Wednesday, May 13, 2026
Home Blog Page 298

Capt ਦਾ ਦਾਅਵਾ;ਜੇਕਰ BJP ਨੇ ਪੰਜਾਬ ਵਿਚ ਸਰਕਾਰ ਬਣਾਊਣੀ ਹੈ ਤਾਂ ਅਕਾਲੀਆਂ ਨਾਲ ਗਠਜੋੜ ਜਰੂਰੀ

0

Chandigarh News: ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਅਤੇ ਹੁਣ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਦਾਅਵਾ ਕੀਤਾ ਹੈ ਕਿ ਜੇਕਰ ਪੰਜਾਬ ਵਿਚ ਭਾਜਪਾ ਨੇ ਪੰਜਾਬ ਸਰਕਾਰ ਬਣਾਉਣੀ ਹੈ ਤਾਂ ਇਸਨੂੰ ਅਕਾਲੀ ਦਲ ਨਾਲ ਗਠਜੋੜ ਕਰਨਾ ਜਰੂਰੀ ਹੈ। ਇੱਕ ਨਿੱਜੀ ਟੀਵੀ ਚੈਨਲ ਦੇ ਨਾਲ ਆਪਣੀ ਇੰਟਰਵਿਊ ਵਿਚ ਪੰਜਾਬ ਦੀ ਸਿਆਸਤ ਬਾਰੇ ਗੱਲ ਕਰਦਿਆਂ ਕਿਹਾ ਕਿ 1950 ਤੋਂ ਲੈ ਕੇ ਹੁਣ ਤੱਕ ਪੰਜਾਬ ਵਿਚ ਕਦੇ ਵੀ ਇਕੱਲੇ ਭਾਜਪਾ ਨੂੰ ਸਫ਼ਲਤਾ ਨਹੀਂ ਮਿਲੀ। ਜਿਸਦੇ ਚੱਲਦੇ ਜੇਕਰ ਭਾਜਪਾ ਪੰਜਾਬ ਵਿਚ ਆਪਣੀ ਇਕੱਲਿਆ ਦੀ ਸਰਕਾਰ ਬਣਾਉਣਾ ਚਾਹੁੰਦੀ ਹੈ ਤਾਂ ਉਸਨੂੰ ਹਾਲੇ ਦੋ-ਤਿੰਨ ਹੋਰ ਚੋਣਾਂ ਲੜਣੀਆਂ ਪੈ ਸਕਦੀਆਂ ਹਨ।

ਇਹ ਵੀ ਪੜ੍ਹੋ Moga ਦੇ ਘੋਲੀਆ ਖੁਰਦ ‘ਚ ‘ਵਿਹਲੇ’ ਰਹਿਣ ਦਾ ਮੁਕਾਬਲਾ ਹੋਇਆ ਸ਼ੁਰੂ, ਬੱਚੇ, ਨੌਜਵਾਨ, ਬਜ਼ੁਰਗ ਤੇ ਔਰਤਾਂ ਵੀ ਮੁਕਾਬਲੇ ‘ਚ ਹਿੱਸਾ ਲੈਣ ਪੁੱਜੀਆਂ

ਪ੍ਰੰਤੂ ਪੰਜਾਬ ਦੇ ਵਿਚ ਬੇਹਤਰੀ ਦੇ ਲਈ ਗਠਜੋੜ ਜਰੂਰੀ ਹੈ।ਸਾਬਕਾ ਮੁੱਖ ਮੰਤਰੀ ਨੇ ਤਰਨਤਾਰਨ ਜਿਮਨੀ ਚੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਤੀਜ਼ਾ ਸਭ ਦੇ ਸਾਹਮਣੇ ਹੈ।ਇਸਤੋਂ ਇਲਾਵਾ ਸਾਲ 2024 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੱਡਾ ਖੁਲਾਸਾ ਕੀਤਾ ਕਿ ਇਸ ਸਬੰਧ ਵਿਚ ਉਨ੍ਹਾਂ ਵੱਲੋਂ ਸੁਖਬੀਰ ਸਿੰਘ ਬਾਦਲ ਨਾਲ ਦੋ ਮੀਟਿੰਗਾਂ ਕੀਤੀਆਂ ਗਈਆਂ ਸਨ, ਜਿਸਦੇ ਵਿਚ ਅਕਾਲੀ ਦਲ ਵੱਲੋਂ ਪੰਜਾਬ ‘ਚ ਪਟਿਆਲਾ ਸਮੇਤ 4 ਸੀਟਾਂ ਅਤੇ ਨਾਲ ਹੀ ਚੰਡੀਗੜ੍ਹ ਦੀ ਸੀਟ ਭਾਜਪਾ ਨੂੰ ਦੇਣ ਲਈ ਤਿਆਰ ਹੋ ਗਏ ਸਨ। ਜਿਸਤੋਂ ਬਾਅਦ ਉਨ੍ਹਾਂ ਵੱਲੋਂ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ Sidhu Moose wala ਦੇ ਗੀਤ BAROTA ਨੇ ਤੋੜਿਆ ਰਿਕਾਰਡ

ਕੈਪਟਨ ਨੇ ਦਾਅਵਾ ਕੀਤਾ ਕਿ ਸ਼੍ਰੀ ਨੱਢਾ ਵੀ ਰਾਜ਼ੀ ਹੋ ਗਏ ਸਨ ਤੇ ਉਨ੍ਹਾਂ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸਦੇ ਬਾਰੇ ਦਸਿਆ, ਜਿੰਨ੍ਹਾਂ ਖੁਦ ਸੁਖਬੀਰ ਬਾਦਲ ਨਾਲ ਫ਼ੋਨ ‘ਤੇ ਗੱਲ ਕੀਤੀ ਪ੍ਰੰਤੂ ਪਤਾ ਨਹੀਂ ਕਿਉਂਂ ਉਸਨੇ ਭਾਜਪਾ ਨੂੰ ਤਿੰਨ ਸੀਟਾਂ ਦੇਣ ‘ਤੇ ਅੜ ਗਏ, ਜਿਸ ਕਾਰਨ ਗੱਲ ਟੁੱਟ ਗਈ ਤੇ ਅਮਿਤ ਸ਼ਾਹ ਨਰਾਜ਼ ਹੋ ਗਏ ਤੇ ਉਨ੍ਹਾਂ ਦੇ ਕਹਿਣ ਉੱਪਰ ਉਸੇ ਰਾਤ ਹੀ ਪੰਜਾਬ ਵਿਚ ਇਕੱਲਿਆ ਭਾਜਪਾ ਦੇ ਲੜਣ ਦਾ ਐਲਾਨ ਕਰ ਦਿੱਤਾ ਗਿਆ।ਇਸ ਇੰਟਰਵਿਊ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਅਤੇ ਬੰਦੀ ਸਿੰਘਾਂ ਦੇ ਮੁੱਦੇ ‘ਤੇ ਵੀ ਬੇਬਾਕ ਟਿੱਪਣੀਆਂ ਕਰਦਿਆਂ ਇਸਨੂੰ ਪੰਜਾਬ ਨਾਲ ਧੱਕਾ ਦਸਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਮੋਹਾਲੀ ਦੀਆਂ ਚੋਣਾਂ ਮੁਲਤਵੀਂ; ਚੋਣ ਕਮਿਸ਼ਨ ਨੇ ਇਸ ਕਾਰਨ ਲਿਆ ਇਹ ਫੈਸਲਾ

