Sunday, May 17, 2026
Home Blog Page 2354

ਗੈਂਗਸਟਰ ਮਨਪ੍ਰੀਤ ਮੰਨਾ ਦੇ ਨਾਲ ਮਿਲਕੇ ਫ਼ਿਰੌਤੀਆਂ ਮੰਗਣ ਵਾਲਾ ਗਿਰੋਹ ਕਾਬੂ

0

ਗਿ੍ਰਫਤਾਰ ਕੀਤੇ ਮੁਲਜਮਾਂ ’ਚ ਪਿਊ-ਪੁੱਤ ਦੀ ਜੋੜੀ ਤੋਂ ਇਲਾਵਾ ਹੋਮਗਾਰਡ ਦੇ ਜਵਾਨ ਦਾ ਪੁੱਤਰ ਵੀ ਸ਼ਾਮਲ
ਪੁਲਿਸ ਨੂੰ ਮੁਢਲੀ ਪੁਛਗਿਛ ਦੌਰਾਨ ਦਰਜ਼ਨਾਂ ਫ਼ਿਰੌਤੀਆਂ ਦੇ ਕੇਸਾਂ ਦਾ ਲੱਗਿਆ ਪਤਾ
ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ : ਮਹਰੂਮ ਪੰਜਾਬੀ ਗਾਇਕ ਸਿੱਧੂ ਮੁੂਸੇਵਾਲਾ ਦੇ ਕਾਤਲਾਂ ਨੂੰ ਕਰੋਲਾ ਗੱਡੀ ਮੁਹੱਈਆ ਕਰਵਾਉਣ ਅਤੇ ਗੈਂਗਸਟਰ ਕੁਲਵੀਰ ਨਰੂਆਣਾ ਦਾ ਕਤਲ ਕਰਨ ਵਾਲੇ ਗੈਂਗਸਟਰ ਮਨਪ੍ਰੀਤ ਮੰਨਾ ਨਾਲ ਮਿਲਕੇ ਤਲਵੰਡੀ ਸਾਬੋ ਤੇ ਰਾਮਾ ਮੰਡੀ ’ਚ ਫ਼ਿਰੌਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਪੁਲਿਸ ਨੇ ਅੱਧੀ ਦਰਜ਼ਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿੰਨ੍ਹਾਂ ਕੋਲੋ ਫ਼ਿਰੌਤੀ ਦੇ ਰੂਪ ’ਚ ਵਸੂਲੀ ਗਈ ਕਰੀਬ 20 ਲੱਖ ਰੁਪਏ ਦੀ ਨਗਦੀ, ਤਿੰਨ ਪਿਸਤੌਲ ਅਤੇ ਇੱਕ ਬੰਦੂਕ ਬਰਾਮਦ ਕੀਤੀ ਗਈ ਹੈ। ਇਸਤੋਂ ਇਲਾਵਾ ਇਸ ਕੇਸ ਵਿਚ ਨਾਮਜਦ ਕੀਤੇ ਗਏ ਨਗਰ ਕੋਂਸਲ ਦੇ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਅਤੇ ਕੋਂਸਲਰ ਸਤਿੰਦਰ ਸਿੰਘ ਹਾਲੇ ਤੱਕ ਫ਼ਰਾਰ ਦੱਸੇ ਜਾ ਰਹੇ ਹਨ। ਅੱਜ ਇੱਥੇ ਜਾਣਕਾਰੀ ਦਿੰਦਿਆਂ ਬਠਿੰਡਾ ਜੋਨ ਦੇ ਇੰਸਪੈਕਟਰ ਜਨਰਲ ਮੁਖਵਿੰਦਰ ਸਿੰਘ ਛੀਨਾ ਅਤੇ ਬਠਿੰਡਾ ਦੇ ਐਸ.ਐਸ.ਪੀ ਜੇ.ਇਲਨਚੇਲੀਅਨ ਨੇ ਦੱਸਿਆ ਕਿ 09.10.2022 ਨੂੰ ਵਿਜੈ ਕੁਮਾਰ ਪੁੱਤਰ ਰਘੂ ਨਾਥ ਰਾਏ ਵਾਸੀ ਨੱਤ ਰੋਡ ਤਲਵੰਡੀ ਸਾਬੋ ਜ਼ਿਲਾ ਬਠਿੰਡਾ ਦੇ ਬਿਆਨ ਉਪਰ ਮੁੱਕਦਮਾ ਨੰਬਰ- 179,ਮਿਤੀ- 09.10.2022 ,ਅ/ਧ- 384,386,387,506,120-ਬੀ ਹਿੰ.ਦੰ.,ਥਾਣਾ- ਤਲਵੰਡੀ ਸਾਬੋ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਉਕਤ ਵਿਅਕਤੀ ਦੀ ਇੱਕ ਮੁਲਜਮ ਵਲੋਂ ਮਨਪ੍ਰੀਤ ਸਿੰਘ ਉਰਫ ਮੰਨਾ ਨਾਲ ਗੱਲਬਾਤ ਕਰਵਾਈ ਗਈ, ਜਿਸ ਵਿਚ ਉਸ ਕੋਲੋ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਿਸਦੇ ਚੱਲਦੇ ਮੁਦਈ ਨੇ ਤਲਵੰਡੀ ਸਾਬੋ ਦੇ ਕੋਂਸਲਰ ਸਤਿੰਦਰ ਸਿੰਘ ਰਾਹੀਂ ਪਹਿਲਾਂ 07.10.2022 ਨੂੰ 4,00,000/- ਰੁਪਏ ਅਤੇ ਫਿਰ ਮਿਤੀ- 08.10.2022 ਨੂੰ 6,00,000/- ਰੁਪਏ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਭੇਜੇ ਵਿਅਕਤੀ ਨੂੰ ਦਿੱਤੇ। ਇਸਤੋਂ ਬਾਅਦ ਪੁਲਿਸ ਵਲੋਂ ਮਾਮਲਾ ਦਾ ਪਤਾ ਚੱਲਣ ’ਤੇ ਪਰਚਾ ਦਰਜ਼ ਕਰਕੇ ਪੜਤਾਲ ਸ਼ੁਰੂ ਕੀਤੀ ਗਈ ਅਤੇ ਨਾਲ ਹੀ ਐਸ.ਐਸ.ਪੀ ਜੇ.ਇਲਨਚੇਲੀਅਨ ਵਲੋਂ ਡੀਐਸਪੀ ਦਵਿੰਦਰ ਸਿੰਘ, ਡੀਐਸਪੀ ਤਲਵੰਡੀ ਸਾਬੋ ਬੂਟਾ ਸਿੰਘ, ਸੀ.ਆਈ.ਏ-1 ਬਠਿੰਡਾ ਦੇ ਇੰਚਾਰਜ਼ ਐਸ ਆਈ ਤਰਜਿੰਦਰ ਸਿੰਘ , ਸੀ ਆਈ ਏ-2 ਬਠਿੰਡਾ ਦੇ ਇੰਚਾਰਜ ਐਸ ਆਈ ਕਰਨਦੀਪ ਸਿੰਘ ਅਤੇ ਮੁੱਖ ਅਫਸਰ ਥਾਣਾ ਤਲਵੰਡੀ ਸਾਬੋ ਐਸ ਆਈ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਜ਼ਿਲਾ ਬਠਿੰਡਾ ਵਿੱਚ ਸਪੈਸ਼ਲ ਟੀਮਾਂ ਬਣਾਈਆਂ ਗਈਆਂ। ਇੰਨ੍ਹਾਂ ਟੀਮਾਂ ਨੇ ਸਾਂਝਾ ਅਪਰੇਸ਼ਨ ਕਰਦਿਆਂ ਇੱਕ ਸਕਾਰਪੀਓ ਗੱਡੀ ਵਿਚੋਂ ਕਰਨਦੀਪ ਸਿੰਘ ਉਰਫ ਝੰਡਾ, ਗੁਰਪ੍ਰੀਤ ਸਿੰਘ, ਜਸ਼ਨਦੀਪ ਸਿੰਘ ਉਰਫ ਬੋਬੀ, ਕਾਲਾ ਸਿੰਘ, ਤਾਜਵੀਰ ਸਿੰਘ ਉਰਫ ਸਪੋਟੀ ਅਤੇ ਪਰਮਵੀਰ ਸਿੰਘ ਉਰਫ ਪਰਮ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਗੁਰਪ੍ਰੀਤ ਸਿੰਘ ਦੇ ਹੱਥ ਵਿੱਚ ਫੜੇ ਕਿੱਟ ਬੈਗ ਵਿੱਚੋਂ 5,85,000 ਰੁਪਏ ਬਰਾਮਦ ਹੋਏ। ਜ਼ਸਨਦੀਪ ਸਿੰਘ ਉਰਫ ਬੌਬੀ ਦੀ ਤਲਾਸ਼ੀ ਕੀਤੀ ਤਾਂ ਉਸਦੇ ਡੱਬ ਵਿੱਚੋ ਇੱਕ ਪਿਸਟਲ 30 ਬੋਰ ਮਿਲਿਆ। ਕਾਲਾ ਸਿੰਘ ਉਕਤ ਦੀ ਤਲਾਸ਼ੀ ਕਰਨ ’ਤੇ ਉਸਦੇ ਕੋਲੋਂ ਇੱਕ ਪਿਸਟਲ 32 ਬੋਰ ਮਿਲਿਆ। ਤਾਜਵੀਰ ਸਿੰਘ ਦੀ ਤਲਾਸ਼ੀ ਦੌਰਾਨ ਵੀ ਇੱਕ ਪਿਸਟਲ 32 ਬੋਰ ਮਿਲਿਆ। ਜਦੋਂਕਿ ਪਰਮਵੀਰ ਸਿੰਘ ਉਰਫ਼ ਪਰਮ ਕੋਲੋ 12 ਬੋਰ ਬੰਦੂਕ ਬਰਾਮਦ ਅਤੇ 50 ਹਜ਼ਾਰ ਰੁਪਏ ਬਰਾਮਦ ਹੋਏ। ਪੁੱਛਗਿੱਛ ਦੌਰਾਨ ਤਾਜਵੀਰ ਸਿੰਘ ਦੇ ਇੰਕਸਾਫ ’ਤੇ ਉਸਦੇ ਘਰ ਵਿੱਚੋਂ 13,80,000/- ਰੁਪਏ ਦੇ ਕਰੰਸੀ ਨੋਟ ਬਰਾਮਦ ਹੋਏ, ਜੋ ਇਸ ਤਰਾਂ ਹੁਣ ਤੱਕ ਇਸ ਮੁੱਕਦਮਾ ਵਿੱਚ ਇਹਨਾਂ ਪਾਸੋਂ ਫਿਰੋਤੀ ਦੇ 20,15,000/- ਰੁਪਏ ਬਰਾਮਦ ਹੋਏ। ਪੁਲਿਸ ਅਧਿਕਾਰੀਆਂ ਮੁਤਾਬਕ ਪੁਛਗਿਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਹ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਕਹਿਣ ’ਤੇ ਜਿਸ ਵਪਾਰੀ ਪਾਸੋਂ ਉਸਨੇ ਫਿਰੋਤੀ ਹਾਸਿਲ ਕਰਨੀ ਹੁੰਦੀ ਹੈ ਉਸ ਨਾਲ ਆਪਣੀ ਪਹਿਚਾਣ ਨੂੰ ਛਪਾਉਂਦੇ ਹੋਏ ਆਪਣੇ ਫੋਨ ਤੋਂ ਗੱਲ ਕਰਵਾਉਂਦੇ ਸੀ ਅਤੇ ਜੇਕਰ ਕੋਈ ਵਾਰੀ ਮਨਪ੍ਰੀਤ ਸਿੰਘ ਉਰਫ ਮੰਨਾ ਦੀ ਗੱਲ ਨਹੀ ਮੰਨਦਾ ਸੀ ਤਾਂ ਉਸ ਵਪਾਰੀ ਦੇ ਘਰ ਦੇ ਸਾਹਮਣੇ ਹਵਾਈ ਫਾਇਰ ਕਰਦੇ ਸੀ ਅਤੇ ਰੋੜੇ ਵਗੈਰਾ ਵੀ ਮਾਰ ਦਿੰਦੇ ਸੀ ਅਤੇ ਸਮਾਨ ਵਗੈਰਾ ਤੋੜ ਦਿੰਦੇ ਸੀ। ਜਦੋਂ ਵਪਾਰੀ ਸਾਨੂੰ ਪੈਸੇ ਪਹੁੰਚਾ ਦਿੰਦੇ ਸੀ ਤਾਂ ਅਸੀਂ ਕੁਝ ਪੈਸੇ ਆਪਣੇ ਖਰਚੇ ਲਈ ਰੱਖ ਕੇ ਬਾਕੀ ਪੈਸੇ ਤਾਜਵੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਪਣੇ ਪਾਸ ਰੱਖਦੇ ਸੀ ਅਤੇ ਉਹ ਅੱਗੇ ਮਨਪ੍ਰੀਤ ਸਿੰਘ ਉਰਫ ਮੰਨਾ ਦੇ ਕਹਿਣ ’ਤੇ ਇਹ ਪੈਸੇ ਅੱਗੇ ਪਹੁੰਚਾ ਦਿੰਦੇ ਸੀ। ਇੱਥੇ ਦਸਣਾ ਬਣਦਾ ਹੈ ਕਿ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮੰਨਾ ਕੁਲਵੀਰ ਸਿੰਘ ਨਰੂਆਣਾ ਅਤੇ ਉਸਦੇ ਸਾਥੀ ਕਤਲ ਦੇ ਸਬੰਧ ਵਿੱਚ ਅਗਸਤ-2021 ਤੋਂ ਫਿਰੋਜ਼ਪੁਰ ਜੇਲ ਵਿੱਚ ਬੰਦ ਹੈ ਅਤੇ ਉਸਦਾ ਸਬੰਧ ਗੋਲਡੀ ਬਰਾੜ ਅਤੇ ਲੋਰੈਂਸ ਬਿਸ਼ਨੋਈ ਨਾਲ ਹੈ ਅਤੇ ਇਹ ਉਹਨਾਂ ਦੇ ਗੈਂਗ ਦਾ ਹੀ ਮੈਂਬਰ ਹੈ। ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਇਸਨੇ ਕਰੋਲਾ ਗੱਡੀ ਮੁਹੱਈਆ ਕਰਵਾਈ ਸੀ। ਇਸਤੋਂ ਇਲਾਵਾ ਰਾਮਾਂ ਮੰਡੀ ਵਿਖੇ ਇੱਕ ਵਪਾਰੀ ਤੋਂ ਗੋਲਡੀ ਬਰਾੜ ਨਾਲ ਰਲ ਕੇ 01 ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ, ਜਿਸਦੇ ਵਿੱਚ ਮਨਪ੍ਰੀਤ ਸਿੰਘ ਉਰਫ ਮੰਨਾ ਸਮੇਤ 04 ਦੋਸ਼ੀਆਂ ਦੀ ਗਿ੍ਰਫਤਾਰੀ ਹੋ ਚੁੱਕੀ ਹੈ, ਜਿੰਨਾਂ ਪਾਸੋਂ 03 ਹਥਿਆਰ ਵੀ ਬਰਾਮਦ ਹੋ ਚੁੱਕੇ ਹਨ ਅਤੇ ਗੋਲਡੀ ਬਰਾੜ ਦੀ ਗਿ੍ਰਫਤਾਰੀ ਹਾਲੇ ਬਾਕੀ ਹੈ।

