Wednesday, May 13, 2026
Home Blog Page 299

ਅਕਾਲੀ ਆਗੂ ਕੰਚਨਪ੍ਰੀਤ ਕੌਰ ਰਿਹਾਅ; ਸਾਰੀ ਰਾਤ ਖੁੱਲੀ ਰਹੀ ਅਦਾਲਤ

0

Tarn Taran News: ਪਿਛਲੇ ਮਹੀਨੇ ਹੋਈ ਤਰਨਤਾਰਨ ਉਪ ਚੋਣ ਤੋਂ ਹੀ ਪੰਜਾਬ ਦੀ ਸਿਆਸਤ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੀ ਆ ਰਹੀ ਅਕਾਲੀ ਆਗੂ ਦੀ ਧੀ ਕੰਚਨਪ੍ਰੀਤ ਕੌਰ ਨੂੰ ਅੱਜ ਸਵੇਰੇ ਹੁੰਦੇ ਹੀ ਤਰਨ ਤਾਰਨ ਦੀ ਅਦਾਲਤ ਨੇ ਰਿਹਾਅ ਕਰ ਦਿੱਤਾ। ਦੋ ਦਿਨ ਪਹਿਲਾਂ ਝਬਾਲ ਪੁਲਿਸ ਵੱਲੋਂ ਉਸ ਦੀ ਗਿਰਫਤਾਰੀ ਪਾਈ ਗਈ ਸੀ। ਸ਼ਾਇਦ ਇਹ ਇਤਿਹਾਸ ਵਿੱਚ ਪਹਿਲੀ ਘਟਨਾ ਹੋਵੇ ਕਿ ਇਸ ਮਾਮਲੇ ਦੇ ਸੁਣਵਾਈ ਲਈ ਅਦਾਲਤ ਦੀ ਕਾਰਵਾਈ ਸਾਰੀ ਰਾਤ ਚੱਲਦੀ ਰਹੀ।

ਇਹ ਵੀ ਪੜ੍ਹੋ ਲੋਹੀਆ ਗੈਂਗਰੇਪ ਕੇਸ; ਮਾਂ-ਧੀ ਨਾਲ ਬਲਾਤਕਾਰ ਕਰਨ ਵਾਲੇ ਤਿੰਨ ਦਰਿੰਦੇ ਜਲੰਧਰ ਦਿਹਾਤੀ ਪੁਲਿਸ ਵੱਲੋਂ ਕਾਬੂ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਕੰਚਨਪ੍ਰੀਤ ਕੌਰ ਦੇ ਵਕੀਲਾਂ ਦੇ ਅਦਾਲਤ ਵਿੱਚ ਹਾਜ਼ਰ ਹੋਣ ਤੋਂ ਲੈ ਕੇ ਰਾਤ 8 ਵਜੇ ਤੋਂ ਸਵੇਰੇ 4 ਵਜੇ ਤੱਕ ਲਗਾਤਾਰ ਅੱਠ ਘੰਟੇ ਇਸ ਕੇਸ ਦੀ ਸੁਣਵਾਈ ਹੁੰਦੀ ਰਹੀ। ਜਿੱਥੇ ਦੋਨਾਂ ਧਿਰਾਂ ਵੱਲੋਂ ਜਬਰਦਸਤ ਬਹਿਸ ਕੀਤੀ ਗਈ ਅਤੇ ਆਪੋ ਆਪਣੇ ਹੱਕ ਵਿੱਚ ਦਲੀਲਾਂ ਦਿੱਤੀਆਂ ਗਈਆਂ । ਅਖੀਰ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਥਾਣਾ ਝਬਾਲ ਵਿੱਚ ਦਰਜ ਮੁਕਦਮਾ ਨੰਬਰ 208 ਦੇ ਵਿੱਚ ਕੰਚਨਪ੍ਰੀਤ ਕੌਰ ਨੂੰ ਤੁਰੰਤ ਰਿਹਾਅ ਕਰਨ ਦੇ ਆਦੇਸ਼ ਦਿੱਤੇ।

ਇਹ ਵੀ ਪੜ੍ਹੋ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

ਜਿਸ ਤੋਂ ਬਾਅਦ ਸਵੇਰੇ 4 ਵਜੇ ਕੰਚਨਪ੍ਰੀਤ ਕੌਰ ਆਪਣੇ ਪਰਿਵਾਰ ਨਾਲ ਘਰ ਨੂੰ ਰਵਾਨਾ ਹੋ ਗਏ। ਇਸ ਦੌਰਾਨ ਬੀਤੇ ਕੱਲ ਸਵੇਰ ਤੋਂ ਹੀ ਅਦਾਲਤ ਦੇ ਬਾਹਰ ਧਰਨਾ ਲਗਾਈ ਬੈਠੇ ਰਹੇ ਅਕਾਲੀ ਆਗੂ ਤੇ ਵਰਕਰ ਸਾਰੀ ਰਾਤ ਇੱਥੇ ਮੌਜੂਦ ਰਹੇ। ਜਿਕਰਯੋਗ ਹੈ ਕਿ ਤਰਨ ਤਾਰਨ ਉਪ ਚੋਣ ਦੇ ਵਿੱਚ ਅਕਾਲੀ ਉਮੀਦਵਾਰ ਰਹੀ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਧੀ ਕੰਚਨਪ੍ਰੀਤ ਕੌਰ ਨਾਮੀ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਦੀ ਪਤਨੀ ਹੈ।

ਇਹ ਵੀ ਪੜ੍ਹੋ Bathinda ਦੇ ਪ੍ਰੇਮੀ ਨਾਲ ਮਿਲਕੇ Faridkot ‘ਚ ਪਤਨੀ ਨੇ ਪਤੀ ਨੂੰ ਮਾ+ਰਿਆ; ਪਤਨੀ ਗ੍ਰਿਫਤਾਰ, ਪ੍ਰੇਮੀ ਫ਼ਰਾਰ

ਉਸਦੇ ਵਿਰੁੱਧ ਚੋਣ ਦੌਰਾਨ ਅਤੇ ਚੋਣ ਤੋਂ ਬਾਅਦ ਵੀ ਇਸ ਪਰਿਵਾਰ ਉੱਪਰ ਹਲਕੇ ਦੇ ਵੋਟਰਾਂ ਨੂੰ ਧਮਕਾਉਣ ਦੇ ਦੋਸ਼ ਲੱਗਦੇ ਰਹੇ। ਇਹਨਾਂ ਹੀ ਮਾਮਲਿਆਂ ਦੇ ਵਿੱਚ ਕੰਚਨਪ੍ਰੀਤ ਵਿਰੁੱਧ ਵੱਖ ਵੱਖ ਥਾਣਿਆਂ ਦੇ ਵਿੱਚ ਪੰਜ ਪਰਚੇ ਦਰਜ ਕੀਤੇ ਗਏ ਸਨ। ਹਾਲਾਂਕਿ ਹਾਈਕੋਰਟ ਵਿੱਚੋਂ ਉਹਨਾਂ ਦੀ ਗਿਰਫਤਾਰੀ ਉੱਪਰ ਰੋਕ ਲੱਗ ਗਈ ਸੀ ਪਰੰਤੂ ਥਾਣਾ ਮਜੀਠਾ ਵਿਖੇ ਦਰਜ ਇੱਕ ਮੁਕਦਮੇ ਵਿੱਚ ਦੀ ਤਫਤੀਸ਼ ਵਿੱਚ ਸ਼ਾਮਿਲ ਹੋਣ ਪੁੱਜੀ ਕੰਚਨਪ੍ਰੀਤ ਕੌਰ ਨੂੰ 28 ਨਵੰਬਰ ਦੀ ਦੇਰ ਸ਼ਾਮ ਨੂੰ ਥਾਣਾ ਝਬਾਲ ਦੀ ਪੁਲਿਸ ਵੱਲੋਂ ਗਿਰਫਤਾਰ ਕਰ ਲਿਆ ਗਿਆ ਸੀ।

 

ਸੂਬੇ ਦੀਆਂ ਭੈਣਾਂ ਨੇ ਆਪਣੀ ਮਹਿਨਤ ਅਤੇ ਹੁਨਰ ਨਾਲ ਦੇਸ਼ਭਰ ਵਿੱਚ ਕਮਾਇਆ ਨਾਮ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

0

👉ਸਰਕਾਰ ਨੇ 65 ਹਜ਼ਾਰ ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਨੂੰ ਬਣਾਇਆ ਸਸ਼ਕਤ
Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੀ ਭੈਣਾਂ ਨੇ ਆਪਣੀ ਮਿਹਨਤ ਅਤੇ ਹੁਨਰ ਨਾਲ ਦੇਸ਼ਭਰ ਵਿੱਚ ਨਾਮ ਕਮਾਇਆ ਹੈ। ਇਹੀ ਸਵੈ-ਨਿਰਭਰ ਭਾਰਤ ਦੀ ਪਛਾਣ ਹੈ ਹਰ ਘਰ ਵਿੱਚ ਹੁਨਰ ਅਤੇ ਹਰ ਹੱਕ ਨੂੰ ਕੰਮ ਹੈ। ਅੱਜ ਹਰਿਆਣਾ ਦੇ ਹਜ਼ਾਰਾਂ ਸਵੈ-ਸਹਾਇਤਾ ਸਮੂਹ ਸਵੈ-ਨਿਰਭਰ ਭਾਰਤੇ ਦੇ ਸਭ ਤੋਂ ਮਜਬੂਤ ਥੰਭ ਬਣ ਚੁੁੱਕੇ ਹਨ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ਨਿਵਾਰ ਨੂੰ ਪੰਚਕੂਲਾ ਵਿੱਚ ਸਵੈ-ਨਿਰਭਰ ਸਮੂਹ ਸਮੇਲਨ ਵਿੱਚ ਮਹਿਲਾਵਾਂ ਨੂੰ ਸੰਬੋਧਿਤ ਕਰ ਰਹੇ ਸਨ।ਉਨ੍ਹਾਂ ਨੇ ਕਿਹਾ ਕਿ ਸਵੈ-ਨਿਰਭਰ ਸਮੂਹ ਭਾਰਤ ਦੇ ਅਗ੍ਰਦੂਤ ਹਨ। ਸਵੈ-ਨਿਰਭਰ ਭਾਰਤ ਦਾ ਅਸਲੀ ਚੇਹਰਾ ਹਨ। ਜਦੋਂ ਕਿਸੇ ਪਿੰਡ ਦੀ ਮਹਿਲਾ ਸਿਲਾਈ ਮਸ਼ੀਨ ਲੈ ਕੇ ਜਾਂ ਕੋਈ ਯੁਵਾ ਬੇਟੀ ਡੇਅਰੀ ਜਾਂ ਦਸਤਕਾਰੀ ਦਾ ਕੰਮ ਸ਼ੁਰੂ ਕਰਦੀ ਹੈ ਤਾਂ ਉਹ ਸਿਰਫ਼ ਆਪਣੇ ਪਰਿਵਾਰ ਦੀ ਆਜੀਵਿਕਾ ਨਹੀਂ ਬਣਦੀ , ਉਹ ਸਮਾਜ ਦਾ ਭਵਿੱਖ ਬਣਾਉਣਦੀ ਹੈ।