0

SAS Nagar News: ਆਗਾਮੀ 14 ਦਸੰਬਰ ਨੂੰ ਪੂਰੇ ਪੰਜਾਬ ਵਿਚ ਹੋਣ ਜਾ ਰਹੀਆਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਦੌਰਾਨ ਰਾਜ ਚੋਣ ਕਮਿਸ਼ਨ ਨੇ ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਮੋਹਾਲੀ ਦੀਆਂ ਚੋਣਾਂ ਨੂੰ ਮੁਲਤਵੀਂ ਕਰ ਦਿੱਤਾ ਹੈ। ਇੱਥੇ ਜਾਰੀ ਇੱਕ ਬਿਆਨ ਵਿਚ ਚੋਣ ਕਮਿਸ਼ਨ ਦੇ ਬੁਲਾਰੇ ਨੇ ਦਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਕੀਤੀ ਨੋਟੀਫਿਕੇਸ਼ਨ ਮਿਤੀ 28.11.2025 ਦੇ ਮੱਦੇਨਜ਼ਰ, ਮਿਊਂਸੀਪਲ ਕਾਰਪੋਰੇਸ਼ਨ, ਮੋਹਾਲੀ ਦੇ ਨਾਲ ਲਗਦੇ 15 ਪਿੰਡਾਂ ਨੂੰ ਹੁਣ ਮਿਉਂਸੀਪਲ ਕਾਰਪੋਰੇਸ਼ਨ, ਮੋਹਾਲੀ ਦੀਆਂ ਹੱਦਾਂ ਵਿੱਚ ਸ਼ਾਮਲ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ Moga ਦੇ ਘੋਲੀਆ ਖੁਰਦ ‘ਚ ‘ਵਿਹਲੇ’ ਰਹਿਣ ਦਾ ਮੁਕਾਬਲਾ ਹੋਇਆ ਸ਼ੁਰੂ, ਬੱਚੇ, ਨੌਜਵਾਨ, ਬਜ਼ੁਰਗ ਤੇ ਔਰਤਾਂ ਵੀ ਮੁਕਾਬਲੇ ‘ਚ ਹਿੱਸਾ ਲੈਣ ਪੁੱਜੀਆਂ

ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਨੋਟੀਫਿਕੇਸ਼ਨ ਕਾਰਨ ਪੰਚਾਇਤ ਸੰਮਤੀ, ਮੋਹਾਲੀ ਦੀਆਂ 15 ਗਰਾਮ ਪੰਚਾਇਤਾਂ ਹੁਣ ਸਬੰਧਤ ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਮੋਹਾਲੀ ਦੇ ਅਧਿਕਾਰ ਖੇਤਰ ਵਿੱਚੋਂ ਬਾਹਰ ਕੱਢ ਦਿੱਤੀਆਂ ਹਨ। ਕਿਉਂਕਿ ਪੰਚਾਇਤ ਸੰਮਤੀ, ਮੋਹਾਲੀ ਅਤੇ ਜ਼ਿਲ੍ਹਾ ਪ੍ਰੀਸ਼ਦ, ਮੋਹਾਲੀ ਦੀਆਂ ਹੱਦਾਂ ਵਿੱਚ ਹੁਣ ਅਹਿਮ ਤਬਦੀਲੀ ਆ ਗਈ ਹੈ ਇਸ ਲਈ, ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਇਸ ਬਲਾਕ ਦਾ ਅਤੇ ਜ਼ਿਲ੍ਹਾ ਪ੍ਰੀਸ਼ਦ ਖੇਤਰ ਹੁਣ ਦੁਬਾਰਾ ਨਵੇਂ ਸਿਰਿਓਂ ਪੁਨਰਗਠਨ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ ਬਿਕਰਮ ਮਜੀਠੀਆ ਮਾਮਲੇ ਵਿੱਚ ਵੱਡਾ ਅਪਡੇਟ; ਕਰੀਬੀ ਗ੍ਰਿਫਤਾਰ

ਜਿਸਦੇ ਚੱਲਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਅਤੇ ਡਿਪਟੀ ਕਮਿਸ਼ਨਰ, ਮੋਹਾਲੀ ਦੀ ਸਿਫਾਰਿਸ਼ ‘ਤੇ ਕਮਿਸ਼ਨ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਇਨ੍ਹਾਂ ਜੋਨਾਂ ਦਾ ਜਦੋਂ ਤੱਕ ਪੁਨਰਗਠਨ ਨਹੀਂ ਕੀਤਾ ਜਾਂਦਾ ਉਦੋਂ ਤੱਕ ਪੰਚਾਇਤ ਸੰਮਤੀ, ਮੋਹਾਲੀ ਅਤੇ ਜ਼ਿਲ੍ਹਾ ਪ੍ਰੀਸ਼ਦ, ਮੋਹਾਲੀ ਦੇ ਮੈਂਬਰਾਂ ਦੀ ਚੋਣ ਮੁਲਤਵੀ ਕੀਤੀ ਜਾਂਦੀ ਹੈ। ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਪੰਚਾਇਤ ਸੰਮਤੀ ਡੇਰਾਬੱਸੀ, ਪੰਚਾਇਤ ਸੰਮਤੀ, ਖਰੜ ਅਤੇ ਪੰਚਾਇਤ ਸੰਮਤੀ, ਮਾਜਰੀ ਦੇ ਮੈਂਬਰਾਂ ਦੀ ਚੋਣ ਜਾਰੀ ਸ਼ਡਿਊਲ ਮੁਤਾਬਿਕ ਹੀ ਹੋਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਠੰਢ ਦੇ ਮੌਸਮ ‘ਚ ਕੱਸੀ ਟੁੱਟੀ; ਕਿਸਾਨਾਂ ਨੂੰ ਖੜੀਆਂ ਹੋਈਆਂ ਮੁਸ਼ਕਿਲਾਂ

