Sunday, May 17, 2026
Home Blog Page 2337

ਡੇਰਾ ਸਿਰਸਾ ਦੀ ਸਲਾਬਤਪੁਰਾ ਵਿਖੇ ਹੋਈ ਸੰਤਸੰਗ ਵਿਰੁਧ ਸਿੱਖ ਜਥੇਬੰਦੀਆਂ ਨੇ ਖੋਲਿਆ ਮੋਰਚਾ

ਸਲਾਬਤਪੁਰਾ ਨੂੰ ਜਾਂਦੀ ਸੜਕ ’ਤੇ ਲਗਾਇਆ ਧਰਨਾ, ਡੇਰਾ ਪ੍ਰੇਮੀਆਂ ਦੀ ਬੱਸਾਂ ਨੂੰ ਮੋੜਿਆ
ਸੁਖਜਿੰਦਰ ਮਾਨ
ਬਠਿੰਡਾ, 30 ਅਕਤੂੁਬਰ: ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਹੇਠ ਹਰਿਆਣਾ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਵਲੋਂ ਪੈਰੋਲ ’ਤੇ ਬਾਹਰ ਆਉਣ ਦੇ ਬਾਅਦ ਲਗਾਤਾਰ ਕੀਤੀਆਂ ਜਾ ਰਹੀਆਂ ਆਨ-ਲਾਈਨ ਸੰਤਸੰਗਾਂ ਕਾਰਨ ਸਿੱਖਾਂ ਵਿਚ ਮੁੜ ਰੋਸ ਪੈਦਾ ਹੋਣ ਲੱਗਾ ਹੈ। ਜਿਸਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਸਿੱਖਾਂ ਵਲੋਂ ਡੇਰਾ ਸਲਾਬਤਪੁਰਾ ਵਿਖੇ ਚੱਲ ਰਹੀ ਸੰਤਸੰਗ ਨੂੰ ਰੋਕਣ ਲਈ ਨੇੜਲੇ ਪਿੰਡ ਜਲਾਲ ਵਿਖੇ ਧਰਨਾ ਲਗਾ ਦਿੱਤਾ। ਸਿੱਖ ਜਥੇਬੰਦੀਆਂ ਦੇ ਇਸ ਐਕਸ਼ਨ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਤੁਰਤ-ਫ਼ੁਰਤ ਭਾਰੀ ਗਿਣਤੀ ਵਿਚ ਪੁਲਿਸ ਫ਼ੌਰਸ ਤੈਨਾਤ ਕੀਤੀ। ਇਸਤੋਂ ਇਲਾਵਾ ਡੇਰਾ ਸਲਾਬਤਪੁਰਾ ਨਜਦੀਕ ਵੀ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ। ਇਸ ਦੌਰਾਨ ਸਿੱਖ ਜਥੇਬੰਦੀਆਂ ਦੇ ਧਰਨੇ ਕਾਰਨ ਸਲਾਬਤਪੁਰਾ ਵੱਲ ਜਾ ਰਹੇ ਡੇਰਾ ਪ੍ਰੇਮੀਆਂ ਦੀ ਬੱਸਾਂ ਨੂੰ ਵਾਪਸ ਮੋੜ ਦਿੱਤਾ ਗਿਆ ਤੇ ਕਈ ਸਵਾਰੀਆਂ ਢੋਹਣ ਵਾਲੀਆਂ ਬੱਸਾਂ ਵਿਚੋਂ ਵੀ ਡੇਰਾ ਪ੍ਰੇਮੀਆਂ ਨੂੰ ਉਤਾਰ ਦਿੱਤਾ ਗਿਆ। ਜਿਸਦੇ ਚੱਲਦੇ ਦੋਨਾਂ ਧਿਰਾਂ ਵਿਚਕਾਰ ਤਨਾਅ ਬਣਨ ਵਾਲੀ ਸਥਿਤੀ ਪੈਦਾ ਹੋ ਗਈ ਸੀ ਪ੍ਰੰਤੂ ਪ੍ਰਸ਼ਾਸਨ ਦੀ ਸੂਝ-ਬੂਝ ਨਾਲ ਸਥਿਤੀ ਨੂੰ ਕਾਬੂ ਹੇਠ ਰੱਖਿਆ ਗਿਆ। ਇਸ ਮੌਕੇ ਅਕਾਲੀ ਦਲ ਅੰਮਿ੍ਰਤਸਰ ਦੇ ਵਰਕਰਾਂ ਨੇ ਨਾਅਰੇਬਾਜੀ ਕਰਦੇ ਹੋਏ ਦੋਸ਼ ਲਗਾਇਆ ਕਿ ਗੰਭੀਰ ਦੋਸਾਂ ਤਹਿਤ ਸਜਾ ਭੁਗਤ ਰਹੇ ਰਾਮ ਰਹੀਮ ਅੱਜ ਸਿੱਖਾਂ ਨੂੰ ਚਿੜਾਉਣ ਲਈ ਖੁੱਲੇਆਮ ਆਨ ਲਾਈਨ ਸੰਤਸੰਗਾਂ ਲਗਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਇਸ ਬਲਾਤਕਾਰੀ ਸਾਧ ਨੂੰ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ। ਦੂਜੇ ਪਾਸੇ ਅਪਣੀਆਂ ਸਜਾਵਾਂ ਤੋਂ ਵੀ ਕਈ-ਕਈ ਗੁਣਾਂ ਜਿਆਦਾ ਸਮਾਂ ਜੇਲ੍ਹਾਂ ਵਿਚ ਬੈਠੇ ਬੰਦੀ ਸਿੰਘਾਂ ਨੂੰ ਅੱਜ ਤੱਕ ਰਿਹਾਅ ਨਹੀਂ ਕੀਤਾ ਜਾ ਰਿਹਾ। ਸ੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਜਰਨਲ ਸਕੱਤਰ ਜਸਕਰਨ ਸਿੰਘ ਨੇ  ਇਸ ਮੌਕੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਰਾਹ ਰਹੀਮ ਨੂੰ ਨੱਥ ਨਾ ਪਾਈ ਤਾਂ ਪੰਜਾਬ ਦਾ ਮਾਹੌਲ ਮੁੜ ਖ਼ਰਾਬ ਹੋ ਸਕਦਾ ਹੈ।

ਪੰਜਾਬੀ ਸਾਹਿਤ ਸਭਾ (ਰਜਿ) ਦੀ ਮਹੀਨਾਵਾਰ ਇਕੱਤਰਤਾ ਹੋਈ

ਸੁਖਜਿੰਦਰ ਮਾਨ
ਬਠਿੰਡਾ, 30 ਅਕਤੂਬਰ: ਪੰਜਾਬੀ ਸਾਹਿਤ ਸਭਾ (ਰਜਿ) ਬਠਿੰਡਾ ਦੀ ਮਹੀਨਾਵਾਰ ਇਕੱਤਰਤਾ ਰਾਜਦੇਵ ਕੌਰ ਸਿੱਧੂ  ਦੀ ਪ੍ਰਧਾਨਗੀ ਹੇਠ ਸਥਾਨਕ ਟੀਚਰਜ ਹੋਮ ਵਿਖੇ ਹੋਈ। ਸਭਾ ਦੇ ਖਚਾਨਚੀ ਜਰਨੈਲ ਸਿੰਘ ਭਾਈਰੂਪਾ ਨੇ ਸਮੂਹ ਸਾਹਿਤਕਾਰਾਂ ਲਈ ਸਵਾਗਤੀ ਸ਼ਬਦ ਕਹੇ। ਮੀਟਿੰਗ ਦੇ ਪਹਿਲੇ  ਏਜੰਡੇ ਤਹਿਤ ਸਭ ਤੋਂ ਪਹਿਲਾਂ ਭੋਲਾ ਸਿੰਘ ਸ਼ਮੀਰੀਆ ਨੇ ਜਮੀਨੀ ਵੰਡ ਦੀ ਕਸ਼ਮਕਸ਼ ਦੀ ਬਾਤ  ਪਾਉਂਦੀ ‘ ਖਿਦਰੂ ਦਾ ਟੱਕ‘ ਪੜ੍ਹੀ ਜਿਸਤੇ ਬਲਵਿੰਦਰ ਭੁੱਲਰ ਤੇ ਅਗਾਜਵੀਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਦੂਜੇ ਏਜੰਡੇ ਉਪਰੰਤ ਰਣਬੀਰ ਰਾਣਾ, ਅਮਨ ਦਾਤੇਵਾਸੀਆ ਅਤੇ ਕੁਲਦੀਪ ਬੰਗੀ ਨੇ ਗਜਲਾਂ, ਦਿਲਬਾਗ ਸਿੰਘ , ਸੇਵਕ ਸ਼ਮੀਰੀਆ, ਧਰਮਪਾਲ, ਕਰਨੈਲ ਸਿੰਘ  ਅਤੇ ਪਿ੍ਰੰਸੀਪਲ ਜਸਬੀਰ ਸਿੰਘ ਢਿੱਲੋਂ ਤੇ ਰਣਜੀਤ ਗੌਰਵ ਨੇ ਕਵਿਤਾਵਾਂ ਸੁਣਾਈਆਂ। ਨਾਵਲਕਾਰ ਜਸਵਿੰਦਰ ਜੱਸ ਅਤੇ ਰਾਜਦੇਵ ਕੌਰ ਸਿੱਧੂ ਨੇ ਪੜ੍ਹੀਆਂ ਹੋਈਆਂ ਰਚਨਾਵਾਂ ਉੱਪਰ ਆਪਣੇ ਵਿਚਾਰ ਪੇਸ਼ ਕੀਤੀ। ਸਟੇਜ ਸੰਚਾਲਨ ਦੀ ਜਿੰਮੇਵਾਰੀ ਸਭਾ ਦੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਬਾਖੂਬੀ ਨਿਭਾਈ ਅਤੇ ਸਭਾ ਦੇ ਪ੍ਰਚਾਰ ਸਕੱਤਰ ਅਮਨ ਦਾਤੇਵਾਸੀਆ ਨੇ ਸਮੂਹ ਸਾਹਿਤਕਾਰਾਂ ਦਾ ਮਾਸਿਕ ਇਕੱਤਰਤਾ ਵਿੱਚ ਹਾਜਰੀ ਭਰਨ ਤੇ ਧੰਨਵਾਦ ਕੀਤਾ।

