Sunday, May 17, 2026
Home Blog Page 2352

ਪੰਜਵੇ ਦਿਨ ਵੀ ਮਨਿਸ਼ਟਰੀਅਲ ਕਾਮਿਆ ਵੱਲੋ ਦਫਤਰੀ ਕੰਮਕਾਜ ਠੱਪ 

0
ਸੁਖਜਿੰਦਰ ਮਾਨ
ਬਠਿੰਡਾ, 14 ਅਕਤੂਬਰ: ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵੱਲੋ ਬਠਿੰਡਾ ਵਿਖੇ ਅੱਜ ਲਗਤਾਰ ਪੰਜਵੇ ਦਿਨ ਵੀ ਦਫਤਰੀ ਕੰਮਕਾਜ ਠੱਪ ਰੱਖਦਿਆਂ ਸਰਕਾਰ ਵਿਰੁੱਧ ਰੋਸ ਮੁਜਾਹਰਾ ਕੀਤਾ।ਇਸ ਰੋੋਸ ਮੁਜਾਹਰੇ ਵਿੱਚ ਵੱਖ-ਵੱਖ ਵਿਭਾਗਾ ਤੋ ਆਏ ਜਥੇਬੰਦੀ ਦੇ ਆਗੂਆ ਨੇ ਸੰਬੋਧਨ ਕਰਦਿਆ ਕਿਹਾ ਕਿ ਮੁਲਾਜਮਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਜਿਹਨਾ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨੀ, ਨਵੀ ਭਰਤੀ ਪੂਰੀ ਤਨਖਾਹ ਅਤੇ ਭੱਤਿਆਂ ਸਮੇਤ ਕਰਨੀ, ਪੰਜਾਬ ਦੇ ਵਿੱਤ ਵਿਭਾਗ ਵੱਲੋ ਜਾਰੀ ਕੀਤਾ ਗਿਆ ਪੱਤਰ ਮਿਤੀ 27^7^2020 ਨੂੰ ਵਾਪਸ ਲੈਣਾ, ਪੇ-ਕਮਿਸ਼ਨ ਵਿੱਚ ਰਹਿੰਦੀਆਂ ਤਰੱਟੀਆਂ ਨੂੰ ਦੂਰ ਕਰਨਾ, ਡੀ.ਏ ਦੀਆਂ ਬਕਾਇਆ ਰਹਿੰਦੀਆਂ 3 ਕਿਸਤਾਂ ਤੁਰੰਤ ਜਾਰੀ ਕਰਨਾ, 200 ਰੁੱਪੈ ਜਜੀਆ ਟੈਕਸ ਵਾਪਸ ਲੈਣਾ, 6ਵੇ ਪੇਅ-ਕਮਿਸ਼ਨ ਦਾ 1^1^2016 ਤੋ ਬਣਦਾ ਏਰੀਅਰ ਜਾਰੀ ਕਰਨਾ, ਪੰਜਾਬ ਦੇ ਸਟੈਨੋ ਟਾਈਪੈਸਟਾਂ ਨੂੰ 50 ਸਾਲ ਦੀ ਉਮਰ ਪੂਰੀ ਕਰਨ ਤੇ ਟਾਈਪ ਟੈਸਟ ਮੁਆਫ ਕਰਨਾ ਜਦਕਿ ਇਹ ਟੈਸਟ ਪੰਜਾਬ ਸਿਵਲ ਸਕੱਤਰੇਤ ਵਿੱਚ ਪਹਿਲਾਂ ਹੀ ਖਤਮ ਕਰ ਦਿੱਤਾ ਜਾ ਚੁੱਕਾ ਹੈ, ਨੂੰ ਵੀ ਪੰਜਾਬ ਦੇ ਮੁਲਾਜਮਾਂ ਤੇ ਲਾਗੂ ਕਰਨਾ, ਪੰਜਾਬ ਸਰਕਾਰ ਦੇ ਵਾਰ^ਵਾਰ ਧਿਆਨ ਵਿੱਚ ਲਿਆਂਦਾ ਗਿਆ ਹੈ, ਪ੍ਰੰਤੂ ਸਰਕਾਰ ਨੇ ਮਨਿਸਟਰੀਅਲ ਕਾਮਿਆਂ ਨੂੰ ਬਿਲਕੁੱਲ ਅੱਖੋ ਪਰੋਖਾ ਕੀਤਾ ਗਿਆ ਹੈ। ਇਸ ਰੋਸ ਮੁਜਾਹਰੇ ਵਿੱਚ ਸ੍ਰੀ ਸੁਰਜੀਤ ਸਿੰਘ ਜਿਲ੍ਹਾ ਜਨਰਲ ਸਕੱਤਰ, ਗੁਨਦੀਪ ਬਾਂਸਲ ਸੁਪਰਡੰਟ, ਮਿਸ ਪੂਜਾ  ਜਲਸਰੋਤ ਵਿਭਾਗ, ਮਨਜੀਤ ਸਿੰਘ, ਮਨਜਿੰਦਰ ਕੌਰ, ਗੁਰਮੇਲ ਸਿੰਘ, ਰਾਜਪਾਲ ਸਿੰਘ ਡੀ.ਸੀ. ਦਫਤਰ, ਸੁਖਵਿੰਦਰ ਕੌਰ, ਰਮਨਦੀਪ ਸਿੰਘ ਇੰਸਪੈਕਟਰ, ਮਨਦੀਪ ਕੌਰ ਫੂਡ ਸਪਲਾਈ ਵਿਭਾਗ, ਵਿਸਾਖਾ ਸਿੰਘ, ਰਜਿੰਦਰ ਕੁਮਾਰ, ਰਾਜਵੀਰ ਕੌਰ ਆਬਕਾਰੀ ਤੇ ਕਰ ਵਿਭਾਗ, ਸੇਵਾ ਰਾਮ, ਜਗਦੇਵ ਸਿੰਘ ਸਿਹਤ ਵਿਭਾਗ, ਸ੍ਰੀ ਬਲਵੀਰ ਸਿੰਘ ਮਲੂਕਾ ਜਿਲ੍ਹਾ ਪ੍ਰਧਾਨ, ਸ੍ਰੀ ਲਾਲ ਸਿੰਘ ਜਨਰਲ ਸਕੱਤਰ, ਨਵਜੋਤ ਕੌਰ, ਦਵਿੰਦਰ ਕੌਰ, ਮੋਨਿਕਾ ਸਿੱਖਿਆ ਵਿਭਾਗ, ਬਲਜਿੰਦਰ ਸਿੰਘ, ਭਲਾਈ ਵਿਭਾਗ, ਲਖਵਿੰਦਰ ਸਿੰਘ, ਬੀ.ਐਡ.ਆਰ ਵਿਭਾਗ, ਰੁਪਿੰਦਰ ਕੌਰ, ਰੇਨੂ ਬਾਲਾ ਸਮਾਜਿਕ ਸੁਰੱਖਿਆ ਵਿਭਾਗ, ਹਰਪ੍ਰੀਤ ਸਿੰਘ, ਨਿਸਾ ਖਜਾਨਾ ਵਿਭਾਗ, ਤਰੁਨ ਗੁਪਤਾ, ਪ੍ਰਤੀਕ ਚਮਕ ਜਿਲ੍ਹਾ ਪੀ੍ਰਸਦ ਅਤੇ ਪੰਚਾਇੰਤੀ ਰਾਜ ਵਿਭਾਗ, ਸੁਖਜੀਤ ਸਿੰਘ, ਮਨਦੀਪ ਸਿੰਘ, ਜਸਵੀਰ ਕੌਰ ਖੇਤੀਬਾੜੀ ਵਿਭਾਗ, ਹਰਭਜਨ ਸਿੰਘ, ਉਕਾਰ ਸਿੰਘ, ਗੁਰਮੀਤ ਸਿੰਘ ਜਲ ਸਪਲਾਈ ਵਿਭਾਗ, ਸਿਵ ਕੁਮਾਰ ਸਟੈਨੋ ਅੰਦਰੂਨੀ ਪੜਤਾਲ ਸੰਸਥਾ, ਦਵਿੰਦਰ ਸਿੰਘ, ਹਰਦੀਪ ਸਿੰਘ ਏ.ਆਰ ਕੋਅਪਰੇਟਿਵ ਸੁਸਾਇਟੀ, ਦੇ ਮਨਿਸਟਰੀਅਲ ਕਾਮੇ ਆਪਣੇ ਵਿਭਾਗਾ ਦੇ ਸਾਥੀਆ ਸਮੇਤ ਭਾਰੀ ਗਿਣਤੀ ਵਿੱਚ ਹਾਜਰ ਸਨ।.ਜਿਲ੍ਹਾ ਬਾਡੀ ਵੱਲੋ ਇਸ ਰੋਸ ਮੁਜਾਹਰੇ ਵਿੱਚ ਆਏ ਸਾਰੇ ਮਨਿਸਟਰੀਅਲ ਕਾਮਿਆ ਦਾ ਧੰਨਵਾਦ ਕੀਤਾ ਗਿਆ ਅਤੇ ਸਮੂਹ ਸਾਥੀਆਂ ਨੂੰ ਬੇਨਤੀ ਕੀਤੀ ਗਈ ਕਿ ਕੋਈ ਵੀ ਸਾਥੀ ਸਨੀਵਾਰ ਅਤੇ ਐਤਵਾਰ ਨੂੰ ਦਫਤਰ ਵਿੱਚ ਆ ਕੇ ਕੰਮ ਕਰਨ ਦੀ ਕੋਸ਼ਿਸ ਨਾ ਕਰੇ ਕਿਉਕਿ ਯੂਨੀਅਨ ਵੱਲੋ ਚੈਕਿੰਗ ਟੀਮਾਂ ਤਿਆਰ ਕੀਤੀਆ ਗਈਆ ਜੋ ਇਹਨਾ ਦਿਨਾ ਵਿੱਚ ਜੋ ਵੀ ਸਾਥੀ ਕੰਮ^ਕਾਰ ਕਰਦਾ ਪਾਇਆ ਗਿਆ ਤਾਂ ਜਿਲ੍ਹਾ ਬਾਡੀ ਵੱਲੋ ਉਸਦੇ ਖਿਲਾਫ ਸਖਤ ਐਕਸਨ ਲਿਆ ਜਾਵੇਗਾ। ਇਸ ਤੋ ਇਲਾਵਾ ਇਹ ਵੀ ਦੱਸਿਆ ਗਿਆ ਕਿ ਅੱਜ ਪੀ.ਐਸ.ਐਮ.ਯੂ. ਪੰਜਾਬ ਦੀ ਮੀਟਿੰਗ ਜੋ ਕਿ ਇਸ ਸਮੇ ਚੰਡੀਗੜ ਵਿਖੇ ਚੱਲ ਰਹੀ ਹੈ, ਵਿੱਚ ਜੋ ਵੀ ਫੈਸਲਾ ਹੋਵੇਗਾ ਉਸਦੀ ਸੂਚਨਾ ਸਾਰੇ ਸਾਥੀਆਂ ਨੂੰ ਦੇ ਦਿੱਤੀ ਜਾਵੇਗੀ ।

ਜਮਹੂਰੀ ਅਧਿਕਾਰ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਤੇ ਮੋਗਾ ਘੋਲ ਨੂੰ ਸਮਰਪਤ ਕਨਵੈਨਸ਼ਨ 16 ਨੂੰ