0

Sri Mukatsar Sahib News:ਅੱਜ ਇੱਕ ਕੱਸੀ ਵਿਚ ਪਾੜ ਪੈਣ ਕਾਰਨ ਕਿਸਾਨਾਂ ਦੀ ਦਰਜ਼ਨਾਂ ਏਕੜ ਕਣਕ ਦੀ ਫ਼ਸਲ ਡੁੱਬਣ ਦੀ ਖਬਰ ਸਾਹਮਣੇ ਆਈ ਹੈ।ਕਿਸਾਨਾਂ ਨੇ ਇਸਦੇ ਲਈ ਠੇਕੇਦਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਅਬਲਖੁਰਾਣਾ-ਲਾਲਬਾਈ ਮਾਈਨਰ, ਜਿਸਨੂੰ ਰੱਦ ਕੱਸੀ ਵੀ ਕਿਹਾ ਜਾਂਦਾ ਹੈ, ਵਿਚ ਇਹ ਪਾੜ੍ਹ ਪਿਆ ਹੈ।

ਇਹ ਵੀ ਪੜ੍ਹੋ Moga ਦੇ ਘੋਲੀਆ ਖੁਰਦ ‘ਚ ‘ਵਿਹਲੇ’ ਰਹਿਣ ਦਾ ਮੁਕਾਬਲਾ ਹੋਇਆ ਸ਼ੁਰੂ, ਬੱਚੇ, ਨੌਜਵਾਨ, ਬਜ਼ੁਰਗ ਤੇ ਔਰਤਾਂ ਵੀ ਮੁਕਾਬਲੇ ‘ਚ ਹਿੱਸਾ ਲੈਣ ਪੁੱਜੀਆਂ

ਕਿਸਾਨਾਂ ਮੁਤਾਬਕ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਵੀ ਨਹਿਰੀ ਵਿਭਾਗ ਦਾ ਕੋਈ ਅਧਿਕਾਰੀ ਜਾਂ ਮੁਲਾਜਮ ਨਹੀਂ ਪੁੱਜਾ, ਜਿਸ ਕਾਰਨ ਉਨ੍ਹਾਂ ਨੂੰ ਖੁਦ ਹੀ ਲੇਬਰ ਤੇ ਟਰੈਕਟਰ ਲਗਾ ਕੇ ਖੇਤਾਂ ਨੂੰ ਡੁੱਬਣ ਤੋਂ ਬਚਾਉਣ ਲਈ ਇਹ ਪਾੜ ਪੂਰਾ ਕਰਨਾ ਪੈ ਰਿਹਾ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਨਵੀਂ ਬਣਨ ਜਾ ਰਹੀ ਇਸ ਕੱਸੀ ਦੇ ਉੱਪਰਲੇ ਰਦਿਆਂ ਨੂੰ ਪੁੱਟ ਦਿੱਤਾ ਸੀ, ਜਿਸ ਕਾਰਨ ਕੱਸੀ ਕਮਜ਼ੋਰ ਹੋ ਗਈ ਪਰ ਹੁਣ ਇਸ ਵਿਚ ਪਾਣੀ ਛੱਡ ਦਿੱਤਾ। ਉਨ੍ਹਾਂ ਸਰਕਾਰ ਕੋਲੋਂ ਇਸਦੀ ਜਾਂਚ ਮੰਗੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Moga ਦੇ ਘੋਲੀਆ ਖੁਰਦ ‘ਚ ‘ਵਿਹਲੇ’ ਰਹਿਣ ਦਾ ਮੁਕਾਬਲਾ ਹੋਇਆ ਸ਼ੁਰੂ, ਬੱਚੇ, ਨੌਜਵਾਨ, ਬਜ਼ੁਰਗ ਤੇ ਔਰਤਾਂ ਵੀ ਮੁਕਾਬਲੇ ‘ਚ ਹਿੱਸਾ ਲੈਣ ਪੁੱਜੀਆਂ

0

Moga News: ਆਮ ਤੌਰ ‘ਤੇ ਜੇਕਰ ਕੋਈ ਕਿਸੇ ਨੂੰ ਵਿਹਲੜ ਜਾਂ ਵਿਹਲਾ ਕਹਿ ਦੇਵੇ ਤਾਂ ਲੋਕ ਉਸਦਾ ਗੁੱਸਾ ਮੰਨਦੇ ਹਨ ਪ੍ਰੰਤੂ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਖੁਰਦ ‘ਚ ਐਤਵਾਰ ਨੂੰ ਇੱਕ ਅਨੌਖਾ ਮੁਕਾਬਲਾ ਹੋ ਰਿਹਾ। ਪੰਜਾਬ ‘ਚ ਆਪਣੀ ਤਰ੍ਹਾਂ ਦਾ ਇਹ ਵਿਲੱਖਣ ਮੁਕਾਬਲਾ ਹੈ, ਵਿਹਲੇ ਰਹਿਣ ਦਾ। ਭਾਵ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲਿਆਂ ਨੇ ਵਿਹਲੇ ਰਹਿਣਾ ਹੈ ਤੇ ਜੇਤੂ ਉਸਨੂੰ ਕਰਾਰ ਦਿੱਤਾ ਜਾਵੇਗ, ਜੋ ਸਭ ਤੋਂ ਵੱਡਾ ਵਿਹਲਾ ਬਣ ਕੇ ਦਿਖਾਵੇਗਾ, ਮਤਬਲ ਉਹ ਇਸ ਮੁਕਾਬਲੇ ਵਿਚ ਸਭ ਤੋਂ ਵੱਧ ਸਮਾਂ ਵਿਹਲਾ ਰਹਿ ਕੇ ਗੁਜ਼ਾਰੇਗਾ।

