Sunday, May 17, 2026
Home Blog Page 2353

ਨਰਮੇ ਖਰਾਬੇ ਦਾ ਮੁਆਵਜਾ ਮਜਦੂਰ ਖਾਤਿਆਂ ਵਿੱਚ ਪੈਣ ਦੀ ਸ਼ੁਰੂਆਤ ਸੰਘਰਸ ਦੀ ਜਿੱਤ- ਨਸਰਾਲੀ

18 ਅਕਤੂਬਰ ਨੂੰ ਮੁੱਖ ਮੰਤਰੀ ਦੇ ਸਖਤ ਵਿਰੋਧ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ,13 ਅਕਤੂਬਰ : ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਜਿਲਾ ਬਠਿੰਡਾ ਦਾ ਵਫਦ ਡਿਪਟੀ ਕਮਿਸਨਰ ਨੂੰ ਮਿਲਿਆ ਜਿਸ ਵਿੱਚ ਗੁਲਾਬੀ ਸੁੰਡੀ ਕਾਰਨ ਨੁਕਸਾਨੇ ਨਰਮੇ ਕਾਰਨ ਮਜਦੂਰਾਂ ਦੇ ਹੋਏ ਰੁਜਗਾਰ ਉਜਾੜੇ ਦਾ ਮੁਆਵਜਾ ਮਜਦੂਰਾਂ ਨੂੰ ਦੇਣ ਸਬੰਧੀ ਗੱਲਬਾਤ ਕੀਤੀ ਗਈ । ਮਜਦੂਰਾਂ ਦੇ ਵਫਦ ਨੂੰ ਡਿਪਟੀ ਕਮਿਸਨਰ ਨੇ ਦੱਸਿਆ ਕਿ ਸਾਰੇ ਜਿਲੇ ਦੇ ਮੁਆਵਜੇ ਦੀ ਰਾਸ਼ੀ ਸਾਰੇ ਐਸ ਡੀ ਐਮਾਂ ਨੂੰ ਭੇਜ ਦਿੱਤੀ ਹੈ । ਉਨਾਂ ਦੱਸਿਆ ਕਿ ਪ੍ਰਤੀ ਪਰਿਵਾਰ 3830 ਰੁਪਏ ਮੁਆਵਜਾ ਵੰਡਿਆ ਜਾ ਰਿਹਾ ਹੈ । ਇਹ ਮੁਆਵਜਾ ਇੱਕ ਹਫਤੇ ਵਿੱਚ ਮਜਦੂਰਾਂ ਦੇ ਖਾਤਿਆਂ ਵਿੱਚ ਪੈ ਜਾਵੇਗਾ । ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਮੁਆਵਜਾ ਮਿਲਣ ਦੀ ਹੋਈ ਸੁਰੂਆਤ ਨੂੰ ਮਜਦੂਰ ਸੰਘਰਸ ਦੀ ਜਿੱਤ ਕਰਾਰ ਦਿੱਤਾ ਹੈ। ਉਨਾਂ ਕਿਹਾ ਕਿ ਜੇਕਰ ਨਰਮਾ ਚੁਗਣ ਵਾਲੇ ਪਰਿਵਾਰਾਂ ਨੂੰ ਮੁਆਵਜਾ ਦੇਣ ਵਿੱਚ ਵਿਤਕਰੇਬਾਜੀ ਸਾਹਮਣੇ ਆਈ ਤਾਂ ਜੱਥੇਬੰਦੀ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ ਕਰੇਗੀ । ਸੂਬਾ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਮਜਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ ਮਜਦੂਰਾਂ ਦੇ ਰੁਜਗਾਰ ਦਾ ਪੱਕਾ ਪ੍ਰਬੰਧ ਕਰਨ, ਮਨਰੇਗਾ ਦਿਹਾੜੀ 700 ਰੁਪਏ ਕਰਨ , ਮਜਦੂਰਾਂ ਦੇ ਸਮੁੱਚੇ ਕਰਜੇ ਖਤਮ ਕਰਨ , ਔਰਤਾਂ ਨੂੰ 1000 ਰੁਪਏ ਦੇਣ , ਵਿਧਵਾ ਬੁਢਾਪਾ ਪੈਨਸਨ 5000 ਰੁਪਏ ਕਰਨ ਤੇ ਉਮਰ ਦੀ ਹੱਦ ਘੱਟ ਕਰਨ ਅਤੇ ਜਮੀਨੀ ਸੁਧਾਰ ਕਰਕੇ ਫਾਲਤੂ ਨਿਕਲਦੀਆਂ ਜਮੀਨਾਂ ਦੀ ਵੰਡ ਮਜਦੂਰਾਂ ਤੇ ਬੇਜਮੀਨੇ ਕਿਸਾਨਾਂ ਵਿੱਚ ਕਰਨ ਆਦਿ ਮੰਗਾਂ ਦੇ ਸਾਰਥਕ ਹੱਲ ਲਈ ਮੀਟਿੰਗ ਕਰਨ ਤੋਂ ਲਗਾਤਾਰ ਟਾਲਾ ਵੱਟਕੇ ਸਮਾਂ ਲੰਘਾਉਣ ਦੀ ਨੀਤੀ ‘ਤੇ ਚੱਲ ਰਿਹਾ ਹੈ । ਸਰਕਾਰ ਦੀ ਇਸ ਨੀਤੀ ਵਿਰੁੱਧ ਤਿੱਖਾ ਸੰਘਰਸ ਕੀਤਾ ਜਾਵੇਗਾ । ਉਨਾਂ ਐਲਾਨ ਕੀਤਾ ਕਿ 18 ਅਕਤੂਬਰ ਨੂੰ ਲਹਿਰਾਗਾਗਾ ਦੇ ਨੇੜਲੇ ਪਿੰਡ ਕਾਲਵਣਜਾਰਾ ਵਿੱਚ ਭਗਵੰਤ ਮਾਨ ਦੀ ਆਮਦ ਮੌਕੇ ਕਰੜਾ ਵਿਰੋਧ ਕੀਤਾ ਜਾਵੇਗਾ । ਅੱਜ ਦੇ ਡੈਪੁਟੇਸ਼ਨ ਵਿੱਚ ਮਨਦੀਪ ਸਿੰਘ ਤੇ ਕੁਲਦੀਪ ਸਿੰਘ ਸਿਵੀਆਂ , ਗੁਰਤੇਜ ਸਿੰਘ ਫੌਜੀ ਤੇ ਕੁਲਵੰਤ ਸਿੰਘ ਮਾੜੀ , ਕਾਕਾ ਸਿੰਘ ਜੀਦਾ , ਬਲਵਿੰਦਰ ਸਿੰਘ ਮਾਲੀ ਤੇ ਯਾਦਵਿੰਦਰ ਸਿੰਘ ਕੋਠਾ ਗੁਰੂ ਅਤੇ ਦਰਸਨ ਸਿੰਘ ਅਕਲੀਆ ਆਦਿ ਆਗੂ ਸ਼ਾਮਲ ਸਨ ।

66ਵੀ ਜਿਲ੍ਹਾ ਸਕੂਲ ਖੇਡਾਂ ਕਿ੍ਰਕੇਟ ਅੰਡਰ 19 ਵਿੱਚ ਤਲਵੰਡੀ ਸਾਬੋ ਤੇ ਮੌੜ ਜੋਨ ਫਾਈਨਲ ਵਿੱਚ

0

ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ: ਸਿੱਖਿਆ ਵਿਭਾਗਦੀਆਂ ਹਦਾਇਤਾਂ ਅਨੁਸਾਰ ਸਮੁੱਚੇ ਪੰਜਾਬ ਵਿੱਚ ਚੱਲ ਰਹੀਆਂ ਗਰਮ ਰੁੱਤ ਦੀਆਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਦੇ ਅੰਡਰ 17 ਲੜਕਿਆਂ ਦੇ ਕੁਆਰਟਰ ਫਾਈਨਲ ਵਿੱਚ ਬਠਿੰਡਾ -2 ਨੇ ਭਗਤਾਂ ਨੂੰ, ਬਠਿੰਡਾ -1 ਨੇ ਮੌੜ ਨੂੰ ਅਤੇ ਤਲਵੰਡੀ ਸਾਬੋ ਨੇ ਭੁੱਚੋ ਨੂੰ ਹਰਾਇਆ।ਅੰਡਰ 19 ਵਿੱਚ ਤਲਵੰਡੀ ਸਾਬੋ ਤੇ ਮੌੜ ਜੋਨ ਫਾਈਨਲ ਵਿੱਚ ਪਹੁੰਚ ਗਈਆ ਹਨ। ਇਸ ਮੌਕੇ ਹੋਰਨਾਂ ਤੋ ਇਲਾਵਾ ਸਵਰਨ ਪ੍ਰਕਾਸ ,ਲੈਕਚਰਾਰ ਨਾਜਰ ਸਿੰਘ ਜਿਲ੍ਹਾ ਸਕੱਤਰ ਖੇਡਾਂ, ਲੈਕਚਰਾਰ ਅਮਰਦੀਪ ਸਿੰਘ, ਗੁਰਮੀਤ ਸਿੰਘ ਭੂੰਦੜ, ਗੁਰਮੀਤ ਸਿੰਘ ਮਾਨ,ਵਰਿੰਦਰ ਸਿੰਘ,ਗੁਰਿੰਦਰ ਸਿੰਘ (ਬੀ.ਐਮ ਖੇਡਾਂ) ਲੈਕਚਰਾਰ ਮਨਦੀਪ ਕੌਰ, ਭੁਪਿੰਦਰ ਸਿੰਘ ਤੱਗੜ, ਹਰਵਿੰਦਰ ਸਿੰਘ ਨੀਟਾ,ਲੈਕਚਰਾਰ ਵਿਨੋਦ ਕੁਮਾਰ ਨੋਡਲ ,ਜਸਵਿੰਦਰ ਸਿੰਘ ਕਨਵੀਨਰ, ਵਹੀਦ ਕੁਰੈਸੀ ਸਹਾਇਕ ਕਨਵੀਨਰ, ਲੈਕਚਰਾਰ ਪਰਮਿੰਦਰ ਸਿੰਘ, ਅਮਨਦੀਪ ਸਿੰਘ ਡੀ.ਪੀ, ਅਮਿਤ ਕੁਮਾਰ,ਯੋਗੇਸ ਸਰਮਾ,ਗੁਰਮੇਲ ਸਿੰਘ, ਸਿੰਗਾਰਾ ਸਿੰਘ ਕਿ੍ਰਕੇਟ ਕੋਚ ਹਾਜਰ ਸਨ।

ਕਿਸਾਨਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪੱਕਾ ਮੋਰਚਾ ਪੰਜਵੇਂ ਦਿਨ ਵੀ ਰਿਹਾ ਜਾਰੀ

0

ਪੰਜਾਬੀ ਖ਼ਬਰਸਾਰ ਬਿਉਰੋ
ਸੰਗਰੂਰ, 13 ਅਕਤੂਬਰ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਇੱਥੇ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਅਣਮਿਥੇ ਸਮੇਂ ਦਾ ਪੱਕਾ ਮੋਰਚਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਸਾਹਮਣੇ ਪਟਿਆਲਾ ਰੋਡ ‘ਤੇ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 7 ਅਕਤੂਬਰ ਦੀ ਮੀਟਿੰਗ ਵਿੱਚ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਬਾਰੇ ਧਾਰੀ ਹੋਈ ਮੁਜਰਮਾਨਾ ਚੁੱਪ 15 ਅਕਤੂਬਰ ਨੂੰ “ਲਲਕਾਰ ਦਿਵਸ“ ਮੌਕੇ ਲਾਮਿਸਾਲ ਇਕੱਠ ਰਾਹੀਂ ਤੋੜੀ ਜਾਵੇਗੀ। ਇਨ੍ਹਾਂ ਮੰਗਾਂ ਵਿੱਚ ਬੀਤੇ ਵਰ੍ਹੇ ਜਾਂ ਐਤਕੀਂ ਗੁਲਾਬੀ ਸੁੰਡੀ ਤੇ ਨਕਲੀ ਕੀਟਨਾਸਕਾਂ ਨਾਲ, ਗੜੇਮਾਰੀ/ਭਾਰੀ ਮੀਂਹਾਂ ਜਾਂ ਵਾਇਰਲ ਰੋਗ ਨਾਲ ਕਈ ਜ?ਿਲ੍ਹਿਆਂ ‘ਚ ਤਬਾਹ ਹੋਏ ਨਰਮੇ ਤੇ ਹੋਰ ਫਸਲਾਂ ਸਮੇਤ ਨੁਕਸਾਨੇ ਗਏ ਮਕਾਨਾਂ ਦਾ ਪੂਰਾ ਪੂਰਾ ਮੁਆਵਜਾ ਕਾਸਤਕਾਰ ਕਿਸਾਨਾਂ ਤੇ ਖੇਤ ਮਜਦੂਰਾਂ ਚ ਤੁਰੰਤ ਵੰਡਾਉਣ ਲਈ, ਧਰਤੀ ਹੇਠਲੇ ਅਤੇ ਦਰਿਆਈ ਪਾਣੀਆਂ ਦੀ ਮਾਲਕੀ ਸਾਮਰਾਜੀ ਕਾਰਪੋਰੇਟਾਂ ਨੂੰ ਸੌਂਪਣ ਵਾਲੀ ਸੰਸਾਰ ਬੈਂਕ ਦੀ ਜਲ ਨੀਤੀ ਸਮੇਤ ਦੌਧਰ ਵਰਗੇ ਨਿੱਜੀ ਜਲ-ਸੋਧ ਪ੍ਰਾਜੈਕਟ ਰੱਦ ਕਰਾ ਕੇ ਸਰਕਾਰੀ ਜਲ ਸਪਲਾਈ ਸਕੀਮ ਪਹਿਲਾਂ ਵਾਂਗ ਜਾਰੀ ਰੱਖਣ ਲਈ,ਜੀਰਾ ਨੇੜੇ ਪ੍ਰਦੂਸਣ ਦਾ ਗੜ੍ਹ ਬਣੀ ਹੋਈ ਸਰਾਬ ਫੈਕਟਰੀ ਨੂੰ ਤੁਰਤ ਬੰਦ ਕਰਾਉਣ ਲਈ, ਵੱਡੀਆਂ ਸਨਅਤਾਂ ਅਤੇ ਸਹਿਰੀ ਪ੍ਰਬੰਧਕੀ ਅਦਾਰਿਆਂ ਦੁਆਰਾ ਨਦੀਆਂ ਨਾਲਿਆਂ ਸੇਮਾਂ ਅਤੇ ਧਰਤੀ ਹੇਠਲੇ ਪਾਣੀ ਦਾ ਪ੍ਰਦੂਸਣ ਤੁਰੰਤ ਰੋਕਣ ਲਈ, ਭਾਰਤ ਮਾਲਾ ਹਾਈਵੇ ਪ੍ਰਾਜੈਕਟ ਲਈ ਨਿਗੂਣਾ ਜਿਹਾ ਮੁਆਵਜਾ ਜਾਰੀ ਕਰਕੇ ਜਮੀਨਾਂ ਉੱਤੇ ਪੁਲਿਸ ਦੇ ਜੋਰ ਕਬਜੇ ਰੋਕਣ ਲਈ, ਆਪਣੀ ਜਮੀਨ ਨੂੰ ਪੱਧਰ/ਨੀਂਵੀਂ ਕਰਨ ਦਾ ਹੱਕ ਖੋਹਣ ਵਾਲਾ ਮਾਈਨਿੰਗ ਕਾਨੂੰਨ ਰੱਦ ਕਰਾਉਣ ਲਈ, ਐਮ. ਐੱਸ. ਪੀ. ‘ਤੇ ਹਰ ਕਿਸਾਨ ਦੇ ਪੂਰੇ ਝੋਨੇ ਦੀ ਖਰੀਦ ਬਿਨਾਂ ਸਰਤ ਕਰਵਾਉਣ ਲਈ, ਬਿਨਾਂ ਸਾੜੇ ਤੋਂ ਪਰਾਲੀ ਸਾਂਭਣ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿਵਾਉਣ ਜਾਂ ਫਿਰ ਮਜਬੂਰੀ-ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਸਖਤੀ ਬੰਦ ਕਰਾਉਣ ਲਈ, ਅੱਗੇ ਤੋਂ ਇਸ ਪ੍ਰਦੂਸਣ ਦੇ ਮੁਕੰਮਲ ਖਾਤਮੇ ਲਈ ਝੋਨੇ ਦੀ ਬਿਜਾਈ ਪੂਰੀ ਤਰ੍ਹਾਂ ਬੰਦ ਕਰਨ ਖਾਤਰ ਇਸ ਦੀ ਥਾਂ ਬਦਲਵੀਆਂ ਫਸਲਾਂ ਮੱਕੀ, ਮੂੰਗੀ,ਗੁਆਰੀ, ਬਾਸਮਤੀ ਆਦਿ ਦਾ ਐਮ. ਐੱਸ. ਪੀ. ਸਵਾਮੀਨਾਥਨ ਰਿਪੋਰਟ ਅਨੁਸਾਰ ਲਾਭਕਾਰੀ ਮਿਥ ਕੇ ਬਿਨਾਂ ਸਰਤ ਖਰੀਦ ਦੀ ਕਾਨੂੰਨੀ ਗਰੰਟੀ ਕਰਾਉਣ ਲਈ, ਲੰਪੀ ਸਕਿਨ ਰੋਗ ਨਾਲ ਮਰੀਆਂ ਗਊਆਂ ਦਾ ਮੁਆਵਜਾ ਮਾਰਕੀਟ ਰੇਟ ਮੁਤਾਬਕ ਪੂਰਾ ਦਿਵਾਉਣ ਲਈ, ਸੰਸਾਰ ਬੈਂਕ ਦੀ ਹਦਾਇਤ ਮੁਤਾਬਿਕ ਕੇਂਦਰ ਵੱਲੋਂ ਮੜ੍ਹੀ ਗਈ ਜਮੀਨੀ-ਬੈਂਕ ਨੀਤੀ ਰੱਦ ਕਰਦਿਆਂ ਪੰਚਾਇਤੀ ਸਾਮਲਾਟ ਜੁਮਲਾ ਮਾਲਕਾਨ ਸਰਕਾਰੀ ਜਮੀਨਾਂ ਉੱਤੇ ਖੇਤੀ ਜਾਂ ਰਿਹਾਇਸ ਕਰ ਰਹੇ ਬੇਜਮੀਨੇ ਥੁੜਜਮੀਨੇ ਕਿਸਾਨਾਂ ਮਜਦੂਰਾਂ ਨੂੰ ਇਸ ਦੇ ਮਾਲਕੀ ਹੱਕ ਦਿਵਾਉਣ ਲਈ, ਲੋਕਾਂ ਦੇ ਹੱਕੀ ਜਮਹੂਰੀ ਅੰਦੋਲਨਾਂ ਦੌਰਾਨ ਪੁਲਿਸ ਜਬਰ ਬੰਦ ਕਰਾਉਣ ਅਤੇ ਪਿਛਲੀਆਂ ਸਰਕਾਰਾਂ ਸਮੇਤ ਹੁਣ ਮਜਦੂਰਾਂ ਕਿਸਾਨਾਂ ‘ਤੇ ਦਰਜ ਕੀਤੇ ਮਕੱਦਮੇ ਪਰਾਲੀ ਕੇਸਾਂ ਸਮੇਤ ਵਾਪਿਸ ਲੈਣ ਦੀ ਮੰਨੀ ਹੋਈ ਮੰਗ ਤੁਰੰਤ ਲਾਗੂ ਕਰਾਉਣ ਦੇ ਭਖਦੇ ਮਸਲੇ ਸਾਮਲ ਹਨ। ਕਿਸਾਨ ਆਗੂ ਨੇ ਨਰਮਾ ਤਬਾਹੀ ਕਾਰਨ ਮਜਦੂਰਾਂ ਦੇ ਰੁਜਗਾਰ-ਉਜਾੜੇ ਦਾ ਮੁਆਵਜਾ ਵੰਡਣਾ ਸੁਰੂ ਕਰਨ ਨੂੰ ਇਸ ਮੋਰਚੇ ਦੀ ਸੁਰੂਆਤੀ ਜਿੱਤ ਕਰਾਰ ਦਿੱਤਾ। ਇਸ ਧਰਨੇ ਨੂੰ ਸੰਬਧਨ ਕਰਨ ਵਾਲਿਆਂ ਵਿਚ ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ, ਸੁਨਾਮ ਬਲਾਕ ਦੀ ਆਗੂ ਚਰਨਜੀਤ ਕੌਰ , ਜਸਪਾਲ ਸਿੰਘ ਮਾਨਸਾ , ਗੁਰਪਾਸ ਸਿੰਘ ਸਿੰਘੇਵਾਲਾ ਮੁਕਤਸਰ,ਕੇਵਲ ਸਿੰਘ ਭੜੀ ਮਲੇਰਕੋਟਲਾ, ਦਲਜੀਤ ਸਿੰਘ ਗਿੱਲਵਾਲੀ ਗੁਰਦਾਸਪੁਰ,ਭਗਤ ਸਿੰਘ ਛੰਨਾਂ ਬਰਨਾਲਾ ਕਿਸਾਨ ਆਗੂਆਂ ਤੋਂ ਇਲਾਵਾ ਪੰਜਾਬ ਸਟੂਡੈਂਟ ਯੂਨੀਅਨ (ਸਹੀਦ ਰੰਧਾਵਾ) ਦੇ ਜਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੀ ਆਗੂ ਬਲਜੀਤ ਕੌਰ ਲਹਿਲਕਲਾਂ ਸਾਮਲ ਸਨ।ਸਟੇਜ ਉੱਤੇ ਹਾਜਰ ਪ੍ਰਮੁੱਖ ਸੂਬਾ ਆਗੂਆਂ ਵਿੱਚ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਰੂਪ ਸਿੰਘ ਛੰਨਾਂ,ਜਨਕ ਸਿੰਘ ਭੁਟਾਲ ਅਤੇ ਜਗਤਾਰ ਸਿੰਘ ਕਾਲਾਝਾੜ ਸਾਮਲ ਸਨ।