0
ਪੰਜਾਬੀ ਖਬਰਸਾਰ ਬਿਉਰੋ
ਬਠਿੰਡਾ, 14 ਅਕਤੂਬਰ: 25 ਸਤੰਬਰ ਤੋਂ 10 ਅਕਤੂਬਰ ਤੱਕ ਸ਼ਹੀਦ ਭਗਤ ਸਿੰਘ, ਦੁਰਗਾ ਭਾਬੀ ਤੇ ਮੋਗਾ ਘੋਲ ਦੀ ਪੰਜਾਹਵੀਂ ਵਰ੍ਹੇਗੰਢ ਨੂੰ ਸਮਰਪਿਤ ਸੁਬਾਈ ਚੇਤਨਾ ਮੁਹਿੰਮ ਦੇ ਤਹਿਤ ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਵੱਲੋਂ “ਜਮਹੂਰੀ ਹੱਕਾਂ ਤੇ ਹਮਲੇ ਅਤੇ ਜਨ ਪ੍ਰਤੀਰੋਧ” ਵਿਸ਼ੇ ਤੇ ਇਕ ਵਿਸ਼ੇਸ਼ ਕਨਵੈਨਸ਼ਨ 16 ਅਕਤੂਬਰ ਸਵੇਰੇ 10 ਵਜੇ ਟੀਚਰਜ਼ ਹੋਮ ਬਠਿੰਡਾ ਵਿਖੇ ਕਰਵਾਈ ਜਾ ਰਹੀ ਹੈ ਜਿਸ ਵਿੱਚ ਉੱਘੇ ਜਮਹੂਰੀ ਕਾਰਕੁੰਨ ਹਿਮਾਂਸ਼ੂ ਕੁਮਾਰ ਮੁੱਖ ਬੁਲਾਰੇ ਹੋਣਗੇ ਅਤੇ ਸ਼ਹੀਦ ਭਗਤ ਸਿੰਘ ਦੇ ਸਾਥੀਆਂ ਦੀ ਵਿਰਾਸਤ ਬਾਰੇ ਸੂਬਾ  ਜਨਰਲ ਸਕੱਤਰ ਪ੍ਰਿਤਪਾਲ ਸਿੰਘ ਆਪਣੇ ਵਿਚਾਰ ਰੱਖਣਗੇ। ਇਸ ਸਬੰਧੀ ਜਾਰੀ ਇਕ ਪ੍ਰੈੱਸ ਨੋਟ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਇਕਾਈ ਸਕੱਤਰ ਸੁਦੀਪ ਸਿੰਘ ਤੇ ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ  ਐਮ ਡੀ ਨੇ ਦੱਸਿਆ ਕਿ ਭਾਰਤ ਦੀ ਕੇਂਦਰੀ ਸਰਕਾਰ ਵੱਲੋਂ ਸੰਵਿਧਾਨਕ ਸੰਸਥਾਵਾਂ ਨੂੰ ਸੱਤਾ ਦੇ ਜਬਰ ਦੀ ਸੰਦ ਬਣਾ ਕੇ ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਉਨ੍ਹਾਂ ਦੇ ਹਮਾਇਤੀ ਮਨੁੱਖੀ ਅਧਿਕਾਰ ਕਾਰਕੁੰਨਾਂ,ਬੁੱਧੀਜੀਵੀਆਂ, ਲੇਖਕਾਂ,ਵਕੀਲਾਂ,ਪੱਤਰਕਾਰਾਂ,ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ ਤੇ ਔਰਤਾਂ ਉਪਰ ਕੀਤੇ ਜਾ ਰਹੇ ਜਬਰ ਦੀ ਅਸਲੀਅਤ ਲੋਕਾਂ ਸਾਹਮਣੇ  ਲਈ ਇਹ ਕਨਵੈਨਸ਼ਨ ਇੱਕ ਸਾਰਥਕ ਉਪਰਾਲਾ ਹੋਵੇਗਾ । ਉਨ੍ਹਾਂ ਅੱਗੇ ਦੱਸਿਆ ਕਿ ਹਿਮਾਂਸ਼ੂ ਕੁਮਾਰ ਅਜਿਹੇ ਜਮਹੂਰੀ ਕਾਰਕੁੰਨ ਹਨ ਜੋ ਆਦਿਵਾਸੀਆਂ ਅਤੇ ਦੱਬੇ ਕੁਚਲੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਲਈ ਜ਼ਿੰਦਗੀ ਭਰ ਸਰਕਾਰ ਨਾਲ ਲੋਹਾ ਲੈਂਦੇ ਆ ਰਹੇ ਹਨ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਸੰਵਿਧਾਨ ਦੀ ਰਖਵਾਲੀ ਲਈ ਬਣਾਈਆਂ ਗਈਆਂ ਸੰਵਿਧਾਨਕ ਸੰਸਥਾਵਾਂ ਦਾ ਫਾਸ਼ੀਵਾਦੀਕਰਨ ਕਰ ਦਿੱਤਾ ਹੈ।. ਰਿਜ਼ਰਵ ਬੈਂਕ ਸੀ ਬੀ ਆਈ, ਕੈਗ ਈਡੀ,ਅੇਨ ਆਰ ਟੀ ਸੀ,ਐਮ ਸੀ ਆਈ,ਆਦਿ  ਚੋਣ ਕਮਿਸ਼ਨ ਆਦਿ ਆਪਣੇ ਕੰਮ ਸੰਵਿਧਾਨ ਅਨੁਸਾਰ ਕਰਨ ਦੀ ਥਾਂ ਕੇਂਦਰੀ ਹਾਕਮਾਂ ਦੇ ਹੱਥਾਂ ਵਿੱਚ ਖੇਡ ਰਹੀਆਂ ਹਨ। ਇੱਥੋਂ ਤੱਕ ਕਿ ਅਦਾਲਤਾਂ ਵੱਲੋਂ ਇਨਸਾਫ ਦੀ ਗੁਹਾਰ  ਲਾਉਣ ਵਾਲੀ ਜਮਹੂਰੀਅ ਤੇ ਸਮਾਜਕ ਕਾਰਕੁੰਨਾਂ ਵਿਰੁੱਧ ਮੁਕੱਦਮੇ ਦਰਜ ਕਰਨ ਅਤੇ ਜੁਰਮਾਨਾ ਕਰਨ ਦੇ ਫੈਸਲੇ ਕੀਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਸਰਕਾਰੀ ਫ਼ੈਸਲਿਆਂ ਉੱਪਰ ਸਵਾਲ ਕਰਨ ਵਾਲੇ ਬੁੱਧੀਜੀਵੀਆਂ, ਜਮਹੂਰੀ ਤੇ ਸਮਾਜਿਕ ਕਾਰਕੁੰਨਾਂ ਵਿਦਿਆਰਥੀਆਂ ਲੇਖਕਾਂ,ਪੱਤਰਕਾਰਾਂ ਨੂੰ ਜ਼ਮਾਨਤ ਤੇ ਹੱਕ ਤੋਂ ਵਾਂਝਾ  ਕਰ ਕੇ ਸਾਲਾਂ ਬੱਧੀ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਇਸ ਦੇ ਉਲਟ ਧਾਰਮਿਕ ਸੰਸਦਾਂ ਲਾਉਣ ਵਾਲੇ ਧਾਰਮਿਕ ਆਗੂਆਂ, ਟੀਵੀ ਐਂਕਰਾਂ, ਬੀ ਜੇ ਪੀ ਦੇ ਬੁਲਾਰਿਆਂ ਵੱਲੋਂ ਉਗਲੀ ਜਾਂਦੀ ਫਿਰਕੂ ਜ਼ਹਿਰ ਦੇ ਮਾਮਲੇ ਵਿੱਚ ਦਰਜ ਕੇਸਾਂ ਦੀ ਪਹਿਲ ਦੇ ਆਧਾਰ ਤੇ ਸੁਣਵਾਈ ਕਰਕੇ ਉਨ੍ਹਾਂ ਨੂੰ ਝੱਟ ਜ਼ਮਾਨਤ ਦੇ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਮਿਲੀ ਛਿੱਟਪੁਟ ਜਮਹੂਰੀਅਤ ਵੀ ਖਤਰੇ ਵਿਚ ਪੈ ਗਈ ਹੈ।ਅਜਿਹੀਆਂ ਹਾਲਤਾਂ ਵਿੱਚ ਰਾਜ ਮਸ਼ੀਨਰੀ ਜਿਥੇ ਸੰਘਰਸ਼ ਕਰਦੇ ਹੱਕਾਂ ਦਾ ਘਾਣ ਕਰਦੀ ਉਥੇ ਮਾਨਸਿਕ ਪੱਧਰ ਤੇ ਅਤੇ ਬੌਧਿਕ ਪੱਧਰ ਤੇ ਲੋਕਾਂ ਨੂੰ ਬੌਣੇ ਬਨਾਉਣ ਲਈ ਹੋਰਨਾਂ ਖੇਤਰਾਂ ਅੰਦਰ ਹਮਲੇ ਵਿੱਡਦੀ ਹੈ। ਲੋਕਾਂ ਨੂੰ ਜਾਗਰੂਕ ਕਰਨ ਵਾਲੇ ਬੁੱਧੀਜੀਵੀਆਂ ਲੇਖਕਾਂ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰ ਕੇ ਲੋਕਾਂ ਦੀ ਏਕਤਾ ਨੂੰ ਖੋਰਾ ਲਾਉਂਦੀ ਹੈ।  ਦੂਜੇ ਪਾਸੇ ਲੋਕਾਂ ਦੀ ਸੰਘਰਸ਼ਮਈ ਵਿਰਾਸਤ ਨੂੰ ਖੋਹਣ ਅਤੇ ਮੇਟਣ (ਭਗਤ ਸਿੰਘ ਨੂੰ ਦਹਿਸ਼ਤਗਰਦ ਐਲਾਨਣ ਵਰਗੇ)ਕੋਝੇ ਯਤਨ ਕੀਤੇ ਜਾ ਰਹੇ ਹਨ ਇਨ੍ਹਾਂ ਸਾਜ਼ਿਸ਼ਾਂ ਦੇ ਤਹਿਤ ਹੀ ਬਿਲਕਿਸ ਬਾਨੋ ਪਰਿਵਾਰ ਦੇ ਕਾਤਲਾਂ ਬਲਾਤਕਾਰੀਆਂ ਦੀ ਸਜ਼ਾ ਮੁਆਫੀ ਕੀਤੀ ਗਈ ਹੈ ਪਰ ਸਜ਼ਾ ਕੱਟ ਚੁੱਕੇ ਦੂਜੇ ਘੱਟ ਗਿਣਤੀਆਂ ਦਲਿਤਾਂ ਕਸ਼ਮੀਰੀਆਂ ਤੇ ਸੰਘਰਸ਼ੀ ਲੋਕਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।
ਇਸ ਕਨਵੈਨਸ਼ਨ ਦੇ ਦੂਜੇ ਦਾ ਬੁਲਾਰੇ  ਜਨਰਲ ਸਕੱਤਰ ਪ੍ਰਿਤਪਾਲ ਸਿੰਘ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਵਿਰਾਸਤ ਵਿਸ਼ੇ ਤੇ ਆਪਣੇ ਵਿਚਾਰ ਰੱਖਣਗੇ।ਸਭਾ ਦੀ ਜਿਲ੍ਹਾ ਇਕਾਈ ਬਠਿੰਡਾ ਵੱਲੋਂ ਸਮੁੱਚੀਆਂ ਜਮਹੂਰੀ ਜਨਤਕ ਜਥੇਬੰਦੀਆਂ ਅਤੇ ਉਨ੍ਹਾਂ ਦੇ ਕਾਰਕੁੰਨਾਂ ਤੋਂ ਇਲਾਵਾ ਇਨਸਾਫ਼ ਪਸੰਦ ਤੇ ਦੇਸ਼ ਭਗਤ ਲੋਕਾਂ ਨੂੰ ਵੀ ਇਸ ਕਨਵੈਨਸ਼ਨ ਵਿੱਚ ਆਉਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