ਵਿਜੀਲੈਂਸ ਬਿਉਰੋ ਵੱਲੋਂ ਰਿਸਵਤਖੋਰੀ ਦੇ ਕੇਸ ਵਿਚ ਥਾਣੇਦਾਰ ਗਿ੍ਰਫਤਾਰ

0

ਸੁਖਜਿੰਦਰ ਮਾਨ
ਬਠਿੰਡਾ, 13 ਅਕਤੂਬਰ: ਪੰਜਾਬ ਵਿਜੀਲੈਂਸ ਬਿਉਰੋ ਵੱਲੋਂ ਭਿ੍ਰਸਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਥਾਣਾ ਸਿਟੀ ਮਲੋਟ ਵਿਖੇ ਤਾਇਨਾਤ ਏਐਸਆਈ ਸੁਖਦੇਵ ਸਿੰਘ ਨੂੰ ਰਿਸਵਤਖੋਰੀ ਦੇ ਕੇਸ ਵਿਚ ਗਿ੍ਰਫਤਾਰ ਕਰ ਲਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਸਿਕਾਇਤਕਰਤਾ ਦੇਸ ਰਾਜ ਵਾਸੀ ਰਵਿਦਾਸ ਨਗਰ, ਸ੍ਰੀ ਮੁਕਤਸਰ ਸਾਹਿਬ ਨੇ ਬਿਉਰੋ ਨੂੰ ਭਿ੍ਰਸਟਾਚਾਰ ਵਿਰੋਧੀ ਹੈਲਪਲਾਈਨ ਉਤੇ ਉਕਤ ਸੁਖਦੇਵ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੀ ਪੜਤਾਲ ਦੇ ਆਧਾਰ ਤੇ ਇਹ ਮੁਕੱਦਮਾ ਨੰਬਰ 16 ਮਿਤੀ 13-10-2022 ਨੂੰ ਦਰਜ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਸ਼ਿਕਾਇਤਕਰਤਾ ਖਿਲਾਫ ਥਾਣਾ ਸਿਟੀ ਮਲੋਟ ਵਿੱਚ ਦਰਜ ਇੱਕ ਮੁਕੱਦਮੇ ਦੀ ਤਫਤੀਸ਼ ਉਕਤ ਮੁਲਜਮ ਏਐਸਆਈ ਵੱਲੋਂ ਕੀਤੀ ਜਾ ਰਹੀ ਸੀ ਤੇ ਹੁਣ ਉਸ ਨੇ ਇਸ ਮੁਕੱਦਮੇ ਦਾ ਅਦਾਲਤ ਵਿੱਚ ਚਲਾਨ ਪੇਸ਼ ਕਰਨ ਲਈ ਮੁੱਦਈ ਪਾਸੋਂ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਜਾਂਚ ਦੌਰਾਨ ਇਹ ਦੋਸ ਸਹੀ ਪਾਏ ਜਾਣ ਉਤੇ ਉਕਤ ਮੁਲਾਜ਼ਮ ਦੇ ਖ਼ਿਲਾਫ਼ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਅਕਾਲੀ ਦਲ ਨੇ ਚੁੱਕਿਆ ਸਵਾਲ: ਮੁੱਖ ਮੰਤਰੀ ਐਸ ਵਾਈ ਐਲ ਮੀਟਿੰਗ ਚ ਲਏ ਜਾਣ ਵਾਲੇ ਸਟੈਂਡ ਬਾਰੇ ਦੱਸਣ