ਇਹ ਵੀ ਪੜ੍ਹੋ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰੂਗ੍ਰਾਮ ਵਿੱਚ ਟੇਸਲਾ ਇੰਡੀਆ ਮੋਟਰਸ ਦੇ ਦੇਸ਼ ਦੇ ਪਹਿਲੇ ਆਲ ਇਨ ਵਨ ਕੇਂਦਰ ਦਾ ਕੀਤਾ ਉਦਘਾਟਨ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ 65 ਹਜ਼ਾਰ ਤੋਂ ਵੱਧ ਸਵੈ-ਨਿਰਭਰ ਸਮੂਹਾਂ ਨੂੰ ਸਸ਼ਕਤ ਬਣਾਇਆ ਹੈ। ਇਸ ਵਿੱਚ ਲੱਖਾਂ ਮਹਿਲਾ ਮੈਂਬਰ ਆਪਣੀ ਮਿਹਨਤ ਨਾਲ ਸਮਾਜ ਵਿੱਚ ਸਨਮਾਨ ਅਤੇ ਪਛਾਣ ਬਣਾ ਰਹੀਆਂ ਹਨ। ਸਹਾਇਤਾ ਸਮੂਹਾਂ ਨੂੰ ਬੈਂਕ ਕਰਜ, ਟ੍ਰੇਨਿੰਗ ਅਤੇ ਬ੍ਰਾਂਡਿੰਗ ਦੀ ਪੂਰੀ ਸਹੂਲਤ ਦਿੱਤੀ ਹੈ ਤਾਂ ਜੋ ਉਹ ਸਿਰਫ਼ ਉਤਪਾਦਨ ਹੀ ਨਹੀ ਸਗੋਂ ਬਿਕਰੀ ਵਿੱਚ ਵੀ ਸਵੈ-ਨਿਰਭਰ ਬਣ ਸਕਣ। ਨਾਲ ਹੀ ਜੈਵਿਕ ਖੇਤੀਬਾੜੀ ਅਤੇ ਡਿਜ਼ਿਟਲ ਸੇਵਾਵਾਂ ਤੋਂ ਲੈ ਕੇ ਛੋਟੇ ਉਦਯੋਗਾਂ ਤੱਕ ਵੀ ਆਪਣੀ ਭਾਗੀਦਾਰੀ ਬਖੂਬੀ ਨਿਭਾ ਰਹੀਆਂ ਹਨ। ਸਾਡੀ ਭੈਣਾਂ ਹੁਣ ਡਿਜ਼ਿਟਲ ਪੇਮੇਂਟ, ਈ-ਕਾਮਰਸ ਅਤੇ ਆਨਲਾਇਨ ਮਾਰਕੇਟਿੰਗ ਜਿਹੇ ਖੇਤਰਾਂ ਵਿੱਚ ਵੀ ਅੱਗੇ ਵਧਾ ਰਹੀਆਂ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਦੇ ਕੰਮ ਦੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਸਲਾਂਘਾ ਕੀਤੀ ਹੈ।

ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਚੰਡੀਗੜ੍ਹ ਤੋਂ ਆਤਮਨਿਰਭਰ ਭਾਰਤ ਰੇਲ ਯਾਤਰੀ-ਸੰਪਰਕ ਮੁਹਿੰਮ ਦੀ ਸ਼ੁਰੂਆਤ ਕੀਤੀ

ਉਨ੍ਹਾਂ ਨੇ 28 ਜੁਲਾਈ 2024 ਨੂੰ ਮਨ ਕੀ ਬਾਤ ਪ੍ਰੋਗਰਾਮ ਵਿਚ ਰੋਹਤਕ ਜ਼ਿਲ੍ਹੇ ਦੇ ਦਸਤਕਾਰੀ ਉਦਯੋਗ ਦਾ ਜ਼ਿਕਰ ਕੀਤਾ ਹੈ। ਸਾਡੇ ਰੋਹਤਕ ਜ਼ਿਲ੍ਹੇ ਦੀ 250 ਤੋਂ ਵੱਧ ਮਹਿਲਾਵਾਂ ਬਲਾਕ ਪ੍ਰਿਟਿੰਗ ਅਤੇ ਰੰਗਾਈ ਦਾ ਕੰਮ ਕਰਦੀ ਹੈ। ਇਸੇ ਤਰ੍ਹਾਂ ਗੁਰੂਗ੍ਰਾਮ ਦੇ ਪਿੰਡ ਚਾਂਦੂ ਨਿਵਾਸੀ ਪੂਜਾ ਸ਼ਰਮਾ ਨੂੰ ਕੌਮਾਂਤਰੀ ਮਹਿਲਾ ਦਿਵਸ-2022 ਦੇ ਮੌਕੇ ‘ਤੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਵੈ-ਸਹਾਇਤਾ ਸਮੂਹਾਂ ਨੂੰ ਸਵੈ-ਰੁਜਗਾਰ ਚਲਾਉਣ ਲਈ ਕਈ ਪ੍ਰੋਤਸਾਹਨ ਦਿੱਤੇ ਹਨ। ਹੁਣ ਤੱਕ ਲਗਭਗ 548 ਕਰੋੜ ਰੁਪਏ ਦੀ ਵੱਖ ਵੱਖ ਤਰ੍ਹਾਂ ਦੀ ਵਿਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਸਰਕਾਰ ਨੇ ਰਿਵਲੋਡਵਿੰਗ ਫੰਡ ਦੀ ਰਕਮ 10 ਹਜ਼ਾਰ ਰੁਪਏ ਤੋਂ ਵਧਾ ਕੇ 20 ਹਜ਼ਾਰ ਰੁਪਏ ਕੀਤੀ ਹੈ। ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ 5 ਲੱਖ ਰੁਪਏ ਤੱਕ ਦਾ ਕਰਜ ਲੈਣ ‘ਤੇ ਸਟਾਮਪ ਛੁਟ ਵੀ ਦਿੱਤੀ ਗਈ ਹੈ।ਇਸ ਮੌਕੇ ‘ਤੇ ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਬਡੌਲੀ, ਵਿਧਾਇਕ ਸ੍ਰੀਮਤੀ ਸ਼ਕਤੀ ਰਾਨੀ ਸ਼ਰਮਾ ਸਮੇਤ ਕਾਫ਼ੀ ਗਿਣਤੀ ਵਿੱਚ ਸਵੈ-ਸਹਾਇਤਾ ਸਮੂਹ ਮੌਜ਼ੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸਵੈ-ਨਿਰਭਰ ਭਾਰਤ ਨਾਰਾ ਨਹੀਂ, 21ਵੀਂ ਸਦੀ ਦਾ ਰਾਸ਼ਟਰੀ ਸੰਕਲਪ-ਮੁੱਖ ਮੰੰਤਰੀ ਨਾਇਬ ਸਿੰਘ ਸੈਣੀ

0

👉ਹਰਿਆਣਾ ਬਣੇਗਾ ਭਾਰਤ ਦੀ ਆਰਥਿਕ ਸ਼ਕਤੀ ਦਾ ਕੇਂਦਰ
Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਵੈ-ਨਿਰਭਰ ਭਾਰਤ ਦਾ ਸੁਪਨਾ ਸਿਰਫ਼ ਨਾਰਾ ਨਹੀਂ ਸਗੋਂ 21ਵੀਂ ਸਦੀ ਵਿੱਚ ਭਾਰਤ ਨੂੰ ਅਗ੍ਰਣੀ ਆਰਥਿਕ ਸ਼ਕਤੀ ਬਨਾਉਣ ਦਾ ਸੰਕਲਪ ਹੈ। ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਆਯੋਜਿਤ ਸਵੈ-ਨਿਰਭਰ ਭਾਰਤ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ।ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਲਨ ਨਾਲ ਪ੍ਰਾਪਤ ਵਿਚਾਰ-ਮੰਥਨ ਵਿਕਸਿਤ ਭਾਰਤ ਵਿਕਸਿਤ ਹਰਿਆਣਾ ਦੇ ਟੀਚੇ ਨੂੰ ਨਵੀਂ ਗਤੀ ਦੇਵੇੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਨੂੰ ਸਾਲ 2047 ਤੱਕ ਵਿਕਸਿਤ ਰਾਸ਼ਟਰ ਬਨਾਉਣ ਅਤੇ 2030 ਤੱਕ ਪੰਜ ਟ੍ਰਿਲਿਅਨ ਡਾਲਰ ਅਰਥਵਿਵਸਥਾ ਦਾ ਟੀਚਾ ਰਖਿਆ ਹੈ। ਸਵੈ-ਨਿਰਭਰ ਭਾਰਤ ਦਾ ਸਾਰ ਹੈ ਉਦਯੋਗ, ਖੇਤੀਬਾੜੀ, ਸਿੱਖਿਆ, ਤਕਨੀਕ ਅਤੇ ਵਿਆਪਾਰ ਵਿੱਚ ਸਵੈ-ਨਿਰਭਰਤਾ।

ਇਹ ਵੀ ਪੜ੍ਹੋ ਸੂਬੇ ਦੀਆਂ ਭੈਣਾਂ ਨੇ ਆਪਣੀ ਮਹਿਨਤ ਅਤੇ ਹੁਨਰ ਨਾਲ ਦੇਸ਼ਭਰ ਵਿੱਚ ਕਮਾਇਆ ਨਾਮ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਦੱਸੇ ਗਏ ਪੰਜ ਸਤੰਭ ਇਕੋਨਾਮੀ, ਨਿੰਫ੍ਰਾਸਟਕਚਰ, ਸਿਸਟਮ, ਡੇਮੋਗ੍ਰਾਫੀ ਅਤੇ ਡਿਮਾਂਡ ਅੱਜ ਰਾਸ਼ਟਰ ਨਿਰਮਾਣ ਦੀ ਮਜਬੂਤ ਅਧਾਰਸ਼ਿਲਾ ਹਨ। ਹਰਿਆਣਾ ਇਨ੍ਹਾਂ ਸਾਰੇ ਸਤੰਭਾਂ ਨੂੰ ਮਜਬੂਤ ਕਰਨ ਵਿੱਚ ਪ੍ਰਮੁੱਖ ਭੂਮੀਕਾ ਨਿਭਾ ਰਿਹਾ ਹੈ। ਖੁਦ ਪ੍ਰਧਾਨ ਮੰਤਰੀ ਹਰਿਆਣਾ ਨੂੰ ਭਾਰਤ ਦਾ ਗ੍ਰੋਥ ਇੰਜਨ ਕਹਿ ਚੁੱਕੇ ਹਨ।ਖੇਤੀਬਾੜੀ ਖੇਤਰ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਦੇਸ਼ ਨੂੰ ਖੁਦਾਕ ਸਵੈ-ਨਿਰਭਰ ਬਨਾਉਣ ਵਿੱਚ ਅਗ੍ਰਣੀ ਭੂਮੀਕਾ ਨਿਭਾਈ ਹੈ। ਉਦਯੋਗ ਖੇਤਰ ਵਿੱਚ ਹਰਿਆਣਾ ਸਵੈ-ਨਿਰਭਰ ਪੋਰਟਲ ਉਦਮਿਆਂ ਨੂੰ ਯੋਜਨਾਵਾਂ ਦਾ ਸਿੱਧਾ ਲਾਭ ਮਿਲ ਰਿਹਾ ਹੈ। 12 ਲੱਖ ਤੋਂ ਵੱਧ ਐਮਐਸਐਮਈ ਵੱਲੋਂ 65 ਲੱਖ ਤੋਂ ਵੱਧ ਲੋਕਾਂ ਨੂੰ ਰੁਜਗਾਰ ਦਿੱਤਾ ਹੈ ਅਤੇ ਇਜ਼ ਆਫ਼ ਡੂਇੰਗ ਬਿਜਨੇਸ ਸੁਧਾਰਾਂ ਦੇ ਤਹਿਤ ਲਗਭਗ 400 ਕਰੋੜ ਰੁਪਏ ਦੀ ਮਦਦ ਦਿੱਤੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਪਦਮਾ ਪ੍ਰੋਗਰਾਮ ਰਾਹੀਂ ਹਰ ਬਲਾਕ ਵਿੱਚ ਕਲਸਟਰ ਪੱਧਰ ‘ਤੇ ਉਦਯੋਗਿਕ ਬੁਨਿਆਦੀ ਢਾਂਚਾ ਵਿਕਸਿਤ ਹੋ ਰਿਹਾ ਹੈ।

