Friday, May 15, 2026
Home Blog Page 2442

ਪਾਵਰਕੌਮ ਦੇ ਪੈਨਸ਼ਨਰਜ਼ ਹੁਣ ਆਨਲਾਈਨ ਭੇਜ ਸਕਣਗੇ ਜਿਉਂਦੇ ਹੋਣ ਦਾ ਸਬੂਤ: ਧਾਲੀਵਾਲ

0

ਸੁਖਜਿੰਦਰ ਮਾਨ
ਬਠਿੰਡਾ, 12 ਜੁਲਾਈ: ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨੈਲ ਦੇ ਸਟੇਟ ਪ੍ਰਧਾਨ ਜਸਵੰਤ ਸਿੰਘ ਧਾਲੀਵਾਲ, ਪੀਐਸਈਬੀ ਯੂਨਿਟ ਦੇ ਪ੍ਰਧਾਨ ਕੁਲਜੀਤ ਸਿੰਘ ਰਟੌਲ, ਸਕੱਤਰ ਜਨਰਲ ਸੁਖਪ੍ਰੀਤ ਸਿੰਘ, ਸੀ ਮੀਤ ਪ੍ਰਧਾਨ ਗੁਰਮੀਤ ਸਿੰਘ ਬਾਗੜੀ, ਭੁਪਿੰਦਰ ਸਿੰਘ ਕੱਕੜ ਸਪੋਕਸ ਪਰਸਨ ਵੀ ਕੇ ਗੁਪਤਾ ਨੇ ਪੀਐਸਪੀਸੀਐਲ ਵਲੋਂੇ ਪੈਨਸ਼ਨਰਜ਼ ਅਤੇ ਫੈਮਲੀ ਪੈਨਸ਼ਨਰਜ਼ ਨੂੰ ਹਰ ਸਾਲ ਅਪਰੈਲ ਮਹੀਨੇ ਦਿੱਤੇ ਜਾਣ ਵਾਲਾ ਜਿਉੱਦੇ ਹੋਣ ਦਾ ਸਬੂਤ (ਅਲਾਈਵ ਸਰਟੀਫਿਕੇਟ), ੌਜੀਵਣ ਪ੍ਰਮਾਣੌ ਐਪ ਰਾਹੀਂ ਆਨ ਲਾਈਨ ਭੇਜਣ ਦੀ ਮੁਹਈਆਂ ਕਰਵਾਈ ਸਹੂਲਤ ਦਾ ਸਵਾਗਤ ਕੀਤਾ ਹੈ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਧਾਲੀਵਾਲ ਨੇ ਦਸਿਆ ਕਿ ਵੱਖ ਵੱਖ ਵਿਭਾਗਾਂ ਤੋਂ ਰਿਟਾਇਰ ਹੋਏ ਕਰਮਚਾਰੀ ਜੋ ਬੈਂਕਾਂ ਤੋਂ ਪੈਨਸ਼ਨ ਲੈ ਰਹੇ ਹਨ ਉਹ ਆਪਣੇ ਜਿਉਂਦੇ ਹੋਣ ਬਾਰੇ ਹਰ ਸਾਲ ਦਿੱਤੇ ਜਾਣ ਵਾਲਾ ਸਬੂਤ ਭਾਰਤ ਸਰਕਾਰ ਦੀ ੌਜੀਵਣ ਪ੍ਰਮਾਣੌ ਵੈਬਸਾਈਟ$ਐਪ ਰਾਹੀਂ ਭੇਜ ਸਕਦੇ ਹਨ ਪਰੰਤੂ ਪਾਵਰਕੌਮ ਦੇ ਪੈਨਸ਼ਨਰਜ਼ ਨੂੰ ਅਜਿਹੀ ਸਹੂਲਤ ਪ੍ਰਦਾਨ ਨਹੀਂ ਸੀ। ਇਹਨਾਂ ਨੂੰ ਹਰ ਸਾਲ ਅਪਰੈਲ ਮਹੀਨੇ ਵਿਚ ਆਪਣਾ ਅਲਾਈਵ ਸਰਟੀਫਿਕੇਟ ਪੈਨਸ਼ਨ ਅਧਿਕਾਰੀਆਂ ਕੋਲ ਨਿਜੀ ਤੌਰ ਪੇਸ਼ ਹੋ ਕੇ ਦੇਣਾ ਪੈਂਦਾ ਸੀ। ਕਈ ਰਿਟਾਇਰੀ ਮੁਲਾਜ਼ਮ ਵਡੇਰੀ ਉਮਰ ਅਤੇ ਸਰੀਰਕ ਪਖੋਂ ਕਮਜ਼ੋਰ ਹੋਣ ਕਾਰਣ ਚਲਣ ਫਿਰਨ ਦੀ ਸਥਿਤੀ ਵਿਚ ਨਹੀਂ ਹੁੰਦੇ ਜਿਨ੍ਹਾਂ ਲਈ ਪੈਨਸ਼ਨ ਅਧਿਕਾਰੀਆਂ ਕੋਲ ਖੁਦ ਪੇਸ਼ ਹੋਣਾ ਬੇਲੋੜੀ ਅਸੁਵਿਧਾ ਦਾ ਕਰਨ ਬਣਦਾ ਸੀ। ਇਸ ਤੋਂ ਇਲਾਵਾ ਬਹੁਤ ਸਾਰੇ ਪੈਨਸ਼ਨਰਜ਼ ਆਪਣੀ ਰਿਟਾਇਰਮੈਟ ਤੋਂ ਬਾਅਦ ਵਿਦੇਸ਼ਾਂ ਵਿਚ ਰਹਿ ਰਹੇ ਹਨ ਉਹਨਾਂ ਲਈ ਵੀ ਅਲਾਈਵ ਸਰਟੀਫੀਕੇਟ ਲਈ ਖੁਦ ਪੇਸ਼ ਹੋਣਾ ਵੱਡੀ ਸਿਰ ਦਰਦੀ ਸੀ। ਜਨਰਲ ਫੈਡਰੇਸ਼ਨ ਪਾਵਰਕੌਮ ਮੈਨੇਜ਼ਮੈਟ ਤੋਂ ਸਾਲ 2020 ਤੋਂ ਲਗਾਤਾਰ ਲਿਖਤੀ ਤੌਰੇ ਤੇ ਮੰਗ ਕਰਦੀ ਆ ਰਹੀ ਸੀ ਕਿ ਪਾਵਰਕੌਮ ਦੇ ਪੈਨਸ਼ਨਰਜ਼ ਨੂੰ ਵੀ ੌਅਲਾਈਵ ਸਰਟੀਫਿਕੇਟੌ ਲਈ ਆਨ ਲਾਈਨ ਸੁਵਿਧਾ ਮੁਹੱਈਆ ਕਰਵਾਈ ਜਾਵੇ। ਫੈਡਰੇਸ਼ਨ ਵਲੋਂ ਪਾਵਰਕੌਮ ਦੇ ਸੀਐਮਡੀ, ਡਾਇਰੈਕਟਰ$ਵਿੱਤ, ਪੈਨਸ਼ਨ ਅਤੇ ਆਈਟੀ ਵਿੰਗ ਦੇ ਅਧਿਕਾਰੀਆਂ ਨਾਲ ਲਗਤਾਰ ਮੀਟਿੰਗਾਂ ਕੀਤੀਆਂ ਗਈਆਂ।ਇਸ ਲਈ ਪਾਵਰਕੌਮ ਦੇ ਸਾਬਕਾ ਡਾਇਰੈਕਟਰ$ਵੰਡ ਇੰਜ: ਬਾਲ ਕਿ੍ਰਸ਼ਨ ਬਿੰਦਲ ਜੀ ਵਲੋਂ ਵੀੇ ਸ਼ਲਾਘਾਯੋਗ ਸਹਿਯੋਗ ਕੀਤਾ ਗਿਆ। ਫੈਡਰੇਸ਼ਨ ਦੇ ਲਗਾਤਾਰ ਯਤਨਾਂ ਸਦਕਾ ਪੀਐਸਪੀਸੀਐਲ ਵਲੋਂ ਨੋਟੀਫੀਕੇਸ਼ਨ ਜਾਰੀ ਕਰਕੇ ਆਪਣੇ ਪੈਨਸ਼ਨਰਜ਼$ਫੈਮਲੀ ਪੈਨਸ਼ਨਰਜ਼ ਨੂੰ ਹਰ ਸਾਲ ਦਿੱਤੇ ਜਾਣ ਵਾਲਾ ਜਿਉਂਦੇ ਹੋਣ ਦਾ ਸਬੂਤ ਭਾਰਤ ਸਰਕਾਰ ਦੀ ਨਿਰਧਾਰਿਤ ੌਜੀਵਨ ਪ੍ਰਮਾਣੌ ਐਪ ਰਾਹੀਂ ਭੇਜਣ ਦੀ ਸਹੁਲਤ ਮੁਹੱਈਆ ਕਰਵਾ ਦਿੱਤੀ ਹੈ ਹੁਣ ਉਹਨਾਂ ਨੂੰ ਖੁਦ ਪੇਸ਼ ਹੋਣ ਦੀ ਜਰੂਤ ਨਹੀਂ ਹੋਵੇਗੀ ਅਤੇ ਪੈਨਸ਼ਨਰਜ਼ ਆਪਣਾ ੌਅਲਾਈਵ ਸਰਟੀਫਿਕੇਟੌ ਜੀਵਨ ਪ੍ਰਮਾਣ ਐਪ ਰਾਹੀਂ ਭੇਜ ਸਕਣਗੇ ਜੋ ਪੈਨਸ਼ਨਰਜ਼ ਲਈ ਇਹ ਵੱਡੀ ਰਾਹਤ ਵਾਲੀ ਖਬਰ ਹੈ। ਜਨਰਲ ਫੈਡਰੇਸ਼ਨ ਆਗੂਆਂ ਵਲੋਂ ਇਸ ਆਨ ਲਾਈਨ ਡੀਜ਼ੀਟਲ ਸੁਵਿਧਾ ਦਾ ਸਵਾਗਤ ਕਰਦੇ ਹੋਏ ਪਾਵਰਕੌਮ ਦੇ ਸੀਐਮਡੀ, ਡਾਇਰੈਟਿਕਰ ਵਿੱਤ, ਪੈਨਸ਼ਨ ਅਤੇ ਆਈਟੀ ਵਿੰਗ ਦਾ ਧੰਨਵਾਦ ਕੀਤਾ ਹੈ।

ਸੂਬਾ ਸਰਕਾਰ ਨਕਲੀ ਬੀਜ਼ਾਂ, ਖਾਦਾਂ ਅਤੇ ਦਵਾਈਆਂ ਨੂੰ ਮੁਕੰਮਲ ਤੌਰ ਤੇ ਕਰੇਗੀ ਖਤਮ : ਕੁਲਦੀਪ ਸਿੰਘ ਧਾਲੀਵਾਲ