0

ਜਤਾਈ ਸ਼ੰਕਾ: ਮਾਨ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਵਾਸਤੇ ਕੇਜਰੀਵਾਲ ਦੇ ਦਬਾਅ ਹੇਠ : ਡਾ. ਦਲਜੀਤ ਸਿੰਘ ਚੀਮਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਅਕਤੂਬਰ : ਸ੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਭਲਕੇ 14 ਅਕਤੂਬਰ ਨੂੰ ਉਹਨਾਂ ਦੀ ਹਰਿਆਣਾ ਦੇ ਮੁੱਖ ਮੰਤਰੀ ਨਾਲ ਐਸ ਵਾਈ ਐਲ ਬਾਰੇ ਮੀਟਿੰਗ ਵਿਚ ਉਹਨਾਂ ਦਾ ਕੀ ਸਟੈਂਡ ਰਹੇਗਾ ਤੇ ਪਾਰਟੀ ਨੇ ਕਿਹਾ ਕਿ ਅਜਿਹਾ ਇਸ ਵਾਸਤੇ ਵੀ ਜਰੂਰੀ ਹੈ ਕਿਉਂਕਿ ਇਸ ਗੱਲ ਦੇ ਸੰਕੇਤ ਮਿਲ ਰਹੇ ਹਨ ਕਿ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੇ ਕਹਿਣ ’ਤੇ ਪੰਜਾਬ ਦੇ ਹਿੱਤਾਂ ਨਾਲ ਧੋਖਾ ਕਰਨਗੇ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਹਾਲੇ ਤੱਕ ਪੰਜਾਬੀਆਂ ਨੂੰ ਆਪਣੇ ਸਟੈਂਡ ਬਾਰੇ ਨਹੀਂ ਦੱਸਿਆ ਤੇ ਨਾਹੀ ਇਸ ਮਾਮਲੇ ’ਤੇ ਸਰਬ ਪਾਰਟੀ ਮੀਟਿੰਗ ਸੱਦੀ ਹੈ ਜਿਸ ਤੋਂ ਇ ਸੰਕੇਤ ਮਿਲ ਰਹੇ ਹਨ ਕਿ ਉਹ ਪੰਜਾਬ ਵਿਚ ਆਪ ਦੇ ਸਿਆਸੀ ਲਾਹੇ ਵਾਸਤੇ ਹਰਿਆਣਾ ਸਰਕਾਰ ਨਾਲ ਸਮਝੌਤਾ ਕਰਨ ਲਈ ਸ੍ਰੀ ਅਰਵਿੰਦ ਕੇਜਰੀਵਾਲ ਦੇ ਦਬਾਅ ਹੇਠ ਹਨ। ਡਾੀ ਚੀਮਾ ਨੇ ਜੋਰ ਦੇ ਕੇ ਕਿਹਾ ਕਿ ਪੰਜਾਬੀ ਕੋਈ ਸਮਝੌਤਾ ਬਰਦਾਸਤ ਨਹੀਂ ਕਰਨਗੇ। ਉਹਨਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਹਰਿਆਣਾ ਦੇ ਮੁੰਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨਾਲ ਮੀਟਿੰਗ ਤੋਂ ਪਹਿਲਾਂ ਸਪਸਟ ਦਾ ਸਟੈਂਡ ਸਪਸਟ ਕਰ ਦੇਣ ਕਿ ਪੰਜਾਬ ਕੋਲ ਨਾ ਤਾਂ ਇਕ ਬੂੰਦ ਵਾਧੂ ਪਾਣੀ ਹੈ ਤੇ ਨਾ ਹੀ ਐਸ ਵਾਈ ਐਲ ਨਹਿਰ ਦੀ ਉਸਾਰੀ ਵਾਸਤੇ ਜਮੀਨ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਵੀ ਸਪਸਟ ਕਰਨਾ ਚਾਹੀਦਾ ਹੈ ਕਿ ਰਾਈਪੇਰੀਅਨ ਰਾਜ ਹੋਣ ਕਾਰਨ ਇਸਦੇ ਦਰਿਆਈ ਪਾਣੀਆਂ ’ਤੇ ਸਿਰਫ ਪੰਜਾਬ ਦਾ ਹੱਕ ਹੈ ਤੇ ਹਰਿਆਣਾ ਗੈਰ ਰਾਈਪੇਰੀਅਨ ਰਾਜ ਹੈ ਜਿਸਦਾ ਇਸ ਮਾਮਲੇ ਵਿਚ ਕੋਈ ਹੱਕ ਨਹੀਂ ਬਣਦਾ।
ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਦੱਸਣ ਕਿ ਇਸ ਮਾਮਲੇ ਵਿਚ ਪੰਜਾਬ ਦੀ ਅਦਾਲਤ ਵਿਚ ਹਾਰ ਇਸ ਕਰ ਕੇ ਹੋਈ ਕਿਉਂਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸ੍ਰੀ ਦਰਬਾਰਾ ਸਿੰਘ ’ਤੇ ਦਬਾਅ ਪਾਇਆ ਸੀ ਕਿ ਉਹ ਪੰਜਾਬ ਪੁਨਰਗਠਨ ਐਕਟ ਦੀ ਧਾਰਾ 78 ਅਤੇ 80 ਨੂੰ ਚੁਣੌਤੀ ਦਿੰਦਿਆਂ ਦਾਇਰ ਕੀਤੀ ਸੂਬੇ ਦੀ ਪਟੀਸਨ ਲੈਣ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਹੁੰਦਾ ਤਾਂ ਫਿਰ ਪੰਜਾਬ ਨੂੰ ਅਦਾਲਤਾਂ ਵਿਚ ਹਾਰ ਦਾ ਮੂੰਹ ਵੇਖਣ ਨਾ ਪੈਂਦਾ। ਉਹਨਾਂ ਕਿਹਾ ਕਿ ਪੰਜਾਬ ਇਤਿਹਾਸਕ ਅਨਿਆਂ ਦਾ ਸਿਕਾਰ ਰਿਹਾ ਹੈ। ਨਿਆਂਇਕ ਫੈਸਲਿਆਂ ਦੀ ਵਰਤੋਂ ਇਸ ਤੋਂ ਦਰ?ਿਆਈਪਾਣੀ ਖੋਹਣ ਵਾਸਤੇ ਨਹੀਂ ਕੀਤੀ ਜਾਣੀ ਚਾਹੀਦੀ।ਡਾ. ਚੀਮਾ ਨੇ ਕਿਹਾ ਕਿ ਇਹ ਮੁੱਖ ਮੰਤਰੀ ਦੀ ਜਿੰਮੇਵਾਰੀ ਹੈ ਕਿ ਉਹ ਹਰਿਆਣਾ ਨਾਲ ਗੱਲਬਾਤ ਕਰਨ ਤੋਂ ਪਹਿਲਾਂਐਸ ਵਾਈ ਐਲ ਬਾਰੇ ਆਪਣਾ ਸਟੈਂਡ ਜਨਤਕ ਕਰਨ ਕਿਉਂਕਿ ਉਹਨਾਂ ਨੇ ਆਪਣੇ ਆਕਾ ਸ੍ਰੀ ਕੇਜਰੀਵਾਲ ਅੱਗੇ ਡੱਟ ਕੇ ਖੜ੍ਹੇ ਹੋਣ ਵਿਚ ਹੈਰਾਨੀਜਨਤਕ ਕਮਜੋਰੀ ਵਿਖਾਈ ਹੈ ਤੇ ਸ੍ਰੀ ਕੇਜਰੀਵਾਲ ਪੰਜਾਬ ਦੇ ਪਾਣੀ ਹਰਿਆਣਾ ਨੂੰ ਦੇਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਨੇ ਆਪ ਦੇ ਕਨਵੀਨਰ ਦੇ ਸਟੈਂਡ ਦੀ ਜਨਤਕ ਤੌਰ ’ਤੇ ਪ੍ਰੋੜਤਾ ਕੀਤੀ ਹੈ ਕਿ ਹਰਿਆਣਾ ਨੁੰ ਵੀ ਪਾਣੀ ਲੈਣ ਦਾ ਹੱਕ ਹੈ ਅਤੇ ਜੇਕਰਇਹ ਫੈਸਲਾ ਲਿਆ ਜਾਂਦਾ ਹੈ ਤਾਂਉਹ ਇਸਦਾ ਸਿਹਰਾ ਆਪਣੇ ਸਿਰ ਬੰਨ ਲਵੇਗੀ। ਅਕਾਲੀ ਆਗੂ ਨੇ ਸ੍ਰੀ ਭਗਵੰਤ ਮਾਨ ਨੂੰ ਇਹ ਵੀ ਕਿਹਾ ਕਿ ਉਹ ਕੱਲ੍ਹ ਦੇ ਮੌਕੇ ਨੂੰ ਹਰਿਆਣਾ ਨੂੰ ਇਹ ਦੱਸਣ ਲਈ ਵੀ ਵਰਤਣ ਪੰਜਾਬ ਨੂੰ ਚੰਡੀਗੜ੍ਹ ਵਿਚ ਹਰਿਆਣਾ ਦੀ ਨਵੀਂ ਵੱਖਰੀ ਵਿਧਾਨ ਸਭਾ ਇਮਾਰਤ ਬਣਾਏ ਜਾਣ ’ਤੇ ਇਤਰਾਜ ਹੈ। ਉਹਨਾਂ ਕਿਹਾ ਕਿ ਸ੍ਰੀ ਮਾਨ ਨੂੰ ਇਸ ’ਤੇ ਸਖਤ ਇਤਰਾਜ ਪ੍ਰਗਟਾਉਣਾ ਚਾਹੀਦਾ ਹੈ ਤੇ ਨਾਲ ਹੀ ਪ੍ਰਸਾਸਕ ਤੇ ਗ੍ਰਹਿ ਮੰਤਰੀ ਕੋਲ ਵੀ ਇਸ ਮਾਮਲੇ ’ਤੇ ਰੋਸ ਦਰਜ ਕਰਵਾਉਣਾ ਚਾਹੀਦਾ ਹੈ।

ਕੋਟਕਪੂਰਾ ਗੋਲੀ ਕਾਂਡ ’ਚ ਵਿਸੇਸ ਜਾਂਚ ਟੀਮ ਵਲੋਂ ਮੁੜ ਪ੍ਰਕਾਸ਼ ਸਿੰਘ ਬਾਦਲ ਕੋਲੋ ਪੁਛਗਿਛ

0

ਚੰਡੀਗੜ੍ਹ ‘ਚ ਰਿਹਾਇਸ਼ ’ਤੇ ਤਿੰਨ ਘੰਟੇ ਵੱਡੇ ਬਾਦਲ ਨੂੰ ਕੀਤੇ ਸਵਾਲ-ਜਵਾਬ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਅਕਤੂਬਰ: ਸੱਤ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਤੇ ਸ਼ਾਂਤਮਈ ਤਰੀਕੇ ਨਾਲ ਵਿਰੋਧ ਜਤਾ ਰਹੇ ਸਿੱਖਾਂ ’ਤੇ ਗੋਲੀ ਚਲਾਉਣ ਦੇ ਮਾਮਲੇ ’ਚ ਬਾਦਲ ਪ੍ਰਵਾਰ ਮੁੜ ਸਵਾਲਾਂ ਦੇ ਘੇਰੇ ਵਿਚ ਹੈ। ਇਸ ਮਾਮਲੇ ’ਚ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸੇਸ ਜਾਂਚ ਟੀਮ (ਐੱਸਆਈਟੀ) ਵਲੋਂ ਬੁੱਧਵਾਰ ਨੂੰ ਮੁੜ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਕੋਲੋ ਕਰੀਬ ਤਿੰਨ ਘੰਟੇ ਡੂੰਘਾਈ ਨਾਲ ਪੁਛਪੜਤਾਲ ਕੀਤੀ ਗਈ। ਉਮਰ ਦੇ 9 ਦਹਾਕਿਆਂ ਨੂੰ ਹੰਢਾ ਚੁੱਕੇ ਸ: ਬਾਦਲ ਨੇ ਕਦੇ ਇਹ ਸੋਚਿਆ ਵੀ ਨਹੀਂ ਹੋਣਾ ਕਿ ਸਾਰੀ ਉਮਰ ਪੰਥਕ ਮੁੱਦਿਆਂ ’ਤੇ ਸਿਆਸਤ ਕਰਦੇ ਆ ਰਹੇ ਬਾਦਲ ਪ੍ਰਵਾਰ ਨੂੰ ਇਸ ਪੰਥਕ ਮਾਮਲੇ ’ਚ ਇਸ ਤਰ੍ਹਾਂ ਦੋਸ਼ਾਂ ਦਾ ਸਾਹਮਣਾ ਕਰਨਾ ਪਏਗਾ। ਦਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਹੀ ਇਹ ਜਾਂਚ ਟੀਮ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ 14 ਸਤੰਬਰ ਨੂੰ ਪੁਛਗਿਛ ਲਈ ਸੱਦ ਚੁੱਕੀ ਹੈ। ਸੂਤਰਾਂ ਮੁਤਾਬਕ ਟੀਮ ਨੇ ਕਰੀਬ ਤਿੰਨ ਘੰਟੇ ਸਾਬਕਾ ਮੁੱਖ ਮੰਤਰੀ ਤੋਂ ਉਨ੍ਹਾਂ ਦੀ ਸੈਕਟਰ 9 ਸਥਿਤ ਰਿਹਾਇਸ ਵਿਖੇ ਦਰਜ਼ਨਾਂ ਸਵਾਲ-ਜਵਾਬ ਕੀਤੇ। ਏਡੀਜੀਪੀ ਐੱਲਕੇ ਯਾਦਵ ਦੀ ਅਗਵਾਈ ਵਾਲੀ ਇਸ ਟੀਮ ਨੇ 2015 ’ਚ ਸ: ਬਾਦਲ ਕੋਲੋ ਉਨ੍ਹਾਂ ਦੀ ਸਰਕਾਰ ਦੌਰਾਨ ਸਿੱਖਾਂ ’ਤੇ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ’ਚ ਗੋਲੀਬਾਰੀ ਦੇ ਹੁਕਮਾਂ ਸਬੰਧੀ ਜਾਣਕਾਰੀ ਲਈ। ਸੂਤਰਾਂ ਮੁਤਾਬਕ ਸਿਆਸਤ ਦੀ ਖੇਡ ’ਤੇ ਮਾਹਰ ਖਿਲਾੜੀ ਮੰਨੇ ਜਾਂਦੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਨੇ ਜਿਆਦਾਤਰ ਸਵਾਲਾਂ ਦੇ ਜਵਾਬ ’ਚ ਗੇਂਦ ਜਾਂਚ ਟੀਮ ਦੇ ਪਾਲੇ ’ਚ ਸੁੱਟਦਿਆਂ ਕਿਹਾ ਕਿ ‘‘ ਉਹ ਖ਼ੁਦ ਆਪ ਚਾਹੁੰਦੇ ਹਨ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸ਼ਜਾ ਮਿਲੇ ਤੇ ਸਾਰਾ ਸੱਚ ਪੰਜਾਬ ਦੇ ਲੋਕਾਂ ਸਾਹਮਣੇ ਆਵੇ। ’’ ਉਜ ਪਤਾ ਚੱਲਿਆ ਹੈ ਕਿ ਉਨ੍ਹਾਂ ਪੂਰੇ ਠਰੰਮੇ ਨਾਲ ਸਿੱਟ ਦੇ ਸਾਰੇ ਸਵਾਲ ਦੇ ਜਵਾਬ ਦਿੱਤੇ। ਹਾਲਾਂਕਿ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜਾਂਚ ਟੀਮ ਆਉਣ ਵਾਲੇ ਸਮੇਂ ’ਚ ਮੁੜ ਬਾਦਲ ਪ੍ਰਵਾਰ ਕੋਲੋ ਪੁਛਗਿਛ ਕਰ ਸਕਦੀ ਹੈ। ਇੱਥੇ ਦਸਣਾ ਬਣਦਾ ਹੈ ਕਿ 14 ਅਕਤੂਬਰ 2015 ੂਵਾਪਰੇ ਇਸ ਗੋਲੀ ਕਾਂਡ ’ਚ ਦੋ ਸਿੱਖਾਂ ਦੀ ਮੌਤ ਹੋ ਗਈ ਸੀ ਅਤੇ ਦਰਜ਼ਨਾਂ ਦੀ ਤਾਦਾਦ ਵਿਚ ਜਖ਼ਮੀ ਹੋ ਗਏ ਸਨ। ਜਿਸਤੋਂ ਬਾਅਦ ਪੂਰੇ ਪੰਜਾਬ ’ਚ ਬਾਦਲ ਸਰਕਾਰ ਵਿਰੁਧ ਰੋਹ ਭੜਕ ਉਠਿਆ ਸੀ। ਇਸ ਕਾਂਡ ਦਾ ਮੁੱਖ ਕਾਰਨ ਸ਼੍ਰੋਮਣੀ ਅਕਾਲੀ ਦਲ ਵਲੋਂ ਡੇਰਾ ਸਿਰਸਾ ਦੇ ਮੁਖੀ ਨਾਲ ਕਥਿਤ ਸਾਂਢ-ਗਾਂਢ ਦੱਸੀ ਜਾ ਰਹੀ ਸੀ, ਜਿਸਦੀ ਫ਼ਿਲਮ ਪੰਜਾਬ ਵਿਚ ਚਲਾਉਣ ਦੀ ਵੀ ਇਜਾਜਤ ਦੇਣ ਤੋਂ ਇਲਾਵਾ ਉਸਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀਨਾਮਾ ਵੀ ਦਿਵਾਇਆ ਗਿਆ ਸੀ।

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਈ.ਓ. ਗਿਰੀਸ਼ ਵਰਮਾ ਗ੍ਰਿਫਤਾਰ

0

ਗਿਰੀਸ਼ ਵਰਮਾ ਤੇ ਪਰਿਵਾਰ ਵੱਲੋਂ ਖਰੀਦੀਆਂ ਜਾਇਦਾਦਾਂ ਦੀ ਸੂਚੀ ਦਾ ਕੀਤਾ ਖੁਲਾਸਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਅਕਤੂਬਰ:ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਕੌਂਸਲ, ਜ਼ੀਰਕਪੁਰ, ਐਸ.ਏ.ਐਸ. ਨਗਰ ਵਿਖੇ ਪਹਿਲਾਂ ਤਾਇਨਾਤ ਰਹੇ ਕਾਰਜਕਾਰੀ ਅਫਸਰ (ਈ.ਓ.) ਗਿਰੀਸ਼ ਵਰਮਾ ਵਿਰੁੱਧ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਆਮਦਨੀ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਮੌਜੂਦਾ ਸਮੇਂ ਈ.ਓ. ਭਿੱਵੀਵਿੰਡ, ਅੰਮ੍ਰਿਤਸਰ ਵਿਖੇ ਤਾਇਨਾਤ ਗਿਰੀਸ਼ ਵਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਬਿਊਰੋ ਨੂੰ ਵਰਮਾ ਦੀਆਂ 10 ਵੱਖ-ਵੱਖ ਜਾਇਦਾਦਾਂ ਦਾ ਪਤਾ ਲੱਗਾ ਹੈ ਜਿਹਨਾਂ ਨੂੰ ਈ.ਓ. ਵੱਲੋਂ ਆਪਣੇ ਨਾਂ ਤੋਂ ਇਲਾਵਾ ਆਪਣੀ ਪਤਨੀ ਸੰਗੀਤਾ ਵਰਮਾ ਅਤੇ ਪੁੱਤਰ ਵਿਕਾਸ ਵਰਮਾ ਦੇ ਨਾਂ ‘ਤੇ ਖਰੀਦਿਆ ਗਿਆ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਪੁੱਤਰ ਦੇ ਨਾਂ ‘ਤੇ ਦੋ ਪ੍ਰਾਪਰਟੀ ਡਿਵੈਲਪਰ ਫਰਮਾਂ ‘ਚ 01 ਕਰੋੜ 32 ਲੱਖ ਰੁਪਏ ਦਾ ਨਿਵੇਸ਼ ਵੀ ਕੀਤਾ ਹੋਇਆ ਸੀ।
ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਉਨ੍ਹਾਂ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕਰੇਗਾ ਜਿਨ੍ਹਾਂ ਨੇ ਗਿਰੀਸ਼ ਵਰਮਾ ਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ ਵੱਡੀਆਂ ਰਕਮਾਂ ਟਰਾਂਸਫਰ ਕੀਤੀਆਂ ਸੀ। ਉਹਨਾਂ ਅੱਗੇ ਕਿਹਾ ਕਿ ਬਿਊਰੋ ਵੱਲੋਂ ਅਗਲੇਰੀ ਜਾਂਚ ਦੌਰਾਨ ਦੋਸ਼ੀ ਵੱਲੋਂ ਇਕੱਤਰ ਕੀਤੀ ਹੋਰ ਗੁਪਤ ਚੱਲ/ਅਚੱਲ ਜਾਇਦਾਦ ਸਮੇਤ ਉੱਚ ਸਰਕਾਰੀ ਅਧਿਕਾਰੀਆਂ ਤੇ ਕਾਰੋਬਾਰੀਆਂ ਨਾਲ ਉਸਦੇ ਸਬੰਧਾਂ ਦਾ ਪਤਾ ਲਗਾਇਆ ਜਾਵੇਗਾ ਤਾਂ ਜੋ ਦੋਸ਼ੀ ਵੱਲੋਂ ਉਸਦੀ ਤਾਇਨਾਤੀ ਦੌਰਾਨ ਵੱਖ-ਵੱਖ ਥਾਵਾਂ ਉਤੇ ਕੀਤੇ ਨਿਵੇਸ਼ਾਂ ਦੀ ਜਾਂਚ ਕੀਤੀ ਜਾ ਸਕੇ।ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਉਪਰੋਕਤ ਮੁਲਜ਼ਮ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਦੀ ਜਾਂਚ ਲਈ ਮਿਤੀ 01-04-2008 ਤੋਂ 31-03-2021 ਤੱਕ ਚੈਕ ਪੀਰੀਅਡ ਨਿਰਧਾਰਤ ਕੀਤਾ ਅਤੇ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਅਧਿਕਾਰੀ ਨੇ ਉਕਤ ਸਮੇਂ ਦੌਰਾਨ ਆਪਣੀ ਆਮਦਨ ਦੇ ਸਾਰੇ ਸਰੋਤਾਂ ਤੋਂ 7,95,76,097 ਰੁਪਏ ਪ੍ਰਾਪਤ ਕੀਤੇ ਅਤੇ ਇਸ ਸਮੇਂ ਦੌਰਾਨ ਉਸ ਨੇ 15,11,15,448 ਰੁਪਏ ਖਰਚ ਕੀਤੇ। ਇਸ ਤਰ੍ਹਾਂ ਇਹ ਪਾਇਆ ਗਿਆ ਕਿ ਉਸਨੇ 7,15,39,352 ਰੁਪਏ ਤੋਂ ਵੱਧ ਖਰਚ ਕੀਤੇ ਜੋ ਕਿ ਇਸਦੀ ਆਮਦਨ ਦਾ 89.90 ਪ੍ਰਤੀਸ਼ਤ ਬਣਦਾ ਹੈ ਅਤੇ ਇਹ ਧਨ ਉਸ ਨੇ ਭ੍ਰਿਸ਼ਟਾਚਾਰ ਰਾਹੀਂ ਇਕੱਠੇ ਕੀਤਾ ਸੀ। ਇਸ ਪੜਤਾਲ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਬੀ), 13 (2) ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਐਸ.ਏ.ਐਸ.ਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਸ਼ੱਕੀ ਦੁਆਰਾ ਬਣਾਈਆਂ ਗਈਆਂ ਨਾਮੀ/ਬੇਨਾਮੀ ਜਾੲੋਦਾਦਾਂ ਤੇ ਨਿਵੇਸ਼ ਕੀਤੇ ਧਨ ਦਾ ਵੇਰਵਾ ਹੇਠ ਲਿਖੇ ਅਨਸੁਾਰ ਹੈ :
1. ਉਕਤ ਸ਼ੱਕੀ ਅਧਿਕਾਰੀ ਵੱਲੋਂ ਇੱਕ ਸ਼ੋਅਰੂਮ ਨੰਬਰ 136, ਸੈਕਟਰ 14, ਅਰਬਨ ਅਸਟੇਟ ਪੰਚਕੂਲਾ ਵਿਖੇ ਖਰੀਦਿਆ ਹੋਇਆ ਹੈ।
2. ਇਸ ਸ਼ੱਕੀ ਵੱਲੋਂ ਕੋਠੀ ਨੰਬਰ 432, ਸੈਕਟਰ 12, ਅਰਬਨ ਅਸਟੇਟ ਪੰਚਕੂਲਾ ਵਿਖੇ ਖਰੀਦੀ ਹੋਈ ਹੈ।
3. ਸ਼ੱਕੀ ਵੱਲੋਂ ਆਪਣੀ ਪਤਨੀ ਸ਼੍ਰੀਮਤੀ ਸੰਗੀਤਾ ਵਰਮਾ ਦੇ ਨਾਮ ਉਪਰ ਪਲਾਟ ਨੰਬਰ 21, ਡਬਲਯੂ. ਡਬਲਯੂ. ਆਰ. ਡਬਲਯੂ. ਸੁਸਾਇਟੀ, ਬਲਾਕ-ਬੀ, ਪਿੰਡ ਕਾਂਸਲ ਵਿਖੇ ਖਰੀਦਣ ਲਈ ਬਿਆਨਾ ਕੀਤਾ ਹੋਇਆ ਹੈ।
4. ਸ਼ੱਕੀ ਵੱਲੋਂ ਆਪਣੀ ਪਤਨੀ ਸੰਗੀਤਾ ਵਰਮਾ ਦੇ ਨਾਮ ਪਰ ਹੋਰ ਵਿਅਕਤੀਆਂ ਨਾਲ ਰਲਕੇ ਮਕਾਨ ਨੰਬਰ ਬੀ-4, 2047/1, ਚੌੜਾ ਬਜਾਰ ਲੁਧਿਆਣਾ ਵਿਖੇ ਖਰੀਦਿਆ ਹੋਇਆ ਹੈ।
5. ਸ਼ੱਕੀ ਵੱਲੋਂ ਆਪਣੀ ਪਤਨੀ ਸੰਗੀਤਾ ਵਰਮਾ ਦੇ ਨਾਮ ਉਪਰ ਇੱਕ ਕਮਰਸ਼ੀਅਲ ਪਲਾਟ ਨੰਬਰ 14, ਰਕਬਾ 150 ਵਰਗ ਗਜ ਯੂ.ਐਸ. ਅਸਟੇਟ ਢਕੋਲੀ, ਜੀਰਕਪੁਰ ਵਿਖੇ ਖਰੀਦਿਆ ਹੋਇਆ ਹੈ।
6. ਸ਼ੱਕੀ ਵੱਲੋਂ ਆਪਣੀ ਪਤਨੀ ਸੰਗੀਤਾ ਵਰਮਾ ਦੇ ਨਾਮ ਉਪਰ ਪਿੰਡ ਖੁਡਾਲ ਕਲਾਂ ਵਿਖੇ 19 ਕਨਾਲ 16 ਮਰਲੇ ਜਮੀਨ ਖਰੀਦੀ ਹੋਈ ਹੈ।
7. ਸ਼ੱਕੀ ਦੀ ਪਤਨੀ ਸੰਗੀਤਾ ਵਰਮਾ ਵੱਲੋਂ ਸ਼ੋਅਰੂਮ ਨੰਬਰ 25, ਗਰਾਉਂਡ ਫਲੋਰ, ਸੁਸ਼ਮਾ ਇੰਪੀਰੀਅਲ, ਜੀਰਕਪੁਰ ਵਿਖੇ 51 ਲੱਖ ਰੁਪਏ ਦੇਕੇ ਬੁੱਕ ਕਰਵਾਇਆ ਹੋਇਆ ਹੈ।
8. ਇਸ ਦੇ ਲੜਕੇ ਵਿਕਾਸ ਵਰਮਾ ਵੱਲੋਂ 49 ਲੱਖ ਰੁਪਏ ਦੇਕੇ ਸ਼ੋਅਰੂਮ ਨੰਬਰ 26, ਗਰਾਉਂਡ ਫਲੋਰ, ਸੁਸ਼ਮਾ ਇੰਪੀਰੀਅਲ, ਜੀਰਕਪੁਰ ਵਿਖੇ 51 ਲੱਖ ਰੁਪਏ ਦੇਕੇ ਬੁੱਕ ਕਰਵਾਇਆ ਹੋਇਆ ਹੈ।
9. ਸ਼ੱਕੀ ਵੱਲੋਂ ਆਪਣੇ ਲੜਕੇ ਵਿਕਾਸ ਵਰਮਾ ਦੇ ਨਾਮ ਉਪਰ ਇੱਕ ਕਮਰਸ਼ੀਅਲ ਪਲਾਟ ਨੰਬਰ 16, ਰਕਬਾ 142.50 ਵਰਗ ਗਜ ਯੂ.ਐਸ. ਅਸਟੇਟ ਢਕੋਲੀ ਵਿਖੇ ਖਰੀਦਿਆ ਹੋਇਆ ਹੈ।
10. ਸ਼ੱਕੀ ਵੱਲੋਂ ਆਪਣੇ ਲੜਕੇ ਵਿਕਾਸ ਵਰਮਾ ਦੇ ਨਾਮ ਉਪਰ ਇੱਕ ਕਮਰਸ਼ੀਅਲ ਪਲਾਟ ਨੰਬਰ 17, ਰਕਬਾ 142.50 ਵਰਗ ਗਜ ਯੂ.ਐਸ. ਅਸਟੇਟ ਢਕੋਲੀ ਵਿਖੇ ਖਰੀਦਿਆ ਹੋਇਆ ਹੈ।
11. ਸ਼ੱਕੀ ਦੇ ਲੜਕੇ ਵਿਕਾਸ ਵਰਮਾ ਵੱਲੋਂ ਬਾਲਾਜੀ ਇੰਟਫਰਾ ਬਿਲਡਟੈਕ ਫਰਮ ਵਿੱਚ 56 ਲੱਖ ਰੁਪਏ ਦੀ ਇੰਨਵੈਸਟਮੈਂਟ ਕੀਤੀ ਹੋਈ ਹੈ।
12. ਬਾਲਾਜੀ ਡਿਵੈਲਪਰ ਖਰੜ ਵਿੱਚ ਸ਼ੱਕੀ ਦੇ ਲੜਕੇ ਵਿਕਾਸ ਵਰਮਾ ਵੱਲੋਂ 76 ਲੱਖ ਰੁਪਏ ਇੰਨਵੈਸਟ ਕੀਤੇ ਗਏ ਹਨ।

ਕੌਮੀ ਖੇਡਾਂ ਦੇ ਆਖਰੀ ਦਿਨ ਮੁੱਕੇਬਾਜ਼ੀ ਵਿੱਚ ਪੰਜਾਬ ਨੇ ਇਕ ਸੋਨੇ, ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗੇ ਜਿੱਤੇ

0

ਪੰਜਾਬ ਨੇ 19 ਸੋਨੇ, 32 ਚਾਂਦੀ ਤੇ 25 ਕਾਂਸੀ ਦੇ ਤਮਗਿਆਂ ਨਾਲ ਕੁੱਲ 76 ਤਮਗੇ ਜਿੱਤੇ
ਕੌਮੀ ਖੇਡਾਂ ਦੇ ਜੇਤੂ ਖਿਡਾਰੀ ਨਗਦ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ: ਮੀਤ ਹੇਅਰ *
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਅਕਤੂਬਰ: ਗੁਜਰਾਤ ਵਿਖੇ ਅੱਜ ਸੰਪੰਨ ਹੋਈਆਂ 36ਵੀਆਂ ਨੈਸ਼ਨਲ ਖੇਡਾਂ ਦੇ ਆਖ਼ਰੀ ਦਿਨ ਪੰਜਾਬ ਨੇ ਮੁੱਕੇਬਾਜ਼ੀ ਵਿੱਚ ਇਕ ਸੋਨੇ, ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗੇ ਜਿੱਤੇ। ਪੰਜਾਬ ਨੇ ਕੌਮੀ ਖੇਡਾਂ ਵਿੱਚ ਕੁੱਲ 19 ਸੋਨੇ, 32 ਚਾਂਦੀ ਤੇ 25 ਕਾਂਸੀ ਦੇ ਤਮਗਿਆਂ ਨਾਲ ਕੁੱਲ 76 ਤਮਗੇ ਜਿੱਤੇ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਾਬਦ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਫ਼ੈਸਲੇ ਤਹਿਤ ਜਲਦ ਹੀ ਕੌਮੀ ਖੇਡਾਂ ਦੇ ਤਮਗ਼ਾ ਜੇਤੂ ਪੰਜਾਬੀ ਖਿਡਾਰੀਆਂ ਨੂੰ ਨਗਦ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ।ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਨੂੰ ਦਿੱਤੀ ਜਾ ਰਹੀ ਵਿਸ਼ੇਸ਼ ਤਰਜੀਹ ਸਦਕਾ ਅਗਲੇ ਸਾਲ ਗੋਆ ਵਿਖੇ ਹੋਣ ਵਾਲੀਆਂ 37ਵੀਆਂ ਕੌਮੀ ਖੇਡਾਂ ਵਿੱਚ ਪੰਜਾਬ ਦੇ ਖਿਡਾਰੀ ਹੋਰ ਵੀ ਵਧੀਆ ਪ੍ਰਦਰਸ਼ਨ ਕਰਨਗੇ। ਅੱਜ ਮੁਕਾਬਲਿਆਂ ਦੇ ਆਖ਼ਰੀ ਦਿਨ ਮੁੱਕੇਬਾਜ਼ੀ ਵਿੱਚ ਸਿਮਰਨਜੀਤ ਕੌਰ ਨੇ ਸੋਨੇ, ਮਨਦੀਪ ਕੌਰ ਤੇ ਵਿਜੇ ਕੁਮਾਰ ਨੇ ਚਾਂਦੀ ਅਤੇ ਸਪਰਸ਼ ਕੁਮਾਰ, ਕੋਮਲਪ੍ਰੀਤ ਕੌਰ ਤੇ ਕੰਵਰਪ੍ਰੀਤ ਸਿੰਘ ਨੇ ਕਾਂਸੀ ਦੇ ਤਮਗ਼ੇ ਜਿੱਤੇ।

