ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ: ਡੀਏਵੀ ਕਾਲਜ ਬਠਿੰਡਾ ਨੇ ਬੀ.ਬੀ.ਏ,ਬੀ.ਸੀ.ਏ, ਬੀ.ਐਸ.ਸੀ ਮੈਡੀਕਲ ਅਤੇ ਨਾਨ ਮੈਡੀਕਲ ਦੇ ਵਿਦਿਆਰਥੀਆਂ ਲਈ 11 ਜੁਲਾਈ, 2022 ਨੂੰ “ਸਕਾਲਰਸ਼ਿਪ ਟੈਸਟ” ਕਰਵਾਇਆ। ਇਹ ਟੈਸਟ ਕਾਲਜ ਕੈਂਪਸ ਵਿੱਚ ਦਿੱਤੇ ਗਏ ਕੋਰਸਾਂ ਲਈ ਫੀਸ ਵਿੱਚੋਂ ਰਿਆਇਤ ਪ੍ਰਾਪਤ ਕਰਨ ਦੇ ਯੋਗ ਵਿਦਿਆਰਥੀਆਂ ਦੀ ਪਛਾਣ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਇਸ ਮਕਸਦ ਲਈ ਗਠਿਤ ਕਮੇਟੀ ਵਿੱਚ ਡਾ.ਕੁਸਮ ਗੁਪਤਾ, ਪ੍ਰੋ.ਰਾਜੇਸ਼ ਬੱਤਰਾ, ਪ੍ਰੋ.ਅਮਨ ਮਲਹੋਤਰਾ, ਪ੍ਰੋ.ਮੀਤੂ ਐਸ.ਵਧਵਾ, ਪ੍ਰੋ.ਪਵਨ ਕੁਮਾਰ ਅਤੇ ਡਾ.ਨੇਹਾ ਜਿੰਦਲ ਸ਼ਾਮਲ ਹਨ।
ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਵਿਦਿਆਰਥੀ ਅਹਿਮ ਚੋਣ ਕਰਨ ਦੀ ਦਹਿਲੀਜ਼ ‘ਤੇ ਹਨ ਜੋ ਉਨ੍ਹਾਂ ਦੇ ਕੈਰੀਅਰ ਨੂੰ ਪਰਿਭਾਸ਼ਿਤ ਕਰਨਗੇ। ਇਸ ਤਰ੍ਹਾਂ ਡੀਏਵੀ ਕਾਲਜ ਵਿਦਿਆਰਥੀਆਂ ਨੂੰ ਚੁਣਨ ਲਈ ਢੁਕਵੇਂ ਵਿਕਲਪ ਪ੍ਰਦਾਨ ਕਰਦਾ ਹੈ। ਡਾ. ਰਾਜੀਵ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਬੁਨਿਆਦੀ ਢਾਂਚੇ, ਅਤਿ-ਆਧੁਨਿਕ ਪ੍ਰਯੋਗਸ਼ਾਲਾਵਾਂ, ਵਧੀਆ ਖੇਡ ਮੈਦਾਨ, ਨਿਪੁੰਨ ਪ੍ਰਤੀਯੋਗੀ ਸੈੱਲ ਜੋ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਦਾ ਹੈ ਅਤੇ ਇੱਕ ਸਮਰਪਿਤ ਪਲੇਸਮੈਂਟ ਸੈੱਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਸ ਪ੍ਰੀਖਿਆ ਨੂੰ ਸਫਲਤਾਪੂਰਵਕ ਕਰਵਾਉਣ ਲਈ “ਸਕਾਲਰਸ਼ਿਪ ਟੈਸਟ” ਕਮੇਟੀ ਨੂੰ ਵਧਾਈ ਦਿੱਤੀ।
ਡਾ. ਰਾਜੀਵ ਕੁਮਾਰ ਸ਼ਰਮਾ ਨੇ ਦਾਖਲਾ ਪ੍ਰਕਿਰਿਆ ਬਾਰੇ ਵੀ ਜਾਣੂੰ ਕਰਵਾਇਆ। ਉਨ੍ਹਾਂ ਦੱਸਿਆ ਕਿ ਕਾਲਜ ਵਿੱਚ ਦਾਖ਼ਲਾ ਪ੍ਰਕਿਰਿਆ ਪੂਰੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈ ਹੈ। ਦਾਖ਼ਲੇ ਦੇ ਪਹਿਲੇ ਦਿਨ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲਾ ਲੈਣ ਲਈ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਭੀੜ ਲੱਗੀ ਰਹੀ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਕਾਲਜ ਦੁਆਰਾ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਸਕਾਲਰਸ਼ਿਪ ਸਕੀਮਾਂ, ਅਵਾਰਡਾਂ ਅਤੇ ਰਿਆਇਤਾਂ ਬਾਰੇ ਜਾਣੂੰ ਕਰਾਉਣ ‘ਤੇ ਬਹੁਤ ਉਤਸ਼ਾਹ ਪ੍ਰਗਟ ਕੀਤਾ, ਜਿਵੇਂ ਕਿ, ਅੰਡਰ-ਗਰੈਜੂਏਟ ਕਲਾਸਾਂ ਲਈ ਐਂਟਰੀ ਪੱਧਰ ‘ਤੇ ਸਾਰੀਆਂ ਵਿਦਿਆਰਥਣਾਂ ਨੂੰ 25% ਰਿਆਇਤ ਅਤੇ ਪੀਜੀਡੀਸੀਏ, ਮਹਿਲਾ ਸਸ਼ਕਤੀਕਰਨ ਲਈ ਮਹਾਤਮਾ ਹੰਸਰਾਜ ਸਕਾਲਰਸ਼ਿਪ ਦੀ ਪੇਸ਼ਕਸ਼ ਕੀਤੀ ਗਈ। ਇਕੱਲੀ ਲੜਕੀ ਅਤੇ ਭਰਾ-ਭੈਣ ਲਈ ਰਿਆਇਤ, ਬੋਰਡ/ਯੂਨੀਵਰਸਿਟੀ ਵਿਚ ਪਹਿਲਾ/ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਫ੍ਰੀਸ਼ਿਪ ਦੀ ਪੇਸ਼ਕਸ਼ ਕਰਦੇ ਹੋਏ ਅਕਾਦਮਿਕ ਅਤੇ ਖੇਡਾਂ ਵਿਚ ਉੱਤਮਤਾ ਲਈ ਮਹਾਰਿਸ਼ੀ ਦਯਾਨੰਦ ਪੁਰਸਕਾਰ, 85%, 90% ਅਤੇ 95% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਵਜ਼ੀਫ਼ਾ ਰਾਸ਼ੀ ਨਿਰਧਾਰਤ ਕੀਤੀ ਗਈ ਹੈ। ਸਪੋਰਟਸ ਵਿੰਗ ਦੇ ਵਿਦਿਆਰਥੀ, ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਅਤੇ ਪਛੜੇ ਵਿਦਿਆਰਥੀਆਂ ਲਈ ਮਹਾਤਮਾ ਆਨੰਦ ਸਵਾਮੀ ਸਿੱਖਿਆ ਸਕਾਲਰਸ਼ਿਪ।
ਡੀਏਵੀ ਕਾਲਜ ਨੇ ਵਿਦਿਆਰਥੀਆਂ ਲਈ ਕਰਵਾਇਆ ਸਕਾਲਰਸ਼ਿਪ ਟੈਸਟ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮੈਮੋਰੰਡਮ ਦੇ ਕੇ ਸੋਨੇ ਤੇ ਵਧਾਈ ਕਸਟਮ ਡਿਊਟੀ ਅਤੇ ਸਰਚਾਰਜ ਵਾਪਸ ਲੈਣ ਦੀ ਕੀਤੀ ਮੰਗ- ਕਰਤਾਰ ਜੌੜਾ
ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ: ਤਿੰਨ ਰੋਜ਼ਾਂ ਦੌਰੇ ‘ਤੇ ਬਠਿੰਡਾ ਪਹੁੰਚੇ ਕਂੇਦਰੀ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਅਖਿਲ ਭਾਰਤੀਆ ਸਵਰਨਕਾਰ ਸੰਘ ਰਜਿ.3545 ਦਾ ਇੱਕ ਵਫ਼ਦ ਇਸਦੇ ਕੌਮੀ ਪ੍ਰਧਾਨ ਕਰਤਾਰ ਸਿੰਘ ਜੌੜਾ ਅਤੇ ਵਪਾਰ ਮੰਡਲ ਦੇ ਕੌਮੀ ਉਪ ਅਮਿਤ ਕਪੂਰ ਦੀ ਅਗਵਾਈ ਵਿੱਚ ਜਵੈਲਰ ਅਤੇ ਵਪਾਰੀਆਂ ਦਾ ਡੈਪੂਟੇਸ਼ਨ ਮਿਲਿਆ। ਸ੍ਰੀ ਪੁਰੀ ਨੂੰ ਮੈਮੋਰਡੰਮ ਦੇ ਕੇ ਮੰਗ ਕੀਤੀ ਗਈ ਕਿ 30 ਜੂਨ 2022 ਨੂੰ ਸੋਨੇ ਦੇ ਆਯਾਤ ਤੇ 7.50 ਫੀਸਦੀ ਤੋਂ ਵਧਾ ਕੇ 12.50 ਫੀਸਦੀ ਕੀਤੀ ਗਈ ਹੈ। ਇਸ ਦੇ ਨਾਲ ਹੀ 2.5 ਫੀਸਦੀ ਐਗਰੀਕਲਚਰ ਅਤੇ 0.75 ਫੀਸਦੀ ਸ਼ੋਸਲ ਵੈਲਵੇਅਰ ਸਰਚਾਰਜ ਲਗਾਏ ਗਏ ਹਨ। ਸੋਨੇ ਤੇ ਪਹਿਲਾਂ ਹੀ 1 ਫੀਸਦੀ ਵੈਟ ਤੋਂ ਵਧਾ ਕੇ 3 ਫੀਸਦੀ ਜੀ.