ਇਹ ਵੀ ਪੜ੍ਹੋ Sidhu Moose wala ਦੇ ਗੀਤ BAROTA ਨੇ ਤੋੜਿਆ ਰਿਕਾਰਡ

ਹਾਲਾਂਕਿ ਇਸ ਮੁਕਾਬਲੇ ਦੇ ਇਨਾਮ ਕੋਈ ਵੱਡੇ ਨਹੀਂ ਤੇ ਪਹਿਲੇ ਸਥਾਨ ‘ਤੇ ਰਹਿਣ ਵਾਲੇ ਨੂੰ 4500, ਦੂਜੇ ਵਾਲੇ ਨੂੰ 2500 ਰੁਪਏ ਅਤੇ ਤੀਜ਼ੇ ਸਥਾਨ ‘ਤੇ ਆਉਣ ਵਾਲੇ ਨੂੰ 1500 ਰੁਪਏ ਹੀ ਮਿਲਣਗੇ ਪ੍ਰੰਤੂ ਇਸ ਮੁਕਾਬਲੇ ਪ੍ਰਤੀ ਲੋਕਾਂ ਦਾ ਉਤਸ਼ਾਹ ਦੇਖਦਾ ਹੀ ਬਣਦਾ ਹੈ ਕਿਉਂਕਿ ਇਸ ਮੁਕਾਬਲੇ ਵਿਚ ਨਾਂ ਸਿਰਫ਼ ਇਕੱਲੇ ਪਿੰਡ ਘੋਲੀਆ ਖੁਰਦ, ਬਲਕਿ ਦੂਰ-ਦੂਰ ਵੱਡੀ ਗਿਣਤੀ ਵਿਚ ਬੱਚੇ, ਨੌਜਵਾਨ, ਬਜ਼ੁਰਗ ਤੇ ਇੱਥੋਂ ਤੱਕ ਔਰਤਾਂ ਵੀ ਹਿੱਸਾ ਲੈਣ ਪੁੱਜੀਆਂ ਹੋਈਆਂ ਹਨ। ਮੇਲੇ ਦੇ ਪ੍ਰਬੰਧਕਾਂ ਮੁਤਾਬਕ ਇਸਦੇ ਵਿਚ ਹਿੱਸਾ ਲੈਣ ਲਈ 65 ਤੋਂ ਵੱਧ ਲੋਕਾਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਹੈ।

ਇਹ ਵੀ ਪੜ੍ਹੋ Bathinda ‘ਚ ਕੰਧਾਂ ‘ ਤੇ ਲਿਖਿਆ “ਇੱਥੇ ਚਿੱਟਾ ਸ਼ਰੇਆਮ ਵਿਕਦਾ ਹੈ”

ਪ੍ਰਬੰਧਕਾਂ ਵੱਲੋਂ ਰਜਿਸਟਰੇਸ਼ਨ ਦੇ ਲਈ 100 ਰੁਪਏ ਫ਼ੀਸ ਰੱਖੀ ਗਈ ਹੈ। ਮੁਕਾਬਲੇ ਦੀਆਂ ਸ਼ਰਤਾਂ ਮੁਤਾਬਕ ਹਿੱਸਾ ਲੈਣ ਵਾਲਾ ਸਿਰਫ਼ ਆਪਣੇ ਨਾਲ ਰਜ਼ਾਈ ਜਾਂ ਕੰਬਲ ਲਿਆ ਸਕਦਾ ਹੈ ਤੇ ਉਸਨੇ ਇੱਥੇ ਵਿਹਲੇ ਰਹਿਣਾ ਹੈ। ਭਾਵ ਨਾਂ ਤਾਂ ਉਹ ਮੋਬਾਇਲ ਵਰਤ ਸਕਦਾ ਹੈ, ਨਾਂ ਹੀ ਇੱਥੇ ਹਿੱਸਾ ਲੈਣ ਵਾਲੇ ਦੂਜੇ ਵਿਅਕਤੀਆਂ ਨਾਲ ਕਿਸੇ ਤਰ੍ਹਾਂ ਦੀ ਕੋਈ ਗੇਮ ਖੇਡ ਸਕਦਾ, ਨਾਂ ਹੀ ਕੁੱਝ ਖਾ ਸਕਦਾ ਹੈ ਤੇ ਨਾਂ ਹੀ ਪਿਸ਼ਾਬ ਕਰਨ ਜਾ ਸਕਦਾ ਹੈ।

ਇਹ ਵੀ ਪੜ੍ਹੋ ਬਿਕਰਮ ਮਜੀਠੀਆ ਮਾਮਲੇ ਵਿੱਚ ਵੱਡਾ ਅਪਡੇਟ; ਕਰੀਬੀ ਗ੍ਰਿਫਤਾਰ

ਇੱਥੋਂ ਤੱਕ ਕਿ ਉਹ ਨੀਂਦ ਵੀ ਨਹੀਂ ਲੈ ਸਕਦਾ। ਇਸਤੋਂ ਇਲਾਵਾ ਉਹ ਕੋਈ ਲੜਾਈ ਵੀ ਨਹੀਂ ਕਰੇਗਾ ਅਤੇ ਨਾਂ ਹੀ ਕੋਈ ਨਸ਼ੇ ਦਾ ਸੇਵਨ ਕਰੇਗਾ। ਇਸ ਤਰ੍ਹਾਂ ਗੱਦੇ ‘ਤੇ ਵਿਹਲੇ ਬੈਠ ਕੇ ਜੋ ਸਭ ਤੋਂ ਵੱਧ ਸਮਾਂ ਗੁਜ਼ਾਰੇਗਾ, ਉਸਨੂੰ ਇਸ ਮੁਕਾਬਲੇ ਦਾ ਜੇਤੂ ਕਰਾਰ ਦਿੱਤਾ ਜਾਵੇਗਾ। ਵਿਹਲੇ ਬੈਠਣ ਦਾ ਕੋਈ ਸਮਾਂ ਨਿਸਚਿਤ ਨਹੀ, ਬਲਕਿ ਇੱਕ ਦਿਨ, ਦੋ ਦਿਨ ਜਾਂ ਇਸ ਤੋਂ ਵੱਧ ਸਮਾਂ ਵੀ ਮੁਕਾਬਲੇ ਵਿਚ ਸ਼ਾਮਲ ਹੋਣ ਵਾਲਾ ਵਿਹਲਾ ਬੈਠ ਕੇ ਮੁਕਾਬਲਾ ਜਿੱਤ ਸਕਦਾ ਹੈ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਮੋਹਾਲੀ ਪੁਲਿਸ ਵੱਲੋਂ 14 ਸਾਲ ਅਤੇ 03 ਸਾਲ ਤੋਂ ਭਗੌੜੇ ਚੱਲ ਰਹੇ 02 ਦੋਸ਼ੀ ਗ੍ਰਿਫਤਾਰ