ਪੰਜਾਬ ਚ ਦੀਵਾਲੀ ਦੀ ਰਾਤ 8 ਤੋਂ 10 ਵਜੇ ਤੱਕ ਦੋ ਘੰਟੇ ਹੀ ਚਲਾਏ ਜਾ ਸਕਣਗੇ ਪਟਾਕੇ

0

ਪੰਜਾਬ ਸਰਕਾਰ ਵੱਲੋਂ ਗਰੀਨ ਪਟਾਕੇ ਹੀ ਚਲਾਏ ਜਾਣ ਦੀ ਆਗਿਆ ਦਿੱਤੀ
ਮੀਤ ਹੇਅਰ ਨੇ ਵਾਤਾਵਰਣ, ਸਾਇੰਸ ਤਕਨਾਲੋਜੀ ਵਿਭਾਗ ਵੱਲੋਂ ਹਦਾਇਤਾਂ ਦੀ ਪਾਲਣਾ ਲਈ ਜ਼ਿਲਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਅਕਤੂਬਰ: ਚੌਗਿਰਦੇ ਦੀ ਸਾਂਭ ਸੰਭਾਲ ਅਤੇ ਦੀਵਾਲੀ ਸਮੇਤ ਤਿਉਹਾਰਾਂ ਮੌਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਣਯੋਗ ਸੁਪਰੀਮ ਕੋਰਟ ਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਸਾਇਤਾਂ ਦੀ ਰੌਸ਼ਨੀ ਵਿੱਚ ਵਾਤਾਵਰਣ, ਸਾਇੰਸ ਤਕਨਾਲੋਜੀ ਵਿਭਾਗ ਵੱਲੋਂ ਪਟਾਕੇ ਚਲਾਉਣ ਸਮਾਂ ਸੀਮਾ ਸੰਬੰਧੀ ਹਦਾਇਤਾਂ ਜਾਰੀ ਕਰਦਿਆਂ ਇਨ੍ਹਾਂ ਦੀ ਸਖਤੀ ਲਈ ਪਾਲਣਾ ਲਈ ਜ਼ਿਲਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ।ਅੱਜ ਇੱਥੇ ਜਾਣਕਾਰੀ ਦਿੰਦਿਆਂ ਵਾਤਾਵਰਣ, ਸਾਇੰਸ ਤੇ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਦੀਵਾਲੀ ਵਾਲੇ ਦਿਨ 24 ਅਕਤੂਬਰ ਨੂੰ ਸੂਬੇ ਵਿੱਚ ਦੋ ਘੰਟੇ ਰਾਤ 8 ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ। ਇਸ ਦੇ ਨਾਲ ਹੀ ਸਿਰਫ ਗਰੀਨ ਪਟਾਕਿਆਂ ਦੀ ਖਰੀਦ-ਵੇਚ ਅਤੇ ਚਲਾਏ ਜਾਣ ਦੀ ਆਗਿਆ ਦਿੱਤੀ ਹੈ। ਲਿਥੀਅਮ, ਬੇਰੀਅਮ ਆਦਿ ਜ਼ਹਿਰਲੇ ਰਸਾਇਣਾਂ ਵਾਲੇ ਪਟਾਕੇ ਅਤੇ ਲੜੀ ਵਾਲੇ ਪਟਾਕਿਆਂ ਉੱਤੇ ਪੂਰਨ ਪਾਬੰਦੀ ਹੈ।ਇਸ ਤੋਂ ਇਲਾਵਾ ਅਧਿਕਾਰਤ ਥਾਂਵਾਂ ਉੱਤੇ ਪਟਾਕਿਆਂ ਦੀ ਖਰੀਦ-ਵੇਚ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਨਾਲ ਨਜਿੱਠਣ ਲਈ ਹਰੇ ਪਟਾਕਿਆਂ ਨੂੰ ਹੁਲਾਰਾ ਦਿੱਤਾ ਜਾਵੇ।ਮੀਤ ਹੇਅਰ ਨੇ ਅੱਗੇ ਦੱਸਿਆ ਕਿ ਦੀਵਾਲੀ ਤੋਂ ਇਲਾਵਾ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਵੀ ਸਵੇਰੇ 4 ਵਜੇ ਤੋਂ 5 ਵਜੇ ਤੱਕ ਇਕ ਘੰਟਾ ਅਤੇ ਰਾਤ 9 ਤੋਂ 10 ਵਜੇ ਤੱਕ ਇਕ ਘੰਟਾ ਪਟਾਕੇ ਚਲਾਏ ਜਾਣ ਦੀ ਇਜਾਜ਼ਤ ਹੋਵੇਗੀ।25-26 ਦਸੰਬਰ ਕ੍ਰਿਸਮਿਸ ਦੀ ਅੱਧੀ ਰਾਤ 11.55 ਤੋਂ 12.30 ਤੱਕ 35 ਮਿੰਟ ਅਤੇ ਨਵੇਂ ਵਰ੍ਹੇ ਦੀ ਆਮਦ ਮੌਕੇ 31 ਦਸੰਬਰ-1 ਜਨਵਰੀ ਦੀ ਅੱਧੀ ਰਾਤ 11.55 ਤੋਂ 12.30 ਤੱਕ 35 ਮਿੰਟ ਪਟਾਕੇ ਚਲਾਏ ਜਾਣ ਦੀ ਆਗਿਆ ਦਿੱਤੀ ਗਈ ਹੈ।

ਗੁਲਜ਼ਾਰਇੰਦਰ ਚਹਿਲ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੀ ਬੀ ਆਈ ਜਾਂਚ ਹੋਵੇ : ਬਿਕਰਮ ਮਜੀਠੀਆ