ਇਹ ਵੀ ਪੜ੍ਹੋ ਸੰਵਿਧਾਨ ਦਿਵਸ ‘ਤੇ ਵਿਧਾਨਸਭਾ ਪਹੁੰਚੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ

48 ਵਿਭਾਗਾਂ ਵਿੱਚ 1100 ਤੋਂ ਵੱਧ ਗੈਰ-ਜਰੂਰੀ ਨਿਯਮ ਖਤਮ ਕਰ ਉਦਯੋਗ ਸੁਲਭ ਮਾਹੌਲ ਤਿਆਰ ਕੀਤਾ ਗਿਆ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਡੇਮੋਗ੍ਰਾਫ਼ੀ ਨੂੰ ਮਹੱਤਵਪੂਰਨ ਸਤੰਭ ਦੱਸਦੇ ਹੋਏ ਕਿਹਾ ਕਿ ਹਰਿਆਣਾ ਦਾ ਟੀਚਾ ਨੌਕਰੀ ਮੰਗਣ ਵਾਲੇ ਨਹੀਂ ਸਗੋਂ ਨੌਕਰੀ ਦੇਣ ਵਾਲੇ ਯੁਵਾ ਤਿਆਰ ਕਰਨਾ ਹੈ। ਹਰਿਆਣਾ ਸਟਾਰਟ-ਅਪ ਨੀਤੀ 2022 ਤੋਂ ਬਾਅਦ ਰਾਜ ਵਿੱਚ 9500 ਤੋਂ ਵੱਧ ਸਟਾਰ-ਅਪ ਸਥਾਪਿਤ ਹੋਏ ਹਨ। ਹਾਲ ਹੀ ਵਿੱਚ 22 ਸਟਾਰਟ-ਅਪਸ ਨੂੰ 1.14 ਕਰੋੜ ਰੁਪਏ ਦੀ ਮਦਦ ਦਿੱਤੀ ਗਈ ਹੈ ਅਤੇ 2000 ਕਰੋੜ ਰੁਪਏ ਦਾ ਫੰਡ ਆਫ਼ ਫੰਡਸ ਸਥਾਪਿਤ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ ਨੇ ਇਹ ਵਰਣ ਵੀ ਕੀਤਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਾਲ ਹੀ ਵਿੱਚ ਕਰਨਾਟਕ ਦੇ ਉਡੁਪੀ ਦੌਰੇ ਦੌਰਾਨ ਕੁਰੂਕਸ਼ੇਤਰ ਵਿੱਚ ਬਣੇ ਮਹਾਭਾਰਤ ਵਿਸ਼ੇ ਅਨੁਭਵ ਕੇਂਦਰ ਦਾ ਵਿਸ਼ੇਸ਼ ਤੌਰ ਨਾਲ ਜਿਕਰ ਕੀਤਾ ਹੈ ਅਤੇ ਦੇਸ਼ਵਾਸਿਆਂ ਨੂੰ ਅਪੀਲ ਕੀਤੀ ਕਿ ਉਹ ਜਰੂਰ ਇਸ ਅਣੌਖੇ ਕੇਂਦਰ ਦਾ ਅਵਲੋਕਨ ਕਰਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਲੋਹੀਆ ਗੈਂਗਰੇਪ ਕੇਸ; ਮਾਂ-ਧੀ ਨਾਲ ਬਲਾਤਕਾਰ ਕਰਨ ਵਾਲੇ ਤਿੰਨ ਦਰਿੰਦੇ ਜਲੰਧਰ ਦਿਹਾਤੀ ਪੁਲਿਸ ਵੱਲੋਂ ਕਾਬੂ

0

Jalandhar News:ਜਲੰਧਰ ਦੇ ਲੋਹੀਆ ਵਿਚ ਇੱਕ ਗਰੀਬ ਮਾਂ-ਧੀ ਨਾਲ ਘਰ ‘ਚ ਜਬਰੀ ਵੜ੍ਹ ਕੇ ਬਲਾਤਕਾਰ ਕਰਨ ਦੇ ਮਾਮਲੇ ਵਿਚ ਜਲੰਧਰ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਜਦਕਿ ਇੱਕ ਹਾਲੇ ਵੀ ਫ਼ਰਾਰ ਚੱਲ ਰਿਹਾ ਹੈ। ਸ਼ਨੀਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਜਲੰਧਰ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਮੀਡੀਆ ਨੂੰ ਦਸਿਆ ਕਿ ਇਹ ਘਟਨਾ 23-24 ਦਰਮਿਆਨੀ ਰਾਤ ਦੀ ਹੈ ਤੇ ਪੁਲਿਸ ਨੂੰ 24 ਨਵੰਬਰ ਨੂੰ ਇਸਦੀ ਸੂਚਨਾ ਮਿਲੀ ਸੀ।

ਇਹ ਵੀ ਪੜ੍ਹੋ Bathinda ਦੇ ਪ੍ਰੇਮੀ ਨਾਲ ਮਿਲਕੇ Faridkot ‘ਚ ਪਤਨੀ ਨੇ ਪਤੀ ਨੂੰ ਮਾ+ਰਿਆ; ਪਤਨੀ ਗ੍ਰਿਫਤਾਰ, ਪ੍ਰੇਮੀ ਫ਼ਰਾਰ

ਜਿਸਤੋਂ ਬਾਅਦ ਪੀੜ੍ਹਤਾਂ ਦੀ ਸਿਕਾਇਤ ‘ਤੇ ਚਾਰ ਜਣਿਆਂ ਵਿਰੁਧ ਪਰਚਾ ਦਰਜ਼ ਕੀਤਾ ਗਿਆ। ਪੀੜਤ ਵਿਧਵਾ ਮਾਂ ਲੋਹੀਆ ਦੇ ਵਿਚ ਅਪਣੀ ਧੀ ਤੇ ਜਵਾਈ ਤੋਂ ਇਲਾਵਾ ਦੋ ਛੋਟੇ ਬੱਚਿਆਂ ਨਾਲ ਰਹਿ ਰਹੀ ਸੀ। ਘਟਨਾ ਵਾਲੀ ਰਾਤ ਦੋ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆ ਚਾਰ ਜਣਿਆਂ ਨੇ ਦੋਨਾਂ ਮਾਂ-ਧੀ ਨਾਲ ਬਲਾਤਕਾਰ ਕੀਤਾ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸਤੋਂ ਇਲਾਵਾ ਜਵਾਈ ਨੂੰ ਵੀ ਦੂਜੇ ਕਮਰੇ ਵਿਚ ਬੰਦ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਦਿਆਂ ਅੱਜ ਤਿੰਨ ਮੁਲਜਮਾਂ ਸ਼ਾਜਨ, ਰੌਕੀ ਅਤੇ ਅਰਸ਼ਪ੍ਰੀਤ ਵਾਸੀ ਗੁਰੂ ਕੀ ਨਗਰੀ ਵਾਸੀ ਲੋਹੀਆ ਨੂੰ ਗ੍ਰਿਫਤਾਰ ਕਰ ਲਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Summer Hill Convent School ਵਿਖੇ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਦੀ ਹੋਈ ਸ਼ਾਨਦਾਰ ਸਮਾਪਤੀ

Bathinda News:  Summer Hill Convent School ਵਿਖੇ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਦੀ ਸ਼ਾਨਦਾਰ ਸਮਾਪਤੀ ਹੋਈ। ਕਥਾ ਵਿਆਸ ਜੀ ਦੇ ਅਧਿਆਤਮਿਕ ਪ੍ਰਵਚਨ ਅਤੇ ਸ਼੍ਰੀ ਕ੍ਰਿਸ਼ਨ ਦੀ ਲੀਲਾ ਦੇ ਸਾਰ ਨੇ ਪੂਰੇ ਸਕੂਲ ਕੈਂਪਸ ਨੂੰ ਪਵਿੱਤਰਤਾ ਅਤੇ ਸਕਾਰਾਤਮਕ ਊਰਜਾ ਨਾਲ ਭਰ ਦਿੱਤਾ। ਬਠਿੰਡਾ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਥਾ ਸਥਾਨ ‘ਤੇ ਪਹੁੰਚ ਕੇ ਇਸ ਸਮਾਗਮ ਦੀ ਸ਼ੋਭਾ ਵਧਾਈ।

ਇਹ ਵੀ ਪੜ੍ਹੋ Bathinda ਦੇ ਪ੍ਰੇਮੀ ਨਾਲ ਮਿਲਕੇ Faridkot ‘ਚ ਪਤਨੀ ਨੇ ਪਤੀ ਨੂੰ ਮਾ+ਰਿਆ; ਪਤਨੀ ਗ੍ਰਿਫਤਾਰ, ਪ੍ਰੇਮੀ ਫ਼ਰਾਰ

ਉਨ੍ਹਾਂ ਨੇ ਸਕੂਲ ਪ੍ਰਬੰਧਨ ਅਤੇ ਪ੍ਰਬੰਧਕਾਂ ਦਾ ਅਜਿਹੇ ਸੱਭਿਆਚਾਰਕ ਅਤੇ ਅਧਿਆਤਮਿਕ ਸਮਾਗਮ ਦੇ ਆਯੋਜਨ ਵਿੱਚ ਉਨ੍ਹਾਂ ਦੇ ਦਿਲੋਂਹਵਨ ਅਤੇ ਪੂਰਨਾਹੂਤੀ ਸਮਾਪਤੀ ਵਾਲੇ ਦਿਨ, ਵੈਦਿਕ ਜਾਪ ਦੇ ਨਾਲ ਹਵਨ (ਅਗਨੀ ਬਲੀ) ਅਤੇ ਪੂਰਨਹੁਤੀ (ਪੂਰਤੀ ਰਸਮ) ਕੀਤੀ ਗਈ। ਸ਼ਰਧਾਲੂਆਂ ਨੇ ਭੇਟਾਂ ਚੜ੍ਹਾਈਆਂ ਅਤੇ ਆਪਣੇ ਪਰਿਵਾਰਾਂ ਅਤੇ ਸਮਾਜ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ ਹੜਤਾਲੀ Rodaways ਕਾਮਿਆਂ ਵਿਰੂਧ Punjab Govt ਦਾ ਵੱਡਾ Action; ਪ੍ਰਧਾਨ ਸਮੇਤ ਕਈਆਂ ਨੂੰ ਨੌਕਰੀ ਤੋਂ ਕੱਢਿਆ