0

SAS Nagar News: ਮੋਹਾਲੀ ਪੁਲਿਸ ਵੱਲੋਂ ਵੱਖ-ਵੱਖ ਜੁਰਮਾਂ ਵਿੱਚ ਭਗੌੜੇ ਅਪਰਾਧੀਆਂ ਨੂੰ ਕਾਬੂ ਕਰਕੇ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਵੱਡੇ ਪੱਧਰ ‘ਤੇ ਚਲਾਈ ਜਾ ਰਹੀ ਮੁਹਿੰਮ ਤਹਿਤ 14 ਸਾਲ ਅਤੇ ਤਿੰਨ ਸਾਲ ਤੋਂ ਭਗੌੜੇ ਚੱਲੇ ਆ ਰਹੇ ਦੋ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ।ਵਧੇਰੇ ਜਾਣਕਾਰੀ ਦਿੰਦਿਆਂ, ਸੌਰਵ ਜਿੰਦਲ ਐਸ ਪੀ (ਜਾਂਚ) ਨੇ ਦੱਸਿਆ ਕਿ ਇਨ੍ਹਾਂ ਕਾਬੂ ਕੀਤੇ ਗਏ ਦੋਸ਼ੀਆਂ ਵਿੱਚ ਡੈਨੀਅਲ ਉਰਫ ਡੈਨੀ ਪੁੱਤਰ ਤਾਰਾ ਚੰਦ ਵਾਸੀ ਪਿੰਡ ਬੱਬੀਆ ਵਾਲ, ਥਾਣਾ ਸਦਰ ਜਲੰਧਰ, ਮੁੱਕਦਮਾ ਨੰਬਰ 66 ਮਿਤੀ 01.05.2008 ਅ/ਧ 279, 337, 338 ਆਈ.ਪੀ.ਸੀ ਥਾਣਾ ਫੇਸ-8 ਮੋਹਾਲੀ ਵਿੱਚ ਲੋੜੀਂਦਾ ਸੀ, ਜੋ 14 ਸਾਲ ਤੋਂ ਭਗੌੜਾ ਚੱਲਿਆ ਆ ਰਿਹਾ ਸੀ।

ਇਹ ਵੀ ਪੜ੍ਹੋ ਬਿਕਰਮ ਮਜੀਠੀਆ ਮਾਮਲੇ ਵਿੱਚ ਵੱਡਾ ਅਪਡੇਟ; ਕਰੀਬੀ ਗ੍ਰਿਫਤਾਰ

ਇਸੇ ਤਰ੍ਹਾਂ ਦੂਸਰਾ ਦੋਸ਼ੀ ਭਗਵੰਤ ਸਿੰਘ ਉਰਫ ਕਾਲਾ ਵਾਸੀ ਪਿੰਡ ਕਾਲਸਾ, ਥਾਣਾ ਸਦਰ ਰਾਏਕੋਟ, ਜ਼ਿਲ੍ਹਾ ਲੁਧਿਆਣਾ, ਜੋ ਕਿ ਮੁਕਦਮਾ ਨੰਬਰ 49, ਮਿਤੀ 03.03.2021, ਅਧੀਨ ਧਾਰਾ 237, 337, 427 ਆਈ ਪੀ ਸੀ, 61-01-14 ਆਬਕਾਰੀ ਐਕਟ, ਥਾਣਾ ਮਟੌਰ ਮੋਹਾਲੀ ਵਿੱਚ (43 ਪੇਟੀਆਂ) 3,87,000 ਮਿਲੀ ਲੀਟਰ ਸ਼ਰਾਬ ਵਿੱਚ ਲੋੜੀਂਦਾ ਸੀ, ਪਿਛਲੇ 03 ਸਾਲ ਤੋਂ ਭਗੌੜਾ ਚੱਲਿਆ ਆ ਰਿਹਾ ਸੀ।ਉਨ੍ਹਾਂ ਨੇ ਦੱਸਿਆ ਕਿਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧੀਆ ਵਿਰੁੱਧ ਚਲਾਈ ਮੁਹਿੰਮ ਤਹਿਤ ਭਗੌੜੇ ਅਪਰਾਧੀਆਂ (ਪੀ.ਓਜ਼) ਨੂੰ ਗ੍ਰਿਫਤਾਰ ਕਰਨ ਲਈ ਪੀ.ਓ. ਸਟਾਫ਼ ਬਣਾ ਕੇ ਭਗੌੜਿਆਂ ਨੂੰ ਫੜਨ ਦਾ ਵਿਸ਼ੇਸ਼ ਕਾਰਜ ਦਿੱਤਾ ਗਿਆ।

ਇਹ ਵੀ ਪੜ੍ਹੋ Ludhiana ‘ਚ VIP ਵਿਆਹ ਸਮਾਗਮ ਦੌਰਾਨ ਚੱਲੀਆਂ ਗੋ+ਲੀਆਂ, ਦੋ ਜਣਿਆਂ ਦੀ ਹੋਈ ਮੌਤ ਤੇ ਕਈ ਜ਼ਖਮੀ

ਉਨ੍ਹਾਂ ਅੱਗੇ ਦੱਸਿਆ ਕਿ ਉਪ ਕਪਤਾਨ ਪੁਲਿਸ (ਸਪੈਸ਼ਲ ਕਰਾਈਮ), ਨਵੀਨਪਾਲ ਸਿੰਘ ਲਹਿਲ ਨੂੰ ਇਸ ਮੁਹਿੰਮ ਦੀ ਨਿਗਰਾਨੀ ਸੌਂਪੀ ਗਈ ਹੈ।ਐਸ ਪੀ (ਜਾਂਚ) ਅਨੁਸਾਰ ਭਵਿੱਖ ਵਿੱਚ ਵੀ ਇਨ੍ਹਾਂ ਭਗੌੜੇ ਅਪਰਾਧੀਆਂ ਨੂੰ ਫੜਨ ਦੀ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ ਤਾਂ ਜੋ ਕਾਨੂੰਨ ਤੋਂ ਭੱਜਣ ਵਾਲੇ ਇਨ੍ਹਾਂ ਅਪਰਾਧੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਈ ਜਾ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Sidhu Moose wala ਦੇ ਗੀਤ BAROTA ਨੇ ਤੋੜਿਆ ਰਿਕਾਰਡ

