ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਅਕਤੂਬਰ-ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪੰਚਾਇਤਾਂ ਦੇ ਸਰਵਸੰਮਤੀ ਨਾਲ ਚੁਣੇ ਜਾਣ ‘ਤੇ ਪਿੰਡ ਵਿਚ ਭਾਈਚਾਰਾ ਵੱਧਦਾ ਹੈ ਅਤੇ ਵਿਕਾਸ ਵੀ ਵੱਧ ਹੁੰਦਾ ਹੈ। ਡਿਪਟੀ ਸੀਐਮ ਅੱਜ ਨਵੀਂ ਦਿੱਲੀ ਵਿਚ ਸਰਵਸੰਮਤੀ ਨਾਲ ਚੁਣੇ ਗਈ ਉਚਾਨਾ ਹਲਕਾ ਦੇ ਸੰਡੀਲ ਪਿੰਡ ਦੀ ਪੰਚਾਇਤ ਦੇ ਨਵੇਂ ਚੋਣ ਮੈਂਬਰਾਂ ਨਾਲ ਗਲਬਾਤ ਕਰ ਰਹੇ ਸਨ। ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਜੋ ਪਿੰਡ ਪੰਚਾਇਤ ਸਰਵਸੰਮਤੀ ਨਾਲ ਚੁਣੀ ਜਾਵੇਗੀ ਉਸ ਨੂੰ ਸੂਬਾ ਸਰਕਾਰ ਵੱਲੋਂ 11 ਲੱਖ ਰੁਪਏ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ ਅਤੇ ਜਿਨ੍ਹਾਂ ਪਿੰਡ ਪੰਚਾਇਤਾਂ ਵਿਚ ਸਿਰਫ ਸਰਪੰਚ ਦਾ ਚੋਣ ਸਰਵਸੰਮਤੀ ਨਾਲ ਹੋਵੇਗਾ, ਉਨ੍ਹਾਂ ਨੂੰ ਪੰਜ ਲੱਖ ਰੁਪਏ ਦਿੱਤੇ ਜਾਣਗੇ। ਇਸੀ ਤਰ੍ਹਾ ਪਿੰਡ ਪੰਚਾਇਤਾਂ ਵਿਚ ਪੰਚ ਦਾ ਚੋਣ ਸਰਵਸੰਮਤੀ ਨਾਲ ਹੋਵੇਗਾ ਤਾਂ ਉਨ੍ਹਾਂ ਨੂੰ 50 ਹਜਾਰ ਰੁਪਏ ਪ੍ਰਤੀ ਪੰਚ ਦਿੱਤਾ ਜਾਵੇਗਾ। ਇਸ ਰਕਮ ਨਾਲ ਪਿੰਡ ਦੇ ਵਿਕਾਸ ਕੰਮ ਕੀਤੇ ਜਾਣਗੇ।
ਉਨ੍ਹਾਂ ਨੇ ਅੱਗੇ ਦਸਿਆ ਕਿ ਜਿਲ੍ਹਾ ਪਰਿਸ਼ਦ ਦੇ ਮੈਂਬਰ ਦਾ ਚੋਣ ਸਰਵਸੰਮਤੀ ਨਾਂਲ ਹੋਣ ‘ਤੇ ਪੰਜ ਲੱਖ ਰੁਪਏ ਪ੍ਰਤੀ ਮੈਂਬਰ ਰਕਮ ਦਿੱਤੀ ਜਾਵੇਗੀ ਅਤੇ ਇਹ ਰਕਮ ਜਿਲ੍ਹਾ ਪਰਿਸ਼ਦ ਨੂੰ ਦਿੱਤੀ ਜਾਵੇਗੀ। ਪੰਚਾਇਤ ਕਮੇਟੀ ਮੈਂਬਰ ਸਰਵਸੰਮਤੀ ਨਾਲ ਹੋਣ ‘ਤੇ ਦੋ ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ ਅਤੇ ਇਹ ਰਕਮ ਪੰਚਾਇਤ ਕਮੇਅੀ ਨੂੰ ਦਿੱਤੀ ਜਾਵੇਗੀ।ਡਿਪਟੀ ਮੁੱਖ ਮੰਤਰੀ ਨੇ ਉਚਾਨਾ ਹਲਕੇ ਦੇ ਸੰਡੀਲ ਪਿੰਡ ਦੀ ਪੰਚਾਇਤ ਸਰਵਸੰਮਤੀ ਨਾਲ ਚੁਣੇ ਜਾਣ ‘ਤੇ ਸਾਰੇ ਮੈਂਬਰਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਇਕਜੁਟਤਾ ਨਾਲ ਵਿਕਾਸ ਕੰਮ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਈਚਾਰਾ ਸੱਭ ਤੋਂ ਵੱਡੀ ਚੀਜ ਹੈ ਅਤੇ ਸੰਡੀਲ ਪਿੰਡ ਨੇ ਇਹ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਨੇ ਨਵੇਂ ਚੋਣੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸੀ ਤਰ੍ਹਾ ਭਾਈਚਾਰੇ ਦੇ ਨਾਲ ਮਿਲ ਕੇ ਭਵਿੱਖ ਵਿਚ ਉਚਾਨਾ ਵਿਧਾਨਸਭਾ ਵਿਚ ਵਿਕਾਸ ਦੇ ਨਵੇਂ ਮੁਾਕਮ ਸਥਾਪਿਤ ਕੀਤੇ ਜਾਣਗੇ। ਡਿਪਟੀ ਸੀਐਮ ਨਾਲ ਮਿਲਣ ਵਾਲਿਆਂ ਵਿਚ ਪ੍ਰਮੁੱਖ ਰੂਪ ਨਾਲ ਸਰਵਸੰਮਤੀ ਨਾਲ ਚੁਣੇ ਗਏ ਸਰਪੰਚ ਸੁਨੀਲ ਕੁਮਾਰ, ਬਲਾਕ ਕਮੇਟੀ ਮੈਂਬਰ ਰਾਣੀ ਦੇਵੀ, ਪੰਚ ਗੀਤਾ ਦੇਵੀ, ਬਿਜੇਂਦਰ, ਸੀਮਾ, ਵਕੀਲ, ਮਹਾਵੀਰ ਫੌਜੀ, ਪਿੰਕੀ, ਪ੍ਰਵੀਣ, ਮਨੀਸ਼ਾ, ਗੁਰਨਾਮ, ਸੋਹਨ, ਮਨੀਸ਼ਾ, ਪ੍ਰਮੋਦ ਦੇਵੀ ਅਤੇ ਨਰੇਸ਼ ਸ਼ਾਮਿਲ ਹਨ।
ਪੰਚਾਇਤਾਂ ਦੇ ਸਰਵਸੰਮਤੀ ਨਾਲ ਚੁਣੇ ਜਾਣ ‘ਤੇ ਪਿੰਡ ਵਿਚ ਭਾਈਚਾਰਾ ਵੱਧਦਾ ਹੈ ਅਤੇ ਵਿਕਾਸ ਵੀ ਵੱਧ ਹੁੰਦਾ ਹੈ – ਡਿਪਟੀ ਸੀਐਮ
ਹਰਿਆਣਾ ਦੇ ਬੱਸ ਸਟੈਂਡ ਹੁਣ ਬੱਸ ਪੋਰਟ ਵਜੋ ਜਾਣੇ ਜਾਣਗੇ – ਮਨੋਹਰ ਲਾਲ
ਯਾਤਰੀਆਂ ਨੂੰ ਸੁਰੱਖਿਅਤ, ਸਕੂਸ਼ਲ ਅਤੇ ਕਿਫਾਹਿਤੀ ਟ੍ਰਾਂਸਪੋਰਟ ਸਹੂਲਤ ਦੇਣਾ ਹੀ ਸਰਕਾਰ ਦਾ ਉਦੇਸ਼
ਮੁੱਖ ਮੰਤਰੀ ਨੇ 130 ਕਰੋੜ ਰੁਪਏ ਨਾਲ ਨਵੇਂ ਨਿਰਮਾਣਤ ਅੱਤਆਧੁਨਿਕ ਸਹੂਲਤਾਂ ਨਾਲ ਲੈਸ ਐਲਆਈਟੀ ਫਰੀਦਾਬਾਦ ਬੱਸ ਪੋਰਟ ਦਾ ਕੀਤਾ ਉਦਘਾਟਨ
ਪੀਪੀਪੀ ਮੋਡ ‘ਤੇ ਰਾਜ ਦਾ ਪਹਿਲਾ ਬੱਸ ਪੋਰਟ ਐਨਆਈਟੀ ਫਰੀਦਾਬਾਦ ਨੂੰ ਸਮਰਪਿਤ
ਬੱਸ ਸਟੈਂਡ ਐਨਆਈਟੀ ਫਰੀਦਾਬਾਦ, ਹੁਣ ਡਾ. ਮੰਗਲ ਸੈਨ ਬੱਸ ਪੋਰਟ ਦੇ ਨਾਂਅ ਨਾਲ ਜਾਣਿਆ ਜਾਵੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਅਕਤੂਬਰ-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸ਼ੁਕਰਵਾਰ ਨੂੰ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਦੀ ਅਗਵਾਈ ਹੇਠ ਐਨਆਈਟੀ ਫਰੀਦਾਬਾਦ ਵਿਚ 130 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਨਿਰਮਾਣਤ ਡਾ. ਮੰਗਲ ਸੇਨ ਬੱਸ ਪੋਰਟ ਦਾ ਉਦਘਾਟਨ ਕਰਦੇ ਹੋਏ ਜਿਲ੍ਹਾ ਵਾਸੀਆਂ ਨੂੰ ਮਨੋਹਰ ਸੌਗਤਾ ਦਿੱਤੀ। ਗੌਰਤਲਬ ਹੈ ਕਿ ਐਨਆਈਟੀ ਫਰੀਦਾਬਾਦ ਵਿਚ ਰਾਜ ਦਾ ਪਹਿਲਾ ਪੀਪੀਪੀ ਮੋਡ ‘ਤੇ ਬੱਸ ਸਟੈਂਡ (ਬੱਸ ਪੋਰਟ) ਫਰੀਦਾਬਾਦ ਐਨਆਈਟੀ ਖੇਤਰ ਨੂੰ ਸ਼ੁਕਰਵਾਰ ਨੂੰ ਸਮਰਪਿਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਉਦਘਾਟਨ ਮੌਕੇ ‘ਤੇ ਦਸਿਆ ਕਿ ਨਵੇਂ ਨਿਰਮਾਣਤ ਬੱਸ ਪੋਰਟ ਦੀ ਤਮਾਮ ਕਮਰਸ਼ਿਅਲ ਐਕਟੀਵਿਟੀ ਆਉਣ ਵਾਲੇ ਕੁੱਝ ਦਿਨਾਂ ਵਿਚ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਫਰੀਦਾਬਾਦ ਐਨਆਈਟੀ ਦੇ ਨਾਲ ਹੀ ਹੁਣ ਸੂਬੇ ਵਿਚ ਸਮਾਜਿਕ ਸਹਿਭਾਗਤਾ ਦੇ ਨਾਲ ਵਲੱਭਗੜ੍ਹ, ਸੋਨੀਪਤ, ਕਰਨਾਲ ਦੇ ਨਾਲ-ਨਾਲ ਜਿਲ੍ਹਾ ਗੁਰੂਗ੍ਰਾਮ ਵਿਚ ਦੋ ਨਵੇਂ ਬੱਸ ਪੋਰਟ ਬਣਾ ਕੇ ਯਾਤਰੀਆਂ ਨੂੰ ਸੁਖਦ ਮਾਹੌਲ ਦੇਣ ਦੀ ਦਿਸ਼ਾ ਵਿਚ ਕਦਮ ਵਧਾਏ ਜਾ ਰਹੇ ਹਨ।