0

ਕਿਹਾ, ਕਿਸਾਨਾਂ ਨੂੰ ਧੋਖੇ ਵਿੱਚ ਰੱਖ ਕੇ ਵੇਚੇ ਗਏ ਗੁਜਰਾਤੀ ਬੀਜ ਦੇ ਮਾਮਲੇ ਦੀ ਹੋਵੇਗੀ ਜਾਂਚ
230 ਟੀਮਾਂ ਵਲੋਂ ਇੱਕੋ ਦਿਨ 757 ਥਾਵਾਂ ਤੇ ਨਰਮੇ ਦੀ ਫ਼ਸਲ ਦਾ ਕੀਤਾ ਸਰਵੇਖਣ
28 ਜੁਲਾਈ ਨੂੰ ਮੁੜ ਨਰਮੇ ਦੀ ਫ਼ਸਲ ਦਾ ਦੌਰਾ ਕਰਕੇ ਲਿਆ ਜਾਵੇਗਾ ਜਾਇਜ਼ਾ
ਕਿਸਾਨਾਂ ਦਾ ਕਿਸੇ ਵੀ ਪ੍ਰਕਾਰ ਨਹੀਂ ਹੋਣ ਦਿੱਤਾ ਜਾਵੇਗਾ ਫ਼ਸਲੀ ਨੁਕਸਾਨ
ਸੁਖਜਿੰਦਰ ਮਾਨ
ਬਠਿੰਡਾ, 12 ਜੁਲਾਈ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸੂਬਾ ਸਰਕਾਰ ਵਲੋਂ ਕਿਸਾਨਾਂ ਦੀ ਭਲਾਈ ਤੇ ਆਧੁਨਿਕ ਤਰੀਕਿਆਂ ਨਾਲ ਖੇਤੀ ਨੂੰ ਹੁਲਾਰਾ ਦੇਣ ਲਈ ਜਿੱਥੇ ਵਿਸ਼ੇਸ਼ ਉਪਰਾਲੇ ਕੀਤਾ ਜਾ ਰਹੇ ਹਨ ਉੱਥੇ ਹੀ ਸੂਬਾ ਸਰਕਾਰ ਨਕਲੀ ਬੀਜ਼ਾਂ, ਖਾਦਾਂ ਅਤੇ ਦਵਾਈਆਂ ਨੂੰ ਮੁਕੰਮਲ ਤੌਰ ਤੇ ਖਤਮ ਕਰੇਗੀ ਅਤੇ ਖੇਤੀ ਸੈਕਟਰ ਵਿਚਲੇ ਹਰ ਮਾਫ਼ੀਏ ਨੂੰ ਨੱਥ ਪਾਈ ਜਾਵੇਗੀ। ਨਰਮਾ ਪੱਟੀ ਦੇ ਕਿਸਾਨਾਂ ਨੂੰ ਧੋਖੇ ਵਿੱਚ ਰੱਖ ਕੇ ਵੇਚੇ ਗਏ ਗੁਜਰਾਤੀ ਬੀਜ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਪੇਂਡੂ ਵਿਕਾਸ ਤੇ ਪੰਚਾਇਤਾਂ, ਖੇਤੀਬਾੜੀ ਅਤੇ ਕਿਸਾਨ ਭਲਾਈ ਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਜ਼ਿਲ੍ਹੇ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਜੋਧਪੁਰ ਰੋਮਾਣਾ, ਫੁੱਲੋ ਮਿੱਠੀ, ਪੱਕਾ ਕਲਾਂ, ਦੁਨੇਵਾਲਾ, ਤਰਖਾਣਵਾਲੇ ਅਤੇ ਗੁਰੂਸਰਸੈਣੇ ਵਾਲਾ ਦੇ ਖੇਤਾਂ ਚ ਨਰਮੇ ਦੀ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦੇ ਸਰਵੇਖਣ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਮੁੱਖ ਸਕੱਤਰ ਵਿਕਾਸ ਸ਼੍ਰੀ ਸਰਬਜੀਤ ਸਿੰਘ, ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਅਤੇ ਡਾਇਰੈਕਟਰ ਖੇਤੀਬਾੜੀ ਸ. ਗੁਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਫ਼ਸਲ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨੁਕਸਾਨ ਨਹੀਂ ਹੋਣ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਨੂੰ ਸਫ਼ਲ ਬਣਾਉਣ ਲਈ ਮੂੰਗੀ ਵਾਂਗ ਮੱਕੀ ਅਤੇ ਹੋਰ ਸਹਾਇਕ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਫ਼ਸਲਾਂ ਲਈ ਮੰਡੀਕਰਨ ਉੱਤੇ ਜ਼ੋਰ ਦਿੱਤਾ ਜਾਵੇਗਾ। ਇਸ ਦੌਰਾਨ ਕਿਸਾਨਾਂ ਵਲੋਂ ਉਨ੍ਹਾਂ ਦੇ ਧਿਆਨ ਚ ਲਿਆਉਣ ਤੇ ਕਈ ਪੈਟਰੋਲ ਪੰਪ ਵਿਕਰੇਤਾਵਾਂ ਵਲੋਂ ਕਿਸਾਨਾਂ ਨੂੰ ਲੋੜੀਂਦੀ ਇੱਕ ਵਸਤੂ ਦੇ ਨਾਲ ਕਈ ਹੋਰ ਜਬਰੀ ਵਸਤੂਆਂ ਵੀ ਖਰੀਦਣ ਲਈ ਮਜ਼ਬੂਰ ਕੀਤਾ ਜਾਂਦਾ ਹੈ, ਸਬੰਧੀ ਉਨ੍ਹਾਂ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਅਜਿਹੇ ਵਿਕਰੇਤਾਵਾਂ ਖਿਲਾਫ਼ ਸਖਤ ਕਾਰਵਾਈ ਕਰਕੇ ਉਨ੍ਹਾਂ ਦਾ ਲਾਇਸੰਸ ਰੱਦ ਕੀਤਾ ਜਾਵੇ।
ਇਸ ਉਪਰੰਤ ਪੇਂਡੂ ਵਿਕਾਸ ਤੇ ਪੰਚਾਇਤਾਂ, ਖੇਤੀਬਾੜੀ ਅਤੇ ਕਿਸਾਨ ਭਲਾਈ ਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਭਲਾਈ ਲਈ ਹਰੇਕ ਪੱਖ ਤੋਂ ਉਨ੍ਹਾਂ ਨਾਲ ਚੱਟਾਨ ਵਾਂਗ ਨਾਲ ਖੜ੍ਹੀ ਹੈ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਗੰਭੀਰ ਸੰਕਟ ਵਿਚੋਂ ਕੱਢਣ ਲਈ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਤੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਚੋਂ ਬਾਹਰ ਕੱਢਣ ਅਤੇ ਖੇਤੀਬਾੜੀ ਨੂੰ ਵੱਖ-ਵੱਖ ਆਧੁਨਿਕ ਤਰੀਕਿਆਂ ਨਾਲ ਕਰਨ ਲਈ ਪੰਜਾਬ ਸਰਕਾਰ ਵਲੋਂ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਜਾਰੀ ਹਨ। ਉਨ੍ਹਾਂ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਵਿਭਾਗ ਵਲੋਂ ਨਿਯੁਕਤ ਕੀਤੀਆਂ ਟੀਮਾਂ ਵਲੋਂ ਮੁੜ 28 ਜੁਲਾਈ ਨੂੰ ਨਰਮੇ ਦੀ ਫ਼ਸਲ ਨਾਲ ਸਬੰਧਤ ਖੇਤਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਜਾਵੇਗਾ।
ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੀ ਰੋਕਥਾਮ ਲਈ ਖੇਤੀਬਾੜੀ ਵਿਭਾਗ ਵਲੋਂ ਤਿੰਨ ਮੈਂਬਰੀ ਫਲਾਇੰਗ ਸਕਿਊਅਰਡ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਜਲਦ ਹੈਲਪ ਲਾਇਨ ਨੰਬਰ ਵੀ ਜਾਰੀ ਕੀਤਾ ਜਾਵੇਗਾ ਤਾਂ ਜੋ ਆਮ ਲੋਕ ਇਸ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਉਨ੍ਹਾਂ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਵਿਭਾਗ ਵਲੋਂ ਬਣਾਈ ਗਈਆਂ ਵੱਖ-ਵੱਖ 230 ਟੀਮਾਂ ਵਲੋਂ ਅੱਜ 757 ਥਾਵਾਂ ਤੇ ਜਾ ਕੇ ਨਰਮੇ ਦੀ ਫ਼ਸਲ ਦਾ ਸਰਵੇਖਣ ਕੀਤਾ ਗਿਆ, ਜਿਸ ਵਿੱਚ 370 ਥਾਵਾਂ ਤੇ ਚਿੱਟਾ ਮੱਛਰ ਤੇ 14 ਥਾਵਾਂ ਤੇ ਨਾ ਮਾਤਰ ਗੁਲਾਬੀ ਸੁੰਡੀ ਦਾ ਅਸਰ ਦੇਖਣ ਨੂੰ ਮਿਲਿਆ ਹੈ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕੋਈ ਵੀ ਵਿਕਰੇਤਾ ਨਕਲੀ ਕੀਟਨਾਸ਼ਕ ਦਵਾਈ ਜਾਂ ਨਿਰਧਾਰਤ ਰੇਟਾਂ ਤੋਂ ਵੱਧ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੈਪਲੈਕਸ ਵਿੱਚ ਕੈਬਨਿਟ ਮੰਤਰੀ ਵਲੋਂ ਮਾਲਵਾ ਪੱਟੀ ਦੇ ਨਰਮਾ ਬਿਜਾਈ ਕਰਨ ਵਾਲੇ 7 ਜ਼ਿਲ੍ਹਿਆਂ ਬਠਿੰਡਾ ਤੋਂ ਇਲਾਵਾ ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਰਨਾਲਾ, ਫ਼ਰੀਦਕੋਟ ਤੇ ਸੰਗਰੂਰ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਕੋਲੋਂ ਜਿੱਥੇ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਤੋਂ ਬਚਾਉਣ ਲਈ ਹੁਣ ਤੱਕ ਕੀਤੇ ਗਏ ਕਾਰਜਾਂ ਸਬੰਧੀ ਰਿਪੋਰਟ ਹਾਸਲ ਕੀਤੀ ਉੱਥੇ ਹੀ ਉਨ੍ਹਾਂ ਅਧਿਕਾਰੀਆਂ ਨੂੰ ਅਗਲੇ ਦਿਨਾਂ ਚ ਹੋਰ ਵੱਧ ਸਰਗਰਮੀ ਨਾਲ ਵੱਧ ਤੋਂ ਵੱਧ ਕੈਂਪ ਲਗਾ ਕੇ ਕਿਸਾਨਾਂ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਤੋਂ ਛੁਟਕਾਰਾ ਦਿਵਾਉਣ ਲਈ ਲੋੜੀਂਦੇ ਆਦੇਸ਼ ਵੀ ਦਿੱਤੇ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਸ. ਪਾਖਰ ਸਿੰਘ, ਸ਼੍ਰੀ ਸੁਖਰਾਜ ਸਿੰਘ ਬਲ, ਸ਼੍ਰੀ ਜਸਵਿੰਦਰ ਸਿੰਘ ਛਿੰਦਾ ਨੰਦਗੜ੍ਹ, ਸ਼੍ਰੀ ਤਰਸੇਮ ਪਥਰਾਲਾ, ਐਡਵੋਕੇਟ ਰਾਹੁਲ ਝੂੰਬਾ ਆਦਿ ਤੋਂ ਇਲਾਵਾ ਪੀਏਯੂ ਦੇ ਵਿਗਿਆਨੀ, ਖੇਤੀ ਮਾਹਿਰ ਤੇ ਹੋਰ ਅਧਿਕਾਰੀ ਹਾਜ਼ਰ ਸਨ।