ਐਸ.ਟੀ. ਲਗਾਇਆ ਹੋਇਆ ਹੈ। ਸੋਨੇ ਦੇ ਆਯਾਤ ਤੇ ਹੁਣ 18.75 ਫੀਸਦੀ ਟੈਕਸ ਅਦਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਦੇਸ਼ ਵਿੱਚ ਸੋਨੇ ਦਾ ਆਯਾਤ ਘੱਟ ਹੋਵੇਗਾ, ਸੋਨੇ ਦੇ ਜੇਵਰ ਘੱਟ ਬਨਣਗੇ, ਲੱਖਾਂ ਕਾਰੀਗਰਾਂ ਦਾ ਰੋਜਗਾਰ ਘਟੇਗਾ। ਸੋਨੇ ਦੇ ਰੇਟ ਵਿੱਚ ਮਹਿੰਗਾਈ ਹੋਣ ਕਾਰਨ ਦੇਸ਼ ਦਾ ਹਰ ਨਾਗਰਿਕ ਪ੍ਰਭਾਵਿਤ ਹੋਵੇਗਾ। ਸੋਨੇ ਦੇ ਆਯਾਤ ਤੇ ਏਅਰ ਪੋਰਟਾਂ ’ਤੇ 18 ਫੀਸਦੀ ਤੋਂ ਵੱਧ ਟੈਕਸ ਦੀ ਅਦਾਇਗੀ ਕਾਰਨ ਸਮਗਲਿੰਗ ਵਧੇਗੀ ਅਤੇ ਅੱਜ ਦੇ ਇੰਸਪੇਂਕਟਰੀ ਰਾਜ ਵਿੱਚ ਰਿਸ਼ਵਤ ਖੋਰੀ ਤੇ ਭਰਸ਼ਟਾਚਾਰ ਬਹੁਤ ਵਧੇਗਾ। ਇਸ ਲਈ ਬੇਰੋਜਗਾਰੀ ਦੇ ਬਚਾਅ ਲਈ ਅਤੇ ਦੇਸ਼ ਵਾਸੀਆਂ ਦੀ ਭਲਾਈ ਲਈ ਸੋਨੇ ਦੇ ਆਯਾਤ ਤੇ ਵਧਾਈ ਗਈ ਕਸਟਮ ਡਿਊਟੀ ਅਤੇ ਸਰਚਾਰਜ ਖਤਮ ਕੀਤੇ ਜਾਣ। ਇਸ ਸਮੇਂ ਪੰਜਾਬ ਸਵਰਨਕਾਰ ਸੰਘ ਦੇ ਸਟੇਟ ਸੈਕਟਰੀ ਰਜਿੰਦਰ ਖੁਰਮੀ, ਜਿਲ੍ਹਾ ਪ੍ਰਧਾਨ ਮਨਮੋਹਨ ਕੁੱਕੂ, ਜਰਨਲ ਸੈਕਟਰੀ ਕੁਲਤਾਰ, ਸਿਟੀ ਪ੍ਰਧਾਨ ਭੋਲਾ ਸਿੰਘ, ਸਰਾਫਾ ਦੇ ਪ੍ਰਧਾਨ ਸੁਖਪਾਲ ਸਿੰਘ, ਵਪਾਰ ਮੰਡਲ ਦੇ ਸਟੇਟ ਜਰਨਲ ਸੈਕਟਰੀ ਕੇ.ਕੇ. ਮਹੇਸ਼ਵਰੀ, ਪੈਟਰਨ ਟੀ.ਆਰ. ਸਿੰਗਲਾ, ਉਪ ਪ੍ਰਧਾਨ ਰਮੇਸ਼ ਗਰਗ, ਕੈਸ਼ੀਅਰ ਰਾਮਾ ਸ਼ੰਕਰ ਅਤੇ ਹੋਰ ਪ੍ਰਮੁੱਖ ਮੈਂਬਰ ਹਾਜਰ ਸਨ।
ਮਜਦੂਰ ਬੀਬੀਆਂ ਨੇ ਫ਼ਾਈਨੈਂਸ ਕੰਪਨੀ ਦਾ ਦਫ਼ਤਰ ਘੇਰਿਆਂ
ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ: ਦਿਹਾਤੀ ਮਜ਼ਦੂਰ ਸਭਾ ਅਤੇ ਜਨਵਾਦੀ ਇਸਤਰੀ ਸਭਾ ਦੇ ਕਾਰਕੁੰਨਾਂ ਨੇ ਅੱਜ ਮਿੱਠੂ ਸਿੰਘ ਘੁੱਦਾ, ਪ੍ਰਕਾਸ਼ ਸਿੰਘ ਨੰਦਗੜ੍ਹ ਅਤੇ ਦਰਸ਼ਨਾ ਜੋਸ਼ੀ ਦੀ ਅਗਵਾਈ ਵਿੱਚ ਏਬੀਸੀ ਫਾਇਨੈਂਸ ਕੰਪਨੀ ਦੀਆਂ ਵਧੀਕੀਆਂ ਖਿਲਾਫ਼ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਰੋਸ ਧਰਨਾ ਮਾਰਿਆ ਅਤੇ ਕੰਪਨੀ ਦੇ ਬੱਸ ਅੱਡੇ ਨੇੜਲੇ ਦਫਤਰ ਦਾ ਜਬਰਦਸਤ ਘਿਰਾਓ ਕੀਤਾ।ਇਸ ਸੰਘਰਸ਼ ਸਦਕਾ ਕੰਪਨੀ ਦੇ ਪ੍ਰਬੰਧਕਾਂ ਅਤੇ ਜੱਥੇਬੰਦੀਆਂ ਦੇ ਆਗੂਆਂ ਦਰਮਿਆਨ ਹੋਏ ਲਿਖਤੀ ਸਮਝੌਤੇ ਵਿੱਚ ਇਹ ਤੈਅ ਹੋਇਆ ਕਿ ਕੰਪਨੀ ਪਿੰਡ ਜੀਦੇ ਦੀਆਂ ਬੀਬੀਆਂ ਖਿਲਾਫ਼ ਦਰਜ ਕਰਵਾਇਆ ਮੁਕੱਦਮਾ ਵਾਪਸ ਲਵੇਗੀ ਅਤੇ ਕਰਜਾ ਵਸੂਲੀ ਲਈ ਕੋਈ ਉਜਰ ਨਹੀਂ ਕਰੇਗੀ। ਇਸ ਪਿਛੋਂ ਧਰਨਾ ਤੇ ਘਿਰਾਓ ਮੁਲਤਵੀ ਕਰ ਦਿੱਤਾ ਗਿਆ।
ਸਰਕਾਰ ਦੀਆਂ ਨੀਤੀਆਂ ਦਾ ਜਮੀਨੀ ਪੱਧਰ ‘ਤੇ ਪ੍ਰਚਾਰ ਯਕੀਨੀ ਬਣਾਇਆ ਜਾਵੇ: ਅਮਨ ਅਰੋੜਾ
ਸੂਚਨਾ ਤੇ ਲੋਕ ਸੰਪਰਕ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਕੀਤੀ ਪ੍ਰਧਾਨਗੀ
ਸੁਖਜਿੰਦਰ ਮਾਨ
ਚੰਡੀਗੜ੍ਹ, 11 ਜੁਲਾਈ: ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨਾਲ ਆਪਣੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕੀਤੀ ਅਤੇ ਬਦਲਦੇ ਸਮੇਂ ਨਾਲ ਇਸ ਵਿੱਚ ਹੋਰ ਸੁਧਾਰਾਂ ਲਈ ਵੀ ਚਰਚਾ ਕੀਤੀ। ਸਕੱਤਰ ਸ੍ਰੀ ਗੁਰਕਿਰਤ ਕਿ੍ਰਪਾਲ ਸਿੰਘ ਵੱਲੋਂ ਮੰਤਰੀ ਨੂੰ ਵਿਭਾਗ ਦੇ ਵੱਖ-ਵੱਖ ਸੈਕਸਨਾਂ ਜਿਵੇਂ ਪ੍ਰੈੱਸ ਸਾਖ਼ਾ, ਇਸ਼ਤਿਹਾਰ ਸਾਖ਼ਾ ਅਤੇ ਪਨਮੀਡੀਆ ਸੋਸਾਇਟੀ ਆਦਿ ਬਾਰੇ ਜਾਣੂ ਕਰਵਾਇਆ ਗਿਆ। ਸਕੱਤਰ ਨੇ ਅੱਗੇ ਕਿਹਾ ਕਿ ਅਧਿਕਾਰੀਆਂ ਦੀ ਮਿਹਨਤੀ ਅਤੇ ਸਮਰਪਿਤ ਟੀਮ ਜਮੀਨੀ ਪੱਧਰ ‘ਤੇ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਪ੍ਰਚਾਰ ਕਰਨ ਵਿੱਚ ਪੂਰੀ ਤਨਦੇਹੀ ਨਾਲ ਲੱਗੀ ਹੋਈ ਹੈ। ਇਸ ਤੋਂ ਇਲਾਵਾ ਨਵੇਂ ਉੱਭਰ ਰਹੇ ਰੁਝਾਨਾਂ ਦੇ ਹਾਣੀ ਬਣਨ ਲਈ ਸੋਸਲ ਮੀਡੀਆ ਦੇ ਪਹਿਲੂ ‘ਤੇ ਵੀ ਵਿਸੇਸ ਧਿਆਨ ਦਿੱਤਾ ਜਾ ਰਿਹਾ ਹੈ।
ਮੰਤਰੀ ਨੇ ਅਧਿਕਾਰੀਆਂ ਨੂੰ ਇੱਕ ਟੀਮ ਦੇ ਰੂਪ ਵਿੱਚ ਇੱਕਜੁਟ ਹੋ ਕੇ ਕੰਮ ਕਰਨ ਅਤੇ ਸਰਕਾਰ ਤੇ ਲੋਕਾਂ ਦਰਮਿਆਨ ਇੱਕ ਕੜੀ ਵਜੋਂ ਕੰਮ ਕਰਨ ਲਈ ਯਤਨ ਜਾਰੀ ਰੱਖਣ ਵਾਸਤੇ ਪ੍ਰੇਰਿਤ ਕੀਤਾ ਤਾਂ ਜੋ ਉਹਨਾਂ ਨੂੰ ਸੂਬਾ ਸਰਕਾਰ ਦੀਆਂ ਪ੍ਰਗਤੀ ਸਬੰਧੀ ਨੀਤੀਆਂ ਤੋਂ ਜਾਣੂੰ ਕਰਵਾਇਆ ਜਾ ਸਕੇ। ਮੰਤਰੀ ਨੇ ਅੱਗੇ ਕਿਹਾ, “ਫਰਜ ਨਿਭਾਉਣ ਵਿੱਚ ਢਿੱਲ-ਮੱਠ ਨੂੰ ਬਿਲਕੁਲ ਬਰਦਾਸਤ ਨਹੀਂ ਕੀਤਾ ਜਾਵੇਗਾ।“ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਸ੍ਰੀਮਤੀ ਸੋਨਾਲੀ ਗਿਰਿ, ਮੁੱਖ ਮੰਤਰੀ ਦੇ ਸੰਯੁਕਤ ਪ੍ਰਮੁੱਖ ਸਕੱਤਰ ਅਤੇ ਵਧੀਕ ਡਾਇਰੈਕਟਰ ਸੰਦੀਪ ਸਿੰਘ ਗੜ੍ਹਾ, ਵਧੀਕ ਡਾਇਰੈਕਟਰ ਡਾ. ਓਪਿੰਦਰ ਸਿੰਘ ਲਾਂਬਾ, ਜੁਆਇੰਟ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ ਅਤੇ ਹਰਜੀਤ ਸਿੰਘ ਗਰੇਵਾਲ, ਡਿਪਟੀ ਡਾਇਰੈਕਟਰ ਇਸਵਿੰਦਰ ਸਿੰਘ ਗਰੇਵਾਲ ਅਤੇ ਮਨਵਿੰਦਰ ਸਿੰਘ ਹਾਜਰ ਸਨ।
