ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਗਰੀਬ ਕਿਸਾਨ ਸੋਹਣ ਸਿੰਘ ਦੀ ਜਮੀਨ ਵਿੱਚ ਸੜਕ ਬਣਾਉਣ ਅਤੇ ਮਜਦੂਰਾਂ ਦੀਆਂ ਰੂੜੀਆਂ ਚੁੱਕਵਾਉਣ ਦੀ ਜਿਲਾ ਪ੍ਰਸ਼ਾਸਨ ਵੱਲੋ ਦਿੱਤੀ ਚੇਤਾਵਨੀ ਦੇ ਵਿਰੋਧ ਵਿੱਚ ਅੱਜ ਪਿੰਡ ਖਿਆਲੀ ਵਾਲਾ ਦੇ ਮਜਦੂਰਾਂ ਕਿਸਾਨਾਂ ਨੇ ਇਕੱਠ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਗੁਰਮੇਲ ਸਿੰਘ ਜੰਡਾਵਾਲਾ ਨੇ ਕਿਹਾ 1975 ਵਿੱਚ ਸੜਕ ਵਿਭਾਗ ਨੇ ਗਰੀਬ ਕਿਸਾਨ ਸੋਹਣ ਸਿੰਘ ਦੀ ਜਮੀਨ ਵਿਚ ਸੜਕ ਬਣਾ ਦਿਤੀ ਸੀ ਪਿੰਡ ਦੇ ਲੋਕਾਂ ਅਤੇ ਮੌਜੂਦਾ ਪੰਚਾਇਤ ਨੇ ਖੜਵੰਜਾ ਚਿਣਵਾ ਦਿੱਤਾ ਗਿਆ ਮਾਲ ਵਿਭਾਗ ਵੱਲੋਂ ਨਿਸ਼ਾਨ ਦੇਹੀ ਕੀਤੀ ਗਈ ਹੈ ਮਸਲਾ ਹਾਈ ਕੋਰਟ ਵਿਚ ਚਲ ਰਿਹਾ ਹੈ ਜਿਸ ਦੀ ਇਸੇ ਮਹੀਨੇ ਦੀ 22 ਤਰੀਕ ਹੈ ਕੱਲ ਰਾਤ ਨੂੰ ਜਿਲਾ ਬਠਿੰਡਾ ਦਾ ਡੀ ਸੀ ਸਹਿਬ ਬਠਿੰਡਾ ਐਸ ਐਸ ਪੀ ਬਠਿੰਡਾ ਭਾਰੀ ਫੋਰਸ ਲੈ ਕੇ ਪਿੰਡ ਖਿਆਲੀ ਵਾਲਾ ਵਿਖੇ ਆਏ ਪਿੰਡ ਦੇ ਗੁਰਦੁਆਰੇ ਤੋ ਲੋਕਾਂ ਰੂੜੀਆਂ ਚੁਕਣ ਲਈ ਕਿਹਾ ਗਿਆ ਕਿਉਂਕਿ ਉਸ ਥਾਂ ਤੇ ਮਜਦੂਰਾਂ ਦੀਆਂ ਰੂੜੀਆਂ ਲੱਗੀਆਂ ਹੋਇਆ ਹਨ। ਆਗੂਆਂ ਨੇ ਜਿਲ੍ਹਾ ਪ੍ਰਸਾਸਨ ਦੀ ਦਹਿਸ਼ਤ ਪਾਉ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਸੜਕ ਖੜਵੰਜਾ ਉੱਤੇ ਸੜਕ ਬਣਾਈ ਜਾਵੇ ਜੇਕਰ ਪ੍ਰਸਾਸ਼ਨ ਕਿਸਾਨਾਂ ਮਜਦੂਰਾਂ ਧੱਕਾ ਕੀਤਾ ਗਿਆ ਤਾ ਜੰਥੇਬੰਦੀਆਂ ਸੰਘਰਸ਼ ਤੇਜ ਕੀਤਾ ਜਾਵੇਗਾ ।
ਮਜਦੂਰਾਂ ਦੇ ਹੱਕ ’ਚ ਧਰਨਾ ਦਿੱਤਾ
ਕਿਸਾਨੀ ਮੁੱਦਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੀ ਮੀਟਿੰਗ ਹੋਈ
ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੀ ਮੀਟਿੰਗ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਜੱਜਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ,ਜ਼ਿਲ੍ਹਾ ਪ੍ਰਧਾਨ ਬਠਿੰਡਾ ਦਾਰਾ ਸਿੰਘ ਮਾਈਸਰਖਾਨਾ, ਜ਼ਿਲ੍ਹਾ ਜਰਨਲ ਸਕੱਤਰ ਸੁਖਦੀਪ ਸਿੰਘ ਕਣਕਵਾਲ , ਮੀਤ ਪ੍ਰਧਾਨ ਗੁਰਮੀਤ ਸਿੰਘ ਗੁਰੂਸਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਵਿੱਚ ਸਵ.ਸੂਬਾ ਮੁੱਖ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾ ਦੀ ਹੋਈ ਬੇਵਕਤੀ ਮੌਤ ਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰੂਪ ਸਿੰਘ ਰਾਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਜੋ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰੇਗਾ, ਉਸ ਨੂੰ 15 ਸੌ ਰੁਪਏ ਪ੍ਰਤੀ ਏਕੜ ਦਿਤੇ ਜਾਣਗੇ, ਮੂੰਗੀ ਦੀ ਐਮਐਸਪੀ ’ਤੇ ਖਰੀਦ ਕੀਤੀ ਜਾਵੇ, ਜੋ ਘੱਟ ਭਾਅ ’ਤੇ ਵਿਕੇਗੀ ਉਸ ਨੂੰ ਸਰਕਾਰ ਇਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇਵੇਗੀ, ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ, ਪਿਛਲੇ ਸਾਲ ਲਾਲ ਸੁੰਡੀ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ ਪਰ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੁਖਦੀਪ ਸਿੰਘ ਕਣਕਵਾਲ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਜੋ ਬੰਦੀ ਸਿੱਖਾਂ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਹਨ ਪਰ ਸਰਕਾਰਾਂ ਦੁਆਰਾਂ ਉਨ੍ਹਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਜੇਲਾਂ ਅੰਦਰ ਹੀ ਡੱਕਿਆ ਹੋਇਆ ਹੈ ਉਨ੍ਹਾਂ ਬੰਦੀ ਸਿੱਖਾਂ ਨੂੰ ਵਗੈਰ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ। ਮੀਟਿੰਗ ਵਿੱਚ ਪਿਸ਼ੌਰਾ ਸਿੰਘ ਸੇਖੂ, ਮਿੱਠੂ ਸਿੰਘ ਮਾਹੀਨੰਗਲ, ਭੋਲਾ ਸਿੰਘ ਸੰਦੋਹਾ, ਸੁਖਚਰਨ ਸਿੰਘ ਜੀਵਨ ਸਿੰਘ ਵਾਲਾ, ਗੁਰਜੰਟ ਸਿੰਘ ਰਾਈਆਂ, ਹਰਬੰਸ ਸਿੰਘ ਜੱਜਲ,ਅਸ਼ੋਕ ਕੁਮਾਰ ਲੇਲੇਵਾਲਾ, ਹਰਬੰਸ ਸਿੰਘ ਚਨਾਰਥਲ, ਲਾਭ ਸਿੰਘ ਸੁਖਲੱਧੀ, ਸੁਨੀਲ ਕੁਮਾਰ ਕਾਕਾ ਸ਼ਹਿਰੀ ਪ੍ਰਧਾਨ ਰਾਮਾਂ, ਜਸਵੀਰ ਸਿੰਘ ਕਣਕਵਾਲ, ਬੱਬੂ ਬੈਹਣੀਵਾਲ, ਗੁਰਚਰਨ ਸਿੰਘ, ਜਗਸੀਰ ਸਿੰਘ, ਕੁਲਜੀਤ ਸਿੰਘ, ਹਰਦੇਵ ਸਿੰਘ, ਨਿੱਕਾ ਸਿੰਘ, ਸੰਦੀਪ ਸਿੰਘ, ਸੁਖਵਿੰਦਰ ਸਿੰਘ, ਗੁਰਪੀਤ ਸਿੰਘ, ਸੁਖਪਾਲ ਸਿੰਘ, ਜਗਦੀਪ ਸਿੰਘ, ਸੁਖਦਰਸ਼ਨ ਸਿੰਘ, ਸੁਖਦੇਵ ਸਿੰਘ, ਸੇਰੀ ਸਿੰਘ, ਜਗਸੀਰ ਸਿੰਘ, ਜਸਵੀਰ ਸਿੰਘ, ਨਛੱਤਰ ਸਿੰਘ, ਨੈਬ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ, ਸੰਤ ਸਿੰਘ ਆਦਿ ਹਾਜ਼ਰ ਸਨ।
ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਨੇ ਮਾਰੀ ਬਾਜ਼ੀ
ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਪੰਜਾਬ ਸਟੇਟ ਕੌਂਸਲ ਆਫ ਸਾਇੰਸ ਐਂਡ ਟੈਕਨਾਲੋਜੀ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ਸਰਕਾਰੀ ਹਾਈ ਸਕੂਲ ਘਨੱਈਆ ਨਗਰ ਵਿਖੇ ਕਰਵਾਈ ਗਈ। ਇਸ ਮੁਕਾਬਲੇ ਵਿੱਚ ਜ਼ਿਲ੍ਹੇ ਦੇ 43 ਸਕੂਲਾਂ ਦੇ ਬੱਚਿਆਂ ਨੇ ਜੂਨੀਅਰ ਅਤੇ 46 ਸਕੂਲਾ ਬੱਚਿਆਂ ਨੇ ਸੀਨੀਅਰ ਵਰਗ ਵਿੱਚ 178 ਬੱਚਿਆਂ ਭਾਗ ਲਿਆ। ਜੂਨੀਅਰ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈ ਸਿੰਘ ਵਾਲਾ ਨੇ ਦੂਜਾ, ਸਰਕਾਰੀ ਹਾਈ ਸਕੂਲ ਚੱਕ ਰਾਮ ਸਿੰਘ ਵਾਲਾ ਨੇ ਤੀਜਾ, ਅਤੇ ਸੀਨੀਅਰ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਮਹਿਮਾ ਸਰਜਾ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲਾਬਤਪੁਰਾ ਨੇ ਦੂਜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਲਵਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਜੱਜਮੈਟ ਦੀ ਭੂਮਿਕਾ ਲੈਕਚਰਾਰ ਨਰਿੰਦਰ ਸਿੰਘ, ਲੈਕਚਰਾਰ ਪ੍ਰਭਜੀਤ ਕੌਰ, ਜਸਵਿੰਦਰ ਸਿੰਘ, ਡਾਕਟਰ ਰਮਨਦੀਪ ਕੌਰ ਤੇ ਅਮਨਪ੍ਰੀਤ ਕੌਰ ਨੇ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਸੰਜੀਵ ਕੁਮਾਰ ਨਾਗਪਾਲ,ਗੁਰਚਰਨ ਸਿੰਘ, ਪ੍ਰਿੰਸੀਪਲ ਸੰਜੀਵ ਕੁਮਾਰ, ਸੁਖਜਿੰਦਰਪਾਲ ਸਿੰਘ ਹਾਜ਼ਰ ਸਨ।
ਫਰਜੀ ਕੰਪਨੀ ਦੇ ਵਿਰੁੱਧ ਕਿਸਾਨਾਂ ਨੇ ਥਾਣਾ ਕੈਂਟ ਅੱਗੇ ਦਿੱਤਾ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਥਾਣਾ ਕੈਂਟ ਵਿਖੇ ਧਰਨਾ ਦਿੱਤਾ ਤੇ ਜਿਲਾ ਪ੍ਰਸਾਸਨ ਖਿਲਾਫ ਜੋਰਦਾਰ ਨਾਹਰੇ ਬਾਜ਼ੀ ਕੀਤੀ। ਜ਼ਿਲ੍ਹੇ ਵਿਖੇ ਪਿਛਲੇ ਦਿਨੀਂ 16 ਵਿਅਕਤੀਆਂ ਵੱਲੋਂ ਜਾਅਲੀ ਸਾਫ਼ਟਵੇਅਰ ਤਿਆਰ ਕਰਕੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 151 ਮਿਤੀ 29-10-2022 ਨੂੰ ਥਾਣਾ ਕੈਂਟ ਬਠਿੰਡਾ ਵਿਖੇ 420/120 ਬੀ ਤਹਿਤ ਦਰਜ ਹੋਇਆ ਸੀ। ਸਿੱਧੂਪੁਰ ਦੇ ਆਗੂ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਤੇ ਟਾਇਮ ਟਪਾਊ ਕਾਰਵਾਈ ਕਾਰਨ ਉਕਤ ਮੁਲਜ਼ਮ ਇਸ ਜਾਅਲੀ ਸਾਫਟਵੇਅਰ ਰਾਹੀਂ ਹੋਰ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਹੋਰ ਲੋਕਾਂ ਨੂੰ ਲੁੱਟ ਰਹੇ ਹਨ। ਮੁੱਦਈ ਮੁਕੱਦਮਾ ਵੱਲੋਂ ਮਿੱਤੀ 28-11-2022 ਨੂੰ ਇਸ ਮੁਕੱਦਮੇ ਵਿਚ ਦੋਸ਼ੀ ਗੁਰਪ੍ਰੀਤ ਕੌਰ ਨੂੰ ਉਸਦੇ ਪੇਕੇ ਪਿੰਡ ਤੋਂ ਪੁਲਿਸ ਪਾਰਟੀ ਨਾਲ ਜਾ ਕੇ ਗ੍ਰਿਫਤਾਰ ਕਰਵਾਇਆ ਸੀ, ਪਰ ਪੁਲਸ ਨੇ ਉਸ ਨੂੰ ਇਹ ਕਹਿ ਕੇ ਛੱਡ ਦਿੱਤਾ ਕਿ ਉਹ 30-11-2022 ਨੂੰ ਬਾਕੀ ਦੋਸ਼ੀਆਂ ਨਾਲ ਪੇਸ਼ ਹੋਣਗੇ। ਪਰ ਅੱਜ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਤਾਂ ਪੁਲੀਸ ਪ੍ਰਸ਼ਾਸਨ ਦੀ ਕਾਰਵਾਈ ਸ਼ੱਕ ਦੇ ਘੇਰੇ ਵਿਚ ਹੈ ਕਿ ਕਰੋੜਾਂ ਦੀ ਠੱਗੀ ਮਾਰਨ ਵਾਲੇ ਲੋਕ ਆਜ਼ਾਦ ਘੁੰਮ ਰਹੇ ਹਨ ਅਤੇ ਉਹ ਹੋਰ ਲੋਕਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਜਥੇਬੰਦੀ ਨੇ ਮੰਗ ਕੀਤੀ ਕਿ ਜੇਕਰ ਪੁਲਸ ਪ੍ਰਸ਼ਾਸਨ ਨੇ ਇਸ ਤੇ ਸਖਤ ਕਾਰਵਾਈ ਨਾ ਕੀਤੀ ਤਾਂ ਧਰਨਾ ਵੱਡਾ ਕੀਤਾ ਜਾਵੇਗਾ ਜਿਸ ਦੀ ਜਾਨੀ ਮਾਲੀ ਅਤੇ ਹੋਰ ਕਿਸੇ ਤਰ੍ਹਾਂ ਦੇ ਨੁਕਸ਼ਾਨ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ । ਇਸ ਧਰਨੇ ਨੂੰ ਜਿਲ੍ਹੇ ਦੇ ਆਗੂ ਰਣਜੀਤ ਜੀਦਾ,ਗੁਰਮੇਲ ਲਹਿਰਾ,ਕੁਲਵੰਤ ਸਿੰਘ ਨੇਹਿਆਵਲਾ,ਅੰਗਰੇਜ਼ ਸਿੰਘ ਕਲਿਆਣ ਨੇ ਸੰਬੋਧਨ ਕੀਤਾ। ਇਸ ਦੌਰਾਨ ਸਟੇਜ ਤੋਂ ਜਥੇਬੰਦੀ ਦੇ ਆਗੂ ਜਗਦੇਵ ਸਿੰਘ ਮਹਿਤਾ,ਦੀਪੂ ਮੰਡੀ ਕਲਾਂ,ਗੁਰਲਾਲ ਸਿੰਘ ਪੀੜ੍ਹਤ,ਜਗਦੇਵ ਸਿੰਘ ਬੁਰਜ ਮਾਨਸਾ,ਜਵਾਰ ਸਿੰਘ ਕਲਿਆਣ,ਲਖਵੀਰ ਖੋਖਰ,ਬਲਵੀਰ ਲਹਿਰਾ,ਤੇ ਵੱਡੀ ਗਿਣਤੀ ਵਿਚ ਵੱਖ ਵੱਖ ਪਿੰਡਾਂ ਦੇ ਪ੍ਰਧਾਨ ਤੇ ਵਰਕਰ ਹਾਜ਼ਰ ਸਨ।
ਬੀ.ਐਫ.ਜੀ.ਆਈ. ਦੇ 14 ਵਿਦਿਆਰਥੀ ਬੰਧਨ ਬੈਂਕ ਨੇ ਨੌਕਰੀ ਲਈ ਚੁਣੇ
ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਬਠਿੰਡਾ ਵੱਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ 100 ਫ਼ੀਸਦੀ ਪਲੇਸਮੈਂਟ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਸੰਸਥਾ ਵੱਲੋਂ ਕਾਰਪੋਰੇਟ ਜਗਤ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਹੁਨਰਮੰਦ ਵੀ ਬਣਾਇਆ ਜਾ ਰਿਹਾ ਹੈ ਜਿਸ ਦੀ ਬਦੌਲਤ ਇਸ ਸੰਸਥਾ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਲਗਾਤਾਰ ਹੋ ਰਹੀ ਹੈ। ਬੀ.ਐਫ.ਜੀ.ਆਈ. ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਸਮੇਂ ਸਮੇਂ ’ਤੇ ਵੱਖ-ਵੱਖ ਪ੍ਰਸਿੱਧ ਕੰਪਨੀਆਂ ਦੀ ਪਲੇਸਮੈਂਟ ਡਰਾਈਵ ਆਯੋਜਿਤ ਕਰਵਾ ਕੇ ਵਿਦਿਆਰਥੀਆਂ ਨੂੰ ਨੌਕਰੀ ਪ੍ਰਾਪਤ ਕਰਨ ਦੇ ਭਰਪੂਰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਅਜਿਹੇ ਉਪਰਾਲਿਆਂ ਸਦਕਾ ਹੀ ਦੇਸ਼ ਭਰ ਦੀਆਂ ਪ੍ਰਸਿੱਧ ਕੰਪਨੀਆਂ ਵਿੱਚ ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਉਣ ਤੋਂ ਬਾਦ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਵੱਲੋਂ ਸੰਸਥਾ ਦੇ ਵਿਦਿਆਰਥੀਆਂ ਲਈ ਬੰਧਨ ਬੈਂਕ ਦੀ ਪਲੇਸਮੈਂਟ ਡਰਾਈਵ ਆਯੋਜਿਤ ਕਰਵਾਈ ਗਈ। ਜਿਸ ਦੌਰਾਨ ਬੀ.ਐਫ.ਜੀ.ਆਈ. ਦੇ 14 ਵਿਦਿਆਰਥੀ ਨੌਕਰੀ ਲਈ ਚੁਣੇ ਗਏ। ਜ਼ਿਕਰਯੋਗ ਹੈ ਕਿ ਬੰਧਨ ਬੈਂਕ ਭਾਰਤ ਦਾ ਇੱਕ ਨਵਾਂ ਬੈਂਕ ਹੈ ਜਿਸ ਦਾ ਮੁੱਖ ਦਫ਼ਤਰ ਕੋਲਕਾਤਾ (ਪੱਛਮੀ ਬੰਗਾਲ) ਵਿੱਚ ਹੈ । ਪਲੇਸਮੈਂਟ ਡਰਾਈਵ ਦੌਰਾਨ ਬੰਧਨ ਬੈਂਕ ਦੇ ਅਧਿਕਾਰੀਆਂ ਨੇ ਆਨਲਾਈਨ ਟੈੱਸਟ ਰਾਹੀਂ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਦ ਇੰਟਰਵਿਊ ਕੀਤੀ। ਵਿਦਿਆਰਥੀਆਂ ਨੇ ਪੂਰੇ ਹੌਸਲੇ ਅਤੇ ਸਵੈ-ਵਿਸ਼ਵਾਸ ਨਾਲ ਇੰਟਰਵਿਊ ਦਿੱਤੀ। ਵਿਦਿਆਰਥੀਆਂ ਦੀ ਮਨੁੱਖੀ ਸਰੋਤਾਂ, ਮਾਰਕੀਟਿੰਗ ਅਤੇ ਫਾਈਨਾਂਸ ਖੇਤਰ ਨਾਲ ਸਬੰਧਿਤ ਸਮਝ ਅਤੇ ਜਾਣਕਾਰੀ ਤੋਂ ਬੰਧਨ ਬੈਂਕ ਦੇ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ। ਵਿਦਿਆਰਥੀਆਂ ਦੀ ਬੋਲ ਚਾਲ ਦੀ ਭਾਸ਼ਾ ਅਤੇ ਪੇਸ਼ੇਵਰ ਪਹੁੰਚ ਦੇ ਸਿੱਟੇ ਵਜੋਂ ਬੰਧਨ ਬੈਂਕ ਦੇ ਅਧਿਕਾਰੀਆਂ ਨੇ ਐਮ.ਬੀ.ਏ. (ਬੈਚ 2023) ਦੇ 14 ਵਿਦਿਆਰਥੀਆਂ ਧਰੁਵ ਗੁਪਤਾ, ਰੋਹਿਤ ਕੁਮਾਰ, ਗੁਰਸਿਮਰਨ ਸਿੰਘ, ਗਗਨ, ਹਰਚਰਨ ਸਿੰਘ, ਪਰਮਲਦੀਪ ਸਿੰਘ, ਕੋਮਲ ਰਾਣੀ, ਗਗਨਦੀਪ, ਦਿਲਪ੍ਰੀਤ ਸਿੰਘ, ਮੁਨੀਸ਼ਾ ਰਾਣੀ, ਨੀਲਮਾ, ਦੀਕਸ਼ਾ ਰਾਣੀ, ਰਵਿੰਦਰ ਸਿੰਘ ਅਤੇ ਰਸ਼ਪਿੰਦਰ ਸਿੰਘ ਨੂੰ 4.5 ਲੱਖ ਸਾਲਾਨਾ ਦੇ ਪੈਕੇਜ ’ਤੇ ਕਸਟਮਰ ਰਿਲੇਸ਼ਨਸ਼ਿਪ ਅਫ਼ਸਰ ਦੇ ਅਹੁਦੇ ਲਈ ਚੁਣ ਲਿਆ।
ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਾਈਸ ਪ੍ਰਿੰਸੀਪਲ ਡਾ. ਸਚਿਨ ਦੇਵ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਹਰ ਕੋਰਸ ਦੇ ਵਿਦਿਆਰਥੀਆਂ ਦੀ 100 ਫ਼ੀਸਦੀ ਪਲੇਸਮੈਂਟ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਜਾਰੀ ਹਨ। ਸੰਸਥਾ ਵਿਖੇ ਵਿਦਿਆਰਥੀਆਂ ਦੀ ਸਮੁੱਚੀ ਸ਼ਖ਼ਸੀਅਤ ਉਸਾਰੀ, ਕਮਿਊਨੀਕੇਸ਼ਨ ਸਕਿੱਲਜ਼, ਸੈਮੀਨਾਰ, ਇੰਡਸਟਰੀਅਲ ਟੂਰ, ਲਾਈਵ ਪ੍ਰੋਜੈਕਟ, ਟਰੇਨਿੰਗ ਅਤੇ ਗੈੱਸਟ ਲੈਕਚਰ ਆਦਿ ਗਤੀਵਿਧੀਆਂ ’ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਸੰਸਥਾ ਦੇ ਮਿਹਨਤੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਸਫਲ ਹੋਏ ਉਪਰੋਕਤ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਨੂੰ ਪਲੇਸਮੈਂਟ ਦਾ ਅਜਿਹਾ ਸ਼ਾਨਦਾਰ ਮੌਕਾ ਪ੍ਰਦਾਨ ਕਰਨ ਲਈ ਡਾ. ਧਾਲੀਵਾਲ ਨੇ ਬੰਧਨ ਬੈਂਕ ਦੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ।
ਹਰਿਆਣਾ ’ਚ ਜਲਦ ਹੀ ਵਿਭਾਗਾਂ ਦੇ ਮਰਜ ਦਾ ਨੋਟੀਫਿਕੇਸ਼ਨ ਹੋਵੇਗੀ ਜਾਰੀ: ਮੁੱਖ ਸਕੱਤਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਦਸੰਬਰ : ਹਰਿਆਣਾ ਕੈਬੀਨੇਟ ਦੀ ਪਿਛਲੀ ਦਿਨਾਂ ਹੋਈ ਮੀਟਿੰਗ ਵਿਚ ਵੱਢ-ਵੱਖ ਮਹਿਕਮਿਆਂ ਦੇ ਮਰਜ ਦੇ ਪ੍ਰਸਤਾਵ ਨੂੰ ਮੰਜੂਰੀ ਮਿਲਣ ਦੇ ਬਾਅਦ ਹੁਣ ਅਗਲੇ 4-5 ਦਿਨਾਂ ਵਿਚ ਸਰਕਾਰ ਵੱਲੋਂ ਇਸ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ। ਇਸ ਦੇ ਲਈ ਮਹਿਕਮਿਆਂ ਦੇ ਪ੍ਰਸਾਸ਼ਨਿਕ ਸਕੱਤਰਾਂ ਤੋਂ ਟਿਪਣੀਆਂ ਤੇ ਨਿਯਮਾਂ ਸਬੰਧੀ ਜਰੁਰੀ ਜਾਣਕਾਰੀਆਂ ਮੰਗ ਲਈਆਂ ਗਈਆਂ ਹਨ, ਜਿਸ ਦੇ ਬਾਅਦ ਨੋਟੀਫਿਕੇਸ਼ਨਾ ਦਾ ਪ੍ਰਾਰੂਪ ਤਿਆਰ ਕਰ ਉਸ ਨੁੰ ਵਿਧੀ ਸੁਝਾਆਂ, ਮੁੱਖ ਮੰਤਰੀ ਅਤੇ ਰਾਜਪਾਲ ਤੋਂ ਆਖੀਰੀ ਮੰਜੂਰੀ ਕਰਨ ਦੇ ਲਈ ਭੇਜਿਆ ਜਾਵੇਗਾ। ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਅੱਜ ਇੱਥੇ ਵੱਖ-ਵੱਖ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਵਿਭਾਗਾਂ ਦੇ ਮਰਜ ਦੇ ਸਬੰਧ ਵਿਚ ਅਹਿਮ ਮੀਟਿੰਗ ਕੀਤੀ। ਮੁੱਖ ਸਕੱਤਰ ਨੇ ਸਪਸ਼ਟ ਕੀਤਾ ਕਿ ਕੈਬੀਨੇਟ ਦੇ ਫੈਸਲੇ ਅਨੁਸਾਰ ਸਿਰਫ ਮਹਿਕਮਿਆਂ ਦਾ ਮਰਜ ਹੋਇਆ ਹੈ। ਮੁੱਖ ਦਫਤਰ ਯੂਟਿਲਿਟੀ ਅਤੇ ਅਥਾਰਿਟੀ ਪਹਿਲਾਂ ਦੀ ਤਰ੍ਹਾ ਕੰਮ ਕਰਦੇ ਰਹਿਣਗੇ। ਸ੍ਰੀ ਕੌਸ਼ਲ ਨੇ ਕਿਹਾ ਕਿ ਪਿਛਲੇ ਦਿਨਾਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਹੋਈ ਕੈਬੀਨੇਟ ਦੀ ਮੀਟਿੰਗ ਵਿਚ ਵੱਖ-ਵੱਖ ਮਹਿਕਮਿਆਂ ਦੇ ਕੰਮਕਾਜ ਵਿਚ ਬਿਹਤਰ ਤਾਲਮੇਲ ਲਿਆਉਣ ਅਤੇ ਕਾਰਜ ਪ੍ਰਣਾਲੀ ਨੂੰ ਸਹੀ ਢੰਗ ਨਾਲ ਕਰਨ ਦੇ ਉਦੇਸ਼ ਨਾਲ ਇਕ ਹੀ ਤਰ੍ਹਾ ਦੀ ਕੰਮ ਸਿਸਟਮ ਵਾਲੇ ਵੱਖ-ਵੱਖ ਵਿਭਾਗਾਂ ਦੇ ਮਰਜ ਅਤੇ 1 ਵਿਭਾਗ ਨੂੰ ਡਿਜੋਲਵ ਕਰਨ ਦੇ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕੀਤੀਗ ਈ ਸੀ। ਇਸ ਲਈ ਅੱਜ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਮੀਟਿੰਗ ਕਰ ਵਿਭਾਗਾਂ ਦੀ ਕਾਰਜਪ੍ਰਣਾਲੀ ਅਤੇ ਜਿਨ੍ਹਾਂ ਵਿਭਾਗਾਂ ਦਾ ਮਰਜ ਹੋਇਆ ਹੈ, ਉਸ ਦੇ ਬਾਅਦ ਨਵੇਂ ਬਣੇ ਮਹਿਕਮਿਆਂ ਦੇ ਕਾਰਜ ਖੇਤਰ ਅਤੇ ਮੁੱਖ ਦਫਤਰਾਂ ਨਾਲ ਸਬੰਧਿਤ ਮਹਤੱਵਪੂਰਣ ਬਿੰਦੂਆਂ ’ਤੇ ਚਰਚਾ ਕੀਤੀ ਗਈ। ਸਾਰੇ ਅਧਿਕਾਰੀਆਂ ਦੇ ਸੁਝਾਆਂ ’ਤੇ ਅਮਲ ਕਰਦੇ ਹੋਏ ਸ਼ੁਕਰਵਾਰ ਸ਼ਾਮਿਲ ਤਕ ਨੋਟੀਫਿਕੇਸ਼ਨ ਦਾ ਪ੍ਰਾਰੂਪ ਤਿਆਰ ਕਰ ਪਿਆ ਜਾਵੇਗਾ।
ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫ਼ਿਕੇਟ 31 ਦਸੰਬਰ ਤੱਕ ਕਰਵਾਏ ਜਾਣ ਜਮਾਂ : ਪੱਲਵੀ ਚੌਧਰੀ
ਚੱਲ ਰਹੇ ਵਿਕਾਸ ਕਾਰਜਾਂ ਨੂੰ ਤਹਿ ਸਮੇਂ ਅਨੁਸਾਰ ਕੀਤਾ ਜਾਵੇ ਮੁਕੰਮਲ
ਸਮੂਹ ਈਓਜ਼ ਖ਼ਰਚਾ ਰਿਪੋਰਟ ਜਲਦ ਭੇਜਣੀ ਬਣਾਉਣ ਯਕੀਨੀ
ਸਕੂਲਾਂ ਚ ਕਿਚਨ ਗਾਰਡਿੰਗ ਤੇ ਸਾਂਝੀਆਂ ਥਾਵਾਂ ਤੇ ਵੱਧ ਤੋਂ ਵੱਧ ਕੀਤੀ ਜਾਵੇ ਪਲਾਂਟੇਸ਼ਨ
ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ : ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪਲਵੀ ਚੌਧਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਵੱਖ-ਵੱਖ ਵਿਭਾਗ ਦੇ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਸਬੰਧੀ ਮਹੀਨਾਵਾਰ ਸਮੀਖਿਆ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ, ਮਗਨਰੇਗਾ, ਸਾਝਾਂ ਜਲ ਤਲਾਬ, ਨਗਰ ਨਿਗਮ, ਲੋਕ ਨਿਰਮਾਣ ਦੇ ਕੰਮਾਂ ਸਬੰਧੀ ਵਿਚਾਰ-ਚਰਚਾ ਕਰਦਿਆਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਬੈਠਕ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪਲਵੀ ਚੌਧਰੀ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਵੱਖ-ਵੱਖ ਪਿੰਡਾਂ ਜਾਂ ਨਗਰ ਪੰਚਾਇਤਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੈਅ ਸਮੇਂ ਅਨੁਸਾਰ ਪੂਰਾ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਮੁਕੰਮਲ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫ਼ਿਕੇਟ 31 ਦਸੰਬਰ 2022 ਤੱਕ ਜਮਾਂ ਕਰਵਾਉਣੇ ਲਾਜ਼ਮੀ ਬਣਾਏ ਜਾਣ। ਇਸ ਮੌਕੇ ਮੈਡਮ ਪਲਵੀ ਚੌਧਰੀ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਕੇ ਲੋੜਵੰਦ ਲੋਕਾਂ ਨੂੰ ਉਨ੍ਹਾਂ ਸਕੀਮਾਂ ਦਾ ਲਾਭ ਦੇਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਸਮੂਹ ਬੀਡੀਪੀਓਜ਼ ਨਾਲ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਰੀਵਿਊ ਮੀਟਿੰਗ ਕਰਨਾ ਲਾਜ਼ਮੀ ਬਣਾਇਆ ਜਾਵੇ। ਉਨ੍ਹਾਂ ਬੀਡੀਪੀਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਿੰਡਾਂ ਚ ਬਣੇ ਛੱਪੜਾਂ ਅਤੇ ਖਾਲਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਉਪਰੰਤ ਹੋਈ ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪਲਵੀ ਚੌਧਰੀ ਸਮੂਹ ਈਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਪੋਂ-ਆਪਣੇ ਹੋਏ ਵਿਕਾਸ ਕਾਰਜਾਂ ਦੀ ਖ਼ਰਚਾ ਰਿਪੋਰਟ ਜਲਦ ਜਮਾਂ ਕਰਵਾਈ ਜਾਵੇ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਐਮਪੀ ਲੈਂਡ ਸਬੰਧੀ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫ਼ਿਕੇਟ ਜਲਦ ਤੋਂ ਜਲਦ ਜਮ?ਹਾਂ ਕਰਵਾਉਣੇ ਯਕੀਨੀ ਬਣਾਏ ਜਾਣ। ਇਸ ਦੌਰਾਨ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹੋਰ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਸਕੂਲਾਂ ਵਿੱਚ ਵੱਧ ਤੋਂ ਵੱਧ ਕਿਚਨ ਗਾਰਡਿੰਗ ਤੇ ਘਰਾਂ ਚ ਘਰੇਲੂ ਬਗੀਚੀਆਂ ਲਗਾਉਣੀਆਂ ਯਕੀਨੀ ਬਣਾਈਆਂ ਜਾਣ। ਇਸ ਮੌਕੇ ਉਨ੍ਹਾਂ ਇਹ ਵੀ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਂਝੀਆਂ ਤੇ ਪੰਚਾਇਤੀ ਥਾਵਾਂ ਤੇ ਵੱਧ ਤੋਂ ਵੱਧ ਪਲਾਂਟੇਸ਼ਨ ਕਰਨੀ ਲਾਜ਼ਮੀ ਬਣਾਈ ਜਾਵੇ ਤਾਂ ਜੋ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਦੌਰਾਨ ਹੋਈਆਂ ਹੋਰ ਵੱਖ-ਵੱਖ ਬੈਠਕਾਂ ਚ ਸਿੰਚਾਈ ਦੇ ਕਾਰਜਾਂ, ਰੋਡ ਸੇਫ਼ਟੀ, ਸੀਵਰੇਜ਼ ਪਾਇਪ ਲਾਇਨ, ਵਣ ਵਿਭਾਗ, ਚਾਇਲਡ ਲੇਬਰ ਕੇਸਾਂ ਤੋਂ ਇਲਾਵਾ ਸੂਬਾ ਸਰਕਾਰ ਵਲੋਂ ਆਮ ਲੋਕ ਤੇ ਲੋੜਵੰਦ ਲੋਕਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਦੀਆਂ ਲੋਕ ਭਲਾਈ ਸਕੀਮਾਂ ਸਬੰਧੀ ਵਿਚਾਰ-ਚਰਚਾ ਕੀਤੀ ਤੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਉਪਰੰਤ ਪੇਂਡੂ ਵਿਕਾਸ, ਪੰਜਾਬ ਐਗਰੋ, ਡੇਅਰੀ ਵਿਭਾਗ, ਸਹਿਕਾਰੀ ਸਭਾਵਾਂ, ਹਾਊਸ ਫ਼ੈਡ, ਮੰਡੀ ਬੋਰਡ, ਨਹਿਰੀ ਵਿਭਾਗ, ਬਾਗਬਾਨੀ, ਭੂਮੀ ਰੱਖਿਆ, ਮੱਛੀ ਤੇ ਪਸ਼ੂ ਪਾਲਣ ਅਤੇ ਖੇਤੀਬਾੜੀ ਵਿਭਾਗ ਨਾਲ ਸਬੰਧਤ ਲੋਕ ਭਲਾਈ ਸਕੀਮਾਂ ਅਤੇ ਕਾਰਜਾਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਅਧਿਕਾਰੀਆਂ ਵਲੋਂ ਆਪੋਂ ਆਪਣੇ ਵਿਭਾਗ ਨਾਲ ਸਬੰਧਤ ਕੀਤੇ ਜਾ ਰਹੇ ਅਤੇ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਜਾਣੂ ਕਰਵਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰਪੀ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ. ਇੰਦਰਜੀਤ ਸਿੰਘ, ਉਪ ਅਰਥ ਤੇ ਅੰਕੜਾ ਸਲਾਹਕਾਰ ਸ਼੍ਰੀਮਤੀ ਸੁਨੀਤਾਪਾਲ, ਸਹਾਇਕ ਖੋਜ ਅਫ਼ਸਰ ਸ੍ਰੀ ਰਣਜੀਤ ਸਿੰਘ, ਕਾਰਜਕਾਰੀ ਇੰਜੀਨੀਅਰ ਮਨਪ੍ਰੀਤ ਸਿੰਘ ਅਰਸ਼ੀ, ਸਮੂਹ ਬਲਾਕਾਂ ਦੇ ਬੀਡੀਪੀਓਜ਼ ਤੇ ਈਓ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
ਹਰਿਆਣਾ ’ਚ 28 ਲੱਖ ਤੋਂ ਵੱਧ ਬੀਪੀਐਲ ਪਰਿਵਾਰਾਂ ਨੂੰ ਮਿਲਣਗੇ ਆਨਲਾਇਨ ਪੀਲੇ ਰਾਸ਼ਨ ਕਾਰਡ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਦਸੰਬਰ : ਸੁਸ਼ਾਸਨ ਦਾ ਆਧਾਰਮਾਨ ਅਤੇ ਸੂਚਨਾ ਤਕਨਾਲੋਜੀ ਦੇ ਵੱਧ ਤੋਂ ਵੱਧ ਵਰਤੋ ਨਾਲ ਵਿਵਸਥਾ ਬਦਲਾਅ ਕਰਨ ਵਿਚ ਲੱਗੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਹੁਣ ਸੂਬੇ ਦੇ ਬੀਪੀਐਲ ਪਰਿਵਾਰਾਂ ਨੂੰ ਨਵੇਂ ਸਾਲ ’ਤੇ ਨਵੇਂ ਪੀਲੇ ਰਾਸ਼ਨ ਕਾਰਡ ਦਾ ਤੋਹਫਾ ਦੇਣਗੇ। ਇਹ ਪੀਲੇ ਰਾਸ਼ਨ ਕਾਰਡ ਆਨਲਾਇਨ ਰਾਹੀਂ 28.93 ਲੱਖ ਤੋਂ ਵੱਧ ਬੀਪੀਐਲ ਪਰਿਵਾਰਾਂ ਨੂੰ ਦਿੱਤੇ ਜਾਣਗੇ। ਇਸ ਤਰ੍ਹਾ ਮੁੱਖ ਮੰਤਰੀ ਨੇ ਪਿਛਲੀ ਸਰਕਾਰ ਵੱਲੋਂ ਬੀਪੀਐਲ ਕਾਰਡ ਦੇ ਨਾਂਅ ’ਤੇ ਹੋਈ ਰਾਜਨੀਤੀ ਨੂੰ ਖਤਮ ਕਰ ਇਸ ਮੁਸ਼ਕਲ ਸਮਸਿਆ ਦਾ ਹੱਲ ਕਰਨ ਦੀ ਪਹਿਲ ਕੀਤੀ ਹੈ। ਮੁੱਖ ਮੰਤਰੀ ਸੂਬੇ ਦੇ 28.93 ਲੱਖ ਤੋਂ ਵੱਧ ਬੀਪੀਐਲ ਪਰਿਵਾਰਾਂ ਨੂੰ ਇਕ ਕਲਿਕ ਰਾਹੀਂ ਪੀਲੇ ਰਾਸ਼ਨ ਕਾਰਡ ਦਾ ਤੋਹਫਾ ਨਵੇਂ ਸਾਲ ’ਤੇ ਦੇਣ ਜਾ ਰਹੇ ਹਨ। ਸੂਬੇ ਵਿਚ ਪੀਲੇ ਰਾਸ਼ਨ ਕਾਰਡ ਬਨਾਉਣ ਦੇ ਨਾਂਅ ’ਤੇ ਜੁੜ੍ਹਾਂ ਜਮਾ ਚੁੱਕੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਚਨਾ ਤਕਨਾਲੋਜੀ ਨੂੰ ਅਪਨਾਉਣੇ ਹੋਏ ਇਸ ਕਾਰਜ ਨੂੰ ਵਿਵਸਥਿਤ ਕਰਨ ਦੀ ਪਹਿਲ ਕੀਤੀ ਅਤੇ ਜਦੋਂ ਸੂਬੇ ਵਿਚ ਗਰੀਬ ਪਰਿਵਾਰਾਂ ਨੂੰ ਪੀਲੇ ਰਾਸ਼ਨ ਕਾਰਡਾਂ ਦਾ ਸਿੱਧਾ ਲਾਭ ਮਿਲ ਪਾਵੇਗਾ। ਸੱਭ ਤੋਂ ਪਹਿਲਾਂ ਮੁੱਖ ਮੰਤਰੀ ਨੇ ਪਿਛਲੇ ਸਰਕਾਰਾਂ ਦੇ ਬੀਪੀਐਲ ਸਰਵੇ ਨੂੰ ਰੱਦ ਕਰ ਨਵੇਂ ਸਿਰੇ ਤੋਂ ਸਰਵੇ ਦੇ ਆਦੇਸ਼ ਦਿੱਤੇ। ਉਸ ਦੇ ਬਾਅਦ ਵੱਖ ਤੋਂ ਨਾਗਰਿਕ ਸੂਚਨਾ ਸੰਸਾਧਨ ਵਿਭਾਗ ਦਾ ਗਠਨ ਕੀਤਾ ਅਤੇ ਬੀਪੀਐਲ ਪਰਿਵਾਰ ਦੇ ਆਂਕੜਿਆਂ ਦਾ ਮਿਲਾਨ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਤੋਂ ਕਰਵਾਇਆ। ਇੰਨ੍ਹਾਂ ਹੀ ਨਹੀਂ ਬੀਪੀਐਲ ਕਾਰਡ ਦੇ ਲਈ ਘੱਟੋ ਘੱਟ ਸਾਲਾਨਾ ਆਮਦਨ 1 ਲੱਖ 20 ਹਜਾਰ ਰੁਪਏ ਦੀ ਸੀਮਾ ਨੂੰ ਵਧਾ ਕੇ 1 ਲੱਖ 80 ਹਜਾਰ ਰੁਪਏ ਕੀਤਾ ਜਿਸ ਦਾ ਨਤੀਜਾ ਇਹ ਹੋਇਆ ਕਿ ਬੀਪੀਐਲ ਲਾਭਕਾਰਾਂ ਦੀ ਗਿਣਤੀ 11.50 ਲੱਖ ਤੋਂ ਵੱਧ ਕੇ 28.93 ਲੱਖ ਤਕ ਪਹੁੰਚ ਗਈ। ਬੀਪੀਐਲ ਆਂਕੜਿਆਂ ਨੂੰ ਹੋਰ ਵੱਧ ਤਸਦੀਕ ਕਰਨ ਲਈ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਦੇ ਡਾਟਾ ਤੋਂ ਵੀ ਮਿਲਾਨ ਕੀਤਾ ਗਿਆ। ਵਰਨਣਯੋਗ ਹੈ ਕਿ ਪਰਿਵਾਰ ਪਹਿਚਾਣ ਪੱਤਰ ਹਰਿਆਣਾ ਦੀ ਇਕ ਅਨੌਖੀ ਯੋਜਨਾ ਹੈ। ਪਰਿਵਾਰ ਪਹਿਚਾਣ ਪੱਤਰ ਵਿਚ ਪਰਿਵਾਰ ਦੀ ਆਮਦਨ ਸਮੇਤ ਹਰ ਮੈਂਬਰ ਦੀ ਸਟੀਕ ਜਾਣਕਾਰੀ ਉਪਲਬਧ ਹੈ ਜਦੋਂ ਕਿ ਆਧਾਰ ਕਾਰਡ ਵਿਚ ਸਿਰਫ ਇਕ ਹੀ ਵਿਅਕਤੀ ਦੀ ਜਾਣਕਾਰੀ ਹੁੰਦੀ ਹੈ। ਹਰਿਆਣਾ ਦੀ ਇਸ ਯੋਜਨਾ ਨੂੰ ਹੁਣ ਉਤਰਾਖੰਡ ਤੇ ਜੰਮੂ-ਕਸ਼ਮੀਰ ਨੇ ਆਪਣੇ-ਆਪਣੇ ਸੂਬਿਆਂ ਵਿਚ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਪ੍ਰਧਾਨ ਮੰਤਰੀ ਦੀ ਇਕ ਦੇਸ਼ -ਇਕ ਰਾਸ਼ਨ ਕਾਰਡ ਯੋਜਨਾ ਨੂੰ ਹਰਿਆਣਾ ਦੇਣ ਜਾ ਰਿਹਾ ਮੂਰਤਰੂਪ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਲ ਗਾਤਾਰ ਯਤਨਾਂ ਦੇ ਚਲਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੁੰ ਹਰ ਯੋਜਨਾ ਨੂੰ ਪਿਛਲੇ 8 ਸਾਲਾਂ ਤੋਂ ਹਰਿਆਣਾ ਨੇ ਦੇਸ਼ ਦੇ ਹੋਰ ਸੂਬਿਆਂ ਦੀ ਤੁਲਣਾ ਵਿਚ ਸੱਭ ਤੋਂ ਪਹਿਲਾਂ ਲਾਗੂ ਕਰਨ ਦੀ ਪਹਿਲ ਕੀਤੀ ਹੈ। ਇੰਨ੍ਹਾਂ ਯੋਜਨਾਵਾਂ ਵਿਚ ਸਵਾਮਿਤਵ , ਪੜੀ-ਲਿਖੀ ਪੰਚਾਇਤਾਂ, ਆਨਲਾਇਨ ਅਧਿਆਪਕ ਟ?ਰਾਂਸਫਰ ਪੋਲਿਸੀ, ਪਰਿਵਾਰ ਪਹਿਚਾਣ ਪੱਤਰ ਆਦਿ ਸ਼ਾਮਿਲ ਹਨ ਜਿਨ੍ਹਾਂ ਨੂੰ ਦੇਸ਼ ਦੇ ਪੱਧਰ ’ਤੇ ਪਹਿਚਾਣ ਮਿਲੀ ਹੈ। ਸਵਾਮਿਤਵ ਯੋਜਨਾ ਨੂੰ ਤਾਂ ਖੁਦ ਪ੍ਰਧਾਨ ਮੰਤਰੀ ਨੇ ਹੋਰ ਸੂਬਿਆਂ ਤੋਂ ਅਪਨਾਉਣ ਦੀ ਅਪੀਲ ਤਕ ਕੀਤੀ ਹੈ।
ਐਮ.ਪੀ ਰਾਘਵ ਚੱਢਾ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਮੌਜੂਦਾ ਕਾਨੂੰਨ ਵਿੱਚ ਸੋਧ ਕਰਨ ਦੀ ਕੀਤੀ ਮੰਗ
ਸਾਡੇ ਲਈ ਗੁਰੂ ਸਾਹਿਬਾਨ ਦੇ ਮਾਨ ਸਨਮਾਨ ਤੋਂ ਵੱਡਾ ਕੁਝ ਨਹੀਂ, ਅਸੀਂ ਸਿਰ ਕਟਾ ਸਕਦੇ ਹਾਂ ਪਰ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ – ਰਾਘਵ ਚੱਢਾ
ਬੇਅਦਬੀ ਮਾਮਲੇ ’ਤੇ ਬਹਿਸ ਲਈ ਰਾਜ ਸਭਾ ਦਾ ਕੰਮ ਮੁਲਤਵੀ ਕਰਨ ਦਾ ਦਿੱਤਾ ਸੀ ਨੋਟਿਸ, ਸਪੀਕਰ ਵੱਲੋਂ ਬਹਿਸ ਤੋਂ ਇਨਕਾਰ ’ਤੇ ਵਿਰੋਧ ’ਚ ਗਾਂਧੀ ਦੇ ਬੁੱਤ ਅੱਗੇ ਧਰਨੇ ’ਤੇ ਬੈਠੇ ਰਾਘਵ ਚੱਢਾ
ਸਦਨ ਨੂੰ ਆਈਪੀਸੀ ਦੀ ਧਾਰਾ 295 ਵਿੱਚ ਸੋਧ ਕਰਨ ’ਤੇ ਕਰਨਾ ਚਾਹੀਦਾ ਹੈ ਵਿਚਾਰ: ਰਾਘਵ ਚੱਢਾ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 16 ਦਸੰਬਰ : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਬੇਅਦਬੀਆਂ ਖਿਲਾਫ ਵੱਡਾ ਕਦਮ ਚੁੱਕਦਿਆਂ, ਸ਼ੁੱਕਰਵਾਰ ਨੂੰ ਸੰਸਦ ਵਿੱਚ ਬੇਅਦਬੀ ਨਾਲ ਸਬੰਧਤ ਆਈਪੀਸੀ ਦੀ ਧਾਰਾ ਵਿੱਚ ਸੋਧ ਕਰਨ ਦੀ ਮੰਗ ਕੀਤੀ ਤਾਂ ਜੋ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਸਕਣ। ਸਾਂਸਦ ਚੱਢਾ ਨੇ ਰਾਜ ਸਭਾ ਵਿੱਚ ਕੰਮਕਾਜ ਦੀ ਪ੍ਰਕਿਰਿਆ ਅਤੇ ਸੰਚਾਲਨ ਨਾਲ ਸਬੰਧਤ ਨਿਯਮ 267 ਦੇ ਤਹਿਤ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਸੂਚੀਬੱਧ ਕੰਮਕਾਜ ਨੂੰ ਮੁਅੱਤਲ ਕਰਨ ਲਈ ਸਦਨ ਵਿੱਚ ਨੋਟਿਸ ਦਿੱਤਾ। ਜਦੋਂ ਚੇਅਰਮੈਨ ਨੇ ਬੇਅਦਬੀ ’ਤੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਰਾਘਵ ਚੱਢਾ ਨੇ ਰਾਜ ਸਭਾ ਵਿੱਚ ਹੀ ਇਸ ਦਾ ਵਿਰੋਧ ਕੀਤਾ ਅਤੇ ਇਸ ਉਪਰੰਤ ਉਨ੍ਹਾਂ ਸੰਸਦ ਭਵਨ ਦੇ ਬਾਹਰ ਗਾਂਧੀ ਦੇ ਬੁੱਤ ਦੇ ਸਾਹਮਣੇ ਧਰਨੇ ’ਤੇ ਬੈਠ ਕੇ ਬੇਅਦਬੀ ’ਤੇ ਚਰਚਾ ਦੀ ਮੰਗ ਕੀਤੀ। ਸਪੀਕਰ ਨੂੰ ਦਿੱਤੇ ਆਪਣੇ ਲਿਖਤੀ ਨੋਟਿਸ ਵਿਚ ਚੱਢਾ ਨੇ ਕਿਹਾ ਕਿ ਸਦਨ ਦੇ ਨਿਯਮ 29 ਤਹਿਤ ਸੂਚੀਬੱਧ ਕੰਮਕਾਜ ਨੂੰ ਮੁਲਤਵੀ ਕਰਕੇ ਬੇਅਦਬੀ ਦੇ ਵਧਦੇ ਮਾਮਲਿਆਂ ਸੰਬੰਧੀ ਚਰਚਾ ਕੀਤੀ ਜਾਵੇ। ਇਹ ਇੱਕ ਅਜਿਹਾ ਮੁੱਦਾ ਹੈ ਜਿਸ ਕਾਰਨ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਵਿੱਚ ਭਾਰੀ ਰੋਸ ਅਤੇ ਗੁੱਸਾ ਹੈ। ਉਨ੍ਹਾਂ ਅੱਗੇ ਕਿਹਾ,‘‘ਸਾਡੇ ਲਈ ਗੁਰੂ ਸਾਹਿਬਾਨ ਦੇ ਮਾਨ ਸਨਮਾਨ ਅਤੇ ਸਤਿਕਾਰ ਤੋਂ ਵੱਡਾ ਕੁਝ ਨਹੀਂ ਹੈ। ਅਸੀਂ ਆਪਣੇ ਸਿਰ ਕਟਾ ਸਕਦੇ ਹਾਂ। ਆਪਣੀ ਜਾਨ ਦੇ ਸਕਦਾ ਹੈ, ਪਰ ਗੁਰੂ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ।’’
ਉਨ੍ਹਾਂ ਲਿਖਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਵਿੱਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। 2015 ਵਿੱਚ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਫਿਰ ਲੁਧਿਆਣਾ ਵਿੱਚ ਪਵਿੱਤਰ ਸ੍ਰੀਮਦ ਭਗਵਤ ਗੀਤਾ ਦੀ ਬੇਅਦਬੀ ਹੋਈ ਅਤੇ ਪਵਿੱਤਰ ਕੁਰਾਨ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਚੱਢਾ ਨੇ ਕਿਹਾ ਕਿ ਬੇਅਦਬੀ ਨਾਲ ਸਬੰਧਤ ਆਈਪੀਸੀ ਦੀਆਂ ਧਾਰਾਵਾਂ 295 ਅਤੇ 295ਏ ਵਿੱਚ ਇਸ ਅਪਰਾਧ ਲਈ ਨਿਰਧਾਰਿਤ ਸਜ਼ਾ ਇੰਨੀ ਮਾਮੂਲੀ ਹੈ ਕਿ ਅਜਿਹੇ ਘਟੀਆ ਅਪਰਾਧ ਕਰਨ ਵਾਲੇ ਦੋਸ਼ੀਆਂ ਦੇ ਹੌਸਲੇ ਬੁਲੰਦ ਹੋ ਗਏ ਹਨ। ਇਸ ਲਈ ਇਸ ਕਾਨੂੰਨ ਨੂੰ ਤੁਰੰਤ ਸੋਧ ਕੇ ਸਖ਼ਤ ਬਣਾਉਣ ਦੀ ਲੋੜ ਹੈ, ਤਾਂ ਜੋ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਜਾਂ ਇਸ ਤੋਂ ਵੀ ਸਖ਼ਤ ਸਜ਼ਾ ਦਿੱਤੀ ਜਾ ਸਕੇ। ਇਸ ਲਈ ਇਸ ਸਦਨ ਨੂੰ ਆਈਪੀਸੀ ਦੀ ਧਾਰਾ 295 ਵਿੱਚ ਸੋਧ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਰਾਘਵ ਚੱਢਾ ਨੇ ਲਿਖਿਆ ਕਿ ਪੰਜਾਬ ਹਮੇਸ਼ਾ ਹੀ ਦੁਨੀਆ ਦੇ ਸਾਹਮਣੇ ਭਾਈਚਾਰੇ ਅਤੇ ਏਕਤਾ ਦੀ ਮਿਸਾਲ ਪੇਸ਼ ਕਰਦਾ ਰਿਹਾ ਹੈ। ਇਸ ਲਈ ਮੈਂ ਸਦਨ ਤੋਂ ਮੰਗ ਕਰਦਾ ਹਾਂ ਕਿ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਉਦੇਸ਼ ਨਾਲ ਹੁੰਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਬੰਧਤ ਕਾਨੂੰਨ ਨੂੰ ਹੋਰ ਸਖ਼ਤ ਬਣਾਇਆ ਜਾਵੇ।
1 ਜਨਵਰੀ ਤੋਂ ਰੂਟੀਨ ਟੀਕਾਕਰਣ ਸੂਚੀ ਵਿੱਚ ਪੋਲੀਓ ਵੈਕਸੀਨ ਦਾ ਤੀਜਾ ਟੀਕਾ ਵੀ ਹੋਵੇਗਾ ਸ਼ਾਮਲ: ਸਿਵਲ ਸਰਜ਼ਨ
ਸੁਖਜਿੰਦਰ ਮਾਨ
ਬਠਿੰਡਾ, 16 ਦਸੰਬਰ: ਸਿਹਤ ਵਿਭਾਗ ਵਲੋਂ ਇੱਕ ਵੱਡਾ ਐਲਾਨ ਕਰਦਿਆਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਭਾਰਤ 2011 ਵਿੱਚ ਪੋਲੀਓ ਮੁਕਤ ਹੋ ਚੁੱਕਿਆ ਹੈ, ਪਰ ਗੁਆਂਢੀ ਦੇਸ਼ਾਂ ਵਿੱਚ ਪੋਲੀਓ ਦੀ ਬਿਮਾਰੀ ਖਤਮ ਨਹੀਂ ਹੋਈ ਹੈ। ਜਦ ਤੱਕ ਗੁਆਂਢੀ ਦੇਸ਼ ਪੋਲੀਓ ਮੁਕਤ ਨਹੀਂ ਹੋ ਜਾਂਦੇ ਤਦ ਤੱਕ ਭਾਰਤ ਨੂੰ ਪੋਲੀਓ ਦਾ ਖਤਰਾ ਬਣਿਆ ਹੋਇਆ ਹੈ। ਇਸ ਲਈ ਸਿਹਤ ਵਿਭਾਗ ਬੱਚਿਆਂ ਨੂੰ ਪੋਲੀਓ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਲਈ ਰੂਟੀਨ ਟੀਕਾਕਰਣਨ ਵਿੱਚ 1 ਜਨਵਰੀ 2023 ਤੋਂ ਪੋਲੀਓ ਵੈਕਸੀਨ ਦਾ ਤੀਜਾ ਟੀਕਾ ਸ਼ਾਮਿਲ ਕਰਨ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਪੋਲੀਓ ਵੈਕਸੀਨ ਦੀ ਤੀਜੀ ਖੁਰਾਕ ਸ਼ੁਰੂ ਕਰਨ ਨਾਲ ਬੱਚਿਆਂ ਦੇ ਸਰੀਰ ਚ ਪੋਲੀਓ ਵਿਰੁੱਧ ਐਂਟੀਬਾਡੀਜ਼ ਬਨਾਉਣ ਚ ਹੋਰ ਮੱਦਦ ਮਿਲੇਗੀ। ਡਾ ਮੀਨਾਕਸ਼ੀ ਸਿੰਗਲਾ ਜਿਲਾ ਟੀਕਾਕਰਣ ਅਫ਼ਸਰ ਨੇ ਦੱਸਿਆ ਕਿ ਪਹਿਲਾਂ ਇਹ ਟੀਕਾ ਬੱਚੇ ਦੇ 6 ਹਫ਼ਤੇ ਅਤੇ 14 ਹਫ਼ਤੇ ਦੀ ਉਮਰ ਤੇ ਲਗਾਇਆ ਜਾ ਰਿਹਾ ਹੈ। ਹੁਣ ਇਸ ਦੀ ਤੀਜੀ ਖੁਰਾਕ ਬੱਚੇ ਦੀ 9 ਤੋਂ 12 ਮਹੀਨੇ ਦੀ ਉਮਰ ਤੇ ਖਸਰਾ ਅਤੇ ਰੂਬੇਲਾ ਵੈਕਸੀਨ ਦੇ ਨਾਲ ਲਗਾਇਆ ਜਾਵੇਗਾ। ਜਿਨ੍ਹਾਂ ਬੱਚਿਆਂ ਨੂੰ ਇਸ ਤੋਂ ਪਹਿਲਾਂ ਮੀਜ਼ਲ ਰੂਬੇਲਾ ਦਾ ਟੀਕਾ ਲੱਗ ਚੁੱਕਾ ਹੈ, ਉਹਨਾਂ ਬੱਚਿਆਂ ਨੂੰ ਪੋਲੀਓ ਦਾ ਤੀਜਾ ਟੀਕਾ ਨਹੀਂ ਲਗਾਇਆ ਜਾਵੇਗਾ। ਬੱਚਿਆਂ ਨੂੰ ਦਿੱਤੀ ਜਾਣ ਵਾਲੀ ਓਰਲ ਪੋਲੀਓ ਵੈਕਸੀਨ ਪਹਿਲਾਂ ਵਾਂਗ ਹੀ ਜਾਰੀ ਰਹੇਗੀ।






