Thursday, May 14, 2026
Home Blog Page 331

ਸਹਿਕਾਰਤਾ ਨਾਲ ਸਮਰਿੱਧੀ ਅਤੇ ਸਮਰਿੱਧੀ ਤੋਂ ਆਤਮਨਿਰਭਰਤਾ ਲਿਆਉਣਾ ਇਹੀ ਸਾਡਾ ਟੀਚਾ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

0

👉ਮੁੱਖ ਮੰਤਰੀ ਨੇ ਸੋਨੀਪਤ ਵਿੱਚ ਰਾਜ ਪੱਧਰੀ 72ਵੇਂ ਸਹਿਕਾਰਤਾ ਹਫਤਾ-2025 ਦੀ ਕੀਤੀ ਸ਼ੁਰੂੂਆਤ
Haryana News:ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ੁਕਰਵਾਰ ਨੂੰ ਸੋਨੀਪਤ ਵਿੱਚ 72ਵੇਂ ਰਾਜ ਪੱਧਰੀ ਸਹਿਕਾਰਤਾ ਹਫਤਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਆਤਮਾ ਪਿੰਡਾਂ ਵਿੱਚ ਵੱਸਦੀ ਹੈ ਅਤੇ ਪਿੰਡਾਂ ਦੀ ਪ੍ਰਗਤੀ ਦਾ ਰਸਤਾ ਸਹਿਕਾਰਤਾ ਤੋਂ ਹੋ ਕੇ ਲੰਘਦਾ ਹੈ। ਇਸ ਸਾਲ ਨੂੰ ਅਸੀਂ ਸਹਿਕਾਰਤਾ ਸਾਲ ਵਜੋ ਮਨਾ ਰਹੇ ਹਨ। ਇਹ ਆਯੋਜਨ ਸਹਿਕਾਰਤਾ ਤੋਂ ਸਮਰਿੱਧੀ ਅਤੇ ਸਮਰਿੱਧੀ ਤੋਂ ਆਤਮਨਿਰਭਤਾ ਦੇ ਸੰਕਲਪ ਨੂੰ ਸਿੱਧ ਕਰਲ ਵਿੱਚ ਅਹਿਮ ਭੁਮਿਕਾ ਨਿਭਾਏਗਾ, ਇਹੀ ਸਾਡਾ ਟੀਚਾ ਹੈ।

ਇਹ ਵੀ ਪੜ੍ਹੋ  10ਵੇਂ ਕੌਮਾਂਤਰੀ ਗੀਤਾ ਮਹੋਤਸਵ ਧਰਮਖੇਤਰ-ਕੁਰੂਕਸ਼ੇਤਰ ਵਿੱਚ 25 ਨਵੰਬਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੋਣਗੇ ਸ਼ਾਮਿਲ:ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਪਾਰੰਪਰਿਕ ਸੋਚ ਨਾਲ ਬਾਹਰ ਕੱਢ ਕੇ ਸਹਿਕਾਰੀ ਕਮੇਟੀਆਂ ਬਨਾਉਣ ਅਤੇ ਡਿਜੀਟਲ ਇੰਡੀਆ ਰਾਹੀਂ ਸਹਿਕਾਰੀ ਕਮੇਟੀ ਨੂੰ ਗਲੋਬਲ ਬ੍ਰਾਂਡ ਬਨਾਉਣ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਹਿਕਾਰਤਾ ਦਾ ਝੰਡਾ ਫਹਿਰਾਇਆ ਅਤੇ ਇਸ ਦੇ ਬਾਅਦ ਸਹਿਕਾਰਤਾ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਨੂੰ ਉਨ੍ਹਾਂ ਲੱਖਾਂ ਲੋਕਾਂ ਨੂੰ ਯਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਆਪਣੀ ਛੋਟੀ-ਛੋਟੀ ਬਚੱਤ ਅਤੇ ਸਮੂਹਿਕ ਸ਼ਕਤੀ ਨਾਲ ਵਿਸ਼ਾਲ ਸਹਿਕਾਰੀ ਅੰਦੋਲਨ ਦਾ ਨਿਰਮਾਣ ਕੀਤਾ। ਅੱਜ ਭਾਰਤ ਦੁਨੀਆ ਦੀ ਚੌਥੀ ਵੱਡੀ ਅਰਥਵਿਵਸਥਾ ਹੈ ਅਤੇ ਸਾਨੂ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਨਣ ਦੇ ਟੀਚੇ ਦੇ ਵੱਲ ਗਤੀ ਨਾਲ ਅੱਗੇ ਵੱਧ ਰਹੇ ਹਨ।

ਇਹ ਵੀ ਪੜ੍ਹੋ  Punjab Police ਵੱਲੋਂ ਅੰਤਰ-ਰਾਜੀ ਜਾਅਲੀ ਕਰੰਸੀ ਮਾਡਿਊਲ ਦਾ ਪਰਦਾਫਾਸ਼; 9.99 ਕਰੋੜ ਰੁਪਏ ਦੀ ਨਕਲੀ ਅਤੇ ਪੁਰਾਣੀ ਕਰੰਸੀ ਸਮੇਤ ਦੋ ਕਾਬੂ

ਇਸ ਟੀਚੇ ਦੀ ਪ੍ਰਾਪਤੀ ਵਿੱਚ ਸਹਿਕਾਰਤਾ ਦੀ ਅਹਿਮ ਭੁਮਿਕਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2014 ਵਿੱਚ ਸਹਿਕਾਰਤਾ ਅੰਦੋਲਨ ਨੂੰ ਮਜਬੂਤੀ ਪ੍ਰਦਾਨ ਕਰਨ ਦਾ ਪ੍ਰਣ ਲਿਆ ਸੀ। ਉਨ੍ਹਾਂ ਨੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਵੱਖ ਸਹਿਕਾਰਤਾ ਮੰਤਰਾਲੇ ਦਾ ਗਠਨ ਕੀਤਾ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸਹਿਕਾਰਤਾ ਨੂੰ ਜਨ ਅੰਦੋਲਨ ਬਨਾਉਣ ਦਾ ਸੰਕਲਪ ਕੀਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

10ਵੇਂ ਕੌਮਾਂਤਰੀ ਗੀਤਾ ਮਹੋਤਸਵ ਧਰਮਖੇਤਰ-ਕੁਰੂਕਸ਼ੇਤਰ ਵਿੱਚ 25 ਨਵੰਬਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੋਣਗੇ ਸ਼ਾਮਿਲ:ਨਾਇਬ ਸਿੰਘ ਸੈਣੀ

0

Haryana News: ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 10ਵਾਂ ਕੌਮਾਂਤਰੀ ਗੀਤਾ ਮਹੋਤਸਵ ਧਰਮਖੇਤਰ-ਕੁਰੂਕਸ਼ੇਤਰ ਵਿੱਚ 15 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ 5 ਦਸੰਬਰ ਤੱਕ ਚੱਲੇਗਾ। ਪਹਿਲੀ ਵਾਰ 21 ਦਿਨ ਤੱਕ ਚੱਲਣ ਵਾਲੇ ਇਸ ਮਹੋਤਸਵ ਵਿੱਚ ਸਭਿਆਚਾਰ, ਗਿਆਨ ਅਤੇ ਅਧਿਆਤਮਿਕਤਾ ਦਾ ਵੱਖ ਹੀ ਸੰਗਮ ਦੇਖਣ ਨੂੰ ਮਿਲੇਗਾ। 25 ਨਵੰਬਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਗੀਤਾ ਮਹੋਤਸਵ ਵਿੱਚ ਸ਼ਾਮਿਲ ਹੋ ਰਹੇ ਹਨ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ੁਕਰਵਾਰ ਨੂੰ ਕੁਰੁਕਸ਼ੇਤਰ ਦੇ ਬ੍ਰਹਮ ਸਰੋਵਰ ਦੇ ਸ਼੍ਰੀ ਸਰਵੇਸ਼ਵਰ ਮਹਾਦੇਵ ਮੰਦਿਰ ਪਰਿਸਰ ਵਿੱਚ ਪੱਤਰਕਾਰਾਂ ਨੂੰ ਸੰਬੋਧਿਤ ਕਰ ਰਹੇ ਸਨ।

ਇਹ ਵੀ ਪੜ੍ਹੋ  50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ DDPO ਦੀ ਰੀਡਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਇਸ ਦੌਰਾਨ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ, ਬੀਜੇਪੀ ਸੂਬਾ ਪ੍ਰਧਾਨ ਸ੍ਰੀ ਮੋਹਨਲਾਲ ਕੌਸ਼ਿਕ, ਸਾਂਸਦ ਸ੍ਰੀ ਨਵੀਨ ਜਿੰਦਲ, ਸਾਬਕਾ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਵੀ ਮੌਜੂਦ ਰਹੇ।ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ ਦੇ ਯਤਨਾਂ ਨਾਲ ਗੀਤਾ ਦਾ ਪ੍ਰਸਾਰ ਵਧਿਆ ਹੈ। ਭਾਰਤ ਹੀ ਨਹੀਂ, ਸਗੋ ਮਾਰੀਸ਼ਸ, ਬ੍ਰਿਟੇਨ, ਕੈਨੇਡਾ, ਆਸਟੇ੍ਰਲਿਆ, ਸ਼੍ਰੀਲੰਕਾ ਅਤੇ ਜਾਪਾਨ ਸਮੇਤ ਅਨੇਕ ਦੇਸ਼ਾਂ ਵਿੱਚ ਕੌਮਾਂਤਰੀ ਗੀਤਾ ਮਹੋਤਸਵ ਦਾ ਸ਼ਾਨਦਾਰ ਆਯੋਜਨ ਹੋ ਚੁੱਕਾ ਹੈ।

ਇਹ ਵੀ ਪੜ੍ਹੋ  Police Station ‘ਚ ਹੋਇਆ ਧਮਾਕਾ; 9 ਦੀ ਹੋਈ ਮੌ+ਤ, 27 ਗੰਭੀਰ ਜਖ਼ਮੀ

ਉਨ੍ਹਾਂ ਨੇ ਕਿਹਾ ਕਿ ਧਰਮਖੇਤਰ-ਕੁਰੂਕਸ਼ੇਤਰ ਦੀ ਇਸ ਪਵਿੱਤਰ ਧਰਤੀ ਨੂੰ ਭਾਰਤੀ ਸਭਿਆਚਾਰ ਦੀ ਕ੍ਰੀੜਾ ਸਥਲੀ ਹੋਣ ਦਾ ਮਾਣ ਪ੍ਰਾਪਤ ਹੈ। ਇਸੀ ਧਰਤੀ ਵਿੱਚ ਪਵਿੱਤਰ ਸਰਸਵਤੀ ਦੇ ਕਿਨਾਰਿਆਂ ‘ਤੇ ਵੇਦਾਂ, ਓਪਨਿਸ਼ੇਦਾਂ ਅਤੇ ਪੁਰਾਣਾ ਦੀ ਰਚਨਾ ਹੋਈ ਅਤੇ ਇਸੀ ਭੁਮੀ ਨੂੰ ਸ਼੍ਰੀਮਦਭਗਵਦਗੀਤਾ ਦੀ ਜਨਮਸਥਲੀ ਹੋਣ ਦਾ ਸੌਭਾਗ ਪ੍ਰਾਪਤ ਹੋਇਆ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ਼੍ਰੀਕ੍ਰਿਸ਼ਣ ਨੇ ਸ਼੍ਰੀਮਦਭਗਵਦ ਗੀਤਾ ਦਾ ਜੋ ਉਪਦੇਸ਼ ਦਿੱਤਾ ਸੀ, ਇਸ ਸਾਲ ਉਸ ਉਪਦੇਸ਼ ਨੂੰ ਦਿੱਤੇ ਹੋਏ 5,163 ਸਾਲ ਹੋ ਜਾਣਗੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਲ 2016 ਵਿੱਚ ਕੌਮਾਂਤਰੀ ਗੀਤਾ ਮਹੋਤਸਵ ਨੂੰ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਗੀਤਾ ਦੀ ਜਨਮਸਥਲੀ ਧਰਮਖੇਤਰ-ਕੁਰੂਕਸ਼ੇਤਰ ਵਿੱਚ ਹਰ ਸਾਲ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਦੇਸ਼-ਵਿਦੇਸ਼ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ ਲਈ ਹਰ ਸਾਲ ਪ੍ਰਬੰਧ ਵੀ ਵਿਆਪਕ ਪੱਧਰ ‘ਤੇ ਕੀਤੇ ਜਾਂਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Police Station ‘ਚ ਹੋਇਆ ਧਮਾਕਾ; 9 ਦੀ ਹੋਈ ਮੌ+ਤ, 27 ਗੰਭੀਰ ਜਖ਼ਮੀ

Jammu Kashmir News: Explosion at Police Station;ਬੀਤੀ ਦੇਰ ਰਾਤ ਜੰਮੂ ਕਸ਼ਮੀਰ ਦੇ ਨੌਗਾਮ ਪੁਲਿਸ ਸਟੇਸ਼ਨ ‘ਚ ਵੱਡਾ ਧਮਾਕਾ ਹੋਇਆ ਹੈ। ਜਿਸਦੇ ਵਿਚ 9 ਲੋਕਾਂ ਦੀ ਮੌਤ ਹੋ ਗੀ ਤੇ 27 ਲੋਕ ਗੰਭੀਰ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਧਮਾਕੇ ਨਾਲ਼ ਪੁਲਿਸ ਸਟੇਸ਼ਨ ਪੂਰੀ ਤਰ੍ਹਾਂ ਤਬਾਹ ਹੋ ਗਿਆ ਜਦ ਕਿ ਆਸਪਾਸ ਦੇ ਮਕਾਨਾਂ ਨੂੰ ਵੀ ਨੁਕਸਾਨ ਪੁੱਜਿਆ। ਮਿਲੀ ਜਾਣਕਾਰੀ ਮੁਤਾਬਕ ਕੁੱਝ ਦਿਨ ਪਹਿਲਾਂ ਇਸੇ ਪੁਲਿਸ ਸਟੇਸ਼ਨ ਦੀ ਟੀਮ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਹਰਿਆਣਾ ਦੇ ਫ਼ਰੀਦਬਾਦ ਇਲਾਕੇ ਵਿਚੋਂ ਭਾਰੀ ਮਾਤਰਾ ਵਿਚ ਵਿਸਫ਼ੋਟਕ ਪਦਾਰਥ ਬਰਾਮਦ ਕੀਤਾ ਸੀ।

ਇਹ ਵੀ ਪੜ੍ਹੋ Punjab ਦਾ ਇੱਕ ਹੋਰ SSP ਹੋਇਆ ਮੁਅੱਤਲ; ਸਰਕਾਰ ਨੇ ਇਸ ਕਰਕੇ ਕੀਤੀ ਵੱਡੀ ਕਾਰਵਾਈ

ਜਿਸਦੇ ਵਿਚ ਕਈ ਡਾਕਟਰ ਤੇ ਹੋਰਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਸੂਚਨਾ ਮੁਤਾਬਕ ਬਰਾਮਦ ਵਿਸਫ਼ੋਟਕ ਪਦਾਰਥ ਨੂੰ ਇਸ ਥਾਣੇ ਵਿਚ ਰੱਖਿਆ ਗਿਆ ਸੀ। ਹੁਣ ਪਿੱਛਲੇ ਦੋ ਦਿਨਾਂ ਤੋਂ ਫੌਰੇਂਸਕ ਲੈਬ ਲਈ ਇਸਦੇ ਸੈਂਪਲ ਲਏ ਜਾ ਰਹੇ ਸਨ। ਸੁਓਨਾ ਮੁਤਾਬਕ ਬੀਤੀ ਰਾਤ ਕਰੀਬ 11:20 ਮਿੰਟ ਉੱਪਰ ਇਸ ਦੌਰਾਨ ਵਿਸਫ਼ੋਟ ਹੋ ਗਿਆ। ਜਿਸਦੇ ਵਿਚ 9 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 2 ਮਾਲ ਅਧਿਕਾਰੀ ਤੇ 3 ਆਮ ਨਾਗਰਿਕ ਵੀ ਸ਼ਾਮਲ ਦੱਸੇ ਜਾ ਰਹੇ ਹਨ। ਜੰਮੂ ਕਸ਼ਮੀਰ ਪੁਲਿਸ ਤੋਂ ਇਲਾਵਾ ਕੇਂਦਰੀ ਏਜੰਸੀਆਂ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Punjab ਦਾ ਇੱਕ ਹੋਰ SSP ਹੋਇਆ ਮੁਅੱਤਲ; ਸਰਕਾਰ ਨੇ ਇਸ ਕਰਕੇ ਕੀਤੀ ਵੱਡੀ ਕਾਰਵਾਈ

0

Amritsar News: Punjab ਦਾ ਇੱਕ ਹੋਰ SSP ਹੋਇਆ ਮੁਅੱਤਲ; ਤਰਨਤਾਰਨ ਉੱਪ ਚੋਣ ਦਾ ਅਮਲ ਖ਼ਤਮ ਹੁੰਦੇ ਹੀ ਪੰਜਾਬ ਦੇ ਇੱਕ ਹੋਰ ਐਸਐਸਪੀ ਵਿਰੁਧ ਵੱਡੀ ਕਾਰਵਾਈ ਹੋਈ ਹੈ। ਪੰਜਾਬ ਸਰਕਾਰ ਵੱਲੋਂ ਅੱਜ ਤੜਕਸਾਰ ਇਸ ਸਬੰਧੀ ਕੀਤੀ ਕਾਰਵਾਈ ਵਿਚ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਮੁਅੱਤਲ ਕੀਤਾ ਗਿਆ। ਇਸਤੋਂ ਕੁੱਝ ਦਿਨ ਪਹਿਲਾਂ ਤਰਨਤਾਰਨ ਦੀ ਤਤਕਾਲੀ ਮਹਿਲਾ ਐਸਐਸਪੀ ਡਾ ਰਵਜੋਤ ਕੌਰ ਗਰੇਵਾਲ ਨੂੰ ਮੁਅੱਤਲ ਕੀਤਾ ਗਿਆ ਸੀ।ਹਾਲਾਂਕਿ ਉਨ੍ਹਾਂ ਵਿਰੁਧ ਇਹ ਕਾਰਵਾਈ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਸੀ।

ਇਹ ਵੀ ਪੜ੍ਹੋ 50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ DDPO ਦੀ ਰੀਡਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਸੂਚਨਾ ਮੁਤਾਬਕ ਐਸਐਸਪੀ ਮਨਿੰਦਰ ਸਿੰਘ ਉਪਰ ਗੈਂਗਸਟਰਾਂ ਵਿਰੁਧ ਕਰਵਾਈ ਵਿੱਚ ਨਾਕਾਮ ਰਹਿਣ ਕਾਰਨ ਇਹ ਸਖਤ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਿਕਰ ਕਰਨਾ ਬਣਦਾ ਹੈ ਕਿ ਇਸਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਦੇ ਤਤਕਾਲੀ ਡੀਜੀਪੀ ਐਸਪੀਐਸ ਪਰਮਾਰ ਤੋਂ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਸਹਿਤ ਕਈ ਵੱਡੀ ਸਿਵਲ ਤੇ ਪੁਲਿਸ ਅਫ਼ਸਰਾਂ ਨੂੰ ਮੁਅੱਤਲ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ DDPO ਦੀ ਰੀਡਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

0

Jalandhar News: ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਡੀ.ਡੀ.ਪੀ.ਓ. ਜਲੰਧਰ ਦੀ ਰੀਡਰ ਰਾਜਵੰਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਪਿੰਡ ਢੱਡਾ, ਜ਼ਿਲ੍ਹਾ ਜਲੰਧਰ ਦੇ ਇੱਕ ਸ਼ਿਕਾਇਤਕਰਤਾ ਤੋਂ 50,000 ਰੁਪਏ ਰਿਸ਼ਵਤ ਮੰਗੀ ਕੀਤੀ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ, ਪਿੰਡ ਢੱਡਾ ਦੇ ਸਰਪੰਚ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਕੀਤੀ ਗਈ।

ਇਹ ਵੀ ਪੜ੍ਹੋ ਗੈਂਗਸਟਰ ਮਾਡਿਊਲ ਦੇ ਤਿੰਨ ਕਾਰਕੁਨ ਦੋ ਅਤਿ-ਆਧੁਨਿਕ ਪਿਸਤੌਲ ਸਮੇਤ ਕਾਬੂ

ਜਾਂਚ ਦੌਰਾਨ ਇਹ ਪਾਇਆ ਗਿਆ ਕਿ ਪਿੰਡ ਢੱਡਾ ਵਿੱਚ ਬਣੀ ਧਰਮਸ਼ਾਲਾ ਨੂੰ ਬਾਲਮੀਕ ਕਮੇਟੀ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ, ਜਿਸ ਤੋਂ ਬਾਅਦ ਗ੍ਰਾਮ ਪੰਚਾਇਤ ਨੇ ਡੀ.ਡੀ.ਪੀ.ਓ. ਜਲੰਧਰ ਕੋਲ ਕੇਸ ਦਾਇਰ ਕੀਤਾ।ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਾਜਵੰਤ ਕੌਰ, ਜੋ ਤਤਕਾਲੀ ਸਮੇਂ ਡੀ.ਡੀ.ਪੀ.ਓ. ਜਲੰਧਰ ਦੀ ਰੀਡਰ ਵਜੋਂ ਤਾਇਨਾਤ ਸੀ, ਨੇ ਧਰਮਸ਼ਾਲਾ ਮਾਮਲੇ ਵਿੱਚ ਉਹਨਾਂ ਦੇ ਪੱਖ ਵਿੱਚ ਹੁਕਮ ਪ੍ਰਾਪਤ ਕਰਨ ਬਦਲੇ ਸ਼ਿਕਾਇਤਕਰਤਾ ਤੋਂ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ।

ਇਹ ਵੀ ਪੜ੍ਹੋ Tarn Taran by-election; AAP ਨੇ ਮੁੜ ਜਿੱਤ ਦੇ ਝੰਡੇ ਗੱਡੇ

ਮੁਲਜ਼ਮ ਨੇ ਸ਼ਿਕਾਇਤਕਰਤਾ ਅਤੇ ਹੋਰ ਗਵਾਹਾਂ ਕੋਲੋਂ 50,000 ਰੁਪਏ ਰਿਸ਼ਵਤ ਪ੍ਰਾਪਤ ਕੀਤੀ। ਰਿਸ਼ਵਤ ਦੇ ਪੈਸੇ ਲੈਣ ਦੀ ਘਟਨਾ ਦੀ ਵੀਡੀਓ-ਰਿਕਾਰਡਿੰਗ ਕੀਤੀ ਗਈ। ਪੁੱਛਗਿੱਛ ਅਤੇ ਸਬੂਤਾਂ ਦੇ ਆਧਾਰ ‘ਤੇ, ਮੁਲਜ਼ਮ ਰਾਜਵੰਤ ਕੌਰ ਵਿਰੁੱਧ ਵਿਜੀਲੈਂਸ ਬਿਊਰੋ ਰੇਂਜ ਥਾਣਾ ਜਲੰਧਰ ਵਿਖੇ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

 

ਮਿਸ਼ਨ ਚੜ੍ਹਦੀ ਕਲਾ ਦੇ ਤੀਜੇ ਪੜਾਅ ਤਹਿਤ ਰਾਹਤ ਵੰਡ ਪ੍ਰਕਿਰਿਆ ਪੰਜਾਬ ਸਰਕਾਰ ਵੱਲੋਂ ਲਗਾਤਾਰ ਜਾਰੀ

0

👉ਲਗਾਤਾਰ ਚੌਥੇ ਦਿਨ 17 ਕਰੋੜ ਰੁਪਏ ਤੋਂ ਵੱਧ ਦੀ ਮੁਆਵਜ਼ਾ ਰਾਸ਼ੀ ਹੜ੍ਹ ਪੀੜਤਾਂ ਨੂੰ ਵੰਡੀ
Chandigarh News:ਮਿਸ਼ਨ ਚੜ੍ਹਦੀ ਕਲਾ ਅਧੀਨ ਹੜ੍ਹਾਂ ਅਤੇ ਮੀਂਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਹਤ ਰਾਸ਼ੀ ਵੰਡ ਦੀ ਪ੍ਰੀਕਿਰਿਆ ਲਗਾਤਾਰ ਜਾਰੀ ਹੈ।ਪੰਜਾਬ ਸਰਕਾਰ ਵੱਲੋਂ ਸੂਬੇ ਦੇ ਜ਼ਿਲ੍ਹਿਆਂ ਵਿਚ ਕਰਵਾਏ ਗਏ ਸਮਾਗਮ ਦੌਰਾਨ 17 ਕਰੋੜ ਰੁਪਏ ਤੋਂ ਵੱਧ ਦੀ ਮੁਆਵਜ਼ਾ ਰਾਸ਼ੀ ਹੜ੍ਹ ਪੀੜਤਾਂ ਨੂੰ ਵੰਡੀ ਗਈ।ਇਸ ਮੁਹਿੰਮ ਅਧੀਨ ਅੱਜ ਕੈਬਨਿਟ ਮੰਤਰੀ ਸ੍ਰ.ਹਰਜੋਤ ਸਿੰਘ ਬੈਂਸ ਨੇ ਪਿੰਡ ਜ਼ਿੰਦਵੜੀ ਵਿੱਚ ਹੋਏ ਫਸਲ ਮੁਆਵਜ਼ਾ ਵੰਡ ਸਮਾਗਮ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਹੜ੍ਹ ਪੀੜਤਾਂ ਨੂੰ ਲਗਭਗ 2 ਕਰੋੜ 26 ਲੱਖ ਰੁਪਏ ਦਾ ਫਸਲ ਮੁਆਵਜ਼ਾ ਵੰਡਿਆ ਗਿਆ।ਸ.ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀਆਂ ਸਬ ਡਵੀਜ਼ਨਾਂ ਵੱਲੋਂ ਵੰਡੇ ਗਏ ਮੁਆਵਜ਼ੇ ਦਾ ਵੇਰਵਾ ਸਾਂਝਾ ਕੀਤਾ।

ਇਹ ਵੀ ਪੜ੍ਹੋ ਲੁਧਿਆਣਾ, ਕਪੂਰਥਲਾ, ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਫਲਸਫੇ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ

ਅੱਜ 70 ਕਿਸਾਨਾਂ ਨੂੰ 72,12,000 ਰੁਪਏ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਵੱਲੋਂ, 101 ਕਿਸਾਨਾਂ ਨੂੰ 58,89,000 ਰੁਪਏ ਸਬ ਡਵੀਜ਼ਨ ਨੰਗਲ ਵੱਲੋਂ ਅਤੇ 35 ਕਿਸਾਨਾਂ ਨੂੰ 89,68,000 ਰੁਪਏ ਸਬ ਡਵੀਜ਼ਨ ਰੂਪਨਗਰ ਵੱਲੋਂ ਮੁਆਵਜ਼ੇ ਵਜੋਂ ਵੰਡੇ ਗਏ ਹਨ।
ਇਸੇ ਤਰ੍ਹਾਂ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿਚ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ 1330 ਕਿਸਾਨਾਂ ਨੂੰ 5.86 ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਵੰਡੀ।ਰਾਹਤ ਵੰਡ ਪ੍ਰਕਿਰਿਆ ਦੇ ਤੀਜੇ ਪੜਾਅ ਦੇ ਲਗਾਤਾਰ ਚੌਥੇ ਦਿਨ ਸੂਬਾ ਸਰਕਾਰ ਨੇ ਮਿਸ਼ਨ ਚੜ੍ਹਦੀ ਕਲਾ ਤਹਿਤ ਆਪਣੀ ਵਿਆਪਕ ਪਹੁੰਚ ਨੂੰ ਜਾਰੀ ਰੱਖਦਿਆਂ ਸੂਬੇ ਭਰ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ।
ਬੁਲਾਰੇ ਨੇ ਦੱਸਿਆ ਕਿ ਅੱਜ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਭੈਣੀ ਕਾਦਰ ਬਖ਼ਸ਼ ਤੇ ਪੱਸਣ ਕਦੀਮ ਦੇ ਲੋਕਾਂ ਨੂੰ 40 ਲੱਖ ਰੁਪੈ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਗਏ ।

ਇਹ ਵੀ ਪੜ੍ਹੋ Silver Oaks School ਵੱਲੋਂ ਨਰਸਰੀ ਤੋਂ ਤੀਜੀ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਤੀਜਾ“ ਸਥਾਪਨਾ ਦਿਵਸ “ਪ੍ਰਾਰੰਭ” ਮਨਾਇਆ ਗਿਆ

ਬੁਲਾਰੇ ਨੇ ਦੱਸਿਆ ਕਿ ਮਿਸਨ ਚੜ੍ਹਦੀ ਕਲਾ ਅਧੀਨ ਅੱਜ 380 ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡਣ ਲਈ ਤਲਵੰਡੀ ਸਾਬੋ ਅਤੇ ਮੌੜ ਵਿਖੇ ਸਮਾਗਮ ਕਰਵਾਇਆ ਗਿਆ।ਬੁਲਾਰੇ ਨੇ ਦੱਸਿਆ ਕਿ ਚੀਫ ਵਿੱਪ ਪ੍ਰੋ. ਬਲਜਿੰਦਰ ਕੌਰ ਨੇ ਤਲਵੰਡੀ ਸਾਬੋ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਭਾਰੀ ਬਰਸਾਤ ਤੇ ਹੜ੍ਹ ਵਰਗੇ ਹਾਲਾਤ ਨਾਲ ਪ੍ਰਭਾਵਿਤ 80 ਵਿਅਕਤੀਆਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ। ਬੁਲਾਰੇ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਮੌੜ ਹਲਕੇ ਵਿੱਚ ਭਾਰੀ ਬਰਸਾਤ ਜਾਂ ਹੜ੍ਹ ਵਰਗੇ ਹਾਲਾਤ ਨਾਲ ਪ੍ਰਭਾਵਿਤ 300 ਲੋਕਾਂ ਨੂੰ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੇ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ। ਬੁਲਾਰੇ ਨੇ ਦੱਸਿਆ ਕਿ ਅੱਜ ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਦੇ 17 ਪਿੰਡਾਂ ਵਿੱਚ ਵਿਧਾਇਕ ਧਰਮਕੋਟ ਸ੍ਰ. ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਕਰੀਬ 1350 ਲਾਭਪਾਤਰੀਆਂ ਨੂੰ 5.83 ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਦੇ ਮਨਜੂਰੀ ਪੱਤਰ ਜਾਰੀ ਕੀਤੇ।

ਇਹ ਵੀ ਪੜ੍ਹੋ Punjab Police ਵੱਲੋਂ ਅੰਤਰ-ਰਾਜੀ ਜਾਅਲੀ ਕਰੰਸੀ ਮਾਡਿਊਲ ਦਾ ਪਰਦਾਫਾਸ਼; 9.99 ਕਰੋੜ ਰੁਪਏ ਦੀ ਨਕਲੀ ਅਤੇ ਪੁਰਾਣੀ ਕਰੰਸੀ ਸਮੇਤ ਦੋ ਕਾਬੂ

ਬੁਲਾਰੇ ਨੇ ਦੱਸਿਆ ਕਿ ਵਿਧਾਨ ਫਿਰੋਜ਼ਪੁਰ ਸ਼ਹਿਰੀ ਤੋਂ ਸ. ਰਣਬੀਰ ਸਿੰਘ ਭੁੱਲਰ ਵੱਲੋਂ ਪਿੰਡ ਕਾਮਲ ਵਾਲਾ ( ਮੁੱਠਿਆਂਵਾਲਾ) ਅਤੇ ਬਾਲਾ ਮੇਘਾ ਵਿਖੇ ਪਹੁੰਚ ਕੇ ਪਿੰਡਾਂ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ 1 ਕਰੋੜ 5 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇ ਪ੍ਰਵਾਨਗੀ ਪੱਤਰ ਸੌਂਪੇ ਗਏ। ‎ਬੁਲਾਰੇ ਨੇ ਦੱਸਿਆ ਕਿ ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਵੱਲੇ ਸ਼ਾਹ ਹਿਠਾੜ (ਗੁਲਾਬਾ ਭੈਣੀ) ਵਿਖੇ ਕਿਸਾਨਾਂ ਨੂੰ 1 ਕਰੋੜ 57 ਲੱਖ ਦੀ ਮੁਆਵਜਾ ਰਾਸ਼ੀ ਵੰਡੀ।ਜ਼ਿਕਰਯੋਗ ਹੈ ਕਿ ਪੰਜਾਬ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਸਭ ਤੋਂ ਵੱਧ ਮੁਆਵਜ਼ਾ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ ਅਤੇ ਸੂਬਾ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਹਰ ਪ੍ਰਭਾਵਿਤ ਪਰਿਵਾਰ ਤੱਕ ਪਾਰਦਰਸ਼ਤਾ ਨਾਲ ਰਾਹਤ ਪਹੁੰਚਾਈੇ ਜਾਵੇ।

ਇਹ ਵੀ ਪੜ੍ਹੋ “ਹੈਦਰਾਬਾਦ–ਚੇਨਈ ਰੋਡਸ਼ੋਜ਼ ਨਾਲ ਪੰਜਾਬ ਦਾ ਦੱਖਣੀ ਭਾਰਤ ਆਉਟਰੀਚ ਤੇਜ਼ — ਉਦਯੋਗ ਜਗਤ ਵੱਲੋਂ ਮਜ਼ਬੂਤ ਨਿਵੇਸ਼ ਦਿਲਚਸਪੀ

ਦੱਸਣਯੋਗ ਹੈ ਕਿ ਨੁਕਸਾਨੇ ਗਏ ਘਰਾਂ ਲਈ ਵਿੱਤੀ ਸਹਾਇਤਾ 6,500 ਰੁਪਏ ਤੋਂ ਵਧਾ ਕੇ 40,000 ਰੁਪਏ ਪ੍ਰਤੀ ਘਰ ਕਰ ਦਿੱਤੀ ਗਈ ਹੈ ਜਦਕਿ ਫ਼ਸਲ ਖ਼ਰਾਬੇ ਲਈ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਪ੍ਰਤੀ ਏਕੜ 20,000 ਰੁਪਏ ਦਿੱਤੇ ਜਾ ਰਹੇ ਹਨ, ਜੋ ਦੇਸ਼ ਵਿੱਚ ਹੁਣ ਤੱਕ ਦਿੱਤਾ ਗਿਆ ਸਭ ਤੋਂ ਵੱਧ ਫ਼ਸਲੀ ਮੁਆਵਜ਼ਾ ਹੈ। ਸੂਬਾ ਸਰਕਾਰ ਵੱਲੋਂ ਪ੍ਰਭਾਵਿਤ ਪਰਿਵਾਰਾਂ ਲਈ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਮੁੜ ਬਹਾਲ ਕਰਨ ਦੇ ਉਦੇਸ਼ ਨਾਲ ਪਸ਼ੂਆਂ ਦੇ ਨੁਕਸਾਨ ਲਈ ਪ੍ਰਤੀ ਦੁਧਾਰੂ ਪਸ਼ੂ 37,500 ਰੁਪਏ, ਪ੍ਰਤੀ ਗ਼ੈਰ-ਦੁਧਾਰੂ ਪਸ਼ੂ 32,000 ਰੁਪਏ, ਪ੍ਰਤੀ ਵੱਛਾ 20,000 ਰੁਪਏ ਅਤੇ ਪ੍ਰਤੀ ਪੋਲਟਰੀ ਪੰਛੀ 100 ਰੁਪਏ ਮੁਆਵਜ਼ਾ ਦਿੱਤਾ ਜਾ ਰਿਹਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਲੁਧਿਆਣਾ, ਕਪੂਰਥਲਾ, ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਫਲਸਫੇ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ

0

👉ਕੈਬਨਿਟ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਸਮੇਤ ਵੱਡੀ ਗਿਣਤੀ ਸੰਗਤ ਨੇ ਭਰੀ ਹਾਜ਼ਰੀ
Chandigarh News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਹਿੱਸੇ ਵਜੋਂ ਸ਼ੁੱਕਰਵਾਰ ਨੂੰ ਲੁਧਿਆਣਾ, ਕਪੂਰਥਲਾ, ਸ੍ਰੀ ਮੁਕਤਸਰ ਸਾਹਿਬ ਅਤੇ ਬਰਨਾਲਾ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿੱਚ ਸੂਬੇ ਦੇ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਸਥਾਨਕ ਆਗੂਆਂ ਨੇ ਵੱਡੀ ਗਿਣਤੀ ਸੰਗਤ ਸਮੇਤ ਹਾਜ਼ਰੀ ਭਰੀ।ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਕਰਵਾਏ ਗਏ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਬਿਜਲੀ, ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਹਾਜ਼ਰੀ ਭਰੀ ਗਈ।

ਇਹ ਵੀ ਪੜ੍ਹੋ  Punjab Police ਵੱਲੋਂ ਅੰਤਰ-ਰਾਜੀ ਜਾਅਲੀ ਕਰੰਸੀ ਮਾਡਿਊਲ ਦਾ ਪਰਦਾਫਾਸ਼; 9.99 ਕਰੋੜ ਰੁਪਏ ਦੀ ਨਕਲੀ ਅਤੇ ਪੁਰਾਣੀ ਕਰੰਸੀ ਸਮੇਤ ਦੋ ਕਾਬੂ

ਇਸੇ ਤਰ੍ਹਾਂ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਅਤੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਗਤ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਅਤੇ ਮਹਾਨ ਫਲਸਫੇ ‘ਤੇ ਚਾਨਣਾ ਪਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਨੂੰ ਵੇਖਿਆ ਗਿਆ। ਜਦਕਿ ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਸਟੇਡੀਅਮ ਵਿਖੇ ਹੋਏ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਸ਼ਾਮਿਲ ਹੋਏ। ਇਸ ਤੋਂ ਇਲਾਵਾ ਬਰਨਾਲਾ ਦੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਥਾਨਕ ਆਗੂਆਂ ਅਤੇ ਸੰਗਤ ਸਮੇਤ ਹਾਜ਼ਰੀ ਭਰੀ।

ਇਹ ਵੀ ਪੜ੍ਹੋ  “ਹੈਦਰਾਬਾਦ–ਚੇਨਈ ਰੋਡਸ਼ੋਜ਼ ਨਾਲ ਪੰਜਾਬ ਦਾ ਦੱਖਣੀ ਭਾਰਤ ਆਉਟਰੀਚ ਤੇਜ਼ — ਉਦਯੋਗ ਜਗਤ ਵੱਲੋਂ ਮਜ਼ਬੂਤ ਨਿਵੇਸ਼ ਦਿਲਚਸਪੀ

ਇਨ੍ਹਾਂ ਲਾਈਟ ਐਡ ਸਾਊਂਡ ਸ਼ੋਅਜ਼ ਵਿੱਚ ਹਾਜ਼ਰੀ ਭਰਨ ਵਾਲੀ ਸੰਗਤ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਲਾਈਟ ਐਂਡ ਸਾਊਂਡ ਸ਼ੋਅਜ਼ ਵਿੱਚ ਆਧੁਨਿਕ ਲੇਜ਼ਰ ਲਾਈਟਾਂ ਅਤੇ 3ਡੀ ਪ੍ਰੋਜੈਕਸ਼ਨ ਰਾਹੀਂ ਗੁਰੂ ਤੇਗ ਬਹਾਦਰ ਜੀ ਦੇ ਸਮੁੱਚੇ ਜੀਵਨ ਕਾਲ, ਫਲਸਫ਼ੇ, ਸਿੱਖਿਆਵਾਂ ਅਤੇ ਧਰਮ ਦੀ ਰੱਖਿਆ ਲਈ ਉਨ੍ਹਾਂ ਵੱਲੋਂ ਦਿੱਤੀ ਗਈ ਲਾਸਾਨੀ ਸ਼ਹਾਦਤ ਉੱਤੇ ਚਾਨਣਾ ਪਾਇਆ ਗਿਆ। ਜ਼ਿਕਰਯੋਗ ਹੈ ਕਿ 17 ਅਤੇ 20 ਨਵੰਬਰ ਨੂੰ ਬਾਕੀ ਜ਼ਿਲ੍ਹਿਆਂ ਵਿੱਚ ਵੀ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Silver Oaks School ਵੱਲੋਂ ਨਰਸਰੀ ਤੋਂ ਤੀਜੀ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਤੀਜਾ“ ਸਥਾਪਨਾ ਦਿਵਸ “ਪ੍ਰਾਰੰਭ” ਮਨਾਇਆ ਗਿਆ

0

Bathinda News:ਸਿਲਵਰ ਓਕਸ ਸਕੂਲ, ਸੁਸ਼ਾਂਤ ਸਿਟੀ-II, ਬਠਿੰਡਾ ਵਿੱਖੇ ਤੀਜਾ ਸਥਾਪਨਾ ਦਿਵਸ “ਯੁਫੋਰੀਆ” ਦੇ ਪਹਿਲੇ ਦਿਨ ਨੂੰ ‘ਪ੍ਰਾਰੰਭ’ ‘ਸਕੂਲ ਲਾਈਫ’ ਸਿਰਲੇਖ ਹੇਠ ਵੱਡੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਦਿਨ ਨਰਸਰੀ ਤੋਂ ਤੀਜੀ ਜਮਾਤ ਤੱਕ ਦੇ ਬੱਚਿਆਂ ਨੂੰ ਸਮਰਪਿਤ ਸੀ, ਜਿਨ੍ਹਾਂ ਨੇ ਆਪਣੀਆਂ ਰੰਗ-ਬਿਰੰਗੀਆਂ ਤੇ ਮਨਮੋਹਕ ਪ੍ਰਸਤੁਤੀਆਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਬੱਚਿਆਂ ਦੀ ਮਾਸੂਮੀਅਤ ਆਤਮ-ਵਿਸ਼ਵਾਸ ਅਤੇ ਉਤਸਾਹ ਨੇ ਸਮਾਗਮ ਨੂੰ ਰੌਸ਼ਨ ਕਰ ਦਿੱਤਾ।ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਕੰਵਲ ਜੀਤ ਸਿੰਘ, ਪ੍ਰੋਫੈਸਰ, ਸਕੂਲ ਆਫ ਐਗਰੀਕਲਚਰ ਸਾਇੰਸ ਐਂਡ ਇੰਜੀਨੀਅਰਿੰਗ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੁਆਰਾ ਦੀਪ ਜਗਾ ਕੇ ਕੀਤੀ ਗਈ।ਉਨ੍ਹਾਂ ਦੇ ਨਾਲ ਪ੍ਰਧਾਨ ਸ਼੍ਰੀ ਸਰੂਪ ਚੰਦ ਸਿੰਗਲਾ, ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਅਤੇ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਵੀ ਦੀਵਾ ਜਗਾਉਣ ਦੀ ਰਸਮ ਵਿਚ ਸ਼ਾਮਿਲ ਹੋਏ। ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਾਰੇ ਮਾਣਯੋਗ ਮਹਿਮਾਨਾਂ ਦਾ ਗੁਲਦਸਤੇ ਦੇ ਕੇ ਅਤੇ ਬੈਜ ਲਗਾ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਭਗਵਾਨ “ਗਣੇਸ਼ ਆਰਾਧਨਾ” ਨਾਲ ਹੋਈ।

ਇਹ ਵੀ ਪੜ੍ਹੋ  Punjab Police ਵੱਲੋਂ ਅੰਤਰ-ਰਾਜੀ ਜਾਅਲੀ ਕਰੰਸੀ ਮਾਡਿਊਲ ਦਾ ਪਰਦਾਫਾਸ਼; 9.99 ਕਰੋੜ ਰੁਪਏ ਦੀ ਨਕਲੀ ਅਤੇ ਪੁਰਾਣੀ ਕਰੰਸੀ ਸਮੇਤ ਦੋ ਕਾਬੂ

ਇਸ ਤੋਂ ਬਾਅਦ ਨੰਨੇ-ਮੁੰਨੇ ਬੱਚਿਆਂ ਨੇ “ਗਾਈਡਿੰਗ ਸਟਾਰਜ਼”, “ਰਿਥਮ ਆਫ ਫੈਸਟੀਵਲਜ਼” ਅਤੇ “ਬੀਟਸ ਆਫ ਡ੍ਰੀਮਜ਼” ਵਰਗੀਆਂ ਪਿਆਰੀਆਂ ਅਤੇ ਰੋਮਾਂਚਕ ਪ੍ਰਸਤੁਤੀਆਂ ਨਾਲ ਸਾਰੇ ਹਾਜ਼ਰ ਲੋਕਾਂ ਨੂੰ ਮੋਹ ਲਿਆ। ਹਰੇਕ ਐਕਟ ਨੇ ਸਕੂਲੀ ਜੀਵਨ ਦੀ ਖੁਸ਼ੀ, ਦੋਸਤੀ ਅਤੇ ਉਤਸ਼ਾਹ ਨੂੰ ਸੁੰਦਰ ਢੰਗ ਨਾਲ ਦਰਸਾਇਆ। ਸਮਾਗਮ ਦੀ ਸਮਾਪਤੀ ਢੋਲ ਦੀਆਂ ਧੁਨਾਂ ’ਤੇ ਭੰਗੜੇ ਦੀ ਜੋਸ਼ੀਲੀ ਪੇਸ਼ਕਾਰੀ ਨਾਲ ਹੋਇਆ।ਸਮਾਰੋਹ ਦਾ ਇੱਕ ਵਿਸ਼ੇਸ਼ ਆਕਰਸ਼ਣ ਸਕੂਲ ਨਿਊਜ਼ਲੈਟਰ ਦਾ ਰਸਮੀ ਰੂਪ ਵਿੱਚ ਜਾਰੀ ਕਰਨਾ ਸੀ, ਜੋ ਮੁੱਖ ਮਹਿਮਾਨ, ਪ੍ਰਧਾਨ ਸ਼੍ਰੀ ਸਰੂਪ ਚੰਦ ਸਿੰਗਲਾ, ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪੌਲ ਸੇਖੋਂ, ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਅਤੇ ਹੋਰ ਪ੍ਰਬੰਧਕ ਮੈਂਬਰਾਂ ਵੱਲੋਂ ਕੀਤਾ ਗਿਆ। ਇਹ ਪੂਰੇ ਸਕੂਲ ਪਰਿਵਾਰ ਲਈ ਮਾਣ ਦਾ ਪਲ ਸੀ।ਜਮਾਤ ਤੀਜੀ ਦੇ ਵਿਦਿਆਰਥੀਆਂ ਜਕਸ਼ ਅਤੇ ਤਹਿਜ਼ੀਬ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸਕੂਲ ਦੀਆਂ ਸਿੱਖਿਆਤਮਿਕ, ਖੇਡਾਂ ਅਤੇ ਸਹਿ–ਪਾਠਕ੍ਰਮ ਗਤੀਵਿਧੀਆਂ ਵਿੱਚ ਪ੍ਰਾਪਤੀਆਂ ਬਾਰੇ ਦੱਸਿਆ। ਰਿਪੋਰਟ ਨੇ ਸਕੂਲ ਦੁਆਰਾ ਹਰ ਬੱਚੇ ਦੇ ਸਮੂਹੀ ਵਿਕਾਸ ਲਈ ਕੀਤੀ ਜਾ ਰਹੀ ਵਚਨਬੱਧਤਾ ਨੂੰ ਦਰਸਾਇਆ।ਮੁੱਖ ਮਹਿਮਾਨ ਡਾ. ਕੰਵਲਜੀਤ ਸਿੰਘ ਨੇ ਸਕੂਲ ਪ੍ਰਬੰਧਨ ਅਤੇ ਸਟਾਫ ਵੱਲੋਂ ਬੱਚਿਆਂ ਦੀ ਰਚਨਾਤਮਕਤਾ ਅਤੇ ਪ੍ਰਤਿਭਾ ਨੂੰ ਨਿਖਾਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ  ਗੈਂਗਸਟਰ ਮਾਡਿਊਲ ਦੇ ਤਿੰਨ ਕਾਰਕੁਨ ਦੋ ਅਤਿ-ਆਧੁਨਿਕ ਪਿਸਤੌਲ ਸਮੇਤ ਕਾਬੂ

ਅਤੇ ਨੰਨੇ ਮੁੰਨੇ ਬੱਚਿਆਂ ਦੇ ਆਤਮਵਿਸ਼ਵਾਸ ਦੀ ਭਰਪੂਰ ਪ੍ਰਸ਼ੰਸਾ ਕੀਤੀ ਉਹਨਾਂ ਨੇ ਮਾਪਿਆਂ ਨੂੰ ਬੱਚਿਆਂ ਦੇ ਸਿੱਖਣ ਦੇ ਸਫਰ ਵਿੱਚ ਧੀਰਜ ਅਤੇ ਹੌਸਲਾ ਬਣਾਈ ਰੱਖਣ ਦੀ ਅਪੀਲ ਕੀਤੀ।ਇਸ ਤੋਂ ਬਾਅਦ ਪ੍ਰਧਾਨ ਸ਼੍ਰੀ ਸਰੂਪ ਚੰਦ ਸਿੰਗਲਾ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਸੰਬੋਧਤ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਅਸੀਸਾਂ ਬਖ਼ਸ਼ੀਆਂ ਅਤੇ ਸਟਾਫ ਵੱਲੋਂ ਕੀਤੇ ਉੱਤਮ ਪ੍ਰਬੰਧ ਦੀ ਤਾਰੀਫ਼ ਕੀਤੀ। ਉਨ੍ਹਾਂ ਦੇ ਬਾਅਦ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਸਕੂਲ ਦੇ ਮੁੱਲ–ਅਧਾਰਿਤ ਅਤੇ ਖੁਸ਼ਹਾਲ ਸਿੱਖਣ ਦੇ ਮਾਹੌਲ ਦੇ ਟੀਚੇ ਨੂੰ ਦੁਹਰਾਇਆ।ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਨੇ ਧੰਨਵਾਦ ਕੀਤਾ ਅਤੇ ਮਹਿਮਾਨਾਂ, ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਪ੍ਰਤੀ ਅਭਾਰ ਜਤਾਇਆ। ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ, ਜਿਸ ਨੇ ਸਭ ਦੇ ਮਨਾਂ ਵਿੱਚ ਮਾਣ ਅਤੇ ਦੇਸ਼ਭਗਤੀ ਦੀ ਭਾਵਨਾ ਭਰ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Punjab Police ਵੱਲੋਂ ਅੰਤਰ-ਰਾਜੀ ਜਾਅਲੀ ਕਰੰਸੀ ਮਾਡਿਊਲ ਦਾ ਪਰਦਾਫਾਸ਼; 9.99 ਕਰੋੜ ਰੁਪਏ ਦੀ ਨਕਲੀ ਅਤੇ ਪੁਰਾਣੀ ਕਰੰਸੀ ਸਮੇਤ ਦੋ ਕਾਬੂ

0

👉ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਲੋਕਾਂ ਨਾਲ ਧੋਖਾਧੜੀ ਕਰਨ ਲਈ ਨਕਲੀ ਨੋਟਾਂ ਦੇ ਬੰਡਲਾਂ ਉੱਪਰ ਅਸਲੀ ਨੋਟ ਰੱਖ ਕੇ ਅੰਦਰ ਨਕਲੀ ਨੋਟ ਛੁਪਾ ਦਿੰਦੇ ਸਨ: ਡੀਜੀਪੀ ਗੌਰਵ ਯਾਦਵ
👉ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਕਈ ਵਿਅਕਤੀਆਂ ਨਾਲ ਕੀਤੀ ਧੋਖਾਧੜੀ: ਐਸਐਸਪੀ ਹਰਮਨਦੀਪ ਹੰਸ
SAS nagar News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ, ਐਸਏਐਸ ਨਗਰ ਜ਼ਿਲ੍ਹਾ ਪੁਲਿਸ ਨੇ ਡੇਰਾਬੱਸੀ ਤੋਂ ਦੋ ਵਿਅਕਤੀਆਂ ਨੂੰ 9.99 ਕਰੋੜ ਰੁਪਏ ਦੀ ਨਕਲੀ ਅਤੇ ਪੁਰਾਣੀ ਕਰੰਸੀ ਸਮੇਤ ਗ੍ਰਿਫ਼ਤਾਰ ਕਰਕੇ ਅੰਤਰਰਾਜੀ ਜਾਅਲੀ ਕਰੰਸੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਚਿਨ ਵਾਸੀ ਭਾਰਤ ਨਗਰ, ਕੁਰੂਕਸ਼ੇਤਰ, ਹਰਿਆਣਾ ਅਤੇ ਗੁਰਦੀਪ ਵਾਸੀ ਗੁਰਦੇਵ ਨਗਰ, ਕੁਰੂਕਸ਼ੇਤਰ, ਹਰਿਆਣਾ ਵਜੋਂ ਹੋਈ ਹੈ।ਇਸ ਬਰਾਮਦਗੀ ਵਿੱਚ 11,05,000 ਰੁਪਏ ਦੀ ਅਸਲੀ ਪੁਰਾਣੀ ਕਰੰਸੀ ਅਤੇ 9.88 ਕਰੋੜ ਰੁਪਏ ਦੀ ਨਕਲੀ ਕਰੰਸੀ ਸ਼ਾਮਲ ਹੈ।

ਇਹ ਵੀ ਪੜ੍ਹੋ ਗੈਂਗਸਟਰ ਮਾਡਿਊਲ ਦੇ ਤਿੰਨ ਕਾਰਕੁਨ ਦੋ ਅਤਿ-ਆਧੁਨਿਕ ਪਿਸਤੌਲ ਸਮੇਤ ਕਾਬੂ

ਕਰੰਸੀ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੀ ਚਿੱਟੀ ਸਕਾਰਪੀਓ-ਐਨ (ਐਚਆਰ-41-ਐਮ-6974) ਜਿਸ ਵਿੱਚ ਉਹ ਸਵਾਰ ਸਨ, ਨੂੰ ਵੀ ਜ਼ਬਤ ਕੀਤਾ ਹੈ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਧੋਖਾਧੜੀ ਕਰਨ ਲਈ ਚਲਾਕੀ ਭਰੇ ਤਰੀਕੇ ਦੀ ਵਰਤੋਂ ਕਰਦੇ ਸਨ, ਜਿਸ ਵਿੱਚ ਨਕਲੀ ਨੋਟਾਂ ਦੇ ਬੰਡਲਾਂ ਉੱਪਰ ਅਸਲੀ ਨੋਟ ਰੱਖ ਕੇ ਅੰਦਰ ਨਕਲੀ ਨੋਟ ਛੁਪਾ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਕਈ ਧੋਖਾਧੜੀ ਅਤੇ ਜਾਅਲੀ ਕਰੰਸੀ ਨਾਲ ਸਬੰਧਤ ਮਾਮਲਿਆਂ ਵਿੱਚ ਸ਼ਾਮਲ ਹਨ।ਡੀਜੀਪੀ ਨੇ ਦੱਸਿਆ ਕਿ ਇਸ ਮਾਡਿਊਲ ਵਿੱਚ ਸ਼ਾਮਲ ਪੂਰੇ ਨੈੱਟਵਰਕ ਅਤੇ ਹੋਰ ਸਹਿਯੋਗੀਆਂ ਦੀ ਪਛਾਣ ਕਰਨ ਲਈ ਤਕਨੀਕੀ ਜਾਂਚ ਅਤੇ ਹੋਰ ਪੁੱਛਗਿੱਛ ਜਾਰੀ ਹੈ।ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਐਸਏਐਸ ਨਗਰ ਹਰਮਨਦੀਪ ਹੰਸ ਨੇ ਦੱਸਿਆ ਕਿ ਪੁਲਿਸ ਨੂੰ ਅੰਤਰਰਾਜੀ ਜਾਅਲੀ ਕਰੰਸੀ ਮਾਡਿਊਲ ਨਾਲ ਜੁੜੇ ਦੋ ਵਿਅਕਤੀਆਂ ਦੀਆਂ ਗਤੀਵਿਧੀਆਂ ਬਾਰੇ ਸੂਚਨਾ ਮਿਲੀ ਸੀ। ਇਸ ਸਬੰਧੀ ਕਾਰਵਾਈ ਕਰਦਿਆਂ ਐਸਪੀ ਦਿਹਾਤੀ ਮਨਪ੍ਰੀਤ ਸਿੰਘ ਅਤੇ ਡੀਐਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ।

ਇਹ ਵੀ ਪੜ੍ਹੋ “ਹੈਦਰਾਬਾਦ–ਚੇਨਈ ਰੋਡਸ਼ੋਜ਼ ਨਾਲ ਪੰਜਾਬ ਦਾ ਦੱਖਣੀ ਭਾਰਤ ਆਉਟਰੀਚ ਤੇਜ਼ — ਉਦਯੋਗ ਜਗਤ ਵੱਲੋਂ ਮਜ਼ਬੂਤ ਨਿਵੇਸ਼ ਦਿਲਚਸਪੀ

ਤੁਰੰਤ ਕਾਰਵਾਈ ਕਰਦਿਆਂ ਐਸਐਚਓ ਡੇਰਾਬੱਸੀ ਸੁਮਿਤ ਮੌੜ ਅਤੇ ਇੰਚਾਰਜ ਐਂਟੀ-ਨਾਰਕੋਟਿਕਸ ਸੈੱਲ ਮਲਕੀਤ ਸਿੰਘ ਦੀ ਅਗਵਾਈ ਹੇਠ ਟੀਮਾਂ ਨੇ ਪੀਡਬਲਯੂਡੀ ਰੈਸਟ ਹਾਊਸ, ਘੱਗਰ ਪੁਲ, ਪੁਰਾਣਾ ਅੰਬਾਲਾ-ਕਾਲਕਾ ਹਾਈਵੇਅ ਨੇੜੇ ਵਿਸ਼ੇਸ਼ ਨਾਕਾਬੰਦੀ ਕੀਤੀ ਅਤੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਜਾਅਲੀ ਅਤੇ ਪੁਰਾਣੀ ਕਰੰਸੀ ਬਰਾਮਦ ਕੀਤੀ।ਐਸਐਸਪੀ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਕਈ ਲੋਕਾਂ ਨਾਲ ਧੋਖਾਧੜੀ ਕੀਤੀ ਗਈ ਹੈ। ਉਹ ਅਪਰਾਧਿਕ ਪਿਛੋਕੜ ਵਾਲੇ ਮੁਲਜ਼ਮ ਹਨ ਅਤੇ ਉਹ ਪਹਿਲਾਂ ਧੋਖਾਧੜੀ ਤੇ ਜਾਅਲੀ ਕਰੰਸੀ ਦੇ ਮਾਮਲਿਆਂ ਸਮੇਤ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਵੀ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।ਇਸ ਸਬੰਧੀ, ਐਫਆਈਆਰ ਨੰਬਰ 327 ਮਿਤੀ 13-11-2025 ਨੂੰ ਥਾਣਾ ਡੇਰਾਬੱਸੀ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 318(4), 178, 179, 180 ਅਤੇ 182 ਤਹਿਤ ਦਰਜ ਕੀਤੀ ਗਈ ਹੈ।

ਬਾਕਸ: ਬਰਾਮਦ ਕੀਤੀ ਗਈ ਕਰੰਸੀ ਸਬੰਧੀ ਵੇਰਵਾ:
* ਬਰਾਮਦ ਕੀਤੀ ਅਸਲ ਕਰੰਸੀ *
1000 ਰੁਪਏ ਦੇ ਪੁਰਾਣੇ ਨੋਟ (7,42,000 ਰੁਪਏ)
2000 ਰੁਪਏ ਦੇ ਪੁਰਾਣੇ ਨੋਟ (3,50,000 ਰੁਪਏ)
500 ਰੁਪਏ ਦੇ ਨਵੇਂ ਨੋਟ (13,000 ਰੁਪਏ)
ਕੁੱਲ: 11,05,000 ਰੁਪਏ

* ਬਰਾਮਦ ਕੀਤੀ ਨਕਲੀ ਕਰੰਸੀ*
₹1000 ਰੁਪਏ ਦੇ ਪੁਰਾਣੇ ਨੋਟਾਂ ਦੇ 80 ਬੰਡਲ (ਲਗਭਗ ₹80 ਲੱਖ ਰੁਪਏ)
₹500 ਰੁਪਏ ਦੇ ਨਵੇਂ ਨੋਟਾਂ ਦੇ 60 ਬੰਡਲ (ਲਗਭਗ ₹30 ਲੱਖ ਰੁਪਏ)
2000 ਰੁਪਏ ਦੇ ਨੋਟਾਂ ਦੇ 439 ਬੰਡਲ (ਲਗਭਗ ₹8 ਕਰੋੜ 78 ਲੱਖ ਰੁਪਏ)
ਕੁੱਲ: 9.88 ਕਰੋੜ ਰੁਪਏ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

“ਹੈਦਰਾਬਾਦ–ਚੇਨਈ ਰੋਡਸ਼ੋਜ਼ ਨਾਲ ਪੰਜਾਬ ਦਾ ਦੱਖਣੀ ਭਾਰਤ ਆਉਟਰੀਚ ਤੇਜ਼ — ਉਦਯੋਗ ਜਗਤ ਵੱਲੋਂ ਮਜ਼ਬੂਤ ਨਿਵੇਸ਼ ਦਿਲਚਸਪੀ

0

👉ਮੋਹਾਲੀ ਆਈਟੀ ਸੈਕਟਰ ਦੇ ਹੱਬ ਵਜੋਂ ਉੱਭਰਿਆ, ਸੰਜੀਵ ਅਰੋੜਾ
Chandigarh News:ਪੰਜਾਬ ਸਰਕਾਰ ਨੇ ਹੈਦਰਾਬਾਦ ਅਤੇ ਚੇਨਈ ਵਿੱਚ ਆਪਣੇ ਉੱਚ-ਪੱਧਰੀ ਨਿਵੇਸ਼ ਆਉਟਰੀਚ ਨੂੰ ਸਫਲਤਾਪੂਰਵਕ ਸੰਪੰਨ ਕੀਤਾ ਹੈ, ਜਿਸ ਨਾਲ ਦੱਖਣੀ ਭਾਰਤ ਦੇ ਪ੍ਰਮੁੱਖ ਉਦਯੋਗ ਘਰਾਣਿਆਂ ਵੱਲੋਂ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ 2026 ਲਈ ਗਹਿਰੀ ਰੁਚੀ ਦਰਜ ਕੀਤੀ ਗਈ ਹੈ। ਇਹ ਆਉਟਰੀਚ ਮਾਨਯੋਗ ਕੈਬਨਿਟ ਮੰਤਰੀ (ਉਦਯੋਗ ਤੇ ਵਪਾਰ, ਨਿਵੇਸ਼ ਪ੍ਰੋਤਸਾਹਨ, ਪਾਵਰ ਅਤੇ NRI ਮਾਮਲੇ) ਸ਼੍ਰੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਹੋਇਆ, ਜਿਨ੍ਹਾਂ ਦੇ ਨਾਲ ਉਦਯੋਗ ਤੇ ਵਪਾਰ ਵਿਭਾਗ, ਪੰਜਾਬ ਡਿਵੈਲਪਮੈਂਟ ਕਮਿਸ਼ਨ (PDC) ਅਤੇ ਇਨਵੈਸਟ ਪੰਜਾਬ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ। ਮੁਲਾਕਾਤਾਂ ਮੋਬਿਲਟੀ, ਏਅਰੋਸਪੇਸ, ਡਿਫੈਂਸ, ਇਲੈਕਟ੍ਰਾਨਿਕਸ, ਆਈ.ਟੀ., ਫੂਡ ਪ੍ਰੋਸੈਸਿੰਗ, ਹੈਲਥਕੇਅਰ, ਟੂਰਿਜ਼ਮ ਅਤੇ ਇੰਜੀਨੀਅਰਿੰਗ ਸੇਵਾਵਾਂ ਵਰਗੇ ਕਈ ਖੇਤਰਾਂ ‘ਤੇ ਕੇਂਦ੍ਰਿਤ ਰਹੀਆਂ।ਹੈਦਰਾਬਾਦ ਦੌਰੇ ਦੌਰਾਨ ਪ੍ਰਤੀਨਿਧਿਮੰਡਲ ਨੇ Ceph Life Sciences, Vibrant Energy, ICFAI Foundation for Higher Education, TiE Global, Baba Group of Companies, Ellenbarrie Industrial Gases, Visakha Pharmacity (Ramky Group) ਅਤੇ Bharat Electronics Limited (BEL) ਵਰਗੀਆਂ ਪ੍ਰਮੁੱਖ ਸੰਸਥਾਵਾਂ ਨਾਲ ਗਹਿਰਾ ਸੰਵਾਦ ਕੀਤਾ।

ਇਹ ਵੀ ਪੜ੍ਹੋ  ਗੈਂਗਸਟਰ ਮਾਡਿਊਲ ਦੇ ਤਿੰਨ ਕਾਰਕੁਨ ਦੋ ਅਤਿ-ਆਧੁਨਿਕ ਪਿਸਤੌਲ ਸਮੇਤ ਕਾਬੂ

BEL ਨੇ ਆਪਣੀ ਡਿਫੈਂਸ ਅਤੇ ਇਲੈਕਟ੍ਰਾਨਿਕਸ ਸਪਲਾਈ ਚੇਨ ਵਿੱਚ ਪੰਜਾਬ-ਆਧਾਰਿਤ MSMEs ਨੂੰ ਸ਼ਾਮਿਲ ਕਰਨ ਦੀ ਰੁਚੀ ਜਤਾਈ। ਸ਼੍ਰੀ ਅਰੋੜਾ ਨੇ ਰਾਜ ਸਭਾ MP ਅਤੇ ਰਾਮਕੀ ਗਰੁੱਪ ਦੇ ਸੰਸਥਾਪਕ ਸ਼੍ਰੀ ਅੱਲਾ ਅਯੋਧਿਆ ਰਾਮੀ ਰੈੱਡੀ ਨਾਲ ਵੀ ਮੁਲਾਕਾਤ ਕਰਕੇ ਇਨਫਰਾਸਟਰਕਚਰ ਅਤੇ ਮੈਨੂਫੈਕਚਰਿੰਗ ਵਿੱਚ ਵੱਡੇ ਪੱਧਰ ‘ਤੇ ਸਹਿਯੋਗ ਦੇ ਮੌਕਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ।ਬ੍ਰਹਮੋਸ ਏਅਰੋਸਪੇਸ ਸਹੂਲਤ ਦੇ ਵਿਸਤ੍ਰਿਤ ਦੌਰੇ ਦੌਰਾਨ ਪੰਜਾਬ ਦੇ MSMEs ਲਈ ਭਾਰਤ ਦੇ ਤੇਜ਼ੀ ਨਾਲ ਉਭਰਦੇ ਏਅਰੋਸਪੇਸ ਇਕੋਸਿਸਟਮ ਵਿੱਚ ਭਾਗੀਦਾਰੀ ਦੇ ਮੌਕਿਆਂ ‘ਤੇ ਚਰਚਾ ਹੋਈ। ਡੈਲੀਗੇਸ਼ਨ ਨੇ ਸਿੰਧੂ ਹਸਪਤਾਲ (ਹੇਟਰੋ ਗਰੁੱਪ ਦੁਆਰਾ ਸਥਾਪਤ, ਡਾ. ਬੀ. ਪਾਰਥਾ ਸਾਰਧੀ ਰੈੱਡੀ — ਰਾਜ ਸਭਾ MP) ਦਾ ਦੌਰਾ ਕਰਕੇ ਉੱਨਤ ਹੈਲਥਕੇਅਰ, ਡਾਇਗਨੌਸਟਿਕਸ ਅਤੇ ਮੈਡੀਕਲ ਟੈਕਨੋਲੋਜੀ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਵੀ ਪੜਤਾਲ ਕੀਤੀ।ਸ਼ਾਮ ਦੇ ਇੰਟਰਐਕਸ਼ਨ ਸੈਸ਼ਨ ਵਿੱਚ ਡਾ. ਰੈੱਡੀ, ਪ੍ਰੋ. ਦੂਲਾਲ ਪਾਂਡਾ (NIPER ਮੋਹਾਲੀ), ਅਭਿਜੀਤ ਬੈਨਰਜੀ (Linde India), ਵਰੁਣ ਸੁਰੀਖਾ (Hartex), ਸੁਧਾਕਰ ਰਾਵ (ICFAI) ਅਤੇ ਅਨਿਰੁੱਧ ਗੁਪਤਾ (DCM Group) ਵਰਗੇ ਸੀਨੀਅਰ ਉਦਯੋਗ ਪ੍ਰਤੀਨਿਧੀ ਇਕੱਠੇ ਹੋਏ। ਸਭ ਨੇ ਪੰਜਾਬ ਦੇ ਮਜ਼ਬੂਤ ਰਿਸਰਚ ਇਕੋਸਿਸਟਮ, ਸੁਧਰੇ Ease of Doing Business ਅਤੇ ਪ੍ਰੋ-ਐਕਟਿਵ ਨਿਯੰਤਰਣ ਮਕੈਨਿਜ਼ਮਾਂ ਦੀ ਖਾਸ ਤੌਰ ‘ਤੇ ਪ੍ਰਸ਼ੰਸਾ ਕੀਤੀ।
ਚੇਨਈ ਰੋਡਸ਼ੋਅ ਦੀਆਂ ਖਾਸ ਗੱਲਾਂ
ਚੇਨਈ ਨੇ ਵੀ ਇੱਕੋ ਜਿਹਾ ਉਤਸ਼ਾਹ ਦਰਸਾਇਆ। ਪ੍ਰਤੀਨਿਧਿਮੰਡਲ ਨੇ Hatsun Agro, Portman Enterprises, CavinKare, Garuda Aerospace, Bahwan CyberTek, GlobalLogic (Hitachi), Virtusa, Rattha Group ਅਤੇ Dr. Agarwal’s Eye Hospital ਦੇ ਸੀਨੀਅਰ ਨੇਤ੍ਰਿਤਵ ਨਾਲ ਮੁਲਾਕਾਤ ਕੀਤੀ। ਚਰਚਾ ਦੇ ਮੁੱਖ ਖੇਤਰਾਂ ਵਿੱਚ ਫੂਡ ਪ੍ਰੋਸੈਸਿੰਗ, ਕਲੀਨ ਮੋਬਿਲਟੀ, ਇੰਜੀਨੀਅਰਿੰਗ ਡਿਜ਼ਾਈਨ, ਡਿਜ਼ੀਟਲ ਟ੍ਰਾਂਸਫਾਰਮੇਸ਼ਨ ਅਤੇ ਹੈਲਥ ਸੇਵਾਵਾਂ ਸ਼ਾਮਿਲ ਸਨ।ਮੁਰੁਗੱਪਾ ਗਰੁੱਪ ਨਾਲ ਹੋਇਆ ਸੰਵਾਦ ਖਾਸ ਅਹਿਮੀਅਤ ਰੱਖਦਾ ਸੀ। ਗਰੁੱਪ ਨੇਤਾਵਾਂ ਨੇ ਪੰਜਾਬ ਵਿੱਚ ਆਪਣੇ ਮਜ਼ਬੂਤ ਕਰਮਚਾਰੀ ਅਧਾਰ ਦੀ ਸਰਾਹਨਾ ਕੀਤੀ, ਰਾਜ ਦੀ ਪਾਰਦਰਸ਼ੀ ਗਵਰਨੈਂਸ ਅਤੇ ਤੁਰੰਤ ਫੈਸਲਾ-ਸਹਾਇਤਾ ਮਾਡਲ ਦੀ ਪ੍ਰਸ਼ੰਸਾ ਕੀਤੀ ਅਤੇ ਇਲੈਕਟ੍ਰਿਕ ਮੋਬਿਲਟੀ ਸਮੇਤ ਕਈ ਖੇਤਰਾਂ ਵਿੱਚ ਵਿਸਥਾਰ ਦੀ ਰੁਚੀ ਵਿਅਕਤ ਕੀਤੀ। ਕਈ ਕੰਪਨੀਆਂ ਨੇ ਮੋਹਾਲੀ, ਲੁਧਿਆਣਾ ਅਤੇ ਰਾਜਪੁਰਾ ਵਿੱਚ ਨਿਵੇਸ਼ ਮੌਕਿਆਂ ਦੀ ਪੜਤਾਲ ਕਰਨ ਦੀ ਇੱਛਾ ਦਰਸਾਈ। Bahwan CyberTek ਦੇ ਪ੍ਰਤੀਨਿਧੀਆਂ ਨੇ ਮੋਹਾਲੀ ਨੂੰ “ਉੱਤਰੀ ਭਾਰਤ ਦਾ ਅਗਲਾ ਗੁੜਗਾਂਵ” ਕਹਿੰਦਿਆਂ ਇਸਨੂੰ ਡਾਟਾ-ਚਲਿਤ ਡਿਜ਼ੀਟਲ ਉਦਯੋਗਾਂ ਦਾ ਨਵਾਂ ਕੇਂਦਰ ਵਜੋਂ ਦਰਸਾਇਆ। ਪੰਜਾਬ ਦੀ ਪਾਵਰ-ਸਰਪਲਸ ਸਥਿਤੀ ਨੂੰ ਡਾਟਾ ਸੈਂਟਰ ਕਾਰੋਬਾਰਾਂ ਲਈ ਵੱਡੇ ਫ਼ਾਇਦੇ ਵਜੋਂ ਵੀ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ  Tarn Taran by-election; AAP ਨੇ ਮੁੜ ਜਿੱਤ ਦੇ ਝੰਡੇ ਗੱਡੇ

ਪੰਜਾਬ ਦੀ ਨਿਵੇਸ਼ ਯੋਗਤਾ ਉਜਾਗਰ
ਪੂਰੇ ਦੌਰੇ ਦੌਰਾਨ ਮਾਨਯੋਗ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਪੰਜਾਬ ਦੇ ਨਿਵੇਸ਼-ਅਨੁਕੂਲ ਮਾਹੌਲ ਬਾਰੇ ਉਦਯੋਗਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਨੂੰ ਭਾਰਤ ਸਰਕਾਰ ਦੀ Ease of Doing Business ਰੈਂਕਿੰਗ ਵਿੱਚ “Top Achiever” ਦੇ ਤੌਰ ‘ਤੇ ਮਾਨਤਾ ਮਿਲੀ ਹੈ। ਉਨ੍ਹਾਂ ਨੇ ਰੋਸ਼ਨੀ ਪਾਈ ਕਿ ਰਾਜ ਨੇ ਹੁਣ ਤੱਕ ₹1.37 ਲੱਖ ਕਰੋੜ ਦੇ ਗੰਭੀਰ ਅਤੇ ਜ਼ਮੀਨੀ ਨਿਵੇਸ਼ ਆਕਰਸ਼ਿਤ ਕੀਤੇ ਹਨ, ਜਿਨ੍ਹਾਂ ਨਾਲ ਲਗਭਗ ਪੰਜ ਲੱਖ ਰੋਜ਼ਗਾਰ ਦੇ ਮੌਕੇ ਬਣੇ ਹਨ। ਰਾਈਟ ਟੂ ਬਿਜ਼ਨਸ ਐਕਟ ਨੂੰ ਹੋਰ ਮਜ਼ਬੂਤ ਬਣਾਇਆ ਗਿਆ ਹੈ, ਜਿਸ ਅਨੁਸਾਰ ਮਨਜ਼ੂਰਸ਼ੁਦਾ ਉਦਯੋਗਿਕ ਪਾਰਕਾਂ ਵਿੱਚ ਯੂਨਿਟਾਂ ਨੂੰ ਪੰਜ ਕਾਰਜ ਦਿਨਾਂ ਵਿੱਚ In-Principle Approval ਦਿੱਤਾ ਜਾਂਦਾ ਹੈ, ਜਦਕਿ ਇਸ ਐਕਟ ਤੋਂ ਬਾਹਰ ਆਉਣ ਵਾਲੀਆਂ ਹੋਰ ਸਾਰੀਆਂ ਅਰਜ਼ੀਆਂ ਦਾ ਨਿਪਟਾਰਾ FastTrack Punjab Portal ‘ਤੇ ਵੱਧ ਤੋਂ ਵੱਧ 45 ਕਾਰਜ ਦਿਨਾਂ ਵਿੱਚ ਲਾਜ਼ਮੀ ਕੀਤਾ ਜਾਂਦਾ ਹੈ।ਦੋਨੋਂ ਸ਼ਹਿਰਾਂ ਦੇ ਉਦਯੋਗ ਨੇਤਾਵਾਂ ਨੇ ਪੰਜਾਬ ਦੀ ਆਧੁਨਿਕ ਅਤੇ ਭਰੋਸੇਯੋਗ ਬੁਨਿਆਦੀ ਢਾਂਚਾ, ਕੁਸ਼ਲ ਲੋਜਿਸਟਿਕਸ, ਸ਼ਾਂਤੀਪ੍ਰਿਯ ਮਜ਼ਦੂਰੀ ਵਾਤਾਵਰਣ, ਟੈਲੈਂਟ ਉਪਲਬਧਤਾ, ਉੱਚ-ਸਤ੍ਹਾ ਦੇ ਰਿਸਰਚ ਸੰਸਥਾਨ ਅਤੇ ਪੂਰੀ ਤਰ੍ਹਾਂ ਡਿਜ਼ੀਟਾਈਜ਼ਡ, ਪਾਰਦਰਸ਼ੀ ਗਵਰਨੈਂਸ ਮਾਡਲ ਤੋਂ ਪ੍ਰਭਾਵਿਤ ਹੋ ਕੇ ਇਸਨੂੰ ਉੱਤਰੀ ਭਾਰਤ ਦੇ ਰਵਾਇਤੀ ਉਦਯੋਗਿਕ ਖੇਤਰਾਂ ਦਾ ਇੱਕ ਮਜ਼ਬੂਤ ਅਤੇ ਮੁਕਾਬਲੇਯੋਗ ਵਿਕਲਪ ਵਜੋਂ ਸਵੀਕਾਰਿਆ।ਦੱਖਣੀ ਭਾਰਤ ਦੇ ਰੋਡਸ਼ੋਜ਼ ਦੀ ਸਫਲ ਪੂਰਤੀ ਤੋਂ ਬਾਅਦ, ਇਨਵੈਸਟ ਪੰਜਾਬ ਦੀ ਟੀਮ ਹੁਣ ਚੰਡੀਗੜ੍ਹ ਵਾਪਸ ਆ ਕੇ ਦੇਸ਼ ਅਤੇ ਵਿਦੇਸ਼ ਦੇ ਅਗਲੇ ਪੜਾਅ ਦੇ ਨਿਵੇਸ਼ ਆਉਟਰੀਚ ਦੀ ਤਿਆਰੀ ‘ਚ ਜੁਟ ਚੁੱਕੀ ਹੈ। ਇਸ ਦੌਰੇ ਨਾਲ ਬਣੀ ਗਤੀ ਆਉਣ ਵਾਲੇ ਸਮੇਂ ਵਿੱਚ ਹੋਰ ਡੂੰਘੀ ਭਾਗੀਦਾਰੀ ਅਤੇ ਰਣਨੀਤਿਕ ਨਿਵੇਸ਼ ਦਿਲਚਸਪੀਆਂ ਨੂੰ ਮਜ਼ਬੂਤ ਪਾਈਪਲਾਈਨ ਵਿੱਚ ਬਦਲਣ ਦੀ ਉਮੀਦ ਹੈ, ਜੋ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ 2026 ਤੱਕ ਲੈ ਕੇ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1902568