ਅੰਮਿ੍ਤ ਅਗਰਵਾਲ ਬਣੇ ਆਪ ਬਠਿੰਡਾ ਦੇ ਜਿਲ੍ਹਾ ਪ੍ਰਧਾਨ (ਸਹਿਰੀ)
ਬਲਜਿੰਦਰ ਕੌਰ ਤੁੰਗਵਾਲੀ ਨੂੰ ਸੋਂਪੀ ਪੰਜਾਬ ਮਹਿਲਾ ਵਿੰਗ ਦੇ ਪ੍ਰਧਾਨ ਦੀ ਜਿੰਮੇਵਾਰੀ
ਨੀਲ ਗਰਗ ਨੂੰ ਪੰਜਾਬ ਬਾਡੀ ’ਚ ਬਣਾਇਆ ਜੁਆਇੰਟ ਸਕੱਤਰ
ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ: ਆਮ ਆਦਮੀ ਪਾਰਟੀ ਨੇ ਅੱਜ ਆਪਣੇ ਪੰਜਾਬ ਢਾਂਚੇ ਵਿਚ ਤਬਦੀਲੀ ਕਰਦਿਆਂ ਕਈ ਆਗੂਆਂ ਨੂੰ ਮਹੱਤਵਪੂਰਨ ਜਿੰਮੇਵਾਰੀਆਂ ਦਿੱਤੀਆਂ ਹਨ। ਇੰਨ੍ਹਾਂ ਨਵੀਆਂ ਜਿੰਮੇਵਾਰੀਆਂ ਵਿਚ ਬਠਿੰਡਾ ਜਿਲ੍ਹਾ ਸ਼ਹਿਰੀ ਦੀ ਕਮਾਂਡ ਪਾਰਟੀ ਦੇ ਸੀਨੀਅਰ ਆਗੂ ਤੇ ਪਿਛਲੇ ਲੰਮੇ ਸਮੇਂ ਤੋਂ ਕਾਰਜ਼ਕਾਰੀ ਪ੍ਰਧਾਨ ਚੱਲੇ ਆ ਰਹੇ ਅੰਮਿ੍ਰਤ ਲਾਲ ਅਗਰਵਾਲ ਨੂੰ ਸੋਂਪੀ ਗਈ ਹੈ। ਸ਼੍ਰੀ ਅਗਰਵਾਲ ਪਾਰਟੀ ਦੇ ਗਠਨ ਤੋਂ ਹੀ ਆਪ ਨਾਲ ਜੁੜੇ ਚੱਲੇ ਆ ਰਹੇ ਸਨ। ਉਹ 2017 ਤੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਬਠਿੰਡਾ ਤੋਂ ਪਾਰਟੀ ਦੀ ਟਿਕਟ ਦੇ ਵੱਡੇ ਦਾਅਵੇਦਾਰ ਸਨ। ਉਨ੍ਹਾਂ ਅਪਣੀ ਨਿਯੁਕਤੀ ਬਦਲੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ ਹੈ। ਸ਼੍ਰੀ ਅਗਰਵਾਾਲ ਦੀ ਨਿਯੁਕਤੀ ’ਤੇ ਪਾਰਟੀ ਦੇ ਜ਼ਿਲ੍ਹੇ ਨਾਲ ਸਬੰਧਤ ਸਮੂਹ ਆਗੂਆਂ ਤੇ ਵਲੰਟੀਅਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਧਰ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਰਹੇ ਨੀਲ ਗਰਗ ਨੂੰ ਹੁਣ ਪਾਰਟੀ ਨੇ ਸੂਬਾ ਸੰਗਠਨ ਵਿਚ ਜਗ੍ਹਾਂ ਦਿੰਦਿਆਂ ਜੋਆਇੰਟ ਸੈਕਟਰੀ ਨਿਯੁਕਤ ਕੀਤਾ ਹੈ। ਇੱਥੇ ਦੱਸਣਯੋਗ ਬਣਦਾ ਹੈ ਕਿ ਨੀਲ ਗਰਗ 2012 ਤੋਂ ਆਪ ਨਾਲ ਜੁੜੇ ਹਨ ਅਤੇ ਉਹਨਾ ਨੇ ਪਾਰਟੀ ਵਿੱਚ ਅਲੱਗ ਅਲੱਗ ਜਿੰਮੇਵਾਰੀਆਂ ਬਾਖੂਬੀ ਨਿਭਾਈਆਂ ਹਨ ਜਿਵੇਂ ਕਿ ਮੀਡੀਆ ਇੰਚਾਰਜ, ਜਿਲ੍ਹਾ ਪ੍ਰਧਾਨ ਅਤੇ ਪੰਜਾਬ ਪਾਰਟੀ ਦੇ ਸਪੋਕਸਪਰਸਨ ਦੀ ਜਿੰਮੇਵਾਰੀ ਉੱਤੇ ਵੀ ਕੰਮ ਕਰ ਚੁੱਕੇ ਹਨ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਇੱਕ ਹੋਰ ਮਹਿਲਾ ਆਗੂ ਬਲਜਿੰਦਰ ਕੌਰ ਤੂੰਗਵਾਲੀ ਨੂੰ ਵੱਡੀ ਜਿੰਮੇਵਾਰੀ ਦਿੰਦਿਆਂ ਉਨ੍ਹਾਂ ਨੂੰ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਬਲਜਿੰਦਰ ਕੌਰ ਤੁੰਗਵਾਲੀ ਨੂੰ ਨਵੀਂ ਜਿੰਮੇਵਾਰੀ ਮਿਲਣ ’ਤੇ ਬਠਿੰਡਾ ਜਿਲ੍ਹੇ ਦੇ ਸਾਰੇ ਵਿਧਾਇਕਾਂ, ਅਹੁਦੇਦਾਰਾਂ ਅਤੇ ਵਲੰਟੀਅਰਾਂ ਵੱਲੋਂ ਉਹਨਾਂ ਵਧਾਈ ਦਿੱਤੀ ਗਈ ਹੈ।
ਟੀਬੀਡੀਸੀਏ ਨੇ ਸੋਪਿਆਂ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਮੰਗ ਪੱਤਰ
ਕੇਂਦਰ ਸਰਕਾਰ ਤੋਂ ਆਨਲਾਈਨ ਦਵਾਈਆਂ ਦੇ ਕਾਰੋਬਾਰ ‘ਤੇ ਰੋਕ ਲਗਾਉਣ ਦੀ ਮੰਗ
ਆਨਲਾਈਨ ਦਵਾਈਆਂ ਦੇ ਕਾਰੋਬਾਰ ਨਾਲ ਆਮ ਲੋਕਾਂ ਦੀ ਸਿਹਤ ‘ਤੇ ਪੈ ਰਿਹਾ ਹੈ ਮਾੜਾ ਅਸਰ: ਅਸੋਕ ਬਾਲਿਆਂਵਾਲੀ
ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ: ਦੀ ਬਠਿੰਡਾ ਡਿਸਟਿ੍ਰਕਟ ਕੈਮਿਸਟ ਐਸੋਸੀਏਸਨ (ਟੀ.ਬੀ.ਡੀ.ਸੀ.ਏ.) ਨੇ ਕੈਮਿਸਟਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜਿਲ੍ਹਾ ਪ੍ਰਧਾਨ ਅਸੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਬਠਿੰਡਾ ਦੇ ਤਿੰਨ ਦਿਨਾਂ ਦੌਰੇ ’ਤੇ ਪੁੱਜੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਮੰਗ ਪੱਤਰ ਸੌਂਪਿਆ। ਉਕਤ ਵਫਦ ਵਿੱਚ ਅਸੋਕ ਬਾਲਿਆਂਵਾਲੀ ਦੇ ਨਾਲ ਜਿਲ੍ਹਾ ਵਿੱਤ ਸਕੱਤਰ ਰਮੇਸ ਗਰਗ, ਰਿਟੇਲ ਕੈਮਿਸਟ ਐਸੋਸੀਏਸਨ ਦੇ ਪ੍ਰੀਤਮ ਸਿੰਘ ਵਿਰਕ, ਜਸਵੀਰ ਸਿੰਘ ਮਹਿਰਾਜ, ਹੋਲਸੇਲ ਕੈਮਿਸਟ ਐਸੋਸੀਏਸਨ ਤੋਂ ਹਰੀਸ ਕੁਮਾਰ ਟਿੰਕੂ, ਅੰਮਿ੍ਰਤ ਸਿੰਗਲਾ, ਵਰਿੰਦਰ ਕੁਮਾਰ ਡਿੰਮੀ, ਅਨਿਲ ਕੁਮਾਰ, ਰਿਟੇਲ ਕੈਮਿਸਟ ਐਸੋਸੀਏਸਨ ਦੇ ਗੁਰਜਿੰਦਰ ਸਿੰਘ ਸਾਹਨੀ, ਸੁਰੇਸ ਤਾਇਲ, ਹਰਮੇਲ ਸਿੰਘ ਸੁਖਲੱਧੀ ਅਤੇ ਹੋਰ ਕੈਮਿਸਟ ਹਾਜਰ ਸਨ। ਉਕਤ ਵਫਦ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਦਿਆਂ ਕੇਂਦਰ ਸਰਕਾਰ ਤੋਂ ਕੈਮਿਸਟਾਂ ਨੂੰ ਆ ਰਹੀਆਂ ਮੁਸਕਲਾਂ ਦਾ ਹੱਲ ਕਰਨ ਦੀ ਅਪੀਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸੋਕ ਬਾਲਿਆਂਵਾਲੀ ਨੇ ਦੱਸਿਆ ਕਿ ਦਵਾਈਆਂ ਦੇ ਆਨਲਾਈਨ ਕਾਰੋਬਾਰ ਕਾਰਨ ਜਿੱਥੇ ਛੋਟੇ ਦੁਕਾਨਦਾਰ ਬੇਰੁਜਗਾਰੀ ਦੀ ਕਗਾਰ ‘ਤੇ ਪਹੁੰਚ ਗਏ ਹਨ, ਉੱਥੇ ਹੀ ਆਨਲਾਈਨ ਦਵਾਈਆਂ ਦੇ ਇਸ ਕਾਰੋਬਾਰ ਨਾਲ ਆਮ ਲੋਕਾਂ ਦੀ ਸਿਹਤ ‘ਤੇ ਵੀ ਮਾੜਾ ਪ੍ਰਭਾਅ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਹਾਈਕੋਰਟ ਵੱਲੋਂ ਏ.