ਹਰਿਆਣਾ ਨੂੰ ਵੱਡੀ ਸੌਗਾਤ – ਪੰਚਕੂਲਾ ਵਿਚ ਕੌਮੀ ਫੈਸ਼ਨ ਤਕਨਾਲੋਜੀ ਸੰਸਥਾਨ ਦਾ ਉਦਘਾਟਨ

0

ਸਥਾਪਨਾ ਨਾਲ ਹਰਿਆਣਾ ਦੇ ਇਤਿਹਾਸ ਵਿਚ ਜੁੜਿਆ ਇਕ ਹੋਰ ਨਾਂ ਅਧਿਆਏ – ਮੁੱਖ ਮੰਤਰੀ
ਸੂਬੇ ਵਿਚ ਟੈਕਸਟਾਇਲ, ਹੈਂਡਲੂਮ ਅਤੇ ਕਾਟਨ ਇੰਡਸਟਰੀ ਨੂੰ ਮਿਲੇਗਾ ਪ੍ਰੋਤਸਾਹਨ
ਸੁਖਜਿੰਦਰ ਮਾਨ
ਚੰਡੀਗੜ੍ਹ, 12 ਜੁਲਾਈ: ਕੇਂਦਰੀ ਕੱਪੜਾ ਮੰਤਰੀ ਸ੍ਰੀ ਪੀਯੂਸ਼ ਗੋਇਲ ਨੇ ਹਰਿਆਣਾ ਦੇ ਲਈ ਇਕ ਵੱਡੀ ਸੌਗਾਤ ਦਿੰਦੇ ਹੋਏ ਕੌਮੀ ਫੈਸ਼ਨ ਤਕਨਾਲੋਜੀ ਸੰਸਥਾਨ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬੇ ਨੂੰ ਕੌਮੀ ਮਹਤੱਵ ਦਾ ਸੰਸਥਾਨ ਦੇਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਵਿਚ ਕੌਮੀ ਫੈਸ਼ਨ ਤਕਨਾਲੋਜੀ ਸੰਸਥਾਨ ਦੀ ਸਥਾਪਨਾ ਨਾਲ ਨਾ ਸਿਰਫ ਪੰਚਕੂਲਾ, ਸਗੋ ਹਰਿਆਣਾ ਦੇ ਇਤਿਹਾਸ ਵਿਚ ਇਕ ਹੋਰ ਨਵਾਂ ਅਧਿਆਏ ਜੁੜ ਗਿਆ ਹੈ। ਦੇਸ਼ ਦਾ ਇਹ 17ਵਾਂ ਕੈਂਪਸ ਹੋਵੇਗਾ ਅਤੇ ਇਸ ਦਾ ਵਿਕਾਸ ਵਿਸ਼ਵ ਪੱਧਰ ਦੇ ਕੈਂਪਸ ਵਜੋ ਕੀਤਾ ਜਾਵੇਗਾ। ਇਸ ਸੰਸਥਾਨ ਦਾ ਨੀਂਹ ਪੱਥਰ 29 ਦਸੰਬਰ, 2016 ਨੂੰ ਉਸ ਸਮੇਂ ਦੇ ਕੇਂਦਰੀ ਕਪੜਾ ਮੰਤਰੀ ਸ੍ਰੀਮਤੀ ਸਮਿ੍ਰਤੀ ਇਰਾਨੀ ਵੱਲੋਂ ਰੱਖਿਆ ਗਿਆ ਸੀ। ਇਸ ਸੰਸਥਾਨ ਦੀ ਸਥਾਪਨਾ ਕੇਂਦਰੀ ਕਪੜਾ ਮੰਤਰਾਲੇ ਅਤੇ ਨਿਫਟ, ਦਿੱਲੀ ਦੇ ਸਹਿਯੋਗ ਨਾਲ ਕੀਤੀ ਗਈ ਹੈ। 10.45 ਏਕੜ ਜਮੀਨ ‘ਤੇ ਸਥਾਪਿਤ ਇਹ ਪਰਿਯੋਜਨਾ 133.16 ਕਰੋੜ ਰੁਪਏ ਦੀ ਲਾਗਤ ਨਾਲ ਪੂਰੀ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੰਸਥਾਨ ਵਿਚ ਦੂਜੇ ਪੜਾਅ ਵਿਚ ਜੋ ਵੀ ਕੰਮ ਹੋਣਗੇ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਕੇਂਦਰੀ ਮੰਤਰੀ ਤੋਂ ਵੀ ਇਸ ਵਿਚ ਸਹਿਯੋਗ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੇਂਦਰੀ ਮੰਤਰੀ ਸਹਿਮਤ ਹੋਣ ਤਾ 50:50 ਰੇਸ਼ੋ ਦੇ ਆਧਾਰ ‘ਤੇ ਇਸ ਨੂੰ ਪੂਰਾ ਕੀਤਾ ਜਾਵੇਗਾ। ਦੂਜੇ ਪੜਾਅ ਵਿਚ ਹਾਸਟਲ, ਥਇਏਟਰ ਅਤੇ ਆਡੀਟੋਰਿਅਮ ਬਨਾਉਣ ਦੀ ਯੋਜਲਾ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਨਿਫਟ ਦੀ ਨੀਤੀ ਅਨੁਸਾਰ, ਇਸ ਸੰਸਥਾਨ ਵਿਚ 20 ਫੀਸਦੀ ਸੀਟਾਂ ਹਰਿਆਣਾ ਅਧਿਵਾਸੀਆਂ ਲਈ ਰਾਖਵਾਂ ਹੋਣਗੀਆਂ। ਇਸ ਸੰਸਥਾਨ ਵਿਚ ਫੈਸ਼ਨ ਡਿਜਾਇਨ/ਟੈਕਸਟਾਇਲ ਡਿਜਾਇਨ, ਅਪੈਰਲ ਪ੍ਰੋਡਕਸ਼ਨ ਦੇ ਖੇਤਰਾਂ ਵਿਚ ਚਾਰ ਸਾਲ ਦੀ ਡਿਗਰੀ ਕੋਰਸ, ਫੈਸ਼ਨ ਤਕਨਾਲੋਜੀ, ਡਿਜਾਇਨ ਅਤੇ ਫੈਸ਼ਨ ਮੈਨੇਜਮੈਂਟ ਵਿਚ ਦੋ ਸਾਲ ਦੀ ਮਾਸਟਰ ਡਿਗਰੀ ਕੋਰਸ ਹੋਣਗੇ। ਇਸ ਤੋਂ ਇਲਾਵਾ, ਇਕ ਸਾਲ ਅਤੇ ਛੇ ਮਹੀਨੇ ਦੇ ਸਮੇਂ ਦੇ ਸਰਟੀਫਿਕੇਟ ਪ੍ਰੋਗ੍ਰਾਮ ਹੋਣਗੇ। ਹਾਲਾਂਕਿ ਸਰਕਾਰੀ ਬਹੁਤਕਨੀਕੀ ਸੰਸਥਾਨ, ਪੰਚਕੂਲਾ ਵਿਚ ਨਿਫਟ ਅਸਥਾਈ ਪਰਿਸਰ ਵਿਚ ਛੋਟੇ ਸਮੇਂ ਦੇ ਕੋਰਸ ਵਿਦਿਅਕ ਸੈਸ਼ਨ 2019-20 ਤੋਂ ਸ਼ੁਰੂ ਕਰ ਦਿੱਤੇ ਗਏ ਹਨ। ਮੌਜੂਦਾ ਵਿਚ ਕੁੱਲ 259 ਵਿਦਿਆਰਥੀਆਂ ਦੇ ਨਾਲ ਤਿੰਨ ਯੂਜੀ ਅਤੇ ਦੋ ਪੀਜੀ ਕੋਰਸ ਸੰਚਾਲਿਤ ਹਨ। ਇਸ ਤੋਂ ਇਲਾਵਾ, ਵਿਦਿਅਕ ਸੈਸ਼ਨ 2022-23 ਤੋਂ ਇਕ ਹੋਰ ਯੂਜੀ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਸਥਾਨ ਦੀ ਸਥਾਪਨਾ ਹੋਣ ਦੇ ਬਾਅਦ ਫੈਸ਼ਨ ਡਿਜਾਇਨ ਦੇ ਖੇਤਰ ਵਿਚ ਕੈਰਿਅਰ ਬਨਾਉਣ ਦੇ ਇਛੁੱਕ ਵਿਦਿਆਰਥੀਆਂ ਨੂੰ ਪੜਾਈ ਲਈ ਬਾਹਰ ਨਹੀਂ ਜਾਣਾ ਪਵੇਗਾ। ਇੱਥੇ ਮੰਨਿਆ-ਪ੍ਰਮੰਨਿਆ ਦੀ ਸਥਾਪਨਾ ਹੋਣ ਨਾਲ ਸੂਬੇ ਵਿਚ ਟੈਕਸਟਾਇਲ, ਹੈਂਡਲੂਮ ਅਤੇ ਕਾਟਨ ਇੰਡਸਟਰੀ ਨੂੰ ਪ੍ਰੋਤਸਾਹਨ ਮਿਲੇਗਾ। ਤੋਂ ਵਿਦਿਆਰਥੀਆਂ ਦੇ ਲਈ ਪਲੇਸਮੈਂਟ ਦੀ ਕੋਈ ਸਮਸਿਆ ਨਹੀਂ ਹੈ। ਅਜਿਹੇ ਪ੍ਰੋਫੈਸ਼ਨਲਸ ਦੀ ਕੌਮੀ ਅਤੇ ਕੌਮਾਂਤਰੀ ਕੰਪਨੀਆਂ ਵਿਚ ਬਹੁਤ ਮੰਗ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਆਤਮਨਿਰਭਰ ਭਾਰਤ ਦਾ ਨਾਰਾ ਦਿੱਤਾ ਹੈ। ਉਨ੍ਹਾਂ ਦਾ ਇਹ ਵਿਜਨ ਨੂੰ ਕੌਸ਼ਲ ਦੇ ਜਰਇਏ ਹੀ ਸਾਕਾਰ ਹੋ ਸਕਦਾ ਹੈ। ਇਸ ਲਈ ਅਸੀਂ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਦੀ ਸਿਖਿਆ ਨੂੰ ਕੌਸ਼ਲ ਦੇ ਨਾਲ ਜੋੜਿਆ ਹੈ। ਸਕੂਲਾਂ ਵਿਚ , ਕਾਲਜਾਂ ਵਿਚ ਪਹਿਲ ਯੋਜਲਾ, ਯੂਨੀਵਰਸਿਟੀਆਂ ਵਿਚ ਇੰਕਿਯੁਬੇਸ਼ਨ ਸੈਂਟਰ ਅਤੇ ਤਕਨੀਕੀ ਸੰਸਥਾਨਾਂ ਵਿਚ ਉਦਯੋਗਾਂ ਦੀ ਜਰੂਰਤ ਅਨੁਸਾਰ ਸਿਖਲਾਈ ਲਈ ਉਦਯੋਗਾਂ ਦੇ ਨਾਲ ਐਮਓਯੂ ਵਰਗੇ ਕਾਰਗਰ ਕਦਮ ਚੁੱਕੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਯਤਨ ਹੈ ਕਿ ਸਾਡੇ ਨੌਜੁਆਨਾਂ ਨੂੰ ਅਜਿਹੀ ਸਿਖਿਆ ਮਿਲੇ, ਜੋ ਉਨ੍ਹਾਂ ਨੂੰ ਰੁਜਗਾਰ ਸਮਰੱਥ ਬਣਾਏ, ਚਰਿੱਤਰਵਾਨ ਬਣਾਏ ਅਤੇ ਉਨ੍ਹਾਂ ਵਿਚ ਨੈਤਿਕ ਗੁਣਾ ਦਾ ਸਮਾਵੇਸ਼ ਕਰਨ।
ਇਸ ਮੌਕੇ ‘ਤੇ ਸ੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਦਾ ਇਹ ਕੈਂਪਸ ਲੈਂਡਮਾਰਗ ਕੈਂਪਸ ਵਜੋ ਉਭਰੇਗਾ। ਇੱਥੋਂ ਨਿਕਲਣ ਵਾਲੇ ਪ੍ਰੋਫੈਸ਼ਨਲ ਫੈਸ਼ਨ ਦੀ ਦੁਨੀਆ ਵਿਚ ਆਪਣਾ ਵਰਨਣਯੋਗ ਯੋਗਦਾਨ ਦੇਣਗੇ। ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜਿਸ ਤਰ੍ਹਾ ਨਾਲ ਸੂਬੇ ਵਿਚ ਬੇਟੀਬਚਾਓ-ਬੇਟੀ ਪੜਾਓ ਨੂੰ ਪ੍ਰਾਥਮਿਕਤਾ ਦਿੱਤੀ ਉਸ ਨਾਲ ਮਹਿਲਾਵਾਂ ਦਾ ਮਜਬੂਤੀਕਰਣ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਰਾਹੀਂ ਵੀ ਬੇਟੀਆਂ ਅੱਗੇ ਵੱਧਣਗੀਆਂ। ਉਨ੍ਹਾਂ ਨੇ ਭਰੋਸਾ ਦਿੱਤਾ ਸੰਸਥਾਨ ਵਿਚ ਦੂਜੇ ਪੜਾਅ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ‘ਤੇ ਹਰਿਆਣਾ ਵਿਧਾਨਸਭਾ ਸਪੀਕਰ ਗਿਆਨਚੰਦ ਗੁਪਤਾ, ਸਿਖਿਆ ਮੰਤਰੀ ਕੰਵਰ ਪਾਲ, ਸਾਂਸਦ ਰਤਨ ਲਾਲ ਕਟਾਰਿਆ, ਤਕਨੀਕੀ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