ਸਰਕਾਰ ਵੱਲੋਂ ਚਿੱਠੀ ਜਾਰੀ ਹੋਣ ਤੋਂ ਬਾਅਦ ਆਂਗਣਵਾੜੀ ਵਰਕਰਾਂ ਨੇ ਧਰਨਾ ਚੁੱਕਿਆ

0

ਤਨਖਾਹਾਂ ਨਾ ਮਿਲੀਆਂ ਤਾਂ ਸੰਘਰਸ ਰਹੇਗਾ ਜਾਰੀ – ਹਰਗੋਬਿੰਦ ਕੌਰ
ਸੁਖਜਿੰਦਰ ਮਾਨ
ਬਠਿੰਡਾ , 13 ਅਕਤੂਬਰ: – ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਬਲਾਕ ਬਠਿੰਡਾ ਵੱਲੋਂ ਜੋ ਰੋਸ ਧਰਨਾ ਪਿਛਲੇਂ ਤਿੰਨ ਦਿਨਾਂ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਬੂਹੇ ਅੱਗੇ ਲਗਾਇਆ ਗਿਆ ਸੀ ਉਹ ਧਰਨਾ ਪੰਜਾਬ ਸਰਕਾਰ ਵੱਲੋਂ ਤਨਖਾਹਾਂ ਸਬੰਧੀ ਪੋਸਟਾਂ ਦੀ ਮਨਜੂਰੀ ਵਾਲੀ ਚਿੱਠੀ ਜਾਰੀ ਕਰਨ ਤੋਂ ਬਾਅਦ ਅੱਜ ਚੁੱਕ ਲਿਆ ਗਿਆ ਹੈ । ਇਹ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੀ । ਉਹਨਾਂ ਕਿਹਾ ਕਿ ਐਨ ਜੀ ਓ ਅਧੀਨ ਆਉਂਦੇ ਬਲਾਕਾਂ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਤਨਖਾਹਾਂ ਹਰ ਮਹੀਨੇ ਸਮੇਂ ਸਿਰ ਦਿੱਤੀਆਂ ਜਾਣ । ਪਿਛਲੇਂ ਸਾਢੇ ਚਾਰ ਮਹੀਨਿਆਂ ਤੋਂ ਇਹਨਾਂ ਦੀਆਂ ਤਨਖਾਹਾਂ ਰੁਕੀਆਂ ਪਈਆਂ ਸਨ ਤੇ ਵਰਕਰਾਂ ਅਤੇ ਹੈਲਪਰਾਂ ਬੜੇ ਔਖੇ ਦੌਰ ਵਿਚੋਂ ਗੁਜਰ ਰਹੀਆਂ ਸਨ । ਜੇਕਰ ਅਜਿਹਾ ਨਾ ਹੋਇਆ ਤਾਂ ਜਥੇਬੰਦੀ ਸੰਘਰਸ ਜਾਰੀ ਰੱਖੇਗਾ । ਉਹਨਾਂ ਇਹ ਵੀ ਕਿਹਾ ਕਿ ਇਹਨਾਂ ਬਲਾਕਾਂ ਦਾ ਸੈਂਟਰ ਫੰਡ ਵੀ ਜਲਦੀ ਰਲੀਜ ਕੀਤਾ ਜਾਵੇ । ਇਸ ਮੌਕੇ ਗੁਰਮੀਤ ਕੌਰ ਗੋਨੇਆਣਾ , ਜਸਵੀਰ ਕੌਰ ਬਠਿੰਡਾ , ਅੰਮਿ੍ਰਤਪਾਲ ਕੌਰ ਬੱਲੂਆਣਾ , ਸੋਮਾ ਰਾਣੀ ਬਠਿੰਡਾ , ਲੀਲਾਵਤੀ , ਨਵਜੋਤ ਕੌਰ , ਮਨਪ੍ਰੀਤ ਕੌਰ , ਨਸੀਬ ਕੌਰ ਅਤੇ ਰਣਜੀਤ ਕੌਰ ਆਦਿ ਆਗੂ ਮੌਜੂਦ ਸਨ ।

