Friday, May 15, 2026
Home Blog Page 364

Delhi Heart Hospital ਦੇ ਡਾ.ਜੋੜਾ ਨੇ ਛੋਟਾ ਚੀਰਾ ਲਗਾਕੇ ਕੱਢਿਆ ਖਰਾਬ ਗੁਰਦਾ, ਮਰੀਜ਼ ਨੂੰ ਦਿੱਤੀ ਨਵੀਂ ਜਿੰਦਗੀ

0

Bathinda News:  ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸ਼ਲਿਟੀ ਹਸਪਤਾਲ, ਬਠਿੰਡਾ ਦੇ ਯੂਰੋਲੋਜਿਸਟ ਡਾ.ਮਨਿੰਦਰ ਸਿੰਘ ਜੋੜਾ ਨੇ ਇਕ ਮਰੀਜ਼ ਦੇ ਛੋਟਾ ਚੀਰਾ ਲਗਾਕੇ ਖਰਾਬ ਗੁਰਦਾ ਕੱਢਣ ਦਾ ਸਫਲ ਅਪ੍ਰੇਸ਼ਨ ਕੀਤਾ ਅਤੇ ਮਰੀਜ਼ ਨੂੰ ਨਵੀਂ ਜਿੰਦਗੀ ਦਿੱਤੀ ਹੈ। ਹਸਪਤਾਲ ਵੱਲੋ ਮਰੀਜ਼ ਦਾ ਸਾਰਾ ਇਲਾਜ਼ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਮੁਫ਼ਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਸਿਲਚਰ ਜੇਲ੍ਹ ਤੋਂ ਲਿਆਂਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਮਿਲਿਆ 3 ਦਿਨਾਂ ਦਾ ਰਿਮਾਂਡ; ਗੈਂਗਸਟਰ ਨੂੰ Encounter ਦਾ ਡਰ

ਜਾਣਕਾਰੀ ਦਿੰਦੇ ਹੋਏ ਮਰੀਜ਼ ਅਮਨਪ੍ਰੀਤ ਸਿੰਘ ਵਾਸੀ ਸਮਾਧ ਭਾਈ ਨੇ ਦੱਸਿਆ ਕਿ ਉਸਦਾ ਇਕ ਗੁਰਦਾ ਬੁਰੀ ਤਰ੍ਹਾਂ ਖਰਾਬ ਹੋ ਚੁਕਾ ਸੀ ਅਤੇ ਇਨਫੈਕਸ਼ਨ ਬਹੁਤ ਜਿਆਦਾ ਵੱਧ ਚੁਕੀ ਸੀ। ਜਿਸ ਕਰਕੇ ਉਸਦਾ ਖਾਣਾ-ਪੀਣਾ ਵੀ ਬੰਦ ਹੋ ਗਿਆ ਸੀ। ਡਾ.ਜੌੜਾ ਨੇ ਛੋਟਾ ਜਿਹਾ ਕੱਟ ਲਗਾਕੇ ਉਸਦਾ ਅਪ੍ਰੇਸ਼ਨ ਕੀਤਾ ਅਤੇ ਹੁਣ ਉਹ ਠੀਕ ਹੈ ਅਤੇ ਖਾ ਪੀ ਸਕਦਾ ਹੈ। ਡਾ.ਜੋੜਾ ਨੇ ਦੱਸਿਆ ਕਿ ਮਰੀਜ਼ ਕਾਫੀ ਖਰਾਬ ਹਾਲਤ ਦੇ ਵਿਚ ਉਨ੍ਹਾਂ ਕੋਲ ਆਇਆ ਸੀ।

ਇਹ ਵੀ ਪੜ੍ਹੋ DIG ਭੁੱਲਰ ਵਿਰੂਧ ਇੱਕ ਹੋਰ ਕੇਸ ਦਰਜ਼, ਬਠਿੰਡਾ ਨਾਲ ਵੀ ਤਾਰਾਂ ਜੁੜੀਆਂ

ਉਸਦਾ ਗੁਰਦਾ ਬੁਰੀ ਤਰ੍ਹਾਂ ਖਰਾਬ ਹੋ ਚੁਕਾ ਸੀ, ਜਿਸ ਕਰਕੇ ਮਰੀਜ਼ ਦੀ ਜਾਨ ਬਚਾਉਣ ਲਈ ਗੁਰਦਾ ਕੱਢਣਾ ਜਰੂਰੀ ਸੀ। ਦਿੱਲੀ ਹਾਰਟ ਹਸਪਤਾਲ ‘ਚ ਮੌਜੂਦ ਆਧੁਨਿਕ ਤਕਨੀਕ ਦੇ ਚਲਦਿਆਂ ਇਕ ਛੋਟਾ ਜਿਹਾ ਚੀਰਾ ਲਗਾਕੇ ਖਰਾਬ ਗੁਰਦੇ ਨੂੰ ਕੱਢਿਆ ਗਿਆ ਹੈਂ। ਕੱਟ ਛੋਟਾ ਹੋਣ ਕਰਕੇ ਮਰੀਜ਼ ਦੀ ਰਿਕਵਰੀ ਤੇਜ਼ੀ ਨਾਲ ਹੋ ਰਹੀ ਹੈ।ਉਨ੍ਹਾਂ ਦੱਸਿਆ ਕਿ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਹਸਪਤਾਲ ‘ਚ ਵੱਖ-ਵੱਖ ਅਪ੍ਰੇਸ਼ਨ ਮੁਫ਼ਤ ਕੀਤੇ ਜਾ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜਾ; ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਸਮਾਗਮਾਂ ਲਈ ਗੁਜਰਾਤ ਦੇ ਮੁੱਖ ਮੰਤਰੀ ਨੂੰ ਦਿੱਤਾ ਸੱਦਾ

0

Chandigarh News: 350th martyrdom anniversary celebrations of Sri Guru Tegh Bahadur Sahib Ji; ਭਾਈਚਾਰਕ ਸਾਂਝ, ਸਰਬ-ਸਾਂਝੀਵਾਲਤਾ ਤੇ ਕੌਮੀ ਏਕਤਾ ਦਾ ਸੁਨੇਹਾ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਅਤੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਭੂਪੇਂਦਰ ਪਟੇਲ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬੇ ਭਰ ਵਿੱਚ ਕਰਵਾਏ ਜਾਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।ਪੰਜਾਬ ਦੇ ਉੱਚ-ਪੱਧਰੀ ਵਫ਼ਦ ਦੀ ਅਗਵਾਈ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਗਾਂਧੀਨਗਰ ਵਿਖੇ ਗੁਜਰਾਤ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਰਵਾਏ ਜਾ ਰਹੇ ਮਹੀਨਾ ਭਰ ਚੱਲਣ ਵਾਲੇ ਸੂਬੇ ਪੱਧਰੀ ਯਾਦਗਾਰੀ ਪ੍ਰੋਗਰਾਮਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ ਰਿਕਾਰਡ ਤੋੜ ਨਿਵੇਸ਼ ਦੀ ਲਹਿਰ ਜਾਰੀ , ਨੌਜਵਾਨਾਂ ਲਈ ਮਾਨ ਦੀ ਗਾਰੰਟੀ ਨਾਲ ਨੌਕਰੀਆਂ! ਜਰਮਨੀ ਦੇ Freudenberg Group ਵੱਲੋਂ ₹339 ਕਰੋੜ ਦਾ ਇਤਿਹਾਸਕ ਨਿਵੇਸ਼

ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਭਾਰਤ ਦੇ ਧਰਮ ਨਿਰਪੱਖ ਤਾਣੇ-ਬਾਣੇ ਦਾ ਨੀਂਹ ਪੱਥਰ ਹੈ ਅਤੇ ਸਾਰਿਆਂ ਲਈ ਧਾਰਮਿਕ ਆਜ਼ਾਦੀ ਦੀ ਰਾਖੀ ਕਰਨ ਦਾ ਵਿਸ਼ਵਵਿਆਪੀ ਸਿਧਾਂਤ ਹੈ।ਗੁਜਰਾਤ ਦੇ ਮੁੱਖ ਮੰਤਰੀ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਸਬੰਧੀ ਸੱਦਾ ਦਿੰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ, “ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਮਨੁੱਖੀ ਅਧਿਕਾਰਾਂ, ਮਾਨਵੀ ਕਦਰਾਂ ਕੀਮਤਾਂ ਅਤੇ ਧਾਰਮਿਕ ਆਜ਼ਾਦੀ ਦਾ ਪ੍ਰਤੀਕ ਹੈ, ਜੋ ਮਨੁੱਖਤਾ ਲਈ ਇੱਕ ਚਾਨਣ ਮੁਨਾਰਾ ਹੈ। ਗੁਰੂ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦੇਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ। ਆਗੂਆਂ ਦੀ ਮੌਜੂਦਗੀ ਸਾਡੀ ਸਾਂਝੀ ਰਾਸ਼ਟਰੀ ਭਾਵਨਾ ਅਤੇ ਕਦਰਾਂ-ਕੀਮਤਾਂ ਦਾ ਪ੍ਰਤੀਕ ਹੋਵੇਗੀ।”

ਇਹ ਵੀ ਪੜ੍ਹੋ ਪੰਜਾਬ ਦੇ ਨੌਜਵਾਨ ਮੁੜ ਰਹੇ ਖੇਤੀ ਵੱਲ! ਮੁੱਖ ਮੰਤਰੀ ਮਾਨ ਦੀਆਂ ਨੀਤੀਆਂ ਨੇ 1,200 ਤੋਂ ਵੱਧ ਨੌਜਵਾਨਾਂ ਨੂੰ ਬਣਾਇਆ ਸਫਲ ‘ਖੇਤੀ-ਕਾਰੋਬਾਰੀ

ਇਸ ਮੌਕੇ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਹਨਾਂ ਸਮਾਗਮ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਮਹੱਤਤਾ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, “ਇਹ ਇਤਿਹਾਸਕ ਦਿਹਾੜਾ ਸਮੁੱਚੇ ਦੇਸ਼ ਲਈ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲੋਂ ਦਰਸਾਏ ਨਿਆਂ, ਕੁਰਬਾਨੀ ਅਤੇ ਸੱਚਾਈ ਦੇ ਆਦਰਸ਼ਾਂ ਨੂੰ ਅਪਣਾਉਣ ਦਾ ਸੁਨੇਹਾ ਦਿੰਦਾ ਹੈ। ਅਸੀਂ ਧਾਰਮਿਕ ਸਮਾਗਮਾਂ, ਕੀਰਤਨ ਦਰਬਾਰਾਂ ਅਤੇ ਅਕਾਦਮਿਕ ਸੈਮੀਨਾਰਾਂ ਦੀ ਲੜੀ ਕਰਵਾ ਰਹੇ ਹਾਂ ਤਾਂ ਜੋ ਨੌਵੇਂ ਗੁਰੂ ਸਾਹਿਬ ਦੇ ਸਦੀਵੀ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾ ਸਕੇ। ਇਹ ਸਮਾਗਮ ਸਮੁੱਚੇ ਦੇਸ਼ ਲਈ ਬੇਹੱਦ ਮਹੱਤਵਪੂਰਨ ਹੋਣਗੇ।”ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਦੁਨੀਆਂ ਭਰ ਦੇ ਲੋਕਾਂ ਨੂੰ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਬਾਰੇ ਜਾਣੂ ਕਰਵਾਉਣਗੇ ਅਤੇ ਪ੍ਰੇਰਿਤ ਕਰਨਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸਿਲਚਰ ਜੇਲ੍ਹ ਤੋਂ ਲਿਆਂਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਮਿਲਿਆ 3 ਦਿਨਾਂ ਦਾ ਰਿਮਾਂਡ; ਗੈਂਗਸਟਰ ਨੂੰ Encounter ਦਾ ਡਰ

0

Batala News: gangster jaggu bhagwanpuria; ਪੰਜਾਬ ’ਚ ਅਪਰਾਧ ਦੀ ਦੁਨੀਆ ਵਿਚ ਚਰਚਿਤ ਚਿਹਰਾ ਗੈਂਗਸਟਰ ਜੱਗੂ ਭਗਵਾਨਪੁਰੀਆ ਮੁੜ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਆ ਗਿਆ। ਉਸਨੂੰ ਬੀਤੀ ਅੱਧੀ ਰਾਤ ਹੀ ਪੰਜਾਬ ਪੁਲਿਸ ਨੇ ਆਸਾਮ ਦੀ ਸਿਲਚਰ ਜੇਲ੍ਹ ਤੋਂ ਟ੍ਰਾਂਜਿਟ ਰਿਮਾਂਡ ਉਪਰ ਅੰਮ੍ਰਿਤਸਰ ਏਅਰਪੋਰਟ ’ਤੇ ਲਿਆਂਦਾ ਗਿਆ। ਇਸਤੋਂ ਬਾਅਦ ਬਟਾਲਾ ਪੁਲਿਸ ਵੱਲੋਂ ਭਾਰੀ ਸੁਰਖਿੱਆ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਪੁਲਿਸ ਦੀ ਮੰਗ ’ਤੇ ਤਿੰਨ ਦਿਨਾਂ ਰਿਮਾਂਡ ਉੱਪਰ ਭੇਜ ਦਿੱਤਾ।

ਇਹ ਵੀ ਪੜ੍ਹੋ DIG ਭੁੱਲਰ ਵਿਰੂਧ ਇੱਕ ਹੋਰ ਕੇਸ ਦਰਜ਼, ਬਠਿੰਡਾ ਨਾਲ ਵੀ ਤਾਰਾਂ ਜੁੜੀਆਂ

ਸੂਚਨਾ ਮੁਤਾਬਕ ਮਈ ਮਹੀਨੇ ਦੌਰਾਨ ਇੱਕ ਹੋਰ ਗੈਂਗਸਟਰ ਗੋਰਾ ਬਰਿਆਰ ਅਤੇ ਇੱਕ ਹੋਰ ਸਾਥੀ ਦਾ ਕਤਲ ਹੋਇਆ ਸੀ, ਜਿਸਦੇ ਵਿਚ ਜੱਗੂ ਭਗਵਾਨਪੁਰੀਆ ਨੂੰ ਥਾਣਾ ਘੁਮਾਣ ਵਿਚ ਦਰਜ਼ ਮੁਕੱਦਮਾ ਨੰਬਰ 89 ਨਾਮਜਦ ਕੀਤਾ ਗਿਆ ਸੀ। ਬਟਾਲਾ ਦੇ ਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਅਦਾਲਤ ਵਿਚ ਪੇਸ਼ੀ ਤੋਂ ਬਾਅਦ ਮੀਡੀਆ ਨੁੰ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਕੇਸ ਵਿਚ ਜੱਗੂ ਨੂੰ ਪੁਛਗਿਛ ਲਈ ਰਿਮਾਂਡ ’ਤੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਜੇਕਰ ਇਸ ਪੁਛਗਿਛ ਦੌਰਾਨ ਕੋਈ ਹੋਰ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਅੱਗੇ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ ਬਠਿੰਡਾ ਦੇ ਰਜਿੰਦਰਾ ਕਾਲਜ਼ ਦੀ ਵਿਦਿਆਰਥਣ ਨੇ ਝੀਲਾਂ ‘ਚ ਛਾਲ ਮਾਰ ਕੇ ਕੀਤੀ ਆਤਮ+ਹੱਤਿਆ

ਦਸਣਾ ਬਣਦ ਹੈਕਿ ਜੱਗੂ ਭਗਵਾਨਪੁਰੀਆ ਦੀ ਮਾਤਾ ਅਤੇ ਇੱਕ ਰਿਸ਼ਤੇਦਾਰ ਦਾ ਲੰਘੀ 27 ਜੂਨ ਨੂੰ ਕਤਲ ਹੋ ਗਿਆ ਸੀ, ਜਿਸਤੋਂ ਬਾਅਦ ਗੈਂਗਵਾਰ ਵਿਚ ਕਈ ਘਟਨਾਵਾਂ ਹੋਈਆਂ ਹਨ। ਜੱਗੂ ਦਾ ਨਾਮ ਨਾਮੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਵੀ ਜੁੜਿਆ ਸੀ। ਉਧਰ, ਪੰਜਾਬ ਪੁਲਿਸ ਦੀ ਹਿਰਾਸਤ ਵਿਚ ਪੁੱਜੇ ਗੈਗਸਟਰ ਜੱਗੂ ਭਗਵਾਨਪੁਰੀਆ ਨੂੰ ਹੁਣ ਆਪਣੇ ਇਨਕਾਉਂਟਰ ਹੋਣ ਦਾ ਡਰ ਸਤਾਉਣ ਲੱਗਾ ਹੈ। ਜੱਗੂ ਦੇ ਵਕੀਲ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇੱਕ ਪਿਟੀਸ਼ਨ ਦਾਈਰ ਕਰਕੇ ਇਸਦਾ ਖਦਸਾ ਜਤਾਇਆ ਹੈ ਤੇ ਆਪਣੇ ਮੁਵੱਕਿਲ ਨੂੰ ਕਿਧਰੇ ਵੀ ਲਿਜਾਣ ਲਈ ਪੈਰਾਂ ਵਿਚ ਬੇੜੀਆਂ ਅਤੇ ਵੀਡੀਓਗ੍ਰਾਫੀ ਦੀ ਮੰਗ ਕੀਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

DIG ਭੁੱਲਰ ਵਿਰੂਧ ਇੱਕ ਹੋਰ ਕੇਸ ਦਰਜ਼, ਬਠਿੰਡਾ ਨਾਲ ਵੀ ਤਾਰਾਂ ਜੁੜੀਆਂ

0

Chandigarh News: DIG Harcharn Singh Bhullar; ਲੰਘੀ 16 ਅਕਤੂਬਰ ਨੂੰ ਅੱਠ ਲੱਖ ਰੁਪਏ ਰਿਸ਼ਵਤ ਲੈਣ ਦੇ ਕਥਿਤ ਦੋਸ਼ਾਂ ਹੇਠ ਦਲਾਲ ਕ੍ਰਿਸ਼ਨੂ ਸ਼ਾਰਦਾ ਦੇ ਨਾਲ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਭ੍ਰਿਸਟਾਚਾਰ ਦੇ ਮਾਮਲੇ ਤੋਂ ਬਾਅਦ ਹੁਣ ਸੀਬੀਆਈ ਨੇ ਉਨ੍ਹਾਂ ਦੇ ਵਿਰੁਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ। ਇਸਦੇ ਨਾਲ ਹੀ ਬੀਤੇ ਕੱਲ 9 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਲਿਆਂਦੇ ਗਏ ਦਲਾਲ ਕ੍ਰਿਸ਼ਨੂ ਵੱਲੋਂ ਸੀਬੀਆਈ ਦੀ ਪੁਛਪੜਤਾਲ ਦੌਰਾਨ ਵੱਡੇ ਖੁਲਾਸੇ ਕਰਨ ਦੀ ਚਰਚਾ ਹੈ।

ਇਹ ਵੀ ਪੜ੍ਹੋ ਸਾਬਕਾ DSP ਨੇ AAP ਆਗੂ ਦੇ ਮਾਰੀਆਂ ਗੋ+ਲੀ+ਆਂ, ਹਾਲਾਤ ਗੰਭੀਰ

ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸੀਬੀਆਈ ਹੁਣ ਜਲਦੀ ਹੀ ਡੀਆਈਜੀ ਭੂੱਲਰ ਦਾ ਰਿਮਾਂਡ ਵੀ ਹਾਸਲ ਕਰ ਸਕਦੀ ਹੈ। ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਪਿਛਲੇ ਦਿਨਾਂ ’ਚ ਸੀਬੀਆਈ ਵੱਲੋਂ ਕੀਤੀ ਪੜਤਾਲ ਦੌਰਾਨ ਮੁਅੱਤਲ ਪੁਲਿਸ ਅਧਿਕਾਰੀ ਦੀ ਕਾਫ਼ੀ ਜਾਇਦਾਦ ਸਾਹਮਣੇ ਆਈ ਹੈ। ਜਿਸਦੇ ਵਿਚ ਕੈਨੇਡਾ ਵਿਚ ਫਲੈਟਾਂ ਤੋਂ ਇਲਾਵਾ ਦੁਬਈ ਵਿਚ ਹੋਟਲ ਅਤੇ ਪੰਜਾਬ ਦੇ ਵੱਖ ਵੱਖ ਥਾਵਾਂ ’ਤੇ ਵਪਾਰਕ ਤੇ ਖੇਤੀਬਾੜੀ ਵਾਲੀ ਜਮੀਨ ਹੋਣ ਬਾਰੇ ਪਤਾ ਲੱਗਿਆ ਹੈ। ਸੂਤਰਾਂ ਮੁਤਾਬਕ ਇਹ ਜਾਇਦਾਦਾਂ ਭੁੱਲਰ ਦੀ ਪਤਨੀ ਤੇ ਪੁੱਤਰ ਤੋਂ ਇਲਾਵਾ ਨਜਦੀਕੀ ਰਿਸ਼ਤੇਦਾਰਾਂ ਦੇ ਨਾਵਾਂ ਉੱਪਰ ਕਰਵਾਈਆਂ ਹੋਈਆਂ ਹਨ। ਜਿੰਨ੍ਹਾਂ ਤੋਂ ਬਾਅਦ ਵਿਚ ਪਾਵਰ ਆਫ਼ ਅਟਾਰਨੀ ਹਾਸਲ ਕਰਕੇ ਇੰਨ੍ਹਾਂ ਨੂੰ ਸੁਰੱਖਿਅਤ ਰੱਖਿਆ ਹੋਇਆ।

ਇਹ ਵੀ ਪੜ੍ਹੋ Sadhu Ram Kusla ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਦੇ OSD ਨਿਯੁਕਤ

ਇਸਤੋਂ ਇਲਾਵਾ ਆਪਣੀ ਬਠਿੰਡਾ ਪੋਸਟਿੰਗ ਦੌਰਾਨ ਵੀ ਡੀਆਈਜੀ ਹਰਚਰਨ ਸਿੰਘ ਭੁੱਲਰ ਵੱਲੋਂ ਕੀਤੇ ਕੰਮਾਂ ਨੂੰ ਸੀਬੀਆਈ ਵੱਲੋਂ ਘੋਖੇ ਜਾਣ ਦੀ ਤਿਆਰੀ ਕਰ ਲਈ ਹੈ। ਉੱਚ ਸੂਤਰਾਂ ਮੁਤਾਬਕ ਕਰੀਬ ਡੇਢ ਮਹੀਨਾ ਪਹਿਲਾਂ ਹੀ ਭੁੱਲਰ ਵੱਲੋਂ ਬਠਿੰਡਾ ’ਚ ਕਰੀਬ 12 ਏਕੜ ਜਮੀਨ ਦਾ ਸੌਦਾ ਕਰਨ ਦੀ ਚਰਚਾ ਹੈ । ਇਸਤੋਂ ਇਲਾਵਾ ਇੱਥੇ ਪੋਸਟਿੰਗ ਦੌਰਾਨ ਮੁਲਾਜਮਾਂ ਦੀਆਂ ਅਪੀਲਾਂ ਉੱਪਰ ਹੋਏ ਫੈਸਲੇ ਅਤੇ ਪ੍ਰਾਈਵੇਟ ਵਿਅਕਤੀਆਂ ਦੀਆਂ ਦਰਖਾਸਤਾਂ ’ਤੇ ਮੁਲਜਮਾਂ ਨੂੰ ਪਰਚਿਆਂ ਵਿਚੋਂ ਕੱਢੇ ਜਾਣ ਦੇ ਮਾਮਲੇ ਕਾਫ਼ੀ ਚਰਚਾ ਵਿਚ ਰਹੇ ਹਨ। ਦਸਣਾ ਬਣਦਾ ਹੈ ਕਿ ਐਸਐਸਪੀਜ਼ ਵੱਲੋਂ ਜਬਤ ਕੀਤੀਆਂ ਸਰਵਿਸਾਂ (ਕੱਟੀਆਂ ਨੌਕਰੀਆਂ ) ਵਾਲੇ ਮੁਲਾਜਮਾਂ ਨੂੰ ਅਪੀਲ ਕਰਨ ਦਾ ਅਧਿਕਾਰ ਡੀਆਈਜੀ ਕੋਲ ਹੁੰਦਾ ਹੈ। ਇਸੇ ਤਰ੍ਹਾਂ 311 ਅਧੀਨ ਅਤੇ ਂਡਿਸਮਿਸ ਕੀਤੇ ਕਰਮਚਾਰੀਆਂ ਨੂੰ ਬਹਾਲ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਹਨ। ਜਿਸਦੇ ਬਾਰੇ ਸੀਬੀਆਈ ਵੱਲੋਂ ਜਲਦ ਹੀ ਰਿਕਾਰਡ ਮੰਗਿਆ ਜਾ ਸਕਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਬਾਦਲਾਂ ਦੇ ਗੜ੍ਹ ’ਚ ਮਜਬੂਤ ਕੀਤਾ ਆਪਣਾ ਜਥੇਬੰਦਕ ਢਾਂਚਾ

0

👉ਭੋਲਾ ਸਿੰਘ ਗਿੱਲਪਤੀ ਬਣੇ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ
Bathinda News: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਹੋਂਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਹੁਣ ਬਾਦਲਾਂ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਵਿਚ ਆਪਣੇ ਜਥੇਬੰਦਕ ਢਾਂਚੇ ਨੂੰ ਮਜਬੂਤ ਕੀਤਾ ਹੈ। ਪਾਰਟੀ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ’ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਾਰਟੀ ਦੇ ਸੀਨੀਅਰ ਆਗੂ ਤੇ ਅਬਜ਼ਰਵਰ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਜ਼ਿਲ੍ਹਾ ਬਠਿੰਡਾ ਦੇ ਜ਼ਿਲ੍ਹਾ ਅਤੇ ਸਰਕਲ ਪ੍ਰਧਾਨਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਹੈ। ਜਿਸ ਦੇ ਤਹਿਤ ਪਾਰਟੀ ਦੇ ਬੁਲਾਰੇ ਭੋਲਾ ਸਿੰਘ ਗਿੱਲ ਪੱਤੀ ਨੂੰ ਬਠਿੰਡਾ ਸ਼ਹਿਰੀ ਦਾ ਜ਼ਿਲ੍ਹਾ ਪ੍ਰਧਾਨ ਅਤੇ ਸੁਖਮਨਦੀਪ ਸਿੰਘ ਸਿੱਧੂ ਨੂੰ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਹ ਵੀ ਪੜ੍ਹੋ ਬਠਿੰਡਾ ਦੇ ਰਜਿੰਦਰਾ ਕਾਲਜ਼ ਦੀ ਵਿਦਿਆਰਥਣ ਨੇ ਝੀਲਾਂ ‘ਚ ਛਾਲ ਮਾਰ ਕੇ ਕੀਤੀ ਆਤਮ+ਹੱਤਿਆ

ਪਾਰਟੀ ਦੇ ਵੱਲੋਂ ਜਾਰੀ ਬਿਆਨ ਮੁਤਾਬਕ ਰਾਜਵਿੰਦਰ ਸਿੰਘ ਰਾਣਾ ਨੂੰ ਜ਼ਿਲ੍ਹਾ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਅਤੇ ਆਤਮਾ ਸਿੰਘ ਚਹਿਲ ਨੂੰ ਸਰਪ੍ਰਸਤ ਵਜੋਂ ਜਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਸਰਕਲ ਪ੍ਰਧਾਨਾਂ ਵਿਚ ਬਠਿੰਡਾ ਸ਼ਹਿਰੀ ਹਲਕੇ ਦੇ ਸਿਵਲ ਲਾਈਨ-1 ਸਰਕਲ ਦਾ ਪ੍ਰਧਾਨ ਬਿਕਰਮ ਸਿੰਘ ਧਿੰਗੜ, ਸਰਕਲ ਸਿਵਲ ਲਾਈਨ-2 ਪ੍ਰਧਾਨ ਹਰਜੀਤ ਸਿੰਘ, ਕੋਤਵਾਲੀ-1 ਸਰਕਲ ਪ੍ਰਧਾਨ ਡਾ. ਰਮਨਦੀਪ ਸਿੰਘ, ਕੋਤਵਾਲੀ-2 ਸਰਕਲ ਪ੍ਰਧਾਨ ਹਰਕੰਵਲ ਸਿੰਘ, ਥਾਣਾ ਕੈਂਟ ਸਰਕਲ ਪ੍ਰਧਾਨ ਗੁਰਸੇਵਕ ਸਿੰਘ ਚਹਿਲ, ਥਾਣਾ ਕੈਨਾਲ-1 ਸਰਕਲ ਪ੍ਰਧਾਨ ਗੁਰਮੀਤ ਸਿੰਘ ਰਾਠੌੜ, ਥਾਣਾ ਕੈਨਾਲ-2 ਸਰਕਲ ਪ੍ਰਧਾਨ ਬਲਤੇਜ ਸਿੰਘ, ਬਠਿੰਡਾ ਦਿਹਾਤੀ ਹਲਕੇ ਦੇ ਪਥਰਾਲਾ ਸਰਕਲ ਪ੍ਰਧਾਨ ਰਣਜੀਤ ਸਿੰਘ ਪਥਰਾਲਾ,

ਇਹ ਵੀ ਪੜ੍ਹੋ Sadhu Ram Kusla ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਦੇ OSD ਨਿਯੁਕਤ

ਇਸੇ ਤਰ੍ਹਾਂ ਹਲਕਾ ਮੋੜ ਦੇ ਗਿੱਲ ਕਲਾਂ ਸਰਕਲ-1 ਦੇ ਪ੍ਰਧਾਨ ਬਖਸਦੀਪ ਸਿੰਘ ਬਦਿਆਲਾ, ਗਿੱਲ ਕਲਾਂ ਸਰਕਲ-2 ਦੇ ਜਸਪਾਲ ਸਿੰਘ ਗਿੱਲਖੁਰਦ, ਬਾਲਿਆਵਾਲੀ ਸਰਕਲ ਦੇ ਸੁਖਦੇਵ ਸਿੰਘ ਝੰਡੂਕੇ, ਮੋੜ ਮੰਡੀ ਸਰਕਲ ਦੇ ਬਲਜੀਤ ਸਿੰਘ ਮੋੜ ਕਲਾਂ, ਹਲਕਾ ਤਲਵੰਡੀ ਸਾਬੋ ਸ਼ਹਿਰੀ ਸਰਕਲ ਦੇ ਪ੍ਰਧਾਨ ਜਗਦੀਪ ਸਿੰਘ ਨੱਤ ਰੋਡ, ਦਿਹਾਤੀ ਦੇ ਬਿੱਟੂ ਸਿੰਘ ਜਗ੍ਹਾਂ ਰਾਮ ਤੀਰਥ, ਸੀਗੋ ਸਰਕਲ ਦੇ ਪ੍ਰਧਾਨ ਗਗਨਦੀਪ ਸਿੰਘ ਸੀਂਗੋ,ਲੇਲੇਆਣਾ ਸਰਕਲ ਪ੍ਰਧਾਨ ਭੁਪਿੰਦਰ ਸਿੰਘ ਰੱਘੂ ਬੰਗੀ, ਸੇਖੂ ਬਲਵਿੰਦਰ ਸਿੰਘ ਬਾਘਾ, ਨਸੀਬਪੁਰ ਸਰਕਲ ਦੇ ਗੁਰਦੀਪ ਸਿੰਘ ਭਾਗੀਵਾਂਦਰ ਤੇ ਪੱਕਾ ਕਲਾਂ ਸਰਕਲ ਦੇ ਗੁਰਲਾਲ ਸਿੰਘ ਗੁਰਥੜੀ ਨੂੰ ਬਣਾਇਆ ਗਿਆ ਹੈ। ਭੁੱਚੋਂ ਮੰਡੀ ਸਰਕਲ ਦੇ ਪ੍ਰਧਾਨ ਬਲਵੀਰ ਸਿੰਘ ਭੁੱਚੋ ਮੰਡੀ, ਨਥਾਣਾ ਦੇ ਪ੍ਰਧਾਨ ਇਕਬਾਲ ਸਿੰਘ ਭੈਣੀ, ਨਹੀਆਂਵਾਲਾ ਸਰਕਲ ਦੇ ਤੇਜਾ ਸਿੰਘ ਅਕਾਲੀਆ ਕਲਾਂ, ਗੋਨਿਆਣਾ ਮੰਡੀ ਦੇ ਜਸਵੰਤ ਸਿੰਘ ਗੋਨਿਆਣਾ ਮੰਡੀ ਤੇ ਲਹਿਰਾ ਸਰਕਲ ਪ੍ਰਧਾਨ ਰਣਜੀਤ ਸਿੰਘ ਲਹਿਰਾ ਬੇਗਾ ਨੂੰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਮੰਡੀਆਂ ‘ਚ ਝੋਨੇ ਦੀ ਆਮਦ 100 ਲੱਖ ਮੀਟਰਿਕ ਟਨ ਤੋਂ ਪਾਰ; 97 ਲੱਖ ਮੀਟਰਿਕ ਟਨ ਦੀ ਹੋਈ ਖਰੀਦ

ਸੰਗਤ ਮੰਡੀ ਸਰਕਲ ਪ੍ਰਧਾਨ ਜਸਮੇਲ ਸਿੰਘ ਗਹਿਰੀ ਬੁੱਟਰ, ਕੋਟਫੱਤਾ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਜੋਧਪੁਰ ਰੋਮਾਣਾ, ਸਦਰ ਬਠਿੰਡਾ ਸਰਕਲ ਪ੍ਰਧਾਨ ਗੁਰਜੰਟ ਸਿੰਘ ਬਹਿਮਣ ਦੀਵਾਨਾ, ਨੰਦਗੜ੍ਹ ਸਰਕਲ ਪ੍ਰਧਾਨ ਬਲਜੀਤ ਸਿੰਘ ਕੋਟਲੀ ਸਾਬੋ, ਹਲਕਾ ਰਾਮਪੁਰਾ ਫੂਲ ਦੇ ਭਗਤਾ ਭਾਈ ਕਾ ਸਰਕਲ ਦਾ ਪ੍ਰਧਾਨ ਅਰਸ਼ਦੀਪ ਸਿੰਘ, ਸੇਲਬਰਾਹ ਸਰਕਲ ਪ੍ਰਧਾਨ ਬੇਅੰਤ ਸਿੰਘ ਸੇਲਬਰਾਹ, ਦਿਆਲਪੁਰਾ ਸਰਕਲ ਪ੍ਰਧਾਨ ਨਿਰਮਲ ਸਿੰਘ ਫੂਲ ਨੂੰ ਨਿਯੁਕਤ ਕੀਤਾ ਗਿਆ।  ਪਾਰਟੀ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਭੋਲਾ ਸਿੰਘ ਗਿੱਲਪਤੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਨੀਤੀਆਂ ਨੂੂੰ ਘਰ-ਘਰ ਪਹੁੰਚਾਇਆ ਜਾਵੇਗਾ ਤੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ ਮਜਬੂਤ ਸਰਕਾਰ ਬਣਾਈ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਬਣ ਰਿਹਾ ਵੱਡੀ ਆਰਥਕ ਸ਼ਕਤੀ:ਮੁੱਖ ਮੰਤਰੀ ਨਾਇਬ ਸਿੰਘ ਸੈਣੀ

0

Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਿਸ ਤੇਜੀ ਨਾਲ ਅੱਜ ਭਾਰਤ ਪ੍ਰਗਤੀ ਦੇ ਮਾਰਗ ‘ਤੇ ਵੱਧ ਰਿਹਾ ਹੈ, ਉਸ ਦੇ ਪਿੱਛੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਅਤੇ ਕੇਂਦਰ ਸਰਕਾਰ ਦੀ ਕ੍ਰਾਂਤੀਕਾਰੀ ਆਰਥਕ ਨੀਤੀਆਂ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਹਨ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਨੇ ਇੱਕ ਰਾਸ਼ਟਰ, ਇੱਕ ਟੈਕਸ ਦੀ ਅਵਧਾਰਣਾ ਨੂੰ ਸਾਕਾਰ ਕਰਦੇ ਹੋਏ ਜੀਐਸਟੀ ਲਾਗੂ ਕੀਤਾ, ਜਿਸ ਨਾਲ ਪੂਰਾ ਭਾਰਤ ਇੱਕ ਏਕੀਕ੍ਰਿਤ ਬਾਜਾਰ ਵਿੱਚ ਬਦਲ ਗਿਆ ਹੈ। ਜੀਐਸਟੀ ਸੁਧਾਰਾਂ ਨਾਲ ਨਾ ਸਿਰਫ ਅਰਥਵਿਵਸਥਾ ਨੂੰ ਨਵੀਂ ਗਤੀ ਮਿਲੀ ਹੈ, ਸਗੋ ਸੂਬਿਆਂ ਦੇ ਵਿੱਚ ਵਪਾਰ ਆਸਾਨ ਹੋਇਆ ਹੈ ਅਤੇ ਵਪਾਰੀਆਂ ਨੂੰ ਗੈਰ-ਜਰੂਰੀ ਟੈਕਸਾਂ ਦੇ ਜਾਲ ਤੋਂ ਮੁਕਤੀ ਮਿਲੀ ਹੈ। ਹਾਲ ਹੀ ਵਿੱਚ ਕੀਤੇ ਗਏ ਜੀਐਸਟੀ ਸੁਧਾਰ ਇਸ ਗੱਲ ਦਾ ਪ੍ਰਮਾਣ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਗਾਰੰਟੀ ਸਦਾ ਪੂਰੀ ਹੁੰਦਾ ਹੈ। ਇਹ ਸੁਧਾਰ ਆਤਕਨਿਰਭਰ ਭਾਰਤ ਦੇ ਨਿਰਮਾਣ ਵਿੱਚ ਮੀਲ ਦਾ ਪੱਥਰ ਸਾਬਤ ਹੋਣਗੇ।ਮੁੱਖ ਮੰਤਰੀ ਬੁੱਧਵਾਰ ਨੁੰ ਬਿਹਾਰ ਦੇ ਪਟਨਾ ਵਿੱਚ ਬਿਹਾਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ।ਨਾਇਬ ਸਿੰਘ ਸੇਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਸਵਦੇਸ਼ੀ ਅਤੇ ਮੇਕ ਇਨ ਇੰਡੀਆ ਫਾਰ ਦਾ ਵਲਡ ਦੀ ਅਪੀਲ ਨੇ ਦੇਸ਼ ਵਿੱਚ ਮੈਨੂਫੈਕਚਰਿੰਗ ਖੇਤਰ ਨੂੰ ਨਵੀਂ ਦਿਸ਼ਾ ਦਿੱਤਾ ਹੈ।

ਇਹ ਵੀ ਪੜ੍ਹੋ  ਬਠਿੰਡਾ ਦੇ ਰਜਿੰਦਰਾ ਕਾਲਜ਼ ਦੀ ਵਿਦਿਆਰਥਣ ਨੇ ਝੀਲਾਂ ‘ਚ ਛਾਲ ਮਾਰ ਕੇ ਕੀਤੀ ਆਤਮ+ਹੱਤਿਆ

ਹਾਲ ਹੀ ਵਿੱਚ ਜਾਪਾਨ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪੇਸ਼ ਇਹ ਵਿਜ਼ਨ ਆਤਮਨਿਰਭਰ ਭਾਰਤ ਦੀ ਪਰਿਕਲਪਣਾ ਨੂੰ ਸਾਕਾਰ ਕਰਨ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਏਗਾ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਇੰਡੀਆ ਮੁਹਿੰਮ ਤਹਿਤ ਯੂਪੀਆਈ ਤੋਂ ਲੈ ਕੇ ਡੀਬੀਟੀ ਤੱਕ ਡਿਜੀਟਲ ਲੇਣ-ਦੇਣ ਦੀ ਕ੍ਰਾਂਤੀ ਨੇ ਪਾਰਦਰਸ਼ਿਤਾ ਨੂੰ ਪ੍ਰੋਤਸਾਹਨ ਦਿੱਤਾ ਹੈ ਅਤੇ ਭ੍ਰਿਸ਼ਟਾਚਾਰ ‘ਤੇ ਰੋਕ ਲਗਾਈ ਹੈ। ਅੱਜ ਭਾਰਤ ਦਾ ਡਿਜੀਟਲ ਇੰਫ੍ਰਾਸਟਕਚਰ ਪੂਰੀ ਦੁਨੀਆ ਲਈ ਇੱਕ ਉਦਾਹਰਣ ਬਣ ਚੁੱਕਾ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਨੇ ਮੈਨੁਫੈਕਚਰਿੰਗ ਅਤੇ ਉਤਪਾਦਨ ‘ਤੇ ਜੋਰ ਦੇ ਕੇ ਆਯਾਤ ‘ਤੇ ਨਿਰਭਰਤਾ ਘਟਾਈ ਹੈ ਅਤੇ ਵਿਸ਼ਵ ਸਪਲਾਈ ਚੇਨ ਦਾ ਇੱਕ ਮਜਬੁਤ ਕੇਂਦਰ ਬਣ ਕੇ ਉਭਰਿਆ ਹੈ। ਕੇਂਦਰ ਸਰਕਾਰ ਦੀ ਦੂਰਦਰਸ਼ੀ ਨੀਤੀਆਂ ਅਤੇ ਸੁਧਾਰਾਂ ਦੇ ਨਤੀਜੇ ਵਜੋ ਅੱਜ ਭਾਰਤ ਨੇ ਸਿਰਫ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਅਗਰਸਰ ਹੈ, ਸਗੋ ਵਿਸ਼ਵ ਅਰਥਵਿਵਸਥਾ ਵਿੱਚ ਇੱਕ ਮਜਬੂਤ ਸਾਝੇਦਾਰ ਵਜੋ ਆਪਣੀ ਪਹਿਚਾਣ ਸਥਾਪਿਤ ਕਰ ਚੁੱਕਾ ਹੈ।ਉਨ੍ਹਾਂ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ, ਸੜਕ, ਰੇਲ, ਏਅਰਪੋਰਟ ਅਤੇ ਬੰਦਰਗਾਹਾਂ ਦੇ ਨਿਰਮਾਣ ਵਿੱਚ ਵਿਲੱਖਣ ਨਿਵੇਸ਼ ਹੋਇਆ ਹੈ। ਇਹ ਬਿਹਤਰੀਨ ਕਨੈਕਟੀਵਿਟੀ, ਉਦਯੋਗਪਤੀਆਂ ਲਈ ਵਪਾਰ ਅਤੇ ਲਾਜਿਸਟਿਕਸ ਦੀ ਲਾਗਤ ਨੂੰ ਘੱਟ ਕਰ ਰਹੀ ਹੈ।

ਇਹ ਵੀ ਪੜ੍ਹੋ  ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਗੁਜਰਾਤ ਦੇ ਸਵਾਮੀਨਾਰਾਇਣ ਅਕਸ਼ਰਧਾਮ ਵਿਖੇ ਮੱਥਾ ਟੇਕਿਆ

ਈਜ਼ ਆਫ ਡੂਇੰਗ ਬਿਜਨੈਸ ਲਈ ਜਰੂਰੀ ਕਾਨੂੰਨਾਂ ਨੂੰ ਖਤਮ ਕਰਨਾ, ਪ੍ਰਕ੍ਰਿਆਵਾਂ ਨੂੰ ਸਰਲ ਬਨਾਉਣਾ, ਅਤੇ ਲਾਇਸੈਂਸ ਰਾਜ ਤੋਂ ਮੁਕਤੀ ਦਿਵਾਉਣ ਲਈ ਲਗਾਤਾਰ ਯਤਨ ਕੀਤੇ ਗਏ ਹਨ।ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਨੂੰ ਵਿਕਸਿਤ ਭਾਰਤ-2047 ਦਾ ਟੀਚਾ ਦਿੱਤਾ ਹੈ।ਇਸ ਟੀਚੇ ਦੀ ਪ੍ਰਾਪਤੀ ਲਈ ਸਾਨੂੰ ਆਪਣੇ ਸੂਬਿਆਂ ਨੂੰ ਵਿਕਸਿਤ ਕਰਨਾ ਹੋਵੇਗਾ। ਹਰਿਆਣਾ ਅਤੇ ਬਿਹਾਰ ਨੂੰ ਮਿਲ ਕੇ ਦੇਸ਼ ਦੀ ਪ੍ਰਗਤੀ ਦੀ ਗਤੀ ਨੂੰ ਤੇਜ ਕਰਨਾ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਅੱਜ ਇੱਥੇ ਆ ਕੇ ਉਨ੍ਹਾਂ ਨੂੰ ਬਿਹਾਰ ਦੀ ਮਿੱਟੀ ਦੀ ਖੁਸ਼ਬੂ ਅਤੇ ਹਰਿਆਣਾ ਦੀ ਉਦਮਸ਼ੀਲਤਾ ਦੀ ਭਾਵਨਾ ਦਾ ਇੱਕ ਵਿਲੱਖਣ ਸੰਗਮ ਦੇਖਣ ਨੂੰ ਮਿਲ ਰਿਹਾ ਹੈ। ਇਹ ਸੰਗਮ ਮੌਜੂਦਾ ਵਿੱਚ, ਸਾਡੇ ਦੇਸ਼ ਦੀ ਪ੍ਰਗਤੀ ਅਤੇ ਵਿਕਸਿਤ ਭਾਰਤ ਦੇ ਸੰਕਲਪ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਅਤੇ ਹਰਿਆਣਾ ਦਾ ਰਿਸ਼ਤਾ ਸਿਰਫ ਸੂਬਿਆਂ ਦੀ ਭਗੌਲਿਕ ਸੀਮਾ ਤੱਕ ਸੀਮਤ ਨਹੀਂ ਹੈ। ਇਹ ਰਿਸ਼ਤਾ ਪ੍ਰੇਮ, ਕਿਰਤ ਅਤੇ ਭਰੋਸੇ ਦਾ ਹੈ। ਇਸ ਮੌਕੇ ‘ਤੇ ਬਿਹਾਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਪੰਜਾਬ ਦੇ ਨੌਜਵਾਨ ਮੁੜ ਰਹੇ ਖੇਤੀ ਵੱਲ! ਮੁੱਖ ਮੰਤਰੀ ਮਾਨ ਦੀਆਂ ਨੀਤੀਆਂ ਨੇ 1,200 ਤੋਂ ਵੱਧ ਨੌਜਵਾਨਾਂ ਨੂੰ ਬਣਾਇਆ ਸਫਲ ‘ਖੇਤੀ-ਕਾਰੋਬਾਰੀ

0

👉50% ਸਬਸਿਡੀ ਦੀ ਬਦੌਲਤ ਪੋਲੀਹਾਊਸਾਂ ਤੋਂ 14 ਲੱਖ ਰੁਪਏ ਤੋਂ ਵੱਧ ਦੀ ਕੀਤੀ ਕਮਾਈ
👉ਇੱਕ ਇੰਜੀਨੀਅਰ ਨੇ ਲੱਖਾਂ ਦੀ ਨੌਕਰੀ ਛੱਡ ਕੇ ਖੇਤੀ ਨੂੰ ਆਪਣਾ ਕਰੀਅਰ ਬਣਾਇਆ! ਮਾਨ ਸਰਕਾਰ ਅਤੇ ਬਾਗਬਾਨੀ ਵਿਭਾਗ ਦੀਆਂ ਪਹਿਲਕਦਮੀਆਂ ਨੇ ਨੌਜਵਾਨਾਂ ਦੀ ਵਾਪਸੀ ਨਾਲ ‘ਰੰਗਲਾ ਪੰਜਾਬ’ ਦੀ ਨੀਂਹ ਮਜ਼ਬੂਤ ​​ਕੀਤੀ ਹੈ।
Punjab News:ਪੰਜਾਬ ਦੇ ਕਿਸਾਨਾਂ ਨੇ ਨਵਾਂ ਇਤਿਹਾਸ ਰਚਿਆ ਹੈ! ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ, ਪੰਜਾਬ ਸਰਕਾਰ ਦੀਆਂ ਕਿਸਾਨ-ਪੱਖੀ ਯੋਜਨਾਵਾਂ ਅਤੇ ਆਧੁਨਿਕ ਖੇਤੀਬਾੜੀ ਤਕਨੀਕਾਂ ਦੇ ਪ੍ਰਚਾਰ ਨੇ ਸੂਬੇ ਵਿੱਚ ਖੇਤੀ ਨੂੰ ਬਦਲ ਦਿੱਤਾ ਹੈ। ਹੁਣ, ਨੌਜਵਾਨ ਇੰਜੀਨੀਅਰ ਵੀ ਲੱਖਾਂ ਦੀਆਂ ਆਪਣੀਆਂ ਨੌਕਰੀਆਂ ਛੱਡ ਕੇ ਖੇਤੀਬਾੜੀ ਨੂੰ ਆਪਣਾ ਮੁੱਖ ਕਿੱਤਾ ਬਣਾ ਰਹੇ ਹਨ, ਪੋਲੀਹਾਊਸਾਂ ਵਰਗੀਆਂ ਉੱਨਤ ਤਕਨੀਕਾਂ ਦੀ ਵਰਤੋਂ ਕਰਕੇ 12 ਤੋਂ 14 ਲੱਖ ਰੁਪਏ ਦਾ ਖ਼ੂਬਸੂਰਤ ਮੁਨਾਫ਼ਾ ਕਮਾ ਰਹੇ ਹਨ। ਇਹ ਸਿਰਫ਼ ਇੱਕ ਕਿਸਾਨ ਦੀ ਕਹਾਣੀ ਨਹੀਂ ਹੈ, ਸਗੋਂ ‘ਰੰਗਲਾ ਪੰਜਾਬ’ ਵੱਲ ਵਧ ਰਹੀ ਇੱਕ ਖੇਤੀਬਾੜੀ ਕ੍ਰਾਂਤੀ ਦੀ ਕਹਾਣੀ ਹੈ।ਪੰਜਾਬ ਦੇ ਬਾਗਬਾਨੀ ਮੰਤਰੀ ਸ੍ਰੀ ਮਹਿੰਦਰ ਭਗਤ ਦੇ ਨਿਰਦੇਸ਼ਾਂ ਹੇਠ, ਬਾਗਬਾਨੀ ਵਿਭਾਗ ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਜ਼ੋਰਦਾਰ ਢੰਗ ਨਾਲ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ  ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਸੀ.ਐਮ. ਮਾਨ ਨੇ ਆਰ.ਟੀ.ਓ. ਦਫ਼ਤਰ ‘ਤੇ ਲਾਇਆ ਤਾਲਾ, ਹੁਣ 1076 ਡਾਇਲ ਕਰਨ ‘ਤੇ ਘਰ ਆ ਕੇ ਕੰਮ ਕਰਨਗੇ ਆਰ.ਟੀ.ਓ. ਕਰਮਚਾਰੀ

ਸਰਕਾਰੀ ਯੋਜਨਾਵਾਂ ਦਾ ਫਾਇਦਾ ਉਠਾਉਂਦੇ ਹੋਏ, ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਦਾ ਕਿਸਾਨ ਹਰਬੀਰ ਸਿੰਘ ਹੁਣ ਪੋਲੀਹਾਊਸ ਖੇਤੀ ਤੋਂ ਕਾਫ਼ੀ ਮੁਨਾਫ਼ਾ ਕਮਾ ਰਿਹਾ ਹੈ ਅਤੇ ਦੂਜੇ ਕਿਸਾਨਾਂ ਲਈ ਇੱਕ ਵੱਡਾ ਪ੍ਰੇਰਨਾ ਸਰੋਤ ਬਣ ਗਿਆ ਹੈ।ਬਾਗਬਾਨੀ ਨਿਰਦੇਸ਼ਕ ਸ੍ਰੀਮਤੀ ਸ਼ੈਲੇਂਦਰ ਕੌਰ ਨੇ ਦੱਸਿਆ ਕਿ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ, ਹਰਬੀਰ ਨੇ ਨੌਕਰੀ ਦੀ ਬਜਾਏ ਖੇਤੀ ਨੂੰ ਆਪਣੇ ਮੁੱਖ ਕਿੱਤੇ ਵਜੋਂ ਚੁਣਿਆ। ਉਸਨੇ ਰਵਾਇਤੀ ਖੇਤੀ ਨੂੰ ਆਧੁਨਿਕ ਤਕਨੀਕਾਂ ਨਾਲ ਜੋੜ ਕੇ ਨਵੇਂ ਮਾਪਦੰਡ ਸਥਾਪਤ ਕੀਤੇ ਹਨ।ਕਿਸਾਨ ਹਰਬੀਰ ਸਿੰਘ ਦਾ ਕਹਿਣਾ ਹੈ ਕਿ ਬਾਗਬਾਨੀ ਵਿਭਾਗ ਨੇ ਉਸਨੂੰ ਪੋਲੀਹਾਊਸ ਖੇਤੀ ਬਾਰੇ ਪੂਰੀ ਜਾਣਕਾਰੀ ਅਤੇ ਸਿਖਲਾਈ ਪ੍ਰਦਾਨ ਕੀਤੀ। ਉਹ ਦੱਸਦਾ ਹੈ ਕਿ ਅੱਜ ਉਹ ਪੋਲੀਹਾਊਸ ਖੇਤੀ ਅਧੀਨ ਬੀਜ ਰਹਿਤ ਖੀਰੇ, ਰੰਗੀਨ ਸ਼ਿਮਲਾ ਮਿਰਚ, ਖਰਬੂਜੇ, ਆਲੂ ਅਤੇ ਮੇਥੀ ਦੀ ਕਾਸ਼ਤ ਕਰਦਾ ਹੈ। ਹਰਬੀਰ ਸਿੰਘ ਇਸ ਆਧੁਨਿਕ ਖੇਤੀ ਤੋਂ ਔਸਤਨ ₹12 ਤੋਂ 14 ਲੱਖ ਦਾ ਮੁਨਾਫ਼ਾ ਕਮਾਉਂਦਾ ਹੈ।ਕਿਸਾਨ ਹਰਬੀਰ ਸਿੰਘ ਨੇ ਦੱਸਿਆ ਕਿ 2014 ਵਿੱਚ, ਉਸਨੇ ਕਰਤਾਰਪੁਰ ਵਿੱਚ ਰਵਾਇਤੀ ਸਬਜ਼ੀਆਂ ਦੀ ਖੇਤੀ ਤੋਂ ਸੈਂਟਰ ਆਫ਼ ਐਕਸੀਲੈਂਸ (ਸਬਜ਼ੀਆਂ) ਵਿੱਚ ਸਿਖਲਾਈ ਲਈ ਤਬਦੀਲੀ ਕੀਤੀ।

ਇਹ ਵੀ ਪੜ੍ਹੋ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਸ਼ੁਰੂਆਤ

ਉਸਨੇ ਬਾਗਬਾਨੀ ਵਿਭਾਗ ਦੁਆਰਾ ਚਲਾਈ ਜਾ ਰਹੀ ਇੱਕ ਯੋਜਨਾ “ਰਾਸ਼ਟਰੀ ਬਾਗਬਾਨੀ ਮਿਸ਼ਨ” ਦੇ ਤਹਿਤ ਸਬਸਿਡੀ ਨਾਲ ਇੱਕ ਪੋਲੀਹਾਊਸ ਸਥਾਪਿਤ ਕੀਤਾ, ਅਤੇ ਰੰਗੀਨ ਸ਼ਿਮਲਾ ਮਿਰਚਾਂ ਅਤੇ ਬੀਜ ਰਹਿਤ ਖੀਰਿਆਂ ਦੀ ਕਾਸ਼ਤ ਸ਼ੁਰੂ ਕੀਤੀ।ਹਰਬੀਰ ਸਿੰਘ ਦੱਸਦੇ ਹਨ ਕਿ ਉਹ ਸਮੇਂ-ਸਮੇਂ ‘ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਦੇ ਸਨ ਤਾਂ ਜੋ ਖੇਤੀ ਦੌਰਾਨ ਉਨ੍ਹਾਂ ਨੂੰ ਆਈਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ। ਕਿਸਾਨ ਦੇ ਅਨੁਸਾਰ, ਸਖ਼ਤ ਮਿਹਨਤ, ਆਪਣੇ ਕੰਮ ਪ੍ਰਤੀ ਸਮਰਪਣ, ਸਮੱਸਿਆਵਾਂ ਦੀ ਪੂਰੀ ਸਮਝ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਤੋਂ ਪ੍ਰਾਪਤ ਸਹਾਇਤਾ ਉਸਦੀ ਸਫਲਤਾ ਦੀਆਂ ਕੁੰਜੀਆਂ ਹਨ।ਪੰਜਾਬ ਸਰਕਾਰ ਦੀਆਂ ਕਿਸਾਨ-ਪੱਖੀ ਯੋਜਨਾਵਾਂ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਹਰਬੀਰ ਸਿੰਘ ਵਰਗੇ ਕਿਸਾਨ ਸਾਬਤ ਕਰਦੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਹੀ ਤਕਨਾਲੋਜੀ, ਸਖ਼ਤ ਮਿਹਨਤ ਅਤੇ ਸਰਕਾਰੀ ਸਹਾਇਤਾ ਪੰਜਾਬ ਦੇ ਕਿਸਾਨਾਂ ਲਈ ਖੁਸ਼ਹਾਲੀ ਦਾ ਰਾਹ ਪੱਧਰਾ ਕਰ ਸਕਦੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਦਾ ਅੰਬਾਲਾ ਏਅਰ ਫੋਰਸ ਸਟੇਸ਼ਨ ‘ਤੇ ਆਗਮਨ; ਹਰਿਆਣਾ ਦੇ ਊਰਜਾ ਮੰਤਰੀ ਅਨਿਲ ਵਿਜ ਨੇ ਕੀਤਾ ਸਵਾਗਤ

0

Haryana News: ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਤੀ ਮੁਰਮੂ ਦਾ ਅੱਜ ਅੰਬਾਲਾ ਏਅਰਫੋਰਸ ਸਟੇਸ਼ਨ ਆਗਮਨ ‘ਤੇ ਹਰਿਆਣਾ ਸਰਕਾਰ ਵੱਲੋਂ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਸਵਾਗਤ ਕੀਤਾ।ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨਾਲ ਸੰਖੇਪ ਮੁਲਾਕਾਤ ਬਾਅਦ, ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਹਰਿਆਣਾ ਦੇ ਅੰਬਾਲਾ ਏਅਰ ਫੋਰਸ ਸਟੇਸ਼ਨ ਤੋਂ ਦੇਸ਼ ਦੇ ਅੱਤਆਧੁਨਿਕ ਚੌਥੀ ਪੀੜੀ ਦੇ ਬਹੁਉਦੇਸ਼ੀ ਰਾਫੇਲ ਲੜਾਕੂ ਜਹਾਜ ਵਿੱਚ ਉੜਾਨ ਭਰੀ। ਰਾਸ਼ਟਰਪਤੀ ਭਾਰਤੀ ਏਅਰ ਫੋਰਸ ਦੇ ਦੋ ਲੜਾਕੂ ਜਹਾਜਾਂ ਵਿੱਚ ਉੜਾਨ ਭਰਨ ਵਾਲੀ ਦੇਸ਼ ਦੀ ਪਹਿਲੀ ਰਾਸ਼ਟਰਪਤੀ ਹੈ।

ਇਹ ਵੀ ਪੜ੍ਹੋ  ਸਾਬਕਾ DSP ਨੇ AAP ਆਗੂ ਦੇ ਮਾਰੀਆਂ ਗੋ+ਲੀ+ਆਂ, ਹਾਲਾਤ ਗੰਭੀਰ

ਇਸ ਤੋਂ ਪਹਿਲਾਂ, ਉਨ੍ਹਾਂ ਨੇ ਸਾਲ 2023 ਵਿੱਚ ਸੁਖੋਈ-30 ਐਮਕੇਆਈ ਜਹਾਜ ਵਿੱਚ ਉੜਾਨ ਭਰ ਕੇ ਇਤਿਹਾਸ ਰਚਿਆ ਸੀ।ਭਾਰਤੀ ਆਰਮਡ ਫੋਰਸਾਂ ਦੀ ਸਰਵੋਚ ਕਮਾਂਡਰ ਵਜੋ, ਰਾਸ਼ਟਰਪਤੀ ਨੇ ਲਗਭਗ 30 ਮਿੰਟ ਦੀ ਉੜਾਨ ਭਰੀ ਅਤੇ ਕਰੀਬ 200 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਜਹਾਜ ਨੂੰ 17 ਸਕਵਾਡਰਨ ਦੇ ਕਮਾਂਡਿੰਗ ਆਫਿਸਰ ਗਰੁੱਪ ਕੈਪਟਨ ਅਮਿਤ ਗੇਹਾਨੀ ਨੇ ਸੰਚਾਲਿਤ ਕੀਤਾ। ਇਸ ਦੌਰਾਨ ਰਾਫੇਲ ਜਹਾਜ ਨੇ ਸਮੁੰਦਰ ਤੱਲ ਤੋਂ ਲਗਭਗ 15,000 ਫੁੱਟ ਦੀ ਉਚਾਈ ਅਤੇ ਲਗਭਗ 700 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਉੜਾਨ ਭਰੀ।ਉੜਾਨ ਦੇ ਬਾਅਦ ਰਾਸ਼ਟਰਪਤੀ ਨੇ ਮਹਿਮਾਨ ਪੁਸਤਿਕਾ ਵਿੱਚ ਆਪਣੇ ਵਿਚਾਰ ਦਰਜ ਕਰਦੇ ਹੋਏ ਲਿਖਿਆ-ਭਾਰਤੀ ਏਅਰ ਫੋਰਸ ਦੇ ਰਾਫੇਲ ਜਹਾਜ ‘ਤੇ ਆਪਣੀ ਪਹਿਲੀ ਉੜਾਨ ਲਈ ਏਅਰ ਫੋਰਸ ਸਟੇਸ਼ਨ ਅੰਬਾਲਾ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ।

ਇਹ ਵੀ ਪੜ੍ਹੋ  Big News: ਨਸ਼ਾ ਤਸਕਰੀ ਦਾ ਝੂਠਾ ਕੇਸ ਬਣਾਉਣ ਵਾਲਾ ਪੰਜਾਬ ਪੁਲਿਸ ਦਾ ਸਾਬਕਾ SSP ਗ੍ਰਿਫਤਾਰ

ਰਾਫੇਲ ‘ਤੇ ਉੜਾਨ ਮੇਰੇ ਲਈ ਇੱਕ ਨਾ ਭੁਲਣ ਵਾਲਾ ਤਜਰਬਾ ਹੈ। ਇਸ ਪ੍ਰਬਲ ਜਹਾਜ ‘ਤੇ ਉੜਾਨ ਨੇ ਮੇਰੇ ਵਿੱਚ ਰਾਸ਼ਟਰ ਦੀ ਰੱਖਿਆ ਸਮਰੱਥਾਵਾਂ ਦੇ ਪ੍ਰਤੀ ਮਾਣ ਅਤੇ ਭਰੋਸਾ ਦੀ ਨਵੀਂ ਭਾਵਨਾ ਭਰ ਦਿੱਤੀ ਹੈ। ਮੈਂ ਭਾਰਤੀ ਏਅਰ ਫੋਰਸ ਅਤੇ ਅੰਬਾਲਾ ਸਟੇਸ਼ਨ ਦੀ ਪੂਰੀ ਟੀਮ ਨੂੰ ਇਸ ਰਾਫੇਲ ਆਯੋਜਨ ਲਈ ਵਧਾਈ ਦਿੰਦੀ ਹਾਂ।ਇਸ ਮੌਕੇ ‘ਤੇ ਏਅਰ ਫੋਰਸ ਦੇ ਸੀਨੀਅਰ ਅਧਿਕਾਰੀ, ਅੰਬਾਲਾ ਡਿਵੀਜਨਲ ਕਮਿਸ਼ਨਰ ਸ੍ਰੀ ਸੰਜੀਵ ਵਰਮਾ, ਆਈਜੀ ਅੰਬਾਲਾ ਰੇਂਜ ਸ੍ਰੀ ਪੰਕਜ ਨੈਨ, ਡਿਪਟੀ ਕਮਿਸ਼ਨਰ ਸ੍ਰੀ ਅਜੈ ਸਿੰਘ ਤੋਮਰ, ਪੁਲਿਸ ਸੁਪਰਡੈਂਟ ਸ੍ਰੀ ਅਜੀਤ ਸਿੰਘ ਸੇਖਾਵਤ ਅਤੇ ਹਰੋ ਪ੍ਰਸਾਸ਼ਨਿਕ ਅਧਿਕਾਰੀ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਰਿਕਾਰਡ ਤੋੜ ਨਿਵੇਸ਼ ਦੀ ਲਹਿਰ ਜਾਰੀ , ਨੌਜਵਾਨਾਂ ਲਈ ਮਾਨ ਦੀ ਗਾਰੰਟੀ ਨਾਲ ਨੌਕਰੀਆਂ! ਜਰਮਨੀ ਦੇ Freudenberg Group ਵੱਲੋਂ ₹339 ਕਰੋੜ ਦਾ ਇਤਿਹਾਸਕ ਨਿਵੇਸ਼

0

Chandigarh News:ਪੰਜਾਬ ਹੁਣ ਸਿਰਫ਼ ਖੇਤੀ ਵਾਲੀ ਜ਼ਮੀਨ ਨਹੀਂ ਰਹੀ; ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਲਈ ਇੱਕ ਪਸੰਦੀਦਾ ਸਥਾਨ ਬਣ ਗਿਆ ਹੈ! ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ ਵਿੱਚ ਪ੍ਰਸਿੱਧ ਜਰਮਨ ਕੰਪਨੀ ਫਰੂਡੇਨਬਰਗ ਗਰੁੱਪ ਵੱਲੋਂ ₹339 ਕਰੋੜ ਦੇ ਇਤਿਹਾਸਕ ਨਿਵੇਸ਼ ਨੂੰ ਲਗਾਤਾਰ ਲਾਗੂ ਕੀਤਾ ਹੈ।ਹਾਲਾਂਕਿ ਇਹ ਨਿਵੇਸ਼ ਕੁਝ ਸਮਾਂ ਪਹਿਲਾਂ ਹੋਇਆ ਸੀ, ਪਰ ਇਹ ਪੰਜਾਬ ਦੀ ਤਰੱਕੀ ਅਤੇ ਸਫਲਤਾ ਦੀ ਇੱਕ ਪ੍ਰਮੁੱਖ ਉਦਾਹਰਣ ਹੈ। ਇਹ ਦਰਸਾਉਂਦਾ ਹੈ ਕਿ ਮਾਨ ਸਰਕਾਰ ਨੇ ਪੁਰਾਣੇ ਇਰਾਦਿਆਂ ਨੂੰ ਠੋਸ ਕਾਰਵਾਈ ਵਿੱਚ ਬਦਲ ਦਿੱਤਾ ਹੈ, ਜਿਸ ਨਾਲ ਪੰਜਾਬ ਤਰੱਕੀ ਦੇ ਇੱਕ ਨਵੇਂ ਰਾਹ ‘ਤੇ ਚੱਲ ਰਿਹਾ ਹੈ। ਮੁੱਖ ਮੰਤਰੀ ਮਾਨ ਅਤੇ ਉਨ੍ਹਾਂ ਦੀ ਟੀਮ ਨੇ ਨਿਵੇਸ਼ਕਾਂ ਦੀ ਸਹੂਲਤ ਲਈ ‘ਇਨਵੈਸਟ ਪੰਜਾਬ’ ਰਾਹੀਂ ਇੱਕ ਸਿੰਗਲ-ਵਿੰਡੋ ਸਿਸਟਮ ਸਥਾਪਤ ਕੀਤਾ ਹੈ, ਜਿਸ ਨਾਲ ਕੰਪਨੀਆਂ ਸਿਰਫ਼ ਤਿੰਨ ਦਿਨਾਂ ਵਿੱਚ ਕੰਮ ਸ਼ੁਰੂ ਕਰ ਸਕਦੀਆਂ ਹਨ।ਪੰਜਾਬ ਵਿੱਚ ਫਰੂਡੇਨਬਰਗ ਵਰਗੀ ਇੱਕ ਗਲੋਬਲ ਕੰਪਨੀ ਦਾ ਆਉਣਾ ਨੌਜਵਾਨਾਂ ਲਈ ਬਹੁਤ ਜ਼ਿਆਦਾ ਮੌਕਿਆਂ ਦੀ ਗਰੰਟੀ ਦਿੰਦਾ ਹੈ। ਮੋਰਿੰਡਾ ਵਿੱਚ ਇਨ੍ਹਾਂ ਦੋ ਨਵੀਆਂ ਅਤੇ ਆਧੁਨਿਕ ਫੈਕਟਰੀਆਂ ਨੇ ਸਪਲਾਈ ਚੇਨ ਅਤੇ ਹੋਰ ਕਾਰਜਾਂ ਰਾਹੀਂ ਸਿੱਧੇ ਤੌਰ ‘ਤੇ 200 ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ ਅਤੇ ਅਸਿੱਧੇ ਤੌਰ ‘ਤੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਪੰਜਾਬ ਦੇ ਨੌਜਵਾਨਾਂ ਨੇ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਸਕੂਲਾਂ ਅਤੇ ਕਾਲਜਾਂ ਤੋਂ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਅਗਲੀ ਪੀੜ੍ਹੀ ਦੇ ਪੁਰਜ਼ਿਆਂ ਦੇ ਨਿਰਮਾਣ ਲਈ ਤਿਆਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ  ਮੰਡੀਆਂ ‘ਚ ਝੋਨੇ ਦੀ ਆਮਦ 100 ਲੱਖ ਮੀਟਰਿਕ ਟਨ ਤੋਂ ਪਾਰ; 97 ਲੱਖ ਮੀਟਰਿਕ ਟਨ ਦੀ ਹੋਈ ਖਰੀਦ

ਮੋਰਿੰਡਾ ਵਿੱਚ ਪੈਦਾ ਹੋਣ ਵਾਲੇ ਆਟੋਮੋਬਾਈਲ ਸੀਲਾਂ ਅਤੇ ਵਾਈਬ੍ਰੇਸ਼ਨ ਡੈਂਪਨਿੰਗ ਕੰਪੋਨੈਂਟ ਭਾਰਤ ਅਤੇ ਵਿਦੇਸ਼ਾਂ ਵਿੱਚ ਨਿਰਯਾਤ ਕੀਤੇ ਜਾਣਗੇ, ਜਿਸ ਨਾਲ ਪੰਜਾਬ ਨਿਰਮਾਣ ਅਤੇ ਨਿਰਯਾਤ ਲਈ ਇੱਕ ਮਜ਼ਬੂਤ ​​ਹੱਬ ਬਣ ਜਾਵੇਗਾ ਅਤੇ ਰਾਜ ਦੀ ਉਦਯੋਗਿਕ ਸਾਖ ਨੂੰ ਵਧਾਇਆ ਜਾਵੇਗਾ। ਇਹ ਨਿਵੇਸ਼ 2022 ਤੋਂ ਪੰਜਾਬ ਨੂੰ ਪ੍ਰਾਪਤ ਹੋਏ ₹1.23 ਲੱਖ ਕਰੋੜ ਦੇ ਕੁੱਲ ਪ੍ਰਸਤਾਵ ਦਾ ਹਿੱਸਾ ਹੈ, ਜਿਸ ਨਾਲ 4.7 ਲੱਖ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।ਇਹ ਸਫਲਤਾ ਇਸ ਲਈ ਸੰਭਵ ਹੋਈ ਕਿਉਂਕਿ ਪੰਜਾਬ ਸਰਕਾਰ ਨੇ ਕਾਰੋਬਾਰ ਕਰਨ ਵਿੱਚ ਆਸਾਨੀ ਲਈ ਇੱਕ ਮਜ਼ਬੂਤ ​​ਨੀਂਹ ਰੱਖੀ ਹੈ। ਉੱਤਰੀ ਭਾਰਤ ਵਿੱਚ ਇਸਦੀ ਰਣਨੀਤਕ ਸਥਿਤੀ ਸ਼ਾਨਦਾਰ ਸੰਪਰਕ ਪ੍ਰਦਾਨ ਕਰਦੀ ਹੈ, ਅਤੇ ਇਸਦਾ ਹੁਨਰਮੰਦ ਨੌਜਵਾਨ ਕਾਰਜਬਲ ਉਦਯੋਗਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਚੰਗੀ ਤਰ੍ਹਾਂ ਤਿਆਰ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਜ਼ਮੀਨ ਵੰਡ, ਬੁਨਿਆਦੀ ਢਾਂਚਾ ਵਿਕਾਸ, ਬਿਜਲੀ ਸਪਲਾਈ, ਕਿਰਤ ਭਲਾਈ ਅਤੇ ਹੁਨਰ ਵਿਕਾਸ ਵਿੱਚ ਵੱਡੇ ਸੁਧਾਰ ਕੀਤੇ ਹਨ।ਇਸ ਤੋਂ ਇਲਾਵਾ, ਇਹ ਫੈਕਟਰੀਆਂ ਸੂਰਜ ਦੀ ਰੌਸ਼ਨੀ ਤੋਂ ਬਿਜਲੀ ਪੈਦਾ ਕਰਦੀਆਂ ਹਨ ਅਤੇ ਪਾਣੀ ਦੀ ਬਚਤ ਕਰਦੀਆਂ ਹਨ, ਜੋ ਕਿ ਵਾਤਾਵਰਣ ਸੁਰੱਖਿਆ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।ਫਰੂਡਨਬਰਗ ਗਰੁੱਪ ਦੇ ਇੱਕ ਸੀਨੀਅਰ ਅਧਿਕਾਰੀ ਡਾ. ਮੋਹਸੇਨ ਸੋਹੀ ਨੇ ਕਿਹਾ, “ਪੰਜਾਬ ਵਿੱਚ ਸਾਡਾ ਨਿਵੇਸ਼ ਲੋਕਾਂ ਅਤੇ ਸਰਕਾਰ ਵਿੱਚ ਸਾਡੇ ਪੂਰੇ ਵਿਸ਼ਵਾਸ ਨੂੰ ਦਰਸਾਉਂਦਾ ਹੈ।”

ਇਹ ਵੀ ਪੜ੍ਹੋ  Punjab ਦੇ Transport ਦਫ਼ਤਰਾਂ ‘ਚ ਹੁਣ ਲੋਕਾਂ ਨੂੰ ਨਹੀਂ ਹੋਣਾ ਪਏਗਾ ਖੱਜਲਖੁਆਰ; ਸੇਵਾ ਕੇਂਦਰਾਂ ਵਿਚ ਮਿਲਣੀਆਂ ਸੇਵਾਵਾਂ

ਇਸ ਦੌਰਾਨ, ਫਰੂਡਨਬਰਗ ਇੰਡੀਆ ਦੇ ਇੱਕ ਅਧਿਕਾਰੀ ਸ਼੍ਰੀ ਸਿਵਾਸੈਲਮ ਨੇ ਕਿਹਾ, “ਪੰਜਾਬ ਸਰਕਾਰ ਦੇ ਸਮਰਥਨ ਨਾਲ, ਅਸੀਂ ਮੋਰਿੰਡਾ ਵਿੱਚ ਇਹ ਸ਼ਾਨਦਾਰ ਫੈਕਟਰੀ ਬਣਾਈ ਹੈ, ਜੋ ਭਾਰਤ ਦੀ ਤਰੱਕੀ ਵਿੱਚ ਯੋਗਦਾਨ ਪਾ ਰਹੀ ਹੈ।”ਫਰੂਡਨਬਰਗ ਤੋਂ ਇਲਾਵਾ, ਨੀਦਰਲੈਂਡ ਦੀ ਡੀ ਹਿਊਸ (ਰਾਜਪੁਰਾ ਵਿੱਚ ₹150 ਕਰੋੜ), ਸਵਿਟਜ਼ਰਲੈਂਡ ਦੀ ਨੇਸਲੇ (ਡੇਰਾਬਾਸੀ ਵਿੱਚ ₹2000 ਕਰੋੜ), ਅਤੇ ਜਰਮਨੀ ਦੀ ਕਲਾਸ (ਬਿਆਸ ਵਿੱਚ ₹500 ਕਰੋੜ) ਵਰਗੀਆਂ ਹੋਰ ਵੱਡੀਆਂ ਕੰਪਨੀਆਂ ਪੰਜਾਬ ਆਈਆਂ ਹਨ। ਇਹ ਨਿਵੇਸ਼ ਪੰਜਾਬ ਨੂੰ ਆਟੋਮੋਬਾਈਲ, ਭੋਜਨ ਅਤੇ ਇਲੈਕਟ੍ਰਾਨਿਕਸ ਲਈ ਭਾਰਤ ਦਾ ਨਵਾਂ ਉਦਯੋਗਿਕ ਕੇਂਦਰ ਬਣਾ ਰਹੇ ਹਨ। 2026 ਵਿੱਚ ਪੰਜਾਬ ਨਿਵੇਸ਼ ਸੰਮੇਲਨ ਅਤੇ ₹5 ਲੱਖ ਕਰੋੜ ਦੇ ਨਵੇਂ ਨਿਵੇਸ਼ ਦਾ ਟੀਚਾ ਇਸ ਤਰੱਕੀ ਨੂੰ ਹੋਰ ਤੇਜ਼ ਕਰੇਗਾ।ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੇਹਾ ਸਪੱਸ਼ਟ ਹੈ: “ਸਾਡਾ ਸੁਪਨਾ ਪੰਜਾਬ ਦੇ ਹਰ ਨੌਜਵਾਨ ਨੂੰ ਰੁਜ਼ਗਾਰ ਅਤੇ ਹਰ ਘਰ ਵਿੱਚ ਖੁਸ਼ਹਾਲੀ ਦੇਖਣਾ ਹੈ। ਫਰਿਊਡਨਬਰਗ ਦਾ ਨਿਵੇਸ਼ ਸਾਡੀ ਮਿਹਨਤ ਅਤੇ ਪੰਜਾਬ ਦੇ ਸ਼ਾਂਤਮਈ ਵਾਤਾਵਰਣ ਦਾ ਪ੍ਰਮਾਣ ਹੈ। ਪੰਜਾਬ ਹੁਣ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਹਰ ਪੰਜਾਬੀ ਇਸ ਬਦਲਾਅ ਦਾ ਹਿੱਸਾ ਬਣੇ। ਆਓ ਆਪਾਂ ਆਪਣੇ ਪੰਜਾਬ ਨੂੰ ਭਾਰਤ ਦਾ ਸਭ ਤੋਂ ਮਜ਼ਬੂਤ ​​ਅਤੇ ਖੁਸ਼ਹਾਲ ਸੂਬਾ ਬਣਾਉਣ ਲਈ ਮਿਲ ਕੇ ਕੰਮ ਕਰੀਏ।”ਇਹ ਨਿਵੇਸ਼ ਸਿਰਫ਼ ਪੈਸੇ ਬਾਰੇ ਨਹੀਂ ਹੈ; ਇਹ ਪੰਜਾਬ ਦੇ ਨੌਜਵਾਨਾਂ, ਪਰਿਵਾਰਾਂ ਅਤੇ ਹਰ ਵਿਅਕਤੀ ਲਈ ਉਮੀਦ ਦੀ ਕਿਰਨ ਹੈ। ਭਗਵੰਤ ਮਾਨ ਸਰਕਾਰ ਹਰ ਪੰਜਾਬੀ ਲਈ ਬਿਹਤਰ ਜ਼ਿੰਦਗੀ ਅਤੇ ਹੋਰ ਮੌਕੇ ਲਿਆਉਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਬਠਿੰਡਾ ਦੇ ਰਜਿੰਦਰਾ ਕਾਲਜ਼ ਦੀ ਵਿਦਿਆਰਥਣ ਨੇ ਝੀਲਾਂ ‘ਚ ਛਾਲ ਮਾਰ ਕੇ ਕੀਤੀ ਆਤਮ+ਹੱਤਿਆ

0

Bathinda News: ਬਠਿੰਡਾ ‘ਚ ਬੁੱਧਵਾਰ ਸਵੇਰ ਨੂੰ ਵਾਪਰੀ ਇੱਕ ਮੰਦਭਾਗੀ ਘਟਨਾ ਵਿਚ ਸਥਾਨਕ ਰਜਿੰਦਰਾ ਕਾਲਜ਼ ਦੀ ਇੱਕ ਵਿਦਿਆਰਥਣ ਵੱਲੋਂ ਥਰਮਲ ਝੀਲ ਨੰਬਰ 1 ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰਨ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਪਰਮਜੀਤ ਕੌਰ (21) ਪੁੱਤਰੀ ਜਗਸੀਰ ਸਿੰਘ ਵਾਸੀ ਦਲ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ। ਪਤਾ ਲੱਗਿਆ ਹੈ ਕਿ ਪਰਮਜੀਤ ਕੌਰ ਰਜਿੰਦਰਾ ਕਾਲਜ਼ ‘ਚ ਬੀਐਸਸੀ ਦੂਜੇ ਸਾਲ ਦੀ ਵਿਦਿਆਰਥਣ ਸੀ। ਸੂਚਨਾ ਮੁਤਾਬਕ ਪਰਮਜੀਤ ਕੌਰ ਦੀ ਮਾਤਾ ਦੇ ਦੋ ਵਿਆਹ ਸਨ ਤੇ ਮ੍ਰਿਤਕ ਪਹਿਲੇ ਵਿਆਹ ਦੀ ਧੀ ਸੀ।

ਇਹ ਵੀ ਪੜ੍ਹੋ ਸਾਬਕਾ DSP ਨੇ AAP ਆਗੂ ਦੇ ਮਾਰੀਆਂ ਗੋ+ਲੀ+ਆਂ, ਹਾਲਾਤ ਗੰਭੀਰ

ਜਿਸਤੋਂ ਬਾਅਦ ਹੁਣ ਆਪਣੇ ਨਾਨਕੇ ਪਿੰਡ ਦਲ ਸਿੰਘ ਵਾਲਾ ਵਿਖੇ ਰਹਿ ਰਹੀ ਸੀ। ਘਟਨਾ ਦਾ ਪਤਾ ਲੱਗਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ, ਵਿੱਕੀ ਕੁਮਾਰ ਅਤੇ ਸੰਦੀਪ ਗਿੱਲ ਮੌਕੇ ’ਤੇ ਪਹੁੰਚ ਗਏ। ਝੀਲ ’ਤੇ ਖੜ੍ਹੇ ਲੋਕਾਂ ਦੀ ਮਦਦ ਨਾਲ, ਸਹਾਰਾ ਜਨ ਸੇਵਾ ਟੀਮ ਨੇ ਨੌਜਵਾਨ ਲੜਕੀ ਨੂੰ ਝੀਲ ਵਿੱਚੋਂ ਬਾਹਰ ਕੱਢਿਆ। ਸਹਾਰਾ ਟੀਮ ਗੰਭੀਰ ਹਾਲਤ ਵਿੱਚ ਨੌਜਵਾਨ ਔਰਤ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਲੈ ਗਈ ਜਿੱਥੇ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿਚ ਥਾਣਾ ਥਰਮਲ ਪੁਲਿਸ ਨੇ ਪੜਤਾਲ ਤੋਂ ਬਾਅਦ ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Our Visitor

1904107