50 ਏਕੜ ਜਮੀਨ ‘ਤੇ ਕੇਂਦਰ ਅਤੇ ਸੂਬਾ ਸਰਕਾਰ ਦੇ ਸਹਿਯੋਗ ਨਾਲ ਗੁਰੂਗ੍ਰਾਮ ਵਿਚ ਬਣੇਗੀ ਸਾਇੰਸ ਸਿਟੀ

0

ਮੁੱਖ ਸਕੱਤਰ ਨੇ ਲਈ ਅਹਿਮ ਮੀਟਿੰਗ, ਸਾਇਟ ਅਤੇ ਸੈਨਾਨੀਆਂ ਦੀ ਗਿਣਤੀ ਆਦਿ ਦਾ ਜਲਦੀ ਅਧਿਐਨ ਕਰਨ ਦੇ ਦਿੱਤੇ ਨਿਰਦੇਸ਼
ਸੁਖਜਿੰਦਰ ਮਾਨ
ਚੰਡੀਗੜ੍ਹ, 12 ਜੁਲਾਈ: ਹਰਿਆਣਾ ਵਿਚ ਬੱਚਿਆਂ ਨੂੰ ਵਿਗਿਆਨ ਸਿਖਿਆ ਦੇ ਲਈ ਜਾਗਰੁਕ ਕਰਨ ਅਤੇ ਆਮ ਜਨਮਾਨਸ ਨੂੰ ਵਿਗਿਆਨ ਦੇ ਬਾਰੇ ਵਿਚ ਜਾਣਕਾਰੀ ਦੇਣ ਦੇ ਉਦੇਸ਼ ਨਾਲ ਗੁਰੂਗ੍ਰਾਮ ਵਿਚ ਸਾਇੰਸ ਸਿਟੀ ਦੀ ਸਥਾਪਨਾ ਕੀਤੀ ਜਾਵੇਗੀ। ਲਗਭਗ 50 ਏਕੜ ਜਮੀਨ ‘ਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਵਿਕਸਿਤ ਹੋਵੇਗੀ।ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਦੀ ਅਗਵਾਈ ਹੇਠ ਅੱਜ ਇੱਥੇ ਇਸ ਸਬੰਧ ਵਿਚ ਮੀਟਿੰਗ ਹੋਈ। ਸ੍ਰੀ ਸੰਜੀਵ ਕੌਸ਼ਲ ਨੇ ਨਿਰਦੇਸ਼ ਦਿੱਤੇ ਕਿ ਸਾਇੰਸ ਸਿਟੀ ਦੀ ਸਥਾਪਨਾ ਦੇ ਲਈ ਸਾਇਟ ਅਤੇ ਸੈਨਾਨੀਆਂ ਦੀ ਗਿਣਤੀ ਆਦਿ ਦਾ ਜਲਦੀ ਤੋਂ ਜਲਦੀ ਅਧਿਐਨ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਇੰਸ ਸਿਟੀ ਹਰਿਆਣਾ ਲਈ ਖਿੱਚ ਦਾ ਕੇਂਦਰ ਬਣੇਗਾ। ਮੁੱਖ ਸਕੱਤਰ ਨੇ ਕਿਹਾ ਕਿ ਸਾਇੰਸ ਸਿਟੀ ਵਿਚ ਬੱਚਿਆਂ ਨੂੰ ਸਾਇੰਟਫਿਕ ਪਿ੍ਰੰਸੀਪਲਸ ਖੇਡ-ਖੇਡ ਵਿਚ ਸਿੱਖਣ ਦਾ ਮੌਕਾ ਮਿਲੇਗਾ। ਸਾਇੰਸ ਸਿਟੀ ਦੇ ਵਿਕਸਿਤ ਹੋਣ ਨਾਲ ਖੇਤਰ ਦੇ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਨਾਲ ਰੁਜਗਾਰ ਦੇ ਮੌਕੇ ਵੀ ਮਹੁਇਆ ਹੋਣਗੇ। ਇਸ ਵਿਚ ਵੱਖ-ਵੱਖ ਸਾਇੰਟਫਿਕ ਥੀਮਸ ਜਿਵੇਂ ਫਿਜੀਕਸ, ਕੈਮਿਸਟਰੀ ਆਦਿ ਕੰਸੇਪਟਸ ‘ਤੇ ਥੀਮੇਟਿਵ ਗੈਲਰੀਆਂ ਬਣਾਈਆਂ ਜਾਣਗੀਆਂ। ਇਸ ਨਾਲਸਕੂਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਫਾਇਦਾ ਹੋਵੇਗਾ।
ਮੀਟਿੰਗ ਵਿਚ ਦਸਿਆ ਗਿਆ ਕਿ ਇਸ ਸਾਇੰਸ ਸਿਟੀ ਵਿਚ ਇਸਰੋ ਦੀ ਸਪੇਸ ਗੈਲਰੀ ਵੀ ਹੋਵੇਗੀ, ਜਿਸ ਵਿਚ ਦਸਿਆ ਜਾਵੇਗਾ ਕਿ ਅਪਗ੍ਰੇਡ ਨੂੰ ਸਪੇਸ ਵਿਚ ਕਿਸ ਤਰ੍ਹਾ ਲਾਂਚ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਇਸਰੋ ਵੱਲੋਂ ਸਿਮੁਲੇਟਰ ਵੀ ਲਗਾਏ ਜਾਣਗੇ ਜਿਸ ਨਾਲ ਵਿਦਿਆਰਥੀ ਸਪੇਸ ਵਿਚ ਜਾਣ ਅਤੇ ਉੱਥੇ ਰਹਿਣ ਦੇ ਤਜਰਬਿਆਂ ਨੂੰ ਸਮਝ ਸਕਣਗੇ। ਮੀਟਿੰਗ ਵਿਚ ਦਸਿਆ ਗਿਆ ਕਿ ਸਾਇੰਸ ਸਿਟੀ ਵਿਚ ਇਨੋਵੇਸ਼ਨ ਹੱਬ ਵਿਕਸਿਤ ਕਰਨ ਦੀ ਵੀ ਯੋਜਨਾ ਹੈ, ਜਿਸ ਵਿਚ ਵਿਦਿਆਰਥੀ ਆਪਣੈ ਨਵੇਂ ਆਈਡਿਆਜ ‘ਤੇ ਕੰਮ ਕਰ ਸਕਣਗੇ। ਇਸ ਹੱਬ ਵਿਚ ਵਿਦਿਆਰਥੀਆਂ ਨੂੰ ਮੈਂਟਰ ਵੀ ਮਿਲੇਗਾ ਜੋ ਉਨ੍ਹਾਂ ਨੂੰ ਗਾਇਡ ਕਰੇਗਾ। ਮੀਟਿੰਗ ਵਿਚ ਨਗਰ ਅਤੇ ਪਿੰਡ ਆਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਤਕਨੀਕੀ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਸ਼ੋਕ ਖੇਮਕਾ, ਵਾਤਾਵਰਣ ਅਤੇ ਕਲਾਈਮੇਟ ਬਦਲਾਅ ਵਿਭਾਗ ਦੇ ਵਧੀਕ ਮੁੱਖ ਸਕੱਤਰ ਏਕੇਸਿੰਘ, ਸ਼ਹਿਰੀ ਸਥਾਨਕ ਵਿਭਾਗ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਵਿਕਾਸ ਗੁਪਤਾ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਨਿਦੇਸ਼ਕ ਚੰਦਰਸ਼ੇਖਰ ਖਰੇ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ। ਇਸ ਤੋਂ ਇਲਾਵਾ ਗੁਰੂਗ੍ਰਾਮ ਦੇ ਜਿਲ੍ਹਾ ਡਿਪਟੀ ਕਮਿਸ਼ਨਰ ਨਿਸ਼ਾਂਤ ਸਿੰਘ ਯਾਦਵ ਵੀਡੀਓ ਕਾਨਫ੍ਰੈਸਿੰਗ ਰਾਹੀਂ ਮੀਟਿੰਗ ਵਿਚ ਸ਼ਾਮਿਲ ਹੋਏ।

ਬਾਬਾ ਫ਼ਰੀਦ ਸਕੂਲ ਨੇ ‘ਵਿਸ਼ਵ ਆਬਾਦੀ ਦਿਵਸ‘ ਦੇ ਸੰਬੰਧ ਵਿੱਚ ਕੁਟੇਸ਼ਨ ਲਿਖਣ ਦਾ ਮੁਕਾਬਲਾ ਆਯੋਜਿਤ

