Wednesday, May 13, 2026
Home Blog Page 318

ਬਠਿੰਡਾ ਜ਼ਿਲ੍ਹੇ ‘ਚ ‘ਮੁੱਖ ਮੰਤਰੀ ਤੀਰਥ ਯਾਤਰਾ’ ਤਹਿਤ ਧਾਰਮਿਕ ਸਥਾਨਾਂ ਲਈ 26 ਨਵੰਬਰ ਨੂੰ ਰਵਾਨਾ ਹੋਣਗੀਆਂ ਬੱਸਾਂ:ਡਿਪਟੀ ਕਮਿਸ਼ਨਰ

0

Bathinda News: ‘ਮੁੱਖ ਮੰਤਰੀ ਤੀਰਥ ਯਾਤਰਾ’ ਤਹਿਤ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਭੁੱਚੋ ਮੰਡੀ, ਬਠਿੰਡਾ (ਸ਼ਹਿਰੀ), ਬਠਿੰਡਾ (ਦਿਹਾਤੀ), ਤਲਵੰਡੀ ਸਾਬੋ, ਰਾਮਪੁਰਾ ਅਤੇ ਮੌੜ ਤੋਂ 26 ਨਵੰਬਰ 2025 ਨੂੰ ਪਵਿੱਤਰ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਲਈ ਸਵੇਰੇ 9 ਵਜੇ ਬੱਸਾਂ ਰਵਾਨਾਂ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਸਾਂਝੀ ਕਰਦਿਆਂ ਦੱਸਿਆ ਕਿ ਸਬੰਧਤ ਹਲਕਿਆਂ ਦੇ ਬੂਥ ਲੈਵਲ ਅਫਸਰ (ਬੀਐਲਓ) ਦੀ ਮੱਦਦ ਨਾਲ ਸ਼ਰਧਾਲੂਆਂ ਦੀ ਚੋਣ ਪਾਰਦਰਸ਼ੀ ਢੰਗ ਨਾਲ ਡਰਾਅ ਰਾਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ ਦੂਜੀ ਕਿਸ਼ਤ ਵਜੋਂ 25000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਉਨ੍ਹਾਂ ਇਹ ਵੀ ਦੱਸਿਆ ਕਿ ਸ਼ਰਧਾਲੂਆਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਉਥੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਾ ਆਵੇ।ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸ਼ਰਧਾਲੂਆਂ ਨੂੰ ਯਾਤਰਾ ਲਈ ਰਜਿਸਟਰ ਕੀਤਾ ਜਾਵੇਗਾ ਅਤੇ ਰਜਿਸਟ੍ਰੇਸ਼ਨ ਲਈ ਵੋਟਰ ਆਈ.ਡੀ. ਕਾਰਡ ਲਾਜ਼ਮੀ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਅਗਲੇ ਪੜਾਅ ਵੱਲ ਰਵਾਨਾ

👉ਸ਼ੋ੍ਰਮਣੀ ਕਮੇਟੀ ਮੈਂਬਰ ਸਾਹਿਬਾਨ ਤੋਂ ਇਲਾਵਾ ਸੰਤ ਮਹਾਂਪੁਰਸ਼ਾਂ ਨੇ ਵੀ ਕੀਤੀ ਸ਼ਿਰਕਤ
Amritsar News:ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੀ ਯੋਗ ਅਗਵਾਈ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਚੱਲ ਰਹੇ ਸਮਾਗਮਾਂ ਦੌਰਾਨ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਅਗਲੇ ਪੜਾਅ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਲਈ ਰਵਾਨਾ ਹੋਇਆ। ਨਗਰ ਕੀਰਤਨ ਦੀ ਆਰੰਭਤਾ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਮੁੱਖਵਾਕ ਲਿਆ ਗਿਆ ਅਤੇ ਹੈਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਹੋਈ।ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘਾਂ ਵੱਲੋਂ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਵੱਲੋਂ ਪਾਲਕੀ ਵਿਚ ਸੁਸ਼ੋਭਿਤ ਕੀਤਾ ਗਿਆ।

ਇਹ ਵੀ ਪੜ੍ਹੋ ਦੂਜੀ ਕਿਸ਼ਤ ਵਜੋਂ 25000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਇਸ ਦੌਰਾਨ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆ, ਜਥੇਦਾਰ ਗੁਰਪ੍ਰੀਤ ਸਿੰਘ ਰੰਧਾਵਾ, ਜਥੇਦਾਰ ਹਰਪਾਲ ਸਿੰਘ ਜੱਲਾ ਤੋਂ ਇਲਾਵਾ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਗਿਆਨੀ ਅਤਰ ਸਿੰਘ ਜੋਤੀ ਸਰੂਪ ਸਿੰਘ ਵਾਲੇ, ਬਾਬਾ ਗੁਲਜ਼ਾਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਰਨਾਰਥਲ, ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਆਦਿ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਨਗਰ ਕੀਰਤਨ ਦੌਰਾਨ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਗੁਰੂ ਸਾਹਿਬ ਜੀ ਦੇ ਸਤਿਕਾਰ ਵਿਚ ਪੁਲਿਸ ਪਲਟਣ ਵੱਲੋਂ ਸਲਾਮੀ ਵਜੋਂ ਸਲੂਟ ਸਤਿਕਾਰ ਭੇਂਟ ਕੀਤਾ ਗਿਆ।ਇਸ ਮੌਕੇ ਹੈਡ ਗ੍ਰੰਥੀ ਗਿਆਨੀ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸੰਗਤ ਵੱਡਭਾਗੀ ਹੈ ਕਿ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਜਾਏ ਜਾ ਰਹੇ ਨਗਰ ਕੀਰਤਨ ਵਿਚ ਵੱਧ ਚੜਕੇ ਸ਼ਮੂਲੀਅਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨਾਂ ਨੂੰ ਹਿੰਦ ਦੀ ਚਾਦਰ ਇਸ ਕਰਕੇ ਆਖਿਆ ਜਾਂਦਾ ਹੈ ਕਿਉਂਕ ਉਨ੍ਹਾਂ ਨੇ ਮਾਨਵੀ ਹੱਕਾਂ ਦੀ ਰਾਖੀ ਲਈ ਲਾਸਾਨੀ ਸ਼ਹਾਦਤ ਦਿੱਤੀ।

ਇਹ ਵੀ ਪੜ੍ਹੋ ਝੋਨੇ ਦੀ ਖਰੀਦ ਲਈ ਮੰਡੀਆਂ ਬੰਦ ਕਰਨ ਦੇ ਵਿਰੋਧ ‘ਚ ਕਿਸਾਨਾਂ ਨੇ ਦਿੱਤਾ ਧਰਨਾ

ਅੱਜ ਜਦੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਸ਼ਤਾਬਦੀ ਸਮਾਗਮਾਂ ਨੂੰ ਵੱਡੇ ਪੱਧਰ ’ਤੇ ਮਨਾ ਰਹੀ ਹੈ ਤਾਂ ਸਾਡਾ ਸਾਰਿਆਂ ਦਾ ਅਹਿਮ ਕਰਤੱਵ ਹੈ ਕਿ ਗੁਰੂ ਸਾਹਿਬ ਦੇ ਫਲਸਫੇ ਨੂੰ ਘਰ ਘਰ ਪਹੁੰਚਾਈਏ। ਗਿਆਨੀ ਹਰਪਾਲ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਜਦ ਸ਼ਹਾਦਤ ਪਾਉਣ ਲਈ ਸ੍ਰੀ ਆਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਚਾਲੇ ਪਾਏ ਤਾਂ ਉਨ੍ਹਾਂ ਤੋਂ ਪਹਿਲਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਇਸ ਕਰਕੇ ਸ਼ਹੀਦ ਕੀਤਾ ਗਿਆ ਕਿਉਂਕਿ ਗੁਰੂ ਸਾਹਿਬ ਡੋਲ ਜਾਣ ਪਰ ਪ੍ਰਮਾਤਮਾ ਸਰੂਪ ਗੁਰੂ ਸਾਹਿਬ ਨੇ ਉਸ ਭਾਣੇ ’ਚ ਰਹਿਣਾ ਮੁਨਾਸਬ ਸਮਝਿਆ, ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਧਰਮ ਵਿਚ ਅਡਿੱਗ ਤੇ ਅਡੋਲ ਰਹਿਣ ਦਾ ਮਾਰਗ ਵਿਖਾਇਆ ਇਸ ਕਰਕੇ ਸਮੁੱਚੀ ਲੋਕਾਈ ਨੂੰ ਗੁਰੂ ਸਾਹਿਬ ਦੀ ਜੀਵਨ ਵਿਚਾਰਧਾਰਾ ਅਤੇ ਸ਼ਹਾਦਤ ਤੋਂ ਕੁਝ ਸਿੱਖਿਆ ਜ਼ਰੂਰ ਲੈਣੀ ਚਾਹੀਦਾ ਹੈ ਕਿ ਧਰਮ ਵਿਚ ਕਿਵੇਂ ਪਰਪੱਕ ਰਹਿਣਾ ਹੈ।ਨਗਰ ਕੀਰਤਨ ਦੌਰਾਨ ਗੁਰਦੁਆਰਾ ਸ੍ਰੀ ਫਤਿਹਗੜ੍ਰ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਵੱਲੋਂ ਪੁੱਜੇ ਮੈਂਬਰ ਸਾਹਿਬਾਨਾਂ, ਪ੍ਰਮੁੱਖ ਸਖਸ਼ੀਅਤਾਂ ਅਤੇ ਸੰਗਤਾਂ ਨੂੰ ਸਿਰੋਪਾਓ ਵੀ ਭੇਂਟ ਕੀਤੇ ਗਏ।

