ਆਮ ਆਦਮੀ ਪਾਰਟੀ ਦੇ ਦਬਾਅ ਹੇਠ ਪੁਲੀਸ ਨੇ ਬਾਬਾ ਮੇਜਰ ਸਿੰਘ ਤੇ ਪਰਚਾ ਕੀਤਾ ਦਰਜ: ਸੁਖਪਾਲ ਸਰਾਂ
ਪੰਜਾਬੀ ਖ਼ਬਰਸਾਰ ਬਿਉਰੋ
ਸ਼੍ਰੀ ਅੰਮਿ੍ਰਤਸਰ ਸਾਹਿਬ, 30 ਅਗਸਤ: ਧਰਮ ਪਰਿਵਰਤਨ ਨੂੰ ਰੋਕਣ ਵਾਲੇ ਨਿਹੰਗ ਸਿੰਘਾਂ ਅਤੇ ਪੁਲਸ ਵੱਲੋਂ ਮਾਮਲਾ ਦਰਜ ਕਰਨ ਦੇ ਰੋਸ ਵਿੱਚ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ,ਭਾਜਪਾ ਨੇਤਾ ਕੁਲਦੀਪ ਧਾਲੀਵਾਲ ਅਤੇ ਬ੍ਰਾਹਮਣ ਸਭਾ ਦੇ ਪੰਜਾਬ ਪ੍ਰਧਾਨ ਅਤੇ ਭਾਜਪਾ ਨੇਤਾ ਦੁਰਗੇਸ਼ ਪਾਠਕ ਵੱਲੋਂ ਅੰਮਿ੍ਰਤਸਰ ਵਿਖੇ ਤਰਨਾ ਦਲ ਦੇ ਬਾਬਾ ਮੇਜਰ ਸਿੰਘ ਸੋਢੀ ਨਾਲ ਮੁਲਾਕਾਤ ਕੀਤੀ ਗਈ ਅਤੇ ਹਰ ਸਹਾਇਤਾ ਦਾ ਵਿਸ਼ਵਾਸ ਦਿਵਾਇਆ ਗਿਆ। ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਧਰਮ ਪਰਿਵਰਤਨ ਰੋਕਣਾ ਕਾਨੂੰਨ ਤਹਿਤ ਆਉਂਦਾ ਹੈ। ਪੁਲਿਸ ਵੱਲੋਂ ਬਿਮਾਰੀਆਂ ਠੀਕ ਕਰਨ ਮੁਰਦਿਆਂ ਨੂੰ ਜਿਊਂਦਾ ਕਰਨ ਦੇ ਨਾਂ ਤੇ ਫੈਲਾਏ ਜਾ ਰਹੇ ਝੂਠ ਪਾਖੰਡ ਵਾਦ ਫੈਲਾਉਣ ਵਾਲਿਆ ਖਿਲਾਫ ਬਲੈਕ ਰੈਮਡੀਜ਼ ਐਕਟ ਤਹਿਤ ਕਾਰਵਾਈ ਕਰਨ ਦੀ ਬਜਾਏ ਬਾਬਾ ਮੇਜਰ ਸਿੰਘ ਸੋਢੀ ਅਤੇ ਡੇਢ ਸੌ ਲੋਕਾਂ ਤੇ ਮਾਮਲਾ ਦਰਜ ਕਰਨਾ ਮਨੁੱਖਤਾ ਨੂੰ ਸ਼ਰਮਸਾਰ ਕਰਦਾ ਹੈ। ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ਤੇ ਧਰਮ ਪਰਿਵਰਤਨ ਕਰਨ ਵਿਰੁੱਧ ਸਖ਼ਤ ਐਕਸ਼ਨ ਲੈ ਕੇ ਕਾਨੂੰਨ ਬਣਾਇਆ ਜਾਵੇਗਾ।ਭਾਜਪਾ ਨੇਤਾ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਨੇ ਸਮਾਂ ਰਹਿੰਦਿਆਂ ਇਸ ਪਾਖੰਡਵਾਦ ਫੈਲਾਉਣ ਵੱਲ ਲੋਕਾਂ ਤੇ ਕਾਰਵਾਈ ਨਹੀਂ ਕੀਤੀ ਤਾਂ ਮਜਬੂਰਨ ਅਜਿਹੇ ਲੋਕਾਂ ਖਿਲਾਫ ਸੰਘਰਸ਼ ਕਰਨਾ ਪਵੇਗਾ। ਬ੍ਰਾਹਮਣ ਸਭਾ ਦੇ ਪ੍ਰਧਾਨ ਅਤੇ ਭਾਜਪਾ ਨੇਤਾ ਦੁਰਗੇਸ਼ ਪਾਠਕ ਨੇ ਕਿਹਾ ਕਿ ਹੁਣ ਹਿੰਦੂ ਤੇ ਸਿੱਖ ਸਮਾਜ ਨੂੰ ਮਿਲ ਕੇ ਲੜਾਈ ਲੜਨੀ ਹੋਵੇਗੀ।
ਧਰਮ ਪਰਿਵਰਤਨ ਰੋਕਣ ਵਾਲੇ ਬਾਬਾ ਮੇਜਰ ਸਿੰਘ ਨੂੰ ਮਿਲੇ ਭਾਜਪਾ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ
ਐਸੀ/ਐਸੀ ਟੀ ਐਕਟ ਤਹਿਤ ਕੇਸ ਦਰਜ ਕਰਵਾਉਣ ਲਈ ਮਜਦੂਰਾਂ-ਕਿਸਾਨਾਂ ਨੇ ਘੇਰਿਆ ਥਾਣਾ
ਪੰਜਾਬੀ ਖ਼ਬਰਸਾਰ ਬਿਉਰੋ
ਰਾਮਪੁਰਾ, 30 ਅਗਸਤ: ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਜਿਉਂਦ ਦੇ ਇੱਕ ਵਿਅਕਤੀ ਉਪਰ ਐਸੀ ਐਸ ਟੀ ਐਕਟ ਦੀਆਂ ਧਰਾਵਾਂ ਤਹਿਤ ਪਰਚਾ ਦਰਜ ਕਰਵਾਉਣ ਲਈ ਸਦਰ ਥਾਣਾ ਗਿੱਲ ਕਲਾਂ ਦਾ ਘਿਰਾਉ ਕੀਤਾ ਗਿਆ। ਘਿਰਾਉ ਵਿੱਚ ਸਾਮਲ ਮਜਦੂਰਾਂ ਕਿਸਾਨਾਂ ਨੂੰ ਸਬੋਧਨ ਕਰਦੇ ਹੋਏ ਮਜਦੂਰ ਆਗੂ ਜੋਰਾ ਸਿੰਘ ਨਸਰਾਲੀ , ਤੇਜਾ ਸਿੰਘ ਪਿੱਥੋ , ਸਰਦੂਲ ਸਿੰਘ ਤੇ ਕਿਸਾਨ ਆਗੂ ਗੁਲਾਬ ਸਿੰਘ , ਗੁਰਮੇਲ ਸਿੰਘ ਤੇ ਸਗਨੀ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਅੰਦਰ ਮਜਦੂਰਾਂ ਉੱਤੇ ਜਾਤੀ ਜਬਰ ਦੀਆਂ ਘਟਨਾਵਾਂ ਪਹਿਲਾਂ ਨਾਲੋਂ ਵੀ ਤੇਜ ਹੋ ਗਈਆਂ ਹਨ । ਪਿੰਡਾਂ ਦੇ ਘੜੰਮ ਚੌਧਰੀ ਮਜਦੂਰਾਂ ਨੂੰ ਅਪਮਾਨਜਨਕ ਸ਼ਬਦਾ ਦੀ ਵਰਤੋਂ ਕਰਕੇ ਉਨਾਂ ਦੇ ਮਾਣ ਸਨਮਾਨ ਨੂੰ ਮਿੱਟੀ ਵਿੱਚ ਰੋਲ ਰਹੇ ਹਨ । ਪਰ ਪੁਲਿਸ ਅਧਿਕਾਰੀ ਉਨਾਂ ਉੱਤੇ ਬਣਦੇ ਕੇਸ ਦਰਜ ਕਰਨ ਦੀ ਬਜਾਏ ਮਜਦੂਰਾਂ ਖੱਜਲ ਖੁਆਰ ਕਰ ਰਹੇ ਹਨ । ਥਾਣਾ ਸਦਰ ਦੇ ਐਸ ਐਚ ਓ ਗੁਰਦੀਪ ਸਿੰਘ ਨੇ ਵਫਦ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਅਨੂਸੂਚਿਤ ਜਾਤੀ ਦੀਆਂ ਧਰਾਵਾਂ ਲਾਕੇ ਪਰਚਾ ਪਾਉਣ ਲਈ ਐਸ ਐਸ ਪੀ ਨੂੰ ਲਿਖਤੀ ਰੂਪ ਵਿੱਚ ਲਿਖਕੇ ਭੇਜਿਆ ਜਾ ਚੁੱਕਾ ਹੈ। ਇਸ ਗੱਲਬਾਤ ਮਗਰੋਂ ਜੱਥੇਬੰਦੀਆਂ ਨੇ ਥਾਣੇ ਦੇ ਗੇਟ ਦਾ ਘਿਰਾਉ ਛੱਡ ਦਿੱਤਾ ਹੈ । ਪਰ ਸੜਕ ਤੇ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਐਫ ਆਈ ਆਰ ਵਿੱਚ ਨਵੀਆਂ ਧਰਾਵਾਂ ਨਹੀਂ ਲੱਗ ਜਾਦੀਆਂ । ਇਸ ਲਈ ਰਾਤ ਦਾ ਧਰਨਾ ਜਾਰੀ ਹੈ ।
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ
13 ਸਤੰਬਰ ਨੂੰ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਲੋਂ ਮੁੱਖ ਮੰਤਰੀ ਦੇ ਹਲਕੇ ਧੂਰੀ ’ਚ ਕੀਤੇ ਜਾ ਰਹੇ ਨੈਸ਼ਨਲ ਹਾਈਏ ਜਾਮ ਪ੍ਰਦਰਸ਼ਨ ਵਿਚ ਜਲ ਸਪਲਾਈ ਕਾਮੇ ਸ਼ਾਮਲ ਹੋਣਗੇ -ਵਰਿੰਦਰ ਮੋਮੀ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 30 ਅਗਸਤ- ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਯੂਨੀਅਨ ਪੰਜਾਬ (ਰਜਿ.31) ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ ਈਸੜੂ ਭਵਨ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ, ਜਿਸ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਇੰਨਲਿਸਟਮੈਂਟ/ਆਊਟਸੋਰਸ ਤਹਿਤ ਸੇਵਾਵਾਂ ਦੇ ਰਹੇ ਠੇਕਾ ਕਾਮਿਆਂ ਨੂੰ ਵਿਭਾਗ ਵਿਚ ਸ਼ਾਮਲ ਕਰਕੇ ਪੱਕੇ ਰੁਜਗਾਰ ਦਾ ਪ੍ਰਬੰਧ ਕਰਨ ਦੀ ਮੰਗ ਲਈ ਚੱਲ ਰਹੇ ਸੰਘਰਸ਼ ਨੂੰ ਲੈ ਕੇ ਵਿਚਾਰ ਚਰਚਾ ਕਰਨ ਉਪਰੰਤ ਭਵਿੱਖ ਵਿਚ ਸੰਘਰਸ਼ ਪ੍ਰੋਗਰਾਮ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਅੱਜ ਇਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਅਤੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਨੇ ਕਿਹਾ ਕਿ ਚੱਲ ਰਹੇ ਸੰਘਰਸ਼ ਦੇ ਦੌਰਾਨ ਯੂਨੀਅਨ ਵਲੋਂ ਕਈ ਵਾਰ ਮੁੱਖ ਮੰਤਰੀ ਪੰਜਾਬ ਸਰਕਾਰ, ਜਲ ਸਪਲਾਈ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਤੇ ਮਹਿਕਮੇ ਦੀ ਮਨੈਜਟਮੈਂਟ ਨੂੰ ‘ਮੰਗ ਪੱਤਰ’ ਦਿੱਤੇ ਗਏ ਹਨ ਪਰ ਤ੍ਰਾਂਸਦੀ ਇਹ ਹੈ ਕਿ ਸਰਕਾਰ ਅਤੇ ਮਨੈਜਮੈਂਟ ਦੇ ਅਧਿਕਾਰੀ ਲਾਰੇ ਲਗਾਓ ਅਤੇ ਡੰਗ ਟਪਾਓ ਵਾਲੀ ਨੀਤੀ ’ਤੇ ਚੱਲ ਰਹੀ ਹੈ, ਕਿਉਕਿ 30 ਅਗਸਤ ਨੂੰ ਹੁਸ਼ਿਆਰਪੁਰ ਵਿਖੇ ਧਰਨਾ ਦੇਣ ਦੇ ਉਲੀਕੇ ਪ੍ਰੋਗਰਾਮ ਦੇ ਦੌਰਾਨ ਮਿਤੀ 28 ਅਗਸਤ ਨੂੰ ਹੁਸ਼ਿਅਰਪੁਰ ਦੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਵਲੋਂ ਯੂਨੀਅਨ ਦੇ ਸੂਬਾ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਅਗਲੇ ਦਿਨ ਵਿਭਾਗੀ ਮੁੱਖੀ, ਮੋਹਾਲੀ ਦੇ ਨਾਲ ਉਨ੍ਹਾਂ ਦੇ ਦਫਤਰ ਵਿਚ ਮੀਟਿੰਗ ਹੋਈ ਹੈ, ਜਿਸ ਵਿਚ ਵੀ ਵਿਭਾਗੀ ਮੁੱਖੀ ਵਲੋਂ ਪਹਿਲਾਂ ਦੀ ਤਰ੍ਹਾਂ ਹੀ ਯੂਨੀਅਨ ਦੇ ਮੰਗ ਪੱਤਰ ਵਿਚ ਦਰਜ ਮੰਗਾਂ ’ਤੇ ਵਿਚਾਰ ਚਰਚਾ ਕਰਨ ਉਪਰੰਤ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ, ਜਿਸ ਤੇ ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮਨੈਜਮੈਂਟ ਵਲੋਂ ਕੀਤੇ ਜਾ ਰਹੇ ਵਾਅਦਿਆ ਤੇ ਯੂਨੀਅਨ ਨੂੰ ਰਤੀ ਭਰ ਵੀ ਭਰੋਸਾ ਨਹੀਂ ਹੈ ਅਤੇ ਵਰਕਰਾਂ ਨੂੰ ਯੂਨੀਅਨ ਦੇ ਚੱਲ ਰਹੇ ਸੰਘਰਸ਼ਾਂ ਵਿਚ ਵੱਧ ਚੜ੍ਹ ਕੇ ਸ਼ਾਮਲ ਹੋ ਆਪਣੀਆਂ ਮੰਗਾਂ ਮਨਵਾਉਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਇਹ ਵੀ ਮਤਾ ਪਾਸ ਕੀਤਾ ਗਿਆ ਹੈ ਕਿ ਯੂਨੀਅਨ ਵਲੋਂ 1 ਸਤੰਬਰ ਨੂੰ ਜਿਲ੍ਹਾ ਪੱਧਰੀ ਅਤੇ 4 ਸਤੰਬਰ ਨੂੰ ਬ੍ਰਾਂਚ ਪੱਧਰੀ ਮੀਟਿੰਗਾਂ ਸਾਰੇ ਪੰਜਾਬ ਵਿਚ ਕੀਤੀਆਂ ਜਾਣਗੀਆਂ ਅਤੇ ਜਲ ਸਪਲਾਈ ਵਰਕਰਾਂ ਨੂੰ ਅਗਾਮੀ ਸੰਘਰਸ਼ਾਂ ਵਿਚ ਵੱਧ ਚੱੜ ਕੇ ਹਿੱਸਾ ਲੈਣ ਲਈ ਲਾਮਬੰਦ ਕੀਤਾ ਜਾਵੇਗਾ। ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ 13 ਸਤੰਬਰ ਨੂੰ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਲੋਂ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ ਅਮਮਿੱਥੇ ਸਮੇਂ ਲਈ ਕੀਤੇ ਜਾ ਰਹੇ ਨੈਸ਼ਨਲ ਹਾਈਵੇ ਜਾਮ ਪ੍ਰਦਰਸ਼ਨ ਵਿਚ ਜਲ ਸਪਲਾਈ ਵਰਕਰ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਨਲਿਸਟਮੈਂਟ ਤੇ ਆਊਟਸੋਰਸ ਕਾਮਿਆਂ ਦੇ ਤਜਰਬੇ ਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਲਈ ਲਿਆਂਦੀ ਜਾ ਰਹੀ ਪਾਲਸੀ ਵਿਚ ਸ਼ਾਮਲ ਕਰਕੇ ਰੈਗੂਲਰ ਕਰਨ ਦੀ ਮੰਗ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੂਬਾ ਆਗੂ ਹਾਕਮ ਸਿੰਘ ਧਨੇਠਾ, ਭੁਪਿੰਦਰ ਸਿੰਘ ਕੁਤਬੇਵਾਲ, ਜਗਰੂਪ ਸਿੰਘ, ਮਨਪ੍ਰੀਤ ਸਿੰਘ, ਤਜਿੰਦਰ ਮਾਨ, ਸੁਰੇਸ਼ ਕੁਮਾਰ, ਸੰਦੀਪ ਖਾਨ, ਜਸਬੀਰ ਸਿੰਘ, ਬਲਜੀਤ ਸਿੰਘ ਭੱਟੀ ਅਤੇ ਸਰਕਲ ਪ੍ਰਧਾਨ, ਜਿਲ੍ਹਾ ਪ੍ਰਧਾਨ ਅਤੇ ਜਨਰਲ ਸਕੱਤਰ ਹਾਜਰ ਸਨ।
ਐਮਆਰਐਸ-ਪੀਟੀਯੂ ਨੇ ਅਕਾਦਮਿਕ ਅਤੇ ਖੋਜ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਐਨ.ਆਈ.ਟੀ. ਉੱਤਰਾਖੰਡ ਨਾਲ ਸਮਝੌਤਾ ਕੀਤਾ ਸਹੀਬੱਧ
ਸੁਖਜਿੰਦਰ ਮਾਨ
