Parvinder Singh Jhota Murder Case; ਕਾ*ਤ*ਲ ਮੈਡੀਕਲ ਸਟੋਰ ਮਾਲਕ ਸਾਲਾਸਰ ਤੋਂ ਗ੍ਰਿਫਤਾਰ !

Date:

spot_img

Mansa News: Parvinder Singh Jhota Murder Case; ਮੰਗਲਵਾਰ ਤੜਕਸਾਰ ਮਾਨਸਾ ‘ਚ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰਨ ਵਾਲੇ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਖ਼ਬਰ ਮੁਤਾਬਕ ਕਤਲ ਤੋਂ ਬਾਅਦ ਅਸ਼ਵਨੀ ਰਾਜਸਥਾਨ ਦੇ ਸਾਲਾਸਰ ਵਿਖੇ ਚਲਿਆ ਗਿਆ ਸੀ, ਜਿੱਥੋਂ ਪੁਲਿਸ ਨੇ ਉਸਨੂੰ ਹਿਰਾਸਤ ਵਿਚ ਲੈ ਲਿਆ। ਇਸਤੋਂ ਇਲਾਵਾ ਅਸ਼ਵਨੀ ਦੇ ਇੱਕ ਸਾਥੀ ਨੂੰ ਪਹਿਲਾਂ ਹੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ। ਹਾਲਾਂਕਿ ਅਧਿਕਾਰਤ ਤੌਰ ‘ਤੇ ਪੁਲਿਸ ਨੇ ਹਾਲੇ ਇਸ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ।

ਇਹ ਵੀ ਪੜ੍ਹੋ 👉Parvinder Singh Jhota Murder Case; ਇਨਸਾਫ਼ ਕਮੇਟੀ ਵੱਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ

ਉਧਰ, ਅੱਜ ਦੂਜੇ ਦਿਨ ਮਾਨਸਾ ਵਿਖੇ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਵੱਲੋਂ ਭਾਰੀ ਗਿਣਤੀ ਵਿਚ ਦੂਜੇ ਜ਼ਿਲ੍ਹਿਆਂ ਤੋਂ ਫ਼ੌਰਸ ਮੰਗਵਾਈ ਗਈ ਹੈ। ਸੂਚਨਾ ਮੁਤਾਬਕ ਪ੍ਰਵਾਰ ਵੱਲੋਂ ਹਾਲੇ ਤੱਕ ਬਿਆਨ ਨਹੀਂ ਦਿੱਤੇ ਗਏ ਅਤੇ ਅੰਤਿਮ ਸੰਸਕਾਰ ਕਰਨ ਤੋਂ ਇੰਨਕਾਰ ਕਰ ਦਿੱਤਾ। ਪ੍ਰਵਾਰ ਪੂਰੇ ਮਾਮਲੇ ਦੀ ਸੀਬੀਆਈ ਵੱਲੋਂ ਜਾਂਚ ਕਰਵਾਉਣ ਦੀ ਮੰਗ ਕਰ ਰਿਹਾ। ਇਸ ਸਬੰਧ ਵਿਚ ਇਨਸਾਫ਼ ਕਮੇਟੀ ਬਣਾਈ ਗਈ ਹੈ, ਜਿਸਦੀ ਅਗਵਾਈ ਹੇਠ ਮਾਨਸਾ ਕੈਂਚੀਆਂ ‘ਤੇ ਅਣਮਿਥੇ ਸਮੇਂ ਲਈ ਧਰਨਾ ਲਗਾ ਦਿੱਤਾ।

ਇਹ ਵੀ ਪੜ੍ਹੋ 👉ਪਰਮਿੰਦਰ ਝੋਟਾ ਦੇ ਕਤਲ ਪਿੱਛੇ ਨਿੱਜੀ ਰੰਜਿਸ਼, ਮੁੱਖ ਮੁਲਜ਼ਮ ਨੂੰ 24 ਘੰਟਿਆਂ ਦੇ ਅੰਦਰ ਕੀਤਾ ਜਾਵੇਗਾ ਗ੍ਰਿਫ਼ਤਾਰ: ਹਰਜੀਤ ਸਿੰਘ ਡੀਆਈਜੀ ਮਾਨਸਾ ਰੇਂਜ

ਹਾਲਾਂਕਿ ਐਸਐਸਪੀ ਵੈਬਭ ਚੌਧਰੀ ਦੇਰ ਰਾਤ ਤੱਕ ਉਕਤ ਧਰਨੇ ਵਿਚ ਪੁੱਜ ਕੇ ਝੋਟੇ ਦੇ ਪਿਤਾ ਭੀਮ ਸਿੰਘ ਨੂੰ ਬਿਆਨ ਦਰਜ਼ ਕਰਵਾਉਣ ਲਈ ਮਨਾਉਣ ਦੀ ਕੋਸ਼ਿਸ ਕਰਦੇ ਰਹੇ। ਇਸ ਮਾਮਲੇ ਵਿਚ ਪੰਜਾਬ ਦੀ ਸਿਆਸਤ ਵੀ ਤੇਜ਼ ਹੋ ਗਈ ਹੈ। ਬੀਤੇ ਕੱਲ ਵੀ ਕਈ ਵੱਡੇ ਆਗੂ ਮਾਨਸਾ ਪੁੱਜੇ ਸਨ ਤੇ ਅੱਜ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਸਮੇਤ ਹੋਰਨਾਂ ਪਾਰਟੀਆਂ ਦੇ ਆਗੂ ਵੀ ਇੱਥੇ ਪੁੱਜ ਰਹੇ ਹਨ। ਪ੍ਰਵਾਰ ਵੱਲੋਂ ਪਹਿਲਾਂ ਹੀ 15 ਅਕਤੂਬਰ ਨੂੰ ਬੰਦ ਦਾ ਸੱਦਾ ਦਿੱਤਾ ਗਿਆ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

प्रदेश के 700 स्कूलों की नई बिल्डिंग एक साल में बनवाई जाएं: मुख्यमंत्री

👉मुख्यमंत्री ने स्कूल शिक्षा विभाग की समीक्षा बैठक में...