ਇਹ ਵੀ ਪੜ੍ਹੋ ਨਾਮੀ ਸਕੂਲ ਦੇ ਹੋਸਟਲ ਵਿਚੋਂ ਭੱਜੇ ਬੱਚਿਆਂ ਨੂੰ ਪਠਾਨਕੋਟ ਪੁਲਿਸ ਨੇ ਦਿੱਲੀ ਤੋਂ ਕੀਤਾ ਬਰਾਮਦ

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਜਥੇਦਾਰ ਸਿੰਘ ਸਾਹਿਬ ਜਸਵਿੰਦਰ ਸਿੰਘ, ਮੀਤ ਸਕੱਤਰ ਮਨਜੀਤ ਸਿੰਘ ਤਲਵੰਡੀ, ਐਡੀਸ਼ਨਲ ਮੈਨੇਜਰ ਇਬਾਕਲ ਸਿੰਘ ਤੋਂ ਇਲਾਵਾ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ, ਪ੍ਰਿੰਸੀਪਲ ਮਾਤਾ ਗੁਜਰੀ ਕਾਲਜ ਡਾ. ਕਸ਼ਮੀਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਤੋਂ ਇਲਾਵਾ ਸਾਬਕਾ ਚੇਅਰਮੈਨ ਬਲਜੀਤ ਸਿੰਘ ਬੁੱਟਾ, ਕਰਮਜੀਤ ਸਿੰਘ ਭਗੜਾਣਾ, ਜਤਿੰਦਰ ਸਿੰਘ ਧਾਲੀਵਾਲ, ਗੁਰਦੀਪ ਸਿੰਘ ਨੌਲੱਖਾ ਬੁਲਾਰਾ ਦਮਦਮੀ ਟਕਸਾਲ, ਜਥੇਦਾਰ ਭਿੰਦਰ ਸਿੰਘ ਮੰਡੀ ਗੋਬਿੰਦਗੜ੍ਹ, ਜਥੇਦਾਰ ਜਰਨੈਲ ਸਿੰਘ ਮਾਜਰੀ, ਕੁਲਦੀਪ ਸਿੰਘ ਮਸ਼ਰੈਲ, ਮੀਤ ਮੈਨੇਜਰ ਪ੍ਰਿਤਪਾਲ ਸਿੰਘ, ਸੁਪਰਵਾਈਜ਼ਰ ਸੁਖਰਾਜ ਸਿੰਘ, ਇਕਬਾਲ ਸਿੰਘ, ਅਵਤਾਰ ਸਿੰਘ, ਫਲਾਇੰਗ ਟੀਮ ਦੇ ਹਰਵਿੰਦਰ ਸਿੰਘ ਮਨਜੀਤ ਸਿੰਘ, ਇੰਸਪੈਕਟਰ ਰਣਜੀਤ ਸਿੰਘ, ਪਰਮਜੀਤ ਸਿੰਘ,ਪਰਮਿੰਦਰ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ, ਰਾਮ ਸਿੰਘ, ਰਿਕਾਰਡ ਕੀਪਰ ਹਰਮਨ ਸਿੰਘ ਆਦਿ ਤੋਂ ਇਲਾਵਾ ਸੰਗਤਾਂ ਆਦਿ ਸ਼ਾਮਲ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਵੋਟ ਚੋਰੀ ਖਿਲਾਫ 14 ਦਸੰਬਰ ਨੂੰ ਦਿੱਲੀ ਵਿੱਚ ਵਿਸ਼ਾਲ ਰੈਲੀ ਕਰੇਗੀ ਕਾਂਗਰਸ

0

👉ਪੰਜਾਬ ਦੇ ਨਵੇਂ ਨਿਯੁਕਤ ਜਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਨਾਲ ਮੀਟਿੰਗ ਕੀਤੀ
Chandigarh News: ਕਾਂਗਰਸ ਦੇਸ਼ ਵਿੱਚ ਵੋਟ ਚੋਰੀ ਖਿਲਾਫ ਰੋਸ ਪ੍ਰਗਟਾਉਣ ਲਈ 14 ਦਸੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੱਕ ਵਿਸ਼ਾਲ ਰੈਲੀ ਕਰੇਗੀ। ਇਸ ਤੋਂ ਪਹਿਲਾਂ, ਉਸੇ ਦਿਨ ਦੇਸ਼ ਭਰ ਤੋਂ ਵੋਟ ਚੋਰੀ ਵਿਰੁੱਧ ਪੰਜ ਕਰੋੜ ਦਸਤਖ਼ਤ ਕੀਤੇ ਫਾਰਮ ਭਾਰਤ ਦੇ ਰਾਸ਼ਟਰਪਤੀ ਨੂੰ ਸੌਂਪੇ ਜਾਣਗੇ।ਇੱਥੇ ਪੰਜਾਬ ਕਾਂਗਰਸ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਪੰਜਾਬ ਦੇ ਇੰਚਾਰਜ ਪਾਰਟੀ ਜਨਰਲ ਸਕੱਤਰ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਦੇਸ਼ ਦੇ ਹੋਰ ਹਿੱਸਿਆਂ ਵਾਂਗ, ਪੰਜਾਬ ਵਿੱਚ ਵੀ ਭਾਜਪਾ ਦੀਆਂ ਵੋਟ ਚੋਰੀ ਦੀਆਂ ਕੋਝੀਆਂ ਕੋਸ਼ਿਸ਼ਾਂ ਖਿਲਾਫ ਭਾਰੀ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਦੇਸ਼ ਭਰ ਤੋਂ ਪੰਜ ਕਰੋੜ ਦਸਤਖ਼ਤ ਇਕੱਠੇ ਕੀਤੇ ਹਨ ਅਤੇ ਇਕੱਲੇ ਪੰਜਾਬ ਤੋਂ ਹੀ ਲਗਭਗ 27 ਲੱਖ ਦਸਤਖ਼ਤ ਇਕੱਠੇ ਕੀਤੇ ਗਏ ਹਨ।

ਇਹ ਵੀ ਪੜ੍ਹੋ ਦੂਜੀ ਕਿਸ਼ਤ ਵਜੋਂ 25000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਇਸ ਤੋਂ ਪਹਿਲਾਂ, ਬਘੇਲ ਨੇ ਨਵ-ਨਿਯੁਕਤ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਦੀ ਇੱਕ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਹੋਰ ਗੱਲਾਂ ਦੇ ਨਾਲ-ਨਾਲ, ਨਵੇਂ ਜਿਲ੍ਹਾ ਕਾਂਗਰਸ ਪ੍ਰਧਾਨਾਂ ਨੂੰ ਵੋਟ ਚੋਰੀ ਵਿਰੁੱਧ ਦਿੱਲੀ ਵਿੱਚ ਹੋ ਰਹੀ 14 ਦਸੰਬਰ ਦੀ ਰੈਲੀ ਲਈ ਸਮਰਥਨ ਜੁਟਾਉਣ ਲਈ ਕਿਹਾ ਗਿਆ ਹੈ।ਇਸੇ ਤਰ੍ਹਾਂ, ਉਨ੍ਹਾਂ ਨੇ ਖੁਲਾਸਾ ਕੀਤਾ ਕਿ ਬਾਕੀ ਬਚੇ ਜਿਲ੍ਹਾ ਕਾਂਗਰਸ ਪ੍ਰਧਾਨਾਂ ਦੀਆਂ ਨਿਯੁਕਤੀਆਂ ਵੀ ਬਹੁਤ ਜਲਦੀ ਕੀਤੀਆਂ ਜਾਣਗੀਆਂ।ਜਦਕਿ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ, ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਪਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਸਾਰੇ ਜ਼ਰੂਰੀ ਸੁਧਾਰਾਤਮਕ ਉਪਾਅ ਕੀਤੇ ਜਾਣਗੇ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ PCS ਅਧਿਕਾਰੀ ਮੁਅੱਤਲ; ਇੰਨ੍ਹਾਂ ਕਾਰਨਾਂ ਕਰਕੇ ਹੋਈ ਕਾਰਵਾਈ

ਇਸਦੇ ਨਾਲ ਹੀ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਆਮ ਤੌਰ ਤੇ ਸੱਤਾਧਾਰੀ ਪਾਰਟੀ ਜ਼ਿਆਦਾਤਰ ਜ਼ਿਮਨੀ ਚੋਣਾਂ ਜਿੱਤਦੀ ਹੈ। ਹਾਲਾਂਕਿ ਇਸਦੇ ਬਾਵਜੂਦ ਕਾਂਗਰਸ ਨੇ ਬਰਨਾਲਾ ਵਿੱਚ ਇੱਕ ਜਿਮਨੀ ਚੋਣ ਵੀ ਜਿੱਤੀ ਸੀ।ਇਸੇ ਤਰ੍ਹਾਂ, ਬਿਹਾਰ ਦੇ ਨਤੀਜਿਆਂ ਬਾਰੇ, ਬਘੇਲ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਉੱਥੇ ਭਾਜਪਾ ਦਾ ਪੂਰਾ ਸਮਰਥਨ ਕੀਤਾ ਸੀ। ਜਿਸ ਬਾਰੇ ਇਹ ਦੱਸਿਆ ਗਿਆ ਹੈ ਕਿ ਕਿਵੇਂ 65 ਲੱਖ ਵੋਟਾਂ ਨੂੰ ਕੱਟ ਦਿੱਤਾ ਗਿਆ ਅਤੇ ਭਾਜਪਾ ਦੇ ਫਾਇਦੇ ਵਿੱਚ ਨਵੀਆਂ ਵੋਟਾਂ ਜੋੜੀਆਂ ਗਈਆਂ।ਇਸ ਮੌਕੇ ਬਘੇਲ ਦੇ ਨਾਲ ਏ.ਆਈ.ਸੀ.ਸੀ ਸਕੱਤਰ ਸੂਰਜ ਸਿੰਘ ਠਾਕੁਰ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਸੀਨੀਅਰ ਪਾਰਟੀ ਆਗੂ ਵੀ ਹਾਜਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਦੂਜੀ ਕਿਸ਼ਤ ਵਜੋਂ 25000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ

0

Tarn Taran News:ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਰਕਲ ਗੋਲਵਾਰਡ ਪਿੰਡ ਬਾਲਾ ਚੱਕ, ਜ਼ਿਲ੍ਹਾ ਤਰਨਤਾਰਨ ਵਿਖੇ ਤਾਇਨਾਤ ਪਟਵਾਰੀ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸਨੂੰ ਸ਼ਿਕਾਇਤਕਰਤਾ,ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੋਂ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 25000 ਰੁਪਏ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਸ਼ਿਕਾਇਤਕਰਤਾ ਆਪਣੀ ਜ਼ਮੀਨ ਵੇਚਣਾ ਚਾਹੁੰਦਾ ਹੈ ਅਤੇ ਇਸਨੂੰ ਵੇਚਣ ਲਈ, ਸ਼ਿਕਾਇਤਕਰਤਾ ਨੇ ਆਪਣੀ ਜ਼ਮੀਨ ਦੇ ਇੰਤਕਾਲ (ਫਰਦ) ਦੀ ਕਾਪੀ ਪ੍ਰਾਪਤ ਕੀਤੀ।ਫਿਰ, ਉਸਨੂੰ ਪਤਾ ਲੱਗਾ ਕਿ ਇਹ ਜ਼ਮੀਨ ਉਸਦੇ ਨਾਮ ’ਤੇ ਨਹੀਂ, ਸਗੋਂ ਕਿਸੇ ਹੋਰ ਵਿਅਕਤੀ ਦੇ ਨਾਮ ’ਤੇ ਰਜਿਸਟਰ ਹੈ।

ਇਹ ਵੀ ਪੜ੍ਹੋਪੰਜਾਬ ਸਰਕਾਰ ਵੱਲੋਂ PCS ਅਧਿਕਾਰੀ ਮੁਅੱਤਲ; ਇੰਨ੍ਹਾਂ ਕਾਰਨਾਂ ਕਰਕੇ ਹੋਈ ਕਾਰਵਾਈ

ਉਸਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਇਸ ਇੰਤਕਾਲ ਨੂੰ ਠੀਕ ਕਰਵਾਉਣ ਲਈ ਸਰਕਲ ਪਟਵਾਰੀ ਸਰਬਜੀਤ ਸਿੰਘ ਨੂੰ ਮਿਲਿਆ, ਜਿਸਨੇ ਸ਼ਿਕਾਇਤਕਰਤਾ ਦੇ ਇੰਤਕਾਲ ਦੇ ਰਿਕਾਰਡ ਨੂੰ ਠੀਕ ਕਰਨ ਦੇ ਬਦਲੇ 1 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਸੌਦਾ 30,000/- ਰੁਪਏ ਵਿੱਚ ਤੈਅ ਹੋਇਆ। ਇਸ ਸਬੰਧ ਵਿੱਚ, ਦੋਸ਼ੀ ਪਟਵਾਰੀ ਨੇ ਸ਼ਿਕਾਇਤਕਰਤਾ ਤੋਂ ਪਹਿਲੀ ਕਿਸ਼ਤ ਵਜੋਂ ਮੌਕੇ ’ਤੇ ਹੀ 5,000/- ਰੁਪਏ ਰਿਸ਼ਵਤ ਲਈ।

ਇਹ ਵੀ ਪੜ੍ਹੋਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਸੀਨੀਅਰ ਐਡਵੋਕੇਟ ਵਜੋਂ ਨਾਮਜ਼ਦ

ਸ਼ਿਕਾਇਤਕਰਤਾ ਵੱਲੋਂ ਦਿੱਤੀ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ, ਵਿਜੀਲੈਂਸ ਬਿਊਰੋ ਦੀ ਟੀਮ ਨੇ ਪਟਵਾਰੀ ਸਰਬਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਦੂਜੀ ਕਿਸ਼ਤ ਵਜੋਂ 25000/- ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ, ਰੇਂਜ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਪਟਵਾਰੀ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਸ ਸਬੰਧ ਵਿੱਚ ਹੋਰ ਜਾਂਚ ਜਾਰੀ ਹੈ। 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਝੋਨੇ ਦੀ ਖਰੀਦ ਲਈ ਮੰਡੀਆਂ ਬੰਦ ਕਰਨ ਦੇ ਵਿਰੋਧ ‘ਚ ਕਿਸਾਨਾਂ ਨੇ ਦਿੱਤਾ ਧਰਨਾ

Bathinda News:ਮੰਡੀਆਂ ਵਿੱਚ ਵਿਕਣ ਲਈ ਪਿਆ ਅਤੇ ਖੇਤਾਂ ਵਿੱਚ ਖੜਾ ਝੋਨਾ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਦੁਆਰਾ ਝੋਨੇ ਦੀ ਬੰਦ ਕੀਤੀ ਹੋਈ ਖਰੀਦ ਨੂੰ ਜਾਰੀ ਕਰਾਉਣ ਲਈ ਅੱਜ ਭਾਰਤੀ ਕਿਸਾਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਧਰਨੇ ਤੋਂ ਬਾਅਦ ਡਿਪਟੀ ਕਮਿਸ਼ਨਰ ਅਤੇ ਖੁਰਾਕ ਸਪਲਾਈ ਅਫਸਰ ਵੱਲੋਂ ਕਿਸਾਨਾਂ ਨਾਲ ਮੀਟਿੰਗ ਕਰਕੇ ਭਰੋਸਾ ਦਿੱਤਾ ਕਿ ਜੋ ਵੀ ਝੋਨੇ ਦੀ ਖਰੀਦ ਜਾਂ ਲਿਫਟਿੰਗ ਸਮੱਸਿਆਵਾਂ ਹਨ ਉਹ ਅੱਜ ਹੱਲ ਕਰ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ PCS ਅਧਿਕਾਰੀ ਮੁਅੱਤਲ; ਇੰਨ੍ਹਾਂ ਕਾਰਨਾਂ ਕਰਕੇ ਹੋਈ ਕਾਰਵਾਈ

ਧਰਨੇ ਨੂੰ ਸੰਬੋਧਨ ਕਰਦਿਆਂ ਜਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਗਸੀਰ ਸਿੰਘ ਝੁੰਬਾ ਅਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਅਜੇ ਝੋਨਾ ਮੰਡੀਆਂ ਵਿੱਚ ਵਿਕਣ ਵਾਲਾ ਹੈ ਪਿਆ ਹੈ, 100 ਏਕੜ ਤੋਂ ਵੱਧ ਕਿਸਾਨਾਂ ਦੇ ਖੇਤਾਂ ਵਿੱਚ ਹਾਲੇ ਤੱਕ ਝੋਨੇ ਦੀ ਫਸਲ ਖੜੀ ਹੈ ਪਰ ਸਰਕਾਰ ਦੁਆਰਾ ਜਾਣਬੁਝ ਕੇ ਖਰੀਦ ਬੰਦ ਕਰ ਦਿੱਤੀ ਤਾਂ ਕਿ ਕਿਸਾਨਾਂ ਦੀ ਧੀਆਂ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਨੂੰ ਵਪਾਰੀ ਅਤੇ ਸੈਲਰ ਮਾਲਕ ਲੁੱਟ ਸਕਣ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਹਰ ਵਾਰ ਲਿਫਟਿੰਗ ਦੀ ਸਮੱਸਿਆ ਆਉਂਦੀ ਹੈ ਜਿਸ ਨਾਲ ਜੋ ਵੀ ਮਜ਼ਦੂਰ ਮੰਡੀਆਂ ਵਿੱਚ ਕੰਮ ਕਰਨ ਆਉਂਦੇ ਹਨ।

ਇਹ ਵੀ ਪੜ੍ਹੋ ਭੀਖੀ ਵਿੱਚ ਸੀਐਮ ਫਲਾਇੰਗ ਸਕੁਐਡ ਵੱਲੋਂ ਵੱਡੀ ਕਾਰਵਾਈ:JE ਨੂੰ ਨੌਕਰੀ ਤੋਂ ਕੱਢਿਆ,SDO ਨੂੰ ਨੋਟਿਸ ਜਾਰੀ

ਉਹਨਾਂ ਨੂੰ ਵੱਧ ਖਜਲ ਖੁਆਰੀ ਅਤੇ ਵੇਹਲੇ ਬੈਠਿਆਂ ਖਰਚੇ ਪੈਂਦੇ ਹਨ। ਮੰਡੀਆਂ ਵਿੱਚੋਂ ਖਰੀਦ ਏਜੰਸੀਆਂ ਤੇ ਲਿਫਟਿੰਗ ਸਬੰਧੀ ਟਰੱਕਾਂ ਦੇ ਪਹੁੰਚਣ ਦੀ ਰਿਪੋਰਟ ਮਿਲਣ ਤੋਂ ਬਾਅਦ ਅੱਜ ਦਾ ਧਰਨਾ ਸਮਾਪਤ ਕਰ ਦਿੱਤਾ ਗਿਆ ਅਤੇ ਆਗੂਆਂ ਨੇ ਐਲਾਨ ਕੀਤਾ ਜੇਕਰ ਸਰਕਾਰ ਨੇ ਫਿਰ ਝੋਨੇ ਦਾ ਦਾਣਾ- ਦਾਣਾ ਸਰਕਾਰੀ ਖਰੀਦ ਮੁੱਲ ਤੇ ਖਰੀਦ ਸਬੰਧੀ ਕੋਈ ਕਿਸਾਨਾਂ ਮਜ਼ਦੂਰਾਂ ਲਈ ਸਮੱਸਿਆਵਾਂ ਖੜੀਆਂ ਕੀਤੀਆਂ ਤਾਂ ਦੁਬਾਰਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਅੱਜ ਦੇ ਧਰਨੇ ਵਿੱਚ ਮਾਲਣ ਕੌਰ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ, ਗੁਰਪਾਲ ਸਿੰਘ ਦਿਓਣ, ਨਿਰਮਲ ਸਿੰਘ ਭੂੰਦੜ, ਗੁਰਦੀਪ ਸਿੰਘ ਮਾਈਸਰਖਾਨਾ, ਗੁਰਮੇਲ ਸਿੰਘ ਢੱਡੇ, ਬੂਟਾ ਸਿੰਘ ਬੱਲੋ ਸਮੇਤ ਵੱਖ ਵੱਖ ਬਲਾਕਾਂ/ ਪਿੰਡਾਂ ਦੇ ਆਗੂ ਵਰਕਰ ਸ਼ਾਮਲ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Malwa Physical Education College Bathinda ਦੇ ਖਿਡਾਰੀਆਂ ਨੇ ਅੰਤਰ ਕਾਲਜ ਮੁਕਾਬਲਿਆ ਵਿੱਚ ਜਿੱਤੇ ਤਮਗੇ

0

Bathinda News: Malwa Physical Education College Bathinda ਦੀ ਖਿਡਾਰਨ ਮੁਸਕਾਨ ਰਾਣਾ ਬੀ.ਪੀ.ਐੱਡ ਭਾਗ ਪਹਿਲਾ ਤੇ ਬੀ.ਪੀ.ਐੱਡ ਭਾਗ ਦੂਸਰਾ ਦੇ ਖਿਡਾਰੀ ਰਣਜੋਧ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਅੰਤਰ ਕਾਲਜ ਮੁੱਕੇਬਾਜੀ ਮੁਕਾਬਲੇ ਵਿੱਚ ਖਿਡਾਰਨ ਮੁਸਕਾਨ ਰਾਣਾ ਨੇ 60 ਤੋਂ 65 ਕਿੱਲੋਂ ਭਾਰ ਵਰਗ ਵਿੱਚ ਚਾਂਦੀ ਦੇ ਤਮਗੇ ਇਸਤਰੀ ਕੈਟਾਗਿਰੀ ਵਿੱਚ ਅਤੇ ਖਿਡਾਰੀ ਰਣਜੋਧ ਸਿੰਘ ਨੇ 65 ਤੋਂ 70 ਕਿੱਲੋਂ ਭਾਰ ਵਰਗ ਵਿੱਚ ਕਾਂਸ਼ੀ ਦੇ ਤਮਗੇ ਪੁਰਸ ਕੈਟਾਗਿਰੀ ਵਿੱਚ ਜਿੱਤ ਕੇ ਕਾਲਜ ਦੀ ਝੋਲੀ ਪਾਏ।

ਇਹ ਵੀ ਪੜ੍ਹੋ 69ਵੀਂਆ ਸੂਬਾ ਪੱਧਰੀ ਖੇਡਾਂ; ਪਾਵਰ ਲਿਫਟਿੰਗ ਵਿੱਚ ਗੱਭਰੂਆਂ ਨੇ ਦਿਖਾਇਆ ਡੌਲਿਆਂ ਦਾ ਜ਼ੋਰ

ਕਾਲਜ ਡਾਇਰੈਕਟਰ ਰਘਵੀਰਚੰਦ ਸ਼ਰਮਾ ਅਤੇ ਸਮੂਹ ਸਟਾਫ ਨੇ ਹੋਣਹਾਰ ਵਿਦਿਆਰਥੀਆਂ ਦੇ ਜਿਕਰ ਯੋਗ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਆਉਣ ਵਾਲੇ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਲਈ ਸੁਭ ਇਛਾਵਾਂ ਦਿੱਤੀਆਂ।ਕਾਲਜ ਮੈਨੇਜਮੈਂਟ ਸ਼੍ਰੀ ਰਮਨ ਸ਼ਿੰਗਲਾ ਚੇਅਰਮੈਨ, ਰੀਟਾਇਡ ਜੌਆਇੰਟ ਕਮਿਸ਼ਨਰ ਇੰਨਕਮ ਟੈਕਸ ਕੇ ਪੀ ਐਸ ਬਾਰੜ (ਅੰਤਰ ਰਾਸ਼ਟਰੀ ਐਥਲੀਟ), ਵਾਇਸ ਪ੍ਰੈਜੀਡੈਟ ਸ਼੍ਰੀ ਰਾਕੇਸ਼ ਗੋਇਲ, ਨੇ ਇਹ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਸਲਾਨਾ ਐਨੂਅਲ ਫੰਕਸ਼ਨ ਵਿੱਚ ਸਨਮਾਨਿਤ ਕਰਨ ਦਾ ਐਲਾਨ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

69ਵੀਂਆ ਸੂਬਾ ਪੱਧਰੀ ਖੇਡਾਂ; ਪਾਵਰ ਲਿਫਟਿੰਗ ਵਿੱਚ ਗੱਭਰੂਆਂ ਨੇ ਦਿਖਾਇਆ ਡੌਲਿਆਂ ਦਾ ਜ਼ੋਰ

0

Bathinda News: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਚਮਕੌਰ ਸਿੰਘ ਦੀ ਅਗਵਾਈ ਵਿੱਚ 69 ਵੀਆਂ ਸੂਬਾ ਪੱਧਰੀ ਖੇਡਾਂ ਪਾਵਰ ਲਿਫਟਿੰਗ ਅੰਡਰ 17 ਅਤੇ ਅੰਡਰ 19 ਲੜਕੇ ਅੱਜ ਸਮਾਪਤ ਹੋਇਆl ਆਖਰੀ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਨੇ ਖਿਡਾਰੀਆ ਨੂੰ ਆਸੀਰਵਾਦ ਦਿੱਤਾl ਪੰਜਵੇਂ ਅਤੇ ਆਖਰੀ ਦਿਨ ਗੱਭਰੂਆਂ ਨੇ ਡੌਲਿਆਂ ਦਾ ਜੋਰ ਦਿਖਾਉਂਦੇ ਹੋਏ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਅੰਡਰ 17 ਉਮਰ ਵਰਗ ਵਿੱਚ -74 ਕਿਲੋ ਭਾਰ ਵਰਗ ਵਿੱਚ ਲੁਧਿਆਣਾ ਤੋਂ ਵੈਭਮ ਅਰੋੜਾ ਨੇ ਕੁੱਲ 547.5 ਕਿਲੋ ਭਾਰ ਕਲੀਅਰ ਕਰਦੇ ਹੋਏ ਪਹਿਲੀ, ਜਲੰਧਰ ਤੋਂ ਗਗਨਦੀਪ ਸਿੰਘ ਨੇ ਕੁੱਲ 512.5 ਕਿਲੋ ਭਾਰ ਕਲੀਅਰ ਕਰਦੇ ਹੋਏ ਦੂਜੀ, ਫਾਜ਼ਿਲਕਾ ਤੋਂ ਸੋਹਲਜੀ ਨੇ ਕੁੱਲ 440ਕਿਲੋ ਭਾਰ ਕਲੀਅਰ ਕਰਦੇ ਹੋਏ ਤੀਜੀ ਪੁਜੀਸ਼ਨ ਪ੍ਰਾਪਤ ਕੀਤੀl

ਇਹ ਵੀ ਪੜ੍ਹੋ ਭੀਖੀ ਵਿੱਚ ਸੀਐਮ ਫਲਾਇੰਗ ਸਕੁਐਡ ਵੱਲੋਂ ਵੱਡੀ ਕਾਰਵਾਈ:JE ਨੂੰ ਨੌਕਰੀ ਤੋਂ ਕੱਢਿਆ,SDO ਨੂੰ ਨੋਟਿਸ ਜਾਰੀ

83 ਕਿਲੋ ਭਾਰ ਵਰਗ ਵਿੱਚ ਪਟਿਆਲਾ ਤੋ ਘਨਸਾਯਮ ਨੇ ਕੁੱਲ 440 ਕਿਲੋ ਭਾਰ ਕਲੀਅਰ ਕਰਦੇ ਹੋਏ ਪਹਿਲੀ, ਮਾਲੇਰਕੋਟਲਾ ਤੋ ਮੂਸਾ ਬਿਨਨਸੀਰ ਨੇ ਕੁੱਲ 420 ਕਿਲੋ ਭਾਰ ਕਲੀਅਰ ਕਰਦੇ ਹੋਏ ਦੂਜੀ, ਮੋਗਾ ਤੋ ਕਰਨਜੋਤ ਖੁਰਾਣਾ ਨੇ ਕੁੱਲ 421.5 ਕਿਲੋ ਭਾਰ ਕਲੀਅਰ ਕਰਦੇ ਹੋਏ ਤੀਜੀ ਪੁਜੀਸ਼ਨ ਪ੍ਰਾਪਤ ਕੀਤੀl -93 ਕਿਲੋ ਭਾਰ ਵਰਗ ਵਿੱਚ ਪਟਿਆਲਾ ਤੋ ਪ੍ਰਭਜੋਤ ਸਿੰਘ ਨੇ ਕੁੱਲ 620 ਕਿਲੋ ਭਾਰ ਕਲੀਅਰ ਕਰਦੇ ਹੋਏ ਪਹਿਲੀ, ਜਲੰਧਰ ਤੋ ਹਰਜੋਤ ਸਿੰਘ ਕੁੱਲ 470 ਕਿਲੋ ਭਾਰ ਕਲੀਅਰ ਕਰਦੇ ਹੋਏ ਦੂਜੀ, ਸੰਗਰੂਰ ਤੋ ਵਿਕਰਮਜੀਤ ਸਿੰਘ ਨੇ ਕੁੱਲ 437 ਕਿਲੋ ਭਾਰ ਕਲੀਅਰ ਕਰਦੇ ਹੋਏ ਤੀਜੀ ਪੋਜੀਸ਼ਨ ਪ੍ਰਪਾਤ ਕੀਤੀl ਅੰਡਰ 19 ਉਮਰ ਵਰਗ ਵਿੱਚ -74 ਕਿਲੋ ਭਾਰ ਵਰਗ ਵਿੱਚ ਹੁਸ਼ਿਆਰਪੁਰ ਤੋ ਗੁਰਜੀਤ ਸਿੰਘ ਨੇ ਕੁੱਲ 565 ਕਿਲੋ ਭਾਰ ਕਲੀਅਰ ਕਰਦੇ ਹੋਏ ਪਹਿਲੀ, ਬਠਿੰਡਾ ਤੋ ਰਵਿੰਦਰ ਸਿੰਘ ਨੇ ਕੁੱਲ 485 ਕਿਲੋ ਭਾਰ ਕਲੀਅਰ ਕਰਦੇ ਹੋਏ ਦੂਜੀ, ਪਠਾਨਕੋਟ ਤੋ ਨਿਖ਼ਲ ਚਦੇਲ ਨੇ ਕੁੱਲ 455 ਕਿਲੋ ਭਾਰ ਕਲੀਅਰ ਕਰਦੇ ਹੋਏ ਤੀਜੀ ਪੋਜੀਸ਼ਨ ਪ੍ਰਪਾਤ ਕੀਤੀ l

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ PCS ਅਧਿਕਾਰੀ ਮੁਅੱਤਲ; ਇੰਨ੍ਹਾਂ ਕਾਰਨਾਂ ਕਰਕੇ ਹੋਈ ਕਾਰਵਾਈ

83 ਕਿਲੋ ਭਾਰ ਵਰਗ ਵਿੱਚ ਸੰਗਰੂਰ ਤੋ ਆਯਸ਼ ਵਰਮਾ ਨੇ ਕੁੱਲ 620 ਕਿਲੋ ਭਾਰ ਕਲੀਅਰ ਕਰਦੇ ਹੋਏ ਪਹਿਲੀ, ਫਾਜ਼ਿਲਕਾ ਤੋ ਜੈਵੀਰ ਨੇ ਕੁੱਲ 582.5 ਕਿਲੋ ਭਾਰ ਕਲੀਅਰ ਕਰਦੇ ਹੋਏ ਦੂਜੀ, ਫਤਹਿਗੜ੍ਹ ਸਾਹਿਬ ਤੋ ਪ੍ਰਭਜੋਤ ਸਿੰਘ ਢਿਲੋਂ ਨੇ ਕੁੱਲ 570 ਕਿਲੋ ਭਾਰ ਕਲੀਅਰ ਕਰਦੇ ਹੋਏ ਤੀਜੀ ਪੋਜੀਸ਼ਨ ਪ੍ਰਾਪਤ ਕੀਤੀl ਅੰਡਰ 17 ਲੜਕਿਆਂ ਵਿੱਚ ਓਵਰ ਆਲ ਟਰਾਫੀ ਵਿੱਚ ਪਟਿਆਲਾ ਨੇ ਪਹਿਲੀ, ਲੁਧਿਆਣਾ ਨੇ ਦੂਜੀ, ਬਠਿੰਡਾ ਨੇ ਤੀਜੀ ਪੁਜੀਸ਼ਨ ਪ੍ਰਾਪਤ ਕੀਤੀlਜ਼ਿਲਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੰਦੇ ਹੋਏ ਕੌਮੀ ਪੱਧਰ ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਸੀਨੀਅਰ ਐਡਵੋਕੇਟ ਵਜੋਂ ਨਾਮਜ਼ਦ

ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਨਵ ਨਾਗਪਾਲ ਜਿਲ੍ਹਾ ਰਿਸੋਰਸ ਪਰਸਨ, ਕਨਵੀਨਰ ਸੁਨੀਤਾ ਰਾਣੀ, ਕਨਵੀਨਰ ਹਰਵੀਰ ਸਿੰਘ, ਅਮਨਦੀਪ ਕੌਰ ਕੋ ਕਨਵੀਨਰ, ਮਨਦੀਪ ਕੌਰ ਲੈਕਚਰਾਰ ਟੈਕਨੀਕਲ ਕਮੇਟੀ ਮੈਬਰ, ਪਵਿੱਤਰ ਸਿੰਘ ਲੈਕਚਰਾਰ, ਜਸਵੀਰ ਕੌਰ ਲੈਕਚਰਾਰ, ਸੁਖਦੇਵ ਸਿੰਘ ਲੈਕਚਰਾਰ, ਸੁਖਜਿੰਦਰਪਾਲ ਕੌਰ ਡੀ ਪੀ ਈ, ਡਾ. ਰਵਨੀਤ ਸਿੰਘ, ਨਵਦੀਪ ਕੌਰ ਡੀ ਪੀ ਈ, ਵੀਰਪਾਲ ਕੌਰ ਡੀ ਪੀ ਈ, ਰਾਜਪ੍ਰੀਤ ਕੌਰ ਪੀ ਟੀ, ਕਮਲਜੀਤ ਕੌਰ ਡੀ ਪੀ ਈ, ਸੁਖਮੰਦਰ ਸਿੰਘ ਡੀ ਪੀ ਈ , ਇਸਟਪਾਲ ਸਿੰਘ ਡੀ ਪੀ ਈ, ਸੁਖਪ੍ਰੀਤ ਸਿੰਘ ਡੀ ਪੀ ਈ, ਰੇਸ਼ਮ ਸਿੰਘ ਡੀ ਪੀ ਈ, ਹਰਵਿੰਦਰ ਸਿੰਘ ਡੀ ਪੀ ਈ, ਨਿਰਮਲ ਸਿੰਘ ਡੀ ਪੀ ਈ, ਗੁਰਲਾਲ ਸਿੰਘ ਡੀ ਪੀ ਈ, ਰਮਨਦੀਪ ਸਿੰਘ ਡੀ ਪੀ ਈ, ਮਨਦੀਪ ਸਿੰਘ ਡੀ ਪੀ ਈ, ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ ਡੀ ਪੀ ਈ, ਇਕਬਾਲ ਸਿੰਘ ਡੀ ਪੀ ਈ, ਹਰਭਗਵਾਨ ਦਾਸ ਹਾਜ਼ਰ ਸਨl

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਪ੍ਰੇਰਣਾਦਾਇਕ ਭਾਸ਼ਣ ਮੁਕਾਬਲੇ ਆਯੋਜਿਤ

0

Mansa News:ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾਕਟਰ ਪਰਮਜੀਤ ਸਿੰਘ ਭੋਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀ ਯਾਦਗਰ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਸਕੂਲ ਆਫ਼ ਐਮੀਨੈਸ (ਮੁੰਡੇ) ਮਾਨਸਾ ਵਿਖੇ ਕਰਵਾਏ ਗਏ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ PCS ਅਧਿਕਾਰੀ ਮੁਅੱਤਲ; ਇੰਨ੍ਹਾਂ ਕਾਰਨਾਂ ਕਰਕੇ ਹੋਈ ਕਾਰਵਾਈ

ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫ਼ਸਰ ਨਿਰਮਲ ਸਿੰਘ ਨੇ ਦੱਸਿਆ ਕਿ ਨਿਧੀ ਸਕੂਲ ਆਫ਼ ਐਮੀਨੈਸ ਸਰਦੂਲਗੜ੍ਹ ਨੇ ਪਹਿਲਾ ਸਥਾਨ, ਹਰਮਨ ਸਿੰਘ ਸਕੂਲ ਆਫ਼ ਐਮੀਨੈਸ (ਮੁੰਡੇ) ਮਾਨਸਾ ਨੇ ਦੂਜਾ ਸਥਾਨ, ਰਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰੋਕੇ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ ਭੀਖੀ ਵਿੱਚ ਸੀਐਮ ਫਲਾਇੰਗ ਸਕੁਐਡ ਵੱਲੋਂ ਵੱਡੀ ਕਾਰਵਾਈ:JE ਨੂੰ ਨੌਕਰੀ ਤੋਂ ਕੱਢਿਆ,SDO ਨੂੰ ਨੋਟਿਸ ਜਾਰੀ

ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੋਕੇ ਨਿਰਮਲ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਦੀ ਜੀਵਨੀ ਬਾਰੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਗੁਰਪ੍ਰੀਤ ਕੌਰ, ਇੰਦਰਜੀਤ ਸਿੰਘ, ਅਮਨਦੀਪ ਸਿੰਘ, ਗਗਨਦੀਪ ਕੌਰ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਭੀਖੀ ਵਿੱਚ ਸੀਐਮ ਫਲਾਇੰਗ ਸਕੁਐਡ ਵੱਲੋਂ ਵੱਡੀ ਕਾਰਵਾਈ:JE ਨੂੰ ਨੌਕਰੀ ਤੋਂ ਕੱਢਿਆ,SDO ਨੂੰ ਨੋਟਿਸ ਜਾਰੀ

0

👉ਮਾਨ ਸਰਕਾਰ ਦਾ ਸਪੱਸ਼ਟ ਸੰਦੇਸ਼: ਕਿਸੇ ਵੀ ਕੰਮ ਵਿੱਚ ਭ੍ਰਿਸ਼ਟਾਚਾਰ ਜਾਂ ਲਾਪਰਵਾਹੀ ਲਈ ਕੋਈ ਸਹਿਣਸ਼ੀਲਤਾ ਨਹੀਂ
Chandigarh News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਖ਼ਤ ਨਿਗਰਾਨੀ ਸਿਸਟਮ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਵਿੱਚ ਲਾਪਰਵਾਹੀ ਜਾਂ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ। ਸੋਮਵਾਰ ਨੂੰ, ਸੀਐਮ ਫਲਾਇੰਗ ਸਕੁਐਡ ਨੇ ਭੀਖੀ ਵਿੱਚ ਮਾਖਾ ਚਾਹਲ ਸਪੈਸ਼ਲ ਕਨੈਕਸ਼ਨ ਰੋਡ ‘ਤੇ ਮਾਰਕੀਟ ਕਮੇਟੀ ਵੱਲੋਂ ਕੀਤੇ ਜਾ ਰਹੇ ਨਿਰਮਾਣ ਕਾਰਜ ਦਾ ਅਚਾਨਕ ਨਿਰੀਖਣ ਕੀਤਾ ਅਤੇ ਸੜਕ ਨਿਰਮਾਣ ਵਿੱਚ ਗੰਭੀਰ ਨੁਕਸ ਪਾਏ। ਮੌਕੇ ‘ਤੇ ਤੁਰੰਤ ਕਾਰਵਾਈ ਕਰਦੇ ਹੋਏ, ਪੰਜਾਬ ਮੰਡੀ ਬੋਰਡ ਦੇ ਜੂਨੀਅਰ ਇੰਜੀਨੀਅਰ ਗੁਰਪ੍ਰੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ। ਸਬ-ਡਵੀਜ਼ਨਲ ਅਧਿਕਾਰੀ ਚਮਕੌਰ ਸਿੰਘ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ, ਅਤੇ ਉਨ੍ਹਾਂ ਦੀ ਨਿਗਰਾਨੀ ਹੇਠ ਚੱਲ ਰਹੇ ਸਾਰੇ ਕੰਮ ਤੁਰੰਤ ਵਾਪਸ ਲੈ ਲਏ ਗਏ ਹਨ।ਸੀਐਮ ਫਲਾਇੰਗ ਸਕੁਐਡ ਟੀਮ ਨੇ ਭੀਖੀ ਵਿੱਚ ਬਿਨਾਂ ਕਿਸੇ ਪੂਰਵ ਸੂਚਨਾ ਦੇ ਨਿਰੀਖਣ ਕੀਤਾ। ਨਿਰੀਖਣ ਦੌਰਾਨ ਪਾਇਆ ਗਿਆ ਕਿ ਸੜਕ ਨਿਰਮਾਣ ਵਿੱਚ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਗਈ। ਸੜਕ ਦੀ ਸਤ੍ਹਾ ਵਿੱਚ ਤਰੇੜਾਂ, ਘਟੀਆ ਸਮੱਗਰੀ ਦੀ ਵਰਤੋਂ ਅਤੇ ਨਿਰਮਾਣ ਪ੍ਰਕਿਰਿਆ ਵਿੱਚ ਲਾਪਰਵਾਹੀ ਦੇ ਗੰਭੀਰ ਸਬੂਤ ਪਾਏ ਗਏ। ਇਨ੍ਹਾਂ ਕਮੀਆਂ ਦੀ ਜ਼ਿੰਮੇਵਾਰੀ ਸਥਾਨਕ ਜੂਨੀਅਰ ਇੰਜੀਨੀਅਰ ਗੁਰਪ੍ਰੀਤ ਸਿੰਘ ‘ਤੇ ਆ ਗਈ, ਜੋ ਉਸਾਰੀ ਕਾਰਜ ਦੀ ਨਿਗਰਾਨੀ ਅਤੇ ਨਿਯੰਤਰਣ ਲਈ ਜ਼ਿੰਮੇਵਾਰ ਸੀ। ਇਹ ਕਾਰਵਾਈ ਦਰਸਾਉਂਦੀ ਹੈ ਕਿ ਮਾਨ ਸਰਕਾਰ ਸਿਰਫ਼ ਐਲਾਨ ਹੀ ਨਹੀਂ ਕਰਦੀ, ਸਗੋਂ ਜ਼ਮੀਨੀ ਪੱਧਰ ‘ਤੇ ਆਪਣੀਆਂ ਨੀਤੀਆਂ ਨੂੰ ਸਖ਼ਤੀ ਨਾਲ ਲਾਗੂ ਵੀ ਕਰਦੀ ਹੈ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ PCS ਅਧਿਕਾਰੀ ਮੁਅੱਤਲ; ਇੰਨ੍ਹਾਂ ਕਾਰਨਾਂ ਕਰਕੇ ਹੋਈ ਕਾਰਵਾਈ

ਪੰਜਾਬ ਵਿੱਚ ਸੀਐਮ ਫਲਾਇੰਗ ਸਕੁਐਡ ਦਾ ਗਠਨ ਮੁੱਖ ਮੰਤਰੀ ਭਗਵੰਤ ਮਾਨ ਦੇ ਦ੍ਰਿਸ਼ਟੀਕੋਣ ਦਾ ਨਤੀਜਾ ਹੈ। ਇਹ ਵਿਸ਼ੇਸ਼ ਟੀਮ ਪੇਂਡੂ ਸੜਕਾਂ ‘ਤੇ ਉਸਾਰੀ ਅਤੇ ਮੁਰੰਮਤ ਦੇ ਕੰਮ ਦਾ ਅਚਾਨਕ ਨਿਰੀਖਣ ਕਰਨ ਲਈ ਰਾਜ ਭਰ ਵਿੱਚ ਯਾਤਰਾ ਕਰਦੀ ਹੈ। ਪੰਜਾਬ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਦੇ ਸੁਪਰਡੈਂਟ ਇੰਜੀਨੀਅਰਾਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਬਣੀ ਇਸ ਟੀਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨਿਰਧਾਰਤ ਸੜਕ ਨਿਰਮਾਣ ਮਾਪਦੰਡ ਪੂਰੀ ਤਰ੍ਹਾਂ ਪੂਰੇ ਹੋਣ, ਠੇਕੇਦਾਰ ਅਤੇ ਇੰਜੀਨੀਅਰ ਆਪਣੇ ਫਰਜ਼ ਇਮਾਨਦਾਰੀ ਨਾਲ ਨਿਭਾਉਣ, ਅਤੇ ਜਨਤਕ ਫੰਡਾਂ ਦੀ ਦੁਰਵਰਤੋਂ ਨਾ ਹੋਵੇ।ਇਹ ਕਾਰਵਾਈ ਇੱਕ ਵੱਡੇ ਪ੍ਰੋਜੈਕਟ ਦਾ ਹਿੱਸਾ ਹੈ ਜਿਸ ਤਹਿਤ ਪੰਜਾਬ ਸਰਕਾਰ ਨੇ ਰਾਜ ਭਰ ਵਿੱਚ 19,491 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਅਤੇ ਅਪਗ੍ਰੇਡ ਕਰਨ ਲਈ ਇੱਕ ਇਤਿਹਾਸਕ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਪ੍ਰੋਜੈਕਟ ਦੀ ਕੁੱਲ ਲਾਗਤ ₹4,150.42 ਕਰੋੜ ਹੈ ਅਤੇ ਇਹ ਲਗਭਗ 7,373 ਸੜਕਾਂ ਨੂੰ ਕਵਰ ਕਰਦਾ ਹੈ। ਇਸ ਪ੍ਰੋਜੈਕਟ ਦੀ ਇੱਕ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਠੇਕੇਦਾਰਾਂ ਨੂੰ ਅਗਲੇ ਪੰਜ ਸਾਲਾਂ ਲਈ ਇਨ੍ਹਾਂ ਸੜਕਾਂ ਦੀ ਦੇਖਭਾਲ ਕਰਨ ਦੀ ਲੋੜ ਹੋਵੇਗੀ, ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ। ਇਹ ਪ੍ਰਬੰਧ ਸੜਕਾਂ ਦੀ ਲੰਬੇ ਸਮੇਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਇੱਕ ਠੋਸ ਕਦਮ ਹੈ।ਭੀਖੀ ਵਿੱਚ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਦੀ ਪਾਲਣਾ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਪਿੰਡਾਂ ਦੀਆਂ ਸੜਕਾਂ ਕਿਸਾਨਾਂ ਅਤੇ ਪੇਂਡੂ ਭਰਾਵਾਂ ਅਤੇ ਭੈਣਾਂ ਦੀ ਜੀਵਨ ਰੇਖਾ ਹਨ, ਅਤੇ ਇਨ੍ਹਾਂ ਸੜਕਾਂ ‘ਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮਾਨ ਸਰਕਾਰ ਦਾ ਇਹ ਫੈਸਲਾ ਦਰਸਾਉਂਦਾ ਹੈ ਕਿ ਇਹ ਜਨਤਾ ਦੇ ਪੈਸੇ ਦੇ ਹਰ ਪੈਸੇ ਦੀ ਕਦਰ ਕਰਦੀ ਹੈ ਅਤੇ ਇਸਦੀ ਸਹੀ ਵਰਤੋਂ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ ਨਾਮੀ ਸਕੂਲ ਦੇ ਹੋਸਟਲ ਵਿਚੋਂ ਭੱਜੇ ਬੱਚਿਆਂ ਨੂੰ ਪਠਾਨਕੋਟ ਪੁਲਿਸ ਨੇ ਦਿੱਲੀ ਤੋਂ ਕੀਤਾ ਬਰਾਮਦ

ਮੁੱਖ ਮੰਤਰੀ ਦੇ ਫਲਾਇੰਗ ਸਕੁਐਡ ਦੁਆਰਾ ਸਖ਼ਤ ਨਿਗਰਾਨੀ ਨੇ ਠੇਕੇਦਾਰਾਂ ਅਤੇ ਅਧਿਕਾਰੀਆਂ ਨੂੰ ਇੱਕ ਨਵਾਂ ਸੰਦੇਸ਼ ਦਿੱਤਾ ਹੈ ਕਿ ਕੋਈ ਵੀ ਬੇਨਿਯਮੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੜਕਾਂ ਦੀ ਗੁਣਵੱਤਾ ਵਿੱਚ ਕਿਸੇ ਵੀ ਕਮੀ ਦੇ ਨਤੀਜੇ ਵਜੋਂ ਫੰਡਾਂ ਦੀ ਵਸੂਲੀ ਹੋਵੇਗੀ ਅਤੇ ਗਲਤ ਠੇਕੇਦਾਰਾਂ ਨੂੰ ਬਲੈਕਲਿਸਟ ਕੀਤਾ ਜਾਵੇਗਾ। ਪੂਰੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਤੀਜੀ-ਧਿਰ ਆਡਿਟ ਵੀ ਕੀਤੇ ਗਏ ਹਨ। ਇਹ ਸਖ਼ਤੀ ਨਾ ਸਿਰਫ਼ ਗੁਣਵੱਤਾ ਨੂੰ ਯਕੀਨੀ ਬਣਾਏਗੀ ਸਗੋਂ ਜਨਤਾ ਦੇ ਵਿਸ਼ਵਾਸ ਨੂੰ ਵੀ ਮਜ਼ਬੂਤ ​​ਕਰੇਗੀ।ਪੇਂਡੂ ਸੜਕਾਂ ਵਿੱਚ ਇਹ ਵੱਡਾ ਸੁਧਾਰ ਪੇਂਡੂ ਆਵਾਜਾਈ ਨੂੰ ਸੌਖਾ ਬਣਾਉਣ, ਖੇਤੀਬਾੜੀ ਉਪਜ ਦੀ ਤੇਜ਼ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਅਤੇ ਪੇਂਡੂ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਤਿਆਰ ਹੈ। ਬਿਹਤਰ ਸੜਕਾਂ ਕਿਸਾਨਾਂ ਲਈ ਆਪਣੀਆਂ ਫਸਲਾਂ ਨੂੰ ਮੰਡੀਆਂ ਤੱਕ ਪਹੁੰਚਾਉਣਾ ਆਸਾਨ ਬਣਾਉਣਗੀਆਂ, ਜਿਸ ਨਾਲ ਸਮਾਂ ਅਤੇ ਪੈਸਾ ਦੋਵਾਂ ਦੀ ਬਚਤ ਹੋਵੇਗੀ। ਇਹ ਪਹਿਲਕਦਮੀ “ਨਵਾਂ ਪੰਜਾਬ” ਦੇ ਵਿਆਪਕ ਦ੍ਰਿਸ਼ਟੀਕੋਣ ਦਾ ਸਮਰਥਨ ਕਰਦੀ ਹੈ – ਇੱਕ ਨਵਾਂ, ਪ੍ਰਗਤੀਸ਼ੀਲ ਪੰਜਾਬ ਜੋ ਪੇਂਡੂ ਬੁਨਿਆਦੀ ਢਾਂਚੇ ਨੂੰ ਤਰਜੀਹ ਦਿੰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਖਰਚਿਆ ਗਿਆ ਹਰ ਰੁਪਏ ਨਾਗਰਿਕਾਂ ਲਈ ਠੋਸ ਨਤੀਜੇ ਦੇਵੇ।ਭੀਖੀ ਵਿੱਚ ਸੀਐਮ ਫਲਾਇੰਗ ਸਕੁਐਡ ਦੀ ਇਹ ਕਾਰਵਾਈ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਪਿੰਡ ਨੂੰ ਇੱਕ ਮਜ਼ਬੂਤ ​​ਸੰਦੇਸ਼ ਦਿੰਦੀ ਹੈ ਕਿ ਮਾਨ ਸਰਕਾਰ ਵਿਕਾਸ ਵਾਂਗ ਜਵਾਬਦੇਹੀ ਨੂੰ ਗੰਭੀਰਤਾ ਨਾਲ ਲੈਂਦੀ ਹੈ। ਇਹ ਘਟਨਾ ਸਾਬਤ ਕਰਦੀ ਹੈ ਕਿ ਜਦੋਂ ਇਰਾਦੇ ਸਾਫ਼ ਹੁੰਦੇ ਹਨ ਅਤੇ ਇਮਾਨਦਾਰੀ ਨਾਲ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ, ਤਾਂ ਤਬਦੀਲੀ ਸੰਭਵ ਹੈ। ਪੰਜਾਬ ਹੁਣ ਭ੍ਰਿਸ਼ਟਾਚਾਰ-ਮੁਕਤ ਅਤੇ ਵਿਕਾਸ-ਮੁਖੀ ਸੂਬਾ ਬਣਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਜਿਸਦਾ ਕੁਝ ਹੱਦ ਤੱਕ ਮਾਨ ਸਰਕਾਰ ਦੀ ਮਜ਼ਬੂਤ ​​ਇੱਛਾ ਸ਼ਕਤੀ ਅਤੇ ਲੋਕਾਂ ਪ੍ਰਤੀ ਸਮਰਪਣ ਦਾ ਧੰਨਵਾਦ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਸਪੀਕਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਯਾਦਗਾਰ ਦੇ ਪੂਰੇ ਖੇਤਰ ਨੂੰ ਪੰਜਾਬ ਵਿਧਾਨ ਸਭਾ ਕੰਪਲੈਕਸ ਵਜੋਂ ਮਨੋਨੀਤ ਕਰਨ ਦੇ ਹੁਕਮ

0

Sri Anandpur Sahib News: Special session of Punjab Vidhan Sabha, ਸੋਲ੍ਹਵੀਂ ਪੰਜਾਬ ਵਿਧਾਨ ਸਭਾ ਦਾ 10ਵਾਂ (ਵਿਸ਼ੇਸ਼) ਇਜਲਾਸ ਸੋਮਵਾਰ, 24 ਨਵੰਬਰ, 2025 ਨੂੰ ਦੁਪਹਿਰ 1.00 ਵਜੇ ਭਾਈ ਜੈਤਾ ਜੀ ਯਾਦਗਾਰ, ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ ਵਿਖੇ ਬੁਲਾਇਆ ਗਿਆ ਹੈ। ਇਸ ਸਬੰਧ ਵਿੱਚ ਪੰਜਾਬ ਵਿਧਾਨ ਸਭਾ ਸਪੀਕਰ ਨੇ ਪੰਜਾਬ ਵਿਧਾਨ ਸਭਾ, 2025 ਦੇ 10ਵੇਂ (ਵਿਸ਼ੇਸ਼) ਇਜਲਾਸ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਸਥਿਤ ਭਾਈ ਜੈਤਾ ਜੀ ਯਾਦਗਾਰ ਦੇ ਪੂਰੇ ਖੇਤਰ ਨੂੰ ਆਰਜ਼ੀ ਪੰਜਾਬ ਵਿਧਾਨ ਸਭਾ ਕੰਪਲੈਕਸ ਦੇ ਇਹਾਤੇ (ਪਰੀਸਿੰਕਟ) ਵਜੋਂ ਮਨੋਨੀਤ ਕਰਨ ਦੇ ਹੁਕਮ ਦਿੱਤੇ ਹਨ, ਜਿੱਥੇ ਸਦਨ ਦੀ ਕਾਰਵਾਈ ਸੰਬੰਧੀ ਸਾਰੇ ਨਿਯਮ ਲਾਗੂ ਹੋਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1902330