ਗੁਲਜ਼ਾਰਇੰਦਰ ਚਾਹਲ ਨੇ ਪੰਜਾਬ ਕਿ੍ਕਟ ਐਸੋਸੀਏਸ਼ਨ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ

0

ਕਿ੍ਕਟਰ ਤੇ ਐਮ.ਪੀ ਹਰਭਜਨ ਸਿੰਘ ਤੋਂ ਇਲਾਵਾ ਬਿਕਰਮ ਮਜੀਠਿਆ ਨੇ ਐਸੋਸੀਏਸ਼ਨ ਵਿਚ ਚੁੱਕਿਆ ਸੀ ਭਿ੍ਰਸ਼ਟਚਾਰ ਦਾ ਮੁੱਦਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਅਕਤੂਬਰ: ਫ਼ਿਲਮ ਅਦਾਕਾਰ ਰਹੇ ਗੁਲਜਾਰਇੰਦਰ ਸਿੰਘ ਚਾਹਲ ਨੇ ਅੱਜ ਅਚਾਨਕ ਪੰਜਾਬ ਕਿ੍ਕਟ ਐਸੋਸੀਏਸ਼ਨ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ। ਹਾਲਾਂਕਿ ਉਨ੍ਹਾਂ ਇਸਦੇ ਪਿੱਛੇ ਕੋਈ ਕਾਰਨ ਨਹੀਂ ਦਸਿਆ ਪ੍ਰੰਤੂ ਚੱਲ ਰਹੀ ਚਰਚਾ ਮੁਤਾਬਕ ਪਿਛਲੇ ਦਿਨੀਂ ਸਾਬਕਾ ਕਿ੍ਕਟਰ ਤੇ ਐਮਪੀ ਹਰਭਜਨ ਸਿੰਘ ਦੁਆਰਾ ਕਿ੍ਕਟ ਐਸੋਸੀਏਸ਼ਨ ਦੇ ਕੰਮਾਂ ’ਤੇ ਉਠਾਏ ਸਵਾਲ ਅਤੇ ਜਾਂਚ ਦੀ ਕੀਤੀ ਮੰਗ ਤੋਂ ਬਾਅਦ ਹੁਣ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਵਲੋਂ ਵੀ ਇਸ ਸਬੰਧ ਵਿਚ ਸੀਬੀਆਈ ਦੀ ਜਾਂਚ ਲਈ ਪੱਤਰ ਲਿਖਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇੱਥੇ ਦਸਣਾ ਬਣਦਾ ਹੈ ਕਿ ਚਾਹਲ ਇਸੇ ਸਾਲ ਆਪ ਸਰਕਾਰ ਬਣਨ ਤੋਂ ਬਾਅਦ 27 ਮਈ ਨੂੰ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਸਨ ਹਾਲਾਂਕਿ ਉਹ ਪਿਛਲੇ ਸਾਲ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਸਮੇਂ ਪਾਰਟੀ ਦੇ ਖ਼ਜਾਨਚੀ ਵੀ ਬਣੇ ਸਨ।

ਮਾਮਲਾ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਦਾ: ਡਾ ਵਾਂਡਰ ਨੇ ਅਪਣੀ ਪੇਸ਼ਕਸ ਵਾਪਸ ਲਈ

0

ਰਾਜਪਾਲ ਵਲੋਂ ਫ਼ਾਈਲ ਮੋੜਣ ਕਾਰਨ ਸਰਕਾਰ ਦੀ ਹੋ ਰਹੀ ਹੈ ਕਿ ਕਿਰਕਿਰੀ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 13 ਅਕਤੂਬਰ: ਪੰਜਾਬ ਸਰਕਾਰ ਵਲੋਂ ਕੁੱਝ ਦਿਨ ਪਹਿਲਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਫ਼ਰੀਦਕੋਟ ਦੇ ਉਪ ਕੁਲਪਤੀ ਦੇ ਅਹੁਦੇ ਲਈ ਦਿਲ ਦੇ ਰੋਗਾਂ ਦੇ ਉਘੇ ਮਾਹਰ ਤੇ ਡੀਐਮਸੀ ਦੇ ਹੈਡ ਡਾ ਗੁਰਪ੍ਰੀਤ ਸਿੰਘ ਵਾਂਡਰ ਦਾ ਨਾਮ ਅੱਗੇ ਕਰਨ ਅਤੇ ਇਸ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਉਨ੍ਹਾਂ ਦੇ ਨਾਮ ਵਾਲੀ ਫਾਈਲ ਵਾਪਸ ਮੋੜਣ ਤੋਂ ਬਾਅਦ ਉਠ ਰਹੇ ਵਿਵਾਦ ਦੌਰਾਨ ਅੱਜ ਡਾ ਵਾਂਡਰ ਨੇ ਅਪਣੀ ਪੇਸਕਸ ਵਾਪਸ ਲੈ ਲਈ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਪ ਕੁਲਪਤੀ ਦੀ ਚੋਣ ਲਈ ਰਾਜਪਾਲ ਨੂੰ ਤਿੰਨ ਨਾਵਾਂ ਦੀ ਭੇਜੀ ਜਾਣ ਵਾਲੀ ਫ਼ਾਈਲ ਵਿਚ ਉਨ੍ਹਾਂ ਦਾ ਨਾਮ ਸ਼ਾਮਲ ਨਾ ਕਰੇ ਕਿਉਂਕਿ ਉਹ ਹੁਣ ਇਸ ਅਹੁੱਦੇ ਲਈ ਇੱਛੁਕ ਨਹੀਂ ਹਨ। ਦਸਣਾ ਬਣਦਾ ਹੈ ਕਿ ਪਹਿਲਾਂ ਪੰਜਾਬ ਸਰਕਾਰ ਨੇ ਇਸ ਅਹੁੱਦੇ ਲਈ ਇਕੱਲੇ ਡਾ ਵਾਂਡਰ ਦਾ ਨਾਮ ਭੇਜ ਦਿੱਤਾ ਸੀ ਤੇ ਜਿਸਦਾ ਵਿਰੋਧ ਕਰਦਿਆਂ ਰਾਜਪਾਲ ਨੇ ਫ਼ਾਈਲ ਨੂੰ ਵਾਪਸ ਭੇਜਦੇ ਹੋੲੈ ਨਿਯਮਾਂ ਤਹਿਤ ਤਿੰਨ ਨਾਮ ਭੇਜਣ ਲਈ ਕਿਹਾ ਸੀ। ਇੱਥੇ ਇਸ ਗੱਲ ਦਾ ਵੀ ਜਿਕਰ ਕਰਨਾ ਬਣਦਾ ਹੈ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਪਹਿਲੇ ਉਪ ਕੁਲਪਤੀ ਡਾ ਰਾਜ ਬਹਾਦਰ ਦੇ ਅਸਤੀਫ਼ੇ ਕਾਰਨ ਵੀ ਸਰਕਾਰ ਨੂੰ ਕਾਫ਼ੀ ਨਮੋਸ਼ੀ ਹੋਈ ਸੀ ਕਿਉਂਕਿ ਅਪਣੇ ਪਲੇਠੇ ਦੌਰੇ ’ਤੇ ਪੁੱਜੇ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜ਼ਰਾ ਨੇ ਜਨਤਕ ਇਕੱਠ ਵਿਚ ਕਥਿਤ ਤੌਰ ’ਤੇ ਡਾ ਬਹਾਦਰ ਦਾ ਨਿਰਾਦਰ ਕੀਤਾ ਸੀ ਜਿਸਦੇ ਚੱਲਦੇ ਉਨ੍ਹਾਂ ਅਪਣੇ ਅਹੁੱਦੇ ਤੋਂ ਅਸਤੀਫ਼ਾ ਦੇਣ ਦਿੱਤਾ ਸੀ। ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਸਰਕਾਰ ਨੇ ਡਾ ਵਾਂਡਰ ਨੂੰ ਇਸ ਪਦਵੀਂ ’ਤੇ ਨਿਯੁਕਤ ਕਰਨ ਦਾ ਮਨ ਬਣਾਇਆ ਸੀ ਤੇ ਇਸਦੇ ਲਈ ਬਕਾਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਵੀ ਜਾਣਕਾਰੀ ਦਿੱਤੀ ਸੀ ਪ੍ਰੰਤੂ ਹੁਣ ਰਾਜਪਾਲ ਵਲੋਂ ਫ਼ਾਈਲ ਰੱਦ ਕਰਨ ਦੇ ਚੱਲਦੇ ਇਹ ਮਾਮਲਾ ਮੁੜ ਸੁਰਖੀਆਂ ਵਿਚ ਹੈ।

ਵਿਆਹ ਦੇ ਨਾਂ ’ਤੇ ਲੜਕੀਆਂ ਦੇ ਸੁੰਦਰਤਾ ਮੁਕਾਬਲੇ ਦਾ ਆਯੋਜਨ ਰੱਖਣ ਵਾਲੇ ਪਿਊ-ਪੁੱਤ ਵਿਰੁੱਧ ਪਰਚਾ ਦਰਜ਼