ਇਸ ਮੌਕੇ ਵਿਆਸ ਜੀ ਨੇ ਅੱਜ ਦੇ ਪ੍ਰਵਚਨ ਵਿੱਚ ਜੀਵਨ ਲਈ ਮਹੱਤਵਪੂਰਨ ਸੰਦੇਸ਼ ਦਿੱਤੇ – ਧਰਮ, ਨਿਮਰਤਾ, ਕਰਤੱਵ, ਮਾਪਿਆਂ ਦਾ ਸਤਿਕਾਰ, ਅਤੇ ਕਲਯੁਗ ਵਿੱਚ ਪਰਮਾਤਮਾ ਦੇ ਨਾਮ ਨੂੰ ਯਾਦ ਕਰਨ ਦੀ ਮਹੱਤਤਾ ਬਾਰੇ ਦਸਿਆ। ਇਸ ਦੌਰਾਨ ਪੂਰਨਹੁਤੀ ਤੋਂ ਬਾਅਦ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਸਾਦ ਦਾ ਇੱਕ ਵਿਸ਼ਾਲ ਲੰਗਰ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਪੁਰੀ, ਛੋਲੇ, ਵਿਸ਼ੇਸ਼ ਸਬਜ਼ੀ, ਖੀਰ, ਮੂੰਗ ਦਾਲ ਦਾ ਹਲਵਾ ਪਰੋਸਿਆ ਗਿਆ।ਮਾਹੌਲ ਸ਼ਰਧਾ ਅਤੇ ਸਕਾਰਾਤਮਕ ਊਰਜਾ ਨਾਲ ਭਰਿਆ ਹੋਇਆ ਸੀ।ਸਮਾਪਤੀ ਦੇ ਮੌਕੇ ‘ਤੇ, ਰਮੇਸ਼ ਕੱਕੜ ਨੇ ਸਟੇਜ ਤੋਂ ਸਾਰੇ ਸ਼ਰਧਾਲੂਆਂ, ਮਾਪਿਆਂ, ਸਟਾਫ਼ ਮੈਂਬਰਾਂ, ਵਲੰਟੀਅਰਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਬਠਿੰਡਾ ਵੱਲੋਂ 31ਵੇਂ ਸਲਾਨਾ ਕਲਾ ਉਤਸਵ ਦਾ ਸ਼ਾਨਦਾਰ ਆਗਾਜ਼

Bathinda News: ਬਠਿੰਡਾ ਦੀ ਸ. ਸੋਭਾ ਸਿੰਘ ਚਿੱਤਰਕਾਰ ਮੈਮੋਰੀਅਲ ਸੰਸਥਾ ਵੱਲੋਂ ਅੱਜ ਸ਼ਾਮ ਸ. ਸੋਭਾ ਸਿੰਘ ਚਿੱਤਰਕਾਰ ਹੁਰਾਂ ਦਾ 124ਵਾਂ ਜਨਮਦਿਨ ਕੇਕ ਕੱਟ ਕੇ ਮਨਾਇਆ ਗਿਆ।ਇਸ ਮੌਕੇ ਯਸ਼ਪਾਲ ਜੈਤੋ, ਕੇਵਲ ਸ਼ਰਮਾ, ਸੁਰੇਸ਼ ਮੰਗਲਾ, ਮਿਥੁਨ ਮੰਡਲ ਅਤੇ ਸੁਸਾਇਟੀ ਦੇ ਬਾਕੀ ਮੈਂਬਰ ਹਾਜ਼ਰ ਸਨ। ਇਸ ਮੌਕੇ ਇੱਕ ਵਿਸ਼ੇਸ਼ ਫਿਲਮ ਸ਼ੋਅ ਤਰਸੇਮ ਸਿੰਘ ਚਿੱਤਰਕਾਰ ਚੰਡੀਗੜ੍ਹ ਵਲੋਂ ਕਲਾ ਦੇ ਇਤਿਹਾਸ ਨੂੰ ਸਮਰਪਿਤ ਦਰਸ਼ਕਾਂ ਨੂੰ ਵਿਖਾਇਆ ਗਿਆ। ਇੱਥੇ ਹੀ ‘ਲਿਓਨਾਰਡੋ ਦਾ ਵਿੰਚੀ’ ਦੀ ਕਲਾ ਅਤੇ ਜੀਵਨ ਸਬੰਧੀ ਪੁਸਤਕ ਬਾਰੇ ਸ੍ਰੀ ਪੰਜਾਬੀ ਦੇ ਉੱਘੇ ਲੇਖਕ ਸ਼੍ਰੀ ਜਗਦੀਸ਼ ਬਾਪੜਾ ਜੀ ਦੁਆਰਾ ਪਾਠਕਾਂ ਨਾਲ ਵਿਚਾਰ ਚਰਚਾ ਸਾਂਝੀ ਕੀਤੀ ਗਈ ਤਾਂ ਇਸ ਪੁਸਤਕ ਬਾਰੇ ਜਾਣ ਕੇ ਦਰਸ਼ਕਾਂ ਦੀਆਂ ਤਾੜੀਆਂ ਨੇ ਖੂਬ ਹਾਮੀ ਭਰੀ। ਇਹਨਾਂ ਤੋਂ ਇਲਾਵਾ ਇਸ ਸ਼ਾਮ ਦੀ ਸਭਾ ਦੇ ਮੁੱਖ ਮਹਿਮਾਨ ਅਰਜੀਤ ਗੋਇਲ ਡਾਇਰੈਕਟਰ ਪੈਰਿਸ ਸਿਟੀ, ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਸੁਖਰਾਜ ਕੌਰ, ਕਾਰਜਕਾਰਨੀ ਮੈਂਬਰ ਟੀਚਰਜ਼ ਹੋਮ ਟਰਸਟ ਬਠਿੰਡਾ, ਸਮੂਹ ਕਾਰਜਕਾਰਨੀ ਮੈਂਬਰ ਪੰਜਾਬੀ ਸਾਹਿਤ ਸਭਾ ਬਠਿੰਡਾ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ।

ਇਹ ਵੀ ਪੜ੍ਹੋ Bathinda ਦੇ ਪ੍ਰੇਮੀ ਨਾਲ ਮਿਲਕੇ Faridkot ‘ਚ ਪਤਨੀ ਨੇ ਪਤੀ ਨੂੰ ਮਾ+ਰਿਆ; ਪਤਨੀ ਗ੍ਰਿਫਤਾਰ, ਪ੍ਰੇਮੀ ਫ਼ਰਾਰ

ਇੱਥੇ ਹੀ ਜਸਪਾਲ ਮਾਨਖੇੜਾ ਹੋਰਾਂ ਨੇ ਸਰਦਾਰ ਜਗਦੀਸ਼ ਪਾਪੜਾ ਬਾਰੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕੀਤੀ।ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਚਾਰ ਰੋਜ਼ਾ ਮੇਲਾ ਮਿਤੀ 27 ਨਵੰਬਰ ਤੋਂ shuru ਹੋਕੇ 30 ਨਵੰਬਰ ਤੱਕ ਬਠਿੰਡਾ ਦੇ ਟੀਚਰ ਹੋਮ ਟਰਸਟ, ਨੇੜੇ ਫੌਜੀ ਚੌਂਕ ਵਿਖੇ ਬੜੀ ਵਿਲੱਖਣਤਾ ਨਾਲ ਮਨਾਇਆ ਜਾ ਰਿਹਾ ਹੈ । ਇਸ ਵਾਰ ਦਾ ਕਲਾ ਮੇਲਾ ਸ. ਮਿਹਰ ਸਿੰਘ (ਵਿਸ਼ਵ ਪ੍ਰਸਿੱਧ ਚਿੱਤਰਕਾਰ) ਨੂੰ ਸਮਰਪਿਤ ਕੀਤਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਇਸ ਵਾਰ ਇਹ ਕਲਾ ਮੇਲਾ ਬਠਿੰਡਾ ਦੀ ਟਰੀ ਲਵਰ ਸੋਸਾਇਟੀ, ਬਠਿੰਡਾ ਫਲਾਵਰ ਫੈਸਟੀਵਲ ਸੰਗਠਨ ਅਤੇ ਕੀਰਤੀ ਪਬਲੀਕੇਸ਼ਨ ਦੇ ਸਹਿਯੋਗ ਨਾਲ ਇਹ ਸਾਂਝਾ ਉਦਮ ਕੀਤਾ ਗਿਆ ਹੈ। ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਡਾ. ਅਮਰੀਕ ਸਿੰਘ, ਜਨਰਲ ਸਕੱਤਰ ਆਰਟਿਸਟ ਗੁਰਪ੍ਰੀਤ ਬਠਿੰਡਾ, ਸਰਪ੍ਰਸਤ ਅਮਰਜੀਤ ਸਿੰਘ ਪੇਂਟਰ ਅਤੇ ਪ੍ਰੈਸ ਸਕੱਤਰ ਸੰਦੀਪ ਸ਼ੇਰਗਿਲ ਦੁਆਰਾ ਪ੍ਰੈਸ ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਪ੍ਰਦਰਸ਼ਨੀ ਵਿੱਚ 80 ਤੋਂ ਜਿਆਦਾ ਕਲਾਕਾਰਾਂ ਦੀਆਂ ਪੇਂਟਿੰਗਾਂ ਅਤੇ ਹੋਰ ਆਰਟ ਵਰਕ ਪ੍ਰਦਰਸ਼ਿਤ ਕੀਤੇ ਗਏ ਹਨ। ਜਿਨਾਂ ਵਿੱਚ ਵਿਦਿਆਰਥੀ ਆਰਟਿਸ ਵੀ ਸ਼ਾਮਿਲ ਹਨ।

ਇਹ ਵੀ ਪੜ੍ਹੋ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸੜਕ ਨਿਰਮਾਣ ਕਾਰਜ ਸ਼ੁਰੂ ਕਰਨ ਲਈ ਸਰਕਾਰ ਤਿਆਰ: ਮੁੱਖ ਮੰਤਰੀ

