਕੌਰ ਹਾਜੀ ਰਤਨ, ਅਮਰਜੀਤ ਕੌਰ ਬੱਲਾ ਰਾਮ ਨਗਰ, ਬੱਬੂ ਬਰਾੜ, ਰਾਜਦੀਪ ਕੌਰ ਆਦਰਸ਼ ਨਗਰ, ਰਜਿੰਦਰ ਕੌਰ, ਕੁਲਵੰਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਸਥਾ ਦੇ ਮੈਂਬਰ ਤੇ ਸ਼ਹਿਰੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮੋਹਾਲੀ ਚ ਕਬੱਡੀ ਟੂਰਨਾਮੈਂਟ ਦੌਰਾਨ ਹੋਏ ਕਤਲ ਮਾਮਲੇ ਵਿੱਚ ਵੱਡੀ ਸਫ਼ਲਤਾ; ਕੋਲਕਾਤਾ ਤੋਂ ਤਿੰਨ ਦੋਸ਼ੀ ਗ੍ਰਿਫ਼ਤਾਰ

0

👉ਹੁਣ ਤੱਕ ਕੁੱਲ ਨੌਂ ਦੋਸ਼ੀ ਗ੍ਰਿਫ਼ਤਾਰ ਸਮੇਤ ਇੱਕ ਮੁਕਾਬਲੇ ਦੌਰਾਨ ਹਲਾਕ
SAS Nagar News:ਸੈਕਟਰ-79, ਸੋਹਾਣਾ ਵਿਖੇ 15 ਦਸੰਬਰ 2025 ਨੂੰ ਕਬੱਡੀ ਟੂਰਨਾਮੈਂਟ ਦੌਰਾਨ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ’ਤੇ ਗੋਲੀਆਂ ਚਲਾ ਕੇ ਕੀਤੇ ਗਏ ਕਤਲ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।ਸੀਨੀਅਰ ਪੁਲਿਸ ਕਪਤਾਨ, ਐਸ.ਏ.ਐਸ. ਨਗਰ ਹਰਮਨਦੀਪ ਸਿੰਘ ਹਾਂਸ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ ਬੈਠੇ ਗੈਂਗਸਟਰ ਬਲਵਿੰਦਰ ਸਿੰਘ ਉਰਫ਼ ਡੌਨੀ ਬਲ ਅਤੇ ਅਮਰਜੀਤ ਸਿੰਘ ਉਰਫ਼ ਖੱਬਾ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਤਿੰਨ ਦੋਸ਼ੀਆਂ (ਦੋ ਸ਼ੂਟਰਾਂ ਸਮੇਤ) ਨੂੰ ਹਾਵੜਾ ਰੇਲਵੇ ਸਟੇਸ਼ਨ, ਕੋਲਕਾਤਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਏ ਜੀ ਟੀ ਐੱਫ ਅਤੇ ਜ਼ਿਲ੍ਹਾ ਪੁਲਿਸ ਮੋਹਾਲੀ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ। ਸੀ ਸੀ ਟੀ ਵੀ ਫੁਟੇਜ ਅਤੇ ਤਕਨੀਕੀ ਵਿਸ਼ਲੇਸ਼ਣ ਦੀ ਮਦਦ ਨਾਲ ਦੋਸ਼ੀਆਂ ਨੂੰ ਟ੍ਰੈਕ ਕਰਕੇ ਕਾਬੂ ਕੀਤਾ ਗਿਆ।ਕਰਨ ਪਾਠਕ ਉਰਫ਼ ਕਰਨ ਡਿਫਾਲਟਰ, ਪੁੱਤਰ ਦਿਨੇਸ਼ ਪਾਠਕ, ਵਾਸੀ ਗਲੀ ਤੇਲੀਆਂ ਵਾਲੀ, ਨਿਮਾਲ ਮੰਡੀ, ਅੰਮ੍ਰਿਤਸਰ (ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਨਾਲ ਸੰਬੰਧ), ਉਸ ‘ਤੇ ਥਾਣਾ ਡਿਵੀਜ਼ਨ-ਬੀ, ਅੰਮ੍ਰਿਤਸਰ ਵਿੱਚ ਲੜਾਈ-ਝਗੜੇ ਦੇ ਦੋ ਕੇਸ ਦਰਜ ਹਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਨੇ ਆਦਿਤਿਆ ਉਰਫ਼ ਮੱਖਣ ਨਾਲ ਮਿਲ ਕੇ ਰਾਣਾ ਬਲਾਚੌਰੀਆ ’ਤੇ ਗੋਲੀਆਂ ਚਲਾਈਆਂ।

