ਸਟੇਜ ‘ਤੇ ਦਿਖੀ ਜੀ-20 ਦੀ ਥੀਮ-ਇਕ ਧਰਾ, ਇਕ ਪਰਿਵਾਰ, ਇਕ ਭਵਿੱਖ ਦੀ ਝਲਕ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 8 ਫਰਵਰੀ:ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 36ਵੇਂ ਸੂਰਜਕੁੰਡ ਕੌਮਾਂਤਰੀ ਹੈਂਡੀਕ੍ਰਾਫਟ ਮੇਲੇ ਵਿਚ ਮਿਨਿਸਟਰੀ ਆਫ ਡਿਵੇਲਪਮੈਂਟ ਆਫ ਨਾਰਥ ਇਸਟ ਰੀਜਨ ਦਾ ਕੌਮਾਂਤਰੀ ਇਆਰ ਆਫ ਮਿਲੇਟਸ 2023 ਦਾ ਬ੍ਰੋਸ਼ਰ ਲਾਂਚ ਕੀਤਾ।ਵਰਨਣਯੋਗ ਹੈ ਕਿ ਸੰਯੁਕਤ ਰਾਸ਼ਟਰ ਪਰਿਸ਼ਦ ਨੇ ਸਾਲ 2023 ਨੁੰ ਇੰਟਰਨੈਸ਼ਨਲ ਇਅਰ ਆਫ ਮਿਲੇਟਸ 2023 ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੀ ਵੱਖ-ਵੱਖ ਮੌਕਿਆਂ ‘ਤੇ ਮੋਟੇ ਅਨਾਜ ਦੀ ਵਰਤੋ ਕਰਨ ਦੀ ਅਪੀਲ ਕਰ ਰਹੇ ਹਨ। ਹਰਿਆਣਾ ਸਰਕਾਰ ਵੀ ਮਿਲੇਟਸ ਨੂੰ ਪ੍ਰੋਤਸਾਹਨ ਦੇਣ ਲਈ ਅਣਥੱਕ ਯਤਨ ਕਰ ਰਹੀ ਹੈ। ਸੂਰਜਕੁੰਡ ਕੌਮਾਂਤਰੀ ਮੇਲੇ ਵਿਚ ਵੀ ਬਾਜਰੇ ਨਾਲ ਤਿਆਰ ਕਈ ਸਵਾਦਿਸ਼ਟ ਤੇ ਸਿਹਤਮੰਦ ਭੋਜਨ ਤਿਆਰ ਕੀਤੇ ਗਏ ਹਨ ਇਸ ਤੋਂ ਇਲਾਵਾ, ਬੁੱਧਵਾਰ ਦਾ ਦਿਨ ਸੂਰਜਕੁੰਡ ਕੌਮਾਂਤਰੀ ਹੈਂਡੀਕ੍ਰਾਫਟ ਮੇਲੇ ਦੇ ਲਈ ਹੋਰ ਵੀ ਖਾਸ ਰਿਹਾ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪੂਰੇ ਕੈਬੀਨੇਟ ਤੇ ਸਾਰੇ ਵਿਧਾਇਕਾਂ ਦੇ ਨਾਲ ਰਾਜਹੰਸ ਹੋਟਲ ਵਿਚ ਦੁਪਹਿਰ ਦਾ ਭੋਜਨ ਕੀਤਾ। ਇਸ ਦੌਰਾਨ ਮੇਲੇ ਵਿਚ ਸਭਿਆਚਾਰਕ ਮਹਾਕੁੰਭ ਵੀ ਦੇਖਣ ਨੂੰ ਮਿਲਿਆ, ਹੁਣ ਵਿਦੇਸ਼ੀ ਕਲਾਕਾਰਾਂ ਨੇ ਆਪਣੀ ਕਲਾ ਅਤੇ ਸਭਿਆਚਾਰਕ ਦਾ ਪ੍ਰਦਰਸ਼ਨ ਕੀਤਾ। ਵੱਖ-ਵੱਖ ਭਾਵ, ਪਹਿਣਾਵੇ, ਮਿਊਜਿਕ ਅਤੇ ਬੋਲ ਸੁਨਾ ਕੇ ਵਿਦੇਸ਼ੀ ਕਲਾਕਾਰਾਂ ਨੇ ਪੂਰੀ ਦੁਨੀਆ ਦੀ ਸਭਿਆਚਾਰਕ ਵਿਵਿਧੀਤਾਵਾਂ ਨਾਲ ਮਾਹੌਲ ਬਣਾ ਦਿੱਤੀ। ਸਾਰਿਆਂ ਨੇ ਆਪਣੇ ਸਭਿਆਚਾਰਕ ਪੇਸ਼ਗੀਆਂ ਵਿਚ ਕਲਾਸਿਕ ਤੋਂ ਲੈ ਕੇ ਫੋਕ ਤਕ ਆਪਣੀ ਪੁਰਾਣੀ ਸਭਿਅਤਾ ਨੂੰ ਸੰਭਾਲ ਕੇ ਰੱਖਿਆ। ਸਟੇਸ਼ ‘ਤੇ ਜੀ-20 ਦ ਥੀਮ ਇਕ ਧਰਾ, ਇਕ ਪਰਿਵਾਰ, ਇਕ ਭਵਿੱਖ ਦੀ ਸਪਸ਼ਟ ਝਲਕ ਦੇਖਣ ਨੂੰ ਮਿਲੀ। ਇਸ ਮੋਕੇ ‘ਤੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ, ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਸਕੂਲ ਸਿਖਿਆ ਮੰਤਰੀ ਕੰਵਰ ਪਾਲ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈਯ ਪ੍ਰਕਾਸ਼ ਦਲਾਲ, ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਬਬਲੀ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ, ਕਿਰਤ ਰਾਜ ਮੰਤਰੀ ਅਨੁਪ ਧਾਨਕ, ਹਰਿਆਣਾ ਸੈਰ-ਸਪਾਟਾ ਨਿਗਮ ਦੇ ਚੇਅਰਮੈਨ ਅਰਵਿੰਦ ਯਾਦਵ, ਵਿਧਾਇਕ ਸ੍ਰੀਮੀਤ ਨੈਨਾਂ ਚੌਟਾਲਾ, ਸੀਮਾ ਤ੍ਰਿਖਾ, ਨੀਰਜ ਸ਼ਰਮਾ, ਨਰੇਂਦਰ ਗੁਪਤਾ, ਰਾਜੇਸ਼ ਨਾਗਰ, ਪ੍ਰਵੀਣ ਡਾਗਰ, ਸੀਤਾਰਾਮ ਯਾਦਵ, ਸੋਮਵੀਰ ਸਾਂਗਵਾਨ, ਘਨਸ਼ਾਮ ਸਰਾਫ, ਨਿਰਮਨ ਚੌਧਰੀ, ਜੈਯਵੀਰ ਵਾਲਮਿਕੀ , ਮੁੱਖ ਸਕੱਤਰ ਸੰਜੀਵ ਕੌਸ਼ਲ, ਸਾਬਕਾ ਸਿਖਿਆ ਮੰਤਰੀ ਰਾਮਬਿਲਾਸ ਸ਼ਰਮਾ ਸਮੇਤ ਹੋਰ ਮਾਣਯੋਗ ਨਾਗਰਿਕ ਮੌਜੂਦ ਸਨ।
36ਵਾਂ ਸੂਰਜਕੁੰਡ ਕੌਮਾਂਤਰੀ ਹੈਂਡੀਕ੍ਰਾਫਟ ਮੇਲਾ, ਮੁੱਖ ਮੰਤਰੀ ਨੇ ਮੇਲੇ ਵਿਚ ਕੀਤਾ ਕੌਮਾਂਤਰੀ ਇਅਰ ਆਫ ਮਿਲੇਟਸ -2023 ਦਾ ਬ੍ਰੋਸ਼ਰ ਲਾਂਚ
ਬਿਹਤਰ ਮੈਡੀਕਲ ਸੇਵਾਵਾਂ ਉਪਲਬਧ ਕਰਵਾਉਣ ਲਈ ਸਰਕਾਰ ਵਚਨਬੱਧ – ਮਨੋਹਰ ਲਾਲ
ਫਰੀਦਾਬਾਦ ਵਿਚ ਮੁੱਖ ਮੰਤਰੀ ਨੇ ਰੱਖਿਆ ਬਾਬਾ ਬੰਦਾ ਸਿੰਘ ਬਹਾਦੁਰ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ
ਲਗਭਗ 12 ਕਰੋੜ ਰੁਪਏ ਨਾਲ ਬਣੇਗਾ ਬਾਬਾ ਬੰਦਾ ਬਹਾਦੁਰ ਚੈਰੀਟੇਬਲ ਹਸਪਤਾਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 8 ਫਰਵਰੀ:ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਬੁੱਧਵਾਰ ਨੂੰ ਫਰੀਦਾਬਾਦ ਵਿਚ ਕਰੀਬ 12.30 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਬਾਬਾ ਬੰਦਾ ਸਿੰਘ ਬਹਾਦੁਰ ਚੈਰੀਟੇਬਲ ਹਸਪਤਾਲ ਦਾ ਭੁਮੀ ਪੂਜਨ ਕਰ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਵੀ ਮੌਜੂਦ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਨਾਲ ਹੀ ਸਮਾਜਿਕ ਸੰਗਠਨਾਂ ਵੱਲੋਂ ਸਿਹਤ ਸੇਵਾਵਾਂ ਦੇ ਵਿਸਤਾਰ ਵਜੋ ਜੋ ਕਦਮ ਚੁੱਕੇ ਜਾ ਰਹੇ ਹਨ, ਉਹ ਸ਼ਲਾਘਾਯੋਗ ਹਨ। ਉਨ੍ਹਾਂ ਨੇ ਕਿਹਾ ਕਿ ਇਸ ਹਸਪਤਾਲ ਦੇ ਨਿਰਮਾਣ ਨਾਲ ਜਿੱਥੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਸਹਿਜ ਉਲਬਧ ਹੋਣਗੀਆਂ, ਉੱਥੇ ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ , ਬਹਾਦੁਰੀ ਅਤੇ ਤਿਆਗ ਦੀ ਭਾਵਨਾ ਸਾਰਿਆਂ ਨੂੰ ਪ੍ਰੇਰਿਤ ਕਰੇਗੀ।ਮੁੱਖ ਮੰਤਰੀ ਨੇ ਚੈਰੀਟੇਬਲ ਟਰਸਟ ਨੂੰ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਵੀ ਟਰਸਟ ਨੂੰ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਰਿਆਣਾ ਹਰ ਖੇਤਰ ਵਿਚ ਤਰੱਕੀ ਕਰ ਰਿਹਾ ਹੈ। ਸਿਹਤ ਸੇਵਾਵਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਸਰਕਾਰ ਦਾ ਟੀਚਾ ਹਰ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਹੈ। ਹੁਣ ਤਕ 7 ਨਵੇਂ ਮੈਡੀਕਲ ਕਾਲਜ ਸਥਾਪਿਤ ਹੋ ਚੁੱਕੇ ਹਨ ਅਤੇ 8 ਹੋਰ ‘ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਜਿਮੇਵਾਰੀ ਦੇ ਨਾਲ ਸਹਿਭਾਗੀ ਬਨਣ ਵਾਲੇ ਸਮਾਜਿਕ ਸੰਗਠਨਾਂ ਵੱਲੋਂ ਸਿਹਤ ਸੇਵਾਵਾਂ ਲਈ ਚੁੱਕੇ ਜਾ ਰਹੇ ਕਦਮਾਂ ਵਿਚ ਸਰਕਾਰ ਹਰ ਸੰਭਵ ਸਹਿਯੋਗ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਡਾਕਟਰਾਂ ਦੀ ਮੌਜੂਦਾ ਗਿਣਤੀ 13 ਹਜਾਰ ਤੋਂ ਵਧਾ ਕੇ 28 ਹਜਾਰ ਕਰਨ ਦਾ ਹੈ। ਨਵੇਂ ਮੈਡੀਕਲ ਕਾਲਜ ਸਥਾਪਿਤ ਹੋਣ ਨਾਲ ਹਰ ਸਾਲ 2650 ਡਾਕਟਰ ਤਿਆਰ ਕੀਤੇ ਜਾ ਸਕਣਗੇ।
ਚਿਰਾਯੂ ਹਰਿਆਣਾ ਯੋਜਨਾਵ ਬਣੀ ਜਰੂਰਤਮੰਦਾਂ ਦੀ ਸਹਿਯੋਗੀ
ਮੁੱਖ ਮੰਤਰੀ ਨੇ ਕਿਹਾ ਕਿ ਵਾਂਝਿਆਂ ਤੇ ਜਰੂਰਤਮੰਦਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਆਯੂਸ਼ਮਾਨ ਭਾਰਤ ਯੋਜਨਾ ਦਾ ਵਿਸਤਾਰ ਕਰਦੇ ਹੋਏ ਸੂਬੇ ਵਿਚ ਚਿਰਾਯੂ ਹਰਿਆਣਾ ਯੋਜਨਾ ਸ਼ੁਰੂ ਕੀਤੀ ਹੈ। ਇਸ ਵਿਚ 1 ਲੱਖ 80 ਹਜਾਰ ਰੁਪਏ ਤਕ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ 5 ਲੱਖ ਰੁਪਏ ਸਾਲਾਨਾ ਦਾ ਸਿਹਤ ਕਵਰ ਮਿਲ ਰਿਹਾ ਹੈ। ਇਸ ਨਾਲ ਸੂਬੇ ਵਿਚ ਲਗਭਗ 29 ਲੱਖ ਪਰਿਵਾਰ ਕਰਵ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਅੰਤੋਂਦੇਯ ਪਰਿਵਾਰਾਂ ਦੀ ਸਿਹਤ ਜਾਂਚ ਦੇ ਲਈ ਨਿਰੋਗੀ ਹਰਿਆਣਾ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ 25 ਮਾਨਕਾਂ ਦੇ ਆਧਾਰ ‘ਤੇ ਗਰੀਬ ਤੇ ਵਾਂਝੇ ਪਰਿਵਾਰਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ। ਸੂਬੇ ਵਿਚ 228 ਤਰ੍ਹਾ ਦੇ ਆਪ੍ਰੇਸ਼ਨ, 70 ਤਰ੍ਹਾ ਦੇ ਟੇਸਟ ਅਤੇ 21 ਤਰ੍ਹਾ ਦੀ ਡੈਂਟਲ ਮੈਡੀਕਲ ਮੁਫਤ ਕੀਤੀ ਜਾਂਦੀ ਹੈ। ਨਾਲ ਹੀ 500 ਦਵਾਈਆਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ।
ਆਯੂਸ਼ ਹੈਲਥ ਅਂੈਡ ਵੈਲਨੈਸ ਸੈਂਟਰ ਸ਼ੁਰੂ ਕੀਤੇ
ਮੁੱਖ ਮੰਤਰੀ ਨੇ ਦਸਿਆ ਕਿ ਸਰਕਾਰ ਨੇ ਆਯੂਰਵੇਦ ਮੈਡੀਕਲ ਪੱਦਤੀ ਨੂੰ ਆਯੂਸ਼ਮਾਨ ਭਾਰਤ ਯੋਜਨਾ ਨਾਲ ਜੋੜਿਆ ਹੈ। ਸਗੋ ਆਯੂਸ਼ ਹੈਲਥ ਐਂਡ ਵੈਲਨੈਸ ਸੈਂਟਰ ਵੀ ਸਥਾਪਿਤ ਕੀਤੇ ਹਨ। ਇਸ ਤੋਂ ਇਲਾਵਾ ਸਰਕਾਰ ਯੋਗ ਨੂੰ ਹੋਰ ਵੱਧ ਪ੍ਰੋਤਸਾਹਨ ਦੇਣ ਲਈ ਯੋਗ-ਕੋਰਸ ਵੀ ਤਿਆਰ ਕਰ ਰਹੀ ਹੈ।ਇਸ ਮੌਕੇ ‘ਤੇ ਵਿਧਾਇਕ ਸੀਮਾ ਤ੍ਰਿਖਾ , ਫਰੀਦਾਬਾਦ ਤੋਂ ਵਿਧਾਇਕ ਨਰੇਂਦਰ ਗੁਪਤਾ, ਤਿਗਾਂਓ ਤੋਂ ਵਿਧਾਇਕ ਰਾਜੇਸ਼ ਨਾਗਰ, ਸੀਐਮ ਦੇ ਮੀਡੀਆ ਏਡਵਾਈਜਰ ਅਮਿਤ ਆਰਿਆ, ਮਹਿਲਾ ਆਯੋਗ ਦੀ ਚੇਅਰਪਰਸਨ ਰੇਣੂ ਭਾਟਿਆ ਸਮੇਤ ਹੋਰ ਅਧਿਕਾਰੀ ਮੋਜੁਦ ਰਹੇ।
ਥਰਮਲ ਮੈਨਜਮੈਂਟ ਵਲੋਂ ਯੂਨਿਟ ਨੰਬਰ -2 ਨੂੰ ਸੈਡ ਡਾਊਨ ’ਤੇ ਘੋਸ਼ਿਤ ਨਾ ਕਰਨ ਵਿਰੁੱਧ ਮੁਲਾਜਮਾਂ ਵਲੋਂ ਰੋਸ ਰੈਲੀ
ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ : ਇੰਪਲਾਈਜ਼ ਫੈਡਰੇਸ਼ਨ (ਚਾਹਲ ) ਥਰਮਲ ਪਲਾਂਟ ਲਹਿਰਾਂ ਮੁਹੱਬਤ ਵਲੋਂ ਥਰਮਲ ਪਲਾਂਟ ਦੇ ਮੇਨ ਗੇਟ ਤੇ ਰੋਸ ਰੈਲੀ ਕੀਤੀ ਗਈ ਇਸ ਵਿੱਚ ਜਥੇਬੰਦੀ ਦੇ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਸ ਬਲਜੀਤ ਸਿੰਘ ਬਰਾੜ, ਜਨਰਲ ਸਕੱਤਰ ਰਜਿੰਦਰ ਸਿੰਘ ( ਨਿੰਮਾ) ,ਸੀ ਮੀਤ ਪ੍ਰਧਾਨ ਲਖਵੰਤ ਸਿੰਘ ਬਾਂਡੀ,ਜੁਆਇੰਟ ਸਕੱਤਰ ਰਘਬੀਰ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਥਰਮਲ ਪਲਾਂਟ ਮੈਨੇਜਮੈਂਟ ਵਲੋ ਪਲਾਟ ਦਾ ਯੂਨਿਟ ਨੰਬਰ -2 ਦੀ ਈ ਐਸ ਪੀ ਦਾ ਢਾਂਚਾ 12-ਮਈ 2022 ਨੂੰ ਢਹਿ ਢੇਰੀ ਹੋਣ ਕਰਕੇ ਉਤਪਾਦਨ ਬੰਦ ਹੋ ਗਿਆ ਸੀ। ਤਕਰੀਬਨ 8 ਮਹੀਨੇ ਬੀਤ ਜਾਣ ਤੇ ਵੀ ਇਸ ਦਾ ਈ ਐਸ ਪੀ ਨਵਾ ਲਗਾਉਣ ਦਾ ਟੈਂਡਰ ਜਾਰੀ ਨਹੀਂ ਹੋ ਸਕਿਆ ਅਤੇ ਹੋਰ ਇੱਕ ਸਾਲ ਲਈ ਉਤਪਾਦਨ ਬੰਦ ਰਹੇਗਾ ਇਸ ਯੂਨਿਟ ਨੂੰ ਸੈਡ ਡਾਉਣ ਤੇ ਘੋਸ਼ਿਤ ਕਰਨ ਦੇ ਕੰਮ ਤੋਂ ਟਾਲਾ ਵੱਟਿਆ ਜਾ ਰਿਹਾ ਹੈ । ਜਿਸ ਕਰਕੇ ਮੁਲਾਜ਼ਮਾਂ ਦੇ ਮਨਾ ਵਿੱਚ ਭਾਰੀ ਗੁੱਸਾ ਹੈ ਅੱਜ ਮੁਲਾਜ਼ਮਾਂ ਨੇ ਆਪਣਾ ਗੁੱਸਾ ਜਾਹਰ ਕਰਦੇ ਹੋਏ ਮੈਨੇਜਮੈਂਟ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਥਰਮਲ ਪਲਾਂਟ ਵਿੱਚ ਟੈਕਨੀਕਲ ਸਟਾਫ ਦੀ ਭਾਰੀ ਕਮੀ ਹੋਣ ਦੇ ਬਾਵਜੂਦ ਜੋ ਮੌਜੂਦਾ ਤੈਨਾਤ ਕਰਮਚਾਰੀ 2-2 ਲੁਕੇਸਨਾ ਤੇ ਕੰਮ ਕਰਕੇ ਪਲਾਂਟ ਦੇ ਦੂਸਰੇ 3 ਨੰ:ਯੂਨਿਟ ਤੋਂ ਭਰਪੂਰ ਬਿਜਲੀ ਉਤਪਾਦਨ ਕਰ ਰਹੇ ਹਨ ਇਹਨਾਂ ਤੈਨਾਤ ਕਰਮਚਾਰੀਆਂ ਨੂੰ ਆਪਣੇ ਘਰੇਲੂ ਕੰਮਾਂ ਕਾਰਾਂ ਲਈ ਛੁੱਟੀ ਵੀ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਅਧਿਕਾਰੀਆਂ ਤੇ ਮੁਲਾਜ਼ਮਾਂ ਵਿੱਚ ਤਕਰਾਰ ਬਾਜੀ ਵੱਧ ਰਹੀ ਹੈ ਮੁਲਾਜਮ ਆਗੂਆ ਨੇ? ਸਰਕਾਰ /ਮਨੈਜਮੈਟ ਤੋ ਯੂਨਿਟ ਨੰ – 2 ਨੂੰ ਸੈਡ ਡਾਉਣ ਤੇ ਘੋਸ਼ਿਤ ਕਰਨ ਦੀ ਮੰਗ ਤੇ ਇਲਾਵਾ ਹੋਰ ਭੱਖਦੀਆ ਮੰਗਾ ਜਿਵੇ 9-16-23 ਸਾਲਾ ਸਮਾਂਬੱਧ ਸਕੇਲ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਮੋਬਾਈਲ /ਡਿਊਟੀ ਲੋਡਾ ਭੱਤਾ ਡਬਲ ਕਰਨ, ਪੇਂਡੂ ਭੱਤਾ ਲਾਗੂ ਕਰਨ, ਪਿਛਲੇ 8 ਸਾਲ ਤੋਂ ਥਰਮਲ ਪਲਾਂਟਾਂ ਦੀ ਸਿੱਧੀ ਭਰਤੀ ਕੋਟੇ ਦੀਆਂ ਪੋਸਟਾਂ ਤੇ ਭਰਤੀ ਕਰਨ, ਥਰਮਲ ਪਲਾਂਟ ਬਠਿੰਡਾ ਦੀਆ ਪੈਡਿਗ ਪਈਆ ਪੋਸਟਾ ਥਰਮਲ ਪਲਾਂਟ ਲਹਿਰਾਂ ਮੁਹੱਬਤ ਵਿਖੇ ਤਬਦੀਲ ਕਰਨ ਪੇਅ ਸਕੇਲਾ ਅਤੇ ਡੀ ਏ ਦੀ ਪੈਡਿਂਗ ਕਿਸਤਾ ਦੇਣ ,ਐਸ ਐਸ ਏ ਤੋਂ ਬਣਦੀ ਡਿਊਟੀ ਲੈਣ ਦੀ ਮੰਗ ਕੀਤੀ ।ਇਸ ਰੈਲੀ ਵਿਚ ਥਰਮਲ ਪਲਾਂਟ ਲਹਿਰਾਂ ਮੁਹੱਬਤ ਦੇ ਮੁਲਾਜਮਾਂ ਤੋਂ ਇਲਾਵਾ ਜਥੇਬੰਦੀ ਦੇ ਅਹੁਦੇਦਾਰ ਸ ਦਮਨਜੀਤ ਸਿੰਘ ਆਡੀਟਰ,ਸ੍ਰੀ ਰਜਿੰਦਰ ਬਹਾਦਰ ਪ੍ਰੈਸ ਸਕੱਤਰ, ਸ ਮਲਕੀਤ ਸਿੰਘ ਚੈਣਾ ਪ੍ਰਚਾਰ ਸਕੱਤਰ, ਸ ਗੁਰਲਾਲ ਸਿੰਘ ਗਿੱਲ, ਸ ਜਸਨਦੀਪ ਸਿੰਘ,ਸ੍ਰੀ ਰਾਜ ਕੁਮਾਰ, ਸ੍ਰੀ ਪ੍ਰੇਮ ਕੁਮਾਰ ਉਪਲ ਮੈਬਰਾਨ ਨੇ ਭਾਗ ਲਿਆ ।
ਕੰਟਰੈਕਚੂਅਲ ਵਰਕਰਜ਼ ਯੂਨੀਅਨ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ 16 ਫਰਵਰੀ ਨੂੰ ਪਟਿਆਲੇ ਮੁੱਖ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ : ਅੱਜ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ. ਐਲ.ਕੰਟਰੈਕਚੂਅਲ ਵਰਕਰਜ਼ ਯੂਨੀਅਨ ਪੰਜਾਬ ਭੁੱਚੋ ਦੇ ਪ੍ਰਧਾਨ ਸੰਦੀਪ ਕੁਮਾਰ ਤੇ ਅਨਿਲ ਕੁਮਾਰ ਨੇ ਦਸਿਆ ਕਿ ਜਾਇਜ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ’ਚ ਸਮੂਹ ਕਾਮਿਆਂ ਵਲੋਂ 16 ਫਰਵਰੀ ਨੂੰ ਪਟਿਆਲੇ ਮੁੱਖ ਦਫਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਚ ਪਰਿਵਾਰਾਂ ਸਮੇਤ ਸਾਮਿਲ ਹੋਣਗੇ। ਇੱਕ ਪਾਸੇ ਭਗਵੰਤ ਮਾਨ ਵੱਲੋ ਇਹ ਅੇਲਾਨ ਕੀਤਾ ਜਾ ਰਿਹਾ ਵੀ ਠੇਕੇਦਾਰ ਕੰਪਨੀਆਂ ਆਓੁਟਸੋਰਸਡ ਮੁਲਾਜ਼ਮਾ ਦਾ ਸੋਸਣ ਕਰ ਰਹੀਆਂ ਪਰ ਦੂਜੇ ਪਾਸੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਕਾਰਪੋਰੇਸ਼ਨ ਦੇ ਇਸਾਰੇ ਤੇ ਪੈਸਕੋ ਵੱਲੋ ਟਰਾਂਸਕੋ ਦੇ ਆਉਟਸੋਰਸਡ ਕਾਮਿਆਂ ਨੂੰ 31.3.23 ਤੋ ਪਹਿਲਾਂ ਪੈਸਕੋ ਤੋਂ ਪ੍ਰਵਾਨਗੀ ਲੈਣ ਦਾ ਪੱਤਰ ਜਾਰੀ ਕੀਤਾ ਗਿਆ ਜੇਕਰ ਕੰਪਨੀ ਪਰਮਿਸਣ ਨਹੀਂ ਲਈ ਤਾਂ ਵਰਕਰ ਨੂੰ ਟਰਮੀਨੇਟ ਕਰ ਦਿੱਤਾ ਜਾਵੇਗਾ।ਜਦਕਿ ਪਹਿਲਾਂ ਕਦੇ ਵੀ ਕੋਈ ਪ੍ਰਵਾਨਗੀ ਦੀ ਕੋਈ ਸ਼ਰਤ ਨਹੀ ਸੀ ਇਹ ਸਰਕਾਰ ਦੇ ਇਸਾਰੇ ਤੇ ਕੰਪਨੀਆਂ ਦਾ ਦਬਾਅ ਕਾਮਿਆਂ ਤੇ ਲਾਮਬੰਦ ਕਰਨ ਦਾ ਤਰੀਕਾ ਤਾਂ ਜੋ ਕਾਮੇ ਕੰਪਨੀਆਂ ਤੇ ਠੇਕੇਦਾਰਾਂ ਨੂੰ ਬਾਹਰ ਕੱਢਣ ਦੀ ਮੰਗ ਨਾ ਕਰਨ ਅਤੇ ਜਦੋਂ ਛਾਂਟੀ ਕਰਨ ਦੀ ਲੋੜ ਬਣਦੀ ਹੈ ਤਾਂ ਛਾਂਟੀ ਦੀ ਜਿੰਮੇਵਾਰੀ ਆਉਟਸੋਰਸਡ ਕੰਪਨੀਆਂ ਤੇ ਪਾ ਦਿੱਤੀ ਜਾਵੇ ਅਤੇ ਪਹਿਲਾਂ ਆਉਟਸੋਰਸਡ ਮੁਲਾਜ਼ਮਾਂ ਤੇ ਸਿਰਫ਼ ਦਬਾਅ ਸਰਕਾਰੀ ਅਧਿਕਾਰੀਆਂ ਦਾ ਹੀ ਹੁੰਦਾ ਸੀ ਪਰ ਹੁਣ ਉਨ੍ਹਾਂ ਉੱਤੇ ਦੂਹਰੇ ਦਬਾਅ ਹੇਠ ਸਰਕਾਰੀ ਅਧਿਕਾਰੀਆਂ ਤੇ ਕੰਪਨੀਆਂ ਵੱਲੋਂ ਦਬਾਅ ਕੇ ਰੱਖਿਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੀ ਪੱਧਰ ਤੇ ਛਾਂਟੀ ਦੇ ਹਮਲੇ ਨੂੰ ਲਾਗੂ ਕਰਨ ਵਾਸਤੇ ਕੰਪਨੀਆਂ ਵਿਰੁੱਧ ਜਬਾਨਬੰਦੀ ਕਰਨ ਵਾਸਤੇ ਇਹ ਹਮਲਾ ਲਾਗੂ ਕੀਤਾ ਜਾ ਰਿਹਾ ਇਸ ਨੂੰ ਠੇਕਾ ਮੁਲਾਜ਼ਮ ਕਿਸੇ ਵੀ ਹਾਲਤ ਵਿੱਚ ਪ੍ਰਵਾਨ ਨਹੀਂ ਕਰਨਗੇ।ਇਸਦੇ ਨਾਲ ਅਨਿਲ ਕੁਮਾਰ ਨੇ ਕਿਹਾ ਕਿ ਫੀਲਡ ਚ ਕੰਮ ਕਰਦੇ ਕਾਮਿਆਂ ਨੂੰ ਪਟਰੋਲ ਭੱਤਾ ਦਿੱਤਾ ਜਾਦਾ ਜਿਸ ਕਾਰਨ ਅੱਧੀ ਤਨਖਾਹ ਪਟਰੋਲ ਵਿੱਚ ਓੁਡ ਜਾਦੀ ਹੈ ਨਾ ਹੀ ਪੋਸਟਾ ਚ ਕੋਈ ਵਾਧਾ ਕੀਤਾ ਗਿਆ। ਇਹਨਾਂ ਮੰਗਾਂ ਦਾ ਹੱਲ ਕਰਵਾਉਣ ਲਈ 16 ਫਰਵਰੀ ਨੂੰ ਮੁੱਖ ਦਫ਼ਤਰ ਪਟਿਆਲਾ ਅੱਗੇ ਮਨੇਜਮੈੰਟ ਅਤੇ ਪੰਜਾਬ ਸਰਕਾਰ ਖਿਲਾਫ ਸੂਬਾ ਪੱਧਰੀ ਧਰਨਾ ਪਰਿਵਾਰਾਂ ਅਤੇ ਬੱਚਿਆਂ ਸਮੇਤ ਦਿੱਤਾ ਜਾਵੇਗਾ।
ਗੁੰਮਸ਼ੁਦਾ ਬੱਚਾ ਕੀਤਾ ਮਾਪਿਆਂ ਨੂੰ ਸਪੁਰਦ
ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ : ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਸ੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾ ਰਾਮਪੁਰਾ ਫੂਲ ਤੋਂ ਇੱਕ ਬੱਚਾ ਬਿਨ੍ਹਾ ਦੱਸੇ ਆਪਣੇ ਘਰ ਤੋ ਚਲਾ ਗਿਆ ਸੀ ਅਤੇ ਮਾਪਿਆ ਵੱਲੋਂ ਉਸ ਦੀ ਭਾਲ ਕੀਤੀ ਗਈ ਪ੍ਰੰਤੂ ਕੋਈ ਵੀ ਜਾਣਕਾਰੀ ਨਾ ਮਿਲਣ ਉਪਰੰਤ ਉਨ੍ਹਾਂ ਵਲੋਂ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਨਾਲ ਤਾਲਮੇਲ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵੱਲੋਂ ਵੀ ਬੱਚੇ ਦੀ ਪੜ੍ਹਤਾਲ ਸਬੰਧੀ ਯਤਨ ਕੀਤੇ ਗਏ। ਪੜ੍ਹਤਾਲ ਦੇ ਦੌਰਾਨ ਜਾਣਕਾਰੀ ਮਿਲੀ ਕਿ ਬੱਚਾ ਪਟਨਾ ਬਿਹਾਰ ਦੇ ਬਾਲ ਘਰ ਵਿੱਚ ਰਹਿ ਰਿਹਾ ਹੈ। ਇਸ ਦੇ ਸਬੰਧ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਤੇ ਜ਼ਿਲ੍ਹਾ ਬਾਲ ਭਲਾਈ ਕਮੇਟੀ ਪਟਨਾ ਬਿਹਾਰ ਦੇ ਨਾਲ ਤਾਲਮੇਲ ਕੀਤਾ ਗਿਆ। ਜਿਸ ਦੇ ਸਬੰਧ ਚ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਬਾਲ ਘਰ ਪਟਨਾ, ਬਿਹਾਰ ਦੇ ਅਧਿਕਾਰੀ ਬੱਚੇ ਨੂੰ ਬਠਿੰਡਾ ਲੈ ਕੇ ਪਹੁੰਚੇ ਅਤੇ ਜ਼ਿਲ੍ਹਾ ਬਾਲ ਭਲਾਈ ਕਮੇਟੀ ਦੇ ਵੱਲੋਂ ਬੱਚੇ ਦੇ ਮਾਪਿਆ ਦੇ ਦਸ਼ਤਾਵੇਜ ਦੀ ਪੜ੍ਹਤਾਲ ਕਰਨ ਤੋਂ ਬਾਅਦ ਬੱਚੇ ਨੂੰ ਉਸ ਦੇ ਮਾਪਿਆ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਚੇਅਰਮੈਨ, ਬਾਲ ਭਲਾਈ ਕਮੇਟੀ ਡਾ ਬਿਕਰਮਜੀਤ ਸਿੰਘ, ਐਡਵੋਕੇਟ ਮੋਹਿਤ ਬਾਂਸਲ, ਸ੍ਰੀਮਤੀ ਅਮਨ ਅਰੋੜਾ, ਸ੍ਰੀਮਤੀ ਸਾਮਲਤਾ ਲਾਟੀਕਾ, ਮੈਬਰ ਬਾਲ ਭਲਾਈ ਕਮੇਟੀ ਸ੍ਰੀ ਰਾਕੇਸ਼ ਕੁਮਾਰ ਤੇ ਸਮੂਹ ਜਿਲ੍ਹਾ ਬਾਲ ਸੁਰੱਖਿਆ ਸਟਾਫ ਹਾਜ਼ਰ ਰਹੇ।
ਯੋਗ ਲਾਭਪਾਤਰੀਆਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਦੇਣਾ ਬਣਾਇਆ ਜਾਵੇ ਯਕੀਨੀ : ਅੰਮ੍ਰਿਤਲਾਲ ਅਗਰਵਾਲ
ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਭਲਾਈ ਸਕੀਮਾਂ ਦੀ ਕੀਤੀ ਸਮੀਖਿਆ
ਸੁਖਜਿੰਦਰ ਮਾਨ
ਬਠਿੰਡਾ, 8 ਫਰਵਰੀ : ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਲੋਕਾਂ ਨੂੰ ਸਾਫ ਸੁਥਰਾ ਅਤੇ ਭ੍ਰਿਸਟਾਚਾਰ ਮੁਕਤ ਪ੍ਰਸ਼ਾਸ਼ਨ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਲਾਲ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਨਾਲ ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਭਲਾਈ ਸਕੀਮਾਂ ਦੀ ਸਮੀਖਿਆ ਬੈਠਕ ਦੌਰਾਨ ਕੀਤਾ। ਬੈਠਕ ਦੌਰਾਨ ਉਨ੍ਹਾਂ ਕਾਰਜਕਾਰੀ ਇੰਜੀਨੀਅਰ, ਪ੍ਰਾਂਤਕ ਮੰਡਲ, ਭ ਤੇ ਮ, ਬਠਿੰਡਾ ਅਧੀਨ ਚੱਲ ਰਹੇ ਵੱਖ-ਵੱਖ ਪ੍ਰਜਕੈਟਾਂ ਦੀ ਪ੍ਰਗਤੀ ਸਬੰਧੀ ਕਿਹਾ ਕਿ ਇਸ ਕੰਮ ਨੂੰ ਜੂਨ ਮਹੀਨੇ ਤੱਕ ਮੁਕੰਮਲ ਕਰ ਕੀਤਾ ਜਾਵੇ। ਮੀਟਿੰਗ ਦੌਰਾਨ ਜੀ.ਐਮ.ਪੀ.ਆਰ.ਟੀ,ਸੀ, ਦੇ ਨੁਮਾਇੰਦਿਆਂ ਵੱਲੋਂ ਬੱਸਾਂ ਦੇ ਰੂਟਾਂ ਸੰਬੰਧੀ ਕੋਈ ਦਿੱਕਤ ਨਾ ਹੋਣ ਸੰਬੰਧੀ ਆਪਣੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਤਹਿਤ ਚੇਅਰਮੈਨ ਵੱਲੋਂ ਉਨ੍ਹਾਂ ਨੂੰ ਆਉਣ ਵਾਲੀ ਮੀਟਿੰਗ ਵਿੱਚ ਲਿਖਤੀ ਰਿਪੋਰਟ ਲੈ ਕੇ ਆਉਣ ਸੰਬੰਧੀ ਨਿਰਦੇਸ਼ ਦਿੱਤੇ ਗਏ । ਇਸ ਤੋਂ ਇਲਾਵਾ ਮੀਟਿੰਗ ਦੌਰਾਨ ਡਿਵੀਜਨਲ ਇੰਜੀਨੀਅਰ ਪੀਡਬਲਿਯੂਆਰਐਮਡੀਸੀ, ਲਾਈਨਿੰਗ ਡਿਵੀਜਨ ਨੰਬਰ 7 ਅਤੇ 8 ਬਠਿੰਡਾ ਦੇ ਨੁਮਾਇੰਦਿਆਂ ਵੱਲੋਂ ਦੱਸਿਆ ਗਿਆ ਕਿ ਮੰਨਜ਼ੂਰ ਹੋਏ 5-5 ਕਰੋੜ ਦੇ ਵਿਕਾਸ ਕਾਰਜਾਂ ਦੇ ਟੈਂਡਰ ਕਾਲ ਕਰ ਲਏ ਗਏ ਹਨ ਅਤੇ ਵਿੱਤੀ ਮੰਨਜ਼ੂਰੀ ਆਉਣ ਤੇ ਇਹ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਡਿਵੀਜਨ ਨੰਬਰ 1 ਦੇ ਅਧਿਕਾਰੀ ਨੇ ਦੱਸਿਆ ਕਿ ਪਿੰਡ ਗੰਗਾ, ਕਿਲੀ ਨਿਹਾਲ ਸਿੰਘ ਵਾਲਾ, ਕੋਠੇ ਲਾਲ ਸਿੰਘ, ਹਰਰਾਏਪੁਰ , ਤੁੰਗਵਾਲੀ ਅਤੇ ਜੀਦਾ ਵਿਖੇ ਵਾਟਰ ਵਰਕਸ ਉਸਾਰੀ ਦੇ ਕੰਮ ਚੱਲ ਰਹੇ ਹਨ ਅਤੇ ਇਹ 31 ਮਾਰਚ 2023 ਤੱਕ ਪੂਰੇ ਕਰ ਲਏ ਜਾਣਗੇ। ਇਸੇ ਤਰ੍ਹਾਂ ਹੀ ਡਿਵੀਜਨ ਨੰਬਰ 02 ਅਤੇ 03 ਦੇ ਅਧਿਕਾਰੀਆਂ ਨੇ ਉਨ੍ਹਾਂ ਅਧੀਨ ਚੱਲ ਰਹੇ ਪ੍ਰਜਕੈਟਾਂ ਸਮੇਂ-ਸਿਰ ਮੁਕੰਮਲ ਕਰਨ ਦਾ ਭਰੋਸਾ ਦਿਵਾਇਆ। ਇਸੇ ਤਰ੍ਹਾਂ ਹੀ ਚੇਅਰਮੈਨ ਵੱਲੋਂ ਕਾਰਜਕਾਰੀ ਇੰਜੀਨੀਅਰ, ਬਠਿੰਡਾ ਨਹਿਰੀ ਮੰਡਲ ਨੂੰ ਨਹਿਰੀ ਬੰਦੀ ਸੰਬੰਧੀ ਸਾਰੇ ਸਾਲ ਦਾ ਸਡਿਊਲ ਭੇਜਣ ਲਈ ਹਦਾਇਤ ਕੀਤੀ ਗਈ।ਮੀਟਿੰਗ ਦੌਰਾਨ ਜੀ.ਐਮ.ਜਿਲ੍ਹਾ ਉਦਯੋਗ ਵੱਲੋਂ ਆਪਣੀ ਪ੍ਰਗਤੀ ਰਿਪੋਰਟ ਵਿੱਚ ਦੱਸਿਆ ਕਿ ਪੀਐਮਈਜੀਪੀ ਅਤੇ ਪੀਐਮਐਫਐਮਈ ਸਕੀਮਾਂ ਅਧੀਨ ਜੋ ਟੀਚੇ ਦਿੱਤੇ ਗਏ ਸਨ ਉਹ ਉਨ੍ਹਾਂ ਵੱਲੋਂ ਪ੍ਰਾਪਤ ਕਰ ਲਏ ਗਏ ਹਨ।ਇਸ ਮੌਕੇ ਕਾਰਜਕਾਰੀ ਇੰਜੀਨੀਅਰ ਬੀ.ਐੱਡ.ਆਰ.ਸ਼?ਰੀ ਇੰਦਰਜੀਤ ਸਿੰਘ ਅਤੇ ਆਯੁਸ਼ ਗੋਇਲ, ਐਫ.ਐਮ.ਡੀ.ਆਈ.ਸੀ. ਬਠਿੰਡਾ ਸੁਖਜੀਤ ਸਿੰਘ, ਕਾਰਜਕਾਰੀ ਇੰਜੀਨੀਅਰ.ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮਨਪ੍ਰੀਤ ਅਰਸੀ, ਐਸ.ਡੀ.ਓ. ਰਣਜੀਤ ਸਿੰਘ, ਮਨਿੰਦਰ ਸ਼ਰਮਾ, ਅੰਕੜਾ ਸਹਾਇਕ ਰੁਪਿੰਦਰ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਆਦਿ ਹਾਜ਼ਰ ਸਨ।
ਸੂਬਾ ਸਰਕਾਰ ਪੰਜਾਬੀ ਭਾਸ਼ਾ ਨੂੰ ਜ਼ਮੀਨੀ ਪੱਧਰ ਤੱਕ ਲਾਗੂ ਕਰਨ ਲਈ ਕਰ ਰਹੀ ਵਿਸ਼ੇਸ਼ ਉਪਰਾਲੇ : ਨੀਲ ਗਰਗ
ਬਠਿੰਡਾ ਸ਼ਹਿਰ ਸਮੇਤ ਵੱਖ-ਵੱਖ ਪਿੰਡਾਂ ਦੇ 7700 ਵਿਦਿਆਰਥੀਆਂ ਨੇ ਜਾਗਰੂਕਤਾ ਰੈਲੀਆਂ ਕੱਢੀਆਂ
ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ : ਸੂਬਾ ਸਰਕਾਰ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਤੇ ਬਣਦਾ ਮਾਣ-ਸਤਿਕਾਰ ਦੇਣ ਲਈ ਜ਼ਮੀਨੀ ਪੱਧਰ ਤੇ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਇਸੇ ਤਹਿਤ ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ’ਮੈਂ ਪੰਜਾਬੀ,ਬੋਲੀ ਪੰਜਾਬੀ’ ਨਾਮ ਹੇਠ 21 ਫ਼ਰਵਰੀ ਤੱਕ ਚਲਾਈ ਜਾ ਰਹੀ ਮੁਹਿੰਮ ਜੰਗੀ ਪੱਧਰ ’ਤੇ ਜਾਰੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀਜ ਡਿਵੈਲਪਮੈਂਟ ਬੋਰਡ ਨੀਲ ਗਰਗ ਵਲੋਂ ਸਥਾਨਕ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸ ਰਾਮ ਵਿਖੇ ਤੋਂ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਉਪਰੰਤ ਕੀਤਾ।ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਦੱਸਿਆ ਕਿ ਅੱਜ ਅੱਠਵੇਂ ਦਿਨ ਬਠਿੰਡਾ ਸ਼ਹਿਰ ਸਮੇਤ ਜ਼ਿਲ੍ਹੇ ਦੇ 26 ਪਿੰਡਾਂ ਚ 7700 ਵਿਦਿਆਰਥੀਆਂ ਵੱਲੋਂ ਜਾਗਰੂਕਤਾ ਰੈਲੀਆਂ ਚ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਦੱਸਿਆ ਕਿ 21 ਰੋਜ਼ਾ ਮੁਹਿੰਮ ਵਿੱਚ ਜ਼ਿਲ੍ਹਾ ਵਾਸੀਆਂ ਦੀ ਸ਼ਮੂਲੀਅਤ ਨਾਲ ਜੋਸ਼ ਵਧਦਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਸਹਿਯੋਗ ਲਈ ਭਾਸ਼ਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦੀ ਹੈ। ਉਨ੍ਹਾਂ ਦੱਸਿਆ ਕਿ ਇਹ ਰੈਲੀ ਪਰਸਰਾਮ ਨਗਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋ ਕੇ ਪਰਸਰਾਮ ਨਗਰ ਬਜ਼ਾਰ ਅਤੇ ਪਰਤਾਪ ਨਗਰ ਬਜ਼ਾਰ ਹੁੰਦੀ ਹੋਈ ਵਾਪਿਸ ਸਕੂਲ ਪਹੁੰਚੀ। ਰੈਲੀ ਦੌਰਾਨ ਵਿਦਿਆਰਥੀਆਂ ਵੱਲੋਂ ਰਸਤੇ ਵਿੱਚ ਆਉਂਦੀਆਂ ਦੁਕਾਨਾਂ ਅਤੇ ਸੰਸਥਾਵਾਂ ਨੂੰ ਮਾਂ-ਬੋਲੀ ਦੀ ਮਹੱਤਤਾ ਬਾਬਤ ਜਾਗਰੂਕ ਕਰਦੇ ਹੋਏ, ਸ਼ਨਾਖਤੀ ਬੋਰਡਾਂ ਨੂੰ ਪਹਿਲਾਂ ਪੰਜਾਬੀ ਤੇ ਬਾਅਦ ਵਿੱਚ ਕਿਸੇ ਵੀ ਹੋਰ ਭਾਸ਼ਾ ’ਚ ਲਿਖਣ ਦੀ ਅਪੀਲ ਨੂੰ ਦੁਕਾਨਦਾਰਾਂ ਨੇ ਖਿੜੇ ਮੱਥੇ ਸਵੀਕਾਰ ਕੀਤਾ। ਉਨ੍ਹਾਂ ਦੱਸਿਆ ਕਿ ਕੱਲ੍ਹ ਨੌਵੇਂ ਦਿਨ ਰੈਲੀ ਆਰਿਆ ਸਕੂਲ ਕੰਨਿਆ ਤੋਂ ਸ਼ੁਰੂ ਹੋ ਕੇ ਕਿਤਾਬ ਬਜ਼ਾਰ ਅਤੇ ਮਹਿਣਾ ਚੌਂਕ ਵਿੱਚੋਂ ਹੁੰਦੀ ਹੋਈ ਵਾਪਸੀ ਹੋਵੇਗੀ। ਇਸ ਮੌਕੇ ਆਪ ਦੇ ਐਸ.ਸੀ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਚਿਮਨ ਲਾਲ ਹੈਪੀ, ਬਲਾਕ ਪ੍ਰਧਾਨ ਬਲਜੀਤ ਸਿੰਘ ਬੱਲੀ, ਪ੍ਰਿੰਸੀਪਲ ਗੁਰਮੇਲ ਸਿੰਘ, ਖੋਜ ਅਫ਼ਸਰ ਨਵਪ੍ਰੀਤ ਸਿੰਘ,ਗੁਰਵਿੰਦਰ ਸਿੰਘ ਅਤੇ ਇਕਬਾਲ ਸਿੰਘ ਤੋਂ ਇਲਾਵਾ ਸਕੂਲ ਸਟਾਫ਼ ਮੈਂਬਰ ਅਤੇ ਵਿਦਿਆਰਥੀ ਆਦਿ ਮੌਜੂਦ ਸਨ ।
ਬਕਾਇਆ ਮੰਗਾਂ ਲਈ ਯੂਨੀਅਨ ਆਗੂਆਂ ਨੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 8 ਫਰਵਰੀ : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਜ਼ਿਲ੍ਹਾ ਬਠਿੰਡਾ ਵਲੋਂ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ ਦੀ ਅਗਵਾਈ ਹੇਠ ਬਠਿੰਡਾ ਸ਼ਹਿਰੀ ਦੇ ਐੱਮ ਐੱਲ ਏ ਜਗਰੂਪ ਸਿੰਘ ਗਿੱਲ ਨੂੰ ਮੁਲਾਜਮ ਵਰਗ ਦੀਆਂ ਰਹਿੰਦੀਆਂ ਮੰਗਾਂ ਦੇ ਸਬੰਧ ਵਿੱਚ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ। ਮੁਲਾਜਮ ਆਗੂਆਂ ਨੇ ਦਸਿਆ ਕਿ ਬਕਾਇਆ ਮੰਗਾਂ ਵਿਚ ਪੁਰਾਣੀ ਪੈਨਸ਼ਨ ਲਾਗੂ ਕਰਨ, 01/07/15 ਤੋਂ 31/12/15 ਤੱਕ ਦਾ 113% ਤੋਂ 119%ਵਾਧਾ ਦੇਣ,ਏ ਸੀ ਪੀ ਸਕੀਮ ਸ਼ੁਰੂ ਕਰਨ,6ਵੇ ਪੇ ਕਮਿਸ਼ਨ ਦਾ ਬਕਾਇਆ ਦੇਣ, ਪਰਖ਼ ਕਾਲ ਸਮੇਂ ਦੋਰਾਨ ਪੂਰੇ ਭੱਤੇ ਦਿਤੇ ਜਾਣ,20 ਸਾਲ ਦੀ ਸਰਵਿਸ ਪੂਰੀ ਕਰਨ ਤੇ ਪੂਰੇ ਲਾਭ ਦਿੱਤੇ ਜਾਣ,17/01/2022 ਦਾ ਪੱਤਰ ਵਾਪਸ ਲੈਣ,01/01/2016 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ 15%ਵਾਧਾ ਸ਼ਾਮਲ ਹੈ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਖਿੱਪਲ, ਖਜਾਨਚੀ ਗੁਰਸੇਵਕ ਸਿੰਘ ਸਰਾਂ, ਮਹਿੰਦਰ ਪਾਲ ਸ਼ਰਮਾ ਖੇਤੀਬਾੜੀ ਵਿਭਾਗ ਬਠਿੰਡਾ ਹਾਜ਼ਰ ਸਨ।
ਆਈ ਐਚ ਐਮ ਬਠਿੰਡਾ ਦੇ ਵਿਦਿਆਰਥੀਆਂ ਨੇ ਐਵਰੈਸਟ ਕੁਲੀਨਰੀ ਚੈਲੇਂਜ, ਸੀਜ਼ਨ-4 ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ
ਸੁਖਜਿੰਦਰ ਮਾਨ
ਬਠਿੰਡਾ, 8 ਫਰਵਰੀ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਵੱਲੋਂ ਐਵਰੈਸਟ ਬੈਟਰ ਕਿਚਨ ਕਲੀਨਰੀ ਚੈਲੇਂਜ ਸੀਜ਼ਨ 4 ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਐਵਰੈਸਟ ਦੇ ਹੈੱਡ ਮੀਡੀਆ ਸ਼੍ਰੀ ਸ਼ਿਵਦਾਸ ਨਾਇਰ ਅਤੇ ਬੈਟਰ ਕਿਚਨ ਮੈਗਜ਼ੀਨ ਦੇ ਪ੍ਰਕਾਸ਼ਕ ਸ਼੍ਰੀਮਤੀ ਏਕਤਾ ਭਾਰਗਵ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਚ ਪੰਜਾਬ ਅਤੇ ਆਸ-ਪਾਸ ਦੇ ਰਾਜਾਂ ਦੇ 30 ਤੋਂ ਵੱਧ ਉੱਘੇ ਹੋਟਲ ਮੈਨੇਜਮੈਂਟ ਇੰਸਟੀਚਿਊਟ ਨੇ ਐਵਰੈਸਟ ਕੁਲੀਨਰੀ ਚੈਲੇਂਜ, ਸੀਜ਼ਨ-4 ਵਿੱਚ ਭਾਗ ਲਿਆ।ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ, ਬਠਿੰਡਾ ਤੋਂ ਫੂਡ ਪ੍ਰੋਡਕਸ਼ਨ ਡਿਪਲੋਮਾ ਦੇ ਦੋ ਵਿਦਿਆਰਥੀ ਮਿਸ਼ਾਲ ਥਾਪਾ ਅਤੇ ਸ਼੍ਰੀ ਆਸ਼ੀਸ਼ ਨਿਓਪਾਨੇ ਨੂੰ ਐਵਰੈਸਟ ਬੈਟਰ ਕਿਚਨ ਕਲੀਨਰੀ ਚੈਲੇਂਜ ਸੀਜ਼ਨ 4 ਵਿੱਚ ਦੂਜੇ ਸਥਾਨ ਤੇ ਆਏ ਅਤੇ ਉਨ੍ਹਾਂ ਨੂੰ ਟਰਾਫੀ, ਸਰਟੀਫਿਕੇਟ ਅਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਗਿਆ।ਵਿਦਿਆਰਥੀਆਂ ਦੀ ਇਸ ਮਾਨ ਮੱਤੀ ਪ੍ਰਾਪਤੀਆਂ ਦੇ ਸਬੰਧ ਚ ਉਨ੍ਹਾਂ ਦੇ ਸਨਮਾਨ ਵਜੋਂ ਇੱਕ ਵਿਸ਼ੇਸ਼ ਸਮਾਗਮ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਵੱਲੋਂ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਤੀਰਥ ਪਾਲ ਸਿੰਘ (ਰੁਜ਼ਗਾਰ ਬਿਊਰੋ, ਬਠਿੰਡਾ), ਸ਼੍ਰੀਮਤੀ ਰਜਨੀਤ ਕੋਹਲੀ (ਪ੍ਰਿੰਸੀਪਲ), ਸ਼੍ਰੀ ਅਭੀਕ ਪ੍ਰਮਾਨਿਕ, ਸ਼੍ਰੀ ਅਸ਼ੀਸ਼ ਨਿਖੰਜ, ਸ਼੍ਰੀ ਸੁਰਿੰਦਰ ਸਿੰਘ, ਸ਼੍ਰੀ ਮੋਨੂੰ ਸ਼ਰਮਾ, ਸ਼੍ਰੀ ਰਾਜ ਸਿੰਗਲਾ ਹਾਜ਼ਰ ਸਨ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ’ਤੇ ਸਪੇਸ਼ਲ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਸਫਲਤਾ ਦੀ ਸ਼ਲਾਘਾ ਕੀਤੀ। ਵਿਦਿਆਰਥੀਆਂ ਨੇ ਰਸੋਈ ਚੈਲੇਂਜ ਲਈ ਉਨ੍ਹਾਂ ਦੇ ਮਾਰਗਦਰਸ਼ਨ ਲਈ ਸ਼੍ਰੀ ਅਭੀਕ ਪ੍ਰਮਾਨਿਕ (ਐਚ.ਓ.ਡੀ.) ਅਤੇ ਸ਼੍ਰੀ ਮੋਨੂੰ ਸ਼ਰਮਾ (ਮੇਂਟਰ) ਦਾ ਧੰਨਵਾਦ ਕੀਤਾ।
ਬਠਿੰਡਾ ਛਾਉਣੀ ’ਚ ਸੈਨਾ ਮੈਡਲ ਵੰਡ ਸਮਾਰੋਹ ਆਯੋਜਿਤ
ਦੱਖਣੀ ਪੱਛਮੀ ਕਮਾਂਡ ਦੇ ਜਨਰਲ ਭਿੰਡਰ ਨੇ 17 ਸੈਨਾ ਮੈਡਲਾਂ ਨਾਲ ਬਹਾਦਰ ਜਵਾਨਾਂ ਨੂੰ ਕੀਤਾ ਸਨਮਾਨਿਤ
ਸੁਖਜਿੰਦਰ ਮਾਨ
ਬਠਿੰਡਾ, 8 ਫਰਵਰੀ : ਸਥਾਨਕ ਫ਼ੌਜੀ ਛਾਉਣੀ ’ਚ ਬੀਤੇ ਕੱਲ ਦੋ ਰੋਜ਼ਾ ਬਹਾਦਰੀ ਅਵਾਰਡ ਵੰਡ ਸਮਾਰੋਹ ਦੇ ਅੱਜ ਆਖ਼ਰੀ ਦਿਨ ਵਜੋਂ ਸੰਗਤ ਸਿੰਘ ਆਡੀਟੋਰੀਅਮ ਵਿਖੇ ਪਿਛਲੇ ਸਮੇਂ ਦੌਰਾਨ ਬਹਾਦਰੀ ਦਿਖਾਉਣ ਵਾਲੇ ਜਵਾਨਾਂ ਤੇ ਅਧਿਕਾਰੀਆਂ ਨੂੰ ਉਤਸ਼ਾਹਤ ਕਰਨ ਲਈ ਸੈਨਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੁੱਜੇ ਦੱਖਣੀ ਪੱਛਮੀ ਕਮਾਂਡ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਅਮਰਦੀਪ ਸਿੰਘ ਭਿੰਡਰ ਵਿਸ਼ੇਸ ਤੌਰ ’ਤੇ ਪੁੱਜੇ ਹੋਏ ਸਨ, ਜਿੰਨ੍ਹਾਂ ਵੱਲੋਂ ਕੁੱਲ 17 ਸੈਨਾ ਮੈਡਲ, ਇੱਕ ਸੈਨਾ ਮੈਡਲ (ਵਿਸ਼ੇਸ਼) ਅਤੇ ਇੱਕ ਵਿਸ਼ਿਸ਼ਟ ਸੇਵਾ ਮੈਡਲ ਬਹਾਦਰ ਜਵਾਨਾਂ ਤੇ ਅਧਿਕਾਰੀਆਂ ਨੂੰ ਦਿੱਤੇ ਗਏ। ਇਸਤੋਂ ਇਲਾਵਾ ਪੰਜ ਯੂਨਿਟਾਂ ਨੂੰ ਸੈਨਾ ਮੁਖੀ ਦੁਆਰਾ ਪ੍ਰਸ਼ੰਸਾ ਪ੍ਰਮਾਣ ਪੱਤਰ ਅਤੇ 15 ਯੂਨਿਟਾਂ ਨੂੰ ਦੱਖਣੀ ਪੱਛਮੀ ਕਮਾਂਡ ਵਲੋਂ ਪ੍ਰਸ਼ੰਸਾ ਪੱਤਰ ਦਿੱਤੇ ਗਏ। ਇਸ ਦੌਰਾਨ ਰਾਜਸਥਾਨ ਨਾਲ ਸਬੰਧਤ ਭਾਰਤੀ ਫ਼ੌਜ ਦੀ 61 ਰਾਸ਼ਟਰੀ ਰਾਈਫਲਜ਼ ਬਟਾਲੀਅਨ ਦੇ ਕਾਂਸਟੇਬਲ ਲਕਸ਼ਮਣ ਨੂੰ ਮਰਨ ਉਪਰੰਤ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸ਼ਹੀਦ ਜਵਾਨ ਦੇ ਪਿਤਾ ਵਲੋਂ ਇਹ ਅਵਾਰਡ ਪ੍ਰਾਪਤ ਕੀਤਾ ਗਿਆ, ਜਿੰਨ੍ਹਾਂ ਇਸ ਮੌਕੇ ਪੱਤਰਕਾਰਾਂ ਨਾਲ ਭਰੇ ਮਨ ਨਾਲ ਗੱਲਬਾਤ ਕਰਦਿਆਂਅਪਣੇ ਪੁੱਤਰ ਦੀ ਬਹਾਦਰੀ ’ਤੇ ਨਾਜ਼ ਕੀਤਾ। ਇਸ ਮੌਕੇ ਲੈਫ਼ਟੀਨੈਂਟ ਜਨਰਲ ਏ.ਐਸ. ਭਿੰਡਰ ਨੇ ਮੈਡਲ ਪ੍ਰਾਪਤ ਜੇਤੂਆਂ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਵਿਲੱਖਣ ਸੇਵਾਵਾਂ ਲਈ ਵਧਾਈ ਦਿੱਤੀ। ਇਸ ਦੌਰਾਨ ਵਿਸ਼ੇਸ ਤੌਰ ’ਤੇ ਬਠਿੰਡਾ ਸਥਿਤ ਚੇਤਕ ਕੋਚ ਦੇ ਕਮਾਂਡਰ ਲੈਫ਼ਨੀਨੈਂਟ ਜਨਰਲ ਸੰਜੀਵ ਰਾਓ ਅਤੇ ਫ਼ੌਜ ਦੇ ਹੋਰ ਉੱਚ ਅਧਿਕਾਰੀ ਵੀ ਵਿਸ਼ੇਸ ਤੌਰ ’ਤੇ ਹਾਜ਼ਰ ਸਨ। ਜਦੋਂਕਿ ਦੱਖਣੀ ਪੱਛਮੀ ਕਮਾਂਡ ਦੇ ਪੀਆਰਓ ਕਰਨਲ ਅਮਿਤਾਭ ਸ਼ਰਮਾ, ਬਠਿੰਡਾ ਛਾਉਣੀ ਦੇ ਪੀਆਰਓ ਕਰਨਲ ਬਲਵਾਨ ਸਿੰਗਮ, ਕਰਨਲ ਕੇ.ਕੇ, ਕਰਨਲ ਅਮਰਪ੍ਰੀਤ ਸਿੰਘ, ਕੈਪਟਨ ਸੁਰਿਐਸ ਆਦਿ ਵੀ ਹਾਜ਼ਰ ਸਨ।