ਬਠਿੰਡਾ, 30 ਅਗਸਤ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.-ਪੀ.ਟੀ.ਯੂ.), ਬਠਿੰਡਾ ਅਤੇ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਉੱਤਰਾਖੰਡ, ਸ਼੍ਰੀਨਗਰ ਗੜਵਾਲ (ਉਤਰਾਖੰਡ) ਨੇ ਵਿਗਿਆਨ, ਇੰਜੀਨੀਅਰਿੰਗ, ਮਨੁੱਖਤਾ ਅਤੇ ਸਮਾਜਿਕ ਵਿਗਿਆਨ, ਖੋਜ ਅਤੇ ਅਕਾਦਮਿਕ ਸਹਿਯੋਗ ਵਿੱਚ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਝੌਤਾ ਪੱਤਰ (ਐਮਓਯੂ) ‘ਤੇ ਹਸਤਾਖਰ ਕੀਤੇ ਹਨ। ਐਮਆਰਐਸ-ਪੀਟੀਯੂ ਵੱਲੋਂ ਵਾਈਸ ਚਾਂਸਲਰ, ਪ੍ਰੋ. ਬੂਟਾ ਸਿੰਘ ਸਿੱਧੂ ਅਤੇ ਡੀਨ ਅਕਾਦਮਿਕ ਮਾਮਲੇ, ਡਾ. ਕਵਲਜੀਤ ਸਿੰਘ ਸੰਧੂ ਅਤੇ ਐਨ.ਆਈ.ਟੀ. ਉੱਤਰਾਖੰਡ ਦੇ ਡਾਇਰੈਕਟਰ, ਪ੍ਰੋ. (ਡਾ.) ਲਲਿਤ ਕੁਮਾਰ ਅਵਾਥੀ, ਡੀਨ ਕੰਸਲਟੈਂਸੀ ਅਤੇ ਰਿਸਰਚ ਡਾ. ਹਰੀਹਰਨ ਮੁਥੁਸਾਮੀ ਨੇ ਇੱਕ ਸਮਝੌਤਾ ਪੱਤਰ (ਐਮ.ਓ.ਯੂ.) ‘ਤੇ ਅੱਜ ਇਥੇ ਵੀਸੀ ਕਾਨਫਰੰਸ ਰੂਮ ਵਿੱਚ ਪਤਵੰਤਿਆਂ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ।
ਇਸ ਮੌਕੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ (ਸੀ.ਯੂ.ਪੀ.) ਦੇ ਵਾਈਸ ਚਾਂਸਲਰ ਡਾ.ਆਰ.ਪੀ. ਤਿਵਾੜੀ, ਐਮ.ਆਰ.ਐਸ.-ਪੀ.ਟੀ.ਯੂ. ਦੇ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ, ਯੂਨੀਵਰਸਿਟੀ ਦੇ ਸੀਨੀਅਰ ਡੀਨਜ਼, ਡਾਇਰੈਕਟਰਜ਼ ਅਤੇ ਹੋਰ ਅਹਿਮ ਸ਼ਖਸ਼ੀਅਤਾਂ ਵੀ ਹਾਜ਼ਰ ਸਨ।ਇਸ ਸਹਿਮਤੀ ਪੱਤਰ ਦਾ ਉਦੇਸ਼ ਵਿਦਿਆਰਥੀਆਂ ਅਤੇ ਫੈਕਲਟੀ ਦੇ ਆਦਾਨ-ਪ੍ਰਦਾਨ ਤੋਂ ਇਲਾਵਾ ਆਪਸੀ ਹਿੱਤਾਂ, ਸਹਿਯੋਗੀ ਖੋਜ ਪ੍ਰੋਜੈਕਟਾਂ, ਅਕਾਦਮਿਕ ਅਤੇ ਵਿਦਵਤਾ ਭਰਪੂਰ ਜਾਣਕਾਰੀ, ਸਮੱਗਰੀ ਅਤੇ ਪ੍ਰਕਾਸ਼ਨਾਂ ਦਾ ਆਦਾਨ-ਪ੍ਰਦਾਨ, ਪੀਐਚਡੀ ਵਿਦਿਆਰਥੀਆਂ ਦੀ ਸਾਂਝੀ ਨਿਗਰਾਨੀ, ਸਾਂਝੀ ਵਰਕਸ਼ਾਪਾਂ, ਕਾਨਫਰੰਸਾਂ ਅਤੇ ਸੈਮੀਨਾਰ ਆਦਿ ਦੇ ਖੇਤਰਾਂ ਵਿੱਚ ਅਕਾਦਮਿਕ ਅਤੇ ਖੋਜ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ । ਵਧੇਰੇ ਜਾਣਕਾਰੀ ਦਿੰਦੇ ਹੋਏ, ਡਾ: ਗੁਰਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਅਕਾਦਮਿਕ ਅਦਾਨ-ਪ੍ਰਦਾਨ ਲਈ ਸਮਝੌਤੇ ਦੇ ਅਨੁਸਾਰ, ਦੋਵੇਂ ਅਦਾਰੇ ਐਮ.ਓ.ਯੂ. ਦੀਆਂ ਸ਼ਰਤਾਂ ਅਨੁਸਾਰ ਬੀ.ਟੈਕ, ਐਮ.ਟੈਕ ਵਿਦਿਆਰਥੀਆਂ, ਖੋਜ ਵਿਦਵਾਨਾਂ (ਪੀ.ਐਚ.ਡੀ. ਵਿਦਿਆਰਥੀ) ਅਤੇ ਫੈਕਲਟੀ ਦਾ ਅਦਾਨ-ਪ੍ਰਦਾਨ ਕਰਨਗੇ।
ਰਾਜ ਪਿਛੜਾ ਵਰਗ ਕਮਿਸ਼ਨ ਨੇ ਮੁੱਖ ਮੰਤਰੀ ਨੁੰ ਸੌਂਪੀ ਰਿਪੋਰਟ
ਪੂਰੇ ਸੂਬੇ ਵਿਚ ਲੋਕਾਂ ਨਾਲ ਰੁਬਰੂ ਹੋ ਕੇ ਲਏ ਸਰਵੇਖਣ ਸਬੰਧੀ ਸੁਝਾਅ
ਸੁਖਜਿੰਦਰ ਮਾਨ
ਚੰਡੀਗੜ੍ਹ, 30 ਅਗਸਤ – ਹਰਿਆਣਾ ਰਾਜ ਪਿਛੜਾ ਕਮਿਸ਼ਨ ਨੇ ਪੰਚਾਇਤੀ ਰਾਜ ਸੰਸਥਾਵਾਂ ਦੇ ਚੋਣ ਵਿਚ ਪਿਛੜਾ ਵਰਗ ਦੇ ਲੋਕਾਂ ਨੂੰ ਰਾਖਵਾਂ ਦੇਣ ਦੇ ਸਬੰਧ ਵਿਚ ਪੂਰੇ ਸੂਬੇ ਵਿਚ ਲੋਕਾਂ ਨਾਲ ਰੁਬਰੂ ਹੋ ਕੇ ਇਕੱਠਾ ਕੀਤੇ ਗਏ ਸੁਝਾਆਂ ਦੇ ਆਧਾਰ ‘ਤੇ ਤਿਆਰ ਕੀਤੀ ਗਈ ਆਪਣੀ ਰਿਪੋਰਟ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਸੌਂਪ ਦਿੱਤੀ ਹੈ।ਪਿਛੜਾ ਵਰਗ ਕਮਿਸ਼ਨ ਦੇ ਚੇਅਰਮੈਨ ਸੇਵਾਮੁਕਤ ਜੱਜ ਦਰਸ਼ਨ ਸਿੰਘ ਦੀ ਅਗਵਾਈ ਹੇਠ ਪਿਛੜਾ ਵਰਗ ਦੇ ਲੋਕਾਂ ਨੁੰ ਪੰਚਾਇਤੀ ਰਾਜ ਸੰਸਥਾਵਾਂ ਦੇ ਚੋਣ ਵਿਚ ਰਾਖਵੇਂ ਦਾ ਲਾਭ ਦੇਣ ਲਈ ਪੂਰੇ ਸੂਬੇ ਵਿਚ ਲੋਕਾਂ ਤੋਂ ਸੁਝਾਅ ਇਕੱਠਾ ਕੀਤੇ ਗਏ। ਇਸ ਤੋਂ ਇਲਾਵਾ, ਕੌਮੀ ਤੇ ਰਾਜ ਪੱਧਰੀ ਵੱਖ-ਵੱਖ ਰਾਜਨੈਤਿਕ ਪਾਰਟੀਆਂ ਦੇ ਅਧਿਕਾਰੀਆਂ ਤੋਂ ਵੀ ਸੁਝਾਅ ਲਏ ਗਏ। ਕਮਿਸ਼ਨ ਦੇ ਅਧਿਕਾਰੀਆਂ ਨੇ ਪੂਰੇ ਸੂਬੇ ਤੋਂ ਇਕੱਠੇ ਸੁਝਾਆਂ ਦੇ ਆਧਾਰ ‘ਤੇ ਤਿਆਰ ਕੀਤੀ ਗਈ ਰਿਪੋਰਟ ਅੱਜ ਮੁੱਖ ਮੰਤਰੀ ਨੂੰ ਸੌਂਪੀ।ਇਸ ਮੌਕੇ ‘ਤੇ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਵਿਭਾਗ ਦੇ ਮੰਤਰੀ ਡਾ. ਬਨਵਾਰੀ ਲਾਲ, ਅਪਿਛੜਾ ਵਰਗ ਕਮਿਸ਼ਨ ਦੇ ਚੇਅਰਮੈਨ ਸੇਵਾਮੁਕਤ ਜੱਜ ਦਰਸ਼ਨ ਸਿੰਘ, ਕਮਿਸ਼ਨ ਦੇ ਮੈਂਬਰ ਐਸ ਕੇ ਗੱਖੜ, ਮੈਂਬਰ ਸ਼ਾਮ ਲਾਲ ਜਾਂਗੜਾ, ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਭਲਾਈ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਰਾਜੀਵ ਰੰਜਨ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਕਮਿਸ਼ਨ ਦੇ ਮੈਂਬਰ ਸਕੱਤਰ ਮੁਕੂਲ ਕੁਮਾਰ ਵੀ ਮੋਜੂਦ ਰਹੇ।
ਹਰ ਪਰਿਵਾਰ ਦੇ ਸਿਰ ‘ਤੇ ਛੱਤ ਦੇਣਾ ਸਾਡਾ ਟੀਚਾ, ਹਾਊਸਿੰਗ ਫਾਰ ਆਲ ਵਿਭਾਗ ਜਲਦੀ ਕਰਨ ਕੰਮ ਪੂਰਾ – ਮਨੋਹਰ ਲਾਲ
