Monday, May 18, 2026
Home Blog Page 2309

ਥਾਣੇ ਵਿਚੋਂ ‘ਹਥਿਆਰ’ ਗਾਇਬ ਦਾ ਮਾਮਲਾ: ਇਕੱਲੇ ਮੁਨਸ਼ੀ ’ਤੇ ਪਰਚਾ, ਹੋਰ ਨਹੀਂ ਹੈ ਕੋਈ ਜਿੰਮੇਵਾਰ ?

0

ਹਰ 15 ਦਿਨਾਂ ਬਾਅਦ ਐਸ.ਐਚ.ਓ ਨੇ ਕਰਨਾ ਹੁੰਦਾ ਹੈ ਰਿਕਾਰਡ ਚੈਕ, ਡੀਐਸਪੀ ਵੀ ਕਰਦਾ ਹੈ ਕਿ ਮਾਲਖ਼ਾਨਾ ਚੈਕ

ਥਾਣੇ ਵਿਚੋਂ 13 ਹਥਿਆਰ ਤੇ ਸੈਂਕੜੇ ਕਾਰਤੂਸ਼ਾਂ ਤੋਂ ਇਲਾਵਾ ਸਵਾ ਸੱਤ ਲੱਖ ਦੀ ਨਗਦੀ ਵੀ ਹੋਈ ਗਾਇਬ

ਪੁਲਿਸ ਜਾਂਚ ’ਚ ਨਾ ਕਿਸੇ ਥਾਣਾ ਮੁਖੀ ਤੇ ਨਾ ਹੀ ਡੀਐਸਪੀ ਦੀ ਲਾਪਰਵਾਹੀ ਆਈ ਸਾਹਮਣੇ
ਸੁਖਜਿੰਦਰ ਮਾਨ
ਬਠਿੰਡਾ, 28 ਨਵੰਬਰ: ਪਿਛਲੇ ਕਰੀਬ 6 ਮਹੀਨਿਆਂ ਤੋਂ ਚਰਚਾ ਦਾ ਕੇਂਦਰ ਬਿੰਦੂ ਬਣੇ ਆ ਰਹੇ ਥਾਣਾ ਦਿਆਲਪੁਰਾ ਵਿਚੋਂ ਹਥਿਆਰ, ਕਾਰਤੂਸ਼ਾਂ ਅਤੇ ਲੱਖਾਂ ਦੀ ਨਗਦੀ ਗਾਇਬ ਹੋਣ ਦੇ ਮਾਮਲੇ ਵਿਚ ਪੁਲਿਸ ਨੇ ਇਕੱਲੇ ਇੱਕ ਮੁਨਸ਼ੀ ’ਤੇ ਪਰਚਾ ਦੇ ਕੇ ਮਾਮਲੇ ਨੂੰ ਠੰਢੇ ਬਸਤੇ ਵਿਚ ਪਾਉਣ ਦਾ ਯਤਨ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧ ਵਿਚ ਕੁੱਝ ਸਮਾਂ ਪਹਿਲਾਂ ਥਾਣੇ ਦੇ ਮੁਨਸ਼ੀ ਵਜੋਂ ਕੰਮ ਕਰਨ ਵਾਲੇ ਹੌਲਦਾਰ ਸੰਦੀਪ ਸਿੰਘ ਵਿਰੁਧ ਥਾਣਾ ਦਿਆਲਪੁਰਾ ਵਿਖੇ ਧਾਰਾ 409 ਆਈ.ਪੀ.ਸੀ ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ। ਸੰਦੀਪ ਸਿੰਘ ਪਹਿਲਾਂ ਹੀ ਭਗੋੜਾ ਚੱਲ ਰਿਹਾ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਪ੍ਰੰਤੂ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਇਸ ਮਾਮਲੇ ਵਿਚ ਐਸਐਸਪੀ ਵਲੋਂ ਬਣਾਈ ਵਿਸੇਸ ਜਾਂਚ ਟੀਮ ਨੇ ਮੁਨਸ਼ੀ ਤੋ ਇਲਾਵਾ ਕਿਸੇ ਹੋਰ ਅਧਿਕਾਰੀ ਵੱਲ ਉਂਗਲ ਨਹੀਂ ਕੀਤੀ ਹੈ। ਹਾਲਾਂਕਿ ਪੁਲਿਸ ਦੇ ਨਿਯਮਾਂ ਮੁਤਾਬਕ ਥਾਣਾ ਮੁਖੀ ਨੇ ਵੀ ਹਰ 15 ਦਿਨ ਵਿਚ ਅਪਣੇ ਥਾਣੇ ਦਾ ਰਿਕਾਰਡ ਚੈੌਕ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਹਲਕਾ ਡੀਐਸਪੀ ਵਲੋਂ ਵੀ ਤਿੰਨ ਮਹੀਨਿਆਂ ਦੇ ਅੰਦਰ ਇੱਕ ਵਾਰ ਥਾਣੇ ਦੀ ਚੈਕਿੰਗ ਕਰਨੀ ਹੁੰਦੀ ਹੈ। ਜਿਸਦੇ ਚੱਲਦੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਥਾਣਾ ਮੁਖੀਆਂ ਤੇ ਡੀਐਸਪੀਜ਼ ਦੁਆਰਾ ਇਹ ਚੈਕਿੰਗਾਂ ਕਾਗਜ਼ਾਂ ਦੇ ਵਿਚ ਹੀ ਕੀਤੀਆਂ ਗਈਆਂ,ਕਿਉਂਕਿ ਉਕਤ ਇਕੱਲੇ ਥਾਣੇ ਵਿਚੋਂ 13 ਲਾਇਸੈਂਸੀ ਹਥਿਆਰ(ਜਿੰਨ੍ਹਾਂ ਵਿਚੋਂ 4 ਕੇਸ ਪ੍ਰਾਪਟੀ ਨਾਲ ਸਬੰਧਤ ਥਾਣੇ ਵਿਚ ਰੱਖੇ ਹੋਏ ਅਤੇ 9 ਹਥਿਆਰ ਆਮ ਲੋਕਾਂ ਦੁਆਰਾ ਚੋਣਾਂ ਕਾਰਨ ਥਾਣੇ ਵਿਚ ਜਮ੍ਹਾਂ ਕਰਵਾਏ ਹੋਏ ਸਨ), 7 ਲੱਖ 20 ਰੁਪਏ ਦੀ ਡਰੱਗ ਮਨੀ ਤੇ ਸੈਕੜੇ ਕਾਰਤੂਸ ਗ਼ਾਇਬ ਹਨ। ਜਿਕਰ ਕਰਨਾ ਬਣਦਾ ਹੈ ਕਿ ਥਾਣੇ ਵਿਚੋਂ ਹਥਿਆਰ ਗਾਇਬ ਹੋਣ ਦਾ ਮਾਮਲਾ ਸਭ ਤੋਂ ਪਹਿਲਾਂ ਉਸ ਸਮੇਂ ਸਾਹਮਣੇ ਆਇਆ ਸੀ ਜਦ ਬਠਿੰਡਾ ਦੇ ਸੀਆਈਏ ਸਟਾਫ਼ ਵਲੋਂ 27 ਮਈ 2022 ਨੂੰ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਨਸ਼ਾ ਤਸਕਰ ਕੋਲੋ ਪੁਲਿਸ ਨੂੰ ਇੱਕ ਰਿਵਾਲਵਰ ਵੀ ਬਰਾਮਦ ਹੋਇਆ ਸੀ, ਜਿਸਦੀ ਜਾਂਚ ਪੜਤਾਲ ਕੀਤੀ ਗਈ ਤਾਂ ਉਹ ਥਾਣਾ ਦਿਆਲਪੁਰਾ ਅਧੀਨ ਆਉਂਦੇ ਇੱਕ ਵਿਅਕਤੀ ਦਾ ਨਿਕਲਿਆ। ਜਦ ਉਸ ਕੋਲੋ ਪੁਛਪੜਤਾਲ ਕੀਤੀ ਗਈ ਤਾਂ ਉਸਨੇ ਖ਼ੁਲਾਸਾ ਕੀਤਾ ਕਿ ਇਹ ਹਥਿਆਰ ਤਾਂ ਉਸਨੇ ਥਾਣੇ ਵਿਚ ਜਮ੍ਹਾਂ ਕਰਵਾਇਆ ਹੋਇਆ ਪਰ ਜਦ ਥਾਣੇ ਦੇ ਮਾਲ ਖ਼ਾਨੇ ਦੀ ਜਾਂਚ ਕੀਤੀ ਤਾਂ ਇੱਥੋਂ ਇਹ ਹਥਿਆਰ ਗਾਇਬ ਸੀ। ਜਿਸਤੋਂ ਬਾਅਦ ਥਾਣੇ ਦੇ ਮਾਲਖਾਨੇ ਵਿਚ ਜਬਤ ਤੇ ਰੱਖੀਆਂ ਹੋਈਆਂ ਹਰ ਵਸਤਾਂ ਦੀ ਪੜਤਾਲ ਵਿੱਢੀ ਗਈ ਤੇ ਪੜਤਾਲ ਦੌਰਾਨ ਹੁਣ ਤੱਕ 13 ਹਥਿਆਰ ਗਾਇਬ ਪਾਏ ਗਏ ਹਨ। ਬੇਸ਼ੱਕ ਇਸ ਮਾਮਲੇ ਵਿਚ ਪੁਲਿਸ ਵਲੋਂ ਮੁਢਲੀ ਪੜਤਾਲ ਦੌਰਾਨ ਦੋਸ਼ੀ ਪਾਏ ਗਏ ਮੁਨਸ਼ੀ ਸੰਦੀਪ ਸਿੰਘ ਵਿਰੁਧ ਪਰਚਾ ਦਰਜ਼ ਕਰਕੇ ਵੱਡਾ ਕਦਮ ਚੁੱਕਿਆ ਹੈ ਪ੍ਰੰਤੂ ਇਸ ਮਾਮਲੇ ਵਿਚ ਲਾਪਰਵਾਹੀ ਵਰਤਣ ਵਾਲੇ ਥਾਣਾ ਮੁਖੀਆਂ ਤੇ ਹੋਰਨਾਂ ਉਚ ਅਧਿਕਾਰੀਆਂ ਵਿਰੁਧ ਰੱਖਿਆ ਜਾ ਨਰਮਗੋਸ਼ਾ ਉਨ੍ਹਾਂ ਦੀ ਕਾਰਵਾਈ ’ਤੇ ਸਵਾਲੀਆਂ ਨਿਸ਼ਾਨ ਲਗਾਉਂਦਾ ਹੈ ?