0

ਹੋਟਲ ਪ੍ਰਬੰਧਕਾਂ ਨੇ ਸਮਾਗਮ ਦੀ ਬੁਕਿੰਗ ਹੋਣ ਤੋਂ ਕੀਤਾ ਇੰਨਕਾਰ, ਦਿੱਤੀ ਪੁਲਿਸ ਨੂੰ ਸਿਕਾਇਤ
ਸੁੰਦਰਤਾ ਮੁਕਾਬਲੇ ਕਰਵਾਉਣ ਵਾਲਿਆਂ ਨੇ ਕੀਤੇ ਫ਼ੋਨ ਬੰਦ
ਕੋਤਵਾਲੀ ਪੁਲਿਸ ਨੇ ਕੀਤਾ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ: ਬਠਿੰਡਾ ਦੇ ਇੱਕ ਹੋਟਲ ’ਚ ਇੱਕ ਐਨ.ਆਰ.ਆਈ ਲੜਕੇ ਦੇ ਵਿਆਹ ਦੇ ਲਈ ਆਗਾਮੀ 23 ਅਕਤੂਬਰ ਨੂੰ ਲੜਕੀਆਂ ਦੇ ਸੁੰਦਰਤਾ ਮੁਕਾਬਲੇ ਦਾ ਆਯੋਜਨ ਕਰਨ ਲਈ ਸ਼ਹਿਰ ’ਚ ਥਾਂ-ਥਾਂ ਪੋਸਟਰ ਲਗਡਾਉਣ ਵਾਲੇ ਪਿਊ-ਪੁੱਤ ਵਿਰੁਧ ਕੋਤਵਾਲੀ ਪੁਲਿਸ ਨੇ ਹੋਟਲ ਦੇ ਮਾਲਕ ਦੀ ਸਿਕਾਇਤ ’ਤੇ ਪਰਚਾ ਦਰਜ਼ ਕਰ ਲਿਆ ਹੈ। ਅੱਜ ਦਿਨੇਂ ਸ਼ਹਿਰ ਵਿਚ ਇਹ ਪੋਸਟਰ ਲੱਗਣ ਤੋਂ ਬਾਅਦ ਇਸਦੇ ਵਿਰੋਧ ’ਚ ਅਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਿੱਥੇ ਗੋਨਿਆਣਾ ਰੋਡ ’ਤੇ ਸਥਿਤ ਹੋਟਲ ਦੇ ਪ੍ਰਬੰਧਕਾਂ ਨੇ ਅਪਣੇ ਹੋਟਲ ਵਿਚ ਅਜਿਹਾ ਕੋਈ ਸਮਾਗਮ ਰੱਖਣ ਤੋਂ ਹੀ ਸਪੱਸ਼ਟ ਇੰਨਕਾਰ ਕਰ ਦਿੱਤਾ, ਉਥੇ ਸੁੰਦਰਤਾ ਮੁਕਾਬਲੇ ਦਾ ਆਯੋਜਨ ਕਰਵਾਉਣ ਵਾਲਿਆਂ ਨੇ ਅਪਣੇ ਫ਼ੋਨ ਬੰਦ ਕਰ ਲਏ। ਉਧਰ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਤੇ ਜਾਂਚ ਤੋਂ ਬਾਅਦ ਹੋਟਲ ਸਵੀਟ ਮਿਲਨ ਦੇ ਪ੍ਰਬੰਧਕ ਜਗਦੀਸ਼ ਗਰੋਵਰ ਦੇ ਬਿਆਨਾਂ ਉਪਰ ਇੰਨ੍ਹਾਂ ਪੋਸਟਰਾਂ ’ਚ ਅਪਣਾ ਨੰਬਰ ਦੇਣ ਵਾਲੇ ਰਾਮ ਦਿਆਲ ਜੋੜਾ ਤੇ ਉਨ੍ਹਾਂ ਦੇ ਪੁੱਤਰ ਸੁਰਿੰਦਰ ਜੋੜਾ ਵਿਰੁਧ ਥਾਣਾ ਕੋਤਵਾਲੀ ਦੀ ਪੁਲਿਸ ਨੇ ਧਾਰਾ 420,419,501,509,109 ਆਈ.ਪੀ.ਸੀ ਅਤੇ 6 9 1 ,੩ 1 ਤਹਿਤ ਕੇਸ ਦਰਜ਼ ਕਰਕੇ ਦੋਨਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਇਸਦੀ ਪੁਸ਼ਟੀ ਕਰਦਿਆਂ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦਸਿਆ ਕਿ ਇਸ ਸਬੰਧ ਵਿਚ ਵੱਖ ਵੱਖ ਜਥੇਬੰਦੀਆਂ ਤੋਂ ਇਲਾਵਾ ਨਿੱਜੀ ਤੌਰ ’ਤੇ ਵਿਅਕਤੀਆਂ ਨੇ ਵਿਰੋਧ ਜਤਾਇਆ ਸੀ ਅਤੇ ਹੋਟਲ ਮਾਲਕ ਨੇ ਪੁਲਿਸ ਕੋਲ ਸਿਕਾਇਤ ਦਿੱਤੀ ਸੀ ਕਿ ਉਸਦੇ ਹੋਟਲ ਦਾ ਨਾਮ ਵਰਤ ਕੇ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਧੋਖਾਧੜੀ ਕੀਤੀ ਗਈ ਹੈ। ਦਸਣਾ ਬਣਦਾ ਹੈ ਕਿ ਰਾਤੋ-ਰਾਤ ਸ਼ਹਿਰ ਦੇ ਕਈ ਹਿੱਸਿਆ ਵਿਚ ਸੁੰਦਰਤਾ ਮੁਕਾਬਲੇ ਦਾ ਸੱਦਾ ਦੇਣ ਵਾਲੇ ਇਹ ਪੋਸਟਰ ਲੱਗ ਗਏ, ਜਿਸ ਵਿਚ ਪ੍ਰਬੰਧਕਾਂ ਨੇ ਸਾਫ਼ ਤੌਰ ’ਤੇ ਲਿਖਿਆ ਹੋਇਆ ਹੈ ਕਿ ਸਭ ਤੋਂ ਸੁੰਦਰ ਲੜਕੀ ਨੂੰ ਕੈਨੇਡਾ ਵਿਚ ਪੱਕੇ ਲੜਕੇ ਨਾਲ ਵਿਆਹ ਦੀ ਪੇਸ਼ਕਸ਼ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਅਸਲ ਵਿਚ ਇਹ ਮੁਕਾਬਲਾ ਮੁਜਰਮ ਜੋੜੀ ਦੇ ਕੈਨੇਡੀਅਨ ਲੜਕੇ ਦੇ ਦੋਸਤ ਲਈ ਸੁੰਦਰ ਲੜਕੀ ਲੱਭਣ ਨੂੰ ਲੈ ਕੇ ਰੱਖਿਆ ਗਿਆ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਇੰਨ੍ਹਾਂ ਪੋਸਟਰਾਂ ਵਿਚ ਪ੍ਰਬੰਧਕਾਂ ਨੇ ਅਪਣੇ ਨੰਬਰ ਦੇ ਕੇ ਚਾਹਵਾਨਾਂ ਨੂੰ ਸੰਪਰਕ ਕਰਨ ਲਈ ਵੀ ਕਿਹਾ ਸੀ ਤੇ ਨਾਲ ਹੀ ਮੈਰਿਜ ਬਿਊਰੋ ਵਾਲਿਆਂ ਨੂੰ ਫੋਨ ਨਾ ਕਰਨ ਦੀ ਸਲਾਹ ਦਿੱਤੀ ਗਈ ਸੀ। ਇੰਨ੍ਹਾਂ ਪੋਸਟਰਾਂ ਦੇ ਸ਼ਹਿਰ ਵਿਚ ਲੱਗਣ ਤੋਂ ਬਾਅਦ ਇਸ ਅਜੀਬ ਮੁਕਾਬਲੇ ਅਤੇ ਅਜੀਬ ਪੇਸ਼ਕਸ਼ ਦੀ ਸਾਰਾ ਦਿਨ ਹਰ ਪਾਸੇ ਚਰਚਾ ਚੱਲਦੀ ਰਹੀ। ਇਸਤੋਂ ਇਲਾਵਾ ਇਹ ਪੋਸਟਰ ਸੋਸ਼ਲ ਮੀਡੀਆ ’ਤੇ ਵੀ ਖ਼ੂਬ ਵਾਇਰਲ ਹੋਏ, ਹਾਲਾਂਕਿ ਜਿਆਦਾਤਰ ਲੋਕਾਂ ਨੇ ਇਸ ਪੇਸ਼ਕਸ ਦੀ ਪੁਰਾਣੇ ਜਮਾਨੇ ’ਚ ਰਾਜਿਆਂ ਮਹਾਰਾਜਿਆਂ ਤੇ ਧਾੜਵੀਆਂ ਵਲੋਂ ਕੀਤੇ ਜਾਣ ਵਾਲੇ ਸਬੰਭਰਾਂ ਨਾਲ ਤੁਲਨਾ ਕਰਦਿਆਂ ਇਸਦੀ ਨਿਖੇਧੀ ਕੀਤੀ। ਵੱਡੀ ਗੱਲ ਇਹ ਵੀ ਹੈ ਕਿ ਸ਼ਹਿਰ ਵਿਚ ਲੱਗੇ ਇੰਨ੍ਹਾਂ ਪੋਸਟਰਾਂ ਵਿਚ ਸਿਰਫ਼ ਉਚ ਜਾਤੀ ਨਾਲ ਸਬੰਧਤ ਸੁੰਦਰ ਲੜਕੀਆਂ ਨੂੰ ਹੀ ਆਉਣ ਲਈ ਕਿਹਾ ਗਿਆਸੀ। ਉਧਰ ਹੋਟਲ ਦੇ ਪ੍ਰਬੰਧਕ ਜਗਦੀਸ਼ ਗਰੋਵਰ ਨਾਂ ਦੇ ਵਿਅਕਤੀ ਨੇ ਸੰਪਰਕ ਕਰਨ ‘ਤੇ ਦਾਅਵਾ ਕੀਤਾ ਕਿ ‘‘ ਉਨ੍ਹਾਂ ਦੇ ਹੋਟਲ ਦਾ ਨਾਮ ਵਰਤਿਆਂ ਜਾ ਰਿਹਾ ਹੈ ਕਿਉਂਕਿ ਇਸ ਪ੍ਰੋਗਰਾਮ ਦੀ ਉਨ੍ਹਾਂ ਵਲੋਂ ਕੋਈ ਬੁਕਿੰਗ ਨਹੀਂ ਕੀਤੀ ਗਈ, ਜਿਸਦੇ ਚੱਲਦੇ ਉਹ ਪੁਲਿਸ ਨੂੰ ਵੀ ਕਾਰਵਾਈ ਦੀ ਮੰਗ ਲਈ ਸਿਕਾਇਤ ਦਿੱਤੀ ਹੈ।