0

ਸੁਖਜਿੰਦਰ ਮਾਨ
ਬਠਿੰਡਾ, 12 ਜੁਲਾਈ: ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵਲੋਂ ‘ਵਿਸ਼ਵ ਆਬਾਦੀ ਦਿਵਸ’ ਦੇ ਸੰਬੰਧ ਵਿੱਚ ‘ਕੁਟੇਸ਼ਨ ਲਿਖਣ‘ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਕੂਲ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ 77 ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ‘ਵਿਸ਼ਵ ਆਬਾਦੀ ਦਿਵਸ‘ ਦੇ ਸੰਬੰਧ ਵਿੱਚ ਜਾਗਰੂਕ ਕਰਨ ਅਤੇ ਇਸ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ । ਵਿਦਿਆਰਥੀਆਂ ਨੇ ਵਧਦੀ ਆਬਾਦੀ ਨਾਲ ਭੋਜਨ ਦੀ ਕਮੀ, ਬਿਜਲੀ ਦੀ ਕਮੀ ਅਤੇ ਕੁਦਰਤੀ ਸਰੋਤਾਂ ਦੀ ਕਮੀ ਬਾਰੇ ਅੰਗਰੇਜ਼ੀ ਵਿੱਚ ਕੁਟੇਸ਼ਨਾਂ ਤਿਆਰ ਕੀਤੀਆਂ । ਵਿਦਿਆਰਥੀਆਂ ਨੇ ਵਧ ਰਹੀ ਆਬਾਦੀ ਦੇ ਭਵਿੱਖ ਵਿੱਚ ਸਾਡੀਆਂ ਆਉਣ ਵਾਲੀਆਂ ਪੀੜੀਆਂ ‘ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਦਰਸਾਉਂਦੀਆਂ ਬਹੁਤ ਹੀ ਸ਼ਾਨਦਾਰ ਕੁਟੇਸ਼ਨਾਂ ਲਿਖੀਆਂ । ਵਿਦਿਆਰਥੀਆਂ ਨੇ ਵਧਦੀ ਆਬਾਦੀ ਨੂੰ ਕੰਟਰੋਲ ਕਰਨ ਦੇ ਲਾਭ ਬਾਰੇ ਵੀ ਬਹੁਤ ਸਾਰੀਆਂ ਕੁਟੇਸ਼ਨਾਂ ਤਿਆਰ ਕੀਤੀਆਂ । ਵਿਦਿਆਰਥੀਆਂ ਵੱਲੋਂ ਲਿਖੀਆਂ ਹੋਈਆਂ ਕੁਟੇਸ਼ਨਾਂ ਨੂੰ ਦੇਖਣ ਤੋਂ ਬਾਅਦ ਇਸ ਮੁਕਾਬਲੇ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਕਰਨਜੀਤ ਸਿੱਧੂ (10+2 ਨਾਨ ਮੈਡੀਕਲ-ਏ ) ਨੇ ਪਹਿਲਾ ਸਥਾਨ, ਅਨੁਰੀਤ ਕੌਰ (10+2 ਆਰਟਸ-ਏ) ਨੇ ਦੂਜਾ ਸਥਾਨ ਅਤੇ ਰਿਮਾਂਸ਼ੂ (10+2 ਕਾਮਰਸ-ਬੀ ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਜਸਲੀਨ ਕੌਰ (10+2 ਆਰਟਸ-ਏ) ਅਤੇ ਜਸਦੀਪ ਕੌਰ (10+2 ਕਾਮਰਸ-ਬੀ) ਨੂੰ ਵੀ ਹੌਸਲਾ ਵਧਾਉਣ ਲਈ ਇਨਾਮ ਦਿੱਤਾ ਗਿਆ । ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਡਾ. ਬਲਜਿੰਦਰ ਸਿੰਘ ਸਿੱਧੂ ਨੇ ‘ਵਿਸ਼ਵ ਆਬਾਦੀ ਦਿਵਸ‘ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਵਿਦਿਆਰਥੀਆਂ ਦੀ ਕਲਾ ਦੀ ਭਰਪੂਰ ਪ੍ਰਸੰਸਾ ਕੀਤੀ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਇਸ ਦਿਨ ਦੇ ਸੰਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਕੁਦਰਤ ਦੇ ਸੀਮਤ ਸਰੋਤਾਂ ਦੀ ਵਰਤੋਂ ਸੰਜਮ ਅਤੇ ਸੁਚੱਜੇ ਢੰਗ ਨਾਲ ਕਰਨ ਬਾਰੇ ਸੰਦੇਸ਼ ਦਿੱਤਾ।

ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਨੇ ਕੁਲੈਕਟਰ ਰੇਟਾਂ ਵਿਚ ਭਾਰੀ ਵਾਧੇ ਵਿਰੁਧ ਦਿੱਤਾ ਧਰਨਾ

0

ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ : ਪਿਛਲੇ ਦਿਨੀਂ ਜ਼ਿਲ੍ਹਾ ਕੁਲੈਕਟਰ ਵਲੋਂ ਜਾਇਦਾਦਾਂ ਦੇ ਕੁਲੈਕਟਰ ਰੇਟਾਂ ਵਿਚ ਕੀਤੇ ਭਾਰੀ ਵਾਧੇ ਦੇ ਵਿਰੋਧ ’ਚ ਅੱਜ ਸ਼ਹਿਰ ਦੇ ਪ੍ਰਾਪਰਟੀ ਡੀਲਰਾਂ ਵਲੋਂ ਅਪਣੀ ਐਸੋਸੀਏਸ਼ਨ ਦੇ ਝੰਡੇ ਹੇਠ ਸਥਾਨਕ ਮਿੰਨੀ ਸਕੱਤਰੇਤ ਦੇ ਅੰਦਰ ਧਰਨਾ ਦਿੱਤਾ ਗਿਆ। ਐਸੋਸੀਏਸ਼ਨ ਦੇ ਆਗੂ ਕੇ.ਕੇ ਅਗਰਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਇੰਨ੍ਹਾਂ ਪ੍ਰਾਪਟੀ ਡੀਲਰਾਂ ਨੇ ਸ਼ਹਿਰ ਅੰਦਰ ਜਮੀਨਾਂ ਦੇ ਕੁਲੈਕਟਰ ਰੇਟ ਵਧਾਏ ਜਾਣ ਵਿਰੁਧ ਰੋਸ਼ ਮਾਰਚ ਵੀ ਕੀਤਾ। ਇਸ ਮੌਕੇ ਇਕੱਤਰ ਹੋਏ ਸਮੂਹ ਪ੍ਰਾਪਰਟੀ ਡੀਲਰਾਂ ਨੇ ਪੰਜਾਬ ਸਰਕਾਰ ਨੂੰ ਕੋਸਦਿਆਂ ਵਧੇ ਹੋਏ ਰੇਟਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਾਰੇ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਸ਼੍ਰੀ ਅਗਰਵਾਲ ਨੇ ਕਿਹਾ ਕਿ ਸ਼ਹਿਰ ਅੰਦਰ ਪ੍ਰਾਪਰਟੀ ਦੇ ਕੁਲੈਕਟਰ ਰੇਟ ਦੁੱਗਣੇ ਤਿੱਗਣੇ ਕਰ ਦਿੱਤੇ ਗਏ ਹਨ ਜਿਸ ਕਾਰਨ ਆਮ ਲੋਕਾਂ ਦਾ ਘਰ ਬਣਾਉਣ ਦਾ ਸੁਪਨਾ ਅਧੂਰਾ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਵੀ ਪੰਜਾਬ ਦੀਆਂ ਤਤਕਾਲੀ ਸਰਕਾਰਾਂ ਕੁਲੈਕਟਰ ਰੇਟਾਂ ਵਿੱਚ ਤੋਂ 10 -20 ਫੀਸਦੀ ਵਾਧਾ ਕਰਦੀਆਂ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਵਫਦ ਨੂੰ ਕਿਹਾ ਕਿ ਜੇਕਰ ਐਸੋਸੀਏਸ਼ਨ ਨੂੰ ਇਤਰਾਜ਼ ਹੈ ਤਾਂ ਉਹ ਆਪਣੇ ਰੇਟਾਂ ਦੀ ਲਿਸਟ ਦੇਣ ਤਾਂ ਜੋ ਵਿਚਾਰ ਕੀਤਾ ਜਾ ਸਕੇ।

ਗੈਂਗਸਟਰ ਰਾਜਵੀਰ ਸਿੰਘ ਦੀ ਜੇਲ੍ਹ ਅੰਦਰ ਕੁੱਟਮਾਰ ਕਰਨ ਅਤੇ ਕੇਸ ਕਤਲ ਕਰਨ ਦਾ ਮਾਮਲਾ ਭਖਿਆ

ਸਿੱਖ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਕੇ ਇਨਸਾਫ਼ ਦੇਣ ਲਈ ਦਿੱਤਾ ਅਲਟੀਮੇਟਮ
ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ: ਸਥਾਨਕ ਕੇਂਦਰੀ ਜੇਲ੍ਹ ’ਚ ਬੰਦ ਇੱਕ ਸਿੱਖ ਨੌਜਵਾਨ ਰਾਜਵੀਰ ਸਿੰਘ ਦੀ ਜੇਲ੍ਹ ਅੰਦਰ ਕਥਿਤ ਕੁੱਟਮਾਰ ਕਰਨ ਅਤੇ ਉਸਦੇ ਕੇਸ ਕਤਲ ਕਰਨ ਦਾ ਮਾਮਲਾ ਦਿਨ-ਬ-ਦਿਨ ਭਖਦਾ ਜਾ ਰਿਹਾ ਹੈ। ਅੱਜ ਇਸ ਮਾਮਲੇ ਨੂੰ ਲੈ ਕੇ ਕੈਦੀ ਰਾਜਵੀਰ ਸਿੰਘ ਦੀ ਮਾਤਾ ਅਤੇ ਸਿੱਖ ਜਥੇਬੰਦੀਆਂ ਦੇ ਆਗੂ, ਜਿੰਨ੍ਹਾਂ ਵਿੱਚ ਦਲ ਖ਼ਾਲਸਾ ਦੇ ਬਾਬਾ ਹਰਦੀਪ ਸਿੰਘ ਖਾਲਸਾ , ਸਤਿਕਾਰ ਸਭਾ ਵੱਲੋਂ ਲਖਵੀਰ ਸਿੰਘ ਮਾਲਮ, ਬਲਦੇਵ ਸਿੰਘ ਸਿਰਸਾ ਆਦਿ ਦੀ ਅਗਵਾਈ ਹੇਠ ਦਰਜ਼ਨਾਂ ਆਗੂਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਇਨਸਾਫ਼ ਦੀ ਮੰਗ ਕੀਤੀ ਗਈ। ਡਿਪਟੀ ਕਮਿਸ਼ਨਰ ਦਫ਼ਤਰ ’ਚ ਹੋਈ ਇਸ ਮੀਟਿੰਗ ਵਿਚ ਡੀਸੀ ਅਹਿਮਦ ਪਾਰੇ ਤੋਂ ਇਲਾਵਾ ਐਸ.ਐਸ.ਪੀ ਜੇ.ਇਲਨਚੇਲੀਅਨ ਅਤੇ ਜੇਲ੍ਹ ਸੁਪਰਡੈਂਟ ਐਨ.ਡੀ.ਨੇਗੀ ਆਦਿ ਉਚ ਅਧਿਕਾਰੀ ਮੌਜੂਦ ਰਹੇ। ਇਸ ਮੌਕੇ ਸਿੱਖ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦੇ ਹੋਏ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਵੀਰ ਸਿੰਘ ਦੀ ਮਾਤਾ ਨੇ ਐਲਾਨ ਕੀਤਾ ਜਿੰਨੀ ਦੇਰ ਤਕ ਉਸ ਦੇ ਪੁੱਤਰ ਨੂੰ ਇਨਸਾਫ ਨਹੀਂ ਮਿਲਦਾ ਉੁਹ ਟਿਕ ਕੇ ਨਹੀਂ ਬੈਠਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਜੇਲ੍ਹ ਅੰਦਰ ਉਸਦੇ ਪੁੱਤਰ ਨਾਲ ਇਸ ਕਾਰਨ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਕਿ ਉਹ ਜੇਲ੍ਹ ਅੰਦਰ ਚੱਲ ਰਹੇ ਭਿ੍ਰਸਟਾਚਾਰ ਤੇ ਭਾਈ-ਭਤੀਜ਼ਾ ਖਿਲਾਫ਼ ਆਵਾਜ਼ ਬੁਲੰਦ ਕਰ ਰਿਹਾ ਹੈ। ਜਿਸਦੇ ਚੱਲਦੇ ਪਿਛਲੇ ਦਿਨੀਂ ਜੇਲ੍ਹ ਪ੍ਰਸ਼ਾਸਨ ਦੀ ਸਹਿ ’ਤੇ ਰਾਜਵੀਰ ਦੀ ਭਾਰੀ ਕੁੱਟਮਾਰ ਕਰਨ ਅਤੇ ਤਸੀਹੇ ਦੇਣ ਦੇ ਤੋਂ ਇਲਾਵਾ ਜੇਲ੍ਹ ਦੇ ਦੋ ਮੁਲਾਜਮਾਂ ਨੇ ਉਸਦੇ ਕੇਸ ਕਤਲ ਕਰ ਦਿੱਤੇ ਸਨ। ਇਸ ਮੌਕੇ ਹਰਦੀਪ ਸਿੰਘ ਖ਼ਾਲਸਾ ਤੇ ਬਲਦੇਵ ਸਿੰਘ ਸਿਰਸਾ ਨੇ ਵੀ ਐਲਾਨ ਕੀਤਾ ਕਿ ਉਹ ਪੰਜਾਬ ਦੀਆਂ ਜੇਲ੍ਹਾਂ ਅੰਦਰ ਬੰਦ ਸਿੱਖਾਂ ਨਾਲ ਹੋਰ ਰਹੀਆਂ ਧੱਕੇਸ਼ਾਹੀਆਂ ਵਿਰੁਧ ਚੁੱਪ ਕਰਕੇ ਨਹੀਂ ਬੈਠਣਗੇ।