ਆਈ.ਓ.ਸੀ.ਡੀ. ਵੱਲੋਂ ਦਾਇਰ ਕੀਤੀ ਗਈ ਪਟੀਸਨ ‘ਤੇ ਸੁਣਵਾਈ ਕਰਦਿਆਂ ਦਵਾਈਆਂ ਦੇ ਆਨਲਾਈਨ ਕਾਰੋਬਾਰ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ, ਪਰ ਸਰਕਾਰ ਦੇ ਸਹਿਯੋਗ ਅਤੇ ਕਾਰਪੋਰੇਟ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਫੰਡਿੰਗ ਕਾਰਨ ਇਹ ਕਾਰੋਬਾਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਮਾਨਯੋਗ ਗੁਜਰਾਤ ਹਾਈਕੋਰਟ ਵੱਲੋਂ ਵੀ ਆਨਲਾਈਨ ਦਵਾਈਆਂ ਦੇ ਕਾਰੋਬਾਰ ‘ਤੇ ਪਾਬੰਦੀ ਦੇ ਦਿੱਲੀ ਹਾਈਕੋਰਟ ਦੇ ਹੁਕਮਾਂ ਨੂੰ ਜਾਰੀ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਦਵਾਈਆਂ ਦੇ ਕਾਰੋਬਾਰ ਵਿਚ ਅਕਸਰ ਵੇਖਿਆ ਜਾਂਦਾ ਹੈ ਕਿ ਕੁੱਝ ਅਖੌਤੀ ਡਾਕਟਰਾਂ ਵੱਲੋਂ ਮਰੀਜਾਂ ਨੂੰ ਦਵਾਈਆਂ ਦੀ ਪਰਚੀ ਦਿੱਤੀ ਜਾ ਰਹੀ ਹੈ, ਜਦਕਿ ਆਨਲਾਈਨ ਫਾਰਮਾਸਿਊਟੀਕਲ ਕੰਪਨੀਆਂ ਵੀ ਬਿਨਾਂ ਕਿਸੇ ਜਾਂਚ-ਪੜਤਾਲ ਦੇ ਉਕਤ ਦਵਾਈਆਂ ਮਰੀਜਾਂ ਤੱਕ ਪਹੁੰਚਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇੱਕ ਗੱਲ ਇਹ ਵੇਖਣ ਨੂੰ ਮਿਲ ਰਹੀ ਹੈ ਕਿ ਆਨਲਾਈਨ ਦਵਾਈਆਂ ਦੀ ਸਪਲਾਈ ਤੋਂ ਬਾਅਦ ਉਕਤ ਦਵਾਈਆਂ ਦੇ ਸੇਵਨ ਕਾਰਨ ਮਰੀਜਾਂ ਦੀ ਸਿਹਤ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ, ਜਦਕਿ ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਕਿ ਜਿਹੜੇ ਡਾਕਟਰ ਦਵਾਈਆਂ ਦੀ ਪਰਚੀ ਲਿੱਖ ਰਹੇ ਹਨ, ਉਹ ਡਾਕਟਰ ਡਿਗਰੀ ਹੋਲਡਰ ਹਨ ਜਾਂ ਨਹੀਂ, ਦੂਜੇ ਪਾਸੇ ਇਹ ਵੀ ਦੇਖਿਆ ਜਾ ਰਿਹਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਪਾਬੰਦੀਸੁਦਾ ਦਵਾਈਆਂ ਦੇ ਆਰਡਰ ਆਨਲਾਈਨ ਦੇ ਰਹੇ ਹਨ ਅਤੇ ਆਨਲਾਈਨ ਫਾਰਮਾਸਿਊਟੀਕਲ ਕੰਪਨੀਆਂ ਵੀ ਇਨ੍ਹਾਂ ਦਵਾਈਆਂ ਨੂੰ ਪਹੁੰਚਾ ਰਹੀਆਂ ਹਨ। ਜਿਸ ਕਾਰਨ ਜਿੱਥੇ ਛੋਟੀ ਉਮਰ ਵਿੱਚ ਹੀ ਬੱਚਿਆਂ ਦੀ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ, ਉੱਥੇ ਹੀ ਬੱਚੇ ਵੀ ਪਾਬੰਦੀਸੁਦਾ ਦਵਾਈਆਂ ਦਾ ਸੇਵਨ ਕਰਕੇ ਨਸੇ ਦੀ ਲਤ ਦਾ ਸ?ਿਕਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਡਰੱਗਜ ਅਤੇ ਪਿ੍ਰਸਕਿ੍ਰਪਸਨ ਵਾਲੀਆਂ ਦਵਾਈਆਂ ਵੇਚਣ ਵਾਲੀਆਂ ਵੈੱਬਸਾਈਟਾਂ ਕੋਲ ਡਰੱਗਜ ਐਂਡ ਕਾਸਮੈਟਿਕਸ ਐਕਟ, 1940 ਦੀ ਧਾਰਾ 18, ਜੋ ਕਿ ਡਰੱਗਜ ਰੂਲਜ, 1945 ਦੇ ਐਕਟ 61 ਅਤੇ 62 ਦੇ ਤਹਿਤ ਮੁਹੱਈਆ ਕਰਵਾਇਆ ਗਿਆ ਹੈ, ਦੇ ਤਹਿਤ ਲੋੜੀਂਦਾ ਲਾਇਸੈਂਸ ਨਹੀਂ ਹੈ। ਕੁੱਝ ਦਵਾਈਆਂ ਆਨਲਾਈਨ ਫਾਰਮੇਸੀਆਂ ਵਿੱਚ ਬਿਨਾਂ ਪਰਚੀਆਂ ਤੋਂ ਦਿੱਤੀਆਂ ਜਾਂਦੀਆਂ ਹਨ, ਜੋ ਗੈਰ-ਕਾਨੂੰਨੀ ਹੈ। ਅਸੋਕ ਬਾਲਿਆਂਵਾਲੀ ਨੇ ਕਿਹਾ ਕਿ ਨੈਸਨਲ ਡਰੱਗ ਵਿਭਾਗ ਵੱਲੋਂ ਆਨਲਾਈਨ ਦਵਾਈਆਂ ਦਾ ਕਾਰੋਬਾਰ ਕਰਨ ਲਈ ਕੋਈ ਲਾਇਸੈਂਸ ਜਾਰੀ ਨਹੀਂ ਕੀਤਾ ਜਾਂਦਾ, ਜਿਸ ਕਾਰਨ ਇਹ ਕਾਰੋਬਾਰ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਸੌਂਪਦਿਆਂ ਕੇਂਦਰ ਸਰਕਾਰ ਨੂੰ ਆਨਲਾਈਨ ਦਵਾਈਆਂ ਦੇ ਕਾਰੋਬਾਰ ਨੂੰ ਰੋਕਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਐਸੋਸੀਏਸਨ ਦੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਉਕਤ ਮੰਗ ਕੇਂਦਰੀ ਸਿਹਤ ਮੰਤਰੀ ਤੱਕ ਪਹੁੰਚਾ ਕੇ ਉਕਤ ਮੰਗ ਦਾ ਹੱਲ ਕਰਵਾਉਣਗੇ। ਅਸੋਕ ਬਾਲਿਆਂਵਾਲੀ ਨੇ ਦੱਸਿਆ ਕਿ ਇਸ ਦੌਰਾਨ ਕੈਮਿਸਟਾਂ ਨੂੰ ਪੇਸ ਆ ਰਹੀਆਂ ਹੋਰ ਕਈ ਸਮੱਸਿਆਵਾਂ ਦੇ ਹੱਲ ਦੀ ਮੰਗ ਵੀ ਕੇਂਦਰੀ ਮੰਤਰੀ ਦੇ ਸਾਹਮਣੇ ਰੱਖੀ ਗਈ ਅਤੇ ਕੇਂਦਰੀ ਮੰਤਰੀ ਵੱਲੋਂ ਉਕਤ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ ਗਿਆ।