ਇਹ ਵੀ ਪੜ੍ਹੋ  Canada ਵਿੱਚ ਇੱਕ ਨਾਮੀ ਵਪਾਰੀ ਦਾ ਦਿਨ ਦਿਹਾੜੇ ਹੋਇਆ ਕ+ਤ+ਲ

ਤਰਨਦੀਪ ਸਿੰਘ, ਪੁੱਤਰ ਜਸਵਿੰਦਰ ਸਿੰਘ, ਵਾਸੀ ਪਿੰਡ ਬਾੜੇਵਾਲ, ਥਾਣਾ ਸਰਾਭਾ ਨਗਰ, ਜ਼ਿਲ੍ਹਾ ਲੁਧਿਆਣਾ, ਉਸ ‘ਤੇ ਥਾਣਾ ਏਅਰੋ ਸਿਟੀ, ਮੋਹਾਲੀ ਵਿਖੇ ਆਰਮਜ਼ ਐਕਟ ਅਧੀਨ ਕੇਸ ਦਰਜ ਹੈ। ਵਾਰਦਾਤ ਸਮੇਂ ਮੋਟਰਸਾਈਕਲ ਨਾਲ ਮੌਕੇ ’ਤੇ ਮੌਜੂਦ ਸੀ ਅਤੇ ਵਾਰਦਾਤ ਉਪਰੰਤ ਸ਼ੂਟਰਾਂ ਨੂੰ ਭਜਾਉਣ ਵਿੱਚ ਮਦਦ ਕੀਤੀ।ਸੁਖਸ਼ੇਰਪਾਲ ਸਿੰਘ ਉਰਫ਼ ਆਕਾਸ਼ ਉੱਪਲ, ਪੁੱਤਰ ਬਖ਼ਸ਼ੀਸ਼ ਸਿੰਘ, ਵਾਸੀ ਪਿੰਡ ਉੱਪਲ, ਥਾਣਾ ਵੈਰੋਵਾਲ, ਜ਼ਿਲ੍ਹਾ ਤਰਨ ਤਾਰਨ,ਜ਼ਿਲ੍ਹਾ ਗੁਰਦਾਸਪੁਰ ਵਿੱਚ ਜ਼ਬਰਦਸਤੀ ਵਸੂਲੀ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਗੈਂਗਸਟਰ ਅਮਰਜੀਤ ਸਿੰਘ ਉਰਫ਼ ਖੱਬਾ ਦਾ ਮਾਮਾ ਹੈ ਅਤੇ ਸਾਜ਼ਿਸ਼ ਅਤੇ ਰੈਕੀ ਵਿੱਚ ਅਹਿਮ ਭੂਮਿਕਾ ਨਿਭਾਈ।ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਦੋਸ਼ੀ ਵਿਦੇਸ਼ ਬੈਠੇ ਗੈਂਗਸਟਰਾਂ ਡੌਨੀ ਬਲ ਅਤੇ ਅਮਰ ਖੱਬੇ ਲਈ ਸ਼ੂਟਰ ਵਜੋਂ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਦੇ ਕਹਿਣ ਤੇ ਕਤਲ ਅਤੇ ਫਿਰੌਤੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ। ਰਾਣਾ ਬਲਾਚੌਰੀਆ ਦੇ ਕਤਲ ਦੀ ਸਾਜ਼ਿਸ਼ ਅਕਤੂਬਰ 2025 ਵਿੱਚ ਰਚੀ ਗਈ। ਅਕਤੂਬਰ ਤੋਂ ਵਾਰਦਾਤ ਤੱਕ ਦੋਸ਼ੀ ਚੰਡੀਗੜ੍ਹ, ਕਾਲਕਾ, ਜ਼ੀਰਕਪੁਰ ਅਤੇ ਖਰੜ ਦੇ ਵੱਖ-ਵੱਖ ਹੋਟਲਾਂ ਵਿੱਚ ਰਹਿੰਦੇ ਰਹੇ।ਪਹਿਲਾਂ ਗ੍ਰਿਫ਼ਤਾਰ ਦੋਸ਼ੀਆਂ ਦਾ ਵੇਰਵਾ;ਐਸ਼ਦੀਪ ਸਿੰਘ ਪੁੱਤਰ ਮਨਧੀਰ ਸਿੰਘ, ਵਾਸੀ ਪਿੰਡ ਨੌਸ਼ਹਿਰਾ ਪਨੂੰਆਂ, ਥਾਣਾ ਸਰਹਾਲੀ, ਜ਼ਿਲ੍ਹਾ ਤਰਨ ਤਾਰਨ।ਹਰਪਿੰਦਰ ਸਿੰਘ ਉਰਫ਼ ਮਿੱਡੀ, ਪੁੱਤਰ ਜਸਪਾਲ ਸਿੰਘ, ਵਾਸੀ ਪਿੰਡ ਨੌਸ਼ਹਿਰਾ ਪਨੂੰਆਂ, ਥਾਣਾ ਸਰਹਾਲੀ, ਜ਼ਿਲ੍ਹਾ ਤਰਨ ਤਾਰਨ,(ਲਾਲੜੂ ਇਲਾਕੇ ਵਿੱਚ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ)।

ਇਹ ਵੀ ਪੜ੍ਹੋ  ਮੰਦਭਾਗੀ ਖ਼ਬਰ; ਲੋਹੜੀ ਮੌਕੇ Amritsar ‘ਚ ਘਰ ਨੂੰ ਅੱਗ ਲੱਗਣ ਕਾਰਨ ਪਿਉ-ਧੀ ਦੀ ਹੋਈ ਮੌ+ਤ

