Saturday, May 16, 2026
Home Blog Page 409

Power cut free Punjab: MLA Kulwant Singh ਨੇ ਮੋਹਾਲੀ ਵਿੱਚ 728 ਕਰੋੜ ਰੁਪਏ ਦੀ ਵਿਆਪਕ ਬਿਜਲੀ ਸਪਲਾਈ ਸੁਧਾਰ ਯੋਜਨਾ ਦੀ ਸ਼ੁਰੂਆਤ ਕੀਤੀ

0

Mohali News :Power cut free Punjab; ਪੰਜਾਬ ਭਰ ਵਿੱਚ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਬਿਜਲੀ ਸਪਲਾਈ ਰੁਕਾਵਟਾਂ ਨੂੰ ਘੱਟ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਆਰੰਭ 5000 ਕਰੋੜ ਰੁਪਏ ਦੇ ਮੁੱਖ ਰਾਜ ਪੱਧਰੀ ਸੁਧਾਰ ਦੇ ਹਿੱਸੇ ਵਜੋਂ, MLA Kulwant Singh ਨੇ ਅੱਜ ਜ਼ਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਲਈ 728 ਕਰੋੜ ਰੁਪਏ ਦੀ ਬਿਜਲੀ ਆਊਟੇਜ ਰਿਡਕਸ਼ਨ (ਵਿਆਪਕ ਬਿਜਲੀ ਸਪਲਾਈ ਸੁਧਾਰ) ਯੋਜਨਾ ਦੀ ਸ਼ੁਰੂਆਤ ਕੀਤੀ। ਇਹ ਸਮਾਗਮ 66 ਕੇ ਵੀ ਗਰਿੱਡ ਸਬ-ਸਟੇਸ਼ਨ, ਆਈ.ਟੀ. ਸਿਟੀ, ਮੋਹਾਲੀ ਵਿਖੇ ਆਯੋਜਿਤ ਕੀਤਾ ਗਿਆ, ਜਿੱਥੇ ਇੱਕ ਵਧੀਕ 31.5 ਐਮ.ਵੀ.ਏ. ਪਾਵਰ ਟ੍ਰਾਂਸਫਾਰਮਰ ਦਾ ਵੀ ਉਦਘਾਟਨ ਕੀਤਾ ਗਿਆ ਸੀ, ਜੋ ਪ੍ਰੋਜੈਕਟ ਦੇ ਤਹਿਤ ਲਾਇਆ ਗਿਆ ਸੀ।ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਵਿੱਚ 728 ਕਰੋੜ ਰੁਪਏ ਦਾ ਨਿਵੇਸ਼ ਬਿਜਲੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਇੱਕ ਵੱਡੀ ਪੁਲਾਂਘ ਹੈ, ਜੋ ਨਿਰਵਿਘਨ ਬਿਜਲੀ ਸਪਲਾਈ, ਬਿਹਤਰ ਵੋਲਟੇਜ ਸਥਿਰਤਾ ਅਤੇ ਘਰੇਲੂ, ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਏਗਾ।

ਇਹ ਵੀ ਪੜ੍ਹੋ  ਮੰਦਭਾਗੀ ਖ਼ਬਰ; Punjabi Singer Rajveer jawanda ਹਾਰੇ ਜਿੰਦਗੀ ਦੀ ਜੰਗ

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕੰਮਾਂ ਵਿੱਚ 172.2 ਕਰੋੜ ਰੁਪਏ ਦੇ ਫੀਡਰ ਡੀਲੋਡਿੰਗ ਪ੍ਰੋਜੈਕਟ, 35.5 ਕਰੋੜ ਰੁਪਏ ਦੀ ਲਾਗਤ ਵਾਲੇ ਨਵੇਂ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰਾਂ ਦੀ ਸਥਾਪਨਾ, 32.6 ਕਰੋੜ ਰੁਪਏ ਦੇ ਮੌਜੂਦਾ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰਾਂ ਦਾ ਵਾਧਾ, 354.2 ਕਰੋੜ ਰੁਪਏ ਦੇ ਨਵੇਂ 66 ਕੇ ਵੀ ਅਤੇ 220 ਕੇਵੀ ਸਬਸਟੇਸ਼ਨਾਂ ਦੀ ਸਥਾਪਨਾ, 62.9 ਕਰੋੜ ਰੁਪਏ ਦੀ ਲਾਗਤ ਵਾਲੇ ਪਾਵਰ ਟ੍ਰਾਂਸਫਾਰਮਰਾਂ ਦਾ ਵਾਧਾ ਅਤੇ 70.6 ਕਰੋੜ ਰੁਪਏ ਦੇ 66 ਕੇਵੀ ਲਾਈਨ ਮਜ਼ਬੂਤੀ ਦੇ ਕੰਮ ਸ਼ਾਮਲ ਹਨ।ਇਸ ਪਹਿਲਕਦਮੀ ਦੇ ਤਹਿਤ, ਕਈ ਨਵੇਂ 11 ਕੇਵੀ ਫੀਡਰ – ਜੁਬਲੀ ਸੀ ਐਲ ਆਈ ਓ, ਐਸ ਟੀ ਪੀ ਆਈ, ਟੀਡੀਆਈ-2, ਸਿਵਲ ਹਸਪਤਾਲ, ਪਾਰਸਵਨਾਥ, ਯੂਨੀਵਰਸਿਟੀ, ਪੰਜਾਬ ਅਫਸਰਜ਼ ਸੋਸਾਇਟੀ, ਸੀਪੀਐਮ, ਐਰੋਵਿਸਟਾ, ਕੋਸਮੋ, ਅੰਬਾਲਾ ਰੋਡ, ਵਸੰਤ ਵਿਹਾਰ, ਬਾਉਲੀ ਸਾਹਿਬ, ਜੀ ਬੀ ਐਮ, ਗ੍ਰੀਨ ਵੈਲੀ, ਸੈਕਟਰ 105, ਸੈਕਟਰ 108, ਸੈਕਟਰ 109, ਬਲਾਕ ਈ ਐਂਡ ਜੀ ਐਰੋਸਿਟੀ, ਅਤੇ ਮਾਰਬੇਲਾ – ਨੂੰ ਚਾਲੂ ਕੀਤਾ ਗਿਆ ਹੈ। ਇਨ੍ਹਾਂ ਨੇ ਮੌਜੂਦਾ ਫੀਡਰਾਂ ਨੂੰ ਡੀਲੋਡ ਕਰਨ ਵਿੱਚ ਮਦਦ ਕੀਤੀ ਹੈ, ਜਿਸਦੇ ਨਤੀਜੇ ਵਜੋਂ ਸਪਲਾਈ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ।

ਇਹ ਵੀ ਪੜ੍ਹੋ  Punjab Police ‘ਚ ਵੱਡੀ ਰੱਦੋਬਦਲ; 133 IPS & PPS ਅਫ਼ਸਰਾਂ ਦੇ ਹੋਏ ਤਬਾਦਲੇ, ਦੋਖੋ ਲਿਸਟ

ਇਸ ਤੋਂ ਇਲਾਵਾ, ਕਈ ਨਵੇਂ ਪ੍ਰੋਜੈਕਟ ਅਤੇ ਰਿਹਾਇਸ਼ੀ ਕਲੋਨੀਆਂ ਨੂੰ ਪਾਵਰ ਨੈੱਟਵਰਕ ਨਾਲ ਜੋੜਿਆ ਗਿਆ ਹੈ।ਵਿਧਾਇਕ ਕੁਲਵੰਤ ਸਿੰਘ ਮੋਹਾਲੀ ਤੋਂ ਹੀ, ਜਲੰਧਰ ਵਿਖੇ ਹੋਏ ਰਾਜ ਪੱਧਰੀ ਪ੍ਰੋਗਰਾਮ ਵਿੱਚ ਲਾਈਵ ਸਟ੍ਰੀਮਿੰਗ ਰਾਹੀਂ ਸ਼ਾਮਲ ਹੋਏ, ਜਿਸਦੀ ਪ੍ਰਧਾਨਗੀ ਮੁੱਖ ਮੰਤਰੀ ਐਸ. ਭਗਵੰਤ ਸਿੰਘ ਮਾਨ ਅਤੇ ‘ਆਪ’ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਕੀਤੀ, ਜਿਸ ਵਿੱਚ ‘ਬਿਜਲੀ ਆਊਟੇਜ ਰਿਡਕਸ਼ਨ ਯੋਜਨਾ’ ਦੀ ਰਾਜ ਵਿਆਪੀ ਸ਼ੁਰੂਆਤ ਕੀਤੀ ਗਈ।ਮੋਹਾਲੀ ਸਰਕਲ ਦੇ ਨਿਗਰਾਨ ਇੰਜੀਨੀਅਰ, ਸ਼੍ਰੀ ਐਚ.ਐਸ. ਓਬਰਾਏ ਨੇ ਦੱਸਿਆ ਕਿ ਮੋਹਾਲੀ ਨੂੰ ਪੀ ਐਸ ਪੀ ਸੀ ਐਲ ਦੇ ਨਵੇਂ ਬਣੇ ਪੂਰਬੀ ਜ਼ੋਨ ਦੇ ਮੁੱਖ ਦਫਤਰ ਵਜੋਂ ਮਨੋਨੀਤ ਕੀਤਾ ਗਿਆ ਹੈ, ਜਿਸ ਵਿੱਚ ਨੰਗਲ ਤੋਂ ਲਾਲੜੂ ਡਿਵੀਜ਼ਨ ਤੱਕ ਦੇ ਕਾਰਜਾਂ ਦੀ ਨਿਗਰਾਨੀ ਲਈ ਇੱਕ ਮੁੱਖ ਇੰਜੀਨੀਅਰ ਤਾਇਨਾਤ ਕੀਤਾ ਗਿਆ ਹੈ, ਜੋ ਕੰਮਾਂ ਦੀ ਬਿਹਤਰ ਨਿਗਰਾਨੀ ਅਤੇ ਸਮੇਂ ਸਿਰ ਲਾਗੂ ਕਰਨ ਨੂੰ ਯਕੀਨੀ ਬਣਾਉਂਦਾ ਹੈ।ਕਾਰਜਕਾਰੀ ਇੰਜੀਨੀਅਰ, ਆਈ ਟੀ ਸਿਟੀ, ਸ਼੍ਰੀ ਸ਼ਮਿੰਦਰ ਸਿੰਘ; ਕਾਰਜਕਾਰੀ ਇੰਜੀਨੀਅਰ, ਮੋਹਾਲੀ, ਸ਼੍ਰੀ ਤਰਨਜੀਤ ਸਿੰਘ; ਅਤੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਵੀ ਇਸ ਮੌਕੇ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਭਲਕੇ ਜੱਦੀ ਪਿੰਡ ‘ਚ ਹੋਵੇਗਾ ਅੰਤਿਮ ਸੰਸਕਾਰ; ਜਾਣੋਂ ਕਿਵੇਂ ਇੱਕ ਪੁਲਿਸ ਮੁਲਾਜਮ ਤੋਂ ਸਥਾਪਿਤ ਗਾਇਕ ਬਣਿਆ ਸੀ ਰਾਜਵੀਰ ਜਾਵੰਦਾ

0

9 ਅਕਤੂਬਰ ਨੂੰ ਜੱਦੀ ਪਿੰਡ ‘ਚ ਹੋਵੇਗਾ ਗਾਇਕ ਰਾਜਵੀਰ ਜਾਵੰਦਾ ਦਾ ਅੰਤਿਮ ਸੰਸਕਾਰ, ਜਾਣੋਂ ਕਿਵੇਂ ਪੁਲਿਸ ਮੁਲਾਜਮ ਤੋਂ ਬਣਿਆ ਸੀ ਗਾਇਕ!
Mohali News: ਪੰਜਾਬੀ ਗਾਇਕੀ ਦੇ ਚਮਕਦੇ ਸਿਤਾਰੇ ਰਾਜਵੀਰ ਜਾਵੰਦਾ (35 ਸਾਲ)ਦੀ ਬੇਵਕਤੀ ਮੌਤ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦਰਸ਼ਨੀ ਨੌਜਵਾਨ ਤੇ ਸੁਰੀਲੀ ਅਵਾਜ਼ ਦੇ ਮਾਲਕ ਇਸ ਗਾਇਕ ਨੇ ਅੱਜ ਸਵੇਰੇ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਚ ਦਮ ਤੋੜ ਦਿੱਤਾ। 27 ਸਤੰਬਰ 2025 ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਬੱਦੀ ਨੇੜੇ ਗਾਇਕ ਰਾਜਵੀਰ ਜਵੰਦਾ ਇੱਕ ਮੋਟਰਸਾਈਕਲ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ, ਜਿਸਨੂੰ ਪਹਿਲਾਂ ਸੋਲਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਹਾਲਾਤ ਗੰਭੀਰ ਹੋਣ ‘ਤੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਗਾਇਕ ਜਾਵੰਦਾ ਦਾ ਅੰਤਿਮ ਸੰਸਕਾਰ ਭਲਕੇ ਉਸਦੇ ਜੱਦੀ ਪਿੰਡ ਪੋਨਾ, ਨੇੜੇ ਜਗਰਾਓ ਦੇ ਵਿਚ ਕੀਤਾ ਜਾਵੇਗਾ। ਇਸ ਨੌਜਵਾਨ ਗਾਇਕ ਦੀ ਮੌਤ ਉਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਲੈ ਕੇ ਸਮੂਹ ਸਿਆਸੀ ਪਾਰਟੀਆਂ ਦੇ ਆਗੂਆਂ, ਸਾਥੀ ਗਾਇਕਾਂ, ਫ਼ਿਲਮੀ ਅਦਾਕਾਰਾਂ ਸਹਿਤ ਹਰ ਵਰਗ ਦੇ ਲੋਕਾਂ ਵੱਲੋਂ ਦੁੱਖ ਪ੍ਰਗਟਾਇਆ ਗਿਆ।

ਇਹ ਵੀ ਪੜ੍ਹੋ  Punjab Police ‘ਚ ਵੱਡੀ ਰੱਦੋਬਦਲ; 133 IPS & PPS ਅਫ਼ਸਰਾਂ ਦੇ ਹੋਏ ਤਬਾਦਲੇ, ਦੋਖੋ ਲਿਸਟ

ਜੇਕਰ ਰਾਜਵੀਰ ਜਵੰਦਾ ਦੇ ਬਚਪਨ ਅਤੇ ਪੜਾਈ ਦੀ ਗੱਲ ਕੀਤੀ ਜਾਵੇ ਤਾਂ ਉਸਨੇ ਆਪਣੀ ਮੁੱਢਲੀ ਸਿੱਖਿਆ ਜਗਰਾਉਂ ਦੇ ਸਨਮਤੀ ਵਿਮਲ ਜੈਨ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਫਿਰ ਡੀਏਵੀ ਕਾਲਜ ਜਗਰਾਉਂ ਤੋਂ ਗ੍ਰੈਜੂਏਸ਼ਨ ਕੀਤੀ। ਸ਼ੁਰੂ ਤੋਂ ਹੀ ਗਾਇਕੀ ਤੇ ਅਦਾਕਾਰੀ ਦਾ ਸ਼ੌਕ ਰੱਖਦੇ ਰਾਜਵੀਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਅਤੇ ਟੈਲੀਵਿਜ਼ਨ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਹਾਲਾਂਕਿ ਉਹ ਗਾਇਕੀ ‘ਚ ਹੱਥ ਅਜਮਾਉਣਾ ਚਾਹੁੰਦੇ ਸਨ ਪ੍ਰੰਤੂ ਦਰਮਿਆਨੇ ਜਿਮੀਦਾਰ ਪ੍ਰਵਾਰ ਨਾਲ ਸਬੰਧਤ ਰਾਜਵੀਰ ਨੂੰ ਆਪਣੇ ਪਿਤਾ ਕਰਮ ਸਿੰਘ ਵਾਂਗ ਰੋਜ਼ਗਾਰ ਦੇ ਲਈ ਪੁਲਿਸ ਵਿਭਾਗ ਵਿਚ ਜਾਣਾ ਪਿਆ ਤੇ ਉਹ ਸਾਲ 2011 ਵਿੱਚ ਬਤੌਰ ਕਾਂਸਟੇਬਲ ਵਜੋਂ ਪੰਜਾਬ ਪੁਲਿਸ ਵਿੱਚ ਭਰਤੀ ਹੋਇਆ। ਇਸ ਦੌਰਾਨ ਗਾਇਕੀ ਦਾ ਸ਼ੌਕ ਬਰਕਰਾਰ ਰੱਖਿਆ ਤੇ ਪਹਿਚਾਣ ਮਿਲਣ ਤੋਂ ਬਾਅਦ ਸਾਲ 2019 ਵਿੱਚ ਪੁਲਿਸ ਦੀ ਨੌਕਰੀ ਚੋਂ ਅਸਤੀਫਾ ਦੇ ਦਿੱਤਾ।

ਇਹ ਵੀ ਪੜ੍ਹੋ  ਨੌਜਵਾਨ ਨੇ ਸੱਸ ਤੇ ਪਤਨੀ ਤੋਂ ਤੰਗ ਹੋ ਕੇ ਕੀਤੀ ਆਤਮਹੱਤਿਆ,ਪੁਲਿਸ ਵੱਲੋਂ ਜਾਂਚ ਸ਼ੁਰੂ

ਰਾਜਵੀਰ ਜਾਵੰਦਾ ਦੀ ਗਾਇਕੀ ਦੀ ਸ਼ੁਰੂਆਤ ਸਾਲ 2016 ਵਿੱਚ “ਕਾਲੀ ਜਵੰਦੇ ਦੀ” ਨਾਲ ਹੋਈ। ਇਸਤੋਂ ਬਾਅਦ “ਮੁਕਾਬਲਾ” ਗੀਤ ਨੇ ਉਸਨੂੰ ਵੱਖਰੀ ਪਛਾਣ ਦਿਵਾਈ। ਜਿਸਤੋਂ ਬਾਅਦ ਪੰਜਾਬੀ ਮਿਊਜ਼ਕ ਦੁਨੀਆਂ ਵਿਚ ਮਕਬੂਲ ਹੁੰਦਾ ਗਿਆ ਤੇ “ਪਟਿਆਲਾ ਸ਼ਾਹੀ ਪੱਗ” “ਕੇਸਰੀ ਝੰਡੇ”, “ਸ਼ੌਕੀਨ”, “ਜ਼ਮੀਨ ਮਾਲਕ”, “ਸਰਨੇਮ” ਅਤੇ “ਕੰਗਨੀ” ਵਰਗੇ ਗੀਤਾਂ ਨੇ ਉਸਨੂੰ ਇੱਕ ਹਿੱਟ ਕਲਾਕਾਰ ਵਜੋਂ ਸਥਾਪਤ ਕਰ ਦਿੱਤਾ। ਗਾਇਕੀ ਦੇ ਨਾਲ-ਨਾਲ ਸੋਹਣੀ ਦਿੱਖ ਵਾਲੇ ਗੱਭਰੂ ਨੇ ਸਾਲ 2018 ਵਿੱਚ ਫ਼ਿਲਮੀ ਦੁਨੀਆਂ ਵਿੱਚ ਕਦਮ ਰੱਖਿਆ ਅਤੇ “ਸਿਪਾਹੀ ਬਹਾਦਰ ਸਿੰਘ” ਦੀ ਭੂਮਿਕਾ ਨਿਭਾਉਂਦੇ ਹੋਏ ਪੰਜਾਬੀ ਫਿਲਮ “ਸੂਬੇਦਾਰ ਜੋਗਿੰਦਰ ਸਿੰਘ” ਨਾਲ ਆਪਣੀ ਸ਼ੁਰੂਆਤ ਕੀਤੀ। ਇਸੇ ਤਰ੍ਹਾਂ ਹੋਰ ਵੀ ਯਾਦਗਾਰੀ ਫ਼ਿਲਮਾਂ ਕੀਤੀਆਂ ਪ੍ਰੰਤੂ ਇੱਕ ਸੜਕ ਹਾਦਸੇ ਨੂੰ ਇਸ ਕਾਬਿਲ ਨੌਜਵਾਨ ਨੂੰ ਹਮੇਸ਼ਾ ਲਈ ਖੋਹ ਲਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Punjab Police ‘ਚ ਵੱਡੀ ਰੱਦੋਬਦਲ; 133 IPS & PPS ਅਫ਼ਸਰਾਂ ਦੇ ਹੋਏ ਤਬਾਦਲੇ, ਦੋਖੋ ਲਿਸਟ

0

Chandigarh News: ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਪੰਜਾਬ ਪੁਲਿਸ ਵਿਚ ਵੱਡੀ ਰੱਦੋਬਦਲ ਕਰਦਿਆਂ 133 ਪੁਲਿਸ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਬਦਲੇ ਗਏ ਅਧਿਕਾਰੀਆਂ ਵਿਚੋਂ ਜਿਆਦਾਤਰ ਲੰਮੇ ਸਮੇਂ ਤੋਂ ਆਪਣੀਆਂ ਬਦਲੀਆਂ ਦਾ ਇੰਤਜ਼ਾਰ ਕਰ ਰਹੇ ਸਨ। ਇੱਨ੍ਹਾਂ ਅਧਿਕਾਰੀਆਂ ਵਿਚ 5 IPS ਅਤੇ ਬਾਕੀ PPS ਅਧਿਕਾਰੀ ਸ਼ਾਮਲ ਹਨ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; Punjabi Singer Rajveer jawanda ਹਾਰੇ ਜਿੰਦਗੀ ਦੀ ਜੰਗ

ਬਦਲੇ ਗਏ ਅਧਿਕਾਰੀਆਂ ਦੀ ਲਿਸਟ ਹੇਠਾਂ ਨੱਥੀ ਹੈ।

ਨੌਜਵਾਨ ਨੇ ਸੱਸ ਤੇ ਪਤਨੀ ਤੋਂ ਤੰਗ ਹੋ ਕੇ ਕੀਤੀ ਆਤਮਹੱਤਿਆ,ਪੁਲਿਸ ਵੱਲੋਂ ਜਾਂਚ ਸ਼ੁਰੂ

0

Amritsar News: ਇਲਾਕੇ ਦੇ ਇੱਕ ਨੌਜਵਾਨ ਵੱਲੋਂ ਆਪਣੀ ਪਤਨੀ ਅਤੇ ਸੱਸ ਤੋਂ ਪਰੇਸ਼ਾਨ ਹੋ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਪਹਿਚਾਣ ਗੁਰਕੀਰਤਨ ਸਿੰਘ (30) ਵਾਸੀ ਪਿੰਡ ਗੁੱਜਰਪੁਰਾ ਹਲਕਾ ਮਜੀਠਾ ਦੇ ਤੌਰ ‘ਤੇ ਹੋਈ ਹੈ। ਘਟਨ ਦਾ ਪਤਾ ਲੱਗਦਿਆਂ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ  Punjab Vigilance ਦਾ DSP suspend, ਜਾਣੋਂ ਮਾਮਲਾ ਕਿਉਂ ਇਹ ਵੱਡੀ ਕਾਰਵਾਈ ਹੋਈ!

ਮੁਢਲੀ ਜਾਣਕਾਰ ਮੁਤਾਬਕ ਪੁਲਿਸ ਨੇ ਮੁਲਜਮ ਪਤਨੀ ਸੁਖਪ੍ਰੀਤ ਕੌਰ ਅਤੇ ਸੱਸ ਸੰਤੋਸ਼ ਕੁਮਾਰੀ ਵਾਸੀ ਮਕਸੂਦਾ ਜਲੰਧਰ ਦੇ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਦਸਿਆ ਜਾ ਰਿਹਾ ਕਿ ਮ੍ਰਿਤਕ ਨੌਜਵਾਨ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਸੁਖਪ੍ਰੀਤ ਕੌਰ ਨਾਲ ਹੋਇਆ ਸੀ। ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਵਿੱਚ ਝਗੜਾ ਹੋਣ ਲੱਗ ਪਿਆ। ਜਿਸਦੇ ਚੱਲਦੇ ਉਸਨੇ ਸੋਮਵਾਰ ਨੂੰ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Punjab Vigilance ਦਾ DSP suspend, ਜਾਣੋਂ ਮਾਮਲਾ ਕਿਉਂ ਇਹ ਵੱਡੀ ਕਾਰਵਾਈ ਹੋਈ!

0

Jalandhar News: ਪੰਜਾਬ ਸਰਕਾਰ ਨੇ ਇੱਕ ਵੱਡੀ ਕਾਰਵਾਈ ਵਿਜੀਲੈਂਸ ਬਿਊਰੋ ਦੇ ਡੀਐਸਪੀ ਅਰਮਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਕਤ ਅਧਿਕਾਰੀ ਵੱਲੋਂ ਜਲੰਧਰ ਤੋਂ ਆਪ ਦੇ ਵਿਧਾਇਕ ਰਮਨ ਅਰੋੜਾ ਨਾਲ ਸਬੰਧਤ ਇੱਕ ਮਾਮਲੇ ਦੀ ਜਾਂਚ ਕੀਤੀ ਗਈ ਸੀ ਤੇ ਹੁਣ ਉਕਤ ਵਿਧਾਇਕ ਦੀ ਨੂੰਹ ਨੂੰ ਸੰਮਨ ਜਾਰੀ ਕੀਤਾ ਸੀ। ਹਾਲਾਂਕਿ ਇਸ ਵੱਡੀ ਕਾਰਵਾਈ ਪਿੱਛੇ ਹਾਲੇ ਤੱਕ ਕੋਈ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਪ੍ਰੰਤੂ ਇਸ ਮੁਅੱਤਲੀ ਨੂੰ ਡਿਊਟੀ ਵਿੱਚ ਲਾਪਰਵਾਹੀ ਨਾਲ ਜੋੜਿਆ ਜਾ ਰਿਹਾ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; Punjabi Singer Rajveer jawanda ਹਾਰੇ ਜਿੰਦਗੀ ਦੀ ਜੰਗ

ਸੂਚਨਾ ਮੁਤਾਬਕ ਕਾਰਵਾਈ ਤੋਂ ਬਾਅਦ ਡੀਐਸਪੀ ਅਮਰਿੰਦਰ ਨੂੰ ਅੰਮ੍ਰਿਤਸਰ ਸਥਿਤ ਪੀਏਪੀ ਦੀ 9ਵੀਂ ਬਟਾਲੀਅਨ ਵਿੱਚ ਤੈਨਾਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਨਗਰ ਨਿਗਮ ਦੇ ਇੱਕ ਅਧਿਕਾਰੀ ਦੀ ਗ੍ਰਿਫਤਾਰੀ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ ਹੋਈ ਸੀ, ਜਿਸਤੋਂ ਬਾਅਦ ਵਿਜੀਲੈਂਸ ਨੇ ਉਸਦੇ ਕਈ ਰਿਸ਼ਤੇਦਾਰਾਂ ਨੂੰ ਵੀ ਇਸ ਕੇਸ ਵਿਚ ਘਸੀਟਿਆ ਸੀ। ਉਕਤ ਕੇਸ ਵਿਚ ਹੀ ਵਿਧਾਇਕ ਦੀ ਨੂੰਹ ਨੂੰ ਸੰਮਨ ਜਾਰੀ ਹੋਏ ਸਨ। ਫ਼ਿਲਹਾਲ ਇਸ ਕੇਸ ਦੀ ਵਿਸਥਾਰਕ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਇਤਿਹਾਸਕ ਮੰਦਿਰ ਮਾਈਸਰਖਾਨਾ ਦੀ ਪ੍ਰਬੰਧਕੀ ਕਮੇਟੀ ‘ਤੇ ਕਥਿਤ ਕਬਜ਼ੇ ਦਾ ਮਾਮਲਾ ਗਰਮਾਇਆ,ਬਠਿੰਡਾ ‘ਚ ਇੱਕਜੁੱਟ ਹੋਏ ਹਿੰਦੂ ਸੰਗਠਨ

0

Bathinda News:ਮਾਲਵਾ ਪੱਟੀ ਦੇ ਇਤਿਹਾਸਕ ਪ੍ਰਾਚੀਨ ਮੰਦਿਰ ਦੀ ਪ੍ਰਬੰਧਕੀ ਕਮੇਟੀ ‘ਤੇ ਕਥਿਤ ਕਬਜ਼ੇ ਦਾ ਮਾਮਲਾ ਗਰਮਾਉਂਦਾ ਜਾ ਰਿਹਾ। ਇੱਥੇ ਲੱਗਦੇ ਛਿਮਾਹੀ ਮੇਲੇ ਤੋਂ ਇੱਕ ਦਿਨ ਬਾਅਦ ਹੋਏ ਵਿਵਾਦ ਨੂੰ ਲੈ ਕੇ ਹਿੰਦੂ ਸੰਗਠਨ ਇੱਕਜੁਟ ਹੋਣੇ ਸ਼ੁਰੂ ਹੋ ਗਏ ਹਨ। ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ(ਰਜਿ:169) ਦੀ ਅਗਵਾਈ ਹੇਠ ਚੱਲ ਰਹੀ ਇਸ ਮੰਦਿਰ ਕਮੇਟੀ ਵੱਲੋਂ ਇਸ ਸਬੰਧ ਵਿਚ ਬਠਿੰਡਾ ਦੇ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।ਪ੍ਰੰਤੂ ਪ੍ਰਸ਼ਾਸਨ ਦਾ ਠੰਢਾ ਰਵੱਈਆ ਦੇਖਦਿਆਂ ਮਹਾਂਵੀਰ ਦਲ ਦੇ ਝੰਡੇ ਹੇਠ ਬਠਿੰਡਾ ਦੇ ਲਾਰਡ ਰਾਮਾ ਹਾਲ ਦੇ ਵਿਚ ਇਹ ਇਕੱਠ ਰੱਖਿਆ ਗਿਆ, ਜਿੱਥੇ ਵੱਡੀ ਗਿਣਤੀ ਵਿਚ ਹਿੰਦੂ ਸੰਸਥਾਵਾਂ ਦੇ ਨੁਮਾਇੰਦੇ ਪੁੱਜੇ ਹੋਏ ਹਨ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; Punjabi Singer Rajveer jawanda ਹਾਰੇ ਜਿੰਦਗੀ ਦੀ ਜੰਗ

ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਦੇ ਕੌਮੀ ਕਾਰਜ਼ਕਾਰੀ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੇ ਦਸਿਆ ਕਿ 5 ਅਕਤੂਬਰ ਨੂੰ 200 ਦੇ ਕਰੀਬ ਲੋਕਾਂ ਵੱਲੋਂ ਇੱਕ ਚੁਣੇ ਹੋਏ ਨੁਮਾਇੰਦੇ ਦੇ ਨਜਦੀਕੀ ਰਿਸ਼ਤੇਦਾਰ ਦੀ ਅਗਵਾਈ ਹੇਠ ਇਕੱਠੇ ਹੋ ਕੇ ਮੰਦਿਰ ਦੀ ਕਮੇਟੀ ‘ਤੇ ਕਬਜ਼ਾ ਕਰਨ ਦਾ ਯਤਨ ਕੀਤਾ ਅਤੇ ਇਸ ਮੌਕੇ ਮੰਦਿਰ ਦੀ ਮਰਿਆਦਾ ਦੀ ਬੇਅਦਬੀ ਵੀ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ 1957 ਤੋਂ ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਦੀ ਅਗਵਾਈ ਹੇਠ ਚੱਲ ਰਹੀ ਇਸ ਮੰਦਿਰ ਦੀ ਕਮੇਟੀ ਦਾ ਕਿਸੇ ਨਾਲ ਵਿਵਾਦ ਨਹੀਂ ਪਿਆ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਮੰਦਭਾਗੀ ਖ਼ਬਰ; Punjabi Singer Rajveer jawanda ਹਾਰੇ ਜਿੰਦਗੀ ਦੀ ਜੰਗ

11 ਦਿਨਾਂ ਤੋਂ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਚ ਚੱਲ ਰਿਹਾ ਸੀ ਇਲਾਜ਼
Mohali News: Punjabi Singer Rajveer jawanda ; ਪੰਜਾਬੀ ਬੋਲੀ ਦੇ ਨਾਮਵਾਰ ਗਾਇਕ ਅਤੇ ਫ਼ਿਲਮ ਅਦਾਕਾਰ ਰਾਜਵੀਰ ਜਵੰਦਾ (Punjabi Singer Rajveer jawand) ਨਹੀਂ ਰਹੇ। ਉਹ ਲੰਘੀ 27 ਸਤੰਬਰ ਤੋਂ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਚ ਜਿੰਦਗੀ -ਮੌਤ ਦੀ ਲੜਾਈ ਲੜ ਰਹੇ ਸਨ, ਜਿੱਥੇ ਅੱਜ ਸਵੇਰੇ ਉਨ੍ਹਾਂ ਆਖ਼ਰੀ ਸਾਹ ਲਿਆ। ਪੰਜਾਬੀ ਦੇ ਨਾਮਵਾਰ ਕਾਮੇਡੀਅਨ ਤੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੇ ਇਸਟਾਗ੍ਰਾਮ ਮੀਡੀਆ ਉਪਰ ਇਸ ਮਨਹੂਸ ਖਬਰ ਬਾਰੇ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਦਸਣਾ ਬਣਦਾ ਹੈ ਕਿ ਇੱਕ ਸੜਕ ਹਾਦਸੇ ਵਿਚ ਇਸ ਨੌਜਵਾਨ ਗਾਇਕ ਦੇ ਸਿਰ ਅਤੇ ਰੀੜ ਦੀ ਹੱਡੀ ਉਪਰ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਵੈਟੀਲੈਂਟਰ ਉੱਪਰ ਰੱਖਿਆ ਹੋਇਆ ਸੀ। ਗਾਇਕ ਦੇ ਲਈ ਲੱਖਾਂ ਪੰਜਾਬੀਆਂ ਵੱਲੋਂ ਅਰਦਾਸਾਂ ਕੀਤੀਆਂ ਗਈਆਂ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Punjab News: ਹੁਣ ਪੰਜਾਬ ਬਣੇਗਾ ਦੇਸ਼ ਦਾ ਸਭ ਤੋਂ ਵੱਡਾ ਖੇਡ ਹੱਬ;ਅੰਮ੍ਰਿਤਸਰ-ਜਲੰਧਰ ‘ਚ ਬਣਣਗੇ ਅੰਤਰਰਾਸ਼ਟਰੀ ਸਟੇਡਿਅਮ

0

👉ਖੇਡਾਂ ‘ਚ ਜਲਦੀ ਦੇਸ਼ ‘ਚ ਨੰਬਰ ਵਨ ਹੋਵੇਗਾ ਪੰਜਾਬ-‘ਸੀ ਐਮ ਭਗਵੰਤ ਮਾਨ’
Punjab News:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵਾਰੀ ਫਿਰ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਦਾ ਮਕਸਦ ਪੰਜਾਬ ਨੂੰ ਖੇਡਾਂ ਦਾ ਕੇਂਦਰ ਬਣਾਉਣਾ ਹੈ। ਜਲੰਧਰ ਦੇ ਸੁਰਜੀਤ ਹਾਕੀ ਸਟੇਡਿਅਮ ਵਿੱਚ ਹੋਈ ਪੰਜਾਬ ਹਾਕੀ ਲੀਗ 2025 ਦੇ ਗ੍ਰੈਂਡ ਫਿਨਾਲੇ ‘ਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਸ਼ਾਨਦਾਰ ਇਤਿਹਾਸ ਖੇਡਾਂ ਨਾਲ ਜੁੜਿਆ ਹੋਇਆ ਹੈ ਅਤੇ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਖੇਡਾਂ ‘ਚ ਦੇਸ਼ ਦਾ ਨੰਬਰ ਵਨ ਰਾਜ ਹੋਵੇਗਾ।ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਉਂਦੇ ਦਿਨਾਂ ‘ਚ ਜਲੰਧਰ ਅਤੇ ਅੰਮ੍ਰਿਤਸਰ ‘ਚ ਅੰਤਰਰਾਸ਼ਟਰੀ ਪੱਧਰ ਦੇ ਕ੍ਰਿਕਟ ਅਤੇ ਹਾਕੀ ਸਟੇਡਿਅਮ ਬਣਾਏ ਜਾਣਗੇ। ਉਨ੍ਹਾਂ ਸਾਫ਼ ਸ਼ਬਦਾਂ ‘ਚ ਕਿਹਾ ਕਿ ਪੰਜਾਬ ਨੂੰ ਖੇਡਾਂ ਦੀ ਰਾਜਧਾਨੀ ਬਣਾਉਣ ਲਈ ਸਰਕਾਰ ਬੇਮਿਸਾਲ ਕਦਮ ਚੁੱਕ ਰਹੀ ਹੈ, ਤਾਂ ਜੋ ਪੰਜਾਬ ਖੇਡ ਮੁਕਾਬਲਿਆਂ ਦਾ ਵਿਸ਼ਵ ਪੱਧਰੀ ਕੇਂਦਰ ਬਣੇ।

ਇਹ ਵੀ ਪੜ੍ਹੋ AAP ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਦੋ ਦਿਨਾਂ ਦੇ ਦੌਰੇ ‘ਤੇ ਪੰਜਾਬ ਪੁੱਜਣਗੇ

ਉਨ੍ਹਾਂ ਨੇ ਪੰਜਾਬ ਹਾਕੀ ਲੀਗ ਨੂੰ ਇਤਿਹਾਸਕ ਕਹਿੰਦਿਆਂ ਕਿਹਾ ਕਿ ਇਹ ਦੇਸ਼ ਦੀ ਪਹਿਲੀ ਜੂਨਿਅਰ ਹਾਕੀ ਲੀਗ ਹੈ ਅਤੇ ਸਭ ਤੋਂ ਵੱਡੀ ਇਨਾਮੀ ਰਕਮ ਵਾਲੀ ਵੀ। ਇਸ ਟੂਰਨਾਮੈਂਟ ਨੇ ਹਾਕੀ ਦੀ ਤਿੰਨ ਪੀੜ੍ਹੀਆਂ ਨੂੰ ਇੱਕ ਹੀ ਮੰਚ ‘ਤੇ ਜੋੜ ਦਿੱਤਾ ਅਤੇ ਇਹ ਸਾਬਤ ਕਰ ਦਿੱਤਾ ਕਿ ਪੰਜਾਬੀਆਂ ਦੀਆਂ ਰਗਾਂ ‘ਚ ਖੇਡਾਂ ਦਾ ਜੋਸ਼ ਅੱਜ ਵੀ ਜਿੰਦਾ ਹੈ।ਮਾਨ ਨੇ ਯਾਦ ਕਰਵਾਇਆ ਕਿ ਹਾਲ ਹੀ ‘ਚ ਏਸ਼ੀਆ ਕਪ ਜਿਤਣ ਵਾਲੀ 18 ਮੈਂਬਰੀ ਹਾਕੀ ਟੀਮ ਵਿੱਚੋਂ 9 ਖਿਡਾਰੀ ਪੰਜਾਬ ਦੇ ਸਨ। ਇਹੀ ਅੰਕੜਾ ਪਿਛਲੇ ਦੋ ਓਲੰਪਿਕ ਖੇਡਾਂ ‘ਚ ਵੀ ਦਿਖਾਈ ਦਿੱਤਾ, ਜਿੱਥੇ ਭਾਰਤ ਨੇ ਪਦਕ ਜਿੱਤੇ ਸਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਧਰਤੀ ਦੀ ਖੇਡ ਪ੍ਰਤਿਭਾ ਦਾ ਸਭ ਤੋਂ ਵੱਡਾ ਸਬੂਤ ਹੈ ਅਤੇ ਇਸ ਲਈ ਜਲੰਧਰ ਨੂੰ ਦੁਨੀਆ ‘ਚ “ਸਪੋਰਟਸ ਕੈਪੀਟਲ” ਵਜੋਂ ਮੰਨਤਾ ਮਿਲੀ ਹੈ।

ਇਹ ਵੀ ਪੜ੍ਹੋ ਪੰਜਾਬ ਸਾਫ਼-ਸੁਥਰੀ, ਵਾਤਾਵਰਨ ਪੱਖੀ ਅਤੇ ਕਿਫ਼ਾਇਤੀ ਨਵਿਆਉਣਯੋਗ ਊਰਜਾ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ : ਕੈਬਨਿਟ ਮੰਤਰੀ ਸੰਜੀਵ ਅਰੋੜਾ

ਖੇਡ ਸੁਵਿਧਾਵਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਆਉਂਦੇ ਸਾਲਾਂ ਵਿੱਚ 3000 ਤੋਂ ਵੱਧ ਖੇਡ ਮੈਦਾਨ ਤਿਆਰ ਕਰੇਗੀ। ਉਨ੍ਹਾਂ ਨੇ ਕਿਹਾ ਕਿ ਖੇਡਾਂ ਅੱਜ ਨਸ਼ਿਆਂ ਦੇ ਵਿਰੁੱਧ ਸਭ ਤੋਂ ਵੱਡੀ ਤਾਕਤ ਬਣ ਰਹੀਆਂ ਹਨ ਅਤੇ ਇਸੇ ਕਰਕੇ ਪੰਜਾਬ ਦਾ ਨੌਜਵਾਨ ਤੇਜ਼ੀ ਨਾਲ ਮੈਦਾਨਾਂ ਵੱਲ ਮੋੜ ਰਿਹਾ ਹੈ।ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਨੀਤੀਆਂ ਬਾਰੇ ਦੱਸਦਿਆਂ ਕਿਹਾ ਕਿ ਬਰਲਟਨ ਪਾਰਕ ਨੂੰ ਖੇਡ ਕੇਂਦਰ ਬਣਾਇਆ ਜਾ ਰਿਹਾ ਹੈ ਅਤੇ ਅੰਮ੍ਰਿਤਸਰ ‘ਚ ਵੀ ਜਲਦੀ ਵਿਸ਼ਵ ਪੱਧਰੀ ਖੇਡ ਕੇਂਦਰ ਬਣੇਗਾ। ਇਸ ਦੇ ਨਾਲ ਹੀ, ਖੇਡ ਸਾਮਾਨ ਦੇ ਉਤਪਾਦਨ ‘ਚ ਵੀ ਪੰਜਾਬ ਇੱਕ ਵਾਰੀ ਫਿਰ ਅਗਵਾਈ ਕਰਨ ਲਈ ਤਿਆਰ ਹੈ ਕਿਉਂਕਿ ਜਲੰਧਰ ਦਾ ਨਾਮ ਪਹਿਲਾਂ ਹੀ ਦੁਨੀਆ ਭਰ ਦੀਆਂ ਵੱਡੀਆਂ ਖੇਡਾਂ ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ MLA Kulwant Singh ਨੇ ਪਿੰਡ ਬਲਿਆਲੀ ਵਿਖੇ 70 ਲਾਭਪਾਤਰੀਆਂ ਨੂੰ ਪਲਾਟਾਂ ਦੇ ਅਲਾਟਮੈਂਟ ਪੱਤਰ ਸੌਂਪੇ

ਇਸ ਮੌਕੇ ‘ਤੇ ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਵੀ ਨੌਜਵਾਨਾਂ ਲਈ ਸਰਕਾਰ ਦੀ ਇੱਕ ਨਵੀ ਪਹਿਲ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੁਨਾਮ ਵਿੱਚ ਜੋ ਨਵਾਂ ਬਸ ਸਟੈਂਡ ਬਣਿਆ ਹੈ, ਉਹ ਆਪਣੇ ਆਪ ‘ਚ ਇੱਕ ਵਿਲੱਖਣ ਪ੍ਰੋਜੈਕਟ ਹੈ। ਇਸ ਵਿੱਚ ਭੂਤਲ ‘ਤੇ ਬਸ ਯਾਤਰੀਆਂ ਅਤੇ ਵਪਾਰੀਆਂ ਲਈ ਸਾਰੀਆਂ ਸੁਵਿਧਾਵਾਂ ਹਨ ਤੇ ਉੱਪਰਲੀ ਮੰਜ਼ਿਲ ‘ਤੇ ਆਧੁਨਿਕ ਮਲਟੀਪਰਪਜ਼ ਸਪੋਰਟਸ ਹਾਲ ਬਣਾਇਆ ਗਿਆ ਹੈ। ਇਸ ਹਾਲ ‘ਚ ਕਬੱਡੀ, ਜੂਡੋ, ਕੁਸ਼ਤੀ ਅਤੇ ਕਰਾਟੇ ਵਰਗੇ ਖੇਡਾਂ ਨੂੰ ਉਤਸ਼ਾਹ ਮਿਲੇਗਾ। ਮਤਲਬ ਸਰਕਾਰ ਨੇ ਆਵਾਜਾਈ ਤੇ ਖੇਡਾਂ ਨੂੰ ਇੱਕ ਹੀ ਛੱਤ ਹੇਠ ਜੋੜ ਕੇ ਸਮਾਜਕ ਵਿਕਾਸ ਦਾ ਨਵਾਂ ਮਾਡਲ ਪੇਸ਼ ਕੀਤਾ ਹੈ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਦੇ ‘ਰਾਈਟ ਟੂ ਬਿਜ਼ਨਸ ਐਕਟ’ ਨੇ ਬਦਲਿਆ ਉਦਯੋਗ ਜਗਤ ਦਾ ਚਿਹਰਾ

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਖਿਡਾਰੀਆਂ ਦੇ ਸਨਮਾਨ ‘ਚ ਕੋਈ ਕਸਰ ਨਹੀਂ ਛੱਡੀ। 9 ਹਾਕੀ ਖਿਡਾਰੀਆਂ ਸਮੇਤ ਕਈਆਂ ਨੂੰ ਡੀਐਸਪੀ ਅਤੇ ਪੀਸੀਐਸ ਦੇ ਅਹੁਦੇ ਦੇ ਕੇ ਖੇਡ ਪ੍ਰਤਿਭਾ ਦਾ ਮਾਣ ਵਧਾਇਆ ਗਿਆ ਹੈ। ਇਸੇ ਤਰ੍ਹਾਂ, ਅੰਤਰਰਾਸ਼ਟਰੀ ਹਾਕੀ ਮੁਕਾਬਲਿਆਂ ‘ਚ ਭਾਗ ਲੈਣ ਵਾਲੇ ਓਲੰਪਿਕ ਖਿਡਾਰੀਆਂ ਦਾ ਵੀ ਸਨਮਾਨ ਕੀਤਾ ਗਿਆ ਹੈ।ਅੰਤ ‘ਚ ਮੁੱਖ ਮੰਤਰੀ ਨੇ ਸਾਫ਼ ਸ਼ਬਦਾਂ ‘ਚ ਕਿਹਾ ਕਿ ਜਿਵੇਂ ਮਾਨ ਸਰਕਾਰ ਨੇ ਪੰਜਾਬ ਨੂੰ ਸ਼ਾਸਨ, ਸਿਹਤ ਤੇ ਸਿੱਖਿਆ ਦੇ ਖੇਤਰ ‘ਚ ਨੰਬਰ ਵਨ ਬਣਾਇਆ ਹੈ, ਓਵੇਂ ਹੀ ਆਉਂਦੇ ਸਾਲਾਂ ‘ਚ ਪੰਜਾਬ ਦੇਸ਼ ਦਾ ਸਭ ਤੋਂ ਵੱਡਾ ਖੇਡ ਹੱਬ ਬਣੇਗਾ। ਉਨ੍ਹਾਂ ਦੇ ਵਿਜ਼ਨ ਮੁਤਾਬਕ ਅੰਮ੍ਰਿਤਸਰ ਅਤੇ ਜਲੰਧਰ ‘ਚ ਵਿਸ਼ਵ ਪੱਧਰੀ ਖੇਡ ਢਾਂਚੇ ਬਣਣਗੇ ਅਤੇ ਪੰਜਾਬ ਦਾ ਹਰ ਪਿੰਡ ਖੇਡਾਂ ਦਾ ਨਵਾਂ ਗੜ੍ਹ ਬਣੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

CM Nayab Saini ਨੇ ਜਾਪਾਨ ਵਿੱਚ ਆਯੋਜਿਤ ਵਲਡ ਐਕਸਪੋ-2025 ਵਿੱਚ ਹਰਿਆਣਾ ਪੈਵੇਲਿਅਨ ਦਾ ਕੀਤਾ ਉਦਘਾਟਨ

0

Haryana News: CM Nayab Saini ; ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜਾਪਾਨ ਦੇ ਓਸਾਕਾ ਵਿੱਚ ਚਲ ਰਹੇ ਵਲਡ ਐਕਸਪੋ-2025 ਵਿੱਚ ਅੱਜ ਹਰਿਆਣਾ ਪੈਵੇਲਿਅਨ ਦੇ ਉਦਘਾਟਨ ਦੇ ਮੌਕੇ ‘ਤੇ ਮੌਜ਼ੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਦੇ ਸਮਗਰ ਵਿਕਾਸ ਵਿੱਚ ਹਰਿਆਣਾ ਦੀ ਮਹੱਤਵਪੂਰਨ ਭੂਮਿਕਾ ਹੈ। ਇਸ ਸਮੇ ਜਦੋਂ ਦੇਸ਼ ਸੰਸਾਰ ਦੀ ਵੱਡੀ ਆਰਥਿਕ ਸ਼ਕਤੀ ਵਜੋਂ ਉਭਰ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪੰਜ ਟ੍ਰਿਲਿਅਨ ਅਰਥਵਿਵਸਥਾ ਦਾ ਟੀਚਾ ਰੱਖਿਆ ਹੈ ਤਾਂ ਹਰਿਆਣਾ ਇਸ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਦੇ ਰਿਹਾ ਹੈ।ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੇਸ਼ ਦੇ ਖੇਤਰਫਲ ਦਾ ਸਿਰਫ਼ 1.34 ਫੀਸਦੀ ਅਤੇ ਜਲਸੰਖਿਆ ਦਾ 2.09 ਫੀਸਦੀ ਹੈ। ਪਰ ਇਸ ਦੇ ਬਾਵਜੂਦ ਸਾਡਾ ਛੋਟਾ ਜਿਹਾ ਸੂਬਾ ਭਾਰਤ ਦੇ ਆਰਥਿਕ ਵਿਕਾਸ ਦਾ ਇੱਕ ਪ੍ਰਮੁੱਖ ਇੰਜਨ ਸਾਬਿਤ ਹੋ ਰਿਹਾ ਹੈ। ਹਰਿਆਣਾ ਉਦਯੋਗਾਂ ਨੂੰ ਲਾਜਿਸਟਿਕ ਸਹੂਲਤ ਦੇਣ ਵਿੱਚ ਦੇਸ਼ ਵਿੱਚ ਦੂਜੇ ਅਤੇ ਉਤਰ ਭਾਰਤ ਵਿੱਚ ਪਹਿਲੇ ਸਥਾਨ ‘ਤੇ ਹੈ। ਦੁਨਿਆ ਦੀ 400 ਫਾਰਚੂਨ ਕੰਪਨਿਆਂ ਦੇ ਦਫਤਰ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸਥਿਤ ਹਨ।ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੀ ਸੜਕਾਂ ‘ਤੇ ਦੌੜਨ ਵਾਲੀ ਹਰ ਦੂਜੀ ਕਾਰ ਹਰਿਆਣਾ ਵਿੱਚ ਬਣਦੀ ਹੈ। ਦੇਸ਼ ਦੇ 52 ਫੀਸਦੀ ਟੈ੍ਰਕਟਰਾਂ ਦਾ ਨਿਰਮਾਣ ਵੀ ਇੱਥੇ ਹੀ ਹੁੰਦਾ ਹੈ। ਓਲੰਪਿਕ ਅਤੇ ਹੋਰ ਕੌਮਾਂਤਰੀ ਖੇਡ ਪ੍ਰਤੀਯੋਗਿਤਾਵਾਂ ਵਿੱਚ ਹਰਿਆਣਾ ਸਭ ਤੋਂ ਵੱਧ ਤਗਮੇ ਜਿੱਤਣ ਵਾਲਾ ਰਾਜ ਹੈ।ਉਨ੍ਹਾਂ ਨੇ ਕਿਹਾ ਕਿ ਹਰਿਆਣਾ ਆਸ ਅਤੇ ਮੌਕਿਆਂ ਦੀ ਧਰਤੀ ਹੈ। ਇਸ ਦੀ ਗਿਣਤੀ ਦੇਸ਼ ਦੇ ਅਮੀਰ ਰਾਜਿਆਂ ਵਿੱਚ ਹੁੰਦੀ ਹੈ। ਇਹ ਆਟੋਮੋਬਾਇਲ, ਆਈ.ਟੀ. ਅਤੇ ਹੋਰ ਉਦਯੋਗਾਂ ਦਾ ਵੱਡਾ ਕੇਂਦਰ ਹੈ। ਸੂਬੇ ਦਾ ਹਰ ਜ਼ਿਲ੍ਹਾ ਕਿਸੇ ਨਾ ਕਿਸੇ ਕੌਮੀ ਹਾਈਵੇ ਨਾਲ ਜੁੜਿਆ ਹੈ। ਰਾਜ ਦਾ ਹਰ ਪਿੰਡ ਬਿਜਲੀ ਦੀ ਰੋਸ਼ਨੀ ਨਾਲ ਜਗਮਗਾ ਰਿਹਾ ਹੈ। ਪੀਣ ਲਈ ਪਾਣੀ ਅਤੇ ਸਿੰਚਾਈ ਲਈ ਨਹਿਰਾ ਅਤੇ ਹੋਰ ਸਰੋਤ ਉਪਲਬਧ ਹਨ। ਸਿੱਖਿਆ ਦੇ ਖੇਤਰ ਵਿੱਚ ਵੀ ਇੱਥੇ ਆਧੁਨਿਕ ਸਿੱਖਿਆ ਦੀ ਹਰ ਫੈਕਲਟੀ ਅਤੇ ਵਿਸ਼ੇ ਦੀ ਸਿੱਖਿਆ ਦੇਣ ਲਈ ਕਈ ਵਿਸ਼ਵ ਪੱਧਰੀ ਸਿਖਣ ਸੰਸਥਾਨ ਖੁਲ ਚੁੱਕੇ ਹਨ।

ਇਹ ਵੀ ਪੜ੍ਹੋ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਾਪਾਨੀ ਕੰਪਨਿਆਂ ਨੂੰ ਹਰਿਆਣਾ ਵਿੱਚ ਨਿਵੇਸ਼ ਲਈ ਦਿੱਤਾ ਸੱਦਾ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਉਦਯੋਗਿਕ ਵਿਕਾਸ ਨੂੰ ਗਤੀ ਦੇਣ ਲਈ ਇਜ਼-ਆਫ਼-ਡੂਇੰਗ ਬਿਜਨੇਸ ਦਾ ਇੱਕ ਇਕੋ-ਸਿਸਟਮ ਤਿਆਰ ਕੀਤਾ ਗਿਆ ਹੈ। ਇਸ ਨਾਲ ਉਦਮਿਆਂ ਵਿੱਚ ਸਰਕਾਰ ਪ੍ਰਤੀ ਭਰੋਸਾ ਵੱਧ ਰਿਹਾ ਹੈ। ਸਰਕਾਰ ਸਟਾਰਟਅਪ ਅਤੇ ਐਮਐਸਐਮਈ ਨੂੰ ਵਧਾਵਾ ਦੇ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਵੱਖ ਵੱਖ ਪ੍ਰੋਤਸਾਹਨ ਯੋਜਨਾਵਾਂ ਦਾ ਹੀ ਨਤੀਜਾ ਹੈ ਕਿ ਅੱਜ ਹਰਿਆਣਾ ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਪਿਛਲੇ 11 ਸਾਲਾਂ ਵਿੱਚ ਸੂਬੇ ਵਿੱਚ 7 ਲੱਖ 66 ਹਜ਼ਾਰ ਛੋਟੇ-ਵੱਡੇ ਅਤੇ ਮੱਧ ਵਰਗ ਦੇ ਉਦਯੋਗ ਲਗੇ ਹਨ ਅਤੇ ਇਨ੍ਹਾਂ ਵਿੱਚੋ 39 ਲੱਖ ਲੋਕਾਂ ਨੂੰ ਰੁਜਗਾਰ ਮਿਲਿਆ ਹੈ।ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਭਾਰਤ ਵਿੱਚ ਸਟਾਰਟਅਪ ਦੀ ਗਿਣਤੀ ਵਿੱਚ 7ਵੇਂ ਵੱਡੇ ਰਾਜ ਵੱਜੋਂ ਉਭਰ ਕੇ ਆਇਆ ਹੈ। ਮੌਜ਼ੂਦਾ ਵਿੱਚ ਹਰਿਆਣਾ ਵਿੱਚ 9 ਹਜ਼ਾਰ 500 ਮਾਨਤਾ ਪ੍ਰਾਪਤ ਸਟਾਰਟਅਪ ਹਨ। ਅਸੀ ਰਾਜ ਨੂੰ ਦੇਸ਼ ਦਾ ਨੰਬਰ ਵਨ ਸਟਾਰਟਅਪ ਹਬ ਬਨਾਉਣ ਦਾ ਵਾਅਦਾ ਕੀਤਾ ਹੈ। ਅਸੀ ਸੂਬੇ ਵਿੱਚ ਸਟਾਰਟਅਪ ਦੀ ਗਿਣਤੀ ਨੂੰ ਤਿੰਨ ਗੁਣਾ ਕਰਨ ਦਾ ਟੀਚਾ ਰੱਖਿਆ ਹੈ। ਹਾਲ ਹੀ ਵਿੱਚ 22 ਸਟਾਰਟਅਪ ਨੂੰ 1 ਕਰੋੜ 14 ਲੱਖ ਰੁਪਏ ਦੀ ਵਿਤੀ ਮਦਦ ਪ੍ਰਦਾਨ ਕੀਤੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸਟਾਰਟਅਪ ਨੂੰ ਵਿਤੀ ਮਦਦ ਪ੍ਰਦਾਨ ਕਰਨ ਲਈ 2000 ਕਰੋੜ ਰੁਪਏ ਦਾ ਫੰਡ ਆਫ਼ ਫੰਡਸ ਵੀ ਸਥਾਪਿਤ ਕਰਨ ਜਾ ਰਹੇ ਹਨ। ਇਸ ਨਾਲ ਸਾਡੇ ਨੌਜੁਆਨ ਬਿਨਾ ਕਿਸੇ ਵਿਤੀ ਚਿੰਤਾ ਦੇ ਆਪਣੇ ਆਈਡਿਆ ‘ਤੇ ਕੰਮ ਕਰ ਸਕਣਗੇ।ਵਫ਼ਦ ਵਿੱਚ ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਰਾਓ ਨਰਬੀਰ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਕੁਮਾਰ ਗੁਪਤਾ, ਵਿਦੇਸ਼ ਸਹਿਯੋਗ ਵਿਭਾਗ ਦੀ ਕਮੀਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ. ਕੁਮਾਰ, ਉਦਯੋਗ ਅਤੇ ਵਣਜ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਐਚਐਸਆਈਆਈਡੀਸੀ ਦੇ ਪ੍ਰਬੰਧ ਨਿਦੇਸ਼ਕ ਡਾ. ਯਸ਼ ਗਰਗ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Bathinda News; ਵਿਦੇਸ਼ ਤੋਂ ਪਰਤੇ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌ+ਤ, ਚਾਰ ਗ੍ਰਿਫਤਾਰ

0

Bathinda News: ਜ਼ਿਲ੍ਹੇ ਦੇ ਪਿੰਡ ਸੀਂਗੋ ਵਿਖੇ ਇੱਕ ਨੌਜਵਾਨ ਦੀ ਕਥਿਤ ਓਵਰਡੋਜ਼ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਕੁੱਝ ਸਮਾਂ ਪਹਿਲਾਂ ਹੀ ਦੁਬਈ ਤੋਂ ਵਾਪਸ ਪਰਤਿਆਂ ਸੀ। ਇਸ ਮਾਮਲੇ ਵਿਚ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਹਰਮਨਦੀਪ ਸਿੰਘ ਦੇ ਬਿਆਨਾਂ ਉਪਰ ਤਿੰਨ ਦੋਸਤਾਂ ਸਹਿਤ ਇੱਕ ਮੈਡੀਕਲ ਸਟੋਰ ਦੇ ਮਾਲਕ ਵਿਰੁਧ ਪਰਚਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਣਦੀਪ ਸਿੰਘ (20) ਪੁੱਤਰ ਅਵਤਾਰ ਸਿੰਘ ਵਾਸੀ ਸੀਂਗੋ ਦੇ ਤੌਰ ‘ਤੇ ਹੋਈ ਹੈ।

ਇਹ ਵੀ ਪੜ੍ਹੋ ਬਠਿੰਡਾ ਦੇ ਐਮਐਲਏ ਦੇ ਪੁਲਿਸ ਅਫ਼ਸਰ ਭਣੌਈਏ ਦੀ ਸ਼ੱਕੀ ਹਾਲਾਤਾਂ ‘ਚ ਗੋ+ਲੀ ਲੱਗਣ ਕਾਰਨ ਹੋਈ ਮੌ+ਤ

ਰਣਦੀਪ ਸਿੰਘ ਬੀਤੇ ਕੱਲ ਤੋਂ ਲਾਪਤਾ ਸੀ ਤੇ ਅੱਜ ਉਸਦੀ ਲਾਸ਼ ਅੱਜ ਖੇਤਾਂ ਵਿਚੋਂ ਬਰਾਮਦ ਹੋਈ ਹੈ। ਥਾਣਾ ਤਲਵੰਡੀ ਸਾਬੋ ਦੇ ਐਸਐਚਓ ਯਾਦਵਿੰਦਰ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮ੍ਰਿਤਕ ਦੇ ਪ੍ਰਵਾਰ ਵਾਲਿਆਂ ਨੇ ਦੋਸ਼ ਲਗਾਇਆ ਸੀ ਕਿ ਮੁਲਜਮਾਂ ਗੁਰਵਿੰਦਰ ਸਿੰਘ, ਸੋਹਨ ਸਿੱਧੂ ਅਤੇ ਅਮਰੀਕ ਸਿੰਘ ਨੈ ਪਿੰਡ ਦੇ ਹੀ ਮੈਡੀਕਲ ਸਟੋਰ ਮਾਲਕ ਸਿਵਰਾਜ ਸਿੰਘ ਤੋਂ ਕੋਈ ਮੈਡੀਕਲ ਨਸ਼ਾ ਉਨ੍ਹਾਂ ਦੇ ਪੁੱਤਰ ਨੂੰ ਵੱਧ ਡੋਜ਼ ਵਿਚ ਦੇ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ ਤੇ ਲਾਸ਼ ਨੂੰ ਖੇਤਾਂ ਵਿਚ ਸੁੱਟ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

Our Visitor

1906230