ਕੈਪਟਨ ਦੀ ਭਗਵੰਤ ਮਾਨ ਨੂੰ ਸਲਾਹ: ਸਾਫ਼ ਕਹੋ ਕਿ ਸਾਡੇ ਕੋਲ ਦੇਣ ਲਈ ਪਾਣੀ ਦੀ ਇੱਕ ਬੂੰਦ ਨਹੀਂ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 13 ਅਕਤੂਬਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਸ.ਵਾਈ ਐਲ ਮੁੱਦੇ ’ਤੇ ਭਲਕੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਸਲਾਹ ਦਿੱਤੀ ਹੈ। ਇੱਥੇ ਜਾਰੀ ਬਿਆਨ ਵਿਚ ਉਨ੍ਹਾਂ ਸ: ਮਾਨ ਨੂੰ ਕਿਹਾ ਹੈ ਕਿ ਉਹ ਮੀਟਿੰਗ ਤੋਂ ਪਹਿਲਾਂ ਖ਼ੁਦ ਸਪੱਸ਼ਟ ਹੋਣ ਅਤੇ ਹਰਿਆਣਾ ਨੂੰ ਸਾਫ਼ ਸਬਦਾਂ ਵਿਚ ਕਹਿਣ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਵਾਧੂ ਪਾਣੀ ਦੀ ਇੱਕ ਬੂੰਦ ਨਹੀਂ ਹੈ। ਦਸਣਾ ਬਣਦਾ ਹੈ ਕਿ ਕੇਂਦਰ ਦੀ ਪਹਿਲਕਦਮੀ ’ਤੇ 14 ਅਕਤੂਬਰ ਨੂੰ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਐਸ.ਵਾਈ.ਐਲ ਦੇ ਮਾਮਲੇ ਦੇ ਹੱਲ ਲਈ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸਪੱਸ਼ਟ ਕਰ ਚੁੱਕੇ ਹਨ ਕਿ ਐਸ.ਵਾਈ.ਐਲ ਦੇ ਪਾਣੀਆਂ ’ਤੇ ਉਨ੍ਹਾਂ ਦੇ ਸੂਬੇ ਦਾ ਹੱਕ ਹੈ ਤੇ ਉਹ ਇਸਨੂੰ ਲੈ ਕੇ ਰਹਿਣਗੇ। ਇਸ ਮਾਮਲੇ ਵਿਚ ਪੰਜਾਬ ਦੀਆਂ ਹੋਰਨਾਂ ਸਿਆਸੀ ਪਾਰਟੀਆਂ ਖ਼ਾਸਕਰ ਅਕਾਲੀ ਦਲ ਤੇ ਕਾਂਗਰਸ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸੇ ਦਬਾਅ ਥੱਲੇ ਨਾ ਆਉਣ ਦੀ ਸਲਾਹ ਦਿੱਤੀ ਹੈ। ਜਿਸਤੋਂ ਬਾਅਦ ਅੱਜ ਕੈਪਟਨ ਅਮਰਿੰਦਰ ਸਿੰਘ, ਜੋਕਿ ਕੁੱਝ ਦਿਨ ਪਹਿਲਾਂ ਅਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਸਹਿਤ ਭਾਜਪਾ ਵਿਚ ਸਮੂਲੀਅਤ ਕਰ ਚੁੱਕੇ ਹਨ, ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ‘‘ ਉਹਨਾਂ ਨੂੰ ਮੀਟਿੰਗ ਤੋਂ ਪਹਿਲਾਂ ਸਾਫ਼ ਅਤੇ ਸਪੱਸ਼ਟ ਹੋਣਾ ਪਏਗਾ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਪਾਣੀ ਦੀ ਬੂੰਦ ਨਹੀਂ ਹੈ। ’’ ਉਨ੍ਹਾਂ ਉਮੀਦ ਜ਼ਾਹਰ ਕਰਦਿਆਂ ਕਿਹਾ ਕਿ ਭਗਵੰਤ ਮਾਨ ਵੀ ਪੰਜਾਬ ਦੀ ਜਮੀਨੀ ਸਥਿਤੀ ਤੋਂ ਜਾਣੂ ਹਨ, ਜੋ ਪਹਿਲਾਂ ਹੀ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਭਲਕੇ ਹੋਣ ਵਾਲੀ ਮੀਟਿੰਗ ਲਈ ਸੁਭਕਾਮਨਾਵਾਂ ਦਿੰਦਿਆਂ ਇਹ ਵੀ ਕਿਹਾ ਕਿ ‘‘ ਮੁੱਖ ਮੰਤਰੀ ਨੂੰ ਮੀਟਿੰਗ ਤੋਂ ਪਹਿਲਾਂ ਦੂਜਿਆਂ ਨਾਲ ਇਸ ਮੀਟਿੰਗ ’ਤੇ ਜਰੂਰ ਚਰਚਾ ਕਰਨਾ ਚਾਹੀਦੀ ਸੀ। ’’ ਇੱਥੇ ਦਸਣਾ ਬਣਦਾ ਹੈਕਿ ਸਾਲ 2002 ਤੋਂ 2007 ਤੱਕ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਨੇ ਬਿਨ੍ਹਾਂ ਕੇਂਦਰ ਤੇ ਕਾਂਗਰਸ ਹਾਈਕਮਾਂਡ ਨੂੰ ਭਾਫ਼ ਕੱਢਿਆ ਪੰਜਾਬ ਵਿਧਾਨ ਸਭਾ ਵਿਚ ਸਾਲ 2004 ਵਿੱਚ ਪਾਣੀਆਂ ਦੀ ਵੰਡ ਦੇ ਸਮਝੌਤਿਆਂ ਨੂੰ ਰੱਦ ਕਰ ਦਿੱਤਾ ਸੀ। ਜਿਸਦੇ ਚੱਲਦੇ ਉਨ੍ਹਾਂ ਨੂੰ ਪੰਜਾਬ ਦੇ ਪਾਣੀਆਂ ਦੇ ਰਾਖ਼ੇ ਦਾ ਵੀ ਟਾਈਟਲ ਮਿਲਿਆ ਸੀ।

ਪੈਨਸ਼ਨਾਂ ਸਬੰਧੀ ਕੀਤੇ ਸਰਵੇ ਦੌਰਾਨ 90248 ਮ੍ਰਿਤਕ ਲਾਭਪਾਤਰੀਆਂ ਦੀ ਹੋਈ ਸਨਾਖਤ

0

ਜ਼ਿਲ੍ਹਾ ਅਧਿਕਾਰੀਆਂ ਨੂੰ 21 ਅਕਤੂਬਰ 2022 ਤੱਕ ਅਣਵੰਡੀ ਰਾਸ਼ੀ ਖਜ਼ਾਨੇ ‘ਚ ਜਮ੍ਹਾਂ ਕਰਵਾਉਣ ਦੇ ਹੁਕਮ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਅਕਤੂਬਰ: ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬਜੁਰਗਾਂ, ਵਿਧਵਾਵਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗਾਂ ਦੀਆਂ ਪੈਨਸ਼ਨਾਂ ਸਬੰਧੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ.ਬਲਜੀਤ ਕੌਰ ਦੇ ਹੁਕਮਾਂ ਅਨੁਸਾਰ ਸਰਵੇ ਕੀਤਾ ਗਿਆ ਹੈ। ਡਾ. ਬਲਜੀਤ ਕੌਰ ਨੇ ਦੱਸਿਆ ਕਿ 04 ਅਗਸਤ 2022 ਨੂੰ ਉਨ੍ਹਾਂ ਨੇ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਮੀਟਿੰਗ ਦੌਰਾਨ ਉਨ੍ਹਾਂ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਬੁਢਾਪਾ ਪੈਨਸ਼ਨ, ਵਿਧਵਾ ਅਤੇ ਨਿਆਸ਼ਰਿਤ ਔਰਤਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਜਨਾ ਲਈ ਵਿੱਤੀ ਸਹਾਇਤਾ ਸਕੀਮ ਦੇ ਮੌਤ ਹੋ ਚੁੱਕੇ ਲਾਭਪਾਤਰੀਆਂ ਦੀ ਸਨਾਖਤ ਕੀਤੀ ਜਾਵੇ। ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਮ੍ਰਿਤਕ ਲਾਭਪਾਤਰੀ ਦੇ ਖਾਤੇ ਵਿੱਚ ਪੈਨਸ਼ਨ ਨਾ ਭੇਜੀ ਜਾਵੇ। ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਦੇ ਮੌਜੂਦਾ ਲਾਭਪਾਤਰੀਆਂ ਦਾ ਸਰਵੇ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਇਹ ਸਰਵੇ ਮੁਕੰਮਲ ਹੋਣ ਉਪਰੰਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰਾਂ ਵੱਲੋਂ 90248 ਮ੍ਰਿਤਕ ਲਾਭਪਾਤਰੀਆਂ ਦੀ ਸਨਾਖਤ ਕੀਤੀ ਗਈ ਹੈ। ਮ੍ਰਿਤਕ ਲਾਭਪਾਤੀਆਂ ਦੇ ਖਾਤਿਆਂ ਵਿੱਚ ਅਗੋਂ ਤੋਂ ਪੈਨਸ਼ਨ ਦੀ ਰਾਸ਼ੀ ਭੇਜਣੀ ਬੰਦ ਕਰ ਦਿੱਤੀ ਗਈ ਹੈ। ਇਹਨਾਂ ਲਾਭਪਾਤਰੀਆਂ ਦੇ ਖਾਤੇ ਤੁਰੰਤ ਬੰਦ ਕਰਕੇ ਅਤੇ ਇਹਨਾਂ ਖਾਤਿਆਂ ਵਿਚ ਪਈ ਅਣਵੰਡੀ ਰਾਸ਼ੀ ਮਿਤੀ 21 ਅਕਤੂਬਰ 2022 ਤੱਕ ਵਾਪਸ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਆਦੇਸ਼ਾਂ ਅਨੁਸਾਰ ਕਾਰਵਾਈ ਕਰਦੇ ਹੋਏ ਮ੍ਰਿਤਕ ਲਾਭਪਾਤਰੀਆਂ ਦੀ ਸਨਾਖਤ ਕਰਕੇ ਇਹਨਾਂ ਦੇ ਖਾਤਿਆਂ ਵਿੱਚ ਪਈ ਰਾਸ਼ੀ ਨੂੰ ਵਾਪਸ ਪ੍ਰਾਪਤ ਕਰਨ ਨਾਲ ਜਿੱਥੇ ਸਰਕਾਰ ਦਾ ਵਿੱਤੀ ਨੁਕਸਾਨ ਰੋਕਿਆ ਜਾ ਸਕੇਗਾ ਅਤੇ ਇਸ ਰਾਸ਼ੀ ਨਾਲ ਹੋਰ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇਗੀ।