ਜੁਗਰਾਜ ਸਿੰਘ ਉਰਫ਼ ਜੱਗਾ, ਹਰਪਿੰਦਰ ਸਿੰਘ ਵਾਸੀ ਛਾਪਿਆਂਵਾਲੀ, ਥਾਣਾ ਬਿਆਸ, ਅੰਮ੍ਰਿਤਸਰ।ਮਨਦੀਪ ਸਿੰਘ ਉਰਫ਼ ਮੋਟਾ ਪੁੱਤਰ ਭਗਵੰਤ ਸਿੰਘ ਵਾਸੀ ਮਕਾਨ ਨੰਬਰ 512, ਮੀਰਾਕੋਟ ਚੌਂਕ, ਖਹਿਰਾਬਾਦ ਰੋਡ ਗੁਮਟਾਲਾ ਚੌਂਕ, ਥਾਣਾ ਕੰਬੋਅ, ਜ਼ਿਲ੍ਹਾ ਅੰਮ੍ਰਿਤਸਰ।ਦਵਿੰਦਰ ਸਿੰਘ ਉਰਫ਼ ਟਿੰਕਾ, ਵਾਸੀ ਮਕਾਨ ਨੰਬਰ 588, ਮਹਾਂਦੇਵ ਕਲੋਨੀ, ਰਾਮਪੁਰ ਸਿਉਰੀ, ਥਾਣਾ ਪਿੰਜੌਰ, ਜ਼ਿਲ੍ਹਾ ਪੰਚਕੂਲਾ, ਹਰਿਆਣਾ। (ਕੈਬ ਡਰਾਈਵਰ, ਲਾਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਾਲਾ)। ਇਹ ਦੋਸ਼ੀ ਨਵੰਬਰ ਦੇ ਅਖੀਰ ਵਿੱਚ ਇਹਨਾਂ ਦੋਸ਼ੀਆਂ ਦੇ ਸੰਪਰਕ ਵਿੱਚ ਆਇਆ ਸੀ। ਇਸ ਨੂੰ ਉਕਤ ਵਾਰਦਾਤ ਸਬੰਧੀ ਸਾਰੀ ਜਾਣਕਾਰੀ ਸੀ। ਇਹ ਦੋਸ਼ੀਆਂ ਨੂੰ ਸਥਾਨਕ ਪੱਧਰ ‘ਤੇ ਹਰ ਪ੍ਰਕਾਰ ਦੀ ਮਦਦ ਕਰਦਾ ਸੀ ਅਤੇ ਵਿਦੇਸ਼ ਵਿੱਚੋਂ ਭੇਜੀ ਜਾਂਦੀ ਰਕਮ ਵੀ ਦੋਸ਼ੀ ਦਵਿੰਦਰ ਸਿੰਘ ਦੇ ਖਾਤੇ ਵਿੱਚ ਆਉਂਦੀ ਸੀ। ਦੋਸ਼ੀ ਦਵਿੰਦਰ ਸਿੰਘ ਹੀ ਵਾਰਦਾਤ ਤੋਂ ਬਾਅਦ ਦੋਸ਼ੀਆਂ ਨੂੰ ਪਿੰਡ ਰਾਏਪੁਰ ਕਲਾਂ ਤੋਂ ਲੈ ਕੇ ਸੋਨੀਪਤ ਹਰਿਆਣਾ ਛੱਡ ਕੇ ਆਇਆ ਸੀ। ਗਗਨਦੀਪ ਸਿੰਘ ਉਰਫ਼ ਕਰਨ ਸੋਹਲ ਪੁੱਤਰ ਸਵ. ਦਲਵਿੰਦਰ ਸਿੰਘ, ਵਾਸੀ ਮਕਾਨ ਨੰਬਰ 33, ਵਡਾਲਾ ਕਲੋਨੀ ਜਲੰਧਰ।ਐਸ ਐਸ ਪੀ ਨੇ ਅੱਗੇ ਦੱਸਿਆ ਕਿ ਆਦਿਤਿਆ ਕਪੂਰ ਉਰਫ਼ ਮੱਖਣ ਅਤੇ ਉਸਦੇ ਕੁਝ ਸਾਥੀ ਅਜੇ ਫਰਾਰ ਹਨ, ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਗ੍ਰਿਫ਼ਤਾਰ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਰਾਣਾ ਬਲਾਚੌਰੀਆ ’ਤੇ ਪਹਿਲਾਂ ਦੋ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਦੋਸ਼ੀ ਕਾਮਯਾਬ ਨਹੀਂ ਹੋ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Canada ਵਿੱਚ ਇੱਕ ਨਾਮੀ ਵਪਾਰੀ ਦਾ ਦਿਨ ਦਿਹਾੜੇ ਹੋਇਆ ਕ+ਤ+ਲ

0

Surrey(Canada): Canada ਦੇ ਸੂਬੇ ਬ੍ਰਿਟਿਸ਼ ਕੋਲੰਬੀਆ (Brith Colombia) ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ (Surrey) ਦੇ ਵਿੱਚ ਇੱਕ ਹੋਰ ਨਾਮੀ ਪੰਜਾਬੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਬਿੰਦਰ ਗਰਚਾ( Binder Garcha 48) ਦੇ ਨਾਮ ਵਜੋਂ ਹੋਈ ਹੈ ਜੋ ਕਿ ਪੂਰੇ ਵੈਨਕੁਵਰ ਇਲਾਕੇ ਦੇ ਵਿੱਚ ਪ੍ਰਸਿੱਧ ਸਟੂਡੀਓ( Studio 12) ਦਾ ਮਾਲਕ ਸੀ।

ਇਹ ਵੀ ਪੜ੍ਹੋ 328 ਪਾਵਨ ਸਰੂਪਾਂ ਦੇ ਮਾਮਲੇ ‘ਚ SIT ਸਾਬਕਾ ਜਥੇਦਾਰ ਕੋਲੋਂ ਕਰੇਗੀ ਪੁਛਗਿਛ !

ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਵੱਲੋਂ ਵਾਪਰੀ ਇਸ ਘਟਨਾ ਦੀ ਡੁੰਘਾਈ ਦੇ ਨਾਲ ਤਹਿਕੀਕਾਤ ਕੀਤੀ ਜਾ ਰਹੀ ਹੈ। ਸੂਚਨਾ ਮੁਤਾਬਕ ਬਿੰਦਰ ਗਰਚਾ ਉਪਰ Surrey ਵਿੱਚ 176 Street ਅਤੇ 35 Avenue ਦੇ ਹਮਲਾ ਹੋਇਆ। ਮ੍ਰਿਤਕ ਮੂਲ ਰੂਪ ਵਿੱਚ ਪੰਜਾਬ ਦੇ ਪਿੰਡ ਮੱਲ੍ਹਾ ਬੇਦੀਆਂ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਸੀ ਤੇ ਉਹ ਆਪਣੇ ਪਿੱਛੇ ਬਜ਼ੁਰਗ ਮਾਂ ਪਿਓ ਤੋਂ ਇਲਾਵਾ ਪਤਨੀ, ਦੋ ਬੇਟੀਆਂ ਅਤੇ ਇੱਕ ਬੇਟਾ ਛੱਡ ਗਿਆ ਹੈ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਲੋਹੜੀ ਮੌਕੇ Amritsar ‘ਚ ਘਰ ਨੂੰ ਅੱਗ ਲੱਗਣ ਕਾਰਨ ਪਿਉ-ਧੀ ਦੀ ਹੋਈ ਮੌ+ਤ

ਦਸਿਆ ਜਾ ਰਿਹਾ ਕਿ ਬਿੰਦਰ ਗਰਚਾ ਵਿਆਹਾਂ-ਪਾਰਟੀਆਂ ਲਈ ਫੋਟੋਗ੍ਰਾਫ਼ਰ / ਵੀਡੀਓਗ੍ਰਾਫ਼ਰ ਦਾ ਕਾਰੋਬਾਰ ਕਰਨ ਤੋਂ ਇਲਾਵਾ ਉਹ ਕੈਨੇਡਾ ਵਿਚ ਇੱਕ ਬੈਂਕੁਇਟ ਹਾਲ ਅਤੇ ਲਿਮੋਜ਼ੀਨ ਕੰਪਨੀ ਦਾ ਵੀ ਮਾਲਕ ਸੀ । ਵੱਡੀ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਦਿਨ ਦਿਹਾੜੇ ਵਾਪਰੀ ਇਸ ਵਾਰਦਾਤ ਮੌਕੇ 176 ਸਟਰੀਟ ‘ਤੇ ਗੱਡੀਆਂ-ਟਰੱਕਾਂ ਦੀ ਪੂਰੀ ਗਹਿਮਾ-ਗਹਿਮੀ ਸੀ ਕਿਉਂਕਿ ਇਹੀ ਸੜਕ ਅੱਗੇ ਜਾ ਕੇ ਅਮਰੀਕਨ ਸਰਹੱਦ ਨਾਲ ਜੁੜਦੀ ਹੈ। ਇਹ ਵਾਰਦਾ+ਤ ਉਸਦੇ ਫਾਰਮ ਦੇ ਗੇਟ ਲਾਗੇ ਵਾਪਰੀ। ਵੈਸੇ ਉਸਦੀ ਰਿਹਾਇਸ਼ ਸ਼ਹਿਰ ਵਿੱਚ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