0

ਪੌਣੇ 3 ਕਰੋੜ ਦੇ ਕਰੀਬ ਲੋਕਾਂ ਨੇ ਦੇਖਿਆ ਗੀਤ, 16 ਲੱਖ ਨੇ ਕੀਤਾ Like
Mansa News: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੋ ਦਿਨ ਪਹਿਲਾਂ ਆਏ ਨਵੇਂ ਗੀਤ ‘ਬਰੋਟਾ’ ਨੇ ਰਿਕਾਰਡ ਤੋੜ ਦਿੱਤੇ ਹਨ। ਇਸ ਗੀਤ ਨੂੰ ਹੁਣ ਤੱਕ ਯੂਟਿਊਬ ਉਪਰ ਕਰੀਬ ਪੌਣੇ ਤਿੰਨ ਕਰੋੜ ਲੋਕ ਦੇਖ ਚੁੱਕੇ ਹਨ। ਜਦਕਿ 16 ਲੱਖ ਤੋਂ ਵੱਧ ਲੋਕਾਂ ਨੇ ਇਸ ਗੀਤ ਨੂੰ ਲਾਈਕ ਕੀਤਾ ਹੈ। ਮਿਊਜਿਕ ਇੰਡਸਟਰੀ ਦੇ ਵਿੱਚ ਦੇ ਇਹ ਗੀਤ ਪਹਿਲੇ ਨੰਬਰ ਉੱਪਰ ਟਰੈਂਡ ਕਰ ਰਿਹਾ।

ਇਹ ਵੀ ਪੜ੍ਹੋ  Ludhiana ‘ਚ VIP ਵਿਆਹ ਸਮਾਗਮ ਦੌਰਾਨ ਚੱਲੀਆਂ ਗੋ+ਲੀਆਂ, ਦੋ ਜਣਿਆਂ ਦੀ ਹੋਈ ਮੌਤ ਤੇ ਕਈ ਜ਼ਖਮੀ

ਇਸ ਗੀਤ ਨੂੰ 28 ਨਵੰਬਰ ਵਾਲੇ ਦਿਨ ਸਿੱਧੂ ਮੂਸੇ ਵਾਲਾ ਦੇ ਆਫੀਸੀਅਲ ਚੈਨਲ ਉੱਪਰ ਰਿਲੀਜ਼ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ 29 ਮਈ 2022 ਦੇ ਵਿੱਚ ਸੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਤੋਂ ਬਾਅਦ ਇਹ ਉਸਦਾ ਨੋਵਾਂ ਗੀਤ ਰਿਲੀਜ਼ ਹੋਇਆ ਹੈ। ਸਿੱਧੂ ਦੇ ਪਿਤਾ ਬਲਕਾਰ ਸਿੰਘ ਸਿੱਧੂ ਨੇ ਆਪਣੇ ਪੁੱਤ ਦੀ ਮੌਤ ਤੋਂ ਬਾਅਦ ਐਲਾਨ ਕੀਤਾ ਸੀ ਕਿ ਉਸਦੇ ਬਹੁਤ ਸਾਰੇ ਗੀਤ ਉਨਾਂ ਕੋਲ ਹਨ, ਜਿਨਾਂ ਦੇ ਰਾਹੀਂ ਉਸ ਨੂੰ ਹਾਲੇ ਕਈ ਹੋਰ ਸਾਲ ਲੋਕਾਂ ਦੇ ਦਿਲਾਂ ਦੇ ਵਿੱਚ ਜ਼ਿੰਦਾ ਰੱਖਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸੁਖਬੀਰ ਬਾਦਲ ਵੱਲੋਂ ਨਵੇਂ ਅਹੁਦੇਦਾਰਾਂ ਤੇ ਹਲਕਾ ਇੰਚਾਰਜਾਂ ਦਾ ਐਲਾਨ

0

Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਪਾਰਟੀ ਆਗੂ ਸ. ਬਲਦੇਵ ਸਿੰਘ ਮਾਨ ਅਤੇ ਸ. ਵਰਿੰਦਰ ਸਿੰਘ ਬਾਜਵਾ ਨੂੰ ਪਾਰਟੀ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਸੀਨੀਅਰ ਆਗੂ ਸ. ਗੁਰਮੀਤ ਸਿੰਘ ਦਾਦੂਵਾਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸ. ਬਲਬੀਰ ਸਿੰਘ ਮਿਆਣੀ ਅਤੇ ਸ. ਸੋਹਣ ਸਿੰਘ ਠੰਡਲ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ . ਦਲਜੀਤ ਸਿੰਘ ਚੀਮਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸ. ਹਰਿੰਦਰ ਸਿੰਘ ਢੀਂਡਸਾ ਨੂੰ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਲਈ ਹਲਕਾ ਇੰਚਾਰਜ ਅਤੇ ਸ. ਹਰਮੋਹਨ ਸਿੰਘ ਸੰਧੂ ਨੂੰ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ  Bathinda ‘ਚ ਕੰਧਾਂ ‘ ਤੇ ਲਿਖਿਆ “ਇੱਥੇ ਚਿੱਟਾ ਸ਼ਰੇਆਮ ਵਿਕਦਾ ਹੈ”

