ਮਹਿਲਾ ਸਰਪੰਚ ਦੇ ਪਤੀ ਸਹਿਤ ਪੰਚਾਇਤ ਮੈਂਬਰਾਂ ਵਿਰੁਧ ਪਰਚਾ ਦਰਜ਼, ਜਾਣੋ ਮਾਮਲਾ

Date:

spot_img

Ludhiana News: ਲੁਧਿਆਣਾ ਦੇ ਪਿੰਡ ਅਖਾੜਾ ‘ਚ ਪੰਚਾਇਤ ਤੋਂ ਦੁਖੀ ਹੋ ਕੇ ਇੱਕ ਬਜ਼ੁਰਗ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮਹਿਲਾ ਸਰਪੰਚ ਦੇ ਪਤੀ ਅਤੇ ਮੈਂਬਰਾਂ ਸਮੇਤ ਅੱਠ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ‘ਚ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕਰ ਲਿਆ ਹੈ। ਪੀੜ੍ਹਤ ਕਿਸਾਨ ਦੀ ਪਹਿਚਾਣ ਜੋਰਾ ਸਿੰਘ ਵਜੋਂ ਹੋਈ ਸੀ, ਜਿਸਨੇ ਪਿੰਡ ਦੀ ਪੰਚਾਇਤ ਵੱਲੋਂ ਗਲੀ ਨੂੰ ਜਬਰੀ ਉੱਚਾ ਚੁੱਕਣ ਦੇ ਵਿਰੋਧ ਵਿਚ ਇਹ ਕਦਮ ਚੁੱਕਿਆ ਸੀ।

ਇਹ ਵੀ ਪੜ੍ਹੋ  Bathinda ‘ਚ ਇੱਕ ਹੋਰ ਨਜਾਇਜ਼ ਨਸ਼ਾ ਛੁਡਾਊ ਕੇਂਦਰ ‘ਤੇ ਛਾਪਾ, 29 ਨੌਜਵਾਨਾਂ ਨੂੰ ਛੁਡਾਇਆ, 2 ਗ੍ਰਿਫਤਾਰ

ਗਲੀ ਉੱਚੀ ਚੁੱਕਣ ਕਾਰਨ ਕਿਸਾਨ ਦਾ ਘਰ 2 ਫੁੱਟ ਨੀਵਾਂ ਰਹਿ ਗਿਆ ਸੀ, ਜਿਸ ਕਾਰਨ ਸੀਵਰ ਅਤੇ ਮੀਂਹ ਦਾ ਪਾਣੀ ਉਸਦੇ ਘਰ ਵਿਚ ਵੜ੍ਹ ਗਿਆ ਤੇ ਦੁਖੀ ਹੋ ਕੇ ਉਸਨੇ ਇਹ ਆਖਰੀ ਕਦਮ ਚੁੱਕ ਲਿਆ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਦੇ ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਸੁਖਦੇਵ ਸਿੰਘ ਦੇ ਬਿਆਨਾਂ ਉਪਰ ਪਿੰਡ ਦੇ ਹੀ ਜਸਵੀਰ ਸਿੰਘ, ਸੁਖਵਿੰਦਰ ਸਿੰਘ, ਸੋਨੂੰ ਪੰਚ, ਦਰਸ਼ਨ ਸਿੰਘ ਉਰਫ਼ ਗਿਧਾਰੀ ਪੰਚ, ਪ੍ਰਦੀਪ ਸਿੰਘ, ਭੁਜੀਆ ਪੰਚ, ਸੁਖਦੀਪ ਸਿੰਘ ਸੁੱਖਾ ਅਤੇ ਸਵਰਨ ਸਿੰਘ ਵਿਰੁਧ ਧਾਰਾ 108, 351(3) 3(5) BNS ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ  Operation Sindoor ‘ਤੇ ਸੰਸਦ ਵਿਚ ਚਰਚਾ ਜਾਰੀ, ਓਵੈਸੀ ਨੇ ਭਾਰਤ-ਪਾਕਿ ਕ੍ਰਿਕਟ ਮੈਚ ‘ਤੇ ਚੁੱਕੇ ਸਵਾਲ

ਹਾਲੇ ਤੱਕ ਕੋਈ ਮੁਲਜ਼ਮ ਪੁਲਿਸ ਦੀ ਗ੍ਰਿਫਤਾਰ ਵਿਚ ਨਹੀਂ ਆਇਆ ਹੈ। ਮੁਦਈ ਸੁਖਦੇਵ ਸਿੰਘ ਪੰਚਾਇਤ ਵੱਲੋਂ ਉਨ੍ਹਾਂ ਦੀ ਗਲੀ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਇਆ ਜਾ ਰਹੀਆਂ ਸਨ ਤੇ ਜਾਣਬੁੱਝ ਕੇ ਗਲੀ ਦਾ ਪੱਧਰ ਉਨ੍ਹਾਂ ਦੇ ਘਰ ਤੋਂ ਕਾਫ਼ੀ ਉੱਚਾ ਚੁੱਕ ਦਿੱਤਾ ਗਿਆ। ਸੁਖਦੇਵ ਸਿੰਘ ਨੇ ਪੰਚਾਇਤ ਉਪਰ ਆਪਣੇ ਪਿਤਾ ਨੂੰ ਵਾਰ ਵਾਰ ਸੱਦ ਕੇ ਜਲੀਲ ਕਰਨ ਦਾ ਵੀ ਦੋਸ਼ ਲਗਾਇਆ। ਜਿਸਦੇ ਚੱਲਦੇ ਉਸਨੇ ਖੁਦਕੁਸ਼ੀ ਕਰ ਲਈ। ਜਿਕਰਯੋਗ ਹੈ ਕਿ ਜੋਰਾ ਸਿੰਘ ਨੂੰ ਬਚਾਉਣ ਦੇ ਲਈ ਜਗਰਾਓ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਵੀ ਲਿਜਾਇਆ ਗਿਆ ਪ੍ਰੰਤੂ ਉਥੇ ਉਸਦੀ ਮੌਤ ਹੋ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

खेल हमें नई ऊंचाइयां छूने का मौका देता है : मुख्यमंत्री

👉हरियाणा के मुख्यमंत्री श्री नायब सिंह सैनी ने किया...