ਨਹਿਰੀ ਪਟਵਾਰ ਯੂਨੀਅਨ ਨੂੰ ਆੱਨਲਾਇਨ ਹਾਜ਼ਰੀ ‘ਚ ਛੋਟ ਸੰਬੰਧੀ ਮਿਲਿਆ ਭਰੋਸਾ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਅਕਤੂਬਰ : ਨਹਿਰੀ ਪਟਵਾਰ ਯੂਨੀਅਨ (ਰਜਿ:) ਜਲ ਸਰੋਤ ਵਿਭਾਗ ਪੰਜਾਬ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਦੀ ਅਗਵਾਈ ਵਿੱਚ ਜੱਥੇਬੰਦੀ ਦਾ ਉੱਚ ਪੱਧਰੀ ਵਫਦ ਜਲ ਸਰੋਤ ਵਿਭਾਗ ਪੰਜਾਬ ਦੇ ਸਮੂੰਹ ਰੈਵੀਨਿਊ ਜਮਾਤ ਦੇ ਫੀਲਡ ਮੁਲਾਜਮਾਂ ਨੂੰ ਐਮ ਸੇਵਾ ਐਪ ਤੇ ਆੱਨਲਾਇਨ ਹਾਜਰੀ ਲਗਾਉਣ ਵਿੱਚ ਆ ਰਹੀਆਂ ਸਮੱਸਿਆਵਾਂ ਸਬੰਧੀ ਜਲ ਸਰੋਤ ਵਿਭਾਗ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਸ੍ਰੀ ਕਿ੍ਰਸਨ ਕੁਮਾਰ ਨਾਲ ਚੰਡੀਗੜ੍ਹ ਮੁੱਖ ਦਫਤਰ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜਲ ਸਰੋਤ ਵਿਭਾਗ ਪੰਜਾਬ ਦੇ ਫੀਲਡ ਮੁਲਾਜਮਾਂ ਨੂੰ ਪਿਛਲੇ ਸਮੇਂ ਦੌਰਾਨ ਐਮ ਸੇਵਾ ਐਪ ਤੇ ਆੱਨਲਾਇਨ ਹਾਜਰੀ ਲਗਾਉਣ ਸੰਬੰਧੀ ਕਾਫੀ ਪ੍ਰੇਸਾਨੀਆਂ ਅਤੇ ਮੁਸਕਿਲਾਂ ਜਿਵੇਂ ਨੈੱਟਵਰਕ ਦੀ ਸਮੱਸਿਆ ਕਰਕੇ ਫੀਲਡ ਵਿੱਚ ਮੁਲਾਜਮਾਂ ਦੇ ਡਿਊਟੀ ਤੇ ਹਾਜਰ ਹੋਣ ਦੇ ਬਾਵਜੂਦ ਵੀ ਐਪ ਨਾ ਚੱਲਣ ਕਰਕੇ ਗੈਰਹਾਜ਼ਰੀ ਲੱਗਣਾ, ਜੇਕਰ ਅੱਧਾ ਘੰਟਾ ਵੀ ਹਾਜਰੀ ਲਗਾਉਣ ਵਿੱਚ ਐਪ ਦੀ ਤਕਨੀਕੀ ਖਰਾਬੀ ਕਾਰਨ ਲੇਟ ਹੋ ਜਾਣਾ ਤਾਂ ਅੱਧੇ ਦਿਨ ਦੀ ਛੁੱਟੀ ਲੱਗ ਜਾਂਦੀ ਸੀ, ਫੀਲਡ ਦੇ ਮੁਲਾਜਮਾਂ ਨੂੰ ਆਪਣੀ ਡਿਊਟੀ ਨਿਭਾਉਣ ਲਈ ਸਵੇਰੇ ਜਲਦੀ ਡਿਊਟੀ ਤੇ ਹਾਜਰ ਹੋਣਾ ਪੈਂਦਾ ਹੈ ਤੇ ਸਾਮ ਨੂੰ ਵੀ ਦੇਰ ਰਾਤ ਤੱਕ ਫੀਲਡ ਵਿੱਚ ਰਹਿ ਕੇ ਆਪਣੀ ਡਿਊਟੀ ਨਿਭਾਉਣੀ ਪੈਂਦੀ ਹੈ ਅਤੇ ਫੀਲਡ ਮੁਲਾਜਮਾਂ ਨੂੰ ਆਪਣੀ ਡਿਊਟੀ ਦੇ ਨਾਲ ਨਾਲ ਕੋਰਟ ਕੇਸਾ,ਮਹਿਕਮੇ ਦੀਆ ਕੋਰਟਾ,ਇਲੈਕਸਨ ਡਿਊਟੀ, ਅਤੇ ਪੰਜਾਬ ਪੱਧਰ ਤੇ ਜਿਲ੍ਹਾ ਪ੍ਰਸਾਸਨ ਵੱਲੋਂ ਆਟਾ ਦਾਲ, ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਫੀਲਡ ਵਿਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਦੀ ਰਿਪੋਰਟ ਕਰਨੀ ਇਸ ਤੋਂ ਇਲਾਵਾ ਵੀ ਮਹਿਕਮੇ ਦੇ ਕੰਮਕਾਜ ਸਬੰਧੀ ਫੀਲਡ ਮੁਲਾਜਮਾਂ ਨੂੰ ਇਧਰ ਓਧਰ ਜਾਣਾ ਆਉਣਾ ਪੈਂਦਾ ਹੈ, ਜਿਸ ਕਰਕੇ ਕਿਸੇ ਵੀ ਹਾਲਤ ਵਿੱਚ ਐਮ ਸੇਵਾ ਐਪ ਤੇ ਹਾਜ਼ਰੀ ਲਗਾਉਣੀ ਬਹੁਤ ਹੀ ਵੱਡੀ ਸਮੱਸਿਆ ਸੀ ਜਿਸ ਕਰਕੇ ਫੀਲਡ ਦੇ ਮੁਲਾਜਮਾਂ ਵਿੱਚ ਆਪਣੀ ਡਿਊਟੀ ਦੇ ਫਰਜ ਨੂੰ ਸਮਝਦੇ ਹੋਏ ਮਹਿਕਮੇ ਨਾਲ ਸੰਬੰਧਿਤ ਕਿਸਾਨਾਂ ਨੂੰ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਬਜਾਇ ਸਿਰਫ ਹਾਜ਼ਰੀ ਲਗਾਉਣ ਦੀ ਸਮੱਸਿਆ ਨੂੰ ਲੈ ਕੇ ਦਿਮਾਗੀ ਤੌਰ ਤੇ ਮਾਨਸਿਕ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਆਪਣੇ ਮਹਿਕਮੇ ਦੇ ਕੰਮ ਕਾਜ ਵੱਲ ਘੱਟ ਧਿਆਨ ਸਾਰਾ ਧਿਆਨ ਐਪ ਤੇ ਹਾਜ਼ਰੀ ਲਗਾਉਣ ਵਿੱਚ ਹੀ ਲੱਗਾ ਰਹਿੰਦਾ ਸੀ, ਪ੍ਰੰਤੂ ਆਪਣੀ ਡਿਊਟੀ ਤੇ ਹਾਜਰ ਹੋਣ ਦੇ ਬਾਵਜੂਦ ਐਪ ਦੀ ਸਮੱਸਿਆ ਕਰਕੇ ਗੈਰਹਾਜਰ ਅਤੇ ਸਾਰਾ ਦਿਨ ਮਹਿਕਮੇ ਦਾ ਤਨਦੇਹੀ ਨਾਲ ਕੰਮ ਕਰਨ ਦੇ ਬਾਵਜੂਦ ਅੱਧੇ ਦਿਨ ਦੀ ਗੈਰਹਾਜਰੀ ਲੱਗਣਾ ਫੀਲਡ ਮੁਲਾਜਮਾਂ ਲਈ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ ਸੀ। ਪ੍ਰਮੁੱਖ ਸਕੱਤਰ ਜਲ ਸਰੋਤ ਾਲ ਇਹਨਾਂ ਸਾਰੀਆਂ ਸਮੱਸਿਆਵਾਂ ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਜੱਥੇਬੰਦੀ ਵੱਲੋਂ ਐਮ ਸੇਵਾ ਐਪ ਦੇ ਸੰਬੰਧ ਵਿੱਚ ਰੱਖੀਆ ਗਈਆਂ ਮੰਗਾਂ ਨੂੰ ਫੀਲਡ ਮੁਲਾਜਮਾਂ ਨੂੰ ਆਨਲਾਈਨ ਹਾਜਰੀ ਲਗਾਉਣ ਵਿੱਚ ਕਾਫੀ ਸਮੱਸਿਆਵਾਂ ਆਉਣ ਕਰਕੇ ਜਲ ਸਰੋਤ ਵਿਭਾਗ ਦੇ ਫੀਲਡ ਮੁਲਾਜਮਾਂ ਨੂੰ ਐਮ ਸੇਵਾ ਐਪ ਤੋਂ ਅਗਲੇ ਦਿਨਾਂ ਵਿੱਚ ਰਾਹਤ ਦੇਣ ਦਾ ਵੱਡਾ ਫੈਸਲਾ ਮੁਲਾਜਮਾਂ ਦੇ ਹੱਕ ਵਿੱਚ ਕਰਨ ਦਾ ਵਿਸਵਾਸ ਦਿੱਤਾ ਤੇ ਉਹਨਾਂ ਕਿਹਾ ਕਿ ਮਹਿਕਮੇ ਦਾ ਕੰਮ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰੋ ਅਤੇ ਮਹਿਕਮੇ ਨਾਲ ਸੰਬੰਧਿਤ ਕੰਮ ਕਾਜ ਕਰਵਾਉਣ ਵਾਲੇ ਕਿਸਾਨਾਂ ਅਤੇ ਹੋਰ ਵਰਗਾ ਦਾ ਕੰਮ ਪਹਿਲ ਦੇ ਅਧਾਰ ਤੇ ਕਰਨ ਲਈ ਵੀ ਮੁਲਾਜਮਾਂ ਨੂੰ ਦਿਸਾ ਨਿਰਦੇਸ਼ ਦਿੱਤੇ। ਮਾਨਯੋਗ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਜਥੇਬੰਦੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਜਲ ਸਰੋਤ ਵਿਭਾਗ ਪੰਜਾਬ ਦੇ ਫੀਲਡ ਮੁਲਾਜਮਾਂ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ। ਜਿਸ ਕਰਕੇ ਮਹਿਕਮਾ ਜਲ ਸਰੋਤ ਵਿਭਾਗ ਦਾ ਕੰਮ ਹੋਰ ਵੀ ਸੁਚੱਜੇ ਢੰਗ ਨਾਲ ਚਲਾਇਆ ਜਾ ਸਕਦਾ ਹੈ ਤੇ ਮੁਲਾਜਮ ਵੀ ਮਹਿਕਮੇ ਜਲ ਸਰੋਤ ਦੀ ਤਰੱਕੀ ਅਤੇ ਵਿਭਾਗ ਵਿਚ ਆਮ ਲੋਕਾਂ ਨੂੰ ਅੱਗੇ ਤੋਂ ਵੀ ਵੱਧ ਚੰਗੀਆ ਸੇਵਾਵਾਂ ਦੇਣ ਦੇ ਉਪਰਾਲੇ ਕਰਨਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕੰਵਲਜੀਤ ਸਿੰਘ ਬੇਦੀ ਸੂਬਾ ਮੁੱਖ ਸਲਾਹਕਾਰ ਚੇਅਰਮੈਨ ਫਰੀਦਕੋਟ ਨਹਿਰ ਮੰਡਲ, ਸੁਮਿਤ ਗੰਗਵਾਲ ਮੀਤ ਪ੍ਰਧਾਨ ਆਈ ਬੀ ਸਰਕਲ ਪਟਿਆਲਾ ਅਤੇ ਸੰਦੀਪ ਸਿੰਘ ਭਾਗੂ ਥਰਾਜ ਮੀਤ ਪ੍ਰਧਾਨ ਫਰੀਦਕੋਟ ਨਹਿਰ ਮੰਡਲ ਵੀ ਹਾਜਰ ਸਨ।