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਵਿਸ਼ਵ ਜੰਨਸੰਖਿਆ ਦਿਵਸ ਦੇ ਸਬੰਧ ਵਿੱਚ ਮੁਕਾਬਲੇ ਆਯੋਜਿਤ
ਪੇਟਿੰਗ ਵਿੱਚ ਕਰਿਸ਼ਮਾਂ,ਲੇਖ ਮਾਕਬਲੇ ਵਿੱਚ ਈਸ਼ਕਾ,ਭਾਸ਼ਣ ਵਿੱਚ ਹਰਜਸ਼ਨਪ੍ਰੀਤ ਕੌਰ ਅਤੇ ਕੁਇੱਜ ਮੁਕਾਬਲੇ ਵਿੱਚ ਯੈਲੋ ਹਾਊਸ ਦੀ ਟੀਮ ਹਰਜੋਤ ਕੌਰ,ਰਿਸ਼ਮਤਾ ਮਾਨ ਅਤੇ ਹਰਮਨਪ੍ਰੀਤ ਕੌਰ ਪਹਿਲੇ ਸਥਾਨ ’ਤੇ ਰਹੇ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 11 ਜੁਲਾਈ: ਵੱਧਦੀ ਅਬਾਦੀ ਦੀ ਸਮੱਸਿਆ ਇੱਕ ਅਜਿਹੀ ਸਮੱਸਿਆ ਹੈ ਜੋ ਅੱਗੇ ਹੋਰ ਕਈ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ ਇਸ ਗੱਲ ਦਾ ਪ੍ਰਗਟਾਵਾ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਅਧਿਕਾਰੀ ਡਾ.ਸੰਦੀਪ ਘੰਡ ਨੇ ਆਦਰਸ਼ ਸੇਕੰਡਰੀ ਸਕੂਲ ਭੁਪਾਲ ਵਿਖੇ ਮਨਾਏ ਗਏ ਵਿਸ਼ਵ ਅਬਾਦੀ ਦਿਵਸ ਦੇ ਜੇਤੂਆਂ ਨੂੰ ਇਨਾਮ ਤਕਸੀਮ ਕਰਦਿਆ ਕੀਤਾ।ਡਾ.ਘੰਡ ਨੇ ਕਿਹਾ ਕਿ ਵੱਧਦੀ ਕਾਰਣ ਲੋਕ ਭਲਾਈ ਸਕੀਮਾਂ ਜਿਵੇ ਸਿਹਤ,ਸਿਖਿਆ ਤੇ ਵੀ ਅਸਰ ਪੈਦਾਂ ਹੈ।ਉਹਨਾਂ ਇਹ ਵੀ ਕਿਹਾ ਕਿ ਦੇਸ਼ ਵਿੱਚ ਬੁਰੁਜਗਾਰੀ ਦਾ ਵੀ ਮੁੱਖ ਕਾਰਣ ਵੱਧਦੀ ਅਬਾਦੀ ਹੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਨੋਜਵਾਨ ਬਹੁਤ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ।
ਆਦਰਸ਼ ਸੇਕੰਡਰੀ ਸਕੂਲ ਦੇ ਮੇਨਿਜੰਗ ਡਾਰਿਕੇਟਰ ਕਰਮ ਸਿੰਘ ਚੋਹਾਨ ਦੀ ਅਗਵਾਈ ਹੇਠ ਕਰਵਾਏ ਇਹਨਾਂ ਮੁਕਾਬਿਲਆਂ ਵਿੱਚ 120 ਦੇ ਕਰੀਬ ਲੜਕੇ/ਲੜਕੀਆਂ ਨੇ ਭਾਗ ਲਿਆ।ਆਦਰਸ਼ ਸੇਕਡੰਰੀ ਸਕੂਲ ਦੇ ਪਿ੍ਰਸੀਪਲ ਅਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਵੱਲੋਂ ਪਹਿਲਾਂ ਵੀ ਸਮੇ ਸਮੇ ਤੇ ਵੱਖ ਵੱਖ ਸਮਾਜਿਕ ਬੁਰਾਈਆਂ ਸਬੰਧੀ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਉਹਨਾਂ ਨਹਿਰੂ ਯੁਵਾ ਕੇਂਦਰ ਮਾਨਸਾ ਦਾ ਉਹਨਾਂ ਦੇ ਸਕੂਲ ਵਿੱਚ ਵਿਸ਼ਵ ਅਬਾਦੀ ਦਿਵਸ ਦੇ ਸਬੰਧ ਵਿੱਚ ਵੱਖ ਵੱਖ ਮੁਕਾਬਲੇ ਕਰਵਾਏ ਜਾਣ ਵਾਲੇ ਮੁਕਾਬਿਲਆਂ ਲਈ ਧੰਨਵਾਦ ਕੀਤਾ।
ਇਸ ਮੋਕੇ ਕਰਵਾਏ ਗਏ ਪੇਟਿੰਗ ਮੁਕਾਬਿਲਆਂ ਵਿੱਚ ਗਰੀਨ ਹਾਊਸ ਦੀ ਕਰਿਸ਼ਮਾਂ ਨੇ ਬਾਜੀ ਮਾਰੀ ਜਦੋਂ ਕਿ ਬਲਿਊ ਹਾਊਸ ਦੀ ਫਰਮੀਤ ਕੌਰ ਦੂਸਰੇ ਅਤੇ ਰੈਡ ਹਾਊਸ ਦੀ ਰਵਨੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਕਰਵਾਏ ਗਏ ਭਾਸ਼ਣ ਮੁਕਾਬਿਲਆਂ ਵਿੱਚ ਵੀ ਗਰੀਨ ਹਾਊਸ ਦੀ ਹਰਜਸ਼ਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਬਲਿਊ ਹਾਊਸ ਦੀ ਖੁਸ਼ਦੀਪ ਕੌਰ ਨੇ ਦੂਜਾ ਅਤੇ ਰੈਡ ਹਾਊਸ ਦੀ ਰੁਪਿੰਦਰ ਕੌਰ ਨੂੰ ਤੀਜੇ ਸਥਾਨ ਨਾਲ ਸਬਰ ਕਰਨਾ ਪਿਆ।ਇਸ ਮੋਕੇ ਕਰਵਾਏ ਗਏ ਲੇਖ ਮੁਕਾਬਲਿਆਂ ਵਿੱਚ ਰੈਡ ਹਾਊਸ ਦੀ ਈਸ਼ਕਾ ਨੇ ਪਹਿਲਾ,ਬਲਿਊ ਦੀ ਸਿਮਰਪ੍ਰੀਤ ਕੌਰ ਨੇ ਦੂਸਰਾ ਅਤੇ ਗਰਨਿ ਹਾਊਸ ਦੀ ਵਿਭਨੀਤ ਕੌਰ ਤੀਸਰੇ ਸਥਾਨ ਤੇ ਰਹੀ।ਇਸ ਮੋਕੇ ਕਰਵਾਏ ਗਏ ਕੁਇੱਜ ਮੁਕਾਬਲੇ ਵਿੱਚ ਯੈਲੋ ਹਾਊਸ ਦੀ ਟੀਮ ਹਰਜੋਤ ਕੌਰ,ਰਿਸ਼ਮਤਾ ਮਾਨ ਅਤੇ ਹਰਮਨਪ੍ਰੀਤ ਕੌਰ ਨੇ ਪਹਿਲੇ ਸਥਾਨ ਦੀ ਬਾਜੀ ਮਾਰੀ ਜਦ ਕਿ ਬਲਿਊ ਹਾਊਸ ਦੀ ਕਮਲਪ੍ਰੀਤ ਕੌਰ,ਰਮਨਪ੍ਰੀਤ ਕੌਰ ਅਤੇ ਭੁਪਿੰਦਰ ਕੌਰ ਨੂੰ ਦੂਸਰਾ ਅਤੇ ਗਰੀਨ ਹਾਊਸ ਦੀ ਟੀਮ ਜਿਸ ਵਿੱਚ ਕਮਲਪ੍ਰੀਤ ਕੌਰ,ਖੁਸ਼ਪ੍ਰੀਤ ਕੌਰ ਅਤੇ ਨਵਦੀਪ ਕੌਰ ਸ਼ਾਮਲ ਸਨ ਨੂੰ ਤੀਸ਼ਰੇ ਸਥਾਨ ਨਾਲ ਹੀ ਸਬਰ ਕਰਨਾ ਪਿਆ।ਇਹਨਾਂ ਮੁਕਾਬਿਲਆਂ ਦੀ ਵਿਸ਼ੇਸ਼ਤਾ ਇਹ ਰਹੀ ਕਿ ਸਾਰੇ ਮੁਕਾਬਿਲਆਂ ਵਿੱਚ ਲੜਕੀਆਂ ਨੇ ਹੀ ਬਜਾੀ ਮਾਰੀ।
ਇਸ ਮੋਕੇ ਕਰਵਾਏ ਗਏ ਮੁਕਾਬਿਲਆਂ ਵਿੱਚ ਸਕੂਲ ਅਧਿਆਪਕ ਵਿਸ਼ਾਲ ਭਠੇਜਾ,ਮੱਖਣ ਸਿੰਘ ਬੀਰ,ਸੁਖਵੀਰ ਸਿੰਘ,ਮੈਡਮ ਰਮਨੀਕ ਕੌਰ,ਮੈਡਮ ਕਿਰਨਦੀਪ ਕੌਰ ਅਤੇ ਕੁਲਵੰਤ ਕੌਰ ਨੇ ਜੱਜਾਂ ਦੀ ਭੂਮਕਿਾ ਅਦਾ ਕੀਤੀ।ਪ੍ਰੋਗਰਾਮ ਨੂੰ ਸਫਲ ਕਰਨ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲੰਟੀਅਰਜ ਗੁਰਪ੍ਰੀਤ ਕੌਰ ਅਕਲੀਆ ਅਤੇ ਮਨੋਜ ਕੁਮਾਰ ਨੇ ਸ਼ਮੂਲੀਅਤ ਕੀਤੀ।ਮੰਚ ਸੰਚਾਲਨ ਦੀ ਭੂਮਿਕਾ ਸਕੂਲ ਅਧਿਆਪਕ ਮੱਖਣ ਸਿੰਘ ਬੀਰ ਨੇ ਅਦਾ ਕੀਤੀ।
ਨਰਮੇ ਦੀ ਫਸਲ ਉੱਤੇ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਦੇ ਟਾਕਰੇ ਲਈ ਸੂਬਾ ਸਰਕਾਰ ਹਰਕਤ ਵਿੱਚ ਆਈ
ਖੇਤੀਬਾੜੀ ਮੰਤਰੀ ਧਾਲੀਵਾਲ ਦੀ ਅਗਵਾਈ ਵਿੱਚ ਵਿਭਾਗ ਦੀਆਂ 37 ਟੀਮਾਂ ਭਲਕੇ 12 ਜੁਲਾਈ ਨੂੰ ਮਾਲਵਾ ਦੇ 6 ਜਿਲਿਆਂ ਦਾ ਦੌਰਾ ਕਰਨਗੀਆਂ