ਵੱਖ-ਵੱਖ ਕਲਾ ਪ੍ਰਤੀਯੋਗਤਾਵਾਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੇ ਚਿੱਤਰਕਾਰਾਂ ਨੂੰ ਸਰਟੀਫਿਕੇਟ, ਟਰਾਫੀਆਂ ਅਤੇ ਨਗਦ ਇਨਾਮ ਦੇ ਕੇ 30 ਨਵੰਬਰ ਦਿਨ ਐਤਵਾਰ ਨੂੰ ਟੀਚਰ ਹੋਮ ਬਠਿੰਡਾ ਵਿਖੇ ਸਨਮਾਨਿਤ ਕੀਤਾ ਜਾਵੇਗਾ। ਇਸ ਕਲਾ ਮੇਲੇ ਵਿੱਚ ਚਿੱਤਰਕਾਰ ਸੋਹਨ ਸਿੰਘ, ਅਮਰਜੀਤ ਪੇਂਟਰ, ਡਾਕਟਰ ਅਮਰੀਕ ਸਿੰਘ, ਗੁਰਪ੍ਰੀਤ ਆਰਟਿਸਟ, ਹਰਦਰਸ਼ਨ ਸੋਹਲ, ਬਲਰਾਜ ਬਰਾੜ ਮਾਨਸਾ,ਯਸ਼ਪਾਲ ਜੈਤੋ, ਜਸਪਾਲ ਪਾਲਾ, ਬਸੰਤ ਸਿੰਘ, ਕੇਵਲ ਕ੍ਰਿਸ਼ਨ, ਸੁਰੇਸ਼ ਮੰਗਲਾ, ਹਰੀ ਚੰਦ, ਪਰਸ਼ੋਤਮ ਕੁਮਾਰ, ਸੁਰੀਲ ਕੁਮਾਰ ਗਿੱਦੜਬਾਹਾ, ਕ੍ਰਿਸ਼ਨ ਰਤੀਆ, ਮਾਧੋਦਾਸ, ਭਾਵਨਾ ਗਰਗ, ਸੰਦੀਪ ਸ਼ੇਰਗਿੱਲ, ਸੁਰੇਸ਼ ਮੰਗਲਾ, ਕੇਵਲ ਕ੍ਰਿਸ਼ਨ, ਮਿਥੁਨ ਮੰਡਲ,ਪਰਮਿੰਦਰ ਪੈਰੀ, ਚਿੰਤਨ ਸ਼ਰਮਾ, ਪੁਨੀਤ ਸ਼ਰਮਾ, ਅਮਰੀਕ ਮਾਨਸਾ, ਗੁਰਪ੍ਰੀਤ ਮਾਨਸਾ, ਹਰਜਿੰਦਰ ਮਾਨਸਾ,ਅਮਿਤ, ਲਖਵਿੰਦਰ ਲੱਕੀ, ਰੇਖਾ ਕੁਮਾਰੀ, ਸਾਬੀਆ ਅਗਰਵਾਲ, ਅੰਮ੍ਰਿਤਾ ਨੰਦਨ, ਗੁਰਜੀਤ ਪਲਾਹਾ, ਰਮਨਦੀਪ ਕੌਰ, ਬਬੀਤਾ, ਆਸ਼ਿਮਾ, ਨਵਪ੍ਰੀਤ, ਸਰਗਮ, ਭਜਨ ਲਾਲ, ਟੇਕ ਚੰਦ, ਇੰਦਰਜੀਤ ਸਿੰਘ, ਜੀਵਨ ਜੋਤੀ, ਰਿਤੇਸ਼ ਕੁਮਾਰ, ਹਰਪ੍ਰੀਤ ਰਿੰਕੂ, ਭੂਮਿਕਾ, ਮਨਪ੍ਰੀਤ ਕੌਰ, ਰੂਪਾਂਸ਼ੀ, ਪਰਨੀਤ ਕੌਰ, ਆਦਿ ਤੋਂ ਇਲਾਵਾ ਅਨੇਕਾਂ ਹੋਰ ਚਿੱਤਰਕਾਰਾਂ ਦੀਆਂ ਪੇਂਟਿੰਗਾਂ ਇਸ ਪ੍ਰਦਰਸ਼ਨੀ ਦਾ ਹਿੱਸਾ ਬਣੀਆ ਹਨ।

ਇਹ ਵੀ ਪੜ੍ਹੋ ਹੜਤਾਲੀ Rodaways ਕਾਮਿਆਂ ਵਿਰੂਧ Punjab Govt ਦਾ ਵੱਡਾ Action; ਪ੍ਰਧਾਨ ਸਮੇਤ ਕਈਆਂ ਨੂੰ ਨੌਕਰੀ ਤੋਂ ਕੱਢਿਆ

ਇਸ ਸਾਲ ਇਸ ਪ੍ਰੋਗਰਾਮ ਤਹਿਤ ਲਾਈਫ ਟਾਈਮ ਅਚੀਵਮੈਂਟ ਅਵਾਰਡ ਸ. ਹਰਦਰਸ਼ਨ ਸਿੰਘ ਸੋਹਲ ਅਤੇ ਸਲਾਨਾ ਸਨਮਾਨ ਸ. ਜਸਪ੍ਰੀਤ ਸਿੰਘ ਚੰਡੀਗੜ੍ਹ, ਤਰਸੇਮ ਸਿੰਘ ਚੰਡੀਗੜ੍ਹ, ਸ੍ਰੀਮਤੀ ਹਰਸ਼ ਇੰਦਰ ਲੂੰਬਾ ਦਿੱਲੀ, ਰੂਬੀ ਰਾਣੀ,ਗੁਰਦੀਪ ਸਿੰਘ ਮੰਡੀ ਕਲਾਂ ਹੋਰਾਂ ਨੂੰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੇ ਆਖਰੀ ਦਿਨ ਸ੍ਰੀ ਪਦਮ ਜੀਤ ਸਿੰਘ ਮਹਿਤਾ ਮੇਅਰ ਬਠਿੰਡਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ਅਤੇ ਉਹਨਾਂ ਦੇ ਨਾਲ ਵਿਸ਼ੇਸ਼ ਮਹਿਮਾਨ ਸ. ਸੁਖਮੰਦਰ ਸਿੰਘ ਚੱਠਾ ਐਮ.ਡੀ. ਫਤਿਹ ਗਰੁੱਪ ਆਫ ਇੰਸਟੀਟਿਊਸ਼ਨ ਰਾਮਪੁਰਾ ਫੂਲ ਤੇ ਨਾਲ ਹੀ ਸ੍ਰੀ ਸੰਜੇ ਮਲਹੋਤਰਾ ਐਮ.ਡੀ. ਕੀਰਤੀ ਪਬਲੀਕੇਸ਼ਨ ਗੁੜਗਾਉਂ ਇਸ ਪ੍ਰੋਗਰਾਮ ਦੀ ਸ਼ਾਨ ਬਣਨਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਸ਼ਰਧਾ ਅਤੇ ਵੈਰਾਗਮਈ ਮਾਹੌਲ ’ਚ ਹੋਏ ਸਮਾਪਤ

0

👉ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ‘ਸੀਸ ਸਸਕਾਰ ਦਿਵਸ’ ਸਮਾਗਮਾਂ ਵਿਚ ਹਜਾਰਾਂ ਸੰਗਤਾਂ ਨੇ ਕੀਤੀ ਸ਼ਮੂਲੀਅਤ
Sri Anandpur Sahib News:ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਨਾਲ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸਮਾਗਮਾਂ ਦੀ ਸਮਾਪਤੀ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਚ ਰੂਹਾਨੀਅਤ ਭਰੇ ਮਾਹੌਲ ਵਿਚ ਹੋਈ। ਅੱਜ ਦੇ ਸਮਾਗਮ ‘ਸੀਸ ਸਸਕਾਰ ਦਿਵਸ’ ਵਜੋਂ ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਦੀ ਸਦੀਵੀ ਯਾਦ ਵਜੋਂ ਮਨਾਏ ਗਏ। ਇਸ ਤੋਂ ਪਹਿਲਾਂ ‘ਸੀਸ ਮਾਰਗ ਨਗਰ ਕੀਰਤਨ’ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ। ਇਹ ਨਗਰ ਕੀਰਤਨ ਦਿੱਲੀ ਤੋਂ ਬੀਤੇ ਦਿਨੀ ਆਰੰਭ ਹੋਇਆ ਸੀ ਜੋ ਪੜਾਅ ਦਰ ਪੜਾਅ ਲੰਘੀ ਰਾਤ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਵਿਖੇ ਪੁੱਜਾ ਸੀ।ਅੱਜ ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸਜਾਏ ਸੀਸ ਮਾਰਗ ਨਗਰ ਕੀਰਤਨ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਰਧਾ ਭਾਵ ਨਾਲ ਹਿੱਸਾ ਲਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ, ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਬਾਬਾ ਜੋਗਾ ਸਿੰਘ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਦਸ਼ਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਸਮੇਤ ਹੋਰ ਪੰਥਕ ਹਸਤੀਆਂ ਨੇ ਹਾਜ਼ਰੀ ਭਰੀ।

ਇਹ ਵੀ ਪੜ੍ਹੋ  ਕੰਚਨਪ੍ਰੀਤ ਦੀ ਗ੍ਰਿਫਤਾਰੀ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ: ਅਕਾਲੀ ਦਲ

ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਘੋੜਿਆਂ ਹਾਥੀਆਂ ਨਾਲ ਭਰਵੀਂ ਸ਼ਮੂਲੀਅਤ ਕੀਤੀ ਗਈ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਹੱਥਾਂ ਵਿਚ ਖਾਲਸਾਈ ਨਿਸ਼ਾਨ ਫੜ੍ਹ ਕੇ ਨਗਰ ਕੀਰਤਨ ਵਿਚ ਭਰਵੀਂ ਹਾਜ਼ਰੀ ਲਗਵਾਈ। ਭਾਈ ਜੈਤਾ ਜੀ ਵਲੋਂ ਗੁਰੂ ਸਾਹਿਬ ਦਾ ਪਾਵਨ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲਿਆਉਣ ਦੀ ਯਾਦ ਵਿਚ ਇਹ ਨਗਰ ਕੀਰਤਨ ਸੰਗਤ ਨੂੰ ਭਾਵੁਕ ਕਰ ਰਿਹਾ ਸੀ। ਸੰਗਤਾਂ ਸ਼ਰਧਾ, ਸਮਰਪਣ ਅਤੇ ਵੈਰਾਗ ਦੀ ਭਾਵਨਾ ਨਾਲ ਸਤਿਨਾਮ ਵਾਹਿਗੁਰੂ ਦਾ ਉਚਾਰਨ ਕਰਦਿਆਂ ਨਾਲ-ਨਾਲ ਚੱਲ ਰਹੀਆਂ ਸਨ।ਇਸੇ ਦੌਰਾਨ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸਜੇ ਦੀਵਾਨ ਵਿਚ ਸ਼੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ, ਭਾਈ ਸ਼ੌਕੀਨ ਸਿੰਘ ਅਤੇ ਭਾਈ ਕਾਰਜ ਸਿੰਘ ਦੇ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ, ਜਦੋਂਕਿ ਪੰਥ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਸ਼ਹਾਦਤ ਦਾ ਅਦੁੱਤੀ ਬਿਰਤਾਂਤ ਸੰਗਤ ਨਾਲ ਸਾਂਝਾ ਕੀਤਾ।ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਸਮਾਗਮ ਸਿਰਫ਼ ਇੱਕ ਯਾਦਗਾਰ ਦਿਹਾੜਾ ਹੀ ਨਹੀਂ, ਸਗੋਂ ਧਰਮ ਇਨਸਾਨੀਅਤ ਅਤੇ ਨਿਆਂ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲੋਂ ਦਿੱਤੀ ਗਈ ਸਰਬੋਤਮ ਕੁਰਬਾਨੀ ਨੂੰ ਹਿਰਦੇ ਵਿਚ ਵਸਾਉਣ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਜੀਵਨ ਜੀਣ ਦੀ ਇੱਕ ਪ੍ਰੇਰਨਾ ਵਜੋਂ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਤਾਬਦੀ ਸਮਾਗਮਾਂ ਅਤੇ ਨਗਰ ਕੀਰਤਨਾਂ ਵਿਚ ਸਹਿਯੋਗ ਕਰਨ ਲਈ ਸਿੰਘ ਸਾਹਿਬਾਨ, ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ, ਤਖ਼ਤ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ, ਸਮੂਹ ਨਿਹੰਗ ਸਿੰਘ ਦਲਾਂ, ਟਕਸਾਲਾਂ, ਸਿੱਖ ਜਥੇਬੰਦੀਆਂ, ਨਿਰਮਲੇ, ਉਦਾਸੀਨ ਸੰਪ੍ਰਦਾਵਾਂ, ਕਾਰਸੇਵਾ ਵਾਲੇ ਮਹਾਂਪੁਰਖਾਂ, ਲੰਗਰਾਂ ਲਈ ਸਹਿਯੋਗ ਕਰਨੀ ਵਾਲੀਆਂ ਸੰਸਥਾਵਾਂ, ਵੱਖ ਵੱਖ ਸੂਬਿਆਂ ਦੀਆਂ ਗੁਰਦੁਆਰਾ ਕਮੇਟੀਆਂ ਸਮੇਤ ਵੱਖ-ਵੱਖ ਧਰਮਾਂ ਦੇ ਲੋਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਅੱਗੋਂ ਵੀ ਸਿੱਖ ਸੰਸਥਾ ਨਾਲ ਸਹਿਯੋਗ ਦੀ ਆਸ ਵੀ ਪ੍ਰਗਟਾਈ।

ਇਹ ਵੀ ਪੜ੍ਹੋ  ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟ ਪਾਰਸਦੀਪ ਅਤੇ ਯੁਵਰਾਜ ਬਣੇ ਭਾਰਤੀ ਜਲ ਸੈਨ ਵਿੱਚ ਅਫ਼ਸਰ

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਬੋਧਨ ਕਰਦਿਆਂ ਨੌਵੇਂ ਪਾਤਸ਼ਾਹ ਜੀ ਦੇ ਸੀਸ ਸਸਕਾਰ ਦਿਵਸ ਮੌਕੇ ਗੁਰਦੁਆਰਾ ਬਿਬਾਣਗੜ੍ਹ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੱਕ ਹਰ ਸਾਲ ਨਗਰ ਕੀਰਤਨ ਸਜਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਜਥੇਬੰਦੀਆਂ ਵੱਲੋਂ ਆਏ ਸੁਝਾਅ ਅਨੁਸਾਰ ਇਹ ਨਗਰ ਕੀਰਤਨ ਹਰ ਸਾਲ ਗੁਰਦੁਆਰਾ ਬਿਬਾਣਗੜ੍ਹ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਤੋਂ ਸਵੇਰੇ 9 ਵਜੇ ਆਰੰਭ ਹੋਇਆ ਕਰੇਗਾ ਜੋ ਦੁਪਹਿਰ 1 ਵਜੇ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਜਪੁਜੀ ਸਾਹਿਬ ਤੇ ਕੀਰਤਨ ਸੋਹਿਲਾ ਸਾਹਿਬ ਦੇ ਪਾਠ ਉਪਰੰਤ ਅਰਦਾਸ ਨਾਲ ਸੰਪੂਰਨਤਾ ਹੋਇਆ ਕਰੇਗਾ।ਜਥੇਦਾਰ ਗੜਗੱਜ ਨੇ ਕਿਹਾ ਕਿ ਅੱਜ ਦਾ ਇਕੱਠ ਇਹ ਦਰਸਾ ਰਿਹਾ ਹੈ ਕਿ ਸਿੱਖ ਦਾ ਮੁੱਖ ਅੱਜ ਵੀ ਗੁਰੂ ਵੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਾਡੀ ਪਹਿਚਾਣ ਨੂੰ ਜ਼ਜ਼ਬ ਕਰਨ ਦੀ ਸੋਚ ਰੱਖਦਾ ਹੈ ਉਹ ਇਹ ਜ਼ਰੂਰ ਯਾਦ ਰੱਖੇ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਵਾਰਸ ਹਨ। ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਨਾ ਵੀ ਕੀਤੀ।ਨਗਰ ਕੀਰਤਨ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਦਿਆਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਗਿਆਨੀ ਹਰਪਾਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਫਤਹਿਗੜ੍ਹ ਸਾਹਿਬ, ਭਾਈ ਮਹਿੰਦਰ ਸਿੰਘ ਨਿਸ਼ਕਾਮ ਸੇਵਕ ਜਥਾ ਯੂਕੇ, ਬਾਬਾ ਨਰਿੰਦਰ ਸਿੰਘ ਹਜੂਰ ਸਾਹਿਬ ਵਾਲੇ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਬਾਬਾ ਗੁਰਮੀਤ ਸਿੰਘ, ਬਾਬਾ ਲੱਖਾ ਸਿੰਘ ਨਾਨਕਸਰ, ਬਾਬਾ ਸੁੱਖਾ ਸਿੰਘ ਸਰਿਹਾਲੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਸ. ਦਰਬਾਰਾ ਸਿੰਘ ਗੁਰੂ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਸ਼੍ਰੋਮਣੀ ਕਮੇਟੀ ਦੇ ਜੁਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਅੰਤ੍ਰਿਗ ਕਮੇਟੀ ਮੈਂਬਰ ਸ. ਦਲਜੀਤ ਸਿੰਘ ਭਿੰਡਰ, ਸ. ਗੁਰਪ੍ਰੀਤ ਸਿੰਘ ਝੱਬਰ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਸੁਰਜੀਤ ਸਿੰਘ ਤੁਗਲਵਾਲ, ਬੀਬੀ ਹਰਜਿੰਦਰ ਕੌਰ, ਡਾ. ਜੰਗ ਬਹਾਦਰ ਸਿੰਘ ਰਾਏ, ਸ. ਬਲਦੇਵ ਸਿੰਘ ਕਾਇਮਪੁਰ, ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਗੁਰਚਰਨ ਸਿੰਘ ਗਰੇਵਾਲ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਪਰਮਜੀਤ ਸਿੰਘ ਲੱਖੇਵਾਲ, ਸ. ਰਣਜੀਤ ਸਿੰਘ ਕਾਹਲੋਂ, ਸ. ਅਵਤਾਰ ਸਿੰਘ ਰਿਆ, ਸ. ਫੁੰਮਣ ਸਿੰਘ,

ਇਹ ਵੀ ਪੜ੍ਹੋ  ਹੜਤਾਲੀ Rodaways ਕਾਮਿਆਂ ਵਿਰੂਧ Punjab Govt ਦਾ ਵੱਡਾ Action; ਪ੍ਰਧਾਨ ਸਮੇਤ ਕਈਆਂ ਨੂੰ ਨੌਕਰੀ ਤੋਂ ਕੱਢਿਆ

ਸ. ਜਰਨੈਲ ਸਿੰਘ ਡੋਗਰਾਂਵਾਲ, ਸ. ਗੁਰਬਖਸ਼ ਸਿੰਘ ਖਾਲਸਾ, ਸ. ਕੇਵਲ ਸਿੰਘ ਬਾਦਲ, ਸ. ਸਤਪਾਲ ਸਿੰਘ ਤਲਵੰਡੀ ਭਾਈ, ਭਾਈ ਅਜੈਬ ਸਿੰਘ ਅਭਿਆਸੀ, ਸ. ਅਮਰੀਕ ਸਿੰਘ ਕੋਟਸ਼ਮੀਰ, ਸ. ਬਲਜੀਤ ਸਿੰਘ ਜਲਾਲਉਸਮਾ, ਸ. ਅਮਰਜੀਤ ਸਿੰਘ ਭਲਾਈਪੁਰ, ਬਾਬਾ ਬੂਟਾ ਸਿੰਘ ਗੁਰਥੜੀ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਬੀਬੀ ਜੋਗਿੰਦਰ ਕੌਰ, ਓ.ਐਸ.ਡੀ. ਸ. ਸਤਬੀਰ ਸਿੰਘ ਧਾਮੀ, ਸਕੱਤਰ ਸ. ਪ੍ਰਤਾਪ ਸਿੰਘ, ਇੰਜੀ ਸੁਖਮਿੰਦਰ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਬਿਜੈ ਸਿੰਘ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਸ. ਗੁਰਦਿਆਲ ਸਿੰਘ, ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਗੁਰਨਾਮ ਸਿੰਘ, ਸ. ਹਰਭਜਨ ਸਿੰਘ ਵਕਤਾ, ਸ. ਮਨਜੀਤ ਸਿੰਘ ਤਲਵੰਡੀ, ਸ. ਸੁਖਬੀਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਕਥਾਵਾਚਕ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ, ਗਿਆਨੀ ਬਲਬੀਰ ਸਿੰਘ ਚੰਗਿਆੜਾ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵੱਲੋਂ ਬਾਬਾ ਗੁਰਪ੍ਰੀਤ ਸਿੰਘ, ਬਾਬਾ ਸੁਰਜਨ ਸਿੰਘ, ਬਾਬਾ ਅਵਤਾਰ ਸਿੰਘ ਧੱਤਲ, ਬਾਬਾ ਅਮਨਦੀਪ ਸਿੰਘ ਅੰਮ੍ਰਿਤਸਰ, ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਬਾਬਾ ਬਲਦੇਵ ਸਿੰਘ ਵੱਲ੍ਹਾ, ਬਾਬਾ ਬਲਦੇਵ ਸਿੰਘ ਮੁਸਤਾਫਾਪੁਰ, ਬਾਬਾ ਸਤਨਾਮ ਸਿੰਘ ਖਾਪੜਖੇੜੀ, ਬਾਬਾ ਪ੍ਰਗਟ ਸਿੰਘ ਮਜੀਠਾ ਰੋਡ, ਬਾਬਾ ਜਸਪਾਲ ਸਿੰਘ ਮੁਕਤਸਰ, ਬਾਬਾ ਕਸ਼ਮੀਰ ਸਿੰਘ ਬਟਾਲਾ, ਬਾਬਾ ਗੁਰਮੇਜ ਸਿੰਘ, ਬਾਬਾ ਸ਼ਮਸ਼ੇਰ ਸਿੰਘ, ਬਾਬਾ ਬਲਕਾਰ ਸਿੰਘ, ਬਾਬਾ ਹਰਜਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ, ਬਾਬਾ ਜਰਨੈਲ ਸਿੰਘ, ਬਾਬਾ ਨੌਨਿਹਾਲ ਸਿੰਘ, ਗੁਰਦੁਆਰਾ ਪਾਉਂਟਾ ਸਾਹਿਬ ਦੇ ਮੈਨੇਜਰ ਸ. ਜਗੀਰ ਸਿੰਘ, ਸਵਾਮੀ ਜੀ ਹੁਸ਼ਿਆਰਪੁਰ ਵਾਲੇ, ਬਾਬਾ ਗੁਰਦੇਵ ਸਿੰਘ, ਪ੍ਰਿੰਸੀਪਲ ਡਾ ਜਸਵੀਰ ਸਿੰਘ, ਸੁਪਰਡੈਂਟ ਸ. ਨਿਸ਼ਾਨ ਸਿੰਘ, ਸ. ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ. ਮੇਜ਼ਰ ਸਿੰਘ, ਸ. ਗੁਰਮੇਜ ਸਿੰਘ, ਸ. ਬਲਦੇਵ ਸਿੰਘ, ਸ. ਜਗਦੀਸ਼ ਸਿੰਘ ਬੁੱਟਰ ਚੀਫ 85, ਮੈਨੇਜਰ ਸ. ਸਤਨਾਮ ਸਿੰਘ ਰਿਆੜ, ਸ. ਸਤਿੰਦਰ ਸਿੰਘ, ਸ. ਜਸਪਾਲ ਸਿੰਘ ਢੱਡੇ, ਸ. ਨਿਸ਼ਾਨ ਸਿੰਘ ਜ਼ਫਰਵਾਲ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ. ਗੁਰਦੀਪ ਸਿੰਘ ਕੰਗ, ਸ. ਰਣਜੀਤ ਸਿੰਘ, ਤਖਤ ਸ੍ਰੀ ਦਮਦਮਾ ਸਹਿਬ ਦੇ ਮੈਨੇਜਰ ਸ. ਨਰਿੰਦਰਜੀਤ ਸਿੰਘ ਭਵਾਨੀਗੜ੍ਹ, ਸ. ਗੁਰਪ੍ਰੀਤ ਸਿੰਘ, ਸ. ਸਤਨਾਮ ਸਿੰਘ ਗੋਸਲ, ਸ. ਸੁਰਜੀਤ ਸਿੰਘ ਬਰਨਾਲਾ, ਵਧੀਕ ਮੈਨੇਜਰ ਸ. ਹਰਦੇਵ ਸਿੰਘ ਐਡਵੋਕੇਟ, ਸ. ਸੰਦੀਪ ਸਿੰਘ ਕਲੋਤਾ, ਸ. ਅਮਰਜੀਤ ਸਿੰਘ ਜਿੰਦਵੜੀ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਭਾਈ ਸਰਬਜੀਤ ਸਿੰਘ ਢੋਟੀਆਂ, ਭਾਈ ਬਲਵੰਤ ਸਿੰਘ ਐਨੋਕੋਟ, ਭਾਈ ਸਰਬਜੀਤ ਸਿੰਘ ਲੁਧਿਆਣਾ ਆਦਿ ਵੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪੰਜਾਬ ਰਾਜ ਅੰਤਰ ਯੂਨੀਵਰਸਿਟੀ ਯੁਵਕ ਫੈਸਟੀਵਲ 30 ਨਵੰਬਰ ਤੋਂ ਅੰਮ੍ਰਿਤਸਰ ‘ਚ: ਚੇਅਰਮੈਨ ਪਰਮਿੰਦਰ ਸਿੰਘ ਗੋਲਡੀ

0

👉ਪਹਿਲੀ ਵਾਰ ਵਿਰਾਸਤੀ ਗੱਤਕੇ ਨੂੰ ਵੀ ਕੀਤਾ ਚਾਰ ਰੋਜ਼ਾ ਮੁਕਾਬਲਿਆਂ ‘ਚ ਸ਼ਾਮਲ
Chandigarh News:ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਕ ਮੇਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 30 ਨਵੰਬਰ ਤੋਂ 3 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਰਾਜ ਭਰ ਦੀਆਂ 32 ਯੂਨੀਵਰਸਿਟੀਆਂ ਤੋਂ 2500 ਤੋਂ ਵੱਧ ਵਿਦਿਆਰਥੀ ਸੱਭਿਆਚਾਰਕ, ਕਲਾਤਮਕ, ਗਾਇਨ, ਡਾਂਸ ਆਦਿ ਵਰਗਾਂ ਦੇ ਜੋਸ਼ੀਲੇ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਿਖਾਉਣਗੇ।ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਇਹ ਜਾਣਕਾਰੀ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਯੁਵਕ ਸੇਵਾਵਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਅਤੇ ਬੋਰਡ ਦੇ ਮੈਂਬਰ ਸੰਜੀਵ ਚੌਧਰੀ ਅਤੇ ਨਵਲਦੀਪ ਸਿੰਘ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ  ਨਰੇਗਾ ਵਿੱਚ ਹੋਇਆ ਵੱਡਾ ਬਦਲਾਅ: ਹੁਣ ਘਰ ਬੈਠੇ ਕੰਮ ਕਰਨ ‘ਤੇ ਵੀ ਮਿਲੇਗੀ ਪੂਰੀ ਮਜ਼ਦੂਰੀ,ਮੁੱਖ ਮੰਤਰੀ ਮਾਨ ਨੇ ਖੋਲ੍ਹਿਆ ਖਜ਼ਾਨਾ

ਉਨ੍ਹਾਂ ਦੱਸਿਆ ਕਿ ਇਸ ਯੂਥ ਫੈਸਟੀਵਲ ਵਿੱਚ ਵੱਖ-ਵੱਖ ਤਰ੍ਹਾਂ ਦੀਆਂ 51 ਸੱਭਿਆਚਾਰਕ, ਸੰਗੀਤਕ ਅਤੇ ਕਲਾਤਮਕ ਸਰਗਰਮੀਆਂ ਸ਼ਾਮਲ ਕੀਤੀਆਂ ਗਈਆਂ ਹਨ ਅਤੇ ਇਸ ਰਾਜ ਪੱਧਰ ਦੇ ਫੈਸਟੀਵਲ ਵਿੱਚ ਪਹਿਲੀ ਵਾਰ ਸਿੱਖ ਜੰਗਜੂ ਕਲਾ ਗੱਤਕਾ ਵੀ ਸ਼ਾਮਲ ਕੀਤਾ ਗਿਆ ਹੈ। ਇੱਥੇ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਗੱਤਕਾ ਟੀਮਾਂ ਆਪਣੀ ਜੰਗਜੂ ਕਲਾ ਦੇ ਜੌਹਰ ਦਾ ਪ੍ਰਦਰਸ਼ਨ ਕਰਨਗੀਆਂ ਜਿਸ ਨਾਲ ਇਸ ਸਾਲਾਨਾ ਮੇਲੇ ਵਿੱਚ ਇੱਕ ਸ਼ਾਨਦਾਰ ਨਵਾਂ ਅਧਿਆਏ ਜੁੜ ਗਿਆ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਲਈ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕੀਤੇ ਹਨ।

ਇਹ ਵੀ ਪੜ੍ਹੋ  ਹੜਤਾਲੀ Rodaways ਕਾਮਿਆਂ ਵਿਰੂਧ Punjab Govt ਦਾ ਵੱਡਾ Action; ਪ੍ਰਧਾਨ ਸਮੇਤ ਕਈਆਂ ਨੂੰ ਨੌਕਰੀ ਤੋਂ ਕੱਢਿਆ

ਇਸ ਤੋਂ ਇਲਾਵਾ ਖੇਡ ਰੁਚੀਆਂ ਪੈਦਾ ਕਰਨ ਲਈ ਪੰਜਾਬ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ।ਚੇਅਰਮੈਨ ਗੋਲਡੀ ਨੇ ਕਿਹਾ ਕਿ ਇਸ ਸਲਾਨਾ ਫੈਸਟੀਵਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਆਪਸੀ ਤਾਲਮੇਲ ਨੂੰ ਵਧਾਉਂਦੇ ਹੋਏ ਰਾਜ ਦੀ ਕਲਾਤਮਕ, ਸੰਗੀਤਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣਾ, ਪ੍ਰਫੁੱਲਤ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਇਤਿਹਾਸਕ ਅਤੇ ਮਾਣਮੱਤੀ ਵਿਰਾਸਤ ਨਾਲ ਜੋੜਨਾ ਹੈ।
ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਇਸ ਮੇਲੇ ਦੌਰਾਨ ਰਾਜ ਦੀਆਂ ਸਰਕਾਰੀ ਅਤੇ ਨਿੱਜੀ ਯੂਨੀਵਰਸਿਟੀਆਂ ਦੇ 2500 ਤੋਂ ਵੱਧ ਵਿਦਿਆਰਥੀ ਵੱਖ-ਵੱਖ ਸਾਹਿਤਕ, ਸੱਭਿਆਚਾਰਕ, ਥੀਏਟਰ, ਸੰਗੀਤ, ਨਾਚ ਅਤੇ ਲਲਿਤ ਕਲਾਵਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੜ੍ਹਾਂ ਅਤੇ ਡੇਂਗੂ ਸੰਕਟ ਦੌਰਾਨ ਫਾਜ਼ਿਲਕਾ ਪੁਲਿਸ ਨਾਲ ਤਾਲਮੇਲ ਅਤੇ ਸ਼ਾਨਦਾਰ ਜਨਤਕ ਸੇਵਾ ਲਈ 11 ਡਾਕਟਰ ਸਨਮਾਨਿਤ

0

Fazilka News: ਜ਼ਿਲ੍ਹਾ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ 11 ਡਾਕਟਰਾਂ ਨੂੰ ਹੜ੍ਹਾਂ ਅਤੇ ਡੇਂਗੂ ਦੀ ਬਿਮਾਰੀ ਦੌਰਾਨ ਫਾਜ਼ਿਲਕਾ ਪੁਲਿਸ ਪ੍ਰਸ਼ਾਸਨ ਨਾਲ ਕਰੀਬੀ ਤਾਲਮੇਲ ਅਤੇ ਸ਼ਲਾਘਾਯੋਗ ਸੇਵਾ ਲਈ ਡੀ.ਜੀ.ਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਡੀ.ਜੀ.ਪੀ ਸ਼੍ਰੀ ਗੌਰਵ ਯਾਦਵ ਦੀ ਅਗਵਾਈ ਹੇਠ ਐਸਐਸਪੀ ਗੁਰਮੀਤ ਸਿੰਘ ਵੱਲੋਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਡਾਕਟਰ ਸਾਡੇ ਲਈ ਫ੍ਰੰਟਲਾਈਨ ਵਾਰੀਅਰ ਹਨ। ਇਨ੍ਹਾਂ ਦੀ ਸੇਵਾ ਤੇ ਸਮਰਪਣ ਕਾਰਨ ਹੀ ਅਸੀਂ ਸੰਕਟਕਾਲੀਨ ਸਥਿਤੀਆਂ ਵਿੱਚ ਲੋਕਾਂ ਨੂੰ ਸਮੇਂ ਸਿਰ ਮਦਦ ਪਹੁੰਚਾ ਸਕੇ।