ਲਾਰੇਂਸ ਬਿਸ਼ਨੋਈ ਗਿਰੋਹ ਦੇ 5 ਬਦਮਾਸ਼ ਹਰਿਆਣਾ ਪੁਲਿਸ ਦੀ ਐਸਟੀਐਫ ਵੱਲੋਂ ਗਿਰਫਤਾਰ

0

ਲਾਰੇਂਸ ਬਿਸ਼ਨੋਈ ਗਿਰੋਹ ਦੇ ਲਈ ਕਰਦੇ ਸਨ ਹਥਿਆਰਾਂ ਦਾ ਬੰਦੋਬਸਤ
ਬਿਸ਼ਨੋਈ ਗਿਰੋਹ ਦੇ ਬਦਮਾਸ਼ਾਂ ਦੇ ਲਈ ਚੋਰੀ ਕੀਤੀ ਜਾਂਦੀ ਸੀ ਲਗਜਰੀ ਗੱਡੀਆਂ
ਗਿਰੋਹ ਦੇ ਬਦਮਾਸ਼ ਚੋਰੀ ਕੀਤੀ ਗੱਡੀਆਂ ਵਿਚ ਕਰਦੇ ਸਨ ਨਸ਼ੇ ਦੀ ਸਪਲਾਈ
ਦੇਸ਼ ਦਾ ਮਸ਼ਹੂਰ ਕਾਰ ਜੈਕਰ ਮਨੋਜ ਬੱਕਰਵਾਲਾ ਅਤੇ ਦੱਖਣ ਹਰਿਆਣਾ ਵਿਚ ਗਿਰੋਹ ਦੇ ਨਸ਼ੇ ਦਾ ਕਾਰੋਬਾਰ ਸੰਭਾਲਣ ਵਾਲਾ ਚਿਰਾਗ ਹੈ ਬਿਸ਼ਨੋਈ ਦੇ ਕਰੀਬੀ ਸਾਥੀ ਟੀਨੂ ਭਿਵਾਨੀ ਦਾ ਛੋਟਾ ਭਰਾ
ਚੋਰੀ ਦੀ ਇਨੋਵਾ ਅਤੇ ਸਕਾਰਪਿਓ ਸਮੇਤ ਕਈ ਲਗਜਰੀ ਗੱਡੀਆਂ ਵੀ ਹੋਈਆਂ ਬਰਾਮਦ
ਸੁਖਜਿੰਦਰ ਮਾਨ
ਚੰਡੀਗੜ੍ਹ, 11 ਜੁਲਾਈ: ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਬਹਾਦੁਰਗੜ੍ਹ ਦੀ ਵਿਸ਼ੇਸ਼ ਟੀਮ ਨੇ ਕੁਖਿਆਤ ਲਾਰੇਂਸ ਬਿਸ਼ਨੋਈ ਦੇ 5 ਕੁਖਿਆਤ ਬਦਮਾਸ਼ਾਂ ਨੂੰ ਗਿਰਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਜਿਨ੍ਹਾਂ ਨੇ ਗਿਰਫਤਾਰ ਕੀਤਾ ਗਿਆ ਹੈ ਉਨ੍ਹਾਂ ਵਿਚ ਮੂਸੈਵਾਲਾ ਹਤਿਆਕਾਂਡ ਵਿਚ ਗਿਰਫਤਾਰ ਟੀਨੂ ਭਿਵਾਨੀ ਦਾ ਛੋਟਾ ਭਰਾ ਅਤੇ ਦੱਖਣ ਹਰਿਆਣਾ ਵਿਚ ਬਿਸ਼ਨੋਈ ਗਿਰੋਹ ਦੇ ਡਰੱਗ ਦਾ ਕਾਰੋਬਾਰ ਸੰਭਾਲਣ ਵਾਲੇ ਚਿਰਾਗ ਤੋਂ ਇਲਾਵਾ ਦੇਸ਼ ਦਾ ਮਸ਼ਹੂਰ ਕਾਰ ਚੋਰ ਮਨੋਜ ਬੱਕਰਵਾਲਾ ਵੀ ਸ਼ਾਮਿਲ ਹੈ। ਉਨ੍ਹਾਂ ਤੋਂ ਇਲਾਵਾ, ਰਾਜਸਤਾਨ ਦੇ ਬਾਡਮੇਰ ਦਾ ਰਹਿਣ ਵਾਲਾ ਕੁਖਿਆਤ ਬਦਮਾਸ਼ ਬਾਡਮੇਰ, ਅਮਿਤ ਨਿਵਾਸੀ ਪਿੰਜੌਰ ਅਤੇ ਸੰਜੈ ਸੀਟ ਕਵਰ ਵਾਲਾ ਨਿਵਾਸੀ ਜੀਰਕਪੁਰ ਸ਼ਾਮਿਲ ਹਨ।
ਐਸਟੀਐਫ ਦੇ ਐਸਪੀ ਸੁਮਿਤ ਕੁਮਾਰ ਨੇ ਦਸਿਆ ਕਿ ਉਪਰੋਕਤ ਸਾਰੇ ਬਦਮਾਸ਼ ਲਾਰੇਂਸ ਬਿਸ਼ਨੋਈ ਗਿਰੋਹ ਦੇ ਸਰਗਰਮ ਮੈਂਬਰ ਹਨ ਜੋ ਗਿਰੋਹ ਦੇ ਲਈ ਹਥਿਆਰਾਂ ਤੋਂ ਇਲਾਵਾ ਲਗਜਰੀ ਗੱਡੀਆਂ ਅਤੇ ਦਿੱਲੀ ਤੋਂ ਲੈ ਕੇ ਹਰਿਆਣਾ ਅਤੇ ਪੰਜਾਬ ਤਕ ਨਸ਼ੇ ਦੀ ਸਪਲਾਈ ਕਰਦੇ ਹਨ ਅਤੇ ਗਿਰੋਹ ਦੇ ਲਈ ਅਵੈਧ ਵਸੂਲੀ ਕਰਦੇ ਹਨ। ਉਪਰੋਕਤ ਬਦਮਾਸ਼ਾਂ ਨੂੰ ਐਸਟੀਐਫ ਬਹਾਦੁਰਗੜ੍ਹ ਇੰਚਾਰਜ ਇੰਸਪੈਕਟਰ ਵਿਵੇਕ ਮਲਿਕ ਦੀ ਟੀਮ ਨੇ ਅੱਜ ਇਕ ਸੀਕ੍ਰੇਟ ਇੰਫਾਰਮੇਸ਼ਨ ‘ਤੇ ਤੇਜੀ ਨਾਲ ਕੰਮ ਕਰਦੇ ਹੋਏ ਬਹਾਦੁਰਗੜ੍ਹ ਬਾਈਪਾਸ ਖੇਤਰ ਤੋਂ ਗਿਰਫਤਾਰ ਕੀਤਾ ਹੈ। ਇਹ ਬਦਮਾਸ਼ ਚੋਰੀ ਕੀਤੀ ਇਨੋਵਾ ਅਤੇ ਸਕਾਰਪਿਓ ਗੱਡੀਆਂ ਵਿਚ ਸਵਾਰ ਹੋ ਕੇ ਦਿੱਲੀ ਵੱਲੋਂ ਹਰਿਆਣਾ ਵਿਚ ਦਾਖਲ ਹੋਏ ਸਨ।
ਐਸਪੀ ਸੁਮਿਤ ਕੁਮਾਰ ਨੇ ਦਸਿਆ ਕਿ ਫੜੇ ਗਏ ਸਾਰੇ ਬਦਮਾਸ਼ ਲੰਬੇ ਸਮੇਂ ਤੋਂ ਲਾਰੇਂਸ ਬਿਸ਼ਨੋਈ ਅਤੇ ਕਾਲਾ ਜਠੇੜੀ ਦੇ ਗਿਰੋਹ ਦੇ ਲਈ ਕੰਮ ਕਰ ਰਹੇ ਸਨ। ਉਪਰੋਕਤ ਸਾਰਿਆਂ ਤੋਂ ਗੰਭੀਰਤਾ ਨਾਲ ਪੁੱਛਗਿਛ ਚੱਲ ਰਹੀ ਹੈ ਤਾਂ ਜੋ ਇਸ ਗਿਰੋਹ ਦੇ ਬਾਕੀ ਬਦਮਾਸ਼ਾਂ ਨੂੰ ਵੀ ਕਾਬੂ ਕੀਤਾ ਜਾ ਸਕੇ।ਸਪੈਸ਼ਲ ਟਾਸਕ ਫੋਰਸ ਦੇ ਐਸਪੀ ਸੁਮਿਤ ਕੁਮਾਰ ਦੇ ਮੁਤਾਬਿਕ ਮਨੋਜ ਬੱਕਰਵਾਲਾ ਅਤੇ ਬਾਕੀ ਅਪਰਾਧੀ ਬਿਸ਼ਨੋਈ ਗੈਂਗ ਦੇ ਕੁਖਿਆਤ ਬਦਮਾਸ਼ ਟੀਨੂ ਭਿਵਾਨੀ ਦੇ ਜਰਇਏ ਲਾਰੇਂਸ ਬਿਸ਼ਨੋਈ ਅਤੇ ਸੰਪਤ ਨੇਹਰਾ ਦੇ ਸੰਪਰਕ ਵਿਚ ਆਏ ਸਨ। ਉਸ ਦੇ ਬਾਅਦ ਤੋਂ ਇਹ ਲੋਕ ਇਸ ਗਿਰੋਹ ਦੇ ਲਈ ਕੰਮ ਕਰ ਰਹੇ ਸਨ।