ਖੇਤੀਬਾੜੀ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਕਲੀ ਦਵਾਈਆਂ/ਖਾਦਾਂ/ਬੀਜਾਂ ਦੀ ਅਲਾਮਤ ਨੂੰ ਜੜ੍ਹੋਂ ਖਤਮ ਕਰਨ ਦੇ ਦਿੱਤੇ ਨਿਰਦੇਸ
ਖੇਤੀਬਾੜੀ ਅਧਿਕਾਰੀਆਂ ਨੂੰ ਦਫਤਰਾਂ ਤੇ ਫਾਈਲਾਂ ਦੇ ਕੰਮ ਵਿੱਚੋਂ ਨਿਕਲ ਕੇ ਜਮੀਨੀ ਪੱਧਰ ਉੱਤੇ ਕੰਮ ਕਰਨ ਲਈ ਆਖਿਆ
ਕੁਲਦੀਪ ਸਿੰਘ ਧਾਲੀਵਾਲ ਨੇ ਖੇਤੀਬਾੜੀ ਅਧਿਕਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ
ਸੁਖਜਿੰਦਰ ਮਾਨ
ਮੁਹਾਲੀ, 11 ਜੁਲਾਈ: ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਕਿਸਾਨਾਂ ਨੂੰ ਗੰਭੀਰ ਸੰਕਟ ਵਿੱਚੋਂ ਕੱਢਣ, ਖੇਤੀਬਾੜੀ ਨੂੰ ਲਾਭਦਾਇਕ ਧੰਦਾ ਬਣਾਉਣ ਅਤੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਕੱਢਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਦਫਤਰਾਂ ਤੇ ਫਾਈਲਾਂ ਦੇ ਕੰਮ ਵਿੱਚੋਂ ਨਿਕਲ ਕੇ ਜਮੀਨੀ ਪੱਧਰ ਉੱਤੇ ਨੀਤੀਆਂ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਫੀਲਡ ਵਿੱਚ ਨਿੱਤਰਨ ਲਈ ਕਿਹਾ। ਸ. ਧਾਲੀਵਾਲ ਨੇ ਖੇਤੀਬਾੜੀ ਵਿਭਾਗ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਪੰਜਾਬ ਮੰਡੀ ਬੋਰਡ ਭਵਨ ਵਿਖੇ ਖੇਤੀਬਾੜੀ ਵਿਭਾਗ ਦੇ ਸਮੂਹ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੰਗਲਾ ਪੰਜਾਬ ਸਿਰਜਣ ਦੇ ਲਏ ਸੁਫਨੇ ਨੂੰ ਪੂਰਾ ਕਰਨ ਲਈ ਸੂਬੇ ਦੀ ਖੇਤੀ ਨੂੰ ਬਚਾਉਣਾ ਸਭ ਤੋਂ ਜਰੂਰੀ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਸੂਬੇ ਦੀ ਅਰਥ ਵਿਵਸਥਾ ਖੇਤੀਬਾੜੀ ਆਧਾਰਿਤ ਹੈ। ਜੇ ਅਸੀਂ ਖੇਤੀ ਬਚਾ ਲਈ ਤਾਂ ਪੰਜਾਬ ਬਚਾ ਲਵਾਂਗੇ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਨਕਲੀ ਕੀਟਨਾਸਕ, ਖਾਦਾਂ ਤੇ ਬੀਜਾਂ ਨੂੰ ਮੁਕੰਮਲ ਖਤਮ ਕੀਤਾ ਜਾਵੇ। ਅਜਿਹਾ ਕੁੱਝ ਵੀ ਨਕਲੀ ਸਮਾਨ ਕਿਤੇ ਫੜਿਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਨਕਲੀ ਦਵਾਈਆਂ ਤੇ ਬੀਜਾਂ ਦੀ ਅਲਾਮਤ ਪੰਜਾਬ ਵਿੱਚੋਂ ਜੜ੍ਹੋਂ ਖਤਮ ਕਰਨ ਲਈ ਖੇਤੀਬਾੜੀ ਅਧਿਕਾਰੀਆਂ ਨੂੰ ਤਾੜਨਾ ਕੀਤੀ।ਉਨ੍ਹਾਂ ਕਿਹਾ ਕਿ ਇਸ ਵਿਭਾਗ ਵਿੱਚ ਉਨ੍ਹਾਂ ਦਾ ਪਹਿਲਾ ਟੀਚਾ ਹੀ ਇਹੋ ਹੈ।ਦਵਾਈਆਂ ਤੇ ਬੀਜਾਂ ਦੀਅੱਜ ਫੈਕਟਰੀਆਂ ਦੀ ਸੂਚੀ ਬਣਾ ਕੇ ਸੌਂਪਣ ਨੂੰ ਕਿਹਾ।ਨਰਮੇ ਦੀ ਫਸਲ ਉੱਤੇ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਨਾਲ ਨਜਿੱਠਣ ਲਈ ਖੇਤੀਬਾੜੀ ਅਧਿਕਾਰੀਆਂ ਨੂੰ ਨਿਰਦੇਸ ਦਿੰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਫੀਲਡ ਅਧਿਕਾਰੀਆਂ ਤੋਂ ਲੈ ਕੇ ਮੁੱਖ ਦਫਤਰ ਤੱਕ ਦੇ ਸਮੂਹ ਅਧਿਕਾਰੀ ਭਲਕੇ ਤੋਂ ਹੀ ਮਾਲਵੇ ਦੀ ਨਰਮਾ ਪੱਟੀ ਦਾ ਦੌਰਾ ਕਰਨਗੇ।ਉਹ ਖੁਦ ਵੀ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵਾਰ ਕਿਸੇ ਵੀ ਕਿਸਾਨ ਦੀ ਫਸਲ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।ਵਿਭਾਗ ਦੀਆਂ 37 ਟੀਮਾਂ ਨਰਮਾ ਪੱਟੀ ਦੇ ਛੇ ਜ?ਿਲਿਆਂ ਵਿੱਚ ਫਸਲ ਦਾ ਜਾਇਜਾ ਲੈ ਕੇ ਰਿਪੋਰਟ ਕਰਨਗੀਆਂ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਇਸ ਟੀਮ ਦਾ ਹਿੱਸਾ ਹੋਣਗੇ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਫਸਲੀ ਵਿਭਿੰਨਤਾ ਨੂੰ ਸਫਲ ਬਣਾਉਣ ਲਈ ਮੰਡੀਕਰਨ ਨੂੰ ਮਜਬੂਤ ਕੀਤਾ ਜਾਵੇਗਾ ਅਤੇ ਮੂੰਗੀ ਵਾਂਗ ਮੱਕੀ ਅਤੇ ਹੋਰ ਸਹਾਇਕ ਫਸਲਾਂ ਨੂੰ ਉਤਸਾਹਤ ਕਰਨ ਲਈ ਇਨ੍ਹਾਂ ਫਸਲਾਂ ਲਈ ਮੰਡੀਕਰਨ ਉੱਤੇ ਜੋਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਤ ਕੀਤਾ ਜਾ ਰਿਹਾ ਹੈ ਅਤੇ ਇਸ ਟੀਚੇ ਦੀ ਪੂਰਤੀ ਲਈ ਖੇਤੀਬਾੜੀ ਅਧਿਕਾਰੀ ਇਸ ਸਕੀਮ ਦਾ ਵੱਧ ਤੋਂ ਵੱਧ ਪ੍ਰਚਾਰ ਤੇ ਪਸਾਰ ਕਰਨ ਅਤੇ ਛੋਟੇ ਕਿਸਾਨਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ।ਸ. ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਸੂਬਾ ਵਾਸੀਆਂ ਨੇ ਸਹੀਦੇ ਆਜਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਨੂੰ ਮੁੜ ਪੈਰਾਂ ਉੱਤੇ ਖੜ੍ਹਾ ਕਰਨ ਦੀ ਸਹੁੰ ਖਾਧੀ ਹੈ ਅਤੇ ਇਸੇ ਵਚਨਬੱਧਤਾ ਉੱਤੇ ਪਹਿਰਾ ਦਿੰਦੇ ਹੋਏ ਖੇਤੀਬਾੜੀ ਵਿਭਾਗ ਵਿੱਚ ਭਿ੍ਰਸਟਾਚਾਰ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ ਮੰਡੀ ਬੋਰਡ, ਪੰਜਾਬ ਐਗਰੋ, ਪਨਸੀਡ, ਵੇਅਰਹਾਊਸ ਨੂੰ ਤਕੜਾ ਕੀਤਾ ਜਾਵੇ।