ਪੈਰਾ ਮੈਡੀਕਲ ਕਾਮਿਆਂ ਦਾ ਐਸ ਐਮ ਓ ਰਾਮਪੁਰਾ ਦੀ ਬਦਲੀ ਨੂੰ ਲੈ ਕੇ ਧਰਨਾ ਤੀਜੇ ਦਿਨ ਵੀ ਜਾਰੀ

0

ਜਿਲ੍ਹੇ ਦੇ ਸਾਰੇ ਐਸ ਐਮ ਓ ਰਾਹੀਂ ਮੰਗ ਪੱਤਰ ਸਿਵਲ ਸਰਜਨ ਨੂੰ ਭੇਜੇ ਜਾਣਗੇ
ਗੁਰਮੀਤ ਸਿੰਘ ਮਹਿਰਾਜ
ਰਾਮਪੁਰਾ, 13 ਅਕਤੂਬਰ : ਪੈਰਾ ਮੈਡੀਕਲ ਕਾਮਿਆਂ ਵੱਲੋਂ ਸਿਵਲ ਹਸਪਤਾਲ ਵਿੱਚ ਆਪਣੀਆਂ ਮੰਗਾਂ ਪ੍ਰਤੀ ਅਤੇ ਐਸ ਐਮ ਓ ਦੀ ਬਦਲੀ ਨੂੰ ਲੈ ਕੇ ਅੱਜ ਧਰਨਾ ਤੀਜੇ ਦਿਨ ਵਿਚ ਸਾਮਿਲ ਹੋ ਗਿਆ ਹੈ।ਅੱਜ ਤੀਜੇ ਦਿਨ ਵੀ ਮੁਲਾਜਮ ਅਤੇ ਲੋਕ ਖੱਜਲ ਖੁਆਰ ਹੁੰਦੇ ਰਹੇ ਤੇ ਆਮ ਆਦਮੀ ਦੀ ਕਹਾਉਣ ਵਾਲੀ ਸਰਕਾਰ ਆਮ ਲੋਕਾਂ ਨੂੰ ਖੱਜਲ ਖੁਆਰ ਹੁੰਦਿਆਂ ਦੇਖਦੀ ਰਹੀ।ਅੱਜ ਦੇ ਇਸ ਧਰਨੇ ਵਿੱਚ ਸਾਮਿਲ ਬੁਲਾਰਿਆਂ ਨੇ ਬੋਲਦਿਆਂ ਆਖਿਆ ਕਿ ਜਦੋਂ ਤੱਕ ਮੁਲਾਜਮ ਮੰਗਾਂ ਦਾ ਹੱਲ ਨਹੀਂ ਹੁੰਦਾ ਅਤੇ ਐਸ ਐਮ ਓ ਦੀ ਬਦਲੀ ਨਹੀਂ ਕੀਤੀ ਜਾਂਦੀ ਇਹ ਸੰਘਰਸ ਜਾਰੀ ਰੱਖਿਆ ਜਾਵੇਗਾ। ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਬਠਿੰਡਾ ਦੀ ਜਿਲ੍ਹਾ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਕੱਲ 14 ਅਕਤੂਬਰ ਨੂੰ ਜਿਲ੍ਹੇ ਦੇ ਸਾਰੇ ਐਸ ਐਮ ਓ ਰਾਹੀਂ ਮੰਗ ਪੱਤਰ ਸਿਵਲ ਸਰਜਨ ਬਠਿੰਡਾ ਨੂੰ ਭੇਜਿਆ ਜਾਵੇਗਾ ਅਤੇ ਇਸ ਦੀ ਇੱਕ ਕਾਪੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਸਿਹਤ ਸਕੱਤਰ ਪੰਜਾਬ ਨੂੰ ਵੀ ਭੇਜੀ ਜਾਵੇਗੀ। ਦਸਣਾ ਬਣਦਾ ਹੈ ਕਿ ਅਪਣੀਆਂ ਮੰਗਾਂ ਨੂੰ ਲੈ ਕੇ ਸਿਹਤ ਮੁਲਾਜਮ ਲਗਾਤਾਰ ਪਿਛਲੇ ਤਿੰਨ ਦਿਨਾਂ ਤੋਂ ਸੰਘਰਸ ਦੇ ਰਾਹ ਤੇ ਹਨ। ਅੱਜ ਦੇ ਇਸ ਵਿੱਚ ਅੱਜ ਦੇ ਇਸ ਧਰਨੇ ਨੂੰ ਜਸਵਿੰਦਰ ਸਰਮਾ ਤਾਲਮੇਲ ਕਮੇਟੀ ਪੈਰਾਮੈਡੀਕਲ, ਪਰਮਜੀਤ ਕੌਰ ਕਨਵੀਨਰ ਸਿਵਲ ਹਸਪਤਾਲ ਰਾਮਪੁਰਾ, ਗੁਰਦੀਪ ਸਿੰਘ ਰਾਮਪੁਰਾ ਸੂਬਾ ਪ੍ਰਧਾਨ ਡਕੌਂਦਾ, ਗੁਲਵਿੰਦਰ ਸਿੰਘ ਬੱਲ੍ਹੋ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ, ਜਗਦੀਸ ਸਿੰਘ, ਮਨਪ੍ਰੀਤ ਸਿੰਘ ਨਥਾਨਾ, ਮਲਕੀਤ ਸਿੰਘ ਭਗਤਾ ਰਾਜ ਸਿੰਘ ਡਕੌਂਦਾ ਬਲਾਕ ਪ੍ਰਧਾਨ,ਅਸਵਨੀ ਕੁਮਾਰ ਆਊਟਸੋਰਸ ਜ?ਿਲਾ ਪ੍ਰਧਾਨ ਨਰਪਿੰਦਰ ਸਿੰਘ,ਗੁਰਮੀਤ ਸਿੰਘ ਭਗਤਾ, ਗੁਰਦੀਪ ਰਾਣੀ, ਹਰਵਿੰਦਰ ਕੌਰ, ਮਨਜੀਤ ਕੌਰ, ਸਰਬਜੀਤ ਕੌਰ, ਕਮਲਜੀਤ ਕੌਰ, ਮਨਜੀਤ ਕੌਰ, ਸਰਬਜੀਤ ਕੌਰ,ਮੰਜੂੰ ਰਾਣੀ, ਜਗਮੇਲ ਸਿੰਘ, ਇੰਦਰਜੀਤ ਸਿੰਘ, ਗੁਰਜਿੰਦਰ ਸਿੰਘ,ਦੀਪਕ ਕੁਮਾਰ,ਰਵੀ, ਪਿ੍ਰਤਪਾਲ ਸਿੰਘ,ਪ੍ਰਭਜੋਤ ਸਿੰਘ ਜ?ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਮਾਲਵਾ,ਡਾ.ਗੋਬਿੰਦ,ਡਾ.ਵਿਸਵ ਕੌਂਸਲ,ਡਾ.ਵਿਕਰਮਜੀਤ ਸਿੰਘ,ਡਾ.ਅਮਨਦੀਪ ਕੌਰ,ਡਾ.ਰਣਦੀਪ ਕੌਰ,ਡਾ.ਆਰ ਪੀ ਸਿੰਘ, ਸੰਮੀ,ਸਨੀ,ਰਵੀ,ਅਮਿਤ, ਵੀਰਪਾਲ ਕੌਰ,ਪ੍ਰੇਮਾ, ਬਿੱਟੂ ਰਾਣੀ,ਸ?ਿੰਦਰ,ਸੀਮਾ ਆਦਿ ਆਗੂ ਹਾਜਰ ਸਨ।