ਜਿਸ ਮਹੀਨੇ ਜਨਮਦਿਨ ਉਸੀ ਮਹੀਨੇ ਹੋਵੇ 1 ਲੱਖ 80 ਹਜਾਰ ਤੋਂ ਘੱਟ ਆਮਦਨ ਵਰਗ ਵਾਲੇ ਸਾਰੇ ਪਰਿਵਾਰਾਂ ਦੇ ਮੈਂਬਰਾਂ ਦਾ ਮੈਡੀਕਲ ਚੈਕਅੱਪ
ਮੁੱਖ ਮੰਤਰੀ ਨੇ ਸਿਖਿਆ ਵਿਭਾਗ ਨੁੰ ਦਿੱਤੇ ਤੇਜੀ ਨਾਲ ਸੰਸਕ੍ਰਿਤੀ ਮਾਡਲ ਸਕੂਲ ਦੀ ਗਿਣਤੀ ਵਧਾਉਣ ਦੇ ਆਦੇਸ਼
ਮੁੱਖ ਮੰਤਰੀ ਨੇ ਬਜਟ ਐਲਾਨਾਂ ‘ਤੇ ਵਿਭਾਗਾਂ ਅਨੁਸਾਰ ਕੀਤੀ ਰਿਵਯੂ ਮੀਟਿੰਗ, ਜਲਦੀ ਤੋਂ ਜਲਦੀ ਯੋਜਨਾਵਾਂ ਨੂੰ ਪੂਰਾ ਕਰਨ ਦੇ ਦਿੱਤੇ ਨਿਰਦੇਸ਼
ਸੁਖਜਿੰਦਰ ਮਾਨ
ਚੰਡੀਗੜ੍ਹ, 30 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰ ਪਰਿਵਾਰ ਦੇ ਸਿਰ ‘ਤੇ ਛੱਤ ਦੇਣਾ ਸਾਡਾ ਟੀਚਾ ਹੈ, ਹਾਊਸਿੰਗ ਫਾਰ ਆਲ ਵਿਭਾਗ ਜਲਦੀ ਤੋਂ ਜਲਦੀ ਇਸ ਕੰਮ ਨੂੰ ਪੂਰਾ ਕਰਨ। ਉਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹਾਊਸਿੰਗ ਫਾਰ ਆਲ ਵਿਭਾਗ ਸਰਵੇ ਦਾ ਕੰਮ ਸਮੇਂਬੱਧ ਢੰਗ ਨਾਲ ਪੂਰਾ ਕਰਨ। ਤੁਰੰਤ ਪ੍ਰਭਾਵ ਨਾਲ ਵਿਭਾਗ ਇਸ ਨੁੰ ਲੈ ਕੇ ਸਕੀਮ ਤਿਆਰ ਕਰਨ। ਉਨ੍ਹਾਂ ਨੇ ਕਿਹਾ ਕਿ ਵਿਭਾਗ ਸ਼ਹਿਰ ਅਨੁਸਾਰ ਸੂਚੀ ਤਿਆਰ ਕਰਲ ਕਿ ਕਿਹਾ ਕਿੰਨ੍ਹੇ ਮਕਾਨਾਂ ਦੀ ਜਰੂਰਤ ਹੈ। ਉਸ ਦੇ ਅਨੁਸਾਰ ਫਿਰ ਜਮੀਨ ਖਰੀਦ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇਗੀ। ਮੁੱਖ ਮੰਤਰੀ ਮੰਗਲਵਾਰ ਨੂੰ ਬਜਟ ਐਲਾਨਾਂ ‘ਤੇ ਵਿਭਾਗ ਅਨੁਸਾਰ ਦੀ ਸਮੀਖਿਆ ਮੀਟਿੰਗ ਦੌਰਾਨ ਬੋਲ ਰਹੇ ਸਨ।
ਮੁੱਖ ਮੰਤਰੀ ਨੇ ਬਜਟ ਦੌਰਾਨ ਕੀਤੀ ਗਏ ਐਲਾਨਾਂ ‘ਤੇ ਇਕ-ਇਕ ਵਿਭਾਗ ਦੇ ਅਨੁਸਾਰ ਸਬੰਧਿਤ ਅਧਿਕਾਰੀਆਂ ਦੇ ਨਾਲ ਸਮੀਖਿਆ ਕੀਤੀ। ਉਨ੍ਹਾਂ ਨੇ ਐਲਾਨਾਂ ਨੁੰ ਜਲਦੀ ਤੋਂ ਜਲਦੀ ਪੂਰਾ ਕਰਲ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਸਕੂਲ ਸਿਖਿਆ ਵਿਭਾਗ, ਉੱਚ ਸਿਖਿਆ ਵਿਭਾਗ ਅਤੇ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਨੂੰ ਸਕੂਲ, ਕਾਲਜ, ਆਈਟੀਆਈ ਵਿਚ ਵਿਦਿਆਰਥੀਆਂ ਨੂੰ ਟ੍ਰਾਂਸਪੋਰਟ ਦੀ ਸਹੂਲਤ ਊਪਲਬਧ ਕਰਵਾਉਣ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਤਿੰਨਾਂ ਵਿਭਾਗ ਸੱਭ ਤੋਂ ਪਹਿਲਾਂ ਨੋਡਲ ਅਧਿਕਾਰੀ ਨਿਯੁਕਤ ਕਰਨ, ਜੋ ਇਸ ਪੂਰੀ ਪ੍ਰਕ੍ਰਿਆ ਨੂੰ ਸੰਭਾਲਣ। ਬਲਾਕ ਵਾਇਜ ਟਾਇਮ ਟੇਬਲ ਤਿਆਰ ਕੀਤਾ ਜਾਵੇ। ਇਸ ਦੇ ਬਾਅਦ ਤਿੰਨਾਂ ਵਿਭਾਗ ਟ੍ਰਾਂਸਪੋਰਟ ਵਿਭਾਗ ਦੇ ਨਾਲ ਮਿਲ ਕੇ ਇਕ ਸੰਯੁਕਤ ਮੀਟਿੰਗ ਕਰਨ ਅਤੇ ਇੰਨ੍ਹਾਂ ਵਿਦਿਅਕ ਸੰਸਥਾਨਾਂ ਵਿਚ ਟ੍ਰਾਂਸਪੋਰਟ ਦੀ ਵਿਵਸਥਾ ਨੂੰ ਯਕੀਨੀ ਕਰਨ। ਮੁੱਖ ਮੰਤਰੀ ਨੇ ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਵਿਸ਼ੇਸ਼ ਤੌਰ ‘ਤੇ ਮਾਡਲ ਸੰਸਕ੍ਰਿਤੀ ਸਕੂਲਾਂ ਦੀ ਗਿਣਤੀ ਵਧਾਉਣ ਨੂੰ ਲੈ ਕੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਹ ਕੰਮ ਤੇਜੀ ਨਾਲ ਕੀਤਾ ਜਾਣਾ ਚਾਹੀਦਾ ਹੈ। ਸਕੂਲਾਂ ਦੀ ਗਿਣਤੀ ਵਿਚ ਇਜਾਫੇ ਦੇ ਨਾਲ-ਨਾਲ ਇੰਨ੍ਹਾਂ ਸਕੂਲਾਂ ਦੇ ਸਟੈਂਡਰਡ ਵਿਚ ਵੀ ਇਜਾਫਾ ਹੋਣਾ ਚਾਹੀਦਾ ਹੈ।
ਹਰ ਪਰਿਵਾਰ ਨੁੰ ਮਿਲੇ ਟੇਸਟਿੰਗ ਸਹੂਲਤ ਦਾ ਲਾਭ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਹਰ ਪਰਿਵਾਰ ਨੂੰ ਫੂਡ ਟੇਸਟਿੰਗ ਦੀ ਜਰੂਰਤ ਪੈਂਦੀ ਹੈ। ਸਿਹਤ ਵਿਭਾਗ ਆਪਣੀ ਟੇਸਟਿੰਗ ਸਹੂਲਤ ਨੂੰ ਹੋਰ ਮਜਬੂਤ ਕਰਨ ਤਾਂ ਜੋ ਕੋਈ ਵੀ ਵਿਅਕਤੀ ਪਾਣੀ, ਦੁੱਧਠ ਮਿਠਾਈ ਜਾਂ ਖਾਣ ਯੋਗ ਹੋਰ ਪਦਾਰਥਾਂ ਨੂੰ ਟੇਸਟ ਕਰਵਾ ਸਕਣ। ਇਸ ਟੇਸਟਿੰਗ ਦੀ ਪ੍ਰਕ੍ਰਿਆ ਨੂੰ ਸਰਲ ਬਨਾਉਣਾ ਚਾਹੀਦਾ ਹੈ ਤਾਂ ਜੋ ਰਿਪੋਰਟ ਵੀ ਜਲਦੀ ਤੋਂ ਜਲਦੀ ਮਿਲੇ। ਟੇਸਟਿੰਗ ਸਹੂਲਤ ਨੇੜੇ ਤੋਂ ਨੇੜੇ ਉਪਲਬਧ ਹੋਵੇਗੀ ਤਾਂ ਮਿਲਾਵਟਖੋਰੀ ‘ਤੇ ਵੀ ਲਗਾਮ ਲੱਗੇਗੀ।
ਜਿਸ ਮਹੀਨੇ ਜਨਮਦਿਨ ਉਸੀ ਮਹੀਨੇ ਹੋਵੇ ਉਸੀ ਮਹੀਨੇ ਹੋਵੇ ਮੈਡੀਕਲ ਚੈਕਅੱਪ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 1 ਲੱਖ 80 ਹਜਾਰ ਰੁਪਏ ਜਾਂ ਉਸ ਤੋਂ ਘੱਟ ਉਮਰ ਵਰਗ ਦੇ ਪਰਿਵਾਰ ਦੇ ਮੈਂਬਰਾਂ ਦਾ ਫਰੀ ਮੈਡੀਕਲ ਹੈਲਥ ਚੈਕਅੱਪ ਕਰਾਇਆ ਜਾਵੇ। ਜਿਸ ਮਹੀਨੇ ਵਿਚ ਪਰਿਵਾਰ ਦੇ ਜਿਸ ਵੀ ਮੈਂਬਰ ਦਾ ਜਨਮਦਿਨ ਹੋਵੇ, ਉਸੀ ਮਹੀਨੇ ਉਸ ਦਾ ਮੈਡੀਕਲ ਚੈਕਅੱਪ ਕੀਤਾ ਜਾਵੇ। ਇਹ ਪ੍ਰਕ੍ਰਿਆ ਪੂਰੇ ਸਾਲ ਚੱਲੇਗੀ ਅਤੇ ਇਸ ਨਾਲ ਸਾਰੇ ਯੋਗ ਪਰਿਵਾਰ ਦੇ ਮੈਂਬੁਰ ਕਵਰ ਹੋ ਜਾਣਗੇ। ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਇਹ ਯੋਜਨਾ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਵੱਡੇ ਸਰਕਾਰੀ ਹਸਪਤਾਲਾਂ ਵਿਚ ਰੇਸਟ ਸਰਾਂਅ ਬਨਾਉਣ ਦਾ ਤੁਰੰਤ ਤਿਆਰ ਹੋਵੇ ਮਾਡਲ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਸੂਬੇ ਦੇ ਵੱਡੇ ਹਸਪਤਾਲਾਂ ਵਿਚ ਰੇਸਟ ਸਥਾਨ ਤੇ ਸਰਾਂਅ ਬਨਾਉਣ ਲਈ ਤੁਰੰਤ ਮਾਡਲ ਤਿਆਰ ਕੀਤਾ ਜਾਵੇ। ਇਸ ਦੇ ਲਈ ਵਿਭਾਗ ਜਮੀਨ ਉਸ ਦੇ ਡਿਜਾਇਨ ਅਤੇ ਸੰਚਾਲਨ ਤੇ ਰੱਖਰਖਾਵ ਨੂੰ ਲੈ ਕੇ ਮਾਡਲ ਬਨਾਉਣ। ਇਸ ਕਾਰਜ ਨੂੰ ਤੁਰੰਤ ਪੂਰਾ ਕਰ ਕੇ, ਹਸਪਤਾਲਾਂ ਵਿਚ ਸਰਾਂਅ ਦੀ ਵਿਵਸਥਾ ਕਰਨ ਦਾ ਕੰਮ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਵਿਚ ਕਮਰਿਆਂ ਦੀ ਵਿਵਸਥਾ ਵੀ ਕੀਤੀ ਜਾਵੇ। ਇੰਨ੍ਹਾਂ ਦੇ ਸੰਚਾਲਨ ਜਾਂ ਨਿਰਮਾਣ ਵਿਚ ਜੇਕਰ ਕੋਈ ਪ੍ਰਾਈਵੇਟ ਕੰਪਨੀ ਆਪਣੇ ਸੀਐਸਆਰ ਫੰਡ ਤੋਂ ਯੋਗਦਾਨ ਕਰਨਾ ਚਾਹੁੰਨ ਤਾਂ ਉਨ੍ਹਾਂ ਨੁੰ ਵੀ ਇਸ ਵਿਚ ਜੋੜਿਆ ਜਾਵੇ। ਇਸ ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਮਹਾਵੀਰ ਸਿੰਘ, ਅਨੁਰਾਗ ਰਸਤੋਗੀ, ਅਨਿਲ ਮਲਿਕ, ਸ੍ਰੀਮਤੀ ਜੀ. ਅਨੁਪਮਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਪ੍ਰਧਾਨ ਸਕੱਤਰ ਵਿਜੇਂਦਰ ਕੁਮਾਰ, ਕਮਿਸ਼ਨਰ ਅਤੇ ਸਕੱਤਰ ਰਾਜੀਵ ਰੰਜਨ, ਅਮਨੀਤ ਪੀ ਕੁਮਾਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ -2 ਆਸ਼ਿਮਾ ਬਰਾੜ ਮੌਜੂਦ ਰਹੀ।
ਬਲਾਕ ਪੱਧਰੀ “ਖੇਡਾਂ ਵਤਨ ਪੰਜਾਬ ਦੀਆਂ” ਚੱਲਣਗੀਆਂ 1 ਤੋਂ 6 ਸਤੰਬਰ ਤੱਕ : ਡਿਪਟੀ ਕਮਿਸ਼ਨਰ
ਖੇਡਾਂ ਲਈ ਢੁੱਕਵੀਆਂ ਥਾਵਾਂ ਦੀ ਕੀਤੀ ਚੋਣ,ਜ਼ਿਲ੍ਹਾ ਪੱਧਰੀ ਖੇਡਾਂ 12 ਤੋਂ 22 ਸਤੰਬਰ ਨੂੰ
ਸੁਖਜਿੰਦਰ ਮਾਨ
ਬਠਿੰਡਾ, 30 ਅਗਸਤ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਉਪਰਾਲੇ ਆਰੰਭੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹੇ ਅਧੀਨ ਪੈਂਦੇ 9 ਬਲਾਕਾਂ ਚ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ “ਖੇਡਾਂ ਵਤਨ ਪੰਜਾਬ ਦੀਆਂ” 1 ਤੋਂ 6 ਸਤੰਬਰ ਤੱਕ ਤੇ ਜ਼ਿਲ੍ਹਾ ਪੱਧਰੀ ਖੇਡਾਂ 12 ਤੋਂ 22 ਸਤੰਬਰ ਤੱਕ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਅੱਗੇ ਹੋਰ ਦੱਸਿਆ ਕਿ ਬਲਾਕ ਪੱਧਰੀ ਇਹ ਖੇਡਾਂ ਬਠਿੰਡਾ, ਮੌੜ, ਭਗਤਾ ਭਾਈਕਾ, ਨਥਾਣਾ ਅਤੇ ਰਾਮਪੁਰਾ ਵਿਖੇ 1 ਤੋਂ 3 ਸਤੰਬਰ ਨੂੰ ਅਤੇ ਬਲਾਕ ਤਲਵੰਡੀ ਸਾਬੋ, ਗੋਨਿਆਣਾ, ਫੂਲ ਅਤੇ ਸੰਗਤ ਵਿਖੇ 4 ਤੋਂ 6 ਸਤੰਬਰ ਨੂੰ ਹੋਣਗੀਆਂ।
“ਖੇਡਾਂ ਵਤਨ ਪੰਜਾਬ ਦੀਆਂ 2022” ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਖੇਡ ਅਫ਼ਸਰ ਸ. ਰੁਪਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਪੱਧਰੀ ਇਨ੍ਹਾਂ ਖੇਡਾਂ ਨੂੰ ਕਰਵਾਉਣ ਲਈ ਢੁੱਕਵੀਆਂ ਥਾਵਾਂ ਦੀ ਚੋਣ ਕੀਤੀ ਗਈ। ਜਿਸ ਤਹਿਤ ਬਲਾਕ ਬਠਿੰਡਾ ਦੇ ਮਲਟੀਪਰਪਜ ਸਪੋਰਟਸ ਸਟੇਡੀਅਮ ਚ ਅਥਲੈਟਿਕਸ, ਵਾਲੀਬਾਲ ਸੂਟਿੰਗ, ਫੁੱਟਬਾਲ ਅਤੇ ਰੱਸਾ ਕੱਸੀ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ ਵਾਲੀਬਾਲ ਸਮੈਸਿੰਗ ਖੇਡਾਂ ਹਾਕੀ ਸਟੇਡੀਅਮ ਰਜਿੰਦਰਾ ਕਾਲਜ ਵਿਖੇ, ਕਬੱਡੀ ਸਰਕਲ ਤੇ ਨੈਸਨਲ ਸਟਾਇਲ ਖੇਡਾਂ ਪਿੰਡ ਗਹਿਰੀ ਦੇਵੀ ਨਗਰ ਵਿਖੇ ਅਤੇ ਖੋਹ-ਖੋਹ ਦੀਆਂ ਖੇਡਾਂ ਸਥਾਨਕ ਗੁਰੂ ਨਾਨਕ ਸਕੂਲ ਕਮਲਾ ਨਹਿਰੂ ਕਲੋਨੀ ਵਿਖੇ ਕਰਵਾਈਆਂ ਜਾਣਗੀਆਂ।ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਮੌੜ ਦੇ ਸਰਕਾਰੀ ਸੈਕੰਡਰੀ ਸਕੂਲ ਮਾਇਸਰਖਾਨਾ ਚ ਅਥਲੈਟਿਕਸ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸਿੰਗ ਅਤੇ ਰੱਸਾ-ਕੱਸੀ ਖੇਡਾਂ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ ਫੁੱਟਬਾਲ ਤੇ ਕਬੱਡੀ ਸਰਕਲ ਅਤੇ ਨੈਸਨਲ ਸਟਾਇਲ ਖੇਡਾਂ ਖਾਲਸਾ ਹਾਈ ਸਕੂਲ ਮੌੜ ਮੰਡੀ ਵਿਖੇ ਅਤੇ ਖੋਹ-ਖੋਹ ਦੀਆਂ ਖੇਡਾਂ ਸਰਸਵਤੀ ਸੈਕੰਡਰੀ ਸਕੂਲ ਮੌੜ ਵਿਖੇ ਕਰਵਾਈਆਂ ਜਾਣਗੀਆਂ।
ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਭਗਤਾ ਭਾਈਕਾ ਦੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਚ ਅਥਲੈਟਿਕਸ ਅਤੇ ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ ਫੁੱਟਬਾਲ, ਖੋਹ-ਖੋਹ, ਰੱਸਾ-ਕੱਸੀ, ਕਬੱਡੀ ਸਰਕਲ ਤੇ ਨੈਸਨਲ ਸਟਾਇਲ ਦੀਆਂ ਖੇਡਾਂ ਸਰਕਾਰੀ ਸੈਕੰਡਰੀ ਸਕੂਲ ਭਗਤਾ ਭਾਈਕਾ ਵਿਖੇ ਕਰਵਾਈਆਂ ਜਾਣਗੀਆਂ।ਇਸੇ ਤਰ੍ਹਾਂ ਬਲਾਕ ਨਥਾਣਾ ਦੀਆਂ ਖੇਡਾਂ ਸਪੋਰਟਸ ਸਟੇਡੀਅਮ ਭੁੱਚੋ ਕਲਾਂ ਵਿਖੇ ਕਰਵਾਈਆਂ ਜਾਣਗੀਆਂ ਜਿਸ ਵਿੱਚ ਅਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਕਬੱਡੀ ਸਰਕਲ, ਨੈਸ਼ਨਲ ਸਟਾਇਲ, ਖੋਹ-ਖੋਹ ਤੇ ਰੱਸਾ-ਕੱਸੀ ਦੀਆਂ ਖੇਡਾਂ ਸ਼ਾਮਲ ਹੋਣਗੀਆਂ। ਇਸੇ ਤਰ੍ਹਾਂ ਨਥਾਣਾ ਦੇ ਸਟੇਡੀਅਮ ਵਿਖੇ ਫੁਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ।
ਖੇਡ ਅਫ਼ਸਰ ਸ. ਰੁਪਿੰਦਰ ਸਿੰਘ ਨੇ ਬਲਾਕ ਰਾਮਪੁਰਾ ਦੀਆਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਫੁੱਟਬਾਲ, ਕਬੱਡੀ ਸਰਕਲ ਅਤੇ ਨੈਸਨਲ ਸਟਾਇਲ, ਖੋਹ-ਖੋਹ ਤੇ ਰੱਸਾ-ਕੱਸੀ ਦੀਆਂ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ ਕਰਵਾਈਆਂ ਜਾਣਗੀਆਂ।ਇਸੇ ਤਰ੍ਹਾਂ ਬਲਾਕ ਤਲਵੰਡੀ ਸਾਬੋ ਦੀਆਂ ਖੇਡਾਂ ਗੁਰੂ ਕਾਸੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਕਰਵਾਈਆਂ ਜਾਣਗੀਆਂ ਜਿਸ ਵਿੱਚ ਅਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਫੁੱਟਬਾਲ, ਖੋਹ-ਖੋਹ, ਰੱਸਾ-ਕੱਸੀ, ਕਬੱਡੀ ਸਰਕਲ ਅਤੇ ਨੈਸਨਲ ਸਟਾਇਲ ਖੇਡਾਂ ਸ਼ਾਮਲ ਹੋਣਗੀਆਂ।
ਬਲਾਕ ਗੋਨਿਆਣਾ ਦੀਆਂ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਕਰਵਾਈਆਂ ਜਾਣਗੀਆਂ ਜਿਸ ਵਿੱਚ ਅਥਲੈਟਿਕਸ, ਫੁੱਟਬਾਲ, ਖੋਹ-ਖੋਹ ਅਤੇ ਰੱਸਾ ਕੱਸੀ ਆਦਿ ਖੇਡਾਂ ਸ਼ਾਮਲ ਹੋਣਗੀਆਂ। ਇਸੇ ਤਰ੍ਹਾਂ ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਕਬੱਡੀ ਸਰਕਲ ਅਤੇ ਨੈਸਨਲ ਸਟਾਇਲ ਦੀਆਂ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਖੜਾ ਵਿਖੇ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ ਬਲਾਕ ਫੂਲ ਦੀਆਂ ਖੇਡਾਂ ਸਪੋਟਰਸ ਸਟੇਡੀਅਮ ਪਿੰਡ ਮਹਿਰਾਜ ਵਿਖੇ ਕਰਵਾਈਆਂ ਜਾਣਗੀਆਂ ਜਿਸ ਵਿੱਚ ਅਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਫੁੱਟਬਾਲ, ਕਬੱਡੀ ਸਰਕਲ ਅਤੇ ਨੈਸਨਲ ਸਟਾਇਲ, ਖੋਹ-ਖੋਹ ਤੇ ਰੱਸਾ ਕੱਸੀ ਖੇਡਾਂ ਸ਼ਾਮਲ ਹੋਣਗੀਆਂ।ਬਲਾਕ ਸੰਗਤ ਵਿਖੇ ਕਰਵਾਈਆਂ ਜਾਣ ਵਾਲੀਆਂ ਖੇਡਾਂ ਸਪੋਰਟਸ ਸਕੂਲ ਘੁੱਦਾ ਵਿਖੇ ਕਰਵਾਈਆਂ ਜਾਣਗੀਆਂ, ਜਿਸ ਚ ਅਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਫੁੱਟਬਾਲ, ਕਬੱਡੀ ਸਰਕਲ ਅਤੇ ਨੈਸਨਲ ਸਟਾਇਲ, ਖੋਹ-ਖੋਹ, ਰੱਸਾ ਕੱਸੀ ਖੇਡਾਂ ਸ਼ਾਮਲ ਹੋਣਗੀਆਂ।
ਸੈਂਟਰ ਬਾਲਿਆਂਵਾਲੀ ਦੀਆਂ ਪ੍ਰਾਇਮਰੀ ਖੇਡਾਂ ਸ਼ਾਨੋ ਸ਼ੋਕਤ ਨਾਲ਼ ਹੋਈਆਂ ਸੰਪੰਨ
ਸੈਂਟਰ ਮੁੱਖੀ ਅਮਨਦੀਪ ਸਿੰਘ ਵੱਲੋਂ ਪਲੇਠੇ “ਬੈਸਟ ਸੈਂਟਰ ਅਧਿਆਪਕ” ਅਵਾਰਡ ਨਾਲ਼ ਵੀਰਪਾਲ ਕੌਰ ਸ ਪ ਸ ਦੌਲਤਪੁਰਾ ਦਾ ਕੀਤਾ ਸਨਮਾਨ
ਸੁਖਜਿੰਦਰ ਮਾਨ
ਬਠਿੰਡਾ, 30 ਅਗਸਤ : ਜਿਲ੍ਹਾ ਬਠਿੰਡਾ ਦੇ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਦੀ ਲੜੀ ਤਹਿਤ ਅੱਜ ਬਲਾਕ ਮੌੜ ਦੇ ਸੈਂਟਰ ਬਾਲਿਆਂਵਾਲੀ ਅਧੀਨ ਪੈਂਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਦੌਲਤਪੁਰਾ ਦੇ ਖੇਡ ਮੈਦਾਨ ਵਿੱਚ ਸੈਂਟਰ ਹੈੱਡ ਟੀਚਰ ਸ.ਅਮਨਦੀਪ ਸਿੰਘ ਦਾਤੇਵਾਸੀਆ ਦੀ ਅਗਵਾਈ ਵਿੱਚ ਕਰਵਾਈਆਂ ਗਈਆਂ। ਖੇਡਾਂ ਦਾ ਆਗਾਜ਼ ਸੈਂਟਰ ਮੁੱਖੀ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਖੇਡਾਂ ਦੇ ਪਹਿਲੇ ਦਿਨ ਕਬੱਡੀ ਨੈਸ਼ਨਲ ਵਿੱਚ ਸ ਪ ਸਬਾਲਿਆਂਵਾਲੀ ਮੁੰਡੇ ਪਹਿਲੇ ਸਥਾਨ ਤੇ ਸ ਪ ਸ ਬਾਲਿਆਂਵਾਲੀ ਬਸਤੀ ਨੇ ਦੋਇਮ ਸਥਾਨ, ਖੋ ਖੋ ( ਮੁੰਡੇ ) ਵਿੱਚੋਂ ਸ ਪ ਸ ਝੰਡੂਕੇ ਨੇ ਪਹਿਲਾ ਤੇ ਸ ਪ ਸ ਦੌਲਤਪੁਰਾ ਨੇ ਦੋਇਮ ਸਥਾਨ ਤੇ ਕੁਸ਼ਤੀਆਂ 25 ਕਿਲੋ ਵਿੱਚ ਸ ਪ ਸ ਗਿੱਲ ਗੋਸਲ ਨੇ ਪਹਿਲਾ, ਬਾਲਿਆਂਵਾਲੀ ( ਮੁੰਡੇ ) ਨੇ ਦੂਸਰਾ 28 ਕਿਲੋ ਵਿੱਚ ਬਾਲਿਆਂਵਾਲੀ ( ਮੁੰਡੇ ) ਨੇ ਪਹਿਲਾ, ਨੰਦਗੜ ਕੋਟੜਾ ਨੇ ਦੂਸਰਾ ਅਤੇ 30 ਕਿਲੋਗਰਾਮ ਵਿੱਚ ਗਿੱਲ ਗੋਸਲ ਨੇ ਪਹਿਲਾ ਅਤੇ ਬਾਲਿਆਂਵਾਲੀ ( ਮੁੰਡੇ ) ਸਕੂਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜਿਮਨਾਸਟਿਕ ਵਿੱਚ ਬਾਲਿਆਂਵਾਲੀ ( ਮੁੰਡੇ ) ਨੇ ਪਹਿਲਾ ਅਤੇ ਹਰਕਿਸ਼ਨ ਪੁਰਾ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰੱਸਾਕੱਸੀ ਮੁਕਾਬਲੇ ਵਿੱਚ ਗਿੱਲ ਗੋਸਲ ਨੇ ਪਹਿਲਾ ਅਤੇ ਗੁਰੂ ਅਰਜਨ ਦੇਵ ਜੀ ਨੇ ਦੂਜਾ ਸਥਾਨ ਹਾਸਿਲ ਕੀਤਾ। ਰੱਸੀ ਟੱਪਣਾ ( ਮੁੰਡੇ ) ਵਿੱਚ ਹਰਕਿਸ਼ਨਪੁਰਾ ਪਹਿਲੇ ਸਥਾਨ ਤੇ ਬਾਲ ਮੰਦਰ ਪਬਲਿਕ ਸਕੂਲ ਦੂਜੇ ਸਥਾਨ ਤੇ ਕੁੜੀਆਂ ਵਰਗ ਵਿੱਚੋਂ ਗਿੱਲ ਗੋਸਲ ਪਹਿਲੇ ਸਥਾਨ ਤੇ ਹਰਕਿਸ਼ਨਪਰਾ ਦੂਜੇ ਸਥਾਨ ਤੇ ਰਿਹਾ। ਯੋਗਾ ਦੋਵੇਂ ਵਰਗਾਂ ਵਿੱਚੋਂ ਗਿੱਲ ਗੋਸਲ ਅਤੇ ਬਾਲਿਆਂਵਾਲੀ ( ਕੁੜੀਆਂ ) ਪਹਿਲੇ ਸਥਾਨ ਤੇ ਹਰਕਿਸ਼ਨਪੁਰਾ ਦੂਜੇ ਸਥਾਨ ਤੇ ਰਿਹਾ। ਫੁੱਟਬਾਲ ਦੋਵੇਂ ਵਰਗਾਂ ਵਿੱਚ ਨੰਦਗੜ ਕੋਟੜਾ ਪਹਿਲੇ ਸਥਾਨ ਤੇ ਦੌਲਤਪੁਰਾ ਅਤੇ ਬਾਲਿਆਂਵਾਲੀ ( ਕੁੜੀਆਂ ) ਦੂਜੇ ਸਥਾਨ ਤੇ ਰਹੇ। 100, 200,400 ਅਤੇ ਰਿਲੇਅ ਰੇਸ ਮੁਕਾਬਲਿਆਂ ਦੇ ਦੋਵੇਂ ਵਰਗਾਂ ਵਿੱਚੋਂ ਬਾਲਿਆਂਵਾਲੀ ( ਮੁੰਡੇ ), ਨੰਦਗੜ ਕੋਟੜਾ, ਬਾਲਿਆਂਵਾਲੀ ( ਮੁੰਡੇ), ਮੰਡੀ ਖੁਰਦ, ਦੌਲਤਪੁਰਾ ਅਤੇ ਬਾਲਿਆਂਵਾਲੀ ( ਕੁੜੀਆਂ ), ਬਾਲਿਆਂਵਾਲੀ ( ਮੁੰਡੇ) ਨੰਦਗੜ ਕੋਟੜਾ ਨੇ ਪਹਿਲਾ ਸਥਾਨ ਤੇ ਬਾਲਿਆਂਵਾਲੀ ( ਮੁੰਡੇ ), ਬਾਲਿਆਂਵਾਲੀ ਬਸਤੀ, ਬਾਲਿਆਂਵਾਲੀ ( ਮੁੰਡੇ )ਨੰਦਗੜ ਕੋਟੜਾ, ਮੰਡੀ ਖੁਰਦ ਅਤੇ ਨੰਦਗੜ ਕੋਟੜਾ ਦੂਜੇ ਸਥਾਨ ਤੇ ਰਹੇ। ਲੰਮੀ ਛਾਲ ਦੋਵੇਂ ਵਰਗਾਂ ਵਿੱਚ ਗਿੱਲ ਗੋਸਲ, ਮੰਡੀ ਖੁਰਦ ਨੇ ਪਹਿਲਾ ਅਤੇ ਮੰਡੀ ਖੁਰਦ, ਝੰਡੂਕੇ ਨੇ ਦੂਜਾ ਸਥਾਨ ਹਾਸਿਲ ਕੀਤਾ। ਸ਼ਾਟ ਪੁੱਟ ਦੋਵੇਂ ਵਰਗਾਂ ਵਿੱਚ ਬਾਲਿਆਂਵਾਲੀ ( ਮੁੰਡੇ ) ਤੇ ਨੰਦਗੜ ਕੋਟੜਾ ਨੇ ਪਹਿਲਾ ਸਥਾਨ ਅਤੇ ਗਿੱਲ ਗੋਸਲ, ਬਾਲਿਆਂਵਾਲੀ ( ਕੁੜੀਆਂ ) ਨੇ ਦੂਜਾ ਸਥਾਨ ਹਾਸਿਲ ਕੀਤਾ।
ਅਖੀਰਲੇ ਦਿਨ ਇਨਾਮ ਵੰਡ ਸਮਾਰੋਹ ਦੀ ਰਸਮ ਸੈਂਟਰ ਮੁੱਖੀ ਜੇਤੂ ਬੱਚਿਆਂ ਨੂੰ ਤਮਗੇ ਦੇ ਕੇ ਨਿਭਾਈ। ਇਸ ਉਪਰੰਤ ਹੀ ਸੈਂਟਰ ਦਾ ਪਲੇਠਾ ” ਬੈਸਟ ਸੈਂਟਰ ਅਧਿਆਪਕ ” ਅਵਾਰਡ ਸੈਂਟਰ ਮੁੱਖੀ ਵੱਲੋਂ 1100 ਰੁਪਏ ਸਮੇਤ ਟਰਾਫੀ ਸ ਪ ਸ ਦੌਲਤਪੁਰਾ ਦੀ ਅਧਿਆਪਕਾ ਵੀਰਪਾਲ ਨੂੰ ਦਿੱਤਾ ਗਿਆ। ਖੇਡ ਮੇਲੇ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸੈਂਟਰ ਦੇ ਸਮੂਹ ਸਕੂਲ ਮੁੱਖੀਆਂ ਸੁਖਵਿੰਦਰ ਸਿੰਘ ਢੱਡੇ, , ਪਰਵੀਨ ਕੁਮਾਰੀ, ਬਲਵਿੰਦਰ ਸਿੰਘ, ਗੁਰਜੰਟ ਸਿੰਘ, ਗੁਰਮੇਲ ਸਿੰਘ, ਤਰਸੇਮ ਸਿੰਘ, ਪਰਮੇਸ਼ਰ ਸਿੰਘ , ਸੈਬਰ ਸਿੰਘ, ਸੁਖਵੀਰ ਕੋਰ, ਚਰਨਜੀਤ ਸਿੰਘ ਅਤੇ ਅਧਿਆਪਕਾਂ ਹਰਮੀਤ ਸਿੰਘ, ਇੰਦਰ ਸਿੰਘ, ਅਰਸ਼ਦੀਪ ਸਿੰਘ, ਸੰਦੀਪ ਕੌਰ, ਵੀਰਪਾਲ ਕੌਰ, ਪਵਨਪ੍ਰੀਤ ਕੌਰ, ਕਮਲਪ੍ਰੀਤ ਕੌਰ, ਹਰਪਾਲ ਸਿੰਘ, ਬਿਕਰਮਜੀਤ ਸਿੰਘ , ਬਲਕਾਰ ਸਿੰਘ , ਗੁਰਵਿੰਦਰ ਸਿੰਘ, ਰਾਜਵੀਰ ਸਿੰਘ ਅਤੇ ਮਿਡ ਡੇ ਮੀਲ ਵਰਕਰਜ ਨੇ ਅਹਿਮ ਯੋਗਦਾਨ ਪਾਇਆ।
ਇੰਦਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਪ੍ਰਸ਼ਾਸਨਿਕ, ਰਾਜਨੀਤਿਕ, ਖਿਡਾਰੀਆਂ, ਧਾਰਮਿਕ, ਮੀਡੀਆ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾਂ
ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਸ਼ਿਰਕਤ ਕਰਕੇ ਕੀਤਾ ਦੁੱਖ ਦਾ ਪ੍ਰਗਟਾਵਾ
ਸੁਖਜਿੰਦਰ ਮਾਨ
ਬਠਿੰਡਾ, 30 ਅਗਸਤ : ਸੀਨੀਅਰ ਪੱਤਰਕਾਰ ਸ਼੍ਰੀ ਅਮ੍ਰਿੰਤਪਾਲ ਸਿੰਘ ਸਿੱਧੂ ਦੇ ਧਰਮ ਪਤਨੀ ਅਤੇ ਪੰਜਾਬ ਦੀ ਪਹਿਲੀ ਨਿਸ਼ਾਨੇਬਾਜ਼ ਓਲੰਪੀਅਨ ਅਰਜਨਾ ਐਵਾਰਡੀ ਐਸਐਸਪੀ ਮਲੇਰਕੋਟਲਾ ਅਵਨੀਤ ਕੌਰ ਸਿੱਧੂ ਦੇ ਮਾਤਾ ਇੰਦਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਭੈਣ ਸ਼੍ਰੀਮਤੀ ਮਨਪ੍ਰੀਤ ਕੌਰ ਨੇ ਸਥਾਨਕ ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਸ-1 ਵਿਖੇ ਸ਼ਿਰਕਤ ਕਰਕੇ ਪਰਿਵਾਰ ਨਾਲ ਦੁੱਖ ਵੰਡਾਇਆ। ਇਸ ਦੌਰਾਨ ਪੰਜਾਬ ਦੇ ਖੇਡ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਆਪਣਾ ਸ਼ੌਕ ਸੰਦੇਸ਼ ਭੇਜ ਕੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ। ਇੰਦਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ, ਵਿਧਾਇਕ ਰਾਮਪੁਰਾ ਫੂਲ ਸ਼੍ਰੀ ਬਲਕਾਰ ਸਿੰਘ ਸਿੱਧੂ, ਵਿਧਾਇਕ ਲੰਬੀ ਸ. ਗੁਰਮੀਤ ਸਿੰਘ ਖੁੱਡੀਆ, ਐਸਐਸਪੀ ਬਠਿੰਡਾ ਸ਼੍ਰੀ ਜੇ. ਇਲਨਚੇਲੀਅਨ ਅਤੇ ਐਸਐਸਪੀ ਸੰਗਰੂਰ ਸ. ਮਨਦੀਪ ਸਿੰਘ ਸਿੱਧੂ, ਉੱਘੇ ਪੱਤਰਕਾਰ ਬਲਜੀਤ ਸਿੰਘ ਬੱਲੀ, ਆਮ ਆਦਮੀ ਪਾਰਟੀ ਦੇ ਸੂਬਾ ਬੁਲਾਰੇ ਤੇ ਜੁਆਇੰਟ ਸੈਕਟਰੀ ਸ੍ਰੀ ਨੀਲ ਗਰਗ, ਟ੍ਰੇਡ ਵਿੰਗ ਦੇ ਸੂਬਾ ਪ੍ਰਧਾਨ ਸ਼੍ਰੀ ਅਨਿੱਲ ਠਾਕੁਰ, ਸੂਬਾ ਬੁਲਾਰਾ ਤੇ ਲੀਗਲ ਸੈਲ ਦੇ ਵਾਈਸ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ, ਓਲੰਪੀਅਨ ਪ੍ਰਭਜੋਤ ਸਿੰਘ, ਓਲੰਪੀਅਨ ਹਰਵੰਤ ਕੌਰ, ਸ਼ੂਟਿੰਗ ਕੋਚ ਵੀਰਪਾਲ ਕੌਰ, ਚਰਨਜੀਤ ਸਿੰਘ ਬਰਾੜ, ਸ਼੍ਰੀਮਤੀ ਅਮ੍ਰਿੰਤਾ ਵੜਿੰਗ, ਕਿਰਨਜੀਤ ਗਹਿਰੀ, ਪੰਜਾਬੀ ਲੋਕ ਗਾਇਕ ਗੁਰਵਿੰਦਰ ਬਰਾੜ, ਗੀਤਕਾਰ ਮਨਪ੍ਰੀਤ ਟਿਵਾਣਾ, ਮਨਦੀਪ ਕੌਰ ਟਾਂਗਰਾ, ਬਠਿੰਡਾ ਪ੍ਰੈਸ ਕਲੱਬ ਦੇ ਨੁਮਾਇੰਦਿਆਂ, ਤੇ ਹੋਰ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਖਸ਼ੀਅਤਾਂ ਨੇ ਸ਼ਿਰਕਤ ਕਰਕੇ ਸੀਨੀਅਰ ਪੱਤਰਕਾਰ ਸ਼੍ਰੀ ਅਮ੍ਰਿਤਪਾਲ ਸਿੰਘ ਸਿੱਧੂ, ਸਪੁੱਤਰ ਮਨਮੀਤ ਸਿੰਘ ਸਿੱਧੂ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ, ਅਰਜੁਨਾ ਐਵਾਰਡੀ ਐਸ.ਪੀ. ਸ. ਰਾਜਪਾਲ ਸਿੰਘ (ਦਾਮਾਦ) ਨਾਲ ਦੁੱਖ ਵੰਡਾਇਆ। ਇਸ ਤੋਂ ਪਹਿਲਾ ਸੂਚਨਾ ਤੇ ਲੋਕ ਸੰਪਰਕ ਅਫਸਰ ਨਵਦੀਪ ਸਿੰਘ ਗਿੱਲ ਨੇ ਇੰਦਰਜੀਤ ਕੌਰ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਇੰਦਰਜੀਤ ਕੌਰ ਵਲੋਂ ਆਪਣੀ ਬੇਟੀ ਅਵਨੀਤ ਕੌਰ ਨੂੰ ਓਲੰਪੀਅਨ ਅਰਜਨਾ ਐਵਾਰਡ ਤੱਕ ਪਹੁੰਚਾਉਣ ਲਈ ਘਾਲੀ ਗਈ ਘਾਲਣਾ ਤੋਂ ਇਲਾਵਾ ਉਨ੍ਹਾਂ ਵਲੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ। ਤੋਤਾ ਸਿੰਘ ਦੀਨਾ ਨੇ ਇੰਦਰਜੀਤ ਕੌਰ ਦੇ ਜੀਵਨ ਬਾਰੇ ਚਾਨਣਾ ਪਾਇਆ। ਅੰਤਿਮ ਅਰਦਾਸ ਮੌਕੇ ਪਰਿਵਾਰ ਨੂੰ ਸ਼ੌਕ ਸੰਦੇਸ਼ ਭੇਜ ਕੇ ਦੁੱਖ ਵੰਡਾਉਣ ਵਾਲਿਆਂ ਚ ਸਾਬਕਾ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਹੋਰ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਸਨ।ਮਾਲੇਰਕੋਟਲਾ ਤੋਂ ਵਿਸ਼ੇਸ਼ ਤੌਰ ਤੇ ਇੰਦਰਜੀਤ ਸਿੰਘ ਮੁੰਡੇ ਐਮ.ਡੀ ਕੇ. ਐੱਸ ਕੰਬਾਈਨ,ਪੱਤਰਕਾਰ ਇਸਮਾਈਲ ਏਸ਼ੀਆ,ਮੁਹੰਮਦ ਹਨੀਫ ਥਿੰਦ,ਫਾਰਮਰਜ਼ ਫੈਡਰੇਸ਼ਨ ਪ੍ਰਧਾਨ ਮਹਿਮੂਦ ਅਖ਼ਤਰ ਸਾਦ,ਐਂਟੀ ਡਰੱਗ ਫਾਉਂਡੇਸ਼ਨ ਦੇ ਪ੍ਰਧਾਨ ਕਫੀਲ,ਚੌਧਰੀ ਮਿਹਰਦੀਨ, ਮੁਹੰਮਦ ਸਾਬਰ ਜੋਸ਼ ਆਦਿ ਸ਼ਾਮਿਲ ਹੋਏ।
ਗੈਂਗਸਟਰ ਗੋਲਡੀ ਬਰਾੜ ਵਲੋਂ ਜੇਲ੍ਹ ਤੇ ਪੁਲਿਸ ਅਧਿਕਾਰੀਆਂ ਨੂੰ ਧਮਕੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 29 ਅਗਸਤ: ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ 29 ਮਈ ਨੂੰ ਹੋਏ ਕਤਲ ਕਾਂਡ ਦਾ ਮੁੱਖ ਸਾਜਸ਼ਘਾੜਾ ਮੰਨਿਆ ਜਾ ਰਿਹਾ ਗੈਂਗਸਟਰ ਗੋਲਡੀ ਬਰਾੜ ਨੇ ਹੁਣ ਬਠਿੰਡਾ ਜੇਲ੍ਹ ’ਚ ਬੰਦ ਅਪਣੇ ਸਾਥੀਆਂ ਪ੍ਰਤੀ ਕੀਤੀ ਸਖ਼ਤੀ ’ਤੇ ਇਤਰਾਜ਼ ਜਤਾਉਂਦਿਆਂ ਪੰਜਾਬ ਪੁਲਿਸ ਤੇ ਜੇਲ੍ਹ ਅਧਿਕਾਰੀਆਂ ਨੂੰ ਧਮਕੀ ਦਿੱਤੀ ਹੈ। ਅੱਜ ਸੋਸਲਮੀਡੀਆ ’ਤੇ ਅਪਲੋਡ ਕੀਤੀ ਇੱਕ ਪੋਸਟ ’ਚ ਉਸਨੇ ਮੁੱਖ ਮੰਤਰੀ, ਜੇਲ੍ਹ ਮੰਤਰੀ ਤੇ ਡੀਜੀਪੀ ਨੂੰ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਹੈ। ਉਸ ਵਲੋਂ ਪਾਈ ਪੋਸਟ ’ਚ ਸਪੱਸ਼ਟ ਦੋਸ਼ ਲਗਾਏ ਗਏ ਹਨ ਕਿ ‘ਬਠਿੰਡਾ ਜੇਲ੍ਹ ‘ਚ ਬੰਦ ਬੌਬੀ ਮਲਹੋਤਰਾ, ਸਾਰਜ ਸੰਧੂ ਤੇ ਜਗਰੋਸ਼ਨ ਹੁੰਦਲ ਨੂੰ ਡਿਪਟੀ ਜੇਲ੍ਹ ਸੁਪਰਡੈਂਟ ਇੰਦਰਜੀਤ ਕਾਹਲੋਂ ਵਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ। ਗੋਲਡੀ ਬਰਾੜ ਨੇ ਉਕਤ ਅਧਿਕਾਰੀ ’ਤੇ ਇਹ ਵੀ ਦੋਸ਼ ਲਗਾਏ ਹਨ ਕਿ ਅਜਿਹਾ ਕਥਿਤ ਤੌਰ ’ਤੇ ਪੈਸੇ ਲੈਣ ਲਈ ਕੀਤਾ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ ਤੇ ਜੇਲ੍ਹ ਮੰਤਰੀ ਸਹਿਤ ਡੀਜੀਪੀ ਤੋਂ ਇਨਸਾਫ਼ ਦੀ ਮੰਗ ਕਰਦਿਆਂ ਨਾਲ ਹੀ ਇਹ ਵੀ ਲਿਖਿਆ ਹੈ ਕਿ ਜੇਕਰ ਵਿੱਕੀ ਮਿੱਡੂਖੇੜਾ ਤੇ ਸੰਦੀਪ ਨੰਗਲਅੰਬੀਆਂ ਦੇ ਕੇਸਾਂ ’ਚ ਇਨਸਾਫ਼ ਮਿਲ ਜਾਂਦਾ ਤਾਂ ਸਿੱਧੂ ਮੂਸੇਵਾਲਾ ਦਾ ਕਤਲ ਨਹੀਂ ਹੋਣਾ ਸੀ। ਇਸਦੇ ਨਾਲ ਹੀ ਉਸਨੇ ਅਪਣੇ ਵਿਰੋਧੀ ਬੰਬੀਹਾ ਗਰੁੱਪ ਵਲੋਂ ਬਦਲਾ ਲੈਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ’ਤੇ ਪ੍ਰਤੀਕ੍ਰਮ ਦਿੰਦਿਆਂ ਲਿਖਿਆ ਹੈ ਕਿ ‘‘ਬਦਲਾ ਲੈਣ ਤੋਂ ਪਹਿਲਾਂ ਉਹ ਆਪਣੀ ਜਾਨ ਬਚਾ ਲੈਣ’’ਇਸ ਪੋਸਟ ਦੇ ਹੇਠਾਂ ਜੱਗੂ ਭਗਵਾਨਪੁਰੀਆ ਗਰੁੱਪ ਤੇ ਲਾਰੈਂਸ ਗਰੁੱਪ ਦਾ ਨਾਮ ਲਿਖਿਆ ਗਿਆ ਹੈ।