ਇਸ ਤੋਂ ਪਹਿਲਾ ਵਿੱਤ ਕਮਿਸਨਰ ਵਿਕਾਸ ਸਰਵਜੀਤ ਸਿੰਘ ਨੇ ਖੇਤੀਬਾੜੀ ਮੰਤਰੀ ਦਾ ਸਵਾਗਤ ਕਰਦਿਆਂ ਵਿਭਾਗ ਬਾਰੇ ਜਾਣ ਪਛਾਣ ਕਰਵਾਈ। ਇਸ ਮੌਕੇ ਪੰਜਾਬ ਮੰਡੀਕਰਨ ਬੋਰਡ ਦੇ ਸਕੱਤਰ ਰਵੀ ਭਗਤ, ਖੇਤੀਬਾੜੀ ਵਿਭਾਗ ਦੇ ਸਕੱਤਰ ਦਿਲਰਾਜ ਸਿੰਘ, ਪੰਜਾਬ ਐਗਰੋ ਦੇ ਐਮ.ਡੀ. ਮਨਜੀਤ ਸਿੰਘ ਬਰਾੜ, ਪੰਜਾਬ ਵੇਅਰਹਾਊਸ ਕਾਰਪੋਰੇਸਨ ਦੇ ਐਮ.ਡੀ. ਕੰਵਲਪ੍ਰੀਤ ਕੌਰ ਬਰਾੜ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਤੇ ਪੰਜਾਬ ਮੰਡੀਕਰਨ ਬੋਰਡ ਦੇ ਵਧੀਕ ਸਕੱਤਰ ਦਲਵਿੰਦਰ ਸਿੰਘ ਸਮੇਤ ਖੇਤੀਬਾੜੀ ਵਿਭਾਗ ਦੇ ਮੁੱਖ ਦਫਤਰ ਦੇ ਅਧਿਕਾਰੀ ਅਤੇ ਸਮੂਹ ਜਿਲਿਆਂ ਦੇ ਮੁੱਖ ਖੇਤੀਬਾੜੀ ਅਫਸਰ ਵੀ ਹਾਜਰ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ’ਤੇ ਚੰਡੀਗੜ੍ਹ ਉਪਰ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਨ ਦੇ ਲਗਾਏ ਦੋਸ਼
ਸੁਖਬੀਰ ਬਾਦਲ ਨੂੰ ਚੇਤੇ ਕਰਵਾਇਆ-ਤੁਹਾਡੇ ਵੇਲੇ ਸਰਕਾਰੀ ਦਫਤਰ ਮੋਹਾਲੀ ਤਬਦੀਲ ਕੀਤੇ ਅਤੇ ਨਿਊ ਚੰਡੀਗੜ੍ਹ ਸਥਾਪਤ ਹੋਇਆ
ਮੁੱਖ ਮੰਤਰੀ ਨੇ ਪਰਿਵਾਰ ਸਣੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ
ਸੁਖਜਿੰਦਰ ਮਾਨ
ਅੰਮਿ੍ਰਤਸਰ, 11 ਜੁਲਾਈ: ਅਕਾਲੀ ਆਗੂਆਂ ਵੱਲੋਂ ਸੂਬੇ ਦੀ ਰਾਜਧਾਨੀ ਦੇ ਮੁੱਦੇ ‘ਤੇ ਕੀਤੀ ਬੇਬੁਨਿਆਦ ਬਿਆਨਬਾਜੀ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ‘ਤੇ ਸੂਬੇ ਦੇ ਦਾਅਵੇ ਨੂੰ ਕਮਜੋਰ ਕਰਨ ਲਈ ਸ੍ਰੋਮਣੀ ਅਕਾਲੀ ਦਲ ਦੀ ਲੀਡਰਸਿਪ ਦੀ ਕਰੜੀ ਆਲੋਚਨਾ ਕੀਤੀ।ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ, “ਹਰੇਕ ਪੰਜਾਬੀ ਇਹ ਭਲੀ-ਭਾਂਤ ਜਾਣਦਾ ਹੈ ਕਿ ਸੂਬਾ ਸਰਕਾਰ ਦੇ ਦਫਤਰਾਂ ਨੂੰ ਚੰਡੀਗੜ੍ਹ ਤੋਂ ਮੋਹਾਲੀ ਤਬਦੀਲ ਕਿਸ ਨੇ ਕੀਤਾ ਅਤੇ ਨਿਊ ਚੰਡੀਗੜ੍ਹ ਦੀ ਸਥਾਪਨਾ ਕਰਨ ਵਾਲੇ ਕੌਣ ਹਨ।”
ਮੁੱਖ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ‘ਤੇ ਪੰਜਾਬ ਦੇ ਦਾਅਵਿਆਂ ਨੂੰ ਖੋਰਾ ਲਾਉਣ ਲਈ ਪ੍ਰਕਾਸ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਕੇਂਦਰ ਦੀਆਂ ਸਰਕਾਰਾਂ ਨਾਲ ਮਿਲੀਭੁਗਤ ਰਹੀ ਹੈ। ਉਨ੍ਹਾਂ ਨੇ ਸੁਖਬੀਰ ਬਾਦਲ ਤੋਂ ਪੁੱਛਿਆ ਕਿ ਕੇਂਦਰ ਦੀ ਸਰਕਾਰ ‘ਚ ਭਾਈਵਾਲ ਹੋਣ ਦੇ ਬਾਵਜੂਦ ਉਨ੍ਹਾਂ ਨੇ ਚੰਡੀਗੜ੍ਹ ਨੂੰ ਲੈ ਕੇ ਚੁੱਪ ਕਿਉਂ ਧਾਰੀ ਰੱਖੀ। ਭਗਵੰਤ ਮਾਨ ਨੇ ਕਿਹਾ ਕਿ ਬਾਦਲ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਚੁੱਪ ਰਹੇ ਅਤੇ ਕਾਂਗਰਸ ਲੀਡਰਸ?ਿਪ ਵੀ ਇਸ ਸਮੁੱਚੇ ਮਾਮਲੇ ‘ਤੇ ਮੂਕ ਦਰਸਕ ਬਣੀ ਰਹੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਮੀਡੀਆ ਸਾਹਮਣੇ ਨਿਰਆਧਾਰ ਬਿਆਨਬਾਜ਼ੀ ਕਰਕੇ ਸਸਤੀ ਸ਼ੋਹਰਤ ਖੱਟਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨਾਲ ਸਲਾਹ ਮਸਵਰਾ ਕਰਕੇ ਹਰ ਮਸਲੇ ਦਾ ਹੱਲ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ‘ਤੇ ਵਰ੍ਹਦਿਆਂ ਕਿਹਾ ਕਿ ਇਸ ਪਾਰਟੀ ਦੇ ਮੰਤਰੀਆਂ ਨੇ ਸੂਬੇ ਦੇ ਦਰੱਖਤ ਤੱਕ ਵੀ ਵੇਚ ਦਿੱਤੇ ਹਨ। ਦੂਜੇ ਪਾਸੇ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਸਿਹਤਮੰਦ, ਹਰਿਆ ਭਰਿਆ ਅਤੇ ਪ੍ਰਦੂਸਣ ਮੁਕਤ ਬਣਾਉਣ ਲਈ ਵਚਨਬੱਧ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ਵਾਲੇ ਸਮੇਂ ਵਿੱਚ ਸੂਬੇ ਦੀ ਪੁਰਾਤਨ ਸਾਨ ਨੂੰ ਬਹਾਲ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਮੱਤੇਵਾੜਾ ਜੰਗਲਾਂ ਨੇੜੇ ਕੋਈ ਵੀ ਉਦਯੋਗਿਕ ਯੂਨਿਟ ਲਾਉਣ ਦੀ ਇਜਾਜ਼ਤ ਨਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪੰਜਾਬ ਨੂੰ ਹਰਿਆ ਭਰਿਆ ਅਤੇ ਪ੍ਰਦੂਸਣ ਮੁਕਤ ਬਣਾਉਣ ਦੇ ਮਕਸਦ ਨਾਲ ਲਿਆ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਮੱਤੇਵਾੜਾ ਜੰਗਲ ਨੂੰ ਸੈਰ-ਸਪਾਟੇ ਵਜੋਂ ਆਕਰਸਿਤ ਕਰਨ ਲਈ ਵਾਤਾਵਰਨ ਪਾਰਕ ਵਜੋਂ ਵਿਕਸਤ ਕਰਨ ਲਈ ਠੋਸ ਉਪਰਾਲੇ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਵਿੱਚ ਨਸਾ ਤਸਕਰਾਂ ਵਿਰੁੱਧ ਵੱਡੇ ਪੱਧਰ ‘ਤੇ ਕਾਰਵਾਈ ਸੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸਾ ਮੁਕਤ ਸੂਬਾ ਬਣਾਉਣ ਦਾ ਟੀਚਾ ਮਿੱਥਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਕਿ ਨਸ?