ਹਰਿਆਣਾ ਨੂੰ ਵੰਦੇ ਭਾਰਤ ਐਕਸਪ੍ਰੈਸ ਦੀ ਸੌਗਾਤ, ਹਿਮਾਚਲ ਅਤੇ ਪੰਜਾਬ ਨੂੰ ਵੀ ਮਿਲੇਗਾ ਫਾਇਦਾ

0

ਮੁੱਖ ਮੰਤਰੀ ਨੇ ਵੰਦੇ ਭਾਰਤ ਟ੍ਰੇਨ ਚਲਾਏ ਜਾਣ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਕੀਤਾ ਧੰਨਵਾਦ
ਰੇਲ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਦੇ ਨਾਲ ਮੁੱਖ ਮੰਤਰੀ ਨੇ ਚੁਕਿਆ ਵੰਦੇ ਭਾਰਤ ਦੇ ਸਫਰ ਦਾ ਆਨੰਦ
ਕੈਬੀਨੇਟ ਦੇ ਮੈਂਬਰਾਂ, ਸਾਂਸਦ ਅਤੇ ਵਿਧਾਇਕਾਂ ਦੇ ਨਾਲ ਵੰਦੇ ਭਾਰਤ ਵਿਚ ਸਵਾਰ ਹੋਏ ਮੁੱਖ ਮੰਤਰੀ
ਚੰਡੀਗੜ੍ਹ ਤੋਂ ਅੰਬਾਲਾ ਸਟੇਸ਼ਨ ਤਕ ਮੁੱਖ ਮੰਤਰੀ ਮਨੋਹਰ ਲਾਲ ਨੇ ਵੰਦੇ ਭਾਰਤ ਐਕਸਪ੍ਰੈਸ ਵਿਚ ਕੀਤੀ ਯਾਤਰਾ
ਵੰਦੇ ਭਾਰਤ ਵਿਚ ਬੈਠ ਕੇ ਅਜਿਹਾ ਲਗਦਾ ਹੈ ਕਿ ਟ੍ਰੇਨ ਨਹੀਂ ਸਗੋ ਪਲੇਨ ਵਿਚ ਯਾਤਰਾ ਕਰ ਰਹੇ ਹੋਣ – ਮਨੋਹਰ ਲਾਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਅਕਤੂਬਰ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਹਰੀ ਝੰਡੀ ਦੇ ਬਾਅਦ ਵੰਦੇ ਭਾਰਤ ਟ੍ਰੇਨ ਊਨਾ ਤੋਂ ਦਿੱਲੀ ਲਈ ਰਵਾਨਾ ਹੋ ਗਈ। ਚੰਡੀਗੜ੍ਹ ਪਹੁੰਚਣ ‘ਤੇ ਵੰਦੇ ਭਾਰਤ ਐਕਸਪ੍ਰੈਸ ਦਾ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਟ੍ਰੇਨ ਵਿਚ ਯਾਤਰਾ ਕਰ ਰਹੇ ਰੇਲ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਨੇ ਚੰਡੀਗੜ੍ਹ ਤੋਂ ਅੰਬਾਲਾ ਤਕ ਇਕੱਠੇ ਯਾਤਰਾ ਕੀਤੀ। ਸ੍ਰੀ ਮਨੋਹਰ ਲਾਲ ਕੈਬੀਨੇਟ ਦੇ ਮੈਂਬਰਾਂ, ਸਾਂਸਦ, ਵਿਧਾਇਕਾਂ ਦੇ ਨਾਲ ਟ੍ਰੇਨ ਵਿਚ ਸਵਾਰ ਵੀ ਹੋਏ ਅਤੇ ਅਗਲੇ ਡੇਸਟੀਨੇਸ਼ਨ ਅੰਬਾਲਾ ਪਹੁੰਚੇ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਨਾਲ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਕੈਬੀਨੇਅ ਮੰਤਰੀ ਸ੍ਰੀ ਮੂਲਚੰਦ ਸ਼ਰਮਾ, ਸ੍ਰੀ ਕੰਵਰਪਾਲ, ਸ੍ਰੀਮਤੀ ਕਮਲੇਸ਼ ਢਾਂਡਾ, ਸ੍ਰੀ ਬਨਵਾਰੀ ਲਾਲ, ਸਾਂਸਦ ਸ੍ਰੀ ਰਤਨਲਾਲ ਕਟਾਰਿਆ, ਬੀਜੇਪੀ ਸੂਬਾ ਪ੍ਰਧਾਨ ਸ੍ਰੀ ਓਮ ਪ੍ਰਕਾਸ਼ ਧਨਖੜ ਸਮੇਤ ਕਈ ਵਿਧਾਇਕ ਅਤੇ ਅਧਿਕਾਰੀ ਮੌਜੂਦ ਰਹੇ। ਇਸ ਯਾਤਰਾ ਦੌਰਾਨ ਮੁੱਖ ਮੰਤਰੀ ਨੇ ਵੰਦੇ ਭਾਰਤ ਐਕਸਪ੍ਰੈਸ ਦੀ ਖੂਬੀਆਂ ਨੂੰ ਜਾਣਿਆ ਅਤੇ ਇਸ ਰੂਟ ‘ਤੇ ਟ੍ਰੇਨ ਦੇ ਸੰਚਾਲਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਅੰਬਾਲਾ ਪਹੁੰਚਣ ‘ਤੇ ਸਿਹਤ ਅਤੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਅਤੇ ਸਥਾਨ ਨਾਗਰਿਕਾਂ ਨੇ ਕੇਂਦਰੀ ਰੇਲ ਮੰਤਰੀ ਅਤੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਵੰਦੇ ਭਾਰਤ ਐਕਸਪ੍ਰੈਸ ਵਿਚ ਅੰਬਾਲਾ ਪਹੁੰਚੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਟ੍ਰੇਨ ਦੀ ਸੌਗਾਤ ਨਾਲ ਹਰਿਆਣਾ ਦੇ ਲੋਕਾਂ ਨੂੰ ਖਾਸਾ ਫਾਇਦਾ ਹੋਵੇਗਾ। ਨਵੀਂ ਟ੍ਰੇਨ ਚੱਲਣ ਨਾਲ ਕਨੈਕਟੀਵਿਟੀ ਵੀ ਵਧੇਗੀ। ਉਨ੍ਹਾਂ ਨੇ ਕਿਹਾ ਕਿ ਆਜਾਦੀ ਦੇ ਅਮਿ੍ਰਤ ਮਹੋਤਸਵ ਵਿਚ ਸਰਕਾਰ ਨੇ 75 ਅਜਿਹੀ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਦੇਸ਼ ਦੀ ਪ੍ਰਗਤੀ ਨੂੰ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਵੰਦੇ ਭਾਰਤ ਐਕਸਪ੍ਰੈਸ ਵਿਚ ਸਫਰ ਕਰ ਅਜਿਹਾ ਲਗਿਆ ਕਿ ਟ੍ਰੇਨ ਵਿਚ ਨਹੀਂ ਸਗੋ ਪਲੇਨ ਵਿਚ ਸਫਰ ਕਰ ਰਹੇ ਹੋਣ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਟ੍ਰੇਨ ਵਿਚ ਅੱਤਆਧੁਨਿਕ ਸਹੂਲਤਾਂ ਉਪਲਬਧ ਹਨ, ਜਿਸ ਨਾਲ ਯਾਤਰਾ ਸੁਗਮ ਅਤੇ ਸੁਰੱਖਿਅਤ ਹੋ ਗਈ ਹੈ। ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਵਿਚ ਸਮੇਂ ਦੀ ਬਚੱਤ ਦੇ ਨਾਲ -ਨਾਲ ਯਾਤਰੀ ਆਰਾਕਦਾਇਕ ਸਫਰ ਦਾ ਲਾਭ ਚੁੱਕ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਰੇਲ ਸੇਵਾ ਦਾ ਵਿਸਤਾਰ ਅਤੇ ਉਸ ਨੂੰ ਆਧੁਨਿਕ ਬਨਾਉਣ ਲਈ ਕੇਂਦਰ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਕੇ.ਦਰ ਸਰਕਾਰ ਨੇ 200 ਰੇਲਵੇ ਸਟੇਸ਼ਨਾਂ ਦੇ ਪੂਰੀ ਤਬਦੀਲੀ ਲਈ ਮਾਸਟਰ ਪਲਾਨ ਤਿਆਰ ਕੀਤਾ ਹੈ। ਹਰਿਆਣਾ ਦੇ ਰੇਲਵੇ ਸਟੇਸ਼ਨਾਂ ‘ਤੇ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਟ੍ਰੇਨ ਹਿਮਾਚਲ ਦੇ ਊਨਾ ਤੋਂ ਚੱਲੇਗੀ ਅਤੇ ਚੰਡੀਗੜ੍ਹ ਹੁੰਦੇ ਹੋਏ ਦਿੱਲੀ ਪਹੁੰਚੇਗੀ। ਇਸ ਟ੍ਰੇਨ ਦਾ ਠਹਿਰਾਅ ਅੰਬਾਲਾ ਵਿਚ ਵੀ ਹੋਵੇਗਾ। ਇਸ ਟ੍ਰੇਨ ਦੇ ਚੱਲਣ ਨਾਲ ਦਿੱਲੀ ਜਾਣ ਵਾਲੇ ਅਤੇ ਦੱਖਣ ਹਰਿਆਂਣਾ ਤੋਂ ਚੰਡੀਗੜ੍ਹ ਆਉਣ ਵਾਲੇ ਯਾਤਰੀਆਂ ਨੂੰ ਬਹੁਤ ਫਾਇਦਾ ਹੋਵੇਗਾ। ਉੱਥੇ ਹੀ ਕੇਂਦਰੀ ਰੇਲ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਪੂਰੀ ਤਰ੍ਹਾ ਨਾਲ ਭਾਰਤ ਵਿਚ ਹੀ ਬਣਾਈ ਗਈ ਹੈ। ਦੇਸ਼ ਵਿਚ ਬਨਣ ਦੇ ਕਾਰਨ ਇਸ ‘ਤੇ ਘੱਟ ਲਾਗਤ ਆਈ ਹੈ ਪਰ ਇਸ ਵਿਚ ਅੱਤਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਟ੍ਰੇਨ ਕਈ ਤਰ੍ਹਾ ਦੇ ਏਡਵਾਂਸ ਫੀਚਰਾਂ ਨਾਲ ਲੈਸ ਹੈ। ਤੇਜ ਸਪੀਡ ਹੋਣ ਦੇ ਨਾਲ-ਨਾਲ ਟ੍ਰੇਨ ਦੀਆਂ ਸੀਟਾਂ ਨੂੰ ਕਾਫੀ ਆਰਾਦਦਾਇਕ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚੌਥੀ ਵੰਦੇ ਭਾਰਤ ਅ੍ਰੇਨ ਦੀ ਸ਼ੁਰੂਆਤ ਨਾਲ ਖੇਤਰ ਵਿਚ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਅਤੇ ਯਾਤਰਾ ਦਾ ਇਕ ਆਰਾਮਦਾਇਕ ਅਤੇ ਤੇਜ ਢੰਗ ਪ੍ਰਦਾਨ ਕਰਨ ਵਿਚ ਮਦਦ ਮਿਲੇਗੀ। ਊਨਾ ਤੋਂ ਨਵੀਂ ਦਿੱਲੀ ਲਈ ਯਾਤਰਾ ਦਾ ਸਮੇਂ ਦੋ ਘੰਟੇ ਘੱਟ ਹੋ ਜਾਵੇਗਾ। ਹੁਣ-ਇੰਦੌਰ (ਹਿਮਾਚਲ ਪ੍ਰਦੇਸ਼) ਤੋਂ ਨਵੀਂ ਦਿੱਲੀ ਲਈ ਚੱਲਣ ਵਾਲੀ ਇੲ ਦੇਸ਼ ਵਿਚ ਸ਼ੁਰੂ ਕੀਤੀ ਜਾਣ ਵਾਲੀ ਚੌਥੀ ਵੰਦੇ ਭਾਰਤ ਟ੍ਰੇਨ ਹੋਵੇਗੀ ਅਤੇ ਪਹਿਲਾਂ ਦੀ ਤੁਲਣਾ ਵਿਚ ਇਕ ਉਨੱਤ ੲਡੀਸ਼ਨ ਹੈ, ਜੋ ਬਹੁਤ ਹਲਕਾ ਹੈ ਅਤੇ ਘੱਟ ਸਮੇਂ ਵਿਚ ਉੱਚ ਗਤੀ ਤਕ ਪਹੁੰਚਣ ਵਿਚ ਸਮਰੱਥ ਹੈ।