328 ਪਾਵਨ ਸਰੂਪਾਂ ਦੇ ਮਾਮਲੇ ‘ਚ SIT ਸਾਬਕਾ ਜਥੇਦਾਰ ਕੋਲੋਂ ਕਰੇਗੀ ਪੁਛਗਿਛ !

0

Bathinda News: 328 missing ‘saroops’ case; ਪਿਛਲੇ ਕਈ ਸਾਲਾਂ ਤੋਂ ਪੰਥਕ ਹਲਕਿਆਂ ਵਿੱਚ 328 ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ‘ਚ ਪਰਚਾ ਦਰਜ਼ ਕਰਕੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ ਜਾਂਚ ਟੀਮ ਵੱਲੋਂ ਹੁਣ ਸਾਬਕਾ ਜਥੇਦਾਰ ਤੇ ਅਕਾਲੀ ਦਲ ਪੁਨਰ ਸੁਰਜੀਤੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਪੁਛਗਿਛ ਕਰੇਗੀ। ਮਿਲੀ ਸੂਚਨਾ ਮੁਤਾਬਕ ਇਹ ਟੀਮ ਦੇ ਕੁੱਝ ਮੈਂਬਰ ਅੱਜ ਬੁੱਧਵਾਰ ਨੂੰ ਬਠਿੰਡਾ ਸ਼ਹਿਰ ਪੁੱਜੇਗੀ, ਜਿੱਥੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਪਣੀ ਪੱਕੀ ਰਿਹਾਇਸ਼ ਰੱਖੀ ਹੋਈ ਹੈ।

ਇਹ ਵੀ ਪੜ੍ਹੋ 328 ਪਾਵਨ ਸਰੂਪਾਂ ਦਾ ਮਾਮਲਾ;ਧਾਮੀ ਦਾ ਐਲਾਨ, ਪਹਿਲਾਂ ਮੈਂਨੂੰ ਸੰਪਰਕ ਕਰੇਂ SIT, ਫ਼ਿਰ ਚੰਡੀਗੜ੍ਹ ਦਫ਼ਤਰ ‘ਚੋਂ ਮਿਲੇਗਾ ਰਿਕਾਰਡ

ਜਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਵਜੋਂ ਕਾਰਜ਼ਤ ਸਨ, ਤਾਂ ਤਦ ਭਾਈ ਈਸ਼ਰ ਸਿੰਘ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਸੀ। ਉਸ ਸਮੇਂ ਕਾਰਜ਼ਕਾਰੀ ਜਥੇਦਾਰ ਵਜੋਂ ਇਸ ਮਾਮਲੇ ਵਿਚ ਇਨ੍ਹਾਂ ਵੱਲੋਂ ਭੂਮਿਕਾ ਨਿਭਾਈ ਗਈ ਸੀ। ਜਿਸਦੇ ਚੱਲਦੇ ਇਸ ਮਾਮਲੇ ਵਿਚ ਉਹ ਵਿਸ਼ੇਸ ਜਾਂਚ ਟੀਮ ਦਾ ਵੱਡਾ ਸਹਿਯੋਗ ਕਰ ਸਕਦੇ ਹਨ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਕਮੇਟੀ ਨੂੰ ਵਿਸ਼ੇਸ ਜਾਂਚ ਟੀਮ ਦਾ ਸਹਿਯੋਗ ਕਰਨ ਲਈ ਕਿਹਾ ਸੀ। ਇਸ ਮਾਮਲੇ ਵਿਚ ਜਾਂਚ ਟੀਮ ਵੱਲੋਂ ਸੀਏ ਸਤਿੰਦਰ ਸਿੰਘ ਕੋਹਲੀ ਸਹਿਤ ਦੋ ਜਣਿਆਂ ਨੂੰ ਗ੍ਰਿਫਤਾਰ ਵੀ ਕਰ ਚੁੱਕੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

328 ਪਾਵਨ ਸਰੂਪਾਂ ਦਾ ਮਾਮਲਾ;ਧਾਮੀ ਦਾ ਐਲਾਨ, ਪਹਿਲਾਂ ਮੈਂਨੂੰ ਸੰਪਰਕ ਕਰੇਂ SIT, ਫ਼ਿਰ ਚੰਡੀਗੜ੍ਹ ਦਫ਼ਤਰ ‘ਚੋਂ ਮਿਲੇਗਾ ਰਿਕਾਰਡ

0

Sri Mukatsar News:328 missing ‘saroops’ case; ਪਿਛਲੇ ਕਈ ਸਾਲਾਂ ਤੋਂ ਪੰਥਕ ਹਲਕਿਆਂ ਵਿੱਚ 328 ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ‘ਚ ਪਰਚਾ ਦਰਜ਼ ਕਰਕੇ ਪੰਜਾਬ ਸਰਕਾਰ ਵੱਲੋਂ ਬਣਾਈ ਜਾਂਚ ਟੀਮ ਵੱਲੋਂ ਹਾਲੇ ਸ਼੍ਰੋਮਣੀ ਕਮੇਟੀ ਦੇ ਕੋਲੋਂ ਰਿਕਾਰਡ ਲੈਣਾ ਸੌਖਾ ਲੱਗਦਾ ਨਹੀਂ ਦਿਖ ਰਿਹਾ। ਬੇਸ਼ੱਕ ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ SIT ਨਾਲ ਸਹਿਯੋਗ ਕਰਨ ਦੇ ਆਦੇਸ਼ ਦਿੱਤੇ ਹਨ ਪ੍ਰੰਤੂ ਹੁਣ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਵੱਡਾ ਬਿਆਨ ਆਇਆ ਹੈ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਲੋਹੜੀ ਮੌਕੇ Amritsar ‘ਚ ਘਰ ਨੂੰ ਅੱਗ ਲੱਗਣ ਕਾਰਨ ਪਿਉ-ਧੀ ਦੀ ਹੋਈ ਮੌ+ਤ

ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ‘ਤੇ ਪੁੱਜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੁੱਝ ਨਿੱਜੀ ਮੀਡੀਆ ਚੈਨਲਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਹੈ ਕਿ, ‘‘ਰਿਕਾਰਡ ਲੈਣ ਦੇ ਲਈ ਪਹਿਲਾਂ SIT ਉਨ੍ਹਾਂ ਦੇ ਨਾਲ ਸੰਪਰਕ ਕਰੇ ਤੇ ਉਸਤੋਂ ਬਾਅਦ ਉਸਨੂੰ ਚੰਡੀਗੜ੍ਹ ਦਫ਼ਤਰ ਵਿਚ ਰਿਕਰਡ ਮੁਹੱਈਆ ਕਰਵਾਇਆ ਜਾਵੇਗਾ। ” ਇਸਦੇ ਨਾਲ ਹੀ ਐਡਵੋਕੇਟ ਧਾਮੀ ਨੇ ਇਹ ਵੀ ਕਿਹਾ ਹੈ ਕਿ ਹਾਲੇ ਉਹ ਤਿੰਨ-ਚਾਰ ਦਿਨ ਇੱਧਰ ਹੀ ਰੁੱਝੇ ਹੋਏ ਹਨ। ਜਿਕਰਯੋਗ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਆਉਂਦੇ ਹੀ ਬੀਤੇ ਕੱਲ SIT ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਅੰਮ੍ਰਿਤਸਰ ਅਤੇ ਸਬ ਦਫ਼ਤਰ ਚੰਡੀਗੜ੍ਹ ਵਿਖੇ ਪਹੁੰਚ ਕੀਤੀ ਗਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮੰਦਭਾਗੀ ਖ਼ਬਰ; ਲੋਹੜੀ ਮੌਕੇ Amritsar ‘ਚ ਘਰ ਨੂੰ ਅੱਗ ਲੱਗਣ ਕਾਰਨ ਪਿਉ-ਧੀ ਦੀ ਹੋਈ ਮੌ+ਤ

0

Amritsar News: ਬੀਤੀ ਰਾਤ ਜਿੱਥੇ ਪੂਰੇ ਦੇਸ ਭਰ ਵਿੱਚ ਲੋਹੜੀ ਦਾ ਤਿਉਹਾਰ ਪੂਰੇ ਚਾਵਾਂ ਨਾਲ ਮਨਾਇਆ ਜਾ ਰਿਹਾ ਸੀ, ਉਥੇ ਅੰਮ੍ਰਿਤਸਰ ‘ਚ ਲੋਹੜੀ ਮੌਕੇ ਪਾਈ ਧੂਣੀ ਵਿਚੋਂ ਨਿਕਲੀ ਅੱਗ ਦੀ ਚਿੰਗਾਰੀ ਨੇ ਇੱਕ ਘਰ ਨੂੰ ਜਿੱਥੇ ਰਾਖ ਬਣਾ ਦਿੱਤਾ, ਉਥੇ ਪਿਉ-ਧੀ ਦੀ ਵੀ ਮੌਤ ਹੋ ਗਈ। ਇਹ ਘਟਨਾ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਇਲਾਕੇ ਮੰਨੇ ਜਾਂਦੇ ਮਾਨਾ ਸਿੰਘ ਚੌਂਕ ਨਜਦੀਕ ਸਥਿਤ ਗਲੀ ਚੂੜ ਸਿੰਘ ਵਿਖੇ ਵਾਪਰੀ।

ਇਹ ਵੀ ਪੜ੍ਹੋ Punjab ‘ਚ ਕੜਾਕੇ ਦੀ ਠੰਢ ਦੌਰਾਨ ਮੁੜ ਖੁੱਲੇ ਸਕੂਲ, ਕਈ ਥਾਵਾਂ ‘ਤੇ ਤਾਪਮਾਨ 0 ਹੋਇਆ

ਇਸ ਇਲਾਕੇ ਵਿੱਚ ਤੰਗ ਗਲੀਆਂ ਹੋਣ ਕਾਰਨ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਵੀ ਨਜ਼ਦੀਕ ਨਹੀਂ ਪੁੱਜ ਸਕੀਆਂ, ਜਿਸਦੇ ਚੱਲਦੇ ਅੱਗ ‘ਤੇ ਕਾਬੂ ਪਾਉਣ ਲਈ ਵੀ ਕਾਫ਼ੀ ਮੁਸ਼ੱਕਤ ਕਰਨੀ ਪਈ। ਘਟਨਾ ਸਮੇਂ ਘਰ ਵਿਚ ਪ੍ਰਵਾਰ ਦੇ ਪੰਜ ਮੈਂਬਰ ਸਨ, ਜਿੰਨ੍ਹਾਂ ਵਿਚੋਂ 3 ਨੂੰ ਅੱਗ ਦੇ ਭਾਂਬੜਾਂ ਵਿਚੋਂ ਕੱਢ ਲਿਆ ਗਿਆ ਜਦਕਿ ਘਰ ਦੀ ਪਹਿਲੀ ਮੰਜਿਲ ‘ਤੇ ਪਏ ਬਜੁਰਗ ਅਤੇ ਉਸਦੀ ਜਵਾਨ ਧੀ (ਜੋਕਿ ਅਪਹਾਜ਼ ਦੱਸੀ ਜਾ ਰਹੀ ਹੈ) ਨੂੰ ਬਚਾਇਆ ਨਹੀਂ ਜਾ ਸਕਿਆ।

ਇਹ ਵੀ ਪੜ੍ਹੋ ਪੰਜਾਬ ਲੋਕ ਭਵਨ ਵਿਖੇ ਭਗਵੰਤ ਮਾਨ ਤੇ ਨਾਇਬ ਸੈਣੀ ਦੀ ਮੌਜੂਦਗੀ ‘ਚ ਰਵਾਇਤੀ ਪੰਜਾਬੀ ਢੰਗ ਨਾਲ ਮਨਾਈ ਲੋਹੜੀ