ਹਰਿਆਣਾ ’ਚ 10 ਪਾਸ ਹੀ ਬਣ ਸਕਣਗੇ ਪੰਚ-ਸਰਪੰਚ

0

ਸੂਬੇ ਵਿਚ ਹੋ ਰਹੀਆਂ ਹਨ ਪੰਚਾਇਤ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਅਕਤੂਬਰ: ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਵਿੱਚ ਦਸਵੀਂ ਪਾਸ ਹੀ ਪੰਚ ਸਰਪੰਚ ਬਣ ਸਕਣਗੇ। ਸਰਕਾਰ ਨੇ ਪਿਛਲੇ ਸਮੇਂ ਦੌਰਾਨ ਪੰਚਾਇਤੀ ਨੁਮਾਇੰਦਿਆਂ ਲਈ ਘੱਟੋਂ ਘੱਟ ਵਿਦਿਅਕ ਯੋਗਤਾ ਤੈਅ ਕੀਤੀ ਸੀ। ਹਰਿਆਣਾ ’ਚ ਪੰਚ, ਸਰਪੰਚ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਨ ਲਈ ਜਨਰਲ ਸ੍ਰੈਣੀ ਦੇ ਉਮੀਦਵਾਰ ਲਈ ਘੱਟੋਂ ਘੱਟ ਵਿਦਿਅਕ ਯੋਗਤਾ ਦਸਵੀਂ ਰੱਖੀ ਗਈ ਹੈ ਜਦੋਂਕਿ ਰਾਖਵੀਂ ਸ੍ਰੈਣੀ ਦੇ ਉਮੀਦਵਾਰ ਵੀ ਅੱਠ ਪਾਸ ਹੋਣੇ ਲਾਜ਼ਮੀ ਹਨ। ਗੌਰਤਲਬ ਹੈ ਕਿ ਇੰਨੀਂ ਦਿਨੀਂ ਹਰਿਆਣਾ ਵਿਚ ਪੰਚਾਇਤ ਚੋਣਾਂ ਦਾ ਅਮਲ ਚੱਲ ਰਿਹਾ ਹੈ। ਹਰਿਆਣਾ ਦੇੇ ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ ਨੇ ਅੱਜ ਤੀਜੇ ਤੇ ਆਖੀਰੀ ਪੜਾਅ ਤਹਿਤ 4 ਜਿਲ੍ਹਿਆਂ ਵਿਚ ਹੋਣ ਵਾਲੀਆਂ ਚੋਣਾਂ ਲਈ ਸਡਿਊਲ ਜਾਰੀ ਕੀਤਾ ਹੈ। ਇੰਨ੍ਹਾਂ ਵਿਚ ਫਰੀਦਾਬਾਦ, ਪਲਵਲ, ਫਤਿਹਾਬਾਦ ਅਤੇ ਹਿਸਾਰ ਜਿਲ੍ਹਾ ਸ਼ਾਮਿਲ ਹਨ। ਇੰਨ੍ਹਾਂ ਜਿਲ੍ਹਿਆਂ ਵਿਚ ਜਿਲ੍ਹਾ ਪਰਿਸ਼ਦ ਮੈਂਬਰਾਂ ਤੇ ਪੰਚਾਇਤ ਕਮੇਟੀ ਮੈਂਬਰਾਂ ਦੇ ਲਈ 22 ਨਵੰਬਰ ਅਤੇ ਸਰਪੰਚ ਤੇ ਪੰਚ ਅਹੁਦੇ ਲਈ 25 ਨਵੰਬਰ ਨੂੰ ਚੋਣ ਹੋਵੇਗਾ। ਇੰਨ੍ਹਾਂ ਜ਼ਿਲ੍ਹਿਆਂ ਵਿਚ ਅੱਜ ਤੋਂ ਹੀ ਤੁਰੰਤ ਪ੍ਰਭਾਵ ਨਾਲ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਹੈ। ਸਰਪੰਚ, ਪੰਚਾਇਤ ਕਮੇਟੀ ਮੈਂਬਰਾਂ ਤੇ ਜਿਲ੍ਹਾ ਪਰਿਸ਼ਦ ਮੈਂਬਰਾਂ ਦਾ ਚੋਣ ਈਵੀਐਮ ਨਾਲ ਹੋਵੇਗਾ। ਜਦੋਂ ਕਿ ਪੰਚ ਅਹੁਦੇ ਦਾ ਚੋਣ ਬੈਲੇਟ ਪੇਪਰ ਨਾਲ ਹੋਵੇਗਾ।

ਚੋਣ ਲੜਨ ਲਈ ਇਹ ਹੋਵੇਗੀ ਵਿਦਿਅਕ ਯੋਗਤਾ
– ਪੰਚ ਅਹੁਦੇ ਲਈ ਅਣਰਾਖਵਾਂ ਉਮੀਦਵਾਰ ਦੇ ਲਈ 10ਵੀਂ, ਅਨੁਸੂਚਿਤ ਜਾਤੀ ਦੇ ਪੁਰਸ਼ ਉਮੀਦਵਾਰ ਤੇ ਕਿਸੇ ਵੀ ਸ਼੍ਰੇਣੀ ਦੀ ਮਹਿਲਾ ਉਮੀਦਵਾਰ ਦੇ ਲਈ 8ਵੀਂ ਤੇ ਅਨੁਸੂਚਿਤ ਜਾਤੀ ਦੀ ਮਹਿਲਾ ਉਮੀਦਵਾਰ ਲਈ 5ਵੀ. ਕਲਾਸ ਪਾਸ ਹੋਣਾ ਜਰੂਰੀ ਹੈ।
– ਸਰਪੰਚ ਅਹੁਦੇ ਲਈ ਅਣਰਾਖਵਾਂ ਉਮੀਦਵਾਰ ਦੇ ਲਈ 10ਵੀਂ, ਅਨੁਸੂਚਿਤ ਜਾਤੀ ਦੇ ਪੁਰਸ਼ ਉਮੀਦਵਾਰ ਤੇ ਕਿਸੇ ਵੀ ਸ਼੍ਰੇਣੀ ਦੀ ਮਹਿਲਾ ਉਮੀਦਵਾਰ ਲਈ (ਜਿਸ ਵਿਚ ਅਨੁਸੂਚਿਤ ਜਾਤੀ ਦੀ ਮਹਿਲਾ  ਵੀ ਸ਼ਾਮਿਲ ਹਨ) 8ਵੀਂ ਪਾਸ ਹੋਣਾ ਜਰੂਰੀ ਹੈ।
– ਪੰਚਾਇਤ ਕਮੇਟੀ ਮੈਂਬਰ ਦੇ ਲਈ ਅਣਰਾਖਵਾਂ ਉਮੀਦਵਾਰ ਦੇ ਲਈ 10ਵੀਂ, ਅਨੁਸੂਚਿਤ ਜਾਤੀ ਦੇ ਪੁਰਸ਼ ਉਮੀਦਵਾਰ ਤੇ ਕਿਸੇ ਵੀ ਸ਼੍ਰੇਣੀ ਦੀ ਮਹਿਲਾ ਉਮੀਦਵਾਰ ਦੇ ਲਈ 8ਵੀਂ ਪਾਸ ਹੋਣਾ ਜਰੂਰੀ ਹੈ।
– ਜਿਲ੍ਹਾ ਪਰਿਸ਼ਦ ਮੈਂਬਰ ਦੇ ਲਈ ਅਣਰਾਖਵਾਂ ਉਮੀਦਵਾਰ ਦੇ ਲਈ 10ਵੀਂ, ਅਨੁਸੂਚਿਤ ਜਾਤੀ ਦੇ ਪੁਰਸ਼ ਉਮੀਦਵਾਰ ਤੇ ਕਿਸੇ ਵੀ ਸ਼੍ਰੇਣੀ ਦੀ ਮਹਿਲਾ ਉਮੀਦਵਾਰ ਦੇ ਲਈ 8ਵੀਂ ਪਾਸ ਹੋਣਾ ਜਰੂਰੀ ਹੈ।

ਇਸਤੋਂ ਇਲਾਵਾ ਇੰਨ੍ਹਾਂ ਚੋਣਾਂ ਲਈ ਵੱਖ ਵੱਖ ਅਹੁੱਦਿਆਂ ਲਈ ਜਮਾਨਤ ਰਕਮ ਵੀ ਰੱਖੀ ਗਈ ਹੈ।
– ਪੰਚ ਅਹੁਦੇ ਲਈ ਅਣਰਾਖਵਾਂ ਉਮੀਦਵਾਰ ਨੁੰ 250 ਰੁਪਏ ਤੇ ਮਹਿਲਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਉਮੀਦਵਾਰ ਨੂੰ 125 ਰੁਪਏ ਜਮਾਨਤ ਰਕਮ ਜਮ੍ਹਾ ਕਰਵਾਉਣੀ ਹੋਵੇਗੀ।
– ਸਰਪੰਚ ਅਹੁਦੇ ਲਈ ਅਣਰਾਖਵਾਂ ਉਮੀਦਵਾਰ ਨੂੰ 500 ਰੁਪਏ ਤੇ ਮਹਿਲਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਉਮੀਦਵਾਰ ਨੂੰ 250 ਰੁਪਏ ਜਮਾਨਤ ਰਕਮ ਜਮ੍ਹਾ ਕਰਵਾਉਣੀ ਹੋਵਗੀ।
– ਪੰਚਾਇਤ ਕਮੇਟੀ ਮੈਂਬਰ ਦੇ ਅਣਰਾਖਵਾਂ ਉਮੀਦਵਾਰ ਨੂੰ 750 ਰੁਪਏ ਤੇ ਮਹਿਲਾ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਉਮੀਦਵਾਰ ਨੂੰ 375 ਰੁਪਏ ਜਮਾਨਤ ਰਕਮ ਜਮ੍ਹਾ ਕਰਵਾਉਣੀ ਹੋਵੇਗੀ।
– ਜਿਲ੍ਹਾ ਪਰਿਸ਼ਦ ਮੈਂਬਰ ਦੇ ਅਣਰਾਖਵਾਂ ਉਮੀਦਵਾਰ ਨੂੰ 1000 ਰੁਪਏ ਤੇ ਮਹਿਲਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਉਮੀਦਵਾਰ ਨੁੰ 500 ਰੁਪਏ ਜਮਾਨਤ ਰਕਮ ਜਮ੍ਹਾ ਕਰਵਾਉਣੀ ਹੋਵੇਗੀ।

ਇਸੇ ਤਰ੍ਹਾਂ ਇੰਨ੍ਹਾਂ ਚੋਣਾਂ ਲਈ ਚੋਣ ਖਰਚ ਦੀ ਸੀਮਾ ਵੀ ਤੈਅ ਕੀਤੀ ਗਈ ਹੈ।
– ਪੰਚ ਅਹੁਦੇ ਦਾ ਊਮੀਦਵਾਰ ਵੱਧ ਤੋਂ ਵੱਧ 50000 ਰੁਪਏ ਚੋਣ ਖਰਚ ਕਰ ਸਕਦਾ ਹੈ।
– ਸਰਪੰਚ ਅਹੁਦੇ ਦਾ ਉਮੀਦਵਾਰ ਵੱਧ ਤੋਂ ਵੱਧ 2 ਲੱਖ ਰੁਪਏ ਚੋਣ ਖਰਚ ਕਰ ਸਕਦਾ ਹੈ।
– ਪੰਚਾਇਤ ਕਮੇਟੀ ਮੈਂਬਰ ਦਾ ਊਮੀਦਵਾਰ ਵੱਧ ਤੋਂ ਵੱਧ 260000 ਰੁਪਏ ਚੋਣ ਖਰਚ ਕਰ ਸਕਦਾ ਹੈ।
– ਜਿਲ੍ਹਾ ਪਰਿਸ਼ਦ ਮੈਂਬਰ ਦਾ ਉਮੀਦਵਾਰ ਵੱਧ ਤੋਂ ਵੱਧ 600000 ਰੁਪਏ ਚੋਣ ਖਰਚ ਕਰ ਸਕਦਾ ਹੈ।

ਸੂਬਾ ਸਰਕਾਰ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਵੱਧ : ਚੇਤਨ ਸਿੰਘ ਜੌੜਾਮਾਜਰਾ

0

ਜਲਾਲ ਵਿਖੇ ਲਗਾਏ ਗਏ 236ਵੇਂ ਮੁਫ਼ਤ ਅਪ੍ਰੇਸ਼ਨ ਲੈਂਜ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

–ਹਸਪਤਾਲ ਵੱਲੋਂ ਕੀਤੇ ਜਾ ਰਹੇ ਇਸ ਨੇਕ ਉਪਰਾਲੇ ਦੀ ਸਿਹਤ ਮੰਤਰੀ ਨੇ ਕੀਤੀ ਸ਼ਲਾਘਾ

ਸੁਖਜਿੰਦਰ ਮਾਨ

ਜਲਾਲ/ਬਠਿੰਡਾ, 29 ਅਕਤੂਬਰ : ਵਿਵੇਕ ਚੈਰੀਟੇਬਲ ਅੱਖਾਂ ਦੇ ਹਸਪਤਾਲ ਵੱਲੋਂ ਅੱਜ ਪਿੰਡ ਜਲਾਲ ਵਿਖੇ 236ਵਾਂ ਮੁਫ਼ਤ ਅਪ੍ਰੇਸ਼ਨ ਲੈਂਜ ਕੈਂਪ ਲਗਾਇਆ ਗਿਆ, ਜਿਸ ਵਿੱਚ ਪੰਜਾਬ ਦੇ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਸ੍ਰੀ ਬਲਕਾਰ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਅਤੇ ਚੇਅਰਮੈਨ ਟ੍ਰੇਡਰਜ਼ ਬੋਰਡ ਸ਼੍ਰੀ ਅਨਿੱਲ ਠਾਕੁਰ, ਚੇਅਰਮੈਨ ਜੰਗਲਾਤ ਵਿਭਾਗ ਸ੍ਰੀ ਰਾਕੇਸ਼ ਪੁਰੀ, ਚੇਅਰਮੈਨ ਸੂਗਰਫੈਡ ਪੰਜਾਬ ਸ੍ਰੀ ਨਵਦੀਪ ਜੀਦਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਅੰਮ੍ਰਿਤ ਲਾਲ ਅਗਰਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।ਇਸ ਮੌਕੇ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਵੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਹੀ ਵਧੀਆ ਸਿਹਤ ਸੇਵਾਵਾਂ ਦੇਣ ਦੇ ਮਕਸਦ ਲਈ ਸੂਬੇ ਭਰ ਵਿੱਚ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਇਨ੍ਹਾਂ ਮੁਹੱਲਾ ਕਲੀਨਿਕਾਂ ਵਿੱਚ ਸੂਬੇ ਦੇ ਲੋਕਾਂ ਨੂੰ ਵਧੀਆ ਤੇ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਹਰ ਯਤਨ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਬਣਾਉਣ ਦੇ ਸਿਰਫ਼ 7 ਮਹੀਨਿਆਂ ਦੇ ਅੰਦਰ ਹੀ ਉਨਾਂ ਦੀ ਸਰਕਾਰ ਵੱਲੋਂ ਫ਼ਸਲਾਂ ਦੀ ਸੁਚੱਜੀ ਖਰੀਦ ਦੇ ਨਾਲ-ਨਾਲ ਪੱਕੀਆਂ ਭਰਤੀਆਂ, ਹਰ ਵਰਗ ਦੇ ਪਰਿਵਾਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ, ਪੰਜਾਬ ਦੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਵਰਗੇ ਇਤਿਹਾਸਿਕ ਫ਼ੈਸਲੇ ਲੈ ਕੇ ਕਰਕੇ ਰੰਗਲਾ ਪੰਜਾਬ ਬਣਾਉਣ ਵੱਲ ਅਹਿਮ ਕਦਮ ਪੁੱਟੇ ਹਨ।ਵਿਵੇਕ ਚੈਰੀਟੇਬਲ ਟ੍ਰਸਟ ਮੁਖੀ ਸ਼੍ਰੀਮਾਨ ਮਹੰਤ ਗੰਗਾ ਰਾਮ ਜੀ ਦੇ ਉਪਰਾਲੇ ਸਦਕਾ ਚਲਾਏ ਜਾ ਰਹੇ ਅੱਖਾਂ ਦੇ ਹਸਪਤਾਲ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਲੋਕ ਇਸ ਹਸਪਤਾਲ ਵਿੱਚੋਂ ਆਪਣਾ ਮੁਫ਼ਤ ਵਿੱਚ ਇਲਾਜ ਕਰਵਾਕੇ ਦੁਬਾਰਾ ਆਪਣੀਆਂ ਅੱਖਾਂ ਦੀ ਰੋਸ਼ਨੀ ਪ੍ਰਾਪਤ ਕਰਕੇ ਆਪਣਾ ਜੀਵਣ ਬਸਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਚੈਰੀਟੇਬਲ ਹਸਪਤਾਲ ਵੱਲੋਂ ਆਮ ਲੋਕਾਂ ਨੂੰ ਅੱਖਾਂ ਦੀ ਰੋਸ਼ਨੀ ਦੁਬਾਰਾ ਦੇ ਕੇ ਇੱਕ ਵਾਰ ਫ਼ਿਰ ਤੋਂ ਜੱਗ ਦਿਖਾਉਣ ਵਾਲਾ ਕੰਮ ਬਹੁਤ ਹੀ ਨੇਕ ਤੇ ਪੁੰਨ ਵਾਲਾ ਕੰਮ ਹੁੰਦਾ ਹੈ ਅਤੇ ਰੋਸ਼ਨੀ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਦੀਆਂ ਅਸੀਸ਼ਾਂ ਬਹੁਤ ਹੀ ਵੱਡਮੁੱਲੀਆਂ ਹੁੰਦੀਆਂ ਹਨ। ਕੈਬਨਿਟ ਮੰਤਰੀ ਨੇ ਇਸ ਮੌਕੇ ਕਿਹਾ ਕਿ ਆਪਣੇ ਵਾਸਤੇ ਤਾਂ ਸਾਰੀ ਦੁਨੀਆਂ ਹੀ ਕੰਮ ਕਰਦੀ ਹੈ, ਪਰ ਜੋ ਕਿ ਕੰਮ ਦੂਜਿਆਂ ਦੀ ਭਲਾਈ ਲਈ ਕੀਤਾ ਜਾਂਦਾ ਹੈ ਕਿ ਉਸ ਕੰਮ ਨੂੰ ਹਮੇਸ਼ਾਂ ਹੀ ਯਾਦ ਰੱਖਿਆ ਜਾਂਦਾ ਹੈ।ਕੈਬਨਿਟ ਮੰਤਰੀ ਵੱਲੋਂ ਹਸਪਤਾਲ ਵਿਖੇ ਬਣੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਦਿਆਂ ਹਸਪਤਾਲ ਵਿਖੇ ਆਧੁਨਿਕ ਤਕਨੀਕ ਦੀਆਂ ਅੱਖਾਂ ਦੀਆਂ ਮਸ਼ੀਨਾ ਬਾਰੇ ਵੀ ਸਟਾਫ਼ ਨਾਲ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਸ੍ਰੀ ਜੋੜਾਮਾਜਰਾ ਵੱਲੋਂ ਮੌਕੇ ਤੇ ਮਰੀਜਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾ ਹਾਲਚਾਲ ਵੀ ਪੁੱਛਿਆ ਅਤੇ ਅੱਖਾਂ ਦੇ ਡਾਕਟਰ ਤੋਂ ਆਪਣੀਆਂ ਅੱਖਾਂ ਦਾ ਵੀ ਚੈਕਅੱਪ ਕਰਵਾਇਆ। ਵਿਵੇਕ ਚੈਰੀਟੇਬਲ ਅੱਖਾਂ ਦੇ ਹਸਪਤਾਲ ਦੇ ਆਈ ਸਰਜਨ ਮੈਡਮ ਮੀਨਾਕਸ਼ੀ ਸਿੰਧੂ ਨੇ ਹਸਪਤਾਲ ਬਾਰੇ ਚਾਨਣਾ ਪਾਉਂਦੇ ਦੱਸਿਆ ਕਿ ਸਾਲ 1987 ਤੋਂ ਸ਼ੁਰੂ ਹੋਏ ਇਸ ਹਸਪਤਾਲ ਦੁਆਰਾ ਹੁਣ ਤੱਕ ਕਰੀਬ 2 ਲੱਖ ਅੱਖਾਂ ਦੇ ਮਰੀਜਾਂ ਦਾ ਮੁਫ਼ਤ ਵਿੱਚ ਇਲਾਜ ਕੀਤਾ ਜਾ ਚੁੱਕਾ ਹੈ ਅਤੇ ਜ਼ਰੂਰਤ ਮੰਦਾਂ ਨੂੰ ਮੁਫ਼ਤ ਚ ਲੈਂਜ ਪਾਏ ਗਏ ਹਨ।ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਜੌੜਾਮਾਜਰਾ ਵਿਵੇਕ ਆਸ਼ਰਮ ਜਲਾਲ ਵਿਖੇ ਵੀ ਨਤਮਸਤਕ ਹੋਏ ਅਤੇ ਇੱਥੇ ਬਣੀ ਗਊਸ਼ਾਲਾ ਨੂੰ ਵੀ ਦੇਖਿਆ। ਵਿਵੇਕ ਆਸ਼ਰਮ ਮੁਖੀ ਸ਼੍ਰੀਮਾਨ ਸਵਾਮੀ ਬ੍ਰਹਮ ਮੁਨੀ ਜੀ ਸ਼ਾਸਤਰੀ ਵੱਲੋਂ ਕੈਬਨਿਟ ਮੰਤਰੀ ਸ੍ਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਰਾਮੁਪਰਾ ਫੂਲ ਸ੍ਰੀ ਓਮ ਪ੍ਰਕਾਸ਼, ਸਿਵਲ ਸਰਜਨ ਸ੍ਰੀ ਤੇਜਵੰਤ ਸਿੰਘ ਢਿੱਲੋਂ, ਸ੍ਰੀ ਬਰਿੰਦਰ ਕੁਮਾਰ ਮਧੇਕੇ ਆਪ ਸੂਬਾ ਸੰਯੁਕਤ ਸਕੱਤਰ ਯੂਥ, ਸ੍ਰੀ ਗੁਲਾਬ ਚੰਦ ਸਿੰਗਲਾ ਆਦਿ ਹਾਜ਼ਰ ਸਨ।

ਕਾਂਗਰਸ ਨੇ ਭਾਰਤ ਜੋੜੋ ਯਾਤਰਾ ਤਹਿਤ ਸਹਿਰ ਵਿਚ ਕੱਢੀ ਤਿਰੰਗਾ ਯਾਤਰਾ  

0
ਤਿਰੰਗਾ ਯਾਤਰਾ ਦਾ ਮੈਡਮ ਅੰਮ੍ਰਿਤਾ ਵੜਿੰਗ ਨੇ ਕੀਤਾ ਸ਼ੁਭ ਆਰੰਭ        ਸੁਖਜਿੰਦਰ ਮਾਨ
ਬਠਿੰਡਾ, 29 ਅਕਤੂਬਰ:-ਕਾਂਗਰਸ ਪਾਰਟੀ ਵੱਲੋਂ ਭਾਰਤ ਜੋੜੋ ਯਾਤਰਾ ਕੱਢੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਕਾਂਗਰਸ ਬਠਿੰਡਾ ਸ਼ਹਿਰੀ ਲੀਡਰਸ਼ਿਪ ਵੱਲੋਂ ਪਰਸ ਰਾਮ ਨਗਰ ਵਿਚ ਤਿਰੰਗਾ ਯਾਤਰਾ ਕੱਢੀ ਗਈ। ਤਿਰੰਗਾ ਯਾਤਰਾ ਦਾ ਸ਼ੁਭ ਆਰੰਭ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਮੈਡਮ ਅੰਮ੍ਰਿਤਾ ਵੜਿੰਗ ਵੱਲੋਂ ਕੀਤਾ ਗਿਆ ।ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ, ਕੌਂਸਲਰ, ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਸਹਿਬਾਨ ਅਤੇ ਵਰਕਰ ਹਾਜ਼ਰ ਹੋਏ। ਇਕੱਠ ਨੂੰ ਸੰਬੋਧਨ ਕਰਦੇ ਹੋਏ ਮੈਡਮ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਅੱਜ ਭਾਰਤ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ ,ਦੇਸ਼ ਦੀ ਮੋਦੀ ਸਰਕਾਰ ਦਾ ਕੋਈ ਧਿਆਨ ਨਹੀਂ ਹਰ ਵਰਗ ਤ੍ਰਾਹੀ ਤ੍ਰਾਹੀ  ਕਰ ਰਿਹਾ ਹੈ ,ਮਹਿੰਗਾਈ ਲਗਾਤਾਰ ਵਧ ਰਹੀ ਹੈ, ਪੈਟਰੋਲ ਡੀਜ਼ਲ ਗੈਸ ਸਮੇਤ ਖੇਤੀ ਪੈਦਾਵਾਰ ਸਾਮਾਨ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ,  ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ, ਜਿਸ ਪਾਸੇ ਪ੍ਰਧਾਨਮੰਤਰੀ ਦਾ ਕੋਈ ਧਿਆਨ ਨਹੀਂ ਸਰਹੱਦੀ ਇਲਾਕਿਆਂ ਵਿੱਚ ਵੀ ਪੰਜਾਬ ਵਿਰੋਧੀ ਤਾਕਤਾਂ ਸਰਗਰਮ ਹਨ ਗ੍ਰਹਿ ਮੰਤਰੀ ਵੀ ਚੁੱਪ ਹਨ । ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਸਰਕਾਰ ਦੀਆਂ ਨਲਾਇਕੀਆਂ ਸਬੰਧੀ ਆਵਾਜ਼ ਉਠਾਉਣ ਤੇ ਈਡੀ ਦੀਆਂ ਦਬਿਸ਼ਾਂ ਨਾਲ ਦਬਾਇਆ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਕਾਂਗਰਸ ਕੇਂਦਰ ਸਰਕਾਰ ਦੀਆਂ ਧੱਕੇਸ਼ਾਹੀਆਂ ਅੱਗੇ ਦਬਣ ਵਾਲੀ ਨਹੀਂ ਕਾਂਗਰਸ ਦੇ ਸੀਨੀਅਰ ਲੀਡਰ ਸੋਨੀਆ ਗਾਂਧੀ ਰਾਹੁਲ ਗਾਂਧੀ ਅਤੇ ਕੌਮੀ ਪ੍ਰਧਾਨ ਮਲਿਕਾਰਜੁਨ ਦੀ ਅਗਵਾਈ ਵਿੱਚ ਕਾਂਗਰਸ ਇਕਜੁੱਟ ਹੋ ਕੇ ਕੇਂਦਰ ਸਰਕਾਰ ਦੀਆਂ ਵਧੀਕੀਆਂ ਦਾ ਜਵਾਬ ਦੇਣ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਦਾ ਪੰਜਾਬ ਆਉਣ ਤੇ ਗਰਮਜੋਸ਼ੀ ਨਾਲ ਸੁਆਗਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਜਿਲ੍ਹਾ ਪ੍ਰਧਾਨ ਅਰੁਣ ਜੀਤਮੱਲ, ਸਾਬਕਾ ਚੇਅਰਮੈਨ ਰਾਜਨ ਗਰਗ, ਅਸ਼ੋਕ ਕੁਮਾਰ ਸੀਨੀਅਰ ਡਿਪਟੀ ਮੇਅਰ,  ਬਲਾਕ ਪ੍ਰਧਾਨ ਬਲਰਾਜ ਪੱਕਾ ਤੇ ਹਰਵਿੰਦਰ ਲੱਡੂ ,ਸੀਨੀਅਰ ਆਗੂ ਅਵਤਾਰ ਸਿੰਘ ਗੋਨਿਆਣਾ,  ਟਹਿਲ ਸਿੰਘ ਸੰਧੂ ਆਦਿ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੀ ਤਿਰੰਗਾ ਯਾਤਰਾ ਕੱਢਣ ਦਾ ਮੁੱਖ ਮਕਸਦ ਭਾਰਤ ਜੋੜੋ ਯਾਤਰਾ ਦੇ ਸਵਾਗਤ ਲਈ ਲੋਕਾਂ ਨੂੰ ਲਾਮਬੰਦ ਕਰਨਾ ਹੈ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਪ੍ਰਤੀ ਜਾਣੂ ਕਰਵਾਉਣਾ ਹੈ।  ਇਸ ਮੌਕੇ ਬਲਜਿੰਦਰ ਸਿੰਘ ਠੇਕੇਦਾਰ, ਅਵਤਾਰ ਸਿੰਘ ਗੋਨਿਆਣਾ, ਰੁਪਿੰਦਰ ਬਿੰਦਰਾ ,ਹਰੀ ਓਮ ਠਾਕੁਰ  ਅਤੇ ਗਗਨਦੀਪ ਸਿੰਘ ਨੇ ਦੱਸਿਆ ਕਿ ਪਰਸ ਰਾਮ ਨਗਰ ਵਿੱਚ ਕੱਢੀ ਗਈ ਤਿਰੰਗਾ ਯਾਤਰਾ ਲਾਈਨੋਂ ਪਾਰ ਏਰੀਏ ਦੇ 10 ਵਾਰਡਾਂ ਦੇ ਵਰਕਰਾਂ ਵੱਲੋਂ ਕੱਢੀ ਗਈ ਹੈ ਜਿਸ ਵਿੱਚ ਭਰਵਾਂ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਦੀ ਮਾਨ ਸਰਕਾਰ ਤੋਂ ਹਰ ਵਰਗ ਦੁਖੀ ਹੈ ਜਿਸਦਾ ਖਮਿਆਜ਼ਾ ਮੋਦੀ ਅਤੇ ਮਾਣ ਸਰਕਾਰ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ । ਇਸ ਮੌਕੇ ਮਲਕੀਤ ਸਿੰਘ ਜਗਪਾਲ ਸਿੰਘ ਗੋਰਾ ਵਿਪਨ ਮਿੱਤੂ ਸੁਖਦੇਵ ਸਿੰਘ ਸੁੱਖਾ ਗੁਰਜੰਟ ਸਿੰਘ ਬੇਅੰਤ ਸਿੰਘ ਰੰਧਾਵਾ ਚਰਨਜੀਤ ਸਿੰਘ ਟਹਿਲ ਸਿੰਘ ਬੁੱਟਰ  ਰਾਮ ਸਿੰਘ ਵਿਰਕ ਉਮੇਸ਼ ਗੋਗੀ ਚਰਨਜੀਤ ਸਿੰਘ ਭੋਲਾ  ਬਲਜੀਤ ਸਿੰਘ ਯੂਥ ਆਗੂ ਅਸ਼ੀਸ਼ ਕਪੂਰ  ਸੁਨੀਲ ਕੁਮਾਰ  ਤੇਜਾ ਸਿੰਘ ਦੰਦੀਵਾਲ , ਪਵਨ ਮਾਨੀ ,ਦਰਸ਼ਨ ਜੀਦਾ, ਲਖਵਿੰਦਰ ਸਿੰਘ ਲੱਖਾ ‘ਕ੍ਰਿਸ਼ਨ ਸਿੰਘ ਭਾਗੀਵਾਂਦਰ  ਨਰੇਸ਼ ਮਿੱਤਲ  ਮਮਤਾ ਰਾਣੀ ਪੁਸ਼ਪਾ ਰਾਣੀ ਸਮੂਹ ਕੌਂਸਲਰ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ਹਾਜ਼ਰ ਸਨ।

ਗੁਜਰਾਤ ਦੇ ਲੋਕ 27 ਸਾਲ ਦੇ ਭ੍ਰਿਸ਼ਟ ਰਾਜ ਨੂੰ ਖਤਮ ਕਰਕੇ ਨਵੇਂ ਸਿਆਸੀ ਦੌਰ ਦੀ ਕਰਨਗੇ ਸ਼ੁਰੂਆਤ: ਭਗਵੰਤ ਮਾਨ

ਕਿਹਾ, ‘ਆਪ’ ਕਿਸੇ ਦੀ ‘ਬੀ’ ਟੀਮ ਨਹੀਂ, ਅਸੀਂ ਗੁਜਰਾਤ ਦੇ ਲੋਕਾਂ ਸਮੇਤ 130 ਕਰੋੜ ਭਾਰਤੀਆਂ ਦੀ ਪਾਰਟੀ ਹਾਂ
ਗੁਜਰਾਤ ਵਾਸੀਆਂ ਨੇ ਬਦਲਾਅ ਲਿਆਉਣ ਲਈ ਆਪਣਾ ਮਨ ਬਣਾ ਲਿਆ ਹੈ: ਭਗਵੰਤ ਮਾਨ
ਮੁੱਖ ਮੰਤਰੀ ਮਾਨ ਦਾ ਕਾਂਗਰਸ ‘ਤੇ ਨਿਸ਼ਾਨਾ, ‘ਕਾਂਗਰਸ ਚੇਂਜ (ਬਦਲਾਅ) ਨਹੀਂ, ਐਕਸਚੇਂਜ ਪਾਰਟੀ ਹੈ
ਪੰਜਾਬੀ ਖਬਰਸਾਰ ਬਿਉਰੋ
ਪੰਚਮਹਲ (ਗੁਜਰਾਤ), 28 ਅਕਤੂਬਰ :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ਦੇ ਲੋਕ ਪਿਛਲੇ 27 ਸਾਲਾਂ ਤੋਂ ਸੱਤਾ ‘ਤੇ ਕਾਬਜ਼ ਭਾਜਪਾ ਦੇ ਸਿਆਸੀ ਕਿਲੇ ਨੂੰ ਢਾਹ ਕੇ ਰਾਜਨੀਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਵੱਡੀ ਜਿੱਤ ਯਕੀਨੀ ਬਣਾਉਣਗੇ।ਸ਼ੁੱਕਰਵਾਰ ਨੂੰ ਗੁਜਰਾਤ ਦੇ ਪੰਚਮਹਲ ਵਿਖੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਗੁਜਰਾਤ ਦੇ ਲੋਕਾਂ ਨੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਕੇ ‘ਆਪ’ ਦੇ ਹੱਕ ਵਿੱਚ ਫਤਵਾ ਦੇਣ ਦਾ ਮਨ ਬਣਾ ਲਿਆ ਹੈ।ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ‘ਆਪ’ ਨੂੰ ਦੂਜਿਆਂ ਦੀ ‘ਬੀ’ ਟੀਮ ਦੱਸ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ‘ਆਪ’ ਗੁਜਰਾਤ ਦੇ ਲੋਕਾਂ ਦੀ ਅਤੇ 130 ਕਰੋੜ ਭਾਰਤੀਆਂ ਦੀ ਪਾਰਟੀ ਹੈ। ‘ਆਪ’ ਇਮਾਨਦਾਰ ਅਤੇ ਲੋਕ-ਪੱਖੀ ਰਾਜਨੀਤੀ ਨਾਲ ਸਿਸਟਮ ਵਿਚਲੀ ਦਹਾਕਿਆਂ ਪੁਰਾਣੀ ਗੰਦਗੀ ਸਾਫ਼ ਕਰਕੇ ਭਾਰਤ ਨੂੰ ਨੰਬਰ 1 ਬਣਾਉਣ ਵੱਲ ਅੱਗੇ ਵਧ ਰਹੀ ਹੈ।ਸੂਬੇ ਵਿੱਚ ਆਮ ਲੋਕਾਂ ਦੀ ਤਰਸਯੋਗ ਹਾਲਤ ਲਈ ਭਾਜਪਾ ਦੀ ਆਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਸਿਰਫ਼ ਲੋਕਾਂ ਤੋਂ ਲੁੱਟਿਆ ਹੈ। ਲੋਕ ਸਿੱਖਿਆ ਅਤੇ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਸਨ। ਪਰ ਹੁਣ ਲੋਕ ਭਾਜਪਾ ਸਬਕ ਸਿਖਾਉਣ ਲਈ ਉਤਾਵਲੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ 27 ਸਾਲਾਂ ਦੇ ਘਿਨਾਉਣੇ ਸ਼ਾਸਨ ਨੂੰ ਵੋਟਰ 27 ਮਿੰਟਾਂ ਵਿੱਚ ਖ਼ਤਮ ਕਰ ਦੇਣਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਵਿੱਚ ‘ਆਪ’ ਦੇ ਹੱਕ ਵਿੱਚ ਚਲ ਰਹੀ ਲਹਿਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿੱਲੀ ਅਤੇ ਪੰਜਾਬ ਦੇ ਇਤਿਹਾਸ ਨੂੰ ਦੁਹਰਾਉਂਦੇ ਹੋਏ ਗੁਜਰਾਤ ਦੇ ਲੋਕ ਵੀ ਭਾਰੀ ਬਹੁਮਤ ਨਾਲ ‘ਆਪ’ ਦੀ ਸਰਕਾਰ ਬਣਾਉਣਗੇ।ਮੁੱਖ ਮੰਤਰੀ ਨੇ ਕਿਹਾ ਕਿ ਰੈਲੀਆਂ ਵਿੱਚ ਭਾਰੀ ਭੀੜ ਇਸ ਗੱਲ ਦਾ ਪ੍ਰਮਾਣ ਹੈ ਕਿ ਗੁਜਰਾਤ ਵਿੱਚ ‘ਆਪ’ ਦੀ ਸਰਕਾਰ ਬਣੇਗੀ। ਸੂਬੇ ਵਿੱਚ ਪਾਰਟੀ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਭਾਜਪਾ ਘਬਰਾਈ ਹੋਈ ਹੈ। ‘ਆਪ’ ਦੀ ਸਰਕਾਰ ਬਣਨ ‘ਤੇ ਸੂਬੇ ‘ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਗੱਲ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਵਿਦੇਸ਼ੀਆਂ ਨੇ ਭਾਰਤ ‘ਤੇ 200 ਸਾਲ ਰਾਜ ਕੀਤਾ ਪਰ ਉਨ੍ਹਾਂ ਨੂੰ ਇਹ ਦੇਖ ਕੇ ਵੀ ਸ਼ਰਮ ਮਹਿਸੂਸ ਹੋਈ ਹੋਵੇਗੀ ਕਿ ਉਹ ਵਰਤਮਾਨ ਸੱਤਾਧਾਰੀ ਲੀਡਰਾਂ ਦੀ ਲੁੱਟ ਦਾ ਮੁਕਾਬਲਾ ਨਹੀਂ ਕਰ ਸਕੇ।
ਲਗਾਤਾਰ ਕਾਂਗਰਸੀ ਵਿਧਾਇਕਾਂ ਵੱਲੋਂ ਭਾਜਪਾ ‘ਚ ਸ਼ਾਮਿਲ ਹੋਣ ‘ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਕਿਹਾ ਕਿ ਕਾਂਗਰਸ ਚੇਂਜ (ਬਦਲਾਅ) ਨਹੀਂ ਸਗੋਂ ਐਕਸਚੇਂਜ (ਦਲ-ਬਦਲਣ ਵਾਲੀ) ਪਾਰਟੀ ਹੈ। ਕਾਂਗਰਸੀ ਆਗੂ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋਣ ਲਈ ਕਾਹਲੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਦੇਸ਼ ਵਿਚ ਕਾਂਗਰਸ ਦਾ ਬੇੜਾ ਡੁੱਬ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਦੇਸ਼ ਸਿਆਸੀ ਬਦਲਾਅ ਦੇ ਕੰਢੇ ਖੜ੍ਹਾ ਹੈ ਅਤੇ ਲੋਕ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਤੋਂ ਅੱਗੇ ਵਿਕਲਪ ਦੇਖ ਰਹੇ ਹਨ। ਪਹਿਲਾਂ ਲੋਕਾਂ ਕੋਲ ਕੋਈ ਬਦਲ ਨਹੀਂ ਸੀ ਪਰ ਹੁਣ ਉਨ੍ਹਾਂ ਕੋਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਇਮਾਨਦਾਰ ਆਮ ਆਦਮੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਵਾਂਗ ਗੁਜਰਾਤ ਵਿੱਚ ਵੀ ਬਦਲਾਅ ਦੀ ਹਵਾ ਚੱਲ ਰਹੀ ਹੈ। ‘ਆਪ’ ਗੁਜਰਾਤ ਸਮੇਤ ਦੇਸ਼ ਭਰ ਦੀ ਸਿਆਸਤ ‘ਚ ਫੈਲੀ ਗੰਦਗੀ ਨੂੰ ਝਾੜੂ ਨਾਲ ਸਾਫ਼ ਕਰੇਗੀ।
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਨੀਤੀਆਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਮੁਲਾਜ਼ਮਾਂ ਲਈ 2004 ਵਿੱਚ ਬੰਦ ਕੀਤੀ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਬਹਾਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਛੇ ਫੀਸਦੀ ਮਹਿੰਗਾਈ ਭੱਤਾ (ਡੀ.ਏ.) ਦਿੱਤਾ ਜਾ ਰਿਹਾ ਤਾਂ ਜੋ ਮੁਲਾਜ਼ਮਾਂ ਨੂੰ ਲਗਾਤਾਰ ਵੱਧ ਰਹੀ ਮਹਿੰਗਾਈ ਤੋਂ ਰਾਹਤ ਦਿੱਤੀ ਜਾ ਸਕੇ।ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਚੁੱਕੇ ਗਏ ਕਈ ਹੋਰ ਲੋਕ ਪੱਖੀ ਪਹਿਲਕਦਮੀਆਂ ਬਾਰੇ ਦਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ‘ਇੱਕ ਵਿਧਾਇਕ, ਇੱਕ ਪੈਨਸ਼ਨ’ ਬਿੱਲ ਲਾਗੂ ਕੀਤਾ ਜਿਸ ਅਨੁਸਾਰ ਹਰੇਕ ਵਿਧਾਇਕ ਨੂੰ ਸਿਰਫ਼ ਇੱਕ ਹੀ ਪੈਨਸ਼ਨ ਮਿਲੇਗੀ ਅਤੇ ਲੋਕਾਂ ਦੇ ਪੈਸੇ ਦੀ ਲੁੱਟ ਰੁਕੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੂਬਾ ਸਰਕਾਰ ਨੇ ਮੈਰਿਟ ਦੇ ਆਧਾਰ ‘ਤੇ ਨੌਜਵਾਨਾਂ ਨੂੰ 17,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ 36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਹਾਲ ਹੀ ਵਿੱਚ ਸੂਬਾ ਸਰਕਾਰ ਨੇ 9000 ਦੇ ਕਰੀਬ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ।

ਸੰਗਰੂਰ ਮੋਰਚਾ: ਸਰਕਾਰ ਤੇ ਕਿਸਾਨ ਆਗੂਆਂ ਵਿਚਕਾਰ ਮੰਗਾਂ ਨੂੰ ਲੈ ਕੇ ਬਣੀ ਸਹਿਮਤੀ, ਭਲਕੇ ਖ਼ਤਮ ਹੋਵੇਗਾ ਮੋਰਚਾ

ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਿਸਾਨ ਆਗੂਆਂ ਨਾਲ ਹੋਈ ਲੰਮੀ ਮੀਟਿੰਗ ’ਚ ਹੋਇਆ ਫ਼ੈਸਲਾ
ਕਿਸਾਨਾਂ ਨੇ 29 ਨੂੰ ਉਲੀਕਿਆ ਸੀ ਵੱਡਾ ਸੰਘਰਸ਼
ਪੰਜਾਬੀ ਖ਼ਬਰਸਾਰ ਬਿਉਰੋ
ਸੰਗਰੂਰ, 28 ਅਕਤੂਬਰ: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਸ਼ੁਰੂ ਕੀਤੇ ਮੋਰਚੇ ਦੇ ਅੱਜ 20ਵੇਂ ਦਿਨ ਸਰਕਾਰ ਨੇ ਕਿਸਾਨਾਂ ਵੱਲ ਹੱਥ ਵਧਾਉਂਦਿਆਂ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ। ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੀ ਅਗਵਾਈ ਹੇਠ ਪ੍ਰਸਾਸਨਿਕ ਅਧਿਕਾਰੀਆਂ, ਜਿਸ ਵਿਚ ਆਈ.ਜੀ ਜਤਿੰਦਰ ਸਿੰਘ ਔਲਖ, ਆਈ.ਜੀ ਮੁਖਵਿੰਦਰ ਸਿੰਘ ਛੀਨਾ, ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ ਅਤੇ ਸਿੰਗਾਰਾ ਸਿੰਘ ਮਾਨ ਸਹਿਤ ਟੀਮ ਨਾਲ ਹੋਈ ਲੰਮੀ ਮੀਟਿੰਗ ਤੋਂ ਬਾਅਦ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਬਾਰੇ 29 ਅਕਤੂਬਰ ਨੂੰ ਬਾਰਾਂ ਵੱਜਦੇ ਤਕ ਲਿਖਤੀ ਰੂਪ ਵਿੱਚ ਮੁੱਖ ਮੰਤਰੀ ਵੱਲੋਂ  ਭੇਜਣ ਦਾ ਵਾਅਦਾ ਕੀਤਾ ਗਿਆ ਅਤੇ ਹਰੇਕ ਮੰਗ ਦੇ ਲਾਗੂ ਹੋਣ ਦਾ ਟਾਈਮ ਬਾਊਂਡ ਕੀਤਾ ਗਿਆ। ਜਿਸਤੋਂ ਬਾਅਦ ਕਿਸਾਨ ਆਗੂਆਂ ਵਲੋਂ ਮੋਰਚਾ ਚੁੱਕਣ ਦਾ ਭਰੋਸਾ ਦਿੱਤਾ ਗਿਆ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਕਾਇਆ ਇਸ ਸਬੰਧ ਵਿਚ ਬਿਆਨ ਜਾਰੀ ਕਰਕੇ ਕਿਸਾਨ ਆਗੂਆਂ ਨਾਲ ਸਾਰਥਿਕ ਮੀਟਿੰਗ ਹੋਣ ਦਾ ਐਲਾਨ ਕੀਤਾ ਹੈ। ਜਦੋਂਕਿ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਸਟੇਜ ਤੋਂ ਸਰਕਾਰ ਨਾਲ ਹੋਈ ਗੱਲਬਾਤ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਲਿਖਤੀ ਮੰਗਾਂ ਤੇ ਜੋ ਸਰਕਾਰ ਵੱਲੋਂ ਸਹਿਮਤੀ ਦਿੱਤੀ ਗਈ ਹੈ ਉਸ ਦਾ ਐਲਾਨ ਕੱਲ੍ਹ ਨੂੰ ਵੱਡੇ ਇਕੱਠ ਵਿੱਚ ਕੀਤਾ ਜਾਵੇਗਾ ਅਤੇ ਸਾਰੇ ਕਿਸਾਨਾਂ ਮਜਦੂਰਾਂ ਔਰਤਾਂ ਨੂੰ ਮੋਰਚੇ ਵਿੱਚ ਪਰਵਾਰਾਂ ਸਮੇਤ ਵੱਡਾ ਇਕੱਠ ਕਰਨ ਦਾ ਸੱਦਾ ਦਿੱਤਾ। ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਦਸ ਦਸ ਲੱਖ ਮੁਆਵਜਾ ਰਾਸ਼ੀ ਦੇ ਚੈੱਕ 29 ਤਰੀਕ ਨੂੰ ਹੀ ਦੇਣ ਦਾ ਵਾਅਦਾ ਕੀਤਾ। ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕੱਲ੍ਹ ਨੂੰ ਮੰਗਾਂ ਦਾ ਵਿਸਥਾਰ ਵੱਡੇ ਇਕੱਠ ਵਿੱਚ ਦੱਸ ਕੇ ਇੱਸ ਜਿੱਤ ਦੀ ਪਹਿਰੇਦਾਰੀ ਲਈ ਵੀ ਚੌਕਸ ਕੀਤਾ ਜਾਵੇਗਾ।   ਮਾਨਸਾ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਅਤੇ ਬਠਿੰਡੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੁਟੇਰੀਆਂ ਹਾਕਮ ਜਮਾਤਾਂ ਪਿਛਲੀਆਂ ਕਈ ਸਦੀਆਂ ਤੋਂ ਕਿਰਤ ਕਰਨ ਵਾਲੇ ਲੋਕਾਂ ਦੀ ਲੁੱਟ ਆਪੋ ਆਪਣੇ ਤਰੀਕੇ ਨਾਲ ਕਰਦੀਆਂ ਆ ਰਹੀਆਂ ਹਨ। ਉਹ ਭਾਵੇਂ ਮੁਗਲ ਸਾਮਰਾਜੀਏ ਹੋਣ, ਉਹ ਭਾਵੇਂ ਬਰਤਾਨਵੀ ਸਾਮਰਾਜੀਏ ਹੋਣ ਤੇ ਉਹ ਭਾਵੇਂ ਅੱਜ ਦੀਆਂ ਦੇਸੀ ਵਿਦੇਸ਼ੀ ਸਾਮਰਾਜੀ ਕੰਪਨੀਆਂ ਅਤੇ  ਭਾਰਤੀ ਹਾਕਮ ਜਮਾਤਾਂ ਹੋਣ। ਇਨ੍ਹਾਂ ਦੀ ਲੁੱਟ ਨਾਲ ਨਪੀੜੇ ਜਾਂਦੇ ਲੋਕ ਉਦੋਂ ਤੋਂ ਹੀ  ਲੋਕ-ਤਾਕਤ ਨਾਲ ਲੁਟੇਰੀਆਂ ਹਾਕਮ ਜਮਾਤਾਂ ਦਾ ਵਿਰੋਧ ਕਰਦੇ ਆਏ ਹਨ। ਉਹ ਭਾਵੇਂ ਸਾਡੇ ਗੁਰੂਆਂ ਦਾ ਇਤਿਹਾਸ ਹੋਵੇ, ਭਾਵੇਂ ਸਾਡੇ ਗ਼ਦਰੀ ਬਾਬਿਆਂ ਭਗਤ ਸਰਾਭਿਆਂ ਦਾ ਇਤਿਹਾਸ ਹੋਵੇ ਤੇ ਭਾਵੇਂ ਅੱਜ ਦੇ ਸੰਘਰਸ਼ੀ ਲੋਕਾਂ ਦਾ ਇਤਿਹਾਸ ਹੋਵੇ। ਅੱਜ ਸਟੇਜ ਸਕੱਤਰ ਦੀ ਭੂਮਿਕਾ ਲੁਧਿਆਣੇ ਜ਼ਿਲ੍ਹੇ ਦੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਕਲਾਂ ਨੇ ਨਿਭਾਈ ਅਤੇ ਸਟੇਜ ਤੋਂ ਮੋਗਾ ਜਿਲ੍ਹੇ ਦੇ ਆਗੂ ਗੁਰਦੇਵ ਸਿੰਘ ਕਿਸ਼ਨਪੁਰਾ, ਮੁਕਤਸਰ ਜ਼ਿਲ੍ਹੇ ਦੇ ਆਗੂ ਬਿੱਟੂ ਮੱਲਣ ਅਤੇ ਮੂਨਕ ਬਲਾਕ ਦੇ ਪ੍ਰਧਾਨ ਰਿੰਕੂ ਮੂਨਕ ਨੇ ਵੀ ਸੰਬੋਧਨ ਕੀਤਾ।

ਬਠਿੰਡਾ ਨਗਰ ਨਿਗਮ ਦੀ ਪਲਾਸਟਿਕ ਰਹਿੰਦ-ਖੂੰਹਦ ਤੋਂ ਸੜਕਾਂ ਬਣਾਉਣ ਦੀ ਪਹਿਲ

0

ਪਲਾਸਟਿਕ ਦੀ ਵਰਤੋਂ ਕਰਨ ਨਾਲ ਸੜਕਾਂ ਦੇ ਨਿਰਮਾਣ ਉਤੇ ਲਾਗਤ ਆਵੇਗੀ ਘੱਟ: ਡਾ. ਨਿੱਜਰ
ਪਲਾਸਟਿਕ ਰਹਿੰਦ-ਖੂੰਹਦ ਦੀ ਸਮੱਸਿਆਂ ਨਿਪਟਾਉਣ ਵਿੱਚ ਵੀ ਮਿਲੇਗੀ ਸਫਲਤਾ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 28 ਅਕਤੂਬਰ: ਪੰਜਾਬ ਸਰਕਾਰ ਵੱਲੋਂ ਪਲਾਸਟਿਕ ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਇਸ ਦੀ ਵਿਕਾਸ ਕਾਰਜਾਂ ਵਿੱਚ ਵਰਤੋਂ ਨੂੰ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਨਗਰ ਨਿਗਮ ਬਠਿੰਡਾ ਨੇ ਇਕ ਨਿਵੇਕਲੀ ਪਹਿਲ ਕਰਦਿਆਂ ਪਲਾਸਿਟਕ ਰਹਿੰਦ-ਖੂੰਹਦ ਤੋਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਬਠਿੰਡਾ ਸਟਾਫ ਵੱਲੋਂ ਸੜਕ ਦੇ ਨਿਰਮਾਣ ਵਿੱਚ ਪਲਾਸਟਿਕ ਦੀ ਵਰਤੋਂ ਦੀ ਸ਼ੁਰੂਆਤ ਨਾਲ ਪਲਾਸਟਿਕ ਦੀ ਰਹਿੰਦ-ਖੂੰਹਦ ਦਾ ਸਾਰਥਿਕ ਹੱਲ ਵੀ ਲੱਭ ਲਿਆ ਗਿਆ ਹੈ ਅਤੇ ਇਸ ਨਾਲ ਲਾਗਤ ਵੀ ਘੱਟ ਆਉਦੀ ਹੈ। ਉਨਾਂ ਦੱਸਿਆ ਕਿ ਬਠਿੰਡਾ ਵਿਖੇ ਜੁਝਾਰ ਸਿੰਘ ਨਗਰ ਰੋਡ ਬਾਜਵਾ ਘਰ ਤੋਂ ਮੇਨ ਗਲੀ ਤੱਕ ਅਤੇ ਗਲੀ ਨੰ. 3- ਏ ਜੁਝਾਰ ਸਿੰਘ ਨਗਰ ਵਿਖੇ ਪਲਾਸਟਿਕ ਰਹਿੰਦ-ਖੂੰਹਦ ਦੀ ਵਰਤੋਂ ਨਾਲ ਸੜਕ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਲੀ ਨੰਬਰ 3 ਬੀ ਜੁਝਾਰ ਸਿੰਘ ਨਗਰ ਵਿਖੇ ਪਲਾਸਟਿਕ ਦੀ ਵਰਤੋਂ ਨਾਲ ਸੜਕ ਦਾ ਨਿਰਮਾਣ ਕੀਤਾ ਗਿਆ ਹੈ। ਉਨਾਂ ਦੱਸਿਆ ਕਿ 1000 ਰਨਿੰਗ ਫੁੱਟ ਲੰਬੀ ਸੜਕ ਦੇ ਨਿਰਮਾਣ ਵਿੱਚ ਬਿੱਟੂਮੈਨ ਵਿੱਚ 8 ਫੀਸਦੀ ਪਲਾਸਟਿਕ ਰਹਿੰਦ-ਖੂੰਹਦ ਦੀ ਵਰਤੋਂ ਨਾਲ ਸੜਕ ਦਾ ਨਿਰਮਾਣ ਕੀਤਾ ਗਿਆ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਦੱਸਿਆ ਕਿ ਪਲਾਸਟਿਕ ਦੀ ਵਰਤੋਂ ਸੜਕਾਂ ਦੇ ਨਿਰਮਾਣ ਲਈ ਕਰਨ ਨਾਲ ਪਲਾਸਟਿਕ ਰਹਿੰਦ-ਖੂੰਹਦ ਦੀ ਸਮੱਸਿਆ ਦਾ ਨਿਪਟਾਰਾ ਕਰਨ ਵਿੱਚ ਸਫਲਤਾ ਮਿਲੇਗੀ ਜਿਸ ਨਾਲ ਵਾਤਾਵਰਣ ਨੂੰ ਸਾਫ ਸੁਥਰਾ ਅਤੇ ਪ੍ਦੂਸ਼ਣ ਰਹਿਤ ਬਣਾਇਆ ਜਾ ਸਕੇਗਾ। ਉਹਨਾਂ ਦੱਸਿਆ ਕਿ ਇਸ ਨਾਲ ਸੜਕਾਂ ਨੂੰ ਪਹਿਲਾਂ ਨਾਲੋਂ ਵਧੀਆ ਕੁਆਲਿਟੀ ਦਾ ਬਣਾਇਆ ਜਾ ਸਕੇਗਾ। ਇਸ ਦੇ ਨਾਲ ਹੀ ਸੜਕਾਂ ਬਣਾਉਣ ਦੀ ਲਾਗਤ ਵੀ ਘੱਟ ਆਵੇਗੀ। ਉਹਨਾਂ ਦੱਸਿਆ ਕਿ ਇਸਦੇ ਤਤਕਾਲ ਨਤੀਜੇ ਤਸੱਲੀਬਖਸ਼ ਹਨ। ਜਲਦ ਹੀ ਹੋਰ ਕਮੇਟੀ/ਕਾਰਪੋਰੇਸਨ ਵਿੱਚ ਪਲਾਸਟਿਕ ਦੀ ਵਰਤੋਂ ਸੜਕਾਂ ਦੇ ਕੰਮ ਵਿੱਚ ਕੀਤੀ ਜਾਵੇਗੀ।

ਵਿਦਿਆਰਥੀ ਨੂੰ ਮਿਆਰੀ ਉੱਚ ਸਿੱਖਿਆ ਦੇਣ ਲਈ ਸਰਕਾਰੀ ਕਾਲਜਾਂ ਨੂੰ ਮਜ਼ਬੂਤ ਕੀਤਾ ਜਾਵੇਗਾ: ਮੀਤ ਹੇਅਰ

0

ਉਚੇਰੀ ਸਿੱਖਿਆ ਮੰਤਰੀ ਨੇ ਸੂਬੇ ਦੇ ਸਮੂਹ ਸਰਕਾਰੀ ਕਾਲਜਾਂ ਦੇ ਪਿ੍ਰੰਸੀਪਲਾਂ ਨਾਲ ਕੀਤੀ ਮੀਟਿੰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਅਕਤੂਬਰ: ਉੱਚ ਸਿੱਖਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ ਅਤੇ ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਉੱਚ ਸਿੱਖਿਆ ਦੇਣ ਲਈ ਸਰਕਾਰੀ ਕਾਲਜਾਂ ਦੇ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਹ ਗੱਲ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਸੈਕਟਰ 26 ਸਥਿਤ ਮੈਗਸੀਪਾ ਵਿਖੇ ਸੂਬੇ ਦੇ ਸਮੂਹ ਸਰਕਾਰੀ ਕਾਲਜਾਂ ਦੇ ਪਿ੍ਰੰਸੀਪਲਾਂ ਨਾਲ ਮੀਟਿੰਗ ਦੌਰਾਨ ਕਹੀ। ਮੀਤ ਹੇਅਰ ਨੇ ਕਿਹਾ ਕਿ ਸਰਕਾਰੀ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਸਰਕਾਰੀ ਕਾਲਜਾਂ ਵਿੱਚ ਉਦਯੋਗਾਂ ਦੀਆਂ ਮੌਜੂਦਾ ਲੋੜਾਂ ਅਨੁਸਾਰ ਨਵੇਂ ਕੋਰਸ ਸ਼ੁਰੂ ਕਰਨ ਅਤੇ ਰੋਜ਼ਗਾਰ ਮੁਖੀ ਸਿੱਖਿਆ ਉਤੇ ਧਿਆਨ ਦੇਣ ਲਈ ਜ਼ੋਰ ਦਿੱਤਾ। ਉਨ੍ਹਾਂ ਨਵੇਂ ਖੋਲ੍ਹੇ ਗਏ ਕਾਲਜਾਂ ਦੀ ਸਮੀਖਿਆ ਕਰਦਿਆਂ ਵਿਦਿਆਰਥੀਆਂ ਦੀ ਗਿਣਤੀ ਦਾ ਵੀ ਅਧਿਐਨ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਸੈਸ਼ਨ ਵਿੱਚ ਸਰਕਾਰੀ ਕਾਲਜਾਂ ਵਿੱਚ ਦਾਖਲੇ ਹੋਰ ਵਧਾਉਣ ਉਤੇ ਜ਼ੋਰ ਦਿੱਤਾ ਜਾਵੇ। ਇਸ ਵਿਦਿਅਕ ਸੈਸ਼ਨ 2022-23 ਵਿੱਚ ਪਿਛਲੇ ਸੈਸ਼ਨ 2021-22 ਨਾਲੋਂ ਦਾਖਲਿਆਂ ਵਿੱਚ ਵਾਧਾ ਹੋਇਆ। ਉਚੇਰੀ ਸਿੱਖਿਆ ਮੰਤਰੀ ਨੇ ਪਿ੍ਰੰਸੀਪਲਾਂ ਕੋਲੋਂ ਕਾਲਜਾਂ ਨੂੰ ਦਰਪੇਸ ਸਮੱਸਿਆਵਾਂ ਅਤੇ ਮੰਗਾਂ ਵੀ ਸੁਣੀਆਂ। ਇਸ ਤੋਂ ਇਲਾਵਾ ਉੱਚ ਸਿੱਖਿਆ ਵਿੱਚ ਸੁਧਾਰਾਂ ਲਈ ਫੀਡਬੈਕ ਵੀ ਹਾਸਲ ਕੀਤੀ। ਉਨਾਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਮੀਟਿੰਗਾਂ ਜਾਰੀ ਰੱਖੀਆਂ ਜਾਣਗੀਆਂ। ਇਸ ਮੌਕੇ ਪਿ੍ਰੰਸੀਪਲਾਂ ਦੇ ਨੁਮਾਇੰਦਿਆਂ ਨੇ ਸੂਬਾ ਸਰਕਾਰ ਵੱਲੋਂ ਯੂਨੀਵਰਸਿਟੀ-ਕਾਲਜ ਟੀਚਰਾਂ ਨੂੰ ਯੂ.ਜੀ.ਸੀ. ਤਨਖਾਹ ਕਮਿਸ਼ਨ ਦੇਣ ਲਈ ਉਚੇਰੀ ਸਿੱਖਿਆ ਮੰਤਰੀ ਦਾ ਉਚੇਚਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਅਤੇ ਡੀ.ਪੀ.ਆਈ. (ਕਾਲਜਾਂ) ਰਾਜੀਵ ਗੁਪਤਾ ਨੇ ਪਿ੍ਰੰਸੀਪਲਾਂ ਨਾਲ ਮੀਟਿੰਗ ਕਰਕੇ ਵਿਕਾਸ ਸਕੀਮਾਂ ਦੀ ਕਾਰਜ ਯੋਜਨਾ ਉਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਬੁਨਿਆਈ ਢਾਂਚੇ ਦੀਆਂ ਲੋੜਾਂ ਵੀ ਪੁੱਛੀਆਂ।

ਐਸ.ਐਸ.ਡੀ ਕਾਲਜ਼ (ਵਿਟ) ’ਚ ਮਾਹਰ ਭਾਸਣ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 28 ਅਕਤੂੁਬਰ: ਪਿ੍ਰੰਸੀਪਲ ਡਾ: ਨੀਰੂ ਗਰਗ ਦੀ ਅਗਵਾਈ ਹੇਠ ਐਸ.ਐਸ.ਡੀ ਵੂਮੈਨਜ ਇੰਸਟੀਚਿਊਟ ਆਫ ਟੈਕਨਾਲੋਜੀ ਬਠਿੰਡਾ ਦੁਆਰਾ “ਖੁਸੀ ਦਾ ਫਲਸਫਾ ਅਤੇ ਵਿਗਿਆਨ“ ਵਿਸੇ ‘ਤੇ ਇੱਕ ਮਾਹਰ ਭਾਸਣ ਦਾ ਆਯੋਜਨ ਕੀਤਾ ਗਿਆ। ਭਾਸਣ ਦੇ ਸਰੋਤ ਵਿਅਕਤੀ ਸ੍ਰੀ ਨਿਸਾਂਤ ਗਰਗ (ਸੋਸਲ ਇੰਜੀਨੀਅਰ ਅਤੇ ਵਿਗਿਆਨੀ)  ਸਨ ਅਤੇ ਮੁੱਖ ਬੁਲਾਰੇ ਸ੍ਰੀ ਤਾਰਿਕ ਅਹਿਮਦ ਮਸੂਦੀ (ਸਲਾਹਕਾਰ ਰਣਨੀਤਕ ਸੰਚਾਰ ਅਤੇ ਵੈੱਬ ਸਮੱਗਰੀ ਸੰਪਾਦਕ) ਸਨ। ਡਾ.ਨੀਰੂ ਗਰਗ (ਪਿ੍ਰੰਸੀਪਲ), ਸ੍ਰੀ ਵਿਕਾਸ ਗਰਗ (ਸਕੱਤਰ) ਅਤੇ ਸ੍ਰੀ ਸਤੀਸ ਅਰੋੜਾ (ਸਕੱਤਰ ਐਸ.ਐਸ.ਡੀ. ਕਾਲਜ) ਨੇ ਆਏ ਮਹਿਮਾਨਾਂ ਦਾ ਸੁੰਦਰ ਪੌਦਿਆਂ ਨਾਲ ਸਵਾਗਤ ਕੀਤਾ। ਮੁੱਖ ਬੁਲਾਰੇ ਨਿਸਾਂਤ ਗਰਗ ਨੇ ਇਸ ਗੱਲ ਤੇ ਜੋਰ ਦੇ ਕੇ ਕਿਹਾ ਕਿ ਖੁਸੀ ਸਾਡੇ ਅੰਦਰ ਹੀ ਹੈ। ਜਦੋਂ ਅਸੀਂ ਇਸਨੂੰ ਮਹਿਸੂਸ ਕਰਦੇ ਹਾਂ ਤਾਂ ਅਸੀਂ ਇਸਨੂੰ ਜਾਣਦੇ ਹਾਂ। ਉਨ੍ਹਾਂ ਨੇ ਸਮਕਾਲੀ ਜੀਵਨ ਵਿੱਚ ਯੋਗਾ ਅਤੇ ਧਿਆਨ ਦੇ ਮਹੱਤਵ ਉੱਤੇ ਜੋਰ ਦਿੱਤਾ। ਕਈ ਉੱਘੀਆਂ ਹਸਤੀਆਂ ਡਾ. ਕੋਮਲ ਅਗਰਵਾਲ (ਡੀ. ਐਮ. ਨਿਊਨੇਟੋਲੋਜੀ), ਸ੍ਰੀ ਵਿਜੇ ਰਾਜ ਜਿੰਦਲ (ਸੀ. ਏ.), ਡਾ. ਬਬੀਤਾ ਗੁਪਤਾ (ਐਮ. ਡੀ. ਪੀਡੀਆਟ੍ਰੀਸੀਅਨ), ਡਾ: ਸਾਨਿਆ ਗਰਗ (ਐਮ. ਐਸ. ਅੱਖਾਂ ਦੇ ਮਾਹਿਰ), ਡਾ. ਦੀਪਤੀ ਬਜਾਜ (ਐਮ. ਡੀ. ਪੀਡੀਆਟ੍ਰੀਸੀਅਨ), ਸ੍ਰੀ ਸਸੀ ਅਗਰਵਾਲ ਅਤੇ ਸ੍ਰੀ ਐਸ.ਐਸ ਭਸੀਨ ਇਸ ਸੈਸਨ ਦੌਰਾਨ ਹਾਜਰ ਸਨ। ਡਾ: ਮੋਨਿਕਾ ਬਾਂਸਲ (ਐਸੋਸੀਏਟ ਪ੍ਰੋਫੈਸਰ) ਨੇ ਮੰਚ ਸੰਚਾਲਨ ਕੀਤਾ। ਸੈਸਨ ਦੀ ਸਮਾਪਤੀ ਸ੍ਰੀਮਤੀ ਨੀਤੂ ਗੋਇਲ (ਐਚ.ਓ.ਡੀ. ਪ੍ਰਬੰਧਨ ਵਿਭਾਗ) ਦੁਆਰਾ ਧੰਨਵਾਦ ਪ੍ਰਸਤਾਵ ਅਤੇ ਰਾਸਟਰੀ ਗੀਤ ਨਾਲ ਕੀਤਾ ਗਈਆ। ਸ੍ਰੀ ਸੰਜੇ ਗੋਇਲ (ਪ੍ਰਧਾਨ ਐਸ.ਐਸ.ਡੀ. ਗਰੁੱਪ ਆਫ ਗਰਲਜ ਕਾਲਜ), ਸ੍ਰੀ ਵਿਕਾਸ ਗਰਗ (ਸਕੱਤਰ), ਡਾ. ਨੀਰੂ ਗਰਗ (ਪਿ੍ਰੰਸੀਪਲ) ਨੇ ਪ੍ਰੋਗਰਾਮ ਕੋਆਰਡੀਨੇਟਰ ਡਾ. ਕੀਰਤੀ ਸਿੰਘ ਅਤੇ ਡਾ: ਮੋਨਿਕਾ ਬਾਂਸਲ ਦੇ ਯਤਨਾਂ ਦੀ ਸਲਾਘਾ ਕੀਤੀ।

Our Visitor

1906659