0

ਬੀ ਸੀ ਸੀ ਆਈ ਨੂੰ ਭਾਰਤ-ਆਸਟਰੇਲੀਆ ਮੈਚ ਦੌਰਾਨ ਹੋਏ ਘੁਟਾਲੇ ਦੀ ਵੱਖਰੀ ਜਾਂਚ ਕਰਵਾਉਣ ਵਾਸਤੇ ਆਖਿਆ
ਕਿਹਾ ਕਿ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਤੇ ਹੋਰਨਾਂ ਵੱਲੋਂ ਲਾਏ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਹੋਵੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਅਕਤੂਬਰ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ (ਬੀ ਸੀ ਸੀ ਆਈ) ਨੂੰ ਆਖਿਆ ਕਿ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਹਿਲ ਦੇ ਖਿਲਾਫ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਡੂੰਘਾਈ ਨਾਲ ਨਿਰਪੱਖ ਜਾਂ ਸੀ ਬੀ ਆਈ ਜਾਂਚ ਕਰਵਾਈ ਜਾਵੇ।ਬੀ ਸੀ ਸੀ ਆਈ ਦੇ ਪ੍ਰਧਾਨ ਸ੍ਰੀ ਸੌਰਵ ਗਾਂਗੁਲੀ ਤੇ ਸਕੱਤਰ ਸ੍ਰੀ ਜੈ ਸ਼ਾਹ ਨੂੰ ਲਿਖੇ ਵੱਖੋ ਵੱਖ ਪੱਤਰਾਂ ਵਿਚ ਸਾਬਕਾ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਹੋਏ ਭਾਰਤ-ਆਸਟਰੇਲੀਆ ਮੈਚ ਦੌਰਾਨ ਹੋਏ ਘਟਾਲੇ ਦੀ ਵੱਖਰੇ ਤੌਰ ’ਤੇ ਜਾਂਚ ਹੋਣੀ ਚਾਹੀਦੀਹੈ। ਉਹਨਾਂ ਕਿਹਾ ਕਿ ਅਜਿਹਾ ਕਰਨਾ ਇਸ ਲਈ ਵੀ ਲਾਜ਼ਮੀ ਹੈ ਤਾਂ ਜੋ ਪੀ ਸੀ ਏ ਦੇ ਕੰਮਕਾਜ ਵਿਚੋਂ ਭ੍ਰਿਸ਼ਟਾਚਾਰ ਖਤਮ ਕੀਤਾ ਜਾ ਸਕੇ ਅਤੇ ਇਸਦੇ ਨਾਲ ਹੀ ਪੰਜਾਬ ਦੇ ਉਭਰਦੇ ਕ੍ਰਿਕਟਰਾਂ ਦਾ ਚੰਗਾ ਭਵਿੱਖ ਯਕੀਨੀ ਬਣਾਇਆ ਜਾ ਸਕੇ। ਵੇਰਵੇ ਸਾਂਝੇ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੀ ਸੀ ਏ ਵਿਚ ਇਸ ਮਾੜੇ ਕੰਮ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ 27 ਮਈ ਨੂੰ ਸ੍ਰੀ ਗੁਲਜ਼ਾਰ ਸਿੰਘ ਚਹਿਲ ਪੀ ਸੀ ਏ ਦੇ ਪ੍ਰਧਾਨ ਚੁਣੇ ਗਏ। ਉਹਨਾਂ ਕਿਹਾ ਕਿਸ੍ਰੀ ਚਹਿਲ ਸ਼ਾਇਦ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਪਸੰਦ ਸਨ ਜਿਹਨਾਂ ਨੇ ਪੀ ਸੀ ਏ ਮੈਂਬਰਾਂ ਨੁੰ ਇਸ ਗੱਲ ਲਈ ਰਾਜ਼ੀ ਕੀਤਾ ਕਿ ਸ੍ਰੀ ਰਾਜਿੰਦਰ ਗੁਪਤਾ ਨੂੰ ਪਾਸੇ ਕੀਤਾ ਜਾਵੇ ਜਦੋਂ ਕਿ ਉਹਨਾਂ ਦਾ ਅਕਸ ਵੀ ਸਾਫ ਸੀ ਤੇ ਉਹ ਸਮਾਜਿਕ ਮੁੱਦਿਆਂ ਲਈ ਡਟਦੇ ਵੀ ਸਨ। ਉਹਨਾਂ ਕਿਹਾ ਕਿ ਇਸੇ ਲਈ ਸ੍ਰੀ ਚਹਿਲ ਦੀ ਪੀ ਸੀ ਏ ਵਿਚ ਚੋਣ ਕੀਤੀ ਗਈ ਹਾਲਾਂਕਿ ਉਹ ਇਕ ਸ‌ਿਆਸੀ ਹਸਤੀ ਹਨ ਤੇ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਹੋਣ ਸਮੇਂ ਪੰਜਾਬ ਕਾਂਗਰਸ ਦੇ ਖ਼ਜ਼ਾਨਚੀ ਵੀ ਰਹੇ ਹਨ।
ਬੀ ਸੀ ਸੀ ਆਈ ਪ੍ਰਧਾਨ ਤੇ ਸਕੱਤਰ ਨੁੰ ਲਿਖੇ ਪੱਤਰ ਵਿਚ ਸਰਦਾਰ ਮਜੀਠੀਆ ਨੇ ਇਹ ਵੀ ਕਿਹਾ ਕਿ ਪਿਛਲੇਪੰਜ ਮਹੀਨਿਆਂ ਵਿਚ ਪੀ ਸੀ ਏ ਦੇ ਪ੍ਰਬੰਧਨ ਵਿਚ ਬਹੁਤ ਉਣਤਾਈਆਂ ਵੇਖਣ ਨੂੰ ਮਿਲੀਆਂ ਹਨ ਤੇ ਬੇਨਿਯਮੀਆਂ ਹੋਈਆਂ ਹਨ ਤੇ ਉਹਨਾਂ ਨੇ ਉਹਨਾਂ ਦਾ ਦਖਲ ਸਾਰੇ ਮਸਲੇ ਹੱਲ ਕਰਨ ਲਈ ਮੰਗਿਆ। ਉਹਨਾ ਕਿਹਾ ਕਿ ਪੀਸੀ ਏ ਦੇ ਪ੍ਰਧਾਨ ਨੇ ਵੋਟਿੰਗ ਅਧਿਕਾਰਾਂ ਵਾਲੇ 150 ਲਾਈਫ ਟਾਈਮ ਮੈਂਬਰ ਸ਼ਾਮਲ ਕਰ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹਾ ਸਰਵ ਉਚ ਕੌਂਸਲ ਤੇ ਸੰਸਥਾ ਦੀ ਜਨਰਲ ਬਾਡੀ ਦੀ ਬੀ ਸੀ ਸੀ ਆਈ ਦੀ ਪ੍ਰਵਾਨਗੀ ਬੀ ਸੀ ਸੀ ਆਈ ਦੇ ਨਿਯਮਾਂ ਦੇ ਉਲਟ ਪ੍ਰਵਾਨਗੀ ਨਾ ਲੈ ਕੇ ਕੀਤਾ ਗਿਆ। ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਵੇਂ ਕਮੇਟੀ ਜਿਸਦਾ ਗਠਨ ਨਵੇਂ ਲਾਈਫ ਟਾਈਮ ਮੈਂਬਰਾਂ ਦੀ ਚੋਣ ਵਾਸਤੇ ਕੀਤਾ ਗਿਆ, ਵਿਚ ਪੰਜ ਵਿਚੋਂ ਚਾਰ ਮੈਂਬਰ ਸ੍ਰੀ ਚਹਿਲ ਦੇ ਪਸੰਦੀਦਾ ਸਨ ਜੋ ਆਪ ਵੀ ਲਾਈਫ ਟਾਈਮ ਮੈਂਬਰ ਨਹੀਂ ਸਨ। ਉਹਨਾਂ ਕਿਹਾ ਕਿ ਕ੍ਰਿਕਟਰ ਮਹਿਸੂਸ ਕਰਦੇ ਹਨ ਕਿ ਜੇਕਰ ਇਸ ਗੈਰਕਾਨੂੰਨੀ ਕਦਮ ਨੂੰ ਸਫਲ ਹੋਣ ਦਿੱਤਾ ਗਿਆ ਤਾਂ ਇਸ ਨਾਲ ਪੀ ਸੀ ਏ ਦਾ ਸਰੂਪ ਹੀ ਬਦਲ ਜਾਵੇਗਾ ਤੇ ਇਸ ਨਾਲ ਆਪ ਦੇ ਵਰਕਰਾਂ ਦੀ ਵੱਡੀ ਪੱਧਰ ’ਤੇ ਭਰਤੀਹੋਵੇਗੀ ਤੇ ਪੀ ਸੀ ਏ ਦਾ ਸਿਆਸੀਕਰਨ ਹੋ ਜਾਵੇਗਾ। ਉਹਨਾਂ ਕਿਹਾਕਿ ਇਸ ਤਰੀਕੇ ਪੀ ਸੀ ਏ ਸ੍ਰੀ ਚਹਿਲ ਦੀ ਨਿੱਜੀ ਜਾਗੀਰ ਬਣ ਜਾਵੇਗੀ।ਸਾਬਕਾ ਮੰਤਰੀ ਨੇ ਕਿਹਾ ਕਿ ਸਾਬਕਾ ਕ੍ਰਿਕਟਰ ਹਰਭਜਲ ਸਿੰਘ ਜੋ ਪੀ ਸੀ ਏ ਦੇ ਮੁੱਖ ਸਲਾਹਕਾਰ ਸਨ, ਨੇ ਵੀ ਐਸੋਸੀਏਸ਼ਨ ਮੈਂਬਰਾਂ ਦੇ ਨਾਲ ਨਾਲ ਜ਼ਿਲ੍ਹਾ ਇਕਾਈਆਂ ਤੋਂ ਵਿਆਪਕ ਸ਼ਿਕਾਇਤਾਂ ਤੋਂ ਬਾਅਦ ਇਸ ਕਦਮ ਦਾ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿਸ੍ਰੀ ਹਰਭਜਨ ਸਿੰਘ ਨੇ ਤਾਂ ਪੀ ਸੀ ਏ ਪ੍ਰਧਾਨ ਦੇ ਖਿਲਾਫ ਵਿਅਕਤੀਗਤ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ। ਉਹਨਾਂ ਕਿਹਾ ਕਿ ਇਹ ਦੋਸ਼ ਲਗਾਇਆ ਗਿਆ ਹੈ ਕਿ ਪੀ ਸੀ ਏ ਵੱਲੋਂ ਪੰਜਾਬ ਵਿਚ ਮੌਜੂਦਾ ਸਿਆਸੀ ਆਕਾਵਾਂ ਦੀ ਖੁਸ਼ਾਮਦੀ ਵਾਸਤੇ ਫੰਡ ਇਕੱਠੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੀ ਸੀ ਏ ਦੇ ਸਕੱਤਰ ਸ੍ਰੀ ਦਿਲਸ਼ੇਰ ਖੰਨਾ ਵੀ ਇਸ ਕਦਮ ਦਾ ਵਿਰੋਧ ਕੀਤਾ ਹੈ ਤੇ ਇਸ ਮਾਮਲੇ ਵਿਚ ਲੋਕਪਾਲ ਨੁੰ ਸ਼ਿਕਾਇਤ ਕੀਤੀ ਹੈ ਪਰ ਇਹਨਾਂ ਸ਼ਿਕਾਇਤਾਂ ਦੀ ਡੂੰਘਾਈ ਨਾਲ ਜਾਂਚ ਦੀ ਲੋੜ ਹੈ।
ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਮਹੀਨੇ ਪੀ ਸੀ ਏ ਸਟੇਡੀਅਮ ਵਿਚ ਹੋਏ ਭਾਰਤ ਤੇ ਆਸਟਰੇਲੀਆ ਦਰਮਿਆਨ ਮੈਚ ਵਿਚ ਵੀ ਕੁਪ੍ਰਬੰਧਨ ਭਾਰੂ ਰਿਹਾ। ਉਹਨਾਂ ਕਿਹਾ ਕਿ ਟਿਕਟਾਂ ਦੀ ਵਿਕਰੀ ਦੇ ਨਾਲ ਨਾਲ ਪਾਸਾਂ ਦੀ ਵੰਡ ਵਿਚ ਵੀ ਘੁਟਾਲਾ ਹੋਇਆ। ਉਹਨਾਂ ਕਿਹਾ ਕਿ ਪੀ ਆਈ ਪੀ ਪਾਸਾਂ ਦੀ ਵੀ ਦੁਰਵਰਤੋਂ ਕੀਤੀਗਈ। ਉਹਨਾਂ ਕਿਹਾ ਕਿ ਵੀ ਆਈ ਪੀ ਪਾਸਾਂ ਦੇ ਕੋਟੇ ਦੀ ਵੀ ਦੁਰਵਰਤੋਂ ਹੋਈ। ਉਹਨਾਂ ਕਿਹਾ ਕਿ ਇਸ ਘੁਟਾਲੇ ’ਤੇ ਇਸ ਕਰਕੇ ਪਰਦਾ ਪਾਇਆ ਗਿਆ ਕਿਉਂਕਿ ਸ੍ਰੀ ਚਹਿਲ ਨੇ ਆਪਣੇ ਇਕ ਚੇਲੇ ਨੂੰ ਪੀ ਸੀ ਏ ਦਾ ਆਡੀਟਰ ਲਗਾਇਆ ਹੋਇਆਹੈ।ਸਰਦਾਰ ਮਜੀਠੀਆ ਨੇ ਬੀ ਸੀ ਸੀ ਆਈ ਨੂੰ ਅਪੀਲ ਕੀਤੀ ਕਿ ਉਹ ਪੀ ਸੀ ਏ ਨੂੰ ਨਵੇਂ ਮੈਂਬਰਾਂ ਦੀ ਭਰਤੀ ’ਤੇ ਤੁਰੰਤ ਰੋਕ ਲਾਉਣ ਦੀ ਹਦਾਹਿਤ ਕਰੇ। ਉਹਨਾਂ ਕਿਹਾ ਕਿ ਪੀਸੀ ਏ ਨੂੰ ਇਸਦੀਸਰਵਉਚ ਕੌਂਸਲ ਦੀ ਮੀਟਿੰਗ ਸੱਦਣ ਅਤੇ ਨਾਲੋ ਨਾਲ ਜਨਰਲ ਬੋਰਡ ਦੀ ਮੀਟਿੰਗ ਸੱਦ ਕੇ ਚਲ ਰਹੀਆਂ ਗਤੀਵਿਧੀਆਂ ਦੀ ਸਮੀਖ‌ਿਆ ਕਰਨ ਵਾਸਤੇ ਆਖਿਆ ਜਾਵੇ। ਉਹਨਾਂ ਕਿਹਾ ਕਿ ਪੀ ਸੀ ਏ ਦੇ ਖਾਤਿਆਂ ਤੇ ਖਰਚ ਦਾ ਵੀ ਹਿਸਾਬ ਜਨਰਲ ਬਾਡੀ ਦੀ ਸੰਤੁਸ਼ਟੀ ਮੁਤਾਬਕ ਇਕ ਨਿਰਪੱਖ ਆਡੀਟਰ ਕੋਲੋਂ ਕਰਵਾਉਣ ਦੀ ਹਦਾਇਤ ਕੀਤੀ ਜਾਵੇ ਕਿਉਂਕਿ ਮੁੱਲਾਂਪੁਰ ਵਿਚ ਇਸਦਾ ਨਵਾਂ ਸਟੇਡੀਅਮ ਵੀ ਬਣ ਰਿਹਾ ਹੈ।

ਖਹਿਰਾ ਨੇ ਮਾਨ ਨੂੰ ਕੇਜਰੀਵਾਲ ਦੇ ਇਸ਼ਾਰੇ ਤੇ ਐਸ.ਵਾਈ.ਐਲ ਤੇ ਕੋਈ ਸਮਝੋਤਾ ਨਾ ਕਰਨ ਦੀ ਦਿੱਤੀ ਚਿਤਾਵਨੀ