ਪੰਜਾਬ ਦੇ ਇੱਕ ਮਸ਼ਹੂਰ ਕਾਮੇਡੀਅਨ ਵਿਰੁਧ ‘ਕਬੂਤਰਬਾਜ਼ੀ’ ਦਾ ਪਰਚਾ ਦਰਜ਼

0

ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ, 28 ਨਵੰਬਰ: ਪੰਜਾਬ ਪੁਲਿਸ ਨੇ ਪੰਜਾਬੀ ਦੇ ਇੱਕ ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ਵਿਰੁਧ ‘ਕਬੂਤਰਬਾਜ਼ੀ’ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਹੈ। ਕਥਿਤ ਦੋਸ਼ੀ ਕਾਮੇਡੀਅਨ ਨੇ ਪਰਚਾ ਦਰਜ਼ ਕਰਵਾਉਣ ਵਾਲੇ ਵਿਅਕਤੀ ਨਾਲ ਇੰਗਲੈਂਡ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਮਾਰੀ ਸੀ, ਜਿਸਦੇ ਚੱਲਦੇ ਉਸਨੇ ਪੁਲਿਸ ਕੋਲ ਸਿਕਾਇਤ ਕੀਤੀ ਸੀ। ਇਸ ਸਬੰਧ ਵਿਚ ਸਿਕਾਇਤਕਰਤਾ ਨਵਨੀਤ ਆਨੰਦ ਨੇ ਥਾਣਾ ਡਵੀਜ਼ਨ ਨੰਬਰ 3 ਵਿਚ ਧੋਖਾਧੜੀ ਦੀ ਸਿਕਾਇਤ ਦਿੰਦਿਆਂ ਦਾਅਵਾ ਕੀਤਾ ਸੀ ਕਿ ਕਾਕੇ ਸ਼ਾਹ ਨੇ ਉਸਨੂੰ ਯੂਕੇ ਭੇਜਣ ਦਾ ਭਰੋਸਾ ਦਿੱਤਾ ਸੀ, ਇਸਦੇ ਲਈ ਦਸ ਲੱਖ ਰੁਪਏ ਵਿਚ ਸੌਦਾ ਹੋਇਆ ਸੀ ਤੇ ਉਹ 6 ਲੱਖ ਰੁਪਏ ਕਥਿਤ ਦੋਸ਼ੀ ਨੂੰ ਦੇ ਵੀ ਚੁੱਕਾ ਹੈ। ਪ੍ਰੰਤੂ ਬਾਅਦ ਵਿਚ ਨਾਂ ਤਾਂ ਇੰਗਲੈਂਡ ਭੇਜਿਆ ਅਤੇ ਨਾਂ ਹੀ ਪੈਸੇ ਵਾਪਸ ਕੀਤੇ। ਨਵਨੀਤ ਆਨੰਦ ਨੇ ਪੁਲਿਸ ਕੋਲ ਦਾਅਵਾ ਕੀਤਾ ਹੈ ਕਿ ਉਸਨੇ ਕਾਕੇ ਸ਼ਾਹ ਦੇ ਬੈਂਕ ਖਾਤੇ ਵਿਚ 16 ਫਰਵਰੀ 2022 ਨੂੰ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਵਿਚੋਂ ਇਕ ਲੱਖ ਰੁਪਏ ਅਤੇ 27 ਫਰਵਰੀ 2022 ਨੂੰ ਉਸਦੇ ਭਰਾ ਵਨੀਤ ਆਨੰਦ ਨੇ ਵੈਸਟਰਨ ਯੂਨੀਅਨ ਤੋਂ 2 ਲੱਖ 70 ਹਜ਼ਾਰ ਰੁਪਏ ਭੇਜੇ ਸਨ। ਇਸਤੋਂ ਇਲਾਵਾ ਬਾਕੀ 2 ਲੱਖ 30 ਹਜ਼ਾਰ ਰੁਪਏ ਕਾਕਾ ਤੇ ਉਸਦਾ ਇੱਕ ਸਾਥੀ ਘਰੋ ਆ ਕੇ ਨਗਦ ਲੈ ਗਿਆ ਸੀ। ਪ੍ਰੰਤੂ ਬਾਅਦ ਵਿਚ ਪਤਾ ਚਲਿਆ ਕਿ ਉਨ੍ਹਾਂ ਨਾਲ ਠੱਗੀ ਮਾਰੀ ਗਈ ਹੈ।

ਰਿਸ਼ਤਿਆਂ ਦਾ ਕਤਲ: ਦਿੱਲੀ ’ਚ ਪਤਨੀ ਨੇ ਪਤੀ ਦੇ 22 ਟੁਕੜੇ ਕਰਕੇ ਫ਼ਰਿੱਜ ’ਚ ਰੱਖੇ

6 ਮਹੀਨੇ ਪਹਿਲਾਂ ਕੀਤਾ ਸੀ ਕਤਲ, ਲਾਸ਼ ਦੇ ਟੁਕੜਿਆਂ ਨੂੰ ਇੱਕ-ਇੱਕ ਕਰਕੇ ਸੁੱਟਿਆ ਸੀ ਬਾਹਰ
ਪੁੱਤਰ ਸਹਿਤ ਗ੍ਰਿਫਤਾਰ, ਨਜ਼ਾਇਜ਼ ਸਬੰਧਾਂ ਦੀ ਸ਼ੱਕ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 28 ਨਵੰਬਰ: ਹਾਲੇ ਕੁੱਝ ਦਿਨ ਪਹਿਲਾਂ ਸ਼ਰਧਾ ਵਾਲੇਕਰ ਨੂੰ ਉਸਦੇ ਪ੍ਰੇਮੀ ਆਫ਼ਤਾਫ਼ ਦੁਆਰਾ ਕਤਲ ਕਰਕੇ ਲਾਸ਼ ਦੇ 24 ਟੁਕੜੇ ਕਰਨ ਦਾ ਮਾਮਲਾ ਅਖ਼ਬਾਰਾਂ ਦੀਆਂ ਸੁਰਖੀਆਂ ਦਾ ਲਗਾਤਾਰ ਸਿੰਗਾਰ ਬਣ ਰਿਹਾ ਹੈ ਕਿ ਅੱਜ ਪੂਰਬੀ ਦਿੱਲੀ ਦੇ ਪਾਂਡਵ ਨਗਰ ਤੋਂ ਇੱਕ ਹੋਰ ਵੱਡੀ ਖ਼ਬਰ ਆਈ ਹੈ। ਇਸ ਮਾਮਲੇ ਵਿੱਚ ਪਤਨੀ ਨੇ ਅਪਣੇ ਪੁੱਤਰ ਨਾਲ ਮਿਲਕੇ ਅਪਣੇ ਪਤੀ ਦਾ ਕਲਤ ਕਰਨ ਤੋਂ ਬਾਅਦ ਲਾਸ਼ ਦੇ 22 ਟੁੱਕੜੇ ਕਰਕੇ ਫ਼ਰਿੱਜ ਵਿਚ ਰੱਖ ਦਿੱਤੇ। ਵੱਡੀ ਗੱਲ ਇਹ ਹੈ ਕਿ ਮਾਂ-ਪੁੱਤਰ ਨੇ ਇਹ ਕਤਲ ਕਰੀਬ 6 ਮਹੀਨੇ ਪਹਿਲਾਂ ਕੀਤਾ ਸੀ ਕਿ ਗੱਲ ਹੁਣ ਬਾਹਰ ਨਿਕਲੀ ਹੈ, ਜਿਸਤੋਂ ਬਾਅਦ ਪੁੱਤਰ ਨੇ ਦੋਨਾਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਸੂੁਤਰਾਂ ਤੋਂ ਸਾਹਮਣੇ ਆਈ ਜਾਣਕਾਰੀ ਮੁਤਾਬਕ ਔਰਤ ਨੂੰ ਅਪਣੀ ਪਤੀ ਦੇ ਕਥਿਤ ਨਜ਼ਾਇਜ਼ ਸਬੰਧਾਂ ਦਾ ਸ਼ੱਕ ਸੀ। ਮ੍ਰਿਤਕ ਦੀ ਪਹਿਚਾਣ ਅੰਜਨ ਦਾਸ ਦੇ ਰੂਪ ਵਿਚ ਹੋਈ ਹੈ ਜਦੋਂਕਿ ਉਸਦੀ ਕਾਤਲ ਪਤਨੀ ਦਾ ਨਾਮ ਪੁੂਨਮ ਤੇ ਪੁੱਤਰ ਦਾ ਨਾਮ ਦੀਪਕ ਦਸਿਆ ਜਾ ਰਿਹਾ। ਇੱਥੇ ਦਸਣਾ ਬਣਦਾ ਹੈ ਕਿ ਕੁੱਝ ਦਿਨ ਦਿਲ ਨੂੰ ਦਹਿਲਾਉਣ ਵਾਲੀ ਇੱਕ ਹੋਰ ਖ਼ਬਰ ਸਾਹਮਣੇ ਆਈ ਸੀ ਜਿਸ ਵਿਚ ਇੱਕ ਪ੍ਰੇਮੀ ਆਫ਼ਤਾਫ਼ ਨੇ ਅਪਣੀ ਪ੍ਰੇਮਿਕਾ ਸ਼ਰਧਾ ਵਾਲੇਕਰ ਦਾ ਕਤਲ ਕਰਕੇ ਉਸਦੀ ਲਾਸ਼ ਦੇ 22 ਟੁਕੜੇ ਕਰ ਦਿੱਤੇ ਸਨ, ਜਿੰਨ੍ਹਾਂ ਨੂੰ ਬਾਅਦ ਵਿਚ ਇੱਕ ਇੱਕ ਕਰਕੇ ਜੰਗਲ ਵਿਚ ਸੁੱਟ ਦਿੱਤਾ ਸੀ। ਮੌਜੂਦਾ ਸਮੇਂ ਇਹ ਕਤਲ ਦਾ ਮਾਮਲਾ ਦੇਸ ਭਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਆਫ਼ਤਾਫ਼ ਦਾ ਪੌਲੀਗ੍ਰਾਫ ਟੈਸਟ ਵੀ ਕਰਵਾਇਆ ਹੈ। ਇਸਤੋਂ ਇਲਾਵਾ ਸ਼ਰਧਾ ਦੇ ਪਿਤਾ ਮਦਨ ਵਿਕਾਸ ਦਾ ਡੀਐੱਨਏ ਟੈਸਟ ਵੀ ਕਰਵਾਇਆ ਗਿਆ ਸੀ ਤਾਂ ਕਿ ਟੁਕੜਿਆ ਵਿਚ ਮਿਲੀ ਲਾਸ਼ ਦਾ ਮਿਲਾਣ ਕੀਤਾ ਜਾ ਸਕੇ।