ਘਟਨਾ ਦਾ ਪਤਾ ਲੱਗਦੇ ਹੀ ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਇਲਾਕੇ ਦੇ ਐਸਐਚਓ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ। ਮੁਢਲੀ ਜਾਣਕਾਰੀ ਮੁਤਾਬਕ ਗਲੀ ਵਿਚ ਪਾਈ ਲੋਹੜੀ ਵਿਚੋਂ ਨਿਕਲੀ ਇੱਕ ਚਿੰਗਾਰੀ ਘਰ ਵਿਚ ਜਾ ਡਿੱਗੀ ਤੇ ਉਥੇ ਪਏ ਰੁਮਾਲਾ ਸਾਹਿਬ ਨੂੰ ਅੱਗ ਪੈ ਗਈ। ਇਹ ਵੀ ਦਸਿਆ ਜਾ ਰਿਹਾ ਕਿ ਪ੍ਰਵਾਰ ਵੱਲੋਂ ਘਰ ਵਿੱਚ ਹੀ ਰੁਮਾਲਾ ਸਾਹਿਬ ਦਾ ਕੰਮ ਕੀਤਾ ਜਾਂਦਾ ਸੀ, ਜਿਸ ਕਾਰਨ ਅੱਗ ਜਲਦੀ ਫੈਲ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ਦੀ ਸੁਸ਼ਾਂਤ ਸਿਟੀ-2 ਵਿਖੇ ਮਨਾਈ ਧੀਆਂ ਦੀ ਲੋਹੜੀ

Bathinda News: ਸਥਾਨਕ ਮਾਨਸਾ ਰੋਡ ਉੱਪਰ ਸਥਿਤ ਸੁਸ਼ਾਤ ਸਿਟੀ-2 ਬਠਿੰਡਾ ਵਿਖੇ ਲੜਕੀਆਂ ਦੇ ਸਨਮਾਨ ਵਜੋਂ ਧੀਆਂ ਦੀ ਲੋਹੜੀ ਮਨਾਈ ਗਈ। ਕਲੋਨੀ ਦੇ ਪਾਰਕ ਨੰਬਰ 8 ਵਿੱਚ ਸੁਸਾਇਟੀ ਦੇ ਪ੍ਰਧਾਨ ਨਿਰਮਲ ਸਿੰਘ ਦੀ ਅਗਵਾਈ ਵਿੱਚ ਸਮੂਹ ਕਲੋਨੀ ਵਾਸੀਆਂ ਨੇ ਇਕੱਤਰ ਹੋ ਕੇ ਗੁੜ,ਤਿਲ, ਰਿਉੜੀਆਂ, ਮੂੰਗਫਲੀਆਂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਕਲੋਨੀ ਦੇ ਜਨਰਲ ਮੈਨੇਜਰ ਸੰਦੀਪ ਠਕਰਾਲ ਨੇ ਸਮੂਹ ਕਲੋਨੀ ਵਾਸੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ। ਇਸ ਸਮੇਂ ਕਲੋਨੀ ਦੀਆਂ ਲਗਭਗ 50 ਅਣਵਿਆਹੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ Punjab ‘ਚ ਕੜਾਕੇ ਦੀ ਠੰਢ ਦੌਰਾਨ ਮੁੜ ਖੁੱਲੇ ਸਕੂਲ, ਕਈ ਥਾਵਾਂ ‘ਤੇ ਤਾਪਮਾਨ 0 ਹੋਇਆ

ਸੁਸਾਇਟੀ ਦੇ ਸਰਪ੍ਰਸਤ ਜਗਰੂਪ ਸਿੰਘ ਜੌੜਾ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਤਿਉਹਾਰ ਸਾਡਾ ਸਭਿਆਚਾਰ ਹਨ। ਇਸ ਸਮੇਂ ਸੁਸਾਇਟੀ ਮੈਂਬਰ ਗੰਡਾ ਸਿੰਘ, ਹਰਬੰਸ ਸਿੰਘ, ਕੁਲਵੰਤ ਸਿੰਘ ਖਜ਼ਾਨਚੀ, ਹਰਮੀਤ ਸਿੰਘ, ਸੁਖਪਾਲ ਸਿੰਘ ਧਿੰਗੜ,ਗੁਰਜੰਟ ਸਿੰਘ ਸਿੱਧੂ,ਹਰਕਮਲਪ੍ਰੀਤ ਸਿੰਘ, ਜਗਜੀਤ ਸਿੰਘ, ਕੁੰਦਨ ਲਾਲ, ਰਤਨ ਲਾਲ, ਗੁਰਚਰਨ ਸਿੰਘ, ਟੀ ਸੀ ਗਰਗ, ਸ੍ਰੀਮਤੀ ਪਰਮਿੰਦਰ ਕੌਰ, ਸ੍ਰੀਮਤੀ ਕੁਲਦੀਪ ਕੌਰ ਤੋ ਇਲਾਵਾ ਭੁਪਿੰਦਰ ਸਿੰਘ ਮਾਨ, ਮਾਸਟਰ ਗੁਰਜੰਟ ਸਿੰਘ ਭਾਗੀਵਾਂਦਰ, ਅੰਮ੍ਰਿਤਪਾਲ ਸਿੰਘ ਖਾਲਸਾ, ਲੋਕ ਗਾਇਕ ਗੁਰਵਿੰਦਰ ਬਰਾੜ, ਮਾਸਟਰ ਜਗਸੀਰ ਸਿੰਘ ਸਮੇਤ ਸਮੂਹ ਕਲੋਨੀ ਵਾਸੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Punjab ‘ਚ ਕੜਾਕੇ ਦੀ ਠੰਢ ਦੌਰਾਨ ਮੁੜ ਖੁੱਲੇ ਸਕੂਲ, ਕਈ ਥਾਵਾਂ ‘ਤੇ ਤਾਪਮਾਨ 0 ਹੋਇਆ

