ਪ੍ਰਧਾਨਗੀ, ਉਪ ਪ੍ਰਧਾਨਗੀ ਤੇ ਖ਼ਜਾਨਚੀ ਲਈ ਮੁਕਾਬਲਾ ਆਹਮੋ-ਸਾਹਮਣੇ ਦਾ
ਕੁੱਲ 12 ਉਮੀਦਵਾਰਾਂ ਵਿਚੋਂ ਇੱਕ ਤਿਹਾਈ ਭਾਵ 4 ਮਹਿਲਾ ਵਕੀਲ ਵੀ ਮੈਦਾਨ ’ਚ
ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਮਾਲਵੇ ’ਚ ਬਠਿੰਡਾ ਦੇ ਵਕੀਲਾਂ ਦੀ ਸਭ ਤੋਂ ਵੱਡੀ ਸੰਸਥਾ ਵਜੋਂ ਜਾਣੀ ਜਾਂਦੀ ‘ਬਾਰ ਐਸੋਸੀਏਸ਼ਨ’ ਬਠਿੰਡਾ ਦੇ ਅਹੁੱਦੇਦਾਰਾਂ ਲਈ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਗਿਆ ਹੈ। ਆਗਾਮੀ 15 ਦਸੰਬਰ ਨੂੰ ਹੋਣ ਜਾ ਰਹੀਆਂ ਸਲਾਨਾ ਚੋਣਾਂ ਲਈ ਜਿੱਥੇ ਪ੍ਰਧਾਨਗੀ, ਉਪ ਪ੍ਰਧਾਨਗੀ ਤੇ ਖ਼ਜਾਨਚੀ ਦੇ ਅਹੁੱਦੇ ਲਈ ਆਹਮੋ-ਸਾਹਮਣੇ ਦਾ ਮੁਕਾਬਲਾ ਬਣਿਆ ਹੋਇਆ ਹੈ, ਉਥੇ ਸਕੱਤਰ ਤੇ ਜੁਆਇੰਟ ਸਕੱਤਰ ਲਈ ਤਿਕੌਣੀ ਟੱਕਰ ਬਣਨ ਦੀ ਸੰਭਾਵਨਾ ਹੈ। ਇੰਨ੍ਹਾਂ ਚੋਣਾਂ ਵਿਚ ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲ ਰਹੀ ਹੈ ਚੋਣ ਮੁਕਾਬਲੇ ਵਿਚ ਨਿੱਤਰੇ ਸਾਰੇ ਉਮੀਦਵਾਰ ਹੀ ‘ਨੌਜਵਾਨ’ ਵਕੀਲ ਹਨ ਤੇ ਚੋਣ ਨਤੀਜ਼ਿਆਂ ਵਿਚ ਵੀ ‘ਯੂਥ’ ਦੀਆਂ ਵੋਟਾਂ ਮਹੱਤਵਪੂਰਨ ਭੂਮਿਕਾ ਅਦਾ ਕਰਨਗੀਆਂ।
ਨਵੇਂ ਐਸਐਸਪੀ ਨੇ ਇੰਸਪੈਕਟਰ ਅਮਰੀਕ ਸਿੰਘ ਨੂੰ ਮੁੜ ਦਿੱਤੀ ਸਿਟੀ ਟਰੈਫਿਕ ਇੰਚਾਰਜ ਦੀ ਜ਼ਿੰਮੇਵਾਰੀ
ਇਸਤੋਂ ਇਲਾਵਾ ਖ਼ਜਾਨਚੀ ਦੇ ਅਹੁੱਦੇ ਲਈ ਪਿਛਲੇ ਕੁੱਝ ਸਾਲਾਂ ਦੇ ਚੱਲ ਰਹੇ ਰਿਵਾਜ਼ ਮੁਤਾਬਕ ਮਹਿਲਾ ਵਕੀਲਾਂ ਹੀ ਚੋਣ ਮੈਦਾਨ ਵਿਚ ਹਨ। ਉਂਝ ਮੈਦਾਨ ਵਿਚ ਕੁੱਲ ਨਿੱਤਰੇ 12 ਉਮੀਦਵਾਰਾਂ ਵਿਚੋਂ 4 ਮਹਿਲਾ ਵਕੀਲ ਸ਼ਾਮਲ ਹਨ। ਗੌਰਤਲਬ ਹੈ ਕਿ ਪੂਰੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਇੱਕ ਦਿਨ ਹੀ ਸਮੂਹ ਬਾਰ ਐਸੋਸੀਏਸ਼ਨਾਂ ਦੇ ਅਹੁੱਦੇਦਾਰਾਂ ਦੀ ਚੋਣ ਹੁੰਦੀ ਹੈ ਪ੍ਰੰਤੂ ਬਠਿੰਡਾ ਬਾਰ ਐਸੋਸੀਏਸ਼ਨ ਨੂੰ ਮਾਲਵੇ ਦੇ ਵਕੀਲਾਂ ਦੀ ਸਭ ਤੋਂ ਵੱਡੀ ਸੰਸਥਾ ਦੇ ਰੂਪ ਵਿਚ ਜਾਣਿਆਂ ਜਾਂਦਾ ਹੈ,ਕਿਉਂਕਿ ਇੱਥੇ 2600 ਤੋਂ ਵੱਧ ਵਕੀਲ ਰਜਿਸਟਰਡ ਹਨ, ਹਾਲਾਂਕਿ ਚੋਣ ਵਿਚ ਹਿੱਸਾ ਲੈਣ ਵਾਲੇ ਵਕੀਲਾਂ ਦੀ ਗਿਣਤੀ 1670 ਹੀ ਹੈ। ਜੇਕਰ ਪ੍ਰਧਾਨਗੀ ਦੇ ਅਹੁੱਦੇ ਲਈ ਹੋ ਰਹੇ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਦੋ ਸਾਬਕਾ ਸਕੱਤਰਾਂ ਵਿਚਕਾਰ ਕਾਂਟੇ ਦੀ ਟੱਕਰ ਹੈ।
ਕਲਯੁਗ: ਪ੍ਰੇਮ ਸਬੰਧਾਂ ਦੀ ਭੇਂਟ ਚੜ੍ਹੇ ਸਕੀ ਚਾਚੀ-ਭਤੀਜਾ
ਐਡਵੋਕੇਟ ਹਰਰਾਜ ਸਿੰਘ ਚੰਨੂੰ ਅਤੇ ਐਡਵੋਕੇਟ ਗੁਰਵਿੰਦਰ ਸਿੰਘ ਮਾਨ ਆਹਮੋ-ਸਾਹਮਣੇ ਹਨ। ਐਡਵੋਕੇਟ ਮਾਨ ਜਿੱਥੇ ਪਿਛਲੇ ਸਾਲ ਵੀ ਪ੍ਰਧਾਨਗੀ ਦੇ ਅਹੁੱਦੇ ਲਈ ਚੋਣ ਲੜ ਚੁੱਕੇ ਹਨ, ਉਥੇ ਐਡਵੋਕੇਟ ਚੰਨੂੰ ਪਹਿਲੀ ਵਾਰ ਪ੍ਰਧਾਨਗੀ ਲਈ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਉਪ ਪ੍ਰਧਾਨਗੀ ਲਈ ਰਮਨਦੀਪ ਸਿੰਘ ਸਿੱਧੂ ਤੇ ਕਮਲਜੀਤ ਕੌਰ ਸਿੱਧੂ ਵਿਚਕਾਰ ਫ਼ਸਵਾਂ ਮੁਕਾਬਲਾ ਦਸਿਆ ਜਾ ਰਿਹਾ ਹੈ। ਇੱਥੇ ਦਸਣਾ ਬਣਦਾ ਹੈ ਕਿ ਉਪ ਪ੍ਰਧਾਨਗੀ ਲਈ ਕੋਈ ਮਹਿਲਾ ਵਕੀਲ ਪਹਿਲੀ ਵਾਰ ਚੋਣ ਮੈਦਾਨ ਵਿਚ ਹੈ। ਜੇਕਰ ਗੱਲ ਪ੍ਰਧਾਨਗੀ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਅਹੁੱਦੇ ਸਕੱਤਰ ਦੀ ਕੀਤੀ ਜਾਵੇ ਤਾਂ ਤਿਕੌਣਾ ਮੁਕਾਬਲਾ ਹੈ। ਐਡਵੋਕੇਟ ਗੁਰਿੰਦਰ ਸਿੰਘ ਸਿੱਧੂ, ਐਡਵੋਕੇਟ ਕੁਲਦੀਪ ਸਿੰਘ ਜੀਦਾ ਅਤੇ ਐਡਵੋਕੇਟ ਹੇਮ ਰਾਜ ਗਰਗ ਆਪੋ-ਅਪਣੀ ਕਿਸਮਤ ਅਜ਼ਮਾ ਰਹੇ ਹਨ।
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਸਰਕਾਰ ਜਾਰੀ ਕੀਤਾ ਨੋਟਿਸ
ਇਸੇ ਤਰ੍ਹਾਂ ਬਾਰ ਐਸੋਸੀਏਸ਼ਨ ਦੇ ਖ਼ਜਾਨੇ ਦੀ ਦੇਖਰੇਖ ਕਰਨ ਵਾਲੇ ‘ਖ਼ਜਾਨਚੀ’ ਦੇ ਅਹੁੱਦੇ ਲਈ ਦੋਨੋਂ ਉਮੀਦਵਾਰ ਮਹਿਲਾ ਵਕੀਲ ਹੀ ਹਨ। ਬਠਿੰਡਾ ਬਾਰ ਵਿਚ ਪਿਛਲੇ ਕੁੱਝ ਸਾਲਾਂ ਤੋਂ ਇਸ ਅਹੁੱਦੇ ਲਈ ਸਿਰਫ਼ ਮਹਿਲਾ ਵਕੀਲ ਹੀ ਚੋਣ ਲੜਦੀਆਂ ਆ ਰਹੀਆਂ ਹਨ ਤੇ ਇਸ ਵਾਰ ਵੀ ਇਹ ਰਿਵਾਜ਼ ਦੇ ਬਰਕਰਾਰ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਨਾਮਜਦਗੀ ਲਈ ਆਖ਼ਰੀ ਮਿਤੀ 5 ਦਸੰਬਰ ਹੈ। ਫ਼ਿਲਹਾਲ ਇਸ ਅਹੁੱਦੇ ਲਈ ਮੀਨੂੰ ਬੈਗਮ ਅਤੇ ਨਵਪ੍ਰੀਤ ਕੌਰ ਵਿਚਕਾਰ ਮੁਕਾਬਲਾ ਹੈ। ਜੁਆਇੰਟ ਸਕੱਤਰ ਦਾ ਅਹੁੱਦਾ, ਜਿਸਨੂੰ ਨਵੇਂ ਆਏ ਵਕੀਲਾਂ ਲਈ ਪਹਿਲੀ ਪੋੜੀ ਵੀ ਕਿਹਾ ਜਾਂਦਾ ਹੈ, ਦੇ ਲਈ ਤਿੰਨ ਵਕੀਲਾਂ ਵਿਚਕਾਰ ਤਿਕੌਣੀ ਟੱਕਰ ਹੈ। ਐਡਵੋਕੇਟ ਗਗਨਦੀਪ ਸਿੰਘ ਦੀਪ, ਐਡਵੋਕੇਟ ਡਿੰਪਲ ਜਿੰਦਲ ਤੇ ਐਡਵੋਕੇਟ ਸੁਖਪ੍ਰੀਤ ਸਿੰਘ ਸੁੱਖੀ ਜਿੱਤ ਦਰਜ਼ ਕਰਨ ਲਈ ਪੂਰੀ ਮਿਹਨਤ ਕਰ ਰਹੇ ਹਨ।
ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵਲੋਂ ਆਗਾਮੀ ਆਮ ਚੋਣਾਂ ’ਚ ਪੰਜਾਬ ਵਿਚ ਮੁੜ ਹੂੰਝਾ ਫ਼ੇਰ ਜਿੱਤ ਦਾ ਦਾਅਵਾ
ਵਕੀਲਾਂ ਦੀ ਭਲਾਈ ਲਈ ਵੱਡੇ ਕਦਮ ਚੁੱਕਾਂਗੇ: ਐਡਵੋਕੇਟ ਚੰਨੂੰ
ਬਠਿੰਡਾ: ਪ੍ਰਧਾਨਗੀ ਅਹੁੱਦੇ ਲਈ ਪੂਰੀ ਮਿਹਨਤ ਕਰ ਰਹੇ ਸੀਨੀਅਰ ਵਕੀਲ ਤੇ ਸਾਬਕਾ ਸਕੱਤਰ ਐਡਵੋਕੇਟ ਹਰਰਾਜ ਸਿੰਘ ਚੰਨੂੰ ਨੇ ਦਾਅਵਾ ਕੀਤਾ ਕਿ ਚੁਣੇ ਜਾਣ ’ਤੇ ਉਹ ਸਮੂਹ ਵਕੀਲਾਂ ਨੂੰ ਚੈਂਬਰ ਮੁਹੱਈਆਂ ਕਰਵਾਉਣ ਤੋਂ ਇਲਾਵਾ ਵਕੀਲਾਂ ਦੀ ਸਿਹਤ-ਸੰਭਾਲ ਲਈ ਗਰੁੱਪ ਬੀਮਾਂ ਯੋਜਨਾ ਵੀ ਲਾਗੂ ਕਰਨਗੇ। ਇਸੇ ਤਰ੍ਹਾਂ ਬਾਰ ਵਿਚ ਸਬਸਿਡੀਜ਼ ਦੇ ਆਧਾਰ ’ਤੇ ਵਕੀਲਾਂ ਤੇ ਸਟਾਫ਼ ਲਈ ਫ਼ਾਰਮੇਸੀ ਖੋਲੀ ਜਾਵੇਗੀ। ਦੂਰ-ਦਰਾਜ਼ ਖੇਤਰਾਂ ਤੋਂ ਆਉਣ ਵਾਲੇ ਵਕੀਲਾਂ ਲਈ ਸੁਸਾਇਟੀ ਬਣਾ ਕੇ ਫਲੈਟ ਬਣਾਏ ਜਾਣ ਦੀ ਯੋਜਨਾ ਤਿਆਰ ਕੀਤੀ ਜਾਵੇਗੀ। ਐਡਵੋਕੇਟ ਚੰਨੂੰ ਨੇ ਦਾਅਵਾ ਕੀਤਾ ਕਿ ਜਦ ਉਹ ਸਕੱਤਰ ਸਨ ਤਾਂ ਪ੍ਰਧਾਨ ਜਤਿੰਦਰ ਰਾਏ ਖੱਟਰ ਦੀ ਅਗਵਾਈ ਹੇਠ ਬਿਲਡਿੰਗ ਦੇ ਨਿਰਮਾਣ ਕਰਵਾਉਣ ਤੋਂ ਇਲਾਵਾ ਅਕਾਉਂਟ ਨੂੰ ਵੀ ਪਾਰਦਰਸ਼ੀ ਕੀਤਾ ਗਿਆ ਸੀ।
ਆਪ ਨਾਲ ‘ਡਟਣ’ ਵਾਲੇ ਬਠਿੰਡਾ ਦੇ ਅੱਠ ਹੋਰ ਆਗੂਆਂ ਨੂੰ ਸਰਕਾਰ ’ਚ ਦਿੱਤੇ ਅਹੁੱਦੇ
ਨੌਜਵਾਨ ਵਕੀਲਾਂ ਦੀਆਂ ਸਮੱਸਿਆ ਦਾ ਪਹਿਲ ਦੇ ਆਧਾਰ ’ਤੇ ਕਰਾਂਗੇ ਹੱਲ: ਐਡਵੋਕੇਟ ਮਾਨ
ਬਠਿੰਡਾ: ਸਾਬਕਾ ਸਕੱਤਰ ਤੇ ਪਿਛਲੀਆਂ ਚੋਣਾਂ ਵਿਚ ਵੀ ਪ੍ਰਧਾਨਗੀ ਅਹੁੱਦੇ ਲਈ ਅਪਣੀ ਕਿਸਮਤ ਅਜ਼ਮਾ ਚੁੱਕੇ ਐਡਵੋਕੇਟ ਗੁਰਵਿੰਦਰ ਸਿੰਘ ਮਾਨ ਨੇ ਦਸਿਆ ਕਿ ਚੁਣੇ ਜਾਣ ’ਤੇ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਵਿਚ ਨੌਜਵਾਨ ਵਕੀਲਾਂ ਦੀਆਂ ਸਮੱਸਿਆਵਾਂ ਦਾ ਹੱਲ ਅਤੇ ਹਰੇਕ ਵਕੀਲ ਨੂੰ ਚੈਂਬਰ ਮੁਹੱਈਆ ਕਰਵਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਵਕੀਲਾਂ ਦੀ ਭਲਾਈ ਫੰਡ ਅਤੇ ਮੈਡੀਕਲ ਸਮੱਸਿਆ ਲਈ ਗਰੁੱਪ ਬੀਮਾਂ ਵੀ ਤਰਜੀਹ ਰਹੇਗੀ। ਇਸੇ ਤਰ੍ਹਾਂ ਜ਼ਿਲ੍ਹਾ ਕਚਿਹਰੀਆਂ ਵਿਚ ਪਾਰਕਿੰਗ ਦੀ ਸਮੱਸਿਆ ਦਾ ਹੱਲ ਕਰਨਾ ਅਤੇ ਜਨਰਲ ਹਾਊਸ ਵਿਚ ਕਿਸੇ ਵੀ ਫੈਸਲੇ ਨੂੰ ਲੈਣ ਤੋਂ ਪਹਿਲਾਂ ਸਮੂਹ ਵਕੀਲਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਆਨ-ਲਾਈਨ ਮੀਟਿੰਗਾਂ ਦੇ ਪ੍ਰਬੰਧਾਂ ਕੀਤੇ ਜਾਣਗੇ ਤੇ ਹਰੇਕ ਵਕੀਲ ਦਾ ਰਾਏ ਲਈ ਜਾਵੇਗੀ।