ਪਹਿਲੀ ਵਾਰ ਪੰਜਾਬ ਦਾ ਆਬਕਾਰੀ ਮਾਲੀਆ 6 ਮਹੀਨਿਆਂ ‘ਚ 4000 ਕਰੋੜ ਤੋਂ ਪਾਰ: ਚੀਮਾ

0

ਨਵੀਂ ਆਬਕਾਰੀ ਨੀਤੀ ਸਦਕਾ ਪਿਛਲੇ ਸਾਲ ਨਾਲੋਂ 38 ਫੀਸਦੀ ਦਾ ਸਿਹਤਮੰਦ ਵਾਧਾ
ਪਿਛਲੀਆਂ ਸਰਕਾਰਾਂ ਨੇ 22,500 ਕਰੋੜ ਤੋਂ ਵੱਧ ਦੀ ਲੁੱਟ ਵਿੱਚ ਸ਼ਰਾਬ ਮਾਫੀਆ ਦੀ ਮਦਦ ਕੀਤੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਅਕਤੂਬਰ:ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਨੂੰ ਕਿਹਾ ਅੱਜ ਇਥੇ ਦੱਸਿਆ ਕਿ ਸੂਬੇ ਦਾ ਆਬਕਾਰੀ ਮਾਲੀਆ ਪਹਿਲੀ ਵਾਰ ਵਿੱਤੀ ਸਾਲ ਦੇ ਸ਼ੁਰੂਆਤੀ ਛੇ ਮਹੀਨਿਆਂ ਵਿੱਚ 4000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ ਹੈ, ਜਿਸ ਨਾਲ ਸੂਬੇ ਨੂੰ 4280 ਕਰੋੜ ਰੁਪਏ ਦਾ ਕੁੱਲ ਆਬਕਾਰੀ ਮਾਲੀਆ ਇਕੱਤਰ ਹੋਇਆ ਹੈ। ਅੱਜ ਇੱਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਵਿੱਤ ਮੰਤਰੀ ਨੇ ਖੁਲਾਸਾ ਕੀਤਾ ਕਿ ਚਾਲੂ ਮਾਲੀ ਸਾਲ ਦੌਰਾਨ ਆਬਕਾਰੀ ਮਾਲੀਏ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਅੰਕੜਿਆਂ ਨਾਲੋਂ 37.62 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2021 ਅਤੇ 2022 ਦੌਰਾਨ 1 ਅਪ੍ਰੈਲ ਤੋਂ 12 ਅਕਤੂਬਰ ਤੱਕ ਆਬਕਾਰੀ ਮਾਲੀਆ ਉਗਰਾਹੀ ਕ੍ਰਮਵਾਰ 3110 ਕਰੋੜ ਰੁਪਏ ਅਤੇ 4280 ਕਰੋੜ ਰੁਪਏ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਅਰਸੇ ਦੌਰਾਨ ਆਬਕਾਰੀ ਮਾਲੀਏ ਵਿੱਚ 1170 ਕਰੋੜ ਰੁਪਏ ਦਾ ਵਾਧਾ ਦਰਜ਼ ਕੀਤਾ ਹੈ।
ਸ਼ਰਾਬ ਮਾਫੀਏ ਨਾਲ ਮਿਲੀ ਭੁਗਤ ਕਾਰਨ ਆਬਕਾਰੀ ਨੀਤੀ ਵਿੱਚ ਲੋੜੀਂਦੀ ਤਬਦੀਲੀ ਨਾ ਕਰਨ ਲਈ ਪਹਿਲੀਆਂ ਸੂਬਾ ਸਰਕਾਰਾਂ ਤੇ ਤਿੱਖਾ ਹਮਲਾ ਬੋਲਦਿਆਂ, ਵਿੱਤ ਮੰਤਰੀ ਨੇ ਕਿਹਾ ਕਿ ਜੇਕਰ ਬੀਤੇ 15 ਸਾਲਾਂ ਦੌਰਾਨ ਹਰੇਕ ਸਾਲ ਆਬਕਾਰੀ ਵਸੂਲੀ ਵਿੱਚ ਸਿਰਫ 7 ਫੀਸਦੀ ਦੇ ਵਾਧੇ ਦੇ ਨਾਲ ਹਿਸਾਬ ਲਾਈਏ ਤਾਂ ਇੰਨ੍ਹਾਂ ਸਰਕਾਰਾਂ ਨੇ ਸ਼ਰਾਬ ਮਾਫੀਏ ਨੂੰ 22,500 ਕਰੋੜ ਰੁਪਏ ਤੋਂ ਵੱਧ ਦਾ ਸਰਕਾਰੀ ਖਜਾਨਾ ਲੁਟਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਇਰਾਦੇ ਇਸੇ ਗੱਲ ਤੋਂ ਸਪਸ਼ਟ ਹੋ ਜਾਂਦੇ ਹਨ ਕਿ ਇਸ ਵੱਲੋਂ 9000 ਕਰੋੜ ਰੁਪਏ ਦਾ ਆਬਕਾਰੀ ਕਰ ਇਕੱਠਾ ਕਰਨ ਦਾ ਟੀਚਾ ਮਿਥਿਆ ਗਿਆ ਹੈ ਜਦੋਂ ਕਿ ਪਿਛਲੀ ਸਰਕਾਰ ਦਾ ਟੀਚਾ ਸਿਰਫ 6200 ਕਰੋੜ ਰੁਪਏ ਦਾ ਸੀ। ਤਰਤਾਰਨ ਜਿਲ੍ਹੇ ਵਿੱਚ ਵਾਪਰੇ ਹਾਦਸੇ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਿਆਸੀ-ਸ਼ਰਾਬ ਮਾਫੀਆ ਮਿਲੀਭੁਗਤ ਕਾਰਨ ਸਿਰਫ ਸੂਬੇ ਦੇ ਖਜਾਨੇ ਨੂੰ ਹੀ ਨੁਕਸਾਨ ਨਹੀਂ ਪਹੁੰਚਿਆ ਬਲਕਿ ਕਈ ਕੀਮਤੀ ਮਨੁੱਖੀ ਜਾਨਾਂ ਦਾ ਵੀ ਘਾਟਾ ਪਿਆ।
ਵਿੱਤ ਮੰਤਰੀ ਨੇ ਕਿਹਾ ਕਿ ਸ਼ਰਾਬ ਮਾਫੀਆ ਦੀ ਲਾਬੀ ਕੇਂਦਰ ਸਰਕਾਰ ਰਾਹੀਂ ਵਾਰ-ਵਾਰ ਇਸ ਪਾਲਸੀ ਨੂੰ ਤੋੜਨ ਲਈ ਸਾਡੇ ਅਫਸਰ ਸਾਹਿਬਾਨ ਨੂੰ ਤੰਗ ਕਰ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਦੀ ਇਮਾਨਦਾਰ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕ੍ਰਾਂਤੀਕਾਰੀ ਸੋਚ ਤਹਿਤ ਲੋਕਾਂ ਦੀ ਭਲਾਈ ਵਾਸਤੇ ਆਪਣੇ ਅਫਸਰਾਂ ਨਾਲ ਖੜ੍ਹੀ ਹੈ ਅਤੇ ਕੇਂਦਰ ਵੱਲੋਂ ਵੱਖ-ਵੱਖ ਏਜੰਸੀਆਂ ਰਾਹੀ ਵਰਤੇ ਜਾ ਰਹੇ ਦਬਾਅ ਦੇ ਹੱਥਕੰਢਿਆਂ ਦੇ ਅੱਗੇ ਝੁਕੇਗੀ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵਿਰੋਧੀ ਧਿਰ ਦੀਆਂ ਪਾਰਟੀਆਂ ਵੀ ਇਸੇ ਸ਼ਰਾਬ ਮਾਫੀਏ ਦੇ ਦਬਾਅ ਹੇਠ ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ‘ਤੇ ਸਵਾਲ ਚੁੱਕ ਰਹੀਆਂ ਹਨ। ਉਨ੍ਹਾਂ ਇੰਨ੍ਹਾ ਪਾਰਟੀਆਂ ਨੂੰ ਚੁਣੌਤੀ ਦਿੱਤੀ ਕਿ ਉਹ ਜਵਾਬ ਦੇਣ ਕਿ ਉਨ੍ਹਾਂ ਦੀਆਂ ਸਰਕਾਰਾਂ ਸਮੇਂ ਆਬਕਾਰੀ ਵਸੂਲੀ ਵਿੱਚ ਲੋੜੀਂਦਾ ਵਾਧਾ ਕਿਉਂ ਨਹੀਂ ਹੋਇਆ ਸੀ।
38 ਪ੍ਰਤੀਸ਼ਤ ਦਾ ਇਹ ਸਿਹਤਮੰਦ ਵਾਧਾ ਨਵੀਂ ਆਬਕਾਰੀ ਨੀਤੀ ਨੂੰ ਸਮਰਪਿਤ ਕਰਦਿਆਂ ਸ. ਚੀਮਾ ਨੇ ਕਿਹਾ ਕਿ ਆਬਕਾਰੀ ਨੀਤੀ 2022-23 ਨੇ ਪੰਜਾਬ ਵਿੱਚ ਸ਼ਰਾਬ ਦੇ ਕਾਰੋਬਾਰ ਵਿੱਚ ਇੱਕ ਸ਼ਲਾਘਾਯੋਗ ਤਬਦੀਲੀ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਨੀਤੀ ਦੇ ਮੁੱਖ ਦੋਹਰੇ ਉਦੇਸ਼ ਮਾਲੀਏ ਨੂੰ ਵਧਾਉਣਾ ਅਤੇ ਖਪਤਕਾਰਾਂ ਨੂੰ ਕਿਫਾਇਤੀ ਤੇ ਮਿਆਰੀ ਸ਼ਰਾਬ ਮੁਹੱਈਆ ਕਰਨਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਨੀਤੀ ਤਹਿਤ ਨਵੀਆਂ ਤਕਨੀਕਾਂ ਰਾਹੀਂ ਗੁਆਂਢੀ ਰਾਜਾਂ ਤੋਂ ਸ਼ਰਾਬ ਦੀ ਤਸਕਰੀ ‘ਤੇ ਸਖ਼ਤ ਨਿਗਰਾਨੀ ਰੱਖਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸ਼ਰਾਬ ਦੇ ਵਪਾਰ ਦੀ ਅਸਲ ਸੰਭਾਵਨਾ ਦਾ ਮੁਲਾਂਕਣ ਈ-ਟੈਂਡਰਿੰਗ ਦੇ ਸਵਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਪ੍ਰਚੂਨ ਸਮੂਹਾਂ ਨੂੰ ਅਲਾਟ ਕਰਕੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਠੇਕੇ ਲਗਭਗ 30 ਕਰੋੜ ਦੇ ਸਾਧਾਰਨ ਆਕਾਰ ਦੇ ਸਮੂਹਾਂ ਵਿੱਚ ਬਣਾਏ ਗਏ ਸਨ ਅਤੇ ਰਾਜ ਵਿੱਚ 175 ਸਮੂਹਾਂ ਵਿੱਚ ਕੁੱਲ 6378 ਠੇਕਿਆਂ ਦੀ ਈ-ਨਿਲਾਮੀ ਕੀਤੀ ਗਈ ਸੀ।
ਸੂਬੇ ਵਿੱਚ ਵੱਧ ਤੋਂ ਵੱਧ ਮੁਕਾਬਲੇ ਵਾਲੀਆਂ ਕੀਮਤਾਂ ‘ਤੇ ਸ਼ਰਾਬ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕੀਤੀਆਂ ਗਈਆਂ ਪਹਿਲਕਦਮੀਆਂ ‘ਤੇ ਚਾਨਣਾ ਪਾਉਂਦਿਆਂ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਡਿਊਟੀ ਪ੍ਰਣਾਲੀ ਨੂੰ ਹੋਰ ਉਦਾਰ ਬਣਾਇਆ ਗਿਆ ਹੈ ਅਤੇ ਪੰਜਾਬ ਮੀਡੀਅਮ ਲਿਕਰ (ਪੀ.ਐੱਮ.ਐੱਲ.), ਆਈ.ਐੱਮ.ਐੱਫ.ਐੱਲ., ਆਈ.ਐੱਫ.ਐੱਲ. ਅਤੇ ਬੀਅਰ ਲਈ ਘੱਟੋ-ਘੱਟ ਪ੍ਰਚੂਨ ਵਿਕਰੀ ਕੀਮਤ ਨੂੰ ਨਵੀਂ ਆਬਕਾਰੀ ਨੀਤੀ ਵਿੱਚ ਸ਼ਾਮਲ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਗੁਆਂਢੀ ਰਾਜਾਂ ਦੇ ਮੁਕਾਬਲੇ ਸ਼ਰਾਬ ਦੀਆਂ ਘੱਟ ਕੀਮਤਾਂ ਅਤੇ ਵਿਭਾਗ ਵੱਲੋਂ ਕੀਤੀ ਗਈ ਸਖਤੀ ਕਾਰਨ ਪੰਜਾਬ ਵਿੱਚ ਸ਼ਰਾਬ ਦੀ ਤਸਕਰੀ ਵਿੱਚ ਭਾਰੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਪੀ.ਐਮ.ਐਲ ਅਤੇ ਆਈ.ਐਮ.ਐਫ.ਐਲ ਦੀਆਂ ਕੀਮਤਾਂ ਘਟਣ ਕਾਰਨ ਖਪਤਕਾਰ ਹੁਣ ਤਸਕਰੀ ਵਾਲੀ ਸ਼ਰਾਬ ਜਾਂ ਲਾਹਣ ਤੋਂ ਬਣੀ ਨਾਜਾਇਜ਼ ਸ਼ਰਾਬ ਤੋਂ ਪਰਹੇਜ਼ ਕਰ ਰਹੇ ਹਨ।
ਸ. ਚੀਮਾ ਨੇ ਕਿਹਾ ਕਿ ਰਾਜ ਵਿੱਚ ਰੁਜ਼ਗਾਰ ਦੀ ਸਮਰੱਥਾ ਵਧਾਉਣ ਦੇ ਨਾਲ-ਨਾਲ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਨੀਤੀ ਵਿੱਚ ਨਵੇਂ ਡਿਸਟਿਲਰੀ ਲਾਇਸੈਂਸ ਅਤੇ ਬਰੂਅਰੀ ਲਾਇਸੈਂਸ ਲਈ ਉਪਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮਾਲਟ ਸਪਿਰਿਟ ਦੇ ਉਤਪਾਦਨ ਲਈ ਨਵਾਂ ਲਾਇਸੈਂਸ ਵੀ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਹਰੇਕ ਪ੍ਰਚੂਨ ਠੇਕੇ ‘ਤੇ ਪੀ.ਓ.ਐਸ ਮਸ਼ੀਨਾਂ ਲਗਾਈਆਂ ਜਾਣਗੀਆਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਗਾਹਕਾਂ ਨੂੰ ਸ਼ਰਾਬ ਦੀ ਖਰੀਦ ਲਈ ਰਸੀਦ ਮੁਹੱਈਆ ਕਰਵਾਇਆ ਜਾਵੇ। ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਕਾਸ ਅਤੇ ਖੁਸ਼ਹਾਲੀ ਦੇ ਯੁੱਗ ਦੀ ਸ਼ੁਰੂਆਤ ਕਰਨ ਦੇ ਨਾਲ-ਨਾਲ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਲਈ ਸੂਬੇ ਦਾ ਆਪਣਾ ਮਾਲੀਆ ਵਧਾਉਣ ਵਾਸਤੇ ਕਈ ਉਪਰਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਵੱਲੋਂ ਪਿਛਲੀਆਂ ਸਰਕਾਰਾਂ ਦੌਰਾਨ ਡਿਫਾਲਟਰ ਹੋਏ ਲੋਕਾਂ ਖਿਲਾਫ ਵੀ ਸ਼ਿਕੰਜਾ ਕੱਸਿਆ ਹੈ।