ਕਲਾ ਅਤੇ ਨਾਟਕ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀ ਕਮਲਾ ਦੇਵੀ ਦੀ ਕਹਾਣੀ ਦੇਖਣ ਨੂੰ ਮਿਲੀ

ਨਾਟਿਅਮ ਮੇਲੇ ਦੀ 12ਵੀਂ ਸਾਮ ਮੌਕੇ ਸੀਗੁੱਲ ਥੀਏਟਰ ਗੁਵਾਹਾਟੀ, ਆਸਾਮ ਦੇ ਕਲਾਕਾਰ ਹੋਏ ਦਰਸਕਾਂ ਦੇ ਸਨਮੁੱਖ
ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ- ਨਾਟਿਅਮ ਪੰਜਾਬ ਵੱਲੋਂ ਚੇਅਰਮੈਨ ਕਸਿਸ ਗੁਪਤਾ, ਪ੍ਰਧਾਨ ਸੁਦਰਸਨ ਗੁਪਤਾ ਅਤੇ ਨਿਰਦੇਸਕ ਕੀਰਤੀ ਕਿ੍ਰਪਾਲ ਦੀ ਅਗਵਾਈ ਹੇਠ ਬਠਿੰਡਾ ਦੇ ਐੱਮ.ਆਰ.ਐੱਸ.ਪੀ.ਟੀ.ਯੂ. ਕੈਂਪਸ ਵਿਖੇ ਕਰਵਾਏ ਜਾ ਰਹੇ 15 ਰੋਜਾ 11ਵੇਂ ਨੈਸਨਲ ਥੀਏਟਰ ਫੈਸਟੀਵਲ ਦੀ 12ਵੀਂ ਸਾਮ ਨੂੰ ਸੀਗੁੱਲ ਥੀਏਟਰ ਗੁਵਾਹਾਟੀ ਆਸਾਮ ਦੇ ਕਲਾਕਾਰ ਦਰਸਕਾਂ ਦੇ ਸਨਮੁੱਖ ਹੋਏ। ਇਸ ਟੀਮ ਵੱਲੋਂ ਵੈਦੇਹੀ ਦਾ ਕੰਨੜਾ ਵਿਚ ਲਿਖਿਆ ਨਾਟਕ ਕਮਲਾ ਦੇਵੀ ਭਾਗੀਰਥੀ ਬਾਈ ਦੀ ਨਿਰਦੇਸਨਾ ਹੇਠ ਹਿੰਦੀ ਭਾਸ਼ਾ ਵਿਚ ਪੇਸ਼ ਕੀਤਾ ਗਿਆ। ਜਿਸ ਵਿਚ ਕਲਾਕਾਰਾਂ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਕਲਾ ਅਤੇ ਨਾਟਕ ਨਾਲ ਜੁੜੀ ਮਹਿਲਾ ਕਮਲਾ ਦੇਵੀ ਦੀ ਕਹਾਣੀ ਨੂੰ ਪੇਸ਼ ਕੀਤਾ ਜੋ ਆਪਣੇ ਬਚਪਨ ਤੋਂ ਹੀ ਮੁਸੀਬਤਾਂ ਦਾ ਸਾਹਮਣਾ ਕਰ ਰਹੀ ਹੈ। ਅੱਗੇ ਜਾ ਕੇ ਮਦਰਾਸ ਜਾ ਕੇ ਵੱਸਦੀ ਹੈ ਪਰ ਨਾਟਕ ਕਲਾ ਦਾ ਸਾਥ ਨਹੀਂ ਛੱਡਦੀ ਅਤੇ ਆਜ਼ਾਦੀ ਤੋਂ ਬਾਅਦ ਸੰਗੀਤ ਨਾਟਕ ਅਕਾਦਮੀ ‘ਤੇ ਨੈਸ਼ਨਲ ਸਕੂਲ ਆਫ ਡਰਾਮਾ ਦੀ ਬੁਨਿਆਦ ਰੱਖਣ ਵਿਚ ਵੀ ਯੋਗਦਾਨ ਪਾਉਂਦੀ ਹੈ। ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸਦ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਨਾਟਕ ਮੇਲੇ ਦੀ ਇਸ ਸ਼ਾਮ ਦੌਰਾਨ ਪਹੁੰਚੇ ਵਿਸੇਸ ਮਹਿਮਾਨਾਂ ਅੰਮਿ੍ਰਤ ਲਾਲ ਅਗਰਵਾਲ ਚੇਅਰਮੈਨ ਜਿਲਾ ਯੋਜਨਾ ਬੋਰਡ, ਡਾ. ਜੇ ਐਸ ਹੁੰਦਲ ਡਾਇਰੈਕਟਰ ਪੀਯੂ ਰੀਜਨਲ ਸੈਂਟਰ, ਇਕਬਾਲ ਸਿੰਘ ਬੁੱਟਰ ਡਿਪਟੀ ਡੀਈਓ (ਸੈਕੰਡਰੀ), ਪ੍ਰੀਤ ਮਹਿੰਦਰ ਸਿੰਘ ਬਰਾੜ ਪ੍ਰਧਾਨ ਬਠਿੰਡਾ ਸਾਈਕਲਿੰਗ ਗਰੁੱਪ ਨੇ ਆਪਣੀ ਹਾਜਰੀ ਨਾਲ ਸਾਮ ਦੀ ਰੌਣਕ ਵਿੱਚ ਵਾਧਾ ਕੀਤਾ ਅਤੇ ਸ਼ਮਾ ਰੌਸਨ ਕੀਤੀ। ਮਹਿਮਾਨਾਂ ਅਤੇ ਪ੍ਰਬੰਧਕਾਂ ਨੇ ਨਾਟਕ ਦੇਖਣ ਆਏ ਦਰਸਕਾਂ ਦੀ ਦਿਲਚਸਪੀ ਅਤੇ ਭਾਰੀ ਗਿਣਤੀ ‘ਤੇ ਖੁਸੀ ਦਾ ਪ੍ਰਗਟਾਵਾ ਕੀਤਾ।

ਟੀ.ਬੀ. ਦੇ ਮਰੀਜਾਂ ਨੂੰ ਛੇ ਮਹੀਨੇ ਲਈ ਮੁਫ਼ਤ ਦਿੱਤੀਆਂ ਜਾਣਗੀਆਂ ਫੂਡ ਕਿੱਟਾਂ : ਡਿਪਟੀ ਕਮਿਸ਼ਨਰ

0

ਟੀ.ਬੀ. ਦੇ 100 ਮਰੀਜਾਂ ਨੂੰ ਫੂਡ ਕਿੱਟਾਂ ਦੀ ਕੀਤੀ ਵੰਡ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 13 ਅਕਤੂਬਰ : ਕੇਂਦਰ ਤੇ ਸੂਬਾ ਸਰਕਾਰ ਵਲੋਂ ਟੀਬੀ ਰੋਗ ਦੇ ਖਾਤਮੇ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਤਹਿਤ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਸਾਹ ਸਤਨਾਮ ਸਿੰਘ ਜੀ ਗਰੀਨ ਐਸ ਫੋਰਸ ਵਿੰਗ ਡੇਰਾ ਸੱਚਾ ਸੌਦਾ, ਸਿਰਸਾ ਵਲੋਂ ਟੀ.ਬੀ. ਦੇ ਮਰੀਜਾਂ ਨੂੰ 100 ਫੂਡ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਹ ਕਿੱਟਾਂ ਟੀ.ਬੀ. ਦੇ ਮਰੀਜਾਂ ਨੂੰ ਛੇ ਮਹੀਨੇ ਲਈ ਮੁਫਤ ਦਿੱਤੀਆਂ ਜਾਣਗੀਆਂ ਜਿੰਨ੍ਹਾਂ ਵਿੱਚ ਤਿੰਨ ਕਿਲੋ ਅਨਾਜ, 1.50 ਕਿਲੋ ਦਾਲਾਂ, ਇੱਕ ਕਿਲੋਂ ਸੁੱਕਾ ਦੁੱਧ ਤੇ ਖਾਣ ਵਾਲਾ ਤੇਲ ਮੁਹੱਈਆ ਕਰਵਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫੂਡ ਕਿੱਟਾਂ ਦੀ ਵੰਡ ਸੀਨੀਅਰ ਮੈਡੀਕਲ ਅਫਸਰ ਡਾ. ਮਨਿੰਦਰਪਾਲ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਟੀ.ਬੀ. ਅਫਸਰ ਡਾ. ਰੋਜੀ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲਗਭਗ 1800 ਟੀ.ਬੀ. ਦੇ ਮਰੀਜ ਹਨ ਜਿੰਨ੍ਹਾਂ ਨੂੰ ਇਹ ਕਿੱਟਾਂ ਪ੍ਰਦਾਨ ਕਰਵਾਈਆਂ ਜਾਣਗੀਆਂ ਤਾਂ ਕਿ ਉਹ ਚੰਗੀ ਖੁਰਾਕ ਨਾਲ ਸੀਘਰ ਤੰਦਰੁਸਤ ਹੋ ਸਕਣ। ਇਸ ਮੌਕੇ ਡੇਰਾ ਦੇ ਸਰਧਾਲੂ ਸ੍ਰੀ ਗੁਰਮੇਲ ਸਿੰਘ, ਸ੍ਰੀ ਗੁਰਦੇਵ ਸਿੰਘ ਅਤੇ ਸਕੱਤਰ ਰੈਡ ਕਰਾਸ ਸੁਸਾਇਟੀ ਸ੍ਰੀ ਦਰਸਨ ਕੁਮਾਰ ਆਦਿ ਹਾਜਰ ਸਨ।