ਇਹ ਵੀ ਪੜ੍ਹੋ  ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟ ਪਾਰਸਦੀਪ ਅਤੇ ਯੁਵਰਾਜ ਬਣੇ ਭਾਰਤੀ ਜਲ ਸੈਨ ਵਿੱਚ ਅਫ਼ਸਰ

ਡੀ.ਜੀ.ਪੀ ਡਿਸਕ ਇਨ੍ਹਾਂ ਦੇ ਉਸ ਯੋਗਦਾਨ ਦੀ ਪ੍ਰਸ਼ੰਸਾ ਹੈ।ਡੀ.ਜੀ.ਪੀ ਗੌਰਵ ਯਾਦਵ ਵੱਲੋਂ ਦਿੱਤਾ ਗਿਆ ਇਹ ਸਨਮਾਨ ਨਾ ਸਿਰਫ਼ ਉਨ੍ਹਾਂ ਵਲੋਂ ਨਿਭਾਈ ਗਈ ਜ਼ਿੰਮੇਵਾਰੀ ਦਾ ਮੁਲਾਂਕਣ ਹੈ, ਸਗੋਂ ਭਵਿੱਖ ਵਿੱਚ ਵੀ ਇਸੇ ਜਜ਼ਬੇ ਨਾਲ ਕੰਮ ਕਰਨ ਲਈ ਪ੍ਰੇਰਣਾ ਵੀ ਹੈ।ਫਾਜ਼ਿਲਕਾ ਪੁਲਿਸ ਪ੍ਰਸ਼ਾਸਨ ਇਨ੍ਹਾਂ ਡਾਕਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਅਤੇ ਸਮਾਜ ਦੀ ਭਲਾਈ ਲਈ ਅੱਗੇ ਵੀ ਇਸ ਤਰ੍ਹਾਂ ਦੇ ਤਾਲਮੇਲ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

0

SAS Nagar News:ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਲਈ ਚੋਣ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ, ਸ਼੍ਰੀਮਤੀ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਪੰਚਾਇਤ ਸੰਮਤੀਆਂ ਮੋਹਾਲੀ, ਖਰੜ, ਮਾਜਰੀ ਅਤੇ ਡੇਰਾਬਸੀ ਦੀਆਂ ਹੋਣ ਵਾਲੀਆਂ ਚੋਣਾਂ ਲਈ ਤਿਆਰੀਆਂ ਦਾ ਜਾਇਜ਼ਾ ਲਿਆ।ਡਿਪਟੀ ਕਮਿਸ਼ਨਰ ਨੇ ਸਾਰੇ ਰਿਟਰਨਿੰਗ ਅਧਿਕਾਰੀਆਂ ਅਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਨੂੰ ਨਿਰਪੱਖ, ਪਾਰਦਰਸ਼ੀ ਅਤੇ ਅਜ਼ਾਦਾਨਾ ਚੋਣ ਪ੍ਰਕਿਰਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਪੂਰੀ ਸੰਜੀਦਗੀ ਅਤੇ ਨਿਰਪੱਖਤਾ ਬਣਾਈ ਰੱਖਣ ‘ਤੇ ਜ਼ੋਰ ਦਿੱਤਾ, ਜੋ ਕਿ ਸੋਮਵਾਰ, 1 ਦਸੰਬਰ, 2025 ਤੋਂ ਸ਼ੁਰੂ ਹੋ ਕੇ 4 ਦਸੰਬਰ, 2025 ਤੱਕ ਜਾਰੀ ਰਹੇਗੀ।ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ ਨੂੰ ਹੋਵੇਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਗਿਆ 6 ਦਸੰਬਰ, 2025 ਨੂੰ ਹੋਵੇਗੀ।
ਨਾਮਜ਼ਦਗੀ ਪੱਤਰ ਦਾਖਲ ਕਰਨ, ਪੜਤਾਲ ਅਤੇ ਵਾਪਸ ਲੈਣ ਦਾ ਸਮਾਂ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਸਬੰਧਤ ਰਿਟਰਨਿੰਗ ਅਫਸਰਾਂ ਦੇ ਨਿਰਧਾਰਤ ਦਫਤਰਾਂ ਵਿੱਚ ਨੀਯਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ  ਨਰੇਗਾ ਵਿੱਚ ਹੋਇਆ ਵੱਡਾ ਬਦਲਾਅ: ਹੁਣ ਘਰ ਬੈਠੇ ਕੰਮ ਕਰਨ ‘ਤੇ ਵੀ ਮਿਲੇਗੀ ਪੂਰੀ ਮਜ਼ਦੂਰੀ,ਮੁੱਖ ਮੰਤਰੀ ਮਾਨ ਨੇ ਖੋਲ੍ਹਿਆ ਖਜ਼ਾਨਾ

ਸ੍ਰੀਮਤੀ ਮਿੱਤਲ ਨੇ ਦੱਸਿਆ ਕਿ ਏ ਡੀ ਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ, ਅਤੇ ਨਾਮਜ਼ਦਗੀ ਪੱਤਰ, ਕਮਰਾ ਨੰਬਰ 401, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਐਸ ਏ ਐਸ ਨਗਰ ਵਿੱਚ ਪ੍ਰਾਪਤ ਕੀਤੇ ਜਾਣਗੇ।ਪੰਚਾਇਤ ਸੰਮਤੀ ਮੋਹਾਲੀ ਲਈ, ਐਸ ਡੀ ਐਮ ਮੋਹਾਲੀ, ਸ਼੍ਰੀਮਤੀ ਦਮਨਦੀਪ ਕੌਰ ਰਿਟਰਨਿੰਗ ਅਫਸਰ ਵਜੋਂ ਸੇਵਾ ਨਿਭਾਉਣਗੇ, ਜਿਨ੍ਹਾਂ ਦਾ ਦਫਤਰ ਕਮਰਾ ਨੰਬਰ 111, ਗਰਾਊਂਡ ਫਲੋਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਐਸ ਏ ਐਸ ਨਗਰ ਵਿਖੇ ਹੈ।ਪੰਚਾਇਤ ਸੰਮਤੀ ਖਰੜ ਲਈ, ਐਸ ਡੀ ਐਮ ਖਰੜ, ਸ਼੍ਰੀਮਤੀ ਦਿਵਿਆ ਪੀ ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ, ਅਤੇ ਨਾਮਜ਼ਦਗੀਆਂ ਕਮਰਾ ਨੰਬਰ 1, ਸਬ ਡਿਵੀਜ਼ਨਲ ਕੰਪਲੈਕਸ, ਖਰੜ ਵਿਖੇ ਪ੍ਰਾਪਤ ਕੀਤੀਆਂ ਜਾਣਗੀਆਂ।ਇਸੇ ਤਰ੍ਹਾਂ, ਪੰਚਾਇਤ ਸੰਮਤੀ ਡੇਰਾਬੱਸੀ ਲਈ, ਐਸ ਡੀ ਐਮ ਅਮਿਤ ਗੁਪਤਾ ਰਿਟਰਨਿੰਗ ਅਫਸਰ ਹੋਣਗੇ, ਜੋ ਡੇਰਾਬੱਸੀ ਐਸ ਡੀ ਐਮ ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਸਵੀਕਾਰ ਕਰਨਗੇ।

ਇਹ ਵੀ ਪੜ੍ਹੋ   ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟ ਪਾਰਸਦੀਪ ਅਤੇ ਯੁਵਰਾਜ ਬਣੇ ਭਾਰਤੀ ਜਲ ਸੈਨ ਵਿੱਚ ਅਫ਼ਸਰ

ਪੰਚਾਇਤ ਸੰਮਤੀ ਮਾਜਰੀ ਲਈ, ਅਸਟੇਟ ਅਫਸਰ (ਪਲਾਟ), ਗਮਾਡਾ, ਰਵਿੰਦਰ ਸਿੰਘ ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ, ਅਤੇ ਨਾਮਜ਼ਦਗੀਆਂ ਬੀ ਡੀ ਪੀ ਓ ਦਫ਼ਤਰ, ਮਾਜਰੀ ਵਿਖੇ ਸਵੀਕਾਰ ਕੀਤੀਆਂ ਜਾਣਗੀਆਂ।ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਮੀਦਵਾਰ ਖੁਦ ਜਾਂ ਉਸਦਾ ਅਧਿਕਾਰਤ ਤਜ਼ਵੀਜ਼ਕਰਤਾ (ਲਿਖਤੀ ਤੌਰ ‘ਤੇ ਅਧਿਕਾਰਤ) ਐਲਾਨੇ ਗਏ ਸ਼ਡਿਊਲ ਅਨੁਸਾਰ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾ ਸਕਦਾ ਹੈ ਜਾਂ ਵਾਪਸ ਲੈ ਸਕਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਸਬੰਧਤ ਸੀਟਾਂ ਲਈ ਮਤਦਾਨ ਹੋਣ ਦੀ ਸੂਰਤ ਵਿੱਚ, ਚੋਣਾਂ ਨੂੰ ਸੁਚਾਰੂ ਅਤੇ ਕੁਸ਼ਲਤਾ ਨਾਲ ਕਰਵਾਉਣ ਲਈ ਸੁਰੱਖਿਆ, ਪੋਲਿੰਗ ਸਟਾਫ ਦੀ ਤਾਇਨਾਤੀ, ਸਿਖਲਾਈ ਅਤੇ ਸਮੱਗਰੀ ਪ੍ਰਬੰਧਨ ਸਮੇਤ ਸਾਰੇ ਜ਼ਰੂਰੀ ਪ੍ਰਬੰਧ ਪਹਿਲਾਂ ਤੋਂ ਹੀ ਯਕੀਨੀ ਬਣਾਏ ਜਾਣਗੇ। ਉਨ੍ਹਾਂ ਸਾਰੇ ਫੀਲਡ ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਚੋਣ ਪ੍ਰਕਿਰਿਆ ਦੀ ਇਕਸਾਰਤਾ ਨੂੰ ਬਣਾਈ ਰੱਖਣ ਲਈ ਨਿਰੰਤਰ ਤਾਲਮੇਲ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ।ਉਨ੍ਹਾਂ ਕਿਹਾ ਕਿ ਮਤਦਾਨ 14 ਦਸੰਬਰ, 2025 ਨੂੰ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗਾ। ਮੀਟਿੰਗ ਵਿੱਚ ਏ ਡੀ ਸੀ (ਪੇਂਡੂ ਵਿਕਾਸ) ਸੋਨਮ ਚੌਧਰੀ, ਐਸ ਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਕਰਵਾਉਣ ਲਈ ਨਿਯੁਕਤ ਕੀਤੇ ਗਏ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੇ ਸ਼ਿਰਕਤ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

Our Visitor

1901515