0

Punjab News: Schools reopen in Punjab; ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਢ ਦੌਰਾਨ ਸਕੂਲ ਮੁੜ ਖੁੱਲ ਗਏ ਹਨ। ਇਸ ਦੌਰਾਨ ਪੈ ਰਹੀ ਸੰਘਣੀ ਧੁੰਦ ਨੇ ਸਕੂਲ ਜਾਣ ਵਾਲੇ ਛੋਟੇ ਬੱਚਿਆਂ ਲਈ ਮੁਸ਼ਕਿਲਾਂ ਖੜੀਆਂ ਕਰ ਦਿੱਤੀਆਂ ਹਨ। 23 ਦਸੰਬਰ ਤੋਂ ਚੱਲ ਰਹੀਆਂ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਇਹ ਸਕੂਲ 1 ਜਨਵਰੀ ਨੂੰ ਖੁੱਲਣੇ ਸਨ ਪ੍ਰੰਤੂ ਠੰਢ ਕਾਰਨ ਸਰਕਾਰ ਵੱਲੋਂ ਦੋ ਵਾਰ ਛੁੱਟੀਆਂ ‘ਚ ਵਾਧਾ ਕੀਤਾ ਗਿਆ ਸੀ। ਦੂਜੇ ਪਾਸੇ ਮਾਘੀ ਉੱਪਰ ਪੰਜਾਬ ਵਿੱਚ ਕਈ ਥਾਵਾਂ ‘ਤੇ ਤਾਪਮਾਨ 0 ਉੱਪਰ ਪੁੱਜ ਗਿਆ।

ਇਹ ਵੀ ਪੜ੍ਹੋ Bathinda ‘ ਚ ਨਸ਼ੇ ਦੀ ਹਾਲਾਤ ਵਿੱਚ ਟਰੱਕ ਡਰਾਈਵਰ ਨੇ ਮੋਟਰਸਾਈਕਲ ਸਵਾਰ ਦਰੜੇ , ਨੌਜਵਾਨ ਦੀ ਮੌ+ਤ

ਮੌਸਮ ਵਿਗਿਆਨੀਆਂ ਮੁਤਾਬਕ ਆਉਣ ਵਾਲੇ ਕੁੱਝ ਦਿਨਾਂ ਤੱਕ ਤਾਪਮਾਨ ਇਸੇ ਤਰ੍ਹਾਂ ਸ਼ਿਮਲਾ ਤੋਂ ਘੱਟ ਰਹਿਣ ਦਾ ਅਨੁਮਾਨ ਹੈ। ਕੜਾਕੇ ਦੀ ਠੰਢ ਦੇ ਨਾਲ ਸੀਤ ਲਹਿਰਾਂ ਤੇ ਠੰਢੀਆਂ ਹਵਾਵਾਂ ਲੋਕਾਂ ਨੂੰ ਘਰਾਂ ਵਿੱਚ ਦੁਬਕੇ ਰਹਿਣ ਲਈ ਮਜਬੂਰ ਕਰ ਰਹੀਆਂ। ਹਾਲਾਂਕਿ ਮਜਬੂਰੀ ਵੱਸ ਘਰੋਂ ਬਾਹਰ ਜਾਣ ਵਾਲਿਆਂ ਲਈ ਸੰਘਣੀ ਧੁੰਦ ਤੇ ਜੀਰੋ ਵਿਜੀਬਿਲਟੀ ਵੱਡੀਆਂ ਮੁਸ਼ਕਿਲਾਂ ਖੜੀਆਂ ਕਰ ਰਹੀ ਹੈ। ਇਸ ਧੁੰਦ ਦੇ ਕਾਰਨ ਰੇਲ ਗੱਡੀਆਂ ਤੈਅ ਸਮੇਂ ਤੋਂ ਕਈ-ਕਈ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਗ: ਵਿੱਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਤੋਂ ਬਾਅਦ ਇੱਕ ਸੁਪਰਡੈਂਟ ਬਰਖ਼ਾਸਤ, ਤਿੰਨ ਹੋਰਨਾਂ ਨੂੰ ਦਿੱਤੀ ਸਖ਼ਤ ਸਜ਼ਾ

ਜਦਕਿ ਫ਼ਲਾਈਟਾਂ ਲਗਾਤਾਰ ਕੈਂਸਲ ਹੋ ਰਹੀਆਂ। ਇਸੇ ਤਰ੍ਹਾਂ ਬੱਸਾਂ ਤੇ ਕਾਰਾਂ ਨੂੰ ਵੀ ਹਾਦਸਿਆਂ ਦਾ ਡਰ ਬਣਿਆ ਹੋਇਆ। ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜੇ ਮੁਤਾਬਕ ਨਵਾਂਸ਼ਹਿਰ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਠੰਢਾ ਇਲਾਕਾ ਬਣ ਗਿਆ। ਇੱਥੇ ਤਾਪਮਾਨ 0 ਰਿਹਾ।ਇਸੇ ਤਰ੍ਹਾਂ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਤਾਪਮਾਨ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਬਾਗਬਾਨੀ, ਮਧੂਮੱਖੀ ਪਾਲਣ ਅਤੇ ਸਰੰਖਿਤ ਖੇਤੀ ਵਿੱਚ ਹਰਿਆਣਾ ਦੇਸ਼ ਵਿੱਚ ਮੋਹਰੀ:ਖੇਤੀਬਾੜੀ ਮੰਤਰੀ

0

Haryana News: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਬਾਗਬਾਨੀ, ਮਧੂਮੱਖੀ ਪਾਲਣ ਅਤੇ ਟਿਕਾਊ ਖੇਤੀ ਦੇ ਖੇਤਰ ਵਿੱਚ ਨਵੀਂ ਮਿਸਾਲ ਕਾਇਮ ਕੀਤੀ ਹੈ। ਹਰਿਆਣਾ ਮਧੂਮੱਖੀ ਪਾਲਣ ਨੀਤੀ ਨੂੰ ਅਪਨਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਨੀਤੀ ਦੇ ਪ੍ਰਭਾਵੀ ਲਾਗੂ ਕਰਨ ਨਾਲ ਰਾਜ ਵਿੱਚ ਸ਼ਹਿਦ ਉਤਪਾਦਨ ਨੂੰ ਪ੍ਰੋਤਸਾਹਨ ਮਿਲਿਆ ਹੈ।ਖੇਤੀਬਾੜੀ ਮੰਤਰੀ ਅੱਜ ਇੱਥੇ ਬਾਗਬਾਨੀ ਵਿਭਾਗ ਨਾਲ ਸਬੰਧਿਤ ਪ੍ਰੀ-ਬਜਟ ਕੰਸਲਟੇਂਸ਼ਨ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਪਿਛਲੇ ਸਾਲ ਦੇ ਬਜਟ ਵਿੱਚ ਬਾਗਬਾਨੀ ਵਿਭਾਗ ਨੂੰ ਅਲਾਟ ਬਜਟ ਦੇ ਖਰਚ ਬਾਬਤ ਵਿਸਤਾਰ ਨਾਲ ਚਰਚਾ ਕੀਤੀ।

