WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਮੁਲਾਜ਼ਮ ਮੰਚ

ਡਾਕਟਰ ਦੇ ਕਾਤਲਾਂ ਨੂੰ ਠੇਕਾ ਮੁਲਾਜਮਾਂ ਨੇ ਕੀਤੀ ਫ਼ਾਂਸੀ ਦੀ ਸਜ਼ਾ ਦੀ ਮੰਗ

ਲਹਿਰਾ ਮੁਹੱਬਤ, 20 ਅਗਸਤ: ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਕੋਲਕਾਤਾ ਦੇ ਇੱਕ ਮੈਡੀਕਲ ਕਾਲਜ਼ ਦੀ ਜੂਨੀਅਰ ਡਾਕਟਰ ਨਾਲ ਵਹਿਸੀਆਨਾਂ ਜਬਰ-ਜ਼ਨਾਹ ਤੋਂ ਬਾਅਦ ਹੋੲੈ ਕਤਲ ਦੇ ਮਾਮਲੇ ਵਿਚ ਰੋਸ ਵਜੋਂ ਪਲਾਂਟ ਦੇ ਮੁੱਖ ਗੇਟ ’ਤੇ ਕੇਂਦਰ ਅਤੇ ਪੱਛਮੀ ਬੰਗਾਲ ਸਰਕਾਰ ਦਾ ਪੁਤਲਾ ਫੂਕਕੇ ਕਾਤਿਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ’ਮੋਰਚੇ’ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ,ਜਗਸੀਰ ਸਿੰਘ ਭੰਗੂ ਅਤੇ ਹਰਦੀਪ ਸਿੰਘ ਤੱਗੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਪਾਸੇ ਕੇਂਦਰ ਦੀ ਮੋਦੀ ਹਕੂਮਤ ਵੱਲੋਂ ’ਬੇਟੀ ਬਚਾਓ-ਬੇਟੀ ਪੜਾਓ’ ਦਾ ਦੰਭੀ ਨਾਅਰਾ ਪੂਰੇ-ਸੋਰ ਨਾਲ਼ ਸਮੁੱਚੇ ਦੇਸ ਵਿੱਚ ਉਭਾਰਿਆ ਜਾ ਰਿਹਾ ਹੈ

Big News: ਕੋਲਕਾਤਾ ’ਚ ਡਾਕਟਰ ਦੀ ਮੌ+ਤ ਮਾਮਲੇ ਵਿਚ ਸੁਪਰੀਮ ਕੋਰਟ ਨੇ ਡੀਜੀਪੀ ਨੂੰ ਬਦਲਣ ਦੇ ਦਿੱਤੇ ਹੁਕਮ

ਦੂਜੇ ਪਾਸੇ ਸਾਡੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਹਰ ਰੋਜ਼ ਬਲਾਤਕਾਰ/ਕਤਲ ਦੀਆਂ ਅਣਹੋਣੀਆਂ ਘਟਨਾਵਾਂ ਹੋ ਰਹੀਆਂ ਹਨ ਅਤੇ ਮੋਦੀ ਹਕੂਮਤ ਇਸ ਸਭ ਨੂੰ ਮੂਕ ਦਰਸ਼ਕ ਬਣਕੇ ਵੇਖ ਰਹੀ ਹੈ । ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਵੱਲੋੰ ਜੂਨੀਅਰ ਡਾਕਟਰ ਨਾਲ਼ ਹੋਏ ਜ਼ਬਰ-ਜ਼ਨਾਹ/ਕਤਲ ਦੇ ਸੰਬੰਧ ਵਿੱਚ ਹਾਲੇ ਤੱਕ ਆਪਣਾ ਮੂੰਹ ਤੱਕ ਨਹੀਂ ਖੋਲਿਆ ਗਿਆ,ਜਦੋਂ ਕਿ ਸਮੁੱਚੇ ਦੇਸ ਲੋਕ ਪੀੜਤ ਦੇ ਪਰਿਵਾਰ ਨੂੰ ਇਨਸਾਫ਼ ਦਿਬਾਉਣ ਦੀ ਮੰਗ ਨੂੰ ਲੈਕੇ ਸੜਕਾਂ ਤੇ ਨਿਕਲੇ ਹੋਏ ਹਨ।

 

Related posts

ਪੰਚਾਇਤ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਵੱਡੀ ਪੱਧਰ ’ਤੇ DDPO ਤੇ BDPOs ਦੇ ਹੋਏ ਤਬਾਦਲੇ

punjabusernewssite

ਮੁੱਖ ਮੰਤਰੀ ਦਾ ਕਾਲੇ ਝੰਡਿਆਂ ਨਾਲ ਵਿਰੋਧ ਕਰਨ ਚੱਲੇ ਠੇਕਾ ਮੁਲਾਜ਼ਮਾਂ ਨੂੰ ਪੁਲਿਸ ਨੇ ਰਾਸਤੇ ਵਿਚ ਰੋਕਿਆ

punjabusernewssite

ਸਰਕਾਰ ਦੇ ਫੈਸਲੇ ਬਿਨਾਂ ਹੜਤਾਲੀ ਆਗੂਆਂ ਦੀ ਤਨਖਾਹ ਕਟੌਤੀ ਤਾਨਾਸ਼ਾਹੀ ਕਾਰਵਾਈ:ਅਧਿਆਪਕ ਸਾਂਝਾ ਮੋਰਚਾ

punjabusernewssite