ਬਿਹਤਰ ਇੰਫ੍ਰਾਸਟਕਚਰ ਦੇ ਨਾਲ ਮਹੁਇਆ ਹੋ ਰਹੀ ਹੈ ਟ੍ਰਾਂਸਪੋਰਟ ਸੇਵਾਵਾਂ – ਮੁੱਖ ਮੰਤਰੀ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਵੇਂ ਬੱਸ ਪੋਰਟ ਦੇ ਉਦਘਾਟਨ ਮੌਕੇ ‘ਤੇ ਕਿਹਾ ਕਿ ਹਰਿਆਣਾ ਦੀ ਟ੍ਰਾਂਸਪੋਰਟ ਸੇਵਾ ਦੇਸ਼ ਦੀ ਵਧੀਆ ਟ੍ਰਾਂਸਪੋਰਟ ਸੇਵਾਵਾਂ ਵਿੱਚੋਂ ਇਕ ਹੈ। ਯਾਤਰੀਆਂ ਨੂੰ ਸੁਰੱਖਿਅਤ, ਸਕੂਸ਼ਲ, ਕਿਫਾਇਤੀ ਅਤੇ ਭਰੋਸੇਯੋਗ ਟ੍ਰਾਂਸਪੋਰਟ ਸਹੂਲਤ ਪ੍ਰਦਾਨ ਕਰਨ ਦੇ ਲਈ ਹਰਿਆਣਾ ਸਰਕਾਰ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਪੂਰੇ ਸੂਬੇ ਵਿਚ ਯਾਤਰੀਆਂ ਨੂੰ ਬਿਹਤਰ ਆਵਾਜਾਈ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਬਿਹਤਰ ਇੰਫ੍ਰਾਸਟਕਚਰ ਦੇ ਨਾਲ ਪੂਰੇ ਸੂਬੇ ਦੇ ਵੱਖ-ਵੱਖ ਬੱਸ ਸਟੈਂਡ ਦਾ ਨਵੀਨੀਕਰਣ ਕੀਤਾ ਜਾ ਰਿਹਾ ਹੈ ਅਤੇ ਏਅਰਪੋਰਟ ਦੀ ਤਰਜ ‘ਤੇ ਅੱਤਆਧੁਨਿਕ ਸਹੂਲਤਾਂ ਦੇ ਨਾਲ ਹਰਿਆਂਣਾ ਵਿਚ ਬੱਸ ਸਟੈਂਡ ਨੂੰ ਹੁਣ ਬੱਸ ਪੋਰਟ ਵਜੋ ਪਹਿਚਾਣ ਦਿੱਤੀ ਜਾ ਰਹੀ ਹੈ ਪਰ ਯਾਤਰੀਆਂ ਨੂੰ ਸੁਖਦ ਅਹਿਸਾਸ ਹੋਵੇ।
ਮੁੱਖ ਮੰਤਰੀ ਨੇ ਕਿਹਾ- ਅੱਤਆਧੁਨਿਕ ਸੇਵਾ ਨਾਲ ਲੈਸ ਬਣ ਰਹੇ ਹਨ ਹੁਣ ਬੱਸ ਪੋਰਟ
ਮੁੱਖ ਮੰਤਰੀ ਨੇ ਐਨਆਈਟੀ ਫਰੀਦਾਬਾਦ ਖੇਤਰ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ 1980 ਦੇ ਸਮੇਂ ਵਿਚ ਉਨ੍ਹਾਂ ਨੇ ਸਮਾਜਿਕ ਜੀਵਨ ਦੀ ਸ਼ੁਰੂਆਤ ਫਰੀਦਾਬਾਦ ਤੋਂ ਕੀਤੀ ਸੀ ਅਤੇ ਉਦੋਂ ਇੱਥੋਂ ਟੀਨ ਦੇ ਸ਼ੈਡ ਦੇ ਬੱਸ ਸਟੈਂਡ ਤੋਂ ਬੱਸ ਫੜ ਕੇ ਤੰਗ ਹੁੰਦੇ ਹੋਏ ਦੂਜੇ ਸ਼ਹਿਰਾਂ ਵਿਚ ਉਹ ਜਾਂਦੇ ਸਨ, ਅਜਿਹੇ ਵਿਚ ਆਮਜਨਤਾ ਨੂੰ ਸਮਸਿਆ ਨੂੰ ਸਮਝਦੇ ਹੋਏ ਉਨ੍ਹਾਂ ਨੇ ਡਾ. ਮੰਗਲ ਸੈਨ ਤੋਂ ਐਨਆਈਟੀ ਬੱਸ ਸਟੈਂਡ ਫਰੀਦਾਬਾਦ ਦੀ ਸਥਿਤੀ ਦੇ ਬਾਰੇ ਵਿਚ ਜਾਣੂੰ ਕਰਾਇਆ ਸੀ ਅਤੇ ਅੱਜ ਉਨ੍ਹਾਂ ਦੇ ਨਾਲ ਹੋਈ ਗਲਬਾਤ ਦਾ ਸਪਨਾ ਸਾਕਾਰ ਹੋਇਆ ਹੈ। ਅਜਿਹੇ ਵਿਚ ਡਾ. ਮੰਗਲਸੇਨ ਦੀ ਯਾਦ ਨੂੰ ਸਮਰਪਿਤ ਕਰਦੇ ਹੋਏ ਅੱਜ ਤੋਂ ਨਵੇਂ ਨਿਰਮਾਣਤ ਐਨਆਈਟੀ ਬੱਸ ਸਟੈਂਡ ਨੂੰ ਡਾ. ਮੰਗਲਸੇਨ ਬੱਸ ਪੋਰਟ ਐਨਆਈਟੀ ਫਰੀਦਾਬਾਦ ਵਜੋ ਜਾਣਿਆ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਇੰਟੀਗ੍ਰੇਟੇਡ ਕੰਸੋਲਿਡੇਟੇਡ ਕਮਾਂਡ ਸੈਂਟਰ ਦੇ ਜਰਇਏ ਫਰੀਦਾਬਾਦ ਐਨਆਈਟੀ ਦਾ ਬੱਸ ਪੋਰਟ ਜੁੜੇਗਾ। ਨਾਲ ਹੀ ਟਿਕਟ ਬੁਕਿੰਗ ਆਨਲਾਇਨ ਅਤੇ ਬੱਸ ਦੀ ਮੌਜੂਦਾ ਸਥਿਤੀ ਵੀ ਪਤਾ ਲਗ ਸਕੇਗੀ।ਟ੍ਰਾਂਸਪੋਰਟ ਮੰਤਰੀ ਨੇ ਜਤਾਇਆ ਮੁੱਖ ਮੰਤਰੀ ਦਾ ਧੰਨਵਾਦ
ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਮੁੱਖ ਮੰਤਰੀ ਮਨੋਹਰ ਲਾਲ ਦਾ ਸਵਾਗਤ ਕਰਦੇ ਹੋਏ ਅੱਤਆਧੁਨਿਕ ਸਹੂਲਤਾਂ ਨਾਲ ਲੈਸ ਬੱਸ ਸਟੈਂਡ ਦੀ ਸੋਗਾਤ ਦੇਣ ‘ਤੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਦਸਿਆ ਕਿ ਇਸ ਬੱਸ ਸਟੈਂਡ ਦਾ ਨਿਰਮਾਣ ਪੀਪੀਪੀ ਮੋਡ ‘ਤੇ ਨਿਜੀ ਭਾਗੀਦਾਰੀ ਵੱਲੋਂ ਕੀਤਾ ਗਿਆ ਹੈ। ਬੱਸ ਸਟੈਂਡ ਵਿਚ ਯਾਤਰੀਆਂ ਦੇ ਬੈਠਦ ਦੇ ਲਈ ਏਅਰ ਕੰਡੀਸ਼ਨ ਗੈਲਰੀ ਬਣਾਈ ਗਈ ਹੈ। ਅਤੇ ਨਾਲ ਹੀ ਅਰਾਮਦਾਇਕ ਕੁਰਸੀਆਂ ਦਾ ਪ੍ਰਾਵਧਾਨ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਡੇਸਟੀਨੇਸ਼ਨ ਵੱਲ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਦੇ ਲਈ ਆਧੁਨਿਕ ਪਖਾਨੇ, ਪੀਣ ਦੇ ਲਈ ਆਰਓ ਦਾ ਪਾਣੀ, ਸਮਾਨ ਰੱਖਣ ਦੇ ਲਈ ਕਲੋਕ ਰੂਮ, ਜਲਪਾਲ ਆਦਿ ਦੀ ਸਹੂਲਤ ਉਪਲਬਧ ਰਹੇਗੀ ਅਤੇ ਪੂਰੇ ਬੱਸ ਸਟੈਂਡ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਵਿਚ ਰਹੇਗਾ। ਇਸ ਤੋਂ ਇਲਾਵਾ, ਯਾਤਰੀਆਂ ਦੇ ਵਾਹਨਾਂ ਦੀ ਪਾਰਕਿੰਗ ਦੇ ਲਈ ਬੇਸਮੈਂਟ ਵਿਚ ਕਰੀਬ ਇਕ ਹਜਾਰ ਗੱਡੀਆਂ ਨੂੰ ਖੜੀ ਕਰਨ ਦੀ ਵਿਵਸਥਾ ਵੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਬਨਣ ਦੇ ਬਾਅਦ ਸੂਬੇ ਵਿਚ ਪਹਿਲਾਂ ਬੱਸਾਂ ਦੀ ਕਮੀ ਸੀ ਪਰ ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੇ ਕਾਰਜਕਾਲ ਵਿਚ 5300 ਬੱਸਾਂ ਦੀ ਜਰੂਰਤ ਨੂੰ ਪੂਰਾ ਕਰਦੇ ਹੋਏ ਬੱਸਾਂ ਦੀ ਗਿਣਤੀ ਵਿਚ ਵਾਧਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਹਾਲ ਹੀ ਵਿਚ ਹਾਈ ਪਾਵਰ ਕਮੇਟੀ ਵਿਚ 1300 ਨਵੀਆਂ ਬੱਸਾਂ ਦੀ ਖਰੀਦ ਨੁੰ ਵੀ ਮੰਜੂਰੀ ਦਿੰਦੇ ਹੋਏ ਬੱਸਾਂ ਦੀ ਗਿਣਤੀ ਯਾਤਰੀਆਂ ਦੇ ਜਰੂਰਤ ਅਨੁਸਾਰ ਮਹੁਇਆ ਕਰਾਉਣ ਦਾ ਸ਼ਲਾਘਾਯੋਗ ਫੈਸਲਾ ਕੀਤਾ ਹੈ।
