Chandigarh News: Akali-BJP alliance; ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਹੋਏ ਅਕਾਲੀ-ਭਾਜਪਾ ਗਠਜੋੜ ਤੋਂ ਬਾਅਦ ਟਿਕਟਾਂ ਦੀ ਵੰਡ ਨੂੰ ਲੈ ਕੇ ਬਣੇ ‘ਸਸਪੈਂਸ’ ਨੂੰ ਖ਼ਤਮ ਕਰਨ ਲਈ ਹੁਣ ਯਤਨ ਸ਼ੁਰੂ ਹੋ ਗਏ ਹਨ। ਇਸ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਭਾਜਪਾ ਦੇ ਮੌਜੂਦਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨਾਲ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ 👉Bathinda Police ਵੱਲੋਂ ਮੱਝਾਂ-ਗਾਵਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ; ਚੋਰੀ ਦਾ ਮਾਲ, ਡਾਂਗਾਂ ਦੇ ਗਜ਼ ਖਰੀਦਣ ਵਾਲਾ ਵੀ ਕਾਬੂ
ਚਰਚਾ ਮੁਤਾਬਿਕ ਇਸ ਮੀਟਿੰਗ ਵਿਚ ਦੋਨਾਂ ਪਾਰਟੀਆਂ ਦੇ ਹਿੱਸੇ ਆਉਣ ਵਾਲੀਆਂ ਸੀਟਾਂ ਸਬੰਧੀ ਗੱਲਬਾਤ ਹੋ ਸਕਦੀ ਹੈ। ਜਿਕਰ ਕਰਨਾ ਬਣਦਾ ਹੈ ਕਿ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ਪਹਿਲਾਂ ਹੀ ਅਕਾਲੀ ਦਲ ਨੂੰ ਆਪਣਾ ਵੱਡਾ ਭਰਾ ਮੰਨ ਲਿਆ ਹੈ ਤੇ ਮੁੱਖ ਮੰਤਰੀ ਦੀ ‘ਕੁਰਸੀ’ ਵੀ ਦੇਣੀ ਕਰ ਲਈ ਹੈ ਪੰਤੂ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਦੀ ਵੰਡ ਦਾ ਕੋਈ ਫ਼ਾਰਮੂਲਾ ਸਾਹਮਣੇ ਨਹੀਂ ਆਇਆ।
ਇਹ ਵੀ ਪੜ੍ਹੋ 👉Bathinda ‘ਚ ਫ਼ਿਰੋਜਪੁਰ ਦਾ ਨੌਜਵਾਨ ਪਾਕਿਸਤਾਨੀ ਏਜੰਟਾਂ ਦੇ ਲਈ ਫ਼ੌਜੀ ਛਾਉਣੀ ਦੀ ਜਾਸੂਸੀ ਕਰਦਾ ਕਾਬੂ
ਭਾਜਪਾ ਆਗੂਆਂ ਵੱਲੋਂ ਦੱਬੀ ਜੁਬਾਨ ਵਿਚ ਇਹ ਵੀ ਕਿਹਾ ਜਾ ਰਿਹਾ ਕਿ ਦੋਨਾਂ ਪਾਰਟੀਆਂ ਲਈ ਸੀਟਾਂ ਦਾ ਕੋਈ ‘ਫਿਕਸ’ ਕੋਟਾ ਤੈਅ ਨਹੀਂ, ਬਲਕਿ ਸਰਵੇਖਣ ਦੇ ਆਧਾਰ ‘ਤੇ ਟਿਕਟ ਜਿੱਤਣ ਵਾਲੇ ਉਮੀਦਵਾਰ ਨੂੰ ਦਿੱਤੀ ਜਾਵੇਗੀ, ਬੇਸ਼ੱਕ ਉਹ ਉਮੀਦਵਾਰ ਭਾਜਪਾ ਦਾ ਹੋਵੇ ਜਾਂ ਫ਼ਿਰ ਅਕਾਲੀ ਦਲ। ਉਧਰ, ਇਸ ਫ਼ਾਰਮੂਲੇ ‘ਤੇ ਸਿਆਸੀ ਮਾਹਰਾਂ ਦੀ ਰਾਏ ਹੈ ਕਿ ਇਸਦੇ ਨਾਲ ਭਾਜਪਾ ਨੂੰ ਪੰਜਾਬ ਦੀਆਂ ਟਿਕਟਾਂ ਵਿਚ ਵੱਧ ਹਿੱਸਾ ਮਿਲ ਸਕਦਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