ਚੌਥੇ ਦਿਨ ਵੀ ਮਨਿਸਟਰੀਅਲ ਕਾਮਿਆ ਨੇ ਪੰਜਾਬ ਸਰਕਾਰ ਵਿਰੁਧ ਕੀਤਾ ਰੋਸ ਮੁਜਾਹਰਾ

0

ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ : ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵੱਲੋ ਸੂਬਾ ਚੇਅਰਮੈਨ ਮੇਘ ਸਿੰਘ ਸਿੱਧੂ ਅਤੇ ਜਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ ਦੀ ਅਗਵਾਈ ਵਿੱਚ ਅੱਜ ਚੌਥੇ ਦਿਨ ਵੀ ਦਫਤਰੀ ਕੰਮ ਲਗਾਤਾਰ ਠੱਪ ਰੱਖਿਆ ਗਿਆ ਅਤੇ ਰੋਸ ਮੁਜਾਹਰਾ ਕੀਤਾ।ਇਸ ਰੋੋਸ ਮੁਜਾਹਰੇ ਨੂੰ ਸੰਬੋਧਿਤ ਕਰਦਿਆ ਜਥੇਬੰਦੀ ਦੇ ਆਗੂਆ ਨੇ ਕਿਹਾ ਕਿ ਮੁਲਾਜਮਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਜਿਹਨਾ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨੀ, ਨਵੀ ਭਰਤੀ ਪੂਰੀ ਤਨਖਾਹ ਅਤੇ ਭੱਤਿਆਂ ਸਮੇਤ ਕਰਨੀ, ਪੰਜਾਬ ਦੇ ਵਿੱਤ ਵਿਭਾਗ ਵੱਲੋ ਜਾਰੀ ਕੀਤਾ ਗਿਆ ਪੱਤਰ ਮਿਤੀ 27-7-2020 ਨੂੰ ਵਾਪਸ ਲੈਣਾ, ਪੇ-ਕਮਿਸ਼ਨ ਵਿੱਚ ਰਹਿੰਦੀਆਂ ਤਰੁਟੀਆਂ ਨੂੰ ਦੂਰ ਕਰਨਾ, ਡੀ.ਏ ਦੀਆਂ ਬਕਾਇਆ ਰਹਿੰਦੀਆਂ 3 ਕਿਸਤਾਂ ਤੁਰੰਤ ਜਾਰੀ ਕਰਨਾ, 200 ਰੁੱਪੈ /- ਜਜੀਆ ਟੈਕਸ ਵਾਪਸ ਲੈਣਾ, 6ਵੇ ਪੇਅ-ਕਮਿਸ਼ਨ ਦਾ 1-1-2016 ਤੋ ਬਣਦਾ ਏਰੀਅਰ ਜਾਰੀ ਕਰਨਾ, ਪੰਜਾਬ ਦੇ ਸਟੈਨੋ ਟਾਈਪੈਸਟਾਂ ਨੂੰ 50 ਸਾਲ ਦੀ ਉਮਰ ਪੂਰੀ ਕਰਨ ਤੇ ਟਾਈਪ ਟੈਸਟ ਮੁਆਫ ਕਰਨਾ ਜਦਕਿ ਇਹ ਟੈਸਟ ਪੰਜਾਬ ਸਿਵਲ ਸਕੱਤਰੇਤ ਵਿੱਚ ਪਹਿਲਾਂ ਹੀ ਖਤਮ ਕਰ ਦਿੱਤਾ ਜਾ ਚੁੱਕਾ ਹੈ, ਨੂੰ ਵੀ ਪੰਜਾਬ ਦੇ ਮੁਲਾਜਮਾਂ ਤੇ ਲਾਗੂ ਕਰਨਾ, ਪੰਜਾਬ ਸਰਕਾਰ ਦੇ ਵਾਰ-ਵਾਰ ਧਿਆਨ ਵਿੱਚ ਲਿਆਂਦਾ ਗਿਆ ਹੈ, ਪ੍ਰੰਤੂ ਸਰਕਾਰ ਨੇ ਮਨਿਸਟਰੀਅਲ ਕਾਮਿਆਂ ਨੂੰ ਬਿਲਕੁੱਲ ਅੱਖੋ ਪਰੋਖਾ ਕੀਤਾ ਗਿਆ ਹੈ।ਇਸ ਰੋਸ ਮੁਜਾਹਰੇ ਵਿੱਚ ਗੁਰਸੇਵਕ ਸਿੰਘ ਜਿਲ੍ਹਾ ਪ੍ਰਧਾਨ, ਸ੍ਰੀ ਗੁਨਦੀਪ ਬਾਂਸਲ ਸੁਪਰਡੰਟ, ਜਲਸਰੋਤ ਵਿਭਾਗ, ਸ੍ਰੀ ਕੁਲਦੀਪ ਸਰਮਾਂ ਪ੍ਰਧਾਨ, ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ, ਡੀ.ਸੀ. ਦਫਤਰ, ਪਰਮਜੀਤ ਸਿੰਘ ਸੂਬਾ ਪ੍ਰਧਾਨ, ਨਰੇਸ ਗੋਇਲ ਇੰਸਪੈਕਟਰ ਫੂਡ ਸਪਲਾਈ ਵਿਭਾਗ, ਸੁਰਜੀਤ ਸਿੰਘ, ਕੁਲਵੀਰ ਸਿੰਘ ਸਿਹਤ ਵਿਭਾਗ, ਸ੍ਰੀ ਬਲਵੀਰ ਸਿੰਘ ਮਲੂਕਾ ਜਿਲ੍ਹਾ ਪ੍ਰਧਾਨ, ਸ੍ਰੀ ਲਾਲ ਸਿੰਘ ਜਨਰਲ ਸਕੱਤਰ, ਜਗਪਾਲ ਸਿੰਘ ਬੰਗੀ ਪ੍ਰਧਾਨ, ਸਮਿੰਦਰਪਾਲ ਸਿੰਘ ਪ੍ਰਧਾਨ ਸਿੱਖਿਆ ਵਿਭਾਗ, ਬਲਜਿੰਦਰ ਸਿੰਘ, ਗੁਰਵਿੰਦਰ ਸਿੰਘ ਭਲਾਈ ਵਿਭਾਗ, ਸਵਰਨਜੀਤ ਸਿੰਘ, ਕਰਨਵੀਰ ਸਿੰਘ, ਬੀ.ਐਡ.ਆਰ ਵਿਭਾਗ, ਇਕਬਾਲ ਕੌਰ, ਸਰਬਜੀਤ ਕੌਰ ਸਮਾਜਿਕ ਸੁਰੱਖਿਆ ਵਿਭਾਗ, ਗੁਰਪ੍ਰੀਤ ਸਿੰਘ, ਸੋਨੂੰ ਕੁਮਾਰ ਭੂਮੀ ਰੱਖਿਆ ਵਿਭਾਗ, ਹਰਪ੍ਰੀਤ ਸਿੰਘ, ਮਨਪ੍ਰੀਤ ਕੌਰ ਖਜਾਨਾ ਵਿਭਾਗ, ਜਗਸੀਰ ਸਿੰਘ ਜਿਲ੍ਹਾ ਪ੍ਰਧਾਨ, ਲਵਨੀਤ ਸਿੰਘ ਜਿਲ੍ਹਾ ਪੀ੍ਰਸਦ ਅਤੇ ਪੰਚਾਇੰਤੀ ਰਾਜ ਵਿਭਾਗ, ਮੇਹਰਜੀਤ ਇੰਦਰ ਸਿੰਘ ਬਰਾੜ ਪ੍ਰਧਾਨ ਨੰਬਰਦਾਰ ਯੂਨੀਅਨ, ਗੁਰਮੀਤ ਲਾਲ, ਅਮਨਦੀਪ ਕੌਰ, ਜਗਸੀਰ ਕੌਰ ਖੇਤੀਬਾੜੀ ਵਿਭਾਗ, ਹਰਜਿੰਦਰ ਸਿੰਘ ਵਾਟਰ ਸਪਲਾਈ ਵਿਭਾਗ ਦੇ ਮਨਿਸਟਰੀਅਲ ਕਾਮੇ ਆਪਣੇ ਵਿਭਾਗਾ ਦੇ ਸਾਥੀਆ ਸਮੇਤ ਭਾਰੀ ਗਿਣਤੀ ਵਿੱਚ ਹਾਜਰ ਸਨ।ਸ੍ਰੀ ਸੁਰਜੀਤ ਸਿੰਘ ਖਿੱਪਲ ਜਿਲ੍ਹਾ ਜਨਰਲ ਸਕੱਤਰ ਵੱਲੋ ਇਸ ਰੋਸ ਮੁਜਾਹਰੇ ਵਿੱਚ ਆਏ ਸਾਰੇ ਮਨਿਸਟਰੀਅਲ ਕਾਮਿਆ ਦਾ ਧੰਨਵਾਦ ਕੀਤਾ ਗਿਆ ਅਤੇ ਅੱਗੇ ਤੋ ਹਰ ਰੋਜ ਮੰਗਾਂ ਦੀ ਪੂਰਤੀ ਤੱਕ ਰੋਸ਼ ਮੁਜਾਹਰੇ ਵਿੱਚ ਸਮੇ ਸਿਰ ਭਾਰੀ ਸਮੂਲੀਅਤ ਕਰਨ ਦੀ ਅਪੀਲ ਵੀ ਕੀਤੀ ਗਈ।

Our Visitor

1906399