ਸੀਨੀਅਰ ਆਗੂ ਸ. ਮਹਿੰਦਰ ਸਿੰਘ ਕੇਪੀ ਅਤੇ ਸ. ਕੁਲਵੰਤ ਸਿੰਘ ਮੰਨਣ ਕਰਤਾਰਪੁਰ ਵਿਧਾਨ ਸਭਾ ਹਲਕੇ ਲਈ ਅਬਜ਼ਰਵਰ ਹੋਣਗੇ। ਸ. ਗੁਰਮੀਤ ਸਿੰਘ ਦਾਦੂਵਾਲ ਅਤੇ ਸ. ਹਰਿੰਦਰ ਸਿੰਘ ਢੀਂਡਸਾ ਆਦਮਪੁਰ ਵਿਧਾਨ ਸਭਾ ਹਲਕੇ ਦੇ ਅਬਜ਼ਰਵਰ ਹੋਣਗੇ ਅਤੇ ਰਾਜ ਕਮਲ ਸਿੰਘ ਭੁੱਲਰ ਨਕੋਦਰ ਹਲਕੇ ਦੇ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਅਤੇ ਪ੍ਰਚਾਰ ਲਈ ਕੋਆਰਡੀਨੇਟਰ ਹੋਣਗੇ । ਇਸ ਤੋਂ ਇਲਾਵਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਹਲਕਿਆਂ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਵਿਸਥਾਰਤ ਵਿਚਾਰ-ਵਟਾਂਦਰੇ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਹੇਠਾਂ ਦਿੱਤੀ ਸੂਚੀ ਅਨੁਸਾਰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਹਲਕਾ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Bathinda ‘ਚ ਕੰਧਾਂ ‘ ਤੇ ਲਿਖਿਆ “ਇੱਥੇ ਚਿੱਟਾ ਸ਼ਰੇਆਮ ਵਿਕਦਾ ਹੈ”

0

Bathinda News: ਬਠਿੰਡਾ ਜ਼ਿਲ੍ਹੇ ਦੇ ਪਿੰਡ ਮੌੜ ਕਲਾਂ ਦੀਆਂ ਕੰਧਾਂ ‘ਤੇ “ਇੱਥੇ ਚਿੱਟਾ ਸ਼ਰੇਆਮ ਵਿਕਦਾ ਹੈ”, ਲਿਖਿਆ ਗਿਆ ਹੈ। ਇਸ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਲਗਾਤਾਰ ਵਾਇਰਲ ਹੋ ਰਹੀਆਂ ਹਨ। ਘਟਨਾ ਦਾ ਪਤਾ ਚੱਲਦਾ ਹੀ ਥਾਣਾ ਮੋੜ ਦੇ ਪੁਲਸ ਐਕਟਿਵ ਹੋ ਗਈ ਹੈ। ਜਦਕਿ ਪਿੰਡ ਦੇ ਲੋਕਾਂ ਨੇ ਚਿੱਟੇ ਤੋਂ ਦੁਖੀ ਹੋ ਕੇ ਸਰਕਾਰ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਿਸੇ ਦੇ ਵੱਲੋਂ ਪਿੰਡ ਮੌੜ ਕਲਾਂ ਦੀਆਂ ਕੰਧਾਂ ਉੱਪਰ ਕਈ ਥਾਂ ਚਿੱਟਾ ਸ਼ਰੇਆਮ ਵਿਕਣ ਦੇ ਬਾਰੇ ਲਿਖਿਆ ਸੀ।ਇਸ ਦਾ ਪਤਾ ਜਦੋਂ ਪੁਲਿਸ ਨੂੰ ਲੱਗਿਆ ਤਾਂ ਪੁਲਿਸ ਮੁਲਾਜ਼ਮਾਂ ਨੇ ਇਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਇਸ ਦੌਰਾਨ ਹੀ ਪਿੰਡ ਦੇ ਲੋਕ ਇਕੱਠੇ ਹੋ ਗਏ।

ਇਹ ਵੀ ਪੜ੍ਹੋ  Ludhiana ‘ਚ VIP ਵਿਆਹ ਸਮਾਗਮ ਦੌਰਾਨ ਚੱਲੀਆਂ ਗੋ+ਲੀਆਂ, ਦੋ ਜਣਿਆਂ ਦੀ ਹੋਈ ਮੌਤ ਤੇ ਕਈ ਜ਼ਖਮੀ

ਜਿਨਾਂ ਆਪਣੇ ਪਿੰਡ ਵਿੱਚ ਸ਼ਰੇਆਮ ਚਿੱਟਾ ਵਿਕਣ ਦੇ ਦੋਸ਼ ਲਗਾਉਂਦਿਆਂ ਪੁਲਿਸ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ। ਉਧਰ ਥਾਣਾ ਮੋੜ ਦੇ ਐਸ ਐਚ ਓ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਅਤੇ ਚਿੱਟੇ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪਿਛਲੇ ਥੋੜੇ ਸਮੇਂ ਦੌਰਾਨ ਹੀ ਦੋ ਦਰਜਨ ਦੇ ਕਰੀਬ ਪਰਚੇ ਦਰਜ ਕਰਨ ਤੋਂ ਇਲਾਵਾ ਇਸ ਪਿੰਡ ਵਿੱਚੋਂ ਸਵਾ 100 ਗ੍ਰਾਮ ਦੇ ਕਰੀਬ ਚਿੱਟਾ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਪਿੰਡ ਦੇ ਲੋਕਾਂ ਦੀ ਸ਼ਿਕਾਇਤ ‘ਤੇ ਅੱਜ ਸਵੇਰ ਵੀ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਫਿਲਹਾਲ ਇਸ ਘਟਨਾ ਦੀ ਇਲਾਕੇ ਭਰ ਵਿੱਚ ਚਰਚਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਬਿਕਰਮ ਮਜੀਠੀਆ ਮਾਮਲੇ ਵਿੱਚ ਵੱਡਾ ਅਪਡੇਟ; ਕਰੀਬੀ ਗ੍ਰਿਫਤਾਰ

0

SAS Nagar News: ਆਮਦਨ ਤੋਂ ਵੱਧ ਜਾਇਜਾ ਬਣਾਉਣ ਦੇ ਦੋਸ਼ਾਂ ਹੇਠ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਜੇਲ ਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਵਿਜੀਲੈਂਸ ਨੇ ਅੱਜ ਇੱਕ ਵੱਡੀ ਕਾਰਵਾਈ ਕੀਤੀ ਹੈ।ਵਿਜ਼ੀਲੈਂਸ ਬਿਊਰੋ ਦੀ ਟੀਮ ਵੱਲੋਂ ਮਜੀਠੀਆ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਢਲੀ ਜਾਣਕਾਰੀ ਮੁਤਾਬਕ ਇਹ ਗ੍ਰਿਫਤਾਰੀ ਸ਼ਰਾਬ ਕੰਪਨੀ ਆਕਾਸ਼ ਸਪ੍ਰੀਤੀ, ਯੂ ਵੀ ਐਂਟਰਪ੍ਰਾਈਜ਼, ਏ ਡੀ ਐਂਟਰਪ੍ਰਾਈਜ਼ਿਜ਼ ਰਾਹੀਂ ਪੈਸੇ ਦੇ ਲੈਣ ਦੇਣ ਦੇ ਮਾਮਲੇ ਵਿੱਚ ਹੋਈ ਹੈ। ਦਸਿਆ ਜਾ ਰਿਹਾ ਕਿ ਗੁਲਾਟੀ ਰਾਹੀ ਸਾਬਕਾ ਮੰਤਰੀ ਨੇ ਸ਼ਿਮਲਾ ਤੇ ਦਿੱਲੀ ਵਿਖੇ ਜਾਇਦਾਦ ਬਣਾਈ ਸੀ।ਜਿਸਦਾ ਖੁਲਾਸਾ ਮਜੀਠੀਆ ਖਿਲਾਫ ਦਰਜ ਮਾਮਲੇ ਚ ਹੋਇਆ ਸੀ।

