Bathinda News : ਪੰਜਾਬ ਪੁਲਿਸ ਦੇ ਸੇਵਾਮੁਕਤ ਇੰਸਪੈਕਟਰ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ਼ ਦੀ ਪਿਉ-ਪੁੱਤ ਜੋੜੀ ਦੇ ਘਰ ਕਰੀਬ 10 ਦਿਨ ਪਹਿਲਾਂ ਹੋਈ ਲੱਖਾਂ ਦੀ ਚੋਰੀ ਦੀ ਹਾਲੇ ਤੱਕ ਕੋਈ ਉੱਘ-ਸੁੱਘ ਨਹੀਂ ਨਿਕਲੀ ਹੈ। ਇਸ ਸਬੰਧ ਵਿਚ ਥਾਣਾ ਨਥਾਣਾ ਦੀ ਪੁਲਿਸ ਨੇ ਲੰਮਾ ਸਮਾਂ ਪੰਜਾਬ ਪੁਲਿਸ ਦੇ ਖੁਫ਼ੀਆ ਵਿੰਗ ‘ਚ ਡਿਊਟੀ ਨਿਭਾਉਣ ਵਾਲੇ ਸੇਵਾਮੁਕਤ ਇੰਸਪੈਕਟਰ ਇੰਸਪੈਕਟਰ ਮਾਨ ਸਿੰਘ ਦੇ ਬਿਆਨਾਂ ਉੱਪਰ ਮੁਕੱਦਮਾ ਨੰਬਰ 280 ਮਿਤੀ 02.11.26 ਨੂੰ ਅਧੀਨ ਧਾਰਾ 331(4),305 ਬੀਐਨਐਸ ਤਹਿਤ ਕੇਸ ਦਰਜ਼ ਕੀਤਾ ਸੀ।
ਇਹ ਵੀ ਪੜ੍ਹੋ 👉ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਵੱਲੋਂ ਵਿਧਾਨ ਸਭਾ ਚੋਣਾਂ ਨਾਂ ਲੜਣ ਦਾ ਐਲਾਨ!
ਬਿਆਨ ਮੁਤਾਬਕ 1 ਤੇ 2 ਨਵੰਬਰ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੇ ਦਸਮੇਸ਼ ਨਗਰ ਵਿਚ ਸਥਿਤ ਆਲੀਸ਼ਾਨ ਕੋਠੀ ਵਿਚੋਂ ਲੱਖਾਂ ਦਾ ਸੋਨਾ ਤੇ ਆਸਟਰੇਲੀਆ ਡਾਲ ਸਮੇਤ ਕੀਮਤੀ ਸੂਟ ਆਦਿ ਚੋਰੀ ਹੋ ਗਏ ਸਨ। ਚੋਰੀ ਹੋਣ ਵਾਲੇ ਸਮਾਨ ਵਿਚ ਗੋਦਰੇਜ਼ ਦੀ ਅਲਮਾਰੀ ਵਿੱਚੋ ਇੱਕ ਸੋਨੇ ਦੀ ਚੈਨ ਕਰੀਬ 2 ਤੋਲੇ, ਇੱਕ ਲੜਕੀ ਦੇ ਕੰਨਾ ਵਾਲੇ ਰਿੰਗ ਕਰੀਬ ਅੱਧਾ ਤੋਲਾ ,ਦੋ ਛਾਪਾ ਕਰੀਬ ਅੱਧਾ—ਅੱਧਾ ਤੋਲਾ ,ਘਰਵਾਲੀ ਦੀ ਰਿੰਗ ਕਰੀਬ 1 ਤੋਲਾ , 500 ਦੇ ਕਰੀਬ ਆਸਟਰੇਲੀਆ ਡਾਲਰ, 8/9 ਸੂਟ ਅਤੇ 4 ਸਗਨਾ ਵਾਲੇ ਹਾਰ ਗਾਇਬ ਸਨ।
ਇਹ ਵੀ ਪੜ੍ਹੋ 👉ਜੇਲ੍ਹ ਤੋਂ ਬਾਹਰ ਆਵੇਗਾ MP Amritpal Singh, ਅਦਾਲਤ ਪੁੱਜਿਆ ਪ੍ਰਵਾਰ
ਇਸ ਮਾਮਲੇ ਵਿਚ ਸੰਪਰਕ ਕਰਨ ‘ਤੇ ਭੁੱਚੋਂ ਚੌਕੀ ਦੇ ਇੰਚਾਰਜ਼ ਨੇ ਦਾਅਵਾ ਕੀਤਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਜਿਕਰਯੋਗ ਹੈ ਕਿ ਕੁੱਝ ਸਾਲ ਪਹਿਲਾਂ ਖੁਦ ਮਾਨ ਸਿੰਘ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਲਈ ਭੱਜਦੋੜ ਕਰਦੇ ਰਹੇ ਪ੍ਰੰਤੂ ਉਸਤੋਂ ਬਾਅਦ ਉਨ੍ਹਾਂ ਦੇ ਵੈਟਰਨਰੀ ਡਾਕਟਰ ਪੁੱਤਰ ਦਲਜੀਤ ਸਿੰਘ ਗੁਰੂ ਨੌਕਰੀ ਤੋਂ ਸੇਵਾਮੁਕਤੀ ਲੈ ਕੇ ਸਿਆਸਤ ਵਿਚ ਇੰਟਰੀ ਕਰ ਦਿੱਤੀ ਸੀ ਤੇ ਮੌਜੂਦਾ ਸਮੇਂ ਅਕਾਲੀ ਦਲ ਨੇ ਉਨ੍ਹਾਂ ਨੂੰ ਅਕਾਲੀ ਦਲ ਦਾ ਭੁੱਚੋਂ ਮੰਡੀ ਹਲਕੇ ਤੋਂ ਇੰਚਾਰਜ਼ ਲਗਾਇਆ ਹੋਇਆ। ਜਿਸਦੇ ਚੱਲਦੇ ਸੇਵਾਮੁਕਤ ਪੁਲਿਸ ਅਫ਼ਸਰ ਤੇ ਹਲਕਾ ਇੰਚਾਰਜ਼ ਪਿਉ-ਪੁੱਤ ਦੀ ਇਸ ਜੋੜੀ ਦੇ ਘਰ ਹੋਈ ਚੋਰੀ ਦੀ ਇਲਾਕੇ ਭਰ ਵਿਚ ਖੂਬ ਚਰਚਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