ਇਹ ਵੀ ਪੜ੍ਹੋ CM Nayab Saini ਨੇ ਚੰਡੀਗੜ੍ਹ ਸਥਿਤ ਆਪਣੇ ਆਵਾਸ ‘ਤੇ ਮਨਾਈ ਲੋਹੜੀ, ਹਰਿਆਣਾ ਵਾਸੀਆਂ ਨੂੰ ਦਿੱਤੀ ਵਧਾਈ

ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਕਿਸਾਨਾਂ ਦੀ ਆਮਦਨੀ ਨੂੰ ਵਧਾਉਣ ਲਈ ਯਤਨਸ਼ੀਲ ਹੈ, ਕਿਸਾਨ-ਹਿੱਤ ਵਿੱਚ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਮੀਟਿੰਗ ਦੇ ਬਾਅਦ ਦਸਿਆ ਕਿ ਮਧੂਮੱਖੀ ਪਾਲਣ ਨੂੰ ਵਿਗਿਆਨਕ ਅਤੇ ਵਪਾਰਕ ਰੂਪ ਦੇਣ ਦੇ ਉਦੇਸ਼ ਨਾਲ ਰਾਮਨਗਰ ਵਿੱਚ ਏਕੀਕ੍ਰਿਤ ਮਧੁਮੱਖੀ ਪਾਲਣ ਵਿਕਾਸ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ। ਇਸ ਕੇਂਦਰ ਰਾਹੀਂ ਮਧੁਮੱਖੀ ਬਕਸਿਆਂ ਦੀ ਖਰੀਦ ‘ਤੇ 85 ਫੀਸਦੀ ਤੱਕ ਗ੍ਰਾਂਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਸ਼ਹਿਦ ਪ੍ਰੋਸੈਸਿੰਗ, ਬੋਤਲਿੰਗ ਅਤੇ ਸ਼ਹਿਦ ਗੁਣਵੱਤਾ ਜਾਂਚ ‘ਤੇ 75 ਫੀਸਦੀ ਤੱਕ ਸਬਸਿਡੀ ਉਪਲਬਧ ਕਰਾਈ ਜਾ ਰਹੀ ਹੈ।ਉਨ੍ਹਾਂ ਨੇ ਦਸਿਆ ਕਿ ਬਾਗਬਾਨੀ ਖੇਤਰ ਵਿੱਚ ਨਵੀਨਤਮ ਤਕਨੀਕਾਂ ਦੇ ਪ੍ਰਦਰਸ਼ਨ ਤਹਿਤ ਐਕਸੀਲੈਂਸ ਕੇਂਦਰਾਂ ਦੀ ਸਥਾਪਨਾ ਵਿੱਚ ਵੀ ਹਰਿਆਣਾ ਦੇਸ਼ ਵਿੱਚ ਮੋਹਰੀ ਹੈ।

ਇਹ ਵੀ ਪੜ੍ਹੋ ਪੰਜਾਬ ਲੋਕ ਭਵਨ ਵਿਖੇ ਭਗਵੰਤ ਮਾਨ ਤੇ ਨਾਇਬ ਸੈਣੀ ਦੀ ਮੌਜੂਦਗੀ ‘ਚ ਰਵਾਇਤੀ ਪੰਜਾਬੀ ਢੰਗ ਨਾਲ ਮਨਾਈ ਲੋਹੜੀ

ਮੌਜੂਦਾ ਸਰਕਾਰ ਦੇ ਕਾਰਜਕਾਲ ਵਿੱਚ 9 ਐਕਸੀਲੈਂਸ ਸੈਂਟਰ ਸਥਾਪਿਤ ਕੀਤੇ ਜਾ ਚੁੱਕੇ ਹਨ, ਜਦੋਂ ਕਿ 3 ਨਵੇਂ ਐਕਸੀਲੈਂਸ ਸੈਂਟਰਾਂ ‘ਤੇ ਕੰਮ ਪ੍ਰਗਤੀ ‘ਤੇ ਹੈ। ਇੰਨ੍ਹਾਂ ਕੇਂਦਰਾਂ ਰਾਹੀਂ ਕਿਸਾਨਾਂ ਨੂੰ ੳੱਚ ਗੁਣਵੱਤਾ ਵਾਲੀ ਪੌਧ ਸਮੱਗਰੀ ਅਤੇ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਉਪਲਬਧ ਕਰਾਈ ਜਾ ਰਹੀ ਹੈ।ਰਾਜ ਵਿੱਚ ਘੱਟ ਲਾਗਤ ਵਾਲੀ ਵਰਟੀਕਲ ਖੇਤੀ ਨੂੰ ਵੱਡੇ ਪੈਮਾਨੇ ‘ਤੇ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਮੌਜੂਦਾ ਸਰਕਾਰ ਦੇ ਕਾਰਜਕਾਲ ਵਿੱਚ 18,630 ਏਕੜ ਖੇਤਰ ਵਿੱਓ ਉਨੱਤ ਤਕਨੀਕਾਂ ਰਾਹੀਂ ਸਬਜੀ ਉਤਪਾਦਨ ਨੂੰ ਪ੍ਰੋਤਸਾਹਨ ਦਿੱਤਾ ਗਿਆ ਹੈ। ਸਰੰਖਿਤ ਖੇਤੀ ਅਪਨਾਉਣ ਵਾਲੇ ਕਿਸਾਨਾਂ ਨੂੰ 50 ਤੋਂ 85 ਫੀਸਦੀ ਤੱਕ ਗ੍ਰਾਂਟ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1899303