ਮਨੋਜ ਬੱਕਰਵਾਲਾ ਨੇ ਪੁੱਛਗਿਛ ਵਿਚ ਇਹ ਵੀ ਦਸਿਆ ਕਿ ਬਿਸ਼ਨੋਈ ਗੈਂਗ ਲਈ ਹਥਿਆਰ ਅਤੇ ਨਸ਼ਾ ਆਦਿ ਉਪਲਬਧ ਕਰਵਾਉਣ ਤੋਂ ਇਲਾਵਾ ਉਹ ਲਗਜਰੀ ਗੱਡੀਆਂ ਚੋਰੀ ਕਰਨ ਦਾ ਆਦਤਨ ਅਪਰਾਧੀ ਵੀ ਰਹਿ ਚੁੱਕਾ ਹੈ ਅਤੇ ਹੁਣ ਤਕ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਸੈਕੜਿਆਂ ਲਗਜਰੀ ਗੱਡੀਆਂ ਚੁਰਾ ਚੁੱਕਾ ਹੈ। ਇਹ ਕਈ ਵਾਰ ਗਿਰਫਤਾਰ ਅਤੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਵੀ ਹੋ ਚੁੱਕਾ ਹੈ। ਉਸ ‘ਤੇ ਦਿੱਲੀ, ਹਰਿਆਣਾ, ਯੂਪੀ ਅਤੇ ਪੰਜਾਬ ਸਮਤੇ ਕਈ ਥਾਵਾਂ ‘ਤੇ ਅਨੇਕ ਕੇਸ ਦਰਜ ਹਨ ਅਤੇ ਮਨੋਜ ਹੁਣ ਤਕ ਕਰੀਬ 10 ਸਾਲ ਤਕ ਜੇਲ ਦੀ ਹਵਾ ਵੀ ਖਾ ਚੁੱਕਾ ਹੈ। ਜੋਂ ਇਹ ਗਿਰੋਹਬੰਦੀ ਦੇ ਇਕ ਕੇਸ ਵਿਚ ਲੁਧਿਆਨਾ ਜੇਲ ਵਿਚ ਬੰਦ ਸੀ ਤਾਂ ਉੱਥੇ ਬੰਦ ਬਿਸ਼ਨੋਈ ਗਿਰੋਹ ਦੇ ਬਦਮਾਸ਼ ਟੀਨੂ ਭਿਵਾਨੀ ਨਾਲ ਉਸ ਦੀ ਦੋਸਤੀ ਹੋ ਗਈ। ਟੀਨੂ ਦੇ ਜਰਇਏ ਹੀ ਊਹ ਅਤੇ ਉਸ ਦੇ ਬਾਕੀ ਸਾਥੀ ਬਦਮਾਸ਼ ਬਿਸ਼ਨੋਈ ਗਿਰੋਹ ਵਿਚ ਸ਼ਾਮਿਲ ਹੋਏ ਸਨ।
ਐਸਪੀ ਸੁਮਿਤ ਕੁਮਾਰ ਦੇ ਮੁਤਾਬਿਕ ਮਨੋਜ ਬੱਕਰਵਾਲਾ ਨੇ ਪੁੱਛਗਿਛ ਵਿਚ ਇੲ ਵੀ ਦਸਿਆ ਹੈ ਕਿ ਇਹ ਆਪਣੇ ਸਾਥੀ ਬਦਮਾਸ਼ ਪ੍ਰਕਾਸ਼ ਚੰਦ ਪੁੱਤ ਮੰਗਲਰਾਮ ਵਾਸੀ ਗਡਰਾ ਥਾਨਾ ਧੋਰੀ ਮੰਨਾ ਜਿਲ੍ਹਾ ਬਾਡਮੇਰ, ਰਾਜਸਤਾਨ ਅਤੇ ਅਮਿਤ ਕੁਮਾਰ ਪੁੱਤਰ ਸਤੀਸ਼ ਵਾਸੀ ਮਕਾਨ ਨੰਬਰ 598ਏ/ਬੀ1 ਰੱਥਪੁਰ ਕਾਲੋਨੀ ਪਿੰਜੌਰ, ਜਿਲ੍ਹਾ ਪੰਚਕੂਲਾ ਤੇ ਸੰਜੈ ਪੁੱਤਰ ਸੁਮਾਰੂ ਵਾਸੀ ਡੀ-398 ਜੇਜੇ ਕਾਲੋਨੀ ਪਿੰਡ ਬੱਕਰਵਾਲਾ ਦਿੱਲੀ ਵੇਸਟ ਦੇ ਨਾਲ ਮਿਲ ਕੇ ਅਨੇਕ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ। ਇਹ ਪਹਿਲਾਂ ਓਐਲਐਕਸ ‘ਤੇ ਗੱਡੀਆਂ ਦੀ ਡਿਟੇਲ ਚੈਕ ਕਰਦਾ ਤੇ ਐਮ. ਟ੍ਰਾਂਸਪੋਰਟ ਏਪ ਤੋਂ ਇੰਜਨ ਨੰਬਰ ਤੇ ਜੈਸਿਸ ਨੰਬਰ ਪ੍ਰਾਪਤ ਕਰ ਕੇ ਚੋਰੀ ਕੀਤੀ ਹੋਈ ਗੱਡੀ ਦਾ ਇੰਜਨ ਨੰਬਰ ਤੇ ਚੈਸਿਸ ਨੰਬਰ ਪੰਚਿੰਗ ਕਰਵਾਉਣ ਲਈ ਮੇਰਠ ਦੇ ਦੇ ਸੋਨੂ ਪ੍ਰਧਾਨ ਉਰਫ ਸ਼ਿਵ ਨਾਥ ਵਾਸੀ ਮੇਰਠ ਨੂੰ ਦੇ ਦਿੰਦਾ ਸੀ। ਸੋਨੂ ਪੰਚਿੰਗ ਬਾਅਦ ਗੱਡੀਆਂ ਨੂੰ ਉਸ ਨੂੰ ਵਾਪਸ ਦੇ ਦਿੰਦਾ ਸੀ। ਇਸੀ ਕ੍ਰਮ ਵਿਚ ਉਹ ਇਲਾਹਾਬਾਦ ਉੱਤਰ ਪ੍ਰਦੇਸ਼ ਵਿਜ ਆਪਣੇ ਇਕ ਸਾਥੀ ਨਾਲ ਗੱਡੀ ਦੇ ਫਰਜੀ ਕਾਗਜਾਤ ਤਿਆਰ ਕਰਵਾ ਲੈਂਦੇ ਸਨ ਅਤੇ ਫਿਰ ਗੱਡੀ ਨੂੰ ਮੋਟੀ ਰਕਮ ਲੈ ਕੇ ਅੱਗੇ ਲਾਰੇਂਸ ਬਿਸ਼ਨੋਈ ਗਿਰੋਹ ਦੇ ਬਦਮਾਸ਼ਾਂ ਦੇ ਜਰਇਏ ਵੇਚ ਦਿੰਦਾ ਸੀ। ਸੋਨੂ ਪ੍ਰਧਾਨ ਅਤੇ ਇਲਾਹਾਬਾਦ ਵਿਚ ਰਹਿਣ ਵਾਲੇ ਉਸ ਦੇ ਫਰਜੀ ਕਾਗਜਾਤ ਤਿਆਰ ਕਰਨਵਾਲੇ ਸਾਥੀ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।
ਇਸ ਤੋਂ ਇਲਾਵਾ ਮਨੋਜ ਬੱਕਰਵਾਲਾ ਨੇ ਇਹ ਵੀ ਦਸਿਆ ਹੈ ਕਿ ਚੋਰੀ ਦੀ ਇਕ ਫੋਰਚੂਨਰ ਕਾਰ ਉਸ ਦੇ ਬੱਦੀ, ਹਿਮਾਚਲ ਪ੍ਰਦੇਸ਼ ਵਿਚ ਕਿਰਾਏ ਦੇ ਫਲੈਟ ‘ਤੇ ਵੀ ਖੜੀ ਹੈ ਜਿਸ ਦਾ ਉਸ ਦੇ ਸਿਵਾਏ ਕਿਸੇ ਨੂੰ ਪਤਾ ਨਹੀਂ ਹੈ, ਪੁਲਿਸ ਉਸ ਗੱਡੀ ਨੂੰ ਵੀ ਕਬਜੇ ਵਿਚ ਕਰਨ ਲਈ ਕੰਮ ਸ਼ੁਰੂ ਕਰ ਚੁੱਕੀ ਹੈ। ਐਸਪੀ ਸੁਮਿਤ ਕੁਮਾਰ ਨੇ ਦਸਿਆ ਕਿ ਬਿਸ਼ਨੋਈ ਦਾ ਸਾਥੀ ਬਦਮਾਸ਼ ਟੀਨੂ ਭਿਵਾਨੀ ਅਤੇ ਉਸ ਦੇ ਸਾਥੀਆਂ ਨੇ ਮਿਲ ਕੇ ਭਿਵਾਨੀ ਦੇ ਬਹਿਲ ਝੁੱਪਾ, ਸਿਵਨੀ ਇਲਾਕਿਆਂ ਵਿਚ ਦੂਜੇ ਲੋਕਾਂ ਦੇ ਨਾਂਅ ਨਾਲ ਸ਼ਰਾਬ ਦੇ ਠੇਕੇ ਵੀ ਲੈ ਰੱਖੇ ਹਨ ਅਤੇ ਟੀਨੂ ਦਾ ਛੋਟਾ ਭਰਾ ਚਿਰਾਗ ਉਰਫ ਕਾਲੂ ਉਨ੍ਹਾਂ ਧੰਧਿਆਂ ਨੂੰ ਸੰਭਾਲਦਾ ਹੈ। ਇਸ ਪੂਰੇ ਖੇਤਰ ਵਿਚ ਚਰਸ ਅਤੇ ਚਿੱਟਾ ਦੀ ਸਪਲਾਈ ਅਤੇ ਵਿਕਰੀ ਦਾ ਗੋਰਖਧੰਧਾ ਵੀ ਚਿਰਾਗ ਹੀ ਸੰਭਾਲਦਾ ਹੈ। ਨਾਲ ਲਗਦੇ ਰਾਜਸਤਾਨ ਵਿਚ ਸ਼ਰਾਬ ਦੀ ਅਵੈਧ ਢੰਗ ਨਾਲ ਸਪਲਾਈ ਵਿਚ ਵੀ ਇਹ ਲੋਕ ਸ਼ਾਮਿਲ ਸਨ। ਉਨ੍ਹਾਂ ਨੇ ਦਸਿਆ ਕਿ ਐਸਟੀਐਫ ਬਹਾਦੁਰਗੜ੍ਹ ਇੰਚਾਰਜ ਇੰਸਪੈਕਟਰ ਵਿਵੇਕ ਮਲਿਕ ਦੀ ਟੀਮ ਇਸ ਪੂਰੇ ਗਿਰੋਹ ਦੇ ਹੋਰ ਬਦਮਾਸ਼ਾਂ ਦੀ ਵੀ ਤਲਾਸ਼ ਕਰ ਰਹੀ ਹੈ ਅਤੇ ਇਸੀ ਸਿਲਸਿਲੇ ਵਿਚ ਕਈ ਸਥਾਨਾਂ ‘ਤੇ ਰੇਡ ਵੀ ਕੰਡਕਟ ਕੀਤੀ ਜਾ ਰਹੀ ਹੈ।