ਇਹ ਵੀ ਪੜ੍ਹੋ  Ludhiana ‘ਚ VIP ਵਿਆਹ ਸਮਾਗਮ ਦੌਰਾਨ ਚੱਲੀਆਂ ਗੋ+ਲੀਆਂ, ਦੋ ਜਣਿਆਂ ਦੀ ਹੋਈ ਮੌਤ ਤੇ ਕਈ ਜ਼ਖਮੀ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Ludhiana ‘ਚ VIP ਵਿਆਹ ਸਮਾਗਮ ਦੌਰਾਨ ਚੱਲੀਆਂ ਗੋ+ਲੀਆਂ, ਦੋ ਜਣਿਆਂ ਦੀ ਹੋਈ ਮੌਤ ਤੇ ਕਈ ਜ਼ਖਮੀ

0

Ludhiana News: ਪੰਜਾਬ ਦੀ ਆਰਥਿਕ ਰਾਜਧਾਨੀ ਮੰਨੇ ਜਾਂਦੇ ਲੁਧਿਆਣਾ ਸ਼ਹਿਰ ਵਿੱਚ ਬੀਤੀ ਰਾਤ ਹੋ ਰਹੇ ਇੱਕ ਵੀਆਈਪੀ ਵਿਆਹ ਸਮਾਗਮ ਦੌਰਾਨ ਦੋ ਗੁੱਟਾਂ ਵਿੱਚ ਚੱਲੀਆਂ ਗੋਲੀਆਂ ਕਾਰਨ ਦੋ ਜਣਿਆਂ ਦੀ ਮੌਤ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਘਟਨਾ ਤੋਂ ਬਾਅਦ ਲੁਧਿਆਣਾ ਪੁਲਿਸ ਦੇ ਉਚ ਅਧਿਕਾਰੀਆਂ ਵੱਲੋਂ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿੱਚ ਥਾਣਾ ਸਦਰ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਅਕਾਲੀ ਆਗੂ ਕੰਚਨਪ੍ਰੀਤ ਕੌਰ ਰਿਹਾਅ; ਸਾਰੀ ਰਾਤ ਖੁੱਲੀ ਰਹੀ ਅਦਾਲਤ

ਇਹ ਵਿਆਹ ਸਮਾਗਮ ਲੁਧਿਆਣਾ ਦੇ ਸਭ ਤੋਂ ਵੱਡੇ ਮੈਰਿਜ ਪੈਲਸ ਬਾਠ ਕੈਸਲ ਵਿੱਚ ਹੋ ਰਿਹਾ ਸੀ, ਜਿਸ ਵਿੱਚ ਇਲਾਕੇ ਦੇ ਨਾਮਵਰ ਅਧਿਕਾਰੀਆਂ ਤੋਂ ਇਲਾਵਾ ਤਿੰਨ ਮੌਜੂਦਾ ਵਿਧਾਇਕ ਵੀ ਹਾਜ਼ਰ ਸਨ। ਇਹ ਵਿਆਹ ਵਰਿੰਦਰ ਕੁਮਾਰ ਨਾਂ ਦੇ ਵਿਅਕਤੀ ਦਾ ਸੀ, ਜਿਸ ਦੇ ਵਿੱਚ ਗੋਲੀਆਂ ਚਲਾਉਣ ਵਾਲੇ ਨੌਜਵਾਨ ਵੀ ਮਹਿਮਾਨ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਫਾਈਰਿੰਗ ਸ਼ੁਭਮ ਮੋਟਾ ਤੇ ਅੰਕੁਰ ਨਾਂ ਦੇ ਨੌਜਵਾਨਾਂ ਦੇ ਗਰੁੱਪ ਵਿੱਚ ਹੋਈ,  ਜਿੰਨਾਂ ਦੀ ਆਪਸ ਵਿੱਚ ਪਹਿਲਾਂ ਹੀ ਖਟਾਸ ਚਲਦੀ ਹੈ ਅਤੇ ਇਹੀ ਵਜਹਾ ਇਸ ਗੋਲੀਬਾਰੀ ਦੀ ਘਟਨਾ ਦੀ ਬਣੀ ਹੈ।

ਇਹ ਵੀ ਪੜ੍ਹੋ Bathinda ਦੇ ਪ੍ਰੇਮੀ ਨਾਲ ਮਿਲਕੇ Faridkot ‘ਚ ਪਤਨੀ ਨੇ ਪਤੀ ਨੂੰ ਮਾ+ਰਿਆ; ਪਤਨੀ ਗ੍ਰਿਫਤਾਰ, ਪ੍ਰੇਮੀ ਫ਼ਰਾਰ

ਇਸ ਘਟਨਾ ਦੌਰਾਨ ਸਗਨ ਸਮਾਗਮ ਚੱਲ ਰਿਹਾ ਸੀ। ਗੋਲੀ ਚੱਲਣ ਕਾਰਨ ਵਿਆਹ ਸਮਾਗਮ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇਧਰ ਉਧਰ ਭੱਜਣ ਲੱਗੇ। ਇਸ ਗੋਲੀਬਾਰੀ ਦੀ ਚਪੇਟ ਵਿੱਚ ਹੋਣ ਕਾਰਨ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਈਆਂ ਲਾੜੇ ਦੀ ਮਾਸੀ ਅਤੇ ਇੱਕ ਹੋਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਤਿੰਨ ਚਾਰ ਜਣੇ ਹੋਰ ਜਖਮੀ ਹੋ ਗਏ, ਜਿਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

Our Visitor

1901509