ਿਆਂ ਦੀ ਸਪਲਾਈ ਲਾਈਨ ਟੁੱਟ ਚੁੱਕੀ ਹੈ, ਸੂਬਾ ਸਰਕਾਰ ਹੁਣ ਨਸਾ ਤਸਕਰਾਂ ਨੂੰ ਸਲਾਖਾਂ ਪਿੱਛੇ ਡੱਕਣ ਵੱਲ ਧਿਆਨ ਦੇ ਰਹੀ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਮਨ-ਕਾਨੂੰਨ ਨੂੰ ਕਾਇਮ ਰੱਖਣਾ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਸਪੱਸਟ ਕਿਹਾ ਕਿ ਕਿਸੇ ਨੂੰ ਵੀ ਸੂਬੇ ਦੀ ਅਮਨ-ਸਾਂਤੀ ਭੰਗ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਹਰੇਕ ਵਰਗ ਦੇ ਭਲੇ ਲਈ ਵਚਨਬੱਧ ਹੈ।ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣੀ ਪਤਨੀ, ਮਾਤਾ ਅਤੇ ਭੈਣ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।
ਮੱਤੇਵਾੜਾ ਜੰਗਲਾਂ ਨੇੜੇ ਸਨਅਤੀ ਇਕਾਈ ਸਥਾਪਤ ਦੇ ਮਾਮਲੇ ’ਚ ਸਰਕਾਰ ਦਾ ਯੂ-ਟਰਨ
ਸੂਬੇ ਦੇ ਜੰਗਲਾਂ ਤੇ ਬਹੁਮੁੱਲੇ ਜਲ ਸਰੋਤਾਂ ਨੂੰ ਬਚਾਉਣ ਲਈ ਚੁੱਕਿਆ ਕਦਮ: ਮੁੱਖ ਮੰਤਰੀ
ਪ੍ਰਾਜੈਕਟ ਦੇ ਵਾਤਾਵਰਨ ਉਤੇ ਮਾੜੇ ਪ੍ਰਭਾਵਾਂ ਬਾਰੇ ਵਿਚਾਰੇ ਬਿਨਾਂ ਮਨਜ਼ੂਰੀ ਦੇਣ ਉਤੇ ਕੈਪਟਨ ਦੀ ਕੀਤੀ ਆਲੋਚਨਾ
ਸੁਖਜਿੰਦਰ ਮਾਨ
ਚੰਡੀਗੜ੍ਹ, 11 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਐਲਾਨ ਕੀਤਾ ਕਿ ਸੂਬੇ ਦੇ ਜੰਗਲਾਂ ਤੇ ਬਹੁਮੱਲੇ ਜਲ ਸਰੋਤਾਂ ਨੂੰ ਬਚਾਉਣ ਲਈ ਮੱਤੇਵਾੜਾ ਦੇ ਜੰਗਲਾਂ ਨੇੜੇ ਤਜਵੀਜ਼ਤ ਥਾਂ ਉਤੇ ਕੋਈ ਸਨਅਤੀ ਇਕਾਈ ਨਹੀਂ ਲੱਗੇਗੀ। ਮੱਤੇਵਾੜਾ ਜੰਗਲ ਬਾਰੇ ਜਨਤਕ ਐਕਸ਼ਨ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਐਲਾਨ ਕੀਤਾ, ‘‘ਮੈਂ ਸਪੱਸ਼ਟ ਤੌਰ ਉਤੇ ਦੱਸਣਾ ਚਾਹੁੰਦਾ ਹਾਂ ਕਿ ਨਾ ਸਿਰਫ਼ ਮੱਤੇਵਾੜਾ, ਸਗੋਂ ਸੂਬਾ ਸਰਕਾਰ ਪੰਜਾਬ ਦੇ ਕਿਸੇ ਵੀ ਦਰਿਆ ਦੇ ਕੰਢੇ ਉਤੇ ਕੋਈ ਸਨਅਤ ਲਾਉਣ ਦੀ ਇਜਾਜ਼ਤ ਨਹੀਂ ਦੇਵੇਗੀ ਤਾਂ ਕਿ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ।”
ਮੁੱਖ ਮੰਤਰੀ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਸਾਬਕਾ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਇਸ ਪ੍ਰਾਜੈਕਟ ਦੇ ਸਾਰੇ ਪੱਖਾਂ ਨੂੰ ਘੋਖੇ ਬਗੈਰ ਇਕ ਹਜ਼ਾਰ ਏਕੜ ਜਗ੍ਹਾ ਵਿੱਚ ਟੈਕਸਟਾਈਲ ਪਾਰਕ ਸਥਾਪਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੀ ਪ੍ਰਸਤਾਵਿਤ ਥਾਂ ਮੱਤੇਵਾੜਾ ਜੰਗਲਾਂ ਦੇ ਨੇੜੇ ਅਤੇ ਸਤਲੁਜ ਦਰਿਆ ਦੇ ਕੰਢੇ ਉਤੇ ਹੈ ਪਰ ਇਸ ਪ੍ਰਾਜੈਕਟ ਨਾਲ ਸੂਬੇ ਦੇ ਵਾਤਾਵਰਨ ਉਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਕੈਪਟਨ ਸਰਕਾਰ ਨੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਨਾ ਸਿਰਫ਼ ਦਰੱਖਤ ਵੱਢੇ ਜਾਣਗੇ, ਸਗੋਂ ਇਸ ਨਾਲ ਦਰਿਆਈ ਪਾਣੀ ਵਿੱਚ ਵੱਡੇ ਪੱਧਰ ਉਤੇ ਪ੍ਰਦੂਸ਼ਣ ਫੈਲੇਗਾ, ਜਿਹੜਾ ਇਸ ਖਿੱਤੇ ਵਿੱਚ ਜੰਗਲੀ ਜੀਵਨ ਦੇ ਨਾਲ-ਨਾਲ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੇ ਇਸ ਪ੍ਰਾਜੈਕਟ ਦੀ ਡੂੰਘਾਈ ਨਾਲ ਘੋਖ ਕੀਤੀ ਅਤੇ ਪਾਇਆ ਕਿ ਇਸ ਨਾਲ ਇਲਾਕੇ ਦਾ ਵਾਤਾਵਰਨਕ ਤਾਵਜ਼ਨ ਵਿਗੜੇਗਾ। ਉਨ੍ਹਾਂ ਕਿਹਾ ਕਿ ਵਾਤਾਵਰਨ ਤੇ ਮਨੁੱਖੀ ਜੀਵਨ ਉਤੇ ਇਸ ਪ੍ਰਾਜੈਕਟ ਦੇ ਮਾੜੇ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਜ਼ਮੀਨ ਉਤੇ ਕੋਈ ਸਨਅਤੀ ਇਕਾਈ ਨਹੀਂ ਲੱਗੇਗੀ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਹਰਿਆਲੀ ਨੂੰ ਕਿਸੇ ਵੀ ਕੀਮਤ ਉਤੇ ਬਚਾਏਗੀ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਪ੍ਰਸਤਾਵਿਤ ਟੈਕਸਟਾਈਲ ਪਾਰਕ ਲਈ ਕਿਸੇ ਹੋਰ ਥਾਂ ਉਤੇ ਜ਼ਮੀਨ ਦੇਣ ਲਈ ਤਿਆਰ ਹੈ ਪਰ ਸ਼ਰਤ ਇਹ ਹੈ ਕਿ ਇਸ ਨਾਲ ਸੂਬੇ ਦਾ ਪਾਣੀ ਪ੍ਰਦੂਸ਼ਿਤ ਨਾ ਹੋਵੇ। ਭਗਵੰਤ ਮਾਨ ਨੇ ਪੰਜਾਬ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਕਰਨ ਲਈ ਵਾਤਾਵਰਨਕ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਈ।






