Talwandi Sabo News: ਅੰਤਰ-ਰਾਸ਼ਟਰੀ ਪੱਧਰ ਤੇ ਵਿੱਦਿਅਕ ਅਤੇ ਖੇਡਾਂ ਦੇ ਨਾਲ-ਨਾਲਅਕਾਦਮਿਕ ਖੇਤਰ ਵਿੱਚ ਨਾਮਣਾ ਖੱਟਣ ਵਾਲੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾਗੁਰੂ ਕਾਸ਼ੀ ਯੂਨੀਵਰਸਿਟੀ ਦੇ ਤਿੰਨ ਅਧਿਆਪਕਾਂ ਨੇ ਵਿਸ਼ਵ ਪੱਧਰੀ ਸਕਾਲਰ ਇੰਡੈਕਸ ਵਿੱਚ ਦੁਨੀਆਂ ਦੇ ਪਹਿਲੇ 1000 ਖੋਜਾਰਥੀਆਂ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ।ਡਾ. ਅਨੂ ਪ੍ਰਿਆ, ਡਾ. ਲਖਵਿੰਦਰ ਸਿੰਘ ਅਤੇ ਡਾ. ਨਵਦੀਪ ਸਿੰਘ ਗਰੇਵਾਲ ਨੇ ਖੋਜ ਦੇ ਖੇਤਰ ਵਿੱਚ ਮਾਣਮੱਤੀ ਅਕਾਦਮਿਕ ਪ੍ਰਾਪਤੀ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ 👉ਮਾਨਸਾ ‘ਚ ਝੋਟਾ ਕਤਲ ਮਾਮਲੇ ‘ਚ ਵੱਡੀ ਕਾਰਵਾਈ, ਮੁਲਜ਼ਮ ਦੇ ਘਰ ਤੇ ਮੈਡੀਕਲ ਸਟੋਰ ‘ਤੇ ਚੱਲਿਆ ਬੁਲਡੋਜ਼ਰ
ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਇਨ੍ਹਾਂ ਵਿਗਿਆਨੀਆਂ ਨੂੰ ਇਸ ਸ਼ਾਨਾਮਤੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਉਹਨਾਂ ਦੀ ਲਗਣ ਤੇ ਖੋਜ ਗਤੀਵਿਧੀਆਂ ਨੇਯੂਨੀਵਰਸਿਟੀ ਨੂੰ ਅੰਤਰ-ਰਾਸ਼ਟਰੀ ਪਛਾਣ ਦਿੱਤੀ ਹੈ। ਉਹਨਾਂ ਹੋਰਨਾਂ ਸਾਇੰਸਦਾਨਾਂ ਨੂੰ ਨਿਰੰਤਰ ਅਤੇ ਉਦੇਸ਼ਪੂਰਨ ਖੋਜਾਂ ਕਰਨ ਅਤੇਸਦਾ ਗਤੀਸ਼ੀਲ ਰਹਿਣ ਦੀ ਪ੍ਰੇਰਣਾ ਦਿੱਤੀ।ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਅਤੇ ਡਾਇਰੈਕਟਰ ਕੈਂਪਸ ਡਾ. ਹਰਜਸਪਾਲ ਸਿੰਘ ਸਿੱਧੂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਫ਼ਲਤਾ ਵਰਸਿਟੀ ਦੇ ਅਧਿਆਪਕਾਂ ਦੀ ਉੱਚ-ਸਿੱਖਿਆ ਵਿੱਚ ਖੋਜ, ਨਵੀਨਤਾ ਅਤੇ ਵਿਗਿਆਨਿਕ ਉੱਨਤੀ ਲਈ ਲੋੜੀਂਦੀਆਂ ਪਹਿਲ-ਕਦਮੀਆਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ 👉Parvinder Singh Jhota Murder Case; ਕਾ*ਤ*ਲ ਮੈਡੀਕਲ ਸਟੋਰ ਮਾਲਕ ਸਾਲਾਸਰ ਤੋਂ ਗ੍ਰਿਫਤਾਰ !
ਸਕਾਲਰ ਇੰਡੈਕਸ ਵੱਲੋਂ ਜਾਰੀ ਪ੍ਰਮਾਣਿਤ ਦਰਜਾਬੰਦੀ ਅਨੁਸਾਰ ਫੈਕਲਟੀ ਆਫ਼ ਐਗਰੀਕਲਚਰ ਦੇ ਸਹਾਇਕ ਪ੍ਰੋਫੈਸਰ ਡਾ. ਲਖਵਿੰਦਰ ਸਿੰਘ ਦੇ“ਬੇਰੀ ਜੈਨੇਟਿਕਸ ਐਂਡ ਕਲਟੀਵੇਸ਼ਨ” ਵਿਸ਼ੇ ਤੇ ਆਧਾਰਿਤ ਖੋਜ ਪੱਤਰ ਨੂੰ ਭਾਰਤ ਵਿੱਚ ਤੀਜਾ ਅਤੇ ਵਿਸ਼ਵ ਪੱਧਰ ਤੇ 256ਵਾਂਸਥਾਨ ਹਾਸਿਲ ਹੋਇਆ ਹੈ। ਇਹ ਦਰਜਾਬੰਦੀ 2021 ਤੋਂ 2025 ਤੱਕ ਦੇ ਖੋਜ ਪ੍ਰਭਾਵਾਂ ਤੇ ਆਧਾਰਿਤ ਹੈ।
ਇਹ ਵੀ ਪੜ੍ਹੋ 👉PF ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਕੱਲ੍ਹ, ਦੇਰੀ ਹੋਈ ਤਾਂ ਕੰਪਨੀਆਂ ਨੂੰ ਲੱਗੇਗਾ ਵਿਆਜ ਤੇ ਜੁਰਮਾਨਾ
ਵਰਸਿਟੀ ਦੇ ਫੈਕਲਟੀ ਆਫ਼ ਸਾਇੰਸਜ਼, ਹਿਉਮੈਨਟੀਜ਼ ਐਂਡ ਲੈਜੂਏਜ਼ਿਸ ਵਿੱਚ ਸਹਾਇਕ ਪ੍ਰੋਫੈਸਰ ਡਾ. ਅਨੂ ਪ੍ਰਿਆ ਦੇ ਖੋਜ ਪੱਤਰ “ਮਲਟੀਕੰਪੋਨੈਂਟ ਸਿੰਥੇਸਿਸ ਆਫ਼ ਹੈਟਰੋਸਾਟਿਕਲਜ਼” ਜੋ D (ਡੀ- ਇੰਡੈਕਸ-7) ਅਤੇ H (ਐੱਚ- ਇੰਡੈਕਸ-7) ਵਿੱਚ ਦਰਜ ਹੈ, ਨੂੰ ਵਿਸ਼ਵ ਪੱਧਰ ਤੇ 357 ਵਾਂ ਅਤੇ ਭਾਰਤ ਵਿੱਚ 93 ਵਾਂ ਸਥਾਨ ਹਾਸਿਲ ਹੋਇਆ।ਖੋਜ ਤੇ ਵਿਕਾਸ ਸੈੱਲ ਦੇ ਸਹਾਇਕ ਨਿਰਦੇਸ਼ਕ ਡਾ. ਗਰੇਵਾਲ ਦਾ ਖੋਜ ਪੱਤਰ ਮੈਗਨੀਸ਼ੀਅਮ ਸਮੱਗਰੀ, ਸੁਰੱਖਿਆਤਮਕ ਕੋਟਿੰਗਾਂ ਅਤੇ ਬਾਇਓਡੀਗ੍ਰੇਡੇਬਲ ਇਮਪਲਾਟਾਂ ਤੇ ਕੇਂਦ੍ਰਿਤ ਹੈ, ਨੂੰ ਵਿਸ਼ਵ ਪੱਧਰ ਤੇ 893ਵਾਂ ਤੇ ਭਾਰਤ ਵਿੱਚੋਂ 36 ਵਾਂ ਸਥਾਨ ਹਾਸਿਲ ਹੋਇਆ ਹੈ। ਡਾ. ਗਰੇਵਾਲ ਦਾ ਖੋਜ ਪੱਤਰ, ਜੋ ਮਕੈਨੀਕਲ ਇੰਜੀਨੀਅਰਿੰਗ,ਧਾਤੂ ਵਿਗਿਆਨ, ਸਮੱਗਰੀ ਵਿਗਿਆਨ ਅਤੇ ਬਾਇਓਮੈਡੀਕਲ ਇੰਜੀਨੀਅਰਿੰਗ ਨੂੰ ਇਕੱਠਾ ਕਰਦਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