ਮੈਡੀਕਲ ਕਾਲਜ ਪਟਿਆਲਾ ਅਤੇ ਫਰੀਦਕੋਟ ਵਿੱਚ ਐਮ.ਬੀ.ਬੀ.ਐਸ ਦੀਆਂ 25-25 ਸੀਟਾਂ ਵਧਣਗੀਆਂ

0

ਮੈਡੀਕਲ ਕਾਲਜ ਹੁਸਿਆਰਪੁਰ, ਕਪੂਰਥਲਾ ਅਤੇ ਸੰਗਰੂਰ ਅਗਾਮੀ ਵਿਦਿਅਕ ਵਰ੍ਹੇ ਸੁਰੂ ਹੋਣਗੀਆਂ ਕਲਾਸਾਂ: ਚੇਤਨ ਸਿੰਘ ਜੋੜੇਮਾਜਰਾ
ਸੁਖਜਿੰਦਰ ਮਾਨ
ਚੰਡੀਗੜ੍ਹ, 11 ਜੁਲਾਈ: ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਡਾਕਟਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਰਾਜ ਦੇ ਹਰੇਕ ਜਿਲ੍ਹੇ ਵਿੱਚ ਮੈਡੀਕਲ ਕਾਲਜ ਖੋਲ੍ਹਣ ਦੀ ਦਿਸਾ ਵਿਚ ਤੇਜੀ ਨਾਲ ਕੰਮ ਕਰ ਰਹੀ ਹੈ।ਅੱਜ ਇਥੇ ਡਾਕਟਰੀ ਸਿੱਖਿਆ ਖੋਜ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ. ਚੇਤਨ ਸਿੰਘ ਜੋੜੇਮਾਜਰਾ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿੱਚ ਡਾਕਟਰਾਂ ਦੀਆਂ 25-25 ਸੀਟਾਂ ਵਧਾਉਣ ਦੇ ਹੁਕਮ ਦਿੱਤੇ ਹਨ।
ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਮੈਡੀਕਲ ਕਾਲਜ ਹੁਸਿਆਰਪੁਰ, ਕਪੂਰਥਲਾ ਅਤੇ ਸੰਗਰੂਰ ਅਗਾਮੀ ਵਿਦਿਅਕ ਵਰ੍ਹੇ ਕਲਾਸਾਂ ਸੁਰੂ ਕਰ ਦਿੱਤੀਆਂ ਜਾਣਗੀਆਂ।ਮੈਡੀਕਲ ਕਾਲਜ ਦੇ ਹਸਪਤਾਲਾਂ ਦੇ ਕੰਮਕਾਜ ਵਿਚ ਹੋਰ ਸੁਧਾਰ ਲਿਆਉਣ ਦੇ ਹੁਕਮ ਦਿੰਦਿਆਂ ਉਨ੍ਹਾਂ ਕਿਹਾ ਲੋਕਾਂ ਨੂੰ ਮਿਆਰੀ ਸਹੂਲਤਾਂ ਮੁਹਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਖੱਜਲ ਖੁਆਰੀਆਂ ਨਾ ਹੋਣ ਦਿੱਤੀ ਜਾਵੇ।ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੈਡੀਕਲ ਕਾਲਜਾਂ ਦੇ ਹਸਪਤਾਲਾਂ ਵਿਚ ਇਲਾਜ ਅਧੀਨ ਮਰੀਜਾਂ ਨੂੰ ਮੁਫਤ ਦਵਾਈਆਂ ਜਲਦ ਮੁਹਈਆ ਕਰਵਾ ਦਿੱਤਾ ਜਾਣਗੀਆਂ।

ਸਿਹਤ ਵਿਭਾਗ ਵਲੋਂ ਵਿਸਵ ਆਬਾਦੀ ਦਿਵਸ ਮੌਕੇ ਪ੍ਰੋਗਰਾਮ ਦਾ ਆਯੋਜਨ

0

ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ: ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਦੀ ਅਗਵਾਈ ਹੇਠ ਜੱਚਾ-ਬੱਚਾ ਹਸਪਤਾਲ ਵਿਖੇ ਜ਼ਿਲ੍ਹਾ ਪੱਧਰੀ ’ਵਿਸ਼ਵ ਅਬਾਦੀ ਦਿਵਸ’ ਸਬੰਧੀ ਸਮਾਗਮ ’ਪਰਿਵਾਰ ਨਿਯੋਜਨ ਦਾ ਅਪਣਾਓ ਉਪਾਏ, ਲਿਖੋ ਤਰੱਕੀ ਦਾ ਨਵਾਂ ਅਧਿਆਏ’ ਨਾਅਰੇ ਹੇਠ ਮਨਾਇਆ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਖਜਿੰਦਰ ਸਿੰਘ ਗਿੱਲ ਵੱਲੋਂ ਕੀਤੀ ਗਈ। ਇਸ ਸਮਾਗਮ ਵਿੱਚੋਂ ਜ਼ਿਲ੍ਹਾ ਟੀਕਾ ਕਰਨ ਅਫਸਰ ਡਾ. ਮੀਨਾਕਸ਼ੀ ਸਿੰਗਲਾ, ਡਾ. ਸਤੀਸ਼ ਜਿੰਦਲ ਸੀਨੀਅਰ ਮੈਡੀਕਲ ਅਫ਼ਸਰ ਜੱਚਾ ਬੱਚਾ ਹਸਪਤਾਲ, ਬਠਿੰਡਾ, ਗਾਇਨਾਕਲੋਜਿਸਟ ਡਾ. ਲਿਪਸੀ, ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਬਲਾਕ ਐਜੂਕੇਟਰ ਪਵਨਜੀਤ ਕੌਰ, ਨਰਿੰਦਰ ਕੁਮਾਰ ਜ਼ਿਲ੍ਹਾ ਬੀਸੀਸੀ ਕੁਆਰਡੀਨੇਟਰ ਹਾਜ਼ਰ ਸਨ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਐਸ.ਗਿੱਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵੱਧ ਰਹੀ ਅਬਾਦੀ ਇਕ ਵਿਕਰਾਲ ਰੂਪ ਧਾਰਣ ਕਰੀ ਖੜ੍ਹੀ ਹੈ। ਜੇਕਰ ਅਸੀਂ ਆਉਣ ਵਾਲੇ ਸਮੇਂ ਵਿੱਚ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਇਸ ਦੇ ਨਤੀਜੇ ਹੋਰ ਵੀ ਭਿਆਨਕ ਹੋ ਸਕਦੇ ਹਨ। ਉਹਨਾਂ ਕਿਹਾ ਕਿ ਇਸ ਸਮੱਸਿਆ ਨੂੰ ਠੱਲ ਪਾਉਣ ਲਈ ਨਾਰੀ ਸ਼ਕਤੀ ਲਈ ਸਿੱਖਿਆ ਸਭ ਤੋਂ ਜ਼ਰੂਰੀ ਹੈ। ਇਸ ਮੌਕੇ ਡਾ. ਲਿਪਸੀ ਨੇ ਕਿਹਾ ਕਿ ਯੋਗ ਜੋੜਿਆਂ ਦੀ ਕੌਂਸਲਿੰਗ ਕੀਤੀ ਜਾਵੇ ਅਤੇ ਉਹਨਾਂ ਨੂੰ ਪਰਿਵਾਰ ਨਿਯੋਜਨ ਦੇ ਸਾਧਨਾਂ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਆਪਣੇ ਭਵਿੱਖ ਅਤੇ ਖੁਸ਼ਹਾਲ ਜੀਵਨ ਲਈ ਪਰਿਵਾਰ ਸਹੀ ਯੋਜਨਾਬੰਦੀ ਕਰ ਸਕਣ। ਡਾ. ਸਤੀਸ਼ ਜਿੰਦਲ ਵੱਲੋਂ ਪਰਿਵਾਰ ਨਿਯੋਜਨ ਪ੍ਰੋਗਰਾਮ ਵਿੱਚ ਪੁਰਸ਼ਾਂ ਦੇ ਯੋਗਦਾਨ ’ਤੇ ਜ਼ੋਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਪੁਰਸ਼ਾਂ ਦੀ ਚੀਰਾ ਰਹਿਤ ਨਸਬੰਦੀ ਇੱਕ ਸੌਖਾ ਅਤੇ ਸਰਲ ਤਰੀਕਾ ਹੈ। ਇਸ ਅਪ੍ਰੇਸ਼ਨ ਲਈ ਸਰਕਾਰ ਵੱਲੋਂ 1100/- ਰੁਪਏ ਦੀ ਬੈਂਕ ਰਾਸ਼ੀ ਵੀ ਦਿੱਤੀ ਜਾਂਦੀ ਹੈ।ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸਿੰਗਲਾ, ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਕੌਂਸਲਰ ਚਰਨਪਾਲ ਕੌਰ ਅਤੇ ਨਰਿੰਦਰ ਜ਼ਿਲ੍ਹਾ ਬੀਸੀਸੀ ਕੁਆਰਡੀਨੇਟਰ ਵਲੋਂ ਵੀ ਵਿਸ਼ਵ ਆਬਾਦੀ ਦਿਵਸ ਸਬੰਧੀ ਆਪਣੇ ਆਪਣੇ ਵਿਚਾਰ ਕੀਤੇ ਗਏ।ਪਿਛਲੇ ਸਾਲ ਦੌਰਾਨ ਪਰਿਵਾਰ ਨਿਯੋਜਨ ਪ੍ਰੋਗਰਾਮ ਦੀਆਂ ਸੇਵਾਵਾਂ ਵਿੱਚ ਵਧੀਆ ਕਾਰਗੁਜ਼ਾਰੀ ਲਈ ਏ.ਐਨ.ਐਮ. ਹਰਜਿੰਦਰ ਕੌਰ, ਯੂ.ਪੀ.ਐਚ.ਸੀ ਬੇਅੰਤ ਨਗਰ ਨੂੰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਲੋਂ ਜਾਰੀ ਸਨਮਾਨ ਪੱਤਰ ਵੀ ਦਿੱਤਾ ਗਿਆ।ਇਸ ਮੌਕੇ ਨਰਸਿੰਗ ਸਿਸਟਰ ਕੁਲਦੀਪ ਕੋਰ, ਪਰਮਜੀਤ ਕੌਰ, ਸੁਖਵਿੰਦਰ ਕੌਰ, ਸੰਤੋਸ਼ ਰਾਣੀ, ਬਲਦੇਵ ਸਿੰਘ, ਐਲ.ਐਚ.ਵੀਜ਼, ਏ.ਐਨ.ਐਮਜ਼, ਆਸ਼ਾ ਫੈਸੀਲੀਟੇਟਰ, ਆਸ਼ਾ ਵਰਕਰਾਂ ਹਾਜ਼ਰ ਸਨ।

Our Visitor

1903225