ਬਠਿੰਡਾ ਦੇ ਡੀਏਵੀ ਸਕੂਲ ’ਚ ਆਰਟ ਪ੍ਰਦਰਸ਼ਨੀ ਆਯੋਜਿਤ

0

ਪਦਮ ਸ਼੍ਰੀ ਪੂਨਮ ਸੂਰੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਸੁਖਜਿੰਦਰ ਮਾਨ
ਬਠਿੰਡਾ, 28 ਨਵੰਬਰ: ਸਥਾਨਕ ਆਰ.ਬੀ.ਡੀ.ਏ.ਵੀ.ਸੀਨੀ.ਸਕੈਂ.ਪਬਲਿਕ ਸਕੂਲ ਵਿਖੇ ਆਰਿਆ ਯੁਵਾ ਆਰਟ ਕਲੱਬ ਵੱਲੋਂ ਆਰਟ ਪਰਦਰਸ਼ਨੀ ਲਗਾਈ ਗਈ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਪਦਮ ਸ਼੍ਰੀ ਐਵਾਰਡੀ ਡਾ.ਸ਼੍ਰੀ ਪੂਨਮ ਸੂਰੀ (ਪ੍ਰੈਜੀਡੈਂਟ ਡੀ.ਏ.ਵੀ.ਸੀ.ਐਮ.ਸੀ.ਨਵੀ ਦਿੱਲੀ) ਉਚੇਚੇ ਤੌਰ ’ਤੇ ਪਹੁੰਚੇ । ਉਹਨਾਂ ਨਾਲ ਧਰਮਪਤਨੀ ਸ਼੍ਰੀਮਤੀ ਮਨੀ ਸੂਰੀ,ਡਾ.ਬੀ ਸਿੰਘ ਡਾਇਰੈਕਟਰ ਡੀ.ਏ.ਵੀ.ਸਕੂਲਜ, ਸ਼੍ਰੀ ਸ਼ਿਵ ਰਮਨ ਗੌੜ ਡਾਇਰੈਕਟਰ ਡੀ.ਏ.ਵੀ.ਕਾਲਜਿਜ, ਸ਼੍ਰੀਮਤੀ ਸਰਿਤਾ ਰੰਜਨ ਗੌਤਮ ਏ.ਆਰ.ਓ. ਰਾਜਸਥਾਨ, ਸ਼੍ਰੀਮਤੀ ਸਮਿਤਾ ਸ਼ਰਮਾ ਪਿ੍ਰੰਸੀਪਲ ਡੀ.ਏ.ਵੀ.ਅਬੋਹਰ ਉਚੇਚੇ ਤੌਰ ’ਤੇ ਪੁੱਜੇ ਸਨ। ਇਸ ਦੌਰਾਨ ਆਰ.ਬੀ.ਡੀ.ਏ.ਵੀ.ਸਕੂਲ ਬਠਿੰਡਾ ਦੇ ਵਾਈਸ ਚੇਅਰਮੈਨ ਡਾ.ਕੇ.ਕੇ.ਨੌਹਰੀਆ, ਸ੍ਰੀ ਬੀ.ਸੀ. ਜੋਸਨ ਮੈਨੇਜਰ ਆਰ.ਬੀ.ਡੀ.ਏ.ਵੀ.ਸਕੂਲ, ਸ਼੍ਰੀ ਰਾਜੀਵ ਸ਼ਰਮਾ ਪਿ੍ਰੰਸੀਪਲ ਡੀ.ਏ.ਵੀ.ਕਾਲਜ ਬਠਿੰਡਾ ਅਤੇ ਸਕੂਲ ਮੁਖੀ ਡਾ.ਅਨੁਰਾਧਾ ਭਾਟੀਆ ਨੇ ਸਕੂਲ ਪਹੁੰਚੇ ਵਿਸ਼ੇਸ਼ ਮਹਿਮਾਨਾ ਦਾ ਸਵਾਗਤ ਪੂਰੇ ਜੋਸ਼ੋ-ਖਰੋਸ਼ ਨਾਲ ਕੀਤਾ।ਇਸ ਦੌਰਾਨ ਆਰਿਆ ਯੁਵਾ ਆਰਟ ਕਲੱਬ ਦੇ ਬੱਚਿਆਂ ਨੇ ਆਪਣੀਆਂ ਕਲਾਂ ਕਿਰਤਾਂ ਵਿੱਚ ਆਪਣੇ ਮਨ ਦੇ ਭਾਵਾਂ ਨੂੰ ਬਹੁਤ ਹੀ ਸੂਖਮ ਅਤੇ ਭਾਵਪੂਰਤ ਰੰਗਾਂ ਵਿੱਚ ਪਰੋਇਆ।ਹਰ ਤਸਵੀਰ ਬੱਚੇ ਦੇ ਅੰਦਰਲੇ ਭਾਵਾਂ ਨੂੰ ਸਮਰਿਪਿਤ ਸੀ।ਬੱਚਿਆਂ ਨੇ ਆਪਣੇ ਭਾਵਾਂ ਨੂੰ ਕੁਦਰਤ ਦੇ ਜੜ੍ਹ ਅਤੇ ਚੇਤਨ ਵਸਤਾਂ ਨਾਲ ਮੇਲ ਕੇ ਕਲਾਤਮਿਕ ਭਾਵਾਂ ਨੂੰ ਉਜਾਗਰ ਕੀਤਾ।
ਇਸ ਪ੍ਰਦਰਸ਼ਨੀ ਦੀ ਸਲਾਹੁਤਾ ਕਰਦਿਆਂ ਪਦਮ ਸ਼੍ਰੀ ਡਾ. ਪੂਨਮ ਸੂਰੀ ਨੇ ਕਿਹਾ ਕਿ ਡੀ.ਏ.ਵੀ.ਸੰਸਥਾਵਾਂ ਅੰਦਰ ਵੇਦਾਂ ਅਤੇ ਕੁਦਰਤ ਵਰਗੇ ਵਿਸ਼ਾਲ ਵਿਸ਼ਿਆਂ ਉੱਪਰ ਰੋਸਨੀ ਪਾਉਦੀਆਂ ਅਜਿਹੀਆਂ ਪਰਦਰਸ਼ਨੀਆਂ ਲਗਦੀਆਂ ਰਹਿੰਦੀਆਂ ਹਨ।ਜੋ ਬੱਚਿਆਂ ਅੰਦਰ ਛੁਪੀਆਂ ਕਲਾਤਮਿਕ ਰੁਚੀਆਂ ਨੂੰ ਬਾਹਰ ਲਿਆਉਣ ਦਾ ਸੁਵਾਵਿਕ ਯਤਨ ਹਨ।ਅੱਜ ਇਸ ਪਰਦਰਸ਼ਨੀ ਵਿੱਚ ਇਸ ਦੀ ਝਲਕ ਸਾਫ ਦਿਸ ਰਹੀ।ਉਹਨਾਂ ਬੱਚਿਆਂ ਦੀ ਮਿਹਨਤ ਦੇ ਨਾਲ-2 ਆਰਟ ਅਧਿਆਪਿਕ ਸ਼੍ਰੀ ਮਿਥੁਨ ਮੰਡਲ ਅਤੇ ਆਰਿਆ ਯੁਵਾ ਆਰਟ ਕਲੱਬ ਦੇ ਮੈਂਬਰਾਂ ਨੂੰ ਸ਼ਾਬਸ਼ੀ ਦਿੱਤੀ। ਪਿ੍ਰੰਸੀਪਲ ਮੈਡਮ ਡਾ.ਅਨੁਰਾਧਾ ਭਾਟੀਆ ਦੀ ਵੀ ਵਿਸ਼ੇਸ਼ ਸਲਾਘਾ ਕਰਦਿਆਂ ਕਿਹਾ ਕਿ ਉਹਨਾਂ ਬੱਚਿਆਂ ਅਤੇ ਕਲੱਬ ਨੂੰ ਵਿਸ਼ੇਸ਼ ਮੌਕਾ ਪ੍ਰਦਾਨ ਕਰਕੇ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਇੱਕ ਮੀਲ ਪੱਥਰ ਦਾ ਕੰਮ ਕੀਤਾ ਹੈ।