ਪੰਜਾਬ ਪੁਲਿਸ ਵੱਲੋਂ ਆਰਪੀਜੀ ਹਮਲੇ ਦਾ ਮੁੱਖ ਦੋਸ਼ੀ ਮੁੰਬਈ ਤੋਂ ਗ੍ਰਿਫਤਾਰ

0

ਗ੍ਰਿਫਤਾਰ ਮੁਲਜ਼ਮ ਚੜ੍ਹਤ ਸਿੰਘ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਲੰਡਾ ਦਾ ਕਰੀਬੀ ਸਾਥੀ: ਡੀਜੀਪੀ ਗੌਰਵ ਯਾਦਵ
– ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ, ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਯਤਨਸ਼ੀਲ
– ਇਸ ਮਾਮਲੇ ‘ਚ ਹੁਣ ਤੱਕ ਅੱਠ ਦੋਸ਼ੀ ਗ੍ਰਿਫਤਾਰ, ਆਖਰੀ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ: ਆਈਜੀਪੀ ਸੁਖਚੈਨ ਗਿੱਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਅਕਤੂਬਰ:ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਜੰਗ ‘ਚ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਨੇ ਕੇਂਦਰੀ ਏਜੰਸੀ ਅਤੇ ਏ.ਟੀ.ਐੱਸ. ਮਹਾਰਾਸ਼ਟਰ ਦੇ ਨਾਲ ਸਾਂਝੇ ਆਪ੍ਰੇਸ਼ਨ ‘ਚ ਰਾਕੇਟ ਪ੍ਰੋਪੈਲਡ ਗ੍ਰੇਨੇਡ(ਆਰ.ਪੀ.ਜੀ.) ਹਮਲੇ ਦੇ ਮੁੱਖ ਦੋਸ਼ੀ ਚੜ੍ਹਤ ਸਿੰਘ ਨੂੰ ਅੱਜ ਸਵੇਰੇ ਮੁੰਬਈ ਤੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਇਕ ਹੋਰ ਵੱਡੀ ਸਫ਼ਲਤਾ ਹਾਸਲ ਕੀਤੀ। ਇਹ ਆਰਪੀਜੀ ਹਮਲਾ 9 ਮਈ, 2022 ਨੂੰ ਮੋਹਾਲੀ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਲਗਭਗ 19:45 ਵਜੇ ਕੀਤਾ ਗਿਆ ਸੀ।
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਇਸ ਹਮਲੇ ਦਾ ਮੁੱਖ ਸੰਚਾਲਕ ਹੈ ਅਤੇ ਕੈਨੇਡਾ ਸਥਿਤ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਲਖਬੀਰ ਸਿੰਘ ਉਰਫ਼ ਲੰਡਾ ਦਾ ਸਹਿਯੋਗੀ ਹੈ।
ਉਨ੍ਹਾਂ ਕਿਹਾ ਕਿ ਮੁਲਜ਼ਮ ਚੜ੍ਹਤ ਨੇ ਲੰਡਾ ਦੀ ਮਦਦ ਨਾਲ ਸੂਬੇ ਭਰ ਵਿੱਚ ਇੱਕ ਮਜ਼ਬੂਤ ਅਪਰਾਧ ਨੈੱਟਵਰਕ ਬਣਾਇਆ ਹੋਇਆ ਸੀ ਅਤੇ ਆਰਪੀਜੀ ਹਮਲੇ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਲੌਜਿਸਟਿਕ ਸਹਾਇਤਾ ਅਤੇ ਪਨਾਹ ਪ੍ਰਦਾਨ ਕਰ ਰਿਹਾ ਸੀ। ਚੜ੍ਹਤ ਨੇ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਰਾਹੀਂ ਪਾਕਿਸਤਾਨ ਆਈਐਸਆਈ ਦੇ ਸਰਗਰਮ ਸਮਰਥਨ ਨਾਲ ਸਰਹੱਦ ਪਾਰੋਂ ਇੱਕ ਆਰਪੀਜੀ, ਏਕੇ-47 ਅਤੇ ਹੋਰ ਹਥਿਆਰ ਵੀ ਮੰਗਵਾਏ ਸਨ।
ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁਲਜ਼ਮ ਚੜ੍ਹਤ ਸਿੰਘ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦੋਂ ਕਿ ਹਮਲੇ ਵਿੱਚ ਸ਼ਾਮਲ ਇੱਕ ਹੋਰ ਨਾਬਾਲਗ ਮੁਲਜ਼ਮ ਦੀ ਦਿੱਲੀ ਪੁਲਿਸ ਵੱਲੋਂ ਹਾਲ ਹੀ ਵਿੱਚ ਕੀਤੀ ਗਈ ਗ੍ਰਿਫਤਾਰੀ ਨਾਲ ਇਸ ਮਾਮਲੇ ਵਿੱਚ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ ਨੌਂ ਹੋ ਗਈ ਹੈ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਨਿਸ਼ਾਨ ਸਿੰਘ, ਜਗਦੀਪ ਸਿੰਘ, ਬਲਜਿੰਦਰ ਸਿੰਘ ਰੈਂਬੋ, ਕੰਵਰਜੀਤ ਸਿੰਘ ਬਾਠ, ਅਨੰਤਦੀਪ ਸਿੰਘ ਸੋਨੂੰ, ਬਲਜੀਤ ਕੌਰ ਸੁੱਖੀ, ਲਵਪ੍ਰੀਤ ਸਿੰਘ ਵਿੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਇਸ ਮਾਮਲੇ ਦੇ ਆਖ਼ਰੀ ਦੋਸ਼ੀ ਦੀਪਕ ਕੁਮਾਰ ਵਾਸੀ ਝੱਜਰ, ਹਰਿਆਣਾ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ, ਜਿਸ ਨੇ ਆਰਪੀਜੀ ਹਮਲਾ ਕੀਤਾ ਸੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਆਈਜੀਪੀ ਸੁਖਚੈਨ ਗਿੱਲ ਨੇ ਦੱਸਿਆ ਕਿ ਮੁਲਜ਼ਮ ਚੜ੍ਹਤ ਇੱਕ ਆਦਤਨ ਅਪਰਾਧੀ ਹੈ ਅਤੇ ਉਹ ਪੰਜਾਬ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਕਈ ਘਿਨਾਉਣੇ ਅਪਰਾਧਾਂ ਦੇ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਮੁਲਜ਼ਮ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ ਅਤੇ ਆਰਪੀਜੀ ਹਮਲੇ ਸਮੇਂ ਉਹ ਪੈਰੋਲ ’ਤੇ ਬਾਹਰ ਸੀ। ਉਹਨਾਂ ਅੱਗੇ ਦੱਸਿਆ ਕਿ ਚੜ੍ਹਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਾਰਚ 2015 ਵਿੱਚ ਤਰਨਤਾਰਨ ਦੇ ਖੇਮਕਰਨ ਵਿੱਚ ਇੱਕ ਦੁਕਾਨਦਾਰ ਸ਼ਸ਼ੀ ਕਪੂਰ ਦਾ ਕਤਲ ਕਰ ਦਿੱਤਾ ਸੀ।ਆਈਜੀਪੀ ਨੇ ਕਿਹਾ ਕਿ ਚੜਤ ਨੇ ਆਪਣੀ ਪੈਰੋਲ ਦੌਰਾਨ, ਆਰਪੀਜੀ ਹਮਲਾ ਜਿਸਦਾ ਉਦੇਸ਼ ਸੂਬੇ ਵਿੱਚ ਫਿਰਕੂ ਸਦਭਾਵਨਾ ਅਤੇ ਸ਼ਾਂਤੀ ਨੂੰ ਭੰਗ ਕਰਨਾ ਸੀ, ਨੂੰ ਅੰਜਾਮ ਦੇਣ ਲਈ ਤਰਨਤਾਰਨ ਖੇਤਰ ਤੋਂ ਨਿਸ਼ਾਨ ਕੁੱਲਾ ਅਤੇ ਹੋਰਨਾਂ ਸਮੇਤ ਆਪਣੇ ਸਾਥੀਆਂ ਨੂੰ ਦੁਬਾਰਾ ਇਕੱਠਾ ਕੀਤਾ।ਜਿਕਰਯੋਗ ਹੈ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਨੂੰ ਅਪਰਾਧ ਮੁਕਤ ਬਣਾਉਣ ਲਈ ਯਤਨਸ਼ੀਲ ਹੈ।

9200 ਕਰੋੜ ਰੁਪਏ ਦੀ ਕੀਮਤ ਵਾਲੀ 26300 ਏਕੜ ਵਾਹੀਯੋਗ ਸ਼ਾਮਲਾਤ ਜ਼ਮੀਨ ਦੀ ਕੀਤੀ ਸ਼ਨਾਖਤ: ਧਾਲੀਵਾਲ