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 12 ਅਕਤੂਬਰ: ਆਲ ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਸਤਲੁਜ ਯਮੁਨਾ ਲੰਿਕ ਨਹਿਰ ਦੇ ਮੁੱਦੇ ਤੇ ਕਿਸੇ ਤਰਾਂ ਦਾ ਵੀ ਸਮਝੋਤਾ ਨਾ ਕਰਨ ਦੀ ਚਿਤਾਵਨੀ ਦਿੱਤੀ। ਖਹਿਰਾ ਨੇ ਕਿਹਾ ਕਿ ਪਾਣੀ ਦੀ ਬੇਇਨਸਾਫੀ ਅਤੇ ਫਸਲਾਂ ਦੇ ਘੱਟ ਮੁੱਲ ਨੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਲੱਖ ਕਰੋੜ ਰੁਪਏ ਦੇ ਕਰਜੇ ਹੇਠ ਪਹਿਲ਼ਾਂ ਹੀ ਦਬਾਇਆ ਹੋਇਆ ਹੈ ਜਿਸ ਕਾਰਨ ਕਿਸਾਨ ਵੱਡੀ ਗਿਣਤੀ ਵਿੱਚ ਖੁਦਕੁਸ਼ੀਆਂ ਕਰ ਰਹੇ ਹਨ, ਇਸ ਲਈ ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ ਐਸ.ਵਾਈ.ਐਲ ਰਾਹੀਂ ਹਰਿਆਣਾ ਨੂੰ ਨਹੀਂ ਜਾਣ ਦੇਵਾਂਗੇ। ਖਹਿਰਾ ਨੇ ਕਿਹਾ ਕਿ ਬਹੁਤ ਦੁਖਦਾਈ ਗੱਲ ਹੈ ਕਿ ਹਾਲ ਹੀ ਵਿੱਚ ਕੇਜਰੀਵਾਲ ਵੱਲੋਂ ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਸਾਂਝਾ ਕੀਤੇ ਜਾਣ ਦੇ ਦਿੱਤੇ ਬਿਆਨ ਉੱਪਰ ਨਾਲ ਬੈਠੇ ਭਗਵੰਤ ਮਾਨ ਨੇ ਹਾਮੀ ਵਿੱਚ ਸਿਰ ਹਿਲਾਇਆ।ਮਾਨ ਅਤੇ ਹਰਿਆਣਾ ਦੇ ਉਹਨਾਂ ਦੇ ਹਮਰੁਤਬਾ ਮਨੋਹਰ ਲਾਲ ਖੱਟੜ ਦਰਮਿਆਨ 14 ਅਕਤੂਬਰ ਨੂੰ ਹੋਣ ਵਾਲੀ ਪ੍ਰਸਤਾਵਿਤ ਮੀਟਿੰਗ ਤੋਂ ਪਹਿਲਾਂ ਅੱਜ ਇਥੇ ਇੱਕ ਬਿਆਨ ਜਾਰੀ ਕਰਦਿਆਂ ਖਹਿਰਾ ਨੇ ਕਿਹਾ ਕਿ ਉਹਨਾਂ ਦਾ ਖਦਸ਼ਾ ਕੇਜਰੀਵਾਲ ਵੱਲੋਂ ਵਾਰ ਵਾਰ ਦਿੱਤੇ ਜਾ ਰਹੇ ਬਿਆਨਾਂ ਤੇ ਅਧਾਰਿਤ ਹੈ ਕਿ ਹਰਿਆਣਾ ਨੂੰ ਵੀ ਪੰਜਾਬ ਤੋਂ ਪਾਣੀ ਮਿਲਣਾ ਚਾਹੀਦਾ ਹੈ ਜੋ ਕਿ ਮਾਨ ਨੂੰ ਕੋਈ ਸਮੱਸਿਆ ਨਹੀਂ ਲੱਗਦਾ।
ਇਸ ਤੋਂ ਇਲਾਵਾ ਆਪ ਦੇ ਸੰਸਦ ਮੈਂਬਰ ਅਤੇ ਹਰਿਆਣਾ ਦੇ ਇੰਚਾਰਜ ਡਾ. ਸੁਸ਼ੀਲ ਗੁਪਤਾ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਪਹਿਲਾਂ ਹੀ ਆਪ ਦੀ ਸਰਕਾਰ ਹੈ ਇਸ ਲਈ ਇਹ ਯਕੀਨੀ ਬਣਾਵੇਗੀ ਕਿ ਐਸ.ਵਾਈ.ਐਲ ਦਾ ਪਾਣੀ ਹਰਿਆਣਾ ਦੇ ਹਰ ਪਿੰਡ ਵਿੱਚ ਪਹੁੰਚੇ ਜੋ ਕਿ ਪੰਜਾਬ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।ਕਾਂਗਰਸੀ ਵਿਧਾਇਕ ਨੇ ਮਾਨ ਨੂੰ ਕਾਂਗਰਸ ਸਰਕਾਰ ਤੋਂ ਸਬਕ ਸਿੱਖਣ ਲਈ ਆਖਿਆ ਜਿਸਨੇ ਕਿ ਪੰਜਾਬ ਦੇ ਕੀਮਤੀ ਪਾਣੀਆਂ ਨੂੰ ਬਚਾਉਣ ਲਈ 2004 ਵਿੱਚ ਦੂਸਰੇ ਰਾਜਾਂ ਨਾਲ ਪਾਣੀਆਂ ਦੀ ਵੰਡ ਦੇ ਸਾਰੇ ਸਮਝੌਤਿਆਂ ਨੂੰ ਰੱਦ ਕਰ ਦਿੱਤਾ ਸੀ ਨਹੀਂ ਤਾਂ ਪੰਜਾਬ ਦਾ ਬਹੁਤ ਸਾਰਾ ਹਿੱਸਾ ਸੁੱਕ ਕੇ ਬੰਜਰ ਹੋ ਜਾਵੇਗਾ।ਖਹਿਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਗਲੇ ਸਾਲ ਹੋਣ ਵਲੀਆਂ ਚੋਣਾਂ ਦੇ ਮੱਦੇਨਜਰ ਐਸ.ਵਾਈ.ਐਲ ਉੱਪਰ ਸਾਡੇ ਅਧਿਕਾਰ ਹਰਿਆਣਾ ਨੂੰ ਸੋਂਪਣ ਲਈ ਭਗਵੰਤ ਮਾਨ ਉੱਪਰ ਦਬਾਅ ਬਣਾਉਣ ਲਈ ਹਰ ਹੀਲਾ ਵਰਤ ਰਿਹਾ ਹੈ। ਉਹਨਾਂ ਕਿਹਾ ਕਿ ਆਪਣੇ ਸ਼ਰਾਰਤੀ ਬਦਲਾਅ ਦੇ ਨਾਅਰੇ ਤਹਿਤ ਪੰਜਾਬ ਵਿੱਚ ਸਰਕਾਰ ਬਣਾਉਣ ਉਪਰੰਤ ਕੇਜਰੀਵਾਲ ਸਾਡੇ ਦਰਿਆਈ ਪਾਣੀਆਂ ਦੇ ਮੱੁਦੇ ਉੱਪਰ ਸਾਡੇ ਸੂਬੇ ਦੀ ਲੁੱਟ ਕਰਕੇ ਹਰਿਆਣਾ ਵਿੱਚ ਸਰਕਾਰ ਬਣਾਉਣਾ ਚਾਹੁੰਦਾ ਹੈ ਜੋ ਕਿ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿਆਂਗੇ।ਇਹ ਦਾਅਵਾ ਕਰਦੇ ਹੋਏ ਕਿ ਰਿਪੇਰੀਅਨ ਕਾਨੂੰਨਾਂ ਤਹਿਤ ਹਰਿਆਣਾ ਜਾਂ ਕਿਸੇ ਹੋਰ ਸੂਬੇ ਦਾ ਪੰਜਾਬ ਦੇ ਪਾਣੀਆਂ ਤੇ ਕੋਈ ਹੱਕ ਨਹੀਂ ਹੈ ਖਹਿਰਾ ਨੇ ਕਿਹਾ ਕਿ ਪੰਜਾਬ ਐਸ.ਵਾਈ.ਐਲ ਦੇ ਪਾਣੀ ਨੂੰ ਪੰਜਾਬ ਅਤੇ ਹਰਿਆਣਾ ਵਿਚਕਾਰ ਵੰਡਣ ਦੇ ਕੇਜਰੀਵਾਲ ਦੇ ਸੁਝਾਅ ਨੁੰ ਪੂਰੀ ਤਰਾਂ ਰੱਦ ਕਰਦਾ ਹੈ ਕਿਉਂਕਿ ਸੂਬੇ ਵਿੱਚ ਪਹਿਲ਼ਾਂ ਹੀ ਦਰਿਆਈ ਪਾਣੀ ਦੀ ਘਾਟ ਹੈ ਅਤੇ 14 ਲੱਖ ਟਿਊਬਵੈਲਾਂ ਨਾਲ ਧਰਤੀ ਹੇਠਲਾ ਪਾਣੀ ਖਤਰਨਾਕ ਢੰਗ ਨਾਲ ਹੇਠਾਂ ਵੱਲ ਜਾ ਰਿਹਾ ਹੈ।

ਮੁੱਖ ਮੰਤਰੀ ਦੇ ਓਐਸਡੀ ਭੁਪੇਸ਼ਵਰ ਦਿਆਲ ਨੂੰ ਮੁੜ ਸੀਐਮ ਵਿੰਡੋਂ ਦਾ ਕਾਰਜਭਾਰ ਦਿੱਤਾ

0

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਦਫਤਰ ਵਿਚ ਤੈਨਾਤ ਅਧਿਕਾਰੀਆਂ ਤੇ ਓਐਸਡੀ ਦੇ ਕੰਮਾਂ ਦਾ ਮੁੜ ਕਾਰਜਭਾਰ ਦਿੱਤਾ ਗਿਆ ਹੈ। ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭੁਪੇਸ਼ਵਰ ਦਿਆਲ ਨੂੰ ਸੀਐਮ ਵਿੰਡੋਂ ਦਾ ਕਾਰਜਭਾਰ ਦਿੱਤਾ ਗਿਆ ਹੈ। ਸ੍ਰੀ ਭੁਪੇਸ਼ਵਰ ਦਿਆਲ ਸੀਐਮ ਵਿੰਡੋਂ ‘ਤੇ ਆਉਣ ਵਾਲੀ ਸ਼ਿਕਾਇਤਾਂ ‘ਤੇ ਨਿਗਰਾਨੀ ਰੱਖਣ, ਸਬੰਧਿਤ ਵਿਭਾਗਾਂ ਵੱਲੋਂ ਉਸ ‘ਤੇ ਕੀਤੀ ਜਾਣ ਵਾਲੀ ਕਾਰਵਾਈ ਅਤੇ ਸਮੂਚੇ ਹੱਲ ਦੀ ਪ੍ਰਕਿ੍ਰਆ ਸੰਭਾਲਣਗੇ। ਸੀਐਮ ਵਿੰਡੋਂ ਰਾਹੀਂ ਜਨਮਾਨਸ ਦੀ ਸ਼ਿਕਾਇਤਾਂ ‘ਤੇ ਤੁਰੰਤ ਨਾਲ ਸੁਣਵਾਈ ਤੇ ਸੁਗਮਤਾ ਨਾਲ ਹੱਲ ਕਰਨ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਸ਼ੁਰੂ ਕੀਤੀ ਗਈ ਸੂਚਨਾ ਤਕਨਾਲੋਜੀ ਦੀ ਇਹ ਵਿਵਸਥਾ ਅੱਜ ਜਨਮਾਨਸ ਵਿਚ ਪ੍ਰਸਿੱਧ ਹੋ ਰਹੀ ਹੈ। ਕਿਉਂਕਿ ਸ਼ਿਕਾਇਤਾਂ ਦੀ ਦੋ ਤਰਫਾ ਪੜਤਾਲ ਕਰ ਮਾਮਲੇ ਦੀ ਤਹਿ ਤਕ ਜਾ ਕੇ ਸਮੂਚੇ ਹੱਲ ਕੱਢਿਆ ਜਾਂਦਾ ਹੈ। ਸ੍ਰੀ ਭੁਪੇਸ਼ਵਰ ਦਿਆਲ ਲੰਬੇ ਸਮੇਂ ਤੋਂ ਸੀਐਮ ਵਿੰਡੋਂ ਦਾ ਕਾਰਜਭਾਰ ਦੇਖ ਰਹੇ ਹਨ। ਲਾਗਤਾਰ ਆਮਜਨਤਾ ਦੀ ਸਮਸਿਆਵਾਂ ਦਾ ਹੱਲ ਹੋਇਆ ਹੈ। ਉਨ੍ਹਾਂ ਦੀ ਕਾਰਜਕੁਸ਼ਲਤਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੁੜ ਸੀਐਮ ਵਿੰਡੋਂ ਦਾ ਕਾਰਜਭਾਰ ਦਿੱਤਾ ਗਿਆ ਹੈ।

Our Visitor

1906393