ਹਰਿਆਣਾ ਦੇ ਸੀਐਮ ਨਾਲ ਦਿੱਲੀ ਦੀ ਵੱਖ-ਵੱਖ ਵਪਾਰਕ ਏਸੋਸਇਏਸ਼ਨਾਂ ਨੇ ਕੀਤੀ ਮੁਲਾਕਾਤ

0

ਦਿੱਲੀ ਦੀ ਹੋਲਸੇਲ ਮਾਰਕਿਟ ਹਰਿਆਣਾ ਵਿਚ ਤਲਾਸ਼ ਰਹੀ ਸੰਭਾਵਨਾਵਾਂ
ਦਿੱਲੀ ਦੀ ਹੋਲਸੇਲ ਮਾਰਕਿਟ ਨੂੰ ਹਰਿਆਣਾ ਵਿਚ ਥਾਂ ਦੇਣ ਲਈ ਬਣਾਈ ਜਾਵੇਗੀ ਵਿਸਥਾਰ ਯੋਜਨਾ – ਮੁੱਖ ਮੰਤਰੀ ਮਨੋਹਰ ਲਾਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਨਵੰਬਰ – ਦਿੱਲੀ ਦੀ ਹੋਲਸੇਲ ਮਾਰਕਿਟ ਹਰਿਆਣਾ ਵਿਚ ਸੰਭਾਵਨਾਵਾਂ ਤਲਾਸ਼ ਰਹੀ ਹੈ। ਆਪਣੇ ਵਪਾਰ ਦਾ ਹਰਿਆਣਾ ਵਿਚ ਵਿਸਤਾਰੀਕਰਣ ਅਤੇ ਸ਼ਿਫਟ ਕਰਨ ਨੂੰ ਲੈ ਕੇ ਦਿੱਲੀ ਦੀ ਵੱਖ-ਵੱਖ ਵਪਾਰਕ ਏਸੋਸਇਏਸ਼ਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ ਸੋਮਵਾਰ ਨੂੰ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦਿੱਲੀ ਦੇ ਹੋਲਸੇਲ ਕਾਰੋਬਾਰ ਨਾਲ ਜੁੜੇ ਵਪਾਰੀਆਂ ਦਾ ਦਿੱਲ ਖੋਲ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਦਿੱਲੀ ਦੀ ਹੋਲਸੇਲ ਮਾਰਕਿਟ ਜੇਮਰ ਸ਼ਿਫਟ ਹੁੰਦੀ ਹੈ ਤਾਂ ਨਾਲ ਲਗਦੇ ਹਰਿਆਣਾ ਦੇ ਹਿੱਸੇ ਵਿਚ ਪੂਰੇ ਏਰਿਆ ਦਾ ਵਿਸਤਾਰ ਵਿਕਾਸ ਕਰ ਕੇ ਉਨ੍ਹਾਂ ਨੂੰ ਮਾਰਕਿਟ ਸਥਾਪਿਤ ਕਰਨ ਦੇ ਲਈ ਥਾਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹੋਲਸੇਲ ਕਾਰੋਬਾਰ ਨਾਲ ਜੁੜੀ ਵਪਾਰਕ ਏਸੋਸਇਏਸ਼ਨ ਆਪਣੀ ਮੰਗ ਹਰਿਆਣਾ ਸਰਕਾਰ ਦੇ ਸਾਹਮਣੇ ਰੱਖਣ, ਉਸ ਦੇ ਬਾਅਦ ਸਬੰਧਿਤ ਅਧਿਕਾਰੀਆਂ ਦਾ ਉਨ੍ਹਾਂ ਨਾਲ ਤਾਲਮੇਲ ਕਰਵਾ ਕੇ ਮਾਰਕਿਟ ਸਥਾਪਨਾ ਦੀ ਯੋਜਨਾ ਤਿਆਰ ਕੀਤੀ ਜਾਵੇਗੀ, ਜਿਸ ਵਿਚ ਵਪਾਰ ਨਾਲ ਜੁੜੇ ਸਾਰੇ ਪਹਿਲੂਆਂ ਦਾ ਧਿਆਨ ਰੱਖਿਆ ਜਾਵੇਗਾ। ਉਦਾਹਰਣ ਵਜੋ ਉੱਥੇ ਬੈਂਕ, ਹੋਟਲ, ਟਰਾਂਸਪੋਰਟ, ਕੰਮਗਾਰਾਂ ਦੇ ਰਹਿਣ, ਰੋਜਮਰਾ ਦੀ ਜਰੂਰਤਾਂ ਦੇ ਸਮਾਨ ਦਾ ਬਾਜਾਰ ਆਦਿ ਸਾਰੇ ਮੁੱਢਲੀ ਜਰੂਰਤਾਂ ਅਤੇ ਸਹੂਲਤਾਂ ਉਪਲਬਧ ਹੋਣਗੀਆਂ। ਸਹੂਲਤਾਂ ਜੁਟਾਉਣ ਦੇ ਕਾਰਜ ਵਿਚ ਵੀ ਵਪਾਰਕ ਏਸੋਸਇਏਸ਼ਨਾਂ ਦੇ ਸੁਝਾਅ ਲਏ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਜਰੂਰਤ ਪਈ ਤਾਂ ਦਿੱਲੀ ਦੀ ਹੋਲਸੇਲ ਮਾਰਕਿਟ ਵਪਾਰੀਆਂ ਦੇ ਲਈ ਹਰਿਆਣਾ ਸਰਕਾਰ ਵੇਅਰਹਾਊਸਿੰਗ ਦੀ ਪੋਲਿਸੀ ਵੀ ਲੈ ਕੇ ਆਵੇਗੀ।ਦਿੱਲੀ ਹਰਿਆਣਾ ਭਵਨ ਵਿਚ ਪ੍ਰਬੰਧਿਤ ਇਸ ਮੀਟਿੰਗ ਵਿਚ ਵਪਾਰੀਆਂ ਨੇ ਖੁੱਲ ਕੇ ਹਰਿਆਣਾ ਸਰਕਾਰ ਦੀ ਵਪਾਰ ਹਿਤੈਸ਼ੀ ਨੀਤੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਰਿਆਣਾ ਵਪਾਰ ਦੇ ਲਈ ਸੁਰੱਖਿਅਤ ਸਥਾਨ ਹੈ, ਇਹ ਸਾਰੇ ਵਪਾਰੀ ਮੰਨਦੇ ਹਨ। ਇਸ ਗਲਬਾਤ ਵਿਚ ਦਿੱਲੀ ਦੀ ਵੱਡੀ-ਵੱਡੀ ਹੋਲਸੇਲ ਮਾਰਕਿਟ ਦੀ ਵੱਖ-ਵੱਖ ਏਸੋਸਇਏਸ਼ਨਾਂ ਦੇ ਪ੍ਰਧਾਨ ਤੇ ਅਧਿਕਾਰੀ ਮੌਜੂਦ ਸਨ, ਜਿਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਹੁਣ ਵਪਾਰ ਕਰਨਾ ਆਸਾਨ ਨਹੀਂ ਹੈ। ਇੱਥੇ ਮਾਰਕਿਟ ਤੰਗ ਹੋ ਗਈ ਹੈ ਅਤੇ ਪ੍ਰਦੂਸ਼ਣ ਦੇ ਨਾਂਅ ’ਤੇ ਟ?ਰਾਂਸਪੋਰਟ ਨੂੰ ਵਾਰ-ਵਾਰ ਬੰਦ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਵਪਾਰ ਪ੍ਰਭਾਵਿਤ ਹੁੰਦਾ ਹੈ। ਵੈਸੇ ਵੀ ਦਿੱਲੀ ਦੀ ਮਾਸਟਰ ਪਲਾਨ ਦੇ ਹਿਸਾਬ ਨਾਲ ਇੱਥੋਂ ਮਾਰਕਿਟ ਸ਼ਿਫਟ ਕਰਨ ਦੀ ਗਲ ਆ ਰਹੀ ਹੈ। ਅਜਿਹੇ ਵਿਚ ਦਿੱਲੀ ਦੇ ਹੋਲਸੇਲ ਮਾਰਕਿਟ ਵਪਾਰੀਆਂ ਦੇ ਲਈ ਹਰਿਆਣਾ ਤੋਂ ਬਿਹਤਰ ਅਤੇ ਕੋਈ ਥਾਂ ਨਹੀਂ ਹੋ ਸਕਦੀ। ਹਰਿਆਣਾ ਨੇ ਜਿਸ ਤਰ੍ਹਾ ਨਾਲ ਇਲੈਕਟ੍ਰਿਕ ਮਾਰਕਿਟ ਅਤੇ ਕਰਿਆਨਾ ਮਾਰਕਿਟ ਨੂੰ ਵਾਜਿਬ ਥਾਂ ਦਿੱਤੀ ਹੈ, ਉਸੀ, ਤਰ੍ਹਾ ਹੋਲਸੇਲ ਮਾਰਕਿਟ ਨੂੰ ਵੀ ਥਾਂ ਦੇ ਦਿੱਤੀ ਜਾਵੇ ਤਾਂ ਬਹੁਤ ਵੱਡੇ ਮੁਕਾਮ ਸਥਾਪਿਤ ਹੋਣਗੇ। ਵਪਾਰੀ ਸਰਕਾਰ ਨੂੰ ਮਾਲ ਦੇਣਗੇ ਅਤੇ ਉਨ੍ਹਾਂ ਨੁੰ ਵੀ ਖੁੱਲ ਕੇ ਵਪਾਰ ਕਰਨ ਦਾ ਮੌਕਾ ਮਿਲੇਗਾ ਜਿਸ ਤੋਂ ਉਨ੍ਹਾਂ ਨੁੰ ਫਾਇਦਾ ਹੋਵੇਗਾ। ਵਪਾਰਕ ਏਸੋਸਇਏਸ਼ਨਾਂ ਵੱਲੋਂ ਕੁਲਦੀਪ ਚਹਿਲ ਨੇ ਕਿਹਾਕਿ ਅੱਜ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਨਾਲ ਸਾਰੀ ਏਸੋਸਇਏਸ਼ਨਾਂ ਦੀ ਗਲਬਾਤ ਬਹਤੁ ਸਾਰਥਕ ਰਹੀ ਹੈ। ਇੰਨ੍ਹਾਂ ਵਿਚ ਮੁੱਖ ਰੂਪ ਨਾਲ ਪੁਰਾਣੀ ਦਿੱਲੀ, ਚਾਂਦਨੀ ਚੌਕ ਤੋਂ ਲੈ ਕੇ ਸਦਰ ਬਾਜਾਰ , ਖਾਰੀ ਬਾਵਲੀ, ਨਵਾਂ ਬਾਜਾਰ, ਕੈਮੀਕਲ ਮਾਰਕਿਟ, ਦਰਿਆਗੰਜ , ਪੂਰਵੀ ਦਿੱਲੀ, ਪੱਛਮੀ ਦਿੱਲੀ ਦੀ ਮਾਰਕਿਟ , ਦਿੱਲੀ ਮਾਰਬਲ ਡੀਲਰ ਏਸੋਸਇਏਸ਼ਨ , ਟ?ਰਾਂਸਪੋਰਟ ਏਸੋਸਇਏਸ਼ਨ ਆਦਿ ਦੇ ਅਧਿਕਾਰੀ ਮੌਜੂਦ ਸਨ।

ਮਲਟੀਪਰਪਜ਼ ਹੈਲਥ ਇੰਮਪਲਾਈਜ ਯੂਨੀਅਨ ਪੰਜਾਬ ਦਾ ਅੱਠਵਾਂ ਸੂਬਾਈ ਇਜਲਾਸ ਹੋਇਆ

0

ਸੁਖਜਿੰਦਰ ਮਾਨ
ਬਠਿੰਡਾ, 28 ਨਵੰਬਰ: ਮਲਟੀਪਰਪਜ਼ ਹੈਲਥ ਇੰਮਪਲਾਈਜ ਯੂਨੀਅਨ ਪੰਜਾਬ ਦਾ ਅੱਠਵਾਂ ਸੂਬਾਈ ਇਜਲਾਸ ਸਥਾਨਕ ਸਿਵਲ ਹਸਪਤਾਲ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਹਾਲ ਵਿੱਚ ਹੋਇਆ ਜਿਸ ਵਿੱਚ ਸੂਬੇ ਭਰ ਦੇ ਸਾਰੇ ਜਿਲ੍ਹਿਆਂ ਤੋਂ ਡੇਲੀਗੇਟਾਂ ਨੇ ਭਾਗ ਲਿਆ । ਇਸ ਮੌਕੇ ਮੁਲਾਜ਼ਮ ਆਗੂ ਅਮਰਜੀਤ ਸਿੰਘ ਬਠਿੰਡਾ ਨੇ ਮੁਲਾਜ਼ਮਾਂ ਦੇ ਹਰ ਸੰਘਰਸ਼ ਅਤੇ ਲੋਕ ਘੋਲਾਂ ਦੇ ਵਿੱਚ ਜਿਲ੍ਹਾ ਬਠਿੰਡਾ ਦੇ ਅਹਿਮ ਰੋਲ ਬਾਰੇ ਚਾਨਣਾ ਪਾਇਆ। ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਵੀਰ ਸਿੰਘ ਮੋਗਾ ਨੇ ਜਥੇਬੰਦੀ ਵੱਲੋਂ ਪਿਛਲੇ ਸਮੇਂ ਲੜੇ ਮੁਲਾਜ਼ਮ ਸੰਘਰਸ਼ਾ ਦੀ ਗੱਲ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਹੋਰ ਤਕੜੇ ਹੋ ਕਿ ਲੜਨ ਦੀ ਗੱਲ ਕਹੀ । ਉਹਨਾਂ ਕਿਹਾ ਕਿ ਮੁਲਾਜ਼ਮ ਏਕਤਾ ਅਤੇ ਸੰਘਰਸ਼ ਦੇ ਨਾਲ ਆਪਣੇ ਹੱਕ ਹਰ ਹੀਲੇ ਲੈ ਸਕਦੇ ਹਨ। ਜਥੇਬੰਦੀ ਦੇ ਸੂਬਾ ਜਰਨਲ ਸਕੱਤਰ ਗਗਨਦੀਪ ਸਿੰਘ ਬਠਿੰਡਾ ਵੱਲੋਂ ਜਥੇਬੰਦੀ ਦੀ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿੱਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਹਾਲਾਤਾਂ ਬਾਰੇ ਗੱਲ ਕੀਤੀ ਗਈ। ਉਹਨਾਂ ਜਥੇਬੰਦੀ ਵੱਲੋਂ ਪਿਛਲੇ ਕਰੀਬ ਚਾਰ ਸਾਲਾਂ ਦੇ ਵਿੱਚ ਜਥੇਬੰਦੀ ਵੱਲੋਂ ਮੁਲਾਜ਼ਮਾਂ ਦੇ ਹੱਕਾਂ ਲਈ ਸਰਕਾਰ ਅਤੇ ਅਫ਼ਸਰਸਾਹੀ ਖਿਲਾਫ਼ ਕੀਤੀ ਗਏ ਸੰਘਰਸ਼ ਬਾਰੇ ਚਾਨਣਾ ਪਾਇਆ । ਉਹਨਾਂ ਕਰੋਨਾ ਕਾਲ ਦੇ ਵਿੱਚ ਮਲਟੀਪਰਪਜ਼ ਕੇਡਰ ਵੱਲੋਂ ਕੀਤੀ ਲਾਮਿਸ਼ਾਲ ਸੇਵਾ ਦੀ ਗੱਲ ਕਰਦਿਆਂ ਕਿਹਾ ਕਿ ਮਲਟੀਪਰਪਜ਼ ਕੇਡਰ ਅਤੇ ਪੈਰਾਮੈਡੀਕਲ ਕੇਡਰ ਨੇ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਡਟ ਕਿ ਲੋਕ ਸੇਵਾ ਕੀਤੀ। ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਡਟਵਾਂ ਵਿਰੋਧ ਕੀਤਾ ਸੀ ਅਤੇ ਕਰਦੀ ਰਹੇਗੀ ਕਿਉਂਕਿ ਜਥੇਬੰਦੀ ਆਮ ਲੋਕਾਂ ਦੇ ਨਾਲ ਹੈ ਤੇ ਸਰਕਾਰੀ ਸਿਹਤ ਸਹੂਲਤਾਂ ਸਭ ਨਾਲੋਂ ਵੱਧ ਆਮ ਲੋਕਾਂ ਦੇ ਲਈ ਜਰੂਰੀ ਹਨ। ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਪਹੁੰਚੇ ਆਲ ਇੰਡੀਆ ਇੰਮਪਲਾਈਜ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੁਬਾਸ਼ ਲਾਂਬਾ ਨੇ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਲਈ ਸਿਰਫ਼ ਤਾੜੀਆਂ ਤਾਂ ਬਜਵਾਈਆ ਪਰ ਮੁਲਾਜ਼ਮਾਂ ਨੂੰ ਧੇਲਾ ਨਹੀਂ ਦਿੱਤਾ ਜਦਕਿ ਕੋਵਿਡ ਮੌਕੇ ਲਗਾਤਾਰ ਸਾਲ ਭਰ ਬਿਨਾਂ ਛੁੱਟੀ, ਬਿਨਾਂ ਅਰਾਮ ਕੰਮ ਲਿਆ, ਉਹਨਾਂ ਕਿਹਾ ਕਿ ਸਰਕਾਰ ਨਿੱਜੀ ਅਦਾਰਿਆਂ ਨੂੰ ਬੜਾਵਾ ਦੇ ਰਹੀ ਹੈ ਅਤੇ ਪਬਲਿਕ ਅਦਾਰਿਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ । ਉਹਨਾਂ ਕਿਹਾ ਸਰਕਾਰ ਸਾਰੇ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਅਤੇ ਸਰਕਾਰੀ ਢਾਂਚੇ ਨੂੰ ਮਜਬੂਤ ਕਰੇ ਉਹਨਾਂ ਅੱਗੇ ਕਿਹਾ ਕਿ ਦੇਸ਼ ਵਿੱਚ ਲੱਖਾਂ ਪੋਸਟਾਂ ਖਾਲੀ ਹਨ ਪਰ ਸਰਕਾਰ ਭਰ ਨਹੀਂ ਰਹੀ, ਸਰਕਾਰ ਮੰਦਹਾਲੀ ਦੇ ਵਿੱਚ ਹੈ ਇਹ ਮੰਦਹਾਲੀ ਕੇਂਦਰ ਸਰਕਾਰ ਨੇ ਸਾਢੇ ਗਿਆਰਾਂ ਹਜ਼ਾਰ ਕਰੋੜ ਰੁਪਏ ਮਾਫ਼ ਕੀਤੇ, ਕਾਰਪੋਰੇਟ ਘਰਾਣਿਆਂ ਦਾ ਟੈਕਸ ਮਾਫ਼ ਕੀਤਾ,ਪੂੰਜੀਪਤੀ ਅਰਬਾਂ ਰੁਪਏ ਲੈ ਕਿ ਫਰਾਰ ਹੋ ਗਏ ਸਰਕਾਰ ਨੇ ਉਹਨਾਂ ਦਾ ਕੁੱਝ ਨਹੀਂ ਕੀਤਾ ਕਿਉਂਕਿ ਸਰਕਾਰ ਉਹਨਾਂ ਨਾਲ ਰਲੀ ਹੋਈ ਹੈ ਪਰ ਹੁਣ ਸਾਨੂੰ ਨੌਕਰੀਆਂ ਪਾਉਣ ਦੇ ਲਈ, ਤੇ ਨੌਕਰੀਆਂ ਬਚਾਉਣ ਦੇ ਲਈ ਸੰਘਰਸ਼ ਕਰਨਾ ਪੈਣਾ ਹੈ ਤੇ ਸੰਘਰਸ਼ ਲਈ ਏਕਤਾ ਜਰੂਰੀ ਹੈ। ਮੁਲਾਜ਼ਮ ਆਗੂ ਨਾਇਬ ਸਿੰਘ ਮੋਗਾ, ਪੈਨਸ਼ਨਰ ਮਹਾਂ ਸਿੰਘ ਰੋੜੀ, ਸਾਬਕਾ ਕੰਨਵੀਨਰ ਭਜਨ ਸਿੰਘ ਰੋਪੜ,ਰਵਿੰਦਰ ਲੂਥਰਾ, ਮੁਲਾਜਮ ਆਗੂ ਸੁਬਾਸ਼ ਸ਼ਰਮਾ, ਦਾ ਬਠਿੰਡਾ ਜਿਲ੍ਹੇ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਭਰਾਤਰੀ ਜਥੇਬੰਦੀਆਂ ਵੱਲੋਂ ਜੀ. ਟੀ. ਯੂ ਦੇ ਆਗੂ ਨਵਪ੍ਰੀਤ ਸਿੰਘ ਬੱਲੀ, ਚੰਡੀਗੜ੍ਹ ਯੂ. ਟੀ ਫੈਡਰੇਸ਼ਨ ਦੇ ਆਗੂ ਗੋਪਾਲ ਦਾਸ, ਫੀਲਡ ਐਂਡ ਵਰਕਸ਼ਾਪ ਯੂਨੀਅਨ ਦੇ ਆਗੂ ਬਿੱਕਰ ਸਿੰਘ ਮਾਨਸਾ, ਵੱਲੋਂ ਆਪਣੇ ਵਿਚਾਰ ਰੱਖੇ ਗਏ ਤੇ ਜਿਲ੍ਹਾ ਡੈਲੀਗੇਟ ਰਾਜੇਸ਼ ਰਿਖੀ ਪੰਜਗਰਾਈਆਂ, ਜਗਮੀਤ ਸਿੰਘ ਦੋਦਾ, ਲਖਵਿੰਦਰ ਸਿੰਘ ਫਤੇਗੜ੍ਹਸਾਹਿਬ, ਸੁਖਦੇਵ ਸਿੰਘ ਮੂਣਕ, ਪ੍ਰਵੀਂਨ ਰਾਣੀ ਫਾਜਿਲਕਾ , ਜਗਦੀਸ਼ ਸਿੰਘ ਬਠਿੰਡਾ, ਜਗਜੀਤ ਸਿੰਘ ਬਠਿੰਡਾ, ਹਰਜਿੰਦਰ ਸਿੰਘ ਜਲੰਧਰ,ਮਨਿੰਦਰ ਸਿੰਘ ਨਵਾਂਸ਼ਹਿਰ ਸ਼ਹਿਰ, ਪ੍ਰਦੀਪ ਸਿੰਘ ਅੰਮ੍ਰਿਤਸਰ,ਬਲਵਿੰਦਰ ਸਿੰਘ ਫਰੀਦਕੋਟ, ਸਤਪਾਲ ਸਿੰਘ ਫਿਰੋਜ਼ਪੁਰ, ਕਰਮਜੀਤ ਸਿੰਘ ਹੁਸ਼ਿਆਰਪੁਰ,ਨਰਿੰਦਰ ਸਿੰਘ ਰੋਪੜ,ਦਵਿੰਦਰ ਸਿੰਘ ਮੋਗਾ,ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਤੇ ਆਪਣੇ ਵਿਚਾਰ ਰੱਖੇ ਗਏ।

ਕੇਂਦਰੀ ਯੂਨੀਵਰਸਿਟੀ ਵਿਖੇ ’ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਤੇ ਫ਼ਲਸਫ਼ਾ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 28 ਨਵੰਬਰ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ‘ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਤੇ ਫ਼ਲਸਫ਼ਾ’ ਵਿਸ਼ੇ ‘ਤੇ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਹਰਬੰਸ ਸਿੰਘ ਅਤੇ ਸਿੱਖ ਵਿਸ਼ਵਕੋਸ਼ ਵਿਭਾਗ ਦੇ ਮੁਖੀ ਪ੍ਰੋ. ਪਰਮਵੀਰ ਸਿੰਘ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਲ ਹੋਏ। ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਪ੍ਰੋ. ਪਰਮਵੀਰ ਸਿੰਘ ਨੇ ਆਪਣੇ ਲੈਕਚਰ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਫਲਸਫੇ, ਸ਼ਹਾਦਤ ਅਤੇ ਸਿੱਖਿਆਵਾਂ ’ਤੇ ਚਾਨਣਾ ਪਾਇਆ੍ਟ ਉਨ੍ਹਾਂ ਨੇ ਕਿਹਾ ਕਿ ਨੌਵੇਂ ਸਿੱਖ ਗੁਰੂ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 15 ਰਾਗਾਂ ਵਿੱਚ 59 ਸ਼ਬਦ ਅਤੇ 57 ਸ਼ਲੋਕ ਦੇ ਰੂਪ ਵਿੱਚ ਦਰਜ ਹਨ, ਜੋ ਮਨੁੱਖੀ ਸਭਿਅਤਾ ਨੂੰ ਲਾਲਚ ਤੋਂ ਦੂਰ ਰਹਿਣ, ਸ਼ਾਂਤੀ ਦੇ ਮਾਰਗ ’ਤੇ ਚੱਲਣ, ਨਿਡਰ ਰਹਿਣ, ਪਰਮਾਤਮਾ ਵਿੱਚ ਵਿਸ਼ਵਾਸ ਕਰਨ, ਸੰਜਮ ਰੱਖਣ ਅਤੇ ਮਨੁੱਖਤਾ ਦੀ ਰਾਖੀ ਲਈ ਬਲੀਦਾਨ ਕਰਨ ਲਈ ਹਮੇਸ਼ਾ ਤਿਆਰ ਰਹਿਣ ਲਈ ਪ੍ਰੇਰਨਾ ਦਿੰਦੀ ਹੈ।
ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਗੁਰੂ ਸਾਹਿਬ ਦਾ ਫ਼ਲਸਫ਼ਾ ਅਤੇ ਸਿੱਖਿਆਵਾਂ ਸਦੀਵੀ ਹਨ ਅਤੇ ਇਹ ਸਾਡੇ ਸਮਾਜ ਨੂੰ ਸ਼ਾਂਤੀ ਨਾਲ ਰਹਿਣ ਅਤੇ ਇੱਕ ਦੂਜੇ ਦੀ ਧਾਰਮਿਕ ਆਜ਼ਾਦੀ ਦਾ ਸਤਿਕਾਰ ਕਰਨ ਲਈ ਸੇਧ ਦਿੰਦੀਆਂ ਰਹਿਣਗੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਰੂ ਸਾਹਿਬਾਂ ਦੇ ਕਾਰਜ ਅਤੇ ਸਿੱਖਿਆਵਾਂ ਸਾਨੂੰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਅਤੇ ਇਸ ਸੰਸਾਰ ਨੂੰ ਰਹਿਣ ਲਈ ਇੱਕ ਸਵਰਗ-ਰੂਪੀ ਸਥਾਨ ਬਣਾਉਣ ਲਈ ਹਮੇਸ਼ਾ ਪ੍ਰੇਰਨਾ ਦਿੰਦੀਆਂ ਰਹਿਣਗੀਆਂ।ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਜ਼ਮੀਰਪਾਲ ਕੌਰ ਦੇ ਸਵਾਗਤੀ ਭਾਸ਼ਣ ਨਾਲ ਹੋਈ। ਪ੍ਰੋਗਰਾਮ ਦੌਰਾਨ ਮੰਚ ਦਾ ਸੰਚਾਲਨ ਡਾ. ਰਮਨਪ੍ਰੀਤ ਕੌਰ ਨੇ ਕੀਤਾ। ਡਾ. ਅਮਨਦੀਪ ਸਿੰਘ ਨੇ ਵਿਦਵਾਨ ਵਕਤਾ ਨਾਲ ਜਾਣ ਪਛਾਣ ਕਰਵਾਈ। ਅੰਤ ਵਿੱਚ ਡਾ. ਲਖਵੀਰ ਲੇਜ਼ੀਆ ਨੇ ਸਭ ਦਾ ਰਸਮੀ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਸ਼ਾਮਲ ਹੋਏ।

ਰਾਸ਼ਟਰਪਤੀ ਦਰੋਪਤੀ ਮੁਰਮੂ ਸਿਰਸਾ ਜਿਲ੍ਹੇ ਨੂੰ ਦਵੇਗੀ ਮੈਡੀਕਲ ਕਾਲਜ ਦੀ ਸੌਗਾਤ, ਕੁਰੂਕਸ਼ੇਤਰ ਤੋਂ ਰੱਖਣਗੇ ਨੀਂਹ ਪੱਥਰ

0

ਸੂਬੇ ਦੇ ਹਰ ਜਿਲ੍ਹੇ ਵਿਚ ਮੈਡੀਕਲ ਕਾਲਜ ਖੋਲਣ ਲਈ ਸੰਕਲਪਿਤ ਹਨ ਮੁੱਖ ਮੰਤਰੀ ਮਨੋਹਰ ਲਾਲ
ਸੂਬੇ ਵਿਚ ਸਿਹਤ ਸਹੂਲਤਾਂ ਨੂੰ ਮਜਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਸੂਬਾ ਸਰਕਾਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਨਵੰਬਰ : ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਮੰਗਲਵਾਲ ਨੂੰ ਸਿਰਸਾ ਜਿਲ੍ਹੇ ਨੂੰ ਮੈਡੀਕਲ ਕਾਲਜ ਦੀ ਸੌਗਾਤ ਦਵੇਗੀ। ਉਹ ਕੁਰੂਕਸ਼ੇਤਰ ਤੋਂ ਇਸ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣਗੇ। ਇਹ ਮੈਡੀਕਲ ਕਾਲਜ ਕਰੀਬ 1090 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ। ਇਸ ਤੋਂ ਸਿਰਸਾ ਜਿਲ੍ਹੇ ਤੇ ਨੇੜੇ ਦੇ ਹੋਰ ਖੇਤਰਾਂ ਦੀ ਜਨਤਾ ਨੂੰ ਅੱਤਆਧੁਨਿਕ ਸਿਹਤ ਸਬੰਧੀ ਸਹੂਲਤਾਂ ਮਿਲਣਗੀਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਸੂਬੇ ਦੇ ਹਰ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਬਨਾਉਣ ਦੇ ਲਈ ਦ੍ਰਿੜ ਸੰਕਲਪ ਹੈ। ਇਸੀ ਲੜੀ ਵਿਚ ਸਿਰਸਾ ਜਿਲ੍ਹੇ ਦੇ ਮੈਡੀਕਲ ਕਾਲਜ ਦਾ ਨਿਰਮਾਣ ਕੰਮ ਸ਼ੁਰੂ ਹੋ ਰਿਹਾ ਹੈ। 539 ਬਿਸਤਰਿਆਂ ਦੇ ਇਸ ਮੈਡੀਕਲ ਕਾਲਜ ਨੂੰ ਕਰੀਬ 22 ਏਕੜ ਵਿਚ ਬਣਾਇਆ ਜਾਵੇਗਾ। ਇਸ ’ਤੇ ਕਰੀਬ 1090 ਕਰੋੜ ਦੀ ਲਾਗਤ ਆਵੇਗੀ ਅਤੇ ਇਸ ਵਿਚ 100 ਐਮਬੀਬੀਐਸ ਦੀ ਸੀਟਾਂ ਹੋਣਗੀਆਂ। ਸਿਰਸਾ ਰੇਲਵੇ ਸਟੇਸ਼ਨ ਤੋਂ ਇਸ ਦੀ ਦੂਰੀ ਸਿਰਫ 2.6 ਕਿਲੋਮੀਟਰ ਅਤੇ ਸਿਰਸਾ ਬੱਸ ਅੱਡੇ ਤੋਂ ਇਸ ਦੀ ਦੂਰੀ 1.9 ਕਿਲੋਮੀਟਰ ਹੋਵੇਗੀ।

ਸਾਰੇ ਜਿਲਿਆਂ ਵਿਚ ਮੈਡੀਕਲ ਕਾਲਜ ਖੁੱਲਣ ’ਤੇ ਹੋ ਜਾਵੇਗੀ 3 ਹਜਾਰ ਤੋਂ ਵੱਧ ਐਮਬੀਬੀਐਸ ਦੀ ਸੀਟਾਂ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਐਲਾਨਾ ਅਨੁਸਾਰ ਹਰ ਜਿਲ੍ਹੇ ਵਿਚ ਮੈਡੀਕਲ ਕਾਲਜ ਖੋਲੇ ਜਾ ਰਹੇ ਹਨ। ਸਾਰੇ ਮੈਡੀਕਲ ਕਾਲਜ ਖੁੱਲ ਜਾਣ ਦੇ ਬਾਅਦ ਪੂਰੇ ਸੂਬੇ ਵਿਚ 3 ਹਜਾਰ ਤੋਂ ਵੱਧ ਐਮਬੀਬੀਐਸ ਦੀਆਂ ਸੀਟਾਂ ਹੋ ਜਾਣਗੀਆਂ। ਉੱਥੇ ਝੱਜਰ ਜਿਲ੍ਹੇ ਦੇ ਬਾੜਸਾ ਵਿਚ 20, 347 ਕਰੋੜ ਰੁਪਏ ਦੀ ਰਕਮ ਤੋਂ ਕੌਮੀ ਕੈਂਸਰ ਸੰਸਥਾਨ ਦਾ ਉਦਘਾਟਨ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਸੀ। 710 ਬਿਸਤਰਿਆਂ ਦਾ ਇਹ ਸੰਸਥਾਨ ਅਮੈਰਿਕਾ ਦੀ ਐਨਸੀਆਈ ਦੀ ਤਰਜ ’ਤੇ ਬਣਾਇਆ ਗਿਆ ਹੈ। ਇਸ ਦੇ ਨਾਲ-ਨਾਲ ਸੂਬੇ ਦੇ ਪਹਿਲਾਂ ਏਮਸ ਰਿਵਾੜੀ ਵਿਚ ਸਥਾਪਿਤ ਕੀਤਾ ਜਾ ਰਿਹਾ ਹੈ। 189 ਏਕੜ ਜਮੀਨ ਖਰੀਦ ਲਈ ਗਈ ਹੈ ਜਲਦੀ ਹੀ ਭਾਰਤ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ। ਸਰਕਾਰੀ ਬੁਲਾਰੇ ਨੇ ਦਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸੂਬੇ ਵਿਚ ਸਿਹਤ ਸੇਵਾਵਾਂ ਨੂੰ ਮਜਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਦੀ ਅਗਵਾਈ ਹੇਠ ਲਗਾਤਾਰ ਇਸ ਖੇਤਰ ਵਿਚ ਪ੍ਰਗਤੀ ਹੋ ਰਹੀ ਹੈ।

ਜੇਕਰ ਆਡੀਓ ਕਲਿੱਪ ਸਾਬਕਾ ਡੀਜੀਪੀ ਖਿਲਾਫ ਜਾਂਚ ਕਰਵਾ ਸਕਦੀ ਹੈ ਤਾਂ ਸਰਾਰੀ ਖ਼ਿਲਾਫ਼ ਕਿਉਂ ਨਹੀਂ – ਬਾਜਵਾ

0

ਪਾਖੰਡ ਛੱਡੋ, ਇੱਕੋ ਛੱਤ ਤੋਂ ਦੋ ਮੌਸਮ ਨਹੀਂ ਹੋ ਸਕਦੇ – ਬਾਜਵਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਨਵੰਬਰ: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਕਿਹਾ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਪਾਖੰਡ ਨੂੰ ਤਿਆਗ ਦੇਣ ਅਤੇ ਆਪਣੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਬਿਨਾਂ ਕਿਸੇ ਦੇਰੀ ਦੇ ਮੰਤਰੀ ਮੰਡਲ ਤੋਂ ਬਰਖ਼ਾਸਤ ਕਰਨ । ਬਾਜਵਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਲੜਨ ਲਈ ਤੁਹਾਡੇ ਕੋਲ ਦੋ ਵੱਖ-ਵੱਖ ਮਾਪਦੰਡ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਲ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਸਿੱਧੇ ਤੌਰ ’ਤੇ ਨਿਯੰਤਰਣ ਅਧੀਨ ਹਨ, ਜਿਸਦੇ ਚੱਲਦੇ ਜੇਕਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਜਨਵਰੀ ਮਹੀਨੇ ਵਿੱਚ ਜਨਤਕ ਤੌਰ ’ਤੇ ਪ੍ਰਕਾਸ਼ਤ ਹੋਈ ਇੱਕ ਆਡੀਓ ਕਲਿੱਪ ਦੇ ਅਧਾਰ ’ਤੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆ ਵਿਰੁੱਧ ਜਾਂਚ ਸ਼ੁਰੂ ਕਰਨ ਲਈ ਕਿਹਾ ਹੈ, ਇਸ ਕਥਿਤ ਆਡੀਓ ਕਲਿੱਪ ਵਿੱਚ ਗ੍ਰਹਿ ਵਿਭਾਗ ਨੇ ਦਾਅਵਾ ਕੀਤਾ ਕਿ ਡੀਜੀਪੀ ਚਟੋਪਾਧਿਆ ਡਰੱਗ ਮਾਫ਼ੀਆ ਨਾਲ ਜੁੜੇ ਭਗੌੜੇ ਅਪਰਾਧੀ (ਪੀਓ) ਨਾਲ ਗੱਲਬਾਤ ਕਰ ਰਹੇ ਸਨ ਜੋਕਿ ਡਰੱਗ ਮਾਮਲਿਆਂ ਵਿੱਚ ਲੋੜੀਂਦੇ ਸਨ। ਗ੍ਰਹਿ ਵਿਭਾਗ ਨੇ ਆਡੀਓ ਕਲਿੱਪ ਸਬੰਧੀ ਅਖ਼ਬਾਰਾਂ ਵਿੱਚ ਛਪੀਆਂ ਵੱਖ-ਵੱਖ ਰਿਪੋਰਟਾਂ ਦਾ ਵੀ ਹਵਾਲਾ ਦਿੱਤਾ ਹੈ।
ਬਾਜਵਾ ਨੇ ਕਿਹਾ ਕਿ ਇਸੇ ਤਰ੍ਹਾਂ ਸਤੰਬਰ ਮਹੀਨੇ ਵਿਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਇਕ ਆਡੀਓ ਕਲਿੱਪ ਸਾਹਮਣੇ ਆਈ ਸੀ ਜਿਸ ਵਿਚ ਉਹ ਆਪਣੇ ਪੀਏ ਤਰਸੇਮ ਲਾਲ ਕਪੂਰ ਨਾਲ ਅਨਾਜ ਦੇ ਠੇਕੇਦਾਰਾਂ ਤੋਂ ਰਿਸ਼ਵਤ ਲੈਣ ਦੀ ਯੋਜਨਾ ਬਣਾਉਂਦੇ ਸੁਣਿਆ ਗਿਆ ਸੀ। ਮੀਡੀਆ ਨੇ ਵੀ ਇਸ ਮਾਮਲੇ ਦੀ ਵਿਆਪਕ ਰਿਪੋਰਟ ਕੀਤੀ ਸੀ। ਕਪੂਰ ਅਸਲ ਵਿੱਚ ਮੀਡੀਆ ਦੇ ਕਰਾਸ ਸੈਕਸ਼ਨ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਪਹਿਲਾਂ ਹੀ ਸਵੀਕਾਰ ਕਰ ਚੁੱਕੇ ਹਨ ਕਿ ਆਵਾਜ਼ ਅਸਲ ਵਿੱਚ ਉਸਦੀ ਹੀ ਸੀ। ਸਰਾਰੀ ਨੇ ਵੀ ਮੰਨਿਆ ਕਿ ਇਹ ਉਸਦੀ ਆਵਾਜ਼ ਸੀ ਪਰ ਬਾਵਜੂਦ ਇਸ ਦੇ ਭਗਵੰਤ ਮਾਨ ਸਰਕਾਰ ਨੇ ਇਸ ਆਡੀਓ ਕਲਿੱਪ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਖੇਚਲ ਵੀ ਨਹੀਂ ਕੀਤੀ ਤਾਂ ਜੋ ਇਸਦੀ ਪ੍ਰਮਾਣਿਕਤਾ ਦਾ ਪਤਾ ਕੀਤਾ ਜਾ ਸਕੇ। ਬਾਜਵਾ ਨੇ ਸਵਾਲ ਕੀਤਾ ਕਿ ਭਗਵੰਤ ਮਾਨ ਸਰਾਰੀ ਖ਼ਿਲਾਫ਼ ਵੀ ਉਸੇ ਤਰਾਂ ਕਾਰਵਾਈ ਦੇ ਹੁਕਮ ਕਿਉਂ ਨਹੀਂ ਦੇ ਰਹੀ ਜਿਸ ਤਰ੍ਹਾਂ ਉਨ੍ਹਾਂ ਨੇ ਸਾਬਕਾ ਡੀਜੀਪੀ ਖ਼ਿਲਾਫ਼ ਸ਼ੁਰੂ ਕੀਤੇ ਹਨ। ਬਾਜਵਾ ਨੇ ਕਿਹਾ ਭਗਵੰਤ ਮਾਨ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਡਾਕਟਰ ਵਿਜੇ ਸਿੰਗਲਾ ਨੂੰ ਮਈ ਮਹੀਨੇ ਵਿੱਚ ਮਹਿਜ਼ ਇੱਕ ਆਡੀਓ ਕਲਿੱਪ ਦੇ ਆਧਾਰ ‘ਤੇ ਮੰਤਰੀ ਮੰਡਲ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ।

ਦੇਸ ਰਾਜ ਛੱਤਰੀ ਵਾਲਾ ਬਠਿੰਡਾ ਪੱਛਮ ਵੈਲਫੇਅਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਬਣੇ

0

ਸੁਖਜਿੰਦਰ ਮਾਨ
ਬਠਿੰਡਾ, 28 ਨਵੰਬਰ: ਬਠਿੰਡਾ ਪੱਛਮ ਵੈਲਫੇਅਰ ਆਰਗੇਨਾਈਜੇਸ਼ਨ ਦੀ ਗਵਰਨਿੰਗ ਬਾਡੀ ਦੀ ਇੱਕ ਅਹਿਮ ਮੀਟਿੰਗ ਅੰਜਨੀ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਗਵਰਨਿੰਗ ਬਾਡੀ ਵੱਲੋਂ ਦੇਸ ਰਾਜ ਛੱਤਰੀ ਵਾਲਾ ਨੂੰ ਬਠਿੰਡਾ ਪੱਛਮ ਵੈਲਫੇਅਰ ਆਰਗੇਨਾਈਜੇਸ਼ਨ ਦਾ ਪ੍ਰਧਾਨ ਚੁਣਿਆ ਗਿਆ। ਜਗਦੀਸ਼ ਸਚਦੇਵਾ ਨੂੰ ਚੇਅਰਮੈਨ, ਜਨਰਲ ਸਕੱਤਰ ਹੇਮੰਤ ਅਰੋੜਾ, ਖਜਾਨਚੀ ਸੁਭਾਸ਼ ਚੰਦਰ, ਉਪ ਪ੍ਰਧਾਨ ਮੋਹਨ ਲਾਲ ਵਰਮਾ, ਮੁੱਖ ਸਲਾਹਕਾਰ ਰਾਜਨ ਸ਼ਰਮਾ ਅਤੇ ਸੋਹਣ ਸਿੰਘ ਚਿੱਤਰਕਾਰ, ਸਲਾਹਕਾਰ ਜਸਬੀਰ ਸਿੰਘ ਜੱਸਲ, ਪ੍ਰਦੀਪ ਤਿਵਾੜੀ । ਸਤੀਸ਼ ਭਟਨਾਗਰ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ।ਚੋਣ ਉਪਰੰਤ ਸ੍ਰੀ ਅੰਜਨੀ ਕੁਮਾਰ ਸ਼ਰਮਾ ਨੇ ਨਵ-ਨਿਯੁਕਤ ਸਮੁੱਚੀ ਟੀਮ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਸ੍ਰੀ ਦੇਸ ਰਾਜ ਛੱਤਰੀ ਵਾਲਾ ਨੇ ਪ੍ਰਬੰਧਕ ਕਮੇਟੀ ਸਮੇਤ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਬਠਿੰਡਾ ਪੱਛਮ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲੋਕਾਂ ਦੀ ਭਲਾਈ ਲਈ ਮੁਹਿੰਮ ਵਿੱਢੀ ਗਈ ਹੈ। ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਲੋਕ ਭਲਾਈ ਦੇ ਕੰਮਾਂ ਵਿੱਚ ਅੜਚਨਾਂ ਦੇ ਬਾਵਜੂਦ ਕਾਮਯਾਬ ਹੋਏ ਹਾਂ, ਭਵਿੱਖ ਵਿੱਚ ਵੀ ਸਮੁੱਚੀ ਟੀਮ ਅਤੇ ਲੋਕਾਂ ਦੇ ਸਹਿਯੋਗ ਨਾਲ ਲੋਕ ਭਲਾਈ ਦੇ ਕੰਮਾਂ ਵਿੱਚ ਕਾਮਯਾਬ ਹੋਵਾਂਗੇ। ਜਥੇਬੰਦੀ ਵੱਲੋਂ ਇਲਾਕੇ ਵਿੱਚ ਖੇਡ ਸਟੇਡੀਅਮ ਬਣਾਉਣ, ਬਠਿੰਡਾ ਪੱਛਮੀ ਵਿੱਚ ਖੇਡ ਸਟੇਡੀਅਮ ਬਣਵਾਓ, ਨਵੀਂ ਪੀੜ੍ਹੀ ਨੂੰ ਸਾਰਥਕ ਦਿਸ਼ਾ ਦਿਖਾਓ, ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਥਾਨਕ ਲੋਕਾਂ ਦੀਆਂ ਮੰਗਾਂ ਦੀ ਆਵਾਜ਼ ਬੁਲੰਦ ਕਰਕੇ ਨੂੰ ਪੂਰਾ ਕਰਵਾਉਣ ਲਈ ਯਤਨ ਕੀਤੇ ਜਾਣਗੇ।

Our Visitor

1907305