0

ਇੰਨਾਂ ਜ਼ਮੀਨਾਂ ਤੋਂ ਨਜ਼ਾਇਜ਼ ਕਬਜ਼ੇ ਹਟਾ ਕੇ ਚਕੌਤੇ ‘ਤੇ ਚੜਾਉਣ ਲਈ ਪੰਚਾਇਤਾਂ ਨੂੰ ਸੌਪਿਆ ਜਾਵੇਗਾ
153 ਬਲਾਕਾਂ ਵਿੱਚੋਂ 86 ਬਲਾਕਾ ਦੇ ਸ਼ਾਮਲਾਤ ਜਮੀਨ ਸਬੰਧੀ ਮੌਜੂਦਾ ਮਾਲ ਵਿਭਾਗ ਦੇ ਰਿਕਾਰਡ ਨੂੰ ਘੋਖਣ ਦਾ ਕੰਮ ਮੁਕੰਮਲ, ਬਾਕੀ ਕੰਮ ਇੱਕ ਸਾਲ ਦੇ ਅੰਦਰ ਅੰਦਰ ਮੁਕੰਮਲ ਕਰ ਲਿਆ ਜਾਵੇਗਾ
ਸ਼ਾਮਲਾਤ ਜਮੀਨਾਂ ‘ਤੇ ਨਜ਼ਾਇਜ ਕਬਜ਼ਿਆ ਸਬੰਧੀ ਸਿ਼ਕਾਇਤ ਜਾ ਸੂਚਨਾ ਦੇਣ ਲਈ ਵਟਸਐਪ ਨੰਬਰ 9115116262 ਜਾਰੀ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਅਕਤੂਬਰ: ਪੰਜਾਬ ਸਰਕਾਰ ਵਲੋਂ ਦੇਸ਼ ਭਰ ਵਿੱਚੋਂ ਇੱਕ ਵੱਡੀ ਪਹਿਲਕਦਮੀ ਕਰਦਿਆਂ ਅਜਿਹੀਆਂ ਪੰਚਇਤੀ ਜ਼ਮੀਨਾਂ ਦੀ ਸ਼ਨਾਖਤ ਕਰਨ ਦਾ ਇਤਿਹਾਸ ਰਚਿਆ ਹੈ, ਜਿਨਾਂ ਦਾ ਪੰਚਾਇਤਾਂ ਨੂੰ ਪਤਾ ਹੀ ਨਹੀਂ ਸੀ।ਅੱਜ ਇੱਥੇ ਪੰਜਾਬ ਭਵਨ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਦੀਆਂ ਸ਼ਾਮਲਾਤ ਜਮੀਨਾਂ ਤੋਂ ਨਜਾਇਜ ਕਬਜੇ ਛੁਡਾਉਣ ਅਤੇ ਸ਼ਾਮਲਾਤ ਜ਼ਮੀਨਾ ਦੀ ਸ਼ਨਾਖਤ ਕਰਨ ਲਈ ਸਰਕਾਰ ਬਣਦਿਆਂ ਵੱਡੇ ਪੱਧਰ ‘ਤੇ ਮੁਹਿੰਮ ਅਰੰਭੀ ਗਈ ਸੀ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਇੱਕ ਵੱਖਰੇ ਸ਼ਾਮਲਾਤ ਸੈੱਲ ਦੀ ਸਥਾਪਨਾ ਕੀਤੀ ਗਈ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਿਭਾਗ ਵੱਲੋਂ ਸ਼ਾਮਲਾਤ ਜਮੀਨਾਂ ਨਾਲ ਸਬੰਧਿਤ ਸਾਰੇ ਮਾਲ ਵਿਭਾਗ ਦੇ ਰਿਕਾਰਡ ਨੂੰ ਪੂਰੀ ਗਹਿਰਾਈ ਨਾਲ ਘੋਖਿਆ ਜਾ ਰਿਹਾ ਹੈ, ਜਿਸ ਸਬੰਧੀ ਹੁਣ ਤੱਕ 153 ਬਲਾਕਾਂ ਵਿੱਚੋਂ 86 ਬਲਾਕਾ ਦੇ ਸ਼ਾਮਲਾਤ ਜਮੀਨ ਸਬੰਧੀ ਮੌਜੂਦਾ ਮਾਲ ਵਿਭਾਗ ਦੇ ਰਿਕਾਰਡ ਨੂੰ ਘੋਖਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ।ਇਸ ਪੜਤਾਲ ਦੌਰਾਨ ਵਿਭਾਗ ਨੇ 26300 ਏਕੜ ਵਾਹੀਯੋਗ ਪੰਚਾਇਤੀ ਜ਼ਮੀਨ ਦੀ ਸ਼ਨਾਖਤ ਕੀਤੀ ਗਈ ਹੈ, ਜੋ ਪੰਚਾਇਤਾਂ ਦੇ ਕੋਲ ਨਹੀਂ ਸੀ, ਜਿਸ ਦੀ ਅੰਦਾਜਨ ਬਜ਼ਾਰੀ ਕੀਮਤ ਲੱਗ ਭਗ 9200 ਕਰੋੜ ਰੁਪਏ ਹੈ।ਪੇਂਡੂ ਵਿਕਾਸ ਮੰਤਰੀ ਨੇ ਪਹਿਲੀਆਂ ਸਰਕਾਰਾਂ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਕਿਸੇ ਵੀ ਪਹਿਲੀ ਸਰਕਾਰ ਨੇ ਸ਼ਾਮਲਾਤ ਜਮੀਨਾਂ ਦੀ ਸਾਂਭ ਸੰਭਾਲ ਨੂੰ ਸੰਜੀਦਗੀ ਨਾਲ ਨਹੀਂ ਲਿਆ।ਉਨ੍ਹਾਂ ਕਿਹਾ ਕਿ ਪਰ ਸਾਡੀ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੇਂਡੂ ਵਿਕਾਸ ਵਿਭਾਗ ਵਲੋਂ 26300 ਏਕੜ ਸ਼ਾਮਲਾਤ ਜ਼ਮੀਨ ਦੀ ਸ਼ਨਾਖਤ ਕੀਤੀ ਹੈ ਜੋ ਸਾਡੀ ਸਰਕਾਰ ਦੀ ਇਕ ਵੱਡੀ ਪ੍ਰਾਪਤੀ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਲਦੀ ਹੀ ਬਾਕੀ ਰਹਿੰਦੇ ਬਲਾਕਾਂ ਵਿੱਚ ਸ਼ਾਮਲਾਤ ਜਮੀਨ ਦੀ ਸ਼ਨਾਖਤ ਦਾ ਕੰਮ ਮੁਕੰਮਲ ਕੀਤਾ ਜਾਵੇ ਤਾਂ ਜੋ ਕਿ ਹੋਰ ਹਜਾਰਾਂ ਏਕੜ ਸ਼ਾਮਲਾਤ ਜਮੀਨ ਦੀ ਸਨਾਖਤ ਕੀਤੀ ਜਾ ਸਕੇ।ਜਿਸ ਬਾਰੇ ਵੇਰਵੇ 31 ਦਸੰਬਰ, ,2022 ਤੋਂ ਪਹਿਲਾਂ ਸਾਝੇ ਕੀਤੇ ਜਾਣਗੇ ਅਤੇ ਉਨ੍ਹਾਂ ਨਾਲ ਹੀ ਕਿਹਾ ਕਿ ਅਜਿਹੀਆਂ ਸਾਰੀਆਂ ਜ਼ਮੀਨਾਂ ਦੇ ਕਬਜ਼ੇ ਲੈਣ ਦਾ ਟੀਚਾ ਦਸੰਬਰ 2023 ਤੱਕ ਮੁਕੰਮਲ ਕਰ ਲਿਆ ਜਾਵੇਗਾ।ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸ਼ਾਮਲਾਤ ਜਮੀਨਾਂ ਦੇ ਰਿਕਾਰਡ ਨੂੰ ਵਿਭਾਗ ਦੀ ਵੈਬਸਾਈਟ ਤੇ ਵੀ ਅਪਲੋਡ ਕੀਤਾ ਜਾ ਰਿਹਾ ਹੈ।ਕੁਲਦੀਪ ਸਿੰਘ ਧਾਲੀਵਾਲ ਨੇ ਪੰਚਾਇਤੀ ਜ਼ਮਨਿਾਂ ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਇੱਕ ਵਟਸਐਪ ਨੰਬਰ ਜਾਰੀ ਕਰਦਿਆਂ ਪੰਜਾਬ ਦੇ ਸਮੂਹ ਨਾਗਰਿਕਾ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਾਸੀ ਸ਼ਾਮਲਾਤ ਜਮੀਨਾਂ ‘ਤੇ ਨਜ਼ਾਇਜ ਕਬਜ਼ਿਆ ਸਬੰਧੀ ਸਿ਼ਕਾਇਤ ਜਾ ਸੂਚਨਾ ਵਟਸਐਪ ਨੰਬਰ 9115116262 ‘ਤੇ ਦੇਣ ਤਾਂ ਜੋ ਵਿਭਾਗ ਦੀ ਕਾਰਗੁਜਾਰੀ ਵਿੱਚ ਹੋਰ ਵੀ ਸੁਧਾਰ ਕੀਤਾ ਜਾ ਸਕੇ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
ਪੇਂਡੂ ਵਿਕਾਸ ਮੰਤਰੀ ਨੇ ਦੱਸਿਆ ਕਿ ਪਿਛਲੇ ਲਗਭਗ 7 ਮਹੀਨਿਆਂ ਦੌਰਾਨ ਸਰਕਾਰ ਵਲੋਂ ਸ਼ਾਮਲਾਤ ਜ਼ਮੀਨਾ ਤੋਂ ਨਜ਼ਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਦੇ ਪਹਿਲੇ ਪੜਾਅ ਦੌਰਾਨ ਕੁਲ 9126 ਏਕੜ ਜਮੀਨ ਦਾ ਕਬਜ਼ਾ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਰਾਹੀ ਗਰਾਮ ਪੰਚਾਇਤਾਂ ਨੇ ਪ੍ਰਾਪਤ ਕੀਤਾ ਜਾ ਚੁੱਕਾ ਹੈ।ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਉਪਰੰਤ ਲੋਕਾਂ ਵੱਲੋਂ ਪ੍ਰੇਰਿਤ ਹੋ ਕੇ ਵੱਡੀ ਗਿਣਤੀ ਵਿੱਚ ਸਾਮਲਾਤ ਜਮੀਨਾਂ ਤੋਂ ਆਪਣੇ ਤੌਰ ਤੇ ਕਬਜ਼ੇ ਛੱਡਦੇ ਹੋਏ ਪਿੰਡਾਂ ਦੀਆਂ ਪੰਚਾਇਤਾਂ ਨੂੰ ਲਗਭਗ 3435 ਏਕੜ ਜਮੀਨ ਸੌਂਪੀ ਗਈ ਹੈ।ਉੱਥੇ ਹੀ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋ 5691 ਏਕੜ ਜਮੀਨ ਆਪਣੇ ਪੱਧਰ ਤੇ ਉਪਰਾਲੇ ਕਰਨ ਅਤੇ ਕਾਨੂੰਨੀ ਦਖਲ ਰਾਹੀ ਹਾਸਿਲ ਕੀਤੀ ਗਈ।ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਜਿਹੜੀਆਂ ਪੰਚਾਇਤੀ ਜ਼ਮੀਨਾ ਤੋਂ ਨਜ਼ਾਇਜ਼ ਕਬਜ਼ੇ ਛੁਡਵਾਏ ਗਏ ਹਨ, ਉਨ੍ਹਾਂ ਨੂੰ ਪਿੰਡਾਂ ਦੇ ਵਿਕਾਸ ਲਈ ਵਾਹੀਯੋਗ ਜ਼ਮੀਨਾਂ ਨੂੰ ਚਕੌਤੇ ਚੜਾਇਆ ਜਾਵੇਗਾ, ਜਿੱਥੇ ਜ਼ਮੀਨ ਵਾਹੀਯੋਗ ਨਹੀਂ ਹੋਵੇਗੀ ਉਨ੍ਹਾਂ ਜ਼ਮੀਨਾਂ ਦੀ ਵਰਤੋ ਵਾਤਾਵਰਣ ਨੂੰ ਬਚਾਉਣ ਲਈ ਰੁੱਖ ਲਗਾਏ ਜਾਣ ਲਈ ਕੀਤੀ ਜਾਵੇਗੀ।

Our Visitor

1906405