ਬੱਸ ਪੋਰਟ ਦੇ ਉਦਘਾਟਨ ਸਮਾਰੋਹ ਵਿਚ ਬੜਖੜ ਤੋਂ ਵਿਧਾਇਕ ਸੀਮਾ ਤਿ੍ਰਖਾ ਨੇ ਕਿਹਾ ਕਿ ਇਸ ਤਰ੍ਹਾ ਦੇ ਵਿਕਾਸਾਤਮਕ ਪ੍ਰੋਜੈਕਟ ਆਮਜਨਤਾ ਦੇ ਹਿੱਤਾਂ ਨੂੰ ਮੱਦੇਨਜਰ ਰੱਖਦੇ ਹੋਏ ਲਏ ਜਾ ਰਹੇ ਹਨ ਜਿਸ ਨਾਲ ਵਿਕਾਸ ਦੀ ਦਿਸ਼ਾ ਵਿਚ ਸਰਕਾਰ ਸ਼ਲਾਘਾਯੋਗ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੇ ਅਗਵਾਈ ਵਿਚ ਅੰਤੋਦੇਯ ਦੀ ਭਾਵਨਾ ਨਾਲ ਕੰਮ ਹੋ ਰਹੇ ਹਨ ਅਤੇ ਸਮਾਜ ਦੇ ਆਖੀਰੀ ਵਿਅਕਤੀ ਤਕ ਨੂੰ ਲਾਭ ਦਿੰਦੇ ਹੋਏ ਯੋਜਨਾਵਾਂ ਨੂੰ ਮੂਰਤ ਰੂਪ ਦਿੱਤਾ ਜਾ ਰਿਹਾ ਹੈ।ਇਸ ਮੌਕੇ ‘ਤੇ ਵਿਧਾਇਕ ਫਰੀਦਾਬਾਦ ਨਰੇਂਦਰ ਗੁਪਤਾ, ਵਿਧਾਇਕ ਤਿਗਾਂਓ ਰਾਜੇਸ਼ ਨਾਗਰ, ਪਿ੍ਰਥਲਾ ਤੋਂ ਵਿਧਾਇਕ ਨੈਯਨਪਾਲ ਰਾਵਤ, ਭਾਜਪਾ ਜਿਲ੍ਹਾ ਪ੍ਰਧਾਨ ਗੋਪਾਲ ਸ਼ਰਮਾ, ਸੀਐਮ ਦੇ ਰਾਜਨੀਤਿਕ ਸਕੱਤਰ ਅਜੈ ਗੌੜ, ਸੀਐਮ ਦੇ ਮੀਡੀਆ ਸਲਾਹਕਾਰ ਅਮਿਤ ਆਰਿਆ, ਸਾਬਕਾ ਮੇਅਰ ਸੁਮਨ ਬਾਲਾ, ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ, ਨਿਦੇਸ਼ਕ ਡਾ. ਵੀਰੇਂਦਰ ਦਹਿਆ, ਪੁਲਿਸ ਕਮਿਸ਼ਨਰ ਵਿਕਾਸ ਅਰੋੜਾ, ਡੀਸੀ ਵਿਕਰਮ ਸਿੰਘ, ਨਗਰ ਨਿਗਮ ਕਮਿਸ਼ਨਰ ਜਿਤੇਂਦਰ ਦਹਿਆ, ਏਡੀਸੀ ਅਪਰਾਜਿਤਾ, ਫਰੀਦਾਬਾਦ ਰੋਡਵੇਜ ਜੀਐਮ ਲੇਖਰਾਜ, ਜੀਐਮ ਰਿਵਾੜੀ ਰਵੀਸ਼ ਹੁਡਾ, ਜੀਐਮ ਨਾਰਨੌਲ ਨਵੀਨ ਸ਼ਰਮਾ, ਜੀਐਮ ਦੀਪਕ ਕੁੰਡੂ, ਜੀਐਮ ਨੁੰਹ ਏਕਤਾ ਚੋਪੜਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।
ਚਿੰਤਨ ਸ਼ਿਵਿਰ ਦਾ ਦੂਜਾ ਦਿਨ : ਪ੍ਰਧਾਨ ਮੰਤਰੀ ਦੇ ਸੰਬੋਧਨ ਨਾਲ ਹੋਇਆ ਦੂਜੇ ਦਿਨ ਦੀ ਚਰਚਾ ਦੀ ਸ਼ੁਰੂਆਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਪ੍ਰਬੰਧਿਤ ਚਿੰਤਨ ਸ਼ਿਵਿਰ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਾਈਬਰ ਅਪਰਾਧ ‘ਤੇ ਚਰਚਾ ਵਿਚ ਰੱਖਣ ਮਹਤੱਵਪੂਰਣ ਸੁਝਾਅ, ਰਾਜ ਵਿਚ ਵਿੱਚ ਹੋਏ ਸ਼ਲਾਘਾਯੋਗ ਕੰਮਾਂ ਦੀ ਦਿੱਤੀ ਜਾਣਕਾਰੀ
ਮੁੱਖ ਮੰਤਰੀ ਨੇ ਸਾਈਬਰ ਅਪਰਾਧਾਂ ਵਿਚ ਛੁੱਟੀ ਦੌਰਾਲ ਪੀੜਤਾਂ ਦੇ ਬੈਂਕ ਖਾਤੇ ਬਲਾਕ ਕਰਨ ਦੇ ਲਈ ਵਿੱਤੀ ਸੰਸਥਾਵਾਂ ਨੁੰ ਨਿਰਦੇਸ਼ ਦੇਣ ਦੀ ਕੇਂਦਰ ਸਰਕਾਰ ਤੋਂ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਅਕਤੂਬਰ -ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਈਬਰ ਰਾਹੀ ਵੀਕੇਂਡ ਜਾਂ ਜਨਤਕ ਛੁੱਟੀ ਦੌਰਾਨ ਹੋਣ ਵਾਲੇ ਆਰਥਕ ਅਪਰਾਧਾਂ ਦੀ ਸ਼ਿਕਾਇਤ ਮਿਲਣ ‘ਤੇ ਪੀੜਤਾਂ ਦੇ ਬੈਂਕ ਖਾਤਿਆਂ ਨੂੰ ਤੁਰੰਤ ਬਲਾਕ ਕਰਨ ਲਈ ਕੇਂਦਰ ਸਰਕਾਰ ਬੈਂਕਾਂ ਨੁੰ ਨਿਰਦੇਸ਼ ਜਾਰੀ ਕਰਨ। ਅਜਿਹੇ ਅਪਰਾਧਾਂ ‘ਤੇ ਰੋਕ ਲਗਾਉਣ ਲਈ ਬੈਂਕਾਂ ਦਾ ਸਿਸਟਮ 24 ਘੰਟੇ ਸੱਤੋਂ ਦਿਲ ਐਕਟਿਵ ਰਹਿਣਾ ਚਾਹੀਦਾ ਹੈ। ਮੌਜੂਦਾ ਸਮੇਂ ਵਿਚ ਛੁੱਟੀ ਦੌਰਾਨ ਸਮੇਂ ‘ਤੇ ਸੂਚਲਾ ਮਿਲਣ ਦੇ ਬਾਵਜੂਦ ਬੈਂਕ ਖਾਤੇ ਬਲਾਕ ਨਹੀਂ ਹੋਣ ‘ਤੇ ਪੀੜਤਾਂ ਨੂੰ ਆਰਥਕ ਨੁਕਸਾਨ ਚੁੱਕਣਾ ਪੈਂਦਾ ਹੈ। ਉਨ੍ਹਾਂ ਲੇ ਕੇਂਦਰ ਤੋਂ ਇਹ ਮੰਗ ਸੂਰਜਕੁੰਡ ਵਿਚ ਚੱਲ ਰਹੇ ਦੋ ਦਿਨਾਂ ਦੀ ਚਿੰਤਨ ਸ਼ਿਵਿਰ ਦੇ ਦੂਜੇ ਦਿਲ ਦੇ ਪਹਿਲੇ ਸੈਸ਼ਨ ਵਿਚ ਸਾਈਬਰ ਅਪਰਾਧ ਵਿਸ਼ਾ ‘ਤੇ ਪ੍ਰਬੰਧਿਤ ਚਰਚਾ ਦੌਰਾਨ ਆਪਣੇ ਸੰਬੋਧਨ ਦੌਰਾਨ ਰੱਖੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵੀਡੀਓ ਕਾਨਫ੍ਰੈਂਸਿੰਗ ਦੇ ਜਰਇਏ ਹੋਏ ਸੰਬੋਧਨ ਤੋਂ ਚਿੰਤਨ ਸ਼ਿਵਿਰ ਦੇ ਦੂਜੇ ਦਿਲ ਦੇ ਪ੍ਰੋਗ੍ਰਾਮ ਸ਼ੁਰੂ ਹੋਇਆ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਰਾਜਪਾਲ, ਮੁੱਖ ਮੰਤਰੀ, ਗ੍ਰਹਿ ਮੰਤਰੀ, ਪੁਲਿਸ ਮਹਾਨਿਦੇਸ਼ਕ ਤੇ ਹੋਰ ਡੈਲੀਗੇਟਸ ਦੋ ਦਿਨਾਂ ਦੀ ਚਿੰਤਨ ਸ਼ਿਵਿਰ ਵਿਚ ਦੇਸ਼ ਦੀ ਕਾਨੂੰਨ ਵਿਵਸਥਾ ਤੇ ਵੱਧ ਸੁਰੱਖਿਆ ‘ਤੇ ਮਹਤੱਵਪੂਰਣ ਚਰਚਾ ਵਿਚ ਸ਼ਾਮਿਲ ਹੋਏ। ਪ੍ਰਧਾਨ ਮੰਤਰੀ ਦੇ ਸੰਬੋਧਨ ਬਾਅਦ ਦੋ ਦਿਨਾਂ ਚਿੰਤਨ ਸ਼ਿਵਿਰ ਦੇ ਪਹਿਲੇ ਸੈਸ਼ਨ ਵਿਚ ਸਾਈਬਰ ਅਪਰਾਧ ਵਿਸ਼ਾ ‘ਤੇ ਚਰਚਾ ਹੋਈ।
ਸ੍ਰੀ ਮਨੋਹਰ ਲਾਲ ਨੇ ਆਪਣੇ ਸੰਬੋਧਨ ਵਿਚ ਸੂਚਨਾ ਤਕਨਾਲੋਜੀ ਦੇ ਦੌਰਾ ਵਿਚ ਸਾਈਬਰ ਅਪਰਾਧ ਦੇ ਮਾਮਲਿਆਂ ਵਿਚ ਵੀ ਵਾਧਾ ਹੋਇਆ ਹੈ। ਹਰਿਆਣਾ ਸਰਕਾਰ ਨੇ ਇਸ ਵਿਸ਼ਾ ਵਿਚ ਅੱਗੇ ਵੱਧਦੇ ਹੋਏ ਸੂਬੇ ਦੇ ਹਰ ਪੁਲਿਸ ਥਾਨਾ ਵਿਚ ਸਾਈਬਰ ਡੇਸਕ ਸਥਾਪਿਤ ਕੀਤੇ, 29 ਨਵੇਂ ਸਾਈਬਰ ਪੁਲਿਸ ਥਾਨਾ ਖੋਲੇ ਅਤੇ ਹੈਲਲਾਇਨ ਨੰਬਰ 1930 ਤੇ ਸਾਈਬਰ ਕ੍ਰਾਇਮ ਡਾਟ ਜੀਓਵੀ ਡਾਟ ਇਨ ਪੋਰਟਲ ਰਾਹੀਂ ਵੀ ਲੋਕਾਂ ਨੂੰ ਸਾਈਬਰ ਅਪਰਾਧਾਂ ਦੇ ਪ੍ਰਤੀ ਲਗਾਤਾਰ ਜਾਗਰੁਕ ਕੀਤਾ ਜਾ ਰਿਹਾ ਹੈ। ਸੂਬੇ ਵਿਚ ਸਾਈਬਰ ਅਪਰਾਧ ਨਾਲ ਸਬੰਧਿਤ ਕਰੀਬ 46000 ਸ਼ਿਕਾਇਤਾਂ ਪ੍ਰਾਪਤ ਹੋਈ ਹਨ ਜਿਨ੍ਹਾਂ ਵਿਚ 22000 ਮਾਮਲਿਆਂ ਨੁੰ ਸੁਲਝਾ ਕੇ ਦੋਸ਼ੀਆਂ ਦੇ ਖਿਲਾਫ ਕਾਰਵਾਹੀ ਕਰਦੇ ਹੋਏ ਪੀੜਤਾਂ ਨੂੰ ਨਿਆਂ ਦਿਵਾਇਆ ਗਿਆ। ਉਨ੍ਹਾਂ ਨੇ ਆਈਟੀ ਐਕਟ ਦੀ ਧਾਰਾ 70 ਵਿਚ ਸੋਧ ਕਰ ਸਾਈਬਰ ਅਪਰਾਧਾਂ ਵਿਚ ਸ਼ਿਕਾਇਤਾਂ ਦੀ ਜਾਂਚ ਦੇ ਘੇਰੇ ਨੂੰ ਵਿਸਤਾਰ ਦੇਣ ਦੀ ਮੰਗ ਵੀ ਰੱਖੀ। ਹਰਿਆਣਾ ਦੇ ਮੁੱਖ ਮੰਤਰੀ ਨੇ ਚਰਚਾ ਦੌਰਾਨ ਇਹ ਜਾਣਕਾਰੀ ਵੀ ਦਿੱਤੀ ਕਿ ਕੇਂਦਰੀ ਪੁਲਿਸ ਫੋਰਸਾਂ ਦੇ ਲਈ ਸੂਬੇ ਵਿਚ 10 ਸੈਂਟਰ ਖੋਲੇ ਗਏ ਹਨ ਅਤੇ ਤਿੰਨ ਨਵੇਂ ਸੈਂਟਰ ਸਥਾਪਿਤ ਕਰਨ ਦਾ ਕੰਮ ਜਾਰੀ ਹੈ। ਕੇਂਦਰੀ ਪੁਲਿਸ ਫੋਰਸਾਂ ਦੇ ਲਈ ਵੱਧ ਟ੍ਰੇਨਿੰਗ ਜਾਂ ਗਰੁੱਪ ਸੈਂਟਰ ਖੋਲਣ ਲਈ ਹਰਿਆਣਾ ਸਰਕਾਰ ਜਮੀਨ ਉਪਲਬਧ ਕਰਾਉਣ ਲਈ ਵੀ ਤਿਆਰ ਹੈ। ਪੁਲਿਸ ਆਧੁਨੀਕੀਕਰਣ ਫੰਡ ਨੂੰ ਲੈ ਕੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਇਸ ਫੰਡ ਦੀ ਭਰਪੂਰ ਵਰਤੋ ਕੀਤੀ ਅਤੇ ਸਮੇਂ ਦੇ ਨਾਲ ਵੱਧ ਹੱਲ ਲਈ ਹਰਿਆਣਾ ਨੂੰ ਫੰਡ ਲਈ ਏ ਸ਼੍ਰੇਣੀ ਦੇ ਰਾਜ ਵਿਚ ਸ਼ਾਮਿਲ ਕੀਤਾ ਜਾਵੇ। ਨਾਲ ਹੀ ਹਰਿਆਣਾ ਪੁਲਿਸ ਦੇ ਆਧੁਨੀਕੀਕਰਣ ਤੇ ਜਰੂਰੀ ਸੋਰਤਾਂ ਦੇ ਲਈ ਸਪੈਸ਼ਲ ਪੈਕੇਜ ਵੀ ਕੇਂਦਰ ਤੋਂ ਮਿਲਣਾ ਚਾਹੀਦਾ ਹੈ।
ਉਨ੍ਹਾਂ ਨੇ ਦਸਿਆ ਕਿ ਨਸ਼ਾ ਤਸਕਰੀ ‘ਤੇ ਰੋਕ ਲਗਾਉਣ ਲਈ ਰਾਜ ਵਿਚ ਸੁਰੱਖਿਆ ਏਜੰਸੀ ਠੋਸ ਕੰਮ ਕਰ ਰਹੀ ਹੈ। ਗੁਆਂਢੀ ਦੇਸ਼ਾਂ ਦੇ ਜਰਇਏ ਹੋਣ ਵਾਲੀ ਤਸਕਰੀ ‘ਤੇ ਰੋਕ ਦੇ ਲਈ ਨਾਲ ਲਗਦੇ ਹੋਰ ਸੂਬਿਆਂ ਦੇ ਨਾਲ ਮਿਲ ਕੇ ਸ਼ਲਾਘਾਯੋਗ ਕੰਮ ਹੋਇਆ ਹੈ। ਨਸ਼ਾ ਤਸਕਰੀ ਵਿਚ ਸ਼ਾਮਿਲ ਦੋਸ਼ੀਆਂ ਨੂੰ ਜੇਲ ਭੇਜਣ ਦੇ ਨਾਲ ਆਰਥਕ ਰੂਪ ਤੋਂ ਸਜਾ ਦੇਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਹਰਿਆਣਾ ਵਿਚ ਸੀਸੀਟੀਐਨਐਸ ਪਰਿਯੋਜਨਾ ਨੂੰ ਵੀ ਲਾਗੂ ਕੀਤਾ ਗਿਆ ਹੈ। ਹੁਣ ਇਸ ਦੇ ਲਈ ਬਹੁਭਾਸ਼ੀ ਮੋਬਾਇਲ ਏਪ ਵੀ ਤਿਆਰ ਹੋਣੀ ਚਾਹੀਦੀ ਹੈ। ਮਹਿਲਾਵਾਂ ਦੇ ਖਿਲਾਫ ਹੋਣ ਵਾਲੇ ਅਪਰਾਧਾਂ ਦੀ ਰੋਕਥਾਮ ਲਈ ਸੂਬੇ ਵਿਚ 33 ਨਵੇਂ ਪੁਲਿਸ ਥਾਨੇ ਤੇ ਸਬ-ਡਿਵੀਜਨ ਪੱਧਰ ‘ਤੇ 239 ਹੈਲਪਡੇਸਕ ਸਥਾਪਿਤ ਕੀਤੇ ਗਏ ਹਨ। ਮਹਿਲਾਵਾਂ ਨੂੰ ਫਰੀ ਕਾਨੂੰਨੀ ਸਹਾਇਤਾ ਵੀ ਉਪਲਬਧ ਕਰਾਈ ਜਾ ਰਹੀ ਹੈ। ਇਸ ਦੇ ਨਾਲ ਹੀ ਮਹਿਲਾ ਹੈਲਪ ਲਾਇਨ ਦਾ ਵੀ ਡਾਇਲ 112 ਨਾਲ ਜੋੜਿਆ ਗਿਆ ਹੈ। ਸਾਈਬਰ ਅਪਰਾਧ ਵਿਸ਼ਾ ‘ਤੇ ਪ੍ਰਬੰਧਿਤ ਚਰਚਾ ਵਿਚ ਸ਼ਾਮਿਲ ਨੁਮਾਇੰਦਿਆਂ ਨੇ ਮੁੱਖ ਮੰਤਰੀ ਦੇ ਸੰਬੋਧਨ ਨੂੰ ਧਿਆਨ ਨਾਲ ਸੁਣਿਆ ਅਤੇ ਹਰਿਆਣਾ ਵਿਚ ਹੋਏ ਸ਼ਲਾਘਾਯੋਗ ਕੰਮਾਂ ਦੀ ਸ਼ਲਾਘਾ ਕੀਤੀ।
ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਕੀਤੀ ਗਈ ਮੀਟਿੰਗ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 28 ਅਕਤੂਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੇ ਆਦੇਸ਼ਾਂ ਤਹਿਤ ਸਕੱਤਰ ਰਿਜਨਲ ਅਥਾਰਟੀ ਸ੍ਰੀ ਰਾਜਦੀਪ ਸਿੰਘ ਬਰਾੜ ਵੱਲੋਂ ਬਠਿੰਡਾ ਸ਼ਹਿਰ ਦੇ ਪ੍ਰਾਈਵੇਟ ਸਕੂਲਾਂ ਦੇ ਪਿ੍ਰੰਸੀਪਲਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਕੱਤਰ ਰਿਜਨਲ ਅਥਾਰਟੀ ਵੱਲੋਂ ਦੱਸਿਆ ਗਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਸਕੂਲੀ ਵਾਹਨ ਵਿੱਚ 2 ਕੈਮਰੇ ਲੱਗੇ ਹੋਣ, ਬੱਸ ਦਾ ਰੰਗ ਪੀਲਾ, ਲੇਡੀਜ਼ ਅਟੈਂਡੈਂਟ ਅਤੇ ਸ਼ੀਸ਼ੀਆਂ ਦਾ ਬਾਹਰ ਹਾਰੀਜੈਟਲ ਗਿਰੱਲ ਲੱਗੀ ਹੋਣੀ ਲਾਜ਼ਮੀ ਹੋਵੇ ਬਾਰੇ ਜਾਣੂੰ ਕਰਵਾਇਆ ਜਾਂਦਾ ਹੈ। ਉਨ੍ਹਾਂ ਵੱਲੋਂ ਸਕੂਲ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਆਪਣੇ ਪੱਧਰ ਤੇ ਆਪਣੇ-ਆਪਣੇ ਸਕੂਲੀ ਵਾਹਨਾਂ ਦੇ ਡਰਾਈਵਰਾਂ ਨਾਲ ਮੀਟਿੰਗ ਕਰਕੇ ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਵਾਉਣ ਤਾਂ ਜੋ ਬੱਚਿਆ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਬਾਹਰ ਟ੍ਰੈਫਿਕ ਦਾ ਵੀ ਧਿਆਨ ਰੱਖਿਆ ਜਾਵੇ। ਉਨ੍ਹਾਂ ਸਕੂਲ ਮੁਖੀਆ ਨੂੰ ਸਕੂਲੀ ਵਾਹਨਾਂ ਦੀਆ ਕਮੀਆਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਦੂਰ ਕਰਵਾਉਣ ਸਬੰਧੀ ਹਦਾਇਤ ਕੀਤੀ। ਇਸ ਮੌਕੇ ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਵਨੀਤ ਕੌਰ ਸਿੱਧੂ, ਟ੍ਰੈਫਿਕ ਇੰਚਾਰਜ ਸਬ-ਇੰਸਪੈਕਟਰ ਅਮਰੀਕ ਸਿੰਘ ਆਦਿ ਹਾਜ਼ਰ ਸਨ।
ਕਿਸਾਨਾਂ ਦੀ ਫ਼ਸਲ ਦਾ ਦਾਣਾ ਦਾਣਾ ਖਰੀਦਣ ਲਈ ਸੂਬਾ ਸਰਕਾਰ ਵਚਨਬੱਧ : ਲਾਲ ਚੰਦ ਕਟਾਰੂਚੱਕ
ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਸਥਾਨਕ ਅਨਾਜ ਮੰਡੀ ਦਾ ਕੀਤਾ ਦੌਰਾ
ਅੱਜ ਤੱਕ ਪੰਜਾਬ ਦੀਆਂ ਮੰਡੀਆਂ ਵਿੱਚ 91 ਲੱਖ ਮੀਟਰਕ ਟਨ ਝੋਨੇ ਦੀ ਹੋਈ ਆਮਦ
ਕਿਹਾ, ਪੰਜਾਬ ’ਚ ਪਹਿਲੀ ਵਾਰ ਕਿਸਾਨਾਂ ਦੀ ਫਸਲ ਦੀ ਤੁਰੰਤ ਅਦਾਇਗੀ ਬਣਾਈ ਜਾ ਰਹੀ ਹੈ ਯਕੀਨੀ
ਹੁਣ ਤੱਕ ਕਰੀਬ 15000 ਹਜ਼ਾਰ ਕਰੋੜ ਰੁਪਏ ਦੀ ਕੀਤੀ ਜਾ ਚੁੱਕੀ ਹੈ ਅਦਾਇਗੀ
ਸੁਖਜਿੰਦਰ ਮਾਨ
ਬਠਿੰਡਾ, 28 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਖੇਤੀਬਾੜੀ ਨੂੰ ਲੈ ਕੇ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਕਿਸਾਨਾਂ ਦੇ ਝੋਨੇ ਦੀ ਫ਼ਸਲ ਦਾ ਦਾਣਾ ਦਾਣਾ ਖਰੀਦਣ ਲਈ ਵਚਨਬੱਧ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਸਥਾਨਕ ਦਾਣਾ ਮੰਡੀ ਦਾ ਦੌਰਾ ਕਰਨ ਉਪਰੰਤ ਕੀਤਾ ਗਿਆ। ਇਸ ਮੌਕੇ ਹਲਕਾ ਬਠਿੰਡਾ (ਸ਼ਹਿਰੀ) ਤੋਂ ਵਿਧਾਇਕ ਸ. ਜਗਰੂਪ ਸਿੰਘ ਗਿੱਲ, ਹਲਕਾ ਭੁੱਚੋ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ, ਸ੍ਰੀ ਰਾਕੇਸ਼ ਪੁਰੀ ਚੇਅਰਮੈਨ ਜੰਗਲਾਤ ਵਿਭਾਗ, ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਅੰਮਿ੍ਰਤ ਲਾਲ ਅਗਰਵਾਲ, ਜ਼ਿਲ੍ਹਾ ਯੂਥ ਪ੍ਰਧਾਨ ਆਪ ਸ੍ਰੀ ਅਮਨਦੀਪ ਰਾਜਨ ਅਤੇ ਤਲਵੰਡੀ ਸਾਬੋ ਹਲਕੇ ਤੋਂ ਵਿਧਾਇਕਾ ਬਲਜਿੰਦਰ ਕੌਰ ਦੇ ਪਿਤਾ ਦਰਸਨ ਸਿੰਘ ਜਗ੍ਹਾ ਰਾਮਤੀਰਥ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਦੌਰੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਫਸਲਾਂ ਖਰੀਦਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਸ ਸਦਕਾ ਸੂਬੇ ਵਿੱਚ ਝੋਨੇ ਦੀ ਖਰੀਦ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਕਿਸਾਨਾਂ ਆਦਿ ਨੂੰ ਮੰਡੀਆਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਮੀਡੀਆ ਕਰਮੀਆਂ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਅੱਜ ਤੱਕ ਸੂਬੇ ਦੀਆਂ ਅਨਾਜ ਮੰਡੀਆਂ ਵਿੱਚ 91 ਲੱਖ ਮੀਟਰਕ ਟਨ ਝੋਨੇ ਦੀ ਹੋਈ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਦੁਆਰਾ ਕਰੀਬ 89 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਪੱਤਰਕਾਰਾਂ ਦੇ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਹੁਣ ਤੱਕ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ ਕਰੀਬ 15000 ਹਜ਼ਾਰ ਕਰੋੜ ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਪਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਸੂਬੇ ਵਿੱਚ ਪਹਿਲੀ ਵਾਰ ਇਤਿਹਾਸਿਕ ਕੰਮ ਹੋ ਰਿਹਾ ਹੈ ਕਿ ਕਿਸਾਨ ਦੁਪਹਿਰ ਦੇ 12 ਵਜੇ ਤੱਕ ਆਪਣੀ ਫ਼ਸਲ ਵੇਚ ਕੇ ਜਾ ਰਿਹਾ ਹੈ ਕਿ ਅਤੇ ਸੂਬਾ ਸਰਕਾਰ ਵੱਲੋਂ ਉਸੇ ਦਿਨ ਹੀ ਸ਼ਾਮ ਦੇ 4 ਵਜੇ ਤੱਕ (ਸਿਰਫ਼ ਚਾਰ ਘੰਟਿਆਂ ਵਿੱਚ) ਝੋਨੇ ਦੀ ਫ਼ਸਲ ਦੀ ਅਦਾਇਗੀ ਕਿਸਾਨ ਦੇ ਖਾਤੇ ਵਿੱਚ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਜੋ ਕਿਸਾਨ ਆਪਣੀ ਝੋਨੇ ਦੀ ਫ਼ਸਲ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਮੰਡੀਆਂ ਵਿੱਚ ਲੈ ਕੇ ਆਏ ਸਨ, ਉਨ੍ਹਾਂ ਦੀ ਫ਼ਸਲ ਵੀ ਸੂਬਾ ਸਰਕਾਰ ਵੱਲੋਂ ਤੁਰੰਤ ਖਰੀਦ ਕੀਤੀ ਗਈ ਅਤੇ ਫ਼ਸਲ ਵੇਚਣ ਉਪਰੰਤ ਕਿਸਾਨਾਂ ਵੱਲੋਂ ਦੀਵਾਲੀ ਦਾ ਤਿਉਹਾਰ ਆਪਣੇ ਘਰਾਂ ਵਿੱਚ ਜਾ ਕੇ ਪਰਿਵਾਰਾਂ ਨਾਲ ਮਨਾਇਆ ਗਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਦਾਣਾ ਮੰਡੀ ਵਿੱਚ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਕਿਸਾਨਾਂ ਵੱਲੋਂ ਸੂਬਾ ਸਰਕਾਰ ਵੱਲੋਂ ਹੱਥੋ-ਹੱਥ ਖਰੀਦੀ ਜਾ ਰਹੀ ਝੋਨੇ ਦੀ ਫ਼ਸਲ ਅਤੇ ਲੋੜੀਂਦੇ ਪ੍ਰਬੰਧਾਂ ਤੇ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।
ਸ੍ਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਉਨਾਂ ਦੀ ਸਰਕਾਰ ਵੱਲੋਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਨਾਲ-ਨਾਲ ਖਰੀਦ ਪ੍ਰਕਿਰਿਆ ਨਾਲ ਜੁੜੇ ਹਰ ਵਰਗ ਜਿਨ੍ਹਾਂ ’ਚ ਸ਼ੈਲਰ ਮਾਲਕ, ਆੜਤੀ, ਮਜਦੂਰ, ਟਰਾਂਸਪੋਰਟਰ ਆਦਿ ਵੀ ਸਾਮਲ ਹਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਹਰ ਯਤਨ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਬਣਾਉਣ ਦੇ ਸਿਰਫ 7 ਮਹੀਨਿਆਂ ਦੇ ਅੰਦਰ ਹੀ ਉਨਾਂ ਦੀ ਸਰਕਾਰ ਵੱਲੋਂ ਫਸਲਾਂ ਦੀ ਸੁਚੱਜੀ ਖਰੀਦ ਦੇ ਨਾਲ-ਨਾਲ ਪੱਕੀਆਂ ਭਰਤੀਆਂ, ਹਰ ਵਰਗ ਦੇ ਪਰਿਵਾਰਾਂ ਨੂੰ 600 ਯੂਨਿਟ ਮੁਫਤ ਬਿਜਲੀ, ਪੰਜਾਬ ਦੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਵਰਗੇ ਇਤਿਹਾਸਿਕ ਫ਼ੈਸਲੇ ਲੈ ਕੇ ਕਰਕੇ ਰੰਗਲਾ ਪੰਜਾਬ ਬਣਾਉਣ ਵੱਲ ਅਹਿਮ ਕਦਮ ਪੁੱਟੇ ਹਨ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਸਮੂਹ ਕਿਸਾਨਾਂ ਨੂੰ ਅਪੀਲ ਵੀ ਕੀਤੀ ਗਈ ਕਿ ਝੋਨੇ ਦੀ ਚੰਗੀ ਤਰ੍ਹਾਂ ਪੱਕੀ ਫਸਲ ਦੀ ਹੀ ਵਾਢੀ ਕੀਤੀ ਜਾਵੇ ਤਾਂ ਜੋ ਇਸ ’ਚ ਨਮੀਂ ਦੀ ਮਾਤਰਾ ਜਿਆਦਾ ਨਾ ਹੋਵੇ ਤੇ ਖਰੀਦ ਏਜੰਸੀਆਂ ਵੱਲੋਂ ਇਸਨੂੰ ਬਿਨਾਂ ਕਿਸੇ ਦੇਰੀ ਤੋਂ ਖਰੀਦਿਆ ਜਾ ਸਕੇ। ਇਸ ਮੌਕੇ ਫ਼ੂਡ ਸਪਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਜਸਪ੍ਰੀਤ ਸਿੰਘ ਕਾਹਲੋ, ਜ਼ਿਲ੍ਹਾ ਮੰਡੀ ਅਫ਼ਸਰ ਰਜਨੀਸ਼ ਗੋਇਲ, ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਗੁਰਵਿੰਦਰ ਸਿੰਘ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ, ਮਾਰਕਫ਼ੈਡ ਦੇ ਜ਼ਿਲ੍ਹਾ ਮੈਨੇਜ਼ਰ ਮਨਦੀਪ ਸਿੰਘ ਬਰਾੜ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਸਨ।
ਸਿਹਤ ਵਿਭਾਗ ਨੇ ਲੋਕਲ ਬਾਡੀ ਵਿਭਾਗ ਨਾਲ ਮਿਲਕੇ ਡੇਂਗੂ ਤੇ ਮਲੇਰੀਆਂ ਸਬੰਧੀ ਚਲਾਈ ਜਾਗਰੂਕਤਾ ਮੁਹਿੰਮ
ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਟੀਮ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਸੁਖਜਿੰਦਰ ਮਾਨ
ਬਠਿੰਡਾ, 28 ਅਕਤੂਬਰ: ਸਿਵਲ ਸਰਜਨ ਡਾ. ਤੇਜਵੰਤ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਮਯੰਕਜੋਤ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ ਦੀ ਅਗਵਾਈ ਵਿੱਚ ਵੈਕਟਰ ਬੋਰਨ ਬਿਮਾਰੀਆਂ ਜਿਵੇਂ ਡੇਂਗੂ, ਚਿਕੁਨਗੁਨੀਆ ਅਤੇ ਮਲੇਰੀਆ ਸਬੰਧੀ ਅੱਜ ਸਿਹਤ ਵਿਭਾਗ ਅਤੇ ਲੋਕਲ ਬਾਡੀ ਵਿਭਾਗ ਵੱਲੋਂ ਇੱਕ ਸੰਯੁਕਤ ਅਭਿਆਨ ਚਲਾਇਆ ਗਿਆ। ਇਸ ਅਭਿਆਨ ਵਿੱਚ ਸਿਹਤ ਵਿਭਾਗ ਦੇ ਮੁਲਾਜਮਾਂ ਦੀ ਸੰਯੁਕਤ ਟੀਮ ਨੂੰ ਸਿਵਲ ਸਰਜਨ ਵੱਲੋਂ ਝੰਡੀ ਦੇ ਕੇ ਇਸ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਹ ਮੁਹਿੰਮ ਬਠਿੰਡਾ ਦੇ ਨਾਲ ਨਾਲ ਜਿਲ੍ਹਾ ਮੌਗਾ, ਫਿਰੋਜਪੁਰ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਅਤੇ ਬਰਨਾਲਾ ਵਿੱਚ ਚਲਾਈ ਗਈ।
ਇਸ ਮੌਕੇ ਸਿਵਲ ਸਰਜਨ ਡਾ ਢਿੱਲੋਂ ਨੇ ਦੱਸਿਆ ਕਿ ਜਿਲ੍ਹਾ ਬਠਿੰਡਾ ਵਿੱਚ ਇਸ ਵਾਰ ਵੈਕਟਰ ਬੋਰਨ ਬਿਮਾਰੀਆਂ ਸਬੰਧੀ ਚੇਤਨਾ ਮੁਹਿੰਮ ਦੋ ਮਹੀਨੇ ਅਗਾਉਂ ਸ਼ੁਰੂ ਕਰ ਲਈ ਗਈ ਸੀ। ਇਸ ਵਿੱਚ ਸਿਹਤ ਮਹਿਕਮੇ ਤੇ ਲੋਕਲ ਬਾਡੀ ਵਿਭਾਗ ਦੀਆਂ ਸੰਯੁਕਤ ਟੀਮਾਂ ਬਣਾਕੇ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਉਥੇ ਨਾਲ ਹੀ ਅਪ੍ਰੈਲ ਮਹੀਨੇ ਤੋਂ ਹੀ ਲੋਕਲ ਬਾਡੀ ਵਿਭਾਗ ਦੀ ਸਹਾਇਤਾ ਨਾਲ ਫੌਗਿੰਗ ਅਭਿਆਨ ਵੀ ਚਲਾ ਦਿੱਤਾ ਗਿਆ ਸੀ। ਇਸੇ ਮੁਹਿੰਮ ਦੇ ਤਰੱਦਦ ਸਦਕੇ ਜਿੱਥੇ ਸਾਲ 2021 ਵਿੱਚ ਅਕਤੂਬਰ ਮਹੀਨੇ ਤੱਕ 2094 ਡੇਂਗੂ ਦੇ ਕੇਸ ਹੋ ਗਏ ਸਨ, ਉੱਥੇ ਅਕਤੂਬਰ 2022 ਹੁੱਣ ਤੱਕ 144 ਕੇਸ ਹੀ ਹਨ। ਸਿਹਤ ਵਿਭਾਗ ਵੱਲੋਂ ਲੱਭੇ 1858 ਲਾਰਵਾ ਕੇਸਾਂ ਦੇ ਸਥਾਨਕ ਵਿਭਾਗ ਵੱਲੋਂ ਕੱਟੇ ਗਏ ਚਲਾਨਾਂ ਦੇ ਸਦਕਾ ਵੀ ਲੋਕਾਂ ਵਿੱਚ ਆ ਰਹੀ ਜਾਗਰਤੀ ਕਰਕੇ ਇਸ ਵਾਰ ਕੇਸਾਂ ਦੀ ਗਿਣਤੀ ਘੱਟ ਹੈ। ਇਸ ਮੌਕੇ ਸਥਾਨਕ ਸਰਕਾਰਾਂ ਦੇ ਚੀਫ ਸੈਨੇਟਰੀ ਇੰਸਪੈਕਟਰ ਸਤੀਸ਼ ਬੰਡਰਵਾਲ ਨੇ ਦੱਸਿਆ ਕਿ ਸ਼ਹਿਰ ਵਿੱਚ 7 ਅਪ੍ਰੈਲ ਤੋਂ 4 ਮੋਟਰ ਵਹੀਕਲ ਮਸ਼ੀਨਾਂ ਅਤੇ 7 ਹੈਂਡੀ ਫੌਗਿੰਗ ਮਸ਼ੀਨਾਂ ਨਾਲ ਹਰ ਏਰੀਏ ਵਿੱਚ ਇੱਕ ਹਫਤੇ ਬਾਅਦ ਫੌਗ ਕਰਵਾਉਣੀ ਯਕੀਨੀ ਬਣਾਈ ਜਾਂਦੀ ਹੈ। ਇਸ ਤੋਂ ਇਲਾਵਾ ਕੂੜੇ ਇਕੱਠਾ ਕਰਨ ਵਾਲੇ ਟਿਪਰਾਂ ਤੇ ਡੇਂਗੂ ਜਾਗਰੂਕਤਾ ਸੰਦੇਸ਼ ਵੀ ਵਜਾਇਆ ਜਾਂਦਾ ਹੈ, ਤਾਂ ਜ਼ੋ ਲੋਕ ਜਾਗਰੂਕ ਹੋਣ। ਬਠਿੰਡਾ ਦੇ ਸਿਹਤ ਵਿਭਾਗ ਦੇ ਐਂਟੀ ਲਾਰਵਾ ਵਿੰਗ ਵੱਲੋਂ ਵੀ ਸਮੇਂ ਸਮੇਂ ਤੇ ਸ਼ਹਿਰ ਵਿੱਚ ਖੜੇ ਪਾਣੀ ਤੇ ਲਾਰਵਾਸਾਈਡਲ ਅਤੇ ਲੋਕਲ ਬਾਡੀ ਵਿਭਾਗ ਵੱਲੋਂ ਪਾਣੀ ਦੇ ਵੱਡੇ ਸੋਮਿਆਂ ਤੇ ਮੱਚਿਆ ਤੇਲ ਪਾ ਕੇ ਲਾਰਵੇ ਦੀ ਪੈਦਾਇਸ਼ ਦੀ ਰੋਕਥਾਮ ਕੀਤੀ ਜਾਂਦੀ ਹੈ।
ਇਸ ਮੁਹਿੰਮ ਦੌਰਾਨ ਅੱਜ ਸਿਹਤ ਇੰਸਪੈਕਟਰ ਹਰਜੀਤ ਸਿੰਘ, ਜ਼ਸਵਿੰਦਰ ਸ਼ਰਮਾਂ, ਸਿਹਤ ਸੁਪਰਵਾਈਜ਼ਰ ਗਗਨਦੀਪ ਸਿੰਘ, ਦਲਜੀਤ ਸਿੰਘ, ਜ਼ੌਨੀ ਕੁਮਾਰ, ਨਵਜੋਤ ਸਿੰਘ, ਭੁਪਿੰਦਰ ਸਿੰਘ, ਜਗਦੀਪ ਸਿੰਘ ਅਤੇ ਇੰਸੈਕਟ ਕੂਲੈਕਟਰ ਜਤਿੰਦਰ ਸਿੰਘ ਤੋਂ ਇਲਾਵਾ ਸਮੁੱਚਾ ਸਟਾਫ ਹਾਜਰ ਸੀ। ਸੈਨੇਟਰੀ ਸੁਪਰਵਾਈਜ਼ਰ ਰਮਨਦੀਪ ਸ਼ਰਮਾਂ ਅਤੇ ਵਿਨੋਦ ਕੁਮਾਰ ਡਿਪਟੀ ਮਾਸ ਐਜੂਕੇਸ਼ਨ ਅਤੇ ਇੰਨਫਾਰਮੇਸ਼ਨ ਅਫਸਰ ਅਤੇ ਬਲਦੇਵ ਸ਼ਰਮਾ ਵੀ ਇਸ ਮੁਹਿੰਮ ਵਿੱਚ ਸ਼ਾਮਿਲ ਹੋਏ।
ਨਵੀਂ ਚੁਣੀ ਐਸ.ਐਸ.ਡੀ. ਸਭਾ ਦੀ ਟੀਮ ਅਤੇ ਕਾਲਜ ਪ੍ਰਬੰਧਕੀ ਕਮੇਟੀ ਦਾ ਕੀਤਾ ਸ਼ਾਨਦਾਰ ਸਵਾਗਤ
ਸੁਖਜਿੰਦਰ ਮਾਨ
ਬਠਿੰਡਾ, 28 ਅਕਤੂੁਬਰ: ਪਿਛਲੇੇ ਦਿਨੀਂ ਸ਼੍ਰੀ ਸਨਾਤਨ ਧਰਮ ਦੇ ਨਵੇਂ ਚੁਣੇ ਗਏ ਐਸ.ਐਸ. ਡੀ. ਸਭਾ ਦੇ ਪ੍ਰਧਾਨ ਸ਼੍ਰੀ ਅਭੈ ਸਿੰਗਲਾ ਅਤੇ ਕਾਲਜ ਕਮੇਟੀ ਦੇ ਪ੍ਰਧਾਨ ਸ਼੍ਰੀ ਸੰਜੈ ਗੋਇਲ ਦੀ ਅੱਜ ਕਾਲਜ ਵਿੱਚ ਆਮਦ ਮੌਕੇ ਐਸ.ਐਸ. ਡੀ. ਗਰਲਜ਼ ਕਾਲਜ ਦੇ ਪਿ੍ਰੰਸੀਪਲ ਡਾ. ਨੀਰੂ ਗਰਗ ਅਤੇ ਬੀ.ਐਡ ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਡਾ. ਚੰਚਲ ਬਾਂਸਲ ਵੱਲੋਂ ਫੁੱਲਾਂ ਦੇ ਗੁਲਦੱਸਤੇ ਦੇ ਕੇ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ । ਸਮਾਗਮ ਦੀ ਸ਼ੁਰੂਆਤ ਕੇਕ ਕਟਿੰਗ ਕਰਵਾ ਕੇ ਕੀਤੀ ਗਈ । ਨਵੀਂ ਬਣੀ ਕਮੇਟੀ ਦੇ ਬਾਕੀ ਮੈਂਬਰਾਂ ਸੀਨੀਅਰ ਉੱਪ ਪ੍ਰਧਾਨ ਸ਼੍ਰੀ ਸੰਦੀਪ ਬਾਘਲਾ, ਉੱਪ ਪ੍ਰਧਾਨ ਸ਼੍ਰੀ ਨਰਿੰਦਰ ਬਾਂਸਲ ਅਤੇ ਜਨਰਲ ਸੈਕਟਰੀ ਸ਼੍ਰੀ ਸਤੀਸ਼ ਅਰੋੜਾ ਦਾ ਸੁਆਗਤ ਵੀ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਕੀਤਾ ਗਿਆ । ਇਸ ਸਵਾਗਤ ਸਮਾਰੋਹ ਵਿਚ ਐਸ.ਐਸ. ਡੀ. ਸਭਾ ਦੇ ਪ੍ਰਧਾਨ ਸ਼੍ਰੀ ਅਭੈ ਸਿੰਗਲਾ, ਉਹਨਾਂ ਦੀ ਟੀਮ, ਕਾਲਜ ਪ੍ਰਬੰਧਕੀ ਕਮੇਟੀ ਤੋਂ ਇਲਾਵਾ ਐਸ.ਐਸ. ਡੀ. ਸਭਾ ਦੇ ਅਧੀਨ ਆਉਂਦੇ ਕੁੱਝ ਸਕੂਲਾਂ ਅਤੇ ਕਾਲਜਾਂ ਦੇ ਪ੍ਰਧਾਨ ਵੀ ਸ਼ਾਮਿਲ ਰਹੇ । ਐਸ.ਐਸ. ਡੀ. ਸਭਾ ਦੇ ਪ੍ਰਧਾਨ ਸ਼੍ਰੀ ਅਭੈ ਸਿੰਗਲਾ ਵੱਲੋਂ ਕਾਲਜ ਪ੍ਰਧਾਨ ਸ਼੍ਰੀ ਸੰਜੈ ਗੋਇਲ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਨੂੰ ਹਮੇਸ਼ਾ ਆਪਣਾ ਅਤੇ ਸਭਾ ਦਾ ਸਾਥ ਦੇਣ ਦਾ ਵਾਅਦਾ ਕੀਤਾ ਗਿਆ । ਕਾਲਜ ਪਿ੍ਰੰਸੀਪਲ ਡਾ. ਨੀਰੂ ਗਰਗ ਵੱਲੋਂ ਕਾਲਜ ਨੂੰ ਵੱਲੋਂ ਦੁਬਾਰਾ ‘ਏ’ ਗ੍ਰੇਡ ਮਿਲਣ ’ਤੇ ਪ੍ਰਧਾਨ ਦੇ ਯੋਗਦਾਨ ਬਾਰੇ ਦੱਸਿਆ ਗਿਆ ਤੇ ਅੱਗੇ ਤੋਂ ਵੀ ਹਮੇਸ਼ਾ ਉਹਨਾਂ ਵੱਲੋਂ ਸਹਿਯੋਗ ਮਿਲਣ ਦੀ ਕਾਮਨਾ ਕੀਤੀ । ਕਾਲਜ ਪ੍ਰਧਾਨ ਸ਼੍ਰੀ ਸੰਜੈ ਗੋਇਲ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਤਨਦੇਹੀ ਨਾਲ ਕਾਲਜ ਦੀ ਤਰੱਕੀ ਲਈ ਹਮੇਸ਼ਾ ਕੰਮ ਕਰਨ ਦਾ ਵਾਅਦਾ ਕੀਤਾ ।
ਪੰਜਾਬ ਦੀ ਵਿਗੜਦੀ ਵਿੱਤੀ ਹਾਲਤ ਬੇਹੱਦ ਚਿੰਤਾਜਨਕ – ਬਾਜਵਾ
ਭਗਵੰਤ ਮਾਨ ਦੇ ਦਾਅਵਿਆਂ ਦੇ ਉਲਟ ਸੂਬੇ ਦੀ ਮੋਜੂਦਾ ਆਰਥਿਕ ਸਥਿਤੀ – ਬਾਜਵਾ*
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਅਕਤੂਬਰ: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੁੱਕਰਵਾਰ ਨੂੰ ਸੂਬੇ ਦੀ ਡਿੱਗ ਰਹੀ ਆਰਥਿਕਤਾ ਅਤੇ ਵਿਗੜ ਰਹੀ ਵਿੱਤੀ ਸਿਹਤ ‘ਤੇ ਚਿੰਤਾ ਜਾਹਰ ਕੀਤੀ ਹੈ । ਬਾਜਵਾ ਨੇ ਕਿਹਾ ਕਿ ਕੰਪਟਰੋਲਰ ਆਡੀਟਰ ਜਨਰਲ (ਕੈਗ) ਵੱਲੋਂ ਪੰਜਾਬ ਦੀ ਵਿੱਤੀ ਸਿਹਤ ਬਾਰੇ ਕੀਤੇ ਗਏ ਖੁਲਾਸੇ ਸੱਚਮੁੱਚ ਹੈਰਾਨ ਕਰਨ ਵਾਲੇ ਅਤੇ ਡੂੰਘੀ ਚਿੰਤਾ ਦਾ ਕਾਰਨ ਹਨ । ਬਾਜਵਾ ਨੇ ਕਿਹਾ, ਭਗਵੰਤ ਮਾਨ ਵੱਲੋਂ ਕੀਤੇ ਗਏ ਵੱਡੇ ਦਾਅਵੇ ਕਿ ਜਦੋਂ ਤੋਂ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣੀ ਹੈ, ਸੂਬੇ ਦੀ ਆਰਥਿਕਤਾ ਵਿੱਚ ਕਾਫੀ ਸੁਧਾਰ ਹੋਇਆ ਹੈ, ਅਸਲੀਅਤ ਇਸ ਦੇ ਬਿਲਕੁਲ ਉਲਟ ਹੈ । ਕੈਗ ਨੇ ਇਸ ਮੋਰਚੇ ‘ਤੇ ਸੂਬਾ ਸਰਕਾਰ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ । ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਟੀਚੇ ਦੇ ਲਗਭਗ 50% ਕਰਜੇ ਦੀ ਰਕਮ ਦਾ ਉਧਾਰ ਲੈਕੇ ਕੰਮ ਚਲਾ ਰਹੀ ਹੈ । ਬਕਾਇਆ ਕਰਜੇ ‘ਤੇ ਵਿਆਜ ਦਾ ਭੁਗਤਾਨ ਕਰਨ ਲਈ ਪਹਿਲੇ ਛੇ ਮਹੀਨਿਆਂ ਵਿੱਚ 11,464 ਕਰੋੜ ਰੁਪਏ ਬਣਦੇ ਹਨ । ਬਾਜਵਾ ਨੇ ਕਿਹਾ, ਕਿ ਜਿੱਥੇ ਭਗਵੰਤ ਮਾਨ ਸਰਕਾਰ ਦਾ ਮਾਲੀਆ ਉਗਰਾਹੀ ਸੁੰਗੜ ਰਿਹਾ ਹੈ, ਉੱਥੇ ਹੀ ਇਸ ਦੇ ਖਰਚੇ ਦਿਨੋ-ਦਿਨ ਵੱਧ ਰਹੇ ਹਨ । ਕੈਗ ਦੀ ਰਿਪੋਰਟ ਅਨੁਸਾਰ ਪਹਿਲੇ ਛੇ ਮਹੀਨਿਆਂ ਵਿੱਚ 8703.32 ਕਰੋੜ ਰੁਪਏ ਦਾ ਮਾਲੀਆ ਘਾਟਾ ਦਿਖਾਈ ਦੇ ਰਿਹਾ ਹੈ।
ਬਾਜਵਾ ਨੇ ਕਿਹਾ ਕਿ ਸੇਲ ਟੈਕਸ ਦੀ ਉਗਰਾਹੀ ਵੀ ਘੱਟ ਗਈ ਹੈ ਜਦਕਿ ਸਟੈਂਪ ਡਿਊਟੀ ਰਾਹੀਂ ਹੋਣ ਵਾਲੀ ਆਮਦਨ ਵੀ ਹੇਠਾਂ ਵੱਲ ਨੂੰ ਦਿਖਾਈ ਦੇ ਰਹੀ ਹੈ। ਬਾਜਵਾ ਨੇ ਅੱਗੇ ਕਿਹਾ, ਰਿਹਾਇਸੀ ਅਤੇ ਵਪਾਰਕ ਜਾਇਦਾਦਾਂ ਦੀ ਰਜਿਸਟ੍ਰੇਸਨ ਲੱਗਭਗ ਠੱਪ ਹੋਣ ਕਾਰਨ ਸਟੈਂਪ ਡਿਊਟੀ ਰਾਹੀਂ ਹੋਣ ਵਾਲਾ ਮਾਲੀਆ ਵੀ ਬਹੁਤ ਘੱਟ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਹੁਕਮਾਂ ‘ਤੇ ਹਰ ਰੋਜ ਹਿਮਾਚਲ ਪ੍ਰਦੇਸ ਜਾਂ ਗੁਜਰਾਤ ਲਈ ਉਡਾਣ ਭਰਨਾ ਪੰਜਾਬ ਲਈ ਚੰਗਾ ਨਹੀਂ ਹੈ, ਜਿਸ ਦੀ ਆਰਥਿਕਤਾ ਤਣਾਅ ਵਿਚ ਹੈ ।
ਬਾਜਵਾ ਨੇ ਕਿਹਾ, ਭਗਵੰਤ ਮਾਨ ਲਈ ਸਮਾਂ ਆ ਗਿਆ ਹੈ ਕਿ ਉਹ ਅਰਥਸਾਸਤਰੀਆਂ, ਟੈਕਨੋਕਰੇਟਸ ਅਤੇ ਨੌਕਰਸਾਹਾਂ ਨਾਲ ਬੈਠ ਕੇ ਪੰਜਾਬ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਦੀ ਰਣਨੀਤੀ ‘ਤੇ ਵਿਚਾਰ ਕਰਨ । ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਕੇਂਦਰ ਸਰਕਾਰ ਤੋਂ ਅਰਥ ਵਿਵਸਥਾਂ ਨੂੰ ਸੁਧਾਰਨ ਲਈ ਕਰੰਸੀ ਨੋਟਾਂ ‘ਤੇ ਹਿੰਦੂ ਦੇਵੀ – ਦੇਵਤਿਆਂ ਦੀਆਂ ਤਸਵੀਰਾਂ ਉਕਰੇ ਜਾਣ ਦੀ ਮੰਗ ਸੋਚਹੀਣ ਅਤੇ ਹਾਸੋਹੀਣੀ ਹੈ । ਸਭ ਤੋਂ ਪਹਿਲਾਂ 2020 ‘ਚ ਭਾਜਪਾ ਦੇ ਸੁਭਰਾਮਨੀਅਮ ਸਵਾਮੀ ਨੇ ਇਹ ਵਿਚਾਰ ਪੇਸ਼ ਕੀਤਾ ਸੀ ।
ਵਿਜੀਲੈਂਸ ਵੱਲੋਂ ਰਿਸਵਤਖੋਰੀ ਦੇ ਮਾਮਲੇ ਚ ਏਐਸਆਈ ਗਿ੍ਰਫਤਾਰ
ਪੰਜਾਬੀ ਖ਼ਬਰਸਾਰ ਬਿਉਰੋ
ਅੰਮਿ੍ਰਤਸਰ, 28 ਅਕਤੂਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭਿ੍ਰਸਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਵੇਰਕਾ ਵਿਖੇ ਪੀ.ਐਸ.ਪੀ.ਸੀ.ਐਲ. ਦੇ ਬਿਜਲੀ ਚੋਰੀ ਵਿਰੋਧੀ (ਐਂਟੀ ਪਾਵਰ ਥੈਫਟ) ਥਾਣੇ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਨਰਿੰਦਰ ਸਿੰਘ (831/ਅੰਮਿ੍ਰਤਸਰ ਦਿਹਾਤੀ) ਨੂੰ 4,000 ਰੁਪਏ ਦੀ ਰਿਸਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜਮ ਏਐਸਆਈ ਨੂੰ ਤਰਲੋਚਨ ਸਿੰਘ ਵਾਸੀ ਨਵੀਂ ਅਬਾਦੀ, ਵੇਰਕਾ ਦੀ ਸਿਕਾਇਤ ’ਤੇ ਗਿ੍ਰਫਤਾਰ ਕੀਤਾ ਗਿਆ ਹੈ। ਹੋਰ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਸਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚਕੇ ਦੋਸ ਲਗਾਇਆ ਕਿ ਉਪਰੋਕਤ ਪੁਲਿਸ ਮੁਲਾਜਮ ਉਸਦੇ ਖਿਲਾਫ ਦਰਜ ਹੋਏ ਬਿਜਲੀ ਚੋਰੀ ਦੇ ਕੇਸ ਵਿੱਚ ਜਾਂਚ ਅਧਿਕਾਰੀ ਹੈ ਅਤੇ ਇਸ ਮਾਮਲੇ ਸਬੰਧੀ ਅਦਾਲਤ ‘ਚ ਜਾਂਚ ਰਿਪੋਰਟ ਪੇਸ ਕਰਨ ਬਦਲੇ ਉਸ ਤੋਂ 4,000 ਰੁਪਏ ਦੀ ਰਿਸਵਤ ਦੀ ਮੰਗ ਕਰ ਰਿਹਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਿਕਾਇਤ ਵਿਚਲੇ ਤੱਥਾਂ ਦੀ ਪੁਸਟੀ ਕਰਨ ਤੋਂ ਬਾਅਦ, ਵਿਜੀਲੈਂਸ ਬਿਉਰੋ ਦੇ ਅੰਮਿ੍ਰਤਸਰ ਯੂਨਿਟ ਦੀ ਇੱਕ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਪੁਲਿਸ ਮੁਲਾਜਮ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ 4,000 ਰੁਪਏ ਦੀ ਰਿਸਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ ਦੱਸਿਆ ਕਿ ਉਕਤ ਏ.ਐਸ.ਆਈ ਦੇ ਖਿਲਾਫ ਭਿ੍ਰਸਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਅੰਮਿ੍ਰਤਸਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
ਪੰਜਾਬ ਵਿੱਚ ਜਾਇਦਾਦ ਮਾਲਕਾਂ ਨੂੰ 15 ਦਿਨਾਂ ਵਿੱਚ ਮਿਲੇਗੀ ਐਨ.ਓ.ਸੀ:ਹਰਪਾਲ ਸਿੰਘ ਚੀਮਾ
ਤਤਕਾਲ ਤਹਿਤ 5 ਦਿਨਾਂ ਵਿੱਚ ਐਨ.ਓ.ਸੀ ਮੁਹੱਈਆ ਕਰਵਾਈ ਜਾਵੇਗੀ
ਵਸੀਕਾ ਨਵੀਸਾਂ ਦੇ ਨਵੇਂ ਲਾਈਸੰਸ ਹੋਣਗੇ ਜਾਰੀ
ਅਧਿਕਾਰਤ ਕਾਲੋਨੀਆਂ ਦੀ ਸੂਚੀ ਮਾਲ, ਮਕਾਨ ਉਸਾਰੀ ਤੇ ਸਥਾਨਕ ਸਰਕਾਰਾਂ ਦੀਆਂ ਵੈਂਬਸਾਈਟਾਂ ’ਤੇ ਹੋਵੇਗੀ ਪ੍ਰਦਰਸ਼ਤ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਅਕਤੂਬਰ: ਪੰਜਾਬ ਦੇ ਲੋਕਾਂ ਨੂੰ ਜਾਇਦਾਦ ਦੀ ਖਰੀਦੋ-ਫਰੋਕਤ ਦੌਰਾਨ ਹੋਣ ਵਾਲੇ ਝਗੜਿਆਂ ਅਤੇ ਮੁਕੱਦਮੇਬਾਜੀ ਤੋਂ ਬਚਾਉਣ ਲਈ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਵੀਰਵਾਰ ਨੂੰ ਇੱਕ ਉੱਚਰੀ ਪੱਧਰੀ ਮੀਟਿੰਗ ਦੌਰਾਨ ਐਨ.ਓ.ਸੀ ਪ੍ਰਕ੍ਰਿਆ ਨੂੰ 21 ਦਿਨਾਂ ਤੋਂ ਘਟਾ ਕੇ 15 ਕੰਮਕਾਜੀ ਦਿਨ ਕਰਨ ਦਾ ਫੈਸਲਾ ਲਿਆ। ਇਥੇ ਪੰਜਾਬ ਭਵਨ ਵਿਖੇ ਹੋਈ ਇਸ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸੁਝਾਅ ਤੇ ਇਹ ਵੀ ਫੈਸਲਾ ਲਿਆ ਗਿਆ ਕਿ ਪ੍ਰਵਾਸੀ ਭਾਰਤੀਆਂ ਅਤੇ ਹੋਰਨਾਂ ਅਜਿਹੇ ਵਿਅਕਤੀਆਂ ਜਿੰਨ੍ਹਾਂ ਕੋਲ ਸਮੇਂ ਦੀ ਘਾਟ ਹੁੰਦੀ ਹੈ, ਦੀ ਸਹੂਲਤ ਲਈ ਤਤਕਾਲ ਸੁਵਿਧਾ ਤਹਿਤ ਐਨ.ਓ.ਸੀ. ਪ੍ਰਕ੍ਰਿਆ ਲਈ ਸਮਾਂ 5 ਦਿਨ ਦਾ ਹੋਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਇਸ ਸੁਵਿਧਾ ਤਹਿਤ ਪ੍ਰਵਾਸੀ ਭਾਰਤੀ ਜਾਂ ਉਹ ਵਿਅਕਤੀ ਜੋ ਇਸ ਸਹੂਲਤ ਨੂੰ ਜਲਦੀ ਹਾਸਿਲ ਕਰਨਾ ਚਾਹੁੰਦੇ ਹਨ ਕੁਝ ਵੱਧ ਫੀਸ ਅਦਾ ਕਰਕੇ 5 ਦਿਨਾਂ ਵਿੱਚ ਐਨ.ਓ.ਸੀ. ਹਾਸਿਲ ਕਰ ਸਕਣਗੇ।
ਇਸੇ ਦੌਰਾਨ ਕੈਬਨਿਟ ਮੰਤਰੀਆਂ ਵੱਲੋਂ ਐਨ.ਓ.ਸੀ ਦੀ ਆਨਲਾਈਨ ਪ੍ਰਕ੍ਰਿਆ ਤੇ ਨਜਰ ਰੱਖਣ ਲਈ ਮਾਲ ਵਿਭਾਗ ਦੇ ਸਬ-ਰਜਿਸਟਰਾਰ ਨੂੰ ਲਾਗਇੰਨ ਆਈ.ਡੀ ਅਤੇ ਪਾਸਵਰਡ ਮੁਹੱਈਆ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਜੋ ਉਹ ਰਜਿਸਟਰੀ ਮੌਕੇ ਅਸਲੀ ਅਤੇ ਜਾਅਲੀ ਐਨ.ਓ.ਸੀ. ਦਾ ਪਤਾ ਲਗਾ ਸਕੇ। ਇਸ ਨਾਲ ਜਾਅਲੀ ਐਨ.ਓ.ਸੀ ਕਾਰਨ ਹੋਈ ਰਜਿਸਟਰੀ ਦੇ ਮਾਮਲੇ ਵਿੱਚ ਸਬੰਧਤ ਅਧਿਕਾਰੀ ਦੀ ਜਿੰਮੇਵਾਰੀ ਤੈਅ ਕੀਤੀ ਜਾ ਸਕੇਗੀ ਅਤੇ ਧੋਖਾਧੜੀ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਮੇਂ ਸਿਰ ਅਪਰਾਧਕ ਮਾਮਲੇ ਦਰਜ ਕਰਨ ਵਿੱਚ ਵੀ ਸਹਾਇਤਾ ਮਿਲੇਗੀ। ਮੀਟਿੰਗ ਦੌਰਾਨ ਲੋਕਾਂ ਦੀ ਸਹੂਲਤ ਲਈ ਵਸੀਕਾ ਨਵੀਸਾਂ ਦੇ ਨਵੇਂ ਲਾਇਸੰਸ ਜਾਰੀ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਨਾਉਣ ਲਈ ਕਿਹਾ ਗਿਆ ਕਿ ਹਰੇਕ ਵਸੀਕਾ ਨਵੀਸ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਨੂੰ ਜਾਇਦਾਦ ਵਿਕਰੇਤਾ ਤੇ ਖਰੀਦਦਾਰ ਦੀ ਜਾਣਕਾਰੀ ਲਈ ਪ੍ਰਦਰਸ਼ਿਤ ਕਰੇ ਅਤੇ ਤਹਿਸੀਲਦਾਰਾਂ ਵੱਲੋਂ ਅਚਨਚੇਤ ਚੈਕਿੰਗਾਂ ਕਰਕੇ ਇਸ ਨੂੰ ਯਕੀਨੀ ਬਣਾਇਆ ਜਾਵੇ।
ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਲੋਕਾਂ ਨੂੰ ਅਧਿਕਾਰਤ ਅਤੇ ਅਣ-ਅਧਿਕਾਰਤ ਰਿਹਾਇਸ਼ੀ ਕਾਲੋਨੀਆਂ ਬਾਰੇ ਜਾਣੂੰ ਕਰਵਾਉਣ ਲਈ ਸੂਬੇ ਭਰ ਦੀਆਂ ਸਾਰੀਆਂ ਅਧਿਕਾਰਤ ਕਾਲੋਨੀਆਂ ਦੀ ਸੂਚੀ ਨੂੰ ਮਾਲ, ਮਕਾਨ ਉਸਾਰੀ ਤੇ ਸਥਾਨਕ ਸਰਕਾਰਾਂ ਦੀਆਂ ਵਿਭਾਗੀ ਵੈਂਬਸਾਈਟਾਂ ‘ਤੇ ਪ੍ਰਕਾਸ਼ਤ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਮੀਟਿੰਗ ਵਿੱਚ ਹਾਜਰ ਮਾਲ, ਮਕਾਨ ਉਸਾਰੀ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਅਗਲੀ ਮੀਟਿੰਗ ਦੌਰਾਨ ਜਾਇਦਾਦ ਰਜਿਸਟਰੀ ਪ੍ਰਕ੍ਰਿਆ ਵਿੱਚ ਆਉਂਦੀਆਂ ਹੋਰਨਾਂ ਔਕੜਾਂ ਦੇ ਹੱਲ ਲਈ ਸੁਝਾਅ ਪੇਸ਼ ਕਰਨ ਤਾਂ ਜੋ ਲੋਕਾਂ ਦੀ ਸਹੂਲਤ ਅਤੇ ਰੀਅਲ ਇਸਟੇਟ ਵਿੱਚ ਤੇਜੀ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਰੇ ਵਿਭਾਗਾਂ ਦੀ ਕਾਰਵਾਈ ਨੂੰ ਸਰਲ ਅਤੇ ਪਾਰਦਰਸ਼ੀ ਬਨਾਉਣ ਲਈ ਵਚਨਬੱਧ ਹੈ।






