Sunday, May 10, 2026
Home Blog Page 222

ਭ੍ਰਿਸ਼ਟਾਚਾਰ ਵਿਰੁੱਧ ਮੁਹਿੰਗ: ਵਿੱਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਤੋਂ ਬਾਅਦ ਇੱਕ ਸੁਪਰਡੈਂਟ ਬਰਖ਼ਾਸਤ, ਤਿੰਨ ਹੋਰਨਾਂ ਨੂੰ ਦਿੱਤੀ ਸਖ਼ਤ ਸਜ਼ਾ

0

 👉ਪੰਜਾਬ ਸਰਕਾਰ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ੇਗੀ, ਚਾਹੇ ਉਹ ਕਿਸੇ ਵੀ ਅਹੁਦੇ ‘ਤੇ ਹੋਵੇ: ਹਰਪਾਲ ਸਿੰਘ ਚੀਮਾ
Chandigarh News: ਵਿੱਤ ਵਿਭਾਗ ਵਿੱਚ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਮਿਸਾਲੀ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇੱਕ ਸੁਪਰਡੈਂਟ ਨੁੰ ਬਰਖ਼ਾਸਤ ਕਰ ਦਿੱਤਾ ਹੈ ਜਦਕਿ ਤਿੰਨ ਹੋਰਨਾਂ ਨੂੰ ਸਖ਼ਤ ਸਜ਼ਾ ਦਿੱਤੀ ਹੈ।ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਸਪੱਸ਼ਟ ਕੀਤਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਕਿੰਨੇ ਵੀ ਉੱਚੇ ਅਹੁਦੇ ‘ਤੇ ਕਿਉਂ ਨਾ ਹੋਵੇ।ਵੇਰਵੇ ਸਾਂਝੇ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਾਲ 2022 ਦੇ ਅੱਧ ਵਿੱਚ ਖ਼ਜ਼ਾਨਾ ਅਤੇ ਲੇਖਾ ਸ਼ਾਖਾ (ਮੁੱਖ ਦਫ਼ਤਰ) ਅਤੇ ਵੱਖ-ਵੱਖ ਜ਼ਿਲ੍ਹਾ ਖ਼ਜ਼ਾਨਾ ਦਫ਼ਤਰਾਂ ਵਿੱਚ ਤਾਇਨਾਤ ਚਾਰ ਮੁਲਾਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਮਿਲਦੇ ਹੀ ਵਿਭਾਗ ਨੇ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਕੀਤੀ। ਇਨ੍ਹਾਂ ਚਾਰੇ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਅਤੇ ਮਾਮਲਾ ਡੂੰਘਾਈ ਨਾਲ ਜਾਂਚ ਲਈ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ ਗਿਆ।ਵਿਭਾਗੀ ਜਾਂਚ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਮੁਕੰਮਲ ਜਾਂਚ ਤੋਂ ਬਾਅਦ ਦਸੰਬਰ 2025 ਵਿੱਚ ਨਿਰਣਾਇਕ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤੀਜਾ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ–2025 ਸਫਲਤਾਪੂਰਵਕ ਕਰਵਾਇਆ

ਉਨ੍ਹਾਂ ਦੱਸਿਆ ਕਿ ਸੁਪਰਡੈਂਟ ਗ੍ਰੇਡ-2 ਦੇ ਅਹੁਦੇ ‘ਤੇ ਤਾਇਨਾਤ ਇੱਕ ਅਧਿਕਾਰੀ ਨੂੰ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ, ਜਦੋਂ ਕਿ ਬਾਕੀ ਤਿੰਨ ਕਰਮਚਾਰੀਆਂ ਨੂੰ ਸੇਵਾ ਨਿਯਮਾਂ ਅਨੁਸਾਰ ਸਖ਼ਤ ਸਜ਼ਾ ਦਿੱਤੀ ਗਈ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਗੇ ਦੱਸਿਆ ਕਿ ਕਾਨੂੰਨੀ ਕਾਰਵਾਈ ਨੂੰ ਵੀ ਤਰਕਪੂਰਨ ਅੰਤ ਤੱਕ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵੱਲੋਂ ਬਰਖ਼ਾਸਤ ਕੀਤੇ ਸੁਪਰਡੈਂਟ ਗ੍ਰੇਡ-2 ਵਿਰੁੱਧ ਐਫ.ਆਈ.ਆਰ ਨੰਬਰ 1/2026 ਦਰਜ ਕੀਤੀ ਗਈ। ਉਕਤ ਮੁਲਜ਼ਮ ਨੂੰ 11 ਜਨਵਰੀ 2026 ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਸ਼ੁਰੂਆਤੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ 12 ਜਨਵਰੀ 2026 ਨੂੰ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ, ਗੁਰਦਾਸਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਅਗਲੇਰੀ ਪੁੱਛਗਿੱਛ ਲਈ ਮੁਲਜ਼ਮ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਹੋਰ ਅੱਗੇ ਵਧਾਉਂਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖੁਲਾਸਾ ਕੀਤਾ ਕਿ ਚਾਰ ਮੁਲਜ਼ਮ ਮੁਲਾਜ਼ਮਾਂ ਦੇ ਬੈਂਕ ਖਾਤਿਆਂ ਦੀ ਜਾਂਚ ਦੌਰਾਨ 22 ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਸਬੰਧਤ ਸ਼ੱਕੀ ਵਿੱਤੀ ਲੈਣ-ਦੇਣ ਸਾਹਮਣੇ ਆਏ।

ਇਹ ਵੀ ਪੜ੍ਹੋ  ਬਠਿੰਡਾ ਪ੍ਰੀਮੀਅਰ ਲੀਗ ਦੀ ਧਮਾਕੇਦਾਰ ਸ਼ੁਰੂਆਤ; ਕ੍ਰਿਕਟਰ ਸਮੇਤ ਨਾਮੀਂ ਬਾਲੀਵੁੱਡ ਸਿਤਾਰੇ ਤੇ ਮੰਤਰੀ ਪੁੱਜੇ

ਉਨ੍ਹਾਂ ਕਿਹਾ ਕਿ ਪੂਰੀ ਨਿਰਪੱਖਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਇਨ੍ਹਾਂ ਲੈਣ-ਦੇਣ ਦੀ ਜਾਂਚ ਇੱਕ ਸੇਵਾਮੁਕਤ ਜੱਜ ਤੋਂ ਕਰਵਾਈ ਗਈ। ਇਸ ਨਿਰਪੱਖ ਜਾਂਚ ਦੇ ਆਧਾਰ ‘ਤੇ ਹੁਣ ਇਨ੍ਹਾਂ ਸਾਰੇ 22 ਅਧਿਕਾਰੀਆਂ ਵਿਰੁੱਧ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਭ੍ਰਿਸ਼ਟਾਚਾਰ ਵਿਰੁੱਧ ਪੰਜਾਬ ਸਰਕਾਰ ਦੇ ਦ੍ਰਿੜ ਇਰਾਦੇ ਨੂੰ ਦੁਹਰਾਉਂਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਪਾਰਦਰਸ਼ੀ, ਜ਼ਿੰਮੇਵਾਰ ਅਤੇ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਭ੍ਰਿਸ਼ਟਾਚਾਰ ਸਾਹਮਣੇ ਆਵੇਗਾ, ਉੱਥੇ ਅਧਿਕਾਰੀ ਦੇ ਅਹੁਦੇ ਦੀ ਪਰਵਾਹ ਕੀਤੇ ਬਿਨਾਂ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੋਰ ਦਿੰਦਿਆਂ ਕਿਹਾ ਕਿ ਇਹ ਕਾਰਵਾਈਆਂ ਇੱਕ ਸਪੱਸ਼ਟ ਸੰਦੇਸ਼ ਹਨ ਕਿ ਕਿਸੇ ਵੀ ਹਾਲਤ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਮਾੜੇ ਆਚਰਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਦੀ ਪਹਿਲ ਪੰਜਾਬ ਦੇ ਲੋਕਾਂ ਲਈ ਇੱਕ ਇਮਾਨਦਾਰ ਅਤੇ ਭਰੋਸੇਮੰਦ ਪ੍ਰਸ਼ਾਸਨਿਕ ਢਾਂਚਾ ਤਿਆਰ ਕਰਨਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

328 ਪਾਵਨ ਸਰੂਪਾਂ ਦਾ ਮਾਮਲਾ ; SIT ਪਹੁੰਚੀ SGPC ਦੇ ਦਫ਼ਤਰ,ਮੰਗਿਆ ਇਹ ਰਿਕਾਰਡ

0

Amritsar News: 328 missing ‘saroops’ case; ਪਿਛਲੇ ਕਈ ਸਾਲਾਂ ਤੋਂ ਪੂਰੇ ਸਿੱਖ ਜਗਤ ਦੇ ਹਲਕਿਆਂ ‘ਚ ਚਰਚਾ ਦਾ ਮੁੱਦਾ ਬਣੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਵਿਸ਼ੇਸ ਜਾਂਚ ਟੀਮ ਅੱਜ ਸ਼ਿਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ(SGPC) ਦੇ ਦਫ਼ਤਰ ਪੁੱਜੀ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਇਹ ਵਿਸ਼ੇਸ ਜਾਂਚ ਟੀਮ ਦੀ ਪਹਿਲੀ ਫ਼ੇਰੀ ਹੈ, ਜਿਸਦੇ ਵੱਲੋਂ SGPC ਦੇ ਅਧਿਕਾਰੀਆਂ ਤੋਂ ਰਿਕਾਰਡ ਦੀ ਮੰਗ ਕੀਤੀ ਗਈ। ਜਿਸਦੇ ਵਿਚ ਈਸ਼ਰ ਸਿੰਘ ਦੀ ਰੀਪੋਰਟ ਨਾਲ ਜੁੜੇ ਦਸਤਾਵੇਜ਼ ਮੁੱਖ ਤੌਰ ‘ਤੇ ਸ਼ਾਮਲ ਹਨ।

ਇਹ ਵੀ ਪੜ੍ਹੋ Bhagwant Singh Mann ਦੇ ਸਪੱਸ਼ਟੀਕਰਨ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਮਾਂ ਬਦਲਿਆਂ, CM ਨੇ ਕਿਹਾ ਹੋਰ ਕੋਈ ਰੁਝੇਵਾਂ ਨਹੀਂ!

ਇਸਦੀ ਪੁਸ਼ਟੀ ਕਰਦਿਆਂ ਵਿਜੀਲੈਂਸ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਦਸਿਆ ਕਿ ਇਹ ਪਰਚਾ ਵੀ ਅੰਮ੍ਰਿਤਸਰ ਵਿਖੇ ਦਰਜ਼ ਹੋਇਆ ਹੈ ਤੇ SGPC ਦਾ ਮੁੱਖ ਦਫ਼ਤਰ ਵੀ ਇੱਥੇ ਹੀ ਹੈ, ਜਿਸਦੇ ਚੱਲਦੇ ਉਹ ਇਸ ਦਫ਼ਤਰ ਆਏ ਹਨ। ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਐਲਾਨ ਕੀਤਾ ਸੀ ਕਿ ਕਮੇਟੀ ਦੇ ਉੱਪ ਦਫ਼ਤਰ ਚੰਡੀਗੜ੍ਹ ਵਿਖੇ ਜਾਂਚ ਟੀਮ ਨੂੰ ਲੋੜੀਦਾ ਰਿਕਾਰਡ ਦੇਖਿਆ ਜਾ ਸਕਦਾ।

ਇਹ ਵੀ ਪੜ੍ਹੋ Punjab Police ਦੇ DGP ਸਮੇਤ ਤਿੰਨ ਅਧਿਕਾਰੀਆਂ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਤੋਂ ਪੱਖ ਰੱਖਣ ਲਈ ਸਮਾਂ ਮੰਗਿਆ

ਉਧਰ, ਜਾਂਚ ਅਧਿਕਾਰੀ ਏਆਈਜੀ ਜਗਤਪ੍ਰੀਤ ਸਿੰਘ ਨੇ ਅੰਮ੍ਰਿਤਸਰ ਸ੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਸਾਹਮਣੇ ਗੱਲ ਕਰਦਿਆਂ ਦਸਿਆ ਕਿ ਉਨ੍ਹਾਂ ਵੱਲੋਂ SGPC ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਇਸ ਕੇਸ ਵਿਚ ਲੋੜੀਦੇ ਦਸਤਾਵੇਜ਼ਾਂ ਬਾਰੇ ਲਿਖਤੀ ਮੰਗ ਕੀਤੀ ਗਈ ਹੈ, ਜਿੰਨ੍ਹਾਂ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ।

ਇਹ ਵੀ ਪੜ੍ਹੋ Bathinda ‘ਚ ਲੋਹੜੀ ਮੌਕੇ ਤਾਪਮਾਨ ਰਿਕਾਰਡ ਹੇਠਲੇ ਪੱਧਰ ‘ਤੇ ਪੁੱਜਿਆ

ਦਸਣਾ ਬਣਦਾ ਹੈ ਕਿ ਸਦਭਾਵਨਾ ਦਲ ਦੇ ਆਗੂ ਭਾਈ ਬਲਦੇਵ ਸਿੰਘ ਵਡਾਲਾ ਦੇ ਬਿਆਨਾਂ ਉੱਪਰ 7 ਦਸੰਬਰ 2025 ਨੂੰ ਅੰਮ੍ਰਿਤਸਰ ਦੇ ਥਾਣਾ ਡਿਵੀਜ਼ਨ ਨੰਬਰ 3 ਵਿਖੇ ਪਰਚਾ ਦਰਜ਼ ਹੋਇਆ ਸੀ, ਜਿਸਦੇ ਵਿਚ ਵਿਸ਼ੇਸ ਜਾਂਚ ਟੀਮ ਵੱਲੋਂ ਸੀਏ ਸਤਿੰਦਰ ਸਿੰਘ ਕੋਹਲੀ ਸਮੇਤ ਕੰਵਲਜੀਤ ਸਿੰਘ ਨਾਂ ਦੇ ਸਖ਼ਸ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bhagwant Singh Mann ਦੇ ਸਪੱਸ਼ਟੀਕਰਨ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਮਾਂ ਬਦਲਿਆਂ, CM ਨੇ ਕਿਹਾ ਹੋਰ ਕੋਈ ਰੁਝੇਵਾਂ ਨਹੀਂ!

👉ਮੁੱਖ ਮੰਤਰੀ ਨੇ ਪੋਸਟ ਪਾ ਕੇ ਪਹਿਲੇ ਦਿੱਤੇ ਨੀਯਤ ਸਮੇਂ ‘ਤੇ ਪੁੱਜਣ ਦੀ ਦਿੱਤੀ ਜਾਣਕਾਰੀ
Amritsar/Chandigarh News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੋਲਕ ਸਬੰਧੀ ਦਿੱਤੇ ਬਿਆਨ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੰਗੇ ਸਪੱਸ਼ਟੀਕਰਨ ਲਈ ਹੁਣ ਸਮਾਂ ਬਦਲ ਦਿੱਤਾ ਗਿਆ ਹੈ। ਇਸ ਸਬੰਧ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਇੰਚਾਰਜ਼ ਵੱਲੋਂ ਮੁੱਖ ਮੰਤਰੀ ਨੂੰ ਭੇਜਿਆ ਪੱਤਰ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ। ਇਸ ਪੱਤਰ ਦੇ ਵਿੱਚ ਦਾਅਵਾ ਕੀਤਾ ਹੈ ਕਿ ਉੁਨ੍ਹਾਂ ਦੇ ਰੁਝੇਵਿਆਂ ਨੂੰ ਦੇਖਦਿਆ ਹੁਣ ਇਹ ਸਮਾਂ 15 ਜਨਵਰੀ 2026 ਨੂੰ ਸ਼ਾਮ 4:30 ਵਜੇਂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤੀਜਾ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ–2025 ਸਫਲਤਾਪੂਰਵਕ ਕਰਵਾਇਆ

ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਪੱਤਰ ਆਪਣੇ ਸੋਸ਼ਲ ਮੀਡੀਆ ‘ਤੇ ਪਾ ਕੇ ਇਸ ਉੱਪਰ ਹੈਰਾਨੀ ਜਾਹਰ ਕੀਤੀ ਹੈ ਤੇ ਲਿਖਿਆ ਹੈ ਕਿ, ‘‘ਸਤਿਕਾਰਯੋਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ.. ਮੇਰਾ 15 ਜਨਵਰੀ ਨੂੰ ਕੋਈ ਹੋਰ ਰੁਝੇਵਾਂ ਨਹੀਂ ਮੈਂ ਮਾਣਯੋਗ ਰਾਸ਼ਟਰਪਤੀ ਜੀ ਦੇ ਦਫ਼ਤਰ ਵਿਖੇ ਵੀ ਸੂਚਨਾ ਦੇ ਦਿੱਤੀ ਹੈ.. 15 ਜਨਵਰੀ ਦਾ ਦਿਨ ਆਪ ਜੀ ਦੇ ਆਦੇਸ਼ ਮੁਤਾਬਿਕ ਪੂਰੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ..ਸਮਾਂ ਬਦਲਣ ਸੰਬੰਧੀ ਕੋਈ ਵੀ ਅਧਿਕਾਰਤ ਪੱਤਰ ਜਾਂ ਬਿਆਨ ਮੇਰੇ ਜਾਂ ਦਫ਼ਤਰ ਵੱਲੋਂ ਜਾਰੀ ਨਹੀਂ ਕੀਤਾ ਗਿਆ..ਮੈਂ 15 ਜਨਵਰੀ ਨੂੰ ਸਵੇਰੇ 10 ਵਜੇ ਨਿਮਰਤਾ ਸਹਿਤ ਹਾਜ਼ਰ ਹੋਣ ਲਈ ਤਿਆਰ ਹਾਂ ਜੀ ..ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤੀਜਾ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ–2025 ਸਫਲਤਾਪੂਰਵਕ ਕਰਵਾਇਆ

SAS Nagar News: Punjab School Education Board ਵੱਲੋਂ ਕਰਵਾਏ ਗਏ ਤੀਜੇ ਅੰਤਰਰਾਸ਼ਟਰੀ ਪੰਜਾਬੀ ਬੋਲੀ ਓਲੰਪਿਆਡ–2025 ਦਾ ਨਤੀਜਾ ਅੱਜ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਡਾ.ਅਮਰਪਾਲ ਸਿੰਘ ਆਈ.ਏ.ਐੱਸ (ਰਿਟਾ:) ਵੱਲੋਂ ਐਲਾਨਿਆ ਗਿਆ।ਇਸ ਬਾਬਤ ਜਾਣਕਾਰੀ ਦਿੰਦਿਆਂ ਚੇਅਰਮੈਨ ਨੇ ਦਸਿਆ ਕਿ ਇਸ ਓਲੰਪਿਆਡ ਦਾ ਮਕਸਦ ਕੇਵਲ ਇੱਕ ਪ੍ਰਤੀਯੋਗਿਤਾ ਕਰਵਾਉਣਾ ਹੀ ਨਹੀਂ ਸੀ, ਸਗੋਂ ਵਿਦਿਆਰਥੀਆਂ ਵਿੱਚ ਮਾਂ-ਬੋਲੀ ਪ੍ਰਤੀ ਮਾਣ, ਭਾਸ਼ਾਈ ਆਤਮ-ਵਿਸ਼ਵਾਸ ਅਤੇ ਸੱਭਿਆਚਾਰਕ ਪਛਾਣ ਨੂੰ ਮਜ਼ਬੂਤ ਕਰਨਾ ਸੀ। ਇਸ ਲਈ 18 ਅਗਸਤ 2025 ਤੋਂ 31 ਅਕਤੂਬਰ 2025 ਤੱਕ ਕਰਵਾਈ ਗਈ ਆਨਲਾਈਨ ਰਜਿਸਟ੍ਰੇਸ਼ਨ ਵਿੱਚ ਸਰਕਾਰੀ, ਏਡਿਡ, ਪ੍ਰਾਈਵੇਟ ਅਤੇ ਸੀ.ਬੀ.ਐਸ.ਈ. ਸਕੂਲਾਂ ਦੇ ਬੱਚਿਆਂ ਨੇ ਬੇਮਿਸਾਲ ਉਤਸ਼ਾਹ ਨਾਲ ਭਾਗ ਲਿਆ।ਪ੍ਰਤੀਯੋਗਿਤਾ ਨੂੰ ਤੀਜੀ ਤੋਂ ਬਾਰ੍ਹਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਲਈ ਉਮਰ ਅਤੇ ਅਕਾਦਮਿਕ ਪੱਧਰ ਅਨੁਸਾਰ ਤਿੰਨ ਵਰਗਾਂ ਵਿੱਚ ਵੰਡਿਆ ਗਿਆ।

ਇਹ ਵੀ ਪੜ੍ਹੋ Punjab Police ਦੇ DGP ਸਮੇਤ ਤਿੰਨ ਅਧਿਕਾਰੀਆਂ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਤੋਂ ਪੱਖ ਰੱਖਣ ਲਈ ਸਮਾਂ ਮੰਗਿਆ

ਨਾਲ ਹੀ, ਪੰਜਾਬ ਰਾਜ ਦੇ ਵਿਦਿਆਰਥੀਆਂ ਦੇ ਇਲਾਵਾ ਦੇਸ਼ ਦੇ ਹੋਰ ਰਾਜਾਂ ਅਤੇ ਵਿਦੇਸ਼ਾਂ ਵਿੱਚ ਵਸਦੇ ਐਨ.ਆਰ.ਆਈ. ਵਿਦਿਆਰਥੀਆਂ ਨੂੰ ਵੀ ਭਾਗ ਲੈਣ ਦਾ ਮੌਕਾ ਦਿੱਤਾ ਗਿਆ, ਜਿਸ ਨਾਲ ਪੰਜਾਬੀ ਭਾਸ਼ਾ ਦੀ ਅੰਤਰਰਾਸ਼ਟਰੀ ਪੱਧਰ ‘ਤੇ ਪਛਾਣ ਹੋਰ ਮਜ਼ਬੂਤ ਹੋਈ।ਸਿੱਖਿਆ ਵਿਭਾਗ, ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਦੀ ਸਾਂਝੀ ਕੋਸ਼ਿਸ਼ ਨਾਲ ਇਸ ਵਾਰ 2,25,276 ਵਿਦਿਆਰਥੀਆਂ ਦੀ ਰਿਕਾਰਡ ਰਜਿਸਟ੍ਰੇਸ਼ਨ ਹੋਈ, ਜੋ ਕਿ ਪੰਜਾਬ ਸਰਕਾਰ ਦੀ ਮਾਂ-ਬੋਲੀ ਹਿਤੈਸ਼ੀ ਨੀਤੀਆਂ ‘ਤੇ ਜਨਤਾ ਦੇ ਭਰੋਸੇ ਨੂੰ ਸਪਸ਼ਟ ਦਰਸਾਉਂਦੀ ਹੈ।ਵਿਦਿਆਰਥੀਆਂ ਅਤੇ ਸਕੂਲਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਓਲੰਪਿਆਡ ਲਈ ਤਿੰਨੋਂ ਵਰਗਾਂ ਦੇ Top 10 ਉਮੀਦਵਾਰ ਨੂੰ ਨਕਦ ਇਨਾਮੀ ਰਾਸ਼ੀ ਦਿੱਤੀ ਜਾਣੀ ਹੈ ।

ਇਹ ਵੀ ਪੜ੍ਹੋ Bathinda ‘ਚ ਲੋਹੜੀ ਮੌਕੇ ਤਾਪਮਾਨ ਰਿਕਾਰਡ ਹੇਠਲੇ ਪੱਧਰ ‘ਤੇ ਪੁੱਜਿਆ

ਇਨਾਂ ਵਿੱਚੋਂ ਪਹਿਲੇ ਸਥਾਨ ਵਾਲੇ ਵਿਦਿਆਰਥੀ ਨੂੰ 11,000 ਰੁਪਏ, ਦੂਜੇ ਸਥਾਨ ਵਾਲੇ ਵਿਦਿਆਰਥੀ ਨੂੰ 7,100 ਰੁਪਏ ਅਤੇ ਤੀਜੇ ਸਥਾਨ ਵਾਲੇ 8 ਵਿਦਿਆਰਥੀਆਂ ਨੂੰ 5,100 ਰੁਪਏ ਤੱਕ ਦੇ ਜੋ ਕਿ ਕੁੱਲ 3,30,000 ਰੁਪਏ ਬਣਦੇ ਹਨ, ਦੇ ਅਕਰਸ਼ਕ ਇਨਾਮ ਰੱਖੇ ਗਏ ਹਨ। ਜੇਤੂ ਵਿਦਿਆਰਥੀਆਂ ਦੇ ਨਾਲ-ਨਾਲ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਅਤੇ ਭਾਗੀਦਾਰੀ ਕਰਨ ਵਾਲੇ ਸਕੂਲਾਂ ਨੂੰ ਵੀ ਸਨਮਾਨਿਤ ਕੀਤਾ ਜਾਣਾ ਹੈ।ਇਹ ਓਲੰਪਿਆਡ ਤਿੰਨ ਪੜਾਵਾਂ ਵਿੱਚ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ Face Recongnition Technology ਦਾ ਇਸਤੇਮਾਲ ਕਰਦੇ ਹੋਏ ਆਨ-ਲਾਈਨ ਵਿਧੀ ਰਾਹੀਂ 05 ਦਸੰਬਰ ਤੋਂ 08 ਦਸੰਬਰ,2025 ਨੂੰ ਆਨਲਾਈਨ ਕਰਵਾਇਆ ਗਿਆ ਜਿਸ ਦੇ ਅਧਾਰ ‘ਤੇ 20,327 ਵਿਦਿਆਰਥੀ ਅਗਲੇ ਪੜਾਅ ਲਈ ਮੈਰਿਟ ਅਧਾਰ ‘ਤੇ ਯੋਗ ਪਾਏ ਗਏ।

ਇਹ ਵੀ ਪੜ੍ਹੋ ਦੁਖਦਾਈਕ ਖ਼ਬਰ; ਪਤੰਗ ਉਡਾਉਂਦੇ 12 ਸਾਲਾਂ ਬੱਚੇ ਦੀ ਛੱਤ ਤੋਂ ਡਿੱਗਣ ਕਾਰਨ ਹੋਈ ਮੌ+ਤ

ਦੂਜੇ ਪੜਾਅ ਦੀ ਆਨ-ਲਾਈਨ ਪ੍ਰੀਖਿਆ 15-12-2025 ਨੂੰ ਲਈ ਗਈ ਜਿਸ ਵਿੱਚੋਂ 4009 ਵਿਦਿਆਰਥੀ ਮੈਰਿਟ ਦੇ ਅਧਾਰ ਦੇ ਤੀਜੇ ਅਤੇ ਅੰਤਿਮ ਪੜਾਅ ਲਈ ਯੋਗ ਕਰਾਰ ਦਿੱਤੇ ਗਏ ।ਅੰਤਿਮ ਪੜਾਅ ਦੀ ਪ੍ਰੀਖਿਆ 23 ਦਸੰਬਰ, 2025 ਨੂੰ ਪੰਜਾਬ ਦੇ ਜ਼ਿਲ੍ਹਾ ਪੱਧਰ ਤੇ ਸਥਾਪਿਤ ਪ੍ਰੀਖਿਆ ਕੇਂਦਰਾਂ ‘ਤੇ ਲਿਖਤੀ ਕਰਵਾਈ ਗਈ ਜਿਸ ਵਿੱਚ 3,748 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਅਜਿਹੇ ਉਪਰਾਲੇ ਕੇਵਲ ਭਾਸ਼ਾ ਦੇ ਮਾਣ ਤੱਕ ਹੀ ਸੀਮਿਤ ਨਹੀਂ, ਸਗੋਂ ਨੌਜਵਾਨ ਪੀੜ੍ਹੀ ਵਿੱਚ ਸੱਭਿਆਚਾਰਕ ਗੌਰਵ, ਆਤਮ-ਵਿਸ਼ਵਾਸ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਜਨਤਕ ਹਿਤ ਅਤੇ ਵਿਦਿਆਰਥੀ-ਕੇਂਦਰਿਤ ਕਾਰਜ ਹੋਰ ਵੱਡੇ ਪੱਧਰ ‘ਤੇ ਕਰਵਾਉਂਦਾ ਰਹੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Mansa Police ਵੱਲੋਂ ਵਹੀਕਲ ਚੋਰ ਗਿਰੋਹ ਕਾਬੂ, ਚੋਰੀ ਕੀਤੇ 23 ਮੋਟਰਸਾਈਕਲ ਤੇ 1 ਸਕੂਟੀ ਬ੍ਰਾਮਦ

0

Mansa News: Mansa Police ਨੇ ਇੱਕ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਵਹੀਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਇਸਦੇ 2 ਮੈਬਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਗਿਰੋਹ ਦੇ ਕੋਲੋਂ ਚੋਰੀ ਕੀਤੇ 23 ਮੋਟਰ ਸਾਇਕਲ ਅਤੇ 01 ਸਕਟੂਰੀ ਬ੍ਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ Bathinda ‘ਚ ਲੋਹੜੀ ਮੌਕੇ ਤਾਪਮਾਨ ਰਿਕਾਰਡ ਹੇਠਲੇ ਪੱਧਰ ‘ਤੇ ਪੁੱਜਿਆ

ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਭਾਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਸਵਿੰਦਰ ਸਿੰਘ ਉਪ ਕਪਤਾਨ ਪੁਲਿਸ (ਇੰਨਵੈ:) ਮਾਨਸਾ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਕੌਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮਾਨਸਾ ਦੀ ਅਗਵਾਈ ਵਿੱਚ ਸ:ਥ ਗੁਰਵਿੰਦਰ ਸਿੰਘ ਸੀ.ਆਈ.ਏ ਦੀ ਪੁਲਿਸ ਪਾਰਟੀ ਵੱਲੋਂ ਦੋਰਾਨੇ ਗਸਤ ਮੁਖਬਰੀ ਮਿਲਣ ‘ਤੇ ਦਾਣਾ ਮੰਡੀ ਪਿੰਡ ਬੀਰੋਕੇ ਕਲਾਂ ਕੋਲ ਨਾਕਬੰਦੀ ਕੀਤੀ ਹੋਈ ਸੀ।

ਇਹ ਵੀ ਪੜ੍ਹੋ Punjab Police ਦੇ DGP ਸਮੇਤ ਤਿੰਨ ਅਧਿਕਾਰੀਆਂ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਤੋਂ ਪੱਖ ਰੱਖਣ ਲਈ ਸਮਾਂ ਮੰਗਿਆ

ਇਸ ਦੌਰਾਨ ਗੁਰਮੀਤ ਸਿੰਘ ਉਰਫ ਗੀਤੂ ਵਾਸੀ ਹੋਡਲਾ ਕਲਾ ਤੇ ਜਸਦੀਪ ਰਾਮ ਵਾਸੀ ਟਿੱਬੀ ਹਰੀ ਸਿੰਘ ਵਾਲਾ ਨੂੰ ਮੋਟਰ ਸਾਇਕਲ ਹੀਰੋ ਸਪਲੈਡਰ PB 13 BD 6617 ਸਮੇਤ ਕਾਬੂ ਕੀਤਾ ਗਿਆ। ਪੁਛ ਪੜਤਾਲ ਦੌਰਾਨ ਪਤਾ ਲੱਗਿਆ ਕਿ ਮੌਕੇ ‘ਤੇ ਬਰਾਮਦ ਕੀਤਾ ਗਿਆ ਮੋਟਰਸਾਈਕਲ ਚੋਰੀ ਦਾ ਸੀ। ਜਿਸਤੋਂ ਬਾਅਦ ਅ/ਧ 303(2) ਬੀ.ਐਨ.ਐਸ ਥਾਣਾ ਸਦਰ ਬੁਢਲਾਡਾ ਵਿੱਚ ਪਰਚਾ ਦਰਜ਼ ਕਰਕੇ ਪੁਛਗਿਣ ਕੀਤੀ ਤਾਂ ਮੁਲਜਮਾਂ ਕੋਲੋਂ ਚੋਰੀ ਕੀਤੇ 22 ਮੋਟਰ ਸਾਇਕਲ ਤੇ 01 ਸਕਟੂਰੀ ਬ੍ਰਾਮਦ ਕੀਤੀ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Punjab Police ਦੇ DGP ਸਮੇਤ ਤਿੰਨ ਅਧਿਕਾਰੀਆਂ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਤੋਂ ਪੱਖ ਰੱਖਣ ਲਈ ਸਮਾਂ ਮੰਗਿਆ

0

Chandigarh News: ਪਿਛਲੇ ਕਈ ਦਿਨਾਂ ਤੋਂ ਦੇਸ ਦੀ ਰਾਜਧਾਨੀ ਦਿੱਲੀ ਦੇ ਨਾਲ-ਨਾਲ ਪੰਜਾਬ ਦੀ ਸਿਆਸਤ ਵਿਚ ਚਰਚਾ ਦਾ ਮੁੱਦਾ ਬਣੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਇੱਕ ਕਥਿਤ ਬਿਆਨ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਮੁਖੀ ਸਮੇਤ ਤਿੰਨ ਅਧਿਕਾਰੀਆਂ ਵੱਲੋਂ ਦਿੱਲੀ ਵਿਧਾਨ ਸਭਾ ਦੇ ਸਪੀਕਰ ਕੋਲੋਂ ਆਪਣਾ ਪੱਖ ਰੱਖਣ ਲਈ 10 ਦਿਨਾਂ ਦਾ ਸਮਾਂ ਮੰਗਿਆ। ਕਿਹਾ ਜਾ ਰਿਹਾ ਪੁਲਿਸ ਅਧਿਕਾਰੀਆਂ ਨੇ ਤਰਕ ਦਿੱਤਾ ਹੈ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਪੂਰੀ ਰੀਪੋਰਟ ਬਣਨ ਵਿਚ ਕੁੱਝ ਦਿਨ ਲੱਗ ਸਕਦੇ ਹਨ।

ਇਹ ਵੀ ਪੜ੍ਹੋ ਬਠਿੰਡਾ ਪ੍ਰੀਮੀਅਰ ਲੀਗ ਦੀ ਧਮਾਕੇਦਾਰ ਸ਼ੁਰੂਆਤ; ਕ੍ਰਿਕਟਰ ਸਮੇਤ ਨਾਮੀਂ ਬਾਲੀਵੁੱਡ ਸਿਤਾਰੇ ਤੇ ਮੰਤਰੀ ਪੁੱਜੇ

ਮੀਡੀਆ ਵਿਚ ਸਾਹਮਣੇ ਆ ਰਹੀਆਂ ਰੀਪੋਰਟਾਂ ਮੁਤਾਬਕ ਡੀਜੀਪੀ, ਸਪੈਸ਼ਲ ਡੀਜੀਪੀ ਅਤੇ ਜਲੰਧਰ ਪੁਲਿਸ ਦੇ ਕਮਿਸ਼ਨਰ ਨੇ ਦਿੱਲੀ ਵਿਧਾਨ ਸਭਾ ਨੂੰ ਪੱਤਰ ਲਿਖ ਕੇ ਇਹ ਸਮਾਂ ਮੰਗਿਆ ਗਿਆ ਸੀ, ਜਿਸ ਉੱਪਰ ਹੁਣ 72 ਘੰਟਿਆਂ ‘ਚ ਰੀਪੋਰਟ ਸੌਂਪਣ ਲਈ ਕਿਹਾ ਗਿਆ। ਹਾਲਾਂਕਿ 3 ਦਿਨਾਂ ਦਾ ਸਮਾਂ ਦੇਣ ਬਾਰੇ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਦਸਣਾ ਬਣਦਾ ਹੈ ਕਿ ਆਤਿਸ਼ੀ ਦੇ ਬਿਆਨ ਨੂੰ ਲੈ ਕੇ ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਨੇ ਇੱਕ ਕਥਿਤ ਵੀਡੀਓ ਆਪਣੇ ਸੋਸ਼ਲ ਮੀਡੀਆ ਪੇਜ਼ ‘ਤੇ ਪਾਈ ਸੀ।

ਇਹ ਵੀ ਪੜ੍ਹੋ ਮਾਘੀ ਮੇਲਾ;ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਸੁਰੱਖਿਆ ਪ੍ਰਬੰਧਾਂ ਦੀ ਕੀਤੀ ਸਮੀਖਿਆ

ਜਿਸਨੂੰ ਝੂਠਾ ਦਸਦਿਆਂ ਇਕਬਾਲ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਜਲੰਧਰ ਪੁਲਿਸ ਕੋਲ ਸਿਕਾਇਤ ਕੀਤੀ ਸੀ ਤੇ ਜਲੰਧਰ ਪੁਲਿਸ ਵੱਲੋਂ ਇਸ ਵੀਡੀਓ ਦੀ ਫ਼ੌਰੇਂਸਕ ਜਾਂਚ ਕਰਵਾਕੇ ਇਕਬਾਲ ਸਿੰਘ ਦੇ ਬਿਆਨਾਂ ਉੱਪਰ ਕਪਿਲ ਮਿਸ਼ਰਾ ਦੇ ਵਿਰੁਧ ਪਰਚਾ ਦਰਜ਼ ਕਰ ਲਿਆ ਸੀ। ਪ੍ਰੰਤੂ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਇਸਨੂੰ ਵਿਸ਼ੇਸ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੰਦਿਆਂ ਉਕਤ ਤਿੰਨਾਂ ਅਧਿਕਾਰੀਆਂ ਨੂੰ 48 ਘੰਟਿਆਂ ਵਿਚ ਜਵਾਬ ਦੇਣ ਲਈ ਕਿਹਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਬਠਿੰਡਾ ਪ੍ਰੀਮੀਅਰ ਲੀਗ ਦੀ ਧਮਾਕੇਦਾਰ ਸ਼ੁਰੂਆਤ; ਕ੍ਰਿਕਟਰ ਸਮੇਤ ਨਾਮੀਂ ਬਾਲੀਵੁੱਡ ਸਿਤਾਰੇ ਤੇ ਮੰਤਰੀ ਪੁੱਜੇ

0

Bathinda News: Bathinda Premier League; ਬਠਿੰਡਾ ਨਗਰ ਨਿਗਮ (Bathinda Municipal Corporation) ਦੇ ਮੇਅਰ(Mayor) ਪਰਦਮਜੀਤ ਸਿੰਘ ਮਹਿਤਾ (Padamjeet Mehta) ਦੇ ਉੱਦਮ ਨਾਲ ਕਰਵਾਈ ਜਾ ਰਹੀ ਬਠਿੰਡਾ ਪ੍ਰੀਮੀਅਰ ਲੀਗ ਦੀ ਬੀਤੀ ਦੇਰ ਸ਼ਾਮ ਧਮਾਕੇਦਾਰ ਸ਼ੁਰੂਆਤ ਹੋ ਗਈ ਹੈ। ਸਥਾਨਕ ਖੇਡ ਸਟੇਡੀਅਮ ਦੇ ਵਿੱਚ ਇਸਦੀ ਸ਼ੁਰੂਆਤ ਮੌਕੇ ਕਰਵਾਏ ਰੰਗਾ-ਰੰਗ ਪ੍ਰੋਗਰਾਮ ‘ਚ ਉੱਘੇ ਕ੍ਰਿਕਟਰ ਹਰਭਜਨ ਭੱਜੀ ਸਮੇਤ ਬਾਲੀਵੁੱਡ ਦੇ ਅਦਾਕਾਰਾ ਅਮੀਸ਼ਾ ਪਟੇਲ ਤੇ ਜ਼ਰੀਨ ਖਾਨ ਤੋਂ ਇਲਾਵਾ ਪੰਜਾਬੀ ਗਾਇਕੀ ਦੇ ਨਾਮਵਾਰ ਸੂਫ਼ੀ ਗਾਇਕ ਨੂਰਾ ਸਿਸਟਰਜ਼ ਤੇ ਮਾਸਟਰ ਸਲੀਮ ਪੁੱਜੇ।

ਇਹ ਵੀ ਪੜ੍ਹੋ Bathinda ‘ਚ ਲੋਹੜੀ ਮੌਕੇ ਤਾਪਮਾਨ ਰਿਕਾਰਡ ਹੇਠਲੇ ਪੱਧਰ ‘ਤੇ ਪੁੱਜਿਆ

ਇਸਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਸ ਉੱਦਮ ਦੀ ਸਲਾਘਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ, ਗੁਰਮੀਤ ਸਿੰਘ ਖੁੱਡੀਆ ਤੇ ਹਰਦੀਪ ਸਿੰਘ ਮੁੰਡੀਆ ਸਮੇਤ ਪਾਰਟੀ ਦੇ ਕਾਰਜ਼ਕਾਰੀ ਪ੍ਰਧਾਨ ਸ਼ੈਰੀ ਕਲਸੀ ਅਤੇ ਸੀਨੀਅਰ ਆਗੂ ਦੀਪਕ ਚੌਹਾਨ ਵੀ ਪੁੱਜੇ ਹੋਏ ਸਨ। ਇਸ ਬਠਿੰਡਾ ਪ੍ਰੀਮੀਅਰ ਲੀਗ ਦੇ ਵਿੱਚ ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ਦੀਆਂ ਟੀਮਾਂ ਦੇ ਆਪਸ ਵਿਚ ਕ੍ਰਿਕਟ ਮੈਚ ਹੋਣਗੇ।ਕਰੀਬ ਢਾਈ ਮਹੀਨਿਆਂ ਤੱਕ ਚੱਲਣ ਵਾਲੀ ਇਸ ਲੀਗ ਦੇ ਵਿਚ ਕ੍ਰਿਕਟ ਦਾ ਸ਼ੌਕ ਰੱਖਣ ਵਾਲੇ ਆਮ ਬੱਚਿਆਂ ਨੂੰ ਆਪਣੇ ਹੁਨਰ ਦਿਖਾਉਣ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ ਦੁਖਦਾਈਕ ਖ਼ਬਰ; ਪਤੰਗ ਉਡਾਉਂਦੇ 12 ਸਾਲਾਂ ਬੱਚੇ ਦੀ ਛੱਤ ਤੋਂ ਡਿੱਗਣ ਕਾਰਨ ਹੋਈ ਮੌ+ਤ

ਇਹ ਮੈਚ ਹਰ ਸ਼ਨੀਵਾਰ ਤੇ ਐਤਵਾਰ ਨੂੰ ਹੋਇਆ ਕਰਨਗੇ, ਜਿਸਦੇ ਵਿੱਚ ਆਕਰਸ਼ਕ ਇਨਾਮ ਦਿੱਤੇ ਜਾਣਗੇ। ਇਸ ਮੌਕੇ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਉਨ੍ਹਾਂ ਦੇ ਪਿਤਾ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ, ‘‘ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ‘ਯੁੱਧ ਨਸ਼ਿਆਂ ਵਿਰੁਧ’ ਵਿੱਢਿਆ ਹੋਇਆ ਤੇ ਹੁਣ ਇਸ ਨੌਜਵਾਨ ਮੇਅਰ ਨੇ ਇਹ ਉਪਰਾਲਾ ਕਰਕੇ ਇਸ ਮੁਹਿੰਮ ਨੂੰ ਹੋਰ ਅੱਗੇ ਵਧਾਉਣ ਦਾ ਯਤਨ ਕੀਤਾ।

ਇਹ ਵੀ ਪੜ੍ਹੋ ਡਾ. ਜਯੋਤੀ ਯਾਦਵ ਬੈਂਸ ਨੇ ਬਠਿੰਡਾ ਦੇ ਐਸਐਸਪੀ ਵਜੋਂ ਅਹੁੱਦਾ ਸੰਭਾਲਿਆ

ਅੰਤਰਰਾਸ਼ਟਰੀ ਕ੍ਰਿਕਟਰ ਹਰਭਜਨ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਪ੍ਰੇਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜਦ ਖੇਡਾਂ ਨਾਲ ਪ੍ਰੇਮ ਹੋ ਜਾਂਦਾ ਤਾਂ ਨਸ਼ਾ ਆਪਣੇ -ਆਪ ਹੀ ਖ਼ਤਮ ਹੋ ਜਾਂਦਾ। ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਨਸ਼ਾ ਕਰਨਾ ਹੈ ਤਾਂ ਖੇਡਾਂ ਦਾ ਕਰਕੇ ਦੇਖੋ, ਇਸਦਾ ਵੱਖਰਾ ਸਰੂਰ ਦੇਖਣ ਨੂੰ ਮਿਲੇਗਾ। ਇਸ ਮੌਕੇ ਇਸ ਪ੍ਰੀਮੀਅਰ ਲੀਗ ਨੂੰ ਸਪੌਂਸਰ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ Bhagwant Singh Mann ਦੇ ਸਪੱਸ਼ਟੀਕਰਨ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਮਾਂ ਬਦਲਿਆਂ, CM ਨੇ ਕਿਹਾ ਹੋਰ ਕੋਈ ਰੁਝੇਵਾਂ ਨਹੀਂ!

50 ਵਾਰਡ, 50 ਟੀਮਾਂ ਅਤੇ 115 ਮੈਚ: ਮੇਅਰ 

ਮੇਅਰ ਨੇ ਦੱਸਿਆ ਕਿ ਬਠਿੰਡਾ ਦੇ 50 ਵਾਰਡਾਂ ਦੀਆਂ 50 ਟੀਮਾਂ ਇਸ ਪ੍ਰੀਮੀਅਰ ਲੀਗ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਟੂਰਨਾਮੈਂਟ ਲਈ ਦਸ ਪੂਲ ਬਣਾਏ ਗਏ ਹਨ, ਹਰੇਕ ਪੂਲ ਵਿੱਚ 10-10 ਮੈਚ ਖੇਡੇ ਜਾਣਗੇ। ਕੁੱਲ 115 ਮੁਕਾਬਲੇ ਆਯੋਜਿਤ ਕੀਤੇ ਗਏ ਹਨ, ਜੋ ਹਰੇਕ ਸ਼ਨੀਵਾਰ ਤੇ ਐਤਵਾਰ ਨੂੰ ਹੋਣਗੇ। ਉਨ੍ਹਾਂ ਦੱਸਿਆ ਕਿ ਅੱਜ ਇਸ ਇਤਿਹਾਸਕ ਬਠਿੰਡਾ ਪ੍ਰੀਮੀਅਰ ਲੀਗ ਦਾ ਆਗਾਜ਼ ਹੋਇਆ ਹੈ, ਜਦੋਂ ਕਿ 5 ਫਰਵਰੀ ਤੋਂ ਇਸ ਮਹਾਂਸੰਗ੍ਰਾਮ ਵਿਚ ਬਠਿੰਡਾ ਦੇ 50 ਵਾਰਡਾਂ ਦੀਆਂ ਟੀਮਾਂ ਮੈਦਾਨ ਵਿੱਚ ਨਿੱਤਰ ਕੇ ਚੈਂਪੀਅਨ ਬਣਨ ਲਈ ਆਪਣੇ ਜਲਵੇ ਵਿਖੇਰਣਗੀਆਂ। ਮੇਅਰ ਨੇ ਦੱਸਿਆ ਕਿ ਕੁਆਰਟਰ ਫਾਈਨਲ, ਸੈਮੀ ਫਾਈਨਲ ਤੇ ਫਾਈਨਲ ਵਿੱਚ ਜੇਤੂ ਟੀਮਾਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ‘ਚ ਲੋਹੜੀ ਮੌਕੇ ਤਾਪਮਾਨ ਰਿਕਾਰਡ ਹੇਠਲੇ ਪੱਧਰ ‘ਤੇ ਪੁੱਜਿਆ

0

Bathinda News: weather News: Bathinda ‘ਚ ਲੋਹੜੀ ਮੌਕੇ ਤਾਪਮਾਨ ਰਿਕਾਰਡ ਹੇਠਲੇ ਪੱਧਰ ‘ਤੇ ਪੁੱਜ ਗਿਆ ਹੈ। ਇਸ ਸਰਦ ਰੁੱਤ ਦੇ ਸੀਜ਼ਨ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਤਾਪਮਾਨ ਇੰਨੇਂ ਹੇਠਲੇ ਪੱਧਰ ‘ਤੇ ਪੁੱਜਿਆ ਹੋਵੇ। ਮੌਸਮ ਵਿਭਾਗ ਵੱਲੋਂ ਇਕੱਤਰ ਕੀਤੇ ਅੰਕੜਿਆਂ ਮੁਤਾਬਕ ਬਠਿੰਡਾ ਵਿਚ ਸੋਮਵਾਰ ਨੂੰ ਹੇਠਲਾ ਤਾਪਮਾਨ 0.6 ਡਿਗਰੀ ਪੁੱਜਿਆ ਹੋਇਆ ਸੀ। ਜਦਕਿ ਮੰਗਲਵਾਰ ਦੀ ਸਵੇਰ ਇਹ ਵਧ ਕੇ 1.6 ਡਿਗਰੀ ਤੱਕ ਆ ਗਿਆ। ਇਸੇ ਤਰ੍ਹਾਂ ਵੱਧ ਤੋਂ ਵੱਧ ਤਾਪਮਾਨ 14.5 ਡਿਗਰੀ ਦਰਜ਼ ਕੀਤਾ ਗਿਆ।  ਠੰਢ ਦੇ ਨਾਲ-ਨਾਲ ਸਵੇਰ ਤੇ ਸ਼ਾਮ ਨੂੰ ਸੰਘਣੀ ਧੁੰਦ ਨੇ ਵੀ ਪੂਰੇ ਦੱਖਣੀ ਮਾਲਵਾ ਨੂੰ ਘੇਰਿਆ ਹੋਇਆ।

ਇਹ ਵੀ ਪੜ੍ਹੋ ਦੁਖਦਾਈਕ ਖ਼ਬਰ; ਪਤੰਗ ਉਡਾਉਂਦੇ 12 ਸਾਲਾਂ ਬੱਚੇ ਦੀ ਛੱਤ ਤੋਂ ਡਿੱਗਣ ਕਾਰਨ ਹੋਈ ਮੌ+ਤ

ਵੱਡੀ ਗੱਲ ਇਹ ਹੈ ਕਿ ਦਿਨ ਦੇ ਨਾਲ-ਨਾਲ ਰਾਤਾਂ ਨੂੰ ਵੀ ਭਾਰੀ ਠੰਢ ਪੈ ਰਹੀ ਹੈ।ਹਾਲਾਂਕਿ ਦਿਨ ਸਮੇਂ ਸੂਰਜ਼ ਦੇਵਤਾ ਦੇ ਦਰਸ਼ਨ ਹੋਣ ਕਾਰਨ ਦਿਨ ਨਿੱਘੇ ਹੋ ਜਾਂਦੇ ਹਨ। ਮੌਸਮ ਵਿਗਿਆਨੀਆਂ ਮੁਤਾਬਕ ਸ਼ੀਤ ਲਹਿਰ ਤੇ ਤੇਜ਼ ਹਵਾਵਾਂ ਠੰਢ ਵਿੱਚ ਲਗਾਤਾਰ ਵਾਧਾ ਕਰ ਰਹੀਆਂ ਹਨ। ਆਉਣ ਵਾਲੀ 18 ਜਨਵਰੀ ਤੱਕ ਹਾਲੇ ਇਸ ਭਿਆਨਕ ਠੰਢ ਤੋਂ ਨਿਜ਼ਾਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਇਸਦੇ ਨਾਲ ਹੀ ਆਉਣ ਵਾਲੇ ਦਿਨਾਂ ਵਿਚ ਮੀਂਹ ਦੀ ਵੀ ਕੋਈ ਸੰਭਾਵਨਾ ਨਹੀਂ। ਇਸ ਭਿਆਨਕ ਠੰਢ ਨੇ ਬਜੁਰਗਾਂ ਤੇ ਬੱਚਿਆਂ ਲਈ ਵੱਡੀਆਂ ਮੁਸੀਬਤਾਂ ਖੜੀਆਂ ਕੀਤੀਆਂ ਹੋਈਆਂ ਹਨ। ਉਨ੍ਹਾਂ ਨੂੰ ਰਜ਼ਾਈਆਂ ਵਿਚ ਹੀ ਦੁਬਕੇ ਰਹਿਣਾ ਪੈ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਨੇਤਿਕਤਾ, ਪਾਰਦਰਸ਼ਿਤਾ ਅਤੇ ਜਨਭਲਾਈ ਨੂੰ ਸੱਭ ਤੋਂ ਉੱਪਰ ਰੱਖਦੇ ਹੋਏ ਸਿਹਤ ਟੀਚਿਆਂ ਵਿੱਚ ਸਹਿਭਾਗੀ ਅਦਾਰਿਆਂ ਦਾ ਹਰਿਆਣਾ ਵਿੱਚ ਸਵਾਗਤ: ਮੁੱਖ ਮੰਤਰੀ

0

Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨੈਤਿਕਤਾ, ਪਾਰਦਰਸ਼ਿਤਾ ਅਤੇ ਜਨਭਲਾਈ ਨੂੰ ਸੱਭ ਤੋਂ ਉੱਪਰ ਰੱਖਦੇ ਹੋਏ ਸੂਬੇ ਦੇ ਸਿਹਤ ਟੀਚਿਆਂ ਵਿੱਚ ਸਹਿਭਾਗੀ ਬਨਣ ਵਾਲੀ ਸਾਰੀ ਜਿਮੇਵਾਰ ਅਦਾਰਿਆਂ ਦਾ ਹਰਿਆਣਾ ਵਿੱਚ ਸਵਾਗਤ ਹੈ। ਸਰਕਾਰੀ ਸਿਹਤ ਸੇਵਾਵਾਂ ਦੇ ਮਜਬੂਤ ਢਾਂਚੇ ਦੇ ਨਾਲ-ਨਾਲ ਨਿਜੀ ਖੇਤਰ ਦੀ ਜਾਂਚ ਅਤੇ ਮੈਡੀਕਲ ਸੇਵਾਵਾਂ ਦੀ ਭੂਮਿਕਾ ਵੀ ਨਾਗਰਿਕਾਂ ਲਈ ਬਹੁਤ ਮਹਤੱਵਪੂਰਣ ਹੈ।ਮੁੱਖ ਮੰਤਰੀ ਸੋਮਵਾਰ ਨੂੰ ਗੁਰੂਗ੍ਰਾਮ ਵਿੱਚ ਸਵਾਮੀ ਵਿਵੇਕਾਨੰਦ ਜੀ ਦੀ ਜੈਯੰਤੀ ‘ਤੇ ਸੈਕਟਰ 12ਏ ਸਥਿਤ ਭਾਰਤ ਵਿਕਾਸ ਪਰਿਸ਼ਦ ਮਹਾਰਾਣਾ ਪ੍ਰਤਾਪ ਨਿਆਸ ਗੁਰੂਗ੍ਰਾਮ ਵੱਲੋਂ ਸੰਚਾਲਿਤ ਵਿਵੇਕਾਨੰਦ ਆਰੋਗਯ ਕੇਂਦਰ ਪ੍ਰੇਮ ਸਾਗਰ ਦਿੱਲ ਦੇ ਰੋਗ ਦਾ ਹਸਪਤਾਲ ਦੇ ਉਦਘਾਟਨ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਪ੍ਰੋਗਰਾਮ ਵਿੱਚ ਸਵਾਮੀ ਵਿਵੇਕਾਨੰਦ ਜੀ ਦੀ 163ਵੀਂ ਜੈਯੰਤੀ ‘ਤੇ ਉਨ੍ਹਾਂ ਨੂੰ ਨਮਨ ਕਰਦੇ ਹੋਏ ਸੂਬਾਵਾਸੀਆਂ ਨੂੰ ਲੋਹੜੀ, ਮਕਰ ਸੰਕ੍ਰਾਂਤੀ ਅਤੇ ਪੋਗਲ ਉਤਸਵ ਦੀ ਵਧਾਈ ਵੀ ਦਿੱਤੀ।

ਇਹ ਵੀ ਪੜ੍ਹੋ Haryana SGPC ਦਾ ਵਿਵਾਦ ਮੁੜ ਵਧਿਆ; ਪ੍ਰਧਾਨ ਝੀਂਡਾ ਵੱਲੋਂ ਦਾਦੂਵਾਲ ਨੂੰ ਬਰਖਾਸਤ ਕਰਨ ਦਾ ਐਲਾਨ

ਹਰਿਆਣਾ ਸਰਕਾਰ ਦਾ ਲਗਾਤਾਰ ਯਤਨ ਹੈ ਕਿ ਸਿਹਤ ਸੇਵਾਵਾਂ ਸਸਤੀ, ਸਰਲ ਅਤੇ ਪ੍ਰਭਾਵੀ ਹੋਣ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਲਗਾਤਾਰ ਯਤਨ ਰਿਹਾ ਹੈ ਕਿ ਸੂਬੇ ਦੇ ਹਰੇਕ ਨਾਗਰਿਕ ਨੂੰ ਸਸਤੀ, ਸਰਲ ਅਤੇ ਪ੍ਰਭਾਵੀ ਸਿਹਤ ਸੇਵਾਵਾਂ ਉਪਲਬਧ ਹੋਣ। ਵਿਵੇਕਾਨੰਦ ਅਰੋਗਯ ਕੇਂਦਰ ਵਰਗੇ ਅਦਾਰੇ ਇੰਨ੍ਹਾਂ ਯਤਨਾਂ ਨੂੰ ਜਮੀਨੀ ਪੱਧਰ ‘ਤੇ ਮਜਬੂਤੀ ਪ੍ਰਦਾਨ ਕਰ ਰਹੇ ਹਨ। ਪ੍ਰਧਾਨ ਮੰਤਰੀ ਦੇ ਫਿੱਟ ਇੰਡੀਆ ਦੇ ਸੰਦੇਸ਼ ਤੋਂ ਪੇ੍ਰਰਿਤ ਹੋ ਕੇ ਰਾਜ ਸਰਕਾਰ ਨੇ ਹਰਿਆਣਾ ਵਿੱਚ ਆਧੁਨਿਕ ਜਾਂਚ ਅਤੇ ਇਲਾਜ ਸਹੂਲਤਾਂ ਨੂੰ ਆਮ ਜਨਤਾ ਤੱਕ ਪਹੁੰਚਾਇਆ ਹੈ। ਸਰਕਾਰ ਨੇ ਇਹ ਯਕੀਨੀ ਕੀਤਾ ਹੈ ਕਿ ਧਨ ਦੇ ਅਭਾਵ ਵਿੱਚ ਕੋਈ ਵੀ ਗਰੀਬ ਨਾਗਰਿਕ ਇਲਾਜ ਤੋਂ ਵਾਂਝਾ ਨਾ ਰਹੇ। ਸੂਬੇ ਵਿੱਚ ਆਯੂਸ਼ਮਾਨ ਭਾਰਤ-ਚਿਰਾਯੂ ਯੋਜਨਾ ਤਹਿਤ ਹੁਣ ਤੱਕ 1 ਕਰੋੜ 34 ਲੱਖ ਕਾਰਡ ਬਣਾਏ ਜਾ ਚੁੱਕੇ ਹਨ, ਜਿਨ੍ਹਾਂ ਦੇ ਰਾਹੀਂ ਲਗਭਗ 25 ਲੱਖ ਮਰੀਜਾਂ ਦੇ ਇਲਾਜ ‘ਤੇ 4500 ਕਰੋੜ ਰੁਪਏ ਦੇ ਕਲੇਮ ਦਿੱਤੇ ਗਏ ਹਨ। ਇਸ ਤੋਂ ਇਲਾਵਾ, 70 ਸਾਲ ਤੋਂ ਵੱਧ ਉਮਰ ਦੇ ਸਾਰੀ ਬਜੁਰਗਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਤਹਿਤ 5 ਲੱਖ ਰੁਪਏ ਸਾਲਾਨਾ ਤੱਕ ਫਰੀ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਦੇ ਤਹਿਤ ਹੁਣ ਤੱਕ 26,513 ਬਜੁਰਗਾਂ ਦੇ ਇਲਾਜ ‘ਤੇ 53 ਕਰੋੜ 57 ਲੱਖ ਰੁਪਏ ਦੇ ਕਲੇਮ ਪ੍ਰਦਾਨ ਕੀਤੇ ਗਏ ਹਨ।

ਇਹ ਵੀ ਪੜ੍ਹੋ ਨਿਹੰਗ ਸਿੰਘਾਂ ਨੇ ਸਦਾ ਧਰਮ, ਰਾਸ਼ਟਰ ਅਤੇ ਮਨੁੱਖਤਾ ਦੀ ਰੱਖਿਆ ਕੀਤੀ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਸਰਕਾਰੀ ਹਸਪਤਾਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਕੀਤਾ ਜਾ ਰਿਹਾ ਲੈਸ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਯਕੀਨੀ ਕਰ ਰਹੀ ਹੈ ਕਿ ਹਰੇਕ ਜਿਲ੍ਹਾ ਦੇ ਸਰਕਾਰੀ ਹਸਪਤਾਲਾਂ ਵਿੱਚ ਨਿਜੀ ਹਸਪਤਾਲਾਂ ਦੀ ਤਰ੍ਹਾ ਆਧੁਨਿਕ ਮੈਡੀਕਲ ਸਹੂਲਤਾਂ ਉਪਲਬਧ ਹੋਣ। ਇਸੀ ਦਿਸ਼ਾ ਵਿੱਚ ਪਹਿਲੇ ਪੜਾਅ ਵਿੱਚ 10 ਜਿਲ੍ਹਾ ਹਸਪਤਾਲਾਂ ਵਿੱਚ ਅਜਿਹੀ ਸਹੂਲਤਾਂ ਸ਼ੁਰੂ ਕੀਤੀ ਜਾ ਚੁੱਕੀ ਹੈ, ਜਦੋਂ ਕਿ 12 ਹੋਰ ਜਿਲ੍ਹਾ ਹਸਪਤਾਲਾਂ ਵਿੱਚ ਇੰਨ੍ਹਾਂ ਸਹੂਲਤਾਂ ਨੂੰ ਵਿਕਸਿਤ ਕਰਨ ਦਾ ਕੰਮ ਪ੍ਰਗਤੀ ‘ਤੇ ਹੈ। ਸਰਕਾਰ ਦਾ ਉਦੇਸ਼ ਹੈ ਕਿ ਆਮ ਨਾਗਰਿਕ ਨੂੰ ਗੁਣਵੱਤਾਪੂਰਣ ਅਤੇ ਸਰਲ ਇਲਾਜ ਆਪਣੇ ਜਿਲ੍ਹਾ ਵਿੱਚ ਹੀ ਉਪਲਬਧ ਹੋ ਸਕੇ। ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਸੰਸਥਾ ਨੂੰ ਸਹਿਯੋਗ ਕਰਨ ਵਾਲੇ ਮਾਣਯੋਗ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਅਦਾਰੇ ਨੂੰ 31 ਲੱਖ ਰੁਪਏ ਦੀ ਸਹਿਯੋਗ ਰਕਮ ਦੇਣ ਦਾ ਐਲਾਨ ਵੀ ਕੀਤਾ।ਉਦਘਾਟਨ ਸਮਾਰੋਹ ਵਿੱਚ ਕੌਮੀ ਸਵੈ ਸੇਵਕ ਸੰਘ ਦੇ ਖੇਤਰੀ ਸੰਘਾਤਮਕ ਪਵਨ ਜਿੰਦਲ, ਭਾਰਤ ਵਿਕਾਸ ਪਰਿਸ਼ਦ ਦੇ ਕੌਮੀ ਸੰਗਠਨ ਮੰਤਰੀ ਸੁਰੇਸ਼ ਜੈਨ, ਵਿਵੇਕਾਨੰਦ ਅਰੋਗਯ ਕੇਂਦਰ ਦੇ ਚੇਅਰਮੈਨ ਵਿਨੋਦ ਮਿੱਤਲ ਅਤੇ ਸਹਿਯੋਗੀ ਮੁਕੇਸ਼ ਅਗਰਵਾਲ, ਰਾਸ਼ਟਰੀ ਸਵੈ ਸੇਵਕ ਸੰਘ ਦੇ ਜਿਲ੍ਹਾ-ਕਮ-ਸੰਘਾਤਮਕ ਪ੍ਰਤਾਪ ਯਾਦਵ, ਜਿਲ੍ਹਾ ਪ੍ਰਚਾਰਕ ਡਾ. ਸੁਨੀਲ ਕੁਮਾਰ, ਗੁਰੂਗ੍ਰਾਮ ਵਿਧਾਇਕ ਮੁਕੇਸ਼ ਸ਼ਰਮਾ, ਗੁਰੂਗ੍ਰਾਮ ਦੀ ਮੇਅਰ ਰਾਜਰਾਣੀ ਮਲਹੋਤਰਾ ਤੇ ਹੋਰ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮਾਘੀ ਮੇਲਾ;ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਸੁਰੱਖਿਆ ਪ੍ਰਬੰਧਾਂ ਦੀ ਕੀਤੀ ਸਮੀਖਿਆ

0
Sri Mukatsar News: Maghi Mela; ਮਾਘੀ ਦੇ ਇਤਿਹਾਸਕ ਅਤੇ ਪਵਿੱਤਰ ਮੇਲੇ ਤੋਂ ਪਹਿਲਾਂ, ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਪੰਜਾਬ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਸੁਰੱਖਿਆ, ਆਵਾਜਾਈ ਅਤੇ ਜਨਤਕ ਸਹੂਲਤਾਂ ਸਬੰਧੀ ਸਾਰੇ ਪ੍ਰਬੰਧਾਂ ਦੀ ਵਿਆਪਕ ਸਮੀਖਿਆ ਕੀਤੀ ਤਾਂ ਜੋ ਇਸ ਸਮਾਗਮ ਨੂੰ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।ਦੱਸਣਯੋਗ ਹੈ ਕਿ 40 ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸਾਲਾਨਾ ਮਾਘੀ ਮੇਲਾ 13 ਜਨਵਰੀ ਤੋਂ 15 ਜਨਵਰੀ, 2026 ਤੱਕ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਜਾਵੇਗਾ।
ਸਪੈਸ਼ਲ ਡੀਜੀਪੀ ਨੇ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਫਰੀਦਕੋਟ ਰੇਂਜ ਨੀਲਾਂਬਰੀ ਜਗਦਲੇ ਅਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਸ੍ਰੀ ਮੁਕਤਸਰ ਸਾਹਿਬ ਅਭਿਮਨਿਊ ਰਾਣਾ ਦੇ ਨਾਲ, ਰੈਲੀ ਸਥਾਨ, ਵਾਹਨ ਅਤੇ ਬੱਸ ਪਾਰਕਿੰਗ ਸਥਾਨਾਂ, ਪੁਲਿਸ ਸਾਂਝ ਹੈਲਪ ਡੈਸਕਾਂ, ਸੰਵੇਦਨਸ਼ੀਲ ਸਥਾਨਾਂ ਅਤੇ ਸ਼ਹਿਰ ਭਰ ਵਿੱਚ ਸਥਾਪਤ ਨਾਕਿਆਂ ਦਾ ਵਿਆਪਕ ਸਮੀਖਿਆ ਕੀਤੀ। ਜ਼ਿਕਰਯੋਗ ਹੈ ਕਿ ਪੂਰੇ ਖੇਤਰ ਨੂੰ ਯੋਜਨਾਬੱਧ ਢੰਗ ਨਾਲ ਸੱਤ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਦੀ ਸੁਰੱਖਿਆ, ਨਿਰਵਿਘਨ ਆਵਾਜਾਈ ਅਤੇ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 6000 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ 37 ਮੁੱਖ ਥਾਵਾਂ ‘ਤੇ 100 ਸੀਸੀਟੀਵੀ ਕੈਮਰੇ, ਇਕੱਠ ਵਾਲੇ ਅਤੇ ਸੰਵੇਦਨਸ਼ੀਲ ਖੇਤਰਾਂ ਦੀ ਹਵਾਈ ਨਿਗਰਾਨੀ ਲਈ ਦੋ ਡਰੋਨ ਟੀਮਾਂ ਅਤੇ ਇਕੱਠ ਨੂੰ ਕੰਟਰੋਲ ਕਰਨ ਅਤੇ ਦਬਦਬੇ ਲਈ ਘੋੜ ਸਵਾਰ ਪੁਲਿਸ ਫੋਰਸ ਸਮੇਤ ਬਹੁ-ਪੱਧਰੀ ਨਿਗਰਾਨ ਪ੍ਰਣਾਲੀ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 94 ਸਖ਼ਤ ਨਾਕੇ (54 ਬਾਹਰੀ ਅਤੇ 40 ਅੰਦਰੂਨੀ) ਲਗਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਹਰ ਸਮੇਂ ਸੰਗਤ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਹਰ ਸੈਕਟਰ ਵਿੱਚ ਮੈਡੀਕਲ ਟੀਮਾਂ ਨਾਲ ਲੈਸ ਪੁਲਿਸ ਸਾਂਝ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ ਹਰ ਸੈਕਟਰ ਵਿੱਚ ਹਸਪਤਾਲ ਨਿਰਧਾਰਤ ਕੀਤੇ ਗਏ ਹਨ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਸ਼ਹਿਰ ਭਰ ਵਿੱਚ ਲੋੜੀਂਦੀ ਗਿਣਤੀ ਵਿੱਚ ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ਸੰਗਤ ਦੇ ਨਿਰਵਿਘਨ ਆਉਣ-ਜਾਣ ਅਤੇ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨੂੰ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਟ੍ਰੈਫਿਕ ਯੋਜਨਾ ਤਿਆਰ ਕੀਤੀ ਗਈ ਹੈ। ਭਾਰੀ ਵਾਹਨਾਂ ਦੇ ਸ਼ਹਿਰ ਵਿੱਚ ਦਾਖਲ ਹੋਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਅਤੇ ਨਿਰਧਾਰਤ ਰੂਟਾਂ ‘ਤੇ ਸਿਰਫ ਐਮਰਜੈਂਸੀ ਵਾਹਨਾਂ ਨੂੰ ਹੀ ਆਵਾਜਾਈ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਭੀੜ ਨੂੰ ਕਾਬੂ ਕਰਨ ਲਈ ਸ਼ਹਿਰ ਵਿੱਚ ਜਾਣ ਵਾਲੀਆਂ ਸਾਰੀਆਂ ਸੜਕਾਂ ‘ਤੇ 10 ਪਾਰਕਿੰਗ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਅਤੇ ਛੇ ਅਸਥਾਈ ਬੱਸ ਸਟੈਂਡ ਸਥਾਪਤ ਕੀਤੇ ਗਏ ਹਨ। ਇਸ ਦੇ ਨਾਲ ਹੀ ਸੰਗਤ ਦੀ ਵੱਡੀ ਆਮਦ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ 300 ਮੀਟਰ ਦੇ ਘੇਰੇ ਨੂੰ ਨੋ-ਵਹੀਕਲ ਜ਼ੋਨ ਘੋਸ਼ਿਤ ਕੀਤਾ ਗਿਆ ਹੈ।
ਬਾਹਰੀ ਬਲ ਦੇ ਗਜ਼ਟਿਡ ਅਧਿਕਾਰੀਆਂ ਅਤੇ ਸੀਨੀਅਰ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਸਾਰੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਸੁਹਿਰਦਤਾ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਦੇ ਨਿਰਦੇਸ਼ ਦਿੱਤੇ।ਉਹਨਾਂ ਨੇ ਨਾਗਰਿਕਾਂ ਨੂੰ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਮਹੱਤਵਪੂਰਨ ਜਾਣਕਾਰੀ ਦੀ ਰਿਪੋਰਟ ਤੁਰੰਤ ਪੁਲਿਸ ਹੈਲਪਲਾਈਨ ਨੰਬਰ 80542-70100 ‘ਤੇ ਕਰਨ ਦੀ